ਸਿਆਸੀ ਅਪਰਾਧੀ- ਨੰਨਾ ਬਾਈ

ਅਮਰਜੀਤ ਬੱਬਰੀ- ਮੋਗਾ

 ਸਕੂਲ ਤੋਂ ਬਾਅਦ ਮੁਹੱਲੇ ਵਿਚ ਨਾਮ ਮਸ਼ਹੂਰ ਹੋਣ ਤੋ ਬਾਅਦ ਨੰਨੇ ਬਾਈ ਦਾ ਨਾਮ ਸਾਰੇ ਸ਼ਹਿਰ ਵਿਚ ਮਸ਼ਹੂਰ ਹੋ ਗਿਆ ਸੀ ।ਇਹ ਵੀ ਪਤਾ ਲਗਾ ਹੈ ਕਿ ਕਿਸੇ ਸਿਆਸੀ ਪਾਰਟੀ ਨੇ ਉਸਦੇ ਚਰਿਤੱਰ, ਬਾਹੂਬਲ ਅਤੇ ਮੁੱਛ ਨੂੰ ਵੇਖਦੇ ਹੋਏ ਆਪਣੀ ਪਾਰਟੀ ਵਿਚ ਸਿੱਧਾ ਆਗੂ ਹੀ ਭਰਤੀ ਕਰ ਲਿਆ ਸੀ ਕੁਕਰਮ ਧੱਕੇ ਸਾਹੀ ( ਗਰੀਬ ਤੇ ਆਮ ਲੋਕਾਂ ਨਾਲ) ਕਰਨ ਵਿਚ ਉਸਦਾ ਕੋਈ ਮੁਕਾਬਲਾ ਨਹੀ ਕਰ ਸਕਦਾ ਸੀ ।ਤੂਹਾਨੂੰ ਪੱਤੇ ਅਜਿਹੇ ਆਗੂਆਂ ਦੀ ਸਾਡੀਆ ਸਿਆਸੀ ਪਾਰਟੀਆਂ ਨੂੰ ਬੜੀ ਜਰੂਰਤ ਰਹਿਦੀ ਹੈ ਤੇ ਉਨ੍ਹਾਂ ਨੂੰ ਜਿੱਥੇ ਵੀ ਕੋਈ ਅਜਿਹਾ ਆਦਮੀ ਨਜ਼ਰ ਆਉਦਾ ਹੈ ਉਸਨੂੰ ਬੜੇ ਆਦਰ ਸਤਿਕਾਰ ਨਾਲ ਦੂਜੇ ਵਰਕਰਾਂ ਦੀ ਪ੍ਰਵਾਹ ਕੀਤੇ ਬਗੈਰ ਪਾਰਟੀ ਵਿਚ ਸਿੱਧੇ ਵੱਡੇ ਨੇਤਾ ਵਜੋ ਸ਼ਾਮਲ ਕਰ ਲਿਆ ਜਾਦਾਂ ਹੈ ।
 ਪਿਛਲੇ ਦਿਨੀ ਕਿਸੇ ਸਿਆਣੇ ਆਦਮੀ ਨੇ ਨੰਨੇ ਬਾਈ ਨੂ ੰਦੱਸ ਦਿੱਤਾ ਕਿ ਪਾਪ ਦਾ ਭਾਡਾ ਜਿਨਾਂ ਵੱਡਾ ਹੁਦਾੰ ਹੈ ਉਹ ਛੇਤੀ ਨਹੀ ਟੁਟੱਦਾ । ਬਸ ਉਸੇ ਦਿਨ ਤੋ ਹੀ ਉਨ੍ਹਾਂ ਦੇ ਪਾਪਾਂ ਵਿਚ ਵਾਧਾ ਹੋਣਾ ਸੁਰੂ ਹੋ ਗਿਆ ਅਤੇ ਨਾਲ ਦੀ ਨਾਲ ਪਾਪਾਂ ਵਿਚ ਗੁਣਵੱਤਾ ਵੀ ਆਉਣੀ ਸ਼ੁਰੂ ਹੋ ਗਈ ।ਉਸੇ ਦਿਨ ਤੋ ਹੀ ਨੰਨਾ ਬਾਈ ਵਿਧੀਗਤ ਪਾਪ ਕਰਦੇ ਤੇ ਤੀਰਥ ਯਾਤਰਾ ਨੂੰ ਨਿਕਲ ਜਾਦੇ । ਭੁੱਲ ਬਖਸ਼ਾ ਕੇ ਤਰੋਤਾਜਾ ਹੋ ਜਾਦੇ ਤੇ ਵਾਪਸ ਆ ਕੇ ਫਿਰ ਆਦਤ ਅਨੁਸਾਰ ਕੁਕਰਮਾਂ ਵਿਚ ਜੁਟ ਜਾਦੇ । ਕੁਕਰਮ ਕਰਨਾ ਉਨ੍ਹਾਂ ਦਾ ਧੰਂਦਾ ਬਣ ਗਿਆ ਸੀ ਅਤੇ ਜਿਸ ਦਿਨ ਉਹ ਕੋਈ ਕੁਕਰਮ ਨਾ ਕਰਦੇ ਉਨ੍ਹਾਂ ਨੂੰ ਨੀਦ ਦੀ ਗੋਲੀ ਲੈਣੀ ਪੈਦੀ । ਅਤਿਆਚਾਰ ਕਰਨ ਵਿਚ ਉਨ੍ਹਾਂ ਦਾ ਕੋਈ ਸਾਨੀ ਨਹੀ ਸੀ ਆਪਣੀ ਪਤਨੀ ਤਾਂ ਕੀ ਗੁਆਡੀਆਂ ਦੀਆਂ ਪਤਨੀਆਂ ਨੂੰ ਵੀ ਨਹੀ ਛਡੱਦੇ ਸਨ । ਉਹ ਮੁਹੱਲੇ ਦੇ ਸਾਰੇ ਬਚਿੱਆਂ ਨੂੰ ਆਪਣੇ ਬੱਚੇ ਹੀ ਕਹਿਂਦੇ । ਉਹ ਵੰਸ਼ਵਾਦ ਦੇ ਵਿਰੋਧੀ ਸਨ ਪਰ ਕੰਸ਼ਵਾਦੀ ਜਿਆਦਾ ਸਨ । ਉਹ ਪਾਪ ਦਾ ਕੋਈ ਵੀ ਪਿੜ ਖਾਲੀ ਨਹੀ ਰਹਿਣ ਦਿੰਦੇ ਸਨ ਕਿਉਕਿ ਇਸ ਬਿਨਾਂ ਉਹ ਆਪਣੇ ਆਪ ਨੂ ਅਨਾਥ ਮਹਿਸੂਸ ਕਰਦੇ ਸਨ ।
 ਪਾਪ ਉਨ੍ਹਾਂ ਦੀ ਪੰਰਪਰਾ ਸੀ ਦਸਵੀਂ ਫੇਲ ਹੋਣ ਦੇ ਬਾਵਜੂਦ ਵੀ ਉਹ ਪਾਪ ਕਰਨ ਵਿਚ ਵੱਖ ਵੱਖ ਕਿਸਮ ਦੇ ਪ੍ਰਯੁਗ ਕਰਦੇ ਸਨ । ਉਨ੍ਹਾਂ ਦੇ ਪਾਪਾਂ ਵਿਚ ਨਵੇ ਤੇ ਪੁਰਾਣੇ ਢੰਗ ਦਾ ਰੀਮਿਕਸ ਰਹਿੰਦਾ ਸੀ । ਇਸ ਤਰਾ੍ਹਂ ਦੇ ਸੁਮੇਲ ਨਾਲ ਜੋ ਹਰਾਮੀ ਪਾਪ ਪੈਦਾ ਹੁੰਦਾઠ ਉਸ ਦੀ ਪਰਵਰਿਸ਼ ਇਹ ਪਹਿਲੇ ਕੀਤੇ ਪਾਪਾਂ ਤੋ ਕਰਵਾਉਦੇ । ਉਨ੍ਹਾਂ ਦੇ ਪਾਪ ਕੁਦਰਤੀ ਹੋਣ ਕਾਰਨ ਮੌਲਿਕ ਕਹੇ ਜਾਦੇ । ਇਕਵਾਰ ਉਨ੍ਹਾਂ ਨੇ ਸਿਆਸੀ ਸ੍ਰਪਰਸਤੀ ਹੇਠ ਇਕ ਵਿਧਵਾ ਦੀ ਜਮੀਨ ਹੱੜਪ ਲਈ ਤੇ ਅਮਰ ਨਾਥ ਦੀ ਯਾਤਰਾ ਨੂੰ ਚਲੇ ਗਏ । ਯਾਤਰਾ ਤੇ ਜਾਣ ਤੋ ਪਹਿਲਾਂ ਪ੍ਰਸਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੂੰ ਪੰਜਤਾਰਾ ਹੋਟਲ ਵਿਚ ਪਾਰਟੀ ਸਮੇਂ ਡਬਿਆਂ ਵਿਚ ਬੰਦ ਤੋਹਫੇ ਵੀ ਦੇ ਗਏ ।
ઠઠઠઠ ਨੌਜਵਾਨ ਰੁਜ਼ਗਾਰ ਯੋਜਨਾ ਵਿਚ ਗ਼ਬਨ ਕੀਤਾ ਤੇ ਮੰਦਰ ਵਿਚ ਛਤਰ ਚੜਾ੍ਹਂ ਆਏ । ਇਕ ਦਿਨ ਉਨ੍ਹਾਂ ਨੇ ਜਗਰਾਤਾ ਕਰਵਾਇਆ , ਪਤਾ ਲਗਾ ਕਿ ਉਸ ਦਿਨ ਉਨ੍ਹਾਂ ਨੂੰ ਫਿਰੌਤੀ ਦਾ ਦਸ ਲੱਖ ਮਿਲਿਆ ਸੀ । ਅੰਖਡ ਪਾਠ ਉਹ ਉਦੋ ਕਰਵਾਉਦੇ ਜਦ ਕਿਸੇ ਤੋ ਸੁਪਾਰੀ ਲੈਦੇ । ਨਿਠਾਰੀ ਵਰਗੀ ਕੋਈ ਘਟਨਾ ਕਰ ਬੈਠਦੇ ਤਾਂ ਰਮਾਇਣ ਦੀ ਕਥਾ ਕਰਵਾਉਦੇઠ ਕਥਾ ਵਿਚ ਟੁੱਲ ਹੋ ਕੇ ਬੈਠਦੇ ਤਾ ਲੋਕਾਂ ਨੂੰ ਇਂਝ ਲਗਦਾ ਜਿਵੇਂਉਹ ਪੂਰੀ ਤਰ੍ਹਾਂ ਮਗਨ ਬੈਠੇ ਚਿੰਤਨ ਕਰ ਰਹੇ ਹੋਣ । ਉਹ ਸੋਚਦੇ ਅਗਰ ਉਨ੍ਹਾਂ ਦਾ ਜੀਵਨ ਲਖਨਉ ਵਿਚ ਬੀਤਿਆ ਹੁੰਦਾ ਤਾਂ ਕਬੂਤਰਬਾਜੀ ਨੂੰ ਐਨੀ ਮਸ਼ਹੂਰੀ ਨਾ ਮਿਲਦੀ । ਇਕ ਵਾਰ ਅਚਾਨਕ ਉਹ ਬਲਾਤਕਾਰ ਦੇ ਮਾਮਲੇ ਵਿਚ ਫਸ ਗਏ ਤਾਂ ਫੱਟਾ ਫੱਟ ਮਹਿਲਾ ਆਸ਼ਰਮ ਨੂੰ ਵੱਡੀ ਰਕਮ ਚੰਦੇ ਦੇ ਰੂਪ ਵਿਚ ਦੇ ਆਏ ਅਤੇ ਨਾਲ ਹੀ ਦੋ ਕਮਰੇ ਬਣਾਉਣ ਦਾ ਐਲਾਨ ਵੀ ਕਰ ਆਏ । ਬਸ ਫਿਰ ਕੀ ਸੀ ਮਹਿਲਾ ਆਸ਼ਰਮ ਦੀਆਂ ਔਰਤਾਂ ਦੇ ਕਹਿਣ ਤੇ ਲੜਕੀ ਨੇ ਆਪਣਾ ਬਿਆਨ ਬਦਲ ਲਿਆ , ਕਹਿਣ ਲਗੀ , ਬਾਈ ਜੀ ਤਾਂ ਮੇਰੇ ਬਾਪ ਸਮਾਨ ਹੀ ਨਹੀ ਸਾਖਸ਼ਾਤ ਬਾਪ ਹਨ । ਲੜਕੀ ਦੀ ਮਾਂ ਵੀ ਵਿਰੋਧ ਨਾ ਕਰ ਸਕੀ ਕਿਉਕਿ ਨਵੇ ਰਿਸ਼ਤੇ ਵਿਚ ਉਸਨੂੰ ਵੀ ਲਾਭ ਨਜ਼ਰ ਆਇਆ ।
 ਕਿਸੇ ਦੀ ਬਹੁ ਬੇਟੀ ਦਹੇਜ਼ ਜਾਂ ਅਤਿਆਵਾਰ ਦੀ ਬਲੀ ਚੜ੍ਹ ਜਾਦੀ ਤਾਂ ਮਲਕੜੇ ਜਿਹੇ ਮੁੰਡੇ ਵਾਲਿਆਂ ਦਾ ਸਾਥ ਦਿੰਦੇ ਅਤੇ ਅਜਿਹੇ ਮੌਕੇ ਅਕਸਰ ਕਹਿਦੇઠ ਬੇਟਾ , ਪਹਾੜਾਂ ਵਿਚ ਜੇ ਉਠ ਨਹੀ ਹੁੰਦੇ ਤਾਂ ਕੀ ਰੇਗਿਸਥਾਨ ਵਿਚ ਪਹਾੜ ਹੁੰਦੇ ਹਨ । ਇਹ ਅਪਰਾਧ ਨੂੰ ਇਕ ਵਿਧਾ ਮਨਦੇ ਹੋਏ ਨਵੀ ਸ਼ੈਲੀ ਵਿਚ ਉਸਦਾ ਪ੍ਰਯੌਗ ਕਰਦੇ । ਉਨਾ ਦੀ ਸਿਆਸੀ ਵਿਚਾਰਧਾਰਾ ਵੀ ਬੜੀ ਰੌਚਿਕ ਸੀ , ਉਹ ਸਭ ਨੂੰ ਬਰਾਬਰ ਸਮਝਦੇ । ਉਹ ਆਪਣੀ ਜ਼ੇਬ ਵਿਚ ਕਮਲ ਦਾ ਫੁੱਲ ਰਖਦੇ ਅਤੇ ਪੰਜੇ ਵਿਚ ਤੱਕੜੀ ਲਮਕਾ ਕੇ ਹਾਥੀ ਦੀ ਸਵਾਰੀ ਕਰਦੇ । ਉਨ੍ਹਾਂ ਦਾ ਸਿਆਸੀ ਸਰੀਰ ਬਦਲ ਜਾਦਾ ਪਰ ਅਪਰਾਧਿਕ ਆਤਮਾ ਉਹੀ ਰਹਿਦੀ । ਉਹ ਉਨ੍ਹਾਂ ਗੁਰੁ ਜਨਾਂ ਦਾ ਬੜਾ ਸਤਿਕਾਰ ਕਰਦੇ ਤੇ ਉਨ੍ਹਾਂ ਦੇ ਕਹਾ ਬੜੀ ਸ਼ਰਧਾ ਨਾਲ ਮੰਨਦੇ ਜਿਨ੍ਹਾਂ ਕਿਹਾ ਹੈ ਕਿ ਆਤਮਾ ਕਦੇ ਵੀ ਮਰਦੀ ਨਹੀ । ਉਨ੍ਹਾਂ ਦੇ ਗੁਰੁ ਬਾਬਾ ਦੇਹਪਲਟ ਸਾਹਿਬ ਸਨ ,ਉਹ ਵੀ ਪਹਿਲਾਂ ਡਾਕੂ ਤੇ ਸਮਗੱਲਰ ਰਹੇ ਸਨ ਤਾ ਅੱਜਕਲ ਆਪਣੇ ਡੇਰੇ ਵਿਚ ਕਾਲੇ ਧਨ ਨੂੰ ਚਿੱਟਾ ਕਰਨ ਦਾ ਚਮਤਕਾਰ ਦਿਖਾਉਦੇ ਹਨ ।
ਮਹਾਨ ਆਦਮੀ ਕਹਾਉਣਾ ਉਨ੍ਹਾਂ ਦੀ ਕਮਜੋਰੀ ਸੀ । ਉਹ ਬਿਨਾ ਇੱਛਾ ਦੇ ਪਰਉਪਕਾਰ ਕਰਦੇ । ਇਕ ਕੁਰੱਖਤ ਅਪਰਾਧੀ ਦੀ ਜ਼ਮਾਨਤ ਕਰਵਾ ਆਏ ਤਾਂ ਸਾਰੇ ਵਕੀਲਾਂ ਨੇ ਉਨ੍ਹਾਂ ਦਾ ਸਨਮਾਨ ਸਮਾਰੋਹ ਕਰ ਦਿੱਤਾ । ਕੋਲੇ ਦੀ ਦਲਾਲੀ ਕਰਨ ਤੋ ਤੁਰੰਤ ਬਾਅਦ ਉਹ ਆਪਣੇ ਹੱਥ ਮੂੰਹ ਧੋ ਲੈਦੇ। ਨਸ਼ਿਆਂ ਦੀ ਤਸਕਰੀ ਕਰਨ ਸਮੇ ਵੀ ਪੰਜ ਪਾਉੜੀਆਂ ਦਾ ਪਾਠ ਕਰਦੇ ਰਹਿਦੇ । ਏ ਸੀ ਕਮਰੇ ਵਿਚ ਬੈਠ ਵੀ ਹੱਥ ਵਿਚ ਪੁਰਾਣੀ ਫਰਕੇ ਦੀ ਪੱਖੀ ਰੱਖਦੇ ਜਿਸ ਨਾਲ ਉਨ੍ਹਾਂ ਦੀ ਸਾਦਗੀ ਡੁੱਲ ਡੁੱਲ ਪੈਦੀ । ਜਿਸ ਦਿਨ ਉਹ ਮਰ ਗਏ ਉਸੇ ਦਿਨ ਉਨ੍ਹਾਂ ਦੇ ਪੁਤਰ ਨੇ ਇਕ ਗਰੀਬ ਕਿਸਾਨ ਦੀ ਜਮੀਨ ਹੜੱਪੀ ਤੇ ਬਾਪ ਦੀ ਜਾਇਦਾਦ ਬਣਾ ਦਿੱਤੀ । ਅੱਜ ਉਸੇ ਜਮੀਨ ਤੇ ਉਨ੍ਹਾਂ ਦੇ ਨਾਮ ਦੇ ਆਸ਼ਰਮ ਦਾ ਉਦਘਾਟਨ ਉਨ੍ਹਾਂ ਦਾ ਬੇਟਾ ਪ੍ਰਦੇਸ਼ ਦੇ ਇਕ ਭ੍ਰਿਸ਼ਟ ਮੰਤਰੀ ਤੋ ਕਰਵਾ ਰਿਹਾ ਹੈ । ਸਾਰਿਆਂ ਨੂੰ ਹਾਜਰ ਹੋਣ ਦਾ ਖੁਲਾ ਸੱਦਾ ਹੈ ।
ਅਮਰਜੀਤ ਬੱਬਰੀ
9 ਗਰੀਨ ਐਵੇਨਿਉ ਬਸਤੀ ਗੋਬਿੰਦਗੜ੍ਹ
ਮੋਗਾ ਪੰਜਾਬ ਇੰਡੀਆ ।