ਪਾਠਕਾਂ ਦੇ ਪੱਤਰ

**************

ਗੁਰਚਰਨ ਸਿੰਘ ਸਾਊਥਾਲ ਯੂ ਕੇ

And the same grace for you All!

There is no caste, no creed, no colour - All are equal in the eyes of the Almighty!

Guru Gobind Singhji.

Happy Vaisakhi

Regards.

Gurcharan Singh

***************

ਇਕਬਾਲ ਸਿੰਘ ਅਤੇ ਅਨਮੋਲ ਕੌਰ

ਸਤਿਕਾਰ ਯੋਗ ਮਨਪ੍ਰੀਤ ਸਿੰਘ ਜੀ,

ਸਤਿ ਸ੍ਰੀ ਅਕਾਲ।

ਖਾਲਸੇ ਦੇ ਸਾਜਨਾ ਦਿਵਸ ਦੀਆਂ ਸਾਰੇ ਪਾਠਕਾਂ ਅਤੇ ਲੇਖਕਾਂ ਨੂੰ ਬਹੁਤ ਬਹੁਤ ਵਧਾਂਈਆਂ।

ਆਦਰ ਸਹਿਤ,

ਇਕਬਾਲ ਸਿੰਘ ਅਤੇ ਅਨਮੋਲ ਕੌਰ।

****************

ਮਨਮੋਹਨ ਸਿੰਘ ਜਰਮਨੀ

ਮਨਮੋਹਨ ਸਿੰਘ ਜਰਮਨੀ

**************

ਮਨਦੀਪ ਖੁਰਮੀ (ਯੂ.ਕੇ.)

ਮਨਪ੍ਰੀਤ ਜੀ
ਮੇਰੇ ਵੱਲੋਂ ਆਪ ਜੀ ਦੇ ਉਪਰਾਲੇ ਦੀ ਦਾਦ ਦੇਣ ਦੇ ਨਾਲ- ਨਾਲ
ਆਪ ਜੀ ਅਤੇ ਅਦਾਰਾ ਬੱਧਨੀ ਪੱਤ੍ਰਿਕਾ ਅਤੇ ਸਮੂਹ ਪਾਠਕਾਂ ਲਈ
ਵਿਸਾਖੀ ਦੀਆਂ ਲੱਖ-ਲੱਖ ਮੁਬਾਰਕਾਂ|
ਮਨਦੀਪ ਖੁਰਮੀ (ਯੂ.ਕੇ.)

*****************

ਅਮਰਜੀਤ ਸਿੰਘ ਸਿੱਧੂ, ਜਸਪਾਲ ਸਿੱਧੂ, ਗੁਰਮੀਤ ਧਾਲੀਵਾਲ, ਜਗਤਾਰ ਗਿੱਲ ਤੇ ਅਜੇਪਾਲ ਸਿੱਧੂ ਹਮਬਰਗ (ਜ਼ਰਮਨ)

ਵਧਾਈਆਂ ਵਧਾਈਆਂ ਵਧਾਈਆਂ
ਸਤਿਕਾਰ ਯੋਗ ਵੀਰ ਮਨਪ੍ਰੀਤ ਸਿੰਘ ਬੱਧਨੀ ਤੇ ਸਮੂਹ ਪ੍ਰਵਾਰ ਨੂੰ ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ ।
ਸਾਡੇ ਵੱਲੋ ਆਪ ਜੀ ਨੂੰ ,ਬੱਧਨੀ ਪੱਤ੍ਰਕਾ ਦੇ ਸਮੁਚੇ ਪਰਵਾਰ ਨੂੰ ਅਤੇ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੇ ਸਮੂੰਹ ਸਿੱਖ ਭਾਈਚਾਰੇ ਨੂੰ ਖਾਲਸੇ ਦੇ 309 ਵੇਂ ਜਨਮ ਦਿਨ(ਵਿਸਾਖੀ) ਦੀਆਂ ਲੱਖ ਲੱਖ ਵਧਾਈਆਂ ਹੋਣ।
ਅਮਰਜੀਤ ਸਿੰਘ ਸਿੱਧੂ, ਜਸਪਾਲ ਸਿੱਧੂ, ਗੁਰਮੀਤ ਧਾਲੀਵਾਲ, ਜਗਤਾਰ ਗਿੱਲ ਤੇ ਅਜੇਪਾਲ ਸਿੱਧੂ ਹਮਬਰਗ (ਜ਼ਰਮਨ)

*************

ਸੁਖਦੀਪ ਸਿੰਘ ਬਰਨਾਲਾ

Gur fateh khalsa ji ...aao ajj ton 309 saal pehlan "Sahib Sri Guru Gobind Singh" ji vallon sri keshgarh sahib di pvittar dharti ton maari hoei awaz nu dhiaan naal sunie......

“Mainu lor nai lakhan gidran di

Mainu lor hai iko sher di ajj

Mainu chahida ankh da ik showla

Mainu lor nai raakh de dher di ajj”

With Regards

Sukhdeep Singh Barnala

***********

ਉਦੇਦੀਪ ਸਿੰਘ ਫਰੀਜ਼ਨੋ ਯੂ ਐਸ ਏ

Khalse de janam din di, guru pyari saad sangat nu lakh lakh wadai hove.

From: Udedeep Sidhu, Sarbjit Sidhu

Fresno, CA, USA

***************

ਸ਼ਿਵਚਰਨ ਜੱਗੀ ਕੁੱਸਾ

**************

ਤਰਲੋਚਨ ਸਿੰਘ ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ

ਭੋਮੇ ਪਿੰਡ ਵਿਖੇ ਸ਼ਰਾਬ ਨੂੰ ਪ੍ਰਸ਼ਾਦ ਕਹਿ ਕੇ ਵਰਤਾਉਣ ਵਿਰੁੱਧ ਗਿ. ਜਗਤਾਰ ਸਿੰਘ ਜਾਚਕ ਅਤੇ ਗਿ.ਕੇਵਲ ਸਿੰਘ ਵਲੋਂ ਲਏ ਸਟੈਂਡ ਦੀ ਵਿਦੇਸ਼ੀ ਮਿਸ਼ਨਰੀਆਂ, ਵਿਦਵਾਨਾਂ ਅਤੇ ਲੇਖਕਾਂ ਵਲੋਂ ਪੂਰਨ ਹਮਾਇਤ
(ਤਰਲੋਚਨ ਸਿੰਘ ਦੁਪਾਲਪੁਰ/ਅਵਤਾਰ ਸਿੰਘ ਮਿਸ਼ਨਰੀ) ਨਸ਼ਾ ਤਾਂ ਕੋਈ ਵੀ ਸਰੀਰ ਵਾਸਤੇ ਚੰਗਾ ਨਹੀਂ ਭਾਵੇਂ ਤੰਬਾਕੂ, ਚਰਸ, ਤਾੜੀ, ਭੁੱਕੀ ਅਫੀਮ, ਸੁੱਖਾ ਸਮੈਕ ਜਾਂ ਸ਼ਰਾਬ ਆਦਿ ਹੋਵੇ। ਕਈ ਗ੍ਰੰਥ ਵੀ ਨਸ਼ਿਆਂ ਦਾ ਪ੍ਰਚਾਰ ਕਰਦੇ ਹਨ ਜਿਵੇਂ ਕਿ ਅਖੌਤੀ ਦਸਮ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਵਿਖੇ ਤਾਂ ਨਸ਼ਿਆਂ ਨੂੰ ਮਤਿ ਮਾਰਨ ਵਾਲੇ ਕਿਹਾ ਗਿਆ ਹੈ-ਜਿਤਿ ਪੀਤੈ ਮਤਿ ਦੂਰਿ ਹੋਏ ਬਰਲ ਪਵੈ ਵਿਚਿ ਆਇ॥ ਆਪਣਾ ਪਰਾਇਆ ਨਾ ਪਛਾਣਹੀ ਖਸਮੋਂ ਧੱਕੇ ਖਾਇ॥ ਝੂਠਾ ਮਦਿ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ॥ ਰਹਿਤਨਾਮਿਆਂ ਵਿਖੇ ਵੀ ਦਰਜ ਹੈ ਕਿ-ਹੁਕਾ ਕੁੱਠਾ ਚਰਸ ਤਮਾਕੂ॥ਗਾਂਜਾ ਟੋਪੀ ਤਾੜੀ ਖਾਕੂ॥ ....ਇਨ ਕੀ ਔਰ ਨਾ ਕਬਹੂੰ ਦੇਖੈ॥ ਰਹਿਤਵਾਨ ਸੋ ਸਿੰਘ ਬਸ਼ੇਖੈ॥ ਪਰ ਓਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਤੇ ਸ਼ਰਾਬ-ਸੁੱਖਾ ਆਦਿਕ ਨੂੰ ਪ੍ਰਸ਼ਾਦ ਕਹਿ ਕੇ ਵਰਤਾਇਆ ਜਾਵੇ ਤਾਂ ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋ ਸਕਦੀ ਹੈ। ਕਹਿ ਜਾਂਦੇ ਸਮੁੱਚੇ ਸੰਤਾਂ ਸਾਧਾਂ ਵਲੋਂ ਝਟਕਾ ਮੀਟ ਦੀ ਤਾਂ ਅੱਡੀਆਂ ਉੱਚੀਆਂ ਕਰਕੇ ਅਤੇ ਸੰਘ ਪਾੜ ਕੇ ਵਿਰੋਧਤਾ ਕੀਤੀ ਜਾਂਦੀ ਹੈ ਜੋ ਸਿੰਘ ਭੋਜਨ ਹੈ ਪਰ ਨਸ਼ਿਆਂ ਵੱਲ ਕੋਈ ਧਿਆਂਨ ਨਹੀਂ ਦਿੱਤਾ ਜਾਂਦਾ। ਸ੍ਰੋਮਣੀ ਕਮੇਟੀ, ਟਕਸਾਲਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚੱਪਣੀ ਚ' ਨੱਕ ਡੋਬ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਸਾਹਮਣੇ ਇਹ ਸਭ ਕੁਝ ਹੋ ਰਿਹਾ ਹੈ ਜੇ ਧਾਰਮਿਕ ਅਸਥਾਂਨ ਹੀ ਨਸ਼ੇ ਵਰਤਾਉਣਗੇ ਤਾਂ ਫਿਰ ਬਾਕੀ ਅਸਥਾਂਨਾਂ ਦੀ ਕੀ ਹਾਲਤ ਹੋਵੇਗੀ! ਸੋ ਕੌਮ ਨੂੰ ਨਸ਼ਿਆਂ, ਫਜੂਲ ਦੇ ਕਰਮਕਾਂਡਾਂ, ਦਿਖਾਵੇ ਭੇਖ ਅਤੇ ਝੂਠੀਆਂ ਸ਼ੋਹਰਤਾਂ ਛੱਡ ਕੇ ਗੁਰੂ ਦੇ ਦੱਸੇ ਮਾਰਗ ਤੇ ਹੀ ਚੱਲਣਾ ਚਾਹੀਦਾ ਹੈ ਨਾਂ ਕਿ ਅਖੌਤੀ ਜਥੇਦਾਰਾਂ ਦੇ ਜੋ ਕੌਮ ਨੂੰ ਡੇਰਿਆਂ ਵੱਲ ਧਕੇਲ ਰਹੇ ਹਨ। ਦੇਖੋ ਇਕੱਲਾ ਸੌਦਾ ਸਾਧ ਸਰਸੇ ਵਾਲਾ ਜੇ ਗਰੀਬਾਂ ਦੀ ਮਦਦ ਕਰਕੇ ਲੱਖਾਂ ਨੂੰ ਆਪਣੇ ਮਗਰ ਲਾ ਸਕਦਾ ਹੈ ਤਾਂ ਕੀ ਜਿਸ ਪੰਥ ਕੋਲ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਹੋਵੇ ਜਿਸ ਕੋਲ ਵੱਡੇ-ਵੱਡੇ ਗੁਰਦੁਆਰਿਆਂ ਦਾ ਪ੍ਰਬੰਧ ਹੋਵੇ ਅਤੇ ਲੱਖਾਂ ਕਰੋੜਾਂ ਦਾ ਬਜਟ ਹੋਵੇ ਕੀ ਉਹ ਨਹੀਂ ਐਸਾ ਕਰ ਸਕਦੀ? ਤਖਤਾਂ ਤੋਂ ਸਿਰਫ ਸਿੱਖ ਵਿਦਵਾਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਪਰ ਪੰਥ ਵਿਰੋਧੀ ਪ੍ਰਚਾਰ ਕਰਨ ਵਾਲੇ ਸਾਧਾਂ ਅਤੇ ਨਸ਼ੇ ਵੰਡਣ ਵਾਲੇ ਅਖੌਤੀ ਲੀਡਰਾਂ ਤੋਂ ਸਰੋਪੇ ਲੈ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਹੁਣ ਮਿਸ਼ਨਰੀਆਂ ਅਤੇ ਸਪੋਕਸਮੈਨ ਦੇ ਪ੍ਰਚਾਰ ਸਦਕਾ ਕੌਮ ਵਿੱਚ ਜਾਗ੍ਰਤੀ ਆ ਰਹੀ ਹੈ ਜਿਸ ਸਦਕਾ ਗਿ. ਜਗਤਾਰ ਸਿੰਘ ਜਾਚਕ ਵਰਗੇ ਵਿਦਵਾਨ ਵੀ ਮੈਦਾਨ ਵਿੱਚ ਨਿੱਤਰ ਆਏ ਹਨ। ਸੋ ਅਸੀਂ ਸਮੁੱਚੇ ਵਿਦੇਸ਼ੀ ਮਿਸ਼ਨਰੀ, ਸਿੰਘ ਸਭਾ ਦੇ ਮੈਬਰ ਅਤੇ ਪੰਥ ਦਰਦੀ ਗਿ. ਜਾਚਕ ਜੀ ਅਤੇ ਗਿ. ਕੇਵਲ ਸਿੰਘ ਜੀ ਦੇ ਇਸ ਸਟੈਂਡ ਦੀ ਹਮਾਇਤ ਕਰਦੇ ਹਾਂ।
ਗੁਰੂ ਪੰਥ ਦੇ ਸੇਵਕ
ਪੰਥਕ ਵਿਦਵਾਨ ਸ੍ਰ. ਤਿਰਲੋਚਨ ਸਿੰਘ ਦੁਪਾਲਪੁਰ (ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ) ਦਲ ਖ਼ਾਲਸਾ ਅਲਾਇੰਸ ਦੇ ਪ੍ਰਧਾਨ ਭਾ. ਪਰਮਜੀਤ ਸਿੰਘ ਦਾਖਾ, ਗੁਰੂ ਗ੍ਰੰਥ ਪ੍ਰਚਾਰ ਮਿਸਨ ਆਫ (ਯੂ. ਐਸ. ਏ) ਸੰਸਥਾ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ-ਬੀਬੀ ਹਰਸਿਮਰਤ ਕੌਰ ਖਾਲ਼ਸਾ, ਸ੍ਰ ਪਰਮਿੰਦਰ ਸਿੰਘ ਪ੍ਰਵਾਨਾ ਡਾ. ਗੁਰਮੀਤ ਸਿੰਘ ਬਰਸਾਲ, ਡਾ. ਹਰਮਨ ਸਿੰਘ ਅਤੇ ਸਾਥੀ (ਕੈਲੇਫੋਰਨੀਆਂ) ਇੰਟ੍ਰਨੈਸ਼ਨਲ ਸਿੰਘ ਸਭਾ (ਕਨੇਡਾ ਯੂਨਿਟ) ਦੇ ਸ੍ਰ. ਗੁਰਚਰਨ ਸਿੰਘ ਜਿਉਣ ਵਾਲਾ ਅਤੇ ਸਾਥੀ (ਕਨੇਡਾ) ਇੰਟ੍ਰਨੈਸ਼ਨਲ ਸਿੰਘ ਸਭਾ (ਅਮਰੀਕਾ ਯੂਨਿਟ) ਦੇ ਸ੍ਰ. ਹਰਦੇਵ ਸਿੰਘ ਸ਼ੇਰਗਿੱਲ ਅਤੇ ਸਾਥੀ, ਗੁਰਮਤਿ ਪ੍ਰਸਾਰ ਸਭਾ ਸੈਕਰਾਮੈਂਟੋ ਦੇ ਪ੍ਰੋ. ਮੱਖਣ ਸਿੰਘ, ਸ੍ਰ. ਹਾਕਮ ਸਿੰਘ ਅਤੇ ਸਾਥੀ (ਸੈਕਰਾਮੈਂਟੋ) ਗੁਰਮਤਿ ਮਿਸ਼ਨਰੀ ਸਰਕਲ (ਕੈਲੇਫੋਰਨੀਆਂ) ਦੇ ਸ੍ਰ. ਗਿਆਨ ਸਿੰਘ, ਸਰਬਜੀਤ ਸਿੰਘ ਸੰਧੂ ਅਤੇ ਸਾਥੀ (ਸੈਕਰਾਮੈਂਟੋ) ਬੇਬੇ ਨਾਨਕੀ ਸਭਾ (ਸੈਕਰਾਮੈਂਟੋ) ਦੇ ਸ੍ਰ. ਕੇਹਰ ਸਿੰਘ-ਬੀਬੀ ਸੁਰਜੀਤ ਕੌਰ ਅਤੇ ਸਾਥੀ (ਸੈਕਰਾਮੈਂਟੋ) ਸਹਿਤ ਸਭਾ ਸੈਕਰਾਮੈਂਟੋ ਦੇ ਬੀਬੀ ਮਨਜੀਤ ਕੌਰ ਅਤੇ ਸਹਿਯੋਗੀ (ਸੈਕਰਾਮੈਂਟੋ) ਬਾਬਾ ਨੰਦ ਸਿੰਘ ਅਤੇ ਮਾਸਟਰ ਗੁਰਬਚਨ ਸਿੰਘ (ਸਮਾਜ ਸੇਵਕ) ਗਿ. ਬਖਸ਼ੀਸ਼ ਸਿੰਘ ਸਾਬਕਾ ਹੈੱਡ ਗ੍ਰੰਥੀ (ਰੀਨੋ-ਨੇਵਾਡਾ) ਭਾ. ਅੰਮ੍ਰਿਤਪਾਲ ਸਿੰਘ ਕਥਾਵਾਚਕ ਪ੍ਰਚਾਰਕ, ਅਤੇ ਸਾਥੀ (ਚਲਦਾ ਵਹੀਰ ਦਲ) ਸ੍ਰ. ਜਸਬੀਰ ਸਿੰਘ ਸਾਬਕਾ ਪਿੰਸੀਪਲ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ, ਵਾਈਸ ਪ੍ਰਿੰਸੀਪਲ ਭਾ. ਹਰਭਜਨ ਸਿੰਘ ਅਤੇ ਗਿ. ਅਮਰਜੀਤ ਸਿੰਘ ਮਿਸ਼ਨਰੀ (ਅਮਰੀਕਾ) ਬਾਬਾ ਪਿਆਰਾ ਸਿੰਘ ਸਾਬਕਾ ਪ੍ਰੋਫੈਸਰ ਸਿੱਖ ਮਿਸ਼ਨਰੀ ਕਾਲਜ ਬੀਬੀਆਂ (ਅਮਰੀਕਾ) ਭਾ. ਬਲਵਿੰਦਰ ਸਿੰਘ ਮਿਸ਼ਨਰੀ, ਸ੍ਰ ਬਲਬੀਰ ਸਿੰਘ ਅਤੇ ਸਾਥੀ (ਫਰਿਜਨੋ ਮਿਸ਼ਨਰੀ ਸਰਕਲ) ਭਾ. ਸੁਖਵਿੰਦਰ ਸਿੰਘ ਮਿਸ਼ਨਰੀ, ਸ੍ਰ ਬਲਵਿੰਦਰ ਸਿੰਘ (ਬਾਲਟੀਮੋਰ ) ਸ੍ਰ. ਇਕਬਾਲ ਸਿੰਘ ਮਿਸ਼ਨਰੀ, ਗੁਰਮੀਤ ਸਿੰਘ ਮਿਸ਼ਨਰੀ ਅਤੇ ਸਾਥੀ (ਐਲ. ਏ) ਸ੍ਰ. ਬਲਕਾਰ ਸਿੰਘ ਮਿਸ਼ਨਰੀ ਅਤੇ ਸਾਥੀ (ਮਿਸ਼ਨਰੀ ਸਰਕਲ-ਬਿਕਰਸਫੀਲਡ)

***********

ਪ੍ਰਮਿੰਦਰ ਕੌਰ ਸਵੈਚ ਸਕੱਤਰ
ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ( ਰਜਿ )

ਪਿਆਰੇ ਸੰਪਾਦਕ ਜੀ,
ਤਰਕਸ਼ੀਲ ਸਭਿਆਚਾਰਕ ਸੁਸਾਇਟੀ ਵੱਲੋਂ ਮਨਾਏ ਗਏ ਅੰਤਰਰਾਸ਼ਟਰੀ ਔਰਤ ਦਿਵਸ ਦੀ ਕਾਮਯਾਬੀ ਦੀ ਮੁਕੰਮਲ ਰਿਪੋਰਟ ਛਾਪਣ ਲਈ ਆਪਜੀ ਦਾ ਧੰਨਵਾਦ ਕੀਤਾ ਜਾਂਦਾ ਹੈ। ਸੁਸਾਇਟੀ ਇਹ ਬਾਖੂਬੀ ਸਮਝਦੀ ਹੈ ਕਿ ਅਜਿਹੇ ਉਸਾਰੂ ਪ੍ਰੌਗਰਾਮਾਂ ਦੀ ਸਫਲਤਾ ਮੀਡੀਏ ਦੇ ਸਹਿਯੋਗ ਤੋਂ ਬਿਨਾ ਅਸੰਭਵ ਹੈ।ਸੋ ਆਪਜੀ ਵੱਲੋਂ ਨਿਭਾਏ ਗਏ ਰੋਲ ਨਾਲ ਹੀ ਇਹ ਅਵਾਜ ਸਮੁੱਚੇ ਲੋਕਾਂ ਤੱਕ ਪਹੁੰਚ ਸਕੀ ਹੈ।ਸੁਸਾਇਟੀ ਲਈ ਇਹ ਅੰਦਾਜਾ ਲਾਉਣਾ ਮੁਸ਼ਕਲ ਹੈ ਕਿ ਇਸ ਰਿਪੋਰਟ ਦੇ ਛਪਣ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਨਾਂ ਹੋ ਸਕਣ ਵਾਲੇ ਲੋਕ ਵੀ ਕਿੰਨਾ ਪ੍ਰਭਾਵਤ ਹੋਏ ਹਨ।ਇਸ ਉਪਰਾਲੇ ਲਈ ਸੁਸਾਇਟੀ ਵਲੋਂ ਧੰਨਵਾਦ ਕਬੂਲ ਕਰੋ ਸੁਸਾਇਟੀ ਆਸ ਕਰਦੀ ਹੈ ਕਿ ਭਵਿੱਖ ਵਿੱਚ ਵੀ ਅਜਿਹਾ ਸਹਿਯੋਗ ਮਿਲਦਾ ਰਹੇਗਾ।
ਸ਼ੁਭ ਚਿੰਤਕ
ਪ੍ਰਮਿੰਦਰ ਕੌਰ ਸਵੈਚ ਸਕੱਤਰ
ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ( ਰਜਿ )

**************

ਸੰਤਾ ਸਿੰਘ ਭੰਡਾਲ ਲੰਡਨ, (ਯੂ. ਕੇ.)

ਸੰਪਾਦਕ ਜੀ,
ਫ਼ਤਹਿ ਪ੍ਰਵਾਨ ਕਰੋ!
ਪਰਮਜੀਤ ਰਤਨਪਾਲ ਦੇ ਅਗਾਂਹਵਧੂ ਲੇਖ ''ਤਬਦੀਲੀ, ਵਿਕਾਸ, ਸੰਪੂਰਨਤਾ ਅਤੇ ਅਨੰਤਤਾ'' ਦੇ ਸੰਦਰਭ ਵਿਚ ਕੁਝ ਸੁਝਾਅ ਦੇਣ ਜਾ ਰਿਹਾ ਹਾਂ।
ਇਹ ਅਮਰ ਸੱਚ ਹੈ ਕਿ ਸਮੇਂ ਦੇ ਤੀਰ ਦੀ ਤਿੱਖੀ ਨੋਕ ਭਵਿੱਖ ਦੀ ਸੇਧ ਵੱਲ ਹੈ! ਬੀਤਿਆ, ਸੋ ਹੰਢ ਗਿਆ! ਇਸ ਬੀਤੇ ਤੋਂ ਸਿੱਖਿਆ ਜਾ ਸਕਦਾ ਹੈ, ਮੁੜ ਜੀਵਿਆ ਨਹੀਂ ਜਾ ਸਕਦਾ! ਇਸੇ ਲਈ ਇਹ ਇਤਿਹਾਸ ਹੈ! ਵਰਤਮਾਨ ਜੀਵਨ ਦੀ ਸੱਚਾਈ ਹੈ ਅਤੇ ਭਵਿੱਖ, ਉਸਾਰੀ, ਵਿਉਂਤ ਅਤੇ ਵਿਚਾਰ, ਇਹ ਕੁਦਰਤ ਦਾ ਨਿਯਮ ਹੈ! ਕੇਵਲ ਇਹ ਨਿਯਮ ਅਟੱਲ ਹੈ। ਵਾਸਤਵਿਕ ਤੋਂ ਅਨੰਤਤਾ ਦਾ ਪੰਧ, ਅਥਾਹ ਦੀ ਭਾਲ਼, ਅਗੰਮ ਦਾ ਗਿਆਨ, ਅਥਾਹ, ਅਗੰਮ, ਅਗੋਚਰ, ਅਨੰਤ, ਮਾਨੁੱਖੀ ਸੋਚ ਅਤੇ ਖੋਜ ਲਈ 'ਵੰਗਾਰ' ਹੈ। ਇਹ ਵੰਗਾਰ ਸਦੀਵੀ ਹੈ। ਜਿਉਂ ਜਿਉਂ ਮਾਨੁੱਖ ਦੀ ਪ੍ਰਾਪਤੀ ਵਧਦੀ ਹੈ, ਵੰਗਾਰ ਹੋਰ ਵੀ ਵਡੇਰੀ ਹੁੰਦੀ ਹੈ! ਇਹ ਇਕ ਦਿਨ, ਜਾਂ ਚਾਰ ਯੁੱਗਾਂ ਦੀ ਖੇਡ ਨਹੀਂ, ਸਦੀਵੀ (Forever, Internal) ਹੈ! ਪਲ ਪਲ ਵਿਗਸਣਾਂ ਕੁਦਰਤ ਦਾ ਨਿਯਮ ਹੈ। ਜੋ ਵਿਗਸਦਾ ਹੈ, ਉਹ ਨਾ ਹੀ ਸੀਮਤ ਹੈ ਅਤੇ ਨਾ ਸੰਪੂਰਨ...! ਇਹ ਇਲਾਹੀ ਪਰਮ ਸੱਚ ਹੈ। ਇਸ ਪਰਮ ਤੱਤ ਨੂੰ ਪਰਮਜੀਤ ਰਤਨਪਾਲ ਨੇ ਬੜੀ ਸੁਚੱਜੀ ਦਲੀਲ ਨਾਲ਼ ਉਲੀਕਿਆ ਹੈ। ਭਾਵੁਕ ਲਿਖਤਾਂ ਦੇ ਅਨੇਕ ਪ੍ਰਸਿੱਧ ਲਿਖਾਰੀ ਹਨ, ਪਰ ਵਿਵੇਕ ਵਿਆਖਣਾਂ ਹਰੇਕ ਦਾ ਖੇਤਰ ਨਹੀਂ ਹੈ! ਲੇਖਕ ਉਨ੍ਹਾਂ ਵਿਰਲਿਆਂ ਵਿਚੋਂ ਹੈ। ਬੋਧ ਹੀ ਵਿਵੇਕ ਹੈ! ਬ੍ਰਹਮ ਹੈ, ਪ੍ਰਕਾਸ਼ ਹੈ..! ਸਮਾਂ ਅਰੋਕ ਹੈ। ਸਮੇਂ ਦਾ ਤੀਰ ਦਸ਼ਾ ਨਹੀਂ ਪਲਟਦਾ। ਸਮਾਂ ਅਤੇ ਮਾਨੁੱਖ ਸਹਿ-ਸਾਥੀ ਹਨ। ਪੰਜਾਬੀ ਵਿਚ ਅਜਿਹੀ ਵਿਵੇਕ ਬੁੱਧ ਲਿਖਤ ਦੀ ਬਹੁਤ ਘਾਟ ਹੈ। ਖ਼ੁਸ਼ੀ ਹੈ ਪਰਮਜੀਤ ਰਤਨਪਾਲ ਵਰਗਾ ਕੋਈ ਇਸ ਘਾਟ ਨੂੰ ਪੂਰਨਯੋਗ ਹੈ!
ਸ਼ੁਭ ਇਛਾਵਾਂ ਸਹਿਤ,
ਆਪ ਦਾ ਹਿਤੂ,
ਸੰਤਾ ਸਿੰਘ ਭੰਡਾਲ ਲੰਡਨ, (ਯੂ. ਕੇ.)

****************

ਸ਼ਿਵਚਰਨ ਜੱਗੀ ਕੁੱਸਾ

ਪਿਆਰੇ ਮਨਪ੍ਰੀਤ!
ਆਹ ਹੁਣੇ ਹੀ ਬਾਈ ਅਮਰਜੀਤ ਟਾਂਡਾ ਦੇ ਮਾਤਾ ਜੀ ਦੇ ਅਕਾਲ ਚਲਾਣੇਂ ਬਾਰੇ ਪੜ੍ਹਿਆ, ਮਨ ਅਤੀਅੰਤ ਉਦਾਸ ਹੋ ਗਿਆ। ਖ਼ੈਰ, ਹਮ ਆਦਮੀ ਹੈਂ ਇਕ ਦਮੀ ਅਤੇ ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ,
ਸੋਚ ਕੇ ਚੁੱਪ ਵੱਟ ਲਈ। ਸਮੁੱਚਾ ਕੁੱਸਾ ਪ੍ਰੀਵਾਰ ਬਾਈ ਅਮਰਜੀਤ ਅਤੇ ਬਲਬੀਰ ਟਾਂਡਾ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੋਇਆ, ਪ੍ਰਮਾਤਮਾਂ ਅੱਗੇ ਇਹੀ ਜੋਦੜੀ ਕਰਦਾ ਹੈ ਕਿ ਪ੍ਰਮ-ਪਿਆਰੇ ਮਾਤਾ ਜੀ ਦੀ ਆਤਮਾਂ ਨੂੰ ਸ਼ਾਂਤੀ ਬਖ਼ਸ਼ਣ ਅਤੇ ਪਿੱਛੇ ਰਹਿ ਗਏ ਪ੍ਰੀਵਾਰ ਨੂੰ ਭਾਣਾਂ ਮੰਨਣ ਦਾ ਬਲ ਪ੍ਰਦਾਨ ਕਰਨ!
ਦੁਖੀ ਵੀਰ,
ਸ਼ਿਵਚਰਨ ਜੱਗੀ ਕੁੱਸਾ

*****************

ਦਾਸ ਦਲੀਪ ਸਿੰਘ

ਗੁਰੂਦਵਾਰਾ ਸਿੰਘ ਸਭਾ ਡੈਨਹਾਗ ਹਾਲੈਂਡ ਵਲੋ ਦੇ ਖਿਲਾਫ ਕੀ ਤੀ ਗਈ ਅਤੀ ਘਿਨਾਉਣੀ ਬਿਆਨ ਬਾਜੀ
ਗੁਰੂਦਵਾਰਾ ਸਿੰਘ ਸਭਾ ਡੈਨਹਾਗ ਹਾਲੈਂਡ ਦੀ ਕਮੇਟੀ ਅਤੇ ਬੋਰਡ ਵਲੋ ਦਾਸ ਖਿਲਾਫ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ । ਉਸ ਵਿੱਚ ਉੱਥੋ ਦ਀ਿ ਵਿਰੋਧੀ ਧਿਰ ਵਾਰੇ ਵੀ ਲਿਖਿਆ ਗਿਆ।ਦਾਸ ਦਾ ਕੋਈ ਵੀ ਸੰਬੰਧ ਕਿਸੇ ਵੀ ਧਿਰ ਨਾਲ ਨਹੀ ਹੈ। ਜੋ ਗੱਲ ਦਾਸ ਆਪਣੇ ਪੱਤਰਾ ਵਿੱਚ ਕੌਮ ਦੇ ਨਾਂ ਲ਼ਿਖਦਾ ਹੈੇ ਉਹ ਵੀਚਾਰ ਨਿਰੋਲ ਧਾਰਮਿਕ ਅਤੇ ਸੰਗਤਾ ਨੂੰ ਸੁਚੇਤ ਕਰਦੇ ਹੋਏ ਕੌਮ ਦੀ ਚੜ੍ਹਦੀ ਕਲ੍ਹਾ ਵੱਲ ਪਰੇਰਨਾ ਦਾ ਕਾਰਨ ਹੂੰਦੇ ਹਨ। ਆਪਣੀ ਕੌਮ ਦੇ ਲਈ ਉੱਲਜਲੇ ਭਵਿੱਖ ਦੀ ਕਾਮਨਾ ਕਰਨਾ ਹਰ ਸਿੱਖ ਦਾ ਫਰਜ ਹੈ। ਪਰ ਕੁੱਝ ਟੱਕੜਬੋਚ ਲੋਕ ਸਚਾਈ ਨਾਲ ਬੁਖਲਾਹਟ ਵਿੱਚ ਆ ਜਾਂਦੇ ਹਨ।ਇਹ ਕੋਈ ਹੈਰਾਨੀ ਵਾਰੀ ਗੱਲ ਨਹੀ ਹੈ ਕਿਉਕਿ ਉਹਨਾ ਦੀ ਆਤਮਾ ਉਹਨਾ ਨੁੰ ਸਤਾੳੇਦੀ ਹੈ ਤੇ ਉਹ ਗੁੱਸੇ ਵਿੱਚ ਆ ਕੇ ਪੇਪਰਾ ਵਿੱਚ ਜੋ ਮਨ ਆਏ ਲਿਖਦੇ ਹਨ।ਮੈ ਜੋ ਵੀ ਹਾਂ ਗੁਰੂ ਨਾਨਕ ਦੇ ਪੰਥ ਦਾ ਧਾਰਨੀ ਹਾਂ ਮੈ ਆਪਣੇ ਸਿੱਖੀ ਸਰੂਪ ਤੋ ਸੰਤੁਸ਼ਟ ਹਾਂ ਕਾਸ਼ ਉਹ ਲੋਕ ਵੀ ਗੁਰੂ ਨਾਨਕ ਦੇ ਪੰਥ ਦੇ ਧਰਨੀ ਬਣ ਕੇ ਕੌਮ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ।ਗੰਗੂ ਬ੍ਰਹਾਮਣ 22 ਸਾਲ ਗੁਰੁ ਘਰ ਦਾ ਰਸ਼ੋਈਆ ਬਣ ਕੇ ਸੇਵਾ ਦਾਰ ਨਹੀ ਇਲਜਾਮੀ ਹੀ ਬਣਿਆ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਕਾਰਨ ਬਣਿਆ। ਪਰ ਦਾਸ ਗੁਰੂਦਵਾਰਾ ਸਿੰਘ ਸਭਾ ਡੈਨਹਾਗ ਹਾਲੈਂਡ ਦੀ ਕਮੇਟੀ ਅਤੇ ਬੋਰਡ ਬੇਨਤੀ ਕਰਦਾ ਹੈ ਕੇ ਉਹ ਤਾ ਪ੍ਰਬੰਧਕ ਹਨ ਆਪਣੇ ਸਰੂਪ ਨੁੰ ਪੇਪਰਾ ਵਿੱਚ ਜਾਹਰ ਕਰਨ ਅਤੇ ਕੌਮ ਲਈ ਕੀ ਕਰ ਰਹੇ ਹਨ ਜਰੂਰ ਦੱਸਣ ਕਿ ਉਹ ਕਿੰਨੇ ਕੁ ਸਿੱਖੀ ਨਾਲ ਜੁੜੇ ਹਨ। ਹਨ।
ਦਾਸ ਹਮੇਸ਼ਾ ਹੀ ਸਾਰੇ ਪੰਜਾਂਬੀ ਪੇਪਰਾ ਨੁੰ ਇਹ ਹੀ ਲ਼ਿਕਦਾ ਹੈੇ ਕੇ ਜੇ ਮੇਰੇ ਵੀਚਾਰ ਕੌਮ ਦੇ ਭਲੇ ਲਈ ਹਨ ਤਾਂ ਆਪਣੇ ਪੇਪਰ ਵਿੱਚ ਜਗ੍ਹ ਜਰੂਰ ਦੇਣ।ਕਿਸੇ ਖਿਲਾਫ ਲ਼ਿਖਣਾ ਗੁਰੁ ਨਾਨਕ ਸਾਹਿਬ ਨੇ ਨਹੀ ਸਿਖਿਾਇਆ, ਪੰਥ ਵਿਰੌਧੀ ਸ਼ਕਤੀਆ ਗੁਰੁ ਨਾਨਕ ਦੇ ਸਿਧਾਤ ਨੂੰ ਮੰਨਣ ਤੀ ਇਨਕਾਰੀ ਹਨ।
ਗੁਰੁ ਸਾਹਿਬ ਸਭ ਨੂੰ ਸੁਮੱਤ ਬਖਸ਼ਣ ।
ਗੁਰੂ ਪੰਥ ਦੀਆ ਚੜ੍ਹਦੀਆ ਕਲਾ ਲੋਚਦਾ,
ਦਾਸ ਦਲੀਪ ਸਿੰਘ ਖਾਲਸਾ

***************

ਅਮਰਜੀਤ ਕੌਰ

ਸਿਖਣ ਲਈ ਆਓ ਸੇਵਾ ਲਈ ਜਾਓ
ਰੱਬ ਕੁਲ ਬ੍ਰਹਿਮੰਡ ਨੂੰ ਚਲਾਉਂਦਾ ਹੈ ਅਤੇ ਸਰਕਾਰਾਂ ਆਪਣੇ ਆਪਣੇ ਦੇਸ਼ਾਂ ਨੂੰ।ਭਾਰਤੀ ਸਰਕਾਰੀ ਨੁਮਾਇੰਦਿਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਪਰਦੇਸ਼ੀਆਂ ਕੋਲੋਂ ਫੰਡ ਇੱਕਠਾ ਕਰਨ ਦੀ ਬਜਾਏ ਯੂਰਪੀਨ ਦੇਸ਼ਾਂ ਦੇ ਤਰੱਕੀ ਦੇ ਢੰਗ ਤਰੀਕੇ ਨੂੰ ਸਿਖਣ ਲਈ ਤਰਜੀਹ ਦੇਣ।ਅੰਬੈਸੀਆਂ ਦੇ ਰਾਹੀਂ ਵੀਜ਼ੇ ਦੇ ਨਾਲ ਨਾਲ ਇਹ ਵੀ ਇਜ਼ਾਜ਼ਤ ਲਈ ਜਾਏ ਕਿ ਅਸੀਂ ਤੁਹਾਡੀ ਵਿਕਾਸ ਪਰਨਾਲੀ ਨੂੰ ਵੀ ਦੇਖਣਾ ਚਾਹੁੰਦੇ ਹਾਂ।ਜੇਕਰ ਇਹਨਾਂ ਦੇਸ਼ਾਂ ਵਿੱਚ ਸਾਫ ਸਫਾਈ ਰਹਿ ਸਕਦੀ ਹੈ ਤਾਂ ਪੰਜਾਬ ਜਾਂ ਭਾਰਤ ਵਿੱਚ ਕਿਉਂ ਨਹੀਂ? ਇਹਨਾਂ ਕੋਲ ਕੋਈ ਯਾਦੂ ਦੀ ਛੜੀ ਨਹੀਂ ਹੈ,ਸਿਰਫ ਦਿਮਾਗ ਹੈ,ਇਸ ਦਿਮਾਗ ਦੀ ਨਕਲ ਬਾਕੀ ਵੀ ਕਰ ਸਕਦੇ ਹਨ।
ਇੱਕ ਕੰਨਟੇਨਰ ਪਾਰਕ ਦੀ ਸਕੀਮ ਨਾਲ ਕਿੰਨੇ ਰੁਜਗਾਰ ਦੇ ਸਾਧਨ ਪੈਦਾ ਕੀਤੇ ਹੋਏ ਹਨ,ਜਿਸ ਨਾਲ ਜਿੱਥੇ ਕੂੜਾ ਕਰਕਟ ਸੰਭਾਲਿਆ ਜਾਂਦਾ ਹੈ,ਉੱਥੇ ਰੀ ਸਰਕਲ ਹੋ ਕੇ ਦੁਆਰਾ ਵਰਤਿਆ ਵੀ ਜਾ ਰਿਹਾ ਹੈ।ਇਕ ਪੰਥ ਅਨੇਕਾਂ ਕਾਜ਼।
 ਭਾਰਤ ਨੂੰ ਮਾਣ ਹੈ ਕਿ ਉਸਦੀ ਡਾਕਟਰੀ ਪਰਣਾਲੀ ਬਹੁਤ ਕਾਮਯਾਬ ਹੈ।ਆਯੁਰਵੇਦ ਦਾ ਗਿਆਨ ਬੜਾ ਕਮਾਲ ਦਾ ਗਿਆਨ ਹੈ।ਭਾਰਤ ਦੇ ਡਾਕਟਰ ਦੁਨੀਆਂ ਭਰ ਵਿੱਚ ਜਾਕੇ ਲੋਕਾਂ ਦੀ ਸੇਵਾ ਕਰ ਰਹੇ ਹਨ।ਪਰ ਉੱਥੇ ਹੀ ਗਰੀਬ ਭਾਰਤੀ ਰੋਗਾਂ ਤੋਂ ਪੀੜ੍ਹਤ ਹੈ,ਇਲਾਜ ਐਨਾ ਮਹਿੰਗਾ ਹੈ ਕਿ ਗਰੀਬ ਮੌਤ ਨੂੰ ਗਲੇ ਲਾਉਣ ਲਈ ਮਜਬੂਰ ਹੈ।ਮਨੁਖਤਾ ਦਾ ਮਸੀਹਾ ਡਾਕਟਰ ਬੇਵੱਸ ਹੈ ਅਤੇ ਮਰੀਜ਼ ਤੜਫ ਤੜਫ ਕੇ ਮਰ ਰਿਹਾ ਹੈ।ਡਾਕਟਰ ਦੀ ਬੇਵਸੀ ਹੈ ਕਿ ਪਹਿਲਾਂ ਬਣਦੀ ਰਕਮ ਜਮ੍ਹਾਂ ਕਰਵਾਈ ਜਾਏ ਫਿਰ ਇਲਾਜ਼ ਹੋਏਗਾ,ਕਿਉਂਕਿ ਉਸਨੂੰਂ ਯਕੀਨ ਨਹੀਂ ਹੈ ਕਿ ਇਲਾਜ਼ ਤੋਂ ਬਾਦ ਉਸਦਾ ਮਿਹਨਤਾਨਾ ਮਿਲੇਗਾ ਵੀ ਕਿ ਨਹੀਂ।ਮਰੀਜ਼ ਦੀ ਗੁਰਬਤਾ ਹੀ ਉਸਦੀ ਮਜਬੂਰੀ ਹੈ।ਇਸ ਬੇਵਸੀ ਦੀ ਜਿੰਮੇਵਾਰ ਖੁਦ ਸਰਕਾਰ ਹੈ।ਅਨੇਕਾਂ ਵਾਰ ਬਦੇਸ਼ਾਂ ਵਿੱਚ ਸਰਕਾਰੀ ਖਰਚਿਆਂ ਤੇ ਇਲਾਜ ਕਰਵਾ ਚੁੱਕੇ ਮੰਤਰੀ ਲੋਕਾਂ ਨੇ ਕਦੇ ਸੋਚਣ ਦੀ ਖੇਚਲ ਹੀ ਨਹੀਂ ਕੀਤੀ ਕਿ ਕਿਵੇਂ ਇਹਨਾਂ ਬਦੇਸ਼ਾਂ ਵਿੱਚ ਰੋਗੀ ਨੂੰ ਇਸ ਤਰ੍ਹਾਂ ਮਰਨ ਲਈ ਨਹੀਂ ਛੱਡਿਆ ਜਾਂਦਾ ।ਪਹਿਲਾਂ ਇਲਾਜ ਹੁੰਦਾ ਹੈ ਫਿਰ ਬਿਲ ਦੀ ਅਦਾਇਗੀ।ਵੋਟਾਂ ਵੇਲੇ ਲੋਕ ਭਲਾਈ ਲਈ ਕੀਤੇ ਵਾਇਦੇ ਜੇਕਰ ਅਸਾਨੀ ਨਾਲ ਪੂਰੇ ਕਰਨੇ ਚਾਹੁੰਦੇ ਹੋ ਤਾਂ ਇਹਨਾਂ ਦੇਸ਼ਾਂ ਦੇ ਵਿਕਾਸ ਤਰੀਕਿਆਂ ਦਾ ਨਿਰੀਖਣ ਕਰੋ ।ਇੱਥੇ ਹੀ ਬੱਸ ਨਹੀਂ ਸਿਖਿਆ ਪਰਣਾਲੀ ਐਨੀ ਵਧੀਆ ਹੈ ਕਿ ਅਠਾਰਾਂ ਸਾਲ ਤੋਂ ਬਾਦ ਬੱਚਾ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਖੁਦ ਯੋਗ ਹੋ ਜਾਂਦਾ ਹੈ।ਕਾਲਜਾਂ ਵਿੱਚ ਬੇ ਲੋੜੀ ਭੀੜ ਨਹੀਂ ਹੁੰਦੀ।ਉਹ ਹੀ ਵਿਦਿਆਰਥੀ ਕਾਲਜਾਂ ਦੀ ਪੜ੍ਹਾਈ ਕਰਦੇ ਹਨ ਜੋ ਵਾਕਿਆ ਹੀ ਇਸ ਦੇ ਯੋਗ ਹੁੰਦੇ ਹਨ।
 ਐਨੀ ਜਿਆਦਾ ਆਵਾਜਾਈ ਨੂੰ ਕਿਵੇਂ ਕਾਬੂ ਕੀਤਾ ਜਾਂਦਾ ਹੈ,ਸੜਕਾਂ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਹਰ ਕੋਈ ਕਿਵੇਂ ਮਜਬੂਰ ਹੈ,ਭਾਰਤੀ ਸਰਕਾਰੀ ਕਰਿੰਦਿਆਂ ਨੂੰ ਅਜੇ ਇਹ ਉਪਰੋਕਤ ਪਾਠ ਪੜ੍ਹਣ ਦੀ ਲੋੜ ਹੈ।ਇਹ ਸਭ ਕੁਝ ਲਿਖਣ ਦਾ ਭਾਵ ਇਹ ਹਰਗਿਜ ਨਹੀਂ ਕਿ ਲੋਕ ਬਦੇਸ਼ਾਂ ਵਿੱਚ ਆਉਣ ਲਈ ਸੁਪਣੇ ਲੈਣ ਲੱਗ ਜਾਣ।ਐਨੀਆਂ ਸਹੂਲਤਾਂ ਹੋਣਦੇ ਬਾਵਜੂਦ ਵੀ ਸਾਡੇ ਵਰਗੇ ਪਰਦੇਸ਼ੀਆਂ ਦੇ ਮਨਾ ਵਿੱਚ ਹਮੇਸ਼ਾਂ ਹੀ ਬੇਗਾਨਗੀ ਦੀ ਭਾਵਨਾ ਬਣੀ ਰਹਿੰਦੀ ਹੈ।ਭਾਰਤ ਲਈ ਅਪਣੱਤ ਦੀ ਭਾਵਨਾ ਸਾਨੂੰ ਮਜਬੂਰ ਕਰਦੀ ਹੈ ਇਹ ਸਭ ਕੁਝ ਲਿਖਣ ਵਾਸਤੇ ਤਾਂਕਿ ਜੇਕਰ ਭਾਰਤ ਵਿੱਚ ਵੀ ਇਹ ਗੱਲਾਂ ਸ਼ੁਰੂ ਹੋ ਜਾਣ ਤਾਂ ਕਿਸੇ ਨੂੰ ਆਪਣੀ ਮਾਂ ਬੋਲੀ ਤੋਂ ਅੱਡ ਹੋਕੇ ਗੁੰਗਿਆਂ ਵਾਗੂੰ ਜੀਵਨ ਨਾਂ ਬਸਰ ਕਰਨਾਂ ਪਵੇ।ਪੇਪਰਾਂ ਵਾਸਤੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਦਿਨ ਰਾਤ ਮਿਹਨਤ ਕਰਕੇ ਇਕੱਠੀ ਕੀਤੀ ਕਮਾਈ ਨੂੰ ਮਜਬੂਰੀ ਵੱਸ ਪਿੱਛੇ ਭੇਜਣਾ ਪੈਂਦਾ ਹੈ।ਮੁਫਤ ਵਿੱਚ ਹਾਸਲ ਕੀਤੀ ਮਾਇਆ ਰਿਸ਼ਤਿਆਂ ਵਿੱਚ ਦਰਾੜਾਂ ਪੈਦਾ ਕਰ ਦਿੰਦੀ ਹੈ।ਨਤੀਜੇ ਵਜੋਂ ਭੈਣ ਭਰਾ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ।ਸੋ ਪਰਦੇਸ਼ੀ ਨਾਂ ਘਰ ਦੇ ਨਾਂ ਘਾਟ ਦੇ ਬਣ ਕੇ ਰਹਿ ਜਾਂਦੇ ਹਨ।
 ਸੋ ਆਮ ਸ਼ਹਿਰੀ ਦਾ ਇਹ ਇਖਲਾਕੀ ਫਰਜ ਬਣਦਾ ਹੈ ਕਿ ਸਰਕਾਰ ਤੇ ਜੋਰ ਪਾਇਆ ਜਾਏ ਤਾਂ ਕਿ ਸਰਕਾਰ ਵਿਕਸਤ ਦੇਸ਼ਾਂ ਦੀ ਨਕਲ ਕਰਕੇ ਭਾਰਤ ਵਿੱਚ ਵੀ ਬਦੇਸ਼ਾ ਜਿਹਾ ਵਾਤਾਵਰਣ ਪੈਦਾ ਕਰੇ ਜਿਸ ਵਿੱਚ ਦੇਸ਼ ਵਾਸੀਆਂ ਨੂੰ ਮੱਛਰਾਂ ਮੱਖੀਆਂ ਤੋਂ ਨਿਜਾਤ ਮਿਲ ਸਕੇ (ਕਨਟੇਨਰ ਪਾਰਕ ਦੀ ਸਕੀਮ) ਸ਼ੋਧੀ ਹੋਈ ਡਾਕਟਰੀ ਪਰਨਾਲੀ ਤਹਿਤ ਡਾਕਟਰ ਤੇ ਮਰੀਜ਼ ਨੂੰ ਬੇਵੱਸ ਨਾਂ ਹੋਣਾ ਪਵੇ।ਪੜ੍ਹ ਲਿਖ ਕੇ ਕਿਸੇ ਨੂੰ ਬੇਰੁਜਗਾਰੀ ਦੇ ਧੱਕੇ ਨਾਂ ਖਾਣੇ ਪੈਣ,ਸੁਲਝੀ ਹੋਈ ਟਰੈਫਿਕ ਸਕੀਮ ਅਨੁਸਾਰ ਕਿਸੇ ਨੂੰ ਜੀਵਨ ਤੋਂ ਹੱਥ ਨਾਂ ਧੋਣੇ ਪੈਣ।ਹਰ ਐਰੇ ਗੈਰੇ ਨਥੂ ਖੈਰੇ ਨੂੰ ਬਿਨਾਂ ਕਿਸੇ ਸਕੂਲ਼ ਵਿੱਚ ਪੜ੍ਹਿਆਂ ਟੈਸਟ ਦੇਣ ਤੋਂ ਬਿਨਾਂ ਡਰਾਈਵਿੰਗ ਲਾਈਸੈਂਸ ਨਾਂ ਮਿਲ ਸਕੇ।ਇਸ ਤੋਂ ਬਿਨਾਂ ਖਾਲਸ ਦੁੱਧ, ਟੀਕੇ ਲਾਉਣ ਤੋਂ ਬਿਨਾਂ ਡੇਅਰੀ ਸਕੀਮ ਦੇ ਅਧੀਨ ਹਾਸਲ ਕੀਤਾ ਜਾ ਸਕੇ।ਅਜਕਲ ਤਾਂ ਨਸ਼ਿਆਂ ਮਿਲਿਆ ਦੁੱਧ ਪੀਕੇ ਕਿਸੇ ਨੂੰ ਹੋਸ਼ ਹੀ ਨਹੀਂ ਕਿ ਕੁਝ ਸੋਚਿਆ ਜਾਏ।
ਅਮਰਜੀਤ ਕੌਰ

*************

ਮਨਮੋਹਣ ਸਿੰਘ ਜਰਮਨੀ

ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਯੂਰਪ ਦੇ ਨੰਬਰ ਇੱਕ ਅਖਬਾਰ ਪੰਜਾਬ ਟਾਈਮਜ਼ ਵਲੋਂ ਕੀਤੇ ਜਾ ਰਹੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਕੰਮਾਂ ਲਈ ਸੰਸਾਰ ਭਰ ਅੰਦਰ ਵਸਦੇ ਹਰ ਇਕ ਸਿੱਖ ਨੂੰ ਸੇਵਕ ਬਣਕੇ ਮਦਦ ਕਰਨ ਲਈ ਅਗੇ ਆਉਣਾ ਚਾਹੀਦਾ ਹੈ
ਸਮਾਜ ਅੰਦਰ ਆ ਰਹੀਆਂ ਗਿਰਾਵਟਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦੀ ਇਕ ਕੋਸ਼ਿਸ਼ ਸਦਕਾ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਵਲੋਂ ਜਿਹੜੀ ਇਕ ਵਿਸ਼ਾਲ ਕਾਨਫਰੰਸ 6 ਅਪ੍ਰੈਲ 2008 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਡਰਬੀ ਇੰਗਲੈਂਡ ਵਿੱਖੇ ਰੱਖੀ ਗਈ ਹੈ ਬਹੁਤ ਹੀ ਵੱਧੀਆ ਅਤੇ ਇਤਿਹਾਸਕ ਸੋਚ ਹੈ। ਇਸ ਕਾਨਫਰੰਸ ਨੇ ਜਿਥੇ ਆਮ ਲੋਕਾਂ ਲਈ ਇਕ ਨਵਾਂ ਮੌਕਾ ਪੈਦਾ ਕਰਨਾ ਹੈ ਉਥੇ ਸਿੱਖਾਂ ਅੰਦਰ ਆਈ ਇਕ ਬਹੁਤ ਵੱਡੀ ਕਮਜੋਰੀ ਵੀ ਦੂਰ ਹੋਵੇਗੀ ।ਪਾਠਕਾਂ ਦੀ ਜਾਣਕਾਰੀ ਲਈ ਇਹ ਗੱਲ ਦਸਣੀ ਬਹੁਤ ਜਰੂਰੀ ਹੈ ਕਿ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਵਲੋਂ ਕੀਤੇ ਜਾ ਰਹੇ ਧਾਰਮਿਕ,ਸਮਾਜਿਕ,ਅਤੇ ਰਾਜਨੀਤਕ ਕੰਮਾਂ ਦੀ ਇਹ ਨਵੀਂ ਸੁਰੂਆਤ ਨਹੀ ਹੈ । ਇਸ ਸੰਸਥਾ ਨੇ ਪੰਜਾਬ ਦੀ ਉਸ ਧਰਤੀ ਤੇ ਧਾਰਮਿਕ ਪ੍ਰੋਗਰਾਮ ਕੀਤੇ ਜਿਥੇ ਲੋਕਾਂ ਨੂੰ ਅਪਣੇ ਲੋਕ ਹੀ ਪਰਾਏ ਲਗਦੇ ਅਤੇ ਲਗ ਰਹੇ ਹਨ । ਪੰਜਾਬ ਦੇ ਕੁਝ ਇਲਾਕਿਆਂ ਅੰਦਰ ਇਕ ਨਵੀਂ ਰੂਹ ਪਾਈ ਹੈ । ਪਿੰਡ ਪਿੰਡ ਜਾਕੇ ਧਾਰਮਿਕ ਦੀਵਾਨ ਸਜਾਕੇ ਧੁਰ ਕੀ ਬਾਣੀ ਦੇ ਰੱਸ ਨਾਲ ਲੋਕਾਂ ਦੇ ਮਨਾਂ ਅੰਦਰੋ ਇਸ ਦੁੱਨੀਆਂ ਦੀ ਚਲ ਰਹੀ ਮੇਰੀ ਤੇਰੀ ਨੂੰ ਕੱਢਿਆ ਅਤੇ ਖੰਡੇ ਬਾਟੇ ਦੀ ਪਹੁੱਲ ਛਕਾਕੇ ਧੰਨ ਧੰਨ ਸੀ੍ਰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਹੈ । ਜਿਸ ਨਾਲ ਕਈ ਇਲਾਕਿਆਂ ਵਿੱਚ ਬਹੁਤ ਵੱਧੀਆ ਪ੍ਰਭਾਵ ਪਿਆ। ਭਾਵੇਂ ਇਹ ਕਾਰਜ ਬਹੁਤ ਕਠਿਨ ਅਤੇ ਔਖਾ ਹੈ ਪਰ ਸਾਰੇ ਪੰਜਾਬ ਅੰਦਰ ਵੀ ਇਹੋ ਜਿਹੇ ਕਾਰਜ ਹੋ ਸਕਦੇ ਹਨ । ਜਿਹੜੇ ਗੁਰਸਿੱਖ ਚਿੰਤਾ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਪੰਜਾਬ ਵਿੱਚ ਸਿੱਖੀ ਅਤੇ ਸਮਾਜ ਅੰਦਰ ਸੁਧਾਰ ਜਰੂਰੀ ਹੈ ਉਹਨਾਂ ਗੁਰਸਿੱਖਾਂ ਦੇ ਪੂਰਨ ਸਹਿਯੋਗ ਅਤੇ ਪੈਸੇ ਦੇ ਸਹਿਯੋਗ ਤੋਂ ਬਿਨਾ ਸਿਰੇ ਚੜਨਾ ਦੂਰ ਦੀ ਗੱਲ ਹੈ ਪਰ ਜਿਥੋ ਤਕ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਵਲੋਂ ਕੀਤੇ ਜਾ ਰਹੇ ਧਾਰਮਿਕ,ਸਮਾਜਿਕ,ਅਤੇ ਰਾਜਨੀਤਕ ਕਾਰਜਾਂ ਦੀ ਗੱਲ ਹੈ ਅਰੰਭਤਾ ਦੀ ਸੁਰੂਆਤ ਤਾ ਕੀਤੀ ਹੋਈ ਹੈ ਅਤੇ ਇਹਨਾਂ ਦੇ ਨਾਲ ਉਹ ਲੋਕ ਜੁੜੇ ਅਤੇ ਜੁੜ ਰਹੇ ਹਨ ਜਿਹਨਾਂ ਨੂੰ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਅੰਦਰ ਸਿੱਖ ਧਰਮ ਦੀ ਚੜਦੀ ਕਲਾ ਅਤੇ ਸਮਾਜ ਦੇ ਸੁਧਾਰ ਦੀ ਚਿੰਤਾ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਵਲੋਂ ਕੀਤੇ ਜਾ ਰਹੇ ਸਮਾਜ ਸੁਧਾਰ,ਦੇ ਸ਼ੁੱਭ ਕਾਰਜਾਂ ਲਈ ਖੁੱਲਕੇ ਸੇਵਾ ਕਰ ਰਹੇ ਹਨ ਜਿਵੇਂ (1) ਸਿੱਖ ਧਰਮ ਦਾ ਪ੍ਰਚਾਰ (2) ਗਰੀਬ ਧੀਆਂ ਦੇ ਅਨੰਦ ਕਾਰਜ (3) ਅੰਗਹੀਣ ਲੋਕਾਂ ਦੇ ਨਕਲੀ ਅੰਗ ਲਗਵਾਉਣੇ (4) ਗਰੀਬੀ ਰੇਖਾ ਤੋਂ ਹੇਠ ਰਹਿ ਰਹੇ ਲੋਕਾਂ ਦੀਆਂ ਬਿਮਾਰੀਆਂ ਦੇ ਇਲਾਜ (5) ਨੋਜਵਾਨਾਂ ਨੂੰ ਨੱਸਿਆਂ ਤੋਂ ਦੂਰ ਰਹਿਣ ਦਾ ਪ੍ਰਚਾਰ ਕਰਨ ਦੀ ਸੇਵਾ ਕਰ ਰਹੇ ਹਨ । ਅੱਜ ਦੇ ਸਮੇਂ ਦੀ ਮੁੱਖ ਲੋੜ ਇਹ ਹੈ ਕਿ ਸਿੱਖਾਂ ਦੀ ਅਗਲੀ ਨੌਜਵਾਨ ਪੀੜੀ ਨੂੰ ਜੇਕਰ ਅਪਣੇ ਧਰਮ, ਵਿਰਸੇ,ਸਭਿਆਚਾਰਕ ਰੀਤੀ ਰਿਵਾਜਾਂ ਨਾਲ ਜੋੜਕੇ ਰੱਖਣਾ ਹੈ ਅਤੇ ਸਾਡੀਆਂ ਕੀਤੀਆਂ ਗਈਆਂ ਗਲਤੀਆਂ ਅੱਜ ਵੀ ਹਰ ਰੋਜ ਦੀਆਂ ਕੀਤੀਆਂ ਜਾ ਰਹੀਆਂ ਗਲਤੀਆਂ ਨੂੰ ਸੁਧਾਰ ਕੇ ਸਿੱਖ ਧਰਮ ਅਤੇ ਸਮਾਜ ਅੰਦਰ ਪਾਈਆਂ ਗਲਤ ਰੀਤੀ ਰਿਵਾਜਾਂ ਨੂੰ ਖਤਮ ਕਰਨਾ ਹੈ ਤਾਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਵਲੋਂ 6 ਅਪ੍ਰੈਲ 2008 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਡਰਬੀ ਇੰਗਲੈਂਡ ਵਿੱਖੇ ਰੱਖੀ ਇਤਿਹਾਸਕ ਵਿਸ਼ਾਲ ਕਾਨਫਰੰਸ ਮੌਕੇ ਜਰੂਰ ਪਹੁੰਚੋ । ਸਾਡੀ ਸਾਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਦੀਆਂ ਕੀਤੀਆਂ ਜਾਂਦੀਆਂ ਸਮਾਜ ਸੁਧਾਰ ਕੰਮਾਂ ਲਈ ਸੰਸਾਰ ਭਰ ਅੰਦਰ ਵਸਦੇ ਹਰ ਇਕ ਸਿੱਖ ਨੂੰ ਸੇਵਕ ਬਣਕੇ ਮਦਦ ਕਰਨ ਲਈ ਅਗੇ ਆਉਣਾ ਚਾਹੀਦਾ ਹੈ ਜਿਸ ਨਾਲ ਜਿਥੇ ਧਰਮ ਅੰਦਰ ਸੁੰਦਰਤਾ, ਸਮਾਜ ਚ ਸੁਧਾਰ ਅਤੇ ਰਾਜਨੀਤੀ ਵਿੱਚ ਚੰਗੇ ਲੋਕ ਅਗੇ ਆਉਣਗੇ। ਸਿਆਣਿਆਂ ਦੀ ਕੀਤੀ ਸੰਗਤ ਜਿਥੇ ਇਕ ਮਨੁੱਖ ਦੀ ਜਿੰਦਗੀ ਨੂੰ ਸਵਰਗ ਦੇ ਦਰਸ਼ਣ ਕਰਵਾ ਦਿੰਦੀ ਹੈ ਉਥੇ ਉਸ ਮਨੂੱਖ ਦੀ ਦਿਖ ਸਦਕਾ ਸਮਾਜ ਦੀ ਜਨਤਾ ਨੂੰ ਵੀ ਇਕ ਚੰਗੀ ਸੇਧ ਮਿਲਦੀ ਹੈ । ਹੁੱਣ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਦੀ ਇਸ ਕਾਨਫਰੰਸ ਵਿੱਚ ਉਸ ਖਾਸ ਮੁੱਦੇ ਦੀ ਗੱਲ ਕਰੀਏ ਜਿਸ ਬਾਰੇ ਸਾਰੇ ਇੰਗਲੈਂਡ ਅਤੇ ਯੂਰਪ ਤੋਂ ਇਲਾਵਾ ਹੋਰ ਕਈ ਦੇਸ਼ਾਂ ਤੋਂ ਸਿੱਖ ਕੌਮ ਦੇ ਮਹਾਨ ਵਿਦਵਾਨ,ਪੰਥਕ ਦਰਦੀ,ਅਤੇ ਸੇਵਾਦਾਰ ਪਹੁੰਚ ਰਹੇ ਹਨ । ਸਿੱਖ ਧਰਮ ਅੰਦਰ ਵਿਆਹ,ਅਨੰਦ ਕਾਰਜ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਚਾਰ ਲਾਵਾਂ ਲੈਕੇ ਹੁੰਦਾ ਹੈ ਇਸ ਮੌਕੇ ਵਿਆਹ ਵਾਲੇ ਜੋੜੇ ਨੂੰ ਅਸੀਰਵਾਦ ਦੇਣ ਵਾਲੇ ਸਵਾਏ ਮਾਤਾ ਪਿਤਾ ਸਮੇਤ ਗਿਣਤੀ ਦੇ 15/20 ਲੋਕ ਹੁੰਦੇ ਹਨ ਜਿਹਨਾਂ ਵਿੱਚੋ ਅੱਧੇ ਮੁੰਡੇ ਵਾਲਿਆਂ ਅਤੇ ਅੱਧੇ ਕੁੱੜੀ ਵਾਲਿਆਂ ਵਲੋਂ ਹੁੰਦੇ ਹਨ ਜਦੋਂ ਕਿ ਵਿਆਹ ਮੌਕੇ ਆਏ ਮਹਿਮਾਨਾਂ ਦੀ ਗਿਣਤੀ ਪੰਜ ਛੇ ਸੋ ਤੋਂ ਘਟ ਨਹੀ ਹੁੰਦੀ । ਕੱਝ ਲੋਕਾਂ ਦੀ ਜਾਣਕਾਰੀ ਮੁਤਾਬਿਕ ਕਈ ਲੋਕ ਲਾਵਾਂ ਮੌਕੇ ਸ਼ਰਾਬ ਪੀਕੇ ਗੁਰਦੁਆਰੇ ਅੰਦਰ ਜਾਂਦੇ ਹਨ ਜਿਹੜੀ ਸਿੱਖ ਧਰਮ ਦੀ ਬੇਅਦਬੀ ਹੈ । ਜਿਸ ਦੀ ਸਜਾ ਉਹਨਾਂ ਦੋਨਾਂ ਪਰਿਵਾਰਾਂ ਨੂੰ ਭੁਗਤਣੀ ਪੈਂਦੀ ਹੈ ਜਦੋਂ ਉਹਨਾਂ ਦੀ ਧੀ ਅਤੇ ਪੁਤਰ ਵਿਆਹ ਤੋਂ ਕੁੱਝ ਮਹੀਨੇ ਬਾਦ ਤਲਾਕ ਲਈ ਅਦਾਲਤਾਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ । ਲੱਖਾਂ ਰੁਪਏ ਖਰਚ ਕਰਕੇ ਆਏ ਮਹਿਮਾਨਾਂ ਨੂੰ ਸ਼ਰਾਬ,ਮੀਟ ਖੁਆਕੇ ਅਪਣੇ ਪੈਸੇ ਦੀ ਬਰਬਾਦੀ ਕਰਦੇ ਹਨ ਅਤੇ ਉਹ ਆਏ ਮਹਿਮਾਨ ਵਿਆਹ ਵਾਲੀ ਜੋੜੀ ਨੂੰ ਚੰਦ ਪੈਸਿਆਂ ਦਾ ਪਿਆਰ ਦੇਕੇ ਚਲਦੇ ਬਣਦੇ ਹਨ ਜਦੋ ਕਿ ਉਹਨਾਂ ਆਏ ਸਾਰੇ ਮਹਿਮਾਨਾਂ ਨੂੰ ਸਭ ਤੋਂ ਪਹਿਲਾਂ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜੂਰੀ ਵਿੱਚ ਅਨੰਦ ਕਾਰਜ ਮੌਕੇ ਅਰਦਾਸ ਵਿੱਚ ਸਾਮਿਲ ਹੋਕੇ ਜੋੜੀ ਨੂੰ ਅਸੀਰਵਾਦ ਦੇਣੀ ਬਣਦੀ ਹੈ ।ਸਾਡੇ ਸਮਾਜ ਦੇ ਲੋਕਾਂ ਨੂੰ ਵਿਆਹ,ਸਾਦੀ ਦੇ ਮੌਕੇ ਤੇ ਲੜਕੇ ਅਤੇ ਲੜਕੀ ਵਾਲਿਆਂ ਨੂੰ ਵਿਆਹ ਸਾਦੀ ਦੇ ਕਾਰਡਾਂ ਉਪਰ ਇਹ ਲਿਖਕੇ ਸਦਾ ਭੇਜਣਾ ਚਾਹੀਦਾ ਹੈ ਕਿ ਕੋਈ ਵੀ ਵਿਆਹ,ਸਾਦੀ ਮੌਕੇ ਆਉਣ ਵਾਲਾ ਮੈਂਬਰ ਅਨੰਦ ਕਾਰਜ ਦੀ ਰਸਮ ਮੌਕੇ ਹਾਜਰ ਜਰੂਰ ਹੋਵੇ ਜੋ ਸਭ ਤੋਂ ਖਾਸ਼ ਹੈ । ਅਤੇ ਸ਼ਰਾਬ-ਮੀਟ ਦੀ ਮਨਾਹੀ ਹੈ ਕ੍ਰਿਪਾ ਕਰਕੇ ਇਹਨਾਂ ਬੇਨਤੀਆਂ ਨੂੰ ਧਿਆਨ ਵਿੱਚ ਰੱਖਕੇ ਆਉਣ ਦੀ ਕ੍ਰਿਪਾਲਤਾ ਕਰਨੀ ਜੀ। ਜੇਕਰ ਮਾਪੇ ਅਪਣੇ ਧੀ ਪੁਤਰ ਦੀ ਜਿੰਦਗੀ ਨੂੰ ਅਨੰਦ ਮਈ ਅਤੇ ਸੁੱਖੀ ਤੇ ਖੁੱਸ਼ੀ ਹਲਾਤਾਂ ਵਿੱਚ ਦੇਖਣਾ ਚਾਹੁੰਦੇ ਹਨ ਅਤੇ ਵਿਆਹ ਮੌਕੇ ਫਜੂਲ ਖਰਚੇ ਤੋਂ ਬਚਕੇ ਉਹੀ ਪੈਸਾ ਅਪਣੇ ਬੱਚਿਆਂ ਦੀ ਭਲਾਈ ਉਪਰ ਖਰਚ ਕਰਨਾ ਚਾਹੁੰਦੇ ਹਨ ਤਾਂ ਅੱਜ ਸਾਡੇ ਕੋਲ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਵਰਗੀ ਸੰਸਥਾਂ ਜਿਹੜੀ ਹਰ ਖੇਤਰ ਦੇ ਲੋਕਾਂ ਦੀ ਅਗਵਾਈ ਕਰ ਰਹੀ ਹੈ ਜਿਵੇਂ ਵਕੀਲ, ਜੱਜ, ਡਾਕਟਰ, ਪ੍ਰੋਫੇਸ਼ਰ ਅਤੇ ਚੰਗੇ ਲੀਡਰਾਂ ਤੋਂ ਇਲਾਵਾ ਬਹੁਤ ਵਧੀਆ ਲਿਖਾਰੀ ਅਤੇ ਚੰਗੇ ਲੋਕ ਹਨ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਚਲਣਾ ਪੈਣਾ ਹੈ । ਪੰਜਾਬ ਟਾਈਮਜ਼ ਦੁੱਨੀਆਂ ਦਾ ਨੰਬਰ ਇਕ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਅਖਬਾਰ ਤਾਂ ਹੈ ਹੀ, ਦੇ ਨਾਲ ਨਾਲ ਸਾਰੇ ਧਰਮਾਂ ਦੇ ਸਤਿਕਾਰ ਲਈ ਜਿਥੇ ਅਪਣੇ ਬਚਨਾਂ ਨੂੰ ਪੱਕਿਆਂ ਕੀਤਾ ਅਤੇ ਕਰ ਰਿਹਾ ਹੈ ਉਥੇ ਦੇਸ਼ਾਂ ਵਿਦੇਸ਼ਾਂ ਅੰਦਰ ਧਰਮ, ਸਮਾਜਿਕ,ਰਾਜਨੀਤਕ ਤੌਰ ਤੇ ਪੰਜਾਬੀਆਂ ਨੂੰ ਚੰਗੀ ਸੇਧ ਦੇਣ ਦੀ ਕੋਸ਼ਿਸ਼ ਵੀ ਜਾਰੀ ਹੈ ਜਿਸ ਦੀ ਜਿੰਨੀ ਵੀ ਤਰੀਫ ਕਰੀਏ ਥੋੜੀ ਹੈ ਇਸ ਲਈ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਅਦਾਰਾ ਪੰਜਾਬ ਟਾਈਮਜ਼ ਦੇ ਮਾਲਕ ਸਰਦਾਰ ਰਾਜਿੰਦਰ ਸਿੰਘ ਜੀ ਪੁਰੇਵਾਲ ਅਤੇ ਸਾਰਾ ਸਟਾਫ ਵਧਾਈ ਦਾ ਪਾਤਰ ਹੈ। ਸਿੱਖ ਕੌਮ ਦੇ ਵਾਰਸੋ ਦੁੱਨੀਆਂ ਨੂੰ ਇਕ ਮਿਸਾਲ ਪੈਦਾ ਕਰਕੇ ਦਸ ਦਿਉ ਕਿ ਸਿੱਖ ਕੌਮ ਹੀ ਰੈਡ ਕਰਾਸ ਵਰਗੀ ਸੰਸਥਾ ਦੀ ਮੋਢੀ ਹੈ ਜਿਸ ਨੂੰ ਭਾਈ ਘਨਈਆ ਜੀ ਨੇ ਸ਼ੁਰੂ ਕੀਤਾ ਸੀ ਪਰ ਸਿੱਖਾਂ ਨੇ ਸੇਵਾ ਕੀਤੀ ਤੇ ਕਰਦੇ ਰਹੇ ਅਤੇ ਕਰ ਰਹੇ ਹਨ ਜਿਸ ਨੂੰ ਇਹ ਕਹਿਕੇ ਪ੍ਰਚਾਰ ਕਰਣੋ ਪਿੱਛੇ ਰਹਿ ਗਏ ਹਨ ਕਿ ਪ੍ਰਮਾਤਮਾਂ ਤਾਂ ਦੇਖ ਰਿਹਾ ਹੈ ਼ਲੋਕਾਂ ਨੂੰ ਦਸਣ ਦੀ ਜਾਂ ਅਖਬਾਰਾਂ ਰਾਂਹੀ ਲੋਕਾਂ ਨੂੰ ਦਸਣ ਦੀ ਕੋਈ ਲੋੜ ਨਹੀ ਹੈ ( ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਕਮਜੋਰੀ ਹੈ )ਜਿਸ ਕਮਜੋਰੀ ਨੂੰ ਦੂਰ ਕਰਨ ਲਈ ਪੰਜਾਬ ਟਾਈਮਜ਼ ਨੇ ਬਹੁਤ ਵਧੀਆ ਬੀੜਾ ਚੁੱਕਿਆ ਹੈ ਪਰ ਅੱਜ ਵੀ ਸਿੱਖ ਕੌਮ ਅੰਦਰ ਇਹੋ ਜਿਹੇ ਲੋਕ ਸਿੱਖਾਂ ਦੇ ਧਾਰਮਿਕ ਅਸਥਾਨਾ ਦੇ ਪ੍ਰਬੰਧਕ ਹਨ ਜਿਹੜੇ ਸਿੱਖ ਧਰਮ ਦੇ ਪ੍ਰਚਾਰ ਲਈ ਪੈਸਾ ਖਰਚ ਕਰਨ ਨੂੰ ਗਲਤ ਕਹਿੰਦੇ ਹਨ ਅਤੇ ਸੰਗਤ ਵਿੱਚ ਗਲਤ ਪ੍ਰਚਾਰ ਕਰਦੇ ਹਨ ਕਿ ਗੁਰੂ ਘਰ ਦਾ ਪੈਸਾ ਖਰਚ ਕਰਨਾ ਠੀਕ ਨਹੀ ਜਦੋ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਦੀ ਗੱਲ ਸਿੱਖ ਧਰਮ ਅੰਦਰ ਪ੍ਰਚੱਲਤ ਹੈ । ਇਹੋ ਜਿਹੇ ਗਲਤ ਲੋਕਾਂ ਨੂੰ ਸਿੱਖ ਧਰਮ ਦੇ ਉਹਨਾਂ ਅਸਥਾਨਾਂ ਸੰਸਥਾ, ਅੰਦਰੋ ਕੱਢ ਦੇਣਾ ਚਾਹੀਦਾ ਹੈ ਜਿਹੜੇ ਸਿੱਖ ਧਰਮ ਅਤੇ ਸਮਾਜ ਦੇ ਸੁਧਾਰ ਦੇ ਪ੍ਰਚਾਰ ਵਿੱਚ ਰੁਕਾਵਟ ਬਣਦੇ ਹਨ । ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਇਹ ਕਾਰਜ ਕਰਨ ਲਈ ਪਹਿਲਕਦਮੀ ਲਈ ਅਗੇ ਆਉਣਾ ਚਾਹੀਦਾ ਹੈ । ਦੂਸਰੇ ਪਾਸੇ ਉਹ ਲੋਕ ਸਤਿਕਾਰਯੋਗ ਹਨ ਜਿਹੜੇ ਦਿਨ ਰਾਤ ਇਕ ਕਰਕੇ ਪੰਥ ਦੀ ਚੜਦੀ ਕਲਾ ਅਤੇ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਅਤੇ ਪੰਜਾਬ ਟਾਈਮਜ਼ ਦੇ ਕੀਤੇ ਜਾਂਦੇ ਕਾਰਜਾਂ ਲਈ ਤਨ, ਮਨ, ਧੰਨ, ਨਾਲ ਸੇਵਾ ਕਰਦੇ ਹਨ।
ਗੁਰੂ ਪੰਥ ਦਾ ਦਾਸ
ਮਨਮੋਹਣ ਸਿੰਘ ਜਰਮਨੀ

**************

ਦਲੀਪ ਸਿੰਘ ਖਾਲਸਾ

ਕੀ ਮੱਸਾ ਰੰਘੜ ਦੀ ਅੋਲਾਦ ਅੱਜ ਵੀ ਜੀਉਂਦੀ ਹੈ?
ਇਹ ਵੀਚਾਰ ਭਾਈ ਪੰਥਪ੍ਰੀਤ ਸਿੰਘ ਜੀ ਦੇ ਦਿੱਤੇ ਉਸ ਬਿਆਨ ਤੋ ਬਾਅਦ ਲਏ ਗਏ ਕੇ ਸ਼ਰੌਮਣੀ ਕਮੇਟੀ ਮੈਬਰ ਸ਼ਰਾਬ ਦੇ ਖੁੱਲੇ ਦੇ ਦੋਰ ਚਲਾਉਦੇ ਹਨ ਅਤੇ ਨੱਚਣੀ ਵਾਲੀਆ ਕੁੜੀਆ ਉੱਪਰ ਦੀ ਪੈਸੇ ਵਾਰਦੇ ਹਨ।
ਦਾਸ ਭਾਈ ਪੰਥਪ੍ਰੀਤ ਸਿੰਘ ਜੀ ਦੇ ਵਿਚਾਰਾ ਨਾਲ ਪੂਰੀ ਤਰਾਂ ਸਹਿਮਤ ਹੈ। ਅੱਜ ਗੁਰਵਾਰਿਆ ਵਿੱਚ ਕਮੇਟੀਆ ਦੇ ਕਬਜੇ ਕਰਵਾਉਣ ਵਾਲੇ ਦਲਾਲ ਅਤੇ ਮੈਬਰ ਬਣਨ ਵਾਲੇ ਖੁਦ ਅਖੌਤੀ ਸੰਗਤਾ ਨੂੰ ਮੈਬਰ ਬਣਨ ਤੋ ਪਹਿਲਾ ਸ਼ਰਾਬਾ ਪਿਲਾਉਦੇ ਹਨ ਅਤੇ ਕਮੇਟੀ ਮੈਬਰ ਬਣਨ ਤੋ ਬਾਅਦ ਸ਼ਰਾਬਾ ਅਤੇ ਸ਼ਬਾਬਾ ਦੀਆ ਪਾਰਟੀਆ ਕਰਦੇ ਹਨ ਜਿੱਥੇ ਅੱਧ ਨੰਗੀਆ ਇਹਨਾਂ ਦੀਆ ਆਪਣੀਆ ਅਤੇ ਹੋਰ ਨਚਾਰ ਕੁੜੀਆ ਨੱਚਦੀਆ ਹਨ ਅਤੇ ਬਣੇ ਹੋਏ ਮੈਂਬਰ ਜਿਹਨਾ ਵਿੱਚ ਅਮ੍ਰਿਤਧਾਰੀ ਵੀ ਹੁੰਦੇ ਹਨ ਨਾਚ ਦੇਖ ਕੇ ਚੀਕਾ ਮਾਰਦੇ ਹਨ ਅਤੇ ਨਚਾਰ ਕੁੜੀਆ ਦੇ ਉੱਪਰ ਦੀ ਪੈਸੇ ਵਾਰਦੇ ਹਨ। ਇਹਨਾਂ ਅਖੌਤੀ ਪ੍ਰਧਾਨਾ ਜਾਂ ਮੈਬਰਾ ਦੇ ਵਿੱਚ ਅਤੇ ਮੱਸੇ ਰੰਘੜ ਦੀ ਸੋਚ ਦੇ ਵਿਚਕਾਰ ਕੋਈ ਫਰਕ ਨਹੀ ਹੈ ਕਿੳਕਿ ਮੱਸਾ ਰੰਗੜ ਦਰਬਾਰ ਸਾਹਿਬ ਦੇ ਵਿੱਚ ਕੰਜਰੀਆ ਨਚਾਉਦਾ ਸੀ ਅਤੇ ਸਰਾਬ ਅਤੇ ਹੁੱਕੇ ਪੀਦਾ ਸੀ । ਇਹਨਾਂ ਅਖੌਤੀ ਮੈਬਰਾ ਨੂੰ ਬਨਾਉਣ ਵਾਲੇ ਵੀ ਇਹਨਾਂ ਨਸ਼ਿਆ ਦਾ ਪ੍ਰਜੋਗ ਕਰਦੇ ਹਨ ਫਰਕ ਇੰਨਾ ਹੈ ਕੇ ਮੱਸਾ ਰੰਗੜ ਦਰਬਾਰ ਸਾਹਿਬ ਦੇ ਵਿੱਚ ਸੀ ਤੇ ਇਹ ਮਸੰਦ ਲੋਕ ਘਰ ਆ ਕੇ ਬਾਰਾ ਜਾਂ ਹੋਟਲਾ ਵਿੱਚ ਕਾਰੇ ਕਰਦੇ ਹਨ। ਭੋਲੀਆ ਭਾਲੀਆ ਸੰਗਤਾ ਵੀ ਇਹਨਾਂ ਦੇ ਚੁੰਗਲ ਵਿੱਚ ਫਸੀਆ ਹੋਈਆ ਹਨ। ਜੇ ਸੰਗਤਾ ਅਤੇ ਸਿੱਖ ਕੌਮ ਸੁਚੇਤ ਨਾ ਹੋਈ ਤਾਂ ਗੁਰੂ ਕੇ ਸਿੱਖਾਂ ਲਈ ਗੁਰਦਵਾਰਿਆ ਦੇ ਦਰਵਾਜੇ ਸਦਾ ਲਈ ਬੰਦ ਹੋ ਜਾਣਗੇ ਜਿਸਦੇ ਲਈ ਉਹ ਲੋਕ ਜਮੂੇਵਾਰ ਹੋਣਗੇ ਜੋ ਇਹਨਾ ਨੂੰ ਮੈਬਰ ਬਣਾ ਕੇ ਗੁਰਦਵਾਰਿਆ ਵਿੱਚ ਕਬਜੇ ਕਰਵਾ ਰਹੇ ਹਨ ਅਤੇ ਤਮਾਛਬੀਣ ਬਣੇ ਹੋਏ ਹਨ। ਅੱਜ ਦੁਨੀਆ ਦਾ ਕੋਈ ਵਿਰਲਾ ਹੀ ਗੁਰਦਵਾਰਾ ਇਹਨਾਂ ਦਲਾਲਾ ਦੇ ਕੋਲੋ ਬਚਿਆ ਹੋਇਆ ਹੋਵੇਗਾ ਜਿੱਥੇ ਇਹਨਾ ਦਲਾਲਾ ਦੀ ਪਹੂੰਚ ਕੰਮ ਨਹੀ ਕਰਦੀ ਹੋਵੇਗੀ।
ਗੁਰੂ ਪੰਥ ਦਾ ਦਾਸ ,
ਦਲੀਪ ਸਿੰਘ ਖਾਲਸਾ

*************

ਪਹਿਲਾਂ - ਬਾਅਦ

ਜਸਕਰਨ ਸਿੰਘ

ਫਰਾਂਸ ਵਿੱਚ ਦਸਤਾਰ 'ਤੇ ਲੱਗੀ ਪਾਬੰਦੀ ਦੀ ਮੁੰਹੋ ਬੋਲਦੀ ਤਸਵੀਰ ਸਕੂਲਾਂ ਵਿੱਚ ਬੱਚਿਆਂ ਨੂੰ ਵਿਦਿਆ ਦਿਵਾਉਣ ਖਾਤਿਰ ਸਿੱਖਾਂ ਨੇ ਆਪਣੇ ਬੱਚਿਆਂ ਦੇ ਕੇਸ ਕਟਾਉਣੇ ਸ਼ੁਰੂ

ਗੁਰਚਰਨ ਸਿੰਘ ਗੁਰਾਇਆ ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ

ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਧਾਤ ਤੇ ਇਸ ਤੇ ਪਹਿਰਾ ਦੇਣ ਵਾਲੇ ਮਹਾਨ , ਨਾ ਕਿ ਆਰ. ਅੇੈਸ.ਅੇੈਸ.ਤੇ ਬਾਦਲ ਦੇ ਪਿਆਦੇ ਅਖੌਤੀ ਜਥੇਦਾਰ ।
ਜਰਮਨ :- ਸਿੱਖਾਂ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਧਾਤ ਮਹਾਨ ਹੈ ।ਪਰ ਜੇਕਰ ਇਸ ੳਪੱਰ ਸਰਬਰਾਹ ਅਰੂੜ ਸਿੰਘ , ਤੇ ਮਹੰਤ ਨਰੈਣੂ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਕਹਿਣ, ਕੋਠਾ ਸਾਹਿਬ ਠੀਕ ਠਾਕ ਵਰਗੇ ਝੂਠ ਬੋਲਣ ਵਾਲੇ ਕ੍ਰਿਪਾਲ ਸਿੰਘ ਤੇ ਸਿਆਸੀ ਲੋਕਾਂ ਦੀਆਂ ਕਠਪੁਤਲੀਆਂ ਤੇ ਆਰ . ਅੇੈਸ. ਅੇੈਸ. ਦੇ ਹੱਥ ਠੋਕੇ ਜੋਗਿੰਦਰ ਸਿੰਘ ਵੇਦਾਂਤੀ ਤੇ ਇਕਬਾਲ ਸਿੰਘ ਵਰਗੇ ਇਨ੍ਹਾਂ ਮਹਾਨ ਪੱਦਵੀਆਂ ਦੀ ਪਵਿੱਤਰਤਾਂ ਨੂੰ ਭੰਗ ਕਰਨ ਤੇ ਆਏ ਦਿਨ ਗੁਰਮਤਿ ਸਿਧਾਤਾਂ ਨਾਲ ਖਿਲਵਾੜ ਕਰਨ ਵਾਲੇ ਜਥੇਦਾਰ ਕਦੇ ਵੀ ਮਹਾਨ ਨਹੀ ਹੋ ਸਕਦੇ । ਧਰਮ ਤੋਂ ਹੀਣੇ ਬਾਦਲ ਵਰਗੇ ਲੋਕਾਂ ਨੇ ਕੁਰਸੀ ਅਤੇ ਆਪਣੇ ਪ੍ਰੀਵਾਰ ਦਾ ਸਿੱਖਾਂ ਦੀ ਮਹਾਨ ਸੰਸਥਾਂ ਸ਼ਰੋਮਣੀ ਅਕਾਲੀ ਦਲ ਤੇ ਕਬਜ਼ਾਂ ਜਮਾਈ ਰੱਖਣ ਲਈ ਇਹਨਾਂ ਪੱਦਵੀਆਂ ਤੇ ਆਪਣੇ ਪਿਆਦੇ ਜਥੇਦਾਰ ਸਿੱਖ ਕੌਮ ਤੇ ਥੋਪ ਕੇ ਉਨਾਂ ਤੋਂ ਆਪਣੀ ਮਰਜ਼ੀ ਦੇ ਹੁਕਨਾਮੇ ਜਾਰੀ ਕਰਾਉਣ ਤੇ ਵਾਪਸ ਲੈਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਸ਼ਰਧਾਂ ਰੱਖਣ ਵਾਲੇ ਸਿੱਖਾਂ ਨੂੰ ਇਨਾਂ ਅਖੌਤੀ ਜਥੇਦਾਰਾਂ ਦੇ ਹਰ ਹੁਕਮ ਨੂੰ ਇਲਾਹੀ ਹੁਕਮ ਦੇ ਪ੍ਰਚਾਰ ਦੁਆਰਾ ਗੁੰਮਰਾਹ ਕਰਕੇ ਸਿੱਖਾਂ ਦੀਆਂ ਭਵਾਨਾਂ ਨੂੰ ਠੇਸ ਪਚਾ ਰਹੇ ਇਨਾਂ ਅਖੌਤੀ ਸਿੱਖੀ ਦੇ ਠੇਕੇਦਾਰਾਂ ਤੋਂ ਸਿੱਖਾਂ ਨੂੰ ਸੁਚੇਤ ਤੇ ਇਨਾਂ ਮਹਾਨ ਪੱਦਵੀਆਂ ਤੋ ਚਲਦਾ ਕਰਨ ਲਈ ਸੰਘਰਸ਼ ਵਿੱਚ ਹਰ ਸਿੱਖ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ । ਅੱਜ ਪੰਜਾਬ ਵਿੱਚ ਜਾਂ ਦੇਸ਼ , ਵਿਦੇਸ਼ਾਂ ਵਿੱਚ ਜਿੱਥੇ ਇਨਾਂ ਅਖੌਤੀ ਲੀਡਰਾਂ ਦੀਆਂ ਚਾਲਾਂ ਤੋਂ ਸੁਚੇਤ ਸਿੱਖ ਹਨ ਉਥੇ ਅਗਿਆਨ ਵੱਸ ਜਾਂ ਲਾਲਚ, ਨਿੱਜ ਸਵਾਰਥ ਖੁਦਗਰਜ਼ ਲੋਕਾਂ ਦੀ ਵੀ ਘਾਟ ਨਹੀ ਜਿਹੜੇ ਇਨਾਂ ਲੋਕਾਂ ਦੀ ਜੀ ਹਜ਼ੂਰੀ ਤੇ ਚਾਪਲੂਸੀ ਕਰਨ ਤੋਂ ਗੁਰੇਜ਼ ਨਹੀ ਕਰ ਰਹੇ । ਤੇ ਉਹ ਇਨਾਂ ਅਖੌਤੀ ਜਥੇਦਾਰਾਂ ਨੂੰ ਹੀ ਮਹਾਨ ਸਮਝੀ ਜਾਦੇ ਤੇ ਇਨਾਂ ਦੇ ਵਿਰੋਧ ਨੂੰ ਅਕਾਲ ਤਖਤ ਦਾ ਵਿਰੋਧ ਸਮਝੀ ਤੇ ਪ੍ਰਚਾਰੀ ਜਾਦੇ ਹਨ । ਇਨਾਂ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਕਿਸੇ ਆਚਰਹੀਣ ਮੰਦੇਕਰਮ ਕਰਨ ਵਾਲੇ ਕੋਲ ਚਾਰ ਪੈਸੇ ਆਜਾਣ ਤੇ ਉਹ ਲੋਕਾਂ ਵਿੱਚ ਆਪਣੀ ਮੰਦਕਰਮੀ ਲਕੋਣ ਵਾਸਤੇ ਧਰਮ ਸਥਾਨ ਬਣਾ ਲਵੇ ਜਾਂ ਇਨਾਂ ਮਹਾਨ ਸਥਾਨਾਂ ਤੇ ਆਪਣੇ ਹੱਥ ਠੋਕੇ ਬਣਾ ਲਵੇ ਜਾਂ ਖੁਦ ਪ੍ਰਧਾਨ ਬਣ ਜਾਵੇ ।ਗੁਰੂ ਨਾਨਕ ਦੇ ਨਿਰਾਲੇ ਸਿੱਖ ਪੰਥ ਨੂੰ ਮੰਨਣ ਵਾਲੇ ਗਿਆਨ ਅਧੀਨ ਸ਼ਰਧਾਂ ਤੇ ਸ਼ਬਦ ਗੁਰੂ ਦੇ ਗਿਆਨ ਦੀ ਸੋਝੀ ਰੱਖਣ ਵਾਲੇ ਲੋਕ ਜੇਕਰ ਇਨਾਂ ਮੰਦ ਕਰਮੀ ਲੋਕਾਂ ਦਾ ਵਿਰੋਧ ਉਸ ਧਰਮ ਸਥਾਨ ਦਾ ਵਿਰੋਧ ਨਹੀ ਜੇਕਰ ਕਿਸੇ ਗੁਰਦਆਰੇ ਦੇ ਮਾੜੇ ਕੰਮ ਕਰਨ ਵਾਲੇ ਗ੍ਰੰਥੀ ਦਾ ਵਿਰੋਧ ਉਸ ਗੁਰਦਆਰੇ ਦਾ ਵਿਰੋਧ ਨਹੀ । ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਦੇ ਸਿਧਾਤ ਦਾ ਤੇ ਇਸ ਤੇ ਪਹਿਰਾਂ ਦੇਣ ਵਾਲੇ ਜਥੇਦਾਰ ਜਾਂ ਸਿੱਖਾਂ ਦੀ ਧਾਰਮਿਕ ਸੰਸਥਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਸਿੱਖ ਵਿਰੋਧੀ ਨਹੀ ਪਰ ਇਨਾਂ ਤੇ ਕਾਬਜ਼ ਆਗੂਆਂ ਦੇ ਵਿਰੋਧ ਨੂੰ ਕਈ ਵਾਰ ਸਿੱਖ ਬੇਸਮਝੀ ਜਾਂ ਜਾਣ ਬੁੱਝਕੇ ਇਹਨਾਂ ਸਿਆਸੀ ਲੋਕਾਂ ਦੇ ਕਰਿੰਦੇ ਪ੍ਰਚਾਰ ਕਰਕੇ ਅ&