
ਸ਼ਾਹਕੋਟ, 12 ਜੁਲਾਈ (ਸਚਦੇਵਾ) ਰੁਸਤ-ਮੇ-ਹਿੰਦ ਅਤੇ ਅਦਾਕਾਰ ਪਹਿਲਵਾਨ ਦਾਰਾ ਸਿੰਘ, ਜਿਨ੍ਹਾਂ ਦਾ ਵੀਰਵਾਰ ਸਵੇਰੇ ਲੰਬੀ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੀ ਮੌਤ ਨਾਲ ਉਨ੍ਹਾਂ ਦੇ ਚਹੇਤਿਆ ਵਿੱਚ ਇਹ ਖਬਰ ਸੁਣਦਿਆ ਹੀ ਸੌਗ ਦੀ ਲਹਿਰ ਦੌੜ ਪਈ । ਅੱਜ ਦੇਰ ਸ਼ਾਮ ਸਬਜ਼ੀ ਮੰਡੀ ਰੋਡ ਮੇਨ ਬਜ਼ਾਰ 'ਚ ਵੱਡੀ ਗਿਣਤੀ 'ਚ ਪਹਿਲਵਾਨ ਦਾਰਾ ਸਿੰਘ ਦੇ ਚਹੇਤਿਆ ਨੇ ਉਨ੍ਹਾਂ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਦਾਰਾ ਸਿੰਘ ਨੇ ਪਹਿਲਾ ਪਹਿਲਵਾਨੀ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਉੱਚਾ ਕੀਤਾ ਸੀ ਅਤੇ ਬਾਅਦ ਵਿੱਚ ਅਦਾਕਾਰੀ ਦੇ ਖੇਤਰ ਵਿੱਚ ਵੀ ਚੰਗਾ ਰੋਲ ਅਦਾ ਕਰਕੇ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਪੂਰੀ ਦੁਨੀਆਂ ਵਿੱਚ ਆਪਣੀ ਚੰਗੀ ਥਾਂ ਬਣਾਈ । ਜਿਥੇ ਉਨ੍ਹਾਂ ਦੀ ਮੌਤ ਨਾਲ ਸਾਰੀ ਦੁਨੀਆਂ ਦੇ ਮਨ ਨੂੰ ਠੇਸ ਲੱਗੀ ਹੈ, ਉਥੇ ਦਾਰਾ ਸਿੰਘ ਵਰਗਾ ਅਦਾਕਾਰ ਸਾਡੇ ਤੋਂ ਹਮੇਸ਼ਾਂ ਲਈ ਦੂਰ ਚਲਾ ਗਿਆ ਹੈ । ਇਸ ਮੌਕੇ ਉਨ੍ਹਾਂ ਪਹਿਲਵਾਨ ਦਾਰਾ ਸਿੰਘ ਦੀ ਮੌਤ 'ਤੇ ਮੋਨ ਧਾਰਿਆ ਅਤੇ ਪ੍ਰਮਾਤਮਾ ਅੱਗੇ ਅਰਸਾਰ ਕੀਤੀ ਕਿ ਉਹ ਇਸ ਉੱਚੀ-ਸੁੱਚੀ ਸ਼ਖਸ਼ੀਅਤ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ । ਇਸ ਦੁੱਖ ਪ੍ਰਗਟਾਵਾ ਕਰਨ ਵਾਲਿਆ 'ਚ ਸਬਜ਼ੀ ਮੰਡੀ ਰੋਡ ਮੇਨ ਬਜ਼ਾਰ ਮਾਰਕੀਟ 'ਚੋ ਤਰਸੇਮ ਲਾਲ ਮਿੱਤਲ ਸਟੇਟ ਕਮੇਟੀ ਮੈਂਬਰ ਬੀਜੇਪੀ ਅਤੇ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਜਗਦੀਸ਼ ਵਡੈਹਰਾ, ਹਰਸ਼ ਮਿੱਤਲ (ਐਮ।ਸੀ), ਜਗਮੋਹਣ ਡਾਬਰ, ਜਤਿੰਦਰਪਾਲ ਸਿੰਘ ਬੱਲਾ (ਦੋਵੇਂ ਸਾਬਕਾ ਐਮ।ਸੀ), ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਸਟੇਟ/ਨੈਸ਼ਨਲ ਐਵਾਰਡੀ, ਕਾਮਰੇਡ ਬਾਬੂ ਲਾਲ, ਰਾਜੂ ਵਰਮਾ, ਰਗੂਨਾਥ ਸਹਾਏ, ਰਾਜੂ ਬਹਿਲ, ਇੰਦਰ, ਸ਼ਿਵ ਸੰਭੂ ਗੁਪਤਾ ਵਾਈਸ ਪ੍ਰਧਾਨ ਬੀਜੇਪੀ ਜਿਲ੍ਹਾਂ ਜਲੰਧਰ ਦਿਹਾਤੀ, ਸੋਮਨਾਥ, ਲਕਛਮਣ ਦਾਸ, ਤਰਸੇਮ ਸਹੋਤਾ, ਪਰਮਜੀਤ ਸਿੰਘ, ਸਵਰਨ ਸਿੰਘ, ਰਛਪਾਲ ਸਿੰਘ ਸੋਨੀ, ਭਜਨ ਸਿੰਘ, ਸ਼ਾਹਕੋਟ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਪ੍ਰਧਾਨ ਨੀਤਨ ਸ਼ਰਮਾਂ, ਸੈਕਟਰੀ ਹਰਜਿੰਦਰ ਸਿੰਘ ਰੂਪਰਾ, ਗੁਲਸ਼ਨ ਸ਼ਰਮਾਂ, ਮੁਨੀਸ਼ ਅਰੋੜਾਂ, ਸਤੀਸ਼ ਅਰੋੜਾਂ, ਜਸਵਿੰਦਰ ਸਿੰਘ ਪਿੰਦੀ, ਪਹਿਲਵਾਨ ਲਹਿੰਬਰ ਸਿੰਘ, ਪਹਿਲਵਾਨ ਨਛੱਤਰ ਸਿੰਘ ਸੱਤੀ ਢੰਡੋਵਾਲ, ਬੌਬੀ ਪਹਿਲਵਾਨ, ਮਜੀਦਾ ਪਹਿਲਵਾਨ, ਕਾਲਾ ਪਹਿਲਵਾਨ, ਤਰਨਦੀਪ ਸਿੰਘ ਰੂਬੀ, ਮਨਜੀਤ ਸਿੰਘ ਸੱਤਾ ਟਰਾਸਪੋਰਟਰ, ਰਿੰਕੂ ਗੁਪਤਾ, ਰਣਜੀਤ ਸਿੰਘ ਜੀਤਾ ਸਲੈਚਾ, ਸ਼ਰਨਪਾਲ ਸਿੰਘ ਸੈਦਪੁਰ, ਤਜਿੰਦਰਪਾਲ ਸਿੰਘ ਲੰਬੜ, ਸਾਬੀ ਪੱਤਮਾ ਆਦਿ ਸ਼ਾਮਲ ਸਨ । ਫੋਟੋ ਈ-ਮੇਲ ਤੋਂ ਪ੍ਰਾਪਤ ਕਰੋ ਜੀ ।12ਸ਼ਾਹਕੋਟ03ਪਹਿਲਵਾਨ ਅਤੇ ਅਦਾਕਾਰ ਦਾਰਾ ਸਿੰਘ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਸਬਜ਼ੀ ਮੰਡੀ ਮਾਰਕੀਟ ਕਮੇਟੀ ਚੋ ਜਗਦੀਸ਼ ਵਡੈਹਰਾ, ਬਾਬੂ ਲਾਲ, ਪਰਮਜੀਤ ਸਿੰਘ, ਤਰਸੇਮ ਸਹੋਤਾ ਅਤੇ ਹੋਰ ।



