ਡੀ.ਸੀ. ਦੀ ਟਰਾਲੀ.............|
ਮਨਦੀਪ ਖੁਰਮੀ ਹਿਂਮਤਪੁਰਾ(ਇਂਗਲੈਂਡ)
ਕਈ ਵਾਰ ਨਾਵਾਂ ਦਾ ਰਲੇਵਾਂ ਜਾਂ ਭੁਲੇਖਾ ਲਾਭ ਵੀ ਦੁਆ ਦਿਂਦੈ ਤੇ ਕਈ ਵਾਰ ਸਿਆਪਾ ਵੀ ਪੁਆ ਦਿਂਦੈ|ਇਹੋ ਜਿਹਾ ਕੁਝ ਹੀ ਸਾਡੇ ਪਿਂਡ ਵਾਲੇ ਦੇਬੂ ਨਾਲਹੋਇਆ|ਦੇਬੂ ਆਪਣੇ ਟਰੈਕਟਰ ਟਰਾਲੀ ਤੇ ਪਰਾਲੀ ਦਾ ਕੁਤਰਾ ਸ਼ਹਿਰ ਲਿਜਾ ਕੇ ਵੇਚਣ ਦਾ ਧਂਦਾ ਕਰਦਾ ਸੀ|ਵੱਡਾ ਸਾਰਾ ਭੂਂਗ ਲਾ ਕੇ ਭਰੀ ਟਰਾਲੀ ਦਿਨ ਵੇਲੇ ਟ੍ਯੈਫਿਕ ਸਮ੍ਰਸਿਆ ਪੈਦਾ ਕਰਦੀ ਤਾਂ ਹਰ ਕੋਈ ਔਖਾ ਜਿਹਾ ਝਾਕ ਕ ਲਂਘਦਾ|ਪੁਲਿਸ ਵਾਲੇ ਵੀ ਦਾਨ ਦ੍ਰਛਣਾ ਲਏ ਬਗੈਰ ਰੋਡ ਤੇ ਟਾਇਰ ਨਾ ਰਖਣ ਦਿਂਦੇ|ਇਕ ਦਿਨ ਹਿਂਮਤਪੁਰਾ ਡਰੇਨ ਦੇ ਪੁਲ ਟਰਾਲੀ ਲਂਘਣ ਲੱਗੀ ਤਾਂ ਸਿਪਾਹੀ ਨੇ ਰੋਕ ਲਿਆ|ਦੇਬੂ ਧਰਤੀ ਤੋਂ 10-12 ਫੁੱਟ ਉਚਾ ਟਰਾਲੀ ਦੇ ਉੱਪਰ ਸੁਤਾ ਪਿਆ ਸੀ|ਸਿਪਾਹੀ ਨੇ ਆਪਣੀ ਪੁਲਸੀਆ ਬੋਲੀ ਚ ਪੁਛਿਆ,ਕੀਹਦੀ ਟਰਾਲੀ ਆ ,ਅੱਗੋਂ ਡਰਾਈਵਰ ਬੋਲਿਆ,ਡੀ.ਸੀ ਦੀ ਆ ਜਨਾਬ|ਡੀ.ਸੀ. ਦਾ ਨਾਂ ਸੁਣ ਕੇ ਸਿਪਾਹੀ ਦਾ ਹੇਠਲਾ ਸਾਹ ਹੇਠਾਂ ਤੇ ਉਤਲਾ ਸਾਹ ਉੱਤੇ ਰਹਿ ਗਿਆ|ਵਿਚਾਰਾ ਸਿਪਾਹੀ ਸੋਚੇ ਕਿ ਕਿਥੋਂ ਪਂਗਾ ਲੈ ਲਿਆ ਸੀ |ਉਹਦਾ ਡਰਨਾਵੀ ਸੁਭਾਵਿਕ ਸੀ ਕਿਉਂਕਿ ਡੀ.ਸੀ. ਦੀ ਸਕੀ ਭੂਆ ਜੋ ਸਾਡੇ ਪਿਂਡ ਵਿਆਹੀ ਹੋਈ ਸੀ|ਸਿਪਾਹੀ ਨੇ ਅੱਖਾਂ ਰਾਹੀਂ ਹੀ ਜਾਣ ਲਈ ਹਰੀ ਝਂਡੀ ਦੇ ਦਿੱਤੀ|ਫਿਰ ਕੀ ਸੀ ਦੂਜੇ ਤੀਜੇ ਦਿਨ ਜਦ ਵੀ ਦੇਬੂ ਦਾ ਟਰੈਕਟਰ ਲਂਘਦਾ ਤਾਂ ਸਿਪਾਹੀ ਸਾਸਰੀ ਕਾਲ ਤਾਂ ਬੁਲਾਉਂਦਾ ਹੀ ਸਗੋਂ ਚਾਹ ਪਾਣੀ ਵੀ ਪੁੱਛਦਾ ਪਰ ਦੇਬੂ ਤੇ ਉਹਦਾ ਡਰਾਈਵਰ ਇਕਦਮ ਬਦਲੇ ਰਵੱਈਏ ਤੋਂ ਹੈਰਾਨ ਸਨ|ਇਕ ਦਿਨ ਕੀ ਹੋਇਆ ਕਿ ਨਵੇਂ ਬਦਲ ਕੇ ਆਏ ਥਾਣੇਦਾਰ ਨੇ ਨਾਕਾ ਲਾ ਲਿਆ ਬੁਰੇ ਕਰਮਾਂ ਨੂਂ ਦੇਬੂ ਦੀ ਟਰਾਲੀ ਵੀ ਆ ਗਈ|ਸਿਪਾਹੀ ਨੂਂ ਥਾਣੇਦਾਰ ਨੇ ਹੁਕਮ ਦਿੱਤਾ ,ਰੋਕ ਐਹਨੂਂ,ਕਿੱਧਰ ਮੂਂਹ ਚੁੱਕੀ ਆਉਂਦੈ|ਸਿਪਾਹੀ ਨੇ ਨਾਲ ਲੱਗਦਾ ਹੀ ਜਵਾਬ ਦਿੱਤਾ, ਜਾਣ ਦਿਉ ਜਨਾਬ ਡੀ.ਸੀ. ਦੀ ਟਰਾਲੀ ਆ ਜੀ|ਥਾਣੇਦਾਰ ਨੇ ਸੋਚਿਆ ਕਿ ਡੀ.ਸੀ. ਦੇ ਐਨੇ ਬੁਰੇ ਦਿਨ ਕਿਵੇਂ ਆ ਗਏ ਕਿ ਪਰਾਲੀ ਦਾ ਕੁਤਰਾ ਵੇਚਣਾ ਪੈ ਗਿਆ|ਇਸੇ ਸ਼ੱਕ ਚ ਹੀ ਉਹਨੇ ਦੇਬੂ ਦੀ ਟਰਾਲੀ ਨੂਂ ਹੱਥ ਦੇ ਕੇ ਰੋਕ ਲਿਆ|ਕਿੱਧਰ ਮੂਂਹ ਚੱਕਿਆ ਉਏ,ਕੌਣ ਆ ਟਰਾਲੀ ਦਾ ਮਾਲਕ| ਥਾਣੇਦਾਰ ਨੇ ਇਕੋ ਸਾਹੇ ਦੋ ਸਵਾਲ ਕੀਤੇ|ਡਰਦਾ ਡਰਦਾ ਡਰਾਈਵਰ ਬੋਲਿਆ,ਬਰਨਾਲੇ ਚੱਲੇ ਆਂ ਸਾਬ..ਟਰਾਲੀ ਤਾਂ ਡੀ.ਸੀ. ਦੀ ਆ ਜੀ|ਥਾਣੇਦਾਰ ਨੇ ਹੋਰ ਵੱਡੇ ਦਬਕੇ ਨਾਲ ਪੁੱਛਿਆ,ਕੌਣ ਡੀ.ਸੀ.|ਡਰਾਈਵਰ ਬੋਲਿਆ ,ਜਨਾਬ ਟਰਾਲੀ ਦੇ ਉੱਤੇ ਸੁੱਤਾ ਪਿਆ ਜੀ|ਡਰਾਈਵਰ ਨੇ ਖੁਦ ਹੀ ਆਵਾਜ ਮਾਰੀ,ਬਾਈ ਡੀ.ਸੀ. ਥੱਲੇ ਉਤਰੀਂ ਜਨਾਬ ਬੁਲਾਉਂਦੇ ਆ| ਆਵਾਜ ਸੁਣ ਕੇ ਦੇਬੂ ਅੱਖਾਂ ਮਲਦਾ ਥੱਲੇ ਉਤਰਿਆ ਤਾਂ ਥਾਣੇਦਾਰ ਗੋਲ- ਮਟੋਲ ਜਿਹੇ ਦੇਬੂ ਨੂਂ ਦੇਖ ਹੱਸੀ ਜਾਵੇਪਰ ਸਿਪਾਹੀ ਲੋਹਾ ਲਾਖਾ ਹੋਇਆ ਫਿਰੇ ਕਿਉਂਕਿ ਡੀ.ਸੀ. ਦੀ ਝੇਪ ਚ ਉਹ ਉਸ ਡਰਾਈਵਰ ਨੂਂ ਹੀ ਸਤਿ ਸ੍ਰੀ ਅਕਾਲ ਬੁਲਾਉਂਦਾ ਰਿਹਾ ਸੀ|ਉਹਨੇ ਆ ਦੇਖਿਆ ਨਾ ਤਾਅ ਦੇਬੂ ਦੇ ਦੋ ਤਿਂਨ ਧਰ ਦਿੱਤੀਆਂ|ਦੇਬੂ ਵਿਚਾਰਾ ਬਿਨਾਂ ਗੱਲੋਂ ਪਏ ਘਸੁਂਨਾਂ ਦਾ ਕਾਰਨ ਨਹੀਂ ਸੀ ਜਾਣ ਸਕਿਆ ਪਰ ਦੇਬੂ ਦਾ ਡਰਾਈਵਰ ਵੀ ਆਪਣੀ ਥਾਂ ਸੱਚਾ ਸੀ ਕਿਉਂਕਿ ਦੇਬੂ ਦਾ ਨਾਂ ਦੇਵ ਚਂਦ ਹੋਣ ਕਰਕੇ ਸਾਰੇ ਉਸਨੂਂ ਡੀ.ਸੀ. ਕਹਿ ਕੇ ਹੀ ਬੁਲਾਉਂਦੇ ਸਨ |