ਸਾਲ 2007 ਦੌਰਾਨ ਧਾਰਮਿਕ ਸਰਗਰਮੀਆਂ
ਹਰਬੀਰ ਸਿੰਘ ਭੰਵਰ
ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿਵਸ ਦੀ ਤੀਜੀ ਸ਼ਤਾਬਦੀ ਤੋਂ ਪਹਿਲੇ ਇਸ ਵਰ੍ਹੇ ਭਾਵੇਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਨੇਕ
ਪੰਥਕ ਸੰਸਥਾਵਾਂ ਵਲੋਂ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਦਰਬਾਰ ਤੇ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕਰ
ਦਿਤੀ ਗਈ ਹੈ, ਪਰ ਮੁਖ ਤੌਰ 'ਤੇ ਸਮਾਪਤ ਹੋ ਰਿਹਾ ਵਰ੍ਹਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ
ਰਹੀਮ ਸਿੰਘ ਵਲੋਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਲਿਬਾਸ ਪਹਿਣ ਕੇ ਨਕਲ ਕਰਨ ਦੇ
ਸਵਾਂਗ ਕਾਰਨ ਡੇਰਾਵਾਦ ਦੇ ਝੰਜਟ ਵਿਚ ਹੀ ਉਲਝਿਆ ਰਿਹਾ ਹੈ।ਇਸ ਵਾਦ ਵਿਵਾਦ ਕਾਰਨ ਇਕ ਵਾਰੀ ਤਾਂ
1978 ਵਾਂਗ ਵਿਸਫੋਟਕ ਸਥਿਤੀ ਬਣ ਗਈ ਸੀ ਤੇ ਪੰਜਾਬ ਦੇ ਅਮਨ ਤੇ ਸ਼ਾਤੀ ਨੂੰ ਲਾਂਬੂ ਲਗਣ ਦਾ ਖ਼ਤਰਾ
ਪੈਦਾ ਹੋ ਗਿਆ ਸੀ, ਪਰ ਦੁਚਿੱਤੀ ਵਿਚ ਰਹਿਣ ਪਿਛੋਂ ਪੰਜਾਬ ਸਰਕਾਰ ਨੇ ਹਾਲਾਤ 'ਤੇ ਕਾਬੂ ਪਾ ਲਿਆ।ਵੈਸੇ
ਹਾਲੇ ਵੀ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਕਿਤੇ ਕਿਤੇ ਇੱਕਾ ਦੁੱਕਾ ਝੜੱਪਾਂ ਹੁੰਦੀਆਂ
ਰਹਿੰਦੀਆਂ ਹਨ।
.jpg)
ਇਸ ਵਿਵਾਦਗ੍ਰਸਤ ਸਥਿਤੀ ਪੈਦਾ ਹੋਣ ਦਾ ਮੁਖ ਕਾਰਨ ਡੇਰਾ ਸਿਰਸਾ ਦੇ ਮੁਖੀ ਵਲੋਂ 11 ਮਈ ਨੂੰ ਡੇਰਾ
ਸਲਾਵਤਪੁਰਾ ਜ਼ਿਲਾ ਬਠਿੰਡਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਲਿਬਾਸ ਪਹਿਣ ਕੇ, ਸਿਰ ਤੇ
ਕਲਗੀ ਲਗਾ ਕੇ 1699 ਦੀ ਵਿਸਾਖੀ ਵਾਲੇ ਇਤਿਹਾਸਿਕ ਦਿਹਾੜੇ ਖਾਲਸਾ ਪੰਥ ਦੀ ਸਾਜਣਾ ਕਰਨ ਸਮੇਂ
ਅੰਮ੍ਰਿਤ ਛੱਕਾਉਣ ਦੀ ਨਕਲ ਕਰਨਾ ਹੈ।ਇਹ ਗਲ ਭਾਂਬੜ ਬਣ ਕੇ ਸ਼ਾਇਦ ਇਕ ਦੰਮ ਨਾ ਭੜਕਦੀ ਜੇ ਕਰ ਇਸ
ਸਾਰੇ ਪਾਖੰਡ ਬਾਰੇ ਐਤਵਾਰ 13 ਮਈ ਨੂੰ ਅਖ਼ਬਾਰਾਂ ਵਿਚ ਪੂਰੇ ਸਫੇ ਦਾ ਇਸ਼ਤਿਹਾਰ ਨਾ ਛਪਦਾ ਜਿਸ ਵਿਚ
ਕਿਹਾ ਗਿਆ , ''ਮਰ ਰਹੀ ਇਨਸਾਨੀਅਤ ਨੂੰ ਦੁਬਾਰਾ ਜ਼ਿੰਦਾ ਕਰ ਕੇ ਡੇਰਾ ਸੱਚਾ ਸੌਦਾ ਦੇ 'ਪੂਜਨੀਕ
ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸ਼ਾਂ' ਨੇ ਲੱਖਾਂ ਲੋਕਾਂ ਨੂੰ ਆਪਣੀ ਪਾਵਨ ਰਹਿਮਤ ਨਾਲ 'ਇੰਸਾਂ'
ਬਣਾਇਆ। ਹੇਠਾਂ ਗੁਰਮਤਿ ਰਹਿਤ ਮਰਯਾਦਾ ਦੀ ਨਕਲ ਕਰਦਿਆਂ ਡੇਰੇ ਦੇ 'ਇੰਸਾਂ ਲਈ 47 ਨਿਯਮ ਦਿਤੇ ਗਏ
ਸਨ। ਸ਼ਿ
ਇਸ਼ਤਿਹਾਰ ਦੇਖ ਕੇ ਅਨੇਕਾਂ ਹੀ ਸਿੱਖ ਸੰਸਥਾਵਾ ਤੇ ਜੱਥੇਬੰਦੀਆਂ ਨੇ ਦਸ਼ਮੇਸ਼ ਪਿਤਾ ਜੀ ਦੀ ਨਕਲ ਕਰਨ
ਦੇ ਸਵਾਂਗ ਦਾ ਗੰਭੀਰ ਨੋਟਿਸ ਲਿਆ ਅਤੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿਤੇ।ਸ੍ਰੀ ਅਕਾਲ ਤਖ਼ਤ ਸਾਹਿਬ ਨੇ
ਵੀ ਇਸ ਦਾ ਸਖ਼ਤ ਨੋਟਿਸ ਲੈਂਦਿਆਂ 17 ਮਈ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਜ
ਸਿੰਘ ਸਾਹਿਬਾਨ ਤੇ ਸੰਮੂਹ ਸਿੱਖ ਜੱਥੇਬੰਦੀਆਂ ਦੇ ਪ੍ਰਤੀੀਨਧਾਂ ਦੀ ਇਕ ਇਕਤ੍ਰੱਤਾ ਬੁਲਾ ਲਈ।ਇਸ
ਦਿਨ ਡੇਰਾ ਸੱਚਾ ਸੌਦਾ ਦੇ ਮੁਕੰਮਲ ਬਾਈਕਾਟ ਦਾ ਸੱਦਾ ਦੇਣ ਤੋਂ ਬਿਨਾ ਪੰਜਾਬ,ਹਰਿਆਣਾ ਤੇ ਕੇਂਦਰੀ
ਸਰਕਾਰਾਂ ਨੂੰ ਅਟਲੀਮੇਟਿਮ ਦੇ ਕੇ ਡੇਰਾ ਮੁਖੀ ਨੂੰ ਗ੍ਰਿਫਤਾਰ ਕਰਨ ਅਤੇ ਉਸ ਵਿਰੁਧ ਦਰਜ ਮੁਕਦਮਿਆਂ
ਦੀ ਜਾਂਚ ਕਰਕੇ ਸਜ਼ਾ ਦੇਣ ਦੀ ਮੰਗ ਕੀਤੀ।
ਬੀਤ ਰਹੇ ਸਾਲ ਦੀ ਸ਼ੁਰੂਆਤ ਦਿੱਲੀ ਸਿੱਖ ਗੁਰਦੁਆਰਾ ਪਬੰਧਕ ਕਮੇਟੀ ਦੀਆਂ ਚੋਣਾਂ ਨਾਲ ਹੋਈ. ਜਿਸ
ਵਿਚ ਸਰਨਾ ਗਰੁਪ ਨੇ ਆਪਣਾ ਕਬਜ਼ਾ ਬਰਕਰਾਰ ਰਖਿਆ ਅਤੇ ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਚੁਣੇ ਗਏ।ਉਧਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਚੋਣ ਸਮੇਂ ਜੱਥੇਦਾਰ ਅਵਤਾਰ ਸਿੰਘ ਮੱਕੜ ਨੂੰ
ਤੀਜੀ ਵਾਰੀ ਪ੍ਰਧਾਨ ਚੁਣ ਲਿਆ ਗਿਆ, ਧਰਮ ਪ੍ਰਚਾਰ ਕਰ ਕੇ ਨਹੀਂ,ਸਗੋਂ ਬਾਦਲ ਪਰਿਵਾਰ ਦੀ ਤਾਬਿਆਦਾਰੀ
ਕਾਰਨ।ਇਨ੍ਹਾਂ ਦੋਨਾਂ ਪੰਥਕ ਜੱਬੰਦੀਆਂ ਦੇ ਮੁਖੀਆਂ ਵਲੋਂ ਧਰਮ ਪ੍ਰਚਾਰ ਵਲੋਂ ਪੂਰਾਂ ਧਿਆਨ ਦੇਣ ਦੀ
ਥਾਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਵਧੇਰੇ ਸਮਾਂ ਵਿਅਰਥ ਕੀਤਾ ਜਾ ਰਿਹਾ ਹੈ।ਸ਼੍ਰੋਮਣੀ ਕਮੇਟੀ
ਵਿਚ ਪ੍ਰਵਾਸੀ ਸਿੱਖਾਂ ਨੂੰ ਪ੍ਰਤੀਨਿਧਤਾ ਦੇਣ ਦੀ ਮੰਗ ਭਾਵੇਂ ਬੜੀ ਪੁਰਾਨੀ ਹੈ ਪਰ ਪਹਿਲੀ ਵਾਰੀ
ਇਸ ਬਾਰੇ ਪੈਰਵੀ ਕੀਤੀ ਗਈ ਜਿਸ ਸਦਕਾ ਭਾਰਤ ਸਰਕਾਰ ਨੇ ਗੁਰਦੂਆਰਾ ਚੋਣ ਕਮਿਸ਼ਨ ਰਾਹੀਂ ਕੁਝ
ਸਪਸ਼ਟੀਕਰਨ ਮੰਗੇ ਸਨ ਜਿਨ੍ਹਾਂ ਦਾ ਜਵਾਬ ਦੇ ਦਿਤਾ ਗਿਆ।ਆਸ ਕੀਤੀ ਜਾਂਦੀ ਹੈ ਕਿ ਨਵ-ਵਰਸ਼ ਵਿਚ 10
ਪ੍ਰਵਾਸੀ ਅੰਮ੍ਰਿਤਧਾਰੀ ਰਹਿਤਵਾਨ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਕੋ-ਆਪਟ ਕਰਨ ਬਾਰੇ
ਨੋਟੀਫੀਕੇਸ਼ਨ ਜਾਰੀ ਹੋ ਜਾਏ ਗਾ ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ 24 ਨਵੰਬਰ ਨੂੰ ਉਨ੍ਹਾਂ ਦੇ ਪਾਵਨ ਜਨਮ ਅਸ਼ਥਾਨ
ਸ੍ਰੀ ਨਨਕਾਨਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਕਾਨੂੰਨ ਮੰਤਰੀ ਨੇ
ਪਾਕਿਸਤਾਨੀ ਸਿੱਖਾਂ ਦੇ ਵਿਆਹ ਅਨੰਦ ਮੈਰਿਜ ਐਕਟ ਤਹਿਤ ਰਜਿਸਟਰ ਕਰਵਾਉਣ ਦੀ ਪ੍ਰਵਨਗੀ ਦਾ ਐਲਾਨ
ਕੀਤਾ ਜਿਸ ਦਾ ਵਿਸ਼ਵ ਭਰ ਦੇ ਸਿੱਖਾਂ ਨੇ ਸਵਾਗਤ ਕੀਤਾ ।ਇਹ ਮੰਗ ਵੀ ਉਠੀ ਹੈ ਕਿ ਭਾਰਤ ਸਰਕਾਰ ਵੀ
ਇਹ ਐਕਟ ਲਾਗੂ ਕਰੇ ਅਤੇ ਸਿੱਖਾਂ ਦੇ ਵਿਆਹ ਇਸ ਐਕਟ ਅਧੀਨ ਹੀ ਰਜਿਸਟਰ ਕੀਤੇ ਜਾਣ। ਇਹ ਐਕਟ ਅਜ ਵੀ
ਭਾਰਤ ਵਿਚ ਲਾਗੂ ਹੈ ਪਰ ਇਸ ਵਿਚ ਵਿਆਹ ਰਜਿਸਟ੍ਰੇਸ਼ਨ ਕਰਨ ਦੀ ਵਿਵੱਸਥਾ ਨਹੀਂ ਹੈ।ਘਟ ਗਿਣਤੀ ਕਮਿਸ਼ਨ
ਦੇ ਸਾਬਕਾ ਚੇਅਰਮੈਨ ਤੇ ਮੈਂਬਰ ਰਾਜ ਸਭਾ ਸ. ਤਰਲੋਚਨ ਸਿੰਘ ਦੇ ਯਤਨਾਂ ਸਦਕਾ ਪਾਰਲੀਮੈਂਟ ਦੇ ਸਾਰੇ
ਸਿੱਖ ਮੈਂਬਰਾਂ ਨੇ ਕਾਨੂੰਨ ਮੰਤਰਾਲੇ ਨੂੰ ਲੋੜੀਂਦੀ ਸੋਧ ਕਰਨ ਬਾਰੇ ਇਕ ਮੈਮੋਰੈਂਡਮ ਦਿਤਾ ਹੈ,
ਜਿਸ ਨੂੰ ਹਾਂ-ਪੱਖੀ ਹੁੰਗਾਰਾ ਮਿਲਿਆ ਹੈ।ਆਸ ਹੈ ਕਿ ਪਾਰਲੀਮੈਂਟ ਦੇ ਆਗਾਮੀ ਬੱਜਟ ਸੈਸ਼ਨ ਵਿਚ ਇਸ
ਸੋਧ ਨੂੰ ਪ੍ਰਵਾਨਗੀ ਮਿਲ ਜਾਏ ਗੀ।ਸਿੱਖਾਂ ਦੀ ਇਕ ਚਿਰੋਕਨੀ ਮੰਗ ਦੀ ਪੂਰਤੀ ਹੋ ਜਾਏ ਗੀ।
ਪੰਜਾਬ ਦੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਪਾਸ ਸ੍ਰੀ ਆਨੰਦਪੁਰ ਸਾਹਿਬ ਤੋਂ ਨਾਂਦੇੜ
ਤਕ ਗੁਰੂ ਗੋਬਿੰਦ ਸਿੰਘ ਮਾਰਗ ਵਿਕਸਤ ਕਰਨ ਦੇ ਪ੍ਰਾਜੈਕਟ ਦੀ ਪ੍ਰਸਤਾਵ ਰਖਿਆ ਸੀ,ਜਿਸ ਨੂੰ ਨਵੀਂ
ਦਿਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਿਵ ਰਾਜ ਪਾਟਿਲ ਦੀ ਪ੍ਰਧਾਨਗੀ ਹੇਠ 23 ਨਵੰਬਰ ਨੂੰ ਹੋਈ
ਇਕ ਉਚ-ਪੱਧਰੀ ਮੀਟਿੰਗ ਵਿਚ ਪਰਵਾਨ ਕਰ ਲਿਆ ਗਿਆ ਹੈ ਜਿਸ ਵਿਚ ਇਸ ਇਹਿਾਸਿਕ ਰੂਟ ਨੂੰ ਨੈਸ਼ਨਲ ਹਾਈਵੇ
ਵਜੋਂ
ਜਾਣਿਆ ਜਾਏ ਗਾ।2480 ਕਿਲੋਮੀਟਰ ਲੰਬਾ ਇਹ ਮਾਰਗ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉਤਰ ਪਰਦੇਸ਼,
ਮੱਧ ਪਰਦੇਸ਼ ਅਤੇ ਮਹਾਂਰਾਸ਼ਟਰ ਸੂਬਿਆਂ ਵਿਚੋਂ ਗੁਜ਼ਰੇਗਾ।ਇਸ ਪ੍ਰਾਜੈਕਟ ਉਤੇ ਅਮਲ ਹੋ ਜਾਂਦਾ ਹੈ ਤਾਂ
ਇਹ ਇਕ ਬਹੁਤ ਵੱਡੀ ਪ੍ਰਾਪਤੀ ਹੋਏ ਗੀ ਅਤੇ ਦਸ਼ਮੇਸ਼ ਪਿਤਾ ਨੂੰ ਸੱਚੀ ਸ਼ਰਧਾਜਲੀ ਹੋਏ ਗੀ।
ਕਈ ਵਰ੍ਹੇ ਪਹਿਲਾਂ ਸਿੱਖ-ਪੰਥ ਦੀ ਸਰਬ-ਉੱਚ ਸੰਸ਼ਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ
ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾ ਕਿਸੇ ਹੋਰ ਨਿੱਜੀ ਸੰਸਥਾ ਜਾਂ ਅਦਾਰਿਆਂ ਨੂੰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੁਪ ਪ੍ਰਕਾਸ਼ਿਤ ਕਰਨ 'ਤੁ ਪਾਬੰਦੀ ਲਗਾਈ ਸੀ,ਪਰ ਇਸ ਦੁ
ਬਾਵਜੂਦ ਕਈ ਪ੍ਰਕਾਸ਼ਿਕ ਵਿਸ਼ੇਸ਼ ਕਰ ਕੇ ਅੰਮ੍ਰਿਤਸਰ ਦਾ ਇਕ ਪ੍ਰਕਾਸਿਕ ਚੋਰੀ ਛਿਪੇ ਪਾਵਨ ਬੀੜਾਂ ਦੀ
ਛਪਾਈ ਕਰ ਕੇ ਵੇਚ ਰਿਹਾ ਸੀ।ਇਹ ਪਾਵਨ ਸਰੂਪ ਬਾਹਰ ਭੇਜਣ ਸਮੇਂ ਅਕਸਰ ਮਰਯਾਦਾ ਦਾ ਉਲੰਘਣ ਹੋ ਜਾਂਦਾ
ਸੀ। ਸ਼੍ਰੋਮਣੀ ਕਮੇਟੀ ਦੀ ਸਿਫਾਰਿਸ਼ ਉਤੇ ਪੰਜਾਬ ਸਰਕਾਰ ਨੇ ਪੰਜਾਬ ਵਿਚ ਸ਼੍ਰੋਮਣੀ ਕਮੇਟੀ ਤੋਂ ਬਿਨਾ
ਕਿਸੇ ਵੀ ਨਿੱਜੀ ਪ੍ਰਕਾਸ਼ਨ ਜਾਂ ਸੰਸ਼ਥਾ ਨੂੰ ਪਾਵਨ ਸਰੂਪ ਪ੍ਰਕਾਸ਼ਿਤ ਕਰਨ ਉਤੇ ਕਾਨੂੰਨੀ ਤੌਰ 'ਤੇ
ਪਾਬੰਦੀ ਲਗਾ ਦਿਤੀ ਹੈ,ਜਿਸ ਦਾ ਸਿੱਖ ਹਲਕਿਆਂ ਵਿਚ ਸਵਾਗਤ ਹੋਇਆ ਹੈ।
ਦਿੱਲੀ ਤੋਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੰਟੇਨਰ ਰਾਹੀਂ ਕੈਨੇਡਾ ਭੇਜਣ ਅਤੇ
ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਬਾਰੇ ਇਕ ਵਾਦ ਵਿਵਾਦ ਗ੍ਰਸ਼ਤ ਪਸਿਤਕ ਛਾਪਣ ਦੇ ਮਾਮਲੇ ਵੀ
ਛਾਏ ਰਹੇ ਜੋ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਵਲੋਂ ਇਕ ਦੂਜੇ ਨੂੰ ਠਿੱਬੀ ਲਾਉਣ ਲਈ
ਉਛਾਲੇ ਜਾਂਦੇ ਰਹੇ।ਕੈਨੇਡਾ ਤੋਂ ਸਤਿਨਾਮ ਟਰੱਸਟ ਦੇ ਸ. ਰਿਪਦੁਮਨ ਸਿੰਘ ਮਲਿਕ ਨੇ ਇਹ ਕਹਿੰਦ ਹੋਏ
ਕਿ ਉਹ ਪਿਛਲੇ 25-30 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੋਨਾਂ ਤੋਂ ਪਾਵਨ ਸਰੂਪ ਇਸੇ
ਤਰ੍ਹਾਂ ਕੰਟੇਨਰ ਵਿਚ ਮੰਗਵਾ ਰਹੇ ਸਨ, ਸਿੱਖ-ਪੰਥ ਤੋਂ ਮੁਆਫ਼ੀ ਮੰਗ ਲਈ ਹੈ।ਮੁਖ ਮਸਲਾ ਤਾਂ ਪਾਵਨ
ਸਰੂਪਾਂ ਨੂੰ ਵਿਦੇਸ਼ ਪੂਰੇ ਮਾਣ ਸਤਿਕਾਰ ਤੇ ਗਰਮਤਿ ਮਰਯਾਦਾ ਅਨੁਸਾਰ ਭੇਜਣ ਦਾ ਹੈ।ਪੰਜ ਸਿੰਘ
ਸਾਹਿਬਾਨ ਹੀ ਇਸ ਮਸਲੇ ਬਾਰੇ ਕੋਈ ਫੈਸਲਾ ਕਰਨ ਗੇ।
ਸ਼੍ਰੋਮਣੀ
ਕਮੇਟੀ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਤ
ਕਰਨ ਉਤੇ ਵੀ ਬੜਾ ਵਾਦ ਵਿਵਾਦ ਰਿਹਾ।ਵਧੇਰੇ ਕਰ ਕੇ ਸਿੱਖ ਜੱਥੇਬੰਦੀਆਂ ਨੇ ਇਸ ਦਾ ਸਵਾਗਤ ਕੀਤਾ ਪਰ
ਕਾਂਗਰਸ ਤੇ ਹਿੰਦੂ ਸ਼ਿਵ ਸੈਨਾ ਨੇ ਇਸ ਦੀ ਸਖ਼ਤ ਵਿਰੋਧਤਾ ਕੀਤੀ ਅਤੇ ਕਿਹਾ ਕਿ ਇਹ ਪੰਜਾਬ ਦੇ ਅਮਨ
ਨੂੰ ਵਿਗਾੜੇ ਗੀ।ਕਾਂਗਰਸ ਨੇ ਵਿਰੋਧੀ ਧਿਰ ਦੀ ਨੇਤਾ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਵਿਚ
ਗਵਰਨਰ ਨੂੰ ਮੈਮੋਰੈਂਡਮ ਦਿਤਾ ਜਦੋਂ ਕਿ ਸ਼ਿਵ ਸੈਨਾ ਨੇ 14 ਦਸੰਬਰ ਨੂੰ 'ਪੰਜਾਬ-ਬੰਦ' ਦਾ ਸੱਦਾ
ਦਿਤਾ ਸੀ,ਜੋ ਠੁੱਸ ਹੋ ਕੇ ਰਹਿ ਗਿਆ।ਹਾਕਮ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੇ ਪੰਜਾਬ
ਮਾਮਲਿਆਂ ਦੇ ਇੴਚਾਰ ਸ੍ਰੀ ਬਲਭਰਿ ਪੁੰਜ ਨੇ ਇਸ ਉਤੇ ਮੁੜ ਵਿਚਾਰ ਕਰਨ ਦੀ ਗਲ ਆਖੀ ਸੀ।ਅਜਾਇਬ ਘਰ
ਚੋਂ ਜਨਰਲ ਮਾਈਕਲ ਓ'ਡਵਾਇਰ ਦਾ ਚਿੱਤਰ ਉਤਾਰਨ 'ਤੇ ਵੀ ਵਾਦ ੁਵਿਵਾਦ ਹੋਇਆ ਸੀ,ਕਈ ਸਿੱਖ
ਜੱਥੇਬੰਦੀਆਂ ਨੇ ਇਹ ਕਹਿ ਕੇ ਇਸ ਦੀ ਵਿਰੋਧਤਾ ਕੀਤੀ ਕਿ ਅਜਾਇਬ ਘਰ ਵਿਚ ਸਿੱਖਾਂ ਉਤ ਜ਼ੁਲਮ ਤਸੱਦਦ
ਕੲਨ ਵਾਲੇ ਮੀਰ ਮੰਨ, ਮੱਸੇ ਰੰਘੜ ਵਰਗਿਆਂ ਦੇ ਚਿੱਤਰ ਲਗੇ ਹਨ,ਤਾਂ ਫਿਰ ਜਲਿਆਂਵਾਲਾ ਬਾਗ਼ ਦੇ ਖੁਨੀ
ਸਾਕੇ ਸਮੇਂ ਪੰਜਾਬ ਦੇ ਗਵਰਨਰ ਓਡਵਾਇਰ ਦਾ ਚਿੱਤਰ ਕਿਉਂ ੳਤਾਰਿਆ ਜਾਏ।ਇਕ ਅਖ਼ਬਾਰੀ ਰੀਪੋਰਟ ਅਨੁਸਾਰ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਹੈ ਕਿ ਇਹ ਚਿੱਤਰ
ਅਜਾਇਬ ਘਰ ਵਿਚ ਲਗਾ ਰਹੇ ਗਾ।
ਇਸ
ਸਾਲ ਵੀ ਫਰਾਂਸ ਵਿਚ ਸਿੱਖ ਬੱਚਿਆਂ 'ਤ ਦਸਤਾਰ ਸਜਾ ਕੇ ਸਕੂਲ ਆਉਣ 'ਤੇ ਲਗੀ ਪਾਬੰਦੀ ਦਾ ਮਸਲਾ ਹਲ
ਨਹੀਂ ਹੋਇਆ, ਸਗੋਂ ਉਥੋਂ ਦੀ ਸੁਪਰੀਮ ਕੋਰਟ ਨੇ ਇਸ ਪਾਬੰਦੀ ਦੇ ਹੱਕ ਵਿਚ ਫੈਸਲਾ ਦਿਤਾ ਹੈ।ਅਮਰੀਕਾ
ਵਿਚ ਹਵਾਈ ਉਡਾਣਾਂ ਸਮੇਂ ਸੁੱਰਖਆ ਅਲੇ ਵਲੋਂ ਦਸਤਾਰਾਂ ਉਤਰਵਾ ਕੇ ਚੈਕਿੰਗ ਕੀਤੀ ਜਾਂਦੀ ਸੀ,
ਅਮਰੀਕਨ ਸਿੱਖਾਂ ਨੇ ਬੜਾ ਲੰਬਾ ਸੰਘਰਸ਼ ਕਰ ਕੇ ਦਸਤਾਰ ਦੀ ਇਹ ਬੇਅਦਬੀ ਬੰਦ ਕਰਵਾਈ ਹੈ।ਇਧਰ ਭਾਰਤੀ
ਪਾਰਲੀਮੈਂਟ ਕੰਪਲੈਕਸ ਵਿਚ ਸ਼ਹੀਦ ਭਗਤ ਸਿੰਘ ਦਾ ਪੱਗੜੀ ਵਾਲਾ ਬੁਤ ਸਥਾਪਤ ਕਰਨ ਦਾ ਫੈਸਲਾ ਕੀਤਾ
ਗਿਆ ਹੈ॥ਪੰਜਾਬ ਸਰਕਾਰ ਨੇ ਸਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਸਰਕਾਰੀ ਪੱਧਰ ਤੇ ਮਨਾਈ ਹੈ।
ਚੀਫ ਖਾਲਸਾ ਦੀਵਾਨ ਨੇ ਅੰਮ੍ਰਿਤਸਰ ਵਿਖੇ ਨਵੰਬਰ ਦੇ ਪਹਿਲੇ ਹਫਤੇ ਆਪਣੀ 62ਵੀਂ ਸਰਬ-ਹਿੰਦ ਵਿਦਿਅਕ
ਕਾਨਫਰੰਸ ਦੌਰਾਨ ਪੰਜਾਬ ਵਿਚ ਕਿਸੇ ਸਥਾਨ 'ਤੇ ਇਕ ਯੁਨੀਵਰਸਿਟੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਜਾਪਦਾ ਸੀ ਕਿ ਫਰਵਰੀ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਪਿਛੋਂ ਆਸ ਸੀ ਕਿ ਹਰਿਆਣਾ ਦੀ
ਕਾਂਗਰਸ ਸਰਕਾਰ ਵਲੋਂ ਹਰਿਆਣਾ ਲਈ ਵੱਖਰੀ ਗੁਰਦੁਆਰਾ ਕਮੇਟੀ ਦੀ ਸਥਾਪਤੀ ਲਈ ਲੋੜੀਂਦੀ ਕਾਰਵਾਈ ਸ਼ੁਰੂ
ਕਰੇ ਗੀ ,ਪਰ ਕਿਸੇ ਕਾਰਨ ਇਹ ਮੰਗ ਪਿਛੇ ਪੈ ਗਈ ਜਾਪਦੀ ਹੈ,ਹਾਲੇ ਤਾਕ ਇਸ ਮੰਗ ;ਤੇ ਵਿਚਾਰ ਕਰਨ ਲਈ
ਗਠਿਤ ਚੱਠਾ ਕਮੇਟੀ ਨੇ ਵੀ ਆਪਣੀ ਰੀਪੋਰਟ ਸਰਕਾਰ ਨੂੰ ਨਹੀਂ ਸੌਂਪੀ।
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲ ਨਗਰ ਸਾਹਿਬ ਨਾਂਦੇੜ ਵਲੋਂ 15 ਨਵੰਬਰ ਸ਼ਾਮ ਨੂੰ 'ਗੁਰੂ ਮਾਨਿਓ
ਗ੍ਰੰਥ'' ਜਾਗ੍ਰਿਤੀ ਯਾਤਰਾ ਬੜੀ ਹੀ ਸ਼ਰਧਾ,ਸਤਿਕਾਰ ਤੇ ਖਾਲਸਈ ਸ਼ਾਨੋ ਸ਼ੋਕਤ ਨਾਲ ਸ਼ੁਰੂ ਕੀਤੀ ਗਈ
ਹੈ,ਜੋ ਸ਼ਤਾਬਦੀ ਤਕ ਦੇਸ਼ ਦੇ ਵੱਖ ਵੱਖ ਅਸਥਾਨਾਂ ਤੇ ਜਾ ਕੇ ਪਾਵਨ ਗ੍ਰੰਥ ਸਾਹਿਬ ਹੀ ਦੇ ਉਪਦੇਸ਼
ਪੁਹੰਚਾ ਰਹੀ ਹੈ, ਅਖ਼ਬਾਰੀ ਰੀਪੋਰਟਾਂ ਅਨੁਸਾਰ ਹਰ ਥਾਂ ਇਸ ਯਾਤਰਾ ਦਾ ਬੜੇ ਉਤਸ਼ਾਹ ਨਾਲ ਸਵਾਗਤ ਹੋ
ਰਿਹਾ ਹੈ।ਇਸ ਦੀ ਸ਼ੁਰੂਆਤ ਸਮੇਂ ਦੇਸ਼ ਵਿਦੇਸ਼ ਵਿਚ ਸ਼ਰਧਾਲੂਆਂ ਨੇ ਇਕੋ ਸਮੇਂ 15 ਮਿੰਟ ਮੂਲ ਮੰਤਰ ਦਾ
ਪਾਠ ਕੀਤਾ।ਇਸ ਮੂਲ ਮੰਤਰ ਜੋ '' ਗੁਰ ਪ੍ਰਸਾਦਿ॥'' ਤਕ ਦੀ ਥਾਂ ''ਨਾਨਕ ਹੋਸੀ ਭੀ ਸਚੁ॥'' ਤਕ
ਪੜ੍ਹਿਆ ਗਿਆ ਬਾਰੇ ਵੀ ਵਿਵਾਦ ਉਠਿਆ ਸੀ।ਊਧਰ ਨਾਂਦੇੜ ਵਿਖੇ ਸ਼ਤਾਬਦੀ ਸਮਾਗਮਾਂ ਵਿਚ ਦੇਸ਼ ਵਿਦੇਸ਼
ਤੋਂ ਆਉਣ ਵਾਲੀਆਂ ਲੱਖਾਂ ਹੀ ਸ਼ਰਧਾਲੂ ਸੰਗਤਾਂ ਦੀ ਸ਼ਮੂਲੀਅਤ ਦੇ ਮੱਦੇ ਨਜ਼ਰ ਲੋੜੀਂਦੇ ਪ੍ਰਬੰਧਾ ਬਾਰੇ
ਪ੍ਰਬੰਧਕੀ ਬੋਰਡ ਅਤੇ ਮਹਾਰਾਸ਼ਟਰ ਸਰਕਾਰ ਵਲੋਂ ਪੂਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ
ਹਨ।
194-ਸੀ,ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ