12 ਫਰਬਰੀ ਨੂੰ ਜਨਮ ਦਿਨ ਤੇ ਵਿਸ਼ੇਸ਼ : ਸ਼ਹੀਦ ਸੰਤ ਭਿੰਡਰਾਂਵਾਲੇ ਮਹਾਨ !!ਗੈਰਾਂ ਦੇ ਅਨੁਮਾਨ
ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਇੰਗਲੈਂਡ
ਵੀਹਵੀਂ
ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪਣੇ ਜੀਵਨ ਦੇ ਸੈਂਤੀ ਸਾਲਾਂ
ਦੌਰਾਨ ਜਿਹੜਾ ਵੀ ਸਾਹ ਲਿਆ ਜਾਂ ਜਿਹੜਾ ਵੀ ਕਦਮ ਪੁੱਟਿਆ ਉਹ ਖਾਲਸਾ ਪੰਥ ਦੀ ਚੜਦੀ ਕਲਾ , ਧਰਮ ਦੇ
ਪ੍ਰਚਾਰ ਤੇ ਪਸਾਰ ਲਈ , ਬ੍ਰਾਹਮਣਵਾਦੀ ਗੁਲਾਮੀਂ ਨੂੰ ਕੌਮ ਦੇ ਗਲੋਂ ਲਾਹੁਣ ਲਈ ਪੁੱਟਿਆ । ਉਹਨਾਂ
ਨੇ ਧਾਰਮਿਕ , ਰਾਜਨੀਤਕ ਅਤੇ ਆਰਥਿਕ ਪੱਖ ਤੋਂ ਕੌਮ ਨੂੰ ਅਜਾਦ ਕਰਵਾ ਕੇ ਅਜਾਦ ਫਿਜ਼ਾ ਲੈਣ ਵਿੱਚ
ਸਾਹ ਲੈਣ ਦੇ ਯੋਗ ਬਣਾਉਣ ਲਈ ਸਾਰਾ ਜੀਵਨ ਪੰਥ ਦੇ ਲੇਖੇ ਲਗਾ ਦਿੱਤਾ ।
ਅੱਜ ਜਿੱਥੇ ਸਮੁੱਚਾ ਸਿੱਖ ਜਗਤ ਉਹਨਾਂ ਦੀ ਲਸਾਨੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ ਉੱਥੇ ਗੈਰ ਸਿੱਖ
ਭਾਵ ਮੁਸਲਮਾਨਾਂ ਨੂੰ ਨਰਾਜ਼ਗੀ ਹੈ ਕਿ ਸਿੱਖੋ ਤੁਸੀਂ ਉਸ ਸੂਰਬੀਰ ਯੋਧੇ ਸੰਤ ਸਿਪਾਹੀ ਨੂੰ ਪਛਾਨਣ
ਅਤੇ ਉਸਦੀ ਕਦਰ ਪਾਉਣ ਵਿੱਚ ਬਹੁਤ ਪੱਛੜ ਗਏ ਹੋ । ਇਹ ਭਾਵਨਾ ਹੈ ਲਗਭਗ ਨੱਬੇ ਸਾਲ ਦੀ ਉਮਰ ਹੰਢਾ
ਚੁੱਕੇ ਬਜੁਰਗ ਦੀ ਜਿਹੜਾ ਸ੍ਰੀ ਨਨਕਾਣਾ ਸਾਹਿਬ ਤੋਂ ਸੱਤ ਅੱਠ ਮੀਲ ਦੂਰ ਦੱਖਣ ਵਾਲੇ ਪਾਸੇ ਇਕਾਂਤ
ਵਿੱਚ ਬਣੀ ਇੱਕ ਝੌਂਪੜੀ ਵਿੱਚ ਰਹਿੰਦਾ ਸੀ । ਜਦੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ
ਸਿੱਖਾਂ ਦਾ ਜਥਾ ਪਾਕਿਸਤਾਨ ਗਿਆ ਸੀ ਤਾਂ ਇਸ ਬਜੁਰਗ ਨੇ ਜਥੇ ਦੇ ਤਿੰਨ ਮੈਂਬਰਾਂ ਨੂੰ ਪੁੱਛਿਆ ਕਿ
ਮੈਂ ਤੁਹਾਡੇ ਵਿੱਚੋਂ ਉਸ ਵਿਆਕਤੀ ਦੇ ਪੈਰੀਂ ਹੱਥ ਲਗਾਉਣਾ ਚਾਹੁੰਂਦਾ ਹਾਂ ਜਿਸ ਨੇ ਉਸ ਸੂਰਬੀਰ
ਯੋਧੇ ਅਤੇ ਸੰਤ ਸਿਪਾਹੀ ਸੰਤ ਭਿੰਡਰਾਂਵਾਲੇ ਦੇ ਦਰਸ਼ਨ ਕੀਤੇ ਹੋਣ । ਫਿਰ ਲੰਮਾ ਹਾਉਕਾ ਲੈਂਦਿਆਂ
ਉਕਤ ਬਜ਼ੁਰਗ ਆਖਦਾ ਹੈ ਕਿ ਸਿੱਖੋ ਤੁਸੀਂ ਬੜੇ ਨਦਾਨ ਅਤੇ ਅਹਿਸਾਨ ਫਰੋਸ਼ ਹੋ ਜਿਹਨਾਂ ਨੇ ਉਸ ਸੂਰਬੀਰ
ਯੋਧੇ ਅਤੇ ਮਹਾਂਪੁਰਖ ਦੀ ਕਦਰ ਨਹੀਂ ਪਾਈ ਉਸਦਾ ਪੂਰਾ ਸਾਥ ਨਹੀਂ ਦਿੱਤਾ ਜਿਸ ਵਰਗਿਆਂ ਦੀ ਆਮਦ ਨੂੰ
ਕੌਮਾਂ ਸਦੀਆਂ ਭਰ ਦੀ ਉਡੀਕ ਦੀਆਂ ਮੁਥਾਜ਼ ਹੋਇਆ ਕਰਦੀਆਂ ਹਨ । ਤੁਹਡੇ ਪੈਗੰਬਰ ਦੀ ਰਹਿਮਤੇ ਨਜ਼ਰ
ਤੁਹਾਨੂੰ ਅਜਿਹਾ ਆਗੂ ਨਸੀਬ ਹੋਇਆ ਸੀ ਕਿ ਤੁਸੀਂ ਦਿੱਲੀ ਤਾਂ ਕੀ ਕਈ ਦਿੱਲੀਆਂ ਦੇ ਤਖਤ ਤੇ ਕਾਬਜ਼
ਹੋ ਸਕਦੇ ਸੀ । ਫਿਰ ਇਸੇ ਬਜ਼ੁਰਗ ਨੇ ਰਵਾਇਤੀ ਅਤੇ ਸਿਆਸੀ ਰੂਚੀ ਵਾਲਿਆਂ ਠੱਗ ਆਗੂਆਂ ਪ੍ਰਤੀ ਗਹਿਰੀ
ਨਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਸਲ ਬੇੜਾ ਦਾ ਇਹਨਾਂ ਦਾ ਹੀ ਬੈਠਾ ਹੈ ਜਿਹਨਾਂ ਤੁਹਾਡੀ
ਕੌਮ ਦੀਆਂ ਬਰੂਹਾਂ ਤੇ ਢੁੱਕ ਰਹੀ ਇਨਕਲਾਬੀ ਤਬਦੀਲੀ ਅਤੇ ਅਜ਼ਾਦੀ ਨੂੰ ਦੇਖ ਕੇ ਬੂਹੇ ਬੰਦ ਕਰ ਲਏ ।
ਪਾਕਿਸਤਾਨੀ ਲੇਖਕ ਮੁਜੀਰ ਉਰ ਰਹਿਮਾਨ ਸ਼ਾਮੀਂ ਦੇ ਲੇਖ ਜਰਨੈਲੀ ਮੌਤ ਅਤੇ ਅਫਜ਼ਲ ਅਹਿਸਾਨ ਰੰਧਾਵਾ ਦੀ
ਉੜਕ ਮੱਕੇਗੀ ਇਹ ਰਾਤ ਵਰਗੀਆਂ ਰਚਨਾਵਾਂ ਅੱਜ ਇਤਿਹਾਸ ਦਾ ਅੰਗ ਬਣ ਚੁੱਕੀਆਂ ਹਨ ਪਰ ਸਮੇਂ ਮੁਤਾਬਿਕ
ਜਿਆਦਾਤਰ ਸਿੱਖ ਕਲਮਾਂ ਨੇ ਜਾਂ ਤਾਂ ਖਮੋਸ਼ੀ ਧਾਰਨ ਕਰ ਰੱਖੀ ਜਾਂ ਸਮੇਂ ਦੀ ਜਾਲਮ ਹਕੂਮਤ ਦਾ ਪੱਖ
ਪੂਰਿਆ । ਵਿਕਾਊ ਅਤੇ ਸੰਗਾਊ ਕਲਮਾਂ ਵਾਲਿਆਂ ਦੇ ਇਸ ਵਰਤਾਰੇ ਤੋਂ ਅੱਕ ਕੇ ਨੌਜਵਾਨ ਼ਲੇਖਕ ਸ੍ਰ,
ਸੁਖਦੀਪ ਸਿੰਘ ਬਰਨਾਲਾ , ਭਾਈ ਨਰਾਇਣ ਸਿੰਘ ਚੌੜਾ , ਭਾਈ ਅਜਮੇਰ ਸਿੰਘ ਵਰਗੇ ਅਨੇਕਾਂ ਸਤਿਕਾਰਯੋਗ
ਵੀਰਾਂ ਨੇ ਇਹ ਉਪਰਾਲਾ ਆਪ ਕੀਤਾ ਅਤੇ ਸਿੱਖ ਸੰਘਰਸ਼ ਦੀ ਸਹੀ ਤਸਵੀਰ ਨੂੰ ਕਲਮਬੰਦ ਕਰਨ ਦਾ ਯਤਨ ਕੀਤਾ
। ਸਤਿਕਾਰਯੋਗ ਏ.ਆਰ. ਦਰਸ਼ੀ ਜੋ ਕਿ ਗੈਰ ਸਿੱਖ ਹਨ ਪਰ ਉਹਨਾਂ ਸਿੱਖ ਕੌਮ ਦੇ ਦਰਦ ਨੂੰ ਮਹਿਸੂਸ ਕੀਤਾ
ਹੈ । ਜੋ ਖੁਦ ਮੈਜਿਸਟਰੇਟ , ਡਿਪਟੀ ਕਮਿਸ਼ਨਰ , ਕਮਿਸ਼ਨਰ ਅਤੇ ਪੰਜਾਬ ਦੇ ਮੁੱਖ ਸਕੱਤਰ ਰਹੇ ਹਨ ਨੇ
ਸੰਤ ਭਿੰਡਰਾਂਵਾਲਿਆਂ ਦੀ ਸਖਸ਼ੀਅਤ ਤੇ ਜਾਂਬਾਜ਼ ਰਾਖਾ ਕਿਤਾਬ ਲਿਖ ਨੇ ਸਿੱਖ ਕੌਮ ਤੇ ਵੱਡਾ ਅਹਿਸਾਨ
ਕੀਤਾ ਹੈ । ਜਿਹਨਾਂ ਨੇ ਆਪਣੀ ਇਸ ਕਿਤਾਬ ਵਿੱਚ ਸੰਤ ਭਿੰਡਰਾਂਵਾਲਿਆਂ ਅਤੇ ਸਿੱਖ ਸੰਘਰਸ਼ ਦੀ ਸਹੀ
ਤਸਵੀਰ ਪੇਸ਼ ਕੀਤੀ ਹੈ ਉੱਥੇ ਮੌਕਾ ਪ੍ਰਸਤ ਰਵਾਇਤੀ ਅਕਾਲੀ ਆਗੂਆਂ ਦੀਆਂ ਕੌਮ ਘਾਤਕ ਚਾਲਾਂ ,
ਦੋਗਲੀਆਂ ਨੀਤੀਆਂ ਅਤੇ ਕੌਮ ਨਾਲ ਕੀਤੀਆਂ ਗੱਦਾਰੀਆਂ ਨੂੰ ਵੀ ਬੇਪਰਦ ਕੀਤਾ ਹੈ । ਸ੍ਰ਼ੀ ਮਾਨ ਏ.ਆਰ.
ਦਰਸ਼ੀ ਨੇ ਇਸ ਕਿਤਾਬ ਵਿੱਚ ਫੈਂਸਲਾ ਦਿੱਤਾ ਹੈ ਕਿ ਸੰਤ ਭਿੰਡਰਾਂਵਾਲੇ ਨੂੰ ਕਿਸੇ ਰਹਿਬਰ ਜਾਂ ਮਸੀਹੇ
ਨਾਲੋਂ ਬਹੁਤ ਘੱਟ ਫਰਕ ਨਾਲ ਵੇਖਿਆ ਜਾ ਸਕਦਾ ਹੈ ।
ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦਾ ਇੰਚਾਰਜ ਜਨਰਲ ਬਰਾੜ ਵੀ ਆਪਣੀ ਕਿਤਾਬ ਅਪ੍ਰੇਸ਼ਨ ਬਲੂ ਸਟਾਰ ਦੀ
ਕਹਾਣੀ ਵਿੱਚ ਇਹ ਗੱਲ ਲਿਖਣ ਲਈ ਮਜਬੂਰ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਿੱਚ ਅਨੋਖੀ ਖਿੱਚ
ਸੀ ,ਉਹ ਆਪਣੇ ਭਾਸ਼ਨ ਨਾਲ ਲੱਖਾਂ ਲੋਕਾਂ ਨੂੰ ਘੰਟਿਆਂ ਬੱਧੀ ਕੀਲ ਲੈਂਦਾ ਸੀ ਅਤੇ ਉਸ ਦੇ ਦੋ ਬੋਲ
ਪੰਜਾਬ ਵਿੱਚ ਤੁਫਾਨ ਲਿਆਉਣ ਦੇ ਸਮਰੱਥ ਸਨ । ਜਿਸ ਮਹਾਨ ਸਖ਼ਸੀਅਤ ਦੀ ਸਿਫਤ ਉਸ ਦੇ ਦੁਸ਼ਮਣ ਵੀ ਕਰਨ
ਉਹ ਸਖਸ਼ੀਅਤ ਕਿੰਨੀ ਮਹਾਨ ਹੋਵੇਗੀ ਅੰਦਾਜਾ ਲਗਾਉਣਾ ਬੜਾ ਮੁਸ਼ਕਲ ਹੈ ।
ਇੱਥੇ ਇੱਕ ਦੋ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਹਾਂ ਜੋ ਹਾਲ ਹੀ ਦੌਰਾਨ ਪਾਕਿਸਤਾਨ ਦੀਆਂ
ਯਾਤਰਾਵਾਂ ਸਮੇਂ ਖੁਦ ਸਾਡੇ ਨਾਲ ਵਾਪਰੀਆਂ ਹਨ । ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ
ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਜਾਇਆ ਜਾਂਦਾ ਹੈ । ਦੋ ਸਾਲ ਪੁਰਾਣੀ ਗੱਲ ਹੈ ਕਿ ਲਹੌਰ ਦੇ
ਅਨਾਰਕਲੀ ਬਜਾਰ ਵਿੱਚ ਖਰੀਦੋ ਫਰੋਖਤ ਕੀਤੀ ਜਾ ਰਹੀ ਸੀ । ਸ੍ਰ , ਨਿਰੰਜਨ ਸਿੰਘ ਬਾਸੀ ਨੇ ਆਖਿਆ ਕਿ
ਉਹ ਇਥੋਂ ਕੋਟ ਪੈਂਟ ਖਰੀਦਣਾ ਚਾਹੁੰਦੇ ਹਨ ਤਾਂ ਅਸੀਂ ਸਾਰੇ ਹੀ ਸ੍ਰ, ਵਰਿੰਦਰ ਸਿੰਘ ਬਿੱਟੂ ਅਤੇ
ਸ੍ਰ, ਬਲਵਿੰਦਰ ਸਿੰਘ ਢਿੱਲੋਂ ਸਮੇਤ ਸਾਹਮਣੇ ਵਾਲੀ ਦੁਕਾਨ ਵਿੱਚ ਵੜ ਗਏ । ਕਰੀਬ ਦਸ ਦੁਕਾਨਾਂ ਜੋੜ
ਕੇ ਬਣਾਇਆ ਗਿਆ ਇਹ ਬਹੁਤ ਵੱਡਾ ਸ਼ੋਅ ਰੂਮ ਸੀ । ਅਖੀਰ ਇੱਕ ਸੂਟ ਪਸੰਦ ਕੀਤਾ ਗਿਆ ਦੁਕਾਨ ਦਾ ਮਾਲਕ
ਜੋ ਕਿਸੇ ਜਰੂਰੀ ਮੀਟਿੰਗ ਵਿੱਚ ਮਸ਼ਰੂਫ ਸੀ ਸਿੰਘਾਂ ਨੂੰ ਦੇਖ ਕੇ ਇੱਕ ਦਮ ਦਫਤਰ ਚੋਂ ਬਾਹਰ ਆਇਆ
ਚਾਹ ਪਾਣੀ ਪੁੱਛਿਆ । ਸੂਟ ਦੀ ਜੋ ਕੀਮਤ ਉਪਰ ਲਿਖੀ ਗਈ ਹੋਈ ਸੀ ਉਹ ਕੀਮਤ ਅਦਾ ਕਰਨ ਲੱਗੇ ਤਾਂ
ਦੁਕਾਨ ਦੇ ਮਾਲਕ ਨੇ ਕਿਹਾ ਕਿ ਮੈਂ ਇਹ ਸੂਟ ਤੁਹਾਨੂੰ ਅੱਧੀ ਤੋਂ ਅੱਧੀ ਕੀਮਤ ਤੇ ਦਿਆਂਗਾਂ । ਇਹ
ਨੀਯਤ ਕੀਤੀ ਹੋਈ ਕੀਮਤ ਆਮ ਗਾਹਕਾਂ ਲਈ ਹੈ ਪਰ ਤੁਸੀਂ ਉਸ ਕੌਮ ਨਾਲ ਸਬੰਧਿਤ ਹੋ ਜਿਸਨੂੰ ਮਹਾਂਪੁਰਖ
ਸੰਤ ਭਿੰਡਰਾਂਵਾਲੇ ਵਰਗਾ ਸੂਰਬੀਰ ਯੋਧਾ ਨਸੀਬ ਹੋਇਆ ਸੀ । ਇੱਕ ਤੁਸੀਂ ਸਾਡੇ ਮਹਿਮਾਨ ਹੋ ਦੂਸਰਾ
ਉਸ ਸ਼ੇਰ ਬਹਾਦਰ ਸੂਰਮੇ ਨਾਲ ਸਬੰਧਿਤ ਹੋ ਇਸ ਤੋਂ ਜਿਆਦਾ ਮੇਰੇ ਵੱਡੇ ਭਾਗ ਭਲਾ ਹੋਰ ਕੀ ਹੋ ਸਕਦੇ
ਹਨ ?
ਅੱਗੇ ਗਏ ਤਾਂ ਇੱਕ ਜੱਤੀਆਂ ਦਾ ਵੱਡਾ ਸ਼ੋਅ ਰੂਮ ਸੀ । ਦੁਕਾਨ ਦੇ ਮਾਲਕ ਨੇ ਗੱਲਬਾਤ ਸ਼ੁਰੂ ਕੀਤੀ
ਗੱਲ ਲਹੌਰ ਤੋਂ ਤੁਰਦੀ ਹੋਈ ਪੰਜਾਬ ਵਿੱਚ ਚੱਲ ਰਹੀ ਖਾਲਿਸਤਾਨ ਦੀ ਜੰਗੇ ਅਜਾਦੀ ਤੇ ਅੱਪੜ ਗਈ ਚੱਲਣ
ਵਾਸਤੇ ਤਿਆਰ ਹੋਏ ਤਾਂ ਦੁਕਾਨ ਦੇ ਮਾਲਕ ਨੇ ਕਿਹਾ ਕਿ ਉਸਦਾ ਕਾਰੋਬਾਰ ਦੁਨੀਆ ਦੇ ਅਨੇਕਾਂ ਦੇਸ਼ਾਂ
ਵਿੱਚ ਫੈਲਿਆ ਹੋਇਆ ਹੈ ਕਿਸੇ ਵੀ ਵਕਤ ਉਸਦੀ ਲੋੜ ਪਵੇ ਤਾਂ ਖਿਦਮਤ ਦਾ ਮੌਕਾ ਦੇਣਾ ਅਤੇ ਉਸਨੇ ਆਪਣਾ
ਕਾਰਡ ਦਿੱਤਾ ਬਟੂਆ ਬੰਦ ਕਰਨ ਤੋਂ ਪਹਿਲਾਂ ਸਾਨੂੰ ਪੁੱਛਣ ਲੱਗਾ ਕਿ ਦੱਸੋ ਖਾਂ ਮੇਰੇ ਬਟੂਏ ਵਿੱਚ
ਕਿਸ ਦੀ ਤਸਵੀਰ ਹੋ ਸਕਦੀ ਹੈ । ਸਾਰਿਆਂ ਨੇ ਆਪੋ ਆਪਣੇ ਅੰਦਾਜ਼ੇ ਮੁਤਾਬਿਕ ਦੱਸਿਆ ਜੋ ਕਿ ਗਲਤ ਸਾਬਤ
ਹੋਇਆ ਕਿਉਂਕਿ ਉਸਦੇ ਬਟੂਏ ਵਿੱਚ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ
ਸੀ । ਉਸਦੇ ਦੱਸਣ ਅਨੁਸਾਰ ਉਹ ਸੰਤਾਂ ਦੀ ਫੋਟੋ ਆਪਣੇ ਜੇਬ ਵਿੱਚ 1984 ਤੋਂ ਹੀ ਰੱਖ ਰਿਹਾ ਹੈ ਕਿਉਂ
ਕਿ ਉਹ ਸੰਤਾਂ ਦੀ ਸਖਸ਼ੀਅਤ ਅਤੇ ਲਾਸਾਨੀ ਕੁਰਬਾਨੀ ਦਾ ਕਾਇਲ ਹੈ।
ਇੱਕ ਵਾਰ ਗੁਰਦਵਾਰਾ ਸੱਚਾ ਸੌਦਾ ਨੂੰ ਜਾ ਰਹੇ ਸੀ ਕਿ ਰਸਤੇ ਵਿੱਚ ਬੱਸ ਦਾ ਟਾਇਰ ਪਾਟ ਗਿਆ । ਂਨਜਦੀਕ
ਹੀ ਇੱਕ ਇੱਟਾਂ ਦਾ ਭੱਠਾ ਸੀ ਉੱਥੇ ਚਲੇ ਗਏ ਤਾਂ ਭੱਠਾ ਮਾਲਕ ਅਤੇ ਮਜਦੂਰਾਂ ਨੇ ਝੱਟ ਮੰਜੇ ਡਾਹ ਕੇ
ਸਾਰਿਆਂ ਨੂੰ ਛਂਾਵੇ ਬਿਠਾਇਆ ਚਾਹ ਪਾਣੀ ਪੁੱਛਿਆ । ਉਹਨਾਂ ਸਿੱਖ ਰਾਜਨੀਤੀ ਦੀ ਗੱਲ ਤੋਰ ਲਈ ਭੱਠਾ
ਮਾਲਕ ਆਖਣ ਲੱਗਾ ਕਿ ਅਗਰ ਸੰਤ ਭਿੰਡਰਾਂਵਾਲਾ ਸਾਡੀ ਕੌਮ ਨੂੰ ਮਿਲਿਆ ਹੁੰਦਾ ਤਾਂ ਅਸੀਂ ਕਾਂਇਆ ਹੀ
ਪਲਟ ਦੇਣੀ ਸੀ ਪਰ ਸਿੱਖ ਉਸਨੂੰ ਪਛਾਣ ਹੀ ਨਹੀਂ ਸਕੇ ਨੌਜਵਾਨਾਂ ਨੇ ਪਛਾਣਿਆ ਉਸਦਾ ਡੱਟ ਕੇ ਸਾਥ
ਦਿੱਤਾ ਪਰ ਬੁੱਢਿਆ ਨੇ ਫੋਜ ਸੱਦ ਕੇ ਮਰਵਾ ਹੀ ਧਰਿਆ । ਉੱਥੇ ਬੈਠੇ ਇੱਕ ਬਜੁਰਗ ਨੇ ਆਖਿਆ ਕਿ ਸੰਤ
ਭਿੰਡਰਾਂਵਾਲਾ ਬਾਬੇ ਦੀਪ ਸਿੰਘ ਦਾ ਰੂਪ ਸੀ ਜੋ ਬਿਨਾਂ ਸੀਸ ਤੋਂ ਲੜਿਆ ਸੀ । ਫਾਰੂਕ ਅਬਦੁੱਲਾ ਜੰਮੂ
ਕਸ਼ਮੀਰ ਦਾ ਮੁੱਖ ਮੰਤਰੀ ਬਣਿਆ ਤਾਂ ਸੰਤ ਭਿੰਡਰਾਂਵਾਲਿਆਂ ਨੂੰ ਮਿਲ ਕੇ ਆਖਣ ਲੱਗਾ ਕਿ ਮੈਨੂੰ
ਅਸ਼ੀਰਵਾਦ ਦਿਉ ਕਿ ਮੈਂ ਆਪਣੇ ਪਿਤਾ ਦੇ ਰਸਤੇ ਤੇ ਚੱਲ ਸਕਾਂ ਸਲਾਮ ਹੈ ਅਜਿਹੀ ਅੱਖ ਨੂੰ ਜਿਹਨੇ ਸੱਚ
ਨੂੰ ਪਛਾਣਿਆ । ਇਹ ਵੀ ਗੈਰ ਸਿੱਖਾਂ ਵਲੋਂ ਸੰਤਾਂ ਦੀ ਸਹੀ ਪਹਿਚਾਣ ਕਰਨ ਦੀ ਗੱਲ ਹੀ ਸੀ । ਸੰਤ
ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਘਾਟ ਅੱਜ ਸਿੱਖੀ ਨਾਲ ਪਿਆਰ ਰੱਖਣ ਵਾਲੇ ਹਰ ਵਿਅਕਤੀ ਨੂੰ
ਮਹਿਸੂਸ ਹੋ ਰਹੀ ਹੈ । ਅੱਜ ਲੋੜ ਹੈ ਕਿ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਚੱਲਣ ਦਾ ਪ੍ਰਣ ਕਰੀਏ
ਪਰ ਸਭ ਤੋਂ ਪਹਿਲਾਂ ਖਾਲਸਈ ਸਿਧਾਂਤ ਅਪਣਾਉਣ ਦੀ ਬੇਹੱਦ ਜਰੂਰਤ ਹੈ ਦੁਨੀਆਵੀ ਮਿਸਾਲ ਹੈ ਕਿ ਕਿਸੇ
ਮਰੀਜ ਨੂੰ ਡਾਕਟਰ ਉਹੀ ਖੂਨ ਚੜਾਉਂਦਾ ਹੈ ਜੋ ਉਸਦੇ ਖੂਨ ਨਾਲ ਮਿਲਦਾ ਹੋਵੇ ਗਲਤ ਖੂਨ ਚੜਾਉਣ ਨਾਲ
ਅੱਜ ਤੱਕ ਕੋਈ ਠੀਕ ਨਹੀਂ ਹੋਇਆ ਪਰ ਮਰ ਅਨੇਕਾਂ ਗਏ ਹਨ । ਇਸ ਕਰਕੇ ਵਿਸ਼ੇ ਵਿਕਾਰਾਂ ,ਝੂਠ ,ਫਰੇਬ ,ਬੇਈਮਾਨੀਆਂ
, ਈਰਖਾ, ਦੁਵੈਤ, ਕਮੀਨੀਆਂ ਸਜਿਸ਼ਾਂ ਦਾ ਤਿਆਗ ਕਰਨਾ ਜਰੂਰੀ ਹੈ । ਅਗਰ ਦੁਨੀਆ ਦੇ ਇਤਿਹਾਸ ਤੇ
ਨਿਗਾਹ ਮਾਰੀਏ ਤਾਂ ਇਹ ਗੱਲ ਸਾਫ ਹੈ ਕਿ ਕਿਸੇ ਕੌਮ ,ਕਿਸੇ ਜਥੇਬੰਦੀ ਜਾਂ ਕਿਸੇ ਪਰਿਵਾਰ ਦਾ ਬੇੜਾ
ਗਰਕ ਕੀਤਾ ਹੈ ਤਾਂ ਨਿਕੰਮੇ ਲੋਕਾਂ ਨੇ ਕੀਤਾ ਹੈ । ਜੋ ਖੁਦ ਨਿਕੰਮਾ ਜਾਂ ਅਯੋਗ ਹੋਵੇਗਾ ਉਹ ਆਪਣੇ
ਇਸ ਔਗੁਣ ਨੂੰ ਛੁਪਾਉਣ ਲਈ ਈਰਖਾਵਾਦ ਕਰੇਗਾ ਅਤੇ ਇਸ ਮਕਸਦ ਨੂੰ ਅੰਜਾਮ ਦੇਣ ਲਈ ਉਹ ਕਮੀਨੀਆਂ
ਸਾਜਿਸ਼ਾਂ ਰਚਨ ਦੀ ਬੇਈਮਾਨੀ ਅਤੇ ਵਿਸ਼ਵਾਸ਼ਘਾਤ ਕਰੇਗਾ । ਇਸ ਨਾਲ ਉਹ ਆਪਣੇ ਮਕਸਦ ਵਿੱਚ ਕਦੇ ਵੀ
ਕਾਮਯਾਬ ਨਹੀਂ ਹੋ ਸਕਦੇ ।ਇਹ ਅਟੱਲ ਸੱਚਾਈ ਹੈ ਅਤੇ ਸਤਿਕਾਰਯੋਗ ਸੰਤ ਭਿੰਡਰਾਂਵਾਲੇ ਆਖਿਆ ਕਰਦੇ ਸਨ
ਸੀ ਕਿ ਜੋ ਕਿਸੇ ਕੋਲ ਹੈ ਉਹ ਮਹੱਤਵਪੂਰਨ ਨਹੀਂ ਮਹੱਤਵਪੂਰਨ ਤਾਂ ਇਹ ਹੈ ਕਿ ਉਹ ਖੁਦ ਕੀ ਹੈ । ਸੋ
ਆਉ ਉਸ ਮਹਾਨ ਯੋਦੇ ਨੂੰ ਸੀਸ ਝੁਕਾਉਂਦੇ ਹੋਏ ਖਾਲਸਈ ਗੁਣਾਂ ਦੇ ਧਾਰਨੀ ਬਣ ਕੇ ਅਜਾਦ ਸਿੱਖ ਰਾਜ
ਖਾਲਿਸਤਾਨ ਲਈ ਸੰਘਰਸ਼ੀਸ਼ ਬਣੀਏ , ਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵਈ ਅਤੇ ਸ਼ਹੀਦ ਪਰਿਵਾਰਾਂ ਦੀ
ਮੱਦਦ ਲਈ ਖੁੱਲ ਦਿਲੀ ਦਾ ਪ੍ਰਗਟਾਵਾ ਕਰੀਏ । ਸਿਆਸਤ ਅਕ੍ਰਿਤਘਣਤਾ ਦਾ ਦੂਜਾ ਨਾਮ ਹੈ ਇਹਨਾਂ ਦੇ
ਝਾਂਂਸੇ ਵਿੱਚ ਆਉਣ ਤੋਂ ਬਚੀਏ । ਗੁਰਮਤਿ ਦੇ ਸੁਨਹਿਰੀ ਅਸੂਲਾਂ ਨੂੰ ਸਮਰਪਤ ਅਤੇ ਮੀਰੀ ਪੀਰੀ ਦੇ
ਸਿਧਾਂਤ ਅਨੁਸਾਰ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਹੋਣ ਵਾਲੇ ਕੇਵਲ ਰਾਜਨੀਤਕ
ਵਿਆਕਤੀ ਵਿਸ਼ੇਸ਼ ਜਾਂ ਪਾਰਟੀ ਦੀ ਹਮਾਇਤ ਕਰੀਏ । ਗੁਰੂ ਪੰਥ ਦਾ ਦਾਸ -
ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਇੰਗਲੈਂਡ