ਮਰਣੁ ਮੁਣਸਾਂ ਸੂਰਿਆਂ ਹਕ ਹੈ, ਜੋ ਹੋਇ ਮਰਹਿ ਪਰਣਾਣੋ॥
ਮਿਸਰ'ਚ ਦੂਜੀ ਵਿਸਵ ਜੰਗ ਵਿੱਚ ਸਹੀਦ ਹੋਏ 72 ਪੰਜਾਬੀਆਂ ਸਮੇਤ 156 ਭਾਰਤੀਆਂ ਦੀ ਖੂਬਸੂਰਤ
ਯਾਦਗਾਰ।
65 ਸਾਲਾਂ ਬਾਅਦ ਬਨੂੜ ਦੇ ਪਰਿਵਾਰ ਨੂੰ ਸਹੀਦ ਦੇ ਸਥਾਨ ਬਾਰੇ ਪਤਾ ਚੱਲਿਆ, ਸਰਬਜੀਤ ਨੇ ਪਰਿਵਾਰ
ਸਮੇਤ ਮਿਸਰ ਜਾ ਕੇ ਸਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ।
ਸਲੋਅ ਮਿਉਜਮ ਤੌ ਉਠੀ ਤੜਫ ਮਿਸਰ ਲੈ ਗਈ
ਸਰਬਜੀਤ ਸਿੰਘ ਬਨੂੜ
.jpg)
ਭਾਵੇ ਕਿ ਭਾਰਤ ਦਾ ਇਤਿਹਾਸ ਸਿੱਖਾ ਦੀ ਕੁਰਬਾਨੀਆਂ, ਸਹਾਦਤਾਂ ਆਦਿ ਨਾਲ ਭਰਿਆ ਪਇਆ ਹੈ ਖਾਸ ਤੋਰ
ਤੇ ਦੇਸ ਕੌਮ ਦੀ ਰਾਖੀ ਲਈ ਹਮੇਸਾਂ ਪੰਜਾਬ ਨੇ ਮੁਹਰਲੀ ਕਤਾਰ ਵਿੱਚ ਖਲੋ ਕੇ ਸਹਾਦਤਾਂ ਨੂੰ ਖਿੜੇ
ਮੱਥੇ ਪ੍ਰਵਾਨ ਕੀਤਾ ਹੈ ਗੱਲ ਪਹਿਲੇ ਵਿਸਵ ਜੰਗ ਦੀ ਹੋਵੇ ਜਾਂ ਦੂਜੇ ਵਿਸਵ ਯੁੱਧ ਦੀ ਸਿੱਖਾਂ ਇਥੇ
ਵੀ ਵੱਧ ਚੱੜ ਕੇ ਕੁਰਬਾਨੀ ਦੇ ਆਪਣੇ ਗੋਰਵਮਈ ਇਤਿਹਾਸ ਨੂੰ ਅੱਗੇ ਵਧਿਆ ਹੈ। ਦੂਜੇ ਵਿਸਵ ਯੁੱਧ ਸਮੇ
ਭਾਰਤ ਬ੍ਰਿਟਿਸ ਹਕੂਮਤ ਦੇ ਅਧੀਨ ਸੀ ਤੇ ਦੂਜੇ ਵਿਸਵ ਯੁੱਧ ਦਾ ਸਮਾਂ ਸੰਨ 1939-1945 ਦਰਮਿਆਨ ਰਿਹਾ
ਤੇ ਇਹ ਯੁੱਧ ਬਰਮਾ ਅਤੇ ਮਿਸਰ ਓਘੈਫਠ , ਮਿਡਲ ਈਸਟ, ਅਫਰੀਕਾ ਆਦਿ ਵਿੱਚ ਹੋਇਆ ਤੇ ਇਥੇ ਹੀ ਅਨੇਕਾਂ
ਸਿੱਖ ਜੋ ਉਸ ਵੇਲੇ ਬ੍ਰਿਟਿਸ ਫੌਜਾਂ ਵਿੱਚ ਸਨ ਨੇ ਸਹਾਦਤਾਂ ਦਿੱਤੀਆਂ। ਗੱਲ ਕਰਦੇ ਹਾਂ ਦੂਜੇ ਵਿਸਵ
ਯੁੱਧ ਦੀ ਜਿਸ ਵਿੱਚ ਪੰਜਾਬੀ ਫੋਜਾਂ ਜੌ ਕਿ ਵੱਖ ਵੱਖ ਰਜਮੈਟਾਂ ਰਾਹੀ ਯੁੱਧ ਦੇ ਮੈਦਾਨ ਵਿੱਚ ਖੜੀਆਂ
ਸਨ, ਚ ਹਜਾਰਾਂ ਦੀ ਗਿਣਤੀ ਵਿੱਚ ਸਹੀਦੀਆਂ ਹੋਇਆ ਇਕ ਅਜਿਹੀ ਯਾਦਗਾਰ ਜੋ ਕਦੇ ਸੋਚੀ ਨਹੀ ਸੀ ਜੌ
ਦਿਲ ਦੀਆਂ ਗਹਿਰੀਆ ਵਿੱਚ ਹੋ ਉਸ ਮੈਦਾਨ ਵਿੱਚ ਲੈ ਗਈ ਜਿਥੇ ਆਪਣੇ ਹੀ ਅਨੇਕਾਂ ਸਿੰਘਾਂ ਨੇ ਲੜਦੇ
ਹੋਏ ਸਹੀਦੀ ਜਾਮ ਪੀਤਾ, ਜਿਨਾ੍ਹਂ ਦੇ ਅਨੇਕਾਂ ਪਰਿਵਾਰਾਂ ਨੂੰ ਉਨਾ੍ਹਂ ਦੀ ਸਿਰਫ ਸਹੀਦੀ ਜਾਂ
ਵਿਛੜਨ ਦੀਆਂ ਕੁਝ ਯਾਦਾਂ ਬਚੀਆਂ ਸਨ ਨੂੰ ਬਹੁਤ ਕਰੀਬ ਤੌ ਵੇਖਣ ਦਾ ਮੌਕਾ ਮਿਲਿਆਂ, ਜਿਸ ਵਿੱਚ
ਮਿਸਰ ਲਿਬਿਆ ਬਾਰਡਰ ਤੇ ਹੋਏ ਯੁੱਧ ਦੌਰਾਨ 156 ਭਾਰਤੀਆਂ ਵਿੱਚ 72 ਤੌ ਜਿਆਦਾ ਪੰਜਾਬੀਆਂ ਨੇ
ਸਹਾਦਤਾਂ ਦਿੱਤੀਆਂ , ਜਿਨਾ੍ਹਂ ਦੀ ਮਿਸਰ ਨਿਵਾਸੀਆਂ ਨੇ ਕੋਮਿਨਵੈਲਥ ਨੂੰ ਜਮੀਨ ਦਾਨ ਦੇ ਕੇ ੍ਹਅਲਾਅੇਅ
ੋੰਲਲੁਮ ੱਅਰ ਛੲਮੲਟੲਰੇ ਬਣਾਈ ਗਈ ਹੈ ਜਿਥੇ ਸਾਲ ਦੇ ਇੱਕ ਦਿਨ ਸਹੀਦਾਂ ਨੂੰ ਸਰਧਾਂਜਲੀ ਦਿੱਤੀ
ਜਾਂਦੀ ਹੈ ਤੇ ਪੰਜਾਬੀਆਂ ਨੂੰ ਛੱਡ ਵਿਦੇਸੀ ਲੋਕ ਤੇ ਫੋਜੀ ਆਪਣੇ ਤੌ ਵਿਛੜਿਆ ਨੂੰ ਆਪਣੀ ਸਰਧਾਂਜਲੀ
ਦੇਣ ਵੱਖ ਵੱਖ ਗਰੁੱਪਾਂ ਰਾਹੀ ਉਥੇ ਜਾਂਦੇ ਹਨ ਤੇ ਰਜਿਸਟਰ ਵਿੱਚ ਆਪਣੇ ਵਿਚਾਰ ਲਿਖ ਸਹੀਦਾਂ ਨੂੰ
ਆਪਣੀ ਸਰਧਾਂਜਲੀ ਅਰਪਿਤ ਕਰਦੇ ਹਨ। ਭਾਂਵੇ ਕਿ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ ਨੇ ਦੌਵੇ ਮਹਾਯੁੱਧਾ
ਵਿੱਚ ਵੱਧ ਚੜਕੇ ਹਿੱਸਾ ਲਿਆ ਤੇ ਉਨਾ੍ਹਂ ਦੀ ਯਾਦ ਵਿੱਚ ਫਰਾਂਸ, ਬੈਲਜੀਅਮ, ਭਾਰਤ, ਪਾਕਿਸਤਾਨ ਆਦਿ
ਵਿੱਚ ਯਾਦਗਾਰਾਂ ਬਣਾਈਆਂ ਗਈਆਂ ਹਨ ਪੰਰਤੂ ਅੱਜ ਵੀ ਸਾਡਾ ਵਿਰਸਾ ਇਸ ਅਨਮੋਲ ਖਜਾਨੇ ਤੌ ਅਣਜਾਣ ਹੈ
ਲੋੜ ਹੈ ਇਸ ਗੌਰਵਮਈ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਣ ਦੀ ਅਤੇ ਸਹੀਦ ਹੋਏ ਫੋਜੀਆਂ ਦੇ ਪਰਿਵਾਰ,
ਜਿਨਾ੍ਹਂ ਨੂੰ ਸਹੀਦਾਂ ਸੰਬੰਧੀ ਕੋਈ ਜਾਣਕਾਰੀ ਨਹੀ ਬਾਰੇ ਜਾਣਕਾਰੀ ਇੱਤਤਰ ਕਰ ਉਨਾ੍ਹਂ ਤੱਕ
ਪਹੁੰਚਾਣ ਦੀ, ਕੰਮ ਅੋਖਾ ਲੱਗਦਾ ਹੈ ਪਰ ਹੈ ਨਹੀ।
ਇਸੇ ਸੰਦਰਭ ਸਲੋਅ ਮਿਊਜਮ ਤੋ ਲੱਗੀ ਤੜਫ ਕਸਬਾ ਬਨੂੰੜ ਦੇ ਇੱਕ ਉਦਮੀ ਅਤੇ ਖੋਜੀ ਨੌਜਵਾਨ ਸਰਬਜੀਤ
ਸਿੰਘ ਬਨੂੜ ਨੂੰ ਲੱਗੀ ਜੋ 65ਸਾਲ ਪਹਿਲਾਂ ਦੂਜੀ ਵਿਸਵ ਜੰਗ ਵਿੱਚ ਸਹੀਦ ਹੋਏ ਆਪਣੇ ਫੌਜੀ ਬਾਬੇ
ਸੰਬੰਧੀ ਨਾ ਕੇਵਲ ਸਮੁੱਚੀ ਜਾਣਕਾਰੀ ਇਕੱਤਰ ਕਰਨ ਲਈ ਇੱਕ ਪ੍ਰਰੇਨਾ ਸਰੋਤ ਬਣੀ ਸਗੌ ਖੁਦ ਆਪਣੀ ਪਤਨੀ
,ਬੱਚਿਆ ਤੇ ਮਾਪਿਆ ਸਮੇਤ ਸਮੰਦਰੌ ਪਾਰ ਜਾ ਕੇ ਮਿਸਰ(ਓਘੈਫਠ) ਵਿੱਚ ਉਸ ਥਾਂ ਅਤੇ ਆਪਣੇ ਬਾਬੇ ਦੀ
ਯਾਦ ਵਿੱਚ ਲੱਗੇ ਪੱਥਰ ਨੂੰ ਵੀ ਨਤਮਸਤਕ ਕੀਤੀ, ਜਿਸ ਤੇ ਉਸ ਦੇ ਦਾਦੇ ਦਾ ਨਾਂ ਬਾਕਾਇਦਾ ਉੱਕਰਿਆ
ਹੋਇਆ ਹੈ।
ਦੂਜੀ ਵਿਸਵ ਜੰਗ ਵਿੱਚ ਸਹੀਦ ਹੋਇਆ ਕਰੋੜਾ ਸਿੰਘ ਨਾਂ ਦਾ ਇਹ ਫੌਜੀ ਜਵਾਨ 23ਵਰ੍ਹਿਆ ਦੀ ਭਰ ਜਵਾਨੀ
ਵਿਚ ਹੀ ਸਹੀਦੀ ਜਾਮ ਪੀ ਗਿਆ ਸੀ ਆਪਣੇ ਪਿੱਛੇ ਪਤਨੀ ਸਰਦ ਕੌਰ ਤੇ ਉਦੌ ਉਸ ਦੇ ਦੋ ਪੁੱਤਰ ਡਾਂ
ਗੁਰਦੇਵ ਸਿੰਘ, ਅਤੇ ਸ ਮਹਿੰਦਰ ਸਿੰਘ ਹਾਲੇ 3ਸਾਲ ਤੇ ਡੇਢ ਵਰ੍ਹਿਆ ਦੇ ਹੀ ਸਨ, ਜਿਸ ਦੇ ਪੁੱਤਰ
ਸਰਬਜੀਤ ਸਿੰਘ ਤੇ ਪਤਨੀ ਕਮਲਜੀਤ ਕੌਰ ਨੇ ਆਪਣੇ ਦਾਦਾ ਜੀ ਦੀ ਸਹਾਦਤ ਬਾਰੇ ਸਾਰੀ ਜਾਣਕਾਰੀ ਇਕੱਤਰ
ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅੱਠ ਭਰਾਵਾਂ ਤੇ ਇੱਕ ਭੈਣ ਦਾ ਭਰਾ ਕਰੋੜਾ ਸਿੰਘ ਪਰਿਵਾਰ
ਵਿੱਚ ਦੂਜੇ ਨੰਬਰ ਤੇ ਸੀ, ਜਿਸ ਦੇ ਸੱਤ ਭਰਾ ਫੋਜ ਵਿੱਚ ਸਨ ਅਤੇ ਸਿਰਫ ਕਰੋੜਾ ਸਿੰਘ ਸੀ ਜਿਸ ਨੂੰ
ਸਹੀਦੀ ਜਾਮ ਪ੍ਰਾਪਤ ਹੋਇਆ ਤੇ ਅਮਰ ਹੋਇਆ।
ਕਸਬਾ ਬਨੂੰੜ ਦਾ ਨੌਜਵਾਨ ਸਰਬਜੀਤ ਸਿੰਘ ਕੁਝ ਵਰ੍ਹੇ ਪਹਿਲਾਂ ਇੰਗਲੈਡ ਆ ਗਿਆ ਸੀ, ਜਿਸ ਦਾ ਪਹਿਲਾਂ
ਪਿੰਡ ਖਰੜ ਨੇੜੇ ਸਥਿਤ ਪਿੰਡ ਬਡਾਲੀ ਹੈ, ਜਦੌ ਸਾਲ 2005 ਵਿੱਚ ਸਲੋਅ ਮਿਊਜਿਮ ਵਿੱਚ ਦੂਜੇ ਵਿਸਵ
ਜੰਗ ਦੇ ਜਿਊਦੇ ਵਿਅਕਤੀਆ ਦੀਆਂ ਤਸਵੀਰਾਂ ਤੇ ਉਸ ਸਮੇ ਦੀਆਂ ਲੜਾਈਆਂ ਸਬੰਧੀ 'ਆਡਿਉ ਟੇਪਾਂ ਰਾਹੀ
ਰਿਕਾਰਡ' ਅਵਾਜਾਂ ਨੂੰ ਆਪ ਸੁਣਨ ਤੇ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਨੂੰ ਵੀ ਇਹ ਮਿਊਜਮ ਵਿਖਾਉਣ
ਲੈ ਆਇਆ, ਤੇ ਇਥੇ ਹੀ ਨਿਤ ਜਿਉਦੇ ਫੋਜੀਆਂ ਦੀਆਂ ਲੜਾਈ ਸਮੇ ਹੋਇਆ ਘਟਨਾਵਾਂ ਦੀਆ ਤਸਵੀਰਾਂ ਤੇ
ਆਡਿਉ ਆਵਾਜਾਂ ਸੁਣ, ਮਨ ਵਿੱਚ ਆਪਣੇ ਫੋਜੀ ਬਾਬੇ ਸ ਹਜਾਰਾਂ ਸਿੰਘ, ਜੋ ਕਿ ਦੂਜੀ ਵਿਸਵ ਜੰਗ ਵਿੱਚ
ਬਰਮਾ ਦੇ ਸਥਾਨ ਤੇ ਸੀ, ਬਾਰੇ ਜਾਣਕਾਰੀ ਦੇਣ ਬਾਰੇ ਮਿਊਜਿਮ ਦੇ ਮੂਲਾਜਾਮਾਂ ਨਾਲ ਗੱਲ ਕੀਤੀ ਤਾਂ
ਉਨਾ੍ਹਂ ਸਿਰਫ ਇਹ ਕਿਸੇ ਸਕੂਲ ਦਾ ਪੌਰਜੈਕਟ ਹੋਣ ਬਾਰੇ ਹੀ ਜਾਣਕਾਰੀ ਦੱਸੀ । ਇਸੇ ਹੀ ਤਰਾਂ
ਸਰਬਜੀਤ ਸਿੰਘ ਵਲੌ ਆਪਣੇ ਬਾਬੇ ਕਰੋੜਾ ਸਿੰਘ ਬਾਰੇ ਜਾਣਕਾਰੀ ਇਕੱਤਰ ਕਰਨ ਬਾਰੇ ਵਿਚਾਰ ਕੀਤੀ, ਜਿਸ
ਬਾਰੇ ਪਰਿਵਾਰ ਨੂੰ ਸਿਰਫ ਤੇ ਸਿਰਫ ਮਿਸਰ ਨੇੜੇ'ਨੀਲ ਦਰਿਆ' ਕੋਲ ਹੋਈ ਜਰਮਨ ਫੋਜਾਂ ਵਿਚਕਾਰ ਘਮਸਾਨ
ਦੀ ਲੜਾਈ ਦੌਰਾਨ ਸਹੀਦੀ ਬਾਰੇ ਹੀ ਜਾਣਕਾਰੀ ਸੀ ਕਿਉਕਿ ਉਸ ਵਕਤ ਪਰਿਵਾਰਾਂ ਨੂੰ ਸਹੀਦੀ ਜਾਂ ਲਾਪਤਾ
ਹੋਣ ਦੀ ਸਿਰਫ ਤਾਰ ਰਹੀ ਹੀ ਖਬਰ ਮਿਲਦੀ ਸੀ ਉਪਰੰਤ ਪੈਨਸਨ ।
ਸਰਬਜੀਤ ਸਿੰਘ ਜੋ ਮਿਸਰ ਨਾ ਤੌ ਅਣਜਾਣ ਸੀ , ਬਾਰੇ ਇੰਟਰਨੈਟ ਰਾਹੀ ਮਿਸਰ ਜੰਗ ਬਾਰੇ ਜਾਣਕਾਰੀ
ਇਕੱਤਰ ਕਰਨ ਦੀ ਕੋਸਿਸ ਕਰਨ ਲੱਗਾ ਪਰੰਤੂ ਇੰਟਰਨੈਟ ਤੇ ਮਿਸਰ ਬਾਰੇ ਕੋਈ ਵੀ ਜਾਣਕਾਰੀ ਨਾ ਹੋਣ
ਕਾਰਨ ਮਨ ਉਦਾਸ ਹੋ ਗਿਆ, ਪਰ ਇੱਕ ਦਿਨ ਦੂਜੇ ਵਿਸਵ ਜੰਗ ਦੇ ਜਿਊਦੇ ਫੋਜੀ ਸ ਮੇਜਰ ਸਿੰਘ ਜੋ ਕਿ
ਗੁਰੁਦੁਆਰੇ ਸਲੋਅ ਵਿਖੇ ਮਿਲੇ ਨੇ ਦੱਸਿਆ ਕਿ ਮਿਸਰ ਦਾ ਨਾਂ ਓਘੈਫਠ ਪੈ ਗਿਆ ਹੈ। ਸਰਬਜੀਤ ਸਿੰਘ ਤੇ
ਪਤਨੀ ਕਮਲਜੀਤ ਕੌਰ ਨੇ ਤਰੁੰਤ ਓਘੈਫਠ ਵਿਖੇ ਬ੍ਰਿਟਿਸ ਅੰਬੈਸੀ ਨੂੰ ਈ-ਮੈਲ ਕੀਤੀ, ਜਿਸ ਵਿੱਚ
ਉਨਾ੍ਹਂ ਦੂਜੀ ਵਿਸਵ ਜੰਗ ਵਿੱਚ ਸਹੀਦ ਆਪਣੇ ਬਾਬੇ ਬਾਰੇ ਜਾਣਕਾਰੀ ਮੰਗੀ। 15/04/2005 ਨੂੰ ਭੇਜੀ
ਈ-ਮੈਲ ਦੇ ਉੱਤਰ ਵਿੱਚ 29/04/2005 ਨੂੰ ਜਵਾਬ ਆ ਗਿਆ ਕਿ ਸ ਕਰੋੜੀ ਸਿੰਘ ਪੁੱਤਰ ਸ ਹਰਨਾਮ ਸਿੰਘ
ਵਾਸੀ ਬਡਾਲੀ(ਅੰਬਾਲਾਂ) ਨਾ ਦਾ ਫੋਜੀ ਜਵਾਨ ਅਲਸੋਲਅਮ ਵਿਖੇ ਸਹੀਦ ਹੋਇਆ ਸੀ, ਦੀ ਪਤਨੀ ਦਾ ਨਾਮ
ਸਰਦੀ, ਨੰਬਰ 5255 ਤੇ ਕੰਪਨੀ ਦਾ ਨਾਮ 1205 ਇਡਿੰਅਨ ਪਾਇਉਨੀਰ ਸੀ। ਸਰਬਜੀਤ ਸਿੰਘ ਨੇ ਤਰੁੰਤ ਆਪਣੇ
ਪਿਤਾ ਸ ਮਹਿੰਦਰ ਸਿੰਘ ਨੂੰ ਬਨੂੰੜ ਟੈਲੀਫੋਨ ਕੀਤਾ, ਜਿਸ ਨੇ ਉਸ ਦੀ ਦਾਦੀ ਦੀ ਪੈਨਸਨ ਬੂੱਕ ਤੌ ਇਹ
ਨੰਬਰ ਮਿਲਾਏ ਜਿਹੜੇ ਠੀਕ ਸਨ ਪਰ ਸ ਕਰੋੜਾ ਸਿੰਘ ਦੇ ਨਾਮ, ਜਿਵੇ ਕਰੋੜਾ ਤੇ ਕਰੋੜੀ ਨਾਮਾਂ ਕਾਰਨ
ਦੁਵਿਧਾਂ ਬਣੀ ਪੰਰਤੂ ਇਸ ਤੇ ਵੀ ਕੋਮਨਵੈਲਥ ਭੇਜੀ ਈ-ਮੇਲ ਰਾਹੀ ਉਨਾ੍ਹਂ ਨੂੰ ਸਹੀਦੀ ਉਪਰੰਤ ਮਿਲੀ
ਪੈਨਸਨ ਬੁੱਕ ਵੇਖ ਆਦਾਰੇ ਵਲੌ ਪੱਥਰ ਤੇ ਨਾਮ ਕਰੋੜੀ ਸਿੰਘ ਤੋ ਸਹੀ ਨਾਮ ਕਰੋੜਾ ਸਿੰਘ ਦਾ ਨਾਮ ਵਾਲਾ
ਨਵਾਂ ਪੱਥਰ ਲਾਇਆ ਗਿਆ।
ਬਸ ਫੇਰ ਕੀ ਸੀ, ਸਰਬਜੀਤ ਸਿੰਘ ਦੇ ਦਿਲ ਵਿੱਚ ਤਾਂਘ ਪੈਦਾ ਹੋ ਗਈ ਕਦੌ ਉਹ ਆਪਣੇ ਸਹੀਦ ਹੋਏ ਦਾਦੇ
ਦੇ ਜਗਾ੍ਹਂ ਨੂੰ ਨਮਤਸਕ ਝੂਕੇਏਗਾ, ਉਸ ਵਲੌ ਆਪਣੇ ਮਾਤਾ ਪਿਤਾ ਨੂੰ ਇੰਗਲੈਡ ਆਊਣ ਦਾ ਸੱਦਾ ਦਿੱਤਾ,
ਜਿਸ ਤੇ ਪਹਿਲਾਂ ਤਾ ਇੰਗਲੈਡ ਇਮੀਗੈਰਸਨ ਨੇ ਇਤਰਾਜ ਕੀਤਾ ਪਰੰਤੂ ਕੁਝ ਮਹੀਨਿਆ ਦੀ ਮੁਸਤਕ ਤੌ ਬਾਅਦ
ਵੀਜਾਂ ਹਾਸਲ ਹੋ ਗਿਆ, ਜਿਸ ਤੇ ਸ ਮਹਿੰਦਰ ਸਿੰਘ ਤੇ ਮਾਤਾ ਜਸਵੰਤ ਕੌਰ ਇੰਗਲੈਡ ਆ ਗਏ ਤੇ ਇਥੌ ਹੀ
ਮਿਸਰ ਦਾ ਵੀਜਾ ਲੈ ਲਿਆ ਗਿਆ। ਸਰਬਜੀਤ ਸਿੰਘ, ਉਸ ਦੇ ਮਾਤਾ ਪਿਤਾ, ਪਤਨੀ ਕਮਲਜੀਤ ਕੌਰ, ਪੁੱਤਰੀਆ
ਕੁਲਜੀਤ ਕੌਰ ਤੇ ਗੁਰਲੀਨ ਕੌਰ ਸਮੇਤ ਜਦੌ ਸਾਰਾ ਪਰਿਵਾਰ 20 ਜਨਵਰੀ 2007 ਨੂੰ ਮਿਸਰ ਲਈ ਰਵਾਨਾ
ਹੋਣ ਲੱਗਾ ਤਾ ਇੱਕ ਭੈੜੀ ਖਬਰ ਕੀ ਸ ਕਰੋੜਾ ਸਿੰਘ ਦੇ ਵੱਡੇ ਭਰਾ ਸ ਹਜਾਰਾ ਸਿੰਘ ਇਸ ਫਾਨੀ ਸੰਸਾਰ
ਤੌ ਵਿਛੌੜਾ ਦੇ ਗਏ ਹਨ ਸੁਣ ਮਨ ਝੋਜੜਿਆ ਗਿਆ। ਸ ਹਜਾਰਾ ਸਿੰਘ ਨੇ ਹੀ ਸਰਬਜੀਤ ਸਿੰਘ ਦੇ ਪਿਤਾ ਸ.
ਮਹਿੰਦਰ ਸਿੰਘ ਤੇ ਤਾਇਆ ਡਾ ਗੁਰਦੇਵ ਸਿੰਘ ਦਾ ਪਾਲਣ ਪੌਸਣ ਕੀਤਾ ਸੀ ਤੇ ਬਾਬਾ ਜੀ ਸ ਕਰੋੜਾ ਸਿੰਘ
ਦੀ ਮੌਤ ਤੋ ਬਾਅਦ ਬੇਬੇ ਸਰਦ ਕੌਰ ਦਾ ਵਿਆਹ ਉਸ ਵੇਲੇ ਦੇ ਧਰਾਮਿਕ ਰੀਤੀ ਰਿਵਾਜਾਂ ਮੁਤਾਬਿਕ ਸ
ਹਜਾਰਾਂ ਸਿੰਘ ਨਾਲ ਕੀਤਾ ਗਿਆਂ ਸੀ ਕਿਊ ਕਿ ਸ ਹਜਾਰਾ ਸਿੰਘ ਦੀ ਪਹਿਲੀ ਪਤਨੀ ਬੇਬੇ ਗੰਗਾ ਕੌਰ ਵੀ
ਚੜਦੀ ਉਮਰ ਵਿੱਚ ਪਰਿਵਾਰ ਨੂੰ ਵਿਛੌੜਾ ਦੇ ਗਏ ਸਨ, ਜਿਨਾਂ ਦਾ ਇੱਕ ਪੁੱਤਰ ਸ ਭਾਗ ਸਿੰਘ 20 ਸਾਲ,
16 ਸਿੱਖ ਰੈਜਿਮੈਟ ਵਿੱਚ ਸੀ ਤੇ ਜੋ 1962 ਚੀਨ ਭਾਰਤ ਜੰਗ ਦੋਰਾਨ ਨਿੱਕੀ ਉਮਰੇ ਸਹੀਦੀ ਜਾਮਾਂ ਪੀ
ਗਿਆ ਦੇ ਵਿਛੋੜੇ ਕਾਰਨ ਮਨ ਉਦਾਸ ਸੀ।
ਅੰਤ ਪਰਿਵਾਰ ਵਲੌ ਵਾਹਿਗੁਰੁ ਦਾ ਭਾਣਾ ਮਨ ਇੰਗਲੈਡ ਦੇ ਹੀਥਰੋ ਹਵਾਈ ਅੱਡੇ ਤੌ ਬ੍ਰਿਟਿਸ ਏਅਰਵੇਜ
ਜਹਾਜ ਰਾਹੀ ਮਿਸਰ ਦੇ ਸਹਿਰ ਅਲੈਗਜੈਡਰਾ(ਸਿੰਕਦਰਾ)ਪੁਜੇ।
|
ਸਮੁੰਦਰ ਤੇ ਪਹਾੜਾਂ ਵਿਚਕਾਰ Halfaya Sollum War Cemetery ਦਾ ਖੁਬਸੂਰਤ ਦ੍ਰਿਸ ਤੇ ਸਮੂਹ ਸਹੀਦਾਂ ਦਾ ਵੇਰਵਾ |
ਹੋਟਲ ਵਿੱਚ ਰਾਤ ਅਰਾਮ ਕੀਤਾ ਅਤੇ ਹੋਟਲ
ਵਾਲਿਆ ਨੂੰ ਸਹੀਦੀ ਅਸਥਾਨ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਉਥੇ ਜਾਣ ਲਈ ਕਾਰ ਤੇ ਦੋ ਭਾਸ਼ਾਈਏ ਦਾ
ਇੰਤਜ਼ਾਮ ਕਰ, ਪਰਿਵਾਰ ਹੋਟਲ ਸਾਹਮਣੇ ਹੀ ਸਮੁੰਦਰ ਕੰਢੇ ਚੱਲਿਆ ਗਿਆ। ਉਸ ਰਾਤ ਤਾਂ ਸੰਮੁਦਰ ਦੀਆ
ਲਹਿਰਾਂ ਪੂਰੀ ਰਾਤ ਪੂਰੀ ਜੋਰ ਨਾਲ ਉਪਰ ਵੱਲ ਵੱਧ ਰਹੀਆ ਸਨ ਤੇ ਹੋਟਲ ਵੀ ਸੰਮੁਦਰ ਕੱਢੇ ਹੋਣ ਕਾਰਨ
ਰਾਤ ਨੂੰ ਉਥੇ ਠੰਡ ਹੋ ਗਈ। ਸਵੇਰੇ ਨਾਸਤਾ ਕਰ ਹੋਟਲ ਤੌ ਬਾਹਰ ਨਿਕਲ ਪਰਿਵਾਰ ਸੰਮੁਦਰ ਵੱਲ ਹੋ
ਤੁਰਿਆ, ਇਹ ਤਾਂ ਕੁਦਰਤ ਦਾ ਭਾਣਾ ਹੈ ਕਿ ਉਸ ਵੇਲੇ ਸਮੁੰਦਰ ਦੀਆ ਲਹਿਰਾ ਵੀ ਇੰਝ ਪਰਤੀਤ ਹੋਣ ਜਿਵੇ
ਆਪਣਿਆ ਤੋ ਵਿਛੜੈ 65 ਸਾਲ ਪਹਿਲਾਂ ਸਹੀਦ ਕਰੋੜਾ ਸਿੰਘ ਆਪਣੇ ਪਰਿਵਾਰ ਨੂੰ ਵੇਖ ਉਸ ਦੀ ਰੂਹ ਵੀ
ਖੁਸੀ ਵਿੱਚ ਆਪਣੇ ਵੱਲ ਖਿੱਚ ਰਹੀ ਹੋਵੇ ਤੇ ਉਹ ਵੀ ਤੇ ਬਾਬੇ ਦੇ ਦੋਸਤ ਮਿੱਤਰ ਵੀ ਪਰਿਵਾਰ ਦੇ ਉਥੇ
ਆਉਣ ਤੇ ਖੁਸੀ ਵਿੱਚ ਹੋਣ। ਅਜਿਹੀ ਖਿੱਚ ਹੋਣ ਤੇ ਪਰਿਵਾਰ ਨੇ ਉਸ ਪਾਣੀ ਨੁੰ ਨਮਸਕਾਰ ਕੀਤੀ ਕਿਉ ਕਿ
ਸ ਕਰਤਾਰ ਸਿੰਘ ਨੇ ਸਹੀਦ ਕਰੋੜਾ ਸਿੰਘ ਦਾ ਸੰਸਕਾਰ ਕਰਨ ਉਪਰੰਤ ਅਸਤ ਇਸ ਪਾਣੀ ਵਿੱਚ ਵਹਾਉਣ ਬਾਰੇ
ਆਪਣੇ ਛੋਟੇ ਪੋਤੇ ਨੂੰ ਦੱਸੇ ਸਨ ਜੋ ਇਹ ਸਥਾਨ ਲੱਭਣ ਤੌ ਬਾਅਦ ਵਿੱਚ ਪਤਾ ਚੱਲਿਆ। ਉਥੇ ਰਹਿੰਦੇ
ਲੋਕੀ ਸਾਨੂੰ ਕੱਟੜ ਇਸਲਾਮਿਕ ਸਮਝਣ ਤੇ ਪਰ ਹਰੇਕ ਨੂੰ ਆਪਣੀ ਸਿੱਖ ਹੋਣ ਦੀ ਪਹਿਚਾਣ ਦੱਸੀ ਤੇ ਇਥੇ
ਸਹੀਦ ਹੋਏ ਬਾਬੇ ਬਾਰੇ ਜਾਣਕਾਰੀ ਦੇਣ ਤੇ ਅਰਬੀ ਲੌਕੀ ਹੈਰਾਨ ਹੁੰਦੇ, ਕਿਉਕਿ ਉਨਾ੍ਹਂ ਪਹਿਲਾਂ ਕਦੇ
ਵੀ ਕੋਈ ਪਗੜੀਧਾਰੀ, ਹੱਥ ਕੜਾ, ਦਾੜੀ ਪ੍ਰਕਾਸ ਸਿੱਖ ਆਦਮੀ ਸਿੰਕਦਰਾ ਵਿੱਚ ਨਹੀ ਵੇਖਿਆ ਸੀ ਤੇ
ਸਹੀਦੀ ਜਗ੍ਹਾ ਬਾਰੇ ਵੀ ਬਹੁਤ ਘੱਟ ਅਰਬੀ ਲੌਕਾਂ ਨੂੰ ਪਤਾ ਸੀ। ੰਿਸੰਕਦਰਾ ਵਿੱਚ ਖਾਣ ਪੀਣ ਨੂੰ
ਤਾਂ ਸਾਕਾਹਾਰੀ ਮਿਲ ਜਾਂਦਾ ਸੀ ਪੰਰਤੂ ਬਾਹਰ ਜਾ ਸਿਰਫ ਫਲ ਫਰੂਟ, ਚਿਪਸ, ਪੀਜਾ ਆਦਿ ਹੀ ਮਿਲਦਾ ਸੀ
ਪਰ ਹੋਟਲ ਵਿੱਚ ਸਾਕਾਹਾਰੀ ਸਭ ਕੁਝ ਮਿਲ ਜਾਂਦਾ ਹੈ।
ਸਰਬਜੀਤ ਸਿੰਘ ਸਮੇਤ ਪਰਿਵਾਰ 22 ਜਨਵਰੀ ਨੂੰ ਸਿੰਕਦਰਾ ਤੌ ਅਲਸੋਲਅਮ ਵੱਲ ਰਵਾਨਾ ਹੋਇਆ, ਜਿਥੇ
ਹਲਫਾਇਆ ਸੋਲਮ ਵਾਰ ਸੈਮਿਟਰੀਰ, ਜਿਥੇ ਦੂਜੀ ਵਿਸਵ ਜੰਗ ਵਿੱਚ ਸਹੀਦ ਹੋਏ 2060 ਫੋਜੀ ਜਵਾਨਾਂ ਦੀ
ਬੜੀ ਸੁੰਦਰ ਯਾਦਗਾਰ ਸਥਾਪਿਤ ਕੀਤੀ ਗਈ ਹੈ, ਜਿਸ ਦੀ ਦੇਖ ਭਾਲ ਕੋਮਿਨਵੈਲਥ ਵਿਭਾਗ ਬੜੇ ਚੰਗੇ ਢੰਗ
ਨਾਲ ਨਿਭਾਅ ਰਿਹਾ ਹੈ। ਸਿੰਕਦਰਾ ਤੌ ਹਲਫਾਇਆ ਸੋਲਮ ਦਾ ਛੇ ਸੌ ਪੰਜਾਹ ਕਿਲੋਮੀਟਰ ਲੰਮੇ ਸਫਰ ਵਿੱਚ
ਦੋਵੇ ਪਾਸੇ ਇੱਕਾ ਦੁਕਾ ਪਿੰਡਾਂ ਨੂੰ ਛੱਡ ੳਜਾੜ ਪਈ ਹੈ। ਹਲਫਾਇਆ ਸੋਲਅਮ ਲਿਬਿਆ ਬਾਰਡਰ ਨੇੜੇ
ਮਿਸਰ ਦਾ ਆਖਰੀ ਛੋਟਾ ਜਿਹਾ ਪਿੰਡ ਹੈ ,ਜੋ ਕੀ ਸਮੁੰਦਰ ਕੰਢੇ ਹੈ ਜਿਥੇ ਕੁਝ ਦੁਕਾਨਾਂ, ਇੱਕ ਮਸਜਿਦ
ਤੇ 35-40 ਘਰ ਹਨ। ਅਲਸੋਲਮ ਨੂੰ ਲਿਬੀਆ ਬਾਰਡਰ ਨੇੜੇ ਹੋਣ ਕਾਰਨ ਹਰ ਪੰਜਾਹ ਕਿਲੋਮੀਟਰ ਤੇ ਪੁਲਸ
ਦੀਆਂ ਚੈਕ ਪੋਸਟਾਂ ਬਣੀਆ ਹੋਇਆਂ ਹਨ, ਜਿਥੇ ਉਥੌ ਲੰਘਣ ਵਾਲੇ ਇੱਕਾ ਦੁੱਕਾ ਵਾਹਨ ਦੀ ਮੁਸਤਦੀ ਨਾਲ
ਜਾਂਚ ਪੜਤਾਲ ਕਰਕੇ ਹੀ ਅੱਗੇ ਤੋਰ ਦੇ ਹਨ ਪਰ ਜਦੌ ਵੀ ਚੈਕ ਪੋਸਟ ਤੇ ਵਾਹਨ ਦੀ ਜਾਂਚ ਪੜਤਾਲ ਕਰਨ
ਲਈ ਗੱਡੀ ਨੂੰ ਰੋਕਿਆ ਜਾਦਾਂ ਤਾਂ ਪਰਿਵਾਰ ਨੂੰ ਲਿਜਾ ਰਿਹਾ ਗੱਡੀ ਦਾ ਡਰਾਇਵਰ ਅਰਬੀ ਭਾਸਾਂ ਵਿੱਚ
ਇਹ ਦੱਸਦਾ ਕੀ ਇਹ ਪਰਿਵਾਰ ਆਪਣੇ ਫੋਜੀ ਸਹੀਦ ਦੀ ਯਾਦਗਾਰ ਤੇ ਜਾ ਰਿਹਾ ਹੈ ਤਾਂ ਗੱਡੀ ਦੀ ਤਲਾਸੀ
ਵੀ ਨਾ ਹੁੰਦੀ ਅਤੇ ਬਾਕਾਇਦਾ ਪਰਿਵਾਰ ਨੂੰ ਰਾਇਫਲਾਂ ਨਾਲ ਫੋਜੀ ਸਲੂਟ ਮਾਰਿਆ ਜਾਂਦਾ।
|
ਸਮੂਹ ਸਹੀਦਾਂ ਦੇ ਨਾਮਾਂ ਦੇ ਲੱਗੇ ਪੱਥਰ ਦਾ ਦ੍ਰਿਸ। |
ਦੱਸਣਯੋਗ ਹੈ ਕਿ ਹੋਟਲ ਵਾਲਿਆ ਦੀ ਗਲਤੀ ਕਾਰਨ ਪਹਿਲਾਂ ਸਿੰਕਦਰਾ ਤੋ ਦੋ ਸੌ ਕਿਲੋਮੀਟਰ ਦੂਰ
ਅਲਮੈਨ(ਇਸ ਸਥਾਨ ਤੇ ਵੀ ਦੂਜੀ ਵਿਸਵ ਜੰਗ ਦੌਰਾਨ ਭਾਰੀ ਜੰਗ ਹੋਈ ਸੀ ਤੇ ਇਥੇ ਵੀ ਅਨੇਕਾਂ ਸਿੱਖਾਂ
ਨੇ ਲੜਦੇ ਹੋਏ ਸਹੀਦੀ ਜਾਮੇ ਪੀਤੇ ਤੇ ਇਹ ਸਥਾਨ ਵੀ ਕੋਮਨਵੇਲਥ ਅਧੀਨ ਹੈ) ਵਿਖੇ ਵਾਰ ਸੀਮੈਟਿਰੀ
ਵਿਖੇ ਭੇਜ ਦਿੱਤਾ ਗਿਆ, ਜਿਥੇ ਮਨ ਵਿੱਚ ਖੁਸੀ ਤੇ ਸਾਰਾ ਪਰਿਵਾਰ ਜਦੋ ਅੰਦਰ ਗਿਆ ਤਾਂ ਉਥੇ ਦੇ
ਦ੍ਰਿਸ ਵੇਖ ਹੈਰਾਨੀ ਹੋ ਰਹੀ ਸੀ ਕੀ ਕੌਮਨ ਵੈਲਥ ਦੀਆਂ ਤਸਵੀਰਾ ਉਸ ਥਾਂ ਨਾਲ ਮੈਲ ਨਹੀ ਖਾਦੀਆਂ ਸਨ
ਤੇ ਪਰਿਵਾਰ ਂਨੂੰ ਵੇਖ ਉਥੇ ਕੰਮ ਕਰਦੇ ਸਾਰੇ ਮਜਦੂਰ ਸਾਡੇ ਵੱਲ ਆ ਗਏ। ਉਨਾਂ ਨੂੰ ਸਿੱਖ ਸਹੀਦ ਅਤੇ
ਰੋਅ 25 ਸੀ 1, ਵੱਲ ਜਾਣ ਬਾਰੇ ਕਿਹਾ ਤਾਂ ਉਨਾ੍ਹਂ ਵੱਲੋ ਪੂਰੇ ਸਤਿਕਾਰ ਨਾਲ ਲਿਆਦੇ ਗੁਲਦਸਤੇ
ਚੁੱਕ ਉਸ ਸਥਾਨ ਵੱਲ ਜਾਣ ਲੱਗੇ ਪਰ ਉਹ ਸਥਾਨ ਤਾਂ ਕਿਸੇ ਗੋਰੇ ਦਾ ਸੀ ਅਸੀ ਉਨਾ੍ਹਂ ਨੂੰ ਪੱਥਰ
ਬਦਲਣ ਬਾਰੇ ਦੱਸਿਆ ਕਿ ਸਾਇਦ ਉਹ ਪੱਥਰ ਬਦਲ ਕਿਸੇ ਹੋਰ ਸਥਾਨ ਤੇ ਲਾ ਦਿੱਤਾ ਹੋਵੇ ਪੰਰਤੂ ਉਥੇ ਕੰਮ
ਕਰਦੇ ਵਰਕਰਾਂ ਵਲੌ ਅਜਿਹਾ ਕੋਈ ਵੀ ਪੱਥਰ ਪਿਛਲੇ ਦਿਨੀ ਬਦਲਣ ਬਾਰੇ ਅਗਿਆਨਤਾ ਜਾਹਿਰ ਕੀਤੀ ਅੰਤ
ਪਰਿਵਾਰ ਉਸ ਸਥਾਨ ਤੌ ਬਾਹਰ ਨਿਕਲ ਰਿਹਾ ਸੀ ਤਾਂ ਅਚਾਨਕ ਵਿਦੇਸੀ ਗੋਰਿਆ ਦਾ ਇੱਕ ਗਰੁੱਪ ਅਲਮੈਨ
ਸੀਮੈਟਿਰੀ ਵੱਲ ਆਉਣ ਲੱਗਾ ,ਜਿਸ ਤੇ ਕਮਲਜੀਤ ਕੌਰ ਨੇ ਅੰਗਰੇਜੀ ਭਾਸਾ ਵਿੱਚ ਗੱਲ ਕਰ ਅਲਸੋਲਮ ਵਿਖੇ
ਹਲਫਾਇਆ ਵਾਰ ਸਮੈਟਿਰੀ ਬਾਰੇ ਗੱਲ ਕੀਤੀ ਤੇ ਉਨਾ੍ਹਂ ਵਲੋ ਉਹ ਸਮੇਟਿਰੀ ਉਸ ਸਥਾਨ ਤੌ ਤਕਰੀਬਨ ਪੰਜ
ਸੌ ਕਿਲੋਮੀਟਰ ਅੱਗੇ ਲਿਬੀਆ ਬਾਰਡਰ ਨੇੜੇ ਹੋਣ ਬਾਰੇ ਦੱਸਿਆ ਅਤੇ ਨਾਲ ਆਏ ਗੱਡੀ ਦੇ ਡਾਇਰੇਵਰ ਨੇ
ਬੱਸ ਦੇ ਚਾਲਕ ਤੌ ਅਰਬੀ ਭਾਸਾ ਵਿੱਚ ਉਸ ਸਥਾਨ ਦਾ ਰਸਤਾ ਪੁੱਛ ਉਸ ਥਾਂ ਵੱਲ ਚੱਲੇ ਪਾ ਦਿੱਤੇ,
ਸਹੀਦੀ ਸਥਾਨ ਨੇੜੇ ਹੋਣ ਕਾਰਨ ਪਰਿਵਾਰ ਨੇ ਨਾਲ ਖਾਣ ਨੂੰ ਕੁਝ ਨਾ ਲਿਆ ਪੰਰਤੂ ਗੱਡੀ ਚਾਲਕ ਵੱਲੋ
ਨੇੜੇ ਕੋਈ ਪਿੰਡ ਵਿੱਚੌ ਚਾਹ ਪਾਣੀ ਪੀ ਤੇ ਖਾਣ ਨੂੰ ਫਲ ਫਰੂਟ, ਜੂਸ ਪਾਣੀ ਲੈ ਲਿਬੀਆ ਬਾਰਡਰ ਵੱਲ
ਤੁਰ ਪਏ। ਅੱਤ ਦੀ ਗਰਮੀ ਤੇ ਦੂਰ ਦਾ ਸਫਰ ਹੋਣ ਤੇ ਬੱਚੇ ਥੱਕ ਕੇ ਸੋ ਗਏ, ਸੋਣ ਤੇ ਜਿਥੇ ਬੱਚੇ
ਤੰਦਰੁਸਤ ਮਹਿਸੂਸ ਕਰਨ ਲੱਗੇ ਤੇ ਉਸ ਵਕਤ ਤੱਕ ਪਰਿਵਾਰ ਮੰਜਿਲ ਤੇ ਪਹੁੰਚ ਚੁੱਕੇ ਸੀ।
ਸਰਬਜੀਤ ਸਿੰਘ ਤੇ ਪਰਿਵਾਰ ਜਿਉ ਹੀ ਅਲਸੋਲਅਮ ਵਿਖੇ ਸਮੁੰਦਰ ਤੇ ਪਹਾੜੀਆ ਵਿਚਾਲੇ ਸਥਿਤ 'ਹਲਫਾਇਆ
ਸੋਲਮ ਵਾਰ ਸੈਮਿਟਰੀ' ਪਹੁੰਚਿਆ ਤਾਂ ਸਾਰਾ ਪਰਿਵਾਰ ਭਾਵੁਕ ਹੋ ਗਿਆ । ਪਰਿਵਾਰ ਨੂੰ 'ਸਹੀਦ ਕਰੋੜਾ
ਸਿੰਘ' ਦੇ ਨਾਂ ਦਾ ਪੱਥਰ ਲੱਭਣ ਵਿੱਚ ਬਹੁਤੀ ਦਿੱਕਤ ਨਾ ਆਈ , ਕਿਉ ਕਿ ਤਸਵੀਰਾਂ ਤੇ ਨਕਸਾ ਇਸੇ
ਸਥਾਨ ਦਾ ਸੀ । ਸਾਰਾ ਪਰਿਵਾਰ ਆਪਣੇ ਪਰਿਵਾਰ ਦੇ ਸਹੀਦ ਦੀ ਯਾਦ ਵਿੱਚ ਵਾਰ ਵਾਰ ਉਸ ਪੱਥਰ ਨੂੰ
ਨਮਸਕਾਰ ਕਰਦਾ ਰਿਹਾ, ਜਿਸ ਤੇ ਸਹੀਦ ਕਰੋੜਾ ਸਿੰਘ ਦਾ ਵੇਰਵਾ ਅਤੇ 20 ਫਰਵਰੀ 1942 ਦਾ ਸਹੀਦੀ ਸਮਾਂ
ਵੀ ਅੰਕਿਤ ਕੀਤਾ ਹੋਇਆ ਸੀ। ਪਰਿਵਾਰ ਨੇ ਆਪਣੇ ਨਾਲ ਲਿਜਾਏ ਖੁਬਸੂਰਤ ਫੁੱਲਾਂ ਦੇ ਗੁਲਦਸਤੇ ਸਜਾਏ।
ਹੱਦ ਤੋ ਵੱਧ ਗਰਮੀ, ਜਿਥੇ ਪ੍ਰੇਸਾਨ ਕਰ ਰਹੀ ਸੀ ਉਥੇ ੍ਹਹੀ ਨਿੱਕੇ ਬੱਚਿਆ ਦਾ ਭੁੱਖ ਤੇ ਪਿਆਸ ਨਾਲ
ਬੁਰਾ ਹਾਲ ਸੀ ਪੰਰਤੂ ਬੱਚੇ ਵੀ ਨਾਲ ਲਿਆਦੇ ਫਲ ਫਰੂਟ ਤੇ ਪਾਣੀ ਪੀ ਆਪਣੀ ਭੁੱਖ ਪਿਆਸ ਬੁਝਾ ਰਹੇ
ਸਨ। ਪੱਥਰ ਤੇ ਕੇਸਰੀ ਸਿਰੋਪਾ ਸਜਾਇਆ ਗਿਆ ਅਤੇ ਸਾਰੇ ਪਰਿਵਾਰ ਨੇ ਮਿਲ ਬੈਠ ਕੇ ਚੌਪਈ ਸਾਹਿਬ ਦੇ
ਪਾਠ ਕੀਤੇ । ਇਸ ਮੌਕੇ ਪਰਿਵਾਰ ਦੇ ਸਾਰੇ ਜੀਆ ਦਾ ਕਹਿਣਾ ਸੀ ਕਿ ਉਨਾ੍ਹਂ ਨੂੰ ਇਥੇ ਆ ਕੇ ਮਾਨਸਿਕ
ਸਾਂਤੀ ਹਾਸਿਲ ਹੌਈ ਹੈ ਤੇ ਅੱਖਾ ਵਿਚੌ ਹੰਝੂ ਵਗਦੇ ਰਹੇ। ਤਿੰਨ ਘੰਟੇ ਸਰਬਜੀਤ ਸਿੰਘ ਤੇ ਪਰਿਵਾਰ
ਨੇ ਉਥੇ ਬਿਤਾਏ ਅਤੇ ਇਥੇ ਸਹੀਦ ਹੋਏ 2060 ਫੋਜੀ ਜਵਾਨਾਂ ਵਿੱਚੌ ਸਾਂਝੇ ਭਾਰਤ ਦੇ ਸਹੀਦ ਹੋਏ 156
ਜਵਾਨਾਂ ਬਾਰੇ ਵੀ ਜਾਣਕਾਰੀ ਇੱਕਤਰ ਕੀਤੀ ਜਿਨਾ੍ਹਂ ਵਿੱਚ ਜਿਆਦਾਤਰ ਪੰਜਾਬੀ ਹਨ। ਇਹ ਵੀ ਅਸੰਭਵ ਹੈ
ਕਿ ਹਾਲੇ ਤੱਕ ਬਹੁਤਿਆ ਬਾਰੇ ਇਨ੍ਹਾ ਪਰਿਵਾਰਾਂ ਨੂੰ ਗਿਆਨ ਨਹੀ ਹੈ। ਹਲਫਾਇਆ ਸੋਲਮ ਵਾਰ ਸੈਮਿਟਰੀ
ਵਿੱਚ ਕੁੱਲ 2060 ਫੋਜੀ ਜਵਾਨ ਸਹੀਦ ਹੌਏ, ਜਿਨਾ੍ਹਂ ਵਿੱਚ ਇੰਗਲੈਡ ਦੇ 1065, ਕਨੇਡਾ ਦੇ 11,
ਅਸਟੇਰਲੀਆ ਦੇ 177, ਨਿਊਜੀਲੈਡ ਦੇ 199, ਸਾਊਥ ਅਫਰੀਕਾ ਦੇ 372, ਭਾਰਤ ਦੇ 156, ਈਸਟ ਅਫਰੀਕਾ ਦੇ
10, ਹਾਈ ਕਮਿਸਨ ਟਾਇਰਇਟਰ 3, ਵੈਸਟ ਅਫਰੀਕਾ ਦੇ 2 ਤੇ 51 ਉਹ ਜਿਨਾ੍ਹਂ ਦੀ ਪਹਿਚਾਣ ਨਹੀ ਹੋ ਸਕੀ।
ਸੰਮੁੱਚੇ ਪਰਿਵਾਰ ਨੇ ਇਸ ਯਾਦਗਾਰੀ ਅਸਥਾਨ ਉੱਤੇ ਰੱਖੇ ਗਏ ਵਿਜਟਰਜ ਰਜਿਸਟਰ ਉੱਤੇ ਆਪਣੇ ਹਸਤਾਖਰ
ਕੀਤੇ ਅਤੇ ਆਪਣੀਆਂ ਭਾਵਨਾਵਾਂ ਵੀ ਲਿਖੀਆਂ। ਉਥੇ ਹੀ ਮਿਲੇ ਇਕ ਹਲਫਾਇਆ ਦੇ ਅਰਬੀ ਸੇਖ ਮਿਲਿਆ ਜਿਸ
ਨੇ ਸਿੱਖਾਂ ਬਾਰੇ ਬਹੁਤ ਕੁਝ ਸੁਣਿਆ ਸਿ ਪਰ ਕਦੇ ਸਿੱਖਾਂ ਨੂੰ ਵੇਖਿਆ ਨਹੀ ਸੀ, ਮਿਲ ਕੇ ਖੁਸੀ
ਜਾਹਿਰ ਕੀਤੀ ਉਸ ਨੇ ਦੱਸਿਆ ਉਸ ਦੇ ਬਜੂਰਗਾਂ ਨੇ ਉਸ ਂਨੂੰ ਦੱਸਿਆ ਕਿ ਦੂਜੀ ਵਿਸਵ ਜੰਗ ਇਸ ਸਥਾਨ
ਤੌ ਤਕਰੀਬਨ ਪੰਜ ਕਿਲੋਮੀਟਰ ਪਿਛੇ ਹੌਈ ਸੀ ਜਿਥੇ ਸਾਰੀਆ ਫੋਜਾਂ ਦਾ ਕਾਫੀ ਨੁਕਸਾਨ ਹੋਇਆ ਸੀ, ਜਿਸ
ਨੂੰ ਵੇਖਣ ਦੀ ਤਾਂਘ ਪਰ ਹੋ ਰਹੇ ਹਨੇਰੇ ਕਾਰਨ ਲਿਬੀਆ ਤੇ ਮਿਸਰ ਦੇ ਬਾਰਡਰ ਏਰੀਏ ਨੂੰ ਛੱਡਨਾ ਪਾਇਆ
ਤੇ ਮੁੜ ਵਾਪਸ ਛੇ ਸੌ ਪੰਜਾਹ ਕਿਲੋਮੀਟਰ ਦਾ ਰਸਤਾ ਤਹਿ ਕਰ ੰਿਸੰਕਦਰਾ ਪਹੁੰਚ ਗਏ। ਉਥੇ ਕੁਝ ਦਿਨ
ਰਹਿਣ ਉਪਰੰਤ ਉਥੇ ਦੀ ਸਭ ਤੋ ਵੱਡੀ ਈਜਿਪਸਨ ਲਾਇਬ੍ਰੇਰਰੀ, ਯੁਨੀਵਰਸਿਟੀ , ਐਲਜਗਡਿਰੀਆ ਨੈਸਨਲ
ਮਿਊਜਮ ਆਦਿ ਵੇਖੇ, ਜਿਸ ਤੌ ਦੁਜੀ ਵਿਸਵ ਜੰਗ ਬਾਰੇ ਭਰਪੂਰ ਜਾਣਕਾਰੀ ਮਿਲੀ। ਉਸ ਤੌ ਬਾਅਦ ਪਰਿਵਾਰ
ਸੰਮੁਦਰ ਅੰਦਰ ਬਣੇ ਸੁਲਤਾਨ ਦੇ ਕਿਲੇ ਨੁੰ ਵੇਖਣ ਗਿਆ ਜਿਸ ਦੀ ਟਿਕਟ 30 ਈਜਿਪਸਨ ਪੌਡ ਸੀ ਜਿਥੇ ਉਥੇ
ਦੀ ਪੁਲਸ ਨੇ ਪਹਿਲਾਂ ਤਾਂ ਵਿਦੇਸੀ ਪਰਿਵਾਰ ਵੇਖ ਸਾਰੇ ਕਿਲੇ ਤੇ ਸੁਲਤਾਨ ਸੰਬੰਧੀ ਜਾਣਕਾਰੀ ਦਿੱਤੀ
ਪੰਰਤੂ ਪਰ ਬਾਹਰ ਨਿਕਲਣ ਤੌ ਪਹਿਲਾਂ ਪੁਲਸ ਸਿਪਾਹੀ ਇੱਕ ਦੂਜੇ ਵੱਲ ਕਿਲਾ ਵਿਖਾਉਣ ਤੇ ਪੌਡਾਂ ਦੀ
ਮੰਗ ਕਰਨ ਲੱਗੇ, ਫਿਰ ਮੰਨ ਵਿੱਚ ਆਇਆ ਮਨਾਂ ਇਹ ਤਾਂ ਲੱਗਦਾ ਸਭ ਕਿਤੇ ਹੀ ਚਲਦੀ ਹੈ ਅੰਤ ਬੈਗਾਨਾ
ਮੁਲਕ ਵੇਖ ਉਨਾ੍ਹਂ ਨੂੰ ਈਜਿਪਸਨ 20 ਪੌਡ ਦੇ ਖਹਿੜਾ ਛੁਡਿਆ।
|
ਸਰਬਜੀਤ ਸਿੰਘ ਬਨੂੜ ਪਤਨੀ ਕਮਲਜੀਤ ਕੋਰ, ਨਿੱਕੀਆਂ ਬੱਚੀਆਂ ਕੁਲਜੀਤ ਕੌਰ 3ਸਾਲ, ਗੁਰਲੀਨ ਕੌਰ 2ਸਾਲ ਤੇ ਮਾਤਾ ਜਸਵੰਤ ਕੌਰ ਤੇ ਪਿਤਾ ਸ ਮਹਿੰਦਰ ਸਿੰਘ ਸਹੀਦ ਕਰੋੜਾ ਸਿੰਘ ਨੂੰ ਸਰਧਾਂਜਲੀ ਭੇਟ ਕਰਦੇ ਹੋਏ। |
ਕਹਿੰਦੇ ਨੇ ਇਹ ਤਾਂ ਹਰ ਥਾਂ ਹੁੰਦੇ ਹਨ ਕਿਤੇ ਚੰਗੇ ਅਤੇ ਕਿਤੇ ਮਾੜੇ ਅਫਸਰ। ਅਸੀ ਪਰਿਵਾਰ ਸਮੇਤ
ਜਦੋ ਨੈਸਨਲ ਮਿਊਜਮ ਵੇਖਣ ਗਏ ਤਾਂ ਟੈਕਸੀ ਵਾਲਾ ਵੀ ਅੰਗਰੇਜੀ ਨਾ ਸਮਝਣ ਦਾ ਫਾਇਦਾ ਚੁੱਕ ਵੱਧ ਪੌਡਾਂ
ਦੀ ਮੰਗ ਕਰਨ ਲੱਗਾ ਪੰਰਤੂ ਪਹਿਲਾ ਹੀ ਉਸ ਤੌ ਇੱਕ ਕਾਂਗਜ ਉਪਰ ਪੋਡ ਲਿਖਕੇ ਦੱਸਣ ਉਪਰੰਤ ਵੀ ਜਦੌ
ਉਹ ਨਾ ਮੰਨਿਆ ਤਾਂ ਕੂਝ ਦੂਰੀ ਤੇ ਖੜੇ ਪੁਲਸ ਅਫਸਰ ਵੀ ਵਿਦੇਸੀ ਵੇਖ ਨੇੜੇ ਆ ਗਏ ਤੇ ਉਨਾ੍ਹਂ ਨੂੰ
ਜਦੋ ਟੈਕਸੀ ਚਾਲਕ ਵੱਧ ਪੌਡ ਮੰਗਣ ਬਾਰੇ ਪਤਾ ਚੱਲਿਆ ਤਾਂ ਪਹਿਲਾਂ ਤਾਂ ਸਾਰਾ ਪਰਿਵਾਰ ਪੁਲਸ ਵੇਖ
ਘਬਰਾ ਗਿਆ ਕਿ ਸਾਇਦ ਮਿਸਰ ਦੀ ਪੁਲਸ ਵੀ ਉਸ ਅਰਬੀ ਦਾ ਸਾਥ ਦੇਵੇਗੀ ਪੰਰਤੂ ਸਾਡਾ ਵਹਿਮ ਉਸ ਵੇਲੇ
ਖਤਮ ਹੋ ਗਿਆ ਜਦੋ ਪੁਲਸ ਨੇ ਸਖਤੀ ਨਾਲ ਟੈਕਸੀ ਚਾਲਕ ਨੂੰ ਬਣਦੇ ਪੌਡ ਦੇ ਉਥੋ ਤੋਰ ਦਿੱਤਾ ਤੇ
ਪਰਿਵਾਰ ਨੂੰ ਕਿਸੇ ਵੀ ਤਰਾਂ ਦੀ ਚਿੰਤਾ ਨਾ ਕਰਨ ਨੂੰ ਕਿਹਾ। ਅੰਤ ਪਰਿਵਾਰ ਉਥੇ ਦੀ ਧਰਤੀ ਨੂੰ
ਨਮਸਕਾਰ ਕਰ ਵਾਪਸ ਇੰਗਲੈਡ ਆ ਗਿਆ ਤੇ ਇਥੋ ਮੁੜ ਪੰਜਾਬ ਨੂੰ ਜਾਯ ਦੀ ਤਿਆਰੀ ਕੀਤੀ ਤੇ ਸਾਰਾ
ਪਰਿਵਾਰ ਨੇ 20 ਫਰਵਰੀ 2007 ਨੂੰ ਪਿੰਡ ਬਡਾਲੀ ਵਿਖੇ 66 ਸਾਲ ਬਾਅਦ ਪਹਿਲੀ ਵਾਰ ਸਹੀਦ ਕਰੋੜਾ
ਸਿੰਘ ਸੰਬੰਧੀ ਸੁਖਮਣੀ ਸਾਹਿਬ ਦੇ ਭੋਗ ਪਾਏ ਤੇ ਲੰਗਰ ਵਰਤਾਇਆ।
ਇਸੇ ਦੌਰਾਨ ਸਰਬਜੀਤ ਸਿੰਘ ਤੇ ਪਰਿਵਾਰ ਨੇ ਬਨੂੜ ਪੰਜਾਬ ਵਿੱਚ ਸੀ੍ਰ ਅਖੰਡ ਪਾਠ ਸਾਹਿਬ ਦੇ ਭੋਗ
ਪਾਏ ਉਪਰੰਤ ਸਬਦ ਗੁਰੁ ਦਾ ਕੀਰਤਨ ਕੀਤਾ ਗਿਆ ਤੇ ਸਮੁਚੇ ਪਰਿਵਾਰ ਨੇ ੇ ਸਹੀਦ ਕਰੋੜਾ ਸਿੰਘ ਦੀ
ਅੰਤਿਮ ਧਾਰਮਿਕ ਰਸਮਾਂ ਸੰਪਨ ਕੀਤੀਆਂ। ਉਥੇ ਸਹੀਦ ਕਰੋੜਾ ਸਿੰਘ ਨੂੰ ਆਪਣੀ ਸਰਧਾ ਦੇ ਫੁੱਲ ਭੇਟ
ਕਰਨ ਪਹੁੰਚੇ ਸ੍ਰੌਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਨੀ ਮੈਬਰ ਸ ਸੁਰਜੀਤ ਸਿੰਘ ਗੜੀ,
ਸਹਿਕਾਰਤਾ ਮੰਤਰੀ ਪੰਜਾਬ ਕੈਪਟਨ ਕੰਵਲਜੀਤ ਸਿੰਘ ਦੇ ਸਪੁੱਤਰ ਚੈਅਰਮੈਨ ਸ ਜਸਜੀਤ ਸਿੰਘ ਬਨੀ, ਅਜੀਤ
ਦੇ ਸੀਨੀਅਰ ਸਬ ਐਡੀਟਰ ਸ ਜਸਵਿੰਦਰ ਸਿੰਘ ਦਾਖਾ, ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ ਅਮਰੀਕ
ਸਿੰਘ ਮਲਕਪੁਰ, ਯੂਥ ਕਾਂਗਰਸ ਦੇ ਜੈਵੀਰ ਸਿੰਘ ਸੋਹੀ, ਸਥਾਨਕ ਕੋਸਿਲ ਪ੍ਰਧਾਨ ਸ ਜਸਵੀਰ ਸਿੰਘ ਪੱਪੀ,
ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ, ਸੀ ਪੀ ਐਮ ਦੇ ਸੀਨੀਅਰ ਆਗੂ ਚੌਧਰੀ ਮਹੁੰਮਦ ਸਦੀਕ, ਕਿਸਾਨ ਆਗੂ
ਸ ਗੁਰਦਰਸਨ ਸਿੰਘ ਖਾਸਪੁਰ, ਸ ਅਵਤਾਰ ਸਿੰਘ, ਅਸਵਿੰਦਰ ਕੁਮਾਰ, ਸ੍ਰੌਮਣੀ ਅਕਾਲੀ ਦਲ ਅ ਦੇ ਸੀਨੀਅਰ
ਆਗੂ ਸ ਜਗਤਾਰ ਸਿੰਘ ਤਾਰੀ, ਇੰਗਲੈਡ ਤੌ ਸੀ੍ਰ ਗੁਰੁ ਸਿੰਘ ਸਭਾ ਸਾਊਥਾਲ ਦੇ ਸਾਬਕਾ ਮੈਬਰ ਸ ਹਰਜੀਤ
ਸਿੰਘ ਵਿਰਕ, ਬਾਬਾ ਦਿਲਬਾਗ ਸਿੰਘ ਬਾਗਾ ਮੁਖੀ ਬਾਬਾ ਬੰਦਾ ਸਿੰਘ ਬਹਾਦਰ ਗੁਰੁਦੁਆਰਾ ਬਨੂੜ, ਪੰਜਾਬੀ
ਟ੍ਰਿਬਿਉਨ ਦੇ ਸੀਨੀਅਰ ਪੱਤਰਕਾਰ ਸ ਸਰਬਜੀਤ ਸਿੰਘ, ਸ ਕਰਮਜੀਤ ਸਿੰਘ ਚਿੱਲਾ, ਸ ਭੂਪਿੰਦਰ ਸਿੰਘ
ਅਜੀਤ, ਸ ਯਾਦਵਿੰਦਰ ਸਿੰਘ ਕਲੋਲੀ ਸਪੋਕਸਮੈਨ, ਤੋ ਇਲਾਵਾ ਬਨੂੜ ਹਲਕੇ ਦੇ ਅਨੇਕਾਂ ਪੰਚ ਸਰਪੰਚ,
ਨਗਰ ਕੋਸਿਲ ਦੇ ਮੈਬਰ ਸਾਹਿਬਾਨਾਂ ਤੋ ਇਲਾਵਾ ਪਰਿਵਾਰਕ ਮੈਬਰ ਨੇ ਦੂਜੀ ਵਿਸਵ ਜੰਗ ਵਿੱਚ ਸਹੀਦ ਹੋਏ
ਸਹੀਦਾਂ ਨੂੰ ਆਪਣੀ ਸਰਧਾ ਦੇ ਫੁੱਲ ਅਰਪਤਿ ਕੀਤੇ। ਇਸ ਮੌਕੇ ਸਹੀਦ ਸਰਵਣ ਸਿੰਘ ਦੇ ਪਰਿਵਾਰਕ ਮੈਬਰ
ਤੇ ਸਹੀਦ ਦੇ ਭਤੀਜੇ ਸ ਜੀਤ ਸਿੰਘ ਨੂੰ ਸਹੀਦ ਦੇ ਨਾਂ ਵਾਲੇ ਪੱਥਰ ਦੀਆਂ ਤਸਵੀਰਾਂ ਕਾਰਜਕਾਨੀ ਮੈਬਰ
ਸ ਸੁਰਜੀਤ ਸਿੰਘ ਗੜੀ੍ਹ, ਬਾਬਾ ਦਿਲਬਾਗ ਸਿੰਘ ਬਾਗਾ ਨੇ ਦਿੱਤੀਆਂ।
ਉਥੇ ਦੋ ਹੋਰ ਸਹੀਦ ਪਰਿਵਾਰਾਂ ਵਿੱਚ 16 ਵੀ ਸਿੱਖ ਰੇਜਿਮੇਟ ਦੇ ਹਵਲਦਾਰ ਮੇਜਰ ਸਹੀਦ ਸਰਵਣ ਸਿੰਘ
ਪੁੱਤਰ ਸ ਨੰਦ ਸਿੰਘ ਕੋਟਲਾ ਜਿਲਾ ਫਤਿਹਗੜ੍ਹ ਸਾਹਿਬ, 11ਵੀ ਸਿੱਖ ਰੇਜਿਮੇਟ ਦੇ ਨਾਇਕ ਸਹੀਦ ਜਗੀਰ
ਸਿੰਘ ਪੁੱਤਰ ਸ ਵਸਾਵਾ ਸਿੰਘ ਪਿੰਡ ਦਸਾਰਨਾ ਨੇੜੇ ਕੁਰਾਲੀ ਜਿਲਾ ਰੂਪਨਗਰ ਨੂੰ ਲੱਭ ਕੇ ਉਨਾ੍ਹਂ
ਪਰਿਵਾਰਾਂ ਤੌ ਵੀ ਸਹੀਦ ਸਿੰਘਾਂ ਦੀ ਧਾਰਮਿਕ ਰਸਮਾਂ ਸੰਪਨ ਕਰਵਾਈਆਂ, ਜਿਸ ਬਾਰੇ ਉਨਾ੍ਹਂ ਨੂੰ
ਬਿਲਕੁਲ ਪਤਾ ਨਹੀ ਸੀ।
ਸਰਬਜੀਤ ਸਿੰਘ ਨੇ ਦੱਸਿਆ ਕਿ ਉਨਾ੍ਹਂ ਨੇ ਆਪਣੇ ਬਾਬਾ ਜੀ ਦੀਆਂ ਅਸਥੀਆਂ, ਮੌਤ ਦਾ ਸਰਟੀਫਿਕੇਟ ਤੇ
ਬਣਦੇ ਮੈਡਲ ਲੈਣ ਲਈ 'ਕਾਮਨਵੈਲਥ ਦੀ ਵਾਰ ਗਰੇਵਜ ਕਮਿਸਨ' ਨੂੰ ਲਿਖਤੀ ਦਰਖਾਸਤ ਦਿੱਤੀ ਹੈ। ਭਾਵੇ
ਇਸ ਕਮਿਸਨ ਵਲੌ ਅਸਥੀਆ ਨਾ ਹੋਣ ਦੀ ਗੱਲ ਆਖੀ ਗਈ ਹੈ ਪਰ ਪਰਿਵਾਰ ਦੀਆਂ ਬਾਕੀ ਮੰਗਾਂ ਪੂਰੀਆਂ ਕਰਨ
ਦਾ ਭਰੋਸਾ ਦਿਵਾਇਆ ਗਿਆ ਹੈ । ਇਸ ਸਹੀਦੀ ਯਾਦਗਾਰ ਵੇਖਣ ਜਾਣ ਲਈ ਇਥੇ ਰਹਿੰਦੇ ਸੀ੍ਰ ਦੀਪਕ ਗੋਇਲ,
ਨਸਰ ਮੀਆ ਤੇ ਸ ਸੇਵਾ ਸਿੰਘ ਬਾਠ ਨੇ ਆਰਥਿਕ ਤੌਰ ਤੇ ਮਦਦ ਕੀਤੀ ਹੈ।
ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਭਾਵੇ ਉਸ ਨੂੰ ਆਪਣੇ ਦਾਦੇ ਜੀ ਦੀ ਸਮਾਧ ਉੱਤੇ ਜਾ ਕੇ ਆਤਮਿਕ ਤੇ
ਮਾਨਸਿਕ ਸੰਤੁਸਟੀ ਹੋਈ ਹੈ, ਪਰ ਹਾਲੇ ਮੰਝ ਅਧੂਰੀ ਪਈ ਹੈ ਕਿ ਉਹ ਸਥਾਨ ਵੇਖਿਆ ਜਾਵੇ ਜਿਥੇ ਉਸ ਦੇ
ਦਾਦੇ ਨੇ ਸਹੀਦੀ ਪਾਈ ਸੀ ਤੇ ਲੜਾਈ ਕਿਵੇ ਹੋਈ ਸੀ। ਉਨ੍ਹਾਂ ਆਖਿਆਂ ਕਿ ਉਹ ਇਸ ਸੰਬੰਧੀ ਲੋੜੀਦੀ
ਜਾਣਕਾਰੀ ਹਾਸਲ ਕਰਨ ਵੱਲ ਵੱਧ ਰਿਹਾ ਹੈ ਤੇ ਜਿਸ ਦੌਰਾਨ ਭਾਰਤ ਸਰਕਾਰ ਵਲੌ ਜਾਰੀ ਪੇਪਰ ਵਿੱਚ ਸਹੀਦ
ਕਰੋੜਾ ਸਿੰਘ ਦੀ ਭਰਤੀ ਤਰੀਕ ਜੂਨ ਸੰਨ 1940 ਦੱਸਿਆਂ ਗਿਆ ਜਦੋ ਕਿ ਭਾਰਤੀ ਫੋਜ ਵੱਲੌ ਬਾਕੀ
ਜਾਣਕਾਰੀ ਨਾ ਹੋਣ ਦੀ ਹਾਮੀ ਭਰੀ ਗਈ ਹੈ, ਤੇ ਰਿਕਾਰਡ ਸਾੜਨ ਬਾਰੇ ਦੱਸਿਆ, ਸੁਣ ਮੰਨ ਦੁਖੀ ਹੋਇਆ
ਪਰ ਹੋਰ ਜਾਣਕਾਰੀ ਲੱਭਣ ਦੀ ਰੀਝ ਮੰਨ ਅੰਦਰ ਸੀ, ਜਦੌ ਕਿ ਬ੍ਰਿਟਿਸ ਹਕੂਮਤ ਵਲੌ ਅੱਜ ਤੱਕ ਸਹੀਦਾਂ
ਬਾਰੇ ਜਾਣਕਾਰੀ ਰੱਖੀ ਗਈ ਹੈ ਜੋ ਸਲਾਂਘ ਯੋਗ ਹੈ । ਸਹੀਦ ਕਰੋੜਾ ਸਿੰਘ ਵਲੌ ਫੌਜ ਦੀ ਟਰੇਨਿੰਗ ਤੇ
ਮਿਡਲ ਈਸਟ ਮਿਸਰ ਵਿੱਚੌ ਸਮੇ ਦੀਆਂ ਕੁਝ ਹੱਥ ਲਿਖਤ ਖਤ, ਜੋ ਉਰਦੂ ਵਿੱਚ ਹਨ ਜਿਸ ਵਿੱਚ ਆਪਣੇ ਪਿਤਾ
ਨੂੰ ਦੋਵੇ ਬੱਚਿਆਂ ਨੂੰ ਚੰਗੀ ਤਮੀਲ(ਪੜਾਈ) ਕਰਨ ਤੇ ਬਾਕੀ ਭਰਾਵਾਂ ਤੇ ਪਰਿਵਾਰ ਦੀ ਚੜ੍ਹਦੀ ਕਲਾਂ
ਬਾਰੇ ਹਨ। ਮਿਸਰ ਤੌ ਆਪਣੀ ਘਰਵਾਲੀ ਨੂੰ ਭੇਜੀਆਂ ਕੁਝ ਸੁਗਆਤਾਂ ਆਦਿ ਹਨ ਜੋ ਸਹੀਦ ਕਰੋੜਾ ਸਿੰਘ ਦੀ
ਪਤਨੀ ਸਰਦ ਕੌਰ ਵਲੌ ਸੰਭਾਲ ਕੇ ਪੁਰਾਨੇ ਟਰੰਕਾਂ ਵਿੱਚ ਰੱਖੀਆਂ ਗਈਆਂ ਸਨ, ਜੋ ਬਾਅਦ ਵਿੱਚ ਸਹੀਦ
ਬਾਰੇ ਜਾਣਕਾਰੀ ਲੱਭਦੇ ਸਮੇ ਲੱਭੀਆ ਗਈਆਂ ਜੋ ਪਰਿਵਾਰ ਲਈ ਇੱਕ ਅਨਮੋਲ ਖਜਾਨਾਂ ਹੈ।
ਜਿਕਰਯੋਗ ਹੈ ਕਿ ਸਹੀਦ ਕਰੋੜਾ ਸਿੰਘ ਦਾ ਛੌਟਾ ਭਰਾ ਸ ਕਰਤਾਰ ਸਿੰਘ ਵੀ ਸਹੀਦੀ ਸਮੇ ਉਨਾ੍ਹਂ ਦੇ
ਨਾਲ ਸੀ ਤੇ ਸ ਕਰਤਾਰ ਸਿੰਘ ਵਲੌ ਹੀ ਸਹੀਦ ਦਾ ਸੰਸਕਾਰ ਕੀਤਾ ਗਿਆ ਜੌ ਬਾਅਦ ਵਿੱਚ ਸ ਕਰਤਾਰ ਸਿੰਘ
ਨੇ ਆਪਣੇ ਮਰਨ ਤੌ ਪਹਿਲਾਂ ਇੱਕ ਪੋਤੇ ਨੂੰ ਦੱਸਿਆ ਤਾਂ ਜੋ ਪਰਿਵਾਰ ਤੇ ਬੱਚੇ ਇਸ ਗਮ ਵਿੱਚ ਨਾ
ਰਹਿਣ। ਜੰਗ ਵਿੱਚ ਸਹੀਦ ਕਰੋੜਾ ਸਿੰਘ ਦੀ ਸਹੀਦੀ ਬਾਰੇ ਸਿਰਫ ਪਰਿਵਾਰ ਨੂੰ ਮਿਸਰ ਵਿੱਚ ਇੱਕ ਫੋਜੀ
ਟਰੱਕ ਦੇ ਹਾਦਸਾ ਹੋਣ ਬਾਰੇ ਜਾਣਕਾਰੀ ਦਿੱਤੀ ਗਈ। ਜਦੋ ਕਿ ਸਹੀਦ ਕਰੋੜਾ ਸਿੰਘ ਦੀ ਮੌਤ ਇੱਕ ਹਾਦਸਾ
ਨਹੀ ਸਗੌ ਸਭ ਤੌ ਮੁਹਰਲੀ ਕਤਾਰ'ਚ ਯੁੱਧ ਲੜਦੇ ਇੱਕ ਬਰਸਟ ਤੇ ਮੋਰਚੇ ਵਿੱਚ ਬੰਬ ਡਿੱਗਣ ਕਾਰਨ ਹੋਈ।
ਦੱਸਣਯੋਗ ਹੈ ਕਿ ਬ੍ਰਿਟਿਸ ਰਾਜ ਵੇਲੇ ਫੋਜੀ ਕਨੂੰਨ ਸੀ ਕਿ ਜੇ ਦੋ ਜਾਂ ਦੋ ਤੌ ਜਿਆਦਾ ਭਰਾ ਫੋਜ
ਵਿੱਚ ਹੁੰਦੇ ਸਨ ਤਾਂ ਦੋ ਭਰਾ ਇੱਕ ਥਾਂ ਉਪਰ ਰਹਿ ਕੇ ਲੜ ਨਹੀ ਸਨ ਸਕਦੇ ਜਦੌ ਕਿ ਸਹੀਦ ਕਰੋੜਾ
ਸਿੰਘ ਤੇ ਉਸ ਦਾ ਛੋਟਾ ਭਰਾ ਸ ਕਰਤਾਰ ਸਿੰਘ ਦੂਜੀ ਵਿਸਵ ਜੰਗ ਸਮੇ ਮਿਡਲ ਈਸਟ ਤੇ ਮਿਸਰ ਵਿੱਚ ਸਨ
ਤੇ ਜਦੌ ਬਰਸਟ ਤੇ ਬੰਬ ਚੱਲਿਆ ਉਸ ਸਮੇ ਵੀ ਦੌਵੇ ਭਰਾ ਇੱਕ ਹੀ ਮੌਰਚੇ ਵਿੱਚ ਸਨ ਤੇ ਸਹੀਦੀ ਸਮੇ ਸ
ਕਰੋੜਾ ਸਿੰਘ ਨੇ ਆਖਰੀ ਸਾਹ ਆਪਣੇ ਭਰਾ ਦੀ ਗੌਦ ਵਿੱਚ ਹੀ ਲਿਆ , ਵੀ ਪਰਿਵਾਰ ਲਈ ਇੱਕ ਬੁਝਾਰਤ ਬਣੀ
ਹੋਈ ਹੈ।
ਉਥੌ ਲਿਆਦੇ ਅੰਕੜਿਆ ਅਨੁਸਾਰ ਅਰਜਨ ਸਿੰਘ ਪੁੱਤਰ ਅਮਰ ਸਿੰਘ ਬਿਮਰਾਮਪੁਰ ਜਲੰਧਰ(ਉਮਰ 20ਸਾਲ) ਮੌਤ
ਦੀ ਮਿਤੀ 22-11-1941, ਆਤਮਾ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਰੈਲੌ ਪੁਰਾਣਾ ਜਿਲਾ ਅੰਬਾਲਾ ਉਮਰ
18 ਸਾਲ ਮੌਤ ਦੀ ਮਿਤੀ 29-11-1941, ਆਤਮਾ ਸਿੰਘ ਪੁੱਤਰ ਦੁਨੀ ਚੰਦ ਪਿੰਡ ਢੋਲਬਾਹਾ ਹੁਸਿਆਰਪੁਰ
ਉਮਰ 26 ਸਾਲ ਮੌਤ ਦੀ ਮਿਤੀ 30-11-1941, ਬਲਦੇਵ ਸਿੰਘ ਪੁੱਤਰ ਭੀਖਮ ਸਿੰਘ ਪਿੰਡ ਪੁਰਗਵਾਲ ਜੰਮੂ
ਉਮਰ 27 ਸਾਲ ਮੌਤ ਦੀ ਮਿਤੀ 25-11-1941, ਭੋਲਾ ਸਿੰਘ ਪੁੱਤਰ ਅੱਤਰ ਸਿੰਘ ਪਿੰਡ ਕਰੋਲੀ ਜਲੰਧਰ
ਉਮਰ 18 ਸਾਲ ਮੌਤ ਦੀ ਮਿਤੀ 28-04-1942, ਬਿਰਦ ਸਿੰਘ ਪੁੱਤਰ ਜਵਾਹਰ ਸਿੰਘ ਪਿੰਡ ਰਤੂਜਾ ਜੋਧਪੁਰ
ਉਮਰ 21 ਸਾਲ ਮੌਤ ਦੀ ਮਿਤੀ 16-06-1941, ਭਜਨ ਸਿੰਘ ਪੁੱਤਰ ਸਰਮਾਏ ਸਿੰਘ ਪਿੰਡ ਗੁਮਟੀ ਪਟਿਆਲਾ
ਉਮਰ 30 ਸਾਲ ਮੌਤ ਦੀ ਮਿਤੀ 30-11-1941, ਦਲੀਪ ਸਿੰਘ ਪੁੱਤਰ ਵੀਰੂ ਸਿੰਘ ਅਮਰਗੜ੍ਹ ਜਲੰਧਰ ਉਮਰ
30 ਸਾਲ ਮੌਤ ਦੀ ਮਿਤੀ 01-12-1941, ਗੁਰਬਖਸ ਸਿੰਘ ਪੁੱਤਰ ਕੇਹਰ ਸਿੰਘ ਪਿੰਡ ਮਹਾਂਦੇਸ ਖੁਰਦ
ਗੁਰਦਾਸਪੁਰ ਉਮਰ 30 ਸਾਲ ਮੌਤ ਦੀ ਮਿਤੀ 27-11-1941, ਗੁਰਨਾਮ ਸਿੰਘ ਪੁੱਤਰ ਮਾਘੀ ਸਿੰਘ ਪਿੰਡ
ਬਾਸੀਆਂ ਜਿਲਾ ਲੁਧਿਆਣਾ ਉਮਰ 22 ਸਾਲ ਮੌਤ ਦੀ ਮਿਤੀ 30-11-1941, ਹੁਸਨ ਸਿੰਘ ਪੁੱਤਰ ਸਾਹਿਬ
ਦਿਆਲ ਪਿੰਡ ਰਾਜਪੁਰ ਜਿਲਾ ਹੁਸਿਆਰਪੁਰ ਉਮਰ 21ਸਾਲ ਮੌਤ ਦੀ ਮਿਤੀ 23-11-1941, ਜਾਗੀਰ ਸਿੰਘ
ਪੁੱਤਰ ਬਸਾਵਾ ਸਿੰਘ ਪਿੰਡ ਦੁਸਾਰਾਨਾ ਪਰੁਾਣਾ ਜਿਲਾ ਅੰਬਾਲਾ ਉਮਰ 33 ਸਾਲ ਮੌਤ ਦੀ ਮਿਤੀ
22-11-1941, ਜਗੀਰ ਸਿੰਘ ਪੁੱਤਰ ਬਿਸਨ ਸਿੰਘ ਪਿੰਡ ਥਾਂਦੇਵਾਲਾ ਜਿਲਾ ਫਿਰੋਜਪੁਰ ਉਮਰ 19 ਸਾਲ
ਮੌਤ ਦੀ ਮਿਤੀ 28-11-1941, ਜੀਤ ਸਿੰਘ ਪੁੱਤਰ ਮਾੜੂ ਸਿੰਘ ਪਿੰਡ ਰੌਗਲਾ ਜਿਲਾ ਪਟਿਆਲਾ ਉਮਰ 20
ਸਾਲ ਮੌਤ ਦੀ ਮਿਤੀ 30-11-1941, ਕਰਤਾਰ ਸਿੰਘ ਪੁੱਤਰ ਅਨੋਖ ਸਿੰਘ ਭਟੋਆ ਮਾਣਕੀ ਲੁਧਿਆਣਾ ਉਮਰ 20
ਸਾਲ ਮੌਤ ਦੀ ਮਿਤੀ 30-11-1941, ਮਦਨ ਸਿੰਘ ਪੁੱਤਰ ਜੈਮਲ ਸਿੰਘ ਪਿੰਡ ਸਾਪਾਂ ਪਟਿਆਲਾ ਉਮਰ 26
ਮੌਤ ਦੀ ਮਿਤੀ 30-11-1941, ਮਲਕੀਤ ਸਿੰਘ ਪੁੱਤਰ ਅਤਰ ਸਿੰਘ ਪਿੰਡ ਸੂਜਾਪੁਰ ਲੁਧਿਆਣਾ ਉਮਰ23 ਸਾਲ
ਮੋਤ ਦੀ ਮਿਤੀ 22-11-1941, ਮਿਹਰ ਸਿੰਘ ਪੁੱਤਰ ਰੱਲਾ ਸਿੰਘ ਪਿੰਡ ਕਰਤਾਰਪੁਰ ਜਲੰਧਰ ਉਮਰ 19 ਸਾਲ
ਮੌਤ ਦੀ ਮਿਤੀ 07-11-1941, ਮਹਿੰਗਾ ਸਿੰਘ ਪੁੱਤਰ ਮਥਰਾ ਸਿੰਘ ਪਿੰਡ ਚੱਕਾਰੂ ਜਿਲਾ ਹੁਸਿਆਰਪੁਰ
ਉਮਰ 19 ਸਾਲ ਮੌਤ ਦੀ ਮਿਤੀ 27-05-1941, ਨਾਜਰ ਸਿੰਘ ਪੁੱਤਰ ਤੋਤਾ ਸਿੰਘ ਪਿੰਡ ਭਾਂਗੀਕੇ ਜਿਲਾ
ਫਿਰੋਜਪੁਰ ਉਮਰ 19 ਸਾਲ ਮੌਤ ਦੀ ਮਿਤੀ 27-11-1941, ਪਾਲਾ ਸਿੰਘ ਪੁੱਤਰ ਜਿੰਦ ਸਿੰਘ ਪਿੰਡ ਸੈਦੋ
ਫਿਰੋਜਪੁਰ ਉਮਰ 18 ਸਾਲ ਮੌਤ ਦੀ ਮਿਤੀ 27-11-1941, ਪ੍ਰੀਤਮ ਸਿੰਘ ਪੁੱਤਰ ਗੋਕਲ ਸਿੰਘ ਪਿੰਡ
ਟੱਪਰੀਆ ਪੁਰਾਣਾ ਜਿਲਾ ਅੰਬਾਲਾ ਉਮਰ 28 ਸਾਲ ਮੌਤ ਦੀ ਮਿਤੀ 26-03-1942, ਸਾਧੂ ਸਿੰਘ ਪੁੱਤਰ
ਗੁਰਦਿੱਤ ਸਿੰਘ ਪਿੰਡ ਸੰਗਰਾਵਾਂ ਗੁਰਦਾਸਪੁਰ ਉਮਰ 24 ਸਾਲ ਮੌਤ ਦੀ ਮਿਤੀ 22-11-1941, ਸਲਾਮਤ ਅਲੀ
ਪੁੱਤਰ ਪਿਆਰ ਦਿੱਤਾ ਪਿੰਡ ਗਲੋਟੀ ਜਿਲਾ ਫਿਰੋਜਪੁਰ ਉਮਰ 21ਸਾਲ ਮੌਤ ਦੀ ਮਿਤੀ 26-03-1942, ਸਰਵਣ
ਸਿੰਘ ਪੁੱਤਰ ਨੰਦ ਸਿੰਘ ਪਿੰਡ ਕੋਟਲਾ ਪਟਿਆਲਾ ਉਮਰ 29 ਸਾਲ ਮੌਤ ਦੀ ਮਿਤੀ 27-11-1941, ਸਿਯੋ
ਨਰਾਇਣ ਰਾਮ ਪੁੱਤਰ ਚਿੰਰਜੀ ਰਾਮ ਪਿੰਡ ਖੁਰਮਪੁਰ ਨਾਭਾ ਉਮਰ 20 ਸਾਲ ਮੌਤ ਦੀ ਮਿਤੀ 06-12-1941,
ਤੇਜਾ ਸਿੰਘ ਪੁੱਤਰ ਜਗਤ ਸਿੰਘ ਪਿੰਡ ਨਵਾਂ ਪਿੰਡ ਰੰਗੜ ਜਿਲਾ ਲੁਧਿਆਣਾ ਉਮਰ 21 ਸਾਲ ਮੌਤ ਦੀ ਮਿਤੀ
04-12-1941, ੳਜਾਗਰ ਸਿੰਘ ਪੁੱਤਰ ਵਰਿਆਮ ਸਿੰਘ ਪਿੰਡ ਮੁਖਾਮਾਜਰਾ ਜਿਲਾ ਹੁਸਿਆਰਪੁਰ ਉਮਰ 18 ਸਾਲ
ਮੌਤ ਦੀ ਮਿਤੀ 18-11-1941, ਇਨਾ੍ਹਂ ਸਾਰੇ ਸਹੀਦਾਂ ਵਿੱਚ ਜਿਆਦਾਤਰ 16ਵੀ ਪੰਜਾਬ ਰੈਜਮੈਟ,
ਇੰਡਿਅਨ ਪਾਇਉਨੀਰ, 11ਵੀ ਸਿੱਖ ਰਜਮੈਟ , ਪਹਿਲੀ ਪੰਜਾਬ ਰਜਮੈਟ ਆਦਿ ਨਾਲ ਸਬੰਧਤ ਹਨ ਤੇ ਇਨਾ੍ਹਂ
ਦੇ ਦਰਸਾਏ ਐਡਰੇਸ ਸਾਂਝੇ ਪੰਜਾਬ ਦੇ ਜਿਲਿਆ ਅਨੁਸਾਰ ਹਨ।
ਇਸੇ ਸਮੇ ਦੋਰਾਨ ਪਿੰਡ ਬਡਾਲੀ ਤਹਸੀਲ ਖਰੜ ਦੇ ਵਸਨੀਕ ਠਡੂ ਰਾਮ ਨੇ ਦੱਸਿਆ ਕਿ ਜਦੋ ਸਹੀਦ ਕਰੋੜਾ
ਸਿੰਘ ਫੌਜ ਵਿੱਚ ਭਰਤੀ ਹੋਇਆ ਉਸ ਵੇਲੇ ਉਸ ਦੀ ਉਮਰ 9-10 ਸਾਲ ਹੋਵੇਗੀ, ਕਰੋੜਾ ਸਿੰਘ ਬਾਰੇ
ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਬਹੁਤ ਹੀ ਖੂਬਸੂਰਤ ਤੇ ਉਚੱਾ ਲੰਮਾ ਗੱਭਰੂ ਜਵਾਨ ਸੀ, ਤੇ ਕਿਹਾ
ਕਿ ਤੁਹਾਡੇ ਬਜੂਰਗ ਹਮੇਸਾਂ ਚਿੱਟੇ ਕੱਪੜੇ ਪਾਉਦੇ ਸਨ ਤੇ ਜਿਨਾ੍ਹਂ ਨੂੰ ਇਲਾਕੇ ਵਾਲੇ ਮੁੱਰਿਬਿਆਂ
ਵਾਲੇ ਕਹਿੰਦੇ ਸਨ ਅਤੇ ਸ ਕਰੋੜਾ ਸਿੰਘ ਦੀ ਪਿੰਡ ਦੇ ਚੌਧਰੀਆ ਦੇ ਮੁੰਡਿਆ ਨਾਲ ਯਾਰੀ ਸੀ ਤੇ ਉਹ ਉਸ
ਵਕਤ ਲਾਏ ਆਪਣੇ ਅੰਬ,ਅਮਰੂਦ ਦੇ ਬਾਗਾਂ ਨੂੰ ਘੜਿਆ ਨਾਲ ਪਾਣੀ ਪਾਉਦੇ ਆਪ ਵੇਖਦਾ ਸੀ ਤੇ ਉਹ ਪਿੰਡ
ਵਿੱਚ ਆਖੜੇ, ਛਿੰਝਾਂ ਕਰਵਾਏ ਕਰਦੇ ਸਨ।
ਪਿੰਡ ਬਡਾਲੀ ਵਿੱਚ ਸ ਕਰੋੜਾ ਸਿੰਘ ਦੇ ਸਭ ਤੌ ਛੋਟੇ ਭਰਾ ਸ ਪਰਸਿਨ ਸਿੰਘ(ਜੋ ਕਿ ਬਰਮਾ ਸਟਾਰ ਹੈ)
ਨੇ ਦੱਸਿਆਂ ਕਿ ਉਹ ਸ ਕਰੋੜਾ ਸਿੰਘ ਨੂੰ ਆਖਰੀ ਵਾਰ ਮਿਲਿਆ ਜਦੋ ਉਹ ਭਰਤੀ ਹੌੋ ਕੇ ਅੰਬਾਲੇ ਗਿਆ
ਸੀ, ਮੈ ਤੇਰੀ ਬੇਬੇ ਗੁਰਦੇਵ ਸਿੰਘ ਤੇ ਮਹਿੰਦਰ ਸਿੰਘ ਸਾਰੇ ਕਰੋੜਾ ਸਿੰਘ ਦੇ ਸਹੁਰੇ ਗਏ ਸਾ, ਉਸ
ਵੇਲੇ ਕੱਚੀ ਨਦੀ ਵਿੱਚ ਬਹੁਤ ਜਿਆਦਾ ਪਾਣੀ ਆਇਆ ਹੋਇਆ ਸੀ ,ਜਿਸ ਨੂੰ ਪਾਰ ਕਰਕੇ ਹੀ ਪਿੰਡ
ਕਲੌੜ(ਗਿਆਨੀ ਦਿੱਤ ਸਿੰਘ ਦਾ ਪਿੰਡ) ਪਹੁੰਚਿਆ ਜਾ ਸਕਦਾ ਸੀ ਕਿਊ ਕਿ ਉਸ ਵੇਲੇ ਗੱਡੀਆ ਆਦਿ ਨਾ
ਮਾਤਰ ਸਨ ਤੇ ਲੋਕੀ ਆਮ ਤੌਰ ਤੇ ਪੈਦਲ ਸਫਰ ਕਰਕੇ ਲੰਮਾ ਪੈਡਾ ਤਹਿ ਕਰਦੇ ਸਨ। ਸ ਪਰਸਿਨ ਸਿੰਘ
ਮੁਤਾਬਿਕ ਸ ਕਰੋੜਾ ਸਿੰਘ ਨੇ ਗੁਰਦੇਵ ਸਿੰਘ ਨੂੰ ਆਪਣੇ ਮੌਢੇ ਤੇ ਬੈਠਾ,ਆਪਣਾ ਸਮਾਨ ਚੁੱਕ ਤੇ ਮੈ
ਮਹਿੰਦਰ ਸਿੰਘ ਨੂੰ ਆਪਣੇ ਮੌਢੇ ਤੇ ਬਿਠਾ ਲਿਆ ਤੇ ਸ ਕਰੋੜਾ ਸਿੰਘ ਸਾਰਿਆਂ ਨੂੰ ਖਿਚੱ ਨਦੀ ਦੇ ਦੂਜੇ
ਪਾਸੇ ਲੈ ਗਿਆ, ਇਸ ਤਰਾਂ ਅਸੀ ਪਿੰਡ ਕਲੌੜ ਰਹਿ ਗਏ ਤੇ ਸ ਕਰੋੜਾ ਸਿੰਘ ਸਰਹੰਦ ਰੇਲ ਰਾਹੀ ਆਪਣੀ
ਯੁਨਿਟ ਅੰਬਾਲੇ ਚਲਾ ਗਿਆ, ਸ ਕਰੋੜਾ ਸਿੰਘ ਹਰੇਕ ਖਤ ਵਿੱਚ ਸ ਪਰਸਿਨ ਸਿੰਘ ਨੂੰ ਫੋਜ ਵਿੱਚ ਭਰਤੀ
ਹੋਣ ਬਾਰੇ ਰੋਕਦਾ ਸੀ ਕਿਉਕਿ ਉਸ ਵੇਲੇ ਫੋਜ ਦੀ ਸਿਖਲਾਈ ਬੜੀ ਸਖਤ ਹੁੰਦੀ ਸੀ ਤੇ ਸ ਪਰਸਿਨ ਸਿੰਘ
ਸਭ ਤੌ ਛੋਟਾ ਹੋਣ ਕਾਰਨ ਪਰਿਵਾਰ ਦਾ ਲਾਡਲਾ ਸੀ ਪੰਰਤੂ ਪਰਿਵਾਰ ਦੀ ਫੋਜ ਵੱਲ ਲੱਗੀ ਲਗਨ ਕਾਰਨ ਸ
ਪਰਸਿਨ ਸਿੰਘ ਵੀ ਫੋਜ ਵਿੱਚ ਭਰਤੀ ਹੋ ਗਿਆ ਤੇ ਦੂਜੀ ਵਿਸਵ ਜੰਗ ਸਮੇ ਬਰਮਾ ਵਿਖੇ ਲੜ ਬਰਮਾ ਸਟਾਰ
ਬਣਿਆ।
65 ਸਾਲਾਂ ਦਾ ਵਕਫਾ ਅਤੇ ਅਨੇਕਾਂ ਅਜਿਹੇ ਨਾਮ ਤੇ ਪਿੰਡ ਲੱਭਣੇ ਬਾਕੀ ਹਨ ਜੋ ਸਹੀਦ ਕਰੋੜਾ ਸਿੰਘ
ਨਾਲ ਲੜਾਈ ਦੇ ਮੈਦਾਨ ਵਿੱਚ ਸਨ ਜੋ ਬਚੇ ਤੇ ਵਾਪਸ ਆ ਗਏ ਜਿਨਾ੍ਹਂ ਵਿੱਚ ਕਰਨਲ ਚੰਨਣ ਸਿੰਘ ਢਿੱਲੋ,
ਲੜਾਈ ਦੇ ਮੈਦਾਨ ਵਿੱਚ ਫੱਟੜ ਹੋ ਕੇ ਵਾਪਸ ਪੰਜਾਬ ਪਹੁੰਚੇ ਸ ਦਿਆਲ ਸਿੰਘ ਪਿੰਡ ਉਜਾਗਰ ਸਿੰਘ ਦੀ
ਬਡਾਲੀ ਜੋ ਕਿ 416 ਪੰਜਾਬ ਰੈਜਮੈਟ'ਚ ਸਨ, ਨੇ ਕਿਹਾ ਕਿ ਉਹ ਵੀ ਬਾਂਹ ਵਿੱਚ ਗੋਲੀ ਲਗਣ ਕਾਰਨ ਪਹਿਲਾਂ
ਹੀ ਬੋਰਡ ਦੀ ਪੈਨਸਨ ਆ ਗਿਆ ਸੀ ਨੇ ਮਿਸਰ ਵਿੱਚ ਤਿੰਨ ਮਹੀਨੇ ਗੁਜਾਰੇ ਸਨ ਨੇ ਮਿਸਰ ਜੰਗ ਦੀਆਂ
ਅਨੇਕਾਂ ਆਪਣੀ ਖੱਟੀਆਂ ਮਿੱਠੀਆਂ ਜੋਸੀਲੀਆਂ ਗੱਲਾਂ ਸਾਂਝੀਆਂ ਕਰ ਭਰਭੂਰ ਜਾਣਕਾਰੀ ਦਿੱਤੀ। ਇਸੇ
ਦੌਰਾਨ ਸ੍ਰੌਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਹੈਡਕੁਆਟਰ
ਵਿੱਚ ਇੱਕ ਮੁਲਾਕਾਤ ਦੋਰਾਨ ਪਰਿਵਾਰ ਦੀ ਪਾਰਟੀ ਤੌ ਹਰੇਕ ਤਰਾਂ ਨਾਲ ਮਦਦ ਕਰਨ ਦਾ ਭਰੌਸਾ ਦਿੱਤਾ
ਗਿਆ ਤੇ ਸਹੀਦਾਂ ਬਾਰੇ ਜਾਣਕਾਰੀ ਆਪਣੀ ਵੈਬ ਸਾਇਟ ਤੇ ਪਾਉਣ ਦਾ ਭਰੋਸਾ ਦਿੱਤਾ ਗਿਆ।
ਇਸੇ ਤਰਾਂ ਪਿੰਡ ਦੁਸਾਰਨਾ ਜਾਣ ਦਾ ਮੌਕਾ ਮਿਲਿਆ ਜਿਥੇ ਪੰਜਾਬ ਦੀਆਂ ਅਖਬਾਰਾਂ ਰਾਹੀ ਦੂਜੀ ਵਿਸਵ
ਜੰਗ ਵਿੱਚ ਸਹੀਦ ਪਰਿਵਾਰਾਂ ਦੇ ਪਿੰਡ ਸਮੇਤ ਜਾਣਕਾਰੀ ਦਿੱਤੀ ਗਈ ਸੀ, ਬਾਰੇ ਜਦੌ ਪਿੰਡ ਦੇ ਚੌਕ ਦੀ
ਢਾਣੀ ਹੇਠ ਬੈਠੇ ਪਿੰਡ ਦੇ ਬਜੁਰਗਾ ਨਾਲ ਸਹੀਦ ਪਰਿਵਾਰ ਬਾਰੇ ਜਾਣਕਾਰੀ ਮੰਗੀ ਤਾਂ 65 ਸਾਲ ਦੇ ਵਕਫੇ
ਤੌ ਬਾਅਦ ਵੀ ਬਜੁਰਗਾਂ ਵਲੌ ਅਗਿਅਨਤਾ ਜਾਹਰ ਕੀਤੀ ਪਰੰਤੂ ਕੁਝ ਨੇ ਆਪਣੀ ਯਾਦ ਨੂੰ ਪਿੱਛੇ ਲਿਜਾ
ਪਰਿਵਾਰਾਂ ਬਾਰੇ ਦੱਸਿਆ। ਇਸੇ ਹੀ ਤਰਾਂ ਪਿੰਡ ਕੋਟਲਾ ਜੋ ਕਿ ਬਡਾਲੀ ਪਿੰਡ ਦੇ ਨੇੜੇ ਪਿੰਡ ਸੀ
ਵਿੱਚ ਵੀ ਪਿੰਡ ਦੇ ਸਹੀਦ ਸਰਵਣ ਸਿੰਘ ਬਾਰੇ ਕਿਸੇ ਵੀ ਵਿਅਕਤੀ ਨੂੰ ਪਤਾ ਨਾ ਹੋਣ ਕਾਰਨ ਪਿੰਡ ਦੇ
ਗੁਰੁਘਰ ਵਿੱਚੌ ਸਪੀਕਰ ਰਾਹੀ ਅਖਬਾਰਾਂ ਵਿੱਚ ਪਿੰਡ ਦਾ ਨਾ ਤੇ ਸਹੀਦ ਸਿੰਘ ਦਾ ਨਾਮ ਆਉਣ ਦੀ ਕੀਤੀ
ਅਨਾਉਸ ਮੈਟ ਤੌ ਬਾਅਦ ਵੀ ਹਰੇਕ ਨੇ ਅਗਿਆਨਤਾ ਪ੍ਰਗਟ ਕੀਤੀ ਤੇ ਸਾਰਾ ਪਿੰਡ ਗੁਰੁਘਰ ਇੱਕਠਾ ਹੌ
ਸਹੀਦ ਦੇ ਪਰਿਵ