ਪੰਜਾਬੀ ਬੋਲੀ ਨੂੰ ਖਤਮ ਕਰਨ ਦੀਆਂ ਚਾਲਾਂ ਦਾ ਸਿਖਰਾਂ 'ਤੇ
ਗੁਰਮੁਖ ਸਿੰਘ ਸਰਕਾਰੀਆ ਇਟਲੀ ਤੋਂ
ਅਸੀਂ
ਬਹਤ ਮਾਣ ਨਾਲ ਇਹ ਗੱਲ ਕਰਦੇ ਹਾਂ ਕਿ ਕੈਨੇਡਾ ਵਿਚ ਪੰਜਾਬੀ ਬੋਲੀ ਦੀ ਮਾਨਤਾ ਦਿਨ ਬ ਦਿਨ ਵਧ ਰਹੀ
ਹੈ ਤੇ ਹੋਰ ਦੇਸ਼ਾਂ ਵਿਚ ਵੀ ਪੰਜਾਬੀ ਨੂੰ ਬਣਦਾ ਮਾਣ ਸਨਮਾਣ ਮਿਲ ਰਿਹਾ ਹੈ ਪਰ ਅਸੀਂ ਇਹ ਤਾਂ ਨਹੀਂ
ਕਹਿ ਰਹੇ ਕਿ ਉਹਨਾਂ ਦੀ ਮਾਂ ਬੋਲੀ ਅੰਗਰੇਜੀ ਪੰਜਾਬੀ ਦੇ ਮੁਕਾਬਲੇ ਦੂਜੇ ਨੰਬਰ ਦੀ ਭਾਸ਼ਾ ਬਣ ਜਾਵੇ
ਇਸੇ ਤਰ੍ਹਾਂ ਅਸੀਂ ਪੰਜਾਬ ਵਿਚ ਸਾਰੀਆਂ ਬੋਲੀਆਂ ਦੀ ਕਦਰ ਤਹਿ ਦਿਲੋਂ ਕਰਦੇ ਹਾਂ ਪ੍ਰੰਤੂ ਕਦੇ ਇਹ
ਵੀ ਨਹੀਂ ਬਰਦਾਸ਼ਤ ਕਰ ਸਕਦੇ ਕਿ ਪੰਜਾਬ ਵਿਚ ਪੰਜਾਬੀ ਦੇ ਮੁਕਾਬਲੇ ਹਿੰਦੀ ਜਾਂ ਅੰਗਰੇਜੀ ਪਹਿਲੇ
ਦਰਜੇ ਦੀ ਭਾਸ਼ਾ ਦਾ ਸਥਾਨ ਲਵੇ।
ਪੰਜਾਬੀ ਬੋਲੀ ਨੂੰ ਖਤਮ ਕਰਨ ਦੀਆਂ ਚਾਲਾਂ ਹੁਣ ਤੋਂ ਹੀ ਨਹੀਂ ਪਿਛਲੇ 50/60 ਸਾਲ ਤੋਂ ਸਰਕਾਰ
ਯੋਜਨਾਬੱਧ ਢੰਗ ਨਾਲ ਚੱਲ ਰਹੀ ਹੈ। ਜਨ ਸੰਘ ਨੇ ਤਾਂ ਮਹਾਸ਼ਾਂ ਪ੍ਰੈੱਸ ਰਾਂਹੀ ਮਰਦਮ ਸ਼ੁਮਾਰੀ ਸਮੇਂ
ਪੰਜਾਬ ਦੀ ਹਿੰਦੂ ਅਬਾਦੀ ਨੂੰ ਆਪਣੀ ਮਾਂ ਬੋਲੀ ਹਿੰਦੀ ਲਿਖਾਉਣ ਦਾ ਪ੍ਰਚਾਰ ਜੋਰਾਂ ਸ਼ੋਰਾਂ ਨਾਲ
ਕੀਤਾ ਤੇ ਬਹੁਤਿਆਂ ਨੇ ਹਿੰਦੀ ਨੂੰ ਮਾਂ ਬੋਲੀ ਲਿਖਾਇਆ ਵੀ। ਜੋ ਚਾਲਾਂ ਕਦੇ ਗੁੱਝੀਆਂ ਸਨ ਉਹ
ਪ੍ਰਤੱਖ ਰੂਪ ਵਿਚ ਸਾਡੇ ਸਾਹਮਣੇ ਆ ਰਹੀਆਂ ਹਨ ਅਸੀਂ ਜਾਣ ਬੁੱਝ ਕੇ ਪਾਸਾ ਵੱਟ ਲਈਏ ਤਾਂ ਉਹ ਦਿਨ
ਬਹੁਤਾ ਦੂਰ ਨਹੀਂ ਜਦ ਪੰਜਾਬ ਅੰਦਰ ਸਾਡੀ ਮਾਂ ਬੋਲੀ ਹਿੰਦੀ ਮੰਨੀ ਜਾਵੇਗੀ ਤੇ ਸਕੂਲਾਂ ਵਿਚ ਹਿੰਦੀ
ਨੂੰ ਪਹਿਲੇ ਦਰਜੇ ਦੀ ਭਾਸ਼ਾ ਵਜੋਂ ਮਾਨਤਾ ਮਿਲ ਜਾਵੇਗੀ ਉਦੋਂ ਨੂੰ ਨਿਕਲਿਆ ਮੌਕਾ ਸਾਡੇ ਮੁੱਠ ਭਰੀ
ਰੇਤ ਬਣ ਕੇ ਰਹਿ ਜਾਵੇਗਾ ਤੇ ਅਸੀਂ ਕੁੱਝ ਵੀ ਨਹੀਂ ਕਰ ਸਕਾਂਗੇ। ਹੁਣ ਤਾਂ ਪਿੰਡਾਂ ਦੇ ਵੀ ਕਈ
ਪ੍ਰਵਿਾਰ ਪੰਜਾਬੀ ਛੱਡ ਹਿੰਦੀ ਬੋਲਣ ਵਿਚ ਮਾਣ ਮਹਿਸੂਸ ਕਰਦੇ ਹਨ ।
ਪੰਜਾਬੀ
ਬੋਲੀ ਨੂੰ ਸਾਡੇ ਆਪਣੇ ਹੀ ਪੰਜਾਬ ਵਿਚ ਕਿੱਥੋਂ-ਕਿੱਥੋਂ ਮਾਰਾਂ ਪੈ ਰਹੀਆਂ ਹਨ ਤੇ ਇਸ ਸਭ ਕੁੱਝ ਲਈ
ਕੋਈ ਹੋਰ ਨਹੀਂ ਅਸੀਂ ਹੀ ਜਿੰਮੇਵਾਰ ਹਾਂ ਪੰਜਾਬੀ ਬੋਲੀ ਨਾਲ ਹੋ ਰਹੇ ਦੁਰਵਿਵਹਾਰ ਦੀਆਂ ਹਜਾਰਾਂ
ਨਹੀਂ ਲੱਖਾਂ ਉਦਾਹਰਣਾ ਦਿੱਤੀਆਂ ਜਾ ਸਕਦੀਆਂ ਹਨ ਪਰ ਇਸ ਲੇਖ ਵਿਚ ਸਿਰਫ ਗੁਰੁ ਕੀ ਨਗਰੀ ਸ੍ਰੀ
ਅੰਮ੍ਰਿਤਸਰ ਦੇ ਜ਼ਲਿਆਂ ਵਾਲੇ ਬਾਗ਼ ਵਿਚ ਲੱਗੇ ਸੂਚਕ ਬੋਰਡਾਂ ਦੀ ਗੱਲ ਕਰਨੀ ਹੈ ।
ਜ਼ਲਿਆਂ ਵਾਲੇ ਬਾਗ਼ ਵਿਚ 13 ਅਪ੍ਰੈਲ 1919 ਦੀ ਵਿਸਾਖੀ ਨੂੰ ਕਾਤਿਲ ਜਨਰਲ ਡਾਇਰ ਦੀਆਂ ਗੋਲੀਆਂ ਨਾਲ
ਸ਼ਹੀਦ ਹੋਣ ਵਾਲੇ ਸਾਰੇ ਦੇ ਸਾਰੇ ਪੰਜਾਬੀ ਸਨ ਇਹ ਗੱਲ ਵੱਖਰੀ ਹੈ ਕਿ ਉਹ ਵੱਖ ਵੱਖ ਜਾਤਾਂ ਵਿਚੋਂ
ਸਨ । ਇੱਥੇ ਤਿੰਨ ਸੂਚਕ ਬੋਰਡਾਂ ਉਪਰ ਪਹਿਲਾ ਸਥਾਨ ਕਾਤਿਲ ਡਾਇਰ ਦੀ ਮਾਂ ਬੋਲੀ ਅੰਗਰੇਜੀ ਨੂੰ ,
ਦੂਜਾ ਸਥਾਨ ਹਿੰਦੀ ਤੇ ਤੀਜਾ ਤੇ ਆਖਰੀ ਥਾਂ ਪੰਜਾਬੀ ਨੂੰ ਮਿਲੀ ਹੈ ਤੇ ਇਕ ਬੋਰਡ ਉੱਪਰ ਹਿੰਦੀ ਦਾ
ਪਹਿਲਾ ਨੰਬਰ ਅਤੇ ਪੰਜਾਬੀ ਦੂਸਰੇ ਸਥਾਨ ਤੇ ਹੈ ਜੋ ਦਿੱਤੀ ਫੋਟੋ ਵਿਚ ਸਪੱਸ਼ਟ ਵਿਖਾਈ ਦਿੰਦੇ ਹਨ ।
ਗੁਰੂ ਕੀ ਨਗਰੀ ਵਿਚ ਪੰਜਾਬੀ ਬੋਲੀ ਨਾਲ ਇਹ ਧੱਕਾ ਹਰ ਯਾਤਰੂ ਨੂੰ ਵੇਖਣ ਨੂੰ ਮਿਲਦਾ ਹੈ ਤੇ ਇਹ ਸਭ
ਕੁੱਝ ਵੇਖਣ ਨੂੰ ਵੀ ਆਮ ਜਿਹਾ ਲੱਗਦਾ ਹੈ ਪਰ ਇਸ ਪਿੱਛੇ ਕਿੱਡੀ ਬੜੀ ਸਾਜਿਸ਼ ਕੰਮ ਕਰ ਰਹੀ ਹੈ ਇਸ
ਬਾਰੇ ਅੰਦਾਜ਼ਾ ਲਗਾਉਣਾ ਸੌਖਾ ਕੰਮ ਨਹੀਂ ਹੈ।
ਸਾਡੀ ਜਿੰਮੇਵਾਰੀ ਪੰਜਾਬੀ ਦਿਵਸ ਦੇ ਮੌਕੇ ਤੇ ਲੰਮੇ ਚੌੜੇ ਭਾਸ਼ਣ ਦੇ ਕੇ ਖਤਮ ਨਹੀਂ ਹੋ ਜਾਂਦੀ। ਇਸ
ਲਈ ਕਈ ਜੱਥੇਬੰਦੀਆਂ ਇਕੱਲੇ- ਇਕੱਲੇ ਯਤਨ ਕਰ ਵੀ ਰਹੀਆਂ ਹਨ ਪ੍ਰੰਤੂ ਇੱਕਾ ਦੁੱਕਾ ਕੀਤੇ ਯਤਨਾਂ
ਨੂੰ ਕੋਈ ਖਾਸ ਹੁੰਘਾਰਾ ਨਹੀਂ ਮਿਲਣਾ ਇਸ ਲਈ ਪੰਜਾਬੀ ਬੋਲੀ ਦੇ ਹੱਕ ਵਿਚ ਲੜ ਰਹੀਆਂ ਜੱਥੇਬੰਦੀਆਂ
ਇੱਕ ਝੰਡੇ ਥੱਲੇ ਇਕੱਤਰ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਨਾ ਕਿ ਪੰਜਾਬੀ ਬੋਲੀ ਦੇ ਹੱਕ ਵਿਚ ਸਾਲ
ਵਿਚ ਇਕ ਦਿਨਾਂ ਸੈਮੀਨਾਰ ਕਰਵਾ ਕੇ ਕੁੱਝ ਪੱਲੇ ਪੈਣਾ ਹੈ।