ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਧਾਰਮਿਕ ਲੇਖ
ਨਾਨਕਸ਼ਾਹੀ ਸੰਮਤ 544 ਦੀ ਸੂਹੀ ਸਵੇਰ ਦੀ ਆਮਦ ਤੇ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਕੋਟਿਨ ਕੋਟਿ ਵਧਾਈਆਂ ! - ਗੁਰਚਰਨ ਸਿੰਘ ਗੁਰਾਇਆ

ਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਦੇਵ ਜੀ ਦੇ ਚਲਾਏ, ਨਿਰਾਲੇ ਸਿੱਖ ਪੰਥ ਦੇ, ਨਾਨਕਸ਼ਾਹੀ ਸੰਮਤ ਦੇ ਨਵੇਂ ਸਾਲ, 14 ਮਾਰਚ ਦੀ ਸੂਹੀ ਸਵੇਰ ਦੀ ਆਮਦ ਤੇ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਕੋਟਿਨ ਕੋਟਿ ਵਧਾਈਆਂ । ਇਹ ਨਾਨਕਸ਼ਾਹੀ ਸੰਮਤ ਦਾ ਨਵ੍ਹਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ।ਉਥੇ ਬਿਖੜੇ ਪੈਡਿਆਂ ਵਿੱਚੋ ਗੁਜ਼ਰ ਰਿਹੀ ਸਿੱਖ ਕੌਮ ਨੂੰ ਅਕਾਲ ਪੁਰਖ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਇਸ ਸਥਿਤੀ ਵਿੱਚੋ ਬਾਹਰ ਕੱਢ ਲਵੇ ।ਅਕਾਲ ਪੁਰਖ ਸਿੱਖ ਕੌਮ ਤੇ ਕ੍ਰਿਪਾ ਕਰੇ ਕਿ ਇਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ,'' ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਨਿਓ ਗ੍ਰੰਥ ! ਅਨੁਸਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਆਪਣਾ ਨਿਸਚਾ ਰੱਖੇ ,ਤੇ ਇਸ ਤੋਂ ਹੀ ਸੇਧ ਲੈ ਕੇ ਪੰਥਕ ਮੱਸਲਿਆਂ ਨੂੰ ਹੱਲ ਕਰੇ ।ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਰੂਪੀ ਵੀਚਾਰਧਾਰਾਂ ਦੁਆਰਾ ਸਿੱਖ ਕੌਮ ਨੂੰ ਜਿਨ੍ਹਾਂ ਵਿਪਰ ਦੀਆਂ ਰੀਤਾਂ ਵਿੱਚੋ ਬਾਹਰ ਕੱਢਿਆ ਸੀ । ਅੱਜ ਉਸੇ ਵਿੱਚ ਧੱਸਦੀ ਜਾ ਰਿਹੀ ਕੌਮ ਨੂੰ ਅਕਾਲ ਪੁਰਖ ਸੋਝੀ ਬਖਸ਼ੇ ਤੇ ਉਹ ਬਾਬੇ ਨਾਨਕ ਦੇ ਇਸ ਚਲਾਏ ਨਿਰਾਲੇ ਸਿੱਖ ਪੰਥ ਨੂੰ ਨਿਰਾਲਾ ਰੱਖ ਸਕੇ ਤੇ ਇਸ ਦੀ ਮਹਿਕ ਦੁਨੀਆਂ ਵਿੱਚ ਵਖੇਰ ਸਕੇ ।ਬ੍ਰਹਮਵਾਦੀ ਸੋਚ ਤੇ ਅੱਜ ਤੋਂ 534 ਸਾਲ ਪਹਿਲਾਂ ਜਦੋ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਕਰਮਕਾਂਡੀ, ਉਚ ਨੀਚ, ਜਾਤ ਪਾਤ, ਤੇ ਧਾਗੇ ਦੇ ਜਨੇਉ ਪਾਉਣ ਤੋਂ ਇਨਕਾਰ ਕਰ ਕਿ ਧਰਮ ਦੇ ਨਾ ਤੇ ਹੋ ਰਹੇ ਅਧਰਮ ਤੇ ਚੋਟ ਮਾਰੀ ਸੀ ।ਇਹ ਵਿਪਰਵਾਦ ਗੁਰੂ ਨਾਨਕ ਦੇਵ ਜੀ ਦੀ ਵੀਚਾਰਧਾਰਾਂ ਅਨੁਸਾਰ ਚਲੱਣ ਵਾਲੇ ਗੁਰੂ ਸਾਹਿਬਾਂ ਤੇ ਇਸ ਦੇ ਸਿੱਖਾਂ ਤੇ ਉਸੇ ਦਿਨ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਹਮਲੇ ਕਰਦਾ ਆ ਰਿਹਾ ਹੈ । ਉਹ ਮੌਕੇ ਦੀਆਂ ਸਰਕਾਰਾਂ ਕੋਲ ਸਿੱਖੀ ਦੇ ਖਿਲਾਫ ਕੰਨ ਭਰਕੇ, ਸਿੱਖਾਂ ਤੇ ਤਸ਼ਦੱਦ ਕਰਾਉਣਾ ਤੇ ਰਾਜ ਭਾਗ ਦੇ ਮਾਲਕ ਬਣਨ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਇਸ ਦੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਬਲਿਆਂ ਵਿੱਚ ਸ਼ਹੀਦ ਕਰਨਾ,ਸਿੱਖ ਕੌਮ ਦੇ ਪਵਿੱਤਰ ਰੂਹਾਨੀਅਤ ਦੇ ਪ੍ਰਤੀਕ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਸਿੱਖ ਗੁਰਧਾਮਾਂ ਤੇ ਹਮਲੇ ਕਰਕੇ ਉਹਨਾਂ ਨੂੰ ਢਹਿ ਢੇਰੀ ਕਰਨਾ, ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਵਿੱਚ ਬ੍ਰਹਮਵਾਦੀ ਸੋਚ ਦੇ ਲਿਖਾਰੀਆਂ ਦੁਆਰਾ ਰਲ ਗੱਡ ਕਰਾਉਣਾ, ਧਾਰਮਿਕ ਆਗੂਆਂ ਤੇ ਕੁਰਸੀ ਦੇ ਲਾਲਚੀ ਰਾਜਨੀਤਿਕ ਆਗੂਆਂ ਦੀ ਖਰੀਦੋ ਫਰੋਖਤ ਕਰਕੇ, ਵਿਕਾਊ ਮੀਡੀਆ ਤੇ ਜ਼ਮੀਰ ਵੇਚੂ ਜਨਰਲਿਸਟਾਂ ਦੁਆਰਾ ਸਿੱਖ ਕੌਮ ਤੇ ਸਰੀਰਕ ਤੇ ਮਾਨਿਸਿਕ ਤੌਰ ਤੇ ਹਮਲੇ ਕਰਦਾ ਆ ਰਿਹਾ ਹੈ ਜੋ ਕਿ ਅੱਜ ਤੱਕ ਨਿਰੰਤਰ ਜਾਰੀ ਹਨ ।ਬ੍ਰਹਮਵਾਦੀ ਸੋਚ ਨੇ ਹਿੰਦੋਸਤਾਨ ਦੇ ਸੰਵਿਧਾਨ ਵਿੱਚ ਵੀ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਤੋਂ ਵੀ ਇਨਕਾਰੀ  ਹੈ ।ਸਿੱਖ ਕੌਮ ਦੀ ਵੱਖਰੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੋ ਕਿ ਸ੍ਰ. ਪਾਲ ਸਿੰਘ ਜੀ ਪੁਰੇਵਾਲ ਨੇ ਤਿਆਰ ਕੀਤਾ ਸੀ ਤੇ 2003 ਵਿੱਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋ ઠਜਾਰੀ ਕੀਤਾ ਸੀ । ਉਹ ਵਿਪਰਾਂ ਨੂੰ ਕਿਸੇ ਵੀ ਤਰ੍ਹਾਂ ਭਾਉਦਾ ਨਹੀ ਸੀ, ਤੇ ਉਹਨਾਂ ਨੇ ਆਪਣੇ ਹੱਥ ਠੋਕੇ ਜਥੇਦਾਰਾਂ ਤੇ ਸਿੱਖੀ ਭੇਸ ਵਿੱਚ ਸਿੱਖੀ ਸਿਧਾਂਤਾਂ ਦੇ ਦੁਸ਼ਮਣ ਸਾਧਾ ਦੁਆਰਾ, ਸੋਧਾਂ ਦੇ ਨਾਮ ਤੇ ਇਸਦਾ ਬਿਕ੍ਰਮੀਕਰਣ ਕਰਕੇ ਇਸ ਤੇ ਵੀ ਭਗਵਾਂ ਰੰਗ ਚਾੜ ਦਿੱਤਾ ,ਬੇਸ਼ੱਕ ਬਹੁਗਿਣਤੀ ਸਿੱਖ ਕੌਮ ਨੇ ਇਸ ਨੂੰ ਨਿਕਾਰ ਦਿੱਤਾ ਹੈ । ਅੱਜ ਪੰਜਾਬ ਅੰਦਰ ਬੇਸ਼ੱਕ ਕਿਸੇ ਵੀ ਤਰੀਕੇ ਨਾਲ ਲੋਕਾਂ ਨੇ ਫਤਵਾ ਦੇਖਣ ਨੂੰ ਸਿੱਖ ਲੱਗ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੈ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸੁੰਹ ਚੁੱਕ ਸਮਾਗਮ ਲਈ ਜੋ ਇਤਿਹਾਸਿਕ ਥਾਂ ਤੇ ਦਿਨ ਚੁਣਿਆ ਹੈ ਜੇਕਰ ਇਸ ਤਰ੍ਹਾਂ ਦੀ ਭਾਵਨਾਂ ਵੀ ਬਣ ਜਾਵੇ ਕਿ ਚੱਪੜਚਿੜੀ ਦੀ ਥਾਂ ਤੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਤੇ ਜ਼ੁਲਮ ਕਰਨ ਵਾਲੇ ਵਜ਼ੀਦੇ ਦੇ ਰਾਜ ਦਾ ਅੰਤ ਕਰਕੇ ਪਹਿਲਾ ਸਿੱਖ ਰਾਜ ਕਾਇਮ ਕੀਤਾ ਸੀ ਤੇ ਇਸ ਦਿਨ ਨਾਨਕਸ਼ਾਹੀ ਸੰਮਤ ਦੇ ਨਵੇਂ ਸਾਲ ਦੀ ਅਰੰਭਤਾ ਹੈ ।ਪਰ ਪ੍ਰਕਾਸ਼ ਸਿੰਘ ਬਾਦਲઠ ਦਾ ਇਹ ਸਥਾਨ ਦਾ ਚੁਣਨਾ ਸਿੱਖ ਕੌਮ ਦੀਆਂ ਭਾਵਨਾਂ ਨੂੰ ਕੈਸ਼ ਕਰਨ ਲਈ ਇੱਕ ਮਹਿਜ਼ ਡਰਾਮਾ ਹੈ ਕਿਉਕਿ ਇਸ ਦਿਨ ਸਿੱਖ ਨੌਜਵਾਨੀ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰ ਸਮੈਧ ਸੈਣੀ ਤੇ ਇਜ਼ਾਹਰ ਆਲਮ ਜਿਸ ਦੀ ਘਰ ਵਾਲੀ ਬਾਦਲ ਦੀ ਟਿਕਟ ਤੇ ਜਿ૳ੱਤੀ ਹੈ ਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਵਾਲੇ ਭਾਜਪਈ ਮੋਹਰਲੀ ਕਤਾਰ ਵਿੱਚ ਬੈਠੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਖਾਤਰ ਆਪਾ ਵਾਰ ਗਏ ਸ਼ਹੀਦਾਂ ਦਾ ਅਪਮਾਣ ਤੇ ਉਹਨਾਂ ਦੇ ਵਾਰਸਾਂ ਦੇ ਜ਼ਖਮਾਂ ਤੇ ਲੂਣ ਛਿੱੜਕਣ ਬਰਾਬਰ ਹੈ । ਨਾਨਕਸ਼ਾਹੀ ਨਵੇਂ ਵਰ੍ਹੇ ਦੀ ਆਮਦ ਤੇ ਅਕਾਲ ਪਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਇਹੋ ਅਜਿਹੇ ਲੀਡਰਾਂ ਨੂੰ ਸੰਮਤ ਬਖਸ਼ੇ ਤੇ ਇਹ ਆਪਣੇ ਨਿੱਜੀ ਕੁਰਸੀ ਦੇ ਹਿੱਤਾਂ ਤੌ ਉਪਰ ਉਠਕੇ ਕੌਮ ਦੇ ਭਲੇ ਬਾਰੇ ਸੋਚਣ ਤੇ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈ ਸਾਰਾ, ਜਬ ਇਹ ਗਏ ਬਿਪ੍ਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪ੍ਰਤੀਤ ਨੂੰ ਸਮਝੀਏ ਤੇ ਬਿਪਰਾਂ ਦੀ ਸੋਚ ਛੱਡ ਕੇ ਗੁਰੂ ਦੇ ਨਿਆਰੇ ਖਾਲਸਾ ਬਣਨ ਦੀ ਕੋਸ਼ਿਸ਼ ਕਰੀਏ।ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲਾ ਖਾਲਸਾ ਪੰਥ ਨਾਨਕਸ਼ਾਹੀ ਸੰਮਤ 544 ਦੀ ਆਮਦ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਵਿਪਰਵਾਦੀ ਸੋਚ ਵੱਲੋ ਬਾਹਰੀ ਤੇ ਸਿੱਖੀ ਭੇਸ ਵਾਲੇ ਅੰਦਰੂਨੀ ਹਮਲਿਆਂ ਨੂੰ ਗੰਭੀਰਤਾ ਨਾਲ ਵੀਚਾਰੇ ਤੇ ਇਹਨਾਂ ਵਿਪਰਵਾਦੀ ਹਮਲਿਆਂ ਦਾ ਸਦੀਵੀ ਹੱਲ ਸਿੱਖ ਕੌਮ ਦਾ ਆਪਣਾ ਪ੍ਰਭੂਸੱਤਾ ਸੰਪਨ ਅਜ਼ਾਦ ਦੇਸ਼ ਹੈ । ਜਿਸ ਦੀ ਖਾਤਰ ਸਿੱਖ ਕੌਮ ਦੇ ਅਣਖੀ ਸਰੂਬੀਰਾ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ ।ਸੋ ਆਉ ਇਸ ਨਵੇਂ ਵਰ੍ਹੇ ਤੇ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਮੂਹ ਲੋਕਾਈ ਲਈ ਨਾਨਕਸ਼ਾਹੀ ਸੰਮਤ ਖਸ਼ੀਆਂ ਭਰਿਆਂ ਆਵੇ ਤੇ ਉਹਨਾਂ ਹਕੂਮਤਾਂ ਨੂੰ ਸੋਝੀ ਆਵੇ ਜੋ ਆਪਣੇ ਰਾਜ ਸ਼ਕਤੀ ਦੇ ਨਸ਼ੇ ਵਿੱਚ ਮਨੁੱਖਤਾਂ ਤੇ ਜ਼ੁਲਮ ਕਰਦੀਆਂ ਹਨ ਤੇ ਉਹਨਾਂ ਦੇ ਹੱਕ ਹਕੂਕਾਂ ਤੋਂ ਬਾਝਾਂ ਰੱਖਦੀਆਂ ਹਨ ।ਦੁਨੀਆਂ ਅੰਦਰ ਆਪਣੀਆਂ ਕੌਮਾਂ ਦੇ ਹੱਕਾਂ ਹਿੱਤਾਂ ਦੀ ਖਾਤਰ ਸੰਘਰਸ਼ ਕਰ ਰਹੇ ਸਮੂਹ ਸੰਘਰਸ਼ਕਾਰੀਆਂ ਨੂੰ ਇਸ ਨਵੇਂ ਸਾਲ ਤੇ ਸਫਲਤਾ ਮਿਲੇ ।
  ਗੁਰਚਰਨ ਸਿੰਘ ਗੁਰਾਇਆ
 Sikhfederationgermany@web.de

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |