ਸਪੋਰਟੱਸ ਕੱਲਚਰਲ ਫੈਡਰੇਸ਼ਨ ਦਾ ਦੂਜਾ ਖੇਡ ਮੇਲਾ-ਨਾਰਵੇ ਬੜੀ ਧੂਮ ਧਾਮ ਨਾਲ ਕਰਵਾਇਆ
ਰੁਪਿੰਦਰ ਢਿੱਲੋ(ਮੋਗਾ)
.jpg)
ੳਸਲੋ_ਰੁਪਿੰਦਰ
ਢਿੱਲੋ ਮੋਗਾ- ਗਰਮੀ ਰੁੱਤ ਦਾ ਪਹਿਲਾ ਪਰ ਸਪੋਰਟਸ ਕੱਲਚਰਲ ਫੈਡਰੇਸਨ ਵੱਲੋ ਦੂਜਾ ਖੇਡ ਮੇਲਾ ਨਾਰਵੇ
ਦੀ ਰਾਜਧਾਨੀ ੳਸਲੋ ਵਿਖੇ ਬੜੀ ਧੂਮ ਧਾਮ ਨਾਲ ਪਿੱਛਲੇ ਦਿਨੀ ਕਰਵਾਇਆ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ
ਇਸ ਖੇਡ ਮੇਲਾ ਦਾ ਮੁੱਖ ਉਦੇਸ਼ ਨਾਰਵੇ ਵਿੱਚ ਜੰਮੇ ਭਾਰਤੀ ਮੂਲ ਦੇ ਬੱਚਿਆ ਨੂੰ ਵੱਧ ਤੋ ਵੱਧ ਆਪਣੇ
ਵਿਰਸੇ ਖੇਡਾ ਪ੍ਰਤੀ ਉਤਸਾਹਿਤ ਕਰਨਾ ਸੀ। ਇਸ ਖੇਡ ਦਾ ਮੁੱਖ ਆਕਰਾਸ਼ਨ ਬੱਚਿਆ ਦੀਆ ਖੇਡਾ ਸਨ। 2 ਦਿਨ
ਚੱਲੇ ਇਸ ਖੇਡ ਮੇਲਾ ਦੋਰਾਨ ਹਰ ਉਮਰ ਵਰਗ ਦੇ ਬੱਚੇ ਬੱਚੀਆ ਨੇ ਵੱਖੋ ਵੱਖ ਖੇਡਾ ਚ ਹਿੱਸਾ ਲਿਆ। 15
ਸਾਲ ਤੋ ਘੱਟ ਉੱਮਰ ਦੇ ਬੱਚਿਆ ਦੀ ਕੱਬਡੀ ਚ ਇਹਨਾ ਬੱਚਿਆ ਵੱਲੋ ਵਿਖਾਏ ਗਏ ਕਮਾਲ ਨੇ ਹਰ ਆਏ ਹੋਏ
ਦਰਸ਼ਕਾ ਦਾ ਮਨ ਮੋਹ ਲਿਆ।ਬੱਚਿਆ ਬੱਚੀਆ ਦੇ ਖੇਡਾ ਪ੍ਰਤੀ ਮੋਹ ੇ ਨੇ ਇਹ ਸਾਬਿਤ ਕਰ ਦਿੱਤਾ ਕਿ
ਭਵਿੱਖ ਵਿੱਚ ਇਹ ਬੱਚੇ ਚੰਗੇ ਖਿਡਾਰੀ ਹੋਣ ਤੋ ਇਲਾਵਾ ਵਿਦੇਸੀ ਧਰਤੀ ਤੇ ਆਪਣੇ ਵਿਰਸੇ ਸਭਿਆਚਾਰ
ਖੇਡਾ ਨੂੰ ਸੰਭਾਲਣ ਚ ਸਹਾਈ ਹੋਣ ਗਏ।ਇਸ ਤੋ ਇਲਾਵੇ ਲੜਕੀਆ ਵੀ ਕਿੱਸੇ ਗੱਲੋ ਮਗਰ ਨਹੀ ਰਹੀਆ।
ਲੜਕੀਆ ਨੇ ਫੁੱਟਬਾਲ, 100ਮੀਟਰ ਰੇਸ, ਰੁਮਾਲ ਚੁੱਕਣਾ ਅੱਤੇ ਵਾਲੀਵਾਲ ਚ ਚੰਗੇ ਰੰਗ ਵਿਖਾਏ ਅੱਤੇ
ਨਾਰਵੇ ਸਵੀਡਨ ਡੇਨਮਾਰਕ ਤੋ ਕਈ ਖੇਡ ਕੱਲਬਾ ਨੇ ਹਿੱਸਾ ਲਿਆ। scf norway, ਏਕਤਾ ਕੱਲਬ,ਕਰਿੰਗਸ਼ੌ
ਕੱਲਬ, ਹੋਲਮੀਆ ਕੱਲਬ, ਅਜੀਤ ਕੱਲਬ, ,ਯੰਗ ਸਪੋਰਟਸ ਕੱਲਬ, ਆਜਾਦ ਕੱਲਬ,ਪੰਜਾਬ ਯੂਨਾਈਟੇਡ, ਅਣਖੀਲਾ
ਪੰਜਾਬ ਕੱਲਬ,ਦੇਸੀ ਵੀਕਿੰਗਸ,ੳਸਲੋ ਇੰਡੀਅਨ ਕੱਲਬ,ਸ਼ਾਨੇਪੰਜਾਬ ਕੱਲਬ,ਖਾਲਸਾ ਕੱਲਬ, ਇੰਡੀਅਨ
ਸਪੋਰਟਸ ਕੱਲਬ ਡੈਨਮਾਰਕ, ਪੰਜਾਬ ਕੱਲਬ ਸਵੀਡਨ ਆਦਿ ਕੱਲਬਾ ਵਿਚਕਾਰ ਬਾਲੀਬਾਲ ਦੇ ਮੈਚਾ ਤੋ ਇਲਾਵਾ
ਰੱਸਾ ਕੱਸੀ ਚ ਜੋਰ ਅਜਮਾਇਸ਼ ਹੋਈ। ਵਾਲੀਵਾਲ ਸੂਟਿੰਗ ਚ ਜਿੱਤ ਦਾ ਸਿਹਰਾ scf norway ੇ ਅੱਤੇ
ਸਮੈਸਿੰਗ ਚ ਦੇਸੀ ਵੀਕਿੰਗ ਕੱਲਬ ਜੈਤੂ ਰਿਹਾ।ਲੜਕੀਆ ਅਣਖੀਲਾ ਪੰਜਾਬ ਦੀਆ ਵਾਲੀਵਾਲ ਚ ਜੈਤੂ ਰਹੀਆ।ਰੱਸਾ
ਚ ਇਸ ਵਾਰ ਵੀ ਆਜਾਦ ਕੱਲਬ ਦੀ ਚੜਾਈ ਰਹੀ।ਪੰਜਾਬ ਦੀ ਸ਼ਾਨ ਅੱਤੇ ਹਰਮਨ ਪਿਆਰੀ ਖੇਡ ਕੱਬਡੀ(ਗਭਰੂਆ
ਦੀਆ) ਚ ਨਾਰਵੇ , ਡੈਨਮਾਰਕ, ਸਵੀਡਨ ਤੋ 2ਟੀਮਾ ਨੇ ਹਿੱਸਾ ਲਿਆ। ਇੱਕ ਟੀਮ ਸਟਾਕਹੋਮ ਤੋ ਪੰਜਾਬ
ਕੱਲਬ ਅੱਤੇ ਦੂਸਰੀ ਟੀਮ ਜੋ ਕਿ ਸਵੀਡਨ ਦੇ ਸ਼ਹਿਰ ਗੋਤੇਬਰਗ ਤੋ ਬੰਬੇ ਰੈਸਟੋਰੈਟ ਦੇ ਬਲਿਹਾਰ ਸਿੰਘ
ਵੱਲੋ ਸਪਾਂਸਰ ਅੱਤੇ ਸਾਬੀ ਸੰਘਾ(ਕਪੂਰ ਜੰਲ) ਅੱਤੇ ਜੀਤਾ ਸਿੱਧਵਾ ਵਾਲਾ(ਜਗਰਾਉ) ਲੈ ਪਹੁੰਚੇ।
ਕੱਬਡੀ ਲੋਕਲ ਸਕੈਨਡੀਨੇਵੀਆ ਜੋ ਕਿ 40ਸਾਲ ਤੋ ਉੱਪਰ ਦੇ ਗਭਰੂ ਵਿੱਚਕਾਰ ਹੋਈ ਅੱਤੇ ਇਸ ਵਿੱਚ
ਡੇਨਮਾਰਕ ਅੱਤੇ ਨਾਰਵੇ ਤੋ ਟੋਨਸਬਰਗ ਕੱਲਬ ਵਿੱਚਕਾਰ ਹੋਏ ਬਹੁਤ ਹੀ ਰੁਮਾਚਿੱਕ ਮੈਚ ਚ ਡੈਨਮਾਰਕ
ਵਾਲੇ ਗਭਰੂ ਬਾਜੀ ਮਾਰ ਗਏ। ਨਾਰਵੇ ਅੱਤੇ ਸਵੀਡਨ ਤੋ ਸਟਾਕਹੋਮ ਤੋ ਆਈ ਕੱਬਡੀ ਟੀਮ ਦੇ ਪਹਿਲੇ ਮੈਚ
ਚ ਟੀਮ ਵਿੱਚਕਾਰ ਹੋਏ ਕੱਬਡੀ ਮੈਚ ਚ ਨਾਰਵੇ ਕੱਬਡੀ ਟੀਮ ਜੈਤੂ ਰਹੀ।ਨਾਰਵੇ ਦੀ ਟੀਮ ਚ
ਸੋਨੀ,ਰਿੱਕਾ,ਰਣਜੀਤ,ਰਿੰਕੂ, ,ਅਜੈ, ਅ੍ਰਮਿੰਤ , ਅਮਰ ਆਦਿ ਖੇਡੇ।
ਡੈਨਮਾਰਕ
ਵੱਲੋ ਮੇਜਰ ਸਿੰਘ, ਜਸਵਿੰਦਰ ਸਿੰਘ ਭੋਲਾ(ਜਨੇਤਪੁਰੀਆ,ਜਗਰਾਜ ਸਿੰਘ ਤੂਰ(ਸੱਵਦੀ), ,
ਚੰਨਾ,ਪਿੰਦਰ,ਲਾਲੀ,ਸ਼ਮਿੰਦਰ ਸਿੰਘ ਬਿੱਧੀਪੁਰੀਆ,ਹਰਭਜਨ ਸਿੰਘ ਤੱਤਲਾ, ਦਵਿੰਦਰ ਸਿੰਘ ਆਦਿ ਖੇਡੇ
ਅੱਤੇ ਹਰਤੀਰਥ ਸਿੰਘ ਪਰਜੀਆ ਕਲਾਂ(ਜੰਲ)ਅੱਤੇ ਮਨਜੀਤ ਸਿੰਘ ਸੰਘਾ (ਜੋਗੇਵਾਲਾ ਮੋਗਾ) ਜੋ ਕ੍ਰਮਰਵਾਰ
40 ਸਾਲਾ ਕੱਬਡੀ ਚ ਮੈਦਾਨ ਚ ਉੱਤਰੇ ਅੱਤੇ ਦੁਸਰੇ ਕੱਬਡੀ ਮੈਚਾ ਚ ਰੈਫਰੀ ਦੀ ਭੂਮਿੱਕਾ ਨਿਭਾਈ ।
ਸਵੀਡਨ ਗੋਤੇਬਰਗ ਦੀ ਕੱਬਡੀ ਟੀਮ ਚ ਜੀਤਾ ਸਿੱਧਵਾ ਵਾਲਾ ,ਸੁਖਦੇਵ ਸਿੰਘ ਸਾਬੀ(ਕਪੂਰ ਪਿੰਡ
ਜੰਲ),ਰਵੀ(ਜਗਰਾਉ)ਬਾਬੂ(ਜੰਲ)ਰਾਜਾ (ਚੱਕਲ)ਮਿੰਟਾ(ਜੰਲ),ਮਨਦੀਪ ਹਰਦੋਫਰਾਲਾ)ਮਿੰਟੂ(ਪਾਵਾ
ਸਾਹਨੇਵਾਲ)ਸੁੱਖਾ ਸਮਾਧ(ਮੋਗਾ)ਬੰਟੂ (ਜੰਲ)ਬਿੰਦਰ ਪੁਲਸੀਆ ਆਦਿ ਖੇਡੇ।ਕੱਬਡੀ ਦੇ ਫਾਈਨਲ ਮੈਚ ਚ
ਨਾਰਵੇ ਵੱਲੋ scf(ਸ਼ੇਰੇ ਪੰਜਾਬ ਕੱਲਬ) ਦੀ ਟੀਮ ਅੱਤੇ ਗੋਤੇਬਰਗ(ਸਵੀਡਨ) ਤੋ ਆਈ ਕੱਬਡੀ ਟੀਮ
ਵਿੱਚਕਾਰ ਹੋਏ ਜਬਰਦਸਤ ਕੱਬਡੀ ਮੈਚ ਚ ਜਿੱਤ ਨਾਰਵੇ ਵਾਲਿਆ ਦੀ ਹੋਈ(ਨਾਰਵੇ 26,5 ਅੱਤੇ ਸਵੀਡਨ 23)
ਦੋਹਾ ਹੀ ਟੀਮਾ ਦੇ ਰੇਡਰਾ ਅੱਤੇ ਸਟੋਪਰਾ ਨੇ ਬਹੁਤ ਹੀ ਸਹੋਣੀ ਖੇਡ ਦਾ ਪ੍ਰਦਰਸ਼ਨ ਕੀਤਾ ਅੱਤੇ
ਦਵਿੰਦਰ ਸਿੰਘ (ਕਠਾਰ ਹੁਸ਼ਿਆਰਪੁਰ) ਨੇ ਮਜਾਕੀਆ ਅੰਦਾਜ ਨਾਲ ਰੈਫਰੀ ਕਰ ਦਰਸ਼ਕਾ ਦਾ ਮਨ ਜਿੱਤੀ
ਰੱਖਿਆ।ਮੇਲੇ ਦੋਰਾਨ ਕੂਮੈਟਰੀ ਸ੍ਰ ਜੰਗ ਬਹਾਦੁਰ ਸਿੰਘ ਹੋਣਾ ਨੇ ਕੀਤੀ ਅੱਤੇ ਹਰ ਖੇਡ ਦੋਰਾਨ
ਖਿਡਾਰੀਆ ਨੂੰ ਉਤਸਾਹਿਤ ਕਰਦੇ ਰਹੇ।ਖੇਡ ਮੇਲੇ ਦੀ ਸਮਾਪਤੀ ਦੋਰਾਨ ਡੈਨਮਾਰਕ ਤੋ ਆਏ ਬੱਚਿਆ ਅੱਤੇ
ਨਾਰਵੇ ਤੋ ਭੰਗੜਾ ਟੀਮ ਨੇ ਭੰਗੜਾ ਪਾ ਨਾਰਵੀਜ਼ਿਨ ਮਹਿਮਾਨਾ ਅੱਤੇ ਆਏ ਹੋਏ ਦਰਸ਼ਕਾ ਨੂੰ ਨੱਚਣ ਲਈ
ਮਜਬੂਰ ਕਰ ਦਿੱਤਾ।ਖੇਡ ਮੇਲੇ ਦੀ ਸਮਾਪਤੀ ਦੋਰਾਨ ਜੇਤੂ ਬੱਚਿਆ ਨੁੰ ਨਕਦ ਇਨਾਮ ਦੇ ਸਟੇਜ ਤੇ ਸੱਦ
ਸਨਮਾਨਿਤ ਕੀਤਾ ਗਿਆ।
ਸਪੋਰਟਸ ਫੈਡਰੇਸ਼ਨ ਦੇ ਸਾਰਿਆ ਅਹੁਦੇਦਾਰਾ ਨੇ ਇਸ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਆਪਣੀਆ
ਜੁੰਮੇਵਾਰੀਆ ਬੇਖੂਬੀ ਨਾਲ ਨਿਵਾਈਆ ਅੱਤੇ ਡੈਨਮਾਰਕ ਅੱਤੇ ਸਵੀਡਨ ਦੀਆ ਮਹਿਮਾਨ ਟੀਮਾ ਦਾ ਰਹਿਣ ਦਾ
ਵੀ ਸਹੋਣਾ ਪ੍ਰੰਬੱਧ ਕੀਤਾ ਗਿਆ ਤਾਕਿ ਮਹਿਮਾਨ ਟੀਮਾ ਨੁੰ ਕਿੱਸੇ ਤਰਾ ਦੀ ਦਿੱਕਤ ਮਹਿਸੂਸ ਨਾ ਹੋਵੇ।ਇਸ
ਤੋ ਇਲਾਵਾ ਵਾਹਿ ਗੁਰੂ ਦੀ ਮੇਹਰ ਸੱਦਕੇ ਪਹਿਲੇ ਦਿਨ ਮੋਸਮ ਵਧੀਆ ਰਿਹਾ ਅੱਤੇ ਦੂਸਰੇ ਦਿਨ ਕਿੰਣ
ਮਿਣ ਵਰਖਾ ਰੁੱਕ ਰੁੱਕ ਹੁੰਦੀ ਰਹੀ ਪਰ ਦਰਸ਼ਕਾ ਦੇ ਹੋਸਲੇ ਬੁੰਲਦ ਰਹੇ।ਇਸ ਖੇਡ ਮੇਲੇ ਦੋਰਾਨ ਗੁਰੂ
ਕਾ ਅਟੁੱਟ ਲੰਗਰ ਖੇਡ ਮੇਲੇ ਦੀ ਸਮਾਪੱਤੀ ਤੱਕ ਵਰਤਦਾ ਰਿਹਾ॥ ਇਸ ਼ਖੇਡ ਮੇਲਾ ਦੇ ਸਪਾਂਸਰਾ ਚ AS
contructions ਵਾਲੇ ਸ੍ਰ ਗੁਰਚਰਨ ਸਿੰਘ ਕੁਲਾਰਬ੍ਰਦਰਜ, ਹਲਦੀਰਾਮ ਸਵੀਟਸ ਦੇ ਨਾਰਵੇ ਦੇ
ਡਿਸਟੀਬਿਊਟਰ ਜਗਮੀਤ ਸਿੰਘ ਗਰੇਵਾਲ, ,ਕਿੰਗ ਕਬਾਬ ਵਾਲੇ ਗੁਰਸਿੰਦਰ ਸਿੰਘ, ਰਾਮ ਪ੍ਰਤਾਪ
ਜੀ(ਟਰੈਵੱਲ ੲੰਜੇਸੀ ਰਾਈਸੇ ਹੂਸ) ਸਹੀਦ ਬਾਬਾ ਦੀਪ ਸਿੰਘ ਕੱਲਬ ਦੇ ਸ੍ਰ ਗੁਰਦਿਆਲ ਸਿੰਘ ਪੱਡਾ,
ਮਿ਼ਠਾਸ ਮਹੱਲ(ਸਵੀਟ ਹਾਊਸ) ਲੈਦਰ ਮੈਨ ਸ਼ੌ ਰੂਮ ਵਾਲੇ ਅੱਤੇ ਬਹੁਤ ਸਾਰੇ ਹੋਰ ਸਹਿਯੋਗੀ ਵੀਰਾ ਦਾ
ਰਿਹਾ।ਇਸ ਮੇਲੇ ਚ ਕੁੱਝ ਰਾਜਨੀਤਿਕ ਪਾਰਟੀਆ ਦੇ ਕਾਰਕੁਨਾ ਨੇ ਵੀ ਇਸ ਖੇਡ ਮੇਲਾ ਦਾ ਆਨੰਦ ਮਾਣਿਆ
ਅੱਤੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਆਪਣੇ
ਵੱਤਨ ਤੋ ਹਜ਼ਾਰੇ ਮੀਲ ਦੂਰ ਬੈਠੇ ਵੀ ਆਪਣੇ ਸਭਿਆਚਾਰ ਵਿਰਸੇ ਖੇਡਾ ਤੋ ਦੂਰ ਨਹੀ।
ਇਸ
ਖੇਡ ਮੇਲਾ ਨੂੰ ਕਰਾਉਣ ਵਿੱਚ ਪ੍ਰਮੁਖ ਪ੍ਰਧਾਨ:ਗੁਰਚਰਨ ਸਿੰਘ ਕੁਲਾਰ, ਸ੍ਰ ਜਰਨੈ਼ਲ ਸਿੰਘ ਦਿਉਲ,
ਮੀਤ ਪ੍ਰਧਾਨ:ਨਰਪਾਲ ਸਿੰਘ ਪਾਲੀ, ਸਕੈਟਰੀ:ਗੁਰਸ਼ਿੰਦਰ ਸਿੰਘ ਗਿੱਲ,:,ਹਰਮਿੰਦਰ ਸਿੰਘ
ਖਹਿਰਾ,ਕੁਲਦੀਪ ਸਿੰਘ ਧਾਲੀਵਾਲ, ਮੱਲਕੀਅਤ ਸਿੰਘ ਬਿੱਟ, ਕਸ਼ਮੀਰ ਸਿੰਘ ਬੋਪਾਰਾਏ (ਪ੍ਰਧਾਨ ਅਕਾਲੀ
ਦੱਲ ਨਾਰਵੇ) ਹਰਵਿੰਦਰ ਪਰਾਸ਼ਰ , ਹਰਪਾਲ ਸਿੰਘ, ਹਰਨੇਕ ਸਿੰਘ ਦਿਉੱਲ, ਗੁਰਦੇਵ ਸਿੰਘ ਕੋੜਾ(ਅਕਾਲੀ
ਦੱਲ ਯੂਥ ਪ੍ਰਧਾਨ , , ਹਰਭੱਜਨ ਸਿੰਘ ਗਾਖਲ, ਲਹਿੰਬਰ ਸਿੰਘ, , ਕੇਵਲ ਕਿਸ਼੍ਰਨ,ਬਿੰਦਰ ਮੱਲੀ,ਸਤਨਾਮ
ਸਿੰਘ, ਦਵਿੰਦਰ ਬੇਦੀ, ਬਲਵਿੰਦਰ ਸਿੰਘ ਸਿੱਧੂ,ਜਤਿੰਦਰ ਪਾਲ ਆਦਿ ਦੂਸਰੇ ਬਹੁਤ ਸਾਰੇ ਸੱਜਣਾ,
ਪੱਤਵੱਤੇ ਸਪੋਰਟਸ ਕੱਲਚਰਲ ਫੈਡਰੇਸ਼ਨ ਦੇ ਮੇਬਰਾ ਅੱਤੇ ਨਾਰਵੇ ਵਿੱਚ ਵੱਸਦੇ ਸਮੂਹ ਭਾਰਤੀ ਭਾਈਚਾਰੇ
ਦਾ ਰਿਹਾ।
ਸਮਾਪਤੀ ਦੋਰਾਨ ਸਪੋਰਟੱਸ ਫੇਡਰੇਸ਼ਨ ਦੇ ਸਮੂਹ ਮੈਬਰਾ ਵੱਲੋ ਆਏ ਹੋਏ ਦਰਸ਼ਕਾ ਦਾ ਤਹਿ ਦਿੱਲੋ ਧੰਨਵਾਦ
ਕਤਿਾ ਗਿਆ ਅੱਤੇ ਅੱਗਲੇ ਸਾਲ ਵੀ ਇਸੇ ਹੀ ਤਰਾ ਖੇਡ ਮੇਲਾ ਕਰਾਉਣ ਦਾ ਪ੍ਰਣ ਕੀਤਾ ਗਿਆ। ਇਸ ਖੇਡ
ਮੇਲੇ ਦੀਆ ਝੱਲਕੀਆ ਆਪ ਸੱਭ ਨਾਲ ਸਾਂਝੀਆ ਕਰ ਰਹੇ ਹਾਂ।