ਸਾਊਥਾਲ ਦੇ ਟੂਰਨਾਮੈਂਟ ਨੂੰ ਫੇਲ
ਕਰਵਾਉਣ ਦੀਆਂ ਸਭ ਚਾਲਾਂ ਫੇਲ, ਰਾਤੋ ਰਾਤ ਤਿਆਰ ਕੀਤੀ ਗਰਾਊਂਡ ਵਿੱਚ ਦਰਸ਼ਕਾਂ ਦਾ ਭਾਰੀ ਇਕੱਠ,
ਕਾਮਯਾਬੀ ਦਾ ਸਿਹਰਾ ਸੁਚੱਜੇ ਪ੍ਰਬੰਧਕਾਂ ਅਤੇ ਪੁਲੀਸ ਦੇ ਸਿਰ ਬੱਝਿਆ
ਕੱਪ ਤੇ ਕਬਜ਼ਾ ਸਲੋਹ ਦਾ, ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਰਨਰ ਅੱਪ ਰਹੀ
ਰਿਪੋਰਟ ਅਤੇ ਫੋਟੋ ਮਨਪ੍ਰੀਤ ਸਿੰਘ ਬੱਧਨੀ ਕਲਾਂ

ਸਾਊਥਾਲ ਸਪੋਰਟਸ ਕਬੱਡੀ ਕਲੱਬ ਦੀ ਟੀਮ ਅਤੇ ਪ੍ਰਬੰਧਕ
|
ਸਿੰਘ ਸਭਾ ਸਲੋਹ ਦੀ ਜੇਤੂ ਟੀਮ
ਪੰਜਾਬ ਯੁਨਾਇਟਡ ਟਿਲਫੋਰਡ
ਵੁਲਵਰਹੈਂਪਟਨ ਦੀ ਟੀਮ ਅਤੇ ਪ੍ਰਬੰਧਕ ਰਨਰ ਅੱਪ ਦੇ ਕੱਪ ਨਾਲ
|

ਕਬੱਡੀ ਦੀ ਗਰਾਊਂਡ ਨੂੰ ਖੇਡਣਯੋਗ ਬਣਾਉਂਦੇ ਹੋਏ ਮੇਲੇ ਦੇ ਮੁੱਖ ਪ੍ਰਬੰਧਕ ਪ੍ਰਧਾਨ ਕੇਵਲ ਰਣਦੇਵਾ, ਪ੍ਰਭਜੋਤ ਸਿੰਘ ਬਿਟੂ ਮੋਹੀ, ਪਾਲੀ ਢਿਲੋਂ, ਅਵਤਾਰ ਸਿੰਘ ਬਾਬਾ, ਕਮਲਜੀਤ ਸਿੰਘ ਖੰਗੂੜਾ, ਅਜਮੇਰ ਜਲਾਲ, ਰਾਜਾ, ਬਲਜੀਤ ਸਿੰਘ ਮੱਲ੍ਹੀ ਅਤੇ ਸਾਥੀ
|
ਸ੍ਰ. ਜਗਪਾਲ ਸਿੰਘ ਖੰਗੂੜਾ ਦਾ ਸਨਮਾਨ ਕਰਦੇ ਹੋਏ ਸ੍ਰ. ਜਗਰਾਜ ਸਿੰਘ, ਪ੍ਰਭਜੋਤ ਸਿੰਘ ਬਿਟੂ, ਪਾਲੀ ਢਿਲੋਂ, ਬਿਲੂ ਖਹਿਰਾ ਅਤੇ ਕੁਲਵੰਤ ਸਿੰਘ ਮੱਲ੍ਹੀ |
ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਬੁਲੰਦੀਆਂ ਤੱਕ
ਲਿਜਾਣ ਵਾਲਿਆਂ ਦੀ ਜੇ ਲੰਬੀ ਕਤਾਰ ਲੱਗੀ ਹੋਈ ਹੈ ਤਾਂ ਇਸ ਦੀਆਂ ਲੱਤਾਂ ਖਿਚਣ ਵਾਲਿਆਂ ਦੀ ਗਿਣਤੀ
ਵੀ ਕੋਈ ਘੱਟ ਨਹੀਂ। ਇਸ ਦਾ ਪ੍ਰਤੱਖ ਸਬੂਤ ਬੀਤੇ ਹਫਤੇ ਸਾਊਥਾਲ ਦੇ ਟੂਰਨਾਮੈਂਟ ਮੌਕੇ ਵੇਖਣ ਨੂੰ
ਮਿਲਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਊਥਾਲ ਪੰਜਾਬੀਆਂ ਦਾ ਗੜ੍ਹ ਹੈ। ਅਤੇ ਇਸ ਟੂਰਨਾਮੈਂਟ ਮੌਕੇ
ਭਾਰੀ ਇਕੱਠ ਸਹਿਜੇ ਹੀ ਹੋ ਜਾਂਦਾ ਹੈ। ਪ੍ਰਬੰਧਕਾਂ ਵੱਲੋਂ ਪੇਪਰਾਂ ਵਿੱਚ ਇਸ਼ਤਿਹਾਰ ਕ੍ਰੈਨਫੋਰਡ
ਸਕੂਲ ਦੀਆਂ ਗਰਾਊਂਡਾਂ ਦੇ ਲੱਗੇ, ਟੀ. ਵੀ. ਰੇਡੀਓ ਤੇ ਵੀ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਹੋਇਆ,
ਲੇਕਨ ਲੋਕ ਤੱਥ ਹੈ, ''ਚੁਗਲ ਖੋਰ ਨਾ ਚੁਗਲੀਉਂ ਬਾਝ ਆਉਂਦੇ ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ"
ਵਾਲੀ ਗੱਲ ਹੋਈ ਕਿ ਪੈਰ ਤੇ ਗਰਾਉਂਡਾਂ ਕੈਂਸਲ ਹੋ ਗਈਆਂ। ਹੋਰ ਗਰਾਉਂਡ ਵੇਖੀ ਗੱਲਬਾਤ ਸਿਰੇ ਚੜੀ
ਗਰਾਉਂਡਾਂ ਮੁੜ ਕੈਂਸਲ ਹੋ ਗਈਆਂ। ਖੜੇ ਪੈਰ ਅਜੇਹੀ ਗਰਾਉਂਡ ਮਿਲੀ ਜਿਸ ਵਿੱਚ ਗੋਡੇ ਗੋਡੇ ਘਾਹ ਸੀ
ਜਿਵੇਂ ਪੰਜਾਬ ਦੇ ਪੁਰਾਣੇ ਜ਼ਮਾਨੇ ਵਿੱਚ ਕਾਹੀਆਂ ਹੁੰਦੀਆਂ ਸਨ। ਭਾਵੇਂ ਪ੍ਰਬੰਧਕਾਂ ਨੂੰ ਖੜੇ ਪੈਰ
ਹਜ਼ਾਰਾਂ ਪੌਂਡ ਖਰਚਣੇ ਪਏ ਲੇਕਨ ਟੂਰਨਾਮੈਂਟ ਕਰਵਾ ਕੇ ਸਾਬਤ ਕਰ ਦਿੱਤਾ ਕੇ ਕਬੱਡੀ ਸੱਚਮੁੱਚ ਸਾਡੀ
ਮਾਂ ਖੇਡ ਹੈ, ਇਸ ਦੇ ਟੂਰਨਾਮੈਂਟ ਕਰਵਾਉਣ ਲਈ ਅਸੀਂ ਰਾਤਾਂ ਜਾਗ ਜਾਗ ਵੀ ਪ੍ਰਬੰਧ ਕਰਕੇ ਵਿਖਾ ਸਕਦੇ
ਹਾਂ। ਇਸ ਗਰਾਊਂਡ ਦੀ ਮਨਜ਼ੂਰੀ ਸਹੀ ਅਰਥਾਂ ਵਿੱਚ ਐਤਵਾਰ ਸਵੇਰੇ ਅੱਠ ਵਜੇ ਮਿਲੀ ਜਦ ਪੁਲੀਸ ਵੱਲੋਂ
ਪੂਰਣ ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਸਕਿਊਰਿਟੀ ਦਾ ਪੂਰਾ ਬੰਦੋਬਸਤ ਕੀਤਾ ਗਿਆ। ਲੇਕਨ
ਪ੍ਰਬੰਧਕਾਂ ਨੇ ਟ੍ਰੈਕਟਰ ਦੀ ਮਦਦ ਨਾਲ ਘਾਹ ਕੱਟਿਆ ਅਤੇ ਸ਼ਨੀਚਰਵਾਰ ਸਾਰਾ ਦਿਨ ਅਤੇ ਐਤਵਾਰ ਅੱਧੀ
ਰਾਤ ਤੱਕ ਹੋਰ ਸਫਾਈ ਕਰਕੇ ਗਰਾਊਂਡ ਨੂੰ ਖੇਡਣਯੋਗ ਬਣਾਇਆ। ਦੂਜੇ ਪਾਸੇ ਇੰਗਲੈਂਡ ਕਬੱਡੀ ਫੈਡਰੇਸ਼ਨ
ਨੇ ਇਸ ਹਫਤੇ ਹਰਹਾਲ ਟੂਰਨਾਮੈਂਟ ਕਰਵਾਉਣ ਦੀ ਠਾਣ ਲਈ ਸੀ, ਖੜੇ ਪੈਰ ਵੁਲਵਰਹੈਂਪਟਨ ਦੀ ਇੱਕ
ਗਰਾਊਂਡ ਨੂੰ ਕਹਿੰਦੇ ਸੱਤ ਹਜ਼ਾਰ ਦਾ ਬਿਆਨਾ ਫੜਾ ਦਿੱਤਾ ਸੀ। ਕਿਉਂਕਿ ਪਿਛਲੇ ਦੋ ਹਫਤਿਆਂ ਤੋਂ
ਟੂਰਨਾਮੈਂਟ ਇੰਦਰ ਦੇਵਤੇ ਦੀ ਮੇਹਰ ਸਦਕਾ ਕੈਂਸਲ ਹੁੰਦੇ ਆ ਰਹੇ ਸਨ। ਸੋ 15 ਜੁਲਾਈ ਨੂੰ
ਟੂਰਨਾਮੈਂਟ ਅਵੱਸ਼ ਹੋਣਾ ਹੀ ਭਾਵੇਂ ਸਾਊਥਾਲ ਵਿੱਚ ਹੁੰਦਾ ਭਾਵੇਂ ਵੁਲਵਰਹੈਂਪਟਨ ਵਿੱਚ। ਸਾਊਥਾਲ ਦੀ
ਵਿਥਿਆ ਏਥੇ ਹੀ ਬੱਸ ਨਹੀਂ ਹੋ ਜਾਂਦੀ, ਚਲਦੇ ਟੂਰਨਾਮੈਂਟ ਵਿੱਚ ਵੀ ਗੜਬੜ ਹੋ ਗਈ ਸੀ, ਲੇਕਨ ਸਖ਼ਤ
ਸੁਰੱਖਿਆ ਪ੍ਰਬੰਧ ਅਤੇ ਪੁਲੀਸ ਦੀ ਫੁਰਤੀ ਨੇ ਸਾਰੀ ਸਥਿਤੀ ਨੂੰ ਮਿੰਟਾਂ ਵਿੱਚ ਕਾਬੂ ਕਰ ਲਿਆ, ਸਦਕੇ
ਜਾਈਏ ਉਹਨਾਂ ਕਬੱਡੀ ਪ੍ਰੇਮੀਆਂ ਦੇ ਜਿਹਨਾਂ ਨੇ ਮੋਬਾਇਲਾਂ ਤੇ ਰਿੰਗਾਂ ਮਾਰ ਮਾਰ ਗਰਾਊਂਡਾਂ ਪੁਛ
ਪੁਛ ਕੇ ਕਬੱਡੀ ਮੈਦਾਨ ਅੰਦਰ ਪਹੁੰਚੇ ਗੱਲ ਕੀ ਸਾਊਥਾਲ ਦੇ ਇਸ ਮੇਲੇ ਦੀ ਇਹ ਵਿਥਿਆ ਕਬੱਡੀ ਦੇ
ਇਤਿਹਾਸ ਵਿੱਚ ਇੱਕ ਯਾਦ ਬਣ ਗਈ ਅਤੇ ਟੂਰਨਾਮੈਂਟ ਦੀ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਿਆ ਗਿਆ। ਇਥੇ
ਇਹ ਵੀ ਵਰਨਣਯੋਗ ਹੈ ਕਿ ਇਹਨਾਂ ਗਰਾਊਂਡਾਂ ਨੂੰ ਸੰਵਾਰਨ ਲਈ ਜਿਥੇ ਪ੍ਰਭਜੋਤ ਸਿੰਘ ਬਿਟੂ ਮੋਹੀ,
ਪਾਲੀ ਢਿਲੋਂ, ਬਲਜੀਤ ਮੱਲ੍ਹੀ, ਕੇਵਲ ਰਣਦੇਵਾ, ਅਵਤਾਰ ਬਾਬਾ, ਰਾਜਾ, ਗੁਰਮੇਲ ਸਿੰਘ ਮੱਲ੍ਹੀ ਆਦਿ
ਸਭ ਨੇ ਹਿੰਮਤ ਮਾਰੀ ਉਥੇ ਸ਼ੀਰਾ ਸੰਮੀਪੁਰੀਆ ਅਤੇ ਘੁੱਦਾ ਵਰਗੇ ਕਬੱਡੀ ਪ੍ਰਮੋਟਰਾਂ ਨੇ ਵੀ ਮੋਢੇ
ਨਾਲ ਮੋਢਾ ਜੋੜ ਕੇ ਭੱਜ ਨੱਠ ਕੀਤੀ।
|
ਪੁਲੀਸ ਅਫਸਰ ਦਾ ਸਨਮਾਨ ਕਰਦੇ ਹੋਏ ਗੁਰਮਿੰਦਰ ਸਿੰਘ ਥਿੰਦ ਅਤੇ ਮੇਲੇ ਦੇ ਪ੍ਰਬੰਧਕ |
ਆਓ ਹੁਣ ਕਰੀਏ ਗੱਲ ਕਬੱਡੀ ਦਾ ਜੌਹਰ ਵਿਖਾਉਣ ਵਾਲੇ ਗੱਭਰੂਆਂ ਦੀ। ਪਹਿਲਾ ਮੈਚ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਅਤੇ ਲੈਸਟਰ ਵਿਚਕਾਰ ਹੋਇਆ ਪਿਆਰਾ ਰੰਧਾਵਾ ਦੇ ਗੱਭਰੂ, ਹੈਪੀ ਨੇ ਗੱਬਰ ਅਤੇ ਸੁੱਖਾ ਨੂੰ ਜੱਫਾ ਠੋਕਿਆ, ਰਾਜੂ ਅਤੇ ਮਿੰਦੀ ਵੀ ਸੁੱਖਾ ਤੇ ਹੱਥ ਗਰਮ ਕਰ ਗਏ, ਸ਼ਾਇਦ ਸੱਟ ਤੋਂ ਨਵਾਂ ਨਵਾਂ ਉੱਠਿਆ ਹੈ। ਲੇਕਨ ਮੈਚ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਨਿੇ ਜਿੱਤਿਆ। ਸਿੱਖ ਟੈਂਪਲ ਵਾਲਸਾਲ ਅਤੇ ਹੁੱਲ ਵਿਚਕਾਰ ਮੈਚ ਪੂਰਾ ਮਘਿਆ ਹਾਫ ਟਾਈਮ ਤੱਕ ਕੁੰਦਨ ਸਿੰਘ ਖੈੜਾ ਦੀ ਟੀਮ ਅੱਧੇ ਅੰਕ ਦੇ ਫਰਕ ਨਾਲ ਅੱਗੇ ਸੀ ਜੋ ਬਾਅਦ ਵਿੱਚ ਢਾਈ ਅੰਕਾਂ ਦੇ ਫਰਕ ਨਾਲ ਜਿੱਤ ਗਈ। ਘੁੱਦਾ ਅਖਤਰ ਦੇ ਪੱਠੇ ਰਾਜਾ, ਕਾਲੂ, ਬਿੰਦੂ, ਨਾਣੂ ਅਤੇ ਕੁਲਦੀਪ ਨੇ ਕਰੰਟ ਤਾਂ 440 ਵੋਲਟ ਦਾ ਮਾਰਿਆ ਲੇਕਨ ਕਾਮਯਾਬੀ ਅਜੇ ਹੋਰ ਮੇਹਨਤ ਮੰਗਦੀ ਐ। ਸਲੋਹ ਅਤੇ ਹੇਜ਼ ਦਾ ਮੈਚ ਦਰਸ਼ਕਾਂ ਨੂੰ ਮੁੱਲ ਮੋੜਦਾ ਸੀ ਜੱਫੇ ਤੇ ਜੱਫਾ ਠੁਕਦਾ, ਕੇਵਲ ਪੁਲਸੀਆ ਕੱਪ ਵੱਲ ਮੁੜ ਮੁੜ ਵੇਖਦਾ ਸੀ ਹਾਏ ਜੇ ਕਦੇ ਹੱਥ ਪੈ ਜੇ, ਬਾਜ਼ਾ ਮੱਲਣ ਵਾਲਾ ਅੱਗ ਵਰਾਉਂਦਾ ਸੀ ਸ਼ੌਕਤ, ਜੋਗੀ, ਤੇਜ਼ੀ ਗੱਲ ਕੀ ਕਾਕਾ ਕਾਰੀਸਰੀ ਨੂੰ ਵੀ ਜੱਫਾ ਠੋਕ ਗਿਆ। ਗੋਲੂ ਨੇ ਵੀ ਕਾਕਾ, ਜੋਗੀ ਤੇ ਤੇਜ਼ੀ ਨੂੰ ਕੋਟਕਪੂਰੇ ਦੇ ਫਾਟਕਾਂ ਦੀ ਯਾਦ ਦੁਆਈ, ਗੀਤਾ ਕੋਟਕਰੋੜ ਅੇ ਪਾਲ ਜਾਫੀਆਂ ਦਾ ਸਾਥ ਦਿੰਦੇ ਰਹੇ, ਉਥੇ ਜੀਤਾ ਤੂਤਪਿੰਡੀਆ, ਸਰਪੰਚ, ਬਿੱਕੀ ਢੁੱਡੀ ਰੇਡਾਂ ਤਾਂ ਚੰਗੀਆ ਪਾ ਗਏ ਲੇਕਨ ਲੇਕਨ ਸਲੋਹ ਅਜੇ ਜਿੰਦਾਬਾਦ ਹੈ। ਸਿੱਖ ਟੈਂਪਲ ਵੁਲਵਰਹੈਂਪਟਨ ਅਤੇ ਟਿਲਫੋਰਡ ਕਬੱਡੀ ਕਲੱਬ ਦਾ ਮੈਚ ਵੀ ਅੱਧੇ ਅੱਧੇ ਨੰਬਰ ਤੇ ਸਾਨ੍ਹਾ ਦਾ ਦਾ ਭੇੜ ਹੁੰਦਾ ਸੀ, ਬਲਕਾਰੇ ਦਾ ਲਲਕਾਰਾ, ਬਿੰਦੂ, ਘੋਗੜ ਅਤੇ ਤੇਜ਼ੀ ਤੇ ਚੱਲਿਆ, ਭਜਾ ਵੀ ਘੋਗੜ ਨੂੰ ਦੋ ਹੱਥ ਵਿਖਾ ਗਿਆ, ਛਿੰਦਾ ਕਚੀਚੀਆਂ ਤਾਂ ਲੈਂਦਾ ਪਰ ਢਲੀ ਜਵਾਨੀ ਮੁੜ ਨਹੀਂ ਆਉਂਦੀ, ਮੱਲ੍ਹ, ਸੁੱ਼ਖਾ ਫਰੀਦਕੋਟੀਆ, ਬਾਊ ਵਧੀਆ ਖੇਡੇ, ਲੇਕਨ ਸੰਦੀਪ ਨੰਗਲ ਅੰਬੀਆਂ, ਗੋਰਾ ਖੀਰਾਂਵਾਲੀ, ਬਿੰਦੂ, ਤੇਜ਼ੀ, ਇੰਦਰਪਾਲ ਬੱਜਵਾਂ ਦੀ ਬਦੌਲਤ ਮੈਚ ਬਲਵਿੰਦਰ ਚੱਠਾ, ਭਜੀ ਖੀਰਾਂ ਵਾਲੀ ਦੀ ਟੀਮ ਦੇ ਹੱਕ ਗਿਆ। ਬਾਰਕਿੰਗ ਨੇ ਡਰਬੀ ਨੂੰ ਪੰਜ ਅੰਕ ਨਾਲ ਹਰਾਇਆ। ਸਰਵਣ, ਜਾਦੀ, ਪੱਪੂ, ਲੰਬੜ, ਰਣਵੀਰ ਦਾ ਮੁਕਾਬਲਾ ਗੋਗੀ ਜਰਗੜੀ, ਸੁਖਚੂਨ ਨਾਗਰਾ, ਦੀਪਾ ਕੌਂਕੇ, ਰਾਜੂ ਕੌਂਕੇ, ਕਾਲਾ ਮਹੇੜੂ, ਗੋਰਾ ਗੋਲੇਵਾਲ ਅਤੇ ਨਿਰਮਲ ਚਾਂਗਲੀ ਨਾਲ ਸੀ। ਈਰਥ ਵੂਲਿਚ ਨੂੰ ਸਾਊਥਾਲ ਨੇ ਹਰਾ ਦਿੱਤਾ। ਗ੍ਰੇਵਜ਼ੈਂਡ ਨੂੰ ਕਵੈਂਟਰੀ ਹਰਾ ਕੇ ਅੱਗੇ ਵਧੀ। ਵੁਲਵਰਹੈਂਪਟਨ ਜੱਸਾ ਨੂੰ ਬਾਰਕਿੰਗ ਨੇ ਹਰਾ ਦਿੱਤਾ। ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਮਿਡਵੇ ਨੂੰ ਹਰਾ ਕੇ ਜੇਤੂ ਰਹੀ ਨਿੰਦੀ ਨੇ ਗੁਰਲਾਲ, ਗੋਪੀ ਨੇ ਸੁੱਖਾ ਨੂੰ ਮਨਜਿੰਦਰ ਅਤੇ ਸੀਤਾ ਨੇ ਤਿੰਦਾ, ਜਤਿੰਦਰ ਚੱਠਾ ਨੇ ਪਾਲਾ ਪੰਡੋਰੀ ਤੇ ਧਾਵਾ ਬੋਲਿਆ। ਦੋ ਅੰਕਾਂ ਦੇ ਫਰਕ ਨਾਲ ਦਰਸ਼ਕਾਂ ਨੂੰ ਸਵਾਦੋ ਸਵਾਦ ਕਰਦਾ ਹੋਇਆ ਮੈਚ ਮਹਿੰਦਰ ਮੌੜ ਦੀ ਟੀਮ ਜਿੱਤ ਗਈ।
|
ਸੁੱਚਾ ਸਿੰਘ ਧਾਮੀ ਦਾ ਸਨਮਾਨ ਕਰਦੇ ਹੋਏ ਲਹਿੰਬਰ ਸਿੰਘ ਕੰਗ |
ਇਲਫੋਰਡ ਨੂੰ ਸਾਊਥਾਲ ਨੇ 10 ਅੰਕਾਂ ਨਾਲ ਹਰਾਇਆ। ਅਤੇ
ਸ੍ਰ. ਕੁੰਦਨ ਸਿੰਘ ਖੈੜਾ ਦੀ ਟੀਮ ਟਿਲਫੋਰਡ ਤੋਂ ਹਾਰ ਗਈ। ਨਾਣੂ ਦੀਆ ਪੁੱਠੀਆਂ ਕੈਂਚੀਆਂ, ਪਾਲਾ
ਡਡਵੰਡੀ ਘੋਗੜ ਨੂੰ ਡੰਡੀ ਵਿਖਾ ਗਿਆ, ਸੱਤਾ, ਜੱਗਾ, ਚਰਨਜੀਥ, ਪੰਮਾ ਧੰਜੂ ਅਤੇ ਸਾਹਬ ਵਧੀਆ ਖੇਡ
ਵਿਖਾ ਗਏ। ਕਵੈਂਟਰੀ ਦੇ ਰੱਭੋ ਦੇ ਜਲਵੇ ਵੇਖਣ ਲਈ ਦਰਸ਼ਕ ਕੰਟਰੋਲ ਰੇਖਾ ਟੱਪਣ ਨੂੰ ਕਾਹਲੇ ਹੋਏ ਪਏ
ਸੀ। ਇੱਕ ਦੂਸਰੇ ਦੇ ਪੈਰ ਮਿਧਦੇ ਦਰਸ਼ਕ ਗਰਮਿੲ ਗਰਮੀ ਹੋਏ ਪਏ ਸੀ। ਸੂਰਜ ਦੇਵਤਾ ਵੀ ਅੱਜ ਪ੍ਰਸੰਨ
ਚਿੱਤ ਲੱਗਦਾ ਸੀ। ਇੰਦਰ ਦੇਵਤੇ ਦੀਆਂ ਨਿੱਕੀਆਂ ਨਿੱਕੀਆਂ ਕਣੀਆਂ ਦੀ ਭੁਰ ਨੇ ਥੋੜੀ ਠੰਡ ਪਾਈ। ੀਸੰਘ
ਸਭਾ ਬਾਰਕਿੰਗ ਅਤੇ ਕਵੈਂਟਰੀ ਦੀਆ ਟੀਮਾਂ ਮੈਦਾਨ ਵਿੱਚ ਸਨ ਲਹਿੰਬਰ ਸਿੰਘ ਲਿਧੜ, ਅਜਮੇਰ ਸਿੰਗ ਮੇਲਾ,
ਗੁਰਮੀਤ ਸਿੰਘ ਆਰਾਂ ਲਾਅੁਣ ਲਈ ਮੈਦਾਨ ਵਿੱਚ ਉਤਰੇ ਸਤਨਾਮ ਸਿੰਘ ਵੀ ਖਿਡਾਰੀਆਂ ਦੇ ਕੰਨੀ ਫੁਕਾਂ
ਮਾਰਦਾ ਰਿਹਾ। ਅਖੀਰ ਜਿੱਤ ਕਵੈਂਟਰੀ ਦੀ ਹੋਈ। ਸਾਊਥਾਲ ਅਤੇ ਸਲੋਹ ਦਾ ਮੈਚ ਸੋਹਣਾ ਸੀ ਗੋਲਡੀ ਨੇ
ਲੱਡੂ ਨੂੰ ਇੱਕ ਵਾਰ ਫੁਰਤੀ ਨਾਲ ਬਾਹਰ ਤਾਂ ਕੱਢ ਦਿੱਤਾ ਲੇਕਨ ਲੱਡੂ ਹੋਰ ਕਿਸੇ ਤੋਂ ਭੁਰਿਆ ਨਹੀਂ,
ਗੋਲੂ ਨੇ ਤੇਜ਼ੀ ਨੂੰ ਹਿੱਕ ਨਾਲ ਲਾਇਆ, ਹਰਜੀਤ, ਗੁਲਜ਼ਾਰ ਠੀਕ ਹੀ ਰਹੇ, ਅਜਮੇਰ ਜਲਾਲ, ਸੋਨੀ ਕੌਂਕੇ
ਵਧੀਆ ਖੇਡੇ ਲੇਕਨ ਜਾਫ ਲਾਇਨ ਇਸ ਸੀਜਨ ਵਿੱਚ ਸਾਊਥਹਾਲੀਆਂ ਦੇ ਮਨ ਦੀ ਇਛਾ ਪੂਰੀ ਨਹੀਂ ਕਰ ਰਹੀ।
ਪਹਿਲਾ ਸੈਮੀਫਾਈਨਲ ਮੈਚ ਕਵੈਂਟਰੀ ਅਤੇ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਵਿਚਕਾਰ ਹੋਇਆ
ਰੱਭੋ ਅਤੇ ਮਨਜੀਤ ਸੁਹੇੜਾ ਨੇ ਗੱਬਰ ਨੂੰ ਡੁਕਿਆ, ਜੀਤਾ ਸਾਦਕਪੁਰੀੳਾ ਅਤੇ ਕੁਲਜੀਤਾ ਖਾੜਕੂ ਵੀ
ਖੜਕੇ ਲੇਕਨ ਵਲੈਤੀਏ ਸੀਤਾ, ਦੀਪਾ, ਜਤਿੰਦਰ ਚੱਠਾ ਅਤੇ ਮਨਿੰਦਰ ਅੱਗੇ ਗੋਗੋ ਹਿੰਤਪੁਰੀਆ, ਕਾਲਾ
ਹਮੀਦੀ ਅਤੇ ਭਿੰਦਰ ਚਾਂਗਲੀ ਦੀ ਬਹੁਤੀ ਪੇਸ਼ ਨਾ ਗਈ। ਸੁੱਖਾ ਤਾਸ਼ ਪੁਰੀਆ, ਗੱਬਰ ਗੁਰਲਾਲ ਦੀਆਂ
ਕੌਡੀਆਂ ਨੇ ਫਾਈਨਲ ਵਿੱਚ ਪ੍ਰਵੇਸ਼ ਕਰਕੇ ਬਹਾਦਰ ਸ਼ੇਰਗਿੱਲ, ਨਛੱਤਰ ਥਿਆੜਾ, ਪਾਲੀ ਚੱਠਾ ਨੂੰ ਇੱਕ
ਹੋਰ ਕੱਪ ਦੀ ਆਸ ਪੈਦਾ ਕਰ ਦਿੱਤੀ। ਸਲੋਹ ਅਤੇ ਟਿਲਫੋਰਡ ਵਿਚਕਾਰ ਹੋਇਆ ਦੂਜਾ ਸੈਮੀਫਾਈਨਲ ਮੈਚ ਸ਼ੀਰਾ
ਸੰਮੀਪੁਰੀਆ, ਰੇਸ਼ਮ ਸਿੰਘ ਡੇਲ, ਗੁਰਮੇਲ ਸਹੋਤਾ, ਸਤਿੰਦਰਪਾਲ ਸਿੰਘ ਗੋਲਡੀ, ਬਿੰਦਰ ਅਤੇ ਦਰਸ਼ਨ
ਧਾਲੀਵਾਲ ਦੀ ਟੀਮ ਦੇ ਕਾਕਾ ਕਾਰੀਸਾਰੀ, ਜੋਗੀ ਦੇਦੜਾਂ, ਤੇਜ਼ੀ ਨਿਜਾਮਪੁਰੀਆ, ਪੱਪੀ ਖਹਿਰਾ, ਜੱਸਾ,
ਪ੍ਰੇਮ ਝਨੇਰ ਅਤੇ ਗੋਲਡੀ ਨੇ ਸੰਦੀਪ ਨੰਗਲ ਅੰਬੀਆਂ, ਗੋਰਾ ਖੀਰਾਂਵਾਲੀ, ਬਿੰਦੂ ਬੱਜਵਾਂ, ਘੋਗੜ,
ਇੰਦਰਪਾਲ ਬੱਜਵਾਂ ਦੀ ਟੀਮ ਨੂੰ ਹਰਾ ਕੇ ਫਾਈਨਲ ਮੈਚ ਜਿੱਤ ਲਿਆ। ਫਾਈਨਲ ਮੈਚ ਮੌਕੇ ਟਾਈਮ ਗਰਾਉਂਡ
ਦੀ ਮਿੱਥੀ ਮਿਆਦ ਤੋਂ ਟੱਪ ਗਿਆ ਸੀ ਅਤੇ ਫਾਈਨਲ ਮੈਚ ਸਲੋਹ ਨੇ ਜਿੱਤ ਲਿਆ ਅਤੇ ਪੰਜਾਬ ਯੁਨਾਇਟਡ
ਟਿਲਫੋਰਡ ਵੁਲਵਰਹੈਂਪਟਨ ਦੀ ਟੀਮ ਰਨਰ ਅੱਪ ਰਹੀ। ਭਿੰਦਾ ਮੁਠੱਡਾ, ਸੋਖਾ ਢੇਸੀ, ਰਵਿੰਦਰ ਕੋਛੜ ਨੇ
ਕੁਮੈਂਟਰੀ ਕੀਤੀ।
|
ਦੇਸੀ ਰੇਡੀਓ ਦੇ ਨਿਊਜ਼ ਰੀਡਰ ਮਨਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਸੁਰਿੰਦਰ ਸਿੰਘ ਪੁਰੇਵਾਲ, ਬਿਟੂ ਮੋਹੀ, ਜਗਰਾਜ ਸਿੰਘ |
ਕੁੱਲ ਮਿਲਾ ਕੇ ਮੇਲਾ ਖੂਬ ਕਾਮਯਾਬ ਰਿਹਾ। ਆਏ ਮਹਿਮਾਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ, ਸ੍ਰ. ਜਗਪਾਲ ਸਿੰਘ ਖੰਗੂੜਾ, ਗੁਰਮੇਲ ਸਿੰਘ ਮੱਲ੍ਹੀ, ਲਹਿੰਬਰ ਸਿੰਘ ਕੰਗ, ਕੌਂਸਲਰ ਗੁਰਚਰਨ ਸਿੰਘ, ਲਹਿੰਬਰ ਸਿੰਘ ਲਿਧੜ, ਰੇਸ਼ਮ ਸਿੰਘ ਡੇਲ, ਸੁੱਚਾ ਸਿੰਘ ਧਾਮੀ, ਜਰਨੈਲ ਸਿੰਘ ਬਾਹੜਮਜਾਰਾ, ਦਵਿੰਦਰ ਸਿੰਘ ਪਤਾਰਾ, ਪ੍ਰੀਤਮ ਸਿੰਘ ਪ੍ਰੀਤਾ, ਅਮਰਜੀਤ ਸਿੰਘ ਢਿਲੋਂ, ਮੋਹਣਾ ਕਾਲੇ ਸੰਘਿਆਂਵਾਲਾ, ਹਰਮਿੰਦਰ ਸਿੰਘ ਗਿੱਲ, ਨਿਰਮਲ ਸਿੰਘ ਲਿਧੜ, ਹਰਜੀਤ ਸਿੰਘ ਸਰਪੰਚ, ਬਿੰਦਰ, ਕੁੱਕੀ, ਕੇਵਲ ਪੁਲਸੀਆ, ਪਾਲੀ, ਡੀ ਐਸ ਪੀ ਰਸ਼ਪਾਲ ਸਿੰਘ ਬਿੱਲਾ, ਸੁਖਵਿੰਦਰ ਸਿੰਘ ਸਮੇਤ ਸਾਰੀਆਂ ਕਬੱਡੀ ਕਲੱਬਾਂ ਅਤੇ ਕਬੱਡੀ ਪ੍ਰਮੋਟਰਾਂ ਤੋਂ ਇਲਾਵਾ ਮੀਡੀਆ ਨੂੰ ਵੀ ਸਨਮਾਨ ਚਿੰਨ ਭੇਂਟ ਕੀਤੇ ਗਏ। ਮੇਲੇ ਦੀ ਕਾਮਯਾਬੀ ਲਈ ਪ੍ਰਭਜੋਤ ਸਿੰਘ (ਬਿਟੂ ਮੋਹੀ) ਸੀਨੀਅਰ ਪ੍ਰਧਾਨ, ਇੰਦਰਜੀਤ ਸਿੰਘ ਬੱਲ ਸੀਨੀਅਰ ਚੇਅਰਮੈਨ, ਕੇਵਲ ਸਿੰਘ ਰਣਦੇਵਾ ਪ੍ਰਧਾਨ, ਬਲਜੀਤ ਸਿੰਘ ਮੱਲ੍ਹੀ ਚੇਅਰਮੈਨ, ਜਸਪਾਲ ਸਿੰਘ ਢਿਲੋਂ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ, ਕਮਲਜੀਤ ਸਿੰਘ ਖੰਗੂੜਾ ਜਨ ਸਕੱਤਰ, ਸੁਰਿੰਦਰ ਸਿੰਘ (ਬਿਲੂ ਖਹਿਰਾ) ਸੀਨੀਅਰ ਵਾਈਸ ਪ੍ਰਧਾਨ, ਮੈਨੇਜਰ ਰਾਜਾ ਜੰਡਾਲੀ ਅਤੇ ਬੀ ਐਸ ਗਿੱਲ (ਬਿੱਲਾ), ਰਣਜੀਤ ਸਿੰਘ ਸੈਂਹਬੀ (ਖਜ਼ਾਨਚੀ), ਆਰਗੇਨਾਈਜ਼ਰ ਕਰਮਜੀਤ ਸਿੰਘ (ਕੰਮਾ)। ਕੁਲਵੰਤ ਸਿੰਘ ਮੱਲ੍ਹੀ, ਅਵਤਾਰ ਸਿੰਘ ਬਾਬਾ, ਕੁਲਦੀਪ ਸਿੰਘ ਮੱਲ੍ਹੀ, ਬਲਵਿੰਦਰ ਛੋਕਰ, ਕੁਲਦੀਪ ਸਿੰਘ ਬੌਬ, ਬਲਦੇਵ ਬੁਲਟ, ਪੰਮਾ ਔਜਲਾ, ਜੁਗਰਾਜ ਸਰਾਂ, ਜਸਵੀਰ ਸਿੰਘ ਚੈਨਾ, ਗੁਰਪਾਲ ਸਿੰਘ ਭਲਵਾਨ, ਅਜੀਤ ਸਿੰਘ ਭਲਵਾਨ, ਕੇਵਲ ਮੈਸਨ, ਦਲਜੀਤ ਮੋਹੀ, ਸਤਨਾਮ ਚਾਹਲ, ਸੁਰਿੰਧਰ ਸਿੰਘ ਮੰਡੇਰ, ਕੁਲਦੀਪ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਜੌਹਲ, ਅਸ਼ੌਕ ਸ਼ਰਮਾ, ਬਲਬੀਰ ਬਿਟੂ, ਗੋਪੀ ਵੇਲਜ਼, ਪ੍ਰੇਮ ਸਿੰਘ, ਹਰਪਾਲ ਸਿੰਘ ਸੰਧੂ, ਹਰਜਿੰਦਰ ਸਿੰਘ ਬੱਲ, ਸਤਬੀ੍ਰ ਸਿੰਘ ਢਿਲੋਂ, ਪਾਲ ਸਿੰਘ ਰੰਧਾਵਾ, ਭਾਊ ਮਨਜੀਤ ਸਿੰਘ, ਜਸਵਿੰਦਰ ਸਿੰਘ ਖੇਰ੍ਹਾ, ਕਮਲਜੀਤ ਸਿੰਘ ਗਰੇਵਾਲ, ਸ਼ਿੰਦਾ ਸਾਮਰਾ, ਅਰਜਨ ਕਾਉਂਕੇ ਕਲਾਂ, ਜਸਵੰਤ ਸਿੰਘ ਗਰੇਵਾਲ, ਅਮਰਜੀਤ ਸਿੰਘ ਚਾਹੜ, ਸਰਮੁੱਖ ਸਿੰਘ ਗੋਸਲ ਅਤੇ ਪ੍ਰੀਤਮ ਸਿੰਘ ਬਰਾੜ ਵਧਾਈ ਦੇ ਪਾਤਰ ਹਨ।
|
ਸ੍ਰ. ਜਗਪਾਲ ਸਿੰਘ ਖੰਗੂੜਾ ਬਲਜੀਤ ਸਿੰਘ ਮੱਲ੍ਹੀ ਨੂੰ ਸਨਮਾਨ ਚਿੰਨ ਭੇਂਟ ਕਰਦੇ ਹੋਏ ਨਾਲ ਖੜੇ ਹਨ ਸ੍ਰ. ਗੁਰਮੇਲ ਸਿੰਘ ਮੱਲ੍ਹੀ, ਰਣਜੀਤ ਸਿੰਘ ਸੈਮੀ ਅਤੇ ਸ੍ਰ. ਕੌਂਸਲਰ ਗੁਰਚਰਨ ਸਿੰਘ
ਇੰਦਰਜੀਤ ਸਿੰਘ ਬੱਲ ਦਾ ਸਨਮਾਨ ਕਰਦੇ ਹੋਏ ਪ੍ਰਭਜੋਤ ਸਿੰਘ ਬਿਟੂ ਮੋਹੀ ਸੀਨੀਅਰ ਪ੍ਰਧਾਨ, ਪਾਲੀ ਢਿਲੋਂ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ, ਕੁਲਵੰਤ ਸਿੰਘ ਬੌਬ, ਬਿਲੂ ਖਹਿਰਾ ਅਤੇ ਕੁਲਵੰਤ ਸਿੰਘ ਮੱਲ੍ਹੀ
ਦਰਸ਼ਕ ਅਤੇ ਪ੍ਰਬੰਧਕ ਮੈਚ ਦਾ ਅਨੰਦ ਮਾਣਦੇ ਹੋਏ
ਕਵੈਂਟਰੀ ਦੀ ਟੀਮ ਅਤੇ ਪ੍ਰਬੰਧਕ
ਉੱਪਰ ਖੱਬਿਉਂ ਪੰਜਾਬ ਤੋਂ ਆਏ ਮਹਿਮਾਨ, ਕੁਲਵੰਤ ਸਿੰਘ ਮੱਲ੍ਹੀ ਨੂੰ ਸਨਮਾਨ, ਪਲਵਿੰਦਰ ਸਿੰਘ ਢੰਡਾ ਦੋ ਕੁਇੰਟਲ ਦੀ ਆਇਰਨ ਚੁੱਕਦੇ ਹੋਏ, ਗੋਲੂ ਪਮਾਲ ਨਾਗਵਲ ਪਾਈ ਬੈਠਾ, ਹੇਠ ਮਾ. ਹਰਨੇਮ ਸਿੰਘ ਬੱਧਨੀ ਕਲਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ, ਕੁਮੈਂਟੇਟਰ ਭਿੰਦਾ ਮੁਠੱਡਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ, ਪੁਰਾਣੇ ਕਬੱਡੀ ਖਿਡਾਰੀਆਂ ਸਨਮਾਨ ਦਿੰਦੇ ਹੋਏ, ਰਵਿੰਦਰ ਰੱਭੋ ਦਾ ਜੱਫਾ
ਸਾਊਥਾਲ ਦੇ ਜਾਫੀ ਗੁਲਜ਼ਾਰ ਸਿੱਧਵਾਂ, ਹਰਜੀਤ ਪੱਤੜ, ਸਾਬੀ ਚਕਰ ਅਤੇ ਗੋਲੂ ਪਮਾਲ ਈਰਥ ਵੂਲਿਚ ਦੇ ਧਾਵੀ ਨੂੰ ਫੜ੍ਹਨ ਦੀ ਤਾਕ ਵਿੱਚ
ਕੁਸ਼ਤੀ ਲੜ੍ਹਦੇ ਪਹਿਲਵਾਨ |