ਪ੍ਰਮਜੀਤ ਸਿੰਘ ਸਰਨਾ ਵਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ (ਐਸ. ਜੀ. ਪੀ. ਸੀ.) ਅੰਮ੍ਰਿਤਸਰ ਤੇ ਕੇਸ ਕਰਨ ਦੀ ਧਮਕੀ ਤੇ ਪ੍ਰਤੀਕਰਮ
|
ਜਥੇਦਾਰ ਸਤਨਾਮ ਸਿੰਘ ਬਬਰ |
ਪਿਛਲੇ ਦੋ ਮਹੀਨਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ ਸਰੂਪਾਂ ਨੂੰ ਕੰਨਟੇਨਰਾਂ ਰਾਹੀਂ ਬਾਹਰ ਵਿਦੇਸ਼ ਵਿੱਚ ਭੇਜਿਆ ਜਾ ਰਿਹਾ ਦਾ ਜੋ ਮਸਲਾ, ਪੰਥਕ
ਅਦਾਰਿਆਂ ਵਿੱਚ ਉਭਰਕੇ ਆਇਆ ਸੀ । ਜਿੱਥੇ ਕਿ ਪ੍ਰਮਜੀਤ ਸਿੰਘ ਸਰਨਾ ਸਾਹਿਬ ਨੇ ਆਪਣੀ ਗਲਤੀ ਕਬੂਲਣ
ਦੀ ਵਜਾਏ, ਕਈ ਕਿਆਰੀ ਪਾਣੀ ਛੱਡਿਆ ਅਤੇ ਪੰਥ ਨੂੰ ਗੁੰਮਰਾਹ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਵਲੋਂ ਪਾਬੰਦੀ ਸ਼ੁਦਾ ਕਿਤਾਬ ਨੂੰ ਹੋਰ ਉਛਾਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਇੱਕ ਆਪਣੀ ਗਲਤੀ
ਨੂੰ ਛੁਪਾਉਣ ਦਾ ਮੁੱਦਾ ਨਹੀਂ ਸੀ । ਸਗੋਂ ਸਾਫ਼ ਤੇ ਸਪੱਸ਼ਟ ਲਫ਼ਜ਼ਾਂ 'ਚ ਸਿੱਖ ਕੌਮ ਨੂੰ ਕਲੀਅਰ ਕਰਨ
ਵਾਲੀ ਗੱਲ ਇਹ ਸੀ ਕਿ ਠੀਕ ਹੈ ਅਗਰ ਪਹਿਲਾਂ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਸੀ ਦਿੱਤਾ ਗਿਆ, ਅਗਰ
ਇੰਜ ਗੁਰੂ ਸਾਹਿਬ ਦੇ ਸਰੂਪ ਭੇਜਣ 'ਚ ਬੇਅਦਬੀ ਹੁੰਦੀ ਹੈ ਤਾਂ ਅੱਗੇ ਤੋਂ ਪੰਥ ਨੂੰ ਪ੍ਰਵਾਨਤ
ਮਰਿਯਾਦਾ ਮੁਤਾਬਿਕ ਉਸੇ ਤਰ੍ਹਾਂ ਹੀ ਕੀਤਾ ਜਾਵੇਗਾ । ਅਗਰ ਸਿੱਖ ਸੰਗਤਾਂ ਦੇ ਹਿਰਦੇ ਨੂੰ ਕੋਈ ਠੇਸ
ਪਹੁੰਚੀ ਹੈ ਤਾਂ ਮੈਂ ਪੰਥ ਤੋਂ ਮੁਆਫ਼ੀ ਚਾਹੁੰਦਾ ਹਾਂ । ਸਗੋਂ ਉਲਟ ਪ੍ਰਮਜੀਤ ਸਿੰਘ ਸਰਨਾ ਕਿੱਡੇ
ਝੱਖ ਮਾਰ ਰਹੇ ਹਨ । ਸਰਨਾ ਸਾਹਿਬ ਨੂੰ ਆਪਣੀ ਮਾਨਹਾਨੀ ਦੀ ਕੀਮਤ ਦਾ ਤਾਂ ਪਤਾ ਹੈ ਕਿ ਜਥੇਦਾਰ
ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਇਹ ਇਤਰਾਯ ਉਠਾਏ ਗਏ
ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕੰਨਟੇਨਰਾਂ ਰਾਹੀਂ ਭੇਜਿਆ ਜਾ ਰਿਹਾ
ਹੈ ਅਤੇ ਉਸੇ ਹੀ ਕੰਨਟੇਨਰਾਂ ਵਿੱਚ ਹੋਰ ਵੀ ਘਰੇਲੂ ਸਮਾਨ ਨਾਲ ਲੱਦਿਆ ਗਿਆ ਸੀ ।
ਸਰਨਾ ਸਾਹਿਬ ਨੂੰ ਆਪਣੇ ਮਾਣ - ਸਨਮਾਨ ਦਾ ਤਾਂ ਪਤਾ ਹੈ ਜੋ ਅਪਮਾਨ ਅਤੇ ਬੇਅਦਬੀ ਪ੍ਰਧਾਨ ਦਿੱਲੀ
ਕਮੇਟੀ ਦੇ ਸਰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਹੈ, ਉਹਦਾ ਇਵਯਾਨਾ ਕਿਸ ਤਾਰਨਾ ਹੈ
ਤੇ ਕਿੰਨੇ ਕ੍ਰੋੜ ਇਹ ਕੌਮ ਨੂੰ ਸਪੱਸ਼ਟ ਕਰਨਾ ਪਏਗਾ ।
ਹੋਰ ਵੀ ਵੱਧ ਅਫ਼ਸੋਸ ਹੋਇਆ ਹੈ ਕਿ ਦਿੱਲੀ ਦੀਆਂ ਸਿੱਖ ਸੰਗਤਾਂ ਜਾਂ ਕਮੇਟੀ ਅਹੁੱਦੇਦਾਰਾਂ ਵਲੋਂ
ਇਹਦਾ ਕੋਈ ਵੀ ਠੋਸ ਨਿਰਣਾ ਨਹੀਂ ਲਿਆ ਗਿਆ ਅਤੇ ਨਾਹੀ ਇਨ੍ਹਾਂ ਵਲੋਂ ਇਸ ਬੇਅਦਬੀ ਜਾਂ ਸਰਨੇ ਦਾ ਇਹ
ਝੂਠ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੈਨੇਡਾ ਨਹੀਂ ਭੇਜੇ ਜਾ ਰਹੇ ਅਸੀਂ ਉਨ੍ਹਾਂ ਨੂੰ
ਹਜ਼ੂਰ ਸਾਹਿਬ ਭੇਜ ਦਿੱਤਾ ਹੈ । ਜਿੱਥੇ ਕਿ ਉਹ ਵਿਵਾਦ ਗ੍ਰਸਤ ਕੰਨਟੇਨਰ ਕੈਨੇਡਾ ਤੋਂ ਵਾਪਿਸ ਮੋੜਿਆ
ਗਿਆ ਸੀ ।
ਇੱਕ ਹੋਰ ਗੱਲ ਕਿ ਜਿਸ ਫਰਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ 20/25 ਸਾਲ ਤੋਂ ਏਸੇ ਤਰ੍ਹਾਂ
ਹੀ ਭੇਜੇ ਜਾਂਦੇ ਰਹੇ ਸਨ, ਉਨ੍ਹਾਂ ਵਲੋਂ ਇਸ ਅਣਜਾਣੇ 'ਚ ਹੋਈ ਗਲਤੀ ਦੀ ਮੁਆਫ਼ੀ ਵੀ ਮੰਗ ਲਈ ਗਈ ਹੈ
।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਭਲੇ ਦੀ ਗੱਲ ਇਹੋ ਹੀ ਹੈ ਕਿ ਉਹ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਮਾਣ - ਮਰਿਯਾਦਾ ਅਤੇ ਅਦਬ - ਸਤਿਕਾਰ ਦੀ ਖੁੱਦ ਪਾਲਣਾ ਕਰਦੇ ਹੋਏ ਇਸ
ਅਵੱਗਿਆ ਦੀ ਪੰਥ ਕੋਲੋਂ ਖੁੱਲ੍ਹੀ ਮੁਆਫ਼ੀ ਮੰਗਣ ।
ਅਸੀਂ ਪੰਥ ਦੀਆਂ ਸਮੂਹ ਸੰਪਰਦਾਵਾਂ, ਜਥੇਬੰਦੀਆਂ ਨੂੰ ਇੱਕ ਅਪੀਲ ਜ਼ਰੂਰ ਕਰਨੀ ਹੈ ਕਿ ਖਾਲਸਾ ਜੀ,
ਅਗਰ ਐਹੋ ਜਿਹੇ ਮਸਲੇ ਉਠਦੇ ਹਨ, ਜੋ ਇਕੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਹੀਂ ਬਲਕਿ
ਸਮੁੱਚੇ ਪੰਥ ਦੇ ਹਨ, ਉਥੇ ਇਨ੍ਹਾਂ ਪੰਥਕ ਅਦਾਰਿਆਂ ਦੀ ਖਾਮੋਸ਼ੀ ਤੇ ਪ੍ਰਸ਼ਨ ਚਿੰਨ੍ਹ ਲਗਦਾ ਹੈ ਕਿ
ਤੁਸੀਂ ਕਦੋਂ ਸੱਚ ਨਾਲ ਖੜੌਣਾ ਹੈ ? ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਣ - ਸਤਿਕਾਰ ਨੂੰ ਕਾਇਮ
ਰੱਖਣਾ ਹਰੇਕ ਸਿੱਖ ਦਾ ਫ਼ਰਜ਼ ਹੈ ।
ਅਸੀਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਲਏ ਇਸ
ਫ਼ੈਸਲੇ ਦਾ ਵੀ ਰੱਜਕੇ ਸਵਾਗਤ ਕਰਦੇ ਹਾਂ । ਜਿਨ੍ਹਾਂ 30 ਨਵੰਬਰ 2007 ਨੂੰ ਸ਼ਹੀਦ ਸੰਤ ਜਰਨੈਲ ਸਿੰਘ
ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਕੇ ਇੱਕ ਕੌਮੀ ਸ਼ਹੀਦ ਨੂੰ ਜਿੱਥੇ
ਮਾਣ ਦਿੱਤਾ ਹੈ, ਬਹੁਤ ਹੀ ਸ਼ਲਾਘਾਯੋਗ ਕਦਮ ਹੈ ।
ਪੰਜਾਬ ਪ੍ਰਦੇਸ ਕਾਂਗਰਸ ਦੀ ਪ੍ਰਧਾਨ ਰਾਜਿੰਦਰ ਕੌਰ ਭੱਠਲ ਵਲੋਂ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ
ਭਿੰਡਰਾਂਵਾਲਿਆਂ ਦੀ ਤਸਵੀਰ ਦੀ ਵਿਰੋਧਤਾ ਅਤੇ ਸ਼ਿਵ ਸੈਨਾ, ਬਜ਼ਰੰਗ ਦਲ ਵਲੋਂ 3 ਲੱਖ ਦਾ ਇਨਾਮ ਤੇ
ਸੋਨੇ ਨਾਲ ਨਿਵਾਜਣ ਦੀ ਕੀਮਤ ਦਾ ਸ਼ਾਇਦ ਅਜੇ ਇਨ੍ਹਾਂ ਨੂੰ ਪਤਾ ਨਹੀਂ, ਜਿਹੜੇ ਸੰਤ ਭਿੰਡਰਾਂਵਾਲਿਆਂ
ਦੀ ਤਸਵੀਰ ਤੋਂ ਹੀ ਬੌਖਲਾ ਉਠੇ ਹਨ । ਬੀਬੀ ਭੱਠਲ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਸਿਆਸੀ ਰੋਟੀਆਂ
ਨੂੰ ਸੇਕਣ ਲਈ ਪੰਜਾਬ ਦੇ ਮਾਹੌਲ ਨੂੰ ਹੋਰ ਅਸ਼ਾਂਤ ਨਾ ਕਰਨ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਇੱਕ ਹੋਰ ਵਧਾਈ ਦੀ ਪਾਤਰ ਹੈ ਜੋ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਛਪਾਈ ਦਾ ਹੱਕ ਪੰਜਾਬ ਦੇ ਰਾਜਪਾਲ ਵਲੋਂ ਆਰਡੀਨੈਂਸ ਪਾਸ ਕੀਤਾ ਗਿਆ ਹੈ ਕਿ ਛਪਾਈ ਦਾ
ਹੱਕ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉਸ ਦੀ ਅਧਿਕਾਰਤ ਕੰਪਨੀ ਨੂੰ ਹੀ ਹੋਵੇਗਾ ।
ਸਤਨਾਮ ਸਿੰਘ ਬਬਰ
ਮੁੱਖ ਸੰਪਾਦਕ 'ਸਮੇਂ ਦੀ ਅਵਾਜ਼' ਜਰਮਨੀ