ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਖੇਡਣ ਵਾਲੀ ਹਰ ਟੀਮ ਦੇ ਅੱਠ ਅੱਠ ਖਿਡਾਰੀਆਂ ਨੂੰ ਸ੍ਰ. ਲਹਿੰਬਰ ਸਿੰਘ ਕੰਗ ਵੱਲੋਂ ਸੋਨੇ ਦੀ ਮੁੰਦੀ ਨਾਲ ਸਨਮਾਨਿਤ

ਈਰਥ ਵੂਲਿਚ ਦੀ ਟੀਮ ਨਾਲ ਗ੍ਰੇਵਜ਼ੈਂਡ ਦੇ ਟੂਰਨਾਮੈਂਟ ਮੌਕੇ ਸ੍ਰ. ਲਹਿੰਬਰ ਸਿੰਘ ਕੰਗ ਆਪਣੇ ਪਿੰਡ ਦੀ ਟੀਮ ਨਾਲ

ਇੰਗਲੈਂਡ ਕਬੱਡੀ ਫੇਡਰੇਸ਼ਨ ਦੇ ਸੀਨੀਅਰ ਅਡਵਾਈਜ਼ਰ ਸ੍ਰ. ਲਹਿੰਬਰ ਸਿੰਘ ਕੰਗ ਨੇ ਐਲਾਨ ਕੀਤਾ ਕਿ ਇੰਗਲੈਂਡ ਦੇ ਟੂਰਨਾਮੈਂਟਾਂ ਦੀ ਸਮਾਪਤੀ ਤੋਂ ਉਪਰੰਤ ਇੱਕ ਵਿਸ਼ੇਸ਼ ਪਾਰਟੀ ਦਿੱਤੀ ਜਾਵੇਗੀ ਅਤੇ ਜਿਸ ਵਿੱਚ ਇਸ ਵਰ੍ਹੇ ਹਿੱਸਾ ਲੈਣ ਵਾਲੀ ਹਰ ਟੀਮ ਦੇ ਅੱਠ ਅੱਠ ਖਿਡਾਰੀਆਂ ਨੂੰ ਸੋਨੇ ਦੀ ਮੁੰਦੀ ਨਾਲ ਸਨਮਾਨ ਕੀਤਾ ਜਾਵੇਗਾ। ਇੰਗਲੈਂਡ ਕਬੱਡੀ ਫੇਡਰੇਸ਼ਨ ਦੇ ਪ੍ਰਧਾਨ ਸ੍ਰ. ਮਹਿੰਦਰ ਸਿੰਘ ਮੌੜ, ਸ੍ਰ. ਗੁਰਨਾਮ ਸਿੰਘ ਛੋਕਰ ਨੇ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਲਹਿੰਬਰ ਸਿੰਘ ਕੰਗ ਦਾ ਬੜਾ ਹੀ ਯੋਗਦਾਨ ਹੈ। ਸ੍ਰ. ਲਹਿੰਬਰ ਸਿੰਘ ਕੰਗ ਨੇ ਗ੍ਰੇਵਜ਼ੈਂਡ ਦੇ ਟੂਰਨਾਮੈਂਟ ਦੀ ਸਫਲਤਾ ਦੀ ਵਧਾਈ ਦਿੰਦਿਆਂ ਦਰਸ਼ਕਾਂ ਨੂੰ ਸਲੋਹ ਮੇਲੇ ਤੇ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕਰਦੇ ਹਨ।