ਧਰਮ ਯੁੱਧ ਮੋਰਚਾ-4
ਬਾਦਲ-ਟੌਹੜਾ-ਤਲਵੰਡੀ ਦਾ 'ਸੁਪਰਮੇਸੀ' ਲਈ ਸੀਤ ਯੁੱਧ
-ਹਰਬੀਰ ਸਿੰਘ ਭੰਵਰ
ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਧਾਰਮਿਕ ਤੇ ਸਿਆਸੀ ਜੱਥੇਬੰਦੀ ਦਾ ਨਾਂ
ਹੈ।'' ਅਕਾਲੀ'' ਸ਼ਬਦ ਦਾ ਅਰਥ ਹੈ ਉਹ ਵਿਅਕਤੀ ਜੋ ਅਪਣੇ ਆਪ ਨੂੰ ਅਕਾਲ ਪਰਖ ਦੀ ਪਰਜਾ ਸਮਝਦਾ ਹੋਵੇ।ਕੁਰਬਾਨੀ
ਕਰਨ ਵਾਲੇ ਮਰਜੀਵੜਿਆਂ ਤੇ ਸ਼ਹੀਦਾਂ ਦੀ ਇਸ ਜੱਥੇਬੰਦੀ ਦਾ ਜਨਮ 14 ਦਸੰਬਰ 1920 ਨੂੰ ਸ੍ਰੀ ਅਕਾਲ
ਤਖ਼ਤ ਸਾਹਿਬ ਵਿਖੇ ਇਕ ਹੁਕਮਨਾਮੇ ਰਾਹੀ ਬੁਲਾਏ ਗਏ 'ਪੰਥਕ ਇਕੱਠ' ਵਿਚ ਹੋਇਆ ਸੀ।ਇਸ ਅਕਾਲੀ ਦਲ ਨੇ
29 ਮਾਰਚ 1922 ਨੂੰ ਦੋ ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ ਜੋ ਇਸ ਤਰ੍ਹਾ ਹੈ 1- ਸਾਰੇ ਅਕਾਲੀ
ਜੱਥਿਆਂ ਨੂੰ ਇਕੱਠੇ ਕਰ ਕੇ ਪੰਥ ਦੂੀ ਸੇਵਾ ਕਰਨੀ, 2-ਗੁਰਦੁਆਰਿਆਂ ਦੀ ਸੇਵਾ ਵਾਸਤੇ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਕਮ ਉਤੇ ਅਮਲ ਕਰਨਾ।ਅਕਾਲੀਆਂ ਵਲੋਂ ''ਮੈਂ ਮਰਾਂ ਪੰਥ ਜੀਵੇ''
ਦੀ ਥਾਂ ਅਪਣੇ ਸੌੜੇ ਰਾਜਸੀ ਹਿੱਤਾਂ ਲਈ '' ਮੈਂ ਜੀਵਾਂ ਪੰਥ '' ਦੀ ਪਾਲਿਸੀ ਦੀ ਪਾਲਣਾ ਕਾਰਨ
ਅੱਜ ਅਕਾਲੀ ਦਲ ਲੀਰੋ ਲੀਰ ਹੋਇਆ ਪਿਆ ਹੈ ਅਤੇ ਅਪਣੇ ਉਦੇਸ਼ ਤੇ ਨਿਸ਼ਾਨੇ ਤੋਂ ਭੱਟਕ ਗਿਆ ਹੈ।ਪੰਜਾਬੀ
ਸੂਬੇ ਵਿਚ ਅਕਾਲੀ ਭਾਵੇਂ ਇਕ ਸ਼ਕਤੀਸ਼ਾਲੀ ਰਾਜੀ ਸ਼ਕਤੀ ਬਣ ਕੇ ਉਭਰੇ,ਪਰ ਆਪਣੇ ਸੌੜੇ ਰਾਜਸੀ ਹਿੱਤਾਂ
ਅਤੇ ਭਾਈ ਭਤਤੀਜਵਾਦ ਨੂੰ ਬੜਾਵਾ ਦੇਣ ਅਤੇ ੁਸੁਪਰਮੇਸੀ ਲਈ ਆਪਸ ਵਿਚ ਅਕਸਰ ਲੜਦੇ ਰਹੇ ਹਨ।
ਪੰਜਾਬੀ ਸੂਬਾ ਹੋਂਦ ਵਿਚ ਆਉਣ ਪਿਛੋਂ ਫਰਵਰੀ 1967 ਦੇ ਮਹੀਨੇ ਹੋਈਆਂ ਚੋਣਾਂ ਪਿਛੋਂ ਅਕਾਲੀ ਦਲ ਨੇ
ਜਨ ਸੰਘ ਤੁ ਦੂਜੀਆਂ ਗੈਰ-ਕਾਂਗਰਸੀ ਪਾਰਟੀਆਂ ਦੇ ਸਹਿਯੋਗ ਨਾਲ ਜਸੁਿਟਸ ਗੁਰਨਾਮ ਸਿੰਘ ਦੀ ਰਹਿਨਮਾਈ
ਹੇਠ ਪਹਿਲੀ ਗੈਰ-ਕਾਂਗਰਸੀ ਸਰਕਾਰ ਬਣਾਈ।ਇਸ ਵਜ਼ਾਰਤ ਦੇ ਇਕ ਅਕਾਲੀ ਮੰਤਰੀ ਲਛਮਣ ਸਿੰਘ ਗਿਲ ਤੇ
ਜਸਟਿਸ ਗੁਰਨਾਮ ਸਿੰਘ ਦੀ ਆਪਸ ਵਿਚ ਨਹੀਂ ਬਣਦੀ ਸੀ।ਪਾਰਟੀ ਪ੍ਰਧਾਨ ਸੰਤ ਫਤਹਿ ਸਿੰਘ ਨੇ ਦੋਨਾਂ
ਨੂੰ ਮਤਭੇਦ ਦੂਰ ਕਰਨ ਲਈ ਕਿਹਾ,ਪਰ ਉਨਹਾਂ ਦੋਨਾਂ ਨੇ ਹੀ ਪਰਵਾਹ ਨਹੀਂ ਕੀਤੀ।ਪੰਜਾਬ ਵਿਧਾਨ ਸਭਾ
ਦਾ ਸਰਦੀਆਂ ਦੀ ਰੁੱਤ ਦਾ ਸਮਾਗਮ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਸ੍ਰੀ ਗਿਲ ਨੇ 18 ਹੋਰ ਵਿਧਾਇਕਾਂ
ਨਾਲ ਪਾਰਟੀ ਤੋਂ ਨਾਤਾ ਤੋੜ ਕੇ ਪੰਜਾਬ ਜੰਤਾ ਪਾਰਟੀ ਨਾਂ ਦੀ ਇਕ ਨਵੀਂ ਪਾਰਟੀ ਬਣਾ ਲਈ ਅਤੇ
ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾ ਲਈ।ਕਾਂਗਰਸ ਵਲੋਂ ਅਗੱਤ 1968 ਵਿਚ ਸਮਰਥਨ ਵਾਪਸ ਲੈਣ ਨਾਲ
ਇਹ ਸਰਕਰ ਗਿਰ ਗਈ ਅਤੇ ਰਾਸ਼ਟ੍ਰਪਤੀ ਰਾਜ ਲਾਗੂ ਹੋ ਗਿਆ।ਫਰਵਰੀ 1969 ਦੇ ਮਹੀਨੇ ਹੋਈਆਂ ਚੋਣਾਂ ਵਿਚ
ਅਕਾਲੀ ਫਿਰ ਸੱਤਾ ਵਿਚ ਆ ਗਏ ਅਤੇ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਜਨ ਸੰਘ ਦੇ ਸਹਿਯੋਗ ਨਾਲ
ਸਰਕਾਰ ਬਣੀ।
ਮੁਖ ਮੰਤਰੀ ਹੁੰਦੇ ਹੋਏ ਸ੍ਰੀ ਗਿਲ ਨੇ ਸੰਤ ਫਤਹਿ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ
ਸੰਤ ਚੰਨਣ ਸਿੰਘ,ਅਤੇ ਕਈ ਹੋਰ ਪੰਥਕ ਨੇਤਾਵਾਂ ਨੂੰ ਬੜਾ ਤੰਗ ਕੀਤਾ ਸੀ ਅਤੇ ਕਈਆਂ ਵਿਰੁਧ ਝੂਠੇ
ਮੁਕਦਮੇ ਦਰਜ ਕੀਤੇ ਸਨ।ਹੁਣ 13 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਬੱਜਟ ਸੈਸ਼ਨ ਵਿਚ ਸ਼ਾਮਿਲ ਹੋਣ ਲਈ
ਸ੍ਰੀ ਗਿਲ ਚੰਡੀਗੜ੍ਹ ਆਏ ਤਾਂ ਉਨ੍ਹਾਂ ਨੂੰ ਆਪਣੇ ਨਿੱਜੀ ਮਨੋਰਥਾਂ ਲਈ ਜਗਰਾਓਂ ਕੋ-ਆਪਰੇਟਿਵ
ਮਾਕੀਟਿੰਗ ਕਮੇਟੀ ਅਤੇ ਗਰੇਨ-ਸਿੰਡੀਕੇਟ ਸਬੰਧੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ
ਗ੍ਰਿਫਤਾਰ ਕਰ ਲਿਆ ਗਿਆ,ਪਰ 14 ਮਾਰਚ ਨੂੰ ਬੱਜਟ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਜ਼ਮਾਨਤ 'ਤੇ ਰਿਹਾ
ਕਰ ਦਿਤਾ।ਬੱਜਟ ਸਮਾਗਮ 25 ਅਪਰੈਲ ਨੂੰ ਸਮਾਪਤ ਹੋਇਆ।ਦਿਲ ਦਾ ਇਕ ਜ਼ੋਰਦਾਰ ਦੌਰਾ ਪੈਣ ਕਾਰਨ ਸ੍ਰੀ
ਗਿਲ 26 ਅਪਰੈਲ ਨੂੰ ਅਕਾਲ ਚਲਾਣਾ ਕਰ ਗਏ।
ਜਸਟਿਸ ਗੁਰਨਾਮ ਸਿੰਘ ਦੀ ਆਪਣੇ ਇਕ ਮੰਤਰੀ ਜੱਥੇਦਾਰ ਜੀਵਨ ਸਿੰਘ ਉਮਰਾਨੰਗਲ, ਜੋ ਪੰਜਾਬ ਵਿਧਾਨ
ਪ੍ਰੀਸ਼ਦ ਦੇ ਮੈਂਬਰ ਸਨ, ਨਾਲ ਨਹੀਂ ਬਣਦੀ ਸੀ।ਉਨ੍ਹਾਂ ਨੂੰ ਹਟਾਉਣ ਲੀ ਬਜਟ ਸੈਸ਼ਨ ਦੌਰਾਨ ਪ੍ਰੀਸ਼ਦ
ਖਤਮ ਕਰਨ ਲਈ ਬਿਲ ਪਾਸ ਕਰ ਦਿਤਾ ਗਿਆ।ਵੈਸੇ ਅਕਾਲੀ ਦਲ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵੀ ਵਿਧਾਨ
ਪ੍ਰੀਸ਼ਦ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੋਇਆ ਸੀ, ਭਾਵੇਂ ਸੰਤ ਫਤਹਿ ਸਿੰਘ ਇਸ ਨੂੰ ਖਤਮ ਕਰਨ ਦੇ
ਵਿਰੁਧ ਸਨ।ਪਾਰਲੀਮੈਂਟ ਨੇ ਇਹ ਬਿਲ ਦਸੰਬਰ 1969 ਵਿਚ ਪਾਸ ਕਰ ਦਿਤਾ, ਜਿਸ ੳਪਰੰਤ ਪੰਜਾਬ ਦਾ ਇਹ
''ਅੱਪਰ ਹਾਊਸ'' ਖਤਮ ਹੋ ਗਿਆ।(ਹੁਣ ਅਕਲੀ ਸਰਕਾਰ ਇਸ ਦੀ ਬਹਾਲੀ ਲਈ ਯਤਨਸ਼ੀਲ ਹੈ)।
ਮਾਰਚ 1970 ਨੂੰ ਰਾਜ ਸਭਾ ਦੀਆਂ ਤਿੰਨ ਸੀਟਾਂ ਦੀ ਚੋਣ ਸੀ।ਸੰਤ ਫਤਹਿ ਸਿੰਘ ਨੇ ਵਰਕਿੰਗ ਕਮੇਟੀ ਵਲੋਂ
ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜੱਥੇਦਾਰ ਸੰਤੋਖ ਸਿੰਘ
ਦੇ ਨਾਵਾਂ ਦਾ ਐਲਾਨ ਕੀਤਾ।ਗਿਆਨੀ ਭੁਪਿੰਦਰ ਸਿੰਘ ਨੇ ਮਾਸਟਰ ਗਰੁਪ ਦੇ ਸਮਰਥਨ ਨਾਲ ਆਪਣੇ ਨਾਮਜ਼ਦਗੀ
ਕਾਗਜ਼ ਵੀ ਭਰ ਦਿਤੇ, ਉਨ੍ਹਾਂ ਨੂੰ ਅਕਾਲੀ ਦਲ ਵਿਚੋਂ ਕੱਢ ਦਿਤਾ ਗਿਆ।ਜਸਟਿਸ ਗੁਰਨਾਮ ਸਿੰਘ
ਅੰਦਰਖਾਤੇ ਗਿਆਨੀ ਜੀ ਦੀ ਮੱਦਦ ਕਰਦੇ ਰਹੇ, ਜਿਸ ਕਾਰਨ 25 ਮਾਰਚ ਨੂੰ ਹੋਈਆਂ ਚੋਣਾ ਸਮੇਂ ਜੱਥੇਦਾਰ
ਸੰਤੋਖ ਸਿੰਘ ਹਾਰ ਗਏ ਅਤੇ ਜੱਥੇਦਾਰ ਟੌਹੜਾ ਤੇ ਗਿਆਨੀ ਜੀ ਜਿੱਤ ਗਏ।ਸੰਤ ਜੀ ਲਈ ਜੱਥੇਦਾਰ ਸੰਤੋਖ
ਸਿੰਘ ਦੀ ਹਾਰ ਇਕ ਬਹੁਤ ਵੱਡੀ ਸੱਟ ਸੀ, ਇਸ ਹਾਰ ਲਈ ਜਸਟਿਸ ਗੁਰਨਾਮ ਸਿੰਘ ਨੂੰ ਜ਼ਿਮੇਵਾਰ ਸਮਝਿਆ,
ਜਿਸ ਕਾਰਨ ਉਨ੍ਹਾਂ ਦੀ ਥਾਂ 26 ਮਾਰਚ ਨੂੰ ਪ੍ਰਕਾਸ਼ ਸਿੰਘ ਬਾਦਲ ਨੂੰ ਨਵਾਂ ਮੁਖ ਮੰਤਰੀ ਬਣਾਇਆ ਗਿਆ।
ਮਾਰਚ 1972 ਵਿਚ ਹੋਈਆ ਚੋਣਾਂ ਦੋਰਾਨ ਕਾਂਗਰਸ ਨੇ ਸਪਸ਼ਟ ਬਹੁਮਤ ਪ੍ਰਾਪਤ ਕਰ ਲਿਆ ਅਤੇ ਗਿਆਨੀ ਜ਼ੈਲ
ਸਿੰਘ ਮੁਖ ਮੰਤਰੀ ਬਣੇ।ਸਾਲ 1973 ਦੇ ਅਖੀਰਲੇ ਮਹੀਨਿਆ ਵਿਚ ਥੋੜੇ ਜਿਹੇ ਸਮੇ ਦੇ ਫਰਕ ਨਾਲ ਪਹਿਲਾਂ
ਸੰਤ ਫਤਹਿ ਸਿੰਘ ਅਤੇ ਫਿਰ ਸੰਤ ਚੰਨਣ ਸਿੰਘ ਅਕਾਲ ਚਲਾਣਾ ਕਰ ਗਏ।ਜੱਥੇਦਾਰ ਮੋਹਨ ਸਿੰਘ ਤੁੜ ਅਕਾਲੀ
ਦਲ ਦੇ ੳਤੇ 6 ਜਨਵਰੀ 1973 ਨੂੰ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।ਸ੍ਰੀਮਤੀ
ਇੰਦਰਾ ਗਾਂਧੀ ਨੇ ਅਲਾਹਾਬਾਦ ਹਾਈ ਕੋਰਟ ਵਲੋਂ ਰਾਏ ਬਰੇਲੀ ਲੋਕ ਸਭਾ ਸੀਟ ਤੋਂ ਉਨ੍ਹਾਂ ਦੀ ਚੋਣ
ਰੱਦ ਕਰਨ ਉਤੇ ਅਸਤੀਫਾ ਦੇਣ ਦੀ ਥਾਂ ਦੇਸ਼ ਵਿਚ ਅੇਮਰਜੈਂਸੀ ਲਗਾ ਦਿਤੀ।ਅਕਾਲੀ ਦਲ ਨੇ ਇਸ
ਡਿਕਟੇਟਰਸ਼ਿਪ ਵਿਰੁਧ ਮੋਰਚਾ ਲਗਾ ਦਿਤਾ ਅਤੇ ਸਾਰੇ ਲੀਡਰ ਆਪਣੀ ਗ੍ਰਿਪਤਾਰੀ ਦੇ ਕੇ ਜੇਲ੍ਹਾਂ ਵਿਚ
ਬੰਦ ਹੋ ਗਏ।ਸੰਤ ਹਰਚੰਦ ਸਿਂਘ ਲੌਂਗੋਵਾਲ ਮੋਰਚਾ ਡਿਕਟੇਟਰ ਬਣੇ ਅਤੇ ਬੜੀ ਸਫਲਤਾ ਪੂਰਬਕ ਮੋਰਚਾ
ਚਲਾਇਆ। ਜਨਵਰੀ ਦੇ ਆਖਰੀ ਹਫਤੇ ਸ੍ਰੀਮਤੀ ਗਾਂਧੀ ਨੇ ਐਮਰਜੈਂਸੀ ਉਠਾਉਣ ਅਤੇ ਮਾਰਚ ਮਹੀਨੇ ਲੋਕ ਸਭਾ
ਚੋਣਾਂ ਕਰਵਾਉਣ ਦਾ ਐਲਾਨ ਕੀਤਾ।ਸਾਰੇ ਸੀਨੀਅਰ ਅਕਾਲੀ ਲੀਡਰਾਂ ਨੇ ਇਹ ਚੋਣਾਂ ਲੜੀਆਂ ਤੇ ਜਿੱਤੀਆਂ।
ਕੇਂਦਰ ਵਿਚ ਮੁਰਾਰਜੀ ਡਿਸਾਈ ਦੀ ਅਗਵਾਈ ਵਿਚ ਨਵ-ਗਠਿਤ ਜੰਤਾ ਪਾਰਟੀ ਦੀ ਸਰਕਾਰ ਬਣੀ।ਅਕਾਲੀ ਦਲ ਇਸ
ਵਿਚ ਸ਼ਾਮਿਲ ਹੋਇਆ, ਸ੍ਰੀ ਬਾਦਲ ਅਤੇ ਧੰਨਾ ਸਿੰਘ ਗੁਲਸ਼ਨ ਮੰਤਰੀ ਬਣੇ।ਡਿਸਾਈ ਸਰਕਾਰ ਨੇ ਸਾਰੀਆਂ
ਕਾਂਗਰਸੀ ਸੂਬਾਈ ਸਰਕਾਰਾਂ ਸੰਵਿਧਾਨ ਦੀ ਧਾਰਾ 356 ਦੀ ਵਰਤੋਂ ਕਰਦਿਆ ਤੋੜ ਦਿਤੀਆਂ। ਨਵੀਆਂ ਵਿਧਾਨ
ਸਭਾਵਾਂ ਚੋਣਾਂ ਪਿਛੋਂ ਪੰਜਾਬ ਵਿਚ ਅਕਾਲੀ ਦਲ ਦੀ ਅਗਵਾਈ ਵਿਚ ਸਰਕਾਰ ਬਣੀ, ਸ੍ਰੀ ਬਾਦਲ ਦੂਜੀ ਵਾਰੀ
ਮੁਖ ਮੰ ਤਰੀ ਬਣੇ।ਕੇਂਦਰ ਵਿਚ ਉਨ੍ਹਾਂ ਦੀ ਥਾਂ ਸੁਰਜੀਤ ਸਿੰਘ ਬਰਨਾਲਾ ਮੰਤਰੀ ਬਣੇ।
ਅਗੱਸਤ 1977 ਵਿਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਮੇਂ,ਆਮ ਖਿਆਲ ਸੀ ਕਿ ਸਫਲਤਾ ਪੂਰਬਕ
ਮੋਰਚਾ ਚਲਾਉਣ ਕਰ ਕੇ ਸੰਤ ਲੌਂਗੋਵਾਲ ਨੂੰ ਪ੍ਰਧਾਨ ਬਣਾ ਦਿਤਾ ਜਾਏ ਗਾ,ਪਰ ਉਸ ਸਮੇਂ ਸ੍ਰੀ ਬਾਦਲ
ਤੇ ਜੱਥੇਦਾਰ ਟੌਹੜਾ ਨੇ ਇਕੱਠੇ ਹੋ ਕੇ ਜੱਥੇਦਾਰ ਤਲਵੰਡੀ ਨੂੰ ਪ੍ਰਧਾਨਗੀ ਦਾ ਤਾਜ ਪਹਿਨਾ ਦਿਤਾ।ਇਸ
ਦੇ ਨਾਲ ਹੀ ਸ਼ੁਰੂ ਹਇਆ ਬਾਦਲ-ਟੌਹੜਾ-ਤਲਵੰਡੀ ਦਾ ''ਲਵ-ਹੇਟ'' ਦਾ ਰਿਸਤਾ ਤੇ ਸੁਪਰਮੇਸੀ ਲਈ ਠੰਡੀ
ਲੜਾਈ। ਆਪਣੇ ਸੌੜੇ ਰਾਜਸੀ ਹਿੱਤਾਂ ਦੀ ਖਾਤਰ ਲਈ ਉਹ ਕਦੀ ਲੜਦੇ ਰਹੇ ,ਅਤੇ ਇਕੱਠੇ ਹੋ ਜਾਂਦੇ ਹਨ।
ਅਕਾਲੀ ਦਲ ਨੂੰ ਪੰਥ ਅਤੇ ਪੰਜਾਬ ਦੀ ਪ੍ਰਤੀਨਿੱਧਤਾ ਕਰਨ ਵਾਲੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੇ
ਇਨ੍ਹਾਂ ਲੀਡਰਾਂ ਨੁੰ ਪੰਥ ਤੇ ਪੰਜਾਬ ਦੀ ਕੋਈ ਬਹੁਤੀ ਪਰਵਾਹ ਨਹੀਂ ਕੀਤੀ। ਅਸਲੀਅਤ ਤਾਂ ਇਹ ਹੈ ਕਿ
ਇਨ੍ਹਾਂ ਨੇ ਪੰਥ ਤੇ ਪੰਜਾਬ ਦਾ ਬਹੁਤ ਹੀ ਨੁਕਸਾਨ ਕੀਤਾ ਹੈ ਜਿਸ ਦੀ ਭਰਪਾਈ ਕਰਨਾ ਬਹੁਤ ਮੁਸ਼ਕਿਲ
ਹੈ। ਇਹ ਤਿੰਨੇ ਹੀ ਸਿੱਖ ਰਾਜਨੀਤੀ ਵਿਚ ਸਿੱਖਾਂ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾਂ
ਪ੍ਰਬੰਧਕ ਕਮੇਟੀ ਦਾ ਮੈਬਰ ਬਣ ਕੇ ਆਏ ਹਨ,ਤਿੰਨੇ ਵੱਖ ਵੱਖ ਪਿੰਡਾਂ ਦੇ ਰਹਿਣ ਵਾਲੇ ਕਿਸਾਨ
ਹਨ,ਤਲਵੰਡੀ ਤੇ ਟੌਹੜਾ ਸਾਧਾਰਨ ਕਿਸਾਨ ਪਰਿਵਾਰਾਂ ਨਾਲ ਸਬੰਧ ਰਖਦੇ ਹਨ,ਜਦੋਂ ਕਿ ਬਾਦਲ ਇਕ
ਜਗੀਰਦਾਰ ਹਨ।ਪਿਛਲੇ ਸਮੇਂ ਵਿਚ ਇਕੋ ਪਾਰਟੀ ਵਿਚ ਹੁੰਦਿਆਂ ਹੋਇਆਂ ਵੀ ਉਹ ਕਈ ਵਾਰੀ ਵੱਖ ਵੱਖ ਧੜਿਆਂ
ਵਿਚ ਆਹਮਣੇ ਸਾਹਮਣੇ ਖੜੋਤੇ ਤੇ ਕਈ ਵਾਰੀ ਘਿਓ-ਖਿੱਚੜੀ ਹੋ ਕੇ ਵਿਚਰਦੇ ਰਹੇ ।ਜਿਸ ਪਾਸੇ ਕੋਈ ਦੋ
ਹੋ ਜਾਣ ,ਉਹ ਧੜਾ ਸ਼ਕਤੀਸਸਾਲੀ ਬਣ ਜਾਂਦਾ ਰਿਹਾ ਹੈ।ਇਨ੍ਹਾਂ ਤਿੰਨਾ ਦੇ ਬਣਦੇ, ਵਿਗੜਦੇ ਤੇ ਬਦਲਦੇ
ਰਿਸ਼ਤਿਆਂ ਦਾ ਪੰਜਾਬ ਦੀ ਰਾਜਨੀਤੀ ਉਤੇ ਵੀ ਅਸਰ ਪੈਂਦਾ ਰਿਹਾ ਹੈ।
ਜੁਲਾਈ 1979 ਵਿਚ ਕੇਂਦਰ ਵਿਚ ਪ੍ਰਧਾਨ ਮੰਤਰੀ ਮੁਰਾਰਜੀ ਡਿਸਾਈ ਦੀ ਅਗਵਾਈ ਹੇਠ ਚਲ ਰਹੀ ਸਰਕਾਰ
ਸੱਤਾਧਾਰੀ ਜੰਤਾ ਪਾਰਟੀ ਵਿਚ ਫੁੱਟ ਪੈਣ ਕਰਨ ਸੰਕਟ ਵਿਚ ਆ ਗਈ।ਚੌਧਰੀ ਚਰਨ ਸਿੰਘ ਨੇ ਪਾਰਟੀ ਤੋਂ
ਵੱਖ ਹੋ ਕੇ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾ ਲਈ।ਅਕਾਲੀ ਦਲ ਲਈ ਇਹ ਫੈਸਲਾ ਕਰਨਾ ਔਖਾ ਹੋ ਗਿਆ
ਕਿ ਕਿਸ ਦੀ ਮੱਦਦ ਕੀਤੀ ਜਾਏ। ਪਾਰਟੀ ਦੀ ਵਰਕਿੰਗ ਕਮੇਟੀ ਨੇ ਬਾਦਲ-ਟੌਹੜਾ-ਤਲਵੰਡੀ ਤਿੱਕੜੀ ਨੂੰ
ਇਹ ਫੈਸਲਾ ਕਰਨ ਦੇ ਅਧਿਕਾਰ ਦੇ ਦਿਤੇ ਕਿ ਪਾਰਟੀ ਹਮਾਇਤ ਸ੍ਰੀ ਡਿਸਾਈ ਨੂੰ ਜਾਰੀ ਰਖੀ ਜਾਏ ਜਾਂ
ਚੌਧਰੀ ਚਰਨ ਸਿੰਘ ਨੂੰ ਦਿਤੀ ਜਾਏ।ਇਨ੍ਹਾਂ ਵਿਚ ਮਤਭੇਦ ਸਨ,ਆਖ਼ਰ ਟੌਹੜਾ-ਤਲਵੰਡੀ ਨੇ ਚੌਧਰੀ ਦੇ ਹੱਕ
ਵਿਚ ਫੈਸਲਾ ਕੀਤਾ,ਸ੍ਰੀ ਬਾਦਲ ਨੇ ਆਪਣੀ ਅਸਹਿਮਤੀ ਦਰਜ ਕਰਵਾਈ।
ਬਾਦਲ ਸਮਰਥਕ ਕਈ ਅਕਾਲੀ ਡੈਲੀਗੇਟਾਂ ਨੇ ਸਤੰਬਰ 1979 ਦੇ ਦੂਜੇ ਹਫ਼ਤੇ ਅਕਾਲੀ ਦਲ ਦੇ ਸਕੱਤਰ ਨੂੰ
ਇਕ ਪੱਤਰ ਦੇ ਕੇ ਮੰਗ ਕੀਤੀ ਕਿ ਪ੍ਰਧਾਨ ਦੀ ਚੋਣ ਦੋ ਸਾਲਾਂ ਵਾਸਤੇ ਹੋਈ ਸੀ,ਦੋ ਸਾਲ ਬੀਤ ਗਏ
ਹਨ,ਇਸ ਲਈ ਨਵੇ ਪ੍ਰਧਾਨ ਦੀ ਚੋਣ ਕਰਨ ਵਾਸਤੇ ਜਨਰਲ ਸਮਾਗਮ ਦੀ ਇਕੱਤ੍ਰਤਾ ਬੁਲਾਈ ਜਾਏ।ਟੌਹੜਾ-ਤਲਵੰਡੀ
ਨੇ ਬਾਦਲ ਉਤੇ ਆਰ.ਐਸ.ਐਸ. ਦੇ ਹੱਥਾਂ ਵਿਚ ਖੇਡਣ ਅਤੇ ਕਈ ਹੋਰ ਗੰਭੀਰ ਦੋਸ਼ ਲਗਾ ਕੇ 29 ਸਤੰਬਰ ਨੂੰ
ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫੇ ਜੱਥੇਦਾਰ ਅਕਾਲ ਤਖ਼ਤ ਨੂੰ ਸੌਂਪ ਕੇ ਮੰਗ ਕੀਤੀ ਕਿ ਬਾਦਲ ਤੋਂ
ਵੀ ਅਸਤੀਫਾ ਲਿਆ ਜਾਏ।ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਦੇ ਮਤਭੇਦ ਦੂਰ ਕਰਵਾ ਕੇ ਏਕਤਾ ਕਰਵਾ ਦਿਤੀ
ਅਤੇ ਲੋਕ ਸਭਾ ਚੋਣਾ ਲੜਣ ਲਈ ਸੰਤ ਲੌਂਗੋਵਾਲ ਦੀ ਅਗਵਾਈ ਹੇਠ ਇਕ 7-ਮੈਂਬਰੀ ਕਮੇਟੀ ਬਣਾ ਦਿਤੀ।ਪਰ
ਇਹ ਮਤਭੇਦ ਜਾਰੀ ਰਹੇ ਜਿਸ ਕਾਰਨ ਜਨਵਰੀ 1980 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਲੱਕ-ਤੋੜਵੀਂ ਹਾਰ
ਦਾ ਮੂੰਹ ਦੇਖਣਾ ਪਿਆ,ਕੇਵਲ ਇਕ ਸੀਟ ਹੀ ਮਿਲ ਸਕੀ।20 ਅਗੱਸਤ 1980 ਨੂੰ ਅਕਾਲੀ ਦਲ ਦੋਫਾੜ ਹੋ ਗਿਆ,
ਬਾਦਲ-ਟੋਹੜਾ ਸਮਰੱਥਕਾਂ ਨੇ ਸੰਤ ਲੌਂਗੋਵਾਲ ਨੁੰ ਪ੍ਰਧਾਨ ਚੁਣ ਲਿਆ,ਦੂਜੇ ਛੋਟੇ ਜਿਹੇ ਧੜੇ ਨੇ
ਜੱਥੇਦਾਰ ਤਲਵੰਡੀ ਨੂੰ ਮੁੜ ਪ੍ਰਧਾਨ ਚੁਣ ਲਿਆ।
ਹੁਣ ਦੋਨਾਂ ਅਕਾਲੀ ਧੜਿਆਂ ਦਾ ਸੁਪਰਮੇਸੀ ਲਈ ਅਤੇ ਸਿੱਖਾਂ ਵਿਚ ਆਪਣਾ ਆਧਾਰ ਪੱਕਾਂ ਕਰਨ ਲਈ ਯਤਨ
ਸ਼ੁਰੂ ਕਰ ਦਿਤੇ।ਅਕਾਲੀ ਦਲ ਨਾਲ ਸਬੰਧਤ ਲਗਭਗ ਸਾਰੇ ਵਿਦਾਇਖ ਤੇ ਸ਼ਰੋਮਣੀ ਕਮੇੀ ਦੇ ਬਹੁਤੇ ਮੈਂਬਰ
ਅਤੇ ਆਮ ਲੀਡਰ ਤੇ ਵਰਕਾਰ ਸੰਤ ਲੌਂਗੋਵਾਲ ਵਾਲੇ ਅਕਾਲੀ ਦਲ ਨਾਲ ਸਨ।ਜੱਥੇਦਾਰ ਤਲਵੰਡੀ ਨੇ 1982 ਦੀ
ਵਿਸਾਖੀ ਤੋਂ ਦਿੱਲੀ ਜਾ ਕੇ ਆਨੰਦਪੁਰ ਸਾਹਿਬ ਮਤੇ ਦੀ ਪੂਰਤੀ ਲਈ ਮੋਰਚਾ ਲਗਾ ਦਿਤਾ।ਚਾਰ ਅਗੱਸਤ
1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਣੀਆਂ ਮੰਗਾਂ ਦੀ ਪੂਰਤੀ ਲਈ ਸ੍ਰੀ ਦਰਬਾਰ ਸਾਹਿਬ ਕੰਪਲੈਕਸ
ਤੋਂ ''ਧਰਮ ਯੁਾਧ'' ਮੋਰਚਾ ਸ਼ੁਰੂ ਕੀਤਾ, ਸੰਤ ਲੌਂਗੋਵਾਲ ਮੋਰਚਾ ਡਿਕਟੇਟਰ ਬਣੇ।ਜੱਥੇਦਾਰ ਅਕਾਲ
ਤਖ਼ਤ ਦੀ ਅਪੀਲ ਉਤੇ ਫੁਲ ਚੜ੍ਹਾਊਂਦਿਆ ਜਥੇਦਾਰ ਤਲਵੰਡੀ ਵੀ ਇਸ ਮੋਰਚੇ ਵਿਚ ਸ਼ਾਮਿਲ ਹੋ ਗਏ। (ਚਲਦਾ)
# 241 ਸੈਂਟਰਲ ਟਾਊਨ ,ਪਖੋਵਾਲ ਰੋਡ, ਲੁਧਿਆਣਾ-22, ਮੋਬਾਈਲ: 98762-95829
ਕਾਂਗਰਸ ਵਲੋਂ ਧਕੇ ਗਿਲ ਨੂੰ ਗੁਰਨਾਮ ਸਿੰਘ ਵਿਰੁਧ ਵਰਤਿਆ।
ਬਜ਼ੁਰਗ ਅਕਾਲੀ ਆਗੂ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ 17 ਫਰਵਰੀ,2004 ਨੂੰ ਸ਼੍ਰੋਮਣੀ ਅਕਾਲੀ ਦਲ
ਵਿਚ '' ਘਰ ਵਾਪਸੀ'' ਨਾਲ ਪ੍ਰਕਾਸ਼ ਸਿੰਘ ਬਾਦਲ,ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਤਲਵੰਡੀ ਦੀ ''ਤਿਕੜੀ'',
ਜੋ ਪਿਛਲੇ 34-35 ਸਾਲਾਂ ਤੋਂ ਸਿੱਖ ਰਾਜਨੀਤੀ 'ਤੇ ਛਾਏ ਹੋਏ ਹਨ,ਲੋਕ ਸਭਾ ਚੋਣਾਂ ਨੇੜੇ ਆਉਣ ਸਮੇਂ
ਇਕ ਵਾਰੀ ਫਿਰ ਇਕੱਠੇ ਹੋ ਗਈ ਹੈ।ਆਪਣੇ ਰਾਜਸੀ ਹਿੱਤਾਂ ਦੀ ਖਾਤਰ ਲਈ ਉਹ ਕਦੀ ਲੜ ਪੈਂਦੇ ਹਨ,ਅਤੇ
ਕਦੀ ਇਕੱਠੇ ਹੋ ਜਾਂਦੇ ਹਨ।ਅਕਾਲੀ ਦਲ ਨੂੰ ਪੰਥ ਅਤੇ ਪੰਜਾਬ ਦੀ ਪ੍ਰਤੀਨਿੱਧਤਾ ਕਰਨ ਵਾਲੀ ਪਾਰਟੀ
ਹੋਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਲੀਡਰਾਂ ਨੁੰ ਪੰਥ ਤੇ ਪੰਜਾਬ ਦੀ ਕੋਈ ਬਹੁਤੀ ਪਰਵਾਹ ਨਹੀਂ
ਜਾਪਦੀ। ਅਸਲੀਅਤ ਤਾਂ ਇਹ ਹੈ ਕਿ ਇਨ੍ਹਾਂ ਨੇ ਪੰਥ ਤੇ ਪੰਜਾਬ ਦਾ ਬਹੁਤ ਹੀ ਨੁਕਸਾਨ ਕੀਤਾ ਹੈ ਜਿਸ
ਦੀ ਭਰਪਾਈ ਕਰਨਾ ਬਹੁਤ ਮੁਸ਼ਕਿਲ ਹੈ।
ਇਹ ਤਿੰਨੇ ਹੀ ਸਿੱਖ ਰਾਜਨੀਤੀ ਵਿਚ ਸਿੱਖਾਂ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾਂ ਪ੍ਰਬੰਧਕ
ਕਮੇਟੀ ਦਾ ਮੈਬਰ ਬਣ ਕੇ ਆਏ ਹਨ।ਮਾਰਚ 1977 ਵਿਚ ਹੋਈਆਂ ਲੋਕ ਸਭਾ ਚੋਣਾ ਦੌਰਾਨ ਤਿੰਨੇ ਹੀ ਐਮ.ਪੀ.
ਚੁਣੇ ਗਏ ਸਨ।ਬਾਦਲ,ਜੋ ਇਕ ਜਾਗੀਰਦਾਰ ਹਨ,ਪਹਿਲੀ ਵਾਰੀ ਮਾਰਚ 1969 ਵਿਚ ਮੁਖ ਮੰਤਰੀ ਬਣੇ,ਜੱਥੇਦਾਰ
ਟੌਹੜਾ 6 ਜਨਵਰੀ 1973 ਨੂੰ ਪਹਿਲੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ
ਜਦੋਂ ਕਿ ਜੱਥੇਦਾਰ ਤਲਵੰਡੀ ਅਗੱਸਤ 1977 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ।ਇਨ੍ਹਾਂ ਤਿੰਨਾ
ਦੇ ਬਣਦੇ, ਵਿਗੜਦੇ ਤੇ ਬਦਲਦੇ ਰਿਸ਼ਤਿਆਂ ਦਾ ਪੰਜਾਬ ਦੀ ਰਾਜਨੀਤੀ ਉਤੇ ਵੀ ਅਸਰ ਪੈਂਦਾ ਰਿਹਾ ਹੈ।
ਬਾਦਲ-ਟੌਹੜਾ-ਤਲਵੰਡੀ ਦੇ ਆਪਸੀ ਸਬੰਧਾਂ ਨੂੰ ''ਠੰਡਾ-ਤੱਤਾ'' ਜਿਸ ਨੁੰ ਅੰਗਰੇਜੀ ਵਿਚ ''ਲਵ-ਹੇਟ''
( ਮਹੁੱਬਤ-ਨਫਰਤ ) ਕਿਹਾ ਜਾਂਦਾ ਹੈ, ਵਾਲਾ ਰਿਸ਼ਤਾ ਜਾਪਦਾ ਹੈ।ਪਿਛਲੇ ਸਮੇਂ ਵਿਚ ਇਕੋ ਪਾਰਟੀ ਵਿਚ
ਹੁੰਦਿਆਂ ਹੋਇਆਂ ਵੀ ਉਹ ਕਈ ਵਾਰੀ ਵੱਖ ਵੱਖ ਧੜਿਆਂ ਵਿਚ ਆਹਮਣੇ ਸਾਹਮਣੇ ਖੜੋਤੇ ਹਨ ਤੇ ਕਈ ਵਾਰੀ
ਘਿਓ-ਖਿੱਚੜੀ ਹੋ ਕੇ ਵਿਚਰਦੇ ਰਹੇ ਹਨ।ਇੰਦਰਾ ਸਰਕਾਰ ਵਲੋਂ ਜਦੋ ਜੂਨ 1975 ਵਿਚ ਸਾਰੇ ਦੇਸ਼ ਵਿਚ
ਐਮਰਜੈਂਸੀ ਲਗਾਈ ਗਈ, ਤਾਂ ਅਕਾਲੀ ਦਲ ਨੇ ਇਸ ਵਿਰੁੱਧ ਮੋਰਚਾ ਲਗਾ ਦਿਤਾ ਭਾਵੇਂ ਕਿ ਦੂਜੀਆਂ ਸਿਆਸੀ
ਪਾਰਟੀਆਂ ਦੇ ਲੀਡਰਾਂ ਵਾਂਗ ਕਿਸੇ ਵੀ ਅਕਾਲੀ ਲੀਡਰ ਨੂੰ ਗਿਫਤਾਰ ਨਹੀਂ ਕੀਤਾ ਗਿਆ ਸੀ। ਅਕਾਲੀ ਦਲ
ਦੇ ਤਤਕਾਲੀ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁੜ ਸਮੇਤ ਸਾਰੇ ਸੀਨੀਅਰ ਲੀਡਰ ਆਪਣੀ ਗ੍ਰਿਫਤਾਰੀ ਦੇ ਕੇ
ਜੇਲ੍ਹਾਂ ਵਿਚ ਚਲੇ ਗਏ,ਤਾਂ ਮੋਰਚੇ ਦੀ ਕਮਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਸੰਭਾਲੀ ਤੇ ਬੜੀ
ਸਫਲਤਾ ਨਾਲ ਇਹ ਮੋਰਚਾ ਚਲਾਇਆ।ਮਾਰਚ 1977 ਵਿਚ ਐਮਰਜੇਂਸੀ ਚੁਕੀ ਗਈ.ਲੋਕ ਸਭਾ ਚੋਣਾਂ ਵਿਚ ਅਕਾਲੀ
ਦਲ ਨੇ ਨਵ-ਗਠਿਤ ਜੰਤਾ ਪਾਰਟੀ ਨਾਲ ਮਿਲ ਕੇ ਹੂੰਝਾ-ਫੇਰ ਜਿੱਤ ਪ੍ਰਾਪਤ ਕੀਤੀ।ਪਹਿਲੀ ਵਾਰੀ ਅਕਾਲੀ
ਕੇਂਦਰੀ ਸਰਕਾਰ ਵਿਚ ਭਾਈਵਾਲ ਬਣੇ, ਸ੍ਰੀ ਬਾਦਲ ਤੇ ਧੰਨਾ ਸਿੰਘ ਗੁਲਸ਼ਨ ਮੰਤਰੀ ਬਣੇ।ਜੂਨ 1977 ਵਿਚ
ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਫਿਰ ਕਾਂਗਰਸ ਨੂੰ ਸ਼ਰਮਨਾਕ ਹਾਰ ਦਿਤੀ।ਸ੍ਰੀ ਬਾਦਲ ਪੰਜਾਬ ਦੇ ਦੂਜੀ
ਵਾਰ ਮੂਖ ਮੰਤਰੀ ਬਣੇ,ਉਨ੍ਹਾਂ ਦੀ ਥਾਂ ਕੇਂਦਰ ਵਿਚ ਸੁਰਜੀਤ ਸਿੰਘ ਬਰਨਾਲਾ ਸਿੰਚਾਈ ਮੰਤਰੀ ਬਣੇ।
ਅਗੱਸਤ 1977 ਵਿਚ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਸੀ,ਆਮ ਖਿਆਲ ਸੀ ਕਿ ਸਫਲਤਾ
ਪੂਰਬਕ ਮੋਰਚਾ ਚਲਾਉਣ ਕਰ ਕੇ ਸੰਤ ਲੌਂਗੋਵਾਲ ਨੂੰ ਪ੍ਰਧਾਨ ਬਣਾ ਦਿਤਾ ਜਾਏ ਗਾ,ਪਰ ਉਸ ਸਮੇਂ ਸ੍ਰੀ
ਬਾਦਲ ਤੇ ਜੱਥੇਦਾਰ ਟੌਹੜਾ ਨੇ ਇਕੱਠੇ ਹੋ ਕੇ ਜੱਥੇਦਾਰ ਤਲਵੰਡੀ ਨੂੰ ਪ੍ਰਧਾਨਗੀ ਦਾ ਤਾਜ ਪਹਿਨਾ
ਦਿਤਾ।
ਜੁਲਾਈ 1979 ਵਿਚ ਕੇਂਦਰ ਵਿਚ ਪ੍ਰਧਾਨ ਮੰਤਰੀ ਮੁਰਾਰਜੀ ਡਿਸਾਈ ਦੀ ਅਗਵਾਈ ਹੇਠ ਚਲ ਰਹੀ ਸਰਕਾਰ
ਸੱਤਾਧਾਰੀ ਜੰਤਾ ਪਾਰਟੀ ਵਿਚ ਫੁੱਟ ਪੈਣ ਕਰਨ ਸੰਕਟ ਵਿਚ ਆ ਗਈ।ਚੌਧਰੀ ਚਰਨ ਸਿੰਘ ਨੇ ਪਾਰਟੀ ਤੋਂ
ਵੱਖ ਹੋ ਕੇ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾ ਲਈ।ਅਕਾਲੀ ਦਲ ਲਈ ਇਹ ਫੈਸਲਾ ਕਰਨਾਂ ਔਖਾ ਹੋ
ਗਿਆ ਕਿ ਕਿਸ ਦੀ ਮੱਦਦ ਕੀਤੀ ਜਾਏ। ਪਾਰਟੀ ਦੀ ਵਰਕਿੰਗ ਕਮੇਟੀ ਨੇ ਬਾਦਲ-ਟੌਹੜਾ-ਤਲਵੰਡੀ ਤਿੱਕੜੀ
ਨੂੰ ਇਹ ਫੈਸਲਾ ਕਰਨ ਦੇ ਅਧਿਕਾਰ ਦੇ ਦਿਤੇ ਕਿ ਪਾਰਟੀ ਹਮਾਇਤ ਸ੍ਰੀ ਡਿਸਾਈ ਨੂੰ ਜਾਰੀ ਰਖੀ ਜਾਏ
ਜਾਂ ਚੌਧਰੀ ਚਰਨ ਸਿੰਘ ਨੂੰ ਦਿਤੀ ਜਾਏ।ਇਨ੍ਹਾਂ ਵਿਚ ਮਤਭੇਦ ਸਨ,ਆਖ਼ਰ ਟੌਹੜਾ-ਤਲਵੰਡੀ ਨੇ ਚੌਧਰੀ ਦੇ
ਹੱਕ ਵਿਚ ਫੈਸਲਾ ਕੀਤਾ,ਸ੍ਰੀ ਬਾਦਲ ਨੇ ਆਪਣੀ ਅਸਹਿਮਤੀ ਦਰਜ ਕਰਵਾਈ।
ਬਾਦਲ ਸਮਰਥਕ ਕਈ ਅਕਾਲੀ ਡੈਲੀਗੇਟਾਂ ਨੇ ਸਤੰਬਰ 1979 ਦੇ ਦੂਜੇ ਹਫ਼ਤੇ ਅਕਾਲੀ ਦਲ ਦੇ ਸਕੱਤਰ ਨੂੰ
ਇਕ ਪੱਤਰ ਦੇ ਕੇ ਮੰਗ ਕੀਤੀ ਕਿ ਪ੍ਰਧਾਨ ਦੀ ਚੋਣ ਦੋ ਸਾਲ ਲਈ ਹੋਈ ਸੀ,ਦੋ ਸਾਲ ਬੀਤ ਗਏ ਹਨ,ਇਸ ਲਈ
ਨਵੇ ਪ੍ਰਧਾਨ ਦੀ ਚੋਣ ਕਰਨ ਵਾਸਤੇ ਜਨਰਲ ਸਮਾਗਮ ਦੀ ਇਕੱਤ੍ਰਤਾ ਬੁਲਾਈ ਜਾਏ।ਟੌਹੜਾ-ਤਲਵੰਡੀ ਨੇ
ਬਾਦਲ ਉਤੇ ਆਰ.ਐਸ.ਐਸ. ਦੇ ਹੱਥਾਂ ਵਿਚ ਖੇਡਣ ਅਤੇ ਕਈ ਹੋਰ ਗੰਭੀਰ ਦੋਸ਼ ਲਗਾ ਕੇ 29 ਸਤੰਬਰ ਨੂੰ
ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫੇ ਜੱਥੇਦਾਰ ਅਕਾਲ ਤਖ਼ਤ ਨੂੰ ਸੌਂਪ ਕੇ ਮੰਗ ਕੀਤੀ ਕਿ ਬਾਦਲ ਤੋਂ
ਵੀ ਅਸਤੀਫਾ ਲਿਆ ਜਾਏ।ਪੰਜ ਸਿੰਘ ਸਾਹਿਬਾਨ ਨੇ ਇਨ੍ਹਾਂ ਦੇ ਮਤਭੇਦ ਦੂਰ ਕਰਵਾ ਕੇ ਏਕਤਾ ਕਰਵਾ ਦਿਤੀ।
ਪਰ ਇਹ ਮਤਭੇਦ ਜਾਰੀ ਰਹੇ ਜਿਸ ਕਾਰਨ ਜਨਵਰੀ 1980 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਲਲੱਕ-ਤੋੜਵੀਂ
ਹਾਰ ਦਾ ਮੂੰਹ ਦੇਖਣਾ ਪਿਆ,ਕੇਵਲ ਇਕ ਸੀਟ ਹੀ ਮਿਲ ਸਕੀ।20 ਅਗੱਸਤ 1980 ਨੂੰ ਅਕਾਲੀ ਦਲ ਦੋਫਾੜ ਹੋ
ਗਿਆ,ਬਾਦਲ-ਟੋਹੜਾ ਸਮਰੱਥਕਾਂ ਨੇ ਸੰਤ ਲੌਂਗੋਵਾਲ ਨੁੰ ਪ੍ਰਧਾਨ ਚੁਣ ਲਿਆ,ਦੂਜੇ ਧੜੇ ਨੇ ਤਲਵੰਡੀ
ਨੂੰ ਮੁੜ ਪ੍ਰਧਾਨ ਚੁਣ ਲਿਆ।ਚਾਰ ਅਗੱਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਣੀਆਂ ਮੰਗਾਂ ਦੀ
ਪੂਰਤੀ ਲਈ ''ਧਰਮ ਯੁਾਧ'' ਮੋਰਚਾ ਸ਼ੁਰੂ ਕੀਤਾ, ਸੰਤ ਲੌਂਗੋਵਾਲ ਮੋਰਚਾ ਡਿਕਟੇਟਰ ਬਣੇ।ਜੱਥੇਦਾਰ
ਅਕਾਲ ਤਖ਼ਤ ਦੀ ਅਪੀਲ ਉਤੇ ਫੁਲ ਚੜ੍ਹਾਊਂਦਿਆ ਜਥੇਦਾਰ ਤਲਵੰਡੀ ਵੀ ਮੋਰਚੇ ਵਿਚ ਸ਼ਾਮਿਲ ਹੋ ਗਏ।ਜੂਨ
1984 ਵਿਚ ਸ੍ਰੀ ਦਰਬਾਰ ਸਾਹਿਬ ਉਤੇ ਫੋਜੀ ਹਮਲੇ ਪਿਛੋਂ ਲੌਂਗੋਵਾਲ,ਟੌਹੜਾ ਤੇ ਬਾਦਲ ਨੂੰ ਸਰਕਾਰ
ਨੇ ਗ੍ਰਿਫਤਾਰ ਕਰ ਲਿਆ ਤੇ ਦੂਰ ਦੁਰਾਡੀਆਂ ਜੇਲ੍ਹਾਂ ਵਿਚ ਨਜ਼ਰਬੰਦ ਕਰ ਦਿਤਾ।ਮਾਰਚ-ਅਪਰੈਲ 1985
ਵਿਚ ਇਨ੍ਹਾਂ ਲੀਡਰਾਂ ਨੂੰ ਰਿਹਾ ਕਰ ਦਿਤਾ ਗਿਆ।ਪਹਿਲੀ ਮਈ 1985 ਨੂੰ ਸੰਤ ਜਰਨੈਲ ਸਿੰਘ
ਭਿੰਡਰਾਂਵਾਲੇ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਨੇ ਇਕ ਹੋਰ ਅਕਾਲੀ ਦਲ (ਸਯੁੰਕਤ) ਬਣਾ
ਲਿਆ,ਜੱਥੇਦਾਰ ਤਲਵੰਡੀ ਉਧਰ ਚਲੇ ਗਏ ।ਸੰਤ ਲੌਂਗੋਵਾਲ ਨੇ 24 ਜੁਲਾਈ 1985 ਨੂੰ ਤੱਤਕਾਲੀ ਪ੍ਰਧਾਨ
ਮੰਤਰੀ ਰਾਜੀਵ ਗਾਂਧੀ ਨਾਲ ਪੰਜਾਬ ਸਮਝੌਤੇ ਉਤੇ ਦਸਖਤ ਕੀਤੇ।ਬਾਦਲ-ਟੌਹੜਾ ਦੋਨਾਂ ਨੇ ਇਸ ਸਮਝੌਤੇ
ਦਾ ਵਿਰੋਧ ਕੀਤਾ। 20 ਅਗੱਸਤ 1985 ਨੁੰ ਸੰਤ ਲੌਂਗੋਵਾਲ ਦੀ ਹੱਤਿਆ ਕਰ ਦਿਤੀ ਗਈ।ਸ੍ਰੀ ਬਰਨਾਲਾ
ਅਕਾਲੀ ਦਲ ਦੇ ਨਵੇਂ ਪ੍ਰਧਾਨ ਤੇ 25 ਸਤੰਬਰ ਨੂੰ ਹੋਈਆਂ ਚੋਣਾਂ ਪਿਛੋਂ ਮੁਖ ਮੰਤਰੀ ਬਣੇ।ਖਾੜਕੂਆਂ
ਵਲੋਂ ਗਠਿਤ ਪੰਥਕ ਕਮੇਟੀ ਵਲੋਂ 29 ਅਪਰੈਲ 1986 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ
ਦੇ ਇਕ ਕਮਰੇ ਚੋਂ ਖਾਲਿਸਤਾਨ ਦੀ ਸਥਾਪਤੀ ਦਾ ਐਲਾਨ ਕੀਤਾ ਗਿਆ,ਅਗਲੇ ਦਿਨ ਰਿਬੇਰੋ ਦੀ ਅਗਵਾਈ ਹੇਠ
ਪੁਲਿਸ ਸ੍ਰੀ ਦਰਬਾਰ ਸਾਹਿਬ ਅੰਦਰ ਦਾਖ਼ਲ ਹੋ ਗਈ। ਬਾਦਲ,ਟੌਹੜਾ ਤੇ ਕੈਪਟਨ ਅਮਰਿੰਦਰ ਸਿੰਘ ਇਸ
ਕਾਰਵਾਈ ਲਈ ਸ੍ਰੀ ਬਰਨਾਲਾ ਵਿਰੁਧ ਰੋਸ ਪ੍ਰਗਟ ਕਰਦੇ ਹੋਏ ਵੱਖ ਹੋ ਗਏ ਤੇ ਸ੍ਰੀ ਬਾਦਲ ਦੀ ਅਗਵਾਈ
ਹੇਠ ਨਵਾਂ ਅਕਾਲੀ ਦਲ (ਬਾਦਲ) ਬਣਾ ਲਿਆ।ਫਰਵਰੀ 1987 ਵਿਚ ਅਕਾਲ ਤਖ਼ਤ ਦੇ ਤੱਤਕਾਲੀ ਜੱਥੇਦਾਰ ਪ੍ਰੋ.
ਦਰਸ਼ਨ ਸਿੰਘ ਨੇ ਸਾਰੇ ਅਕਾਲੀ ਧੜਿਆਂ ਦੀ ਏਕਤਾ ਕਰਵਾਉਣ ਦਾ ਯਤਨ ਕੀਤਾ,ਬਾਦਲ-ਟੋਹੜਾ ਫਿਰ ਇਕਠੇ
ਰਹੇ,ਸ੍ਰੀ ਬਰਨਾਲਾ ਇਸ ਏਕਤਾ ਵਿਚ ਸ਼ਾਮਿਲ ਨਾ ਹੋਏ ਜਿਸ ਕਾਰਨ ਪੰਥ ਵਿਚੋਂ ਛੇਕ ਦਿਤੇ ਗਏ।ਉਹ ਦਸੰਬਰ
1989 ਵਿਚ ਖਿੰਮਾ ਜਾਚਨਾ ਕਰ ਕੇ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਤੇ ਬੜੀ ਕਰੜੀ ਧਾਰਮਿਕ ਸਜ਼ਾ ਭੁਗਤਨ
ਪਿਛੋਂ ਪੰਥ ਵਿਚ ਵਾਪਸ ਆ ਸਕੇ।
ਫਰਵਰੀ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵਾਲੇ ਧੜੇ ਤੋਂ ਬਿਨਾ
ਸਾਰੇ ਅਕਾਲੀ ਧੜਿਆਂ ਨੇ ਬਾਈਕਾਟ ਕੀਤਾ ਤੇ ਪੰਜਾਬ ਦਾ ਰਾਜ ਥਾਲੀ ਵਿਚ ਪਰੋਸ ਕੇ ਕਾਂਗਰਸ ਨੂੰ ਦੇ
ਦਿਤਾ।ਕੈਪਟਨ ਅਮਰਿੰਦਰ ਸਿੰਘ ਦਾ ਧੜਾ ਕੇਵਲ ਤਿੰਂਨ ਸੀਟਾਂ ਹੀ ਜਿਤ ਸਕਿਆ। 1994 ਦੀ ਵਿਸਾਖੀ ਵੇਲੇ
ਪੰਜ ਸਿੰਘ ਸਾਹਿਬਾਨ ਨੇ ਅਕਾਲੀ ਏਕਤਾ ਕਰਵਾਉਣ ਦੀ ਕੋਸ਼ਿਸ਼ ਕੀਤੀ।ਸ੍ਰੀ ਬਾਦਲ ਤੋਂ ਬਿਨਾ ਬਾਕੀ ਸਾਰੇ
ਲੀਡਰ _ਟੌਹੜਾ, ਤਲਵੰਡੀ, ਬਰਨਾਲਾ,ਕੈਪਟਨ ਅਮਰਿੰਦਰ ਸਿੰਘ ਤੇ ਸਿਮਰਨਜੀਤ ਸਿੰਘ ਮਾਨ ਨਵ-ਗਠਿਤ ਅਕਾਲੀ
ਦਲ (ਅੰਮ੍ਰਿਤਸਰ) ਵਿਚ ਸ਼ਾਮਿਲ ਹੋ ਗੲ।ਸਿੰਘ ਸਾਹਿਬਾਨ ਨੇ ਫਰਵਰੀ 1995 ਵਿਚ ਇਕ ਵਾਰੀ ਫਿਰ ਯਤਨ
ਕੀਤਾ,ਮਾਨ ਤੋਂ ਬਿਨਾ ਦੂਜੇ ਸਾਰੇ ਲੀਡਰ ਸ੍ਰੀ ਬਾਦਲ ਦੀ ਅਗਵਾਈ ਵਿਚ ਇਕੱਠੇ ਹੋ ਗਏ।ਇਸ ਸ਼੍ਰਮਣੀ
ਅਕਾਲੀ ਦਲ ਨੇ 1996 ਦੀਆ ਲੋਕ ਸਭਾ ਚੋਣਾਂ ਤੇ ਫਰਵਰੀ 1997 ਦੀਆ ਵਿਧਾਨ ਸਭਾ ਜਿੱਤ ਕੇ ਆਪਣੀ
ਸਰਕਾਰ ਬਣਾਈ।ਇਸੇ ਤਰ੍ਹਾਂ 1998 ਦੀਆਂ ਲੋਕ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਬਾਦਲ-ਟੌਹੜਾ ਵਿਚਕਾਰ ਦਸੰਬਰ 1998 ਨੂੰ ਮਤਭੇਦ ਪੈਦਾ ਹੋ ਗਏ,ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ
ਬਾਵਜੂਦ 1999 ਦੀ ਵਿਸਾਖੀ ਤੋ ਂਪਹਿਲਾਂ ਬਾਦਲ-ਟੋਹੜਾ ਦਾ ਤੋੜ ਵਿਛੋੜਾ ਹੋ ਗਿਆ,ਜੱਥੇਦਾਰ ਤਲਵੰਡੀ
ਨੇ ਬਾਦਲ ਦਾ ਸਾਥ ਦਿਤਾ।ਜੱਥੇਦਾਰ ਟੌਹੜਾ ਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਨਾਂਅ ਦੀ ਨਵੀਂ ਪਾਰਟੀ
ਬਣਾ ਲਈ। ਬਾਦਲ-ਟੌਹੜਾ ਦੀ ਆਪਸੀ ਲੜਾਈ ਕਾਰਨ ਅਕਾਲੀਆਂ ਨੂੰ ਸਤੰਬਰ 1999 ਵਿਚ ਹੋਈਆਂ ਪਾਰਲੀਮੈਂਟ
ਚੋਣਾਂ ਤੇ ਫਰਵਰੀ 2002 ਵਿਚ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਹੋਈ,ਅਕਾਲੀ ਵੋਟਾਂ ਦੇ
ਵੰਡੇ ਜਾਣ ਕਾਰਨ ਕਾਂਗਰਸ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਜੱਥੇਦਾਰ ਤਲਵੰਡੀ ਨਵੰਬਰ 2002 ਵਿਚ
ਸ਼੍ਰੋਮਣੀ ਕਮੇਟੀ ਦੀ ਚੋਣ ਸਮੇਂ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਪ੍ਰਧਾਨ ਬਣਾਉਣ ਦੇ ਰੋਸ ਵਜੋਂ
ਸ੍ਰੀ ਬਾਦਲ ਨਾਲ ਨਾਰਾਜ਼ ਹੋ ਗਏ ਅਤੇ ਉਨ੍ਹਾਂ ਤੋਂ ਵੱਖ ਹੋ ਗਏ। ਪਿਛਲੇ ਸਾਲ ਜੂਨ ਮਹੀਨੇ
ਬਾਦਲ-ਟੌਹੜਾ ਦੀ ਏਕਤਾ ਹੋ ਗਈ ਸੀ।ਹੁਣ ਜੱਥੇਦਾਰ ਤਲਵੰਡੀ ਵੀ ਵਾਪਸ ਆ ਗਏ ਹਨ।ਸ਼ਾਇਦ ਇਸ ਏਕਤਾ ਕਾਰਨ
ਆਗਾਮੀ ਲੋਕ ਸਭਾ ਚੋਣਾਂ ਵਿਚ ਕੁਝ ਚੰਗਾ ਪਰਦਰਸ਼ਨ ਕਰ ਸਕਣ।