18ਵਾਂ ਸਿੱਖ ਸਪੋਰਟਸ ਖੇਡ ਮੇਲਾ-ੳਸਲੋ (ਨਾਰਵੇ)


ਰੁਪਿੰਦਰ ਢਿੱਲੋ ਮੋਗਾ

ੳਸਲੋ - ਨਾਰਵੇ ਦੀ ਰਾਜਧਾਨੀ ੳਸਲੋ ਵਿਖੇ ਸਥਿਤ ਗੁਰੂਦਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਬੰਧਕ ਕਮੇਟੀ ਧਾਰਮਿਕ ਕਾਰਜਾ ਤੋ ਇਲਾਵਾ ਹਰ ਸਾਲ ਜੂਨ ਦੇ ਮਹੀਨੇ ਖੇਡ ਮੇਲਾ ਦਾ ਪ੍ਰਬੰਧ ਵੀ ਕਰਦੀ ਹੈ। ਇਸ ਸਾਲ ਵੀ ਪਿੱਛਲੇ ਦਿਨੀ ੳਸਲੋ ਦੇ ਏਕੇਬਰਗ ਦੇ ਖੁੱਲੇ ਮੈਦਾਨ ਵਿੱਚ ਸ਼ਹੀਦਾ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਇਹ ਖੇਡ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਯਰੂਪ ਵਿੱਚ ਇੰਗਲੈਡ ਦੇ ਦੇਸੀ ਖੇਡ ਮੇਲਿਆ ਤੋ ਬਾਅਦ ਨਾਰਵੇ ਦੇ ਦੇਸੀ ਖੇਡ ਮੇਲੇ ਹਰ ਸਾਲ ਬੁਲੰਦੀ ਵੇਲੇ ਪਾਸੇ ਵੱਧ ਰਹੇ ਹਨ। ਨਾਰਵੇ ਦੇ ਗਿਣੇ ਚੁਣੇ ਖੇਡ ਕੱਲਬਾ ਦੇ ਆਪਸੀ ਮੈਚਾ ਤੋ ਸੁਰੂ ਹੋਏ ਇਸ ਖੇਡ ਮੇਲਿਆ ਵਿੱਚ ਪਿੱਛਲੇ ਕੁਝ ਸਾਲਾ ਤੋ ਭਾਰਤੀ ਪੰਜਾਬ ਦੇ ਚੋਟੀ ਦੇ ਕੱਬਡੀ ਖਿਡਾਰੀਆ ਤੋ ਇਲਾਵਾ ਯਰੂਪ ਦੇ ਮੁਲਕਾ ਸਵੀਡਨ, ਹਾਲੈਡ ਦੇ ਪ੍ਰਮੁਖ ਪੰਜਾਬੀ ਖੇਡ ਪ੍ਰੇਮੀਆ ਦੇ ਕੱਲਬ ਹਿੱਸਾ ਲੈਦੇ ਆ ਰਹੇ ਹਨ। ਇਸ ਸਾਲ ਵੀ ਇਹਨਾ ੇ ਮੁਲਕਾ ਤੋ ਖੇਡ ਪ੍ਰੇਮੀ ਆਪਣੇ ਆਪਣੇ ਕੱਲਬ ਲੈ ਪੁਹੰਚੇ। ਬੱਚਿਆ ਬੱਚੀਆ ਦੀ ਖੇਡਾ ਨੂੰ ਸੁਚੰਜੇ ਢੰਗ ਨਾਲ ਕਰਵਾਇਆ ।ਜਿਸੱ ਵਿੱਚ 18 ਸਾਲ ਤੱਕ ਲੜਕੇ ਲੜਕੀਆ ਦੀਆ ਰੇਸਾ, ਫੁੱਟਬਾਲ ਮੈਚ, ਆਪਣੇ ਵੱਡਿਆ ਨੂੰ ਦੇਖਦੇ ਦੇਖਦੇ ਨਾਰਵੇ ਦੇ ਬੱਚੇ ਬੱਚੀਆ ਵੀ ਇਸ ਵਾਰ ਰੱਸਾ ਕੱਸੀ, ਕੱਬਡੀ ਖੇਡਣ ਚ ਮਗਰ ਨਹੀ ਰਹੇ। ਇਹਨਾ ਬੱਚਿਆ ਦੀ ਕੱਬਡੀ ਖੇਡ ਨੂੰ ਦੇਖਦੇ ਹੋਏ ਨਾਰਵੇ ਵਿੱਚ ਵੱਸੇ ਸਾਂਨੂੰ ਭਾਰਤੀਆ ਲਈ ਮਾਣ ਫੱਖਰ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇ ਵਿੱਚ ਇਹ ਬੱਚੇ ਇੱਕ ਨਾਮਾਵਰ ਕੱਬਡੀ ਖਿਡਾਰੀ ਬਣ ਉਭੱਰਣਗੇ।ਗੁਰੁਦੁਆਰਾ ਪ੍ਰੰਬਧਕ ਕਮੇਟੀ ਵੱਲੋ ਇਸ ਦੋਰਾਨ ਗੁਰੂ ਕਾ ਲੰਗਰ ਅੱਟੁਟ ਵਰਤਾਇਆ ਗਿਆ ਅੱਤੇ ਹੋਰ ਵੀ ਕਈ ਦਾਨੀ ਸੱਜਣਾ ਵੱਲੋ ਵੀ ਗੁਰੂ ਸੇਵਾ ਨਿਭਾਈ ਗਈ। ਖਿਡਾਰੀਆ ਦਾ ਹੋਸਲਾ ਅਫਸਾਈ ਵਧਾਉਣ ਲਈ ਇੰਗਲੈਡ ਦੇ ਉੱਘੇ ਖੇਡ ਪ੍ਰੇਮੀ ਅੱਤੇ ਖੇਡ ਪ੍ਰਮੋਟਰ ਸ੍ਰ ਲਹਿੰਬਰ ਸਿੰਘ ਕੰਗ ਮੁੱਖ ਮਹਿਮਾਨ ਬਣ ਵਿਸੇਸ ਤੋਰ ਤੇ ਇਸ ਟੂਰਨਾਮੈਂਟ ਦੀ ਸੌਭਾ ਵਧਾਉਣ ਲਈ ਇੰਗਲੈਡ ਤੋ ਇੱਥੇ ਪਹੁੰਚੇ। ਨਾਰਵੇ ਦੇ ਉੱਚ ਸਿਆਸੀ ਆਗੂ ਆਈਨਾਰ ਦੋਰਾਮ (ਖੱਬੀ ਪਾਰਟੀ) ਲਾਰਸ (ਸ ਪ) ਟੂਰੀਲ ਬਰਗੇ (ਖੱਬੇ ਪਾਰਟੀ) ਲਾਰਸ ਏਰੀਕ (ਸ ਪ) ਵੀ ਮਹਿਮਾਨ ਬਣ ਖੇਡ ਮੇਲੇ ਚ ਹਾਜਰੀ ਲਵਾਉਣ ਪੁਹੰਚੇ।ਬਖਸੀਸ਼ ਸਿੰਘ ਲਾਂਬਾ (ਕਪੂਰਥੱਲਾ) ਅੱਤੇ ਇੰਦਰਜੀਤ ਸ਼ਰਮਾ (ਪੀ ਪੀ) ਕਪੂਰਥੱਲਾ ਹੋਣੀ ਵੀ ਇਸ ਖੇਡ ਮੇਲਾ ਦਾ ਆਨੰਦ ਲੈਣ ਲਈ ਵਿਸ਼ੇਸ ਤੋਰ ਤੇ ਆਏ। ਖੇਡ ਮੇਲੇ ਦੀਆ ੇ ਵੱਖ ਵੱਖ ਖੇਡਾ ਦੀ ਕੂਮੈਨਟਰੀ ਪੰਜਾਬੋ ਆਏ ਪ੍ਰਸਿੱਧ ਇੰਟਰਨੈਸ਼ਨਲ ਕੁਮੈਨਟਰ ਪ੍ਰੌ:ਇੱਦਰਜੀਤ ਸਿੰਘ ਲੱਖਣ ਕੇ ਪੱਡੇ (ਕਪੂਰਥਲਾ)ਨੇ ਪੰਜਾਬੀ ਸਭਿਆਚਾਰ ਨਾਲ ਜੁੜੇ ਟੋਟਕਿਆ ਅੱਤੇ ਹਾਸੇ ਭਰੇ ਅੰਦਾਜ ਚ ਕਰ ਰੋਣਕ ਭਰੇ ਮਾਹੋਲ ਨੂੰ ਖੇਡ ਮੇਲੇ ਦੀ ਸਮਾਪਤੀ ਤੱਕ ਰੰਗੀਨ ਬਣਾਈ ਰੱਖਿਆ ।
ਕੱਬਡੀ ਦੀ ਰੈਫਰੀ ਭਗਵੰਂਤ ਬੌਅਨੀ, ਗੁਰਜੀਤ ਸਿੰਘ, ਰਾਣਾ ਭੰਡਾਲ, ਬਲਜੀਤ ਸਿੰਘ ਪੱਡਾ ਆਦਿ ਹੋਣਾ ਨੇ ਕੀਤੀ । ਨਾਰਵੇ ਵਿੱਚ ਭਾਰਤੀ ਹਾਈ ਕਮਿਸ਼ਨਰ ਸ੍ਰੀ ਮਹੇਸ਼ ਸੱਚਦੇਵਾ ਵੀ ਇਸ ਮੋਕੇ ਹਾਜ਼ਿਰ ਹੋਏ ਅੱਤੇ ਗੁਰੂਦੁਆਰਾ ਪ੍ਰੰਬਧੱਕ ਕਮੇਟੀ ਦੁਆਰਾ ਮੁੱਖ ਮਹਿਮਾਨ ਸ੍ਰ ਲਹਿੰਬਰ ਸਿੰਘ ਕੰਗ ਦੁਆਰਾ ਮਹੇਸ਼ ਸੱਚਦੇਵਾ ਨੂੰ ਸਨਮਾਨਿਤ ਪੱਤਰ ਦੇ ਸਨਮਾਨਿਤ ਕੀਤਾ ਗਿਆ। ਜੱਦ ਗੱਲ ਪੰਜਾਬੀਆ ਦੇ ਖੇਡ ਮੇਲੇ ਦੀ ਹੁੰਦੀ ਹੈ, ਤਾ ਉਥੇ ਮੁਲਕ ਦੀ ਵੰਡ ਤੋ ਬਾਅਦ ਵਿਦੇਸ਼ਾ ਚ ਵੱਸੇ ਪੱਛਮੀ ਪੰਜਾਬ ਦੇ ਲੋਕੀ ਵੀ ਸਹਿਯੋਗ ਪੱਖੌ ਮਗਰ ਨਹੀ ਰਹਿੰਦੇ। ੳਸਲੋ ਵਿੱਚ ਹੀ ਵੱਸੇ ਪੱਛਮੀ ਪੰਜਾਬ ਦੇ ਚੌਧਰੀ ਡੈਨੀ ਗੱਜਫਾਰ ਨੇ ਪਾਕਿਸਤਾਨ ਦੀ ਕੱਬਡੀ ਟੀਮ ਨੁੰ ਇਸ ਵਾਰ ਇਸ ਖੇਡ ਮੇਲੇ ਚ ਉਤਾਰਿਆ।
ਨਾਰਵੇ ਤੋ ਸ਼ਹੀਦ ਬਾਬਾ ਦੀਪ ਸਿੰਘ ਕੱਲਬ ਤੋ ਬਲਜੀਤ ਪੱਡਾ(ਬੱਗਾ)ਮੁਖਤਿਆਰ ਭੇਟਾ,ਸੋਨੀ ਖੰਨੇ ਵਾਲਾ,ਰਾਣਾ ਪੰਡਾਲ,ਜੱਸਾ ਪੰਡਾਲ,ਬਿੱਲਾਸਿੱਧਵਾ ਆਦਿ ਖੇਡੇ।
ਹਾਲੈਡ ਤ ੋਪੰਜਾਬ ਸਪੋਰਟਸ ਕੱਲਬ ਵੱਲੋ ਰੇਡਰ ਸਿੰਕਦਰ,ਰਾਜੂ, ਜੱਗਾ,ਪਰਮਵੀਰ ਗਰੇਵਾਲ, ਜਾਫੀ ਸੰਭੂ ਪਾਰਸਰਾਮਪੁਰ,ਸੇਠੀ,ਲੱਖਾ,ਗੁਰਵਿੰਦਰ ਆਦਿ ਨੇ ਸਹੋਣੀ ਖੇਡ ਦਾ ਪ੍ਰਦਰਸ਼ਨ ਕੀਤਾ।
ਸਵੀਡਨ ਤੋ ਸਪਾਂਸਰ ਮੱਖਣ ਸਿੰਘ (ਗੋਤੇਬਰਗ) ਦੀ ਟੀਮ ਵੱਲੋ, ਕੁਲਜਿੰਦਰ, ਸੁੱਖਾ, ਯੋਧਾ, ਧਰਮਵੀਰ, ਸਾਬੀ, ਅਮਰਜੋਤ, ਮਨਦੀਪ (ਹਰਦੋਫਰਾਲਾ), ਰਿੰਕੀ, ਗੁਰਪ੍ਰੀਤ, ਤਰਨਪ੍ਰੀਤ ਆਦਿ ਖੇਡੇ । ਪਾਕਿਸਤਾਨ ਤੋ ਚੌਧਰੀ ਡੈਨੀ ਵੱਲੋ ਸਪਾਂਸਰ ਟੀਮ ਚ ਕਪਤਾਨ ਮਸਤ ਅਲੀ ਦੀ ਕਪਤਾਨੀ ਹੇਠ ਚੌਧਰੀ ਅਨਸਾਰ (ਗੁੰਮਟੀ), ਵਲਾਇਤ ਅਮਰਾ, ਜਹੀਰ ਖਾਂਨ (ਕਠਿਆਲਾ) ਮਾਜਿੱਦ ਬੱਟ (ਡੀਗਾਂ)ਅਲੀ ਕਰਮ(ਕਠਿਆਲਾ)ਰਸ਼ੀਦ ਜਾਵੇਦ(ਸ਼ੇਰਗੜ)ਤਾਜੀ ਸੀਵੀਆ, ਇਹਸਾਨ ਤੇ ਅਮਰ ਆਦਿ ਖੇਡੇ।ਟੀਮ ਦੇ ਕੋਚ ਚੌਧਰੀ ਨਦੀੰਮ ਮੁਖਤਿਆਰ (ਸ਼ੇਰਗੜ)ਅੱਤੇ ਸਹਿਬਾਜ ਵੜੈਚ ਆਏ। ਭਾਰਤ ਤੋ ਆਈ ਸ਼ਹੀਦ ਬਾਬਾ ਦੀਪ ਸਿੰਘ ਕੱਲਬ ਵੱਲੋ ਭਗਵੰਤ ਬੋਅਨੀ,ਹਰਦੀਪ ਤਾਊ,ਸੁਖਜਿੰਦਰ ਡੀ ਸੀ ਪਰਮਜੀਤਪੁਰ,ਗੀਤੂ ਪੱਤੜ,ਗੁਰਜੀਤ ਵਿੱਕੀ, ਚੰਨਾ ਖੀਰਾ ਵਾਲਾ, ਸਾਬੀ ਪੱਤੜ, ਜੋਤੀ ਮਨਸੂਰਵਾਲ ਆਦਿ ਖੇਡੇ।
ਕੱਬਡੀ ਨਤੀਜੇ ਇਸ ਪ੍ਰਕਾਰ ਰਹੇ।
ਸੁਰੂਆਤੀ ਮੈਚ ਚ ਹਾਲੈਡ ਤੇ ਪਾਕਿਸਤਾਨ ਦੀ ਵਿਚਕਾਰ ਹੋਏ ਮੈਚ ਚ ਹਾਲੈਡ ਤੋ ਪੰਜਾਬ ਸਪੋਰਟਸ ਕੱਲਬ ਜੈਤੂ ਰਿਹਾ। ਸਵੀਡਨ ਅੱਤੇ ਸਹੀਦ ਬਾਬਾ ਦੀਪ ਸਿੰਘ ਕੱਲਬ(ਨਾਰਵੇ) ਦੀਆ ਕੱਬਡੀ ਟੀਮਾ ਵਿਚਕਾਰ ਹੋਏ ਮੈਚ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਕੱਲਬ ਜੈਤੂ ਰਿਹਾ ਪਰ ਸਵੀਡਨ ਤੋ ਆਈ ਇਸ ਟੀਮ ਦੇ ਖਿਡਾਰੀਆ ਨੇ ਬਹੁਤ ਹੀ ਸਹੋਣੀ ਗੇਮ ਦਾ ਪ੍ਰਦਰਸ਼ਨ ਕੀਤਾ। ਫਾਈਨਲ ਮੈਚ ਸ਼ਹੀਦ ਬਾਬਾ ਦੀਪ ਸਿੰਘ ਕੱਲਬ(ਨਾਰਵੇ) ਤੇ ਸ਼ਹੀਦ ਬਾਬਾ ਦੀਪ ਸਿੰਘ ਕੱਲਬ (ਇੰਡੀਆ) ਵਿਚਕਾਰ ਹੋਏ ਫੱਸਵੇ ਕੱਬਡੀ ਮੈਚ ਚ ਉੱਨੀ ਇੱਕੀ ਦੇ ਫਰਕ ਨਾਲ ਸ਼ਹੀਦ ਬਾਬਾ ਦੀਪ ਸਿੰਘ ਕੱਲਬ(ਇੰਡੀਆ) ਨੇ ਇਸ ਟੂਰਨਾਮੈਟ ਦੇ ਕੱਬਡੀ ਕੱਪ ਤੇ ਆਪਣਾ ਕਬਜ਼ਾ ਕੀਤਾ। ਵਾਲੀਬਾਲ ਚ ਸਵੀਡਨ ਤੋ ਆਈ ਟੀਮ ਜੇਤੂ ਰਹੀ ਅੱਤੇ ਵਾਲੀਬਾਲ ਲੜਕੀਆ ਚ ਅਣਖੀਲਾ ਪੰਜਾਬ(ਨਾਰਵੇ) ਦੀਆ ਲੜਕੀਆ ਜੈਤੂ ਰਹੀਆ ਅੱਤੇ ਰੱਸਾ(ਅਰੋਤਾ) ਚ ਏਕਤਾ ਕੱਲਬ ਨਾਰਵੇ ਜੈਤੂ ਰਿਹਾ ਅੱਤੇ ਰੱਸਾ ਫਾਈਨਲ ਚ ਪੰਜਾਬ ਯੂਨਾਈ ਟਿੱਡ ਏ ਜੇਤੂ ਰਿਹਾ।
ਖੇਡ ਦੇ ਪਹਿਲੇ ਦਿਨ ਮੋਸਮ ਦੀ ਕਰੋਪੀ ਕਾਰਨ ਮੀਹ ਵਰਦਾ ਰਿਹਾ ਪਰ ਦੇਸੀ ਖੇਡਾ ਵੇਖਣ ਦੇ ਸ਼ੋਕੀਨ ਅੱਤੇ ਖਿਡਾਰੀ ਖੇਡ ਮੈਦਾਨਾ ਚ ਡੱਟੇ ਰਹੇ।ਫਾਈਨਲ ਖੇਡਾ ਵਾਲੇ ਦਿਨ ਮੋਸਮ ਕਾਫੀ ਹੱਦ ਤੱਕ ਸਹੋਣਾ ਰਿਹਾ ਪਰ ਥੌੜਾ ਬਹੁਤ ਮੀਹ ਵਰਸਦਾ ਰਿਹਾ। ਜਿੱਥੇ ਉੱਪਰੋ ਮੀਹ ਵਰਸ ਰਿਹਾ ਸੀ ਉੱਥੇ ਹੀ ਖੇਡ ਮੈਦਾਨ ਚ ਬੈਠੇ ਖੇਡ ਪ੍ਰੌਮਟਰ ਸ੍ਰ ਲਹਿੰਬਰ ਸਿੰਘ ਕੰਗ ਹੋਣਾ ਨੇ ਕੱਬਡੀ ਖਿਡਾਰੀਆ ਦੇ ਸਟੋਪਾ ਤੇ ਰੇਡਾ ਤੇ ਪੌਡਾ ਦੇ ਇਨਾਮਾ ਦਾ ਮੀਹ ਵਰਸਾਤਾ। ਇਸ ਤੋ ਇਲਾਵਾ ਸ੍ਰ ਗੁਰਦਿਆਲ ਸਿੰਘ ਪੱਡਾ ,ਸ੍ਰ ਹਰਚਰਨ ਸਿੰਘ ਗਰੇਵਾਲ(ਸਾਬਕਾ ਮੀਤ ਪ੍ਰਧਾਨ ਗੁਰੂਦੁਆਰਾ ਪ੍ਰੰਬੱਧਕ ਕਮੇਟੀ ੳਸਲੋ, ਸ੍ਰ ਸੰਤੋਖ ਸਿੰਘ, ਦਰਬਾਰਾ ਸਿੰਘ, ਸ੍ਰ ਰਾਜਿੰਦਰ ਸਿੰਘ ਤੂਰ, ਚੌਧਰੀ ਅਫਜਲ(ਸਪੇਨ) ਸਹਿਬਾਜ ਵੜੈਚ(ਪਾਕਿਸਤਾਨ) ਚੋਧਰੀ ਯੂਨੱਸ(ਡੈਨਮਾਰਕ) ਆਦਿ ਬਹੁਤ ਹੋਰ ਵੀ ਸੱਜਣ ਮਿੱਤਰਾ ਨੇ ਨਕਦ ਇਨਾਮ ਦੇ ਖਿਡਾਰੀਆ ਦੀਆ ਹੋਸਲਾ ਅਫਜਾਈ ਕੀਤੀ। ਸ਼ਹੀਦ ਬਾਬਾ ਦੀਪ ਸਿੰਘ ਕੱਲਬ(ਨਾਰਵੇ) ਦੇ ਗੁਰਦਿਆਲ ਸਿੰਘ ਪੱਡਾ ਵੱਲੋ ਮੁਖਤਿਆਰ ਭੇਟਾ,ਸੋਨੀ ਖੰਨੇ ਵਾਲਾ,ਰਾਣਾ ਭੰਡਾਲ,ਜੱਸਾ ਭੰਡਾਲ, ਬਿੱਲਾ ਸਿੱਧਵਾ ਨੂੰ ਗੋਲਡ ਮੈਡਲ ਦੇ ਸਨਮਾਨਿੱਤ ਕੀਤਾ ਗਿਆ ਅੱਤੇ ਨਾਲ ਹੀ ਮੁਖਤਿਆਰ ਸਿੰਘ ਪੱਡਾ ਵੱਲੋ ਬਲਜੀਤ ਸਿੰਘ ਪੱਡਾ(ਬੱਗਾ) ਨੁੰ ਸੋਨੇ ਦਾ ਮੈਡਲ ਦਿੱਤਾ ਗਿਆ।
ਖੇਡ ਦੀ ਸਮਾਪੱਤੀ ਵੇਲੇ ਜੈਤੁ ਬੱਚੇ ਬੱਚੀਆ ਅੱਤੇ ਜੈਤੂ ਟੀਮਾ ਖਿਡਾਰੀਆ ਨੁੰ ਗੁਰਦੁਆਰਾ ਪ੍ਰੰਬੱਧਕ ਕਮੇਟੀ ੳਸਲੋ ਅੱਤੇ ਮੁਖ ਮਹਿਮਾਨਾ ਦੁਆਰਾ ਬਹੁਤ ਹੀ ਸਹੋਣੀਆ ਟਰਾਫੀਆ ਅੱਤੇ ਉਤਸ਼ਾਹ ਭਰੇ ਬੋਲਾ ਨਾਲ ਸਨਮਾਣਿਆ ਗਿਆ।ਜਿੱਥੇ ਗੁਰਦੁਆਰਾ ਪ੍ਰੰਬੱਧਕ ਕਮੇਟੀ ੳਸਲੋ ਨੇ ਦੇਸੀ ਨਾਰਵੇ ਕਾਮ ਦੀ ਟੀਮ ਨੂੰ ਉਤਸ਼ਾਹ ਭਰੇ ਬੋਲਾ ਅੱਤੇ ਸਹੋਣੇ ਇਨਾਮ ਦੇ ਸਨਮਾਣਿਆ ਉੱਥੇ ਹੀ ਇੰਗਲੈਡ ਤੋ ਆਏ ਸ੍ਰ ਲਹਿੰਬਰ ਸਿੰਘ ਕੰਗ ਨੇ ਦੇਸੀ ਨਾਰਵੇ ਕਾਮ ਦੀ ਟੀਮ (ਸਰਬਜੀਤ ਸਿੰਘ ਵਿਰਕ,ਸੁੱਖਦੇਵ ਸਿੰਘ ਡਿੰਪਾ ਵਿਰਕ, ਰੁਪਿੰਦਰ ਢਿੱਲੋ ਮੋਗਾ)ਨੁੰ ਨਾਰਵੇ ਦੇ ਦੇਸੀ ਭਾਈਚਾਰੇ ਚ ਧਾਰਮਿਕ, ਸਭਿਆਚਾਰਿਕ,ਖੇਡਾਂ, ਅੱਤੇ ਹੋਰ ਗਤੀਵਿੱਧੀਆ ਨੂੰ ਦੁੱਨੀਆ ਭਰ ਚ ਬੈਠੇ ਹੋਰ ਪੰਜਾਬੀਆ ਨਾਲ ਮੀਡੀਆ ਜ਼ਰੀਏ ਸਾਂਝਾ ਕਰਨ ਪ੍ਰਤੀ ਨਕਦ ਇਨਾਮ ਦੇ ਸਨਮਾਣਿਆ।
ਗੁਰੂਦੁਆਰਾ ਪ੍ਰੰਬੱਧਕ ਕਮੇਟੀ ਦੇ ਪ੍ਰਧਾਨ ਸ੍ਰ ਸੰਤੋਖ ਸਿੰਘ, ਦਰਬਾਰਾ ਸਿੰਘ,ਰਾਜਿੰਦਰ ਸਿੰਘ ਤੂਰ,ਮਲਕੀਅੱਤ ਸਿੰਘ,ਜਰਨੈ਼ਲ ਸਿੰਘ, ਇੰਦਰਬੀਰ ਸਿੰਘ,ਰਾਜਵੰਤ ਕੋਰ,ਬਲਵਿੰਦਰ ਕੋਰ,ਸੁਖਵਿੰਦਰ ਸਿੰਘ ਅੱਤੇ ਸਹਿਯੋਗੀ ਸ੍ਰ ਗੁਰਦਿਆਲ ਸਿੰਘ ਪੱਡਾ ਵੱਲੋ ਆਈਆ ਹੋਈਆ ਟੀਮਾ, ਮਹਿਮਾਨਾ ਵੱਲੋ ਦਿੱਤੇ ਸਹਿਯੋਗ ਦਾ ਤਹਿ ਦਿੱਲੋ ਸ਼ੁਕਰੀਆ ਕੀਤਾ ਗਿਆ।