ਸ੍ਰੀ
ਗੁਰੂ ਸਿੰਘ ਸਭਾ ਸਲੋਹ ਅਤੇ ਕਬੱਡੀ ਕਲੱਬ ਸਲੋਹ ਦੇ ਪ੍ਰਬੰਧ ਹੇਠ ਸ਼ਹੀਦ ਜਨਰਲ ਸੁਬੇਗ ਸਿੰਘ ਯਾਦਗਰੀ
ਟੂਰਨਾਮੈਂਟ ਮੌਕੇ ਦਰਸ਼ਕਾਂ ਦਾ ਭਾਰੀ ਇਕੱਠ, ਮੇਲਾ ਹਰ ਪੱਖੋਂ ਕਾਮਯਾਬ, ਕਈ ਨਵੇਂ ਖਿਡਾਰੀਆਂ ਨੇ
ਖੁਬ ਰੰਗ ਬੰਨੇ, ਸਿੰਘ ਸਭਾ ਸਲੋਹ ਨੇ ਲਗਾਤਾਰ ਸ਼ੀਜਨ ਦਾ ਤੀਜਾ ਕੱਪ ਚੁੱਕ ਕੇ ਕਰਵਾਈ ਬਹਿਜਾ ਬਹਿਜਾ,
ਹੇਜ਼ ਰਨਰ ਅੱਪ ਰਹੀ
ਰਿਪੋਰਟ ਮਨਪ੍ਰੀਤ ਸਿੰਘ ਬੱਧਨੀ ਕਲਾਂ

3
ਜੂਨ 2007 ਨੂੰ ਜਦ ਸਲੋਹ ਦਾ ਟੂਰਨਾਮੈਂਟ ਵੇਖਣ ਗਰਾਉਂਡ ਵਿੱਚ ਪਹੁੰਚੇ ਤਾਂ ਵੇਖਿਆ ਕਿ ਟਰੱਕ ਦੇ
ਵੱਡੇ ਟਰਾਲੇ ਤੇ ਲੱਗੀ ਸਟੇਜ ਤੇ ਅਕਾਲ ਤਖ਼ਤ ਸਾਹਿਬ ਦੀ 1984 ਦੀ ਉਹ ਫੋਟੋ ਸੀ ਜਿਸ ਨੂੰ ਕਦੇ
ਭੁਲਾਇਆ ਨਹੀਂ ਜਾ ਸਕਦਾ, ਇਸ ਘੁੱਲੂਘਾਰੇ ਨੇ ਸਿੱਖ ਹਿਰਦੇ ਵਲੂੰਧਰ ਸੁੱਟੇ ਸਨ ਇਸ ਦੀ ਪੀੜ ਅੱਜ ਵੀ
ਸਿੱਖ ਕੌਮ ਦੇ ਹਿਰਦੇ ਵਿੱਚ ਟੱਸ ਟੱਸ ਕਰਦੀ ਹੈ। ਦੂਜੇ ਪਾਸੇ ਉਸ ਸੂਰਮੇ ਦੀ ਫੋਟੋ ਸੀ ਜਿਸ ਨੇ
ਦੁਸ਼ਮਣ ਦੀ ਫੋਜ ਨੂੰ ਭਾਜੜਾਂ ਪਾ ਦਿੱਤੀਆਂ ਸਨ। ਜਨਰਲ ਸ਼ੁਬੇਗ ਸਿੰਘ ਜਿਸ ਨੇ ਆਖਰੀ ਦਮ ਤੱਕ ਕੌਮ ਲਈ
ਲੜਾਈ ਲੜੀ ਸੀ। ਇਹਨਾਂ ਸ਼ਹੀਦਾਂ ਦੀ ਯਾਦ ਅੰਦਰ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਅਤੇ
ਕਬੱਡੀ ਕਲੱਬ ਸਲੋਹ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਵਰ੍ਹੇ ਦਾ ਤੀਜ਼ਾ ਟੂਰਨਾਮੈਂਟ ਵੇਖ ਕੇ ਹਰ
ਦਰਸ਼ਕ ਨੇ ਪ੍ਰਬੰਧਕਾਂ ਦੇ ਸੁਚੱਜੇ ਪ੍ਰਬੰਧ ਦੀ ਤਾਰੀਫ ਕੀਤੀ। ਸਲੋਹ ਦੇ ਟੂਰਨਾਮੈਂਟ ਦਾ ਪ੍ਰਬੰਧ
ਵੇਖ ਕੇ ਹੀ ਲਗਦਾ ਸੀ ਇਹ ਸੌ ਫੀਸਦੀ ਕਾਮਯਾਬ ਹੋਵੇਗਾ। ਵਾਧੂ ਬੰਦਾ ਗਰਾਊਂਡ ਵਿੱਚ ਵੜਨ ਹੀ ਨਹੀਂ
ਦੇਣਾਂ ਪਹਿਲੇ ਰਾਊਂਡ ਵਿੱਚ ਫੋਟੋ ਕਰਵਾ ਕੇ ਟੀਮ ਦੇ ਦੋ ਬੰਦਿਆਂ ਤੋਂ ਜਿਆਦਾ ਵਿਅਕਤੀਆਂ ਨੂੰ ਝੱਟ
ਬਾਹਰ ਜਾਣ ਦਾ ਅਦੇਸ਼ ਦੇ ਦੇਣਾਂ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਅਗਾਊਂ ਹੀ ਸੁਚੇਤ ਹੋਣਾਂ
ਦਰਸਾਉਂਦਾ ਸੀ। ਦੂਜਾ ਪ੍ਰਬੰਧਕ ਇਸ ਗੱਲ ਤੇ ਵੀ ਪੂਰਾ ਪਹਿਰਾ ਦਿੰਦੇ ਸਨ ਕਿ ਦਰਸ਼ਕ ਇੱਕ ਰਤੀ ਭਰ ਵੀ
ਇਧਰ ਉਧਰ ਨਾ ਜਾਣ ਟੀਮਾਂ ਨਾਲ ਦੀ ਨਾਲ ਹੀ ਗਰਾਊਂਡ ਵਿੱਚ ਪਹੁੰਚਦੀਆਂ ਰਹੀਆਂ। ਜਿਸ ਨਾਲ ਨਾ ਤਾਂ
ਦਰਸ਼ਕਾਂ ਦਾ ਸਵਾਦ ਕਿਰਕਰਾ ਹੋਇਆ ਅਤੇ ਟੂਰਨਾਮੈਂਟ ਦੀ ਸਮਾਪਤੀ ਵੀ ਵੇਲੇ ਸਿਰ ਹੋ ਗਈ। ਗੁਰੂ ਘਰ ਦੇ
ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਬੱਲ, ਰੇਸ਼ਮ ਸਿੰਘ ਡੇਲ ਅਤੇ ਦੀਦਾਰ ਸਿੰਘ ਭੰਡਾਲ, ਸਤਿਨਾਮ ਸਿੰਘ
ਕੰਗ ਨੇ ਮੇਲੇ ਤੇ ਪੂਰੀ ਅੱਖ ਰੱਖੀ ਹੋਈ ਸੀ। ਸਤਿੰਦਰਪਾਲ ਸਿੰਘ ਗੋਲਡੀ, ਸ਼ੀਰਾ ਸੰਮੀਪੁਰੀਆ ਟੀਮਾਂ
ਕਬੱਡੀ ਟੀਮਾਂ ਦੇ ਮੈਨੇਜਰਾਂ ਨੂੰ ਵੇਲੇ ਸਿਰ ਟੀਮ ਲਿਆਉਣ ਲਈ ਆਖਦੇ ਰਹੇ। ਰੈਫਰੀਆਂ ਅਤੇ ਲਾਈਨ ਮੈਨਾਂ
ਨੂੰ ਚਿੱਟੇ ਕਬੂਤਰ ਵਾਂਗ ਜੈਕਟਾਂ ਦਿੱਤੀਆਂ ਹੋਈਆਂ ਸਨ।
ਹੇਜ਼
ਕਬੱਡੀ ਕਲੱਬ ਅਤੇ ਸਿੰਘ ਸਭਾ ਬਾਰਕਿੰਗ ਵਿਚਕਾਰ ਹੋਇਆ ਪਹਿਲਾ ਮੈਚ ਹੇਜ਼ ਨੇ ਜਿੱਤ ਲਿਆ। ਅਜਮੇਰ ਮੇਲਾ,
ਲਹਿੰਬਰ ਸਿੰਘ ਲਿਧੜ, ਅਮਰੀਕ ਬੋਪਾਰਾਏ ਦੇ ਪੱਠੇ ਮੈਚ ਤਾਂ ਵਧੀਆ ਖੇਡੇ ਲੇਕਨ ਜਿੱਤ ਨਸੀਬ ਨਾ ਹੋਈ।
ਅਮਨ ਜੌਹਲ ਵੀ ਅਜੇ ਗਰਮ ਹੁੰਦਾ ਲੱਗਦਾ ਸੀ, ਰਾਜੂ ਕੌਂਕੇ ਮੋਠਾ ਸਰਪੰਚ ਤੇ ਰੋਹਬ ਪਾ ਗਿਆ, ਦੀਪਾ
ਕੌਂਕੇ ਪਹਿਲੀ ਵਾਰ ਇੰਗਲੈਂਡ ਆਇਆ ਮੁੰਡਾ ਉੱਡਦਾ ਵਾਵਰੋਲੇ ਵਾਂਗੂੰ ਐ। ਸਲੋਹ ਅਤੇ ਇਲਫੋਰਡ ਦਾ ਅਗਲਾ
ਮੈਚ ਇੱਕ ਪਾਸੜ ਹੀ ਰਿਹਾ, ਸੁੱਖਾ ਪੰਡੋਰੀ, ਭਾਣਜਾ, ਜੱਗਾ ਚੰਗੇ ਰੇਡਰ ਹਨ, ਗੋਗਾ ਫਲਪੋਤਾ ਨੇ ਜੋਗੀ
ਦੀ ਬੀਨ ਤਾਂ ਵਜਾਈ ਲੇਕਨ ਸਲੋਹ ਸਲੋਹ ਹੀ ਐ। ਕਵੈਂਟਰੀ ਅਤੇ ਲੈਸਟਰ ਵਿਚਕਾਰ ਹੋਏ ਮੈਚ ਵਿੱਚ ਕਈ ਨਵੇਂ
ਚਿਹਰੇ ਵੇਖਣ ਨੂੰ ਮਿਲੇ ਪਿਆਰਾ ਰੰਧਾਵਾ, ਮੌਂਟੀ, ਰਜਿੰਦਰ ਢੁੱਠ ਕੋਲ ਇੰਦਰਜੀਤ, ਪੰਮਾ, ਰਿੰਪੀ,
ਪੱਪੂ, ਜੀਤਾ, ਹੈਪੀ, ਰਾਜੂ ਅਤੇ ਮਿੰਦੀ ਹਨ ਅਤੇ ਦੀਪਾ ਮੌਲੀ, ਸਤਨਾਮ ਸਿੰਘ ਗਿੱਲ ਦੇ ਗੋਗੋ,
ਭਿੰਦਰ, ਦੀਪਾ, ਕਾਲਾ, ਰੱਭੋ, ਮਨਜੀਤ ਸੁਹੇੜਾ, ਕੁਲਜੀਤਾ, ਅਤੇ ਜੀਤਾ ਸਾਦਕਪੁਰੀਆ ਵਰਗੇ ਤੱਕੜੇ
ਤੱਕੜੇ ਖਿਡਾਰੀ ਹਨ। ਮੈਚ ਕਵੈਂਟਰੀ ਦੇ ਹੱਕ ਗਿਆ।
ਇੰਗਲੈਂਡ ਕਬੱਡੀ ਫੇਡਰੇਸ਼ਨ ਦੇ ਜਨਰਲ ਸਕੱਤਰ ਸ੍ਰ. ਕੁੰਦਨ ਸਿੰਘ ਖੈੜਾ ਵਾਲਸਾਲ ਦੀ ਟੀਮ ਨੂੰ
ਮਹਿੰਦਰ ਸਿੰਘ, ਸ਼ਿੰਦਾ ਭਲਵਾਨ ਅਤੇ ਬਲਬੀਰ ਸਿੰਘ ਦੀ ਮਿਡਵੇ ਟੀਮ ਨਾਲ ਭਿੜਾਉਣ ਲਈ ਮੈਦਾਨ ਉਤਰੇ।
ਨਿੰਦੀ ਨੇ ਸਾਹਬ ਨੂੰ ਜੱਫਾ ਲਾਇਆ ਤਾਂ ਪਾਲਾ ਡਡਵੰਡੀ ਨੇ ਪਾਲਾ ਪੰਡੋਰੀ ਠੋਕ ਤਾ, ਸੁਖਬੀਰ ਬਾਸੀ,
ਮਾਣਕ, ਗੋਪੀ, ਹੀਰਾ ਮਿਡਵੇ ਵੱਲੋਂ ਅਤੇ ਪੰਮਾ ਧੰਜੂ, ਚਰਨਜੀਤ, ਜੱਗਾ, ਨਾਯੂ ਅਤੇ ਸਿਧਵਾਂ ਵਾਲਾ
ਚੋਬਰ ਵਾਲਸਾਲ ਨੂੰ ਜਿੱਤਾਉਣ ਲਈ ਲੜੇ। ਸ਼ਿੰਦਾ ਬਾਠ ਅੱਜ ਵੀ ਸ਼ਿੰਦਾ ਅਮਲੀ ਕਰਕੇ ਮਸ਼ਹੂਰ ਹੈ ਉਸ ਦੇ
ਸਾਥੀ ਮੇਜਰ ਗਾਖਲ, ਰਾਜਨ ਮਾਹਲ ਅਤੇ ਸਾਥੀਆਂ ਦੀ ਸਿੱਖ ਟੈਂਪਲ ਵੁਲਵਰਹੈਂਪਟਨ ਦੀ ਟੀਮ ਵਿੱਚ ਇਸ
ਵਰ੍ਹੇ ਮੱਲ, ਬਾਊ, ਮੰਤਾ, ਜੱਸਾ, ਬਲਕਾਰਾ, ਭਜਾ ਆਦਿ ਜਿਆਦਾ ਖਿਡਾਰੀ ਗੁਰਦਾਸਪੁਰੀਏ ਹੀ ਹਨ ਪਰ
ਨਜ਼ਰ ਨਾ ਲੱਗਣ ਤੋਂ ਇੱਕ ਫਰੀਦਕੋਟ ਦਾ ਸੁੱਖਾ ਵੀ ਸ਼ਾਮਿਲ ਹੈ ਲੇਕਨ ਸਾਰੇ ਖਿਡਾਰੀ ਜਦ ਡੰਗ ਮਾਰਦੇ
ਹਨ ਤਾਂ ਛੇਤੀ ਕਤੇ ਕੋਈ ਪਾਣੀ ਨਹੀਂ ਮੰਗਦਾ।
ਈਰਥ
ਵੂਲਿਚ ਦੀ ਟੀਮ ਨੂੰ ਉਹਨਾਂ ਨੇ ਸਹਿਜੇ ਹੀ ਜਿੱਤ ਲਿਆ। ਮਨਜੀਤ ਔਲਖ ਕਹਿੰਦਾ ਕੋਈ ਨਹੀਂ ਹਾਰ ਜਿੱਤ
ਤਾਂ ਬਣੀ ਹੀ ਹੈ ਸਾਡਾ ਤਾਂ ਫਰਜ਼ ਹੈ ਕਬੱਡੀ ਖਿਡਾਉਣੀ।
ਸਿੰਘ ਸਭਾ ਸਪੋਰਟਸ ਕਬੱਡੀ ਕਲੱਬ ਸਾਊਥਾਲ ਦੇ ਖਿਡਾਰੀ ਵੀਜ਼ਾ ਲੈ ਕੇ ਅੱਜ ਪਹਿਲੀ ਵਾਰ ਮੈਦਾਨ ਵਿੱਚ
ਪਹੁੰਚੇ ਉਹਨਾਂ ਨਾਲ ਸਿਨੀਅਰ ਪ੍ਰਧਾਨ ਪ੍ਰਭਜੋਤ ਸਿੰਘ ਬਿਟੂ, ਪਾਲੀ ਢਿਲੋਂ, ਬਲਜੀਤ ਮੱਲ੍ਹੀ, ਕੇਵਲ
ਰਣਦੇਵਾ ਤੋਂ ਇਲਾਵਾ ਕੰਮਾ, ਬੁਲਟ ਅਤੇ ਪੰਮਾ ਤਿੰਨੇ ਭਰਾ ਟੀਮ ਦੀ ਦੀ ਸਪੋਰਟ ਤੇ ਪਹੁੰਚੇ ਹੋਏ ਸਨ।
ਇੰਗਲੈਂਡ ਕਬੱਡੀ ਫੇਡਰੇਸ਼ਨ ਦੇ ਪ੍ਰਧਾਨ ਸ੍ਰ. ਮਹਿੰਦਰ ਸਿੰਘ ਮੌੜ, ਬਹਾਦਰ ਸ਼ੇਰਗਿੱਲ, ਨਛੱਤਰ ਥਿਆੜਾ
ਅਤੇ ਗੁਰਪਾਲ ਚੱਠਾ ਦੀ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦੀ ਟੀਮ ਨੂੰ ਲੈ ਕੇ ਸਾਊਥਾਲ ਦੇ
ਮੁਕਾਬਲੇ ਆਹਮਣੋ ਸਾਹਮਣੇ ਹੋਏ ਹਾਫ ਟਾਈਮ ਤੱਕ ਸਾਊਥਾਲ ਡੇਢ ਅੰਕ ਤੇ ਅੱਗੇ ਸੀ ਜੀਤਾ ਮੌੜ ਨੇ ਜਲਾਲ
ਨੂੰ ਦੋ ਜੱਫੇ ਠੋਕੇ, ਮਨਿੰਦਰ ਅਤੇ ਦੀਪੇ ਘੁਰਲੀ ਨੇ ਤੋਚੀ ਨੂੰ, ਚੱਠਾ ਵੀ ਹੱਥ ਵਿਖਾਉਂਦਾ ਤਾ ਰਿਹਾ।
ਸੋਨੀ ਚਕਰ ਨੇ ਸੁੱਖੇ ਦੀ ਚਕਰੀ ਘੁੰਮਾਈ, ਗੁਲਜ਼ਾਰ ਨੇ ਗੱਬਰ ਅਤੇ ਹਰਜੀਤ ਪੱਤੜ ਨੇ ਸੁੱਖਾ ਨੂੰ ਗੋਲੂ
ਵੀ ਖਹਿੰਦਾ ਸੀ। ਗੁਰਲਾਲ ਵੀ ਅੱਜ ਮੈਦਾਨ ਵਿੱਚ ਸੀ ਲੇਕਨ ਕਿਸੇ ਦੇ ਹੱਥ ਨਾ ਆਇਆ, ਅਖੀਰ ਪੰਜਾਬ
ਯੁਨਾਇਟਡ ਨੇ ਅੱਧੇ ਨੰਬਰ ਜਿੱਤ ਕੇ ਦੂਜੇ ਰਾਊਂਡ ਵਿਚ ਪ੍ਰਵੇਸ਼ ਕਰ ਲਿਆ। ਵੁਲਵਰਹੈਂਪਟਨ ਜੱਸਾ
ਬ੍ਰਮਿੰਘਮ ਨਾ ਆਉਣ ਤੇ ਖੜੀ ਹੀ ਜੇਤੂ ਹੋ ਗਈ। ਇਸ ਵਰ੍ਹੇ ਕਿਹੜੀ ਟੀਮ ਨੇ ਕੀ ਕਰ ਦੇਣਾ ਹੈ ਕੋਈ ਪਤਾ
ਨਹੀਂ ਖਿਡਾਰੀ ਉੱਡਣੇ ਫਨੀਅਰ ਵਰਗੇ ਨੇ ਕਈ ਵੇਖਣ ਨੂੰ ਵਿਚਾਰੇ ਜਿਹੇ ਹਨ ਪਹਿਲੀ ਵਾਰ ਇੰਗਲੈਂਡ ਆਏ
ਜਦ ਕੱਪੜੇ ਉਤਾਰ ਗਰਾਊਂਡ ਵਿੱਚ ਪਹੁੰਚਦੇ ਤਾਂ ਭੁੱਖੇ ਸ਼ੇਰ ਵਾਂਗ ਦਹਾੜਦੇ ਨੇ। ਕੁਝ ਇਸੇ ਤਰ੍ਹਾ ਦੀ
ਗੱਲ ਹੈ ਹੁੱਲ ਟੀਮ ਦੀ ਰਾਣਾ ਭਡਾਲ, ਸ਼ੇਰਾ, ਕਾਲੂ, ਅਮਨ ਸੰਧੂ, ਨਰਿੰਦਰ ਪੂਨੀਆਂ, ਬਿੰਦੂ, ਕੁਲਦੀਪ
ਮੁਰਿੰਡਾ ਘੁਦਾ ਅਖਤਰ ਦੀ ਟੀਮ ਦੇ ਖਿਡਾਰੀ ਹਨ ਇਹਨਾਂ ਦਾ ਅੱਠਵਾਂ ਮੈਂਚ ਬਿੰਦਰ ਚੱਠਾ, ਭਜੀ
ਖੀਰਾਂਵਾਲੀ ਦੀ ਟੀਮ ਟਿਲਫੋਡਰ ਕਬੱਡੀ ਕਲੱਬ ਦੇ ਸਟਾਰ ਖਿਡਾਰੀਆਂ ਜੀਤੀ ਕੂਨਰ, ਇੰਦਰਪਾਲ ਬੱਜਵਾਂ,
ਸੰਦੀਪ ਨੰਗਲ ਅੰਬੀਆਂ, ਬਿਟੂ ਘਨੌਰ, ਬਿੰਦੂ ਬੱਜਵਾਂ ਵਰਗਿਆਂ ਨਾਲ ਹੋਇਆ।
ਚਾਰ
ਅੰਕਾਂ ਨਾਲ ਟਿਲਫੋਰਡ ਜੇਤੂ ਹੋ ਨਿਬੜੀ। ਉਧਰੋਂ ਪਲਵਿੰਦਰ ਸਿੰਘ ਢੰਡਾ ਨੇ ਗ੍ਰੇਵਜ਼ੈਂਡ ਗੁਰੂ ਘਰ ਲਈ
ਦੋ ਕੁਇੰਟਲ ਦੀ ਆਇਰਨ ਚੁੱਕ ਕੇ ਦਰਸ਼ਕਾਂ ਤੋਂ ਸ਼ਾਬਾਸ਼ ਲੈਂਦਿਆਂ 2131 ਪੌਂਡ ਇਕੱਤਰ ਕੀਤੇ। ਇਸੇ
ਤਰ੍ਹਾਂ ਅਵਤਾਰ ਸਿੰਘ ਭਾਊ ਨੇ ਢਾਈ ਕੁਇੰਟਲ ਦੀ ਬੋਰੀ ਚੁੱਕੀ, ਵਲੈਤ ਦੇ ਜੰਮਪਲ ਅਕਾਲ ਸਿੰਘ ਨੇ
ਕਾਫੀ ਦੇਰ ਤੋਂ ਟਰਾਈ ਕਰਦਿਆਂ ਕਰਦਿਆਂ ਸਲੋਹ ਦੇ ਟੂਰਨਾਮੈਂਟ ਤੇ ਬੋਰੀ ਚੁੱਕ ਕੇ ਦਰਸਾਇਆ ਕਿ ਵਲੈਤੀ
ਕਰੀਮਾਂ ਵੀ ਐਨੀਆਂ ਮਾੜੀਆਂ ਨਹੀਂ।
ਵਾਲਸਾਲ ਦੀ ਟੀਮ ਨੇ ਗੁਰਨਾਮ ਸਿੰਘ ਛੋਕਰ ਦੀ ਟੀਮ ਨੂੰ ਸਾਡੇ ਅੱਠ ਨੰਬਰਾਂ ਤੇ ਪਛਾੜ ਦਿੱਤਾ ਅਤੇ
ਸਿੰਘ ਸਭਾ ਸਲੋਹ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਗ੍ਰੇਵਜ਼ੈਂਡ ਦੀ ਟੀਮ ਨੂੰ ਹਰਾ ਦਿੱਤਾ, ਭਿੰਦੇ,
ਸੱਤੇ, ਸਵਰਨੇ, ਜਰਨੈਲ ਬਾਹੜਮਜਾਰਾ ਦੀ ਟੀਮ ਨਾਲ ਹੋਇਆ ਮੈਚ ਵੇਖਣਯੋਗ ਸੀ। ਮੱਤਾ ਗੁਰਦਾਸਪੁਰੀਆ,
ਹੈਪੀ ਚਮਿਆਰਾ, ਰਿੰਕੂ, ਤਾਰ, ਸੋਨੂੰ, ਲਾਡਾ, ਬਾਲਾ ਅਜੇ ਤੱਕ ਪ੍ਰਬੰਧਕਾਂ ਦੀ ਕੋਈ ਕੱਪ ਚੁੱਕਣ ਦੀ
ਹਸਰਤ ਨੂੰ ਪੂਰਾ ਨਹੀਂ ਕਰ ਸਕੇ । ਸਿੱਖ ਟੈਂਪਲ ਵੁਲਵਰਹੈਂਪਟਨ ਨੇ ਵੁਲਵਰਹੈਂਪਟਨ (ਜੱਸਾ) ਨੂੰ
ਹਰਾਇਆ ਕੇ ਸੈਮੀਫਾਈਨਲ ਵਿੱਚ ਪਹੁੰਚੇ। ਸਲੋਹ ਨੇ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਨੂੰ ਦਸ
ਅੰਕਾਂ ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਸਿੱਖ ਟੈਂਪਲ ਵੁਲਵਰਹੈਂਪਟਨ ਨਾਲ ਮੱਥਾ ਜੋੜਿਆ, ਭਜਾ
ਨੇ ਕਾਕਾ ਕਾਰੀਸਾਰੀ ਅਤੇ ਤੇਜ਼ੀ ਨੂੰ ਗੁਨਿੰਆਂ ਅਤੇ ਬਲਕਾਰਾ ਨੇ ਤੇਜ਼ੀ ਨੂੰ ਛਿੰਦਾ ਵੀ ਜੋਸ਼ ਵਿੱਚ
ਕੱਪੜਿਓਂ ਬਾਹਰ ਹੋ ਮੈਦਾਨ ਵਿਚ ਖੜ ਗਿਆ, ਤੇਜ਼ੀ ਪਟਿਆਲਾ ਵੀ ਜਾਫ ਲਾਇਨ ਵਿੱਚ ਸੀ ਸਲੋਹ ਦੇ ਗੁੱਕ
ਨੇ ਮੱਲ ਨੂੰ ਚੁੱਕ ਲਿਆ, ਗੋਲਡੀ ਨੇ ਸੁੱਖੇ ਨੂੰ, ਪ੍ਰੇਮ ਝਨੇਰ ਮੱਲ੍ਹ ਨੂੰ, ਪੱਪੀ ਖਹਿਰਾ ਸੁੱਖਾ,
ਮੰਤਾ ਅਤੇ ਬਾਊ ਦੀ ਹਿੱਕ ਤੇ ਲੜਿਆ ਜੱਸਾ ਦੀ ਜਾਫ ਕਿਵੇਂ ਰਹਿ ਸਕਦੀ ਸੀ ਸੁੱਖ ਨਾਲ ਸੁੱਖਾ ਨੂੰ
ਠੋਕ ਗਿਆ। 500-500 ਪੌਂਡ ਦੀ ਕਾਕਾ ਕਾਰੀਸਾਰੀ ਵਾਲੇ ਨੂੰ ਜੱਫਾ ਲਾਉਣ ਦੀ ਅਨਾਊਂਸਮੈਂਟ ਤਾਂ ਹੋਈ
ਲੇਕਨ ਪੌਂਡ ਮਿਲੇ ਕਿਸੇ ਨੂੰ ਨਹੀਂ ਕਿਉਂ ਕੇ ਕਬੱਡੀ ਦਾ ਰੂਲ ਹੈ ਜੇ ਕਿਸੇ ਜਾਫੀ ਨੂੰ ਲਗਾਤਾਰ
ਤਿੰਨ ਕੌਡੀਆਂ ਜੱਫਾ ਨਹੀਂ ਲੱਗਦਾ ਤਾਂ ਇਹ ਇਨਾਮ ਉਸਦਾ ਹੋ ਜਾਂਦਾ ਹੈ ਲੇਕਨ ਕਾਕਾ ਕਾਰੀਸਾਰੀ ਨੂੰ
ਇਹ ਇਨਾਮ ਘੋਸ਼ਤ ਹੋਣ ਨੂੰ ਪਹਿਲਾ ਤਾ ਜੱਫਾ ਤੇਜ਼ੀ ਨੇ ਲਾ ਦਿੱਤਾ ਸੀ ਲੇਕਨ ਬਆਦ ਵਿੱਚ ਕਿਸੇ ਦੇ ਹੱਥ
ਨਾ ਆਇਆ ਪੌਂਡ 500 ਤੇ ਉਸ ਦਾ ਹੱਕ ਸੀ ਲੇਕਨ ਦਿੱਤਾ ਕਿਸੇ ਨੇ ਨਹੀਂ। ਚਲੋ ਖੇਰ ਮੈਚ ਖੁਬ ਫਸਿਆ
ਸ਼ੀਰਾ, ਗੋਲਡੀ, ਰੇਸ਼ਮ ਸਿੰਘ ਡੇਲ, ਦੀਦਾਰ ਭੰਡਾਲ ਆਪਣੇ ਖਿਡਾਰੀਆਂ ਤੋਂ ਵਾਗੋਵਾਗ ਸੀ ਕਿ ਅੱਜ ਦਾ
ਕੱਪ ਵੀ ਸਾਡਾ ਹੀ ਐ ਹੁਣ।
ਹੇਜ਼ ਨੇ ਵਾਲਸਾਲ ਨੂੰ ਹਰਾ ਕੇ ਫਾਈਨਲ ਵਿਚ ਪਹੁੰਚਣ ਲਈ ਕਵੈਂਟਰੀ ਨਾਲ ਦੋ ਹੱਥ ਕੀਤੇ ਦੋਵੇਂ ਪਾਸੇ
ਫੋਜਾਂ ਭਾਰੀਆਂ ਨੇ ਵਾਲੀ ਗੱਲ ਸੀ, ਰੱਭੋ ਦੀਆਂ ਚੜ ਮੱਚੀਆਂ ਸਨ ਜੀਤ ਤੂਤ ਪਿੰਡੀਆ, ਸਰਪੰਚ, ਨੂੰ
ਹੱਥ ਪਾਏ ਤਾਂ ਉਧਰ ਗੋਲੂ ਗੱਜਣਵਾਲੇ ਨੇ ਭਿੰਦਰ ਚਾਂਗਲੀ ਦੀਆ ਚੀਕਾਂ ਕਢਾਈਆਂ, ਬਿੱਕੀ ਦੀ ਕੌਡੀ
ਦਰਸ਼ਨੀ ਸੀ, ਗੀਤਾ ਕੋਟਕਰੋੜ ਵਧੀਆ ਖੇਡ ਵਿਖਾ ਗਿਆ ਅੱਧ ਅੱਕ ਕਵੈਂਟਰੀ ਅੱਧੇ ਨੰਬਰ ਤੇ ਅੱਗੇ ਸੀ
ਹਾਫ ਟਾਈਮ ਤੋਂ ਬਾਅਦ ਪਾਸਾ ਪਲਟ ਗਿਆ ਹੇਜ਼ ਡੇਢ ਅੰਕ ਨਾਲ ਜੇਤੂ ਹੋ ਨਿਬੜੀ। ਭਿੰਦਰ ਨਵਾਂ ਪਿੰਡੀਆਂ
ਨੂੰ ਸਲੋਹ ਕਬੱਡੀ ਕਲੱਬ ਦੇ ਪ੍ਰਬੰਧਕਾਂ ਵੱਲੋਂ 1100 ਪੌਂਡ ਅਤੇ ਸਨਮਾਨ ਚਿੰਨ ਭੇਂਟ ਕਰਕੇ ਉਸ ਦੀ
ਕਬੱਡੀ ਪ੍ਰਤੀ ਦੇਣ ਨੂੰ ਸਲਾਹਿਆ। ਨਿੱਕੇ ਨਿੱਕੇ ਬੱਚਿਆਂ ਦੀਆਂ ਵੀ ਰੇਡਾਂ ਪਈਆਂ ਜੱਫੇ ਲੱਗੇ।
ਹਰਚਰਨ ਸਿੰਘ ਭੁਲਰ ਵੀ ਵਿਸ਼ੇਸ਼ ਪਹੁੰਚੇ ਹੋਏ ਸਨ। ਅੱਜ ਦੇ ਮੁੱਖ ਮਹਿਮਾਨ ਸਨ ਸਥਾਨਿਕ ਮੇਅਰ ਰਸ਼ੀਦ
ਬੱਟ ਜਿਹਨਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ।
ਫੈਸਲੇ ਦੀਆ ਘੜੀਆਂ ਦਾ ਸਮਾਂ ਆ ਗਿਆ ਹੇਜ਼ ਦਾ ਮੁਕਾਬਲਾ ਸਿੰਘ ਸਭਾ ਸਲੋਹ ਨਾਲ ਸੀ ਨਿੱਕੀ ਨਿੱਕੀ ਕਣੀ
ਨੇ ਤੱਪਦੀ ਧਰਤੀ ਨੂੰ ਥੋੜਾ ਠੰਡਾ ਕੀਤਾ ਦਰਸ਼ਕਾਂ ਨੇ ਛਤਰੀਆਂ ਤਾਣ ਲਈਆਂ, ਗੀਤਾ ਕੋਟਕਰੋੜ ਨੇ ਸ਼ੌਕਤ
ਨੂੰ ਦੋ ਜੱਫੇ ਕੱਢ ਮਾਰੇ ਗੋਲਡੀ ਨੇ ਮੋਠੇ ਦੀ ਸਰਪੰਚੀ ਨਹੀਂ ਚੱਲਣ ਦਿੱਤੀ, ਜੱਸਾ ਅਤੇ ਗੁੱਕ ਜੀਤ
ਤੇ ਲੋਟੂ ਹੋ ਗਏ। ਅਖੀਰ ਵਿੱਚ ਭਾਰੀ ਅੰਕਾਂ ਦੇ ਫਰਕ ਨਾਲ ਸਿੰਘ ਸਭਾ ਸਲੋਹ ਨੇ ਘਰਦੇ ਕੱਪ ਨੂੰ ਘਰੇ
ਰੱਖ ਕੇ ਰਨਰ ਅੱਪ ਦਾ ਕੱਪ ਹੇਜ਼ ਦੇ ਹਵਾਲੇ ਕਰ ਦਿੱਤਾ, ਕੇਵਲ ਪੁਲਸੀਆ, ਬਿੰਦਰ ਭਲੂਰ, ਕੁੱਕੀ ਸਿਧਵਾਂ
ਅਤੇ ਪਾਲੀ, ਬਬਲੀ ਪੂਰੇ ਖੁਸ਼ ਸਨ ਮੁੰਡਿਆਂ ਨੇ ਹੱਕ ਮੋੜਿਐ।
ਸਲੋਹ
ਵਾਲੇ ਸ਼ੀਰਾ, ਗੋਲਡੀ, ਰੇਸ਼ਮ ਸਿੰਘ, ਦੀਦਾਰ ਸਿੰਘ, ਗੁਰਮੇਲ, ਬਿੰਦਰ, ਕੁਲਵੰਤ ਚੱਠਾ ਵੀ ਧਰਤੀ ਪੈਰ
ਨਹੀਂ ਸੀ ਲਾਉਂਦੇ ਜਿਉਂਦੇ ਰਹੋ ਚੋਬਰੋ ਤਿੰਨ ਕੱਪ ਲੱਕ ਜਿਡੇ ਜਿਡੇ ਲਿਆ ਕੇ ਸਲੋਹ ਦਾ ਨਾਮ ਉੱਚਾ
ਕੀਤਾ। ਸਾਰੇ ਟੂਰਨਾਮੈਂਟ ਦੀ ਕੁਮੈਂਟਰੀ ਭਿੰਦਾ ਮੁਠੱਡਾ ਅਤੇ ਸੋਖਾ ਢੇਸੀ ਨੇ ਕੀਤੀ ਬਾਖੂਬੀ ਕੀਤੀ।
ਗੁਰੂ ਘਰ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਬੱਲ ਨੇ ਖਿਡਾਰੀਆਂ ਨੂੰ ਸ਼ਾਬਾਸ਼ ਦਿੱਤੀ ਜੇਤੂਆਂ ਨੂੰ
ਇਨਾਮ ਤਕਸੀਮ ਕੀਤੇ ਕਬੱਡੀ ਟੀਮਾਂ ਦੇ ਮੈਨੇਜਰਾਂ ਅਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਨੁਮਾਇੰਦਿਆਂ
ਅਤੇ ਮੀਡੀਆ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਬਿਸਟ ਜਾਫੀ ਗੋਲਡੀ ਅਤੇ ਬਿਸਟ ਧਾਵੀ ਦਾ ਖਿਤਾਬ
ਕਾਕਾ ਕਾਰੀਸਾਰੀ ਨੂੰ ਮਿਲਿਆ। ਇਸ ਟੂਰਨਾਮੈਂਟ ਦੀ ਰੌਣਕ ਵਧਾਉਣ ਲਈ ਸਥਾਨਿਕ ਧਾਰਮਿਕ ਅਤੇ ਰਾਜਨੀਤਕ
ਸ਼ਖਸ਼ੀਅਤਾਂ ਤੋਂ ਇਲਾਵਾ ਸ੍ਰ. ਹਰਚਰਨ ਸਿੰਘ ਭੁਲਰ, ਸ੍ਰ. ਜੋਗਿੰਦਰ ਸਿੰਘ ਮਾਨ, ਬਾਈ ਚੀਮਾ, ਜਸਵੰਤ
ਸਿੰਘ, ਬਿਲੂ ਖਹਿਰਾ, ਗੁਰਦੀਪ ਸਿੰਘ ਜੰਡਾ ਜਰਮਨੀ, ਬੁਧੂ ਸ਼ੰਕਰੀਆ, ਸਵਰਨਾ, ਦਵਿੰਦਰ ਸਿੰਘ ਪਤਾਰਾ,
ਅਤੇ ਭਾਰੀ ਗਿਣਤੀ ਵਿੱਚ ਕਬੱਡੀ ਪ੍ਰੇਮੀ ਪਹੁੰਚੇ ਹੋਏ ਸਨ। ਕੁੱਲ ਮਿਲ੍ਹਾ ਕੇ ਮੇਲੇ ਦੀ ਕਾਮਯਾਬੀ
ਦਾ ਸਿਹਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਅਤੇ ਕਬੱਡੀ ਕਲੱਬ ਸਲੋਹ ਦੇ ਸਮੁੱਚੇ ਪ੍ਰਬੰਧਕਾਂ
ਦੇ ਸਿਰ ਬੱਝਦਾ ਹੈ।

