ਕਵੈਂਟਰੀ ਦੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਬੱਡੀ ਟੂਰਨਾਮੈਂਟ ਦਾ ਕੱਪ ਸਿੰਘ ਸਭਾ ਬਾਰਕਿੰਗ ਨੇ ਚੁੱਕ ਨੇ ਨਵਾਂ ਇਤਿਹਾਸ ਰਚਿਆਂ ਕਵੈਂਟਰੀ ਰਹੀ ਦੂਜੇ ਨੰਬਰ 'ਤੇ


ਮਨਪ੍ਰੀਤ ਸਿੰਘ ਬੱਧਨੀ ਕਲਾਂ

ਸਿੰਘ ਸਭਾ ਬਾਰਕਿੰਗ ਜੇਤੂ ਕੱਪ ਨਾਲ

ਇਸ ਵਰ੍ਹੇ ਕਬੱਡੀ ਖਿਡਾਰੀਆਂ ਪ੍ਰਮੋਟਰਾਂ ਅਤੇ ਦਰਸ਼ਕਾਂ ਨੂੰ ਮੀਂਹ ਦੀ ਵਜ੍ਹਾ ਕਰਕੇ ਕਬੱਡੀ ਵੇਖਣ ਦਾ ਸੁਆਦ ਜਰਾ ਘੱਟ ਆ ਰਿਹਾ ਸੀ। ਦੋ ਮੇਲੇ ਕੈਂਸਲ ਹੋ ਗਏ ਅਤੇ ਜਿਹੜੇ ਹੋਏ ਉਹਨਾਂ ਵਿਚ ਵੀ ਕਈਆਂ ਤੇ ਵਰਖਾ ਹੋਣ ਕਰਕੇ ਕਬੱਡੀ ਖੁੱਲ ਕੇ ਨਹੀਂ ਹੋਈ ਲੇਕਨ ਕਵੈਂਟਰੀ ਦਾ ਮੇਲਾ ਮੋਤੀ ਚੂਰ ਦੇ ਲੱਡੂ ਵਰਗਾ ਹੋ ਗਿਆ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ ਅਤੇ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ। ਭਲਾ ਅਜੇਹਾ ਕਿਉਂ ਜਿਹਨਾਂ ਨੇ ਵੇਖਿਆ ਨਹੀਂ ਅੁਹ ਸੋਚਦੇ ਹੋਣਗੇ ਕਿ ਮੈਂ ਵੇਖ ਨਹੀਂ ਸਕਿਆ ਜਿਹਨਾਂ ਨੇ ਵੇਖਿਆ ਉਹ ਕਹਿੰਦੇ ਕਿ ਸਾਰੇ ਟੂਰਨਾਮੈਂਟਾਂ ਅਜੇਹੇ ਕਿਉਂ ਨਹੀਂ ਹੋਏ। ਸੱਚ ਜਾਣਿਓ ਹਰ ਟੀਮ ਨੇ ਜਾਨ ਤੋੜ ਕੇ ਕਬੱਡੀ ਵਿਖਾਈ ਅੱਧੇ ਅੱਧੇ ਨੰਬਰ ਤੇ ਹਾਰ ਜਿੱਤ ਹੋਣੀ ਦੱਸਦੀ ਹੈ ਕਿ ਮੁਕਾਬਲੇ ਵੱਡ ਖਾਣੇ ਹੋਏ ਹਨ। ਕਵੈਂਟਰੀ ਦਾ ਮੇਲਾ ਇੱਕ ਯਾਦਗਰੀ ਮੇਲਾ ਬਣ ਗਿਆ, ਸਾਰੇ ਸੀਜਨ ਜਿਨ੍ਹੇ ਜੱਫੇ ਕਵੈਂਟਰੀ ਦੇ ਮੇਲੇ ਤੇ ਇਕੱਲੇ ਹੀ ਲੱਗ ਗਏ। ਸਲੋਹ ਅਤੇ ਕਵੈਂਟਰੀ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਵਿੱਚ 101 ૶ 101 ਕੌਡੀਆਂ ਪਈਆਂ ਅਤੇ ਸੈਮੀਫਾਈਨਲ ਅਤੇ ਫਾਈਨਲ ਮੈਚ ਪੂਰੇ 20-05-20 ਦੇ ਹੋਏ। ਜਿੱਤ ਹਾਰ ਦੇ ਨੰਬਰਾਂ ਦਾ ਬਹੁਤਾ ਫਰਕ ਵੀ ਨਹੀਂ ਸੀ।
ਸਾਊਥਾਲ ਅਤੇ ਕਵੈਂਟਰੀ ਵਾਲਿਆਂ ਨੇ ਗਰਾਊਂਡਾ ਦੀ ਵਜ੍ਹਾ ਕਰਕੇ ਆਪਿਸ ਵਿੱਚ ਸਮਝੌਤਾ ਕਰਕੇ ਮਿਥੀਆਂ ਤਾਰੀਖਾਂ ਬਦਲ ਲਈਆਂ। ੳਕਾਸ਼ ਵਿੱਚ ਕਾਲੇ ਬੱਦਲ ਕਦੇ ਕਦੇ ਡਰਾਵਾ ਜਿਹਾ ਦਿੰਦੇ ਸਾਰਾ ਹਫਤਾ ਮੀਂਹ ਨੇ ਮਾਹੌਲ ਕੁਝ ਸ਼ੱਕੀ ਜਿਹਾ ਕਰੀ ਰੱਖਿਆ ਸੀ ਕਿਉਂਕਿ ਇੰਗਲੈਂਡ ਦੇ ਕਈ ਹਿੱਸਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਸੀ। ਲੇਕਨ ਕਬੱਡੀ ਦੇ ਆਸ਼ਕਾਂ ਨੇ ਰੱਬ ਨੂੰ ਮੇਹਰ ਰੱਖਣ ਦੀਆਂ ਅਪੀਲਾਂ ਕਰ ਰੱਖੀਆਂ ਸਨ, ਜੋ ਮਨਜ਼ੂਰ ਵੀ ਹੋਈਆਂ।
 

ਕਵੈਂਟਰੀ ਦੀ ਟੀਮ ਜੇਤੂ ਕੱਪ ਨਾਲ

ਸ੍ਰ. ਸਤਨਾਮ ਸਿੰਘ, ਦੀਪਾ ਮੌਲੀ ਅਤੇ ਕਵੈਂਟਰੀ ਦੀ ਟੂਰਨਾਮੈਂਟ ਕਮੇਟੀ ਗਰਾਉਂਡ ਦੇ ਦੁਆਲੇ ਆਉਣ ਵਾਲਿਆਂ ਦਾ ਸਵਾਗਤ ਕਰ ਰਹੇ ਸਨ। ਟੂਰਨਾਮੈਂਟ ਦਾ ਸ਼ੁਰੂਆਤੀ ਮੈਚ ਹੇਜ਼ ਅਤੇ ਗ੍ਰੇਵਜ਼ੈਂਡ ਵਿਚਕਾਰ ਹੋਇਆ ਜੀਤ ਤੂਤਪਿੰਡੀਏ ਨੇ ਪਹਿਲੀ ਰੇਡ ਪਾਈ ਤਾਂ ਬਾਲਾ ਖਾਈ ਨੇ ਆਉਂਦਾ ਹੀ ਦਬੋਚ ਲਿਆ। ਬਾਜ਼ਾ ਅਤੇ ਗੀਤਾ ਕੋਟਕਰੋੜ ਨੇ ਭਾਵੇਂ ਮੱਤੇ ਵਰਗੇ ਧਾਵੀ ਨੂੰ ਲਪੇਟਾ ਮਾਰਿਆ, ਲੇਕਨ ਲਾਡਾ ਸੰਧਵਾਂ ਨੇ ਜੀਤ, ਤਾਰ ਲੰਡੇ ਕੇ ਨੇ ਬਿੱਕੀ, ਫਿੰਦੀ ਅਤੇ ਇੰਦਰਜੀਤ ਰੁੜਕੀ ਦੀ ਜਾਫ ਲਾਇਨ ਮੋਠਾ ਸਰਪੰਚ, ਸੈਂਟੀ ਤੇ ਪੂਰੀ ਤਰ੍ਹਾਂ ਹਾਵੀ ਰਹੀ, ਹੈਪੀ ਚਮਿਆਰਾ ਅਤੇ ਰਿੰਕੂ ਨੇ ਵੀ ਵਧੀਆ ਰੇਡਾਂ ਪਾ ਕੇ ਸੱਤ ਨੰਬਰਾਂ ਨੇ ਮੈਚ ਸੱਤਾ ਮਠੱਡਾ ਨੂੰ ਲੈ ਕੇ ਦੇ ਦਿੱਤਾ।ਕਵੈਂਟਰੀ ਅਤੇ ਡਰਬੀ ਵਿਚਕਾਰ ਹੋਇਆ ਮੈਚ ਇੱਕ ਪਾਸੜ ਹੀ ਸੀ ਪੱਪੂ, ਲੰਬੜ, ਸਰਵਣ ਨੇ ਗੁਰਨਾਮ ਸਿੰਘ ਛੋਕਰ ਦਾ ਅਜੇ ਹੱਕ ਨਹੀਂ ਮੋੜਿਆ। ਟਿਲਫੋਰਡ ਅਤੇ ਸਾਊਥਾਲ ਦਾ ਮੈਚ ਪਿੱਚ ਨੰਬਰ ਦੋ ਵਿੱਚ ਜਿਉਂ ਹੀ ਸ਼ੁਰੂ ਹੋਇਆ ਤਾਂ ਦਰਸ਼ਕਾਂ ਨੇ ਮਨ ਬਦਲ ਕੇ ਪਿੱਚ ਨੰਬਰ ਦੋ ਨੂੰ ਇੱਕ ਮੰਨ ਕੇ ਵੇਖਣਾ ਸ਼ੁਰੂ ਕਰ ਦਿੱਤਾ ਜਾਣੀ ਕਿ ਸਭ ਦਰਸ਼ਕ ਪਿੱਚ ਨੰਬਰ ਦੋ ਦੇ ਦੁਆਲੇ ਆ ਇਕੱਠੇ ਹੋ ਗਏ। ਸਾਬੀ ਚਕਰ ਵਾਲੇ ਨੇ ਇੰਦਰਪਾਲ ਨੂੰ ਜੱਫਾ ਮਾਰਿਆ ਤਾਂ ਸੰਦੀਪ ਨੰਗਲ ਅੰਬੀਆਂ ਵਾਲੇ ਨੇ ਲੱਡੂ ਨੂੰ ਹਾਫ ਟਾਈਮ ਤੱਕ ਬਲਵਿੰਦਰ ਚੱਠਾ ਦੀ ਟੀਮਤਿੰਨ ਨੰਬਰਾਂ ਤੇ ਪਿਛਾਂ ਸੀ ਲੇਕਨ ਬਾਅਦ ਵਿੱਚ ਇਹ ਫਰਕ ਅੱਠਾਂ ਦਾ ਹੋ ਗਿਆ। ਗੁਲਜ਼ਾਰ, ਗੋਲੂ, ਹਰਜੀਤ ਪੱਤੜ ਦੇ ਵਧੀਆ ਜੱਫਿਆਂ ਸਦਕਾ ਅਵਤਾਰ ਬਾਬਾ ਦੀ ਟੀਮ ਮੈਚ ਜਿੱਤ ਗਈ। ਬਾਰਕਿੰਗ ਅਤੇ ਪੰਜਾਬ ਯੁਨਾਇਟਿਡ ਟਿਲਫੋਰਡ ਵੁਲਵਰਹੈਂਪਟਨ ਵਿਚਕਾਰ ਹੋਇਆ ਟੂਰਨਾਮੈਂਟ ਦਾ ਪੰਜਵਾਂ ਮੈਚ ਸਾਨ੍ਹਾ ਦੇ ਭੇੜ ਵਰਗਾ ਸੀ ਦੀਪਾ ਕੌਂਕੇ ਹਿੱਕ ਚੌੜੀ ਕਰ ਕਰ ਕੇ ਕੌਡੀਆਂ ਪਾ ਰਿਹਾ ਸੀ। ਗੋਗੀ ਜਰਗੜੀ, ਸੁਖਚੈਨ ਨਾਗਰਾ, ਰਾਜੂ ਕੌਂਕੇ, ਕਾਲਾ ਮਹੇੜੂ, ਗੋਰਾ ਗੋਲੇਵਾਲਾ, ਨਿਰਮਲ ਚਾਂਗਲੀ ਦੀਆਂ ਅੱਜ ਪੰਜੇ ਘਿਉ ਵਿੱਚ ਸੀ। ਬਹਾਦਰ ਸ਼ੇਰਗਿੱਲ, ਨਛੱਤਰ ਥਿਆੜਾ, ਪਾਲੀ ਚੱਠਾ, ਮਹਿੰਦਰ ਮੌੜ ਦੀਆਂ ਸਧਰਾਂ ਇਸ ਵਰ੍ਹੇ ਪੂਰੀਆਂ ਨਹੀਂ ਹੋ ਰਹੀਆਂ ਲੱਗਦਾ ਅਗਲੇ ਵਰ੍ਹੇ ਦੀ ਰਣਨੀਤੀ ਹੁਣੇ ਤੋਂ ਸ਼ੁਰੂ ਕਰ ਰੱਖੀ ਐ।
 

ਸ੍ਰ. ਕੰਵਲਜੀਤ ਸਿੰਘ ਲਾਲੀ, ਬਲਬੀਤ ਸਿੰਘ ਮੰਡੇਰ, ਦੀਪਾ ਮੌਲੀ, ਦਰਬਾਰਾ ਧਾਲੀਵਾਲ, ਰਸ਼ਪਾਲ ਸਿੰਘ ਬਿੱਲ੍ਹਾ ਅਤੇ ਹੋਰ ਕਬੱਡੀ ਪ੍ਰੇਮੀ ਕਵੈਂਟਰੀ ਦੇ ਮੇਲੇ ਤੇ

ਈਰਥ ਵੂਲਿਚ ਨੇ ਹੁੱਲ ਨੂੰ ਹਰਾ ਦਿੱਤਾ ਅਤੇ ਇਲਫੋਰਡ ਨੇ ਵਾਲਸਾਲ ਨੂੰ ਸਲੋਹ ਨੇ ਲੈੰਟਰ ਨੂੰ ਵੱਡੇ ਫਰਕ ਨਾਲ ਹਰਾ ਜਰੂਰ ਦਿੱਤਾ ਲੇਕਨ ਹੈਪੀ ਦਾ ਸ਼ੌਕਤ ਨੂੰ ਜੱਫਾ ਦਰਸ਼ਕਾਂ ਦੇ ਪੰਜਾ ਦਾ ਮੁੱਲ ਮੋੜ ਗਿਆ। ਮਿਡਵੇ ਅਤੇ ਇਲਫੋਰਡ ਦਾ ਮੈਚ ਹਾਫ ਟਾਈਮ ਤੱਕ ਅੱਧੋ ਅੱਧ ਦੇ ਫਰਕ ਨਾਲ ਸੀ, ਅੰਮ੍ਰਿਤ, ਹੈਪੀ, ਗੋਰਾ, ਸੁੱਖਾ, ਜੱਗਾ ਦੀ ਗੋਪੀ ਮਿੱਠਾਪੁਰ, ਹੀਰਾ ਭਲਵਾਨ, ਕਾਲਾ ਪਟਿਆਲਾ, ਤਿੰਦਾ, ਮਾਣਕ, ਪਾਲਾ ਪੰਡੋਰੀ ਅੱਗੇ ਪੇਸ਼ ਨਾ ਗਈ। ਸਾਊਥਾਲ ਅਤੇ ਗ੍ਰੇਵਜ਼ੈਂਡ ਦੇ ਮੈਚ ਵਿੱਚ ਗੁਲਜ਼ਾਰ ਨੇ ਮੱਤੇ ਨੂੰ ਦੋ ਜੱਫੇ ਲਗਾ ਕੇ ਆਪਣਾ ਮੁੱਲ੍ਹ ਮੋੜਣ ਦੀ ਕੋਸ਼ਿਸ਼ ਕੀਤੀ ਲੇਕਨ ਪ੍ਰਬੰਧਕਾਂ ਦੇ ਕੱਪ ਚੁੱਕਣ ਦੀ ਹਸਰਤ ਅਜੇ ਟੀਮ ਨੇ ਪੂਰੀ ਨਹੀਂ ਕੀਤੀ। ਗੋਲੂ ਪਮਾਲ ਨੇ ਹੈਪੀ ਨੂੰ ਤਕੜਾ ਜੱਫਾ ਮਾਰਿਆ ਅਤੇ ਹਰਜੀਤ ਪੱਤੜ ਨੇ ਮੱਤਾ ਨੂੰ ਬਾਲਾ ਖਾਈ ਅਜਮੇਰ ਜਲਾਲ ਨੂੰ ਪਿੰਡ ਦਾ ਹਾਲ ਪੁਛਿਆ, ਤਾਰ ਲੰਡੇ ਕੇ ਨੇ ਤੋਚੀ ਅਤੇ ਜਲਾਲ ਨੂੰ ਹੱਥ ਵਿਖਾਏ। ਕਵੈਂਟਰੀ ਅਤੇ ਸਿੱਖ ਟੈਂਪਲ ਵੁਲਵਰਹੈਂਪਟਨ ਦਾ ਮੈਚ ਭਾਵੇਂ ਨੰਬਰਾਂ ਦਾ ਕਾਫੀ ਫਰਕ ਵਿਖਾਉਂਦਾ ਰਿਹਾ ਲੇਕਨ ਰਵਿੰਧਰ ਰੱਭੋ ਅਤੇ ਮਨਜੀਤ ਸੁਹੇੜੇ ਨੇ ਮੱਲ੍ਹ ਦੀ ਗੋਡਣੀ ਲਵਾ ਦਿੱਤੀ। ਖਾੜਕੂ ਨੇ ਸੁੱਖਾ ਨੂੰ ਰੋਕਿਆ ਅਤੇ ਬਲਕਾਰੇ ਨੇ ਦੀਪੇ ਨੂੰ, ਭਜਾ ਗੋਗੀ, ਰਮੀਦੀ ਅਤੇ ਭਿੰਦਰ ਚਾਂਗਲੀ ਨੂੰ ਰੋਕ ਗਿਆ ਅਤੇ ਛਿੰਦਾ ਅਮਲੀ ਨੇ ਰਮੀਦੀ ਨੂੰ ਜੱਫਾ ਲਾ ਕੇ ਬਾਗੋਬਾਗ ਹੋ ਗਿਆ ਕਿ ਅਜੇ ਬੁੱਢਾ ਨਹੀਂ ਹੋਇਆ। ਸਲੋਹ ਨੇ ਅਮਨ ਜੌਹਲ, ਰਾਜਾ, ਅਮਰਜੀਤ, ਕਿੰਦਾ, ਭਾਊ ਦੀ ਬ੍ਰਮਿੰਘਮ ਨੂੰ ਹਰਾ ਦਿੱਤਾ। ਟੂਰਨਾਮੈਂਟ ਸਮਾਪਤੀ ਵੱਲ ਨੂੰ ਵਧ ਰਿਹਾ ਸੀ ਮੈਚ ਵੀ ਥੋੜੇ ਹੀ ਰਹਿੰਦੇ ਸਨ, ਦਰਸ਼ਕਾਂ ਦਾ ਆਉਣ ਜਾਣ ਅਜੇ ਵੀ ਬਣਿਆ ਹੋਇਆ ਸੀ ਸੂਰਜ ਦੇਵਤਾ ਨੇੜੇ ਹੋ ਹੋ ਕੇ ਕਬੱਡੀ ਵੇਖਦਾ ਅਤੇ ਇੰਦਰ ਦੇਵਤੇ ਨੂੰ ਸੋਨੇਹਾ ਭੇਜ ਦਿੰਦਾ ਸੀ ਕਿ ਅਜੇ ਠਹਿਰ ਜਾ ਗੱਭਰੂ ਕਬੱਡੀ ਖੇਡਦੇ ਆ। ਅੱਜ ਦੇ ਕੱਪ ਤੇ ਕਈਆਂ ਦੀ ਅੱਖ ਸੀ ''ਕੌਣ ਨਿਤਰੂ ਵੜੇਵੇਂ ਖਾਣੀ'' ਸਾਰੇ ਸੋਚ ਰਹੇ ਸਨ।
 

ਕਵੈਂਟਰੀ ਦੇ ਜਾਫੀ ਜੱਫਾ ਲਾਉਣ ਦੀ ਤਾਕ ਵਿੱਚ, ਰਵਿੰਦਰ ਰੱਭੋ ਜੱਫਾ ਠੋਕਦਾ ਹੋਇਆ, ਸ਼ੌਖਤ ਨੂੰ ਜੱਫਾ, ਮਿਡਵੇ ਦੇ ਖਿਡਾਰੀ ਦਾ ਕੌਂਕੇ ਨੂੰ ਜੱਫਾ

ਮਿਡਵੇ ਅਤੇ ਬਾਰਕਿੰਘ ਦਾ ਮੈਚ ਸ਼ੁਰੂ ਹੋਇਆ ਤਾਂ ਦਰਸ਼ਕ ਇੱਕ ਦੂਸਰੇ ਦੇ ਕੂਹਣੀਆਂ ਮਾਰ ਮਾਰ ਅੱਗੇ ਆਅੁਣ ਲਈ ਥਾਂ ਬਣਾਉਣ ਲੱਗੇ। ਹਾਫ ਟਾਈਮ ਤੱਕ ਲਹਿੰਬਰ ਸਿੰਘ ਲਿਧੜ ਦੀ ਟੀਮ ਅੱਧੇ ਨੰਬਰ ਤੇ ਅੱਗੇ ਸੀ, ਜੋਗਿੰਦਰ, ਮਹਿੰਦਰ, ਬਲਬੀਰ ਅਤੇ ਸ਼ਿੰਦਾ ਭਲਵਾਨ ਖਿਡਾਰੀਆਂ ਦੇ ਕੰਨੀ ਫੁਕਾਂ ਮਾਰਨ ਲੱਗੇ ਅੱਧੇ ਨੰਬਰ ਦਾ ਈ ਫਰਕ ਐ ਮਾਰੋ ਦੋ ਜੱਫੇ ਅੱਜ ਕੱਪ ਆਪਣਾ ਈ ਸਮਝੋ। ਉਧਰੋਂ ਲਹਿੰਬਰ ਸਿੰਘ ਲਿਧੜ ਪੌਂਡਾਂ ਦੀ ਭਰੀ ਜੇਬ ਖਾਲੀ ਕਰ ਰਿਹਾ ਸੀ ਪੁੱਤ ਅੱਜ ਦਾ ਕੱਪ ਨਾ ਹੱਥੋਂ ਜਾਵੇ, ਕਾਲਾ ਮਹੇੜੂ, ਨੇ ਮਾਣਕ ਨੂੰ, ਨਿਰਮਲ ਚਾਂਗਲੀ ਨੇ ਪਾਲਾ, ਮਾਣਕ, ਗੋਰੇ ਨੇ ਤਿੰਦਾ, ਹੀਰਾ ਭਲਵਾਨ ਨੇ ਦੀਪਾ ਕੌਂਕੇ, ਨਿੰਦੀ ਨੇ ਗੋਗੀ ਜਰਗੜੀ, ਕਾਲੇ ਨੇ ਸੁਖਚੈਣ ਨਾਗਰਾ ਨੂੰ ਦਬੋਚਿਆ ਸਿਰਫ ਇੱਕ ਜੱਫੇ ਦੇ ਫਰਕ ਨੇ ਜਿੱਤ ਬਾਰਕਿੰਗ ਦੀ ਝੋਲੀ ਪਾ ਦਿੱਤੀ। ਸਲੋਹ ਅਤੇ ਹੁੱਲ ਦਾ ਮੈਚ ਠੀਕ ਸੀ, ਨਾਣੂ ਬਿਹਾਰੀਪੁਰੀਆ ਨੇ ਕਾਕਾ ਕਾਰੀਸਾਰੀ ਨੂੰ ਜੱਫਾ ਲਾ ਕੇ ਦੱਸਿਆ ਕਿ ਤਕਨੀਕ ਜੋਰ ਤੋਂ ਜਿਆਦਾ ਕਾਮਯਾਬ ਰਹਿੰਦੀ ਐ, ਬਿੰਦੂ ਸ਼ੌਕਤ ਨੂੰ ਹੱਥ ਪਾ ਗਿਆਲੇਕਨ ਸਲੋਹ ਜੇਤੂ ਰਹੀ। ਬਾਰਕਿੰਗ ਅਤੇ ਸਾਊਥਾਲ ਦਾ ਪਹਿਲਾ ਸੈਮੀਫਾਈਨਲ ਮੈਚ ਵੀ ਕਾਫੀ ਰੌਚਿਕ ਸੀ ਕਾਲਾ ਮਹੇੜੂ ਨੇ ਤੋਚੀ ਜਾਲਾਲ ਨੂੰ ਰੋਕਿਆ ਤਾਂ ਨਿਰਮਲ ਚਾਂਗਲੀ ਨੇ ਲੱਡੂ ਵੀ ਭੋਰ ਦਿੱਤਾ। ਸੇਬੀ ਨੇ ਨਾਗਰੇ ਦਾ ਨਗਾਰਾ ਵਜਾਇਆ। ਅਵਤਾਰ ਬਾਬਾ ਦੀ ਕੀਤੀ ਸੇਵਾ ਦਾ ਮੁੱਲ੍ਹ ਖਿਡਾਰੀ ਮੋੜ ਨਹੀਂ ਸਕੇ। ਬਾਰਕਿੰਗ ਜਿੱਤ ਕੇ ਫਾਈਨਲ ਮੈਚ ਵਿੱਚ ਪਹੁੰਚ ਗਈ। ਸਲੋਹ ਅਤੇ ਕਵੈਂਟਰੀ ਵਿਚਕਾਰ ਹੋਏ ਦੂਜੇ ਸੈਮੀਫਾਈਨਲ ਮੈਚ ਵਿੱਚ ਜੱਫੇ ਤੇ ਜੱਫਾ ਠੁਕਦਾ ਰੇਡ ਪੂਰੀ ਤੇਜ਼ ਸੀ, ਧਾਵੀ ਪੂਰੀ ਫੁਰਤੀ ਨਾਲ ਜਾਂਦੇ ਕੋਈ ਫੜਿਆ ਜਾਂਦਾ ਕੋਈ ਨੰਬਰ ਲੈ ਜਾਂਦੇ, ਹਾਫ ਟਾਈਮ ਤੱਕ ਸਲੋਹ ਅੱਧੇ ਨੰਬਰ ਤੇ ਅੱਗੇ ਸੀ, ਸਲੋਹ ਵਾਲੇ ਜਿਆਦਾ ਸ਼ੀਰੇ ਸੰਮੀਪੁਰੀਏ ਦੀ ਬੇਟੀ ਦੇ ਵਿਆਹ ਮੌਕੇ ਪ੍ਰੀਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਨ ਗਏ ਹੋਏ ਸਨ, ਰੇਸ਼ਮ ਸਿੰਘ ਡੇਲ, ਗੁਰਮੇਲ ਸਹੋਤਾ, ਦਰਬਾਰਾ ਧਾਲੀਵਾਲ ਭਾਵੇ ਟੀਮ ਦੀ ਸਪੋਰਟ ਤੇ ਪਹੁੰਚੇ ਲੇਕਨ ਅੱਜ ਸਤਨਾਮ ਸਿੰਘ ਦਾ ਦਿਨ ਲੱਗਦਾ ਸੀ, ਰਵਿੰਦਰ ਰੱਭੋ ਨੇ ਕਾਕੇ ਨੂੰ ਜੋਗੀ ਨੂੰ ਅਤੇ ਤੇਜ਼ੀ ਨੂੰ ਜੱਫਾ ਲਾਇਆ, ਖਾੜਕੂ ਕੁਲਜੀਤਾ ਨੇ ਤੇਜ਼ੀ ਨੂੰ ਮਨਜੀਤ ਸੁਹੇੜਾ ਨੇ ਜੋਗੀ ਅਤੇ ਤੇਜ਼ੀ ਨੂੰ ਜੀਆ ਸਾਦਕ ਪੁਰੀਆ ਵੀ ਅੱਗ ਵਾਂਗੂ ਬਲਦਾ ਸੀ, ਪੱਪੀ ਖਹਿਰਾ ਨੇ ਗੁਗੂ ਹਿੰਤਪੁਰੀਆ, ਰਮੀਦੀ, ਦੀਪਾ, ਗੋਲਡੀ, ਗੁੱਕ ਨੇ ਰਮੀਦੀ, ਪ੍ਰੇਮ ਝਨੇਰ ਨੇ ਦੀਪਾ, ਗੁਗੂ ਅਤੇ ਰਮੀਦੀ ਨੂੰ ਜੱਫਾ ਲਾਇਆ 50-51 ਦੇ ਫਰਕ ਨਾਲ ਮੈਚ ਕਵੈਂਟਰੀ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈ।
ਕੰਵਲਜੀਤ ਸਿੰਘ ਲਾਲੀ ਸਾਬਕਾ ਐਮ ਐਲ ਏ ਆਦਮਪੁਰ ਨੇ ਵੀ ਮੇਲੇ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਫਾਈਨਲ ਮੈਚ ਤੋਂ ਪਹਿਲਾਂ ਸ਼ਾਬਾਸ਼ ਦਿੱਤੀ। ਰਸ਼ਪਾਲ ਸਿੰਘ ਬਿੱਲ੍ਹਾ, ਟੋਨੀ ਕਾਲਖ ਵੀ ਪਹੁੰਚੇ ਹੋਏ ਸਨ।
ਅੱਜ ਰਾਜ ਪਲਟਾ ਹੋ ਗਿਆ ਸੀ ਕਈ ਵਰ੍ਹਿਆਂ ਬਾਅਦ ਕਵੈਂਟਰੀ ਅਤੇ ਬਾਰਕਿੰਗ ਫਾਈਨਲ ਵਿੱਚ ਆਹਮੋ ਸਾਹਮਣੇ ਹੋਏ ਰਾਜ ਪਲਟਾ ਹੋ ਚੱਿਕਆ ਸੀ, ਨਿਰਮਲ ਚਾਂਗਲੀ ਨੇ ਭਿੰਦਰ, ਦੀਪਾ ਅਤੇ ਗੁਗੂ ਨੂੰ ਜੱਫਾ ਲਾਇਆ ਅਤੇ ਕਾਲਾ ਮਹੇੜੂ ਨੇ ਗੁੱਗੂ, ਦੀਪਾ ਅਤੇ ਭਿੰਦਰ ਨੂੰ ਰਵਿੰਦਰ ਰੱਭੋ ਨੇ ਦੋ ਦੀਪਾ ਕੌਂਕ ਨੂੇੰ, ਇੱਕ ਗੋਗੀ ਜਰਗੜੀ ਨੂੰ, ਮਨਜੀਤ ਨੇ ਦੋ ਗੋਗੀ ਨੂੰ ਜੀਤਾ ਸਾਦਕਪੁਰੀਆ ਨੇ ਦੀਪਾ ਕੌਂਕੇ ਨੂੰ ਜੱਫੇ ਤਾਂ ਦੋਵੇਂ ਪਾਸੇ ਇੱਕੋ ਜੇਹੇ ਹੀ ਸਨ ਲੇਕਨ ਪਹਿਲੀ ਰੇਡ ਦਾ ਫਰਕ ਫਰਕ ਹੀ ਰਿਹਾ ਪੌਂਡਾਂ ਦਾ ਮੀਂਹ ਵਰਦਾ ਲਹਿੰਬਰ ਸਿੰਘ ਲਿਧੜ ਪੌਂਡ ਵਾਰਦਾ ਤਾਂ ਦੀਪਾ ਮੌਲੀ ਇੱਕ ਇੱਕ ਜੱਫੇ ਤੇ ਪੰਜਾਹ ਪੰਜਾਹ ਦਾ ਮੁੱਲ੍ਹ ਪਾ ਰਿਹਾ ਸੀ। ਅਖੀਰ ਇੱਕ ਰੇਡ ਰਹਿੰਦੇ ਹੀ ਡੇਢ ਨੰਬਰ ਦੇ ਫਰਕ ਨਾਲ ਬਾਰਕਿੰਗ ਨੇ ਕੱਪ ਜਿੱਤ ਕੇ ਬੜੇ ਚਿਰਾਂ ਤੋਂ ਕਲੱਬ ਦੀ ਹਸਰਤ ਪੂਰੀ ਕੀਤੀ ਅਤੇ ਕਵੈਂਟਰੀ ਵਾਲਿਆਂ ਨੇ ਰਨਰ ਅੱਪ ਦਾ ਕੱਪ ਜਿੱਤ ਕੇ ਖੁਸ਼ੀ ਮਨਾਈ ਕੇ ਉਹਨਾਂ ਦਾ ਟੂਰਨਾਮੈਂਟ ਨਿਰਸੰਦੇਹ ਪੂਰਾ ਕਾਮਯਾਬ ਹੋਇਆ। ਪਲਵਿੰਦਰ ਸਿੰਘ ਢੰਡਾ ਨੇ ਦੋ ਕੁਇੰਟਲ ਦੀ ਆਇਰਨ ਚੁੱਕੀ। ਜਿਸ ਲਈ ਸਮੁੱਚੀ ਪ੍ਰਬੰਧਕ ਕਮੇਟੀ, ਸਹਿਯੋਗੀ ਸੱਜਣ ਅਤੇ ਇਲਾਕਾ ਨਿਵਾਸੀ ਵਧਾਈ ਦੇ ਪਾਤਰ ਹਨ। ਇਸ ਟੂਰਨਾਮੈਂਟ ਤੇ ਸ੍ਰ. ਕੁੰਦਨ ਸਿੰਘ ਖੈੜਾ, ਬਲਬੀਰ ਸਿੰਘ ਮੰਡੇਰ, ਬਹਾਦਰ ਸਿੰਘ ਸ਼ੇਰਗਿੱਲ, ਪੱਪੂ ਗੁਰਦਾਸਪੁਰੀਆ, ਸੱਬਾ ਗੁਰਦਾਸਪੁਰੀਆ, ਭਜੀ ਖੀਰਾਂ ਵਾਲੀ, ਪਿਆਰਾ ਰੰਧਾਵਾ, ਕੇਵਲ ਪੁਲਸੀਆ, ਬਿੰਦਰ, ਕੁੱਕੀ, ਚਰਨੀ, ਕੁਲਦੀਪ ਸਿੰਘ ਖਾਲਸਾ, ਬਿਟੂ ਭਰੋਲੀ, ਜਸਵੀਰ ਸਿੰਘ ਖਾਲਸਾ, ਨਛੱਤਰ ਛੋਕਰ, ਮੋਹਣਾ ਕਾਲੇ ਸੰਘਿਆਂ ਵਾਲਾ ਆਦਿ ਸ਼ਾਮਿਲ ਹੋਏ। ਟੂਰਨਾਮੈਂਟ ਦੀ ਕਾਮਯਾਬੀ ਲਈ ਸਤਨਾਮ ਸਿੰਘ ਗਿੱਲ, ਭਜਨ ਸਿੰਘ ਸਮਰਾ, ਮੇਹਰ ਸਿੰਘ ਕੰਗ, ਸੋਹਣ ਸਿੰਘ ਚੀਮਾ, ਗੁਰਦੇਵ ਸਿੰਘ ਹੇਅਰ, ਭਜਨ ਸਿੰਘ ਨਾਹਲ, ਦਿਲਬਾਗ ਸਿੰਘ ਗਿੱਲ, ਕੁਲਦੀਪ ਸਿੰਘ ਗਿੱਲ, ਦੀਪਾ ਸੈਣੀ, ਡਾ. ਬੱਲ, ਜਸਵੀਰ ਸ਼ੀਰਾ, ਕੇਵਲ ਪਾਸਲਾ, ਮੱਖਣ ਸ਼ੰਕਰ, ਸ਼ਿੰਦਾ ਸ਼ੂਮੰਤਰ, ਕਵੈਂਟਰੀ ਏਸ਼ੀਅਨ ਸਪੋਰਟਸ ਫੈਡਰੇਸ਼ਨ ਅਤੇ ਸਮੂੰਹ ਇਲਾਕ ਨਿਵਾਸੀ ਵਧਾਈ ਦੇ ਪਾਤਰ ਹਨ।