ਤੱਕੜਾ ਮੁਕਾਬਲਾ ਕਰਨ ਦੀ ਸਮਰੱਥਾ ਰੱਖਦੇ ਹਨ, ਮਿਡਵੇ ਸਪੋਰਟਸ ਕਲੱਬ ਦੇ ਖਿਡਾਰੀ, ਹੁਣ ਤੱਕ ਹੋਏ ਟੂਰਨਾਮੈਂਟਾਂ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ

ਮਿਡਵੇ ਦੇ ਖਿਡਾਰੀਆਂ ਦੀ ਖੇਡ ਕਿਸੇ ਤੋਂ ਘੱਟ ਨਹੀਂ, ਇਸ ਵਰ੍ਹੇ ਮਿਡਵੇ ਨੇ ਤੱਕੜਾ ਮੁਕਾਬਲਾ ਕੀਤੈ।
ਹਰ ਟੂਰਨਾਮੈਂਟ ਤੇ ਹਾਜ਼ਰੀ ਭਰੀ ਜਿਥੇ ਸੁਖਬੀਰ ਬਾਸੀ, ਮਾਣਕ ਜੋਧਾਂ, ਤਿੰਦਾ, ਪਾਲਾ ਪੰਡੋਰੀ ਨੇ
ਵਧੀਆ ਕੌਡੀਆਂ ਪਾਈਆਂ ਉਥੈ ਨਿੰਦੀ, ਗੋਪੀ ਮਿੱਠਾਪੁਰ, ਕਾਲਾ ਨਾਭਾ ਅਤੇ ਹੀਰਾ ਭਲਵਾਨ, ਕਮਲ ਬਾਸੀ
ਨੇ ਕੰਧ ਵਰਗੀ ਜਾਫ ਬਣਾਈ ਰੱਖੀ। ਕਵੈਂਟਰੀ ਦੇ ਖੇਡ ਮੇਲੇ ਤੇ ਮਿਡਵੇ ਵੱਲੋਂ ਇਲਫੋਰਡ ਨੂੰ ਭਾਰੀ
ਅੰਕਾਂ ਦੇ ਫਰਕ ਨਾਲ ਹਰਾਇਆ ਅਤੇ ਬਾਰਕਿੰਗ ਨੂੰ ਤੱਕੜਾ ਮੁਕਾਬਲਾ ਦਿੱਤਾ, ਇਹ ਮੈਚ ਸਿਰਫ ਡੇਢ ਅੰਕ
ਦੇ ਫਰਕ ਨਾਲ ਹਾਰੇ। ਇਸ ਵਰ੍ਹੇ ਹਰ ਟੂਰਨਾਮੈਂਟ ਵਿੱਚ ਜਿਥੇ ਮਿਡਵੇ ਸਪੋਰਟਸ ਕਬੱਡੀ ਕਲੱਬ ਦੇ
ਸਪੋਰਟਰ ਮੇਲਿਆਂ ਦੀ ਹਾਜ਼ਰੀ ਭਰਦੇ ਹਨ ਉਥੇ ਸਮੂੰਹ ਮਿਡਵੇ ਨਿਵਾਸੀਆਂ ਵੱਲੋਂ ਟੀਮ ਨੂੰ ਪੂਰਾ
ਸਹਿਯੋਗ ਦਿੱਤਾ ਜਾਂਦਾ ਹੈ। ਸੁਰਿੰਦਰ ਸਿੰਘ ਭਲਵਾਨ, ਜੋਗਿੰਦਰ ਸਿੰਘ, ਬਲਵੀਰ ਸਿੰਘ, ਗੁਰਦਿਆਲ
ਸਿੰਘ ਢਿਲੋਂ, ਮਹਿੰਦਰ ਸਿੰਘ ਪਵਾਰ, ਬਿੰਦਰ ਪਵਾਰ, ਤੋਚੀ ਜੌਹਲ, ਜਸਵੰਤ ਚੀਮਾਂ, ਜਸਵੀਰ ਜੱਸ,
ਸੁਖਰਾਜ ਸੰਧੂ, ਮੋਤਾ ਸਿੰਘ, ਜੱਗੀ, ਬਿੰਦੂ ਬੱਜਵਾਂ, ਮੰਗਾ ਮਿੱਠਾਪੁਰ ਸਮੇਤ ਸਮੂੰਹ ਮਿਡਵੇ ਵਾਸੀਆਂ
ਵੱਲੋਂ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ। ਆਉਂਦੇ ਵਰ੍ਹਿਆਂ 'ਚ ਕਲੱਬ ਵੱਲੋਂ
ਹੋਰ ਤੱਕੜੇ ਖਿਡਾਰੀਆਂ ਨੂੰ ਲਿਆਉਣ ਦੀ ਆਸ ਹੈ, ਤਾਂ ਕਿ ਇੰਗਲੈਂਡ ਦੇ ਟੂਰਨਾਮੈਂਟਾਂ ਨੂੰ ਹੋਰ ਵੀ
ਰੌਚਕ ਬਣਾਇਆ ਜਾ ਸਕੇ। ਕਲੱਬ ਵੱਲੋਂ ਵਧੀਆ ਟੂਰਨਾਮੈਂਟ ਕਰਵਾਉਣ ਦੀ ਇੰਗਲੈਂਡ ਕਬੱਡੀ ਫੈਡਰੇਸ਼ਨ ਨੂੰ
ਹਾਰਦਿਕ ਵਧਾਈ ਪੇਸ਼ ਕੀਤੀ ਜਾਂਦੀ ਹੈ।
ਜਾਰੀ ਕਰਤਾ: ਮਿਡਵੇ ਸਪੋਰਟਸ ਕਬੱਡੀ ਕਲੱਬ