ਧਰਮ ਯੁੱਧ ਮੋਰਚਾ-7 ਪੰਜਾਬੀ ਸੂਬਾ ਮੁਕੰਮਲ ਕਰਵਾਉਣ ਲਈ ਸੰਘੱਰਸ਼
|
ਹਰਬੀਰ ਸਿੰਘ ਭੰਵਰ |
ਇਸ ਲੰਗੜੇ ਪੰਜਾਬੀ ਸੂਬੇ ਨੂੰ ਚੰਡੀਗੜ੍ਹ ਤੇ ਪੰਜਾਬੀ
ਭਾਸ਼ਾਈ ਇਲਾਕੇ ਸਾਮਿਲ ਕਰਵਾ ਕੇ ਮੁਕੰਮਲ ਕਰਵਾਉਣ ਲਈ ਅਕਾਲੀ ਦਲ ਨੇ ਨਵਾਂ ਸੰਘੱਰਸ਼ ਸ਼ੁਰੂ ਕੀਤਾ।ਪੰਜਾਬੀ
ਸੂਬਾ ਦੇ ਨਿਰਮਾਤਾ ਸੰਤ ਫਤਿਹ ਸਿੰਘ ਨੇ ਚੰਡੀਗੜ੍ਹ ਪੰਜਾਬ ਵਿਚ ਸ਼ਾਮਿਲ ਕਰਵਾਉਣ ਲਈ ਦੋ ਵਾਰੀ
ਮਰਨ-ਵਰਤ ਰਖਿਆ ਪਰ ਕੇਂਦਰੀ ਆਗੂਆਂ ਵਲੋਂ ''ਵਿਸ਼ਵਾਸ਼ '' ਦਿਤੇ ਜਾਣ 'ਤੇ ਤੋੜ ਦਿੰਦੇ ਰਹੇ, ਜਿਸ
ਕਾਰਨ ਉਹਨਾਂ ਦੀ ਨੁਕਤਾਚੀਨੀ ਵੀ ਬੜੀ ਹੋਈ। ਆਜ਼ਾਦੀ ਘੁਲਾਟੀਏ ਸ. ਦਰਸ਼ਨ ਸਿੰਘ ਨੇ 15 ਅਗੱਸਤ 1969
ਨੂੰ ਅਰਦਾਸ ਕਰ ਕੇ ਬੜੀ ਦ੍ਰਿੜਤਾ ਨਾਲ ਮਰਨ-ਵਰਤ ਰਖਿਆ ਅਤੇ 27 ਅਕਤੂਬਰ ਨੂੰ 74-ਵੇਂ ਦਿਨ ਆਪਣੀ
ਮਹਾਨ ਸ਼ਹਾਦਤ ਦੇ ਦਿਤੀ।
ਕਿਹਾ ਜਾਂਦਾ ਹੈ ਕਿ ਅਕਾਲੀ ਆਪਣੀ ਸਰਕਾਰ ਬਣਾ ਲੈਂਦੇ ਹਨ,ਪਰ ਚਲਾ ਨਹੀਂ ਸਕਦੇ,ਜਦੋਂ ਸਰਕਾਰ ਉਨਹਾਂ
ਦੇ ਹੱਥ ਆ ਜਾਏ ਤਾਂ ਆਪਸ ਵਿਚ ਲੜ ਪੈਂਦੇ ਹਨ ਤੇ ਆਪਣੀ ਸਰਕਾਰ ਤੁੜਵਾ ਬੈਠਦੇ ਹ।ਜਦੋਂ ਸਰਕਾਰ ਤੋਂ
ਬਾਹਰ ਹੋਣ ਤਾਂ ਇਕੱਠੇ ਹੋ ਜਾਂਦੇ ਹਨ ਤੇ ਮੋਰਚਾ ਲਗਾ ਦਿੰਦੇ ਹਨ।1977 ਵਿਚ ਅਕਾਲੀ ਪਹਿਲੀ ਵਾਰੀ
ਕੇਂਦਰ ਵਿਚ ਜੰਤਾ ਪਾਰਟੀ ਦੀ ਸਰਕਾਰ ਵਿਚ ਭਾਈਵਾਲ ਬਣੇ ਅਤੇ ਪੰਜਾਬ ਵਿਚ ਜੰਤਾ ਪਾਰਟੀ ਨਾਲ ਮਿਲ ਕੇ
ਆਪਣੀ ਸਰਕਾਰ ਬਣਾਈ।ਜੁਲਾਈ 1979 ਵਿਚ ਜੰਤਾ ਪਾਰਟੀ ਵਿਚ ਮਤਭੇਦ ਪੈਦਾ ਹੋ ਗਏ,ਜਿਸ ਦਾ ਪ੍ਰਭਾਵ
ਅਕਾਲੀ ਦਲ ਉਤੇ ਵੀ ਪਿਆ।ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਤੇ
ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਕਿਸਾਨ ਆਗੂ ਚੌਧਰੀ ਚਰਨ
ਸਿੰਘ ਨੂੰ ਸਮਰਥਨ ਦੇਣ ਦੇ ਹੱਕ ਵਿਚ ਸਨ ਜਦੋਂ ਕਿ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੁਰਾਰਜੀ
ਡੇਸਾਈ ਨੂੰ ਹਿਮਾਇਤ ਜਾਰੀ ਰਖਣ ਦੀ ਵਕਾਲਤ ਕਰ ਰਹੇ ਸਨ।ਇਹ ਮਤਭੇਦ ਵੱਧਦੇ ਗਏ।ਬਾਦਲ ਸਮਰਥਕ ਕਈ
ਅਕਾਲੀ ਡੈਲੀਗੇਟਾਂ ਨੇ ਸਤੰਬਰ 1979 ਦੇ ਦੂਜੇ ਹਫ਼ਤੇ ਅਕਾਲੀ ਦਲ ਦੇ ਸਕੱਤਰ ਨੂੰ ਇਕ ਪੱਤਰ ਦੇ ਕੇ
ਮੰਗ ਕੀਤੀ ਕਿ ਪ੍ਰਧਾਨ ਦੀ ਚੋਣ ਦੋ ਸਾਲਾਂ ਵਾਸਤੇ ਹੋਈ ਸੀ,ਦੋ ਸਾਲ ਬੀਤ ਗਏ ਹਨ,ਇਸ ਲਈ ਨਵੇ
ਪ੍ਰਧਾਨ ਦੀ ਚੋਣ ਕਰਨ ਵਾਸਤੇ ਜਨਰਲ ਸਮਾਗਮ ਦੀ ਇਕੱਤ੍ਰਤਾ ਬੁਲਾਈ ਜਾਏ।ਟੌਹੜਾ-ਤਲਵੰਡੀ ਨੇ ਬਾਦਲ ਉਤੇ
ਆਰ.ਐਸ.ਐਸ. ਦੇ ਹੱਥਾਂ ਵਿਚ ਖੇਡਣ ਅਤੇ ਕਈ ਹੋਰ ਗੰਭੀਰ ਦੋਸ਼ ਲਗਾ ਕੇ 29 ਸਤੰਬਰ ਨੂੰ ਆਪਣੇ ਆਪਣੇ
ਅਹੁਦਿਆਂ ਤੋਂ ਅਸਤੀਫੇ ਜੱਥੇਦਾਰ ਅਕਾਲ ਤਖ਼ਤ ਨੂੰ ਸੌਂਪ ਕੇ ਮੰਗ ਕੀਤੀ ਕਿ ਬਾਦਲ ਤੋਂ ਵੀ ਅਸਤੀਫਾ
ਲਿਆ ਜਾਏ।ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਦੇ ਮਤਭੇਦ ਦੂਰ ਕਰਵਾ ਕੇ ਏਕਤਾ ਕਰਵਾ ਦਿਤੀ ਪਰ ਦਿਲਾਂ
ਦੀ ਏਕਤਾ ਨਾ ਹੋਈ।ਅਕਾਲੀ ਹਾਈ ਕਮਾਂਡ ਨੇ ਜੁਲਾਈ 1980 ਵਿਚ ਰਾਜ ਸਭਾ ਚੋਣਾ ਸਮੇਂ ਫੈਸਲਾ ਕੀਤਾ ਕਿ
ਜੱਥੇਦਾਰ ਤਲਵੰਡੀ ਨੂੰ ਰਾਜ ਸਭਾ ਦੀ ਚੋਣ ਲਈ ਟਿਕਟ ਦਿਤੀ ਜਾਏ,ਉਹ ਅਕਾਲੀ ਦਲ ਦੀ ਪ੍ਰਧਾਨਗੀ ਛੱਡ
ਦੇਣ ਗੇ। ਉਹ ਰਾਜ ਸਭਾ ਲਈ ਚੋਣ ਜਿੱਤ ਵੀ ਗਏ ਪਰ ਅਕਾਲੀ ਦਲ ਦੂੀ ਪ੍ਰਧਾਨਗੀ ਫਿਰ ਵੀ ਨਾ ਛੱਡੀ।ਆਖਰ
20 ਅਗੱਸਤ 1980 ਨੂੰ ਅਕਾਲੀ ਦਲ ਦੋਫਾੜ ਹੋ ਗਿਆ, ਬਾਦਲ-ਟੋਹੜਾ ਸਮਰੱਥਕਾਂ ਨੇ ਸੰਤ ਲੌਂਗੋਵਾਲ ਨੁੰ
ਪ੍ਰਧਾਨ ਚੁਣ ਲਿਆ, ਦੂਜੇ ਛੋਟੇ ਜਿਹੇ ਧੜੇ ਨੇ ਜੱਥੇਦਾਰ ਤਲਵੰਡੀ ਨੂੰ ਮੁੜ ਪ੍ਰਧਾਨ ਚੁਣ ਲਿਆ।
ਅਕਾਲੀ ਦਲ ਦੋਫਾੜ ਹੋਣ ਪਿਛੋਂ ਦੋਨੋ ਅਕਾਲੀ ਧੜਿਆਂ ਨੇ ਸਿੱਖਾਂ ਵਿਚ ਆਪਣਾ ਆਧਾਰ ਮਜ਼ਬੂਤ ਕਰਨ ਲਈ
ਯਤਨ ਕਰਨੇ ਆਰੰਭ ਦਿਤੇ।ਲੌਂਗੋਵਾਲ ਧੜੇ ਨੇ ਨਵੀਂ ਭਰਤੀ ਵੀ ਸ਼ੁਰੂ ਕਰ ਦਿਤੀ।ਸੰਤ ਲੌਂਗੋਵਾਲ ਵਲੋਂ
ਸਤੰਬਰ ਦੇ ਮਹੀਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀਆਂ ਮੰਗਾਂ ਦਾ ਇਕ ਚਾਰਟਰ
ਭੇਜਿਆ ਗਿਆ,ਜਿਸ ਵਲ ਸਰਕਾਰ ਨੇ ਕੋਈ ਧਿਆਨ ਨਾ ਦਿਤਾ ।ਸਰਕਾਰ ਨੇ ਫਰਵਰੀ 1981 ਨੂੰ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸਾਖੀ ਸਮੇਂ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਤੇ ਜਾਣ ਵਾਲੇ
ਜੱਥੇ ਦਾ ਕੋਟਾ ਘੱਟ ਕਰ ਦਿਤਾ, ਜਿਸ ਉਤੇ ਅਕਾਲੀ ਦਲ ਨੇ ਇਤਰਾਜ਼ ਕੀਤਾ ਤੇ ਕੋਟਾ ਬਹਾਲ ਕਰਨ ਦੀ ਮੰਗ
ਕੀਤੀ।ਸਰਕਾਰ ਨੇ ਸਾਰਾ ਕੋਟਾ ਹੀ ਖੋਹ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਉਤੇ
ਸਰਕਾਰ ਪੱਖੀ ਜੱਥੇਦਾਰ ਸੰਤੋਖ ਸਿੰਘ ਦਾ ਕਬਜ਼ਾ ਸੀ, ਨੂੰ ਦੇ ਦਿਤਾ।
ਸ਼ੰਤ ਲੌਂਗੋਵਾਲ ਨੇ ਮੰਗਾ ਦੀ ਪੂਰਤੀ ਲਈ ਸੰਘਰਸ਼ ਦਾ ਪ੍ਰੋਗਰਾਮ ਉਲੀਕਣ ਵਾਸਤੇ 26 ਜੁਲਾਈ 1981 ਨੂੰ
ਮੰਜੀ ਸਾਹਿਬ ਅੰਮ੍ਰਿਤਸਰ ਦੇ ਇਤਿਹਾਸਿਕ ਹਾਲ ਵਿਖੇ ਵਿਸ਼ਵ ਸਿੱਖ ਕਨਵੈਨਸ਼ਨ ਬੁਲਾਈ ।ਇਸ ਇਕੱਤ੍ਰਤਾ
ਵਿਚ ਅਪਣੀਆਂ ਮੰਗਾ ਦਾ ਇਕ ਮੈਮੋਰੈਂਡਮ ਤਿਆਰ ਕੀਤਾ ਜਿਸ ਵਿਚ ਚੰਡੀਗੜ੍ਹ ਤੇ ਪੰਜਾਬੀ-ਭਾਸ਼ਾਈ ਇਲਾਕੇ
ਪੰਜਾਬ ਵਿਚ ਸ਼ਾਮਿਲ ਕਰਨ, ਸ੍ਰੀ ਦਰਬਾਰ ਸਾਹਿਬ ਤੋਂ ਸ਼ਬਦ-ਕੀਰਤਨ ਦਾ ਪ੍ਰੋਗਰਾਮ ਆਕਾਸ਼ਬਾਣੀ ਰਾਹੀਂ
ਸਿੱਧਾ ਰੀਲੇਅ ਕਰਨਾ, ਸਰਬ ਹਿੰਦ ਗੁਰਦੁਆਰਾ ਐਕਟ ਪਾਸ ਕਰਨਾ, ਆਨੰਦਪੁਰ ਸਾਹਿਬ ਦੇ ਮਤੇ ਅਨੁਸਾਰ
ਸੂਬਿਆਂ ਨੂੰ ਵੱਧ ਅਧਿਕਾਰ ਦੇਣਾ ਸ਼ਾਮਿਲ ਸੀ।ਇਹ ਮੈਮੋਰੈਂਡਮ ਪ੍ਰਧਾਨ ਮੰਤਰੀ ਨੂੰ ਭੇਜ ਕੇ ਸਾਰੀਆਂ
ਮੰਗਾ ਪ੍ਰਵਾਨ ਕਰਨ ਲਈ 31 ਅਗੱਸਤ ਤਕ ਦਾ ਨੋਟਿਸ ਦਿਤਾ ਗਿਆ।ਸਰਕਾਰ ਵਲੋਂ ਕੋਈ ਹੁੰਗਾਰ ਨਾ ਮਿਲਣ
ਤੇ ਪਾਰਟੀ ਨੇ 7 ਸਤੰਬਰ ਨੂੰ ਦਿਲੀ ਵਿਖੇ ਵਿਸ਼ਾਲ ਰੋਸ਼ ਮੁਜ਼ਾਹਰਾ ਕਰਨ ਦਾ ਫੇਸਲਾ ਵੀ ਕੀਤਾ।''ਧਰਮ
ਯੁੱਧ '' ਮੋਰਚਾ ਚਲਾਉਣ ਲਈ ਕਨਵੈਨਸ਼ਨ ਨੇ ਸੰਤ ਜੀ ਨੂੰ ਸਾਰੇ ਅਧਿਕਾਰ ਵੀ ਦੇ ਦਿਤੇ।
ਭਾਰਤ ਸਰਕਾਰ ਨੇ 31 ਅਗੱਸਤ ਤਕ ਇਨ੍ਹਾਂ ਮੰਗਾਂ ਵਲ ਕੋਈ ਧਿਾਨ ਨਾ ਦਿਤਾ।ਮਿਥੇ ਪ੍ਰੋਗਰਾਮ ਅਨੁਸਾਰ
7 ਸਤੰਬਰ ਨੂੰ ਦਿੱਲੀ ਵਿਖੇ ਰੋਸ ਮਜ਼ਾਹਰਾ ਕਰਨ ਦਾ ਫੈਸਲਾ ਕੀਤਾ।ਪੰਜਾਬ,ਹਰਿਆਣਾ ਤੇ ਦਿੱਲੀ ਸਰਕਾਰਾਂ
ਨੇ ਇਸ ਮੁਜ਼ਾਹਰੇ ਨੂੰ ਰੋਕਣ ਲਈ ਅਨੇਕਾਂ ਰੋਕਾਂ ਲਗਾਈਆਂ ਅਤੇ ਅਕਾਲ਼ੀਆਂ ਉਤੇ ਤਸ਼ੱਦਦ ਕੀਤਾ।ਦਿੱਲੀ
ਵਲ ਜਾਂਦੇ ਅਕਾਲ਼ੀਆਂ ਉਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਖਦੇੜਣ ਲਈ ਅੰਨ੍ਹਾ ਤਸ਼ੱਦਦ ਕੀਤਾ,
ਮਧੂਬਨ ਦੇ ਸਥਾਨ ਤੇ ਸ਼ਾਤਮਈ ਸਿੰਘਾਂ ਉਤੇ ਪਹਿਲਾਂ ਲਾਠੀ ਚਾਰਜ ਕੀਤਾ ਤੇ ਪਿਛੋਂ ਗੋਲੀਆਂ ਚਲਾਈਆਂ
ਜਿਸ ਕਾਰਨ ਤਿੰਨ ਸਿੰਘ ਸ਼ਹੀਦ ਹੋ ਗਏ ਅਤੇ ਅਨੇਕਾਂ ਹੀ ਜ਼ਖ਼ਮੀ ਹੋਏ।ਸਮਾਲਖਾ ਵਿਖੇ ਵੀ ਅਕਾਲੀਆਂ ਉਤੇ
ਲਾਠੀ ਚਾਰਜ ਕੀਤਾ ਗਿਆ।ਇਨ੍ਹਾਂ ਰੁਕਾਵਟਾਂ ਤੇ ਤਸ਼ੱਦਦ ਦੇ ਬਾਵਜੂਦ ਅਕਾਲੀ ਦਲ ਨੇ 7 ਸਤੰਬਰ ਨੂੰ
ਦਿੱਲੀ ਵਿਖੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ।
ਹਿੰਦ ਸਮਾਚਾਰ ਗਰੁਪ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦੀ 9 ਸਤੰਬਰ 1981 ਨੂੰ ਲੁਧਿਆਣਾ ਲਾਗੇ
ਹੱਤਿਆ ਕਰ ਦਿਤੀ ਗਈ।ਇਸ ਕੇਸ ਵਿਚ ਸੰਤ ਭਿੰਡਰਾਂਵਾਲਿਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ
ਲਈ ਵਾਰੰਟ ਜਾਰੀ ਕਰ ਦਿਤੇ ਗਏ। ਪੰਜਾਬ ਪੁਲਿਸ ਉਨ੍ਹਾਂ ਨੂੰ ਗਿਫਤਾਰ ਕਰਨ ਲਈ ਹਰਿਆਣਾ ਦੇ ਇਕ ਪਿੰਡ
ਚੰਦੋ ਕਲਾਂ ਛਾਪਾ ਮਾਰਨ ਗਈ,ਪਰ ਸੰਤ ਜੀ ਨੂੰ ਇਸ ਦੀ ਸ਼ੁਚਨਾ ਪਹਿਲਾਂ ਹੀ ਮਿਲ ਗਈ ਸੀ,ਉਹ ਉਥੋਂ ਚਲ
ਕੇ ਚੌਕ ਮਹਿਤਾ ਪਹੁੰਚ ਚੁਕੇ ਸਨ।ਪੁਲਿਸ ਨੇ ਉਥੇ ਲੋਕਾਂ ਉਤੇ ਤਸ਼ੱਦਦ ਕੀਤਾ ਅਤੇ ਜੱਥਾ ਭਿੰਡਰਾਂ
ਦੀਆਂ ਦੋ ਬੱਸ ਧਾਰਮਿਕ ਲਿਟਰੇਚਰ ਤੇ ਪੋਥੀਆਂ ਸਮੇਤ ਅੱਗਨ ਭੇਂਟ ਕਰ ਦਿਤੀਅਥ।ਸਿੱਖ ਜਗਤ ਵਿਚ ਇਸ
ਵਿਰੁਧ ਰੋਸ ਫੈਲ ਗਿਆ।ਸੰਤ ਭਿੰਡਰਾਂਵਾਲਿਆਂ ਨੇ ਚੌਕ ਮਹਿਤਾ ਪਹੁੰਚ ਕੇ ਐਲਾਨ ਕੀਤਾ ਕਿ ਉਹ 20
ਸਤੰਬਰ ਨੂੰ ਆਪਣੀ ਗ੍ਰਿਫਤਾਰੀ ਦੇ ਦੇਣ ਗੇ।
ਚੌਕ ਮਹਿਤਾ ਵਿਖੇ 20 ਸਤੰਬਰ ਨੂੰ ਇਕ ਵਿਸ਼ਾਲ ਪੰਥਕ ਇਕੱਠ ਹੋੲਆ ਜਿਸ ਨੂੰ ਸੰਤ ਲੌਂਗੋਵਾਲ,ਸੰਤ
ਭਿੰਡਰਾਂਵਾਲੇ, ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਕਈ ਹੋਰ ਪੰਥਕ ਨੇਤਾਵਾਂ ਨੇ ਸੰਬੋਧਨ ਕੀਤਾ।ਇਸ
ੳਪਰੰਤ ਸੰਤ ਭਿੰਡਰਾਂਵਾਲਿਆਂ ਨੇ ਸ਼ਾਤਮਈ ਢੰਗ ਨਾਲ ਅਪਣੀ ਗ੍ਰਿਫਤਾਰੀ ਦਿਤੀ।ਵਾਪਸ ਮੁੜ ਰਹੀਆਂ ਸੰਗਤਾਂ
ਉਤੇ ਪੁਲਿਸ ਨੇ ਫਾਇਰੰਗ ਕਰ ਕੇ 10 ਸਿੰਘ ਸ਼ਹੀਦ ਕਰ ਦਿਤੇ।ਇਸ ਦੀ ਪ੍ਰਤੀਕਿਰਿਆ ਵਜੋਂ ਦੋ ਸ਼ਹਿਰਾਂ
ਵਿਚ ਹਿੰਸਕ ਕਾਰਵਾਈਆਂ ਹੋਈਆਂ। ਅਕਾਲੀ ਦਲ ਨੇ ਸਰਕਾਰ ਨੂੰ ਨੋਟਿਸ ਦਿਤਾ ਕਿ ਜੇਕਰ ਸੰਤ
ਭਿੰਡਰਾਂਵਾਲਿਆਂ ਨੂੰ 16 ਅਕਤੂਬਰ ਤਕ ਬਿਨਾ ਸ਼ਰਤ ਰਿਹਾਅ ਨਾ ਕੀਤਾ ਗਿਆ,ਤਾਂ ਉਹ 18 ਅਕਤੂਬਰ ਤੋਂ
ਅੰਦੋਲਨ ਸ਼ੁਰੂ ਕਰ ਦੇਣ ਗੇ।ਦਲ ਖਾਲਸਾ ਦੇ ਪੰਜ ਆਗੂ 29 ਸਤੰਬਰ 1981 ਨੂੰ ਇਸ ਗ੍ਰਿਫਤਾਰੀ ਵਿਰੁੱਧ
ਰੋਸ ਪ੍ਰਗਟ ਕਰਨ ਲਈ ਇਕ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰ ਕੇ ਲਾਹੌਰ ਲੈ ਗਏ।ਸ੍ਰੀਮਤੀ ਗਾਂਧੀ
ਚੰਡੀਗੜ੍ਹ ਆਏ ਤੇ ਅਕਾਲੀਆਂ ਨੂੰ ਗਲਬਾਤ ਲਈ ਸੱਦਾ ਦਿਤਾ।ਅਕਾਲੀ ਦਲ ਨੇ ਗਲਬਾਤ ਤੋਂ ਪਹਿਲਾਂ ਸੰਤ
ਭਿੰਡਰਾਂਵਾਲੇ ਨੂੰ ਬਾਇਜ਼ਤ ਰਿਹਾ ਕਰਨ ਅਤੇ ਚੰਦੋ ਕਲਾਂ ਤੇ ਚੌਕ ਮਹਿਤਾ ਦੀਆਂ ਘਟਵਾਵਾਂ ਦੀ ਜੁਡੀਸ਼ਲ
ਜਾਂਚ ਦੀ ਸ਼ਰਤ ਰਖੀ।ਸੰਤ ਭਿੰਡਰਾਂਵਾਲੇ 15 ਅਕਤੂਬਰ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿਤੇ ਗਏ,ਅਤੇ
ਜੁਡੀਸ਼ਲ ਜਾਂਚ ਦੀ ਮੰਗ ਵੀ ਮੰਨ ਲਈ ਗਈ।ਅਕਾਲੀ ਦਲ ਨੇ ਸ਼੍ਰੀਮਤੀ ਗਾਧੀ ਨਾਲ 16 ਅਕਤੂਬਰ ਨੂੰ ਪਹਿਲੇ
ਦੌਰ ਦੀ ਗਲਬਾਤ ਕੀਤੀ ਜਿਸ ਜਿਸ ਸ਼੍ਰੋਮਣੀ ਕਮੇਟੀ ਦਾ ਪਾਕਿਸਤਾਨ ਯਾਤਰਾ ਲਈ ਕੋਟਾ ਬਹਾਲ ਕਰ ਦਿਤਾ
ਗਿਆ ਥੇ ਜੱਥੇ ਭੇਜਣ ਲਈ ਸ਼੍ਰੋਮਣੀ ਕਮੇਟੀ ਦੀ ਸਰਦਾਰੀ ਮੰਨ ਲਈ ਗਈ।ਦੂਜੇ ਦੌਰ ਲਈ ਤਤਕਾਲੀ ਵਿਦੇਸ਼
ਮੰਤਰੀ ਪੀ.ਵੀ. ਨਰਸਿੰਮ੍ਹਾ ਰਾਓ ਨਾਲ 22 ਅਕਤੂਬਰ ਨਾਲ ਵਿਸਥਾਰ-ਪੂਰਬਕ ਗਲਬਾਤ ਹੋੲੂੀ। ਸ੍ਰੀਮਤੀ
ਗਾਂਧੀ ਨਾਲ 25 ਨਵੰਬਰ ਨੂੰ ਅਗਲੀ ਗਲਬਾਤ ਹੋਈ , ਪਰ ਇਹ ਸਿਰੇ ਨਾ ਚੜ੍ਹ ਸਕੀ।ਅਕਾਲੀ ਦਲ ਦੀਆਂ ਮੰਗਾਂ
ਵਿਚ ਇਕ ਮੁਖ ਮੰਗ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਨੂੰ ਅੰਤਰ-ਰਾਸ਼ਟਰੀ ਹਵਾਈ ਅੱਡਾ ਬਣਾਉਣ
ਦੀ ਵੀ ਸੀ, ਇਹ ਮੰਗ ਪਰਵਾਨ ਕਰ ਕੇ ਤਿੰਨ ਜਨਵਰੀ 1982 ਨੂੰ ਏਅਰ ਇੰਡੀਆਂ ਨੇ ਇਸ ਅੱਡੇ ਤੋਂ
ਬਰਮਿੰਘਮ ਲਈ ਉਡਾਨ ਸ਼ੁਰੂ ਕਰ ਦਿਤੀ।
ਸ਼੍ਰੀਮਤੀ ਗਾਂਧੀ ਨੇ ਤਤਕਾਲੀ ਕਾਂਗਰਸੀ ਮੁਖ ਮੰਤਰੀ ਦਰਬਾਰਾ ਸਿੰਘ ਉਤੇ ਦਬਾਓ ਪਾ ਕੇ 31 ਦਸੰਬਰ
ਨੂੰ ਸੁਪਰੀਮ ਕੋਰਟ ਚੋਂ ਦਰਿਆਈ ਪਾਣੀਆਂ ਵਾਲਾ ਕੇਸ ਵਾਪਸ ਕਰਵਾ ਦਿਤਾ।ਮਈ 1982 ਦੇ ਮਹੀਨੇ ਹਰਿਆਣਾ
ਵਿਚ ਆ ਰਹੀਆ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਸ੍ਰੀਮਤੀ ਗਾਂਧੀ ਨੇ 8 ਅਪਰੈਲ 1982 ਨੂੰ
ਕਪੂਰੀ ਵਿਖੇ ਐਸ.ਯਾਈ.ਐਲ. ਨਹਿਰ ਦਾ ਨੀਂਹ-ਪੱਥਰ ਰਖਿਆ,ਜਿਸ ਵਿਰੁਧ ਅਕਾਲੀ ਦਲ ਨੇ 'ਨਹਿਰ ਰੋਕੋ
ਮੋਰਚਾ' ਲਗਾ ਦਿਤਾ।
ਅੰਮ੍ਰਿਤਸਰ ਪੁਲਿਸ ਨੇ 16 ਜੁਲਾਈ ਦੀ ਰਾਤ ਨੂੰ ਦਮਦਮੀ ਟਕਸਾਲ ਦੇ ਦੋ ਸਿੰਘ,ਜੋ ਖਡੂਰ ਸਾਹਿਬ ਤੋਂ
ਮੁੜ ਰਹੇ ਸਨ,ਗ੍ਰਿਫਤਾਰ ਕਰ ਲਏ। ਉਨ੍ਹਾਂ ਦੇ ਕੇਸ ਦੀ ਪੈਰਵੀ ਕਰਨ ਲਈ ਭਾਈ ਅਮਰੀਕ ਸਿੰਘ, ਪ੍ਰਧਾਨ,
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ 19 ਜੁਲਾਈ ਨੂੰ ਜ਼ਿਲਾ ਕਚਹਿਰੀ ਅੰਮ੍ਰਿਤਸਰ ਗਏ ਤਾਂ ਪੁਲਿਸ
ਨੇ ਉਨ੍ਹਾ ਨੂੰ ਵੀ ਗ੍ਰਿਫਤਾਰ ਕਰ ਲਿਆ, ਜਿਸ ਦੇ ਰੋਸ ਵਿਚ ਸੰਤ ਭਿੰਡਰਾਂਵਾਲਿਆਂ ਉਸੇ ਦਿਨ ਸ੍ਰੀ
ਦਰਬਾਰ ਸਾਹਿਬ ਕੰਪਲੈਕਸ ਆ ਕੇ ਮੋਰਚਾ ਲਗਾ ਦਿਤਾ। ਅਕਾਲੀ ਦਲ ਨੇ ਅਪਣਾ ''ਨਹਿਰ ਰੋਕੋ'' ਮੋਰਚਾ
ਪਟਿਆਲੇ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤਬਦੀਲ ਕਰ ਕੇ ਅਤੇ ਸੰਤ ਭਿੰਡਰਾਂਵਾਲਿਆਂ ਦਾ ਮੋਰਚਾ
ਅਪਣਾ ਕੇ 4 ਅਗੱਸਤ 1982 ਤੋਂ ''ਧਰਮ ਯੁੱਧ'' ਮੋਰਚਾ ਸ਼ੁਰੂ ਕਰ ਦਿਤਾ।
194-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ