ਮਾਂ ਖੇਡ ਕਬੱਡੀ ਦਾ ਉਭਰਦਾ ਧਾਵੀ :- ਜੱਸ ਲਤਾਲਾ
ਜਸਵੰਤ ਸਿੰਘ ਖੜਗ
ਪੰਜਾਬ
ਵਿੱਚ ਇਸ ਸਮੇ ਕਬੱਡੀ ਦਾ ਸ਼ੀਜਨ ਸਮਾਪਤ ਹੋ ਚੁੱਕਾ ਹੈ ਪਰ ਕੈਨੇਡਾ, ਇੰਗਲੈਡ, ਅਮਰੀਕਾ ਅਤੇ ਨਾਰਵੇ
ਵਰਗੇ ਦੇਸ਼ਾਂ ਵਿੱਚ ਕਬੱਡੀ ਦਾ ਸ਼ੀਜਨ ਸ਼ੁਰੂ ਹੋ ਚੁੱਕਾ ਹੈ। ਕਈ ਨਵੇ ਅਤੇ ਕਈ ਪੁਰਾਣੇ ਕਬੱਡੀ ਖਿਡਾਰੀ
ਵਿਦੇਸ਼ੀ ਧਰਤੀ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਕਈ ਖਿਡਾਰੀਆਂ ਨੂੰ ਅੰਬੈਸੀ ਵੱਲੋ ਵੀਜਾ
ਨਹੀ ਦਿੱਤਾ ਗਿਆ। ਅੱਜ ਅਸੀ ਗੱਲ ਕਰ ਰਹੇ ਹਾਂ ਕਬੱਡੀ ਦੇ ਉਭਰਦੇ ਧਾਵੀ ਜੱਸ ਲਤਾਲਾ ਦੀ ਜਿਸ ਨੂੰ
ਸਾਊਥਾਲ ਕਬੱਡੀ ਕਲੱਬ (ਇੰਗਲੈਡ) ਦੇ ਸੀਨੀਅਰ ਮੀਤ ਪ੍ਰਧਾਨ ਪ੍ਰਭਜੋਤ ਸਿੰਘ ਬਿਟੂ, ਕਮਲਜੀਤ ਸਿੰਘ
ਖੰਗੂੜਾ, ਪਾਲੀ ਢਿੱਲੋ ਦੇ ਸਹਿਯੋਗ ਨਾਲ ਕਬੱਡੀ ਕਲੱਬ ਲੈਸਟਰ ਦੀ ਟੀਮ ਵੱਲੋ ਸਪਾਂਸਰ ਸਿਪ ਵੀ ਆਈ
ਪਰ ਕਿਸੇ ਕਾਰਨ ਕਰਕੇ ਵੀਜਾ ਨਹੀ ਲੱਗ ਸਕਿਆ।
ਜੱਸ ਲਤਾਲਾ ਦਾ ਅਸਲੀ ਨਾਂਅ ਬਲਰਾਜ ਸਿੰਘ ਹੈ ਉਸਦਾ ਜਨਮ 22 ਜੁਲਾਈ 1985 ਨੂੰ ਲੁਧਿਆਣੇ ਜਿਲ੍ਹੇ
ਦੇ ਮਸ਼ਹੂਰ ਪਿੰਡ ਲਤਾਲਾ ਵਿਖੇ ਸ. ਸਰਬਜੀਤ ਸਿੰਘ ਦੇ ਗ੍ਰਹਿ ਅਤੇ ਸ੍ਰੀ ਮਤੀ ਰਾਜਵਿੰਦਰ ਕੋਰ ਦੀ
ਕੁੱਖੋ ਹੋਇਆ। ਜੱਸ ਨੂੰ ਕਬੱਡੀ ਦਾ ਸ਼ੌਕ ਭਾਵੇ ਬਚਪਨ ਤੋ ਹੀ ਸੀ ਪਰ ਉਸਨੇ ਆਪਣੇ ਪਿੰਡ ਲਤਾਲਾ ਦੀ
57 ਕਿਲੋ ਦੀ ਟੀੰਮ ਵਿਚ ਖੇਡਣਾ ਸ਼ੁਰੂ ਕੀਤਾ ਅਤੇ ਧਾਵੀ ਵੱਲੋ ਵਧੀਆ ਨਾਂਅ ਬਣਾਇਆ। ਉਸ ਤੋਂ ਬਾਅਦ
ਕਬੱਡੀ 62 ਕਿਲੋ ਅਤੇ ਇਕ ਪਿੰਡ ੳੱਪਨ ਦੀ ਟੀਮ ਵਿੱਚ ਖੇਡਣ ਲੱਗ ਗਿਆ। ਗੁੰਦਵਾ ਸਰੀਰ, ਸਾਊ ਸੁਭਾਅ,
ਦੋ ਮਣ ਪੱਕੇ ਵਜਨ ਦਾ ਮਾਲਕ ਛੇ ਫੁੱਟ ਇਕ ਇੰਚ ਉੱਚਾ ਦਰਸ਼ਨੀ ਜਵਾਨ ਹੋਣ ਕਰਕੇ ਜੱਸ ਜਦੋਂ ਕਬੱਡੀ
ਪਾਉਦਾ ਤਾ ਉਸ ਦਾ ਵੱਖਰਾ ਹੀ ਸਟਾਇਲ ਹੁੰਦਾ ਹੈ।
ਪਿਛਲੇ ਦੋ ਸਾਲ ਤੋ ਉਹ ਹਲਕਾ ਕਿਲਾਰਾਏਪੁਰ ਦੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ, ਐਮ.
ਐਲ. ਏ. ਜਸਵੀਰ ਸਿੰਘ ਜੱਸੀ ਖੰਗੂੜਾ, ਅਤੇ ਹਰਬਖਸ਼ ਸਿੰਘ ਖੰਗੂੜਾ ਵੱਲੋ ਬਣਾਈ ਖੰਗੂੜਾ ਕਬੱਡੀ
ਅਕੈਡਮੀ ਲਤਾਲਾ ਵਿੱਚ ਖੇਡ ਰਿਹਾ ਹੈ। ਇਸ ਅਕੈਡਮੀ ਵੱਲੋ ਉਸਨੇ ਕੈਨੇਡਾ, ਅਮਰੀਕਾ ਕਬੱਡੀ ਕੱਪ
ਲੁਧਿਅਣਾ, ਕੁੱਬੇ, ਧਨੌਲਾ ਮੰਡੀ ਅਤੇ ਪੰਜਾਬ ਦੇ ਹੋਰ ਪ੍ਰਸਿੱਧ ਕਬੱਡੀ ਕੱਪਾਂ ਵਿਚ ਆਪਣੀ ਵਧੀਆ
ਖੇਡ ਦਾ ਪ੍ਰਦਰਸ਼ਨ ਕੀਤਾ।ਜੱਸ ਇਸ ਸਮੇ ਭਾਵੇ ਅਨੰਦ ਈਸ਼ਰ ਸੀਨੀਅਰ ਸਕੈਡਰੀ ਪਬਲਿਕ ਸਕੂਲ ਅਹਿਮਦਗੜ੍ਹ
ਦਾ ਬੀ. ਏ. ਭਾਗ ਪਹਿਲਾ ਦਾ ਵਿਦਿਆਰਥੀ ਹੈ ਪਰ ਫਿਰ ਵੀ ਅਕੈਡਮੀ ਦੇ ਕੌਚ ਕਾਕਾ ਫੱਲੇਵਾਲੀਆ, ਬਿੱਟੂ
ਧੁਲਕੋਟ (ਨੀਗਰੋ) ਤੋ ਨਵੀ ਤਕਨੀਕ ਨਾਲ ਟਰੇਨਿੰਗ ਲੇ ਕੇ ਆਪਣੀ ਖੇਡ ਵਿੱਚ ਨਿਖਾਰ ਲਿਆ ਰਿਹਾ ਹੈ।
ਜੱਸ ਲਤਾਲਾ ਇਸ ਸਮੇਂ ਅਕੈਡਮੀ ਦੇ ਸਾਥੀ ਖਿਡਾਰੀਆਂ ਜਿਨ੍ਹਾਂ ਚ ਸਿੰਲਕਾ ਜੰਡਾਲੀ, ਰਿੰਕਾ ਬੁਰਜਹਰੀ
ਸਿੰਘ, ਬਿੰਦਰ ਸੀਹਾਂ ਦੌਦ, ਟੌਹਣਾ ਦੌਧਰ, ਜੂਪਾ ਕਾਉਂਕੇ, ਭੋਲਾ ਮਹਿਣਾ, ਸੁੱਖਾ ਗਾਲਿਬ ਰਣ ਸਿੰਘ,
ਕੰਤਾ ਰਸੂਲਪੁਰ, ਨਾਥ ਸੀਹਾਂ ਦੌਦ, ਕਾਲਾ ਮਹਿਣਾ, ਦਾਰਾ ਕਾਉਂਕੇ, ਪਰਮਿੰਦਰ ਦੌਧਰ, ਬੱਬੂ ਲਸਾੜਾ,
ਮਾਣਕ ਕਾਉਂਕੇ, ਸੰਧੂਰਾ ਦੌਧਰ, ਬੇਅੰਤ ਡੱਲਾ, ਮੌਹਣੀ ਰਸੂਲਪੁਰ, ਰਾਜੂ ਧੂਲਕੋਟ ਨਾਲ ਅਕੈਡਮੀ ਵਿਚ
ਸਵੇਰੇ ਸ਼ਾਮ ਕਬੱਡੀ ਦਾ ਅਭਿਆਸ ਕਰ ਰਿਹਾ ਹੈ ਤਾ ਕੇ ੳੇਹ ਵਿਦੇਸ਼ੀ ਧਰਤੀ ਤੇ ਵੀ ਜਾ ਕੇ ਆਪਣੀ ਅਕੈਡਮੀ,
ਆਪਣੇ ਪਿੰਡ ਅਤੇ ਆਪਣੇ ਮਾਂ ਬਾਪ ਦਾ ਨਾਂਅ ਰੋਸ਼ਨ ਕਰ ਸਕੇ।
ਜਸਵੰਤ ਸਿੰਘ ਖੜਗ
ਸਹੀਦ ਭਗਤ ਸਿੰਘ ਨਗਰ,
ਧਾਂਦਰਾ ਰੋਡ, ਲੁਧਿਆਣਾ