ਵਿਆਹੇ ਜੋੜਿਆਂ ਦੇ ਤਿੜਕਦੇ ਰਿਸ਼ਤੇ

ਅਮਰਜੀਤ ਕੌਰ ਬੈਲਜੀਅਮ


ਇਹ ਬੇਸ਼ੱਕ ਅਜੋਕੇ ਸਮੇਂ ਦੀ ਮੰਗ ਹੈ।ਪਰ ਇਹ ਸਮੱਸਿਆ ਬਹੁਤ ਪੁਰਾਣੀ ਹੈ।ਇਸ ਲਈ ਇਸ ਦਾ ਹੱਲ ਵੀ ਲੰਮੇ ਸਮੇਂ ਦੇ ਇਲਾਜ ਦੀ ਮੰਗ ਰੱਖਦਾ ਹੈ।ਪੁਰਖ ਪਰਧਾਨ ਸਮਾਜ ਹੋਣ ਕਰਕੇ ਔਰਤ ਕੁਲ ਦੁਨੀਆਂ ਵਿੱਚ ਹੀ ਲਤਾੜੀ ਜਾਂਦੀ ਰਹੀ ਸੀ।ਇਸੇ ਕਰਕੇ ਇਸ ਦਾ ਨਾਮ ਅਬਲਾ ਪੈ ਗਿਆ,ਔਰਤ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਬੁਲੰਦ ਅਵਾਜ਼ ਉਠਾਈ।ਸਮਾਂ ਹੌਲੀ ਹੌਲੀ ਬਦਲਦਾ ਗਿਆ,ਜੋ ਅੱਗ ਅੰਦਰ ਹੀ ਅੰਦਰ ਧੁਖਦੀ ਸੀ ਅੱਜ ਭਾਂਬੜ ਦਾ ਰੂਪ ਧਾਰ ਰਹੀ ਹੈ,ਨਤੀਜੇ ਵਜੋਂ ਰਿਸ਼ਤੇ ਤਿੜਕਦੇ ਅਤੇ ਟੁਟਦੇ ਜਾ ਰਹੇ ਹਨ।ਨੁਕਸਾਨ ਅਖੀਰ ਨੂੰ ਦੇਸ਼ ਕੌਮ ਦਾ ਹੀ ਹੋ ਰਿਹਾ ਹੈ,ਸਮਾਜਕ ਕਦਰਾਂ ਕੀਮਤਾਂ ਅਰਥਹੀਣ ਹੋ ਰਹੀਆਂ ਹਨ।

ਨਰ ਅਤੇ ਨਾਰੀ ਪਰਮਾਤਮਾਂ ਦੀ ਰਚਨਾਂ ਦੇ ਦੋ ਅਨਿਖੜਵੇਂ ਅੰਗ ਹਨ,ਇਹਨਾਂ ਵਿੱਚ ਸਮਤੋਲ ਬਣਿਆਂ ਹੀ ਰਹਿਣਾ ਚਾਹੀਦਾ ਹੈ।ਅੱਜ ਦੇ ਯੁੱਗ ਵਿੱਚ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਜੇ ਕੋਈ ਦੋਸ਼ੀ ਹੈ ਤਾਂ ਉਹ ਸਿਖਿਆ ਪਰਣਾਲੀ ਹੈ ।ਪੜ੍ਹਨ ਲਿਖਣ ਦਾ ਮਤਲਬ ਸਿਰਫ ਭੋਤਿਕ ਵਿਸ਼ੇ ਜਿਵੇਂ ਭਾਸ਼ਾ,ਗਣਿਤ ਵਿਗਿਆਨ ਜਾਂ ਹੋਰ ਕਿਸੇ ਕਿਸਮ ਦਾ ਤਕਨੀਕੀ ਗਿਆਨ ਹਾਸਲ ਕਰਨਾ ਹੀ ਨਹੀਂ ਸਗੋਂ ਨੈਤਿਕਤਾ ਦਾ ਗਿਆਨ ਹੋਣਾ ਵੀ ਜਰੂਰੀ ਹੈ ਤਾਂ ਕਿ ਜੀਵ ਨੂੰ ਸਮਝ ਲੱਗ ਸਕੇ ਕਿ ਇਸ ਦੁਨੀਆਂ ਵਿੱਚ ਉਸਦਾ ਕਿੰਨਾ ਅਹਿਮ ਸਥਾਨ ਹੈ;ਉਹ ਸਿਰਫ ਖਾਣ ਪੀਣ ਅਤੇ ਐਸ਼ ਕਰਨ ਲਈ ਹੀ ਪੈਦਾ ਨਹੀਂ ਹੋਇਆ ਉਸ ਨੇ ਰੱਬ ਦੇ ਬਨਾਏ ਕੁਦਰਤੀ ਨਿਜ਼ਾਮ ਦੀ ਅਨੁਸ਼ਾਸ਼ਨ ਵਿੱਚ ਰਹਿ ਕੇ ਪਾਲਨਾ ਕਰਨੀ ਹੈ।

ਦੁਨੀਆ ਦੇਸ਼ਾਂ ਤੋਂ ਬਣਦੀ ਹੈ,ਦੇਸ਼ ਸਮਾਜ ਤੋਂ ਅਤੇ ਸਮਾਜ ਪਰਿਵਾਰ ਤੋਂ।ਸੋ ਜੇਕਰ ਬਹੁਤਾਤ ਵਿਚ ਪਰਿਵਾਰ ਠੀਕ ਨਹੀਂ ਤਾਂ ਦੇਸ਼ ਤੇ ਦੁਨੀਆਂ ਵਿੱਚ ਵੀ ਅਮਨ ਚੈਨ ਨਹੀਂ ਹੋ ਸਕਦਾ।ਜਿਸ ਦੇਸ਼ ਵਿੱਚ ਅਮਨ ਕਾਨੂੰਨ ਦੀ ਹਾਲਤ ਮਾੜੀ ਹੈ ਤਾਂ ਸਮਝ ਲਓ ਉਥੇ ਪਰਿਵਾਰ ਟੁੱਟੇ ਹੋਏ ਹਨ। ਕਿਉਂਕਿ ਬੱਚਾ ਸਭ ਤੋਂ ਪਹਿਲਾਂ ਘਰ ਤੋਂ ਸਿਖਦਾ ਹੈ,ਫਿਰ ਸਮਾਜ ਦੇ ਰੂਪ ਵਿੱਚ ਸਕੂਲ਼ ਤੋਂ ਅਤੇ ਧਾਰਮਿਕ ਅਦਾਰਿਆਂ ਤੋਂ।ਅਜੋਕੇ ਸਮੇਂ ਵਿੱਚ ਲੜਾਈ ਦੇ ਵਾਤਾਵਰਣ ਵਿੱਚ ਪਲ ਕੇ ਵੱਡਾ ਹੋਇਆ ਮਨੁਖ, ਆਪਣੇ ਘਰ ਵਿੱਚ ਪਤੀ ਜਾਂ ਪਤਨੀ ਦੇ ਰੂਪ ਵਿੱਚ ,ਆਂਢ ਗੁਆਂਢ ਵਿੱਚ ,ਫਿਰ ਅਧਿਆਪਕ ਦੇ ਰੂਪ ਵਿੱਚ ਸਕੂਲਾਂ ਵਿੱਚ ਤੇ ਧਾਰਮਿਕ ਮੰਦਰਾਂ ਵਿੱਚ ਲੜਦਾ ਨਜ਼ਰ ਆ ਰਿਹਾ ਹੈ।ਘਰਾਂ ਅੰਦਰ ਮਾਂ ਬਾਪ ਲੜ ਰਹੇ ਹਨ,ਤੇ ਸਕੂਲ਼ ਅੰਦਰ ਕੋਈ ਨੈਤਿਕ ਸਿਖਿਆ ਰੌਚਿਕ ਢੰਗ ਨਾਲ ਦਿੱਤੀ ਨਹੀਂ ਜਾਂਦੀ,ਫਿਰ ਬੱਚਾ ਵੱਡਾ ਹੋਕੇ ਫਰੋਬਲੲਮ ੰੳਨ ੋਰ ਾੋਮੳਨ ਹੀ ਬਣੇਗਾ। ਉਸ ਨੂੰ ਪਤਾ ਹੀ ਨਹੀਂ ਕਿ ਇਨਸਾਨੀ ਕਦਰਾਂ ਕੀਮਤਾਂ ਕੀ ਹੁੰਦੀਆਂ ਹਨ,ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਕੀ ਹੈ,ਅਜਿਹੇ ਜੀਵ ਤੇ ਪਸ਼ੂ ਵਿੱਚ ਕੋਈ ਬਹੁਤਾ ਅੰਤਰ ਵੀ ਨਹੀਂ ਹੁੰਦਾ।

ਸੋ ਸੰਖੇਪ ਵਿੱਚ ਤਿੜਕਦੇ ਜਾਂ ਟੁਟਦੇ ਹੋਏ ਰਿਸ਼ਤਿਆਂ ਦਾ ਕਾਰਣ ਕੋਈ ਵੀ ਹੋਵੇ,''ਸੌ ਗੱਜ ਰੱਸਾ ਸਿਰੇ ਤੇ ਗੰਢ''ਮੁਤਾਬਕ ਉਪਾਅ ਬਹੁਤ ਜਰੂਰੀ ਹੈ।ਹੇਠ ਲਿਖੇ ਅਨੁਸਾਰ ਜੇਕਰ ਕੋਸ਼ਿਸ਼ ਕੀਤੀ ਜਾਏ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ---

1 ਸਕੂਲਾਂ ਵਿੱਚ ਨੈਤਿਕਤਾ (੍ਰੌੰਅਲ਼) ਦੀ ਸਿਖਿਆ ਬੜੇ ਰੌਚਿਕ ਢੰਗ ਨਾਲ ਉਮਰ ਮੁਤਾਬਕ ਲਾਜ਼ਮੀ ਦਿੱਤੀ ਜਾਏ।ਜਿਸ ਵਿੱਚ 12 ਸਾਲ ਤੋਂ ਉਪਰ ਦੇ ਬੱਚਿਆਂ ਨੂੰ ਵਿਸਥਾਰ ਨਾਲ ਪਤੀ ਪਤਨੀ ਦੇ ਰੋਲ ਨੂੰ ਨਾਟਕੀ ਢੰਗ ਨਾਲ ਸਮਝਾਇਆ ਜਾਏ।ਪੜ੍ਹਨ ਦੀ ਥਾਂ ਤੇ ਫਿਲਮਾਂ ਦਿਖਾਈਆਂ ਜਾਣ ,ਉਹਨਾਂ ਤੋਂ ਨਾਟਕ ਕਰਵਾਏ ਜਾਣ।ਫਿਰ ਉਹਨਾਂ ਤੋਂ ਸਮੱਸਿਆ ਦੇ ਅਧਾਰ ਤੇ ਸਵਾਲ ਜਵਾਬ ਪੁੱਛੇ ਜਾਣ ਤੇ ਹਲ ਵੀ ਬੱਚੇ ਹੀ ਸੋਚਣ।ਸਮਾਜ ਵਿੱਚ ਪਤੀ ਪਤਨੀ ਦੀ ਅਹਿਮੀਅਤ ਨੂੰ ਖੋਲ੍ਹ ਕੇ ਦੱਸਿਆ ਜਾਏ।ਵਿਗੜੇ ਰਿਸ਼ਤੇ ਨਿੱਜੀ ਅਤੇ ਸਮਾਜਿਕ ਰੂਪ ਵਿੱਚ ਕਿਵੇਂ ਹਾਨੀਕਾਰਕ ਹੋ ਸਕਦੇ ਹਨ ਬਾਰੇ ਚਾਨਣਾ ਪਾਇਆ ਜਾਏ ।ਬੱਚੇ ਕੋਰੀ ਸਲੇਟ ਹੁੰਦੇ ਹਨ ।ਉਹਨਾਂ ਦੀ ਇਸ ਸਲੇਟ ਤੇ ਜੋ ਇਕ ਵਾਰ ਉਕਰ ਗਿਆ ਸਮਝੋ ਪੱਕਾ ਹੋ ਗਿਆ।ਸੋ ਲੋੜ ਹੈ ਉਨਾਂ ਦੀ ਸੋਚ ਨੂੰ ਉਸਾਰੂ ਬਨਾਉਣ ਦੀ।ਬੱਚੇ ਦੀ ਅਣਘੜਤ ਸਖਸ਼ੀਅਤ ਨੂੰ ਘੜਣ ਵਿੱਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ,ਇਸੇ ਕਰਕੇ ਅਧਿਆਪਕ ਨੂੰ ਂੳਟੋਿਨ ਬੁਲਿਦੲਰ ਜਾਂ ਕੌਮ ਦੇ ਉਸਰਈਏ ਆਖਿਆ ਜਾਂਦਾ ਹੈ ਗੁਰਬਾਣੀ ਦੇ ਅਨੁਸਾਰ

ਵਿਦਿਆ ਵੀਚਾਰੀ ਤਾਂ ਪਰਉਪਕਾਰੀ

ਸੋ ਬੱਚੇ ਦੀ ਸਮਝ ਨੂੰ ਸੁਚੱਜੇ ਢੰਗ ਨਾਲ ਵਿਕਸਤ ਕੀਤਾ ਜਾਏ ਤਾਂ ਕਿ ਉਹ ਖੁਦ ਵਿਆਹ ਦੀ ਅਹਿਮੀਅਤ ਨੂੰ ਸਮਝਦਾ ਹੋਇਆ ਇਸ ਜਿੰਮੇਵਾਰੀ ਨੂੰ ਖੁਸ਼ੀ ਖੁਸ਼ੀ ਨਿਭਾ ਸਕੇ।


2 ਅੱਜ ਦਾ ਯੁੱਗ ਮੀਡੀਏ ਦਾ ਯੁੱਗ ਹੈ,ਟੀਵੀ ਤੋਂ ਮਨੁੱਖ ਬਹੁਤ ਸਿਖਦਾ ਹੈ,ਟੀਵੀ ਤੋਂ ਜਗ ਬੀਤੀ ਹੱਡ ਬੀਤੀ ਦੇ ਸਿਰਲੇਖ ਅਨੁਸਾਰ ਸਫਲ ਅਤੇ ਅਸਫਲ ਰਿਸ਼ਤਿਆਂ ਦੀ ਪੜਚੋਲ ਕਰਦੇ ਪ੍ਰੋਗਰਾਮ ਪੇਸ਼ ਕੀਤੇ ਜਾਣ।

3 ਵਿਆਹ ਦੀ ਰਸਮ ਝਟ ਮੰਗਣੀ ਤੇ ਫੱਟ ਵਿਆਹ ਵਾਲੀ ਨਹੀਂ ਹੋਣੀ ਚਾਹੀਦੀ।ਇਸ ਵਿੱਚ ਸਰਕਾਰ ਦਾ ਵੀ ਰੋਲ ਹੋਣਾ ਚਾਹੀਦਾ ਹੈ ਕਾਨੂੰਨਣ ਤੌਰ ਤੇ ਵਿਆਹ ਸਿਰੇ ਚੜ੍ਹਣ ਤੋਂ ਪਹਿਲਾਂ ਲੜਕੀ ਲੜਕੇ ਦੀ ਫਿਤਰਤ ਦਾ ਮਨੋ ਵਿਗਿਆਨ ਦੇ ਮਾਹਰਾਂ ਦੁਆਰਾ ਅਧਿਅਨ ਹੋਣਾ ਚਾਹੀਦਾ ਹੈ ।ਹਿੰਦੂ ਸਮਾਜ ਵਿੱਚ ਇਹ ਕੰਮ ਪੰਡਿਤ ਟੇਵਿਆਂ ਦੇ ਰੂਪ ਵਿੱਚ ਕਰਦੇ ਹਨ,ਪਰ ਉਸ ਵਿੱਚ ਗਲਤੀ ਦੀ ਸੰਭਾਵਨਾ ਬਣੀ ਰਹਿੰਦੀ ਹੈ ਕਿਉਂਕਿ ਮਨੋਂ ਵਿਗਿਆਨਕ ਵਿਸ਼ਲੇਸ਼ਣ ਪੂਰੀ ਤਰ੍ਹਾਂ ਨਹੀਂ ਹੁੰਦਾ ,ਤੇ ਨਤੀਜਾ ਸਭ ਦੇ ਸਾਹਮਣੇ ਹੈ।

4 ਜੇਕਰ ਕਦੇ ਤਲਾਕ ਦੀ ਨੌਬਤ ਆ ਹੀ ਜਾਏ ਤਾਂ ਕਾਹਲੀ ਨਹੀਂ ਕਰਨੀ ਚਾਹੀਦੀ।ਅਦਾਲਤ ਦੀ ਮੋਹਰ ਲਵਾਉਣ ਤੋਂ ਪਹਿਲਾਂ ਆਪਣੀ ਸਮੱਸਿਆ ਨੂੰ ਕਿਸੇ ਮਨੋ ਵਿਗਿਆਨੀ ਕੋਲ ਜਰੂਰ ਪੇਸ਼ ਕਰੋ,ਹੋ ਸਕਦਾ ਹੈ ਕੋਈ ਹੱਲ ਨਿਕਲ ਆਏ।ਤੇਜ ਤਰਾਰ ਜਿੰਦਗੀ ਵਿੱਚ ਮਾਨਸਿਕ ਪਰੇਸ਼ਾਨੀ ਹੋਣੀ ਆਮ ਗੱਲ ਹੈ,ਜੋ ਨਰਵਿਸ ਸਿਸਟਮ ਨੂੰ ਪਰਭਾਵਤ ਕਰ ਦਿੰਦੀ ਹੈ,ਜਿਸ ਕਰਕੇ ਬੰਦੇ ਨੂੰ ਗੁੱਸਾ ਛੇਤੀਂ ਆ ਜਾਂਦਾ ਹੈ।ਕਹਿੰਦੇ ਹਨ ਕਿ ਗੁੱਸਾ ਆਦਮੀ ਨੂੰ ਪਾਗਲ ਕਰ ਦਿੰਦਾ ਹੈ।ਇੱਕ ਕਰੋਧੀ ਵੀ ਪਾਗਲ ਹੀ ਹੁੰਦਾ ਹੈ ਫਰਕ ਸਿਰਫ ਐਨਾ ਹੈ ਕਿ ਉਹ ਵਕਤੀ ਪਾਗਲ ਹੁੰਦਾ ਹੈ ਸਮਾਂ ਲੰਘ ਜਾਣ ਤੇ ਛੇਤੀਂ ਠੀਕ ਹੋ ਜਾਂਦਾ ਹੈ ।

5 ਸਰਕਾਰ ਨੂੰ ਵੀ ਵਿਆਹਾਂ ਵਾਸਤੇ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ।ਜਿਵੇਂ ਵਿਆਹ ਦੀ ਧਾਰਮਿਕ ਰਸਮ ਤੋਂ ਪਹਿਲਾਂ ਮਨੋ ਵਿਗਿਆਨੀ ਵਿਸ਼ਲੇਸ਼ਣ ਰਿਪੋਰਟ,ਤਲਾਕ ਤੋਂ ਪਹਿਲਾਂ ਮਨੋ ਵਿਗਿਆਨੀਆਂ ਦੀ ਰਾਏ ਆਦਿ।ਐਨਾ ਕੁਝ ਦੇ ਬਾਵਜੂਦ ਜੇਕਰ ਫਿਰ ਵੀ ਤਲਾਕ ਹੁੰਦਾ ਹੈ ਤਾਂ ਉਹਨਾਂ ਨੂੰ ਸਮਾਜ ਸੇਵਾ ਦੀ ਸਜਾ ਜਰੂਰ ਹੋਵੇ ਤਾਂ ਕਿ ਛੇਤੀ ਕਰਕੇ ਕੋਈ ਤਲਾਕ ਲੈਕੇ ਦੂਸਰੇ ਵਿਆਹ ਦੀ ਹਿੰਮਤ ਨਾਂ ਕਰ ਸਕੇ।

6 ਅੱਜਕਲ ਭਾਰਤੀ ਮਹਾਂਦੀਪ ਨੂੰ ਛੱਡ ਕੇ ਬਾਕੀ ਦੁਨੀਆਂ ਵਿੱਚ ਲੋਕਾਂ ਨੇ ਵਿਆਹਾ ਤੋਂ ਬਿਨਾਂ ਹੀ ਇੱਕਠੇ ਰਹਿਣਾ ਸ਼ੁਰੂ ਕਰ ਦਿੱਤਾ ਹੈ,ਇਸ ਬਾਰੇ ਵੀ ਸਰਕਾਰੀ ਅਤੇ ਸਮਾਜਿਕ ਕਾਇਦੇ ਕਾਨੂੰਨ ਬਨਣੇ ਚਾਹੀਦੇ ਹਨ।ਜੇਕਰ ਸਰਕਾਰਾਂ ਨੇ ਦੇਸ਼ ਨੂੰ ਸੰਭਾਲਣਾ ਹੈ ਤਾਂ ਦੇਸ਼ ਦੀ ਮੁਢਲੀ ਇਕਾਈ-- ਪਰਿਵਾਰ ਦੀ ਬੇਹਤਰੀ ਬਾਰੇ ਉਸਾਰੂ ਅਤੇ ਸੁਚੱਜੇ ਕਾਨੂੰਨ ਬਣਾਉਣੇ ਵੀ ਉਸੇ ਦਾ ਹੀ ਕੰਮ ਹੈ।

ਸਭ ਕੁਝ ਤਾਂ ਕਹਿਣਾ ਮੁਸ਼ਕਲ ਹੈ ਪਰ ਫਿਰ ਵੀ ਜੇਕਰ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਜਾਏ ਤਾਂ ਕਿਸੇ ਹੱਦ ਤੱਕ ਕਿਸੇ ਨੂੰ ਦੁਖੀ ਹੋਕੇ ਇਹ ਕਹਿਣ ਦੀ ਲੋੜ ਨਹੀਂ ਪਵੇਗੀ

ਮੇਰੀ ਲਗਦੀ ਕਿਸੇ ਨਾਂ ਦੇਖੀ ,ਟੁੱਟਦੀ ਨੂੰ ਜੱਗ ਜਾਣਦਾ