ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋਂ ਕਰਵਾਇਆ ਗਿਆ ਤੀਸਰਾ ਖੇਡ ਮੇਲਾ ਕੋਪਨਹੈਗਨ-ਡੈਨਮਾਰਕ

ਰੁਪਿੰਦਰ ਢਿੱਲੋ ਮੋਗਾ

ਇੰਡੀਅਨ ਸਪੋਰਟਸ ਕਲੱਬ ਵੱਲੋਂ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਪਿਛਲੇ ਦਿਨੀਂ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕਰਵਾਇਆ ਗਿਆ, ਜੋ ਕਿ ਹਰ ਪੱਖੋਂ ਯਾਦਗਾਰੀ ਅਤੇ ਸਫਲ ਹੋ ਨਿਬੜਿਆ। ਗੁਆਂਢੀ ਸਕੈਂਡੀਨੇਵੀਅਨ ਮੁਲਕਾਂ ਸਵੀਡਨ ਅਤੇ ਨਾਰਵੇ ਤੋਂ ਆਏ ਹੋਏ ਕਲੱਬਾਂ ਦੇ ਸਹਿਯੋਗ ਨਾਲ 2 ਦਿਨ ਚੱਲੇ ਇਸ ਖੇਡ ਮੇਲੇ ਦਾ ਆਨੰਦ ਕਲੱਬਾਂ ਦੇ ਖਿਡਾਰੀਆਂ ਤੋਂ ਇਲਾਵਾ ਨਜ਼ਦੀਕੀ ਮੁਲਕਾਂ ਤੋ ਆਏ ਖੇਡ ਪ੍ਰੇਮੀਆਂ ਅਤੇ ਡੈਨਮਾਰਕ ਵਿੱਚ ਵੱਸਦੇ ਭਾਰਤੀ ਮੂਲ ਖਾਸ ਕਰਕੇ ਪੰਜਾਬੀਆ ਨੇ ਮਾਣਿਆ। ਜਿਸ ਵਿੱਚ ਛੋਟੀ ਉਮਰ ਦੇ ਬੱਚੇ-ਬੱਚੀਆਂ ਤੋ ਲੈ ਕੇ ਜਵਾਨ ਉਮਰ ਦੇ ਦੋਨੋਂ ਵਰਗ ਅਤੇ ਸਿਆਣੀ ਉਮਰ ਦੇ ਬਜ਼ੁਰਗ ਵੀ ਪਿੱਛੇ ਨਹੀਂ ਰਹੇ, ਇੰਦਰ ਦੇਵ ਦੀ ਕਰੋਪੀ ''ਭਾਰੀ ਬਾਰਿਸ਼'' ਦੇ ਬਾਵਜੂਦ ਵੀ ਦੋਵੇਂ ਦਿਨ ਖੇਡ ਮੇਲੇ ਦੀ ਸਮਾਪਤੀ ਤੱਕ ਭਾਰੀ ਗਿਣਤੀ ਚ ਖੇਡ ਪ੍ਰੇਮੀ ਦਰਸ਼ਕ ਬਣ ਵੱਖ ਵੱਖ ਖੇਡਾਂ ਨੂੰ ਦੇਖਣ ਦਾ ਆਨੰਦ ਮਾਣਦੇ ਰਹੇ। ਇਸ ਖੇਡ ਮੇਲੇ ਵਿੱਚ ਬੱਚੇ-ਬੱਚੀਆਂ ਦੀਆਂ ਖੇਡਾਂ, ਜਿਵੇ ਕਿ ਦੌੜਾਂ, ਫੁੱਟਬਾਲ ਮੈਚ, ਰੱਸਾ-ਕੱਸੀ ਅਤੇ ਬੱਚਿਆਂ ਦੀ ਕੱਬਡੀ ਤੋ ਇਲਾਵਾ ਪੰਜਾਬੀ ਗਭਰੂਆ ਦੀ ਜੀ ਜਾਨ ਖੇਡ ਕੱਬਡੀ ਦੇਖਣਯੋਗ ਸੀ। ਖੇਡ ਸਮਾਰੋਹ ਦੇ ਪਹਿਲੇ ਦਿਨ ਆਏ ਹੋਏ ਕਲੱਬਾਂ ਵਿੱਚਕਾਰ ਵਾਲੀਬਾਲ ਦੇ ਸ਼ੁਰੂਆਤੀ ਮੈਚ, ਬੱਚਿਆ ਦੀਆ ਖੇਡਾਂ ਤੋ ਇਲਾਵਾ ਲੜਕੀਆ ਅਤੇ ਔਰਤਾਂ ਦੀਆ ਰੇਸਾਂ, ਰੱਸਾ-ਕੱਸੀ ਆਦਿ ਨਾਲ ਪਹਿਲੇ ਦਿਨ ਦੀ ਸਮਾਪਤੀ ਹੋਈ।
ਇਸ ਖੇਡ ਮੇਲੇ ਵਿੱਚ ਮੁੱ਼ਖ ਮਹਿਮਾਨ ਵੱਜੋ ਇੰਗਲੈਡ ਤੋ ਪ੍ਰਸਿੱਧ ਖੇਡ ਪ੍ਰਮੋਟਰ ਸ੍ਰ.ਹਰਜਿੰਦਰ ਸਿੰਘ ਧਨੋਆ ਜੀ ਪਰਿਵਾਰ ਸਮੇਤ ਇਸ ਟੂਰਨਾਮੈਟ ਚ ਖਿਡਾਰੀਆ ਦੀ ਹੌਂਸਲਾ ਅਫਜਾਈ ਵਧਾਉਣ ਲਈ ਵਿਸ਼ੇਸ ਤੌਰ ਤੇ ਪੁੱਜੇ ਤੇ ਖੇਡ ਮੇਲੇ ਚ ਸ਼ਿਰਕੱਤ ਕੀਤੀ ਅਤੇ ਇੰਡੀਅਨ ਸਪੋਰਟਸ ਕੱਲਬ ਦੇ ਮੈਂਬਰਾਂ ਵੱਲੋ ਖਿਡਾਰੀਆਂ ਨਾਲ ਕਰਾਈ ਗਈ ਜਾਣ ਪਹਿਚਾਣ ਤੋ ਬਾਅਦ ਆਪਣੇ ਭਾਸ਼ਣ ਵਿੱਚ ਕੱਲਬ ਦੇ ਮੈਬਰਾਂ ਨੂੰ ਇਸ ਮੇਲੇ ਦਾ ਆਯੋਜਨ ਕਰਾਉਣ ਤੇ ਵਧਾਈ ਦਿੱਤੀ।
ਖੇਡ ਮੇਲੇ ਦੇ ਦੂਜੇ ਦਿਨ ਯਾਨੀ ਐਤਵਾਰ ਨੂੰ ਖੇਡ ਮੈਦਾਨ ਦੀਆ ਰੌਣਕਾਂ 10 ਵਜੇ ਤੋ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਦੁਪਹਿਰ ਤੋ ਬਾਅਦ ਈਸਲੀਊ (Islev) ਸਕੂਲ ਦਾ ਖੇਡ ਮੈਦਾਨ ਦਰਸ਼ਕਾਂ ਨਾਲ ਭਰ ਚੁੱਕਾ ਸੀ ਅਤੇ ਲੇਟ ਆਏ ਦਰਸ਼ਕਾ ਨੂੰ ਕਾਰਾਂ ਪਾਰਕ ਕਰਨ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ, ਪਰ ਖੇਡ ਮੇਲੇ ਦੇ ਚਾਹ ਨੁੰ ਦੂਰ ਦੁਰਾਡੇ ਕਾਰਾਂ ਪਾਰਕ ਕਰ ਦਰਸ਼ਕ ਖੇਡ ਮੇਲੇ ਦੀ ਸਮਾਪਤੀ ਤੱਕ ਆਉਦੇ ਰਹੇ।
ਪਹਿਲੇ ਦਿਨ ਦੇ ਆਖਰੀ ਨਤੀਜਿਆ ਤੋ ਬਾਅਦ ਦੂਸਰੇ ਦਿਨ ਫਾਈਨਲ ਵਾਲੀਬਾਲ ਸਮ਼ੈਸਿੰਗ ਦੀ ਜਿੱਤ ਦਾ ਸਿਹਰਾ ਗਿਆ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਦੀ ਟੀਮ ਨੂੰ। ਅਤੇ ਫਾਈਨਲ ਵਾਲੀਬਾਲ ਸ਼ੂਟਿੰਗ ਮੈਚ ਚ ਪਹੁੰਚੀਆ ਟੀਮਾਂ ਦੀ ਜਿੱਤ ਹਾਰ ਦਾ ਫੈਸਲਾ ਬਾਰਿਸ਼ ਦੀ ਵਜਾ ਅਤੇ ਸਮੇ ਦੀ ਘਾਟ ਕਰਕੇ ਦਾ ਇਨਾਮ ਟਾਈ(ਟਾਸ) ਪਾ ਕੇ ਡੈਨਮਾਰਕ ਦੇ ਹੱਕ ਚ ਗਿਆ ਅਤੇ ਦੂਜੇ ਨੰਬਰ ਤੇ ਨਾਰਵੇ ਤੋ ਦਸਮੇਸ਼ ਕੱਲਬ ਰਿਹਾ।
ਰੱਸੇ ਚ ਵੀ ਆਜ਼ਾਦ ਸਪੋਰਟਸ ਕੱਲਬ ( ਨਾਰਵੇ) ਵਾਲੇ ਨੰਬਰ ਇੱਕ ਯਾਨੀ ਜੇਤੂ ਰਹੇ ਅਤੇ ਇਹ ਕਲੱਬ ਦੀ ਲਗਾਤਾਰ 10ਵੀ ਜਿੱਤ ਸੀ । ਜੋਗਿੰਦਰ ਸਿੰਘ ਬੈਸ(ਤੱਲਣ) ਦੀ ਅਗਵਾਈ ਚ ਆਏ ਆਜ਼ਾਦ ਕੱਲਬ ਵੱਲੋ ਕੁਲਵਿੰਦਰ ਸਿੰਘ ਰਾਣਾ, ਡਿੰਪੀ(ਮੋਗਾ),ਸੋਨੂੰ ਮੋਗਾ, ਬਿੱਲੂ ਫਗਵਾੜਾ,ਰਾਜੇਸ਼ ਮੋਗਾ, ਬੱਲੀ, ਰੂਪੀ, ਸ਼ਰਮਾ ਜੀ, ਲਵਲੀਨ,ਅੱਿਦਤਿਆ, ਮਹਿੰਦਰ ਸਿੰਘ,ਪਿੰਦਾ ਰਾਏਕੋਟੀਆ ਆਦਿ ਖਿਡਾਰੀ ਹਨ। ਕੁੜੀਆਂ ਦੇ ਰੱਸਾ-ਕੱਸੀ ਮੁਕਾਬਲਿਆਂ ਵਿੱਚ ਡੈਨਮਾਰਕ ਦੀ ਟੀਮ ਜੇਤੂ ਰਹੀ।
ਖੇਡ ਮੇਲਿਆ ਦੀ ਸ਼ਾਨ ਕਬੱਡੀ ਦੇ ਨਜ਼ਾਰੇ ਹਮੇਸ਼ਾ ਹੀ ਦਿਲਚਸਪ ਹੁੰਦੇ ਹਨ। ਇਸ ਖੇਡ ਮੇਲੇ ਚ ਸਕੈਨਡੀਨੇਵੀਆ ਦੇ ਲੋਕਲ ਖਿਡਾਰੀ ਹੀ ਕੱਬਡੀ ਖੇਡੇ। ਡੈਨਮਾਰਕ ਦੀ ਟੀਮ ਚ ਕਪਤਾਨ ਜਸਵਿੰਦਰ ਸਿੰਘ ਜੌਹਲ ''ਭੋਲਾ"(ਜਨੇਤਪੁਰੀਆ, ਜਗਰਾਉ), ਮੇਜਰ ਸਿੰਘ ਚੀਮਾ(ਗੁਰਦਾਸਪੁਰੀਆ), ਪਿੰਦਾ ਜਨੇਤਪੁਰੀਆ, ਰਾਜੂ ਤੂਰ ਸੱਵਦੀ ਕਲਾ(ਜਗਰਾਉ), ਭੋਲਾ ਕੁੱਸੇ ਵਾਲਾ(ਮੋਗਾ), ਸ਼ੀਰਾ ਬੱਧਨੀਵਾਲਾ, ਲਾਲੀ, ਸੋਨੀ ਜਨੇਤਪੁਰੀਆ ,ਡਾਕਟਰ ਦਾਇਆ ਵਾਲਾ ਆਦਿ ਖੇਡੇ। ਨਾਰਵੇ ਵੱਲੋਂ ਸ਼ੇਰੇ ਪੰਜਾਬ ਕੱਲਬ ਵੱਲੋ ਸੋਨੀ ਚੱਕਰ ਵਾਲਾ, ਦਵਿੰਦਰ ਸਿੰਘ ਜਹੋਲ(ਅੱਡਾ ਕਠਾਰ), ਰਿੰਕਾ, ਰਿੰਕੂ,ਰਣਜੀਤ,ਹੈਪੀ,ਰਾਜਾ,ਅ੍ਰਮਿੰਤ,ਪੰਮ ਗਰੇਵਾਲ ਆਦਿ ਖੇਡੇ। ਸਵੀਡਨ ਤੋ ਸਟਾਕਹੌਲਮ ਤੋ ਆਈ ਕੱਬਡੀ ਦੀ ਟੀਮ ਵੱਲੋ ਦੀਪਾ, ਕੁਲਜਿੰਦਰ, ਧਰਮਿੰਦਰ ਸਾਬੀ, ਬਿੰਦਾ, ਸੁੱਖਾ, ਜੌਧਾ, ਧਰਮਵੀਰ ,ਬਿੰਦਾ,ਜੋਤਾ,ਸੌਢੀ ਬਹਿਰਾਮ,ਰਣਜੀਤ,ਬਖਸ਼ੀਸ,ਅ੍ਰਮਿੰਤਪਾਲ,ਰਾਗੀ, ਆਦਿ ਖੇਡੇ। ਕੱਬਡੀ ਦੇ ਫਾਈਨਲ ਚ ਪੁਹੰਚਣ ਲਈ ਸੁਰੂਆਤੀ ਮੈਚਾ ਵਿੱਚ ਦੇ ਪਹਿਲੇ ਦੋਰ ਵਿੱਚ ਡੈਨਮਾਰਕ ਤੇ ਨਾਰਵੇ ਦੀ ਕੱਬਡੀ ਟੀਮਾ ਵਿੱਚਕਾਰ ਹੋਏ ਮੈਚ ਵਿੱਚ 39-33,5 ਅੰਕਾ ਤੇ ਡੈਨਮਾਰਕ ਵਾਲੇ ਜੇਤੂ ਰਹੇ ਅਤੇ ਫਿਰ ਡੈਨਮਾਰਕ ਦੀ ਜੇਤੂ ਰਹੀ ਟੀਮ ਅਤੇ ਗੋਤੇਬਰਗ (ਸਵੀਡਨ) ਦੀਆਂ ਕੱਬਡੀ ਟੀਮਾ ਦੇ ਮੈਚ ਚ ਗੋਤੇਬਰਗ (ਸਵੀਡਨ) ਵਾਲੇ 38,5 ਅੰਕਾ ਲੈ ਜੇਤੂ ਰਹੇ ਅਤੇ ਡੈਨਮਾਰਕ 29 ਤੇ ਰਿਹਾ। ਦੋਨਾਂ ਟੀਮਾਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਜਿੱਤ ਗੋਤੈਬਰਗ ਦੀ ਕੱਬਡੀ ਟੀਮ ਦੀ ਹੋਈ। ਸਟਾਕਹੌਲਮ ਅਤੇ ਡੈਨਮਾਰਕ ਦੀ ਏ ਟੀਮ ਵਿੱਚਕਾਰ ਹੋਏ ਮੈਚ ਵਿੱਚ ਸਵੀਡਨ ਦੇ ਸਟਾਕਹੌਲਮ ਤੋ ਆਈ ਟੀਮ ਜੇਤੂ ਰਹੀ।
ਹੁਣ ਵਾਰੀ ਸੀ ਕੱਬਡੀ ਦੇ ਫਾਈਨਲ ਮੈਚ ਦੀ, ਇਹ ਮੈਚ ਸਵੀਡਨ ਦੀਆਂ ਟੀਮਾ ਵਿਚਕਾਰ ਹੋਇਆ। ਇੱਕ ਟੀਮ ਸਵੀਡਨ ਦੀ ਰਾਜਧਾਨੀ ਸਟਾਕਹੌਲਮ ਅਤੇ ਦੂਸਰੀ ਟੀਮ ਪੰਜਾਬੀ ਕਲੱਬ ਗੋਤੇਬਰਗ (ਸਵੀਡਨ) ਤੋ ਸੀ ਦਰਸ਼ਕਾਂ ਨਾਲ ਭਰੇ ਖੇਡ ਮੈਦਾਨ ਵਿੱਚ ਡੈਨਮਾਰਕ ਖੇਡ ਮੇਲੇ ਦੇ ਕਬੱਡੀ ਕੱਪ ਨੂੰ ਜਿੱਤਣ ਦੇ ਉਤਸ਼ਾਹ ਨਾਲ ਮੈਦਾਨ ਚ ਉੱਤਰੀਆ। ਪਹਿਲੀ ਰੇਡ ਦੀਪੇ ਨੇ ਪਾਈ ਅਤੇ ਪੌਇੰਟ ਲੈ ਕੇ ਵਾਪਸ ਪਰਤਿਆ। ਫਿਰ ਗੋਤੇਬਰਗ ਵੱਲੋ ਰਵੀ ਜਗਰਾਉ ਵੱਲੋ ਪਾਈ ਰੇਡ ਨੇ ਗੋਤੇਬਰਗ ਵਾਲਿਆ ਨੂੰ ਬਰਾਬਰੀ ਤੇ ਕਰ ਦਿੱਤਾ। ਬੱਸ ਇਸ ਤਰਾਂ ਸ਼ੁਰੂ ਹੋ ਗਿਆ ਕੱਬਡੀ ਦਾ ਰੁਮਾਂਚਿੱਕ ਮੈਚ। ਦੋਨੋ ਟੀਮਾਂ ਮੈਚ ਦੇ ਆਖੀਰ ਤੱਕ 19-21 ਦੇ ਫਰਕ ਨਾਲ ਖੇਡਦੀਆਂ ਰਹੀਆਂ, ਆਏ ਹੋਏ ਦਰਸ਼ਕਾ ਨੇ ਦੋਨੋ ਟੀਮਾ ਦੇ ਖਿਡਾਰੀਆ ਦੀ ਚੰਗੀ ਖੇਡ ਤੋ ਖੁਸ਼ ਹੋ ਉਹਨਾਂ ਤੇ ਡੈਨਿਸ ਕਰੋਨਿਆ ਦਾ ਮੀਂਹ ਵਰਾ ਦਿੱਤਾ। ਇੱਧਰ ਗੁਰਪ੍ਰੀਤ ਸਿੰਘ ਸੰਘੇੜਾ (ਬਿਲਗੇ ਵਾਲੇ) ਕਬੱਡੀ ਕੁਮੈਂਟਰੀ ਕਰ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਆਖਰ ਤੱਕ ਉਤਸ਼ਾਹੀ ਰੱਖਿਆ। ਰੈਫਰੀ ਦਵਿੰਦਰ ਸਿੰਘ ਜੌਹਲ (ਕਠਾਰ) ਦੀ ਵਿਸਲ ਨਾਲ ਰੁਮਾਚਿੱਕ ਕੱਬਡੀ ਮੈਚ ਦੀ ਖੇਡ ਖਤਮ ਹੋਈ। ਸਟਾਕਹੌਲਮ ਕੱਬਡੀ ਟੀਮ(ਸਵੀਡਨ) ਵਾਲੇ 37½ ਪੌਇੰਟ ਲੈ ਜੇਤੂ ਰਹੇ। ਪੰਜਾਬੀ ਕੱਲਬ ਗੋਤੇਬਰਗ(ਸਵੀਡਨ) ਵਾਲੇ 36 ਪੌਇੰਟ ਲੈ ਕੇ ਮਾਯੂਸ ਜ਼ਰੂਰ ਹੋਏ, ਪਰ ਦੋਨੋ ਟੀਮਾ ਦੀ ਸੋਹਣੀ ਖੇਡ ਅਤੇ ਦਰਸ਼ਕਾ ਵੱਲੋ ਮਿੱਲੀ ਚੰਗੀ ਖੇਡ ਦੀ ਪ੍ਰਸ਼ੰਸਾ ਨੇ ਖਿਡਾਰੀਆਂ ਦੇ ਹੌਂਸਲੇ ਬੁਲੰਦ ਰੱਖੇ। ਗੋਤੇਬਰਗ ਕੱਬਡੀ ਟੀਮ ਚ ਕੱਬਡੀ ਟੀਮ ਚ ਜੀਤਾ ਸਿੱਧਵਾ ਵਾਲਾ ,ਸੁਖਦੇਵ ਸਿੰਘ ਸਾਬੀ(ਕਪੂਰ ਪਿੰਡ ਜੰਲ),ਰਵੀ(ਜਗਰਾਉ)ਸੁਖਜੀਤ ਸਿੰਘ ਬਾਬੂ(ਜੰਲ)ਰਾਜਾ (ਚੱਕਲ)ਮਿੰਟਾ(ਜੰਲ),ਮਨਦੀਪ ਹਰਦੋਫਰਾਲਾ)ਮਿੰਟੂ(ਪਾਵਾ ਸਾਹਨੇਵਾਲ)ਸੁੱਖਾ ਸਮਾਧ(ਮੋਗਾ)ਬੰਟੂ (ਜੰਲ), ਸਰਬਜੀਤ ਸਿੰਘ ਸਾਬੀ ਆਦਿ ਖੇਡੇ। ਗੋਤੇਬਰਗ ਦੀ ਟੀਮ ਕੁਲਦੀਪ ਸਿੰਘ, ਬਲਦੇਵ ਸਿੰਘ, ਸ੍ਰ.ਮੱਖਣ ਸਿੰਘ(ਸਵੀਡਨ) ਹੋਣਾ ਵੱਲੋ ਸਪਾਂਸਰ ਸੀ। ਖੇਡ ਮੇਲੇ ਦੀ ਸਮਾਪਤੀ ਦੌਰਾਨ ਛੋਟੇ ਬੱਚਿਆ ਵੱਲੋਂ (ਪੱਗ ਬੰਨਣੀ ਨਾ ਜਾਇਉ, ਭੁੱਲ ਉਏ ਪੰਜਾਬੀਏ) ਗੀਤ ਤੇ ਭੰਗੜਾ ਪਾਇਆ ਅਤੇ ਉੱਥੇ ਹੀ ਹੀਰ ਫਰੋਮ ਡੈਨਮਾਰਕ ਦੇ ਨਾਂ ਨਾਲ ਜਾਣੀ ਜਾਦੀ ਡੈਨਿਸ਼ ਮੁਟਿਆਰ ''ਅਨੀਤਾ ਲੇਅੱਕੇ'' ਨੇ ਆਪਣੇ ਗੀਤ ਅੱਜ ਗੋਰੀ ਨੇ ਨਚਾਉਣਾ ਪੰਜਾਬੀਆ ਨੂੰ ਠੁੱਮਕੇ ਦੀ ਚਾਲ ਦੇ ਉੱਤੇ ਗਾ ਅਤੇ ਡੈਨਮਾਰਕ ਤੋ ਪੰਜਾਬੀ ਕਲਾਕਾਰ ਮਨਜੀਤ ਕੁਮਾਰ ਨੇ ਪੰਜਾਬੀ ਗੀਤ ਗਾ ਮੇਲੀਆ ਨੂੰ ਨੱਚਣ ਲਾ ਦਿੱਤਾ।
ਖੇਡ ਸਮਾਪਤੀ ਵੇਲੇ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ ਮੁੱਖ ਮਹਿਮਾਨ ਸ੍ਰ.ਹਰਜਿੰਦਰ ਸਿੰਘ ਧਨੋਆ ਦੁਆਰਾ ਜੇਤੂ ਟੀਮਾਂ ਅਤੇ ਹੋਰ ਖਿਡਾਰੀਆ ਨੂੰ ਨਕਦ ਇਨਾਮ ਅਤੇ ਟਰਾਫੀਆਂ ਨਾਲ ਨਿਵਾਜਿਆ ਗਿਆ। ਨਾਰਵੇ ਦੇ ਸੋਨੀ ਚੱਕਰ ਬੇਸਟ ਰੇਡਰ ਅਤੇ ਸਟੋਪਰ ਦੇ ਇਨਾਮ ਨਾਲ ਸਨਮਾਨਿਆ ਗਿਆ । ਲਾਲੀ ਅਤੇ ਪਿੰਦਾ ਵਧੀਆ ਖਿਡਾਰੀ ਐਲਾਨੇ ਗਏ। ਡੈਨਮਾਰਕ ਤੋ ਬਾਹਰੋ ਆਈਆ ਟੀਮਾਂ ਨੂੰ ਮੇਲੇ ਦੇ ਪ੍ਰਬੰਧਕਾਂ ਵੱਲੋਂ ਆਉਣ ਜਾਣ ਦਾ ਨਕਦ ਕਿਰਾਇਆ ਵੀ ਦਿੱਤਾ ਗਿਆ। ਇਸ ਮੇਲੇ ਨੂੰ ਸਫਲ ਬਣਾਉਣ ਲਈ ਇੰਡੀਅਨ ਸਪੋਰਟਸ ਕੱਲਬ ਦੇ ਮੈਂਬਰਾਂ ਨੂੰ ਜਿੱਥੇ ਡੈਨਮਾਰਕ ਵਿੱਚ ਵਸਦੀ ਸਾਰੀ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀ(ਕੋਪਨਹੈਗਨ) ਨੇ ਸਹਿਯੋਗ ਦਿੱਤਾ, ਉੱਥੇ ਖੇਡ ਮੈਚਾਂ ਵਿੱਚ ਰੈਫਰੀ ਦੀ ਜ਼ਿੰਮੇਵਾਰੀ ਹਰਤੀਰਥ ਸਿੰਘ ਡੈਨਮਾਰਕ, ਮੇਜਰ ਸਿੰਘ ਚੀਮਾ ਡੈਨਮਾਰਕ, ਜਸਵੰਤ ਸਿੰਘ ਸੰਘਾ(ਨਾਰਵੇ),ਦਵਿੰਦਰ ਸਿੰਘ ਕਠਾਰ)ਨਾਰਵੇ,ਹਰਪਾਲ ਸਿੰਘ ਨਾਰਵੇ, ਕੁਲਵਿੰਦਰ ਸਿੰਘ ਰਾਣਾ ਨਾਰਵੇ, ਜੀਤਾ ਸਿੱਧਵਾ ਵਾਲਾ ,ਸਾਬੀ ਆਦਿ ਨੇ ਬਖੂਬੀ ਨਾਲ ਆਪਣੀ ਡਿਊਟੀ ਨਿਭਾਈ। ਨਾਰਵੇ ਦੇ ਕੱਲਬਾ ੳਸਲੋ ਇੰਡੀਅਨ, ਦੇਸੀ ਵੀਕਿੰਗਸ, ਅਣਖੀਲਾ ਪੰਜਾਬ ਨਾਰਵੇ, ਦਸਮੇਸ਼ ਕਲੱਬ, ਸ਼ੇਰੇ ਪੰਜਾਬ ਕਲੱਬ, ਆਜ਼ਾਦ ਕਲੱਬ ਆਦਿ ਸਵੀਡਨ ਤੋ ਸਟਾਕਹੌਲਮ ਤੋ ਕਬੱਡੀ ਕਲੱਬ, ਗੋਤੇਬਰਗ ਤੋ ਪੰਜਾਬੀ ਕੱਲਬ ਆਦਿ ਨੇ ਮੇਲੇ ਦੀ ਸਫਲਤਾ ਲਈ ਪੂਰਾ ਸਾਥ ਦਿੱਤਾ। ਨਾਰਵੇ ਤੋ ਗੁਰਚਰਨ ਸਿੰਘ ਕੁਲਾਰ, ਕਸ਼ਮੀਰ ਸਿੰਘ ਬੋਪਾਰਾਏ, ਨਰਪਾਲ ਸਿੰਘ ਪਾਲੀ, ਮਲਕੀਅਤ ਸਿੰਘ ਕੁਲਾਰ, ਹਰਵਿੰਦਰ ਪਰਾਸ਼ਰ, ਗੁਰਦੇਵ ਸਿੰਘ ਕੋੜਾ ਆਦਿ ਖੇਡ ਪ੍ਰੇਮੀ ਪਹੁੰਚੇ। ਜਿੱਥੇ ਇਸ ਵਾਰ ਡੈਨਮਾਰਕ ਦੀ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਡੀਅਨ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਦਾ ਬਹੁਤ ਸਾਥ ਦਿੱਤਾ, ਉੱਥੇ ਹੀ ਮੇਲੇ ਦੇ ਸਪੌਂਸਰਾਂ ਸ੍ਰ.ਗੁਰਵਿੰਦਰ ਸਿੰਘ(ਸਿੰਘ ਟਰਾਸਪੋਰਟ), ਸੰਧੂ ਬ੍ਰਦਰਜ(ਸੰਧੂ ਟਰਾਸਪਰੋਟ), ਸ੍ਰੀ ਰਾਮ ਪ੍ਰਤਾਪ(ਰਾਈਸੇ ਟਰਵੈਲ ੲੰਜਸੀ ਵਾਲੇ), ਸ੍ਰ.ਬਲਵਿੰਦਰ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਜਾ, ਬੋਬੀ ਕਾਲੜਾ (ਕੋਲਡ ਡਰਿੰਕ ਸੇਵਾ), ਗੁਰਸ਼ਰਨ ਸਿੰਘ ਸੇਖੌ, ਅਮਰਜੀਤ ਸਿੰਘ, ਮਨਜੀਤ ਕੁਮਾਰ, ਪ੍ਰਭਜੀਤ ਸਿੰਘ ਗਿੱਲ, ਆਦਿ ਹੋਰ ਬਹੁਤ ਸਾਰੇ ਸੱਜਣਾਂ ਨੇ ਵੀ ਮੇਲੇ ਦੀ ਕਾਮਯਾਬੀ ਲਈ ਹਰ ਤਰਾਂ ਦੀ ਮਾਲੀ ਅਤੇ ਨਿੱਜੀ ਮਦਦ ਕੀਤੀ।
ਇਨਾਮ ਵੰਡ ਸਮਾਗਮ ਵੇਲੇ ਹੀ ਸ੍ਰ.ਧਨੋਆ ਨੇ 21.000,- ਕਰੋਨਰ ਸਪੋਰਟਸ ਕਲੱਬ ਨੂੰ ਹੌਂਸਲਾ ਵਧਾਈ ਲਈ ਦਿੱਤਾ ਅਤੇ ਕਮੇਟੀ ਮੈਂਬਰਾਂ ਨੂੰ ਭਵਿੱਖ ਵਿੱਚ ਹਰ ਤਰਾਂ ਦੀ ਮਦਦ ਦਾ ਵਾਅਦਾ ਕੀਤਾ। ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਭਾਰਤ ਤੋ ਹਜ਼ਾਰਾ ਕਿਲੋਮੀਟਰ ਦੂਰ ਵੀ ਅੱਜ ਪੰਜਾਬੀ ਹਰ ਕਿਤੇ ਪੰਜਾਬ ਬਣਾਈ ਅਤੇ ਆਪਣੇ ਸਭਿਆਚਾਰ ਅਤੇ ਵਿਰਸੇ ਨਾਲ ਜੁੜੇ ਬੈਠੇ ਹਨ, ਅਤੇ ਇਸ ਖੁਸ਼ੀ ਦੇ ਪਲਾਂ ਨਾਲ ਉਹ ਪਰਿਵਾਰ ਸਮੇਤ ਦੇਰ ਸ਼ਾਮ ਤੱਕ ਚੱਲੇ ਮੇਲੇ ਦਾ ਆਨੰਦ ਮਾਣਦੇ ਰਹੇ।
ਇੰਡੀਅਨ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਅਤੇ ਉਹਨਾਂ ਦੇ ਹੋਰ ਨੌਜਵਾਨ ਸਾਥੀਆਂ ਨੇ ਦੋਵੇਂ ਦਿਨ ਲੰਗਰ ਵਰਤਾਉਣ ਦੀ ਸੇਵਾ ਵੀ ਬਹੁਤ ਸੁਚੱਜੇ ਢੰਗ ਨਾਲ ਨਿਭਾਈ।
ਖੇਡ ਮੇਲੇ ਦੀ ਸਮਾਪਤੀ ਤੇ ਇੰਡੀਅਨ ਸਪੋਰਟਸ ਕਲੱਬ ਦੇ ਪ੍ਰਬੰਧਕਾਂ ਸ੍ਰ.ਮੇਜਰ ਸਿੰਘ ਚੀਮਾ(ਗੁਰਦਾਸਪੁਰ), ਸ੍ਰ.ਹਰਤੀਰਥ ਸਿੰਘ ਥਿੰਦ(ਪਰਜੀਆ ਕਲਾਂ(ਜਲੰ), ਸ੍ਰ.ਗੁਰਪ੍ਰੀਤ ਸਿੰਘ ਸੰਘੇੜਾ(ਬਿਲਗਾ, ਜਲੰਧਰ), ਸ੍ਰ.ਦਵਿੰਦਰ ਸਿੰਘ ਨਿੱਝਰ(ਡੁਮੇਲੀ ਫਗਵਾੜਾ), ਸ੍ਰ.ਮਨਜੀਤ ਸਿੰਘ ਸੰਘਾ(ਜੋਗੇਵਾਲੀਆ ਮੋਗਾ), ਸ੍ਰ.ਜਸਵਿੰਦਰ ਸਿਘ ਜੌਹਲ(ਭੋਲਾ ਜਨੇਤਪੁਰੀਆ), ਸ੍ਰ.ਰਕਿੰਦਰ ਸਿੰਘ (ਬਿਲਗਾ, ਜਲੰਧਰ), ਹਰਭਜਨ ਸਿੰਘ ਤਤਲਾ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਲੱਲ,ਬੱਲਜਿੰਦਰ ਸਿੰਘ ਸੁੱਖੀ ਨੇ ਆਈ ਹੋਈ ਡੈਨਮਾਰਕ ਦੀ ਸੰਗਤ, ਮੁੱਖ ਮਹਿਮਾਨ ਸ੍ਰ.ਹਰਜਿੰਦਰ ਸਿੰਘ ਧਨੋਆ, ਨਾਰਵੇ ਅਤੇ ਸਵੀਡਨ ਤੋ ਆਏ ਹੋਏ ਕਲੱਬਾਂ ਅਤੇ ਆਏ ਹੋਏ ਦਰਸ਼ਕਾ ਦਾ ਬਹੁਤ ਧੰਨਵਾਦ ਕੀਤਾ ਅਤੇ ਅਗਲੇ ਸਾਲ ਫਿਰ ਟੂਰਨਾਮੈਟ ਚ ਮਿਲਣ ਦਾ ਵਾਅਦਾ ਕੀਤਾ।ਟੂਰਨਾਮੈਟ ਦੀਆ ਸਾਰੀਆ ਤਸਵੀਰਾ ਵੈਬਸਾਈਟ ਦੇਸੀਨਾਰਵੇ ਕਾਮ ਤੇ ਵੇਖੀਆ ਜਾ ਸੱਕਦੀਆ ਹਾਂ,ਅੱਤੇ ਇਸ ਸਪੋਰਟਸ ਟੂਰਨਾਮੈਟ ਲਈ ਤਸਵੀਰਾ ਅੱਤੇ ਫੋਟੋਆ ਦੀ ਜੁੰਮੇਵਾਰੀ ਸਰਬਜੀਤ ਵਿਰਕ ਨੇ ਨਿਭਾਈ।
ਇੰਡੀਅਨ ਸਪੋਰਟਸ ਕੱਲਬ ਵੱਲੋ ਨਾਰਵੇ ਅਤੇ ਸਵੀਡਨ ਤੋ ਆਏ ਹੋਏ ਮਹਿਮਾਨ ਦਰਸ਼ਕਾ ਅਤੇ ਖਿਡਾਰੀਆਂ ਦੀ ਬਰਾਤੀਆਂ ਨਾਲੋ ਵੱਧ ਸੇਵਾ ਭਾਵਨਾ ਅਤੇ ਦਿੱਤੇ ਸਤਿਕਾਰ ਦੇ ਅਤਿ ਧੰਨਵਾਦੀ ਹਾਂ।