ਮਿਡਵੇ ਵਾਲੇ ਕੁਲਦੀਪ ਸਿੰਘ ਮੱਟੂ ਵੱਲੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਅਤੇ ਸਮੂੰਹ ਕਬੱਡੀ ਕਲੱਬਾਂ ਨੂੰ ਵਧੀਆ ਟੂਰਨਾਮੈਂਟ ਅਤੇ ਵਧੀਆ ਖੇਡ ਪ੍ਰਦਰਸ਼ਨ ਦੀ ਹਾਰਦਿਕ ਵਧਾਈ
 

ਕੁਲਦੀਪ ਸਿੰਘ ਮੱਟੂ


ਪੰਜਾਬੀਆਂ ਦਾ ਕਬੱਡੀ ਨਾਲ ਨੌਂਹ ਮਾਸ ਦਾ ਰਿਸ਼ਤਾ ਹੈ। ਜਿਸ ਤੋਂ ਕੋਈ ਵੀ ਪੰਜਾਬੀ ਮੁੱਖ ਨਹੀਂ ਮੋੜ ਸਕਦਾ ਜੇ ਕਿਸੇ ਨੇ ਕਬੱਡੀ ਖੇਡੀ ਹੋਵੇ ਜਾਂ ਥੋੜਾ ਬਹੁਤ ਕਬੱਡੀ ਨਾਲ ਮੋਹ ਪਿਆਰ ਹੀ ਰੱਖਿਆ ਹੋਵੇ ਉਹ ਕਦੇ ਵੀ ਕਬੱਡੀ ਟੂਰਨਾਮੈਂਟਾਂ ਤੇ ਜਾਣੋ ਨਹੀਂ ਹੱਟ ਸਕਦਾ ਕੋਈ ਨਾ ਕੋਈ ਬਹਾਨਾ ਲੱਭ ਕੇ ਵਿਛੜੇ ਬੇਲੀਆਂ ਨੂੰ ਮਿਲਣ ਲਈ ਕਬੱਡੀ ਦੇ ਮੈਦਾਨ ਦਾ ਗੇੜਾ ਲਾਉਣ ਤੁਰ ਹੀ ਪੈਂਦਾ ਹੈ। ਇਸੇ ਤਰ੍ਹਾਂ ਸ੍ਰ. ਕੁਲਦੀਪ ਸਿੰਘ ਮੱਟੂ ਬੀਤੇ ਦਿਨੀ ਆਪਣੇ ਸੰਗੀ ਸਾਥੀਆਂ ਨਾਲ ਮਿਲ ਕੇ ਬਾਰਕਿੰਗ ਦੇ ਟੂਰਨਾਮੈਂਟ ਤੇ ਪਹੁੰਚੇ। ਬਾਰਕਿੰਗ ਦੇ ਮੇਲੇ ਤੇ ਕਬੱਡੀ ਖਿਡਾਰੀਆਂ ਦੇ ਜੌਹਰ ਵੇਖ ਕੇ ਬਾਗੋਬਾਗ ਹੋਏ ਕੁਲਦੀਪ ਸਿੰਘ ਮੱਟੂ ਨੇ ਕਿਹਾ ਕਿ ਅਸ਼ਕੇ ਜਾਈਏ ਇੰਗਲੈਂਡ ਕਬੱਡੀ ਫੈਡਰੇਸ਼ਨ ਅਤੇ ਕਲੱਬਾਂ ਦੇ ਜਿਹਨਾਂ ਨੇ ਪੰਜਾਬ 'ਚੋਂ ਟੋਹਲ ਕੇ ਹੀਰੇ ਵਲੈਤ ਦੀ ਧਰਤੀ ਤੇ ਵਸਦੇ ਪੰਜਾਬੀਆਂ ਨੂੰ ਵਿਖਾਉਣ ਲਈ ਲਿਆਂਦੇ ਹਨ।

ਕੁਲਦੀਪ ਸਿੰਘ ਮੱਟੂ, ਕਰਮਜੀਤ ਸਿੰਘ ਗਰਗ, ਬਲਵਿੰਦਰ ਸਿੰਘ ਸਿੱਧੂ, ਭਜਨ ਸਿੰਘ, ਤਰਨਜੀਤ ਸਿੰਘ, ਜਸਪਾਲ ਸਿੰਘ ਸੋਹਲ, ਪ੍ਰਮਜੀਤ ਸਿੰਘ ਜੌਹਲ, ਸਰਵਣ ਸਿੰਘ ਅਤੇ ਸੋਢੀ ਸਿੰਘ



ਜਾਰੀ ਕਰਤਾ - ਕੁਲਦੀਪ ਸਿੰਘ ਮੱਟੂ