ਸਿੰਘ ਸਭਾ ਬਾਰਕਿੰਗ ਦੀ ਟੀਮ ਨੇ ਕਵੈਂਟਰੀ ਦਾ ਕੱਪ ਜਿੱਤ ਕੇ ਕਰਵਾਈ ਬੱਲੇ ਬੱਲੇ, ਲਹਿੰਬਰ ਸਿੰਘ ਲਿਧੜ, ਅਜਮੇਰ ਸਿੰਘ ਮੇਲਾ ਅਤੇ ਅਮਰੀਕ ਸਿੰਘ ਬੋਪਾਰਾਏ ਨੇ ਖਿਡਾਰੀਆਂ ਨੂੰ ਦਿੱਤਾ ਥਾਪੜਾ
|
|
|
|
%20_27_07_07.jpg)
%20_27_07_07.jpg)
%20_27_07_07.jpg)
ਸਿੰਘ ਸਭਾ ਬਾਰਕਿੰਗ ਦੀ ਟੀਮ ਇਸ ਵਰ੍ਹੇ ਸ਼ੁਰੂ ਤੋਂ ਹੀ ਵਧੀਆ ਖੇਡਦੀ ਆ ਰਹੀ ਹੈ। ਗ੍ਰੇਵਜ਼ੈਂਡ ਦੇ
ਟੂਰਨਾਮੈਂਟ ਤੇ ਰਨਰ ਅੱਪ ਦਾ ਕੱਪ ਜਿੱਤ ਕੇ, ਜੇਤੂ ਕੱਪ ਵੱਲ ਕਦਮ ਪੁਟਣੇ ਸ਼ੁਰੂ ਕੀਤੇ। ਖਿਡਾਰੀਆਂ
ਦੀ ਸਖ਼ਤ ਮੇਹਨਤ ਅਤੇ ਪ੍ਰਬੰਧਕਾਂ ਦੀ ਦਿਲਖੋਲ ਕੇ ਦਿੱਤੀ ਹੱਲਸ਼ੇਰੀ ਦਾ ਨਤੀਜਾ ਕਵੈਂਟਰੀ ਦੇ ਜੇਤੂ
ਕੱਪ ਨਾਲ ਨਿਕਲਿਆ। ਇਹ ਆਸ ਸਿੰਘ ਸਭਾ ਬਾਰਕਿੰਗ ਦੀ ਟੀਮ ਦੀ ਲੰਮੇਂ ਸਮੇਂ ਪਿਛੋਂ ਪੂਰੀ ਹੋਈ।
ਕਵੈਂਟਰੀ ਦਾ ਕੱਪ ਜਿੱਤਣ ਲਈ ਖਿਡਾਰੀਆਂ ਨੂੰ ਕਰੜੀ ਪ੍ਰੀਖਿਆ ਦੇਣੀ ਪਈ। ਵੱਡ ਖਾਣੇ ਮੁਕਾਬਲਿਆਂ
ਵਿੱਚ ਸਭਨਾਂ ਦਾ ਸਾਹ ਸੂਤਿਆ ਜਾਂਦਾ ਸੀ। ਟੀਮ ਦੇ ਰੇਡਰ ਗੋਗੀ ਜਰਗੜੀ, ਸੁਖਚੈਨ ਨਾਗਰਾ, ਦੀਪਾ
ਕੌਂਕੇ ਜਿੱਥੇ ਧੜੱਲੇਦਾਰ ਰੇਡਾਂ ਪਾਉਂਦੇ ਸਨ ਉੱਥੇ ਕਾਲਾ ਮਹੇੜੂ, ਰਾਜੂ ਕੌਂਕੇ, ਗੋਰਾ ਗੋਲੇਵਾਲਾ
ਅਤੇ ਨਿਰਮਲ ਚਾਂਗਲੀ ਲੰਬੀਆ ਬਾਹਾਂ ਕਰ ਕਰ ਧਾਵੀਆਂ ਨੂੰ ਜੱਫੀਆਂ ਪਾਉਂਦੇ ਰਹੇ। ਭਾਵੇਂ ਅੱਜ ਦੇ
ਟੂਰਨਾਮੈਂਟ ਤੇ ਟੀਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਸਿਰਫ ਲਹਿੰਬਰ ਸਿੰਘ ਲਿਧੜ ਹੀ ਗਰਾਉਂਡ ਵਿੱਚ
ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਸਨ ਲੇਕਨ, ਜਿੱਤ ਦੀ ਖ਼ਬਰ ਸੁਣਕੇ ਅਜਮੇਰ ਸਿੰਘ ਮੇਲਾ, ਅਮਰੀਕ ਸਿੰਘ
ਬੋਪਾਰਾਏ, ਗੁਰਮੀਤ ਸਿੰਘ ਅੜਕ ਸਮੇਤ ਸਮੂੰਹ ਬਾਰਕਿੰਗ ਖੇਡ ਪ੍ਰੇਮੀਆਂ ਨੇ ਖੁਸ਼ੀ ਮਨਾਈ, ਅਤੇ
ਖਿਡਾਰੀਆਂ ਨੂੰ ਹੋਰ ਤਕੜੇ ਹੋ ਕੇ ਖੇਡਣ ਲਈ ਪ੍ਰੇਰਣਾ ਦਿੱਤੀ।
ਜਾਰੀ ਕਰਤਾ: ਸਿੰਘ ਸਭਾ ਬਾਰਕਿੰਗ ਕਬੱਡੀ ਕਲੱਬ ਅਤੇ ਸਮੂੰਹ ਨਿਵਾਸੀ