ਦੁਲਹਨ ਵਾਂਗ ਸ਼ਿੰਗਾਰੇ ਈਰਥ ਦੇ ਸਟੇਡੀਅਮ ਵਿੱਚ ਇੰਗਲੈਂਡ ਦਾ ਪਹਿਲਾ ਕਬੱਡੀ ਵਰਲਡ ਕੱਪ 2007 ਪੂਰੀ ਸ਼ਾਨੋ ਸ਼ੌਕਤ ਨਾਲ ਹੋਇਆ, ਜੇਤੂ ਕੱਪ ਇੰਗਲੈਂਡ ਦੇ ਹਵਾਲੇ ਅਤੇ ਰਨਰ ਅੱਪ ਦਾ ਕੱਪ ਅਮਰੀਕਾ ਨੇ ਜਿੱਤਿਆ
ਰਿਪੋਰਟ ਅਤੇ ਫੋਟੋ: ਮਨਪ੍ਰੀਤ ਸਿੰਘ ਬੱਧਨੀ ਕਲਾਂ

ਬੈਨਰ ਕਬੱਡੀ ਵਰਲਡ ਕੱਪ ਇੰਗਲੈਂਡ 2007

ਕਬੱਡੀ ਵਰਲਡ ਕੱਪ ਇੰਗਲੈਂਡ 2007 ਦੀ ਅਰੰਭਤਾ ਦੀ ਅਰਦਾਸ ਕਰਦੇ ਹੋਏ
|
ਇੰਗਲੈਂਡ ਕਬੱਡੀ ਵਰਲਡ ਕੱਪ ਦੇ ਪ੍ਰਬੰਧਕ ਸ਼ੁਰੂਤਾਤੀ ਪ੍ਰੇਡ ਮੌਕੇ ਸ੍ਰ. ਨਛੱਤਰ ਸਿੰਘ ਥਿਆੜਾ, ਸ੍ਰ. ਲਹਿੰਬਰ ਸਿੰਘ ਲਿਧੜ, ਸ੍ਰ. ਕੁੰਦਨ ਸਿੰਘ ਖੈੜਾ, ਸ੍ਰ. ਪ੍ਰਭਜੋਤ ਸਿੰਘ ਬਿਟੂ ਮੋਹੀ, ਸ੍ਰ. ਮਹਿੰਦਰ ਸਿੰਘ ਮੌੜ, ਅਜਮੇਰ ਸਿੰਘ ਮੇਲਾ, ਗੁਰਨਾਮ ਸਿੰਘ ਛੋਕਰ, ਰਸ਼ਪਾਲ ਸਿੰਘ ਸ਼ੀਰਾ, ਬਲਵਿੰਦਰ ਸਿੰਘ ਚੱਠਾ, ਸ੍ਰ. ਲਹਿੰਬਰ ਸਿੰਘ ਕੰਗ, ਰਾਜਿੰਦਰ ਸਿੰਘ ਢੁੱਟ, ਬਹਾਦਰ ਸਿੰਘ ਸ਼ੇਰਗਿੱਲ, ਸੁਖਦੇਵ ਸਿੰਘ ਸੋਖਾ ਓੁਦੇਪੁਰ, ਪਿਆਰਾ ਸਿੰਘ ਰੰਧਾਂਵਾ
ਬਲਜੀਤ ਸਿੰਘ ਮੱਲ੍ਹੀ, ਕੇਵਲ ਸਿੰਘ ਰਣਦੇਵਾ, ਰਸ਼ਪਾਲ ਸਿੰਘ ਸ਼ੀਰਾ, ਸਤਿੰਦਰਪਾਲ ਸਿੰਘ ਗੋਲਡੀ, ਮਨਜੀਤ ਸਿੰਘ ਔਲਖ, ਜਰਨੈਲ ਸਿੰਘ ਜ਼ੈਲਾ, ਅਮਰੀਕ ਸਿੰਘ ਘੁੱਦਾ, ਦਵਿੰਦਰ ਸਿੰਘ ਭਿੰਦਾ ਮੁਠੱਡਾ
|
ਇੰਗਲੈਂਡ ਦੀ ਕਬੱਡੀ ਦੀਆਂ ਧੁੰਮਾਂ ਦੁਨੀਆਂ ਦੇ ਹਰ ਕੋਨੇ
ਵਿੱਚ ਪਈਆਂ ਹੋਈਆਂ ਹਨ ਅਤੇ 1963 ਕੁ ਤੋਂ ਕਹਿੰਦੇ ਹਨ ਕਿ ਇੰਗਲੈਂਡ ਵਿੱਚ ਕਬੱਡੀ ਟੂਰਨਾਮੈਂਟਾਂ
ਦੀ ਸ਼ੁਰੂਆਤ ਵੀ ਹੋ ਗਈ ਸੀ। 1975 ਦੇ ਲੱਗਭੱਗ ਖਿਡਾਰੀਆਂ ਦਾ ਬਤੌਰ ਖਿਡਾਰੀਆਂ ਦੇ ਟੀਮਾਂ ਲੈ ਕੇ
ਇੰਡੀਆ ਤੋਂ ਆਉਣਾ ਜਾਣਾ ਵੀ ਸੀ। ਹੁਣ ਇੰਗਲੈਂਡ ਦੇ ਟੂਰਨਾਮੈਂਟਾਂ ਦੀ ਗੱਲ ਪੂਰੀ ਸੰਸਾਰ ਵਿੱਚ
ਵੱਸਦੇ ਕਬੱਡੀ ਪ੍ਰੇਮੀਆਂ ਵਿੱਚਕਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਸੀ। ਮਾਸਟਰ ਗੇਮਾਂ ਵਿੱਚ ਵੀ
ਕਬੱਡੀ ਨੇ ਸ਼ਮੂਲੀਅਤ ਕਰਕੇ ਪੰਜਾਬੀਆਂ ਨੂੰ ਉਲੰਪਿਕ ਗੇਮਾਂ ਵਿੱਚ ਜਾਣ ਦਾ ਰਾਹ ਕੁਝ ਪੱਧਰਾ ਕੀਤਾ
ਹੈ। ਹੋਰਨਾਂ ਦੇਸ਼ਾਂ ਵਿੱਚ ਵਰਲਡ ਕੱਪ ਕਾਫੀ ਦੇਰ ਪਹਿਲਾਂ ਤੋਂ ਸ਼ੁਰੂ ਹੋ ਗਏ ਸਨ ਲੇਕਨ ਇੰਗਲੈਂਡ ਦੇ
ਦਰਸ਼ਕਾਂ, ਪ੍ਰਬੰਧਕਾਂ ਅਤੇ ਕਬੱਡੀ ਕਲੱਬਾਂ ਦੇ ਦਿਲ ਦੀ ਹਸਰਤ ਇਸ ਵਰ੍ਹੇ ਪੂਰੀ ਹੋਈ ਜਦ ਕਿ
ਇੰਗਲੈਂਡ ਕਬੱਡੀ ਵਰਲਡ ਕੱਪ ਦੇ ਪ੍ਰਬੰਧਕਾਂ ਨੇ ਇੰਗਲੈਂਡ, ਇੰਡੀਆ, ਕੈਨੇਡਾ ਬੀ ਸੀ, ਕੈਨੇਡਾ
ਉਂਟਾਰੀਓ, ਅਮਰੀਕਾ ਅਤੇ ਜਰਮਨੀ ਦੀਆਂ ਟੀਮਾਂ ਵਿੱਚਕਾਰ ਪਹਿਲਾ ਕਬੱਡੀ ਵਰਲਡ ਕੱਪ ਇੰਗਲੈਂਡ 2007
ਪਿਛਲੇ ਹਫਤੇ ਈਰਥ ਦੇ ਖੁੱਲ੍ਹੇ ਡੁੱਲੇ ਸਟੇਡੀਅਮ ਵਿੱਚ ਕਰਵਾ ਕੇ ਨਵੀਂ ਸ਼ੁਰੂਆਤ ਕੀਤੀ। ਗਰਾਉਂਡ
ਵਿੱਚ ਵੜੇ ਤਾਂ ਵੇਖਿਆ ਕਿ ਦੁਲਹਨ ਵਾਂਗ ਸ਼ਿੰਗਾਰੇ ਸਟੇਡੀਅਮ ਵਿੱਚ ਇੱਕੋ ਜਿਹੇ ਕੋਟ ਪੈਂਟਾਂ ਵਿੱਚ
ਸਜੇ ਧਜੇ ਪ੍ਰਬੰਧਕ ਖੁਸ਼ੀ ਵਿੱਚ ਫੁਲੇ ਨਹੀਂ ਸਮਾ ਰਹੇ ਸਨ। ਵੱਡੇ ਵੱਡੇ ਬੈਨਰਾਂ ਤੇ ਕਬੱਡੀ ਵਰਲਡ
ਕੱਪ 2007 ਬੜਾ ਸੋਹਣਾ ਕਰਕੇ ਇੱਕ ਪਾਸੇ ਖੰਡਾ ਅਤੇ ਦੂਜੇ ਪਾਸੇ ਦੁਨੀਆ ਦਾ ਨਕਸ਼ਾ ਬਣਾਇਆ ਹੋਇਆ ਸੀ।
ਗਰਾਉਂਡ ਵਿੱਚ ਲੱਗੀਆਂ ਇੱਕੋ ਰੰਗ ਦੀਆਂ ਝੰਡੀਆਂ ਅਤੇ ਆਸੇ ਪਾਸੇ ਬੰਨੇ ਗੁਬਾਰਿਆਂ ਦਾ ਰੰਗ ਨੀਲਾ
ਅਤੇ ਪੀਲਾ ਮਨ ਨੂੰ ਮੋਂਹਦਾ ਸੀ। ਇਸ ਵਰਲਡ ਕੱਪ ਦੇ ਮੇਨ ਸਪਾਂਸਰ ਸ੍ਰ. ਲਹਿੰਬਰ ਸਿੰਘ ਕੰਗ ਦੇ ਬੇਟੇ
ਬਲਜੀਤ ਸਿੰਘ ਕੰਗ ਨੇ ਸਟੇਡੀਅਮ ਦੀ ਸਜਾਵਟ ਦਾ ਪ੍ਰਬੰਧ ਕੀਤਾ ਸੀ। ਵਰਲਡ ਕੱਪ ਦੀ 24 ਮੈਂਬਰੀ
ਪ੍ਰਬੰਧਕ ਕਮੇਟੀ ਪਹਿਲਾ ਵਰਲਡ ਕੱਪ ਕਰਵਾ ਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਸਨ।
|
ਇੰਗਲੈਂਡ ਦੇ ਖਿਡਾਰੀਆਂ ਨਾਲ ਬਿੰਦਰ ਈਰਥ, ਕੁਲਵੰਤ ਸਿੰਘ ਚੱਠਾ, ਗੁਰਪਾਲ ਸਿੰਘ ਚੱਠਾ, ਸਤਿੰਦਰ ਸਿੰਘ ਚੱਠਾ |
ਅਰਦਾਸ ਤੋਂ ਉਪਰੰਤ ਸ੍ਰ. ਲਹਿੰਬਰ ਸਿੰਘ ਕੰਗ ਨੇ ਮੇਲੇ
ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਅਤੇ ਕਬੱਡੀ ਖਿਡਾਰੀ ਜਰਨੈਲ ਸਿੰਘ ਜ਼ੈਲਾ ਨੇ ਕਬੱਡੀ ਅਸੂਲਾਂ
ਮੁਤਾਬਿਕ ਖੇਡਣ ਅਤੇ ਕਬੱਡੀ ਦੇ ਚੰਗੇ ਭਵਿੱਖ ਲਈ ਸਦਾ ਕੰਮ ਕਰਨ ਦੀ ਅਤੇ ਖੇਡ ਭਾਵਨਾ ਨਾਲ ਖੇਡਣ ਦੀ
ਸੌਂਹ ਚੁੱਕੀ। ਰਵਿੰਦਰ ਕੋਛੜ ਨੇ ਮੈਕ ਸੰਭਾਲਿਆ ਹੋਇਆ ਸੀ ਅਤੇ ਸਾਰੇ ਪ੍ਰਬੰਧ ਬਾਰੇ ਜਾਣਕਾਰੀ ਦਿੰਦਾ
ਰਿਹਾ ਸਟੇਜ ਸਕੱਤਰ ਦੀ ਭੁਮਿਕਾ ਸ੍ਰ. ਦਵਿੰਦਰ ਸਿੰਘ ਪਤਾਰਾ ਨੇ ਨਿਭਾਈ ਅਤੇ ਕੁਮੈਂਟਰੀ ਭਿੰਦਾ
ਮੁਠੱਡਾ, ਸੋਖਾ ਢੇਸੀ ਅਤੇ ਰਵਿੰਦਰ ਕੋਛੜ ਨੇ ਕੀਤੀ।
ਪਹਿਲਾ ਮੈਚ ਜਰਮਨੀ ਅਤੇ ਵੈਨਕੋਵਰ ਕੈਨੇਡਾ ਵਿਚਕਾਰ ਹੋਇਆ। ਜਰਮਨੀ ਦੀ ਟੀਮ ਵੱਲੋਂ ਇੰਗਲੈਂਡ ਕਬੱਡੀ
ਵਰਲਡ ਕੱਪ ਦੀ ਪਹਿਲੀ ਰੇਡ ਦੀਪਾ ਕੌਂਕੇ ਨੇ ਪਾਈ ਅਤੇ ਸੁਖ ਸਵੀਲੀ ਨਾਲ ਨੰਬਰ ਲੈ ਕੇ ਘਰ ਪਹੁੰਚਿਆ।
ਗੁਰਦੀਪ ਸਿੰਘ ਜੰਡਾ ਦੀ ਟੀਮ ਵਿੱਚ ਅਜਮੇਰ ਜਲਾਲ, ਘੋਗੜ ਅੰਮ੍ਰਿਤਸਰ, ਦੀਪਾ ਸੈਦੋਵਾਲ ਰੇਡਾਂ ਪਾਉਣ
ਤੇ ਸੀ ਅਤੇ ਕੁਲਜਿੰਦਰ ਖਾੜਕੂ, ਹੈਪੀ, ਨਿਰਮਲ ਚਾਗਲੀ, ਜਾਦੀ, ਨਾਣੂ ਬਿਹਾਰੀਪੁਰੀਆ ਅਤੇ ਗੋਪੀ
ਮਿੱਠਾਪੁਰ ਜੱਫਿਆਂ ਤੇ ਦੂਜੇ ਪਾਸੇ ਮੱਤਾ ਗੁਰਦਾਸਪੁਰੀਆ, ਰਣਜੀਤ, ਹੈਪੀ ਚਮਿਆਰਾ, ਸ਼ਿੰਦਾ ਰੇਡਾਂ
ਪਾ ਰਹੇ ਸਨ ਅਤੇ ਤਾਰ ਲੰਡੇ ਕੇ, ਨਿੰਦੀ, ਬਾਲਾ ਖਾਈ, ਲਾਡਾ ਸੰਧਵਾਂ ਜੱਫਿਆਂ ਤੇ ਤਾਰ ਲੰਡੇ ਨੇ ਦੋ
ਵਾਰ ਘੋਗੜ ਕੱਠਾ ਕੀਤਾ ਤਾਂ ਹੈਪੀ ਨੇ ਮੱਤਾ, ਸ਼ਿੰਦਾ ਅਤੇ ਹੈਪੀ ਨੂੰ ਤਿੰਨ ਜੱਫੇ ਕੱਢ ਮਾਰੇ, ਨਿੰਦੀ
ਜਲਾਲ ਨੂੰ ਕਲੀ ਸੁਣਾ ਗਿਆ ਤਾਂ ਲਾਡਾ ਸੰਧਵਾਂ ਜੋਕ ਵਾਂਗ ਦੀਪੇ ਨੂੰ ਚੰਬੜ ਗਿਆ, ਨਿਰਮਲ ਚਾਂਗਲੀ
ਨੇ ਸ਼ਿੰਦਾ ਅਤੇ ਹੈਪੀ ਜਾਦੀ ਨੇ ਰਣਜੀਤ ਨੂੰ ਜੱਫਾ ਲਾ ਦਿੱਤਾ ਹਾਫ ਟਾਈਮ ਤੱਕ ਜਰਮਨੀ ਸਾਡੇ ਤਿੰਨ
ਅੰਕਾਂ ਤੇ ਜਿੱਤ ਰਹੀ ਸੀ ਗੁਰਦੀਪ ਸਿੰਘ ਜੰਡਾ ਪੂਰਾ ਖੁਸ਼ ਸੀ ਸੁਖ ਘੁਲਾਟੀ, ਦੁਲੂ ਬੱਧਨੀ ਕਲਾਂ,
ਦਾਰਾ ਮੁਠੱਡਾ, ਗੁਲੂ ਲੱਖਣ ਕੇ ਪੱਡੇ ਨੇ ਹਾਫ ਟਾਈਮ ਵਿੱਚ ਖਿਡਾਰੀਆਂ ਦੇ ਕੰਨੀ ਫੁਕਾਂ ਮਾਰੀਆਂ
ਤਾਂ ਪਾਸਾ ਹੀ ਪਲਟ ਗਿਆ ਅੱਧੇ ਨੰਬਰ ਦੇ ਫਰਕ ਨਾਲ 47-46 ਦੇ ਫਰਕ ਨਾਲ ਕੈਨੇਡਾ ਬੀ ਸੀ ਦੀ ਟੀਮ
ਜੇਤੂ ਹੋ ਗਈ।
|
ਯੂ ਐਸ ਏ ਦੀ ਟੀਮ ਅਤੇ ਪ੍ਰਬੰਧਕ ਤੀਰਥ ਗਾਖਲ ਅਤੇ ਸਾਥੀ |
ਦਰਸ਼ਕਾਂ ਦਾ ਤਾਂ ਹੁਣ ਹੜ੍ਹ ਜਿਹਾ ਆਇਆ ਹੋਇਆ ਸੀ ਹਰ ਪਾਸੇ
ਰੌਣਕ ਲੱਗੀ ਹੋਈ ਸੀ, ਜਵਾਨੀ ਇੱਕ ਦੂਜੇ ਸਾਹਮਣੇ ਮੇਹਣੋ ਮੇਹਣੀ ਹੋ ਰਹੀ ਸੀ ਦਰਸ਼ਕਾਂ ਦਾ ਠਾਠਾਂ
ਮਾਰਦਾ ਸਮੁੰਦਰ ਪੰਜਾਬ ਦੇ ਵੱਡੇ ਮੇਲੇ ਦਾ ਭੁਲੇਖਾ ਪਾਉਂਦਾ ਸੀ। ਇੰਗਲੈਂਡ ਅਤੇ ਅਮਰੀਕਾ ਵਿਚਕਾਰ
ਦੂਜਾ ਮੈਚ ਸ਼ੁਰੂ ਹੋਇਆ ਤਾਂ ਘਰੇਲੂ ਟੀਮ ਦਾ ਮੈਚ ਵੇਖਣ ਵਾਲਿਆਂ ਨੇ ਹੋਰ ਵੀ ਉਤਸੁਕਤਾ ਵਿਖਾਈ ਲੱਡੂ,
ਗੁਰਲਾਲ, ਗੱਬਰ, ਤੇਜ਼ੀ ਰੇਡਾਂ ਪਾ ਰਹੇ ਸਨ ਰੱਭੋ ਅਮਰੀਕਾ ਵੱਲੋਂ ਗੱਬਰ ਨੂੰ ਜੱਫਾ ਲਾਗਿਆ, ਅਤੇ
ਮੀਕੇ ਨੇ ਅਮਰੀਕਾ ਤੋਂ ਆ ਕੇ ਜੱਫਿਆਂ ਦਾ ਮੀਂਹ ਜਿਹਾ ਵਰ੍ਹਾ ਦਿੱਤਾ ਤੇਜ਼ੀ, ਗੁਰਲਾਲ, ਦੋ ਲੱਡੂ
ਨੂੰ ਜੱਫੇ ਮਾਰ ਦਿੱਤੇ, ਤੀਰਥ ਗਾਖਲ, ਕਾਲਾ ਮਹੇੜੂ ਅਮਰੀਕਾ ਲਈ ਵਧੀਆ ਖੇਡੇ, ਪ੍ਰੇਮ ਝਨੇਰ ਨੇ
ਸੁਖਚੈਨ ਨਾਗਰਾ, ਗੋਲਡੀ ਕੂਮ ਕਲਾਂ ਵਾਲੇ ਨੇ ਗੁੱਗੂ ਹਿੰਤਪੁਰੀਆ, ਨਾਗਰਾ, ਪੱਪੀ ਖਹਿਰਾ ਨੇ ਸਰਪੰਚ
ਮੋਠਾ ਅਤੇ ਨਾਗਰਾ ਨੂੰ ਜੱਫੇ ਲਾ ਦਿੱਤੇ ਸੰਦੀਪ ਨੰਗਲ ਅੰਬੀਆਂ, ਸੀਤਾ ਅਤੇ ਦੀਪਾ ਨੇ ਇੰਗਲੈਂਡ ਵੱਲੋਂ
ਜਾਫ ਲਾਇਨ ਮਜ਼ਬੂਤ ਕੀਤੀ ਹੋਈ ਸੀ। ਅੱਧੇ ਸਮੇਂ ਤੱਕ ਅੱਧੇ ਨੰਬਰ ਤੇ ਜਿੱਤ ਰਹੀ ਇੰਗਲੈਂਡ ਦੀ ਟੀਮ
ਬਾਅਦ ਵਿੱਚ ਪੰਜ ਅੰਕਾਂ ਨਾਲ ਹਾਰ ਗਈ।
|
ਜਰਮਨੀ ਦੀ ਟੀਮ ਦੇ ਪ੍ਰਬੰਧਕ ਗੁਰਦੀਪ ਸਿੰਘ ਜੰਡਾ ਆਪਣੇ ਸਾਥੀਆਂ ਅਤੇ ਟੀਮ ਨਾਲ |
ਇੰਡੀਆ ਅਤੇ ਜਰਮਨੀ ਦਾ ਮੈਚ ਵੀ ਇੱਕ ਪਾਸੜ ਹੀ ਰਿਹਾ ਨਾਣੂ
ਬਿਹਾਰੀਪੁਰੀਆ ਨੇ ਜੀਤ ਤੂਤ ਪਿੰਡੀਆ ਅਤੇ ਕਾਲਾ ਹਮੀਦੀ ਨੂੰ ਜੱਫਾ ਲਾਇਆ, ਹੈਪੀ ਨੇ ਗੋਗੀ ਜਰਗੜੀ
ਨੂੰ ਨਿਰਮਲ ਚਾਂਗਲੀ ਨੇ ਕਾਲਾ ਹਮੀਦੀ ਨੂੰ, ਬਲਕਾਰਾ ਨੇ ਜਲਾਲ ਨੂੰ ਗੋਲੂ ਗੱਜਣਵਾਲ, ਮਿੰਦੀ ਮਟੋਰੜਾ,
ਮਨਜੀਤ ਸੁਹੇੜਾ, ਗੋਲੂ ਪਮਾਲ ਨੇ ਗੋਗੜ, ਦੀਪਾ ਕੌਂਕੇ, ਜੱਗਾ ਅਤੇ ਪੱਪੂ ਜੋਗੇਵਾਲ ਨੂੰ ਅਜੇਹੇ ਜੱਫੇ
ਲਾਏ ਕੇ ਮੈਚ ਛੇ ਅੰਕਾਂ ਦੇ ਫਰਕ ਨਾਲ ਜਿੱਤ ਲਿਆ। ਇੰਗਲੈਂਡ ਅਤੇ ਟਰਾਂਟੋ ਵਿਚਕਾਰ ਵਾਲਾ ਮੈਚ ਵੀ
ਕਾਫੀ ਦਿਲਚਸਪ ਸੀ ਦੋਵੇਂ ਟੀਮਾਂ ਨੂੰ ਜਿੱਤ ਵੱਲ ਜਾਣਾ ਜਰੂਰੀ ਸੀ ਕੁੰਢੀਆਂ ਦੇ ਸਿੰਘ ਫਸੇ ਪਏ ਸਨ
ਕੁਲਦੀਪ ਨੇ ਸ਼ੌਕਤ ਨੂੰ ਜੱਫਾ ਕੱਢ ਮਾਰਿਆ ਤਾਂ ਦੀਪਾ ਘੁਰਲੀ ਨੇ ਰਾਜਾ ਨੂੰ ਸੰਦੀਪ ਨੰਗਲ ਅੰਬੀਆਂ
ਸਾਹਬ ਤੇ ਟੁਟ ਪਿਆ, ਸੰਦੀਪ ਲੱਲੀਆਂ ਅਤੇ ਕਿੰਦਾ ਬਿਹਾਰੀ ਪੁਰੀਆ ਟੀਮ ਨਾਲ ਆਏ ਜਰੂਰ ਲੇਕਨ ਤਬੀਅਤ
ਠੀਕ ਨਾ ਹੋਣ ਕਰਕੇ ਦਰਸ਼ਕਾਂ ਨੂੰ ਜੌਹਰ ਨਾ ਵਿਖਾ ਸਕੇ। 49-34 ਦੇ ਫਰਕ ਨਾਲ ਇੰਗਲੈਂਡ ਦੀ ਟੀਮ ਜੇਤੂ
ਰਹੀ।
ਯੂ ਐਸ ਏ ਅਤੇ ਕੈਨੇਡਾ ਬੀ ਸੀ ਵਿਚਕਾਰ ਅਗਲਾ ਮੈਚ ਅਤੇ ਪਹਿਲਾ ਸੈਮੀਫਾਈਨਲ ਮੈਚ ਸੂਰਜ ਦੀ ਚਮਕਦੀ
ਧੁੱਪ ਨੇ ਸੁਨਹਿਰਾ ਜਿਹਾ ਕਰ ਦਿੱਤਾ, ਕੁਰਸੀਆਂ, ਸਟੇਡੀਅਮ ਦੀਆਂ ਲੰਮੀਆਂ ਪੌੜੀਆਂ ਦਰਸ਼ਕਾਂ ਨਾਲ
ਫੁੱਲ ਹੋਈਆ ਪਈਆਂ ਸਨ , ਕਬੱਡੀ ਪ੍ਰੇਮੀ ਇੱਕ ਦੁਜੇ ਦੇ ਮੋਢਿਆਂ ਦੇ ਉੱਤੋਂ ਦੀ ਹੋ ਹੋ ਕੇ ਵੇਖ ਰਹੇ
ਸਨ ਦੋ ਨੰਬਰਾਂ ਦੇ ਫਰਕ ਨਾਲ ਯੂ ਐਸ ਏ ਦੀ ਟੀਮ ਆਫ ਟਾਈਮ ਤੱਕ ਅੱਗੇ ਸੀ ਲੇਕਨ ਬਾਅਦ ਵਿੱਚ ਇਹ ਫਰਕ
48-37 ਦਾ ਹੋ ਗਿਆ ਅਮਰੀਕਾ ਦੀ ਟੀਮ ਨੇ ਪਹਿਲਾ ਸੈਮੀਫਾਈਨਲ ਮੈਚ ਜਿੱਤ ਕੇ ਜੌਹਨ ਗਿੱਲ ਨੂੰ ਫਾਈਨਲ
ਵਿੱਚ ਪਹੁੰਚਣ ਦਾ ਫੋਨ ਤੇ ਸੁਨੇਹਾ ਦੇ ਦਿੱਤਾ। ਦੂਜਾ ਸੈਮੀਫਾਈਨਲ ਇੰਗਲੈਂਡ ਅਤੇ ਇੰਡੀਆ ਵਿਚਕਾਰ
ਹੋਇਆ ਪੱਪੀ ਖਹਿਰਾ ਨੇ ਮੱਲ੍ਹ ਦੇ ਗੋਲਡੀ ਲਵਾ ਦਿੱਤੀ ਮਿੰਦੀ ਨੇ ਗੱਬਰ ਢਾਹ ਲਿਆ, ਸੰਦੀਪ ਨੇ ਜੀਤ
ਨੂੰ ਫੜਿਆ ਤਾਂ ਭਜਾ ਸ਼ੌਕਤ ਨੂੰ ਬਾਡਰ ਵਿਖਾਉਣ ਲੈ ਗਿਆ, ਮਨਜੀਤ ਸੁਹੇੜਾ ਨੇ ਇੰਦਰਪਾਲ ਨੂੰ ਜੱਫਾ
ਲਾ ਦਿੱਤਾ ਲੱਡੂ ਵੀ ਮਿੰਦੀ ਨੇ ਭੋਰਿਆ ਪ੍ਰੇਮ ਝਨੇਰ ਨੇ ਗੋਗੀ ਵੀ, ਪੱਪੀ ਖਹਿਰਾ ਨੇ ਵੇਖਦੇ ਵੇਖਦੇ
ਮੱਲ੍ਹ ਨੂੰ ਫੁਰਤੀ ਨਾਲ ਕੈਂਚੀ ਮਾਰੀ ਤੇ ਨਿੰਬੂ ਵਾਂਗ ਨਿਚੋੜ ਕੇ ਰੱਖ ਦਿੱਤਾ। ਇੰਗਲੈਂਡ ਦੀ ਟੀਮ
ਦੀ ਸੇਵਾ ਕਰਦਾ ਸ਼ੀਰਾ ਸੰਮੀਪੁਰੀਆ ਖੁਸ਼ ਸੀ ਕਿ ਬੋਤਲ ਫੜ੍ਹ ਕੇ ਪਾਣੀ ਦੀ ਸੇਵਾ ਕਰਨੀ ਰਾਸ ਆ ਗਈ
ਟੀਮ ਫਾਈਨਲ ਵਿੱਚ ਪਹੁੰਚ ਗਈ।
|
ਕੈਨੇਡਾ ਬੀ ਸੀ ਦੀ ਟੀਮ ਅਤੇ ਪ੍ਰਬੰਧਕ ਦਾਰਾ ਮੁਠੱਡਾ, ਸੁੱਖ ਘਲੋਟੀ, ਗੁਲੂ ਲੱਖਣ ਕੇ ਪੱਡੇ, ਦੁਲੂ ਬੱਧਨੀ ਕਲਾਂ ਆਪਣੀ ਟੀਮ ਨਾਲ ਮਾਰਚ ਕਰਦੇ ਹੋਏ |
ਫਾਈਨਲ ਤੋਂ ਪਹਿਲਾਂ ਇੰਗਲੈਂਡ ਦੇ ਜੰਮਪਲ ਲੰਡਨ ਅਤੇ ਮਿਡਲੈਂਡ ਦੇ ਬੱਚਿਆਂ ਦਾ ਸ਼ੋਅ ਮੈਚ ਹੋਇਆ। ਅਵਤਾਰ ਸਿੰਘ ਭਾਊ ਨੇ ਬੋਰੀ ਚੁੱਕੀ ਅਤੇ ਗੁਰਵਿੰਦਰ ਸਿੰਘ ਚੀਮਾ ਅਤੇ ਸਾਥੀਆਂ ਨੇ ਵੇਟਲਿਫਟਿੰਗ ਦੇ ਜੌਹਰ ਵਿਖਾਏ ਯਾਦ ਰਹੇ ਕਿ ਗੁਰਵਿੰਦਰ ਸਿੰਘ ਚੀਮਾ ਕਾਮਨਵੈਲਥ ਗੇਮਾਂ ਵਿੱਚ ਵੀ ਇੰਗਲੈਂਡ ਦੀ ਤਰਫੋਂ ਜੌਹਰ ਵਿਖਾ ਚੁੱਕਾ ਹੈ ਅਤੇ ਇਹਨਾਂ ਦੇ ਪਿਤਾ ਨੇ ਏਸ਼ੀਅਨ ਗੇਮਾਂ ਵਿੱਚ ਵੇਟਲਿਫਟਿੰਗ ਦੇ ਮੁਕਾਬਲਿਆਂ ਚੋਂ ਇੰਡੀਆ ਨੂੰ ਸਿਲਵਰ ਦਾ ਤਗਮਾ ਜਿਤਾਇਆ ਸੀ। ਬਾਬਾ ਫੋਜਾ ਸਿੰਘ ਮੈਰਾਥਨ ਦੌੜਾਕ ਵੀ ਮੈਦਾਨ ਅੰਦਰ ਕਬੱਡੀ ਦੇ ਜੌਹਰ ਵੇਖਣ ਲਈ ਪਹੁੰਚਿਆ। ਕੁਝ ਦੇਰ ਲਈ ਦਰਸ਼ਕਾਂ ਨੂੰ ਗਰਾਉਂਡ ਖਾਲੀ ਕਰ ਦੇਣ ਦੀ ਅਨਾਉਂਸਮੈਂਟ ਹੋਈ ਤਾਂ ਸਭ ਦਰਸ਼ਕ ਅਸਮਾਨ ਅੰਦਰ ਉੱਡਦੇ ਹਵਾਈ ਜਹਾਜ਼ ਵੱਲ ਵੇਖਣ ਲੱਗੇ ਵੇਖਦੇ ਵੇਖਦੇ ਫਿੱਕੇ ਲਾਲ ਰੰਗ ਨਾਲ ਅਸਮਾਨ ਵਿੱਚੋਂ ਪੰਜ ਉੱਡਣਤਸ਼ਤਰੀਆਂ ਨੇ ਪ੍ਰਵਾਜ਼ ਭਰੀ ਅਤੇ ਧਰਤੀ ਵੱਲ ਨੂੰ ਪਰਤਨਾ ਸ਼ੁਰੂ ਕਰ ਦਿੱਤਾ ਗਰਾਉਂਡ ਦੇ ਦੁਆਲੇ ਜਗਮਗ ਜਗਮਗ ਹੋਣ ਲੱਗੀ, ਇੱਹ ਉਡਣ ਤਸ਼ਰਤੀਆਂ ਅਸਲ ਵਿੱਚ ਪੈਰ੍ਹਾ ਸ਼ੂਟ ਰਾਹੀਂ ਉਤਰਨ ਵਾਲੇ ਪੰਜ ਵਿਅਕਤੀ ਸਨ ਜਿਹਨਾਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ। ਚਾਰ ਵਿਅਕਤੀ ਤਾਂ ਪੈਰਾਸ਼ੂਟ ਰਾਹੀ ਸਹੀ ਸਲਾਮਤ ਮੈਦਾਨ ਅੰਦਰ ਉਤਰ ਗਏ ਲੇਕਨ ਮਹਿਲਾ ਦੀ ਅੁਡਾਨ ਗਰਾਉਂਡ ਤੋਂ ਬਾਹਰ ਉਤਰੀ ਲੇਕਨ ਸੀ ਸਹੀ ਸਲਾਮਤ। ਰਵਿੰਦਰ ਕੋਛ਼ੜ ਮਜਾਕੀਆ ਰੂਪ ਵਿੱਚ ਕਹਿਣੋਂ ਰਹਿ ਨਾ ਸਕਿਆ, ''ਘਰ ਭੱਲਗੀ ਮੋੜ ਤੇ ਆ ਕੇ ਲੰਬੀ ਸੀ ਟੀ ਮਾਰ ਮਿੱਤਰਾ"। ਫਾਈਨਲ ਮੈਚ ਦਾ ਨਗਾਰਾ ਬੱਝਿਆ ਤਾਂ ਇੰਗਲੈਂਡ ਦੀ ਟੀਮ ਅਤੇ ਯੂ ਐਸ ਏ ਦੀਆਂ ਟੀਮਾਂ ਮੈਦਾਨ ਅੰਦਰ ਆ ਗੱਜੀਆਂ। ਦੋਵੇਂ ਪਾਸੇ ਮੁਾਕਬਲਾ ਸਖ਼ਤ ਸੀ ਲੇਕਨ ਅੱਧੇ ਸਮੇਂ ਤੱਕ ਇੰਗਲੈਂਡ ਦਾ ਪੱਲੜਾ ਪੰਜ ਅੰਕਾ ਨਾਲ ਭਾਰੀ ਸੀ, ਮੀਕਾ ਸ਼ਾਇਦ ਜੱਫੇ ਲਾ ਕੇ ਹੰਭ ਗਿਆ ਸੀ, ਰੱਭੋ ਨੇ ਇੰਦਰਪਾਲ ਨੂੰ ਅਤੇ ਪੱਪੀ ਖਹਿਰਾ ਨੇ ਬਿੱਕੀ ਅਤੇ ਨਾਗਰੇ ਨੂੰ ਜੱਫੇ ਕੱਢੇ ਤੀਰਥ ਗਾਖਲ ਅਤੇ ਗੱਬਰ ਦਾ ਇੱਕਵਾਰ ਅਜੇਹਾ ਭੇੜ ਹੋਇਆ ਕਿ ਨਾ ਲਿਆ ਨਾ ਦਿੱਤਾ ਵਾਲੀ ਗੱਲ ਕਰਕੇ ਛੁੱਟੇ।
|
ਉਂਟਾਰੀਓ ਕੈਨੇਡਾ ਦੀ ਟੀਮ ਸੰਦੀਪ ਲੱਲੀਆਂ, ਕਿੰਦਾ ਬਿਹਾਰੀਪੁਰੀਆ |
ਅਖੀਰ 40-30 ਦੇ ਫਰਕ ਨਾਲ ਇੰਗਲੈਂਡ ਦੀ ਧਰਤੀ ਤੇ ਹੋਏ
ਪਹਿਲੇ ਕਬੱਡੀ ਵਰਲਡ ਕੱਪ ਦਾ ਤਾਜ਼ ਇੰਗਲੈਂਡ ਦੀ ਟੀਮ ਦੇ ਸਿਰ ਬੱਝਿਆ ਅਤੇ ਦੂਜੇ ਨੰਬਰ ਦਾ ਤਾਜ਼ ਯੂ
ਐਸ ਏ ਦੀ ਟੀਮ ਸਿਰ। ਇਸ ਕੱਪ ਦੇ ਬਿਸਟ ਧਾਵੀ ਗੁਰਲਾਲ ਘਨੌਰ ਅਤੇ ਬਿਸਟ ਜਾਫੀ ਪੱਪੀ ਖਹਿਰਾ ਬਣੇ।
ਟੂਰਨਾਮੈਂਟ ਦੀ ਕਾਮਯਾਬੀ ਦੀਆਂ ਮੂੰਹੋ ਬੋਲਦੀਆਂ ਤਸਵੀਰਾਂ ਪਾਠਕ ਰੰਗਦਾਰ ਸਫੇ ਤੇ ਵੇਖ ਸਕਦੇ ਹਨ।
ਕਿ ਕਿਵੇਂ ਇੰਗਲੈਂਡ ਦੇ ਕਬੱਡੀ ਆਸ਼ਕਾਂ ਨੇ ਮਾਂ ਖੇਡ ਕਬੱਡੀ ਦਾ ਪਹਿਲਾ ਵਰਲਡ ਕੱਪ ਕਰਵਾਇਆ। ਇਲਾਕੇ
ਦੇ ਲੋਕਲ ਐਮ ਪੀ ਜੌਹਨ ਔਸਟਨ, ਗਰੀਨਚ ਦੇ ਮੇਅਰ ਕੌਂਸਲਰ ਸਾਜਿਦ ਜਾਵੇਦ, ਸ੍ਰੀ ਗੁਰੂ ਸਿੰਘ ਸਭਾ
ਸਾਊਥਾਲ ਦੇ ਪ੍ਰਧਾਨ ਸ੍ਰ. ਹਿੰਮਤ ਸਿੰਘ ਸੋਹੀ, ਸ੍ਰੀ ਗੁਰੂ ਸਿੰਘ ਸਭਾ ਬਾਰਕਿੰਗ ਦੇ ਪ੍ਰਧਾਨ ਸ੍ਰ.
ਲਹਿੰਬਰ ਸਿੰਘ ਲੇਹਲ, ਪੁਲੀਸ ਕਾਂਡਰ ਸਮੇਤ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਕਮੇਟੀ ਵੱਲੋਂ ਸ੍ਰੀ
ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਕਬੱਡੀ ਪ੍ਰਮੋਟ ਕਰਨ ਵਾਲੇ, ਸਮੂੰਹ ਕਬੱਡੀ
ਕਲੱਬਾਂ ਦੇ ਪ੍ਰਬੰਧਕਾਂ, ਪੁਰਾਣੇ ਖਿਡਾਰੀਆਂ ਅਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ।
ਉੱਘੇ ਵਕੀਲ ਗੁਰਪਾਲ ਸਿੰਘ ਉੱਪਲ, ਹਰਜਾਪ ਸਿੰਘ ਭੰਗਲ, ਸੁਰਿੰਦਰ ਸਿੰਘ ਮਾਣਕ, ਰਵਿੰਦਰ ਸਿੰਘ ਚੀਮਾ
ਗੋਲਡ ਮੈਡਲ ਏਸ਼ੀਆ ਦੇ ਜੇਤੂ, ਸੁਰਿੰਦਰ ਸਿੰਘ ਸੋਡੀ ਹਾਕੀ ਉਲੰਪੀਅਨ ਤੋਂ ਇਲਾਵਾ ਬਹੁਤ ਸਾਰੀਆਂ
ਸਖ਼ਸੀਅਤਾਂ ਟੂਰਨਾਮੈਂਟ ਦੀ ਰੌਣਕ ਵਧਾਉਣ ਲਈ ਪਹੁੰਚੀਆਂ ਹੋਈਆਂ ਸਨ। ਸਾਰਾ ਦਿਨ ਗੁਰੁ ਕਾ ਲੰਗਰ
ਅਤੁੱਟ ਵਰਤਦਾ ਰਿਹਾ।
|
ਮਿਡਲੈਂਡ ਅੰਡਰ 18 ਦੀ ਟੀਮ ਅਤੇ ਰੈਫਰੀ, ਜਸਵੀਰ ਸਿੰਘ ਘੱਗੀ, ਅਖਤਰ ਚੱਕ ਢੰਡਿਆਂ, ਭਜੀ ਖੀਰਾਂਵਾਲੀ, ਚੁੰਨੀ ਪੱਤੜ, ਸਵਰਨਾ ਗ੍ਰੇਵਜ਼ੈਂਡ, ਕੁਲਦੀਪ ਮੱਲ੍ਹਾ, ਭੀਮਾ ਸੁਹੇੜੀ ਵਾਲਾ |
ਮੇਲੇ ਦੀ ਕਾਮਯਾਬੀ ਦਾ ਸਿਹਰਾ ਮੇਲੇ ਦੀ ਸਮੁੱਚੀ
ਪ੍ਰਬੰਧਕ ਕਮੇਟੀ, ਸਹਿਯੋਗੀ, ਇੰਗਲੈਂਡ ਕਬੱਡੀ ਫੈਡਰੇਸ਼ਨ, ਸਮੂੰਹ ਕਬੱਡੀ ਕਲੱਬਾਂ ਸਿਰ ਬੱਝਦਾ ਹੈ,
ਜਿਹਨਾਂ ਵਿੱਚ ਸ੍ਰ. ਲਹਿੰਬਰ ਸਿੰਘ ਕੰਗ, ਮਹਿੰਦਰ ਸਿੰਘ ਮੌੜ, ਜਸਪਾਲ ਸਿੰਘ ਢਿਲੋਂ, ਜਰਨੈਲ ਸਿੰਗ
ਬਾਹੜਮਜਾਰਾ, ਕੁੰਦਨ ਸਿੰਘ ਖੈੜਾ, ਰਸ਼ਪਾਲ ਸਿੰਘ ਸ਼ੀਰਾ, ਸ਼ਿੰਦਾ ਬਾਠ, ਅਮਰੀਕ ਸਿੰਘ ਘੁੱਦਾ, ਗੁਰਨਾਮ
ਸਿੰਘ ਸ਼ੋਕਰ, ਬਿੰਦਰ ਈਰਥ, ਸਤਿੰਦਰਪਾਲ ਸਿੰਘ ਗੋਲਡੀ, ਝਲਮਣ ਸਿੰਘ ਅਟਵਾਲ, ਸਤਨਾਮ ਸਿੰਘ ਸੱਤਾ,
ਕੇਵਲ ਸਿੰਗ ਰਣਦੇਵਾ, ਪ੍ਰਭਜੋਤ ਸਿੰਘ ਬਿੱਟੂ ਮੋਹੀ, ਜ਼ਰਨੈਲ ਸਿੰਘ ਜ਼ੈਲਾ, ਸੁਖਦੇਵ ਸਿੰਘ ਉਦੇਪੁਰ,
ਮੇਜਰ ਸਿੰਘ ਗਾਖ਼ਲ, ਰਾਜਿੰਦਰ ਸਿੰਘ ਰਾਣਾ, ਬਹਾਦਰ ਸਿੰਘ ਸ਼ੇਰਗਿੱਲ, ਲਹਿੰਬਰ ਸਿੰਘ ਲਿਧੜ, ਹਰਭਜਨ
ਸਿੰਗ ਭਜੀ, ਬਲਵਿੰਦਰ ਸਿੰਘ ਚੱਠਾ, ਪਿਆਰਾ ਸਿੰਘ ਰੰਧਾਵਾ, ਨਛੱਤਰ ਸਿੰਘ ਥਿਆੜਾ, ਅਜਮੇਰ ਸਿੰਘ
ਮੇਲਾ,ਕਰਮਜੀਤ ਸਿੰਘ ਕੰਮਾ, ਬਲਜੀਤ ਸਿੰਘ ਮੱਲ੍ਹੀ, ਅਮਰੀਕ ਸਿੰਘ ਬੋਪਾਰਾਏ, ਗੁਰਪਾਲ ਸਿੰਘ ਚੱਠਾ,
ਹਰਮਿੰਦਰ ਸਿੰਘ ਗਿੱਲ, ਬਲਬੀਰ ਸਿੰਘ ਧਨੋਆ, ਦਵਿੰਦਰ ਸਿੰਘ ਭਿੰਦਾ ਮੁਠੱਡਾ, ਰਸ਼ਪਾਲ ਸਿੰਘ ਪਾਲਾ
ਗ੍ਰੇਵਜ਼ੈਂਡ, ਜਸਵਿੰਦਰ ਸਿੰਘ ਬਿਟੂ ਭਰੋਲੀ, ਰਘਬੀਰ ਸਿੰਘ ਬੈਂਸ ਆਦਿ ਸ਼ਾਮਿਲ ਹਨ।
ਇੰਗਲੈਂਡ ਦੇ ਪਹਿਲੇ ਕਬੱਡੀ ਵਰਲਡ ਕੱਪ ਮੌਕੇ ਇੰਗਲੈਂਡ, ਯੂ ਐਸ ਏ ਅਤੇ ਕੈਨੇਡਾ ਕਬੱਡੀ ਫੇਡਰੇਸ਼ਨਾਂ
ਨੇ ਅਹਿਮ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਅਗਲੇ ਵਰ੍ਹੇ ਤੋਂ ਹਰ ਟੂਰਨਾਮੈਂਟ ਤੇ ਡਾਕਟਰਾਂ ਦੀ
ਟੀਮ ਦਾ ਬੰਦੋਬਸਤ ਹੋਵੇਗਾ ਅਤੇ ਨਸ਼ੀਲੀ ਵਸਤੂ ਜਾਂ ਟੀਕੇ ਆਦਿ ਦਾ ਇਸਤੇਮਾਲ ਕਰਨ ਵਾਲੇ ਖਿਡਾਰੀ ਨੂੰ
ਇੱਕ ਸਾਲ ਲਈ ਮੁਕੰਮਲ ਤੌਰ ਤੇ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਕਿਸੇ ਵੀ ਕਲੱਬ ਵੱਲੋਂ ਖੇਡਣ
ਤੇ ਪਾਬੰਦੀ ਹੋਵੇਗੀ।
![]() ਇੰਡੀਆ ਦੀ ਟੀਮ ਨਾਲ ਪ੍ਰੀਤਮ ਸਿੰਘ ਪ੍ਰੀਤਾ, ਰਸ਼ਪਾਲ ਸਿੰਘ ਬਿੱਲ੍ਹਾ, ਸੱਬਾ ਗੁਰਦਾਸਪੁਰੀਆ, ਪੱਪੂ ਗੁਰਦਾਸਪੁਰੀਆ ਅਤੇ ਟੀਮ
ਲੰਡਨ ਅੰਡਰ 18 ਦੀ ਟੀਮ |
![]() ਇੰਗਲੈਂਡ ਦੀ ਟੀਮ ਪ੍ਰਬੰਧਕ ਜੇਤੂ ਕੱਪ ਨਾਲ
ਯੂ ਐਸ ਏ ਦੀ ਟੀਮ ਰਨਰ ਅੱਪ ਦੇ ਕੱਪ ਨਾਲ
ਲੰਡਨ ਅਤੇ ਮਿਡਲੈਂਡ ਅੰਡਰ 18 ਦੀਆਂ ਟੀਮਾਂ ਅਤੇ ਪ੍ਰਬੰਧਕ ਅਤੇ ਲੋਕਲ ਐਮ ਪੀ ਜੌਹਨ ਔਸਟਨ ਅਤੇ ਗਰੀਨਚ ਦੇ ਮੇਅਰ ਕੌਂਸਲਰ ਸਾਜਿਦ ਜਾਵੇਦ
ਪ੍ਰੀਤਮ ਸਿੰਘ ਪ੍ਰੀਤਾ, ਭਜੀ ਖੀਰਾਂਵਾਲੀ, ਗੁਰਮੇਲ ਸਿੰਘ ਗੇਲਾ, ਸੱਬਾ ਗੁਰਦਾਸਪੁਰੀਆ, ਰਸ਼ਪਾਲ ਸਿੰਘ ਬਿੱਲ੍ਹਾ ਨੂੰ ਸਨਮਾਨਿਤ ਕਰਦੇ ਹੋਏ ਮੇਲੇ ਦੇ ਪ੍ਰਬੰਧਕ
ਬਿਸਟ ਧਾਵੀ ਗੁਰਲਾਲ ਅਤੇ ਬਿਸਟ ਜਾਫੀ ਪੱਪੀ
ਖਹਿਰਾ ਨੂੰ ਸਨਮਾਨਿਤ ਕਰਦੇ ਹੋਏ ਕਬੱਡੀ ਵਰਲਡ ਕੱਪ ਦੇ ਪ੍ਰਬੰਧਕ
ਗੁਗੂ ਹਿੰਤਪੁਰੀਆ ਨੂੰ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਤੇ ਸਨਮਾਨ ਚਿੰਨ ਭੇਂਟ ਕਰਦੇ ਹੋਏ
ਗੱਤਕੇ ਦਾ ਜੌਹਰ ਵਿਖਾਅੁਂਦੇ ਹੋਏ ਨੌਜਵਾਨ
ਪੈਰਾ ਸ਼ੂਟ ਰਾਹੀਂ ਕਬੱਡੀ ਮੈਦਾਨ ਅੰਦਰ ਉਤਰਦੇ ਹੋਏ ਫਾਇਰ ਬ੍ਰਿਗੇਡ ਦੇ ਕਰਤੱਬਬਾਜ਼ ਜਿਹਨਾਂ ਨੇ ਅਨੋਖੇ ਢੰਗ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ
ਅਵਤਾਰ ਸਿੰਘ ਭਾਊ ਬੋਰੀ ਚੁੱਕਦਾ ਹੋਇਆ
ਗੁਰਵਿੰਦਰ ਸਿੰਘ ਚੀਮਾ ਜਰਗ ਲਾਉਂਦਾ ਹੋਇਆ
ਅਮਰੀਕਾ ਜਾਫੀ ਤੀਰਥ ਗਾਖਲ ਅਤੇ ਇੰਗਲੈਂਡ ਦਾ ਧਾਵੀ ਗੱਬਰ ਜਦੋਜਹਿਦ ਕਰਦੇ ਹੋਏ
ਦਰਸ਼ਕਾਂ ਦਾ ਭਾਰੀ ਇਕੱਠ ਮੇਲੇ ਦੀ ਕਾਮਯਾਬੀ ਦਾ ਹੁੰਗਾਰਾ ਭਰਦਾ ਹੈ
ਲੋਕਲ ਐਮ ਪੀ ਜੌਹਨ ਔਸਟਨ ਨੂੰ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕਰਦੇ ਹੋਏ ਟੂਰਨਾਮੈਂਟ ਦੇ ਮੁੱਖ ਸਪਾਂਸਰ ਸ੍ਰ. ਲਹਿੰਬਰ ਸਿੰਘ ਕੰਗ, ਜਰਨੈਲ ਸਿੰਘ ਬਾਹੜਮਜਾਰਾ, ਕੁੰਦਨ ਸਿੰਘ ਖੈੜਾ, ਸਰਬਜੀਤ ਸਿੰਘ, ਹਰਮਿੰਦਰ ਸਿੰਘ ਗਿੱਲ, ਅਤੇ ਬਿੰਦਰ ਈਰਥ ਅਤੇ ਗੁਰੂ ਘਰ ਦੇ ਪ੍ਰਬੰਧਕ
ਦਰਸ਼ਕਾਂ ਦਾ ਭਾਰੀ ਇਕੱਠ
ਹਾਕੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਇੰਡੀਆ ਦੀ ਟੀਮ ਨਾਲ
ਵਰਲਡ ਕੱਪ ਦੀ ਪ੍ਰਬੰਧਕ ਕਮੇਟੀ ਅਤੇ ਸਹਿਯੋਗੀ ਜੇਤੂ ਕੱਪ ਨਾਲ |