ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੇਂਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦਾ ਦਸਵੀਂ ਦਾ ਨਤੀਜਾ

ਕਾਦੀਆਂ 14 ਜੂਨ (ਮਕਬੂਲ ਅਹਿਮਦ): ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੇਂਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਦਾ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਦਸਵੀਂ ਦੀ ਲਈ ਗਈ ਪ੍ਰੀਖਿਆ ਵਿੱਚ ਨਤੀਜਾ ਸ਼ਤ ਪ੍ਰਤਿਸ਼ਤ ਰਿਹਾ। ਸਕੂਲ ਦੀ ਡਾਇਰੈਕਟਰ ਸ਼੍ਰੀਮਤਿ ਪਰਮਜੀਤ ਕੋਰ ਅਤੇ ਪ੍ਰਿੰਸੀਪਲ ਸ੍ਰ: ਹਰਦੀਪ ਸਿੰਘ ਭਾਟੀਆ ਨੇ ਦਸਿਆ ਕਿ ਇਸ ਸਾਲ 81 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿਤੀ ਜਿਸ ਵਿੱਚ ਹਰਮਨਪ੍ਰੀਤ ਕੋਰ ਨੇ ਲਗਭਗ 87:85 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੋਬਨਦੀਪ ਸਿੰਘ ਨੇ 87:15 ਫ਼ੀਸਦੀ ਤੋਂ ਕੁਝ ਜ਼ਿਆਦਾ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਨਵਦੀਪ ਕੋਰ ਅਤੇ ਲਵਪ੍ਰੀਤ ਕੋਰ ਨੇ 86 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ ਡਾਇਰੈਕਟਰ ਪਰਮਜੀਤ ਕੋਰ ਨੇ ਵਿਦਿਆਰਥੀਆਂ ਮਾਂਪਿਆਂ ਅਤੇ ਟੀਚਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸ਼ਾਨਦਾਰ ਕਾਮਯਾਬੀ ਦਾ ਸੇਹਰਾ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕੇ ਸੰਭਵ ਹੋਈ ਹੈ।

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |