ਪੰਜਾਬੀ ਜਿੰਨਾ ਤੇ ਸਾਨੂੰ ਮਾਣ ਹੈ
ਰੁਪਿੰਦਰ ਢਿੱਲੋ ਮੋਗਾ
ਪੰਜਾਬੀ
ਇਹ ਨਾਮ ਹੈ ਉਹਨਾ ਲੋਕਾ ਦਾ ਜੋ ਪੰਜ ਦਰਿਆਵਾ ਦੀ ਪਾਵਨ ਧਰਤੀ ਦੇ ਵਸਨੀਕ ਹਨ, ਪਰ ਮਨੁੱਖੀ ਵੰਡੀਆ
ਨੇ ਅੱਜ ਉਹਨਾ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਮੈ ਪਾਕਿਸਤਾਨੀ ਪੰਜਾਬੀ ਜਾ ਪੰਜਾਬੀ ਇੰਡੀਆ
ਤੋ, ਅੱਜ ਦੁਨੀਆ ਭੱਰ ਵਿੱਚ ਲੱਖਾ ਦੀ ਤਾਦਾਦ ਵੱਸਦੇ ਇਹ ਪੰਜਾਬੀ ਮੁਲੱਕੀ ਨਾਮ ਦੇ ਨਾਲ ਪਾਕਿਸਤਾਨੀ
ਜਾ ਇੰਡੀਅਨ ਪੰਜਾਬੀ ਕਹਾਉਣ ਲਈ ਮਜਬੂਰ ਹੋ ਗਏ, ਵਾਹ ਨੀ ਪੰਜਾਬੀਆਂ ਐ ਪਰ ਤੇਰਾ ਪੰਜਾਬੀਆ ਨੇ ਅੱਜ
ਇੱਹ ਕਹਾਉਣਾ ਤਾ ਮਨਜੂਰ ਕੱਰ ਲਿਆ ਚਾਹੇ ਉਹ ਦੇਸ਼ ਚ ਹਨ ਜਾ ਵਿਦੇਸ਼ਾ ਕਿ ਮੈ ਇਡੀਅਨ ਪੰਜਾਬੀ ਹੈ ਜਾ
ਪਾਕਿਸਤਾਨ ਪੰਜਾਬ ਤੋ, ਪਰ ਆਪਣਾ ਪੰਜਾਬੀਆ ਵਾਲਾ ਸੁਭਾਅ,ਆਦਤਾ,ਦੂਜਿਆ ਲਈ ਮਦਦ ਦਾ ਜੱਜਬਾ ਉਹੀ
ਰੱਖਿਆ। ਚਾਹੇ ਉਹ ਵਿਦੇਸ਼ਾ ਚ ਵੱਸਿਆ ਇੰਡੀਅਨ ਪੰਜਾਬੀ ਹੈ ਜਾ ਪੰਜਾਬੀ ਪਾਕਿਸਤਾਨ ਦਾ, ਜਿੱਸ ਤੇ ਵੀ
ਉਸ ਉਪਰ ਵਾਲੇ ਨੇ ਮਹੇਰ ਕੀਤੀ ਅੱਤੇ ਉਸ ਨੇ ਮਗਰ ਰਹਿ ਗਏ ਪੰਜਾਬੀਆ ਜਾ ਇਨਸਾਨਨਿੱਤ ਦੀ ਮਦਦ ਲਈ
ਜਰੂਰ ਕਰਨ ਲਈ ਸੋਚਿਆ ਅੱਤੇ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੱਤਾ , ਇਹਨਾ ਪੰਜਾਬੀਆ ਚੋ ਹੀ ਅੱਜ
ਨਾਮ ਹੈ ਨਾਰਵੇ ਦੇ ਜ਼ਿਲਾ ਬਠਿੰਡੇ ਦੇ ਕਸਬਾ ਰਾਮਪੁਰਾ ਫੁਲ ਤੋ ਨਾਰਵੇ ਦੇ ਸ਼ਹਿਰ ਓਸਲੋ ਵਿਖੇ ਰਹਿ
32 ਸਾਲ ਦਾ ਇਹ ਨਜੋਵਾਨ ਬਿੰਦਰ ਮੱਲ੍ਹੀ,ਮਾਤਾ ਕੁਲਵੰਤ ਕੋਰ ਅੱਤੇ ਪਿਤਾ ਅਰਜੁਨ ਸਿੰਘ ਦੇ ਘਰੇ ਜੰਮੇ
ਇਸ ਨੇਕ ਦਿੱਲ ਇਨਸਾਨ ਨੇ ਨਾਰਵੇ ਆ ਆਪਣੀ ਨੇਕ ਕਮਾਈ ਚੋ ਨਾ ਕੇਵਲ ਆਪਣੇ ਮਾਂ ਬਾਪ, ਭੇਣ ਭਰਾਂਵਾ
ਦੀ ਤੱਰਕੀ ਅੱਤੇ ਖੁਸ਼ਹਾਲੀ ਬਾਰੇ ਸੋਚਿਆ ਬਲਕਿ ਆਪਣੇ ਇਲਾਕੇ ਦੇ ਗਰੀਬ ਪਰਿਵਾਰਾ ਦੀ ਵੀ ਬਾਂਹ ਫੱੜੀ।ਆਪਣੇ
ਇਲਾਕੇ ਚ ਐਨ ਆਰ ਆਈ ਸਭਾ ਬਣਾ ਇਸ ਹਿੰਮਤੀ ਨੋਜਵਾਨ ਐਨ ਆਰ ਆਈ ਮਿੱਤਰਾ ਦੇ ਸਹਿਯੋਗ ਨਾਲ 42 ਪਿੰਡਾਂ
ਚ ਲੋੜਵੰਦ ਲੜਕੀਆਂ ਨੂੰ ਸਲਾਈ ਮਸ਼ੀਨਾ ਵੰਡੀਆ ਅੱਤੇ ਇਹਨਾ ਲੜਕੀਆ ਨੂੰ ਮਾਲੀ ਸਹਾਇਤਾ ਵੀ ਦਿੱਤੀ।ਸਲਾਈ
ਮਸ਼ੀਨਾ ਵੰਡ ਸਮਾਰੋਹ ਦੋਰਾਨ ਜ਼ਿਲੇ ਦੇ ਉੱਚ ਸਰਕਾਰੀ ਅਧਿਕਾਰੀਆ ਨੇ ਵੀ ਹਿੱਸਾ ਲਿਆ ਅੱਤੇ ਇਸ
ਨੋਜਵਾਨ ਦੀ ਹਿੰਮਤ ਅੱਤੇ ਸੇਵਾ ਭਾਵਨਾ ਦੀ ਸ਼ਲਾਘਾ ਕੀਤੀ। ਹੁਣ ਭਵਿੱਖ ਵਿੱਚ ਬਿੰਦਰ ਮੱਲੀ ਦੀ ਆਪਣੀ
ਐਨ ਆਰ ਆਈ ਸਭਾ ਦੇ ਮਿੱਤਰਾ ਦੇ ਸਹਿਯੋਗ ਨਾਲ ਗਰੀਬ ਲੜਕੀਆ ਦੀਆ ਸ਼ਾਦੀਆ ਕਰਨ ਦਾ ਸੁਪਨਾ ਹੈ, ਜੋ ਇਸ
ਹਿੰਮਤੀ ਨੋਜਵਾਨ ਨੇ ਪੂਰਾ ਕਰ ਹੀ ਦੇਣਾ ਹੈ।
ਪੰਜਾਬੀ ਜਿੰਨਾ ਤੇ ਸਾਨੂੰ ਮਾਣ ਹੈ, ਦੀ ਅੱਗਲੀ ਕੜੀ ਵਿੱਚ ਪੱਛਮੀ ਪੰਜਾਬ(ਪਾਕਿਸਤਾਨ) ਦੇ ਜ਼ਿਲਾ
ਗੁਜਰਾਤ ਇਲਾਕਾ ਖਾਰੀਆ ਦੇ ਓਸਲੋ ਰਹਿੰਦੇ ਚੋਧਰੀ ਵਾਸਿਮ ਹੋਣਾ ਦਾ ਜ਼ਿਕਰ ਕਰਾਂਗਾ ,ਜਿਹਨਾ ਨੇ ਆਪਣੀ
ਉਮਰ ਭਰ ਦੀ ਕਮਾਈ ਅੱਤੇ ਓਸਲੋ ਸੱਿਥਤ ਮਕਾਨ ਵੇਚ ਆਪਣੇ ਇਲਾਕੇ ਦੇ ਆਲੀਸ਼ਾਨ ਹਸਪਤਾਲ ਉਸਾਰਿਆ ਤਾ ਕਿ
ਗਰੀਬ ਜਰੂਰਤ ਮੰਦ ਜਨਤਾ ਨੂੰ ਇਲਾਜ ਮਹੁਈਆ ਹੋ ਸਕੇ।