ਆਪਣੇ
ਹੀ ਲੋਕਾਂ ਕੋਲੋਂ ਕਿਵੇਂ ਦੂਰ ਹੁਂਦੀ ਜਾ ਰਹੀ ਹੈ ਭਾਰਤੀ ਹਾਕੀ.....
ਆਖਿਰ ਕਦੋਂ ਕੁ ਤੱਕ ਏਦਾਂ ਹੀ ਇਨਕਾਊਂਟਰ ਹੁਂਦਾ ਰਹੇਗਾ ਭਾਰਤੀ ਹਾਕੀ ਦਾ....|
ਮਨਦੀਪ ਖੁਰਮੀ ਹਿਂਮਤਪੁਰਾ (ਯੂ.ਕੇ.)
ਜੇਕਰ ਅੱਜ ਸੱਚੇ ਦਿਲੋਂ ਸਰਵੇਖਣ ਕਰਵਾ ਕੇ ਦੇਖਿਆ ਜਾਵੇ
ਤਾਂ ਇਹ ਗੱਲ ਜਰੂਰ ਸਾਹਮਣੇ ਆਵੇਗੀ ਕਿ ਦੇਸ਼ ਦੇ ਲੱਖਾਂ ਲੋਕ (ਸਮੇਤ ਬੱਚੇ) ਅਜਿਹੇ ਵੀ ਹੋਣਗੇ ਜਿਹਨਾਂ
ਨੇ ਹਾਕੀ ਦੀ ਸ਼ਕਲ ਤੱਕ ਨਹੀਂ ਦੇਖੀ ਹੋਣੀ|ਇਹ ਵੀ ਨਹੀਂ ਪਤਾ ਹੋਣਾ ਕਿ ਆਪਣਿਆਂ ਦੇ ਹੀ
ਵਿਤਕਰੇ,ਜੋਰਾ-ਜਰਬੀ,ਪੈਸੇ ਤੇ ਚੌਧਰ ਦੀ ਭੁੱਖ ਦੀ ਸ਼ਿਕਾਰ 8 ਵਾਰ ਚੈਂਪੀਅਨ ਰਹਿ ਚੁੱਕੀ ਹਾਕੀ ਸਾਡੀ
ਰਾਸ਼ਟਰੀ ਖੇਡ ਹੈ|ਇਸ ਦੇ ਬਿਲਕੁਲ ਉਲਟ ਭਾਵੇਂ ਉਮਰ ਗੁਜਾਰ ਚੁੱਕੇ ਕਿਸੇ ਬਜੁਰਗ ਤਾਈਂ ਪੁੱਛ ਕੇ ਦੇਖ
ਲਉ ਉਸਨੂਂ ਵੀ ਕਿਸੇ ਨਾ ਕਿਸੇ ਪੱਖ ਤੋਂ ਜਰੂਰ ਕ੍ਰਿਕਟ ਬਾਰੇ ਕੁਝ ਨਾ ਕੁਝ ਜਾਣਕਾਰੀ ਹੋਵੇਗੀ|ਇਸਦਾ
ਕਾਰਣ ਇਹ ਨਹੀਂ ਕਿ ਅਸੀਂ ਅਗਾਂਹਵਧੂ ਹੋ ਗਏ ਹਾਂ ਬਲਕਿ ਇਸ ਦਾ ਕਾਰਣ ਤਾਂ ਇਹ ਹੈ ਕਿ ਕ੍ਰਿਕਟ ਹੀ
ਕ੍ਰਿਕਟ ਅੱਜ ਚਾਰੇ ਪਾਸਿਉਂ ਸਾਡੇ ਦਿਮਾਗਾਂ ਵਿੱਚ ਧੱਕੇ ਨਾਲ ਭਰੀ ਜਾ ਰਹੀ ਹ ਤੇ ਅਸੀ ਹਿਪਨੋਟਾਈਜ
(ਸਂਮੋਹਿਕ)ਹੋਏ ਮਾਨਸਿਕ ਰੋਗੀ ਵਾਂਗ ਕ੍ਰਿਕਟ ਦੇ ਹੀ ਸੋਹਲੇ ਗਾਈ ਜਾ ਰਹੇ ਹਾਂ|ਕੋਈ ਵੇਲਾ ਸੀ ਜਦ
ਭਾਰਤ ਦੀ ਹਾਕੀ ਟੀਮ ਜਿੱਤ ਕੇ ਪਰਤਦੀ ਤਾਂ ਪਿਂਡਾਂ ਦੇ ਮੈਦਾਨਾਂ ਵਿੱਚ ਵੀ ਟਾਹਲੀ ਜਾਂ ਕਿੱਕਰ ਦੇ
ਖੂਂਡਿਆਂ ਵਾਲੀਆਂ ਖੱਦਰ ਦੀਆਂ ਨਿੱਕਰਾਂ ਵਾਲੀਆਂ ਟੀਮਾਂ ਉੱਤਰ ਪੈਂਦੀਆਂ ਸਨ ਤੇ ਸਭ ਦੀ ਜੁਬਾਨ ਤੇ
ਹਾਕੀ ਦੀ ਹੀ ਚਰਚਾ ਰਹਿਂਦੀ ਸੀ|ਪਰ ਹੁਣ ਭਾਰਤ ਭਰ ਤਾਂ ਇੱਕ ਪਾਸੇ ਪਂਜਾਬ ਦੇ ਅਮੀਰ ਖੇਡ ਸੱਭਿਆਚਾਰ
ਨੂਂ ਵੀ ਕ੍ਰਿਕਟ ਦੇ ਜਾਲ ਨੇ ਬੁਰੀ ਤਰਾਂ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ| ਗੱਲ ਕੀ ਹਰ ਸ਼ਹਿਰ -ਗਰਾਂ
ਕ੍ਰਿਕਟ ਦੀ ਹੀ ਹਨੇਰੀ ਵਗੀ ਹੋਈ ਹੈ|ਲੋਕ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂਂ ਸੌਣ ਤੱਕ ਕ੍ਰਿਕਟ ਹੀ
ਖਾਂਦੇ,ਪੀਂਦੇ ਅਤੇ ਕ੍ਰਿਕਟ ਹੀ ਮਾਣਦੇ ਹਨ|
ਜਿਥੇ ਖਾਲੀ ਜਿਹੀ ਥਾਂ ਦੇ ਐਨ ਵਿਚਕਾਰ 3 ਡਂਡੇ ਜਾਂ ਇੱਟਾਂ ਖਿੱਲਰੀਆਂ
ਦਿਸਣ ਤਾਂ ਸਮਝ ਲਉ ਕਿ ਇਹ ਬਣਾਉਟੀ ਗੋਰਿਆਂ ਦਾ ਆਰਜੀ ਕ੍ਰਿਕਟ ਦਾ ਮੈਦਾਨ ਹੈ|
ਅੱਜ ਸਭ ਦੇ ਸਾਹਮਣੇ ਇਹ ਸਵਲ ਹੈ ਕਿ ਆਪਣੇ ਹੀ ਦੇਸ਼ ਅਂਦਰ ਰਾਸ਼ਟਰੀ ਖੇਡ ਹਾਕੀ ਬੇਦਖਲ
ਕੀਤੀ ਔਲਾਦ ਵਰਗਾ ਸਲੂਕ ਕਿਉਂ ਝੱਲ ਰਹੀ ਹੈ...ਤੇ ਬੇਗਾਨੀ ਖੇਡ ਕ੍ਰਿਕਟ ਦੀਆਂ ਤਲੀਆਂ ਕਿਸ ਕਦਰ
ਝੱਸੀਆਂ ਜਾ ਰਹੀਆਂ ਹਨ|ਹਾਕੀ ਦੇ ਹੁਣ ਤੱਕ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ
ਕਿ ਭਾਰਤੀ ਹਾਕੀ ਉਲਂਪਿਕ ਖੇਡਾਂ ਲਈ ਵੀ ਕੁਆਲੀਫਾਈ ਵੀ ਨਹੀਂ ਸਕੀ|ਇਸ ਤੋਂ ਵਧੇਰੇ ਸ਼ਰਮ ਵਾਲੀ ਗੱਲ
ਹੋਰ ਕੀ ਹੋਵੇਗੀ ਕਿ ਇੱਕ ਅਰਬ ਤੋਂ ਵੀ ਵੱਧ ਆਬਾਦੀ ਵਾਲਾ ਮੁਲਕ ਅੱਗ ਦੀ ਨਾਲ ਵਰਗੇ 11-12ਖਿਡਾਰੀ
ਵੀ ਪੈਦਾ ਨਹੀਂ ਕਰ ਸਕਿਆ|
ਜੇਕਰ ਹਾਕੀ ਦੀ ਢਹਿਂਦੀ ਕਲਾ ਅਤੇ ਕ੍ਰਿਕਟ ਦੇ ਬੱਲੇ ਦੀ ਬੱਲੇ-ਬੱਲੇ ਦੀ ਚਰਚਾ ਕਰੀਏ
ਤਾਂ ਦੋਵਾਂ ਨੂਂ ਹੀ ਸਰਮਾਏਦਾਰੀ ਪ੍ਰਭਾਵਿਤ ਕਰ ਰਹੀ ਹੈ| ਕ੍ਰਿਕਟ ਨੂਂ ਸਭ ਦੇ ਦਿਮਾਗਾਂ ਤੇ ਰਾਜ
ਕਰਾਉਣ ਅਤੇ ਹਾਕੀ ਨੂਂ ਲੋਕਾਂ ਦੇ ਦਿਮਾਗਾਂ ਚੋਂ ਕੱਢਣ ਦਾ ਕਂਮ ਬਾਖੂਬੀ ਕਰ ਰਹੇ ਹਨ ਬਾਪੂ ਗਾਂਧੀ
ਦੀ ਫੋਟੋ ਵਾਲੇ ਨੋਟ|ਹਾਕੀ ਆਪਣੇ ਕਦਰਦਾਨਾਂਨੂਂ ਹਾਕਾਂ ਮਾਰਨ ਜੋਗੀ ਇਸ ਕਰਕੇ ਰਹਿ ਗਈ ਕਿਉਂਕਿ
ਭਾਰਤੀ ਹਾਕੀ ਸਂਘ ਦੇ ਲੱਛਣ ਪਿਛਲੇ ਕਾਫੀ ਸਮੇਂ ਤੋਂ ਠੀਕ ਨਹੀਂ ਹਨ ,ਹਾਕੀ ਦੇ ਸਾਬਕਾ ਕਪਤਾਨ
ਧਨਰਾਜ ਪਿੱਲੇ ਨੇ 2004ਵਿੱਚ ਬਥੇਰੀ ਕਾਵਾਂ ਰੌਲੀ ਪਾਈ ਕਿ ਖਿਡਾਰੀਆਂ ਦੀ ਚੋਣ ਮੌਕੇ ਧਾਂਦਲੀਆਂ
ਚਲਦੀਆਂ ਹਨ ਪਰ ਵਿਚਾਰੇ ਦੀ ਕਿਸੇ ਨੇ ਇੱਕ ਨਹੀਂ ਸੁਣੀ|ਸਂਘ ਦੇ ਸਕੱਤਰ ਜ੍ਯੋਤੀ ਕੁਮਾਰਨ ਨੂਂ
ਖਿਡਾਰੀ ਦੀ ਚੋਣ ਬਦਲੇ 2 ਲੱਖ ਲੈਦਿਆਂ ਇੱਕ ਟੀ.ਵੀ. ਚੈਨਲ ਨੇ ਅਜਿਹਾ ਦਿਖਾਇਆ ਕਿ ਬਿੱਲੀ ਥੈਲਿਉਂ
ਬਾਹਰ ਆ ਗਈ ਤੇ ਸਾਰਾ ਮੁਲਕ ਥੂ-ਥੂ ਕਰੀ ਜਾ ਰਿਹਾ ਹੈ| ਇਸ ਤੋਂਵੱਧ ਹੈਰਾਨੀ ਦੀ ਗੱਲ ਕੀ ਹੋਵੇਗੀ
ਕਿ ਸਾਰੇ ਦੇਸ਼ ਨੂਂ ਨੀਵੀਂ ਪਾਉਣ ਲਈ ਮਜਬੂਰ ਕਰਨ ਵਾਲੇ ਜ੍ਯੋਤੀ ਨੂਂ ਸਿਰਫ ਅਸਤੀਫਾ ਪ੍ਰਵਾਨ ਕਰ ਕੇ
ਹੀ ਛੱਡ ਦਿੱਤਾ|ਚਾਹੀਦਾ ਇਹ ਸੀ ਕਿ ਅਜਿਹੇ ਬੇ-ਜਮੀਰੇ ਆਦਮੀ ਉੱਪਰ ਦੇਸ਼-ਧ੍ਰੋਹ ਦਾ ਕੇਸ ਚਲਾਇਆ
ਜਾਂਦਾ|ਇਸ ਸ਼ਰਮਨਾਕ ਕਾਰੇ ਤੋਂ ਬਾਦ ਸਾਰੇ ਦੇਸ਼ ਵਿੱਚ ਭਾਰਤੀ ਹਾਕੀ ਸਂਘ ਨੂਂ ਭਂਗ ਕਰਨ ਅਤੇ ਗਿੱਲ
ਸਾਹਿਬ ਤੋਂ ਅਸਤੀਫੇ ਦੀ ਮਂਗ ਦੀਆਂ ਆਵਾਜਾਂ ਉੱਠੀਆਂ ਹਨ ਪਰ ਢੀਠਤਾਈ ਦੀ ਵੀ ਕੋਈ ਹੱਦ ਹੈ ਪਰ ਗਿੱਲ
ਸਾਹਿਬ ਅਜੇ ਵੀ ਚੌਧਰ ਦੇ ਨਜਾਰੇ ਤਿਆਗਣ ਲਈ ਤਿਆਰ ਨਹੀਂ ਹਨ|ਦੇਸ਼ ਦੇ ਲੋਕ ਅੱਜ ਸ਼ਿੱਦਤ ਨਾਲ ਮਹਿਸੂਸ
ਕਰ ਰਹੇ ਹਨ ਕਿ ਜੇਕਰ ਰਾਸ਼ਟਰੀ ਖੇਡ ਦੀ ਵਾਗਡੋਰ ਇਸੇ ਤਰਾਂ ਹੀ ਗੈਰ ਤਜਰਬੇਕਾਰ ਹੱਥਾਂ ਵਿੱਚ ਜਾਂਦੀ
ਰਹੀ ਤਾਂ ਹਾਕੀ ਦਾ ਇਸੇ ਤਰਾਂ ਹੀ ਇਨਕਾਊਟਰ ਜਾਰੀ ਰਹੇਗਾ|
ਹਾਕੀ ਦੇ ਨਿਘਾਰ ਅਤੇ ਕ੍ਰਿਕਟ ਦੇ ਉਭਾਰ ਵਿੱਚ ਸਰਮਾਏਦਾਰੀ ਦੇ ਦਖਲ ਨੂਂ ਅੱਖੋਂ-ਪਰੋਖੇ
ਨਹੀਂ ਕੀਤਾ ਜਾ ਸਕਦਾ|ਸਰਮਾਇਆ ਆਪਣੇ ਪਸਾਰ ਲਈ ਜਗਾ ਭਾਲਦਾ ਹੈ,ਇਸੇ ਵਰਤਾਰੇ ਨੇ ਹੀ ਹਾਕੀ ਨੂਂ ਆਪਣੇ
ਹੀ ਲੋਕਾਂ ਕੋਲੋਂ ਦੂਰ ਕਰ ਦਿੱਤੈ ਤੇ ਕ੍ਰਿਕਟ ਨੂਂ ਮਸ਼ਹੂਰ ਕਰ ਦਿੱਤੈ|ਵਜਾ ਇਹ ਹੈ ਕਾਰੋਬਾਰੀ
ਘਰਾਣਿਆਂ ਨੂਂ ਆਪਣਾ ਮਾਲ ਵੇਚਣ ਤੇ ਮਸ਼ਹੂਰੀ ਕਰਨ ਲਈ ਉਹ ਖੇਡ ਚਾਹੀਦੀ ਸੀ ਜੋ ਲੋਕਾਂ ਨੂਂ ਵੱਧ ਤੋਂ
ਵੱਧ ਸਮਾਂ ਟੀ.ਵੀ. ਅੱਗੇ ਬਂਨ ਕੇ ਬਠਾਈ ਰੱਖੇ ਸਰਸਰੀ ਜਿਹੀ ਨਿਗਾ ਮਾਰੀਏ ਤਾਂ ਹਾਕੀ,
ਫੁੱਟਬਾਲ,ਟੈਨਿਸ ਆਦਿ ਖੇਡਾਂ ਮਸਾਂ ਘਂਟਾ ਦੋ ਘਂਟੇ ਹੀ ਲੋਕਾਂ ਨੂਂ ਬਂਨ ਸਕਦੀਆਂ ਹਨ ਪਰ ਕ੍ਰਿਕਟ
ਹੀ ਅਜਿਹਾ ਰਾਮ-ਬਾਣ ਹੈ ,ਜੇ ਮੈਚ ਇੱਕ -ਰੋਜਾ ਹੋਵੇ ਤਾਂ ਲੋਕ ਖਾਣਾ ਪੀਣਾ ਭੁੱਲਕੇ ਸਾਰਾ ਦਿਨ
ਟੀ.ਵੀ. ਦੇ ਗੁਲਾਮ ਬਣੇ ਰਹਿਂਦੇ ਹਨ ਪਰ ਜੇ ਟੈਸਟ ਮੈਚ ਹੋਵੇ ਤਾਂ ਗੱਲ 5-6 ਦਿਨ ਤੱਕ ਵੀ ਪੁੱਜ
ਜਾਂਦੀ ਹੈ|ਲੋਕ ਸਾਹ ਰੋਕ ਕੇ ਟੀ.ਵੀ. ਅੱਗੇ ਬੈਠਦੇ ਹਨ ਤੇ ਮਿਂਟਾਂ ਦੇ ਅਰਸੇ ਚ ਹੀ ਕਈ ਕਈ ਵਾਰੀ
ਮਸ਼ਹੂਰੀਆਂ ਆਈ ਜਾਂਦੀਆਂ ਹਨ ...ਉਹੀ ਵਸਤਾਂ ਜੋ ਉਹਨਾਂ ਦੇ ਮਹਿਬੂਬ ਕ੍ਰਿਕਟਰ ਵਰਤਦੇ ਹਨ|ਲੋਕ
ਪ੍ਰਭਾਵਿਤ ਹੋ ਕੇ ਉਹੀ ਵਸਤਾਂ ਖਰੀਦਣ ਨੂਂ ਪਹਿਲ ਦਿਂਦੇ ਹਨ..ਤੇ ਇਸੇ ਤਰਾਂ ਸਰਮਾਏਦਾਰਾਂ ਦੇ ਖੀਸੇ
ਅੱਗੇ ਹੋਰ ਅੱਗੇ ਭਰਦੇ ਚਲੇ ਜਾਂਦੇ ਹਨ|ਸਰਮਾਏਦਾਰੀ ਦੀ ਇਸ ਖੇਡ ਵਿੱਚ ਇਲੈਕਟ੍ਰਾਨਿਕ ਮੀਡੀਆ
ਇਸ਼ਤਿਹਾਰਬਾਜੀ ਰਾਹੀਂ ਮਾਇਆ ਕਮਾਉਣ ਦੇ ਚੱਕਰ ਵਿੱਚ ਸਭ ਤੋਂ ਵੱਡਾ ਖਿਦਮਤਗਾਰ ਬਣਿਆ ਹੋਇਆ ਹੈ|
ਇੱਥੇ ਹੀ ਬੱਸ
ਨਹੀਂਤਿਰਂਗੇ ਝਂਡੇ ਵਾਲੀਆਂ ਸ਼ਰਟਾਂ ਪਾ ਕੇ ਖੇਡਣ ਵਾਲੇ ਖਿਡਾਰੀ ਵੀ ਖੁੱਲੀ ਬੋਲੀ ਰਾਹੀਂ ਗੁਲਾਮਾਂ
ਵਾਂਗ ਆਪੋ-ਆਪਣੇ ਆਕਾਵਾਂ ਹੱਥ ਵਿਕੇ ਹੋਏ ਹਨ|ਟਕਿਆਂ ਖਾਤਰ ਵਿਕੇ ਖਿਡਾਰੀ ਦੇਸ਼ ਲਈ ਘੱਟ ਪਰ ਆਪਣੇ
ਪ੍ਰਭੂਆਂ ਦੇ ਮੁਨਾਫੇ ਚ ਵਾਧਾ ਕਰਨ ਵਾਸਤੇ ਵਧੇਰੇ ਖੇਡਦੇ ਹਨ|ਆਪਣੀ ਹੀ ਧਰਤੀ ਤੇ ਹਾਕੀ ਦਾ ਨਿਰਾਦਰ
ਅਤੇ ਕ੍ਰਿਕਟ ਦੀਆਂ ਤਲੀਆਂ ਇਸ ਕਦਰ ਝੱਸੀਆਂ ਜਾ ਰਹੀਆਂਹਨ ਕਿ ਏਸ਼ੀਆਈ ਮੁਕਾਬਲੇ ਜਿੱਤ ਕੇ ਪਰਤੀ ਹਾਕੀ
ਟੀਮ ਦੇ ਖਿਡਾਰੀਆਂ ਦੇ ਸਨਮਾਨ ਲਈ ਇੱਕ ਸਕੂਟਰ ਦੇ ਕੇ ਸਾਰ ਦਿੱਤਾ ਪਰ ਕ੍ਰਿਕਟ ਵਾਲੇ ਆਏ ਤਾਂ ਮਣਾਂ
ਮੂਂਹੀ ਧਨ ਸਿਰਾਂ ਉਪਰੋਂ ਵਾਰ ਦਿੱਤਾ|ਇਹੋ ਜਿਹਾ ਵਿਤਕਰਾ ਕਦੋਂ ਕਿਸੇ ਮਾਪੇ ਨੂਂ ਆਪਣਾ ਧੀ-ਪੁੱਤ
ਹਾਕੀ ਪੱਲੇ ਪਾਉਣ ਲਈ ਪ੍ਰੇਰ ਸਕੇਗਾ|ਮਾਇਆ ਚੀਜ ਹੀ ਐਸੀ ਹੈ ਕਿ ਹਰ ਕਿਸੇ ਦੀਆਂ ਅੱਖਾਂ ਚੁਂਧਿਆ
ਦਿਂਦੀ ਹੈ|ਸ਼ਾਇਦ ਇਹੀ ਵਜਾ ਹੈ ਕਿ ਮਾਪੇ ਆਪਣੇ ਬੱਚਿਆਂ ਹੱਥ ਹਾਕੀ ਨਾਲੋਂ ਕ੍ਰਿਕਟ ਦਾ ਬੱਲਾ ਥਮਾਉਣਾ
ਜਿਆਦਾ ਬਿਹਤਰ ਸਮਝਦੇ ਹਨ|
ਅੱਜ ਜਦੋਂ ਮਣਾਂਮੂਂਹੀ ਸਤਿਕਾਰ ਦੀ ਪਾਤਰ ਹਾਕੀ ਬੇਚਾਰੀ,ਕਰਮਾਂਮਾਰੀ ਬਣਦੀ ਜਾ ਰਹੀ ਹੈ ਉਦੋਂ
ਸ਼ਿੱਦਤ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਭਾਰਤੀ ਹਾਕੀ ਸਂਘ ਦੀ ਵਾਗਡੋਰ ਵੀ ਖਿਡਾਰੀ ਬੈਕਗਰਾਊਂਡ
ਵਾਲੇ ਕਿਸੇ ਯੋ ਵਿਅਕਤੀ ਹੱਥ ਦੇਣੀ ਚਾਹੀਦੀ ਹੈ ਨਾ ਕਿ ਸਿਰਫ ਕਿਸੇ ਅਖੌਤੀ ਚੌਧਰੀ ਹੱਥ|ਸੂਬਿਆਂ ਦੇ
ਖੇਡ ਵਿਭਾਗਾਂ ਨੂਂ ਵੱਧ ਤੋਂ ਵੱਦ ਫਂਡ ਜਾਰੀ ਕੀਤੇ ਜਾਣ ਤਾਂ ਜੋ ਛੋਟੀ ਪਨੀਰੀ ਚੋਂ ਹੋਰ ਧਿਆਨ ਚਂਦ
ਤਿਆਰ ਕਰਕੇ ਹਾਕੀ ਹੱਥ ਸੌਂਪੇ ਜਾ ਸਕਣ| ਖਾਸ ਕਰਕੇ ਮੀਡੀਏ ਨੂਂ ਵੀ ਜਿੱਡਾ ਸਿਰ ਉੱਡਾ ਸਿਰਵਾਰਨਾ
ਭਾਵ ਵਿਤਕਰੇ ਦੀ ਨੀਤੀ ਤਿਆਗ ਕੇ ਹਾਕੀ ਦਾ ਸਾਥ ਵੀ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂਂ ਦੁਬਾਰਾ
ਹਾਕੀ ਦੇ ਪ੍ਰੇਮੀ ਬਣਾਇਆ ਜਾ ਸਕੇ| ਇਹ ਇੱਕ ਲਂਮੀ ਜਂਗ ਹੈ ਇਸ ਨੂਂ ਇਮਾਨਦਾਰੀ ਨਾਲ ਹੀ ਦੁਬਾਰਾ
ਜਿੱਤਿਆ ਜਾ ਸਕਦਾ ਹੈ| ਇਮਾਨਦਾਰ ਤਨਾਂ ਸਦਕਾ ਹੀ ਹਾਕੀ ਸਿਰੋਂ ਲੱਥਿਆ ਤਾਜ ਦੁਬਾਰਾ ਟਿਕਾਇਆ ਜਾ
ਸਕੇਗਾ..
ਹੌਸਲੇ ਪਏ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ,
ਰੌਸ਼ਨ ਸਵੇਰੇ ਆਉਣਗੇ,
ਇਹ ਭਰੋਸਾ ਹੈ ਮੇਰਾ....|