ਪਾਠਕਾਂ ਦੇ ਪੱਤਰ
ਮਨਜੀਤ ਸਿੰਘ ਕਲਕੱਤਾ ਦਾ ਸੁਖਬੀਰ ਸਿੰਘ ਬਾਦਲ ਦੇ ਨਾਮ ਪੱਤਰ
ਸੁਹਿਰਦ ਪਿਆਰੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।
ਭਾਂਵੇ ਅਕਾਲੀ ਦਲ ਦੀ ਜਥੇਬੰਦੀ ਵਿਚੋਂ ਮੈਨੂੰ ਨਿਸ਼ਕਾਸਿਤ ਕੀਤਾ ਹੋਇਆ ਹੈ ਪਰ ਅੱਜ ਇਕ ਨਿਮਾਣੇ
ਸਿੱਖ ਦੇ, ਜੋ ਜਮਾਂਦਰੂ ਅਕਾਲੀ ਹੈ ਅਤੇ ਵਿਦਿਆਰਥੀ ਜੀਵਨ ਤੋਂ ਬੁਨਿਆਦੀ ਪੰਥਕ ਵਿਚਾਰਧਾਰਾ ਨਾਲ
ਜੁੜੇ ਹੋਣ ਦਾ ਮਾਨ ਰੱਖਦਾ ਹੈ, ਦੇਸ਼ ਦੇ ਇਸ ਸੰਕਟ ਸਮੇਂ ਜਦੋਂ ਹਰ ਕੌਮੀ ਅਤੇ ਇਲਾਕਾਈ ਰਾਜਸੀ ਪਾਰਟੀ
ਨੂੰ ਆਰ-ਪਾਰ ਦਾ ਫੈਸਲਾ ਕਰਨਾ ਪੈ ਰਿਹਾ ਹੈ, ਪੰਥਕ ਮਨੋ ਸਿੱਥਤੀ, ਸੋਚ ਅਤੇ ਹਿੱਤ ਵਿੱਚ ਕੁਝ
ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ।
1. ਦੇਸ਼ ਦੇ ਪ੍ਰਧਾਨ ਮੰਤਰੀ ਪਦ ਤੇ ਇਕ ਸਿੱਖ ਦਾ ਆਸੀਨ ਹੋਨਾ ਸਿੱਖ ਪੰਥ ਲਈ ਮਾਨ ਤੇ ਗੌਰਵ ਹੈ ।
ਸਿੱਖ ਜਗਤ ਨੇ ਰਾਜਨੀਤਕ ਸੋਚ ਤੋਂ ਉਪਰ ਉਠਕੇ ਇਸਦਾ ਭਰਪੂਰ ਸਵਾਗਤ ਦੇਸ਼ ਵਿਦੇਸ਼ ਵਿੱਚ ਕੀਤਾ । ਦੇਸ਼
ਦੀ ਆਜ਼ਾਦੀ ਤੋਂ ਬਾਦ ਸਿੱਖਾਂ ਪ੍ਰਤੀ ਜੋ ਬੇਵਿਸਾਹੀ ਦਾ ਮਾਹੌਲ ਦੇਸ਼ ਦੇ ਰਾਜਨੀਤਕ ਆਗੂਆਂ ਨੇ ਬਨਾਇਆ
ਉਸ ਵਿੱਚ ਅਨੇਕਾਂ ਉਦਾਹਰਨਾਂ ਹਨ, ਜਦ ਸੰਵੇਦਨਸ਼ੀਲ਼ ਉੱਚ ਅਹੁਦਿਆਂ ਤੋਂ ਯੋਗ ਸਿੱਖਾਂ ਨੂੰ ਸਿੱਖ ਹੋਣ
ਕਾਰਨ ਇਨ੍ਹਾਂ ਤੋਂ ਵਿਰਵਿਆਂ ਰੱਖਿਆ ਗਿਆ । ਸ਼੍ਰੋਮਣੀ ਅਕਾਲੀ ਦਲ ਵਲੋਂ ਸਿੱਖਾਂ ਨਾਲ ਭਾਰਤ ਸਰਕਾਰ
ਵਲੋਂ ਕੀਤੇ ਜਾ ਰਹੇ ਵਿਤਕਰਿਆਂ ਅਤੇ ਬੇਇਨਸਾਫੀਆਂ ਦੇ ਪ੍ਰਕਾਸ਼ਿਤ ਕਿਤਾਬਚੇ ਅਤੇ ਸਮੇਂ-ਸਮੇਂ ਦਿੱਤੇ
ਗਏ ਮੈਮੋਰੰਡਮਾਂ ਵਿੱਚ ਐਸੇ ਕੇਸਾਂ ਦੀ ਅਨੇਕਾਂ ਮਿਸਾਲਾਂ ਦਿੱਤੀਆਂ ਜਾਂਦੀਆਂ ਰਹੀਆਂ । 1984
ਉਪਰੰਤ ਦੇਸ਼ ਭਰ ਵਿੱਚ ਸਿੱਖਾਂ ਪ੍ਰਤੀ ਸ਼ੰਕੇ ਅਤੇ ਨਫਰਤ ਫੈਲਾਈ ਗਈ । ਦੇਸ਼ ਦੀ ਅਜ਼ਾਦੀ ਲਈ ਬੇਗਿਣਤ
ਕੁਰਬਾਨੀਆਂ ਨੂੰ ਭੁਲਾ ਵਿਸਾਰ ਕੇ ਸਿੱਖ 'ਸਰਦਾਰ' ਨੂੰ 'ਗਦਾਰ' ਦਾ ਜ਼ਹਿਰੀਲਾ ਫਿਰਕੂ ਪ੍ਰਚਾਰ ਹੋਇਆ
। ਐਸੇ ਹਾਲਾਤ ਉਪਰੰਤ ਸਰਦਾਰ ਮਨਮੋਹਨ ਸਿੰਘ (ਜੋ ਸਾਬਤ ਸੂਰਤ ਸਿੱਖ ਸਰੂਪ ਦੇ ਧਾਰਨੀ ਹਨ) ਨੂੰ ਦੇਸ਼
ਦਾ ਪ੍ਰਧਾਨ ਮੰਤਰੀ ਬਨਾਇਆ ਜਾਨਾ
--2--
ਇੱਕ ਰੱਬੀ ਕ੍ਰਿਸ਼ਮੇ ਅਤੇ ਇਤਿਹਾਸਕ ਅਚੰਭੇ ਤੋਂ ਘੱਟ ਨਹੀਂ ਸੀ । ਇਹ ਉੱਚ ਅਹੁਦਾ ਉਨ੍ਹਾਂ ਨੂੰ
ਸਿੱਖ ਹੋਣ ਕਰਕੇ ਨਹੀਂ ਸੀ ਪ੍ਰਾਪਤ ਹੋਇਆ ਬਲਕਿ ਸਿੱਖ ਹੋਨ ਦੇ ਬਾਵਜੂਦ ਉਨ੍ਹਾਂ ਦੀ ਯੋਗਤਾ ਤੇ
ਇਮਾਨਦਾਰੀ ਨੂੰ ਨਜ਼ਰ ਅੰਦਾਜ ਨਾਂ ਕਰਨਾ ਦੇਸ਼ ਦੀ ਅਜ਼ਾਦੀ ਉਪਰੰਤ ਸ਼ਾਇਦ ਇਹ ਪਹਿਲੀ ਮਿਸਾਲ ਸੀ । ਇਸ
ਨਿਵੇਕਲੇ ਸਨਮਾਨ ਕਾਰਨ ਸਾਰੀ ਦੁਨੀਆਂ ਵਿੱਚ ਸਿੱਖ ਸਰੂਪ ਤੇ ਦਸਤਾਰ ਨੂੰ ਕੇਵਲ ਮਾਨਤਾ ਹੀ ਨਹੀਂ
ਪ੍ਰਾਪਤ ਹੋਈ ਬਲਕਿ ਅਥਾਹ ਸਨਮਾਨ ਮਿਲਿਆ । ਸਾਰਾ ਵਿਸ਼ਵ ਅੱਜ ਉਨ੍ਹਾਂ ਦੀ ਅਪਾਰ ਯੋਗਤਾ, ਆਰਥਿਕ
ਨਿਪੁੰਨਤਾ ਅਤੇ ਇਮਾਨਦਾਰਾਨਾ ਤੇ ਨਿਸ਼ਠਾਵਾਨ ਗੁਣਾਂ ਕਾਰਨ ਉਨ੍ਹਾਂ ਦਾ ਵਿਸ਼ਵ ਦੇ ਪਹਿਲੀ ਕਤਾਰ ਦੇ
ਆਗੂਆਂ ਵਿੱਚ ਸ਼ੁਮਾਰ ਕਰਦਾ ਹੈ ।
2. ਇਸ ਦੇਸ਼ ਵਿੱਚ ਆਰਥਿਕ ਕਰਾਂਤੀ ਲਿਆਉਣ ਦਾ ਸਿਹਰਾ ਸਰਦਾਰ ਮਨਮੋਹਨ ਸਿੰਘ ਨੂੰ ਹੈ । ਜਦ ਇਹ ਦੇਸ਼
ਆਰਥਿਕ ਦੀਵਾਲੀਏਪਨ ਦੀ ਕਗਾਰ ਤੇ ਸੀ ਅਤੇ ਦੇਸ਼ ਦਾ ਸੋਨਾ ਗਿਰਵੀ ਰੱਖਿਆ ਜਾ ਰਿਹਾ ਸੀ । ਇਸ ਮੰਦਹਾਲੀ
ਦੀ ਸਿੱਥਤੀ ਤੋਂ ਉਭਾਰ, ਉਦਾਰਵਾਦੀ ਆਧੁਨਿਕ ਵਿੱਤੀ ਸੁਧਾਰ ਲਿਆ ਕੇ ਅੱਜ ਦੇਸ਼ ਦਾ ਵਿਸ਼ਵ ਦੀ
ਅਗਾਂਹਵਧੂ ਤਾਕਤਾਂ ਵਿੱਚ ਸ਼ੁਮਾਰ ਹੈ ।
3. ਐਟਮੀ ਡੀਲ ਕਰਕੇ ਊਰਜਾ ਦਾ ਵਰਤਮਾਨ ਤੇ ਭਵਿੱਖਮਈ ਸੰਕਟ ਦੂਰ ਕਰਨ, ਵਿਸ਼ਵ ਦੇ ਉਨ੍ਹਾਂ ਪੰਜਤਾਲੀ
ਦੇਸ਼ਾਂ ਜਿਨ੍ਹਾਂ ਨੇ ਭਾਰਤ ਨੂੰ ਐਟਮ ਬੰਬ ਦੀ ਪ੍ਰੀਖਿਆ ਲਈ ਪੋਖਰਨ ਵਿੱਚ ਕੀਤੇ ਟੈਸਟਾਂ ਕਰਨ ਕਾਰਨ
ਸਿਆਸੀ ਅਛੂਤ ਵਰ੍ਹਿਆਂ ਤੋਂ ਬਨਾਈ ਰਖਿਆ, ਉਨ੍ਹਾਂ ਦੀ ਸਿਆਸੀ ਘੇਰਾਬੰਦੀ ਖਤਮ ਕਰਕੇ ਭਾਰਤ ਦਾ
ਮਿੱਤਰ ਬਣਾ ਸਕਨਾ ਅਤੇ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨਾਲ ਇਸ ਦੇਸ਼ ਦੇ ਰਿਸ਼ਤੇ ਮਜ਼ਬੂਤ
ਤੇ ਦ੍ਰਿੜ ਕਰਨੇ ਇਤਿਹਾਸਕ ਪ੍ਰਾਪਤੀ ਹੈ । ਇਸ ਨਾਲ ਪ੍ਰਮਾਣੂੰ ਊਰਜਾ ਲਈ ਲੋੜੀਂਦੀ ਸਮਗਰੀ ਪ੍ਰਾਪਤ
ਹੋ ਸਕੇਗੀ । ਇਸ ਐਟਮੀ ਡੀਲ ਦੀ ਵਿਰੋਧਤਾ ਖਬੂ ਪਾਰਟੀਆਂ ਅਮਰੀਕਾ ਦੀ ਨਫਰਤ ਤੇ ਚੀਨ ਨਾਲ ਦੋਸਤੀ
ਨਿਭਾਉਣ ਖਾਤਿਰ ਦੇਸ਼ ਹਿੱਤਾਂ ਦੇ ਵਿਰੋਧ ਵਿੱਚ ਕਰ ਰਹੀਆਂ ਹਨ । ਬੀ.ਜੇ.ਪੀ. ਦੇ ਆਪਣੇ ਸੌੜੇ
ਰਾਜਨੀਤਕ ਸਵਾਰਥ ਹਨ । ਉਹ ਐਟਮੀ ਕਰਾਰ ਕਰਨ ਦਾ ਸਿਹਰਾ ਸਰਦਾਰ ਮਨਮੋਹਨ ਸਿੰਘ ਨੂੰ ਨਹੀਂ ਦੇਨਾ
ਚਾਹੁੰਦੀ ਬਲਕਿ ਇਸ ਸਰਕਾਰ ਨੂੰ ਹਰਾਕੇ ਆਪ ਸਰਕਾਰ ਬਣਾਕੇ ਕਰਨਾ ਚਾਹੁੰਦੀ ਹੈ ।
4. ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਐਟਮੀ ਕਰਾਰ ਨੂੰ ਦੇਸ਼ ਅਤੇ ਪੰਜਾਬ
ਦੇ ਹਿੱਤ ਵਿੱਚ ਦੱਸਿਆ । ਪੰਜਾਬ ਦੇ ਬਿਜਲਈ ਸੰਕਟ ਨੂੰ ਦੂਰ ਕਰਨ ਲਈ ਪ੍ਰਮਾਣੂੰ ਊਰਜਾ ਦੀ ਅਤਿਅੰਤ
ਲੋੜ ਹੈ । ਹੁਣ ਵੀ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਇਹੀ ਗੱਲ ਦੁਹਰਾਈ ਹੈ । ਦੇਸ਼ ਦੇ ਸਾਬਕਾ
ਰਾਸ਼ਟਰਪਤੀ, ਉਘੇ ਸਾਇੰਸਦਾਨ ਸ਼੍ਰੀ ਏ.ਪੀ.ਜੇ. ਅਬਦੁਲ ਕਲਾਮ ਜੀ, ਹੋਰ ਸਾਰੇ ਇਸ ਵਿਸ਼ੇ ਦੇ ਮਾਹਿਰਾਂ
ਅਤੇ ਵਾਜਪਾਈ ਸਰਕਾਰ ਵਿੱਚ ਸਕਿਉਰਟੀ ਐਡਵਾਈਜ਼ਰ ਰਹੇ ਸ਼੍ਰੀ ਬ੍ਰਿਜੇਸ਼ ਮਿਸ਼ਰਾ ਵੀ ਇਸ ਨੂੰ ਦੇਸ਼ ਹਿੱਤਾਂ
ਵਿੱਚ ਕਰਾਰ ਦੇ ਚੁੱਕੇ ਹਨ । ਤਾਂ ਹੁਣ ਐਟਮੀ ਕਰਾਰ ਕਰਨ ਦੇ ਮੁੱਦੇ ਤੇ ਸ. ਮਨਮੋਹਨ ਸਿੰਘ ਸਰਕਾਰ
ਦੇ ਖਿਲਾਫ ਕਿਵੇਂ ਵੋਟ ਦਿੱਤੀ ਜਾ ਸਕਦੀ ਹੈ ? --3--
5. ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦੀ ਰਾਜਸੀ ਸਾਂਝ ਹੈ ਪਰ ਦੋਵਾਂ ਪਾਰਟੀਆਂ ਦੀਆਂ ਵਿਚਾਰਧਾਰਾ
ਆਪੋ-ਆਪਣੀ ਹੈ । ਅਕਾਲੀ ਦਲ ਤੇ ਪਿਛਲੇ ਸਮੇਂ ਵਿੱਚ ਦੋਸ਼ ਆਇਦ ਹੁੰਦੇ ਰਹੇ ਹਨ ਕਿ ਇਨ੍ਹਾਂ -ਨੇ
ਪੰਥਕ ਵਿਚਾਰਧਾਰਾ ਤਿਆਗ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਕ ਅਧੀਨਗੀ ਵੀ ਕਬੂਲ ਕਰ ਲਈ ਹੈ । ਹੁਣ
ਭਾਜਪਾ ਪੰਜਾਬ ਵਿੱਚ ਪੇਂਡੂੰ ਇਲਾਕਿਆਂ ਵਿੱਚ ਘੁਸਪੈਠ ਕਰਕੇ ਅਕਾਲੀ ਦਲ ਦੀ ਸਿਆਸੀ ਜਮੀਨ ਵੀ ਖੋਹ
ਲੈਣਾ ਚਾਹੁੰਦੀ ਹੈ ਅਤੇ ਐਲਾਨ ਕਰਦੀ ਹੈ ਕਿ ਅਗਲਾ ਮੁੱਖ ਮੰਤਰੀ ਭਾਜਪਾ ਦਾ ਸਿੱਖ ਹੋਵੇਗਾ ।
6. ਜੇਕਰ ਸ਼ਿਵ ਸੈਨਾ ਮਰਾਠਾ ਸਨਮਾਨ ਦੇ ਨਾਮ ਤੇ ਭਾਜਪਾ ਨਾਲੋਂ ਹਟਕੇ ਰਾਸ਼ਟਰਪਤੀ ਚੋਣ ਵਿੱਚ ਸ਼੍ਰੀਮਤੀ
ਪ੍ਰਤਿਭਾ ਪਾਟਿਲ ਨੂੰ ਵੋਟ ਕਰ ਸਕਦੀ ਹੈ ਤਾਂ ਸਿੱਖ ਪੰਥ ਦੀ ਪ੍ਰਤੀਨਿਧਤਾ ਦਾ ਦਾਅਵਾ ਕਰਨ ਵਾਲਾ
ਅਕਾਲੀ ਦਲ ਸਿੱਖ ਸਨਮਾਨ ਦੀ ਗੱਲ ਕਰਕੇ ਸਰਦਾਰ ਮਨਮੋਹਨ ਸਿੰਘ ਨਾਲ ਵੋਟ ਕਿਉਂ ਨਹੀਂ ਕਰ ਸਕਦਾ ?
7. ਭਾਜਪਾ ਅਧੀਨ ਹੋਕੇ ਅਸੀਂ ਅਕਾਲੀ ਵਿਚਾਰਧਾਰਾ ਦੇ ਉਲਟ ਜਾਂਦੇ ਘੱਟ-ਗਿਣਤੀਆਂ ਖਿਲਾਫ ਹਿੰਦੂ
ਫਿਰਕਾਪ੍ਰਸਤੀ ਵਿਰੁੱਧ ਨਾ ਬੋਲ ਸਕਨ ਦੀ ਕਾਲਿਖ ਲਵਾ ਚੁੱਕੇ ਹਾਂ । ਇਤਿਹਾਸ ਨੇ ਇੱਕ ਵਾਰੀ ਫਿਰ
ਚੋਣੌਤੀ ਪੇਸ਼ ਕਰ ਦਿੱਤੀ ਹੈ ਕਿ ਕੀ ਅਸੀਂ ਬੀ.ਜੇ.ਪੀ. ਦਾ ਪਿਛਲੱਗੂ ਬਨਣਾ ਹੈ ਜਾਂ ਪੰਜਾਬ ਤੇ ਸਿੱਖ
ਹਿੱਤਾਂ ਵਿੱਚ ਫੈਸਲਾ ਕਰਨ ਲਈ ਸੁਤੰਤਰ ਰਹਿਣਾ ਹੈ ।
8. ਤੁਸੀਂ ਨੌਜਵਾਨ ਪ੍ਰਧਾਨ ਬਣੇ ਹੋ ਅਤੇ ਕੁਝ ਅਜਿਹੇ ਸੰਕੇਤ ਦਿੱਤੇ ਹਨ ਕਿ ਤੁਸੀਂ ਸੁਤੰਤਰ ਅਗਵਾਈ
ਦੇਨ ਦੇ ਸਮਰਥ ਹੋ । ਕੀ ਇਹ ਆਸ ਕੀਤੀ ਜਾਏ ਕਿ ਤੁਸੀਂ ਪੰਥ, ਪੰਜਾਬ ਅਤੇ ਦੇਸ਼ ਦੇ ਹਿੱਤਾਂ ਵਿੱਚ
ਸੌੜੀ ਰਾਜਨੀਤੀ ਤੋਂ ਉੱਚਾ ਉਠਕੇ ਅਗਵਾਈ ਕਰੋਗੇ । ਸਾਰਾ ਸਿੱਖ ਜਗਤ ਤੁਹਾਡੀ ਅਗਵਾਈ ਵਿੱਚ ਲਏ ਜਾਣ
ਵਾਲੇ ਫੈਸਲੇ ਵੱਲ ਵੇਖ ਰਿਹਾ ਹੈ । ਇਸ ਤੋਂ ਪਹਿਲਾਂ ਵੀ ਇੱਕ ਪੰਜਾਬੀ ਸ਼੍ਰੀ ਇੰਦਰ ਕੁਮਾਰ ਗੁਜਰਾਲ
ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਅਕਾਲੀ ਦਲ ਨੇ ਵਿਸ਼ਵਾਸ਼ਮਤ ਸਮੇਂ ਉਨ੍ਹਾਂ ਨੂੰ ਸਮਰਥਨ ਨਾ ਦੇਣ ਦਾ
ਬਜਰ ਗੁਨਾਹ ਕੀਤਾ ਸੀ । ਮੈਂ ਆਸ ਕਰਦਾ ਹਾਂ ਕਿ ਇਹ ਗਲਤੀ ਮੁੜ ਦੁਹਰਾਈ ਨਹੀਂ ਜਾਏਗੀ ਅਤੇ ਇਤਿਹਾਸ
ਵਿੱਚ ਅਕਾਲੀ ਦਲ ਸੁਰ-ਖਰੂ ਹੋ ਕੇ ਨਿਕਲੇਗਾ ।
ਸਤਿਗੁਰੂ ਸਹੀ ਫੈਸਲਾ ਲੈਣ ਵਿੱਚ ਤੁਹਾਡੇ ਸਹਾਈ ਹੋਣ ।
ਸਤਿਕਾਰ ਤੇ ਸ਼ੁਭ ਕਾਮਨਾਵਾਂ ਸਹਿਤ
ਗੁਰੂ ਪੰਥ ਦਾ ਦਾਸ,
(ਮਨਜੀਤ ਸਿੰਘ ਕਲਕੱਤਾ)
ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ।
****************
ਜਗਦੀਪ ਸਿੰਘ ਫਰੀਦਕੋਟ
ਜ਼ਾਲਮ ਦੀਆਂ ਅਜੇ ਵੀ ਇਹੋ ਹੀ ਆਦਤਾਂ ਨੇ, ਤਾਂ
ਹੀ ਤਾਂ ਪੇਸ਼ ਸਾਡੇ ਅੱਜ ਵੀ ਸ਼ਹਾਦਤਾਂ ਨੇ
੧੯੪੭ ਤੋਂ ਬਾਅਦ ਦੇ ਆਜ਼ਾਦ ਭਾਰਤ ਵਿਚ ਸਿਖ ਕੌਮ ਜਿਹੜਾ 'ਗੁਲਾਮੀਂ ਦਾ
ਸੰਤਾਪ' ਹੰਢਾ ਰਹੀ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ੪੭ ਤੋਂ ਬਾਅਦ ਦਿੱਲੀ ਤਖ਼ਤ 'ਤੇ ਬੈਠੀ
ਹਰੇਕ ਭਾਰਤੀ ਹਕੂਮਤ ਨੇ ਸਾਨੂੰ ਰੱਜ ਕੇ ਕੁੱਟਿਆ, ਲੁੱਟਿਆ, ਮਾਰਿਆ ਤੇ ਜ਼ੇਲ੍ਹੀਂ ਤਾੜਿਆ। ਸ਼ਾਇਦ ਇਹ
ਸਭ ਕੁਝ ਸਾਨੂੰ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਲਹੂ ਡੋਲ੍ਹਣ ਬਦਲੇ 'ਇਨਾਮ' ਵਜੋਂ ਦਿੱਤਾ ਗਿਆ।
ਸਾਡਾ ਸਭ ਕੁਝ ਲੁੱਟ ਕੇ, ਸਾਡੇ ਜਾਨੋਂ ਪਿਆਰੇ 'ਤਖ਼ਤ' ਨੂੰ ਢਾਹ ਕੇ, ਕੌਮ ਦੀ 'ਗੁਆਚੀ ਪੱਗ' ਲੱਭਣ
ਤੁਰੇ ਲੱਖਾਂ ਨੌਜੁਆਨਾਂ ਨੂੰ ਮਾਰ ਕੇ ਵੀ ਲੱਗਦਾ ਹੈ ਅਜੇ ਤੱਕ ਦਿੱਲੀ ਤਖ਼ਤ ਦੀ ਖ਼ੂਨ ਦੀ ਪਿਆਸ ਬੁਝੀ
ਨਹੀਂ। ਇਸੇ ਲਈ ਤਾਂ ਅਜੇ ਵੀ ਗੋਲੀਆਂ ਸਾਡੇ ਹੀ ਵੱਜ ਰਹੀਆਂ ਹਨ,
''ਜ਼ਾਲਮ ਦੀਆਂ ਅਜੇ ਵੀ ਓਹੋ ਹੀ ਆਦਤਾਂ ਨੇ, ਤਾਂ ਹੀ ਤਾਂ ਪੇਸ਼ ਸਾਡੇ ਅੱਜ ਵੀ ਸ਼ਹਾਦਤਾਂ ਨੇ,
ਸਾਡੇ ਲਹੂ'ਚ ਰੰਗੀਆਂ ਹੋਈਆਂ ਨੇ ਅੱਜ ਵੀ ਰਾਹਾਂ,ਸਾਨੂੰ ਬੁਲਾਉਂਦੀਆਂ ਨੇ ਹਰ ਰੋਜ ਇਹ ਕਤਲਗਾਹਾਂ''
ਸਰਸੇ ਦੇ ਇਕ ਪਾਖ਼ੰਡੀ ਸਾਧ ਵੱਲੋਂ 'ਸਿਖ ਕੌਮ' ਨੂੰ ਚੈਲੇਂਜ ਕਰਨ ਤੋਂ ਬਾਅਦ, ਜੋ ਵਿਰੋਧ ਪ੍ਰਦਰਸ਼ਨ
ਸਿਖਾਂ ਵੱਲੋਂ ਕੀਤਾ ਜਾ ਰਿਹਾ ਹੈ, ਉਸ ਵਿਚ ਸਰਸੇ ਵਾਲੇ ਸਾਧ ਦੀਆਂ ਗੋਲੀਆਂ ਨਾਲ ਹੁਣ ਤੱਕ ਦੋ
ਸਿੰਘ ਸ਼ਹੀਦ ਹੋ ਚੁੱਕੇ ਹਨ ਤੇ ਕਈ ਜ਼ਖ਼ਮੀਂ ਹੋਏ ਹਨ। ਪਰ ਸਰਕਾਰ ਸਿਖਾਂ ਨੂੰ 'ਗੁਲਾਮੀਂ ਦਾ ਅਹਿਸਾਸ'
ਕਰਵਾਉਣ ਲਈ ਪੂਰੀ ਤਰ੍ਹਾਂ ਏਸ ਭੂਤਰੇ ਹੋਏ ਸਾਨ੍ਹ ਦੀ ਪਿੱਠ 'ਤੇ ਆ ਖੜ੍ਹੀ ਹੈ। ਇਸੇ ਲਈ ਤਾਂ ਇਸ
ਪਖ਼ੰਡੀ ਨੂੰ ਪ੍ਰਧਾਨ ਮੰਤਰੀ ਦੇ ਬਰਾਬਰ ਦੀ ਸੁਰੱਖਿਆ ਦੇ ਦਿੱਤੀ ਹੈ।ਸਿਖ ਕੌਮ ਨਿੱਤ ਦਿਹਾੜੀ ਕੂਕ
ਰਹੀ ਹੈ ਕਿ ਸਾਧ ਨੂੰ ਗ੍ਰਿਫਤਾਰ ਕਰੋ, ਪਰ ਹਕੂਮਤ ਉਸ ਨੂੰ ਸਰਕਾਰੀ ਹੈਲੀਕਾਪਟਰ ਵਿਚ ਬਹਾ ਕੇ ਪੂਰੇ
ਧਿਆਨ ਨਾਲ ਉਸ ਦੇ ਡੇਰੇ ਵਿਚ ਛੱਡ ਕੇ ਜਾਂਦੀ ਹੈ। ਜਦੋਂ ਵੀ ਕਿਸੇ ਦੋਸ਼ੀ 'ਤੇ ਕੋਈ ਕੇਸ ਚਲਾਇਆ
ਜਾਂਦਾ ਹੈ ਤਾਂ ਉਸ ਨੂੰ ਓਨੀ ਦੇਰ ਪੁਲਸ ਹਿਰਾਸਤ ਵਿਚ ਰੱਖਿਆ ਜਾਂਦਾ ਹੈ ਜਦੋਂ ਤੱਕ ਕੇ ਉਸ ਦੇ ਕੇਸ
ਦਾ ਫੈਸਲਾ ਨਾ ਹੋ ਜਾਵੇ(ਕਮ ਸੇ ਕਮ ਸਿਖਾਂ ਨਾਲ ਤਾਂ ਇੰਜ ਹੀ ਹੁੰਦਾ ਹੈ, ਅਜਿਹੀਆਂ ਅਨੇਕਾਂ ਮਿਸਾਲਾਂ
ਹਨ ਜਿਸ ਵਿਚ ਕਿਸੇ ਮੁਜ਼ਰਿਮ ਨੂੰ ਕਈ ਸਾਲ ਜ਼ੇਲ੍ਹ ਵਿਚ ਰੱਖ ਕੇ ਕੇਸ ਚਲਾਇਆ ਜਾਂਦਾ ਹੈ ਪਰ ਬਾਅਦ
ਵਿਚ ਉਹ ਨਿਰਦੋਸ਼ ਸਾਬਤ ਹੁੰਦਾ ਹੈ। ਭਾਈ ਨਸੀਬ ਸਿੰਘ ਨੂੰ ਬੇਅੰਤੇ ਬੁੱਚੜ ਦਾ ਕੇਸ ਚੱਲ ਰਿਹਾ ਸੀ,
ਉਹਨਾਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ, ਪਰ ਉਹ ਪਹਿਲਾਂ ਹੀ ਉਮਰ ਕੈਦ ਨਾਲੋਂ ੩-੪ ਸਾਲ
ਵੱਧ ਕੈਦ ਕੱਟ ਚੁੱਕੇ ਹਨ), ਪਰ ਏਸ ਸਾਧ 'ਤੇ ਕਤਲਾਂ, ਬਲਾਤਕਾਰਾਂ, ਲੁੱਟਾਂ-ਖੋਹਾਂ ਦੇ ਅਨੇਕਾਂ
ਕੇਸ ਚੱਲਦੇ ਹਨ, ਪਰ ਜਦੋਂ ਵੀ ਇਸ ਤੋਂ ਪੁਲਸ ਨੇ ਕੋਈ ਪੁੱਛ ਗਿੱਛ ਕਰਨੀ ਹੁੰਦੀ ਹੈ ਤਾਂ ਉਹ ਆਪ
ਚੱਲ ਕੇ ਇਸ ਦੇ ਡੇਰੇ ਜਾਂਦੀ ਹੈ ਤੇ ਅੱਗੋਂ ਪੁਲਸ ਦੀ ਡੇਰੇ ਵਿਚ ਵੜ੍ਹਨ ਤੋਂ ਪਹਿਲਾਂ ਤਲਾਸ਼ੀ ਲਈ
ਜਾਂਦੀ ਹੈ।
ਮੁੱਕਦੀ ਗੱਲ ਕਿ ਇਹ ਸਾਧ ਸਰਕਾਰ ਦਾ ਜਵਾਈ ਹੈ ਅਤੇ ਸਿਖ ਕੌਮ ਇਹਨਾਂ ਲਈ 'ਸੱਤ ਬਿਗਾਨੀ' ਜਾਂ ਕਹਿ
ਲਓ ਕਿ 'ਅੱਤਵਾਦੀ'। ਇਸ ਦਾ ਪਤਾ ਏਥੋਂ ਲੱਗ ਜਾਂਦਾ ਹੈ ਕਿ ਸਰਸੇ ਵਾਲੇ ਸਾਧ ਵੱਲੋਂ ਪਿਛਲੇ ਸਾਲ
ਕੀਤੇ ਗਏ ਪਖ਼ੰਡ ਦੇ ਵਿਰੋਧ ਵਿਚ ਸ਼ੁਰੂ ਹੋਏ ਪ੍ਰਦਰਸ਼ਨ ਤੋਂ ਬਾਅਦ ਹੁਣ ਤੱਕ ਪੁਲਸ ਨੇ ੬੦-੭੦ ਸਿਖ
ਨੌਜੁਆਨ (ਬੀਬੀਆਂ ਵੀ) ਸਾਧ 'ਤੇ ਹਮਲਾ ਕਰਨ ਦੇ ਜੁਰਮ ਅਧੀਨ ਚੁੱਕ ਲਏ ਹਨ ਪਰ ਸਿਖ ਕੌਮ ਦੇ ਏਨਾ
ਰੌਲਾ ਪਾਉਣ ਤੋਂ ਬਾਅਦ ਵੀ ਸਾਧ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ।ਬੰਬਈ ਵਿਚ ਸਾਧ ਦੇ ਚੇਲਿਆਂ
ਵੱਲੋਂ ਇਕ ਸਿੰਘ ਭਾਈ ਬਲਕਾਰ ਸਿੰਘ ਨੂੰ ਸ਼ਰੇਆਮ ਗੋਲੀ ਮਾਰ ਕੇ ਮਾਰ ਦਿੱਤਾ ਗਿਆ, ਪਰ ਸਰਕਾਰ ਨੇ
ਚੁੱਪ ਚਾਪ ਸਾਧ ਨੂੰ ਜਾਣ ਦਿੱਤਾ। ਸਾਨੂੰ ਪਤਾ ਹੈ ਕਿ 'ਭਾਈ ਸਾਹਿਬ' ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ
ਹੋਵੇਗੀ, ਕਿਉਂਕਿ ਇਹ ਜ਼ੇਲ੍ਹਾਂ, ਅਦਾਲਤਾਂ, ਫਾਂਸੀਆਂ ਤਾਂ ਸਿਰਫ ਸਿਖਾਂ ਲਈ ਹਨ। ਪਰ ਸਾਡਾ ਫਰਜ਼
ਬਣਦਾ ਹੈ ਕਿ ਕੌਮ ਲਈ ਆਪਾ ਕੁਰਬਾਨ ਕਰ ਜਾਣ ਵਾਲੇ 'ਸ਼ਹੀਦ' ਨੂੰ ਯਾਦ ਜ਼ਰੂਰ ਕਰੀਏ। ਇਸ ਲਈ ਸਾਰੀ
ਸਿਖ ਸੰਗਤ ਨੂੰ 'ਸ਼ਹੀਦ ਭਾਈ ਬਲਕਾਰ ਸਿੰਘ' ਦੀ ਯਾਦ ਗੁਰਦੁਆਰਿਆਂ ਵਿਚ ਰਲ ਕੇ ਮਨਾਉਣੀ ਚਾਹੀਦੀ ਹੈ।
ਆਓ ਆਪਾਂ ਸਾਰੇ ਆਪਣੇ 'ਕੌਮੀ ਫਰਜਾਂ' ਨੂੰ ਪਛਾਣਦੇ ਹੋਏ 'ਸ਼ਹੀਦ' ਦੀ ਯਾਦ ਵਿਚ ਜੁੜੀਏ ਅਤੇ ਅਕਾਲ
ਪੁਰਖ਼ ਦੇ ਚਰਨਾਂ ਵਿਚ ਬੇਨਤੀ ਕਰੀਏ ਕਿ ਸਾਨੂੰ ਵੀ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਬਲ
ਬਖ਼ਸ਼ੇ। ਸਮੂਹ ਸਾਧ ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਕਿ ਸ਼ਹੀਦਾਂ ਦੀ ਯਾਦ ਵਿਚ ਕੁਝ ਸਮਾਂ ਜੁੜ ਕੇ
ਬੈਠੋ।
ਜਗਦੀਪ ਸਿੰਘ ਫਰੀਦਕੋਟ
****************
ਬਲਦੇਵ ਸਿੰਘ ਬੁੱਧ ਸਿੰਘ ਵਾਲਾ ਹਾਂਗ ਕਾਂਗ
ਸ੍ਰ ਦਲਬੀਰ ਸਿੰਘ ਕੁੱਕੜ ਪਿੰਡੀਆ!
ਕੁੱਕੜ ਪਿੰਡੀਏ ਦੀ ਕਵਿਤਾ ਬਹੁਤ ਹੀ ਪਸੰਦ ਆਈ ਜਿਸਨੂੰ ਪੇਸ਼ ਕੀਤਾ ਸ੍ਰ ਮਨਮੋਹਨ ਸਿੰਘ ਜਰਮਨੀ ਨੇ।ਇਸ
ਕਵਿਤਾ ਨੂੰ ਉਹ ਹੀ ਸਮਝ ਸਕਦਾ ਹੈ ਜਿਸ ਨਾਲ ਬੀਤੀ ਹੋਵੇ।ਮੇਰਾ ਖਿਆਲ ਹੈ ਬਹੁਤ ਆਦਮੀਆਂ ਨਾਲ ਇਹ ਇਹ
ਕੁਝ ਹੋਇਆ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿਸੇ ਨੈ ਵੀ ਇਸਦੀ ਦਰਦ ਕਹਾਣੀ ਬਾਰੇ ਸ਼ਲਾਗਾ ਨਹੀ ਕੀਤੀ।
ਅੱਜ ਹੀ ਕਾਫੀ ਦਿਨਾ ਬਾਅਦ ਮੈ ਕੰਪੂਟਿਰ ਖੋਲਿਆ ਤੇ ਕਵਿਤਾ ਪੜੀ ਨਾਲੇ ਇਸ ਕਵਿਤਾ ਵਿੱਚ ਮੇਰੇ ਪਿੰਡ
ਦੇ ਜੱਜ ਦਾ ਨਾਂਮ ਮਹਿਤਾਬ ਸਿੰਘ ਗਿੱਲ ਦਾ ਨਾਂ ਆਇਆ ਹੈ। ਮੈ ਕਈ ਵਾਰ ਘਰੇਲੂ ਮਸਲੇ ਵਾਸਤੇ ਸ੍ਰ
ਮਹਿਤਾਬ ਸਿੰਘ ਗਿੱਲ ਕੋਲ ਗਿਆ ਸੀ ਉਸ ਵਕਤ ਇਸ ਮੋਗੇ ਦੇ ਮਸਹੂਰ ਵਕੀਲ ਸਨ। ਮੇਰੇ ਸਾਰੇ ਮਸਲੇ ਹੱਲ
ਕੀਤੇ। ਹੁਣ ਮੈ ਪ੍ਰੇਸ਼ਾਂਨੀ ਵਿੱਚ ਹਾਂ ਇਸ ਕਰਕੇ ਹਾਂਗ ਕਾਂਗ ਦੀਆਂ ਖਬਰਾਂ ਨਹੀ ਭੇਜ ਸਕਦਾ ਜਦੋ
ਦਿਨ ਫਿਰੇ ਫਿਰ ਲਿਖਿਆ ਕਰੂਗਾ। ਮੇਰੇ ਵੱਲੋ ਸਾਰੇ ਪਾਠਕਾਂ ਲੇਖਕਾਂ ਨੂੰ ਸਤਿ ਸ੍ਰੀ ਅਕਾਲ ਤੇ ਸ੍ਰ
ਮਨਪ੍ਰੀਤ ਹੋਰਾਂ ਨੂੰ ਵੀ ਸਤਿ ਸ੍ਰੀ ਅਕਾਲ।
ਬਲਦੇਵ ਸਿੰਘ ਬੁੱਧ ਸਿੰਘ ਵਾਲਾ ਹਾਂਗ ਕਾਂਗ
**********
ਸੋਹਣ ਸਿੰਘ ਪੂਣੀਆਂ ਸਵਿੱਟਜ਼ਰਲੈਂਡ
ਸੰਪਾਦਕ ਜੀ ਸਤਿ ਸ੍ਰੀ ਅਕਾਲ,ਵੀਰ ਜੀ ਲੇਖ ਛਾਪਣ ਦਾ ਧੰਨਵਾਦ. ਮੈ ਆਉਣ ਵਾਲੇ ਸਮੇਂ ਵਿਚ ਜਦੋਂ ਵੀ ਸਮਾਂ ਮਿਲਿਆ ਤਾਂ ਕੁੱਝ ਹੋਰ ਵੀ ਲਿਖ ਕੇ ਭੇਜਾਂਗਾ, ਤੁਹਾਡੀ ਅਤੇ ਅਖਬਾਰ ਦੀ ਚੜ੍ਹਦੀ ਕਲਾ ਲਈ ਵਹਿਗੁਰੂ ਕੋਲ੍ਹੋਂ ਦੋਏ ਹੱਥ ਜੋੜ ਕੇ ਦੂਆ ਮੰਗਦਾ ਹਾਂ. ਵਾਹਿਗੁਰੂ ਤੁਹਾਨੂੰ ਅਤੇ ਅਖਬਾਰ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ. ਧੰਨਵਾਦ ਸਹਿਤ
ਸੋਹਣ ਸਿੰਘ ਪੂਣੀਆਂ ਸਵਿੱਟਜ਼ਰਲੈਂਡ
****************
ਦਰਸ਼ਨ ਦਰਵੇਸ਼
ਪਿਆਰੇ ਮਨਪ੍ਰੀਤ ਜੀ,
ਸਤਿ ਸ਼ੀ੍ਰ ਅਕਾਲ।
ਮੈਂ ਹਰ ਰੋਜ਼ ਹੀ ਬੱਧਨੀਂ ਪੜ੍ਹਦਾ ਹਾਂ। ਤੁਹਾਡੀ ਮਿਹਨਤ ਹਰ ਰੋਜ਼ ਅਖਬਾਰ ਨੂੰ ਰੰਗ ਲਿਆ ਰਹੀ ਹੈ।ਮੈਟਰ
ਦੀ ਚੋਣ ਵੀ ਤੁਸੀਂ ਬਹੁਤ ਹੀ ਸੋਚ ਸਮਝਕੇ ਕਰਦੇ ਹੋ।ਲੇਕਿ ਨ ਤੁਹਾਡੀ ਇਜ਼ਾਜ਼ਤ ਲੈਕੇ ਇੱਕ ਗੱਲ ਕਹਿਣ
ਦੀ ਜ਼ੁਅਰਤ ਕਰ ਰਿਹਾ ਹਾਂ ਕਿ ਇਸ ਦੀ ਡਿਜ਼ਾਈਨਿੰਗ ਵੱਲ ਤੁਹਾਨੂੰ ਜਰੂਰ ਧਿਆਨ ਦੇਣਾਂ ਚਾਹੀਦਾ ਹੈ।ਜੇਕਰ
ਹੋਰ ਕੁੱਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਹਰ ਖਬਰ ਦੇ ਸਿਰਲੇਖ ਤਾਂ ਵੱਡੇ ਫੌਂਟ ਵਿੱਚ ਲਿਖ ਹੀ
ਸਕਦੇ ਹੋ । ਜਿਸ ਨਾਲ ਇੱਕ ਤਾਂ ਖਬਰ ਦੀ ਆਪਣੀਂ ਕਿਸਮ ਦੀ ਵੱਖਰੀ ਪਹਿਚਾਣ ਬਣ ਜਾਵੇਗੀ ਦੂਜਾ ਖਬਰ
ਅਲੱਗ ਵੀ ਦਿੱਸਣ ਲੱਗ ਪਵੇਗੀ।ਬਾਕੀ ਫੋਟੋਆਂ ਵੀ ਵਧੀਆ ਬਾਰਡਰ ਆਦਿ ਲਾਕੇ ਛਾਪੀਆਂ ਜਾ ਸਕਦੀਆਂ ਨੇ।
ਤੁਹਾਡਾ
ਦਰਸ਼ਨ ਦਰਵੇਸ਼
************
ਜਗਜੀਤ ਸਿੰਘ ਟਰਾਂਟੋ
ਕਿਉਂ ਸਿੱਖ ਭੁੱਲ ਗਏ ਸਾਕਾ ਨੀਲਾ ਤਾਰਾ ਨੂੰ ਜੋ ਸਿੱਖਾਂ
ਦਾ ਤੀਜਾ ਘੱਲੂਘਾਰਾ ਸੀ। ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਮੁੱਲ ਵੱਟਣ ਵਾਲੇ, ਅਨੰਦਪੁਰ ਦੇ ਮਤੇ ਤੋਂ
ਵੀ ਮੁੱਖ ਵੱਟ ਗਏ। ਕਿਧਰ ਜਾ ਰਹੀ ਹੈ ਸਿੱਖੀ, ਸਿੱਖੋ ਜਾਗੋ ਹੋਸ਼ ਕਰੋ ਕਿਤੇ ਇਹ ਨਾ ਹੋਵੇ ਕਿ ਕੱਲ
ਨੂੰ ਸਾਡੀ ਆਉਂਦੀ ਪੀੜੀ ਸਿੱਖੀ ਤੋਂ ਦੂਰ ਤਾਂ ਕੀ ਸਿੱਖੀ ਤੇ ਹੀ ਸਵਾਲੀਆਂ ਚਿੰਨ ਨਾ ਲਗਾ ਦੇਵੇ।
ਸੰਭਾਲੋ ਆਪਣੀਆਂ ਪ੍ਰੰਪਰਾਵਾਂ, ਕੌਮੀ ਵਿਰਸਾ ਅਤੇ ਕੌਮੀ ਕਦਰਾਂ ਕੀਮਤਾਂ।
ਜਗਜੀਤ ਸਿੰਘ ਟਰਾਂਟੋ
**************
ਅਮਰੀਕਾ ਵਿੱਚ ਸਿੱਖਾਂ ਦੇ ਪਹਿਲਾ ਹਾਈਵੇ ਉਪਰ ਬੋਰਡ ਦੀ ਦੁਸਰੀ ਵਰੇਗੰਡ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਿਸ਼ੀਗਨ ਯੁਨਿਟ ਦੇ ਭਰਪੂਰ ਯਤਨਾ ਸਦਕਾ ਅਮਰੀਕਾ ਵਿੱਚ ਸਿੱਖਾਂ
ਦਾ ਪਹਿਲਾ ਹਾਈਵੇ ਉਪਰ ਬੋਰਡ ਜੋ ਕਿ ਪਿਛੇ ਸਾਲ ਸਥਾਪਿਤ ਕੀਤਾ ਗਿਆ ਸੀ ਇਸ ਸਾਲ ਫਿਰ ਜੂਨ 84 ਦੇ
ਸ਼ਹੀਦਾ ਦੀ ਯਾਦ ਨੂੰ ਸਮੱਰਪਤ ਇਹ ਬੋਰਡ ਦੁਸਰੇ ਸਾਲ ਲਈ ਵੀ ਲਗਾ ਦਿੱਤਾ ਗਿਆ ਹੈ। ਅਮਰੀਕੀ ਕੰਪਣੀ
ਲਮਾਰ ਦੇ ਸਹਿਯੋਗ ਨਾਲ ਇਹ ਬੋਡ ਮਿਸ਼ੀਗਨ ਵਿੱਚ ਹਾਈਵ ਨੰਬਰ ਆਈ-94 ਤੇ ਆਈ-275 ਪਾਸ ਲਗਾਇਆ ਗਿਆ
ਹੈ। ਇਸ ਨੂੰ 1984 ਵਿੱਚ ਸ਼੍ਰੀ ਦਰਬਾਰ ਉਪਰ ਹੋਏ ਹਮਲੇ ਅਤੇ ਭਾਰਤ ਸਰਕਾਰ ਦੁਆਰਾ ਸਿੱਖਾਂ ਦੀ ਕੀਤੀ
ਨਸਲਕੁਸ਼ੀ ਦੇ ਸਬੰਦ ਵਿੱਚ ਲਗਾਇਆ ਗਿਆ ਹੈ।ਹਰ ਸਾਲ ਲਈ ਲਾਏ ਜਾਣ ਵਾਲੇ ਇਸ ਬੋਡ ਉਪਰ ਭਾਰਤ ਸਰਕਾਰ
ਦੁਆਰਾ ਢਾਹੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਦੇ ਨਾਲ ਨਾਲ ਸੰਤ ਜਰਨੈਲ ਸਿੰਘ
ਭਿੰਡਰਾਂਵਾਲਿਆਂ ਅੱਤੇ ਜਨਰਲ ਸੁਬੇਗ ਸਿੰਘ ਹੋਣਾਂ ਦੀਆਂ ਵੀ ਤਸਵੀਰਾਂ ਲਗਾਈਆਂ ਗਈਆਂ ਹਨ। ਪ੍ਰਬੰਦਕ
ਇਸ ਬੋਰਡ ਦੇ ਮਾਦਿਅਮ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਤੇ ਹੋਏ ਜੁਲਮਾਂ ਵਾਰੇ ਜਾਗਰੁਕ ਕਰਨਾ
ਚਾਹੁੰਦੇ ਹਨ। ਇਸ ਪੰਥਕ ਕਾਰਜ ਲਈ ਇਲਾਕੇ ਦੀ ਸਾਰੀ ਸੰਗਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,
ਮਿਸ਼ੀਗਨ ਯੁਨਿਟ ਦਾ ਹਰ ਤਰਾਂ ਨਾਲ ਸਹਿਯੋਗ ਦਿੱਤਾ ਗਿਆ।ਇਸ ਮੌਕੇ 1984 ਦੇ ਸ਼ਹੀਦਾਂ ਦੀ ਯਾਦ ਦੇ
ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਐਤਵਾਰ ਵਾਲੇ ਦਿਨ ਗੁਰਦੁਆਰਾ ਸਿੰਘ ਸਭਾ
ਆਫ ਮਿਸ਼ੀਗਨ ਵਿਖੇ ਪਾਏ ਜਾ ਰਹੇ ਹਨ। ਸਮੁਹ ਮੈਂਬਰ ਸਾਹਿਬਾਨ ਅੱਤੇ ਸਿੱਖ ਸੰਗਤ ਵੱਲੋਂ ਕੌਮ ਦੇ
ਜੱਥੇਦਾਰਾਂ ਨੂੰ ਵੀ ਕਿਸੇ ਵੀ ਸਿਆਸੀ ਦਬਾ ਤੋਂ ਰਹਿਤ ਹੋਕੇ ਕੌਮ ਦੀ ਅਗਵਾਹੀ ਕਰਨ ਦੀ ਅਪੀਲ ਕੀਤੀ
ਗਈ।ਅਮਰੀਕਾ ਕਨੈਡਾ ਅੱਤੇ ਭਾਰਤ ਵਿੱਚ ਰਹਿੰਦੇ ਸਭ ਸਿੱਖਾਂ ਨੂੰ ਵੀ ਅਪੀਲ ਕੀਤੀ ਗਈ ਕਿ ਸਿੱਖ ਕੌਮ
ਦੀ ਭਲਾਈ ਲਈ ਪੰਥਕ ਆਗੂਆਂ ਦਾ ਸਾਥ ਦਿਤਾ ਜਾਵੇ।
ਜਾਰੀ ਕਰਤਾ,
ਗੁਰੂ ਅੱਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਦਿਉਲ, ਡਾਇਰੈਕਟਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਿਸ਼ੀਗਨ ਯੁਨਿਟ।
**************
ਸਿੱਖ ਕਮਿਉਨਿਟੀ ਬੈਨੇਲੁਕਸ(ਹੌਲੈਂਡ)
ਜੂਨ 1984 ਦੇ ਘੱਲੂਘਾਰੇ ਨੂੰ
ਆਪਣੇ - ਆਪਣੇ ਗੁਰੂ ਘਰਾਂ ਵਿੱਚ ਮਨਾ ਕੇ ਆਪਣੀ ਨਵੀ ਪਨੀਰੀ ਨੂੰ ਜਰੂਰ ਇਸ ਤੋ ਜਾਣੂ ਕਰਵਾਇਆ ਜਾਵੇ
ਪੰਜਾਂਬ ਦੀਆ ਕੁੱਝ ਧਾਰਮਿਕ,ਸਮਾਜਿਕ ਅਤੇ ਆਰਥਿਕ ਜਾਇਜ ਮੰਗਾਂ ਨੂੰ ਲੈ ਕੇ ਜਿਹਨਾਂ ਨੂੰ ਨਾਲ ਸਾਰੇ
ਦੇਸ ਨੂੰ ਸੱਭ ਤੋ ਵੱਧ ਪਾਲਣ ਵਾਲਾ ਪੰਜਾਂਬ ਸਰਕਾਰ ਦੇ ਸਨਮੁੱਖ ਹੋਇਆ ਅਤੇ ਮੰਗਾ ਮਨਵਾਉਣ ਲਈ ਅਪੀਲਾ
ਕੀਤੀਆ ਸਰਕਾਰ ਵਲੋ ਪੁਰੀ ਤਰਾਂ ਨਜਰ ਅੰਦਾਜ ਕਰਨ ਤੇ ਅਪੀਲਾ ਮੁਹਿੰਮ ਦਾ ਰੂਪ ਧਾਰਨ ਕਰ ਗਈਆ।ઠ ਇਸ
ਭੁਮਿਕਾ ਵਿੱਚ ਸਿੱਖਾਂ ਦਾ ਹੀ ਸੱਭ ਤੋ ਵੱਧ ਰੋਲ ਸੀ। ਜਦੋ ਕੇ ਹੱਕੀ ਮੰਗਾ ਸਾਰੇ ਪੰਜਾਂਬ ਲਈ ਸਨ ।
ਕੁੱਝ ਕੁ ਧਾਰਮਿਕ ਮੰਗਾਂ ਤੋ ਬਿਨਾ ਬਾਕੀ ਸਾਰੀਆ ਮੰਗਾਂ ਪੰਜਾਂਬੀਆ ਲਈ ਹੀ ਸਨ।ਜਿਹਨਾਂ ਵਿੱਚ ਕਪੂਰੀ
ਨਹਿਰ ਦਾ ਮਸਲਾ ਬਹੂਤ ਹੀ ਅਹਿਮ ਸੀ । ਜਿਸਨੂੰ ਕੇ ਕਪੂਰੀ ਮੋਰਚੇ ਦਾ ਨਾਂ ਦਿੱਤਾ ਗਿਆ ਸੀ।ਬਾਅਦ
ਵਿੱਚ (ਆਨੰਦਪੁਰ ਸਾਹਿਬ ਦੇ ਮਤੇ) ਦੇ ਨਾਂ ਨਾਲ ਜਾਣੀਆ ਜਾਣ ਲੱਗੀਆ।ਇਸ ਵਿੱਚ ਧਾਰਮਿਕ ਮੰਗਾ ਨੂੰ
ਸ਼ਾਮਲ ਕਰਕੇ ਇਸ ਨੂੰ ਆਨੰਦਪੁਰ ਸਾਹਿਬ ਦੇ ਮਤੇ ਦਾ ਨਾ ਦਿੱਤਾ ਗਿਆ। ਅਤੇ ਇਸ ਮੌਰਚੇ ਨੂੰ ਸ੍ਰੀ
ਅਮ੍ਰਿੰਤਸਰ ਤੋ ਸ਼ੁਰੂ ਕੀਤਾ ਗਿਆ।ਜਿਸਨੂੰ ਕੇ ਧਰਮ ਯੁੱਧ ਮੋਰਚੇ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ।ਇਸ
ਮੌਰਚੇ ਦੇ ਮੋਹਰੀਆ ਵਿੱਚੋ ਮੋਹਰਲੀ ਕਤਾਰ ਦੇ ਲੀਡਰ ਸਵ. ਜਥੇਦਾਰ ਗੁਰਚਰਨ ਸਿੰਘ ਟੋਹੜਾ,ਸਵ. ਸ਼ੰਤ
ਹਰਚੰਦ ਸਿੰਘ ਜੀ ਲੋਂਗੋਵਾਲ ਅਤੇ ਸ਼ਹੀਦ ਸੰਤ ਜਰਨੇਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀઠ ਸਨ: ਲੋਕਾ
ਨੇ ਜਦੋ ਪਾਣੀ ਸਿਰ ਤੋ ਉੱਪਰ ਹੁੰਦਾ ਦੇਖਿਆ ਤਾਂ ਸਰਕਾਰ ਪ੍ਰਤੀ ਇਤਰਾਜ ਦਿਨ ਬ- ਦਿਨ ਵਧਦਾ ਗਿਆ
ਅਤੇ ਇਹ ਲਹਿਰ ਇਨਕਲਾਬੀ ਲਹਿਰ ਦਾ ਰੂਪ ਧਾਰਨ ਕਰ ਗਈ। ਹੁਣ ਇਸ ਲਹਿਰ ਵਿੱਚ ਹੋਰ ਬਹੂਤ ਸਾਰੀਆ
ਸੰਸਥਾਵਾ ਅਤੇ ਵਿਦਿਆਰਥੀ ਵੀ ਸ਼ਾਮਲ ਹੋਣ ਲੱਗੇ ਜਿਹਨਾਂ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੇਡਰੇਸ਼ਨ
ਨੇ ਵਧ ਚੜ੍ਹ ਕੇ ਹਿੱਸਾ ਪਾਇਆ ਜਿਸਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਨ।ਇਹਨਾਂ ਹੀ ਦਿਨਾਂ
ਵਿੱਚ ਮੋਰਚਾ ਸ਼ਾਤੀ ਪੂਰਵਕ ਚੱਲ ਰਿਹਾ ਸੀ ਅਤੇ ਜੇਲ੍ਹ ਭਰੋ ਅਦੌਲਨ ਸ਼ੁਰੂ ਹੋਇਆ ਅਤੇ ਪੰਜਾਂਬ ਦੀ
ਸਾਰੀਆ ਹੀ ਜੇਲ੍ਹਾ ਭਰ ਗਈਆ।ਉੱਧਰ ਪੰਜਾਂਬ ਦੇ ਮੁੱਖ ਮੰਤਰੀ ਦਰਬਾਰੇ ਨੇ ਸਿੱਖਾਂ ਨਮੂ ਜਲੀਲ ਕਰਨਾ
ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਦਾੜੀ ਕੱਟਣ ਜਹੀਆઠ ਅਤੀ ਘਿਣਾਉਣੀਆ ਘਟਨਾਵਾ ਵੀ ਘਟੀਆ।ਉੱਧਰ ਖਾਲਸੇ
ਨੇ ਆਪਣੇ ਆਪਣੇ ਪੁਰਾਤਨ ਇਤਿਹਾਸ ਵੱਲ ਮੁੜ ਕੇ ਦੇਖਿਆ ਅਤੇ ਪੰਜਾਂਬ ਦੇ ਪਿੰਡਾਂ ਵਿੱਚ ਖਾਲਸਾਂ
ਮੋਟਰ ਸਾਈਕਲਾਂ ਤੇ ਆਉਣ ਲੱਗਿਆ ਅਤੇ ਦੁਸ਼ਟ ਸ਼ੋਧੇ ਜਾਣ ਲੱਗੇ।ਸਰਕਾਰ ਨੇ ਵੀ ਆਪਣੇ ਜਬਰ ਜੁਲਮ ਨੂੰ
ਤੇਜ ਕਰਦਿਆ ਹੋਇਆ ਝੁਠੇ ਪੁਲਿਸ ਮੁਕਾਬਲੇ ਬਣਾਉਣੇ ਸ਼ੁਰੂ ਕੀਤੇ।ਕਤਲ , ਮੁਕਾਬਲਿਆ, ਅਤੇ ਸਰਕਾਰੀ
ਅੱਤਿਆਚਾਰਾ ਦੀ ਘਟਨਾਵਾ ਵਿੱਚ ਵਾਧਾ ਹੋਇਆ।ਸਰਕਾਰ ਨੂੰ ਹੁਣ ਇਸ ਕੌਮੀ ਸੰਘਰਸ਼ ਤੋ ਖਤਰਾ ਮਹਿਸੂਸ
ਹੋਣ ਲੱਗ ਤਾਂ ਕੇਦਰੀ ਰਿਜਰਵ ਪੁਲਿਸ ਫੋਰਸ ਨੂੰ ਪੰਜਾਂਬ ਪੁਲਿਸ ਦੀ ਮੱਦਦ ਲਈ ਭੇਜਿਆ ਗਿਆ।ਇਸ ਸਮੇ
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਪ੍ਰਮੁੱਖ ਹੀਰੋ ਬਣ ਗਏ ਸਨ।ઠ ਸੰਤਾਂ ਤੇ ਝੂਠੇ ਕੇਸ ਪਾ ਕੇ
ਗ੍ਰਿਫਤਾਰ ਕੀਤਾ ਗਿਆ।(ਪਰ ਸੰਤਾ ਨੇ ਗ੍ਰਿਫਤਾਰੀ ਆਪ ਮਹਿਤੇ ਚੌਕ ਤੋ ਦਿੱਤੀ) ਕੁਝ ਦਿਨਾਂ ਬਾਅਦ
ਸੰਤਾਂ ਨੂੰ ਸਾਫ ਬਰੀ ਕਰ ਦਿੱਤਾ ਗਿਆ।ਸੰਤਾਂ ਦੇ ਬਚਨਾਂ ਵਿੱਚ ਇੰਨੀ ਖਿੱਚ ਸੀ ਕੇ ਜਿਹੜਾ ਸੁਣਦਾ
ਸੀ ਉਸ ਵਿੱਚ ਅਥਾਹ ਸ਼ਕਤੀ ਅਤੇ ਅਕਾਲ ਪੁਰਖ ਦੇ ਸੱਚ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦਾ।ਸੰਤ
ਭਿੰਡਰਾਂਵਾਲੇ ਇਸ ਵਕਤ ਸ੍ਰੀ ਅਕਾਲ ਤੱਖਤ ਸਾਹਿਬ ਆਏ ਹੋੲ ਸਨ ਅਤੇ ਉਹਨਾਂ ਦੀ ਰਹਾਇਸ਼ ਵੀ ਇੱਥੇ ਹੀ
ਸੀ। ਇੱਥੋ ਸੰਤਾ ਨੇ ਸਿੱਖੀ ਪ੍ਰਚਾਰ, ਪੰਜਾਂਬ ਦੀਆ ਹੱਕੀ ਮੰਗਾ ਦਾ ਸੰਘਰਸ਼ ਅਤੇ ਸੱਚ ਤੇ ਪਹਿਰਾਂ
ਸ਼ੁਰੂ ਕੀਤਾ ਹੋਇਆ ਸੀ।ਲੋਕ ਹਜਾਰਾਂ ਦੀ ਗਿਣਤੀ ਵਿੱਚ ਹਰ ਰੋਜ ਸੰਤਾਂ ਨੂੰ ਮਿਲਣ ਆਉਦੇ ਸਨ।ਸੰਤਾਂ
ਦੀ ਵਧਦੀ ਲੋਕ ਪ੍ਰਿਅਤਾ ਅਤੇ ਤਾਕਤ ਨੂੰ ਦੇਖ ਕੇ ਸਰਕਾਰ ਬੌਂਦਲਾ ਗਈ ਅਤੇ ਖਤਰਾ ਭਾਫਦੇ ਹੋਏ ਦਬਾਉਣਾ
ਚਾਹਿਆ ਅਤੇ ਪੰਜਾਂਬ ਨੂੰઠ 1ਜੂਨ 1984 ਦੀ ਰਾਤ ਨੂੰ ਫੌਜ ਦੇ ਹਵਾਲੇ ਕਰ ਦਿੱਤਾ।ਅਤੇ ਆਖਿਰ ਦਿੱਲੀ
ਤਖਤ ਤੇ ਬੈਠੀ ਇੰਦਰਾ ਸਰਕਾਰ ਨੇ ਆਪਣੀਆ ਫੋਜਾ ਨਾਲ ਸ੍ਰੀ ਦਰਬਾਰ ਸਾਹਿਬ ਦੀ ਘੇਰਾ ਬੰਦੀ ਕੀਤੀ ਅਤੇ
1 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਸ਼ੁਰੂ ਕਰ ਦਿੱਤਾ।ਇਸੇ ਹੀ ਦਿਨ ਸ਼ਹੀਦਾ ਦੇ ਸਿਰਤਾਜ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਅਤੇ ਸੰਗਤਾ ਸ਼ਹੀਦੀ ਦਿਹਾੜਾ ਮਨਾ ਰਹੀਆ ਸਨ।ਅਤੇ
ਸਰਕਾਰ ਨੇ ਆਪਣੀਆ ਤੋਪਾ ਅਤੇ ਟੈਂਕਾ ਦੇ ਮੂੰਹ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤੱਖਤ ਸਾਹਿਬ
ਵੱਲ ਖੋਲ ਦਿੱਤੇ।ਇਹ ਹਿੰਦ- ਪੰਜਾਂਬ ਦੀ ਜੰਗ 1 ਜੂਨ 1984 ਤੋ ਲੈਕੇ 10-12 ਜੂਨ 1984 ਤੱਕ ਚਲਦੀ
ਰਹੀ।ਸੰਗਤਾ ਨੁੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆਂ ਗਿਆ।ਤਸ਼ੱਦਦ ਦੇ ਦੋਰ ਦਾ ਤਾਂ ਅੰਤ ਹੀ ਨਹੀ ਸੀ।ਇਸ
ਹਮਲੇ ਵਿੱਚ ਫੌਜ ਨੇ ਵੱਡੇ ਹਥਿਆਰਾ ਤੌਪਾ , ਟੈਂਕਾ, ਅਤੇ ਹੈਲੀਕਾਪਟਰਾ ਦੀ ਖੁੱਲਕੇ ਵਰਤੋ ਕੀਤੀ।ਸ੍ਰੀ
ਅਕਾਲ ਤੱਖਤ ਸਾਹਿਬ ਨੂੰ ਤਬਾਹ ਕਰਨ ਦੇ ਨਾਲ 2 ਸ਼੍ਰੀ ਦਰਬਾਰ ਸਾਹਿਬ, ਸਿੱਖ ਅਜਾਇਬ ਘਰ,ਅਤੇ 37
ਹੋਰ ਇਤਿਹਾਸਕ ਗੁਰਧਾਮਾ ਨੂੰ ਸਰਕਾਰ ਨੇ ਹਮਲਾ ਕੀਤਾ ਅਤੇ ਨੁਕਸਾਨ ਪਹੁਚਾਇਆ ਅਤੇ ਬੇਅਦਬੀ ਕੀਤੀ।ਕੀਮਤੀ
ਅਤੇ ਇਤਿਹਾਸਕ ਚੀਜਾ ਸਾੜੀਆ ਅਤੇ ਲੁੱਟੀਆ ਗਈਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ ਦੇ
ਤਕਰੀਬਨ 2500 ਸਰੂਪ ਇਸ ਹਮਲੇ ਵਿੱਚ ਅਗਨ ਭੇਟ ਹੋਏ।ਦਰਬਾਰ ਸਾਹਿਬ ਜੀ ਦੀ ਚਾਰ ਦੀਬਾਰੀ ਵਿੱਚ
ਸਿਰਗਟਾ ਪੀਤੀਆ ਅਤੇ ਦਾਰੂ ਵੀ ਪੀਤੀ।ਸਰੋਬਰ ਸਾਹਿਬ ਵਿੱਚ ਜਹਿਰ ਘੋਲ ਕੇ ਮੱਛੀਆ ਮਾਰੀਆ ਗਈਆ।ਗ੍ਰਿਫਤਾਰ
ਕੀਤੇ ਸ਼ਰਧਾਲੂਆ ਨੂੰ ਲਾਈਨ ਵਿੱਚ ਖੜੇ ਕਰ ਕੇઠ ਗੋਲੀਆ ਨਾਲ ਭੁੱਨਿਆ ਗਿਆ।ਇਸ ਹਿਰਦੇ ਵਲੂਧੜਨ ਵਾਲੀ
ਘਟਨਾ ਨੁੰ ਸੁਣ ਕੇ ਬਹੂਤ ਸਾਰੇ ਸਿੱਖ ਫੋਜੀਆ ਨੇ ਆਪਣੇ ਧਰਮ ਅਤੇ ਸ਼੍ਰੀ ਹਰਿਮੰਦਰ ਸਾਹਿਬ ਲਈઠ
ਕੁਰਬਾਨੀ ਦੇਣ ਲਈ ਬਗਾਵਤ ਕਰ ਦਿੱਤੀ।ਪਰ ਉਹਨਾਂ ਨੁੰ ਘੇਰ ਕੇ ਸ਼ਹੀਦ ਕੀਤਾ ਗਿਆ।ਅਤੇ ਕਈਆ ਨੂੰ ਫੜਕੇ
ਜੇਹਲਾਂ ਵਿੱਚ ਬੰਦ ਕਰ ਦਿੱਤਾ ਗਿਆ। ਅੱਜ ਤੱਕ ਵੀ ਬਹੁਤੇ ਸਿੱਖ ਜੇਹਲਾ ਵਿੱਚ ਰੁਲ ਰਹੇ ਹਨ।ਇਸ ਸਾਰੇ
ਘਿਨਾਉਣੇ ਕਾਰੇ ਦੀ ਬੀਬੀ ਇੰਦਰਾਂ ਗਾਂਧੀ ਨੂੰ ਜੁੰਮੇਵਾਰ ਸਮਝ ਕੇ ਗੁਰੂ ਕੇ 2 ਸਿੱਖਾਂ ਸ਼ਹੀਦ
ਬੇਅੰਤ ਸਿੰਘ ਅਤੇ ਸ਼ਹੀਦ ਸਤਵੰਤ ਸਿੰਘ ਨੇ 31 ਅਕਤੂਬਰ ਦੀ ਸਵੇਰ ਨੂੰ ਆਪਣੇ ਹੀ ਸਰਵਿਸ ਹਥਿਆਰਾ ਨਾਲ
ਮਾਰ ਕੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲઠ ਤਖਤ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲਿਆ।ਪਰ
ਇਸ ਦੇ ਬਦਲੇ ਸਿੱਖਾਂ ਨੂੰઠ ਨਵੰਬਰ 1984 ਦੇ ਪਹਿਲੇ ਹਫਤੇઠ ਜਿਊਂਦਿਆ ਹੀ ਜਲਾ ਦਿੱਤਾ ਗਿਆ ਦੁੱਧ
ਚੂੰਘਦੇ ਬੱਚੇ ਤੋ ਲੈਕ ਬਜੁਰਗਾ ਤੱਕ ਨੂੰ ਵੀ ਨਹੀ ਬਖਸ਼ਿਆ ਗਿਆ। ਜਿਉਦਿਆ ਦੇ ਮੂੰਹ ਵਿੱਚ ਤੇਲ ਪਾ
ਕੇ ਗਲਾਂ ਵਿੱਚ ਟਾਇਰ ਪਾ ਕੇ ਉਪਰੋ ਅੱਗਾਂ ਲਾ ਕੇ ਸਾੜਿਆ ਗਿਆ।ਬੀਬੀਆ ਦੀ ਇਜਤਾ ਲੁੱਟੀਆ ਗਈਆ।ਦਿੱਲੀ
,ਕਾਨਪੁਰ, ਬੇਕਾਰੋ ਆਦਿ ਸਹਿਰਾਂ ਵਿੱਚ ਰਹਿੰਦੇ ਸਿੱਖਾਂ ਉਪਰ ਹਰ ਉਹ ਤਸ਼ੱਸ਼ਦ ਕੀਤਾ ਜੋ ਕਰ ਸਕਦੇ
ਸੀ, ਇਹ ਸਭ ਕੁਝ ਸਰਕਾਰ ਦੀ ਸ਼ਹਿ ਤੇ ਹੀ ਹੋਇਆ।ਕਾਤਲ ਅੱਜ ਵੀ ਮਨਿਸਟਰ ਹਨ ਜਿਹਨਾਂ ਵਿੱਚ ਜਗਦੀਸ਼
ਟਾਈਟਲਰ, ਅੇਚ. ਕੇ. ਐਲ. ਭਗਤ ਦੇ ਨਾਂ ਵਰਨਣਯੋਗ ਹਨ।ਨਵੰਬਰ 1984 ਦੇ ਕਤਲੇਆਮ ਵਿੱਚ 10000,00 ਤੋ
ਵੱਧ ਸਿੱਖ ਕਤਲ ਕੀਤੇ ਗਏ ਅਤੇ ਇੱਕ ਲੱਖ ਤੋ ਵੱਧ ਸਿੱਖ ਉੱਜੜ ਗਏ। ਜਦੋ ਰਾਜੀਵ ਗਾਧੀ ਨੂੰઠ ਪੁਛਿਆ
ਗਿਆ ਤਾਂ ਜੁਆਬ ਸੀ ਜਦੋ ਕੋਈ ਬੜਾ ਪੇੜ ਗਿਰਤਾ ਹੈ ਤੋ ਕੀੜੇ ਮਕੋੜੇ ਮਰਤੇ ਹੈ।
ਅਸੀ ਯੋਰਪੀਅਨ ਸਰਕਾਰਾ ਨੂੰ ਦੱਸਣਾ ਚਾਹੂੰਦੇ ਹਾਂ ਕੇ ਸਿੱਖ ਕੌਮ ਧਾਰਮਿਕ ਕੌਮ ਹੈ।ਅਤੇ ਅਕਾਲ ਪੁਰਖ
ਤੇ ਵਿਸ਼ਵਾਸ਼ ਰੱਖਦੀ ਹੈ।ਰੱਭ ਦੇ ਬਨਾਏ ਬੰਦਿਆ ਅਤੇ ਪ੍ਰਮਾਤਮਾ ਦੀ ਪ੍ਰਕਿਰਤੀ ਨੂੰ ਪਿਆਰ ਕਰਦੀ ਹੈ।ਪਰ
ਹਰ ਧਰਮ ਦੀ ਤਰਾਂ ਸਿੱਖ ਵੀ ਆਪਣੇ ਧਰਮ ਨੁੰ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੂੰਦਾ ਹੈ ਅਤੇ ਹਰ
ਕੁਰਬਾਨੀઠ ਦੇਣ ਲਈ ਤਿਆਰ ਰਹਿੰਦਾ ਹੈ।ਸਿੱਖ ਧਰਮ ਹਰ ਅਕਾਲ ਪੁਰਖ ਨਾਲ ਜੁੜੇ ਧਰਮ ਦੀ ਇੱਜਤ ਕਰਦਾ
ਹੈ।
ਇਨਸਾਨੀਅਤ ਦੇ ਪਿਆਰੇ ਸਿੱਖ ਧਰਮ ਨੇ ਵਿਸ਼ਵ ਯੁੱਧਾ ਵਿੱਚ ਬਰਤਾਨਵੀ ਸਰਕਾਰ ਦੀ ਮੱਦਦ ਕੀਤੀ ਅਤੇ
ਯੋਰਪ ਦੇઠ ਮੁਲਕਾ ਵਿੱਚ ਕੁਰਬਾਨੀਆ ਦਿੱਤੀਆ। ਤਕਰੀਬਨ 40 ਹਜਾਰ ਸਿੱਖ ਯੌਰਪੀਅਨਾ ਨੂੰ ਅਜਾਦ
ਕਰਵਾਉਦੇ ਹੋਏ ਸ਼ਹੀਦ ਹੋਏ।ਸਿੱਖ ਹਰ ਥਾ ਸੱਚ ਨਾਲ ਖੜੇ ਹਨ ਅਤੇ ਅਤਵਾਦ ਦੇ ਵਿਰੁੱਧ ਹਨ।ਸ਼ਾਂਤਮਈ
ਮਾਹੋਲ ਨੁੰ ਪਸੰਦ ਕਰਦੇ ਹਨ।
ਸਿੱਖਾਂ ਨਾਲ 1984 ਸਾਲ ਵਿੱਚ ਜੋ ਦਰਬਾਰ ਸਾਹਿਬ ਵਿੱਚ ਅਤੇ ਹੋਰ ਥਾਵਾ ਤੇ ਹੋਇਆ ਉਸ ਦੇ
ਗੁਨਾਹਗਾਰઠ ਅੱਜ ਵੀ ਦਨਦਨਾਉਦੇ ਫਿਰਦੇ ਹਨ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ।ਅਸੀ ਯੋਰਪੀਅਨ
ਸਰਕਾਰਾ ਨੂੰ ਬੇਨਤੀ ਕਰਦੇ ਹਾਂ ਕੇ ਇਨਸਾਨੀਅਤ ਨੂੰ ਮੁੱਖ ਰੱਖ ਕੇ ਅਤੇ ਅਤਪਣਾ ਫਰਜ ਸਮਝਕੇ
ਗੁਨਾਹਗਾਰਾ ਨੂੰ ਸਜਾ ਦਿਵਾਉਣ ਲਈ ਭਾਰਤ ਸਰਕਾਰ ਤੇ ਦਬਾਅ ਪਾਇਆ ਜਾਵੇ ਅਤੇ ਸਾਡੀ ਕੁਰਲਾਹਟ ਯੂ.
ਐੇਨ. ੳ.ઠ ਚ' ਪਹੂੰਚਾਉਣ ਵਿੱਚ ਮੱਦਦ ਕੀਤੀ ਜਾਵੇ।ਅੱਜ ਅਸੀ ਸ਼੍ਰੀ ਦਰਬਾਰ ਸਾਹਿਬઠ ਉਪੱਰ ਹੋਏ
ਹਮਲੇઠ ਜੂਨ 1984ઠ ਦੀ 24ਵੀ ਵਰੇ ਗੰਢ ਉੱਪਰ ਸਮੂਹ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਰਧਾ
ਦੇ ਫੁੱਲ ਭੇਟ ਕਰਦੇ ਹਾਂ।ਅਤੇ ਵਿਸ਼ਵ ਸ਼ਾਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰਦੇ ਹਾਂ।
ਅੰਤ ਵਿੱਚ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆ ਨੂੰ ਬੇਨਤੀ ਹੈ ਕੇ ਜੂਨ 1984 ਦੇ ਘੱਲੂਘਾਰੇ ਨੂੰ
ਜਿਸ ਵਿੱਚ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀઠ ਮਹਾਂਰਾਜ ਦੀ ਸ਼ਹੀਦੀ ਹੋਈ ਹੈ ਆਪਣੇ ਆਪਣੇ
ਗੁਰੂ ਘਰਾਂ ਵਿੱਚ ਮਨਾ ਕੇ ਆਪਣੀ ਨਵੀ ਪਨੀਰੀ ਨੂੰ ਜਰੂਰ ਇਸ ਤੋ ਜਾਣੂ ਕਰਵਾਇਆ ਜਾਵੇ।
ਗੁਰੂ ਪੰਥ ਦੇ ਦਾਸ,
ਸਿੱਖ ਕਮਿਉਨਿਟੀ ਬੈਨੇਲੁਕਸ(ਹੌਲੈਂਡ)
ਹਰਜੀਤ ਸਿੰਘ ਹੌਲੈਂਡ
************
ਜੱਸੀ ਖੰਘੂੜਾ ਦਾ ਸੁਖਬੀਰ
ਸਿੰਘ ਬਾਦਲ ਨੂੰ ਪੱਤਰ
ਸ਼੍ਰੀ ਸੁਖਬੀਰ ਬਾਦਲ ਐਮ.ਪੀ.
ਪ੍ਰਧਾਨ ਐਸ.ਏ.ਡੀ
256 ਸੈਕਟਰ 9-ਸੀ
ਚੰਡੀਗੜ
5 ਜੂਨ 2008
ਮਾਨਯੋਗ ਸ਼੍ਰੀ ਬਾਦਲ ਸਾਹਿਬ,
ਪੈਡੀ ਉਤੇ ਘੱਟੋ ਘੱਟ ਸਮਰਥਨ ਮੁਲ 1500 ਰੁਪਏ / ਕੇ.ਡਬਲਿਓ ਟੀ ਤੱਕ ਵਧਾਉਣ ਬਾਰੇ ਤੁਹਾਡੀ ਹਾਲ ਹੀ
ਵਿੱਚ ਕੀਤੀ ਗਈ ਟਿਪੱਣੀ ਦਾ ਤੁਹਾਡੀ ਐਮ.ਪੀ ਵਜੋਂ ਪਹਿਲੀ ਵਾਰ ਟਿਪੱਣੀ ਨਾਲ ਮੁਕਾਬਲਾ ਕੀਤਾ ਜਾ
ਸਕਦਾ ਹੈ ਜਦੋਂ ਕੇਂਦਰ ਦੀ 1988 ਅਤੇ 1999 ਵਿੱਚ ਸੱਤਾ ਰੂੜ ਐਨ.ਡੀ.ਏ ਸਰਕਾਰ ਵਿੱਚ ਮੰਤਰੀ ਵਜੋਂ
ਤੁਸੀਂ 1998 ਅਤੇ 1999 ਵਿੱਚ ਕਰਮਵਾਰ 25 ਰੁਪਏ / ਕੇ.ਡਬਲਿਓ.ਟੀ ਅਤੇ 50 ਰੁਪਏ / ਕੇ.ਡਬਲਿਓ.ਟੀ
ਵਧਾਉਣ ਨੁੰ ਸਰਕਾਰ ਦੀ ਵੱਡੀ ਜਿੱਤ ਕਰਾਰ ਦਿੱਤਾ ਸੀ।
ਮੈਨੂੰ ਯਕੀਨ ਹੈ ਕਿ ਹੁਣ ਤੁਸੀਂ ਇਸ ਗੱਲ ਤੇ ਸਹਿਮਤ ਹੋਂ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਇਹ ਕੋਈ
ਜਿੱਤ ਨਹੀਂ ਸੀ ਲੇਕਿਨ ਇਹ ਪੰਜਾਬ ਦੇ ਕਿਸਾਨਾਂ ਨਾਲ ਓਦੋਂ ਦੀ ਸੱਤਾ ਧਾਰੀ ਅਕਾਲੀ ਪਾਰਟੀ ਦਾ ਇਕ
ਧੱਕਾ ਸੀ।
ਕਿ ਤੁਸੀਂ ਇਸ ਮਹਾਨ ਤੋਹਫੇ ਦੇ ਲਈ ਓਸ ਵੇਲੇ ਸ਼੍ਰੀ ਵਾਜਪਈ ਨੂੰ ਵਧਾਈ ਨਹੀਂ ਦਿੱਤੀ ਸੀ ?
ਤੁਹਾਡੇ ਲਈ ਹੁਣ ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਆਉਣ ਵਾਲੀ ਪੈਡੀ ਦੀ ਫਸਲ ਦਾ ਘੱਟੋ ਘੱਟ ਸਮਰਥਨ
ਮੁਲ ਕਿਤੇ ਵੱਧ ਹੋਵੇਗਾ ਅਤੇ ਕਿਹਾ ਜਾ ਸਕਦਾ ਹੈ ਕਿ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਹੋਵੇਗਾ, ਹੁਣ
ਇਹ ਤੁਹਾਡੇ ਵਲੋਂ ਇਸ ਵਿੱਚ ਭਾਰੀ ਵਾੱਧਾ ਕਰਣ ਦੀ ਮੰਗ ਵਿੱਚ ਮੌਕਾ ਪਰਸਤੀ ਦਾ ਧੂਆਂ ਨਜ਼ਰ ਆਉਂਦਾ
ਹੈ।
ਸੱਚਾਈ ਤਾਂ ਇਹ ਹੈ ਕਿ ਇਸ ਯੂ.ਪੀ.ਏ ਸਰਕਾਰ ਵਲੋਂ ਇਸ ਸੰਬਧੀ ਇਤਿਹਾਸਿਕ ਐਲਾਨ ਕਰ ਕੇ ਇਕ ਨਵਾਂ
ਮੋੜ ਕਾਇਮ ਕੀਤਾ ਗਿਆ ਹੈ ।
ਇਸ ਵਾਰ ਤੁਹਾਨੂੰ ਸੱਚਾਈ ਸਵੀਕਾਰ ਕਰਦੇ ਹੋਏ ਡਾ. ਮਨਮੋਹਨ ਸਿੰਘ ਲਈ ਦਿੱਲੀ ਜਾ ਕੇ ਵੱਧਾਈ ਦੇ
ਗੁਲਦਸਤੇ ਭੇਂਟ ਕਰਨੇ ਚਾਹਿਦੇ ਹਨ ਜਿਹੜੇ ਕਿ ਯੂ.ਪੀ.ਏ ਸਰਕਾਰ ਨੇ ਪੰਜਾਬ ਦੇ ਗਰੀਬ ਕਿਸਾਨਾਂ ਲਈ
ਵੱਧ ਚੜ ਕੇ ਕੱਮ ਕੀਤਾ ਹੈ ਸੱਭ ਫਸਲਾਂ ਦੇ ਲਈ ਐਮ.ਐਸ.ਪੀ ਵਿੱਚ ਰਿਕਾਰਡ ਵਾੱਧਾ ਵਿਸ਼ੇਸ਼ ਕਰ ਧਾਨ
ਅਤੇ ਗੇਹੂਂ ਦੇ ਲਈ, ਕਿਸਾਨਾਂ ਦੇ ਕਰਜਿਆਂ ਦੇ ਵਿੱਚ ਭਾਰੀ ਰਾਹਤ ਜੋ ਕਿ ਐਨ.ਡੀ.ਏ ਸਰਕਾਰ ਵਲੋਂ ਇਹ
ਕਦੇ ਵੀ ਨਹੀਂ ਕੀਤਾ ਗਿਆ।
ਮੈਨੂੰ ਲੋਕ ਸਭਾ ਰਿਕਾਰਡ ਤੋਂ ਵੇਖਣ ਨੂੰ ਕੁਝ ਨਹੀਂ ਮਿਲਦਾ ਕਿ ਤੁਸ਼ੀਂ ਆਪਣੇ ਸੰਸਦੀ ਕੈਰਿਅਰ ਦੇ
ਦੋਰਾਨ ਪੰਜਾਬ ਦੇ ਕਿਸਾਨਾਂ ਦੇ ਹਕਾਂ ਵਿੱਚ ਸਵਾਲ ਕਰਣ ਜਾਂ ਉਹਨਾਂ ਦੀ ਅਵਾਜ਼ ਉਠਾਉਣ ਲਈ ਮਾਮੁਲੀ
ਜਿਆ ਵੀ ਸਮਾਂ ਲਿਆ ਹੋਵੇ।
ਦਰਿੜ ਬਨੋਂ ਅਤੇ ਮੌਜੂਦਾ ਪ੍ਰਧਾਨ ਮੰਤਰੀ ਨੂੰ ਇਸ ਇਤਿਹਾਸਿਕ ਐਲਾਨ ਦੇ ਲਈ ਵੱਧਾਈ ਦੇਣ ਲਈ ਤਿਆਰ
ਰਹੋ।
ਆਦਰ ਸਹਿਤ
ਜੱਸੀ ਖੰਗੂੜਾ ਐਮ.ਐਲ.ਏ
*************
ਰੁਪਿੰਦਰ ਢਿੱਲੋ ਮੋਗਾ ਨਾਰਵੇ
ਮਨਪ੍ਰੀਤ ਬਾਈ ਸਤਿ ਸ਼੍ਰੀ ਅਕਾਲ,
ਵੈਸੇ ਤਾਂ ਮਾਂ ਬੋਲੀ ਪੰਜਾਬੀ ਲਈ ਤੁਸੀ ਬਹੁਤ ਕੁੱਝ ਕਰੀ ਜਾ ਰਹੇ ਹੋ, ਹੁਣ 2008 ਦੇ ਵਿਦੇਸ਼ਾਂ ਚ
ਹੁੰਦੇ ਕੱਬਡੀ ਖੇਡ ਮੇਲਿਆਂ ਦੇ ਸ਼ੂਰੂਆਤੀ ਦੋਰ ਚ ਇੰਗਲੈਡ ਦੇ ਖੇਡ ਮੇਲਿਆ ਦਾ ਅੱਖੀ ਡਿੱਠਾ ਹਾਲ ਜੋ
ਤੁਸੀ ਪਾਠਕਾਂ ਨਾਲ ਹੁਣ ਸਾਝਾਂ ਕੀਤਾ ਹੈ, ਓਸ ਲਈ ਇੱਕ ਵਾਰ ਫਿਰ ਆਪ ਵਧਾਈ ਦੇ ਪਾਤਰ ਹੋ। ਬੱਧਨੀ
ਕਾਮ ਦੇ ਸਮੂਹ ਪਾਠਕਾਂ ਨੂੰ ਸਤਿ ਸ੍ਰੀ ਅਕਾਲ
ਰੁਪਿੰਦਰ ਢਿੱਲੋ ਮੋਗਾ ਨਾਰਵੇ
*****************
.jpg)
****************
ਸਤਿਕਾਰਯੋਗ ਵੀਰ ਜੀ ਆਪ ਜੀ ਨੂੰ ਸ:ਦਲਬੀਰ ਸਿੰਘ
ਕੁਕੜਪਿੰਡ ਦੀ ਇਹ ਕਵਿਤਾ ਭੇਜ ਰਿਹਾ ਹਾਂ ਜੀ ਕ੍ਰਿਪਾ ਕਰਕੇ ਪਹਿਲੀ ਲਾਈ ਕਵਿਤਾ ਦੀ ਥਾਂ ਇਹ ਲਾ
ਦੇਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਗੇ ਜੀ- ਮਨਮੋਹਨ ਸਿੰਘ ਜਰਮਨੀ

( ਪਾਸਪੋਰਟ ਜਾਂ ਕਸਤੂਰੀ )
23 ਸਾਲ ਤੇ 11 ਮਹੀਨੇ, ਰਹੀ ਪਾਬੰਦੀ ਮੇਰੇ ਤੇ ,
ਬੰਦੀਛੋੜ ਛੇਵੇਂ ਪਾਤਸ਼ਾਹ,ਮੇਰਾ ਸੀ ਭਰੋਸਾ ਤੇਰੇ ਤੇ!
ਤੂੰ ਸਭ ਦੇ ਬੰਦਨ ਕਟੀਂ, ਮੀਰੀ ਪੀਰੀ ਵਾਲੇ ਸਾਹਿਬਾ,
ਕਲੀਆਂ ਵਾਲਾ ਚੋਲਾ ਪ੍ਰੀਤਮ,ਨਿਰਦੋਸ਼ਿਆ ਲਈ ਸਿਵਾਲਾ!
ਇਕੋ ਇਸ ਆਸ ਦੇ ਓਤੇ, ਦੋ ਦਹਾਕੇ ਬੀਤ ਗਏ ਨੇ ,
ਬੁਢੜੀ ਮਾਂ ਦੇ ਚਰਨ ਛੁਹਣ ਲਈ,ਕਈ ਬਾਰ ਨੀਰ ਬਹੇ ਨੇ!
ਜਿਸ ਦਿਨ ਮਾਂ ਨੂੰ ਖਬਰ ਮੈ ਦਿਤੀ,ਓਹ ਫੁਲੀ ਨਹੀ ਸਮੋਂਦੀ ਸੀ,
ਮੇਰੀ ਪਗ ਨੂੰ ਢਿਡ ਨਾਲ ਲਾਕੇ, ਓਹਦੀ ਛਾਤੀ ਸੀਰ ਵਹੋਦੀ ਸੀ!
ਅਜ ਤੇਰਾ ਸੁਕਰਾਨਾ ਕਰਦਾ, ਗਰੀਬ ਨਿਮਾਣਾ ਸਿਖ ਏਹ ਤੇਰਾ ,
ਕਰਾਂ ਹਰਿਮੰਦਰ ਦੇ ਦਰਸ ਦਿਦਾਰੇ,ਦਿਲ ਵਿਚ ਹੈ ਚਾਓ ਘਨੇਰਾ!
ਜਾਵਾਂ ਬਲਿਹਾਰੇ ਕੋਂਸਲੇਟ ਦੇ, ਜਿਸ ਨੇ ਮੇਰੀ ਨੰਬਜ ਪਹਿਚਾਣੀ ,
ਘਰ ਘਰ ਦੂਕਾਨਾਂ ਉਤੇ ਜਾਕੇ, ਜਿਸ ਨੇ ਸੁਣੀ ਮੇਰੀ ਦਰਦ ਕਹਾਣੀ!
ਪਬਲਿਕ ਵਧੀਆ ਰੋਲ ਨਿਬਾਇਆ, ਮੇਰੇ ਹਕ ਵਿਚ ਫਤਵੇ ਦੇਕੇ ,
ਗੁਰਦੀਪ ਸਿੰਘ ਕੋਂਸਲੇਟ ਨੂੰ ਸ਼ਾਬਾਸ਼, ਜਰਮਨ ਦੇ ਸਭ ਸਿਖ ਨੇ ਦੇਂਦੇ!
ਜੇ ਕੋਈ ਕੰਮ ਹੈ ਤਾਂ ਮੈਨੂ ਦਸੋ , ਮੈ ਕੀ ਤੁਹਾਡੀ ਸੇਵਾ ਕਰ ਸਕਦਾਂ,
ਕੂਕੜ ਪਿੰਡੀਏ ਨੂੰ ਪਾਸਪੋਰਟ ਦੇਵੋ, ਜੇ ਨੇਕੀ ਵਾਲਾ ਕੰਮ ਕੋਈ ਕਰਨਾ!
ਚੇਅਰਮੈਨ ਘਟ ਗਿਣਤੀ ਕਮਿਸ਼ਨ ਦੇ,ਤਰਲੋਚਨ ਸਿੰਘ ਨੇ ਗਡ ਤੇ ਝੰਡੇ,
ਪੰਜਾਬ ਦੇ ਬਾਪੂ ਬਾਦਲ ਨੇ ਵੀ, ਸਨ ਮੈਨੂੰ ਕਈ ਇਨਵੀਟੇਸ਼ਨ ਘਲੇ !
ਸੰਸਥਾ ਬਾਬੇ ਮਖਣ ਸ਼ਾਹ ਦੀ, ਮੇਰੇ ਹਕ ਵਿਚ ਨਿਤਰੀ ਇੰਜ ਯਾਰੋ ,
ਜਿਨਾ ਲਿਖਿਆ ਮੇਰੇ ਵਾਸਤੇ, ਮੈ ਧੰਨਵਾਦੀ ਸਾਰੀ ਸੰਸਥਾਂ ਦਾ ਯਾਰੋ !
ਅਕਾਲੀ ਦਲ਼ ਐਨ,ਆਰ,ਆਈ ਜੋ,ਹੁਣ ਮੁਛਾਂ ਨੂੰ ਵਟ ਪਿਆ ਚਾੜੇ ,
ਪ੍ਰਧਾਨ ਜਰਮਨੀ ਵਾਲਾ ਮਨਮੋਹਣ ਸਿੰਘ, ਊਚੀਆਂ ਊਚੀਆਂ ਸ਼ਾਂਲ਼ਾਂ ਮਾਰੇ !
ਵਾਈਸ ਪ੍ਰਧਾਨ (ਦਲਬੀਰ ਸਿੰਘ) ਨੂੰ,ਮਿਲਿਆ ਪਾਸਪੋਰਟ ਇੰਡੀਆ ਦਾ,
ਕੈਟਾਂ ਦੇ ਚੇਹਰੇ ਪੀਲੇ ਪੈ ਗਏ , ਸਾਹ ਰੂਕ ਗਿਆ ਸ਼ੈਤਾਨ ਟਿਢੀਆਂ ਦਾ!
ਟਾਓੂਟਾਂ ਨੇ ਘਰ ਬਾਹਰ ਬਣਾ ਲਏ, ਮੇਰੇ ਤੇ ਇਲਜਾਮ ਕਈ ਕਈ ਲਾਕੇ !
ਟੈਕਸੀਆਂ ਅਤੇ ਰੈਸਟੋਰੈਂਟ ਬਣਾ ਲਏ, ਮੇਰੇ ਤੇ ਝੂਠੇ ਕਈ ਕੇਸ ਪੂਆ ਕੇ!
ਕਈ ਮੂਸ਼ਕੜੀਆਂ ਵਿਚ ਸੀ ਹਸਦੇ ਯਾਰੋ, ਮੇਰੀ ਵੇਖ ਕੇ ਹਾਲਤ ਮਾੜੀ ,
ਆ ਤੂਰਿਆ ਫਿਰਦਾ ਵਡਾ ਧਰਮੀ, ਆਰ ਸੀ ਲੋਦੇ ਤਿਖੀ ਤੇ ਮੋਟੀ ਸਾਰੀ!
ਮੰਦਰ ਦੇ ਪੂਜਾਰੀ ਪੰਡਤਾ, ਮੇਰੇ ਲਈ ਮਾਰਿਆ ਹਾ ਦਾ ਨ੍ਹਾਰਾ ,
ਮੋਟਾ ਸ਼ਰਮਾ ਬਹੁਤ ਤੜਫਿਆ, ਕਿਸ ਨੇ ਕੀਤਾ ਏਹ ਭਦਾ ਕਾਰਾ!
ਚੰਡੀਗੜ ਦੇ ਮੇਰੇ ਵਕੀਲਾਂ , ਮਹਿਤਾਬ ਸਿੰਘ ਨੇ ਹਥ ਦਿਖਾਏ ,
ਹਾਈਕੋਰਟ ਚ ਪਟੀਸ਼ਨ ਪਾਕੇ,ਕਈ ਕਈ ਪੈਰਾਗ੍ਰਾਫ ਉਸ ਲਾਏ !
ਅਸੀ ਕਾਦੇ ਲਈ ਬੈਠੇ ਹਾਂ ਏਥੇ, ਜਜ ਸਾਹਿਬ ਕਾਨੂੰਨ ਦੇ ਵਾਰਿਸ,
ਮੇਰਾ ਕਲਾਂਇਟ ਹੈ ਨਿਰਦੋਸ਼ਾ, ਭਾਰਤ ਦੇਸ਼ ਦਾ ਜੋ ਸੂਲਝਿਆ ਵਾਰਿਸ!
ਮੀਡੀਏ ਵਿਚ ਹੈ ਧਾਂਕ ਜਿਸ ਦੀ, ਠੜ-੍ਰੳਦੋਿ ਦਾ ਹੈ ਪ੍ਰਜੈਂਟਰ ,
ਅਖਬਾਰਾਂ ਵਿਚ ਆਰਟੀਕਲ ਲਿਖਦਾ, ਸਚਾ ਸੂਚਾ ਮੈਨ ਹੈ ਜੈਂਟਲ !
ਰਿਹਾ ਏਅਰ ਫੋਰਸ ਦਾ ਸਿਪਾਹੀ, ਬੰਗਲਾ ਦੇਸ਼ ਦੀ ਜੰਗ ਵੀ ਲੜਿਆ,
ਪੈਰਾਸ਼ੂਟ ਨਾਲ ਜੰਗ ਉਤਰਿਆ, ਦੇਸ਼ ਲਈ ਜੋ ਵਲੰਟੀਅਰ ਬਣਿਆ!
ਸੁਣੀਆਂ ਜਜ ਨੇ ਜਾਂ ਦਲੀਲਾਂ, ਥੋਹੜਾ ਮਾਰ ਕੇ ਕੇਸ ਦਾ ਫੈਸਲਾ ਦਿਤਾ ,
ਦਲਬੀਰ ਸਿੰਘ ਨੂੰ ਪਾਸਪੋਰਟ ਦੇਵੋ, ਜਜ ਨੇ ਆਖਰੀ ਫੈਸਲਾ ਕਰ ਦਿਤਾ !
ਮਹਿਕ ਫੈਲ ਗਈ ਕਸਤੂਰੀ ਵਾਗੂੰ,ਪਾਸਪੋਰਟ ਦੀ ਮੈਨੂੰ ਦੇਣ ਲੋਕ ਵਧਾਈ,
ਪਰ ਸ਼ੂਕਰਾਨਾ ਹੈ ਤੇਰਾ ਬਾਬਾ ਨਾਨਕਾ, ਤੂੰ ਮੇਰੀ ਭਵਰੀਬੇੜੀ ਬੰਨੇ ਲਾਈ!
ਪਤਰਕਾਰ ਬਸੰਤ ਸਿੰਘ ਰਾਮੂਵਾਲੀਏ, ਮੇਰੇ ਲਈ ਦਿਨ ਰਾਤ ਲਿਖੀਆ ਲਾਈਨਾ,
ਐਹੋ ਜਹੇ ਗੂਰਸਿਖਾਂ ਤੋ ਦਾਤਾ ਜੀ , ਮੈ ਤੰਨ ਮੰਨ ਆਪਣਾ ਘੋਲਘਮਾਵਾ!
ਹੋਰ ਵੀ ਕੋਂਸਲੇਟ ਚ ਕਈਆਂ,ਮੇਰੇ ਲਈ ਮਾਰਿਆ ਹਾ ਦਾ ਨ੍ਹਾਰਾ ,
ਚਲ ਗਿਆ ਤਾਂ ਤੀਰ ਸੀ ਕਹਿਦੇ, ਨਹੀ ਤਾਂ ਤੂਕਾ ਆਖੇ ਜਗ ਸਾਰਾ!
ਕਈ ਐਮ ਪੀ ਮੇਰੇ ਹਕ ਚ ਲਿਖ ਕੇ,ਸੈਂਟਰ ਨੂੰ ਹੈ ਇੰਝ ਸਮਝਇਆ
ਰਾਜ ਸਭਾ ਚ ਅਵਾਜ ਊਠਾਕੇ , ਨਿਰਦੋਸ਼ੇ ਸਿਖਾ ਨੂੰ ਤੂਸੀਂ ਫਸਾਇਆ!
ਹੂਣ ਮੈ ਦੋ ਚਿਤੀ ਵਿਚ ਵਿਚਰਾਂ ਲੋਕੋ, ਪਾਰਟੀ, ਜਾਂ ਅਖੰਡ ਪਾਠ ਕਰਾਵਾਂ,
ਜੇਬ ਵਲ ਦੇਖ ਹੋਕਾ ਜਿਹਾ ਆਵੇ, ਫਿਰ ਸੋਚਾਂ ਸੂਖਮਨੀ ਸਾਹਿਬ ਕਰਾਵਾਂ !
ਮ