ਪੰਜਾਬ ਯੁਨਾਇਟਡ ਸਪੋਰਟਸ ਕਲੱਬ ਵੁਲਵਰਹੈਂਪਟਨ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਕਰਵਾਏ ਟੂਰਨਾਮੈਂਟ ਮੌਕੇ ਵਧੀਆ ਪ੍ਰਬੰਧ, ਲਹਿੰਬਰ ਸਿੰਘ ਕੰਗ, ਜੀਤਾ ਮੌੜ, ਤੇ ਪ੍ਰੀਤਾ ਨੂੰ ਗੋਲਡ ਕੁੰਦਨ ਸਿੰਘ ਖੈੜਾ ਦਾ ਵਿਸ਼ੇਸ਼ ਸਨਮਾਨ, ਕੱਪ ਤੇ ਕਬਜ਼ਾਂ ਸਿੰਘ ਸਭਾ ਸਲੋਹ ਦਾ ਰਨਰ ਅੱਪ ਜੀ ਐਨ ਜੀ ਗ੍ਰੇਵਜ਼ੈਂਡ ਰਹੀ
ਰਿਪੋਰਟ : ਮਨਪ੍ਰੀਤ ਸਿੰਘ ਬੱਧਨੀ ਕਲਾਂ

ਵੁਲਵਰਹੈਂਪਟਨ ਦਾ ਟੂਰਨਾਮੈਂਟ ਇੰਗਲੈਂਡ ਦੇ ਸਿਰ ਕੱਢ
ਟੂਰਨਾਮੈਂਟਾਂ ਵਿੱਚੋਂ ਇੱਕ ਹੁੰਦਾ ਹੈ। ਇਸ ਵਰ੍ਹੇ ਇਸੇ ਟਾਊਨ ਦਾ ਕਬੱਡੀ ਖੇਤਰ ਵਿੱਚ ਬਾਬਾ ਬੋਹੜ
ਦੇ ਨਾਮ ਨਾਲ ਜਾਣਿਆਂ ਜਾਣ ਵਾਲਾ ਬਾਬਾ ਸ੍ਰ. ਮਹਿੰਦਰ ਸਿੰਘ ਮੌੜ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ
ਪ੍ਰਧਾਨ ਹੈ ਜਿਸ ਦੀ ਦੇਖ ਰੇਖ ਹੇਠ ਇੰਗਲੈਂਡ ਦੇ ਕਬੱਡੀ ਟੂਰਨਾਮੈਂਟ ਹੋ ਰਹੇ ਹਨ। ਕਬੱਡੀ ਬਾਰੇ
ਥੋੜਾ ਬਹੁਤ ਜਾਣਕਾਰੀ ਰੱਖਣ ਵਾਲਾ ਵੀ ਜਾਣਦੈ ਕਿ ਇਸ ਟਾਊਨ ਵਿੱਚ ਕਿੰਨੇ ਕਬੱਡੀ ਖਿਡਾਰੀ ਰਹਿ ਰਹੇ
ਹਨ ਅਤੇ ਕਿੰਨਿਆਂ ਨੂੰ ਸ੍ਰ. ਮੌੜ ਨੇ ਸੈਟਲ ਕੀਤੈ। ਗਰਾਉਂਡ ਵਿੱਚ ਕੁਝ ਦੇਰੀ ਨਾਲ ਪਹੁੰਚੇ ਤਾਂ
ਵੇਖਿਆ ਸਿੰਘ ਸਭਾ ਸਲੋਹ ਅਤੇ ਸਿੱਖ ਟੈਂਪਲ ਵੁਲਵਰਹੈਂਪਟਨ ਵਿਚਕਾਰ ਗਹਿਗੱਚ ਮੁਕਾਬਲਾ ਹੋ ਰਿਹਾ ਸੀ।
ਬਲਕਾਰਾ ਜੋਗੀ ਦੀ ਬੀਨ ਵਜਾ ਗਿਆ, ਭਜਾ ਤੇਜੀ ਨੂੰ ਤੇਜ਼ ਕਰ ਗਿਆ, ਗੋਲਡੀ ਨੇ ਜੱਗਾ, ਸੁੱਖਾ ਦਾ ਹਾਲ
ਪੁਛਿਆ ਤਾਂ ਗੁੱਕ ਨੇ ਮੱਲ ਨੂੰ ਬੱਚੂ ਬਣਾ ਦਿੱਤਾ, ਪ੍ਰੇਮ ਝਨੇਰ ਵੀ ਮੱਲ੍ਹ ਨਾਲ ਪ੍ਰੀਤਾਂ ਪਾ ਗਿਆ
ਜੱਸਾ ਵੀ ਜੱਗਾ ਨੂੰ ਪੱਪੀ ਖਹਿਰਾ ਵੀ ਹੱਥ ਵਿਖਾਉਂਦਾ ਰਿਹਾ। ਸ਼ਿੰਦਾ ਬਾਠ ਵੀ ਕੱਪੜੇ ਲਾਹ ਕੇ
ਜਾਫੀਆਂ ਨਾਲ ਕਚੀਚੀਆਂ ਲੈਂਦਾ ਸੀ, ਮੇਜਰ ਗਾਖਲ ਪਾਣੀ ਦੀ ਸੇਵਾ ਕਰਦਾ ਸੀ। ਦੂਸਰੀ ਪਿੱਚ ਤੇ ਵੀ
ਮੈਚ ਚੱਲ ਰਹੇ ਸਨ। ਜੋ ਅਸੀਂ ਵੇਖ ਨਹੀਂ ਸਕੇ। ਮੇਲੇ ਦੇ ਮੁੱਖ ਪ੍ਰਬੰਧਕ ਸ੍ਰ. ਬਹਾਦਰ ਸਿੰਘ
ਸ਼ੇਰਗਿੱਲ ਆਪਣੇ ਸੰਗੀ ਸਾਥੀਆਂ ਨਾਲ ਪੂਰੀ ਨਿਗਰਾਨੀ ਰੱਖ ਰਹੇ ਸਨ। ਵੈਸੇ ਵੀ ਉਹ ਆਪਣੀ ਡਿਊਟੀ ਹਰ
ਟੂਰਨਾਮੈਂਟ ਤੇ ਬਾਖੂਬੀ ਨਿਭਾਉਂਦੇ ਹਨ। ਜਸਵੀਰ ਸਿੰਘ ਘੁੱਗੀ ਵਿਸਲ ਫੜੀ ਰੈਫਰੀ ਦੀ ਸੇਵਾ ਵੀ ਕਰਦੇ
ਅਤੇ ਮੇਲੇ ਦੇ ਪਰਬੰਧ ਨੂੰ ਵੀ ਵੇਖਦੇ ਸ੍ਰ. ਮੋਹਣ ਸਿੰਘ ਮੋਹਣਾ ਤਾਂ ਆਏ ਗਿਆਂ ਦੀ ਸੇਵਾ ਵਿੱਚ
ਲੱਗਿਆ ਰਿਹਾ ਕਿ ਕਿਸ ਨੂੰ ਪਾਸ ਦੇਣਾ ਹੈ ਅਤੇ ਕਿਹੜੇ ਗੇਟ ਵਿੱਚੋਂ ਲੰਘਣ ਦੇਣਾ ਹੈ। ਪਹਿਲਾਂ ਹੋਏ
ਮੁਕਾਬਲਿਆਂ ਵਿੱਚੋਂ ਬ੍ਰਮਿੰਘਮ ਨੇ ਕਵੈਂਟਰੀ ਨੂੰ ਹਰਾਇਆ ਅਤੇ ਅਮਨ ਜੌਹਲ ਨੇ ਜੱਫੇ ਲਾ ਕੇ ਵਧੀਆ
ਜਾਫੀ ਹੋਣ ਦਾ ਸਬੂਤ ਦਿੱਤਾ। ਹੇਜ਼ ਨੇ ਵਾਲਸਾਲ ਅਤੇ ਪੰਜਾਬ ਯੁਨਾਇਟਡ ਟਿਲਫੋਰਡ
ਵੁਲਵਰਹੈਂਪਟਨ ਨੇ
ਇਲਫੋਰਡ ਨੂੰ ਹਰਾਇਆ, ਲੈਸਟਰ ਨੇ ਵੁਲਵਰਹੈਂਪਟਨ ਜੱਸਾ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕਰ
ਲਿਆ। ਈਰਥ ਵੂਲਿਚ ਅਤੇ ਗ੍ਰੇਵਜ਼ੈਂਡ ਵਾਲੇ ਮੈਚ ਵਿੱਚ ਮਨਜੀਤ ਔਲਖ ਕੈਨੇਡਾ ਗਏ ਉਹਨਾਂ ਖਿਡਾਰੀਆਂ
ਨੂੰ ਕੋਸ ਰਿਹਾ ਸੀ ਜਿਹਨਾਂ ਨੇ ਸਾਈਆਂ ਕਿਤੇ ਤੇ ਵਧਾਈਆਂ ਕਿਤੇ ਦਿੱਤੀਆਂ। ਫਿਰ ਵੀ ਗੱਗਾ, ਮੇਹਰ,
ਗੋਪੀ, ਮੰਦਰ, ਸਨੀ, ਸੱਤਾ, ਦੀਪਾ ਮੁਕਾਬਲਾ ਦਿੰਦੇ ਹਨ। ਬਾਰਕਿੰਗ ਅਤੇ ਮਿਡਵੇ ਵਿਚਕਾਰ ਹੋਏ ਅਗਲੇ
ਮੈਚ ਵਿੱਚ ਮਹਿੰਦਰ ਪਵਾਰ, ਸ਼ਿੰਦਾ ਭਲਵਾਨ ਅਤੇ ਜੋਗਿੰਦਰ ਸਿੰਘ ਦੀ ਮਿਡਵੇ ਦੀ ਟੀਮ ਹਾਫ ਟਾਈਮ ਤੱਕ
ਅੱਧੇ ਨੰਬਰ ਤੇ ਅੱਗੇ ਜਾ ਰਹੀ ਨਿੰਦੀ ਬੇਨੜਾ ਨੇ ਸੁਖਚੈਨ ਨਾਗਰੇ ਦੀ ਸੁਖਸਾਂਦ ਪੁੱਛੀ, ਗੋਗੀ ਕੌਂਕੇ
ਵਾਲੇ ਨੂੰ ਢਾਉਂਦਾ ਰਿਹਾ, ਲੇਕਨ ਅਜਮੇਰ ਮੇਲਾ, ਅੜਕ, ਅਤੇ ਬੋਪਾਰਾਏ ਦੀ ਟੀਮ ਦੇ ਨਿਰਮਲ ਚਾਂਗਲੀ,
ਕਾਲਾ ਮਹੇੜੂ, ਰਾਜੂ ਕੌਂਕੇ ਨੇ ਮੈਚ ਜਿੱਤ ਕੇ ਪਾਸਾ ਪਲਟ ਦਿੱਤਾ। ਹੇਜ਼ ਵਾਲੇ ਡਰਬੀ ਨੂੰ ਜਿੱਤ ਗਏ
ਅਤੇ ਲੈਸਟਰ ਵਾਲਿਆਂ ਨੂੰ ਸਲੋਹ ਨੇ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ। ਸਾਊਥਾਲ ਅਤੇ ਬਾਰਕਿੰਗ
ਵਿਚਕਾਰ ਹੋਏ ਅਗਲੇ ਮੈਚ ਤੱਕ ਦਰਸ਼ਕ ਜੁੜ ਕੇ ਬੈਠ ਗਏ ਸਨ, ਸਿਨੀਅਰ ਪ੍ਰਧਾਨ ਪ੍ਰਭਜੋਤ ਸਿੰਘ ਬਿਟੂ
ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਪਾਲੀ ਢਿਲੋਂ, ਕਮਲਜੀਤ ਸਿੰਘ ਗਰੇਵਾਲ, ਕਮਲਜੀਤ ਖੰਘੂੜਾ
ਅੱਜ ਕਾਫੀ ਆਸਾਂ ਰੱਖ ਕੇ ਆਏ ਸਨ ਕੇਵਲ ਵੀ ਵੇਲੇ ਸਿਰ ਢਾਬੇ ਤੇ ਗੇੜਾ ਦੇ ਕੇ ਆਖਦਾ ਸੀ ਖਿਡਾਰੀਆਂ
ਦਾ ਖਿਆਲ ਰੱਖਿਓ। ਘੁਰਲਜ਼ਾਰ, ਹਰਜੀਤ ਪੱਤੜ, ਗੋਲੂ ਪਮਾਲ, ਸੇਬੀ ਚਕਰ ਨੇ ਬਾਰਕਿੰਗ ਵਾਲਿਆਂ ਦੀ
ਅਹੇਜੀ ਚਕਰੀ ਘੁੰਮਾਈ ਕੇ ਮੈਚ ਛੇ ਅੰਕਾਂ ਦੇ ਫਰਕ ਨਾਲ ਜਿੱਤ ਲਿਆ। ਕਵੈਂਟਰੀ ਅਤੇ ਟਿਲਫੋਰਡ
ਵਿਚਕਾਰ ਹੋਇਆ ਮੈਚ ਦਰਸ਼ਕਾਂ ਨੂੰ ਖੂਬ ਨਸ਼ਾ ਚਾੜਦਾ ਸੀ, ਰਵਿੰਦਰ ਰੱਭੋ ਦੀ ਜਾਫ ਉੱਡਣੇ ਸੱਪ ਵਰਗੀ
ਹੈ ਭੱਜੇ ਜਾਂਦੇ ਖਿਡਾਰੀ ਅੱਗੇ ਲੱਤ ਅੜਾਕੇ ਜੱਫਾ ਲਾਉਣਾ ਉਸ ਦੇ ਮਨ ਪਸੰਦ ਦਾ ਦਾਅ ਲੱਗਦੈ, ਬਾਹਰ
ਬੈਠੇ ਦਰਸ਼ਕ ਜੂੜੇ ਵਾਲੇ ਰੱਭੋ ਦੀ ਕੌਢੀ ਪਸੰਦ ਕਰਦੇ ਨੇ। ੰਨਜੀਤ ਸੁਹੇੜਾ ਤੇਜ਼ੀ ਨੂੰ ਰੱਭੋ
ਇੰਦਰਪਾਲ ਅਤੇ ਤੇਜ਼ੀ ਨੂੰ ਜੱਫੇ ਤਾਂ ਲਾ ਗਏ, ਲੇਕਨ ਸੰਦੀਪ ਨੰਗਲ ਅੰਬੀਆਂ ਨੇ ਦੀਪਾ, ਭਿੰਦਰ, ਗੁੱਗੂ
ਤਿੰਨਾ ਨੂੰ ਰੋਕਿਆ, ਗੋਰਾ ਖਰਿਾਂਵਾਲੀ ਨੇ ਭਜੀ ਤੋਂ ਗੁਰ ਸਿਖਦਿਆਂ ਕਾਲਾ ਮਹੀਦੀ ਅਤੇ ਭਿੰਦਰ ਨੂੰ
ਜੱਫੇ ਲਾਏ, ਬਿਟੀ ਘਨੌਰ, ਲਾਡੀ ਗੁਰਦਾਸਪੁਰੀਆ ਨੇ ਜਾਫ ਲਾਈਨ ਮਜ਼ਬੂਤ ਕੀਤੀ ਤੇ ਘੋਗੜ ਨੇ ਕੌਢੀ ਪੂਰੀ
ਤਕਨੀਕ ਨਾਲ ਪਾਈ। ਇਸ ਮੈਚ ਦੀ ਖਾਸੀਅਤ ਇਹ ਵੀ ਸੀ ਕਿ ਹਾਫ ਟਾਈਮ ਤੱਕ ਸਿਰਫ ਦੋ ਜੱਫੇ ਸਨ ਇੱਕ
ਸੁਹੇੜੇ ਦਾ ਤੇਜ਼ੀ ਨੂੰ ਅਤੇ ਦੂਜਾ ਇੰਦਰਪਾਲ ਅਤੇ ਰੱਭੋ ਵੱਲੋਂ ਸਾਂਝੇ ਤੌਰ ਤੇ ਭਿੜਦੇ ਬਾਹਰ ਜਾਣਾ।
ਜਿੱਤ ਬਲਵਿੰਦਰ ਚੱਠਾ ਅਤੇ ਭਜੀ ਖੀਰਾਂਵਾਲੀ ਦੀ ਟੀਮ ਦੀ ਹੋਈ।
ਪੰਜਾਬ ਯੁਨਾਇਟਡ
ਵੁਲਵਰਹੈਂਪਟਨ ਟਿਲਫੋਰਡ ਅਤੇ ਹੇਜ਼ ਵਿਚਕਾਰ ਮੈਚ ਵੀ ਵੇਖਣਯੋਗ ਸੀ ਘਰੇਲੂ ਟੀਮ ਦਾ ਮੈਚ ਲੋਕਲ ਦਰਸ਼ਕ
ਕੁਝ ਜਿਆਦਾ ਹੀ ਉਤਾਵਲੇ ਹੋ ਕੇ ਵੇਖਦੇ ਹਨ ਦੀਪਾ, ਸੀਤਾ ਅਤੇ ਜਤਿੰਦਰ ਚੱਠਾ ਨੇ ਵਲੈਤੀ ਕਰੀਮਾਂ ਦਾ
ਅਸਰ ਵਿਖਾਇਆ, ਤਾਂ ਜੀਤੇ ਮੌੜ ਨੇ ਤਜਰਬੇ ਦਾ, ਗੋਲੂ ਗੱਜਣਵਾਲ ਅਤੇ ਗੀਤਾ ਕੋਟਕਰੋੜ ਗੁਰਲਾਲ ਨੂੰ
ਰੋਕ ਗਏ। ਪਾਲੀ ਚੱਠਾ, ਨਛੱਤਰ ਥਿਆੜਾ, ਬਹਾਦਰ ਸ਼ੇਰਗਿੱਲ, ਮਹਿੰਦਰ ਮੌੜ, ਜਸਵੀਰ ਘੁੱਗੀ ਦੀ ਟੀਮ
ਭਾਰੀ ਫਰਕ ਨਾਲ ਜਿੱਤ ਗਈ ਬਾਜ਼ਾ ਅਤੇ ਗੱਬਰ ਦੀ ਥੱਪੜੋ-ਥੱਪੜੀ ਸਰੋਤਿਆਂ ਨੂੰ ਵੀ ਮੋੜਕੋ ਮੁੜਕੀ ਕਰ
ਗਈ ਸੀ। ਗ੍ਰੇਵਜ਼ੈਂਡ ਨੇ ਸਾਊਥਾਲ ਨੂੰ ਜਿੱਤ ਲਿਆ ਅਤੇ ਸਲੋਹ ਨੇ ਪੰਜਾਬ ਯੁਨਾਇਟਡ ਟਿਲਫੋਰਡ
ਵੁਲਵਰਹੈਂਪਟਨ ਨੂੰ। ਗ੍ਰੇਵਜ਼ੈਂਡ ਅਤੇ ਟਿਲਫੋਰਡ ਕਬੱਡੀ ਕਲੱਬ ਦਾ ਮੈਚ ਵੀ ਵੇਖਣਯੋਗ ਸੀ ਸੰਦੀਪ
ਨੰਗਲ ਅੰਬੀਆਂ ਨੇ ਚਾਰ ਜੱਫੇ ਟੋਕੇ ਅਤੇ ਉਧਰੋਂ ਬਾਲਾ ਖਾਈ ਨੇ ਚਾਰ, ਤਾਰਾ ਜੇ ਘੋਗੜ, ਤੇਜ਼ੀ ਲੱਖਯ
ਕੇ ਪੱਡੇ ਨੂੰ ਲਾ ਗਿਆ ਤਾਂ ਉਧਰੋਂ ਗੋਰਾ ਖੀਰਾਂਵਾਲੀ ਮੱਤਾ ਅਤੇ ਹੈਪੀ ਨੂੰ ਠੋਕ ਗਿਆ, ਬਿਟੂ ਘਨੌਰ
ਨੇ ਹੱਥ ਗਰਮ ਹੈਪੀ ਤੇ ਕੀਤੇ ਲਾਡਾ ਅਤੇ ਫਿੰਦੀ ਰੁੜਕੀ ਵੀ ਰੜਕਦੇ ਰਹੇ ਗੱਲ ਕੀ ਜਰਨੈਲ ਸਿੰਘ
ਬਾਹੜਮਜਾਰਾ ਸਵੇਰ ਤੋਂ ਹੀ ਆਖਦਾ ਸੀ ਕੁਝ ਅੱਜ ਵੀ ਹੋਊਗਾ, ਸੱਤਾ ਮੁਠੱਡਾ, ਦਵਿੰਦਰ ਪਤਾਰਾ ਵੀ
ਬਾਗੋਬਾਗ ਸੀ, ਭਿੰਦੇ ਮੁਠੱਡੇ ਦੀ ਕੁਮੈਂਟਰੀ ਦਰਸ਼ਕ ਪਹਿਲਾਂ ਵੀ ਬਥੇਰੀ ਪਸੰਦ ਕਰਦੇ ਨੇ ਪਰ ਆਪਣੇ
ਪਿੰਡ ਦੇ ਮੈਚ ਤੇ ਤਾਂ ਉਹਦੇ ਬੋਲ ਘਰਦੀ ਕੱਢੀ ਵਰਗਾ ਨਸ਼ਾ ਦੇ ਦਿੰਦੇ ਨੇ, ਰਵਿੰਦਰ ਕੋਛੜ ਵੀ ਅੱਜ
ਭਿੰਦੇ ਅਤੇ ਸੋਖਾ ਢੇਸੀ ਤੋਂ ਟਾਈਮ ਲੈ ਕੇ ਕੁਮੈਂਟਰੀ ਦੀ ਰੇਡ ਪਾ ਹੀ ਜਾਂਦਾ ਸੀ। ਮੀਂਹ ਕਣੀ ਤੋਂ
ਸੂਖਸਾਂਦ ਰਹੀ ਇਸੇ ਕਰਕੇ ਮੈਚ ਵੀ ਵੇਲੇ ਸਿਰ ਹੋ ਰਹੇ ਸਨ ਬੱਚਿਆਂ ਦਾ ਮੈਚ ਕਰਵਾ ਕੇ ਫਾਈਨਲ ਮੈਚ
ਗ੍ਰੇਵਜ਼ੈਂਡ ਅਤੇ ਸਲੋਹ ਵਿਚਕਾਰ ਹੋਇਆ ਗੋਲਡੀ, ਗੋਪੀ, ਪ੍ਰੇਮ ਝਨੇਰ, ਗੁੱਕ ਸ਼ੇਰਪੁਰ ਨੇ ਜਿਥੇ ਜੱਫੇ
ਲਾਏ, ਉਥੇ ਕਾਕਾ ਜੋਗੀ, ਤੇਜ਼ੀ, ਸ਼ੌਕਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਕੱਪ ਸ਼ੀਰਾ ਸੰਮੀਪੁਰੀਆ,
ਦਰਬਾਰਾ ਧਾਲੀਵਾਲ, ਬਿੰਦਰ, ਗੁਰਮੇਲ ਸਹੋਤਾ ਨੂੰ ਫੜਾ ਕੇ ਮੁੜ ਸੀਜ਼ਨ ਦੀ ਵਧੀਆ ਟੀਮ ਹੋਣ ਦਾ ਸੰਕੇਤ
ਦੇ ਦਿੱਤਾ। ਕਾਕਾ ਕਾਰੀਸਾਰੀ ਨੂੰ ਬਿਸਟ ਧਾਵੀ ਅਤੇ ਬਾਲਾ ਖਾਈ ਨੂੰ ਬਿਸਟ ਜਾਫੀ ਹੋਣ ਦਾ ਖਿਤਾਬ
ਦਿੱਤਾ ਗਿਆ। ਸਲੋਹ ਜੇਤੂ ਅਤੇ ਗ੍ਰੇਵਜ਼ੈਂਡ ਰਨਰ ਅੱਪ ਰਹੀ। ਮੇਲੇ ਦੇ ਪ੍ਰਬੰਧਕਾਂ ਵੱਲੋਂ ਪੁਲੀਸ,
ਐਂਬੂਲੈਂਸ ਦਾ ਜਿਥੇ ਪ੍ਰਬੰਧ ਸੀ ਉਥੇ ਸਮੂੰਹ ਸਥਾਨਿਕ ਗੁਰੂ ਘਰਾਂ ਨੇ ਮੇਲੇ ਨੂੰ ਕਾਮਯਾਬ ਬਣਾਉਣ
ਲਈ ਭਰਪੂਰ ਸਾਥ ਦਿੱਤਾ। ਪੰਜਾਬ ਯੁਨਾਇਟਡ ਵੁਲਵਰਹੈਂਪਟਨ ਟਿਲਫੋਰਡ ਵੱਲੋਂ ਕਬੱਡੀ ਪ੍ਰਮੋਟਰ ਸ੍ਰ.
ਲਹਿੰਬਰ ਸਿੰਘ ਕੰਗ, ਪ੍ਰੀਤਮ ਸਿੰਘ ਪ੍ਰੀਤਾ ਅਤੇ ਰਣਜੀਤ ਸਿੰਘ ਜੀਤਾ ਮੌੜ ਨੂੰ ਗੋਲਡ ਮੈਡਲ ਅਤੇ
ਸ੍ਰ. ਕੁੰਦਨ ਸਿੰਘ ਖੈੜਾ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ।
ਪਲਵਿੰਦਰ ਸਿੰਘ
ਢੰਡਾ ਨੇ ਆਇਰਨ ਚੁੱਕੀ ਅਤੇ ਅਕਾਲ ਸਿੰਘ ਨੇ ਬੋਰੀ। ਇਸ ਮੇਲੇ ਵਿੱਚ ਪਹੁੰਚੇ ਸੱਜਣਾਂ ਵਿੱਚ ਦੀਪਾ
ਮੌਲੀ, ਸਤਨਾਮ ਸਿੰਘ, ਹਰਜਾਪ ਸਿੰਘ ਭੰਗਲ, ਸ਼ਿੰਦਾ ਬਾਠ, ਬਾਈ ਚੀਮਾ, ਦਲਜੀਤ ਮੋਨਾ, ਕਾਕਾ ਚੀਮਾ,
ਕੁਲਦੀਪ ਮੱਲ੍ਹਾ, ਅਮਰੀਕ ਸਹੋਤਾ (ਘੁੱਦਾ), ਅਖਤਰ ਚੱਕ ਢੰਡਿਆਂ ਵਾਲਾ, ਬਿਟੂ ਭਰੋਲੀ, ਕੁਲਦੀਪ
ਸਿੰਘ ਖਾਲਸਾ, ਪਿਆਰਾ ਸਿੰਘ ਰੰਧਾਵਾ, ਬਾਬਾ ਫੋਜਾ ਸਿੰਘ, ਗੁਰਨਾਮ ਸਿੰਘ ਛੋਕਰ, ਨਛੱਤਰ ਸਿੰਘ ਛੋਕਰ,
ਜਸਬੀਰ ਸਿੰਘ ਖਾਲਸਾ, ਗੁਰਚਰਨ ਸਿੰਘ ਬੋਲਾ, ਸੋਖਾ ਮਾਓ ਸਾਹਿਬ ਵਾਲਾ, ਰਣਜੀਤ ਸਿੰਘ ਚੱਠਾ, ਸੂਰਜ,
ਬਲਬੀਰ ਸਿੰਘ ਮੰਡੇਰ, ਸ਼ਮਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਕਵੈਂਟਰੀ ਤੋਂ ਇਲਾਵਾ ਬਹੁਤ
ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾ ਸ਼ਾਮਿਲ ਹੋਈਆਂ।
ਕੁਲ ਮਿਲਾ ਕੇ ਮੇਲਾ ਕਾਮਯਾਬ ਰਿਹਾ ਜਿਸ ਲਈ ਸ੍ਰ. ਮਹਿੰਦਰ ਸਿੰਘ ਮੌੜ, ਬਹਾਦਰ ਸਿੰਘ ਸ਼ੇਰਗਿੱਲ,
ਜਸਬੀਰ ਸਿੰਘ ਸੰਘਾ (ਘੁੱਗੀ), ਸ੍ਰ. ਮੋਹਣ ਸਿੰਘ ਮੋਹਣਾ, ਪੰਜਾਬ ਯੁਨਾਇਟਡ ਸਪੋਰਟਸ ਕਲੱਬ
ਵੁਲਵਰਹੈਂਪਟਨ ਅਤੇ ਸਮੂੰਹ ਇਲਾਕਾ ਨਿਵਾਸੀ ਵਧਾਈ ਦੇ ਪਾਤਰ ਹਨ।

ਮੇਲੇ ਦੇ ਪ੍ਰਬੰਧਕਾਂ ਵੱਲੋਂ ਬਿਸਟ ਧਾਵੀ ਕਾਕਾ ਕਾਰੀਸਾਰੀ ਅਤੇ ਬਿਸਟ ਜਾਫੀ ਦਾ ਖਿਤਾਬ ਬਾਲਾ ਖਾਈ
ਨੂੰ ਦਿੰਦੇ ਹੋਏ