ਪੰਜਾਬੀ ਸਕੂਲ ਨਾਰਵੇ ਮਾ ਬੋਲੀ ਪੰਜਾਬੀ ਦਾ ਬੇਮਿਸਾਲ ਸਿੱਖਿਆ ਕੇਦਰ ਤੇ ਸਲਾਗਾਯੌਗ ਉਪਰਾਲਾ
ਡਿੰਪਾ
ਵਿਰਕ ੳਸਲੋ ਨਾਰਵੇ

ਗੱਲ ਕਰਦੇ ਹਾ ਪੰਜਾਬੀ ਸਕੂਲ ਨਾਰਵੇ ਦੀ ਜੋ 12 ਅਪ੍ਰੈਲ 1996 ਨੂੰ ਅਧਿਆਪਕ ਦੇ ਰੂਪ ਵਿੱਚ ਅਵਤਾਰ ਸਿੰਘ,ਬੀਬੀ ਬਲਵਿੰਦਰ ਕੋਰ,ਨੇ ਪੰਜਾਬੀ ਸਕੂਲ ਨਾਰਵੇ ਦਾ ਬੂੱਟਾ ਲਾਇਆ ਅਤੇ ਚਾਰ ਵਿਦਿਆਰਥੀਆ ਨਾਲ (ਲਿੰਦੇਰੂਦ) ਸਕੂਲ ਵਿੱਚ ਦੋ ਕਮਰੇ ਲੈ ਕੇ ਸੁਰੂ ਕੀਤਾ ਸੀ ਇਨਾ ਚਾਰ ਵਿਦਿਆਰਥੀ ਵਿੱਚ (ਸੇਰੀ) ਰਵਿੰਦਰ ਕੋਰ ਪਰਾਗਪੁਰੀ, (ਰਾਣਾ)ਰਣਜੀਤ ਸਿੰਘ,(੍ਰਰਾਜਾ)ਰਜਿੰਦਰ ਸਿੰਘ ਪਰਾਗਪੁਰੀ,ਮਨਪ੍ਰੀਤ ਕੋਰ ਸੰਧੂ, ਸਨ ਜਿੰਨਾ ਵਿੱਚੋ ਬੀਬੀ ਰਵਿੰਦਰ ਕੋਰ ਜੋ ਨਾਰਵੀਯਨ ਕਾਲਜ ਤੋ ਪੰਜਾਬੀ ਦਾ ਇਮਤਿਹਾਨ ਪਾਸ ਕੀਤੀ ਜੋ ਬਾਅਦ ਵਿੱਚ ਅਧਿਆਪਕਾ ਵਿੱਚ ਸਾਮਲ ਕੀਤਾ ਗਿਆ। ਜੂਨ ਦੀਆ ਛੁੱਟੀਆ ਤੋ ਬਾਅਦ ਵਿਦਿਆਰਥੀਆ ਦੀ ਗਿਣਤੀ ਵੱਧ ਕੇ 32 ਹੋ ਗਈ ਸੀ ।ਪੰਜਾਬੀ ਸਕੂਲ ਸਾਲ 1996/97 ਦਾ ਪਹਿਲਾ ਛਿਮਾਹੀ ਪ੍ਰੋਗਰਾਮ ਦਸਬੰਰ ਵਿੱਚ ਗੁਰੁ ਮਹਾਰਾਜ ਜੀ ਦੇ ਸਬਦ ਨਾਲ ਸਟੇਜ ਦੀ ਸੁਰੂਆਤ ਕੀਤੀ ।ਜਿਸ ਵਿੱਚ ਲੜਕੇ ਤੇ ਲੜਕੀਆ ਨੇ ਕਵਿਤਾਵਾ,ਚੁੱਟਕਲੇ, ਗਿੱਧਾਂ,ਭੰਗੜਾਂ,ਗੀਤਾ ਨਾਲ ਖੁਬ ਰੰਗ ਬੰਨਿਆ। ਜੋ ਸਕੂਲ ਦੀ ਵਿਲੱਖਣਤਾ ਸੀ ਜੋ ਅੱਜ ਕੱਲ ਸਕੂ਼ਲ ਵਿੱਚ ਮਾ ਬੋਲੀ ਨਾਲ ਮੋਹ ਰੱਖਣ ਵਾਲੇ ਵਿਦਿਆਰਥੀਆ ਦੀ ਗਿਣਤੀ ਤਿੰਨ ਸੋ ਦੇ ਲੱਗਭੱਗ ਹੈ। ਬੜੇ ਮਾਣ ਦੀ ਗੱਲ ਹੈ ਕਿ ਨਾਰਵੇ ਦੇ ਜੰਮੇ ਪੱਲੇ ਬੱਚੇ ਪੰਜਾਬੀ ਦੀ ਸਿੱਖਲਾਈ ਲੈ ਰਹੇ ਹਨ ਸਕੂਲ ਦਾਂ ਇਮਿਤਹਾਨ ਪਾਸ ਕਰਨ ਤੇ ਉਸ ਦੇ ਅੰਕ ਨੋਰਵੀਜਨ ਸਕੂਲ ਵਿੱਚ ਜੋੜੇ ਜਾਦੇ ਹਨ ।ਇਹ ਪੇਪਰ ਗੋਰਮਿੰਟ ਦੇ ਨੋਰਵੀਜਨ ਸਕੂਲਾ ਦੇ ਟੀਚਰਾ ਦੀ ਦੇਖ ਰੇਖ ਵਿੱਚ ਹੁੰਦੇ ਹਨ। ਨਾਰਵੇ ਦਾ ਇਹ ਪੰਜਾਬੀ ਸਕੂਲ ਇੱਕ ਦਿਨ ਯੁਰਪ ਚੋ ਸਭ ਤੋ ਵੱਡਾ ਮਾ ਬੋਲੀ ਨੂੰ ਉਜਾਗਰ ਕਰਨ ਵਾਲਾ ਸਿੱਖਿਆ ਕੇਦਰ ਹੋਵੇਗਾ।ਜੋ ਸੰਨ 1996ਤੋ ਲੈ ਕੇ ਹੁਣ ਤੱਕ ਸਿਖਿਆਂ ਦੇ ਨਾਲ ਨਾਲ ਹਰ ਸਾਲ ਟੂਰਨਾਂਮੈਟ,ਕਲਚਰਲ ,ਸਭਿਆਚਾਰਿਕ,ਵਿਸਾਖੀ ਫੇਸਟੀਵਲ,ਖੇਡਾਂ ਆਦਿ ਦੇ ਪ੍ਰੋਗਰਾਮ ਕਰਵਾਉਦਾ ਹੈ। ਭਾਵੇ ਸਾਰਾ ਖਰਚ ਬੱਚਿਆ ਦੇ ਮਾਂਪਿਆ ਦੇ ਸਹਿਯੌਗ ਨਾਲ ਹੁੰਦਾ ਹੈ। ਸਕੂਲ ਨੂੰ ਸਰਕਾਰ ਵਲੋ ਕੋਈ ਸਹਾਇਤਾ ਨਹੀ ਮਿਲੀ ਸਿਰਫ ਨਾਰਵੇ ਸਰਕਾਰ ਦੀ ਖਜਾਨਾ ਮੰਤਰੀ ਦੇ ਸਹਿਯੌਗ ਨਾਲ ਸਕੂਲ ਦਾ ਕਰਾਇਆ ਮਾਫ ਕੀਤਾ ਗਿਆ ਹੈ। ਸਕੂਲ ਦੀ ਨਵੀ ਬਿੱਲਡਿੱਗ ਦਾ ਪ੍ਰਜੈਕਟ ਬਹੁਤ ਹੀ ਵੱਡਾ ਹੈ। ਜਿਸ ਲਈ ਸਕੂਲ ਕਮੇਟੀ ਵਿਚਾਰ ਕਰ ਰਹੀ ਹੈ ।ਜੋ ਨਾਰਵੇ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਸਹਿਯੌਗ ਨਾਲ ਹਲ ਕੀਤਾ ਜਾਵੇਗਾ ਸਕੂਲ ਦੀ ਪ੍ਰੰਬਧਕ ਇਸ ਨੂੰ ਪੂਰੇ ਸੰਵਿਧਾਨ ਨਾਲ ਚਲਾ ਰਹੀ ਹੈ। ਨਾਰਵੇ ਵਿੱਚ ਰਹਿੰਦੇ ਸਭ ਮਾਪੇ ਬਹੁਤ ਹੀ ਵੱਡਭਾਗੇ ਹਾ ਕਿ ਉਹਨਾ ਦੇ ਬੱਚੇ ਗੁਰਮੁਖੀ ਦੀ ਸਿਖਿਆ ਲੈ ਕੇ ਗੁਰਵਾਣੀ ਪੜਨ ਅਤੇ ਕੀਰਤਨ ਕਰਨ ਦੇ ਕਾਬਲ ਹੋ ਸਕਦੇ ਹਨ ਨਾਰਵੇ ਵਿੱਚ ਰਹਿੰਦੇ ਭਾਰਤੀ ਲੋਕਾ ਅਤੇ ਉਹਨਾ ਨੂੰ ਆਪਨੇ ਬੱਚਿਆ ਨੂੰ ਆਪਣੀ ਮਾ ਬੋਲੀ ਪੰਜਾਬੀ ਉਜਾਗਰ ਰੱਖਣ ਤੇ ਆਪਨੇ ਕਲਚਰ ਸਭਿਆਚਾਰਿਕ ਨੂੰ ਕਾਇਮ ਰੱਖਣ ਦਾ ਸਿਹਰਾ ਪੰਜਾਬੀ ਸਕੂਲ ਨਾਰਵੇ ਤੇ ਉਸ ਦੇ ਅਧਿਆਪਕਾ ਨੂੰ ਜਾਦਾ ਹੈ ਜੋ ਆਪਨੇ ਕੀਮਤੀ ਸਮੇ ਵਿੱਚੋ ਕੁੱਝ ਕੀਮਤੀ ਪਲ ਕੱਢਕੇ ਨਾਰਵੇ ਵਿੱਚ ਜੰਮੇ ਪੱਲੇ ਬੱਚਿਆ ਨੂੰ ਪ੍ਰਦੇਸਾ ਵਿੱਚ ਰਹਿਕੇ ਵੀ ਆਪਣੀ ਮਾ ਬੋਲੀ ਨਾਲ ਜੋੜ ਰਹੇ ਹਨ। ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਇਸ ਮਾ ਬੋਲੀ ਦੇ ਬੂਟੇ ਨੁੰ ਬਹੁਤ ਸਾਰੇ ਲੋਕਾ ਨੇ ਆਪਨੇ ਖੂਨ ਪਸੀਨੇ ਨਾਲ ਸਿੰਜਿਆ ਹੈ। ਤੇ ਕਈ ਵਾਰ ਇਸ ਨੂੰ ਹਨੇਰੀਆ ਝੱਖੜਾਂ ਤੋ ਬਚਾਉਣ ਲਈ ਵਾੜ ਕਰਨ ਲਈ ਦਿਨ ਰਾਤ ਅਣਥਕ ਮੇਹਨਤ ਕੀਤੀ।ਇੰਨਾ ਸਾਰਿਆ ਸੇਵਾਦਾਰਾ ਨੇ ਆਪਨੀ ਅੱਣਥਕ ਮੇਹਨਤ ਨਾਲ ਇਸ ਸਕੂਲ ਨੂੰ ਜਵਾਨੀ ਦੀ ਦਹਿਲੀਜ ਤੇ ਲਿਆ ਖੜਾਂ ਕੀਤਾ ਹੈ। ਸਕੂਲ ਕਿਤਾਬਾ ਕਾਪੀਆ (ਸੇਟਨਰੀ)ਦਾ ਪ੍ਰੰਬਧ ਪੰਜਾਬੀ ਸਕੂਲ ਨਾਰਵੇ ਦੀ ਪ੍ਰੰਬਧਕ ਕਮੇਟੀ ਕਰਦੀ ਹੈ। ਅਤੇ ਸਕੂਲ ਦੀ ਪ੍ਰੰਬਧਕ ਕਮੇਟੀ ਵਿੱਚ ,ਚੇਅਰਮੇਨ ਅਵਤਾਰ ਸਿੰਘ,ਵਾਈਸ ਚੇਅਰਮੇਨ ਬੀਬੀ ਬਲਵਿੰਦਰ ਕੋਰ ( ਐਮ,ਸੀ ) ਐਸ,ਵੇ, ,ਸਕੱਤਰ ਮੁਖਤਿਆਰ ੰਿਸੰਘ,ਖਜਾਨਚੀ ਕਮਲਜੀਤ ਕੋਰ,ਰਸਵਿੰਦਰ ਸਿੰਘ,ਸਲਾਹਕਾਰ ਗੁਰਮੇਲ ਸਿੰਘ,ਵਰਿੰਦਰ ਕੋਰ,ਜਸਵੀਰ ਕੋਰ,ਪ੍ਰਿਤਪਾਲ ਕੋਰ,ਬਲਦੇਵ ਕੋਰ,ਇੰਦਰਜੀਤਪਾਲ ਕੋਰ, ਭੰਗੜੇ ਤੇ ਗਿੱਧੇ ਵਿੱਚ ਬਲਵਿੰਦਰ ਕੋਰ,ਸੁੱਖਵਿੰਦਰ ਕੋਰ,ਜਸਵੀਰ ਕੋਰ,ਰਸਵਿੰਦਰ ਸਿੰਘ ,ਸੁਰਿੰਦਰ ਸਿੰਘ, ਨਿਵਾ ਰਹੇ ਹਨ। ਪ੍ਰਿੰਟ ਮੀਡੀਆ ਸਿਮਰਜੀਤ ਸਿੰਘ ਦਿਉਲ, ਅਤੇ ਟੀਚਰਾ ਵਿੱਚ ਸੁੱਖਜਿੰਦਰ ਕੋਰ,ਰਮਨਜੀਤ ਕੋਰ,ਜਸਵੰਤ ਕੋਰ,ਰਾਜਵਿੰਦਰ ਕੋਰ,ਕੁਲਦੀਪ ਕੋਰ,ਬਲਦੇਵ ਸਿੰਘ, ਮਨਿੰਦਰ ਕੋਰ,ਕਮਲਜੀਤ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਕੋਰ, ਇਹ ਸਾਰੇ ਟੀਚਰ ਸਕੂਲ ਪ੍ਰਤੀ ਸੇਵਾ ਨੁੰ ਬੜੇ ਤਨ ਮਨ ਤੇ ਧੰਨ ਨਾਲ ਆਪਨਾ ਫਰਜ ਨਿਵਾ ਰਹੇ ਹਨ। ਆਉਣ ਵਾਲੇ ਵਿਸਾਖੀ ਪ੍ਰੋਗਰਾਮ ਦੀਆ ਤਿਆਰੀਆ ਕਰਨ ਵਿੱਚ ਅਣਥੱਕ ਮੇਹਨਤ ਕਰ ਰਹੇ ਹਨ ਸਾਨੂੰ ਪ੍ਰਦੇਸਾ ਵਿੱਚ ਰਹਿੰਦੇ ਭਾਰਤੀ ਭੇਣਾ ਵੀਰਾ ਨੂੰ ਮਾ ਬੋਲੀ ਪੰਜਾਬੀ ਦਾ ਸਿਖਿਆ ਪਸਾਰ ਕਰਨ ਨੂੰ ਵੱਧ ਤੋ ਵੱਧ ਸਹਿਯੌਗ ਦਿਊ ਮਾ ਬੋਲੀ ਪੰਜਾਬੀ ਊੱਚਾ ਚੁੱਕਣ ਲਈ ਸਾਨੂੰ ਪ੍ਰਦੇਸਾ ਵਿੱਚ ਆਪਣੇ ਬੱਚਿਆ ਦੇ ਭਵਿੱਖ ਨੂੰ ਉਜਲਾ ਬਣਾਊਣ ਲਈ ਰਲ ਕੇ ਉਪਰਾਲਾ ਕਰੀਏ ਧੰਨਵਾਦ।