ਸਿੱਖ ਵਿਚਾਰ ਮੰਚ ਦੇ ਬਾਨੀ ਗੁਰਭਜਨ ਸਿੰਘ ਗਿੱਲ ਇੱਕ ਯਾਦਗਾਰ ਸ਼ਖਸੀਅਤ

ਬਲਬੀਰ ਸਿੰਘ ਸੂਚ, ਐਡਵੋਕੇਟ, ਲੁਧਿਆਣਾ'

ਇਮਾਨਦਾਰੀ ਦੀ ਸੱਚ ਨਾਲ ਜਾਂ ਧਰਮ ਨਾਲ ਤੁਲਨਾ ਕਰਾਂ ਮੈਨੂੰ ਤਾਂ ਤਿੰਨਾਂ 'ਚ ਇੱਕੋ ਹੀ ਨਜ਼ਰ ਆਉਂਦਾ ਹੈ ਉਹ ਹੈ! ਰੱਬ ਦਾ ਨਾਂ ਰੱਬਾ ਮੈਨੂੰ ਗਿਆਨ ਦੇ, ਸਮਝਣ ਲਈ ਤੇਰਾ ਨਾਂ 'ਸੂਚ' ਕਹਿ ਸਕਦਾ ਹੈ 'ਬਾਨੀ' ਪਾਸ ਗਿਆਨ ਸੀ ਸਮਝਣ ਲਈ! ਰੱਬ ਦਾ ਨਾਂ
ਸਰਦਾਰ ਗੁਰਭਜਨ ਸਿੰਘ ਗਿੱਲ, ਡਿਪਟੀ ਸੁਪਰਡੈਂਟ ਪੁਲਿਸ (ਰਿਟਾਇਰਡ); ਸਿੱਖ ਵਿਚਾਰ ਮੰਚ ਦੇ ਬਾਨੀ ਪ੍ਰਧਾਨ, ਇੱਕ ਇਮਾਨਦਾਰ ਵਿਅਕਤੀਆਂ ਵਿੱਚ ਗਿਣੇ ਜਾਣ ਵਾਲੇ ਜਾਣੇ-ਪਛਾਣੇ ਇਨਸਾਨ ਸਨ। ਜਿਸ ਕਿਸੇ ਨਜ਼ਦੀਕੀ, ਰਿਸ਼ਤੇਦਾਰ ਤੇ ਹੋਰ ਸਾਥੀਆਂ ਦਾ ਜਦੋਂ ਵੀ ਸੰਪਰਕ ਸ੍ਰ: ਗਿੱਲ ਨਾਲ ਰਿਹਾ ਉਨ੍ਹਾਂ ਦੀ ਇਮਾਨਦਾਰੀ ਦੇ ਭੈਅ ਦਾ ਪ੍ਰਛਾਵਾਂ ਜ਼ਰੂਰ ਉਨ੍ਹਾਂ 'ਤੇ ਪਿਆ ਹੋਵੇਗਾ। ਕਈਆਂ ਨੇ ਇਸ ਪ੍ਰਛਾਵੇਂ ਦੇ ਡਰ ਕਾਰਨ ਆਪਣੇ ਆਪ ਨੂੰ ਅਖੌਤੀ ਦੁੱਧ ਧੋਤੇ ਵਿਅਕਤੀ ਰਹਿਣ ਲਈ ਸ੍ਰ: ਗਿੱਲ ਤੋਂ ਦੂਰੀ ਰੱਖਣੀ ਹੀ ਅੱਛੀ ਸਮਝੀ ਸੀ। ਉਹ ਕਿੱਤੇ ਵਜੋਂ ਮਾਹਿਰ ਤੇ ਫਿਰ ਉਸ ਵਿੱਚ ਰਹਿੰਦਿਆਂ ਇਮਾਨਦਾਰ ਹੋਣ ਦੀ ਨਿਵੇਕਲੀ ਮਿਸਾਲ ਰੱਖਦੇ ਸਨ। ਇਹ ਖੂਬੀ ਸ੍ਰ: ਗਿੱਲ ਨੂੰ ਬੇਈਮਾਨਾ ਦੀ ਪਹਿਚਾਨ ਕਰਨ ਵਿੱਚ ਹਮੇਸ਼ਾ ਮਦਦਗਾਰ ਰਹੀ ਸੀ ਜੋ ਗੁਣ ਹਰੇਕ ਨੂੰ ਬਹੁਤਾ ਚਿਰ ਰਾਸ ਆਉਣ ਵਾਲਾ ਨਹੀਂ ਸੀ। ਪੁਲਿਸ ਮਹਿਕਮੇ ਵਿੱਚ ਜੀਵਨ ਦਾ ਵੱਡਾ ਹਿੱਸਾ ਬਤੀਤ ਕਰਨ ੳਪਰੰਤ ਉੱਚ-ਅਹੁਦੇ ਤੋਂ ਰਿਟਾਇਰ ਹੋਏ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਸ੍ਰ: ਗਿੱਲ ਦਾ ਗੁਣ ਹੀ ਉਨ੍ਹਾਂ ਦੇ ਜੀਵਨ ਵਿੱਚ ਅਕਸਰ ਦੁਸ਼ਮਨ ਬਣਿਆ ਹੋਵੇ ਕਿਉਂਕਿ ਇਮਾਨਦਾਰੀ ਤੇ ਬੇਈਮਾਨੀ ਦਾ ਕੋਈ ਮੇਲ ਨਹੀਂ ਹੈ। ਜਿੱਥੇ ਉਹ ਮੂੰਹ-ਫੱਟ ਤੇ ਗਰਮ ਆਲੋਚਕ ਜਰੂਰ ਸਨ ਉੱਥੇ ਉਹ ਨਿਮਰ ਸੁਭਾਅ ਦੇ ਧਾਰਨੀ ਵੀ ਸਨ।
ਜਿਵੇਂ ਸਰਦਾਰ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ''ਸਿੱਖ ਵਿਚਾਰ ਮੰਚ-ਅਹੁਦਿਆਂ ਲਈ ਬਣੀ ਜਥੇਬੰਦੀ ਨਹੀਂ ਸਗੋਂ ਪੰਥਕ ਸੇਵਾ ਨਿਭਾਉਣ ਲਈ ਹੈ। ਉਹ ਕਹਿੰਦੇ ਸਨ ਕਿ ਜੋ ਸੇਵਾ ਇਸ ਮੰਚ ਵੱਲੋਂ ਕੀਤੀ ਜਾ ਰਹੀ ਹੈ ਉਹ ਸਮੂਹ ਹਮਖਿਆਲੀ ਸਿੱਖਾਂ ਦੀ ਆਵਾਜ਼ ਹੀ ਹੈ'' ਉਸੇ ਪ੍ਰਕਾਰ ਉਨ੍ਹਾਂ ਆਪਣੇ ਜੀਵਨ ਕਾਲ 'ਚ ਸੇਵਾ ਨਿਭਾਈ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵੀ ਕੰਮ ਕੀਤਾ। ਉਨ੍ਹਾਂ ਨੂੰ ਪੁਲਿਸ ਅਫਸਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੋਰ ਨਾਲ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਘੁਰਕੀ ਤੋਂ ਡਰ ਗਏ ਪਰ ਉਹ ਦ੍ਰਿੜ ਰਹੇ।ਸ੍ਰ: ਗਿੱਲ ਨੂੰ 'ਬਲੈਕ ਲਿਸਟ' ਵਿੱਚ ਰੱਖ ਕੇ ਜੇਲ ਭੇਜ ਦਿੱਤਾ ਤੇ ਉਨ੍ਹਾਂ ਦਾ ਪਾਸਪੋਰਟ ਜਬਤ ਕਰ ਲਿਆ ਗਿਆ। ਸ਼੍ਰ: ਗਿੱਲ ਇਹ ਹਮੇਸ਼ਾ ਸਵਾਲ ਕਰਦੇ ਸਨ ਕਿ ਕੀ ਕਿਸੇ ਹੋਰ ਮਨੁੱਖੀ ਅਧਿਕਾਰਾਂ ਲਈ ਸਰਗਰਮ ਨੇ ਜਸਟਿਸ ਅਜੀਤ ਸਿੰਘ ਬੈਂਸ ਤੋਂ ਬਿਨਾਂ ਤਸੀਹੇ ਝੱਲੇ? ਭਾਵੇਂ ਬਾਅਦ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਤਸੀਹੇ ਝੱਲਦੇ ਸ਼ਹੀਦ ਹੋਏ ਹਨ। ਇਹ ਸਭ ਕਹਿਣ ਤੋਂ ਭਾਵ ਉਨ੍ਹਾਂ ਵੱਲੋਂ ਇਮਾਨਦਾਰੀ ਤੇ ਬੇਈਮਾਨੀ ਵਿੱਚ ਅੰਤਰ ਦੱਸਣਾ ਹੀ ਸੀ। ਕਈਆਂ ਦੀ ਤਾਂ ਬੇਈਮਾਨੀ ਤੇ ਸਫਲਤਾ ਇਸੇ ਵਿੱਚ ਰਹੀ ਹੈ ਕਿ ਜਿੱਥੇ ਵੀ ਜਿਸ ਮੁੱਦੇ 'ਤੇ ਵੀ ਸਿੱਖਾਂ ਨੂੰ ਵੰਡ ਕੇ ਤੇ ਹੋਰ ਖਬਰ ਬਣਾ ਕੇ ਚਾਰ ਪੈਸੇ ਇੱਕਠੇ ਕਰਨ ਜਾਂ ਮਿਲਣ ਦਾ ਇਸ਼ਾਰਾ ਮਿਲਦਾ ਉੱਥੇ ਹੀ ਝੰਡਾ ਗੱਡਦੇ ਆ ਰਹੇ ਹਨ। ਇਸ ਨੂੰ ਸੇਵਾ ਕਹੀਏ ਜਾਂ ਕੁੱਝ ਹੋਰ-ਇਹ ਫੈਸਲਾ ਤਾਂ ਗਿਆਨ ਪ੍ਰਾਪਤੀ ਨਾਲ ਹੀ ਕੀਤਾ ਜਾ ਸਕਦਾ ਹੈ ਤੇ ਅੰਧ-ਵਿਸ਼ਵਾਸ ਫੈਲਾਉਣ ਵਾਲਿਆਂ ਤੋਂ ਸਾਵਧਾਨ ਹੋਣ ਦੀ ਲੋੜ ਹੈ। ਸਰਦਾਰ ਗੁਰਭਜਨ ਸਿੰਘ ਗਿੱਲ, ਡਿਪਟੀ ਸੁਪਰਡੈਂਟ ਪੁਲਿਸ (ਰਿਟਾਇਰਡ); ਸਿੱਖ ਵਿਚਾਰ ਮੰਚ ਦੇ ਬਾਨੀ ਪ੍ਰਧਾਨ ਦਾ ਹਮੇਸ਼ਾ ਇਹੀ ਕਹਿਣਾ ਸੀ।
ਇੱਥੇ ਉਨ੍ਹਾਂ ਦੀ ਇਮਾਨਦਾਰੀ ਬਾਰੇ ਗੱਲ ਕਰਨੀ ਅਤਿਕਥਨੀ ਨਹੀਂ ਜਿਵੇਂ ਉਨ੍ਹਾਂ ਨੂੰ ਦੇਖਿਆ ਸੀ ਉਵੇਂ ਹੀ ਉਹ ਆਪਣੀ ਆਤਮ ਕਥਾ ਵਿੱਚ ਲਿਖ ਕੇ ਗਏ ਹਨ ਕਿ ਉਸਦੀ ਥੋੜੀ ਨੌਕਰੀ ਵੇਲੇ ਹੀ ਐਸ. ਪੀ. ਵੱਲੋਂ ਰਿਪੋਰਟ ਇਸ ਪ੍ਰਕਾਰ ਲਿਖੀ ਗਈ ਸੀ, ''ਉਹ ਹੈਰਾਨ ਹੈ ਕਿ ਇੰਨੀ ਥੋੜੀ ਨੌਕਰੀ ਵਾਲਾ ਕੋਈ ਸਿਪਾਹੀ ਇੰਨਾ ਸਿਆਣਾ ਹੋ ਸਕਦਾ ਹੈ। ਚੌਂਕੀਦਾਰਾਂ ਤੇ ਆਮ ਲੋਕ ਇਸਦੀ ਇਮਾਨਦਾਰੀ ਦੀ ਤਾਰੀਫ ਕਰਦੇ ਹਨ"। ਇਸ ਤਰ੍ਹਾਂ ਉਨ੍ਹਾਂ ਦਾ ਲਿਖਣਾ ਹੈ ਕਿ ਰਿਪੋਰਟ ਕਰੀਬ ਪੌਣੇ ਸਫੇ ਦੀ ਸੀ। ਇੱਕ ਜ਼ੈਲਦਾਰ ਜੋ ਖੁਦ ਜਾਗੀਰਦਾਰ ਤੇ ਇੱਕ ਵੱਡੇ ਜਾਗੀਰਦਾਰ ਦਾ ਨੇੜਲਾ ਰਿਸ਼ਤੇਦਾਰ ਵੀ ਸੀ। ਮੁਨਸ਼ੀ ਤੇ ਸਿਪਾਹੀਆਂ ਨੂੰ ਫ਼ੀਸ ਜਰੂਰ ਦੇਣ ਦੀ ਕੋਸ਼ਿਸ਼ ਵਿੱਚ ਰਹਿੰਦਾ ਸੀ। ਅਜਿਹੀ ਹੀ ਕੋਸ਼ਿਸ਼ ਜਦੋਂ ਉਸ ਜ਼ੈਲਦਾਰ ਨੇ ਇਨ੍ਹਾਂ ਨਾਲ ਇੱਕ ਲੰਬੀ ਵਾਰਤਾ ਨਾਲ ਸਵਾਲ ਜਵਾਬ ਕਰਕੇ ਇਨ੍ਹਾਂ ਦੀ ਇਮਾਨਦਾਰੀ ਬਾਰੇ ਜਾਨਣਾ ਚਾਹਿਆ ਤਾਂ ਇਨ੍ਹਾਂ ਦਾ ਉਤੱਰ ਇੰਨਾ ਹੀ ਸੀ, ''ਮੈਂ ਰਿਸ਼ਵਤ ਦੇਣ ਵਾਲੇ, ਦਿਵਾਉਣ ਵਾਲੇ ਅਤੇ ਲੈਣ ਵਾਲੇ ਉਤੇ ............., ਆਪਣੀ ਹੱਤਕ ਸਮਝਦਾ ਹਾਂ।
ਉਹ ਬੜੇ ਰੋਚਕ ਤੇ ਵਿਅੰਗਮਈ ਢੰਗ ਨਾਲ ਵਿਸਥਾਰ ਨਾਲ ਭਲੇ ਵੇਲਿਆਂ ਦੀ ਰਿਸ਼ਵਤਖ਼ੋਰੀ ਦੇ ਢੰਗ-ਤਰੀਕੇ ਦੱਸਦੇ ਥੱਕਦੇ ਨਹੀਂ ਹੁੰਦੇ ਸਨ। ਸ੍ਰ: ਗਿੱਲ ਨੇ ਇੱਕ ਦਫਾ ਆਪਣੀ ਅੰਗਰੇਜ਼ ਵੇਲੇ ਦੀ ਬੀਤੀ ਦਾਸਤਾਨ ਸੁਣਾਈ ਭਾਵੇਂ ਉਹ ਘਰਦਿਆਂ ਦੀ ਮਰਜੀ ਤੋਂ ਬਿਨਾਂ ਹੀ ਉੱਚ-ਵਿਦਿਆ ਹਾਸਲ ਕਰਦੇ ਹੋਏ ਵਿਚਕਾਰ ਹੀ ਪੜ੍ਹਾਈ ਛੱਡ ਕੇ ਸਿਪਾਹੀ ਭਰਤੀ ਹੀ ਹੋਏ ਸਨ। ਜਦੋਂ ਅੰਬਾਲੇ ਭਾਰਤੀ ਪੁਲਿਸ ਉਨ੍ਹਾਂ ਨੂੰ ਭਰਤੀ ਕਰਕੇ ਬਾਕੀਆਂ ਨਾਲ 11 ਵਜੇ ਡਾਕਟਰੀ ਮੁਆਇਨਾ ਕਰਾਉਣ ਦਾ ਹੁਕਮ ਸੁਣਾਇਆ ਗਿਆ ਤਾਂ ਝੱਟ ਫੈਸਲਾ ਬਦਲ ਕੇ ਅਗੰਰੇਜ਼ੀ ਆਉਂਦੀ ਹੋਣ ਕਰਕੇ, ਉੱਥੇ ਹੀ ਹਾਂਗ ਕਾਂਗ ਪੁਲਿਸ ਲਈ ਭਰਤੀ ਕਰਨ ਆਏ ਪੁਲਿਸ ਦੇ ਕਪਤਾਨ ਮਿਸਟਰ ਵਿਲਸਨ ਅਤੇ ਸਾਰਜੰਟ ਮੇਜਰ ਗੁਰਦਿੱਤ ਸਿੰਘ ਨੂੰ ਸਲਾਮ ਮਾਰ ਕੇ ਹਾਂਗ ਕਾਂਗ ਪੁਲਿਸ ਵਿੱਚ ਭਰਤੀ ਹੋ ਗਿਆ। ਸ੍ਰ:ਗਿੱਲ ਨੇ ਵੇਰਵਾ ਦਿਤਾ ਹੈ ਕਿ ਉਹ ਪੁਲਿਸ ਵਿੱਚ ਭਰਤੀ ਮਾਪਿਆਂ ਦੀ ਆਗਿਆ ਤੋਂ ਬਿਨਾਂ ਗਏ। ਇੱਛਾ ਉਨ੍ਹਾਂ ਦੀ ਇਹ ਸੀ ਕਿ ਅਮਰੀਕਾ ਵੀ ਜਾ ਪਹੁੰਚਣਗੇ ਪਰ ਉਨ੍ਹਾਂ ਨੇ ਕਿਹਾ ਇਹ ਕਿਵੇਂ ਹੋ ਸਕਦਾ ਸੀ ਕਿਉਂਕਿ ਮਾਪਿਆਂ ਨੂੰ ਦੁਖੀ ਕਰਕੇ, ਔਲਾਦ ਸੁਖੀ ਨਹੀਂ ਰਹਿ ਸਕਦੀ। ਸ੍ਰ:ਗਿੱਲ ਲਿਖਦੇ ਹਨ ਕਿ ਅੰਗਰੇਜ਼ ਦੇ ਰਾਜ ਵਿੱਚ ਕਾਨੂੰਨ ਦੀ ਉਲੰਘਣਾ ਨਹੀਂ ਹੁੰਦੀ ਸੀ। ਇੱਥੋਂ ਤਕ ਕਿ ਪ੍ਰਿੰਸੀਪਲ ਦੀ ਆਗਿਆ ਬਿਨਾਂ, ਪੁਲਿਸ ਜਾਂ ਫੌਜ ਅੰਦਰ ਨਹੀਂ ਵੜ ਸਕਦੀ ਸੀ। ਅਜ਼ਾਦੀ ਤੋਂ ਪਿੱਛੋਂ, ਕਿਸੇ ਪ੍ਰਿੰਸੀਪਲ ਜਾਂ ਉਪ ਕੁਲਪਤੀ ਵਿੱਚ ਹਿੰਮਤ ਨਹੀਂ ਕਿ ਕਿਸੇ ਪੁਲਿਸ ਦੇ ਸਿਪਾਹੀ ਨੂੰ ਵੀ ਰੋਕ ਸਕੇ।
ਆਮ ਸਿਪਾਹੀਆਂ ਨਾਲੋਂ ਵੱਧ ਪੜ੍ਹੇ ਲਿਖੇ ਤੇ ਅੰਗਰੇਜ਼ੀ, ਉਰਦੂ, ਪੰਜਾਬੀ, ਹਿੰਦੀ ਦੀ ਅੱਛੀ ਮੁਹਾਰਤ ਰੱਖਦੇ ਹੋਣ ਕਰਕੇ, ਪੁਲਿਸ ਡਿਊਟੀ ਤੋਂ ਇਲਾਵਾ ਦਫਤਰੀ ਕੰਮ ਵਿੱਚ ਕਲਮ ਦੇ ਧਨੀ ਸਨ। ਇਸ ਲਈ ਸੁਭਾਵਕ ਹੀ ਹੈ ਸ੍ਰ: ਗਿੱਲ ਦੀ ਅੰਗਰੇਜ਼ ਪਲਿਸ ਅਫਸਰਾਂ ਨਾਲ ਨਜ਼ਦੀਕੀ ਵੀ ਦੂਸਰਿਆਂ ਦੇ ਮੁਕਾਬਲੇ ਵਧ ਸੀ। ਉਹ ਦੱਸਦੇ ਸਨ ਕਿ ''ਉਸ ਦੀ ਯੂਨਿਟ ਦੇ ਅੰਗਰੇਜ਼ ਪੁਲਿਸ ਮੁਖੀ ਨੂੰ ਮੇਰੇ ਹੱਥ ਦਾ ਪੰਜਾਬੀਆਂ ਵਾਲਾ ਬਣਾਇਆ ਤੇ ਭੁੰਨਿਆ ਮੁਰਗਾ ਜੋ ਕੂੰਡੇ-ਘੋਟਣੇ ਨਾਲ ਰਗੜੇ ਮਸਾਲੇ ਵਿੱਚ ਤਿਆਰ ਕੀਤਾ ਹੁੰਦਾ ਸੀ, ਖਾਧਾ ਬਹੁਤ ਪਸੰਦ ਆਇਆ। ਬੱਸ ਫਿਰ ਕੀ ਸੀ ਜਦੋਂ ਡਿਊਟੀ ਸਮੇਂ ਛੁੱਟੀ ਕਰਨ ਦਾ ਮਨ ਹੁੰਦਾ ਤਾਂ ਅੰਗਰੇਜ਼ ਪੁਲਿਸ ਅਫਸਰ ਨੈੂੰ ਇੱਕ ਹੱਥ ਥੱਲੇ ਤੇ ਦੂਸਰੇ ਹੱਥ ਦੀ ਮੁੱਠੀ ਹੇਠਲੇ ਹੱਥ 'ਤੇ ਘੁੰਮਾਉਂਦੇ ਹੋਏ, ਕੂੰਡੇ-ਘੋਟਣੇ ਵਿੱਚ ਮਸਾਲਾ ਰਗੜਣ ਲਈ ਜਾਣ ਦਾ ਇਸ਼ਾਰਾ ਕਰਨਾ ਤਾਂ ਅੰਗਰੇਜ਼ ਨੇ ਝੱਟ ਸਮਝ ਜਾਣਾ ਤੇ ਮੈਨੂੰ ਛੁੱਟੀ ਦੇ ਦੇਣੀ"। ਉਨ੍ਹਾਂ ਨੇ ਡੇਢ ਸਾਲ ਭਾਰਤੀ ਦੰਡਾਵਲੀ, (ਘੲਨੲਰਅਲ ਖਨੋੱਲੲਦਗੲ) ਤੇ ਜਾਪਤਾ ਫੌਜਦਾਰੀ ਦੀ ਪੁਲਿਸ ਵਾਲਿਆਂ ਨੂੰ ਪੜ੍ਹਾਈ ਕਰਵਾਈ ਤੇ ਕਾਨੂੰਨ ਦੀ ਜਾਣਕਾਰੀ ਵੀ ਅੱਛੀ ਰਖਦੇ ਸਨ। ਸ੍ਰ: ਗਿੱਲ ਦੇ ਕਹਿਣ ਤੋਂ ਭਾਵ ਹੰਦਾ ਸੀ ਕਿ ਹਰ ਅਫਸਰ ਦੀਆਂ ਕਮਜ਼ੋਰੀਆਂ ਦੇ ਭੇਤੀ ਹੋਣਾ ਜਰੂਰੀ ਹੈ।
ਜਿੱਥੇ ਉਹ ਅੰਗਰੇਜ਼ ਦੇ ਰਾਜ ਵੇਲੇ ਕਾਨੂੰਨ ਦੀ ਪਾਲਣਾ ਦੀ ਗੱਲ ਕਰਦੇ ਉਥੇ ਉਨ੍ਹਾਂ ਨੇ ਆਪਣੀ ਆਤਮ ਕਥਾ ਵਿੱਚ ਇਹ ਵੀ ਜਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਮਾਸ਼ਕੀ ਲਈ ਚਾਰ ਰੁਪੈ ਤੇ ਪੱਖਾ ਖਿੱਚੂ ਲਈ ਛੇ ਰੁਪੈ ਜੋ ਸਰਕਾਰ ਦਿੰਦੀ ਸੀ ਉਹ ਵੱਡਾ ਮੁਨਸ਼ੀ ਖਾ ਜਾਂਦਾ ਸੀ ਤੇ ਇਹ ਵਗਾਰ ਚੌਂਕੀਦਾਰਾਂ ਤੋਂ ਕਰਵਾਈ ਜਾਂਦੀ ਸੀ। ਇਸੇ ਪ੍ਰਕਾਰ ਹੀ ਚੌਂਕੀਦਾਰਾਂ ਦੀ ਜਦੋਂਕਿ ਕੁੱਲ ਤਨਖਾਹ ਛੇ ਰੁਪੈ ਮਾਸਕ ਹੁੰਦੀ ਸੀ ਉਨ੍ਹਾਂ ਨੂੰ ਥਾਣੇ ਆਉਣ ਵੇਲੇ ਮੁਰਗਾ ਲਿਆਉਣ ਦੀ ਪੱਕੀ ਹਦਾਇਤ ਹੁੰਦੀ ਸੀ ਜੋ ਉਸ ਵੇਲੇ ਅੱਠ ਆਨੇ ਦਾ ਤੇ ਅੱਜ ਦੇ ਅੱਧੇ ਰੁਪੈ ਦਾ ਹੁੰਦਾ ਸੀ ਭਾਵੇਂ ਪਿੰਡ ਵਿੱਚ ਸਿਪਾਹੀ ਜਾਵੇ, ਕਚਹਿਰੀ ਦਾ ਚਪੜਾਸੀ ਜਾਵੇ ਜਾਂ ਟੀਕਾ ਲਾਉਣ ਵਾਲਾ ਜਾਵੇ ਤਾਂ ਚੌਂਕੀਦਾਰ ਦੀ ਡਿਉਟੀ ਸੀ ਕਿ ਜੋ ਮਰਜੀ ਕਰੇ ਰੋਟੀ ਮੁਰਗੇ ਨਾਲ ਦੇਵੇਗਾ। ਇਹ ਸਭ ਕੰਮ ਬੰਦ ਕਰਾਉਣ ਵਿੱਚ ਇਨ੍ਹਾਂ ਨੇ ਉੱਦਮ ਕੀਤਾ ਤੇ ਜਦੋਂ ਅੰਗਰੇਜ਼ ਪੁਲਿਸ ਅਫਸਰ ਮੁਖੀ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਹ ਇਨ੍ਹਾਂ ਤੇ ਬਹੁਤ ਖਸ਼ ਹੋਏ।
1947 ਵਿੱਚ ਭਾਰਤ ਆਜ਼ਾਦ ਹੋ ਗਿਆ ਅਰਥਾਤ ਭਾਰਤੀਆਂ ਦੇ ਸਿਰ ਤੋਂ ਲੁੱਟ ਮਾਰ, ਜਾਂ ਰਿਸ਼ਵਤ ਲੈਣ ਦੀ ਰੋਕ ਹਟ ਗਈ। 1946 ਵਿੱਚ ਲਾਰਡ ਐਟਲੀ ਨੂੰ ਵਿੰਸਟਨ ਚਰਚਿਲ ਨੇ ਹਾਊਸ ਆਫ ਕਾਮਨਜ ਵਿੱਚ ਕਿਹਾ ਸੀ ਕਿ, ''ਆਜ਼ਾਦ ਹੋਣ ਪਿੱਛੋਂ ਭਾਰਤ ਦੇ ਪਾਲੀਟੀਸ਼ਨ (ਸਿਆਸਤਦਾਨ) ਤੋਂ ਅਹਿਲਕਾਰ, ਆਮ ਲੋਕਾਂ ਦੀ ਰੱਤ ਚੂਸ ਲੈਣਗੇ"। ਹੁਣ ਤਾਂ ਪ੍ਰਧਾਨ ਮੰਤਰੀ ਤੋਂ ਸਬ-ਰਜਿਸਟਰਾਰ ਦੇ ਚਪੜਾਸੀ ਅਤੇ ਪੁਲਿਸ ਮੁਖੀਆਂ ਤੋਂ ਹੋਮ ਗਾਰਡਾਂ ਤੱਕ ਨੂੰ ਅਧਿਕਾਰ ਹੈ ਕਿ ਜਨਤਾ ਨੂੰ ਹਰ ਤਰੀਕੇ ਨਾਲ ਲੁੱਟ ਲਵੇ ਪਰ ਅੰਗਰੇਜ਼ੀ ਰਾਜ ਵਿੱਚ ਰਿਸ਼ਵਤ ਨੂੰ ਬੁਰਾ ਮੰਨਿਆ ਜਾਂਦਾ ਸੀ। ਕੇਵਲ ਪੁਲਿਸ ਦੀ ਗੱਲ ਕਰੀਏ। ਪੰਜਾਬ ਪੁਲਿਸ ਰੂਲ ਅਨੁਸਾਰ ਹਰ ਥਾਣੇ, ਦਫਤਰ ਤੇ ਚੌਂਕੀ ਦੇ ਬਾਹਰ, ਇਹ ਬੋਰਡ ਲੱਗਿਆ ਹੁੰਦਾ ਸੀ ''ਖ਼ਬਰਦਾਰ: ਜੇ ਕੋਈ ਪੁਲਿਸ ਕਰਮਚਾਰੀ, ਕਿਸੇ ਫ਼ਰਿਆਦੀ ਪਾਸੋਂ ਰਿਸ਼ਵਤ ਵਜੋਂ ਰੁਪਿਆ, ਪੈਸਾ ਜਾਂ ਕੋਈ ਜਿਨਸ ਮੰਗੇ ਤਾਂ ਤੁਰੰਤ ਪੁਲਸ ਕਪਤਾਨ ਨੂੰ ਦੱਸਿਆ ਜਾਵੇ ਤਾਂ ਜੋ ਕਸੂਰਵਾਰ ਨੂੰ ਸਜ਼ਾ ਦਿਤੀ ਜਾ ਸਕੇ। ਅੱਜ-ਕੱਲ ਇਹ ਬੋਰਡ ਲਾ ਕੇ ਸੁੱਟ ਦਿੱਤੇ ਗਏ ਹਨ। ਕਿਸ ਨੇ ਉਤਰਵਾਏ? ਕਿਉਂ ਉਤਰਵਾਏ?
ਸ੍ਰ. ਗਿੱਲ ਦਾ ਉਨ੍ਹਾਂ ਦੀਆਂ ਲਿਖਤਾਂ ਵਿੱਚ 'ਬ੍ਰਾਹਮਣਵਾਦ' ਸ਼ਬਦ ਨੂੰ ਦੇਖ ਕੇ ਉਨ੍ਹਾਂ ਦੀ ਲੇਖਣੀ ਪੜ੍ਹਨ ਵਾਲੇ ਨੂੰ ਇਉਂ ਗਲਤ ਪ੍ਰਭਾਵ ਪੈਂਦਾ ਹੈ ਜਿਵੇਂ ਉਹ ਹਿੰਦੂਆਂ ਦੇ ਵਿਰੋਧੀ ਹੋਣ ਪਰ ਉਹ ਪੱਖਪਾਤੀ ਸੰਕਲਪ 'ਬ੍ਰਾਹਮਣਵਾਦ' ਦੇ ਅਸਲ ਵਿੱਚ ਉਲਟ ਸਨ ਹੈ। ਜਿਸ ਤਰ੍ਹਾਂ ਮੈਂ ਉਨ੍ਹਾਂ ਨੂੰ ਬਹੁਤ ਨੇੜਿਓਂ ਜਾਣਿਆ ਹੈ। ਉਹ ਨਰਮ-ਦਿਲ ਗਰੀਬ ਦਾ ਦਰਦ ਬੜੀ ਬਰੀਕੀ ਨਾਲ ਤੱਕਦੇ ਸਨ ਤੇ ਫਿਰ ਉਹੀ ਦਰਦ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਜਦੋਂ ਬਾਹਰ ਆਉਂਦਾ ਸੀ ਤਾਂ ਇਉਂ ਲਗਦਾ ਹੈ ਜਿਵੇਂ ਉਹ ਸਮੱਚੇ ਹਿੰਦੂਆਂ ਦੇ ਹੀ ਵਿਰੋਧੀ ਹੋਣ। ਮੈਂ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ, ''ਮੇਰੇ ਨਰਮ ਦਿਲ ਦੀ ਤੜਫ 'ਚੋਂ ਕਿਸੇ ਦਾ ਦਰਦ ਮਹਿਸੂਸ ਕੀਤਾ ਜਦੋਂ ਮੇਰੀ ਲੇਖਣੀ ਦਾ ਰੂਪ ਧਾਰਨ ਕਰਦਾ ਹੈ ਤਾਂ ਇਉਂ ਲਗਦਾ ਹੈ ਜਿਵੇਂ ਮੈਂ ਵੀ ਅੱਤਵਾਦੀ ਹੋਵਾਂ"। ਇਸ ਨੂੰ ਬੇਸਮਝੀ ਤੇ ਅੱਖਾਂ ਦਾ ਧੋਖਾ ਕਿਹਾ ਜਾਵੇ ਜਾਂ ਕੁੱਝ ਹੋਰ? ਇਸ ਦਾ ਫੈਸਲਾ ਤਾਂ ਸਹੀ ਸਮਾਂ ਆਉਣ 'ਤੇ ਜਰੂਰ ਹੋ ਕੇ ਰਹੇਗਾ। ਸ੍ਰ:ਗਿੱਲ ਦੀਆਂ ਲਿਖਤਾਂ ਉਨ੍ਹਾਂ ਦੇ ਨਰਮ-ਦਿਲ ਵਿੱਚੋਂ ਬੀਤੇ ਦੁਖਾਂਤ 'ਚੋਂ ਪੈਦਾ ਹੋਈਆਂ ਦਰਦ ਦੀਆਂ ਕੂਕਾਂ ਹਨ ਜੋ ਅਜੇ ਵੀ ਇਨਸਾਫ ਦੀ ਮੰਗ ਕਰਦੀਆਂ ਹਨ।
ਉਦਾਹਰਣ ਵਜੋਂ ਉਹ ਆਪਣੀਆਂ ਲਿਖਤਾਂ ਦੇ ਸਾਰ ਵਿੱਚ ਕਈ ਵਾਰੀ ਜਦੋਂ ਇਹ ਕਹਿੰਦੇ ਹਨ ਕਿ ਦੁੱਖ ਦੀ ਗੱਲ ਹੈ ਕਿ ਬੜੇ ਮਹਿੰਗੇ ਭਾਅ ਲਈ ਆਜ਼ਾਦੀ ਤੇ ਆਤਮ ਸਨਮਾਨ ਨੂੰ ਬ੍ਰਾਹਮਣਵਾਦ ਨੇ ਸਿਰ ਚੁੱਕ ਕੇ ਮੁੜ ਬ੍ਰਾਹਮਣਵਾਦ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਦਿੱਤੀ ਹੈ। ਜੇ ਇਹ ਸਫਲ ਹੋ ਗਿਆ ਤਾਂ ਭਾਰਤ ਦਾ ਖੇਰੂ-ਖੇਰੂ ਹੋ ਜਾਣਾ ਯਕੀਨੀ ਹੈ। ਇਹ ਲਿਖਣ ਤੋਂ ਭਾਵ ਉਨ੍ਹਾਂ ਦਾ ਵਿਤਕਰੇ, ਜ਼ੁਲਮ ਭਰੀ ਰਾਜ ਪ੍ਰਣਾਲੀਂ ਸਬੰਧੀ ਹੈ ਨਾ ਕਿ ਹਿੰਦੂਆਂ ਦੇ ਵਿਰੋਧੀ ਹੋਣ ਦਾ ਪ੍ਰਗਟਾਵਾ ਹੈ।
ਉਹ ਆਪਣੀ ਆਤਮ ਕਥਾ ਵਿੱਚ ਆਜ਼ਾਦੀ ਤੋਂ ਬਾਅਦ ਕਾਲਾ ਬਾਹਮਣ ਮਦਨ ਗੋਪਾਲ ਰਿਸ਼ੀ ਦਾ ਜਿਕਰ ਕਰਨਾ ਨਹੀਂ ਭੁਲੇ ਜਿਸ ਤੋਂ ਉਨ੍ਹਾਂ ਨੂੰ ਬ੍ਰਾਹਮਣਾਦ ਦੀ ਆਜ਼ਾਦੀ ਤੋਂ ਬਾਅਦ ਦੀ ਝਲਕੀ ਸਪਸ਼ਟ ਨਜ਼ਰ ਆਉਣ ਲੱਗ ਪਈ ਸੀ ਤੇ ਲਿਖਦੇ ਹਨ ਕਿ, ''ਉਹ ਸਿੱਖਾਂ ਨੂੰ ਅੱਛਾ ਨਹੀਂ ਸਮਝਦਾ ਸੀ ਅਤੇ ਹਰ ਮੌਕੇ ਸਾਨੂੰ ਨੀਵਾਂ ਕਰਨ ਲਈ ਮਜਬੂਰ ਸੀ। ਇੱਕ ਵਾਰ ਉਸਨੇ ਗੁਰਦੁਆਰਾ ਤੇ ਮੰਦਰ ਇੱਕ ਹੀ ਛੰਨ ਵਿੱਚ ਬਣਾ ਦਿੱਤੇ। ਜਦੋਂ ਹਿੰਦੂ ਨੰਗੇ ਸਿਰ ਤਾੜੀਆਂ ਮਾਰਨ ਲੱਗੇ ਤਾਂ ਮੈਂ ਗ੍ਰੰਥੀ ਕੋਲੋਂ ਮਹਾਰਾਜ ਜੀ ਦੀ ਬੀੜ ਚੁਕਵਾ ਕੇ ਪਹਿਲੇ ਗੁਰਦੁਆਰੇ ਪੁਚਾ ਦਿੱਤੀ। ਮੇਰੀ ਜਵਾਬ ਤਲਬੀ ਉਤੇ ਮੈਂ ਕਿਹਾ ਕਿ ਸਾਂਝੇ ਅਸਥਾਨ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਗੁਰੂ ਮਹਾਰਾਜ ਦੀ ਹਜੂਰੀ 'ਚ, ਸਿਰ ਢੱਕ ਕੇ ਸਤਿਕਾਰ ਨਾਲ ਆਉਣਾ ਪਵੇਗਾ, ਤਾੜੀਆਂ ਨਹੀਂ ਵੱਜਣਗੀਆਂ ਅਤੇ ਟੱਲੀਆਂ ਨਹੀਂ ਖੜਕਣਗੀਆਂ। ਨਹੀਂ ਤਾਂ ਮੈਂ ਮਾਸਟਰ ਤਾਰਾ ਸਿੰਘ, ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਲਿਖਾਂਗਾ। ਸ਼ਰਾਰਤੀ ਹਿੰਦੂ ਉਸ ਤੋਂ ਬਹੁਤ ਡਰਦੇ ਸਨ, ਸੋ ਰਿਸ਼ੀ ਚੁੱਪ ਹੋ ਗਿਆ ਤੇ ਗੁਰਦੁਆਰੇ ਵਿੱਚ ਹੋਰ ਰੌਣਕਾਂ ਲੱਗ ਗਈਆਂ"।
ਇਸੇ ਮਦਨ ਗੋਪਾਲ ਰਿਸ਼ੀ ਨੇ 4 ਸਿੱਖ ਮੁੰਡਿਆਂ ਦੇ ਕੇਸ ਕਤਲ ਕਰਵਾ ਦਿੱਤੇ ਸੀ। ਮੈਂ ਚਾਰਾਂ ਦੇ ਬਿਆਨ ਲਿਖ ਲਏ. ਰਿਸ਼ੀ ਕੋਲ ਮੁਖਬਰੀ ਹੋ ਗਈ। ਮੇਰੀ ਝੜਪ ਹੋਈ ਤਾਂ ਉਸਤਾਦ ਮਨੀ ਰਾਮ ਨੇ ਗੱਲ, ਆਪਣੇ ਉਪਰ ਲੈ ਕੇ ਮੇਰੇ ਤੇ ਚਾਰਾਂ ਮੁੰਡਿਆਂ ਤੋਂ ਮੁਆਫੀ ਮੰਗ ਲਈ। ਮੁੰਡੇ ਵੀ ਕੁਝ ਢਿੱਲ ਮੱਠ ਦਿਖਾਈ ਦਿੰਤੇ ਤਾਂ ਮੈਂ ਮਾਮਲਾ ਖਤਮ ਕਰ ਦਿੱਤਾ। ਇਹ ਚਾਰੇ ਕੇਸਾਧਾਰੀ ਬਣ ਗਏ ਤੇ ਚਾਰੇ ਹੀ ਲੁਧਿਆਣਾ ਪੁਲਿਸ ਵਿੱਚ ਮੇਰੇ ਮਾਤਹਿਤ ਵੀ ਰਹੇ।
ਇਸ ਗੱਲ ਨਾਲ ਜੋੜਕੇ ਇਹ ਗੱਲ ਕਰਨੀ ਬਣਦੀ ਹੈ ਕਿ ਸਿੱਖਾਂ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਤੌਰ ਸਿੱਖ ਪਾਰਲੀਮੇਂਟ ਹੈ। ਇਹ ਗੁਰਦੁਆਰਾ ਐਕਟ, 1925 ਤਹਿਤ ਬਣੀ ਜਿਸ ਕਾਰਨ ਹੀ ਗੁਰਦੁਆਰਾ ਪ੍ਰਬੰਧ ਪੂਰਨ ਤੌਰ ਤੇ ਲੋਕ-ਤੰਤਰੀ ਤੇ ਨਿਵੇਕਲਾ ਹੈ ਜਿਸ ਦਾ ਆਧਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਨਾ ਵੇਲੇ ਗੁਰੂ ਵਾਕ:
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰ ਪਰੇ॥
ਇਹ ਗੱਲ ਬਿਨਾਂ ਕਿਸੇ ਵਾਦ-ਵਿਵਾਦ 'ਚ ਪਏ ਮੰਨਣਯੋਗ ਹੈ ਕਿਉਂਕਿ ਇਹ ਵਾਕ ਅੱਜ ਦੇ ਸੰਸਾਰ ਦੀਆਂ ਲੋਕ-ਤੰਤਰੀ ਭਾਵਨਾਵਾਂ ਤੋਂ ਵੀ ਢੇਰ ਚਿਰ ਪਹਿਲਾਂ ਦਾ ਲੋਕ-ਤੰਤਰੀ ਭਾਵਨਾਵਾਂ ਦਾ ਸਿੱਖ ਧਰਮ ਰਾਹੀਂ ਰੱਖੇ ਨੀਂਹ-ਪੱਥਰ ਨੂੰ ਦਰਸਾਉਂਦਾ ਹੈ। ਇਹ ਸਿੱਖ ਧਰਮ ਨਾਲ ਜੁੜਿਆ ਲੋਕ-ਤੰਤਰੀ ਪ੍ਰਬੰਧ ਜਿੱਥੇ ਤਾਨਾਸ਼ਾਹ ਲਈ ਵੰਗਾਰ ਹੈ ਉੱਥੇ ਇਹ ਸ਼੍ਰੋਮਣੀ ਅਕਾਲੀ ਦਲ ਦੀ '' ਰਾਜਾਂ ਦੀ ਆਤਮ ਨਿਰਭਰਤਾ" ਦੀ ਮੰਗ ਲੋਕ-ਤੰਤਰੀ ਭਾਵਨਾਵਾਂ ਦਾ ਪ੍ਰਗਟਾਵਾ ਹੈ। ਲੋਕ-ਤੰਤਰ ਦਾ ਮਨੋਰਥ ਜਨਤਾ ਦਾ, ਜਨਤਾ ਰਾਹੀਂ, ਜਨਤਾ ਦੇ ਹਿੱਤ ਵਾਲਾ ਸ਼ਾਸ਼ਨ ਹੁੰਦਾ ਹੈ। ਇਸ ਸ਼ਾਸ਼ਨ ਵਿਚ ਮਨੁੱਖ ਦੀ ''ਉਤਮਤਾ" ਨੂੰ ਸਵੀਕਾਰਿਆ ਗਿਆ ਹੈ ( ਪੰਨਾ 5 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ 1926 ਤੋਂ 1976) ਜਿਸ ਨੂੰ ਅਜੇ ਤਕ ਵੀ ਭਾਰਤੀ ਹਕੂਮਤ ਬਰਦਾਸ਼ਤ ਨਹੀ ਕਰ ਰਹੀ। ਇਸ ਕਾਰਨ ਹੀ ਇਸ ਲੋਕ-ਤੰਤਰੀ ਪ੍ਰਣਾਲੀ 'ਤੇ ਚਰਿੱਤਰਹੀਣਤਾ ਦੀ ਘੁਸਪੈਠ ਕਰਵਾ ਕੇ ਤੇ ਅਨੇਕਾਂ ਹੋਰ ਹੱਥਕੰਡੇ ਵਰਤ ਕੇ ਦੋਗਲੇ ਸਿੱਖਾਂ ਰਾਹੀਂ ਬ੍ਰਾਹਮਣਵਾਦ ਕਦੀ ਪਿੱਛੇ ਰਹਿ ਕੇ ਤੇ ਕਦੀ ਖੁੱਲ੍ਹ ਕੇ ਸਿੱਖ ਸੰਸਥਾਵਾਂ 'ਤੇ ਹਮਲਾਵਰ ਹੋ ਰਿਹਾ ਹੈ।
ਪਤਾ ਨਹੀਂ ਕਿਉਂ ਭਾਰਤੀ ਹਕੂਮਤ ਨੇ ਖ਼ਾਸ 'ਕੌਮੀ ਨੀਤੀ ਤੇ ਪੈਂਤੜੇਬਾਜ਼ੀ' ਅਧੀਨ ਸਿੱਖ ਸਟੇਟ (ਖਾਲਿਸਤਾਨ) ਦੀ ਮੰਗ ਦੇ ਮੁਦਈ ਹੋਰਾਂ (ਦੋਗਲੇ ਸਿੱਖਾਂ) ਨੂੰ ਬਣਾ ਕੇ, ਬਤੌਰ ਵੱਖਵਾਦੀ ਪੇਸ਼ ਕਰਨ ਦੀ ਅਸਫਲ ਕੋਸ਼ਿਸ਼ ਕਰਕੇ, ਜੂਨ 1984 ਦਾ ਫੌਜੀ ਹਮਲਾ ਤੇ ਸਿੱਖਾਂ ਦੇ ਕਤਲੇਆਮ ਨੂੰ ਜ਼ਾਇਜ ਠਹਿਰਾਉਣ ਦਾ ਯਤਨ ਕੀਤਾ ਹੈ? ਅਸਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਪਾਰਲੀਮੈਂਟ ਹੈ ਨੇ 9 ਮਾਰਚ 1946 ਨੂੰ ਸਿੱਖ ਸਟੇਟ ਦੀ ਕਾਇਮੀ ਲਈ ਮਤਾ ਪਾਸ ਕੀਤਾ ਹੋਇਆ ਹੈ। ਇਹੀ ਕਾਰਨ ਹੈ ਕਿ ਭਾਰਤੀ ਹਕੂਮਤ ਨੂੰ ਇਹ ਸਿੱਖ ਧਰਮ ਨਾਲ ਜੁੜਿਆ ਲੋਕ-ਤੰਤਰੀ ਪ੍ਰਬੰਧ ਰਾਸ ਨਹੀਂ ਆ ਰਿਹਾ ਹੈ। ਇਸ ਪ੍ਰਬੰਧ ਨੂੰ ਨਸ਼ਟ ਕਰਨ ਦੇ ਹਰ ਹੀਲੇ-ਵਸੀਲੇ ਵਰਤੇ ਜਾ ਰਹੇ ਹਨ। ਇਸ ਵਿੱਚ ਕੌਣ ਭਾਈਵਾਲ ਬਣੇ ਤੇ ਕੌਣ ਬਣਨਗੇ, ਇਤਿਹਾਸ ਨਾਲ ਜੁੜੀ ਹੋਈ ਗੱਲ ਹੋਣ ਕਰਕੇ ਅਜੇ ਅਧੂਰੀ ਹੀ ਰਹੇਗੀ ਪਰ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸਮਝ ਆਈ ਉਹ ਸ਼ਹਾਦਤ ਦੇ ਕੇ ਇੱਕ ਸ਼ਾਨਦਾਰ ਪਰੰਪਰਾ ਪਿੱਛੇ ਛੱਡ ਗਏ ਹਨ।
ਇਸ ਪ੍ਰਬੰਧ ਨੂੰ ਨਸ਼ਟ ਕਰਨ ਦੀ ਲੜੀ ਵਿੱਚ ਹੀ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਬਣਾਉਣ ਦੀ ਤਿਆਰੀ ਤੇ ਕੀਤੀ ਜਾ ਰਹੀ ਹਮਾਇਤ ਨੂੰ ਦਿੱਲੀ ਸਰਕਾਰ ਦੀ ਮਾੜੀ ਨਜ਼ਰ ਦੇ ਪੱਖ 'ਚ ਹੀ ਦੇਖਿਆ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ''ਰਾਜਾਂ ਦੀ ਆਤਮ ਨਿਰਭਰਤਾ" ਦੀ ਮੰਗ ਲੋਕ-ਤੰਤਰੀ ਭਾਵਨਾਵਾਂ ਦਾ ਪ੍ਰਗਟਾਵਾ ਤੇ ਜੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਪਾਰਲੀਮੈਂਟ ਹੈ ਨੇ 9 ਮਾਰਚ 1946 ਨੂੰ ਸਿੱਖ ਸਟੇਟ ਦੀ ਕਾਇਮੀ ਲਈ ਪਾਇਆ ਮਤਾ ਇਸ ਪ੍ਰਕਾਰ ਮੌਜੂਦ ਹੈ:
''ਦੇਸ਼ ਦੀ ਦਿਨੋ ਦਿਨ ਬਦਲ ਰਹੀ ਸਿਆਸੀ ਹਾਲਤ ਮੁਤਾਬਕ ਸ. ਬਸੰਤ ਸਿੰਘ ਜੀ ਕੁੱਕੜ ਪਿੰਡ ਨੇ ਹੇਠ ਲਿਖਿਆ ਸਿੱਖ ਸਟੇਟ ਦਾ ਮਤਾ ਪੇਸ਼ ਕੀਤਾ:
ੳ) ਸ਼੍ਰੋਮਣੀ ਕਮੇਟੀ ਐਲਾਨ ਕਰਦੀ ਹੈ ਕਿ ਸਿੱਖ ਆਪਣੇ ਆਪ ਵਿੱਚ ਇੱਕ ਵੱਖਰੀ ਕੌਮ ਹਨ ਅਤੇ ਅ) ਇਸ ਇਜਲਾਸ ਦੀ ਰਾਇ ਹੈ ਕਿ ਸਿੱਖਾਂ ਦੇ ਮੁੱਖ ਧਰਮ ਸਥਾਨਾਂ, ਸੱਭਿਆਚਾਰ, ਸਿੱਖ ਰਿਵਾਜਾਂ ਦੀ ਕਾਇਮੀ, ਸਿੱਖ ਸਵੈ-ਮਾਨ ਤੇ ਆਜ਼ਾਦੀ ਦੀ ਰਾਖੀ ਤੇ ਭਵਿੱਖ ਵਿੱਚ ਸਿੱਖਾਂ ਦੀ ਤਰੱਕੀ ਲਈ ਸਿੱਖ ਸਟੇਟ ਜਰੂਰੀ ਹੈ, ਇਸ ਲਈ, ਇਹ ਇਜਲਾਸ ਸਿੱਖ ਸੰਗਤਾਂ ਪਾਸ ਅਪੀਲ ਕਰਦਾ ਹੈ ਕਿ ਉਹ ਇਸ ਦੀ ਪ੍ਰਾਪਤੀ ਲਈ ਵੱਧ ਤੋਂ ਵੱਧ ਉਪਰਾਲਾ ਕਰਨ।
ਸਰਦਾਰ ਅਮਰ ਸਿੰਘ ਜੀ 'ਦੁਸਾਂਝ' ਨੇ ਮਤੇ ਦੀ ਤਾਈਦ ਕਰਦਿਆਂ ਆਖਿਆ ਕਿ ਮੌਜੂਦਾ ਹਾਲਾਤ ਵਿੱਚ ਸਿੱਖ ਧਰਮ ਦੀ ਰਾਖੀ ਤੇ ਇਸ ਦੇ ਵਾਧੇ ਲਈ ਜਰੂਰੀ ਹੋ ਗਿਆ ਹੈ ਕਿ ਸਿੱਖਾਂ ਲਈ ਵੱਖਰੀ ਸਟੇਟ ਕਾਇਮ ਕੀਤੀ ਜਾਵੇ। ਸਿੱਖ ਬਜਾ ਤੌਰ ਪਰ ਇੱਕ ਵੱਖਰੀ ਕੌਮ ਹੈ ਤੇ ਜੋ ਗੁਣ ਇੱਕ ਕੌਮ ਵਿੱਚ ਹੋਣੇ ਚਾਹੀਦੇ ਹਨ, ਉਹ ਸਾਰੇ ਸਾਡੇ ਵਿੱਚ ਮੌਜੂਦ ਹਨ। ਸਾਨੂੰ ਧੋਖਾ ਦੇਣ ਲਈ ਇਹ ਆਵਾਜ਼ ਉਠਾਈ ਜਾਂਦੀ ਹੈ ਕਿ ਸਿੱਖ ਇੱਕ ਵੱਡੇ 'ਹਿੰਦੂਦਰਖਤ' ਦੀ ਟਾਹਣੀ ਹਨ। ਮੈਂ ਕਹਿੰਦਾ ਹਾਂ, ਇਹ ਆਵਾਜ਼ ਕੇਵਲ ਅਸਾਂ ਨੂੰ ਹੜੱਪ ਕਰਨ ਲਈ ਉਠਾਈ ਜਾਂਦੀ ਹੈ। ਅਸੀਂ ਕਿਸੇ ਦੂਜੀ ਕੌਮ ਦੇ ਗੁਲਾਮ ਹੋ ਕੇ ਫਲ ਫੁੱਲ ਨਹੀਂ ਸਕਦੇ। ਸਾਡੀ ਘੱਟ ਗਿਣਤੀ ਸਾਡੀ ਸਟੇਟ ਕਾਇਮ ਕਰਨ ਦੇ ਰਸਤੇ ਵਿੱਚ ਰੁਕਾਵਟ ਨਹੀਂ ਹੋ ਸਕਦੀ। ਬਤੌਰ ਕੌਮ ਦੇ ਸਾਨੂੰ ਬਹੁਤੀ ਗਿਣਤੀ ਵਾਲੀਆਂ ਕੌਮਾਂ ਦੇ ਬਰਾਬਰ ਹਿੱਸਾ ਮਿਲਣਾ ਚਾਹੀਦਾ ਹੈ"।
ਫੇਰ ਸਰਦਾਰ ਗੁਰਦਿੱਤ ਸਿੰਘ, ਗੁਰਦਿਆਲ ਸਿੰਘ, ਸਰਦਾਰ ਕਰਤਾਰ ਸਿੰਘ ਝੱਬਰ ਆਦਿ ਵੱਲੋਂ ਵਿਚਾਰਾਂ ਪੇਸ਼ ਹੋਣ ਤੇ ਇਹ ਮਤਾ ਸਰਬ ਸੰਮਤੀ ਨਾਲ ਪ੍ਰਵਾਨ ਹੋ ਗਿਆ। ('ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ 1926 ਤੋਂ 1976) ਪ੍ਰਕਾਸ਼ਕ-ਸਿੱਖ ਇਤਿਹਾਸ ਰੀਸਰਚ ਬੋਰਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਇਹ ਮਤਾ ਅੱਜ ਵੀ ਸਾਰਥਕ ਹੈ ਜਿਸ ਤੋਂ ਭਾਰਤ ਸਰਕਾਰ ਬੁਖਲਾਈ ਹੋਈ ਸਿੱਧੇ ਜਾਂ ਅਸਿੱਧੇ ਢੰਗ-ਤਰੀਕੇ ਵਰਤਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ 'ਤੇ ਇਸ ਨੂੰ ਮਲੀਨ ਕਰਨ ਲਈ ਹਮਲੇ ਜਾਰੀ ਰੱਖ ਰਹੀ ਹੈ। ਬ੍ਰਾਹਮਣਵਾਦ -ਵਿਤਕਰੇ, ਜ਼ੁਲਮ ਭਰੀ ਰਾਜ ਪ੍ਰਣਾਲੀਂ ਦੇ ਲਾਗੂ ਰਹਿਣ ਕਰਕੇ ਤੇ ਮਾਸਟਰ ਤਾਰਾ ਸਿੰਘ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੇ ਪ੍ਰਬੰਧਕਾਂ ਨਾਲ ਸ੍ਰ: ਗਿੱਲ ਦੀ ਨਫ਼ਰਤ, ਇਹੀ ਕਾਰਨ ਬਣੀ ਰਹੀ ਹੋਵੇ ਤੇ ਸੀ ਪਰ ਉਹ ਹਿੰਦੂਆਂ ਦੇ ਵਿਰੋਧੀ ਨਹੀਂ ਸਨ। ਇਹ ਸਭ ਕੁੱਝ ਸਮਝਣ ਤੇ ਇਸ ਹਮਲੇ ਤੋਂ ਬਚਣ ਲਈ ਗਿਆਨ ਪ੍ਰਾਪਤੀ ਨਾਲ ਸਮਝਦਾਰ ਤੇ ਚੁਸਤ ਬਣੇ ਰਹਿਣ ਦੀ ਲੋੜ ਹੈ ਨਹੀਂ ਤਾਂ ਖੁਦਗਰਜ਼ ਨਾ ਪੂਰਾ ਹੋਣ ਵਾਲਾ ਘਾਟਾ ਪਾ ਸਕਦੇ ਹਨ।
ਸਰਦਾਰ ਗੁਰਭਜਨ ਸਿੰਘ ਗਿੱਲ ਹਮੇਸ਼ਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜੀਵਨ ਜਿਉਣ ਨੂੰ ਤਰਜੀਹ ਦਿੰਦੇ ਸਨ। ਮੈਂ ਕਦੇ ਆਪ ਮੁਹਾਰੇ ਉਨ੍ਹਾਂ ਨੂੰ ਫੋਕੀਆਂ ਬੜ੍ਹਕਾਂ ਮਾਰਦੇ ਨਾ ਹੀ ਦੇਖਿਆ ਤੇ ਨਾ ਹੀ ਸੁਣਿਆ ਸੀ। ਉਨ੍ਹਾਂ ਦੇ ਮਿਲਣਸਾਰ ਉਨ੍ਹਾਂ ਦੀ ਇਮਾਨਦਾਰੀ, ਸਾਦਗੀ ਤੇ ਹੱਥ ਵਿੱਚ ਲਏ ਕੰਮ ਨੂੰ ਲਗਨ ਨਾਲ ਕਰਨ ਦੀ ਭਾਵਨਾ ਤੇ ਅਮਲ ਤੋਂ ਹਮੇਸ਼ਾ ਪ੍ਰਭਾਵਤ ਹੁੰਦੇ ਰਹੇ। ਸ਼ਾਇਦ ਇਹੀ ਕਾਰਨਾਂ ਕਰਕੇ ਹੀ ਸ੍ਰ: ਗਿੱਲ ਨੂੰ ਮੇਰੇ ਨਾਲ ਬਣੀ ਨੇੜਤਾ ਵੀ ਅੱਛੀ ਲਗਦੀ ਰਹੀ ਹੋਵੇ ਪਰ ਉਹ ਆਲਸੀ ਤਾਂ ਬਿਲਕੁੱਲ ਹੀ ਨਹੀਂ ਸਨ। ਜਿਨ੍ਹਾਂ ਚਿਰ ਉਹ ਬੇਵਸੀ ਦੀ ਹਾਲਤ ਵਿੱਚ ਨਹੀਂ ਆ ਗਏ ਉਸ ਵੇਲੇ ਤਕ ਕਲਮ ਦੀ ਵਰਤੋਂ ਕਰਦੇ ਰਹੇ। ਅੰਤ 26 ਜਨਵਰੀ 2005 ਨੂੰ ਜਦੋਂ ਮੈਂ ਮਿਲਿਆ ਤਾਂ ਉਨ੍ਹਾਂ ਨੂੰ ਦਿਮਾਗੀ ਤੌਰ 'ਤੇ ਪਹਿਲਾਂ ਵਾਂਗ ਹੀ ਸਹੀ ਸਲਾਮਤ ਤੇ ਚੁਸਤ ਦੇਖਿਆਂ ਤੇ ਉਹ ਆਪਣੀ ਪਤਨੀ ਸ੍ਰੀਮਤੀ ਅਮਰਜੀਤ ਕੌਰ ਜੋ ਮੇਰੀ ਮਾਂ ਬਰਾਬਰ ਹੈ, ਦੇ ਸਾਹਮਣੇ ਤੇ ਹਾਜਰੀ ਵਿੱਚ ਲੰਮੇ ਸਮੇਂ ਤੱਕ ਮੇਰੇ ਨਾਲ ਗੱਲਾਂ ਕਰਦੇ ਰਹੇ ਸਨ ਜਦੋਂ ਮੈਂ 'ਸਿੱਖ ਵਿਚਾਰ ਮੰਚ' ਦੇ ਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਦਾ ਭਰੋਸਾ ਵੀ ਦਿੱਤਾ ਸੀ। ਇਹੀ ਹੁਣ ਤਕ ਮੇਰਾ ਯਤਨ ਵੀ ਹੈ।
ਨਵੰਬਰ 1984 ਦਾ ਦਿੱਲੀ ਕਤਲੇਆਮ ਤੇ ਨਾਹਰਿਆਂ , ਗੁਜਰਾਤ ਮੁਸਲਮਾਨਾਂ ਦੇ ਕਤਲੇਆਮ, ਕੱਟੜਪੰਥੀਆਂ ਨੇ ਬਾਬਰੀ ਮਸਜਿਦ ਨੂੰ ਢਹਿ-ਢੇਰੀ ਕਰਨ ਦੇ ਪਿੱਛੇ ਤੇ ਅਸਲ ਦੋਸ਼ੀ ਕੌਣ ਸਨ-ਸਿਆਸਤਦਾਨ! ਨਵੰਬਰ 1984 ਦੇ ਦਿੱਲੀ 'ਚ ਸਿੱਖਾਂ ਦੇ ਕਤਲੇਆਮ ਵੇਲੇ ਨਾਹਰਿਆਂ ਦੀ ਗੂੰਜ ਇਉਂ ਸੁਣਾਈ ਦਿੰਦੀ ਸੀ:
ਨੀਲੀ ਪੀਲੀ ਰਹਿਨੇ ਨਹੀਂ ਦੇਣੀ, ਸਤਿ ਸ੍ਰੀ ਅਕਾਲ ਕਹਿਨੇ ਨਹੀਂ ਦੇਣੀ ਕੱਛ ਕੜਾ ਔਰ ਕਿਰਪਾਨ ૶ ਭੇਜ ਦੇਂਗੇ ਪਾਕਿਸਤਾਨ ਖਤਮ ਕਰ ਦੋ ਸਰਦਾਰੋਂ ਕੋ ૶ ਦੇਸ਼ ਕੇ ਗੱਦਾਰੋਂ ਕੋ, ਜੂਤੇ ਮਾਰੋ ਸਾਲੋਂ ਕੋ। ਕੋਈ ਗੁਰਦੁਆਰਾ ਨਾ ਰਹੇ, ਜਲਾ ਦੋ, ਲੂਟ ਲੋ ਇਨਕੀ ਔਰਤੋਂ ਕੀ, ਬਹਿਨੋ ਕੀ, ਲੜਕੀਓਂ ਕੀ ਇੱਜਤ; ਨੰਗਾ ਕਰਕੇ ਘੁਮਾਓ ਬਜਾਰੋਂ ਮੇਂ, ਸਾਲੋਂ ਕਾ ਨਾਮੋ ਨਿਸ਼ਾਨ ਮਿਟਾ ਦੋ। ਮਾਰੋ ਮਾਰੋ ਸਰਦਾਰੋਂ ਕੋ, ਦੇਸ਼ ਕੇ ਗੱਦਾਰੋਂ ਕੋ, ਸਾਂਪ ਕੇ ਬੱਚੇ ਕੁਚਲ ਦੋ।
ਸਰਕਾਰੀ ਸਾਧਾਂ ਨਾਲ ਰਲ ਕੇ ਜਦੋਂ ਸਿਆਸੀ ਕੱਟੜਪੰਥੀਆਂ ਨੇ ਬਾਬਰੀ ਮਸਜਿਦ ਢਾਹੀ ਤਾਂ ਗੁਰਭਜਨ ਸਿੰਘ ਨੇ ਲਿਖਿਆ ਸੀ ਕਿ ਆਪ ਲਾਈ ਅੱਗ ਦਾ ਸੇਕ ਝੱਲਣਗੇ ਅਡਵਾਨੀ ਤੇ ਉਸਦੇ ਸਾਥੀ ਕਿਉਂਕਿ ਉਨ੍ਹਾਂ ਨੇ ਕਾਨੂੰਨ ਤੇ ਅਦਾਲਤਾਂ ਦੀ ਪ੍ਰਵਾਹ ਕੀਤੇ ਬਿਨਾਂ ਇਹ ਅਪਰਾਧ ਕੀਤਾ ਹੈ ਤੇ ਸਾਧਾਂ ਪ੍ਰਤੀ ਉਹ ਵਿਦਵਾਨ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ, ''ਅੱਜ ਸਰਕਾਰੀ ਸਾਧਾਂ ਦੀਆਂ ਮਨੁੱਖਤਾ ਵਿਰੋਧੀ ਕੁਚਾਲਾਂ ਨੂੰ ਦੇਖ ਕੇ ਵਿਦਵਾਨ ਮਿਲਸ ਲਿਖਦਾ ਹੈ ੰਅਨ ੱਟਿਹੋੁਟ ਹੁਮਅਨ ਲਬਿੲਰਟੇ ਅਨਦ ਹੁਮਅਨ ਟਹੋੁਗਹਟਸ ਸਿ ਨੋਟ ਬੲਟਟੲਰ ਟਹਅਨ ਅਨ ਅਨਮਿਅਲ।"
ਸਿਆਸਤਦਾਨ, ਜੁਝਾਰੂ ਤੇ ਪੁਲਿਸ ਸਬੰਧੀ ਸ੍ਰ: ਗਿੱਲ ਦੇ ਸੰਖੇਪ 'ਚ ਵਿਚਾਰ:
ਇੱਕ ਦਹਿਸ਼ਤ ਪਸੰਦ ਤੋਂ ਆਮ ਅਪਰਾਧੀ ਵਿੱਚ ਕੀ ਫਰਕ ਹੈ? ਆਮ ਅਪਰਾਧੀ ਕੇਵਲ ਆਪਣੇ ਨਿੱਜੀ ਲਾਭ ਲਈ ਅਪਰਾਧ ਕਰਦਾ ਹੈ ਜਦੋਂ ਕਿ ਦਹਿਸ਼ਤ ਪਸੰਦ ਕਿਸੀ ਖਾਸ ਨਿਸ਼ਾਨੇ ਲਈ ਕੰਮ ਕਰਦਾ ਹੈ। ਉਸਦੀ ਸਿਦਕ ਦਿਲੀ, ਇਮਾਨਦਾਰੀ ਤੇ ਅਸੂਲਾਂ ਲਈ ਇਸ਼ਕ ਹੀ ਦੱਸ ਦਿੰਦਾ ਹੈ ਕਿ ਉਹ ਕਿਸੀ ਨਿਸ਼ਾਨੇ ਦੀ ਪੂਰਤੀ ਲਈ ਜਾਨ ਹਥੇਲੀ ਉਤੇ ਰੱਖੀ ਫਿਰਦਾ ਹੈ। ਜਿਵੇਂ ਭਾਰਤ ਵਿੱਚ, ਅਜ਼ਾਦੀ ਤੋਂ ਪਹਿਲਾਂ, ਅੱਤਵਾਦ ਦੇਸ਼ ਭਗਤੀ ਨਾਲ ਜੁੜਿਆ ਹੋਇਆ ਸੀ। ਬੰਗਾਲ ਵਿੱਚ ਅਸਲਾ ਖਾਨੇ ਦੇ ਲੁਟੇਰੇ, ਡਾਕੇ ਮਾਰਨ ਵਾਲੇ, ਰੇਲ ਗੱਡੀਆਂ ਉੇਲਟਾਉਣ ਵਾਲੇ, ਅੱਗਾਂ ਲਾਉਣ ਵਾਲੇ, ਬੇਗੁਨਾਹ ਅਫਸਰਾਂ ਨੂੰ ਕਤਲ ਕਰਨ ਵਾਲੇ ਦਹਿਸ਼ਤ ਪਸੰਦ ਹੀ ਸਨ, ਪਰ ਮਗਰੋਂ ਉਨ੍ਹਾਂ ਨੂੰ ਦੇਸ਼ ਭਗਤਾਂ ਦਾ ਦਰਜਾ ਦੇ ਦਿੱਤਾ ਗਿਆ। ਜਦੋਂ ਜੁਝਾਰੂਆਂ ਨੂੰ ਸਿੱਖਾਂ ਵਿੱਚ ਸਤਿਕਾਰ ਮਿਲਣ ਲੱਗਾ ਤਾਂ ਆਮ ਮੁੰਡਿਆਂ ਤੇ ਕੁਝ ਹਿੰਦੂਆਂ ਨੇ ਵੀ ਲੁੱਟਾਂ ਲਈ ਗਰੋਹ ਬਣਾ ਲਏ। ਸਰਕਾਰ ਨੇ ਵੀ ਸ਼ਹਿ ਦਿੱਤੀ ਤੇ ਪੁਲਿਸ ਨੇ ਵੀ ਗੁੰਡੇ ਭਰਤੀ ਕਰਕੇ ਲੁੱਟਾਂ, ਖੋਹਾਂ ਤੇ ਕਤਲ ਕਰਾਉਣੇ ਸ਼ੁਰੂ ਕਰ ਦਿੱਤੇ ਤਾਂ ਜੋ ਆਪ ਕਮਾਈ ਕਰ ਲੈਣ ਤੇ ਅਸਲੀ ਜੁਝਾਰੂ ਭੰਡੇ ਜਾ ਸਕਣ। ਉਨ੍ਹਾਂ ਵੱਲੋਂ ਆਪਣੇ ਸਾਥੀ ਰਹੇ ਪੁਲਿਸ ਅਫਸਰਾਂ ਦਾ ਜ਼ਿਕਰ ਅਕਸਰ ਕੀਤਾ ਜਾਂਦਾ ਸੀ ਪਰ ਇਹ ਦੱਸਣ ਤੋਂ ਉਹ ਵੀ ਅਸਮਰਥ ਰਹੇ ਕਿ ਕਿਵੇਂ ਸਾਜ਼ਸ਼ੀ ਢੰਗ ਨਾਲ ਪੁਲਿਸ ਨੂੰ ਸਿੱਖਾਂ ਦੇ ਕਾਤਲ ਬਣਾਈ ਰੱਖਿਆ ਗਿਆ?
ਗਿੱਲ ਜੀ ਦੇ ਸਿਆਸੀ ਸਾਲ ਦੀ ਉਮਰ 'ਚ ਚੌਂਦਾ ਫਰਵਰੀ ਦੋ ਹਜਾਰ ਪੰਜ ਦੇ ਕੀਤੇ ਚਲਾਣੇ ਨੈੂੰ ਵਿਛੜਨਾ, ਵਿਦਾ ਹੋਣਾ, ਰੁਖਸਤ ਲੈਣੀ, ਚਾਲਾ ਪਾਉਣਾ, ਕੂਚ ਕਰਨਾ, ਰਵਾਨਾ ਹੋਣਾ, ਪਰਲੋਕ ਸਿਧਾਰਨਾ, ਵੱਖ ਹੋਣਾ, ਚਲਾਣਾ ਕਰਨਾ, ਚੜ੍ਹਾਈ ਕਰਨੀ, ਜਾਂ ਰੂਹ ਦਾ ਨਿਖੜਨਾ ਕਹਾਂ ਪਰ ਇਸ ਸੰਵੇਦਨਸ਼ੀਲ ਸਖ਼ਸ ਨੂੰ ਮੋਇਆ,ਗੁਜ਼ਰਿਆ,ਮਰਿਆ, ਮਿਰਤ, ਫਨਾਹ ਜਾਂ ਮਿਰਤਕ ਕਹਿਣ ਦੇ ਲਈ ਮੇਰੀ ਜ਼ਮੀਰ ਚੁੱਪ ਹੈ ਜ਼ਮੀਰ ਕਹਿੰਦੀ ਹੈ ਕਿ ਹਮੇਸ਼ਾ ਉਹ ਯਾਦ ਆਉਣ ਵਾਲੀ ਰੂਹ ਹੀ ਰਹੂ
ਸ੍ਰ: ਗਿੱਲ ਨੇ ਆਪਣੀ ਆਤਮ ਕਥਾ ਵਿੱਚ ਇਉਂ ਲਿਖ ਕੇ, ''ਕਿ ਲੋਕੀ ਪੁਲਿਸ ਨਾਲ ਪਿਆਰ ਕਰਦੇ ਸੀ ਤੇ ਪੁਲਿਸ ਵੀ ਉਨ੍ਹਾਂ ਦੀ ਪੂਰੀ ਇੱਜਤ ਕਰਦੀ ਸੀ ਸਿਰਫ ਜਦੋਂ ਤਕ ਦੇਸ਼ ਨੂੰ ਕੇਵਲ 4-5 ਸਾਲ ਹੀ ਆਜ਼ਾਦ ਹੋਇਆਂ ਹੋਏ ਸਨ ਕਿਉਂਕਿ ਲੋਕ, ਹਾਲਾਂ ਬਦਮਾਸ਼ ਸਿਆਸਤਦਾਨਾਂ ਦੇ ਫੰਦਿਆਂ ਵਿੱਚ ਨਹੀਂ ਫਸੇ ਸਨ" ਸਮਝੋ ਉਹ ਇਹ ਲਿਖ ਕੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਸਭ ਕੁਝ ਕਹਿ ਗਏ ਹਨ।
'ਮੁਖੀ ਤੇ ਬੁਲਾਰਾ, ਸਿੱਖ ਵਿਚਾਰ ਮੰਚ, ਲੁਧਿਆਣਾ