ਬ੍ਰਮਿੰਘਮ ਦੇ ਖੇਡ ਮੇਲੇ ਤੇ ਲੱਗੀਆਂ ਪੂਰੀਆਂ ਰੌਣਕਾਂ, ਕੱਪ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਦੇ ਹਵਾਲੇ ਰਨਰ ਅੱਪ ਟਿਲਫੋਰਡ ਕਬੱਡੀ ਕਲੱਬ ਰਹੀ
ਰਿਪੋਰਟ ਮਨਪ੍ਰੀਤ ਸਿੰਘ ਬੱਧਨੀ ਕਲਾਂ

ਜੀ ਐਨ ਜੀ ਸਮੈਦਿਕ ਦੀ ਟੀਮ ਅਤੇ ਪ੍ਰਬੰਧਕ
ਬ੍ਰਮਿੰਘਮ ਦਾ ਖੇਡ ਮੇਲਾ ਇੰਗਲੈਂਡ ਦੇ ਪੁਰਾਣੇ ਮੇਲਿਆਂ
ਵਿੱਚੋਂ ਇੱਕ ਹੈ ਬ੍ਰਮਿੰਘਮ ਅਤੇ ਇਸ ਦੇ ਆਸ ਪਾਸ ਇਲਾਕੇ ਵਿੱਚ ਕਬੱਡੀ ਖਿਡਾਰੀਆਂ ਨੇ ਵੱਡੀ ਗਿਣਤੀ
ਵਿੱਚ ਵਸੇਬਾ ਕੀਤਾ ਹੋਇਆ ਹੈ। ਬਹੁਤ ਸਾਰੇ ਕਬੱਡੀ ਖਿਡਾਰੀਆਂ ਅਤੇ ਪ੍ਰਮੋਟਰਾਂ ਨੇ ਆਪਣੇ ਕਾਰੋਬਾਰ
ਵੀ ਇਹਨਾਂ ਇਲਾਕਿਆਂ ਵਿੱਚ ਸਥਾਪਿਤ ਕੀਤੇ ਹੋਏ ਹਨ। ਸਭ ਤੋਂ ਪਹਿਲਾਂ ਗੱਲ ਕਰੀਏ ਗੁਰੁ ਨਾਨਕ
ਗੁਰਦੁਆਰਾ ਸਮੈਦਿਕ ਦੀ ਇਹ ਗੁਰੁ ਘਰ ਇੰਗਲੈਂਡ ਦੇ ਪ੍ਰਮੁੱਖ ਗੁਰੁ ਘਰਾਂ ਵਿੱਚੋਂ ਇੱਕ ਹੈ। ਯੁਰਪ
ਦਾ ਸਭ ਤੋਂ ਵੱਡਾ ਗੁਰੁ ਘਰ ਹੈ ਇਸ ਗੁਰੁ ਘਰ ਵੱਲੋਂ ਪਹਿਲਾ ਟੂਰਨਾਮੈਂਟ 1965 ਤੋਂ ਸ਼ੁਰੂ ਕੀਤਾ
ਗਿਆ ਸੀ ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਇਸ ਗੁਰੁ ਘਰ ਵਿਖੇ 9-10 ਹਜ਼ਾਰ ਸੰਗਤ ਹਰ ਹਫਤੇ ਦਰਸ਼ਨ
ਕਰਦੀ ਹੈ। ਸਿੱਖੀ ਵਿਰਸੇ ਨੂੰ ਮਜ਼ਬੂਤ ਕਰਨ ਲਈ ਜਿਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ
ਸਿੱਖੀ ਪ੍ਰਚਾਰ ਕੀਤਾ ਜਾਂਦਾ ਹੈ ਉਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਉਤਸ਼ਾਹਿਤ ਕਰਨ ਲਈ ਹਰ
ਵਰ੍ਹੇ ਜੁਲਾਈ ਦੇ ਅਖੀਰਲੇ ਐਤਵਾਰ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਬੀਤੇ ਹਫਤੇ
ਬ੍ਰਮਿੰਘਮ ਦਾ ਟੂਰਨਾਮੈਂਟ ਬੜੀ ਸ਼ਾਨੋ ਸ਼ੌਕਤ ਨਾਲ ਹੋਇਆ ਜਿਸ ਵਿੱਚ ਹਜ਼ਾਰਾਂ ਖੇਡ ਪ੍ਰੇਮੀਆਂ ਨੇ
ਹਾਜ਼ਰੀ ਲਵਾਈ ਅਤੇ ਕਬੱਡੀ ਦਾ ਅਨੰਦ ਮਾਣਿਆਂ। ਗੁਰੂ ਘਰ ਦੇ ਮੁੱਖ ਸੇਵਾਦਾਰ ਸ੍ਰ. ਅਵਤਾਰ ਸਿੰਘ
ਗਿੱਲ, ਵਾਈਸ ਪ੍ਰਧਾਨ ਸ੍ਰ. ਸੁਖਵਿੰਦਰ ਸਿੰਘ ਹੇਅਰ, ਜਨਰਲ ਸਕੱਤਰ ਸੂਬਾ ਸਿੰਘ, ਸਰਬਜੀਤ ਸਿੰਘ
ਖਲਜਾਨਚੀ, ਜੋਗਿੰਦਰ ਸਿੰਘਬਾਹੀਆ ਅਤੇ ਕੇਹਰ ਸਿੰਘ ਚੀਮਾ ਦੋਵੇਂ ਟਰੱਸਟੀ ਅਤੇ ਕਬੱਡੀ ਪ੍ਰਮੋਟਰ ਸ੍ਰ.
ਜਸਵਿੰਦਰ ਸਿੰਘ ਨਿੰਨੀ ਸਹੋਤਾ ਮਹਿਮਾਨਾਂ ਨੂੰ ਜੀਓ ਆਇਆਂ ਆਖਦੇ ਮੇਲੇ ਦਾ ਜਾਇਜ਼ਾ ਲੈ ਰਹੇ ਸਨ।
|
ਗੁਰੂ ਨਾਨਕ ਗੁਰਦੁਆਰਾ ਸਮੈਦਿਕ ਅਤੇ ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਗਿੱਲ, ਵਾਈਸ ਪ੍ਰਧਾਨ ਸੁਖਵਿੰਦਰ ਸਿੰਘ ਹੇਅਰ, ਸੂਬਾ ਸਿੰਘ ਜਨਰਲ ਸਕੱਤਰ, ਸਰਬਜੀਤ ਸਿੰਘ ਖ਼ਜ਼ਾਨਚੀ, ਟਰੱਸਟੀ ਜੋਗਿੰਦਰ ਸਿੰਘ ਬਾਹੀਆ, ਕੇਹਰ ਸਿੰਘ ਚੀਮਾ ਅਤੇ ਕਮੇਟੀ ਦੇ ਹੋਰ ਨੁਮਾਇੰਦੇ |
ਪਹਿਲਾ ਮੈਚ ਬ੍ਰਮਿੰਘਮ ਅਤੇ ਕਵੈਂਟਰੀ ਵਿਚਕਾਰ ਹੋਇਆ ਅਮਨ
ਜੌਹਲ ਨੇ ਦੀਪਾ ਸੈਦੋਵਾਲ ਨੂੰ ਜੱਫਾ ਕੱਢ ਮਾਰਿਆ ਵਿਪਨ, ਈਛਵਣ, ਮਨਪ੍ਰੀਤ ਨੇ ਜਿਤੇ ਵਧੀੳਾ ਜਾਫ
ਲਾਇਨ ਬਣਾਈ ਹੋਈ ਸੀ ਉਥੇ ਅਮਰਜੀਤ, ਕਿੰਦਾ ਅਤੇ ਰਜਿੰਦਰ ਨੇ ਸੋਹਣੀਆਂ ਕੌਡੀਆਂ ਪਾਈਆਂ। ੈੰਚ ਸੋਹਣ
ਸਿੰਘ ਚੀਮਾ ਦੀ ਟੀਮ ਲੈ ਗਈ। ਟਿਲਫੋਰਡ ਨੇ ਦੂਜੀ ਗਰਾਉਂਡ ਵਿੱਚ ਵੁਲਵਰਹੈਂਪਨ (ਜੱਸਾ) ਨੂੰ ਹਰਾਇਆ।
ਸਿੱਖ ਟੈਂਪਲ ਵੁਲਵਰਹੈਂਪਟਨ ਨੇ ਮਿਡਵੇ ਨੂੰ ਦੋ ਅੰਕਾਂ ਦੇ ਫਰਕ ਨਾਲ ਹਰਾਇਆ। ਲੈਸਟਰ ਅਤੇ ਵਾਲਸਾਲ
ਦਾ ਮੈਚ ਪੂਰਾ ਮਘਿਆ ਲੇਕਨ ਅੱਧੇ ਨੰਬਰ ਤੇ ਲੈਸਟਰ ਜੇਤੂ ਰਹੀ। ਸਲੋਹ ਅਤੇ ਹੇਜ਼ ਦਾ ਮੁਕਾਬਲਾ ਹਮੇਸ਼ਾਂ
ਹੀ ਖੜਿਆ ਹੈ ਹਾਫ ਟਾਈਮ ਤੱਕ ਹੇਜ਼ ਦੀ ਟੀਮ ਅੱਧੇ ਨੰਬਰ ਤੇ ਅੱਗੇ ਸੀ ਲੇਕਨ ਬਾਅਦ ਵਿੱਚ ਸਲੋਹ ਜੇਤੂ
ਰਹੀ। ਗੋਲੂ ਗੱਜਣ ਵਾਲੇ ਨੇ ਸ਼ੌਕਤ ਅਤੇ ਬਾਜ਼ਾ ਨੇ ਤੇਜ਼ੀ ਨੂੰ ਸੁਟਿਆ। ਗੋਲਡੀ ਬਿੱਕੀ ਨੂੰ ਲੈ ਬੈਠਾ।
ਭਾਵੇਂ ਇੱਕ ਨੰਬਰ ਦੇ ਰੌਲੇ ਨੇ ਮੈਚ ਨੂੰ ਕੁਝ ਚਿਰ ਰੋਕਿਆ। ਪੰਜਾਬ ਯੁਨਾਇਟਡ ਟਿਲਫੋਰਡ
ਵੁਲਵਰਹੈਂਪਟਨ ਅਤੇ ਬਾਰਕਿੰਗ ਵਿਚਕਾਰ ਮੈਚ ਠੀਕ ਹੀ ਰਿਹਾ ਦੀਪਾ ਘੁਰਲੀ ਦੀਆਂ ਅੱਕ ਚੜ ਮੱਚੀਆਂ ਸੀ
ਲੰਮਾ ਹੱਥ ਕਰ ਕਰਕੇ ਧਾਵੀਆਂ ਨੂੰ ਸੁੱਟ ਲੈਂਦਾ, ਦੀਪਾ ਕੌਂਕੇ ਦੋਵਾਰ ਅਤੇ ਨਾਗਰਾ ਇੱਕ ਵਾਰ ਦੀਪੇ
ਘੁਰਲੀ ਦੀ ਲਪੇਟ ਵਿੱਚ ਆਏ। ਮਨਜਿੰਦਰ ਵੀ ਦੀਪੇ ਕੌਂਕੇ ਨੂੰ ਰੋਕ ਗਿਆ। ਡਰਬੀ ਨੇ ਹੁੱਲ ਨੂੰ ਅਤੇ
ਈਰਥ ਵੂਲਿਚ ਸਾਊਥਾਲ ਨਾ ੳਾਉਣੇ ਜੇਤੂ ਹੋ ਨਿਬੜੀ।
|
ਵਿਪਨ, ਅਮਨ, ਈਛਵਣ, ਮਨਪ੍ਰੀਤ ਦਾ ਦਾਅ ਵੇਖਦੇ ਹੋਏ |
ਗ੍ਰੇਵਜ਼ੈਂਡ ਅਤੇ ਟਿਲਫੋਰਡ ਦਾ ਮੈਚ ਪੂਰਾ ਰੌਚਕ ਸੀ ਤਾਰ
ਲੰਡੇ ਕੇ ਇੰਦਰਪਾਲ, ਲਾਡਾ ਸੰਧਵਾਂ ਨੇ ਤੇਜ਼ੀ, ਬਾਲਾ ਖਾਈ ਨੇ ਬਿੰਦੂ ਦੋ ਵਾਰ ਖਾਈ ਵਿੱਚ ਢਾਇਆ
ਲੇਕਨ ਸੰਦੀਪ ਨੰਗਲ ਅੰਬੀਆਂ ਵਾਲੇ ਨੇ ਜੱਫਿਆਂ ਦਾ ਮੀਂਹ ਜਿਹਾ ਵਰ੍ਹਾ ਦਿੱਤਾ, ਮੱਤਾ, ਫਿੰਦੀ, ਹੈਪੀ
ਸਭ ਨੂੰ ਹੈਪੀ ਹੈਪੀ ਕਰ ਦਿੱਤਾ। ਮਾਨੀ ਗਾਖਲ ਤੋਂ ਜਦ ਮੱਤਾ ਗੁਰਦਾਸਪੁਰੀਆ ਨੇ ਦੂਜੀ ਵਾਰ ਗਿੱਟਾ
ਫੜਾ ਕੇ ਨੰਬਰ ਦਿੱਤਾ ਤਾਂ ਸੱਤਾ ਮੁਠੱਡਾ ਗੁੱਸੇ ਵਿੱਚ ਮੱਤੇ ਨੂੰ ਦੱਸਦਾ ਸੀ ਕਿ ਦਸ ਸਾਲ ਕਬੱਡੀ
ਛੱਡੀ ਨੂੰ ਹੋ ਗਏ ਜਿਸ ਨੂੰ ਗਿੱਟਾ ਫੜਾਂ ਕੇ ਆਇਐਂ। ਜਰਨੈਲ ਬਾਹੜਮਜਾਰਾ, ਦਵਿੰਦਰ ਪਤਾਰਾ ਦੀ ਟੀਮ
ਅੱਜ ਨਿਰਾਸ਼ ਜਿਹੀ ਹੀ ਰਹੀ। ਕਵੈਂਟਰੀ ਅਤੇ ਸਿੱਖ ਟੈਂਪਲ ਵੁਲਵਰਹੈਂਪਟਨ ਦਾ ਮੈਚ ਹਾਫ ਟਾਈਮ ਤੱਕ
ਤਾਂ ਸਿੱਖ ਟੈਂਪਲ ਵੁਲਵਰਹੈਂਪਟਨ ਅੱਧੇ ਨੰਬਰ ਤੇ ਅੱਗੇ ਸੀ। ਛਿੰਦਾ ਅਮਲੀ ਦੀਪਾ ਨੂੰ ਕੈਂਚੀ ਲਾ ਕੇ
ਦੱਸ ਦਿੱਤਾ ਕਿ ਪੁਤ ਅਜੇ ਨਹੀਂ ਬੁੱਢਾ ਹੋਇਆ। ਰੱਭੋ ਅਤੇ ਮਨਜੀਤ ਸੁਹੇੜੇ ਦੇ ਕਮਾਲ ਦੇ ਜੱਫਿਆਂ
ਸਦਕਾ ਮੈਚ ਇਧਰ ਉੱਧਰ ਹੋ ਗਿਆ। ਇਲਫੋਰਡ ਹਾਰੀ ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਤੋਂ ਅਤੇ
ਈਰਥ ਵੁਲਿਚ ਲੈਸਟਰ ਤੋਂ ਹਾਰ ਗਈ। ਡਰਬੀ ਅਤੇ ਟਿਲਫੋਰਡ ਦਾ ਮੈਚ ਵੇਖਣਯੋਗ ਸੀ ਸਰਵਣ ਵਰਨਾਲੀਆ ਨੇ
ਤੇਜ਼ੀ, ਇੰਦਰਪਾਲ ਨੂੰ ਜੱਫੇ ਲਾਏ ਜਾਦੀ ਨੇ ਇੰਦਰਪਾਲ ਅਤੇ ਮਾਸਟਰ ਨੇ ਇੰਦਰਪਾਲ ਅਤੇ ਤੇਜ਼ੀ ਨੂੰ ਸਬਕ
ਤਾਂ ਪੜਾਇਆ ਲੇਕਨ ਜਿੱਤ ਬਲਵਿੰਦਰ ਚੱਠਾ ਅਤੇ ਭਜੀ ਖੀਰਾਂ ਵਾਲੀ ਦੀ ਟੀਮ ਦੀ ਹੋਈ।
|
ਪੰਜਾਬ ਯੁਨਾਇਟਡ ਟਿਲਫੋਰਡ ਵੁਲਵਰਹੈਂਪਟਨ ਜੇਤੂ ਕੱਪ ਲੈਂਦੇ ਹੋਏ |
ਮੇਲਾ ਪੂਰਾ ਭਰਦਾ ਜਾਂਦਾ ਸੀ ਕਬੱਡੀ ਦੇ ਆਸ਼ਕਾਂ ਨੇ ਮੈਦਾਨ ਅੰਦਰ ਆਉਣ ਦਾ ਸਿਲਸਲਾ ਜਾਰੀ ਰੱਖਿਆ ਹੋਇਆ ਸੀ। ਸੂਰਜ ਵੀ ਪ੍ਰਸੰਨ ਚਿੱਤ ਹੋ ਕੇ ਕਬੱਡੀ ਦੇ ਨਜ਼ਾਰੇ ਤੱਕਦਾ। ਪੰਜਾਬ ਯੁਨਾਇਟਿਡ ਟਿਲਫੋਰਡ ਵੁਲਵਰਹੈਂਪਟਨ ਅਤੇ ਸਲੋਹ ਦਾ ਮੈਚ ਸ਼ੁਰੂ ਤੋਂ ਹੀ ਨਤੀਜਾ ਦੱਸਣ ਲੱਗ ਪਿਆ ਸੀ। ਮਨਜਿੰਦਰ ਅਤੇ ਸੀਤੇ ਨੇ ਸ਼ੌਕਤ ਨੂੰ ਜੱਫਾ ਲਾ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਸੀਰਾ, ਗੋਲਡੀ, ਦਰਬਾਰਾ ਗੁਰਮੇਲ ਸਹੋਤਾ, ਬਿੰਦਰ ਅੱਜ ਖਿਡਾਰੀਆਂ ਤੋਂ ਖੁਸ਼ ਨਹੀਂ ਸੀ, ਪਹਿਲੇ ਸੈਮੀਫਾਈਨਲ ਵਿੱਚ ਟਿਲਫੋਰਡ ਨੇ ਪਿਆਰਾ ਰੰਧਾਵਾ ਦੀ ਟੀਮ ਨੂੰ ਹਰਾ ਦਿੱਤਾ ਅਤੇ ਪੰਜਾਬ ਯੁਨਾਇਟਿਡ ਟਿਲਫੋਰਡ ਵੁਲਵਰਹੈਂਪਟਨ ਨੇ ਕਵੈਂਟਰੀ ਨੂੰ ਅੱਧੇ ਸਮੇਂ ਤੱਕ 23-14 ਦਾ ਫਰਕ ਸੀ ਅਤੇ ਅਖੀਰ ਵਿੱਚ 24-37 ਦਾ ਰੱਭੋ ਗੱਬਰ ਨੂੰ ਜੱਫਾ ਤਾਂ ਮਾਰ ਗਿਆ ਲੇਕਨ ਗੁਰਲਾਲ 27-28 ਸੈਕਿੰਡ ਲੜਦਾ ਘੁਲਦਾ ਪੇਚੀਦੇ ਸ਼ਕੰਜੇ 'ਚੋਂ ਨਿਕਲਿਆ। ਦੀਪਾ ਘੁਰਲੀ ਗੁਗੂ, ਹਮੀਦੀ ਅਤੇ ਭਿੰਦਰ ਚਾਂਗਲੀ ਨੂੰ, ਸੀਤਾ ਨੇ ਭਿੰਧਰ ਨੂੰ ਮਨਜਿੰਦਰ ਨੇ ਗੁਗੂ, ਭਿੰਦਰ ਅਤੇ ਹਮੀਦੀ ਨੂੰ ਜੱਫਾ ਲਾ ਕੇ ਫਾੀਨਲ ਵਿੱਚ ਟੀਮ ਨੂੰ ਲੈ ਆਂਦਾ। ਕੀਪਾ ਟਾਂਡੇਵਾਲੀਆਂ ਅੱਜ ਵਿਸ਼ੇਸ਼ ਤੌਰ ਤੇ ਮੰਗਇਆ ਹੋਇਆ ਸੀ। ਦੀਪਾ ਮੌਲੀ ਅਤੇ ਸਤਨਾਮ ਦੀਆਂ ਆਰਾਂ ਨੇ ਵੈਹੜਿਆਂ ਨੂੰ ਜਿਆਦਾ ਅਸਰਦਾਇਕ ਨਹੀਂ ਬਣਾਇਆ। ਬਿੰਦਰ ਚੱਠਾ, ਭਜੀ ਖੀਰਾਂ ਵਾਲੀ, ਮਹਿੰਦਰ ਮੌੜ, ਬਹਾਦਰ ਸ਼ੇਰਗਿੱਲ, ਨਛੱਤਰ ਥਿਆੜਾ, ਪਾਲੀ ਚੱਠਾ ਦੀ ਟੀਮ ਦਾ ਫਾਈਨਲ ਮੈਚ ਸ਼ੁਰੂ ਹੋਇਆ ਤਾਂ ਦਰਸ਼ਕ ਸੋਚਦੇ ਸੀ ਕੇ ਮੈਚ ਪੂਰਾ ਫਸੂ ਲੇਕਨ ਹਾਫ ਟਾਈਮ ਤੋਂ ਥੋੜਾ ਬਆਦ ਵਿੱਚ ਹੀ ਮੈਚ ਦੀ ਸਮਾਪਤੀ ਹੋ ਗਈ। ਦੀਪੇ ਘੁਰਲੀ ਅਤੇ ਮਨਜਿੰਦਰ ਨੇ ਜੱਫਿਆਂ ਦਾ ਹੜ੍ਹ ਲੈ ਆਂਦਾ। ਇੱਕ ਇੱਕ ਕੌਢੀ ਦਾ ਮੁੱਲ੍ਹ ਪੈਣਾ ਸ਼ੁਰੂ ਹੋ ਗਿਆ ਸੀ ਪੌਂਡਾਂ ਨਾਲ ਭਰੀਆਂ ਜੇਬਾਂ ਖਾਲੀ ਹੋ ਰਹੀਆਂ ਸਨ, ਗੁਰਲਾਲ, ਗੱਬਰ, ਸੱਖਾ, ਸੀਤਾ, ਕੀਪਾ ਟਾਂਡੇ ਵਾਲੀਆਂ ਦੀ ਗੇਮ ਅੱਗੇ ਇੰਦਰਪਾਲ, ਬਿੰਦੂ ਬੱਜਵਾਂ, ਤੇਜ਼ੀ ਲੱਖਣ ਕੇ ਪੱਡੇ, ਘੋਗੜ, ਸੰਦੀਪ ਨੰਗਲ ਅੰਬੀਆਂ, ਬਿਟੂ ਘਨੌਰ, ਮਾਨੀ ਗਾਖਲ, ਲੱਭੀ ਦੀ ਪੇਸ਼ ਨਾ ਗਈ। ਭਜੀ ਖੀਰਾਂ ਵਾਲੀ ਬਿੰਦਰ ਚੱਠਾ ਦੀ ਟੀਮ ਨੂੰ ਰਨਰ ਅੱਪ ਤੇ ਸਬਰ ਕਰਨਾ ਪਿਆ ਅਤੇ ਪੰਜਾਬ ਯੁਨਾਇਟਿਡ ਟਿਲਫੋਰਡ ਵੁਲਵਰਹੈਂਪਟਨ ਨੇ ਬ੍ਰਮਿੰਘਮ ਦਾ ਕੱਪ ਚੁੱਕ ਕੇ ਅਗਲੇ ਵਰ੍ਹੇ ਮੁੜ ਮਿਲਣ ਦਾ ਵਾਅਦਾ ਕਰਦਿਆਂ ਖੁਸ਼ੀ ਖੁਸ਼ੀ ਅੱਜ ਦਾ ਜੇਤੂ ਕੱਪ ਚੁੱਿਕਆ।
|
ਟਿਲਫੋਰਡ ਕਬੱਡੀ ਕਲੱਬ ਨੂੰ ਰਨਰ ਅੱਪ ਦਾ ਕੱਪ ਦਿੰਦੇ ਹੋਏ ਪ੍ਰਬੰਧਕ |
ੳਖੀਰ ਵਿੱਚ ਗੁਰੁ ਘਰ ਦੇ ਪ੍ਰਧਾਂਨ ਸ੍ਰ. ਅਵਤਾਰ ਸਿੰਘ ਗਿੱਲ, ਜਸਵਿੰਦਰ ਸਿੰਘ ਨਿੰਨੀ ਸਹੋਤਾ ਅਤੇ ਸਾਥੀਆਂ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਕਬੱਡੀ ਜਗਤ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਹਰ ਪੁਰਾਣੇ ਖਿਡਾਰੀ ਪ੍ਰਮੋਟਰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਨੁਮਾਇੰਦੇ, ਮੀਡੀਆ ਅਤੇ ਕਲੱਬਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਟੂਰਨਾਮੈਂਟ ਦੀ ਕੁਮੈਂਟਰੀ ਭਿੰਦਾ ਮੁਠੱਡਾ, ਸੋਖਾ ਢੇਸੀ ਅਤੇ ਰਵਿੰਦਰ ਕੋਛੜ ਨੇ ਕੀਤੀ। ਕੁੱਲ ਮਿਲ੍ਹਾ ਕੇ ਮੇਲਾ ਹਰ ਪੱਖੋਂ ਪੂਰਾ ਕਾਮਯਾਬ ਰਿਹਾ ਜਿਸ ਲਈ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬ੍ਰਮਿੰਘਮ) ਦੀ ਪ੍ਰਬੰਧਕ ਕਮੇਟੀ ਅਤੇ ਟੂਰਨਾਮੈਂਟ ਕਮੇਟੀ ਵਧਾਈ ਦੀ ਪਤਾਰ ਹੈ। ਅਗਲੇ ਹਫਤੇ ਵਰਲਡ ਕੱਪ ਹੁੰਮ ਹੁੰਮਾ ਕੇ ਪਹੁੰਚ ਦੀ ਕ੍ਰਿਪਾਲਤਾ ਕਰਨੀ ਜੀ।
|
ਡਰਬੀ ਦੀ ਟੀਮ ਅਤੇ ਪ੍ਰਬੰਧਕ
ਹੁੱਲ ਦੀ ਟੀਮ ਅਤੇ ਪ੍ਰਬੰਧਕ
ਜਸਵਿੰਦਰ ਸਿੰਘ ਨਿੰਨੀ ਸਹੋਤਾ ਨੂੰ ਕਬੱਡੀ ਪ੍ਰਤੀ ਉਹਨਾਂ ਦੀ ਦੇਣ ਸਦਕਾ ਗੁਰੁ ਘਰ ਵੱਲੋਂ ਸਨਮਾਨ ਚਿੰਨ ਦਿੰਦੇ ਹੋਏ ਸ੍ਰ. ਅਵਤਾਰ ਸਿੰਘ ਗਿੱਲ, ਸੁਖਵਿੰਦਰ ਸਿੰਘ ਹੇਅਰ, ਸੂਬਾ ਸਿੰਘ, ਸੱਬਾ ਗੁਰਦਾਸਪੁਰੀਆ, ਛਿੰਦਾ ਬਾਠ, ਪੱਪੂ ਗੁਰਦਾਸਪੁਰੀਆ ਅਤੇ ਹੋਰ
ਗੁਰੁ ਘਰ ਦੇ ਪ੍ਰਧਾਨ ਅਵਤਾਰ ਸਿੰਘ ਗਿੱਲ ਨੂੰ ਸਨਮਾਨ ਚਿੰਨ ਭੇਂਟ ਕਰਦੇ ਹੋਏ ਜਸਵਿੰਦਰ ਸਿੰਘ ਨਿੰਨੀ ਸਹੋਤਾ
ਡਰਬੀ ਦੀ ਟੀਮ ਦੇ ਪ੍ਰਬੰਧਕ ਮੇਲਾ ਵੇਖਦੇ ਹੋਏ |