ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਜਨਰਲ ਖ਼ਬਰਾਂ
ਦ ਗਲੋਬਲ ਪੰਜਾਬੀ ਸੁਸਾਇਟੀ ਵੱਲੋਂ ਕਰਵਾਏ ਗੋਲਡਨ ਜੁਬਲੀ ਸਮਾਗਮ ਮੌਕੇ ਰਾਜ ਸਭਾ ਮੈਂਬਰ ਅਮਰ ਸਿੰਘ ਉਚੇਚੇ ਤੌਰ ਤੇ ਪਹੁੰਚੇ


ਤਸਵੀਰ: ਸੰਨ ਐਂਡ ਸੈਂਡ ਇੰਡਸਟਰੀ ਲਿਮਟਿਡ ਨਾਈਜ਼ੀਰੀਆ ਦੇ ਮਿ: ਰਾਜੇਸ਼ ਸੱਤਿਆ ਦਾ ਸੁਸਾਇਟੀ ਨੂੰ ਦਿੱਤੇ ਯੋਗਦਾਨ ਪ੍ਰਤੀ ਸਨਮਾਨਿਤ ਕਰਦੇ ਹੋਏ ਬਿਜਨਿਸ ਮੰਤਰੀ ਡਾ. ਵਿਨਸੇ ਕੇਬਲ, ਰਾਜ ਸਭਾ ਮੈਂਬਰ ਸ੍ਰੀ ਅਮਰ ਸਿੰਘ, ਸ੍ਰ. ਸੁਖਦੇਵ ਸਿੰਘ ਸਿੱਧੂ, ਡਾ. ਰੰਮੀ ਰੇਂਜਰ ਅਤੇ ਹੋਰ ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਦ ਗਲੋਬਲ ਪੰਜਾਬੀ ਸੁਸਾਇਟੀ ਵੱਲੋਂ ਮਹਾਰਾਣੀ ਐਲਜਾਬੈੱਥ ਦੀ 60ਵੀਂ ਤਾਜਪੋਸ਼ੀ ਵਰ੍ਹੇ ਗੰਡ ਸਬੰਧੀ ਇੱਕ ਸ਼ਾਨਦਾਰ ਸਮਾਗਮ ਜਿੰਮਖਾਨਾ ਕਲੱਬ ਓਸਟਲੇਅ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਜ ਸਭਾਂ ਮੈਂਬਰ ਸ੍ਰੀ ਅਮਰ ਸਿੰਘ, ਐਮ ਪੀ ਵਾਰਨਿਸ ਵਰਮਾਂ ਲੈਸਟਰ, ਐਮ ਪੀ ਸ੍ਰੀ ਵਰਿੰਦਰ ਸ਼ਰਮਾਂ, ਐਮ ਪੀ ਸੀਮਾ ਮਲਹੋਤਰਾ, ਸ੍ਰੀ ਰੰਮੀ ਰੇਂਜਰ, ਲੰਡਨ ਹਾਈ ਕਮਿਸ਼ਨ ਵੱਲੋਂ ਸ੍ਰ. ਸੁਖਦੇਵ ਸਿੰਘ ਸਿੱਧੂ, ਡਾ. ਉਂਕਾਰ ਸਹੋਤਾ ਵਿਧਾਇਕ ਲੰਡਨ ਅਸੈਂਬਲੀ, ਐਮ ਪੀ ਸਟੀਵ ਪੌਂਡ ਆਦਿ ਸਮੇਤ ਵੱਖ ਵੱਖ ਭਾਈਚਾਰਿਆਂ ਨਾਲ ਸਬੰਧਿਤ ਉੱਘੀਆਂ ਸਖਸੀਅਤਾਂ ਨੇ ਹਿੱਸਾ ਲਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਮਿ: ਅਸ਼ੋਕ ਵਰਮਾਂ ਨੇ ਸਭ ਨੂੰ ਜੀ ਆਇਆ ਕਿਹਾ, ਸਮਾਗਮ ਦੇ ਮੁੱਖ ਮਹਿਮਾਨ ਡਾ. ਵਿਨਸੇ ਕੇਬਲ ਬਿਜਨਿਸ ਮੰਤਰੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਭਾਂਰਤੀ ਲੋਕ ਵੀ ਆਪਣੇ ਢੰਗ ਨਾਲ ਗੋਲਡਨ ਜੁਬਲੀ ਸਮਾਗਮ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਗੋਲਡਨ ਜੁਬਲੀ ਨੇ ਸਭ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੈ। ਰਾਜ ਸਭਾ ਮੈਂਬਰ ਸ੍ਰੀ ਅਮਰ ਸਿੰਘ ਨੇ ਕਿਹਾ ਕਿ ਇਹ ਸਮਾਂ ਅਜ਼ਾਦ ਰਿਸ਼ਤੇ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ ਦਾ ਮੌਕਾ ਹੈ, ਉਹਨਾਂ ਕਿਹਾ ਕਿ ਭਾਰਤ ਨੂੰ ਲੋਕਤੰਤਰ ਦਾ ਤੋਹਫਾ ਬਰਤਾਨੀਆਂ ਤੋਂ ਮਿਲਿਆ ਹੈ। ਭਾਰਤੀ ਹਾਈ ਕਮਿਸ਼ਨ ਲੰਡਨ ਵੱਲੋਂ ਸ੍ਰ. ਸੁਖਦੇਵ ਸਿੰਘ ਸਿੱਧੂ, ਸੁਸਾਇਟੀ ਦੇ ਚੇਅਰਮੈਨ ਰੰਮੀ ਰੇਂਜਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਮਹਾਰਾਣੀ ਦੀਆਂ ਦੇਸ਼ ਪ੍ਰਤੀ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ।

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |