ਕੀ 2012 ਦੀ ਮਾਇਅਨ ਭਵਿਖ ਬਾਣੀ ਸੱਚੀ ਸਾਬਤ ਹੋਵੇਗੀ ?

ਜਸਪਾਲ ਸਿੰਘ ਬੈਂਸ

2012 ਯੂ ਕੇ ਲਈ ਬਹੁਤ ਹੀ ਮੱਹਤਵ ਪੂਰਨ ਸਾਲ ਹੈ। ਜਿਸ ਦਿਨ 1952 ਤੋਂ ਬਾਅਦ ਇਕ ਵਾਰ ਫ਼ਿਰ ਇਥੇ ਓਲੈਂਪਕ ਗੇਮਾਂ ਹੋ ਰਹੀਆਂ ਹਨ। ਜਿਥੇ ਬਿਲੀਅਨਜ਼ ਪੌਂਡ ਖਰਚੇ ਜਾਣੇ ਹਨ ਅਤੇ ਬਿਲੀਅਨਜ਼ ਹੀ ਕਮਾਏ ਜਾਣੇ ਹਨ। ਪਰ ਉਸੇ ਸਾਲ ਦੇ ਅਖੀਰ ਵਿੱਚ ਭਵਿਖ ਦੇ ਪੰਡਤਾਂ ਨੇ ਧਰਤੀ ਦੀ ਤਬਾਹੀ ਭਾਵ ਪੋਲ ਚੇਂਜ ਦੀ ਗੱਲ ਕੀਤੀ ਹੈ।
ਮੌਜੂਦਾ ਧਰਤੀ ਦੀ ਤਬਾਹੀ ਬਾਰੇ ਅਨੇਕਾਂ ਕਿਤਾਬਾਂ ਅਤੇ ਫ਼ਿਲਮਾਂ ਜਿਨ੍ਹਾਂ ਵਿੱਚ ਇੰਟਰਟੇਨਮੈਂਟ ਅਤੇ ਡੌਕੂਮੈਂਟਰੀ ਫ਼ਿਲਮਾਂ ਵੀ ਬਣ ਚੁੱਕੀਆਂ ਹਨ। ਰੋਜਾਨਾਂ ਕੋਈ ਨਾ ਕੋਈ ਡੌਕੂਮੈਂਟਰੀ ਫ਼ਿਲਮ ਟੀਵੀ ਚੈਨਲਾਂ ਤੇ ਦੇਖੀ ਜਾ ਸਕਦੀ ਹੈ। ਸੈਂਕੜੇ ਕਿਤਾਬਾਂ ਲਿਖੀਆ ਗਈਆਂ ਹਨ ਅਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਸੈਕੜੇ ਹੋਰ ਲਿਖੀਆਂ ਜਾਣੀਆਂ ਹਨ।
ਕੁਝ ਸਾਲ ਪਹਿਲਾਂ ਰਿਚਰੜ ਨੂਨ ਦੀ ਇਕ ਕਿਤਾਬ ਛਪੀ ਸੀ। ਜਿਸ ਵਿੱਚ ਉਸ ਨੇ ਸਾਂਇੰਟਫ਼ਿਕ ਪਰੂਫ਼ਾਂ ਨਾਲ ਪੂਰਾ ਵੇਰਵਾ ਦੇ ਕੇ ਦਸਿਆ ਹੋਇਆ ਸੀ। ਉਸ ਕਿਤਾਬ ਦਾ ਨਾਮ ਸੀ 5/5/2000 ਜਿਸ ਵਿੱਚ ਲਿਖਿਆ ਗਿਆ ਸੀ, ਕਿ ਇਸ ਦਿਨ ਸਾਡੇ ਬ੍ਰਹਿਮੰਡ ਦੇ ਪੰਜ ਮੇਨ ਪਲੈਨਿਟ ਸਣੇ ਧਰਤੀ ਇਕ ਲਾਈਨ ਵਿਚ ਆ ਰਹੇ ਹਨ। ਜਿਸ ਨਾਲ ਧਰਤੀ ਦੀ ਖਿੱਚ ਸ਼ਕਤੀ ਘੱਟ ਜਾਣੀ ਸੀ। ਖਿਚ ਘਟਣ ਨਾਲ ਧਰਤੀ ਦੇ ਦੋਹਾਂ ਪੋਲਾਂ ਭਾਵ ਨਾਰਥ ਅਤੇ ਸਾਉਥ ਤੇ ਹਜਾਰਾਂ ਸਾਲਾਂ ਤੋਂ ਪਈ ਆਈਸ ਨੇ ਤਿਲਕ ਕੇ ਸਮੁੰਦਰ ਵਿੱਚ ਡਿੱਗ ਪੈਣਾ ਸੀ ਅਤੇ ਸੁਨਾਮੀ ਨੇ ਸਾਰੀ ਧਰਤੀ ਤੇ ਉਥਲ-ਪੁੱਥਲ ਕਰ ਦੇਣੀ ਸੀ। ਫ਼ਿਰ ਹਰੇਕ ਪਾਸੇ ਤਬਾਹੀ ਹੀ ਤਬਾਹੀ।
ਫ਼ਰੈਂਚ ਪੰਡਤ 1503-66 ਨੌਸਟਰਾਡਾਮਸ ਦੀਆਂ ਭਵਿਖਬਾਣੀਆਂ ਅੱਜ ਕੱਲ ਸਭ ਤੋਂ ਵੱਧ ਮਸ਼ਹੂਰ ਹਨ। ਤਕਰੀਬਨ ਸਾਰੇ ਧਰਮਾਂ ਅਤੇ ਸਭਿਆਚਾਰਾਂ ਦੇ ਲੋਕ ਆਉਣ ਵਾਲੇ ਭਵਿਖ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਪਸ਼ੀਨਗੋਈਆਂ ਨੂੰ ਮਨਦੇ ਹਨ। ਜਿਸ ਵਿੱਚ ਐਸ ਵੇਲੇ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਸਭ ਤੋਂ ਅੱਗੇ ਹਨ। ਇਨ੍ਹਾਂ ਪਸ਼ੀਨ ਗੋਈਆਂ ਵਿੱਚ ਜੀਸਸ ਦੇ ਮੁੜ ਆਉਣ, ਐਂਟੀ ਕਰਾਈਸ, ਡੈਡ ਸਕਰੋਲ ਅਤੇ ਬੁਕ ਆਫ਼ ਰੈਵੀਲੇਸ਼ਨ ਬਾਰੇ ਈਸਾਈਆਂ ਦਾ ਬਹੁਤ ਡੁੰਘਾ ਵਿਸ਼ਵਾਸ਼ ਹੈ। ਉਨ੍ਹਾਂ ਦੀ ਸੋਚ ਮੁਤਾਬਕ ਹੁਣ ਦਾ ਸਮਾਂ ਅਖੀਰੀ ਸਮਾਂ ਹੈ। ਦਿਸ ਰਿਹਾ ਸੰਸਾਰ ਖਤਮ ਹੋ ਜਾਣਾ ਹੈ ਆਦਿ। ਅਮਰੀਕਨ ਸਪੇਸ ਏਜੰਸੀ ਨਾਸਾ ਅਨੁਸਾਰ ਸੂਰਜ ਹਰੇਕ ਗਿਆਰਾਂ ਸਾਲਾਂ ਬਾਅਦ ਆਪਣਾ ਪੋਲ ਬਦਲਦਾ ਹੈ। ਜਿਸ ਅਧੀਨ ਉਸ ਦਾ ਨੌਰਥ ਪੋਲ ਸਾਉਥ ਹੋ ਜਾਂਦਾ ਹੈ। ਜਿਹੜਾ ਕਿ 2012 ਵਿੱਚ ਇਕ ਬਾਰ ਫ਼ੇਰ ਹੋਣ ਵਾਲਾ ਹੈ। ਇਸ ਦਾ ਅਫ਼ੈਕਟ ਵੀ ਸਾਡੀ ਧਰਤੀ ਦੇ ਮੌਸਮ ਅਤੇ ਇਸ ਦੇ ਸੁਭਾੳੇ ਤੇ ਪੈਣਾ ਹੀ ਪੈਣਾ ਹੈ।
ਡੈਡ ਸਕਰੋਲ, ਬਾਈਬਲ ਕੋਡ, ਪਾਥ ਆਫ਼ ਦੀ ਪੋਲ, ਪੰਜ ਪੰਜ 2000, ਔਰੀਅਨ ਪਰਡੈਕਸ਼ਨਜ਼, ਵੈਦਿਕ ਫ਼ਰੌਫ਼ਿਸੀਜ਼, ਮਾਇਅਨ ਫ਼ਰੌਫ਼ਿਸੀਜ਼, ਮਦਰ ਸ਼ਿਪਟਨ ਅਤੇ ਸੈਂਕੜੇ ਹੋਰ ਭਵਿਖਬਾਣੀਆਂ ਅਤੇ ਸਾਂਇਟਫ਼ਿਕ ਸਟੇਟਮੈਂਟਾਂ ਸਾਰੀਆਂ ਹੀ ਵੀਹਵੀ ਸਦੀ ਦੇ ਅਖੀਰ ਅਤੇ ਇਕਵੀ ਸਦੀ ਦੇ ਪਹਿਲੇ ਦਹਾਕੇ ਨੂੰ ਗੰਭੀਰ ਰੂਪ ਵਿੱਚ ਧਰਤੀ ਵਾਸੀਆਂ ਲਈ ਮੁਸਕਲਾਂ ਭਰਿਆ ਗਿਣਦੀਆਂ ਹਨ। ਇਕ ਹੋਰ ਨਵੀ ਕਿਤਾਬ 2008 ਵਿੱਚ ਇਸ ਅਖੀਰਲੇ ਸਮੇਂ ਦੀ ਸੁਰੂਆਤ ਦੱਸ ਰਹੀ ਹੈ। ਉਸ ਮੁਤਾਬਕ ਬੁਕ ਆਫ਼ ਰੈਵੇਲੇਸ਼ਨ ਜੋ ਈਸਾਈ ਧਰਮ ਦੀ ਧਾਰਮਿਕ ਕਿਤਾਬ ਹੈ ਵਿੱਚ ਲਿਖਿਆ ਹੋਇਆ ਹੈ ਕਿ ਆਉਣ ਵਾਲੇ ਇਹ ਪੰਜ ਸਾਲ ਮਨੁਖਤਾ ਲਈ ਬਹੁਤ ਹੀ ਭਿਆਨਕ ਹੋਣਗੇ। ਜਿਸ ਵਿੱਚ ਮਾਊਂਟਐਵਰਿਸਟ ਜਿੱਡਾ ਪਹਾੜ ਵਰਗਾ ਪੱਥਰ ਸਾਡੀ ਧਰਤੀ ਵੱਲ ਆਵੇਗਾ। ਜੋ ਨੌਰਥ ਇੰਟਲਾਟਿਕ ਸਮੁੰਦਰ ਵਿੱਚ ਡਿਗੇਗਾ ਅਤੇ ਜਿਸ ਨਾਲ ਦੁਨੀਆਂ ਦੇ ਵੱਡੇ ਵੱਡੇ ਸ਼ਹਿਰ ਜੋ ਸਮੁੰਦਰ ਦੇ ਕਿਨਾਰੇ ਹਨ ਸੁਨਾਮੀ ਨਾਲ ਤਬਾਹ ਹੋ ਜਾਣਗੇ ਆਦਿ। ਫ਼ਿਰ ਇਕ ਕੌਮਟ {ਜੋ ਬਰਫ਼ ਅਤੇ ਧੂੜ ਦੀ ਬਣੀ ਹੋਈ ਹੈ} ਅਚਾਨਕ ਸਾਡੇ ਆਕਸ਼ ਵਿੱਚ ਦਿਸਣ ਲੱਗੇਗੀ ਅਤੇ ਸਾਂਇੰਸਦਾਨਾ ਦੇ ਉਪਾ ਕਰਨ ਦੇ ਬਾਵਯੂਦ ਵੀ ਉਹ ਧਰਤੀ ਦੀ ਤਬਾਹੀ ਦਾ ਕਾਰਨ ਬਣੇਗੀ। 1488 ਸੰਨ ਵਿੱਚ ਯਾਰਕਸ਼ਾਇਰ ਵਿੱਚ ਜਨਮੀ ਮਦਰ ਸ਼ਿਪਟਨ ਨੇ ਤਾਂ ਤਬਾਹੀ ਦਾ ਨਕਸ਼ਾ ਬਹੁਤ ਹੀ ਸਰਲ ਕਵਿਤਾ ਵਿੱਚ ਬੰਨਿਆ ਹੈ। ਇਥੋਂ ਤੱਕ ਕੇ ਉਸ ਨੇ ਆਪਣੇ ਮਰਨ ਦਾ ਦਿਨ ਵੀ ਦੱਸ ਦਿਤਾ ਸੀ। ਜੋ ਕਿ 1561 ਸੀ। ਉਸ ਨੇ ਵੀ ਇਸ ਸਮੇਂ ਬਾਰੇ ਬਵਿਖਬਾਣੀ ਕੀਤੀ ਹੋਈ ਹੈ ਕਿ ਇਹ ਧਰਤੀ ਤੇ ਜਿਥੇ ਪਾਣੀ ਹੈ, ਉਥੇ ਧਰਤੀ ਹੋ ਜਾਣੀ ਹੈ ਜਿਥੇ ਧਰਤੀ ਹੈ ਉਥੇ ਪਾਣੀ, ਭਾਵ ਸਮੁੰਦਰ। ਉਹ ਅੱਗੇ ਕਹਿੰਦੀ ਹੈ ਕਿ ਜਰੂਰੀ ਨਹੀ ਸਾਰੀ ਧਰਤੀ ਨਾਲ ਹੀ ਇੰਝ ਹੋਣਾ ਹੈ। ਪਰ ਜਿਹੜੀ ਬਚ ਜਾਵੇਗੀ ਉਹ ਆਦਮ ਅਤੇ ਪਸ਼ੂ ਪੰਛੀਆਂ ਦੇ ਮੁਰਦੇ ਸਰੀਰਾਂ ਨਾਲ ਢਕੀ ਜਾਵੇਗੀ। ਪਰ ਫ਼ਿਰ ਸਾਰੀ ਲੋਕਾਈ ਵਿੱਚੋ ਜਿਹੜੇ ਲੋਕ ਜੋ ਬਹੁਤ ਹੀ ਥੋੜੇ ਭਾਵ ਇਕ ਛੋਟੇ ਜਿਹੇ ਗਰੁਪ ਦੀ ਸ਼ਕਲ ਵਿੱਚ ਬਚਣਗੇ, ਉਹ ਕਿਸੇ ਦੂਰ ਦੇ ਪਹਾੜ ਭਾਵ ਇੰਗਲੈਂਡ ਤੋਂ ਬਹੁਤ ਦੂਰ ਕਿਸੇ ਪਹਾੜ ਦੀ ਕੁੰਦਰ ਵਿੱਚੋ ਬਚ ਨਿਕਲਣ ਗੇ। ਜਿਨ੍ਹਾਂ ਨੇ ਇਸ ਧਰਤੀ ਨੂੰ ਦੁਬਾਰਾ ਅਬਾਦ ਕਰਨਾ ਹੈ ਆਦਿ।
ਇਕ ਹੋਰ ਅਮਰੀਕ ਡਾਕਟਰ ਇਜ਼ਗਰ ਕੇਇਸੀ ਨੇ ਵੀ ਆਪਣੀਆਂ ਭਵਿਖਬਾਣੀਆਂ ਵਿੱਚ 1960 ਤੋਂ ਬਾਅਦ ਦੇ ਸਮੇਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। ਉਸ ਮੁਤਾਬਕ 2000 ਵਿੱਚ ਪੋਲ ਆਪਣੀ ਥਾਂ ਬਦਲਣਗੇ। ਅੱਗੇ ਉਹ ਇਹ ਵੀ ਲਿਖਦਾ ਹੈ ਕਿ ਇਹ ਜਰੂਰੀ ਨਹੀ ਕਿ 2000 ਸਾਲ ਵਿੱਚ ਹੀ ਭਾਣਾ ਵਰਤੇ ਇਕ ਜਾਂ ਦੋ ਦਹਾਕੇ ਦੁਨੀਆਂ ਦੀ ਹਿਸਟਰੀ ਵਿੱਚ ਇਕ ਜਾ ਦੋ ਦਿਨ ਹੀ ਮੰਨੇ ਜਾ ਸਕਦੇ ਹਨ। ਭਾਵ ਇਹ ਸਮਾਂ 10-15 ਸਾਲ ਇਧਰ-ਉਧਰ ਵੀ ਹੋ ਸਕਦਾ ਹੈ।
ਨੌਸਟਰਾਡਾਮਸ ਦੀਆਂ 80 % ਭਵਿਖਬਾਣੀਆਂ ਸਹੀ ਸਾਬਤ ਹੋਈਆਂ ਹਨ। ਉਸ ਮੁਤਾਬਕ 2000 ਭਾਵ ਇਕਵੀ ਸਦੀ ਦਾ ਪਹਿਲਾ ਦਹਾਕਾ ਮਨੁਖਤਾ ਲਈ ਬਹੁਤ ਕਠਨਾਈਆਂ ਵਾਲਾ ਹੋਵੇਗਾ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਭਵਿਖਬਾਣੀਆਂ ਨੂੰ ਜੇ ਗੰਭੀਰਤ ਨਾਲ ਲਿਆ ਜਾਵੇ ਤਾਂ ਇਹ ਮਨੁਖਤਾ ਲਈ ਇਕ ਚੈਲੰਜ ਵੀ ਹਨ। ਆ ਰਹੀਆਂ ਮਾੜੀਆਂ ਘਟਨਾਵਾਂ ਨੂੰ ਰੋਕਿਆ ਵੀ ਜਾ ਸਕਦਾ ਹੈ। ਨੌਸਟਰਾਡਾਮਸ ਨੇ ਮਿਡਲ ਈਸਟ ਅਤੇ ਵਿਸਟ ਦੇ ਆਪਸੀ ਖਿਚੋਤਾਣ ਦੇ ਮਹੌਲ ਨੂੰ ਬਹੁਤ ਹੀ ਗੰਭੀਰਤ ਨਾਲ ਲਿਆ ਹੈ। ਅਤੇ ਬੜੇ ਹੀ ਰੌਚਕ ਢੰਗ ਨਾਲ ਇਸ ਖਿਚੋਤਾਣ ਨੂੰ ਮੁਸਲਮਾਨ ਕੌਮ ਨੂੰ ਜਿਮੇਬਾਰ ਠਹਿਰਾਇਆ ਹੈ। ਇਨ੍ਹਾਂ ਸਬੰਧਾਂ ਬਾਰੇ ਕਾਫ਼ੀ ਕੁਝ ਲਿਖਿਆ ਹੈ। ਜਿਸ ਵਿੱਚ ਐਸ ਵੇਲੇ ਇਰਾਨ ਸਭ ਤੋਂ ਵੱਧ ਸ਼ਕਤੀਸ਼ਾਲੀ ਅਤੇ ਖਤਰਨਾਕ ਗਿਣਿਆ ਗਿਆ ਹੈ। ਇਰਾਨ ਆਉਣ ਵਾਲੇ ਸਾਲਾਂ, ਮਹੀਨਿਆਂ ਵਿੱਚ ਕੋਈ ਵੀ ਕਠਨਾਈ ਪੈਦਾ ਕਰ ਸਕਦਾ ਹੈ। ਜਿਸ ਨਾਲ ਦੁਨੀਆਂ ਦੀ ਸ਼ਾਂਤੀ ਭੰਗ ਹੀ ਨਹੀ ਬਲਕਿ ਦੁਨੀਆਂ ਤਬਾਹੀ ਦੇ ਕੰਢੇ ਤੇ ਪਹੁੰਚ ਸਕਦੀ ਹੈ। ਅਸਲ ਵਿੱਚ ਇਹ ਸਾਰੀ ਬੀਮਾਰੀ ਇਸਲਾਮ ਅਤੇ ਈਸਾਈਅਤ ਦੀ ਹੀ ਦੇਣ ਹੈ। ਇਹ ਦੋਵੇ ਧਰਮ ਸੰਸਾਰ ਲੀਡਰ ਬਣਨ ਦੇ ਸੁਪਨੇ ਲੈ ਰਹੇ ਹਨ। ਦੋਹਾਂ ਕੋਲ ਖਤਰਨਾਕ ਹਥਿਆਰ ਹਨ। ਦੋਵੇ ਹੀ ਲਾਲਚੀ ਹਨ। ਇਸ ਲਈ ਮਨੁਖਤਾ ਲਈ ਖਤਰਨਾਕ ਹਨ। ਇਹ ਲਾਲਚ ਵਿੱਚ ਆ ਕੇ ਕੁਝ ਵੀ ਕਰ ਸਕਦੇ ਹਨ! ਇਸਲਾਮਿਕ ਲੋਕ ਵੀ ਹੁਣ ਸੰਸਾਰ ਨੂੰ ਈਸਾਈਆਂ ਵਾਂਗ ਫ਼ਤਹਿ ਕਰਨ ਦੇ ਸੁਫ਼ਨੇ ਲੈ ਰਹੇ ਹਨ। ਸਾਰੇ ਪਾਸੇ ਔਰੰਗਜੇਬ ਵਾਂਗ ਸਿਰਫ਼ ਇਸਲਾਮ ਦਾ ਹੀ ਬੋਲਬਾਲਾ ਚਾਹੁੰਦੇ ਹਨ। ਅਲ-ਕਾਇਦਾ ਦਾ ਭਾਵ ਵੀ ਇਹ ਹੀ ਹੈ। ਪਿਛੇ ਜਿਹੇ ਬਿਨ ਲਾਦਨ ਨੇ ਅਮਰੀਕਾ ਨੂੰ ਵਾਰਨਿੰਗ ਵੀ ਦਿੱਤੀ ਸੀ। ਜਿਸ ਵਿੱਚ ਉਸ ਨੇ ਬੁਸ਼ ਨੂੰ ਕਿਹਾ ਸੀ ਕਿ ਜੇ ਸਾਰਾ ਅਮਰੀਕਾ ਅਤੇ ਬੁਸ਼ ਖੁਦ ਮੁਸਲਮਾਨ ਬਣ ਜਾਵੇ ਤਾਂ ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀ।
ਅੱਜ ਦੀ ਚਰਚਾ ਦਾ ਵਿਸ਼ਾ ਹਨ, ਮੈਕਸੀਕੋ ਦੀਆਂ ਮਾਇਅਨ ਭਵਿਖਬਾਣੀਆਂ। ਜਿਸ ਮੁਤਾਬਕ ਮਾਇਅਨ ਕਲੰਡਰ ਦਸਦਾ ਹੈ ਕਿ 21 ਦਸੰਬਰ 2012 ਨੂੰ ਸਾਡੇ ਬ੍ਰਹਿਮੰਡ ਦਾ ਇਕ ਚੱਕਰ ਖਤਮ ਹੋ ਜਾਣਾ ਹੈ। ਅਤੇ ਇਸ ਦਿਨ ਹੀ ਸਾਡਾ ਸੂਰਜ ਅਤੇ ਸਾਡੀ ਧਰਤੀ ਜਿਸ ਤੇ ਤਕਰੀਬਨ ਸੱਤ ਬਿਲੀਅਨ ਲੋਕ ਵਸਦੇ ਹਨ, ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਕਿਉਕਿ ਉਸ ਦਿਨ ਮਿਲਕੀਵੇਅ ਦੇ ਸੈਂਟਰ ਨਾਲ ਸਾਡੇ ਸੂਰਜ ਅਤੇ ਸਾਡੀ ਧਰਤੀ ਨਾਲ ਅਲਾਇਨਮੈਂਟ ਹੋਣੀ ਹੈ। ਜਿਹੜੀ ਹਰੇਕ 25920 ਸਾਲ ਬਾਅਦ ਆਪਣਾ ਚੱਕਰ ਪੂਰਾ ਕਰਦੀ ਹੈ। ਭਾਵ ਇਹ ਅਲਾਇਨਮੈਂਟ 25920 ਸਾਲ ਪਹਿਲਾਂ ਵੀ ਹੋਈ ਸੀ। ਜਿਸ ਨਾਲ ਧਰਤੀ ਦੀ ਖਿੱਚ ਘਟ ਜਾਣੀ ਹੈ। ਖਿਚ ਘਟਣ ਨਾਲ ਨੌਰਥ ਅਤੇ ਸਾਉਥ ਪੋਲ ਆਪਣਾ ਥਾ ਬਦਲ ਲੈਣਗੇ। ਪਰ ਇਹ ਜਰੂਰੀ ਨਹੀ ਕਿ 380 ਡਿਗਰੀ ਤੇ ਬਦਲਣ। ਜੇ 30 ਜਾਂ 45 ਡਿਗਰੀ ਵੀ ਘੁੰਮਣ ਗੇ ਤਾਂ ਵੀ ਸੋਚਣ ਤੋਂ ਵੱਧ ਨੁਕਸਾਨ ਹੋ ਸਕਦਾ ਹੈ। ਜਿਸ ਨਾਲ ਧਰਤੀ ਦਾ ਉਪਰਲਾ ਕਰੱਸਟ ਭਾਵ ਉਪਰਲਾ ਹਿੱਸਾ ਪਾਟ ਜਾਵੇਗਾ। ਅਤੇ ਸਾਰੀ ਧਰਤੀ ਭੂਚਾਲ ਦੀ ਲਪੇਟ ਵਿੱਚ ਆ ਜਾਵੇਗੀ। ਥਾਂ ਥਾਂ ਤੇ ਲਾਵਾ ਫ਼ੁੱਟੇਗਾ। ਭੂਚਾਲ ਅਤੇ ਸੂਨਾਮੀ ਨੇ ਧਰਤੀ ਨੂੰ ਪਾਣੀ ਅਤੇ ਅੱਗ ਨਾਲ ਤਬਾਹ ਕਰ ਦੇਣਾ ਹੈ। ਧਰਤੀ ਅਤੇ ਸਮੁੰਦਰ ਵਿੱਚ ਰਹਿੰਦੇ 95% ਜੀਵ ਖਤਮ ਹੋ ਜਾਣੇ ਹਨ। ਧਰਤੀ ਦਾ ਮੌਸਮ ਬਦਲ ਜਾਣਾ ਹੈ। ਜਿਥੇ ਅੱਜ ਠੰਡ ਹੈ, ਉਥੇ ਗਰਮੀ ਜਾਂ ਖੁਸ਼ਕ ਇਲਾਕਾ ਬਣ ਸਕਦਾ ਹੈ। ਜਿਥੇ ਅੱਜ ਖੁਸ਼ਕੀ ਹੈ ਭਾਵ ਰੇਗਸਿਤਾਨ ਹਨ। ਉਥੇ ਵਧੀਆ ਮੌਸਮ ਹੋ ਸਕਦਾ ਹੈ। ਪਰ ਇਹ ਗੱਲ ਪੱਕੀ ਹੈ ਕਿ ਅਜਿਹਾ ਭਾਣਾ ਵਾਪਰਨ ਨਾਲ ਕਈ ਮਹੀਨਿਆਂ ਅਤੇ ਸਾਲਾਂ ਤੱਕ ਸੂਰਜ ਦੇਵਤਾ ਆਪਣੀ ਰੌਸ਼ਨੀ ਗੁਆ ਦੇਵੇ। ਬਚੇ ਹੋਏ ਪੰਜ % ਜੀਵ ਵੀ ਭੁਖ ਮਰੀ ਅਤੇ ਬਦਲੇ ਹੋਏ ਮੌਸਮ ਕਾਰਨ ਤੜਫ਼ ਤੜਫ਼ ਕੇ ਮਰ ਜਾਣ। ਇਸ ਕਰਕੇ ਹੌਂਸਲਾ ਛੱਡਣ ਦੀ ਲੋੜ ਨਹੀ ਹੈ। ਜਿਆਦਾ ਕੰਮ ਕਰੋ ਤਾਂ ਕਿ ਇਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਅਸੀ ਆਪਣੇ ਆਪ ਹੀ ਕਾਮਯਾਬ ਹੋ ਜਾਈਏ। ਫ਼ਿਰ ਪਛਤਾਉਣਾ ਵੀ ਨਹੀ ਪਵੇਗਾ!! ਸੋ ਫ਼ਿਕਰ ਨਾ ਕਰੋ। ਇਹ ਬਵਿਖਬਾਣੀਆਂ ਦਾ ਜੇ ਪਹਿਲਾਂ ਪਤਾ ਲੱਗ ਜਾਵੇ ਤਾਂ ਵਾਪਰ ਦੀਆਂ ਹੀ ਨਹੀ। ਜਿਹੜੀਆਂ ਵਾਪਰ ਜਾਂਦੀਆਂ ਹਨ ਉਨ੍ਹਾਂ ਦਾ ਪਤਾ ਹੀ ਨਹੀ ਹੁੰਦਾ। ਵਾਹਿਗੁਰੂ ਨੇ ਹਰੇਕ ਭੇਦ ਨੂੰ ਆਪਣੇ ਕੋਲ ਰਖਿਆ ਹੋਇਆ ਹੈ। ਉਹ ਕਿਸ ਗੱਲ ਵਿੱਚ ਖੁਸ਼ ਹੈ। ਸਿਰਫ਼ ਉਹ ਹੀ ਜਾਣਦਾ ਹੈ। ਵੈਸੇ ਵੀ ਗੁਰਬਾਣੀ ਦਾ ਫ਼ੁਰਮਾਨ ਹੈ ਕਿ ॥ ਕਈ ਵਾਰ ਪਸਰਿਓ ਪਾਸਾਰ॥
ਸਿੱਖ ਟਾਈਮਜ਼ ਚੋ ਧੰਨਵਾਦ ਸਾਹਿਤ