ਸਰਕਾਰ ਜੀ ਮੈਨੂੰ ਵੀ ਸਿਰ ਤੇ ਲਾਲ ਬੱਤੀ ਲਾਉਣ ਦੀ ਆਗਿਆ ਦਿਉ


ਅਮਰਜੀਤ ਬੱਬਰੀ- ਮੋਗਾ

ਭਾਰਤੀ ਸਿਆਸਤਦਾਨਾਂ ਦੀ ਇਹ ਖਾਸੀਅਤ ਹੈ ਕਿ ਉਹ ਹਰ ਕੰਮ/ ਗੱਲ ਵਿਚ ਸਿਆਸਤ ਖੇਡਣੀ ਸ਼ੁਰੂ ਕਰ ਦਿੰਦੇ ਹਨ । ਖੇਡਣ ਵੀ ਕਿਉ ਨਾਂ ?ਅਕਸਰ ਉਨ੍ਹਾਂ ਨੇ ਇਸ ਉਦਯੋਗ ਵਿਚ ਕੁਝ ਨਾ ਕੁਝ ਨਿਵੇਸ਼ ਕੀਤਾ ਹੈ ਅਤੇ ਇਸਤੋ ਕੁਝ ਨਾ ਕੁਝ ਪ੍ਰਾਪਤ ਵੀ ਕਰਨਾ ਹੁੰਦਾ ਹੈ । ਇਹੀ ਕਾਰਨ ਹੈ ਕਿ ਹਰ ਐਰਾ ਗੈਰਾ ਨੱਥੂ ਖਹਿਰਾ ਇਸ ਸਿਆਸੀ ਉਦਯੋਗ ਵਿਚ ਸ਼ਾਮਲ ਨਹੀ ਹੋ ਸਕਦਾ , ਇਸੇ ਲਈ ਸਿਆਸਤ ਦੇ ਦਰਵਾਜੇ ਸਿਰਫ ਤੇ ਸਿਰਫ ਸਿਆਸੀ ਲੋਕਾਂ ਦੇ ਖਾਸਮ ਖਾਸਾਂ ਅਤੇ ਨੇੜਲੇ ਰਿਸ਼ਤੇਦਾਰਾਂ ਲਈ ਹੀ ਖੁਲ੍ਹੇ ਹਨ ਤੇ ਬਾਕੀਆਂ ਲਈ ਬਿਲਕੁਲ ਬੰਂਦ ਹਨ । ਜਦ ਵੀ ਕਿਸੇ ਸਿਆਸੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਸ ਪਾਰਟੀ ਦੇ ਗਲੀਛਾਪ ਆਗੂ ਵੀ ਇਹ ਸਮਝਣ ਲੱਗ ਜਾਦੇ ਹਨ ਕਿ ਸਰਕਾਰ ਸਾਡੀ ਹੈ ਅਤੇ ਇਲਾਕੇ ਦਾ ਥਾਣੇਦਾਰ ਤੇ ਕਚਿਹਰੀਆਂ ਦਾ ਤਹਿਸੀਲਦਾਰ ਪੱਧਰ ਦਾ ਅਧਿਕਾਰੀ ਉਨ੍ਹਾਂ ਦੀ ਮਰਜੀ ਦਾ ਅਤੇ ਉਨ੍ਹਾਂ ਦੀ ਮਰਜੀ ਅਨੁਸਾਰ ਚਲਣ ਵਾਲਾ ਹੋਵੇਗਾ , ਅਤੇ ਅਕਸਰ ਹੂੰਦਾ ਵੀ ਇਸੇ ਤਰਾ੍ਹਂ ਹੀ ਹੈ । ਇਲਾਕੇ ਦਾ ਹਰ ਛੋਟਾ ਵੱਡਾ ਆਗੂ ਅਫਸਰਾਂ ਤੋ ਆਪਣੀ ਮਰਜੀ ਅਨੁਸਾਰ ਕੰਮ ਕਰਵਾਉਦਾ ਹੈ ਅਤੇ ਜਿਸ ਦਾ ਵਿਰੋਧ ਕਰਨਾ ਹੂੰਦਾ ਹੈ ਉਸਦਾ ਕੰਮ ਨਹੀ ਹੋਣ ਦਿੱਤਾ ਜਾਦਾ । ਉਹ ਜਾਇਜ ਨਾਜਾਇਜ ਕੰਮ ਇਲਾਕਾ ਅੀਧਕਾਰੀਆਂ ਤੋ ਪੂਰੀ ਧੌਸਂ ਅਤੇ ਦਬਾੳ ਨਾਲ ਕਰਵਾਉਦਾ ਹੈ ।
ਮੇਰੇ ਇਲਾਕੇ ਦਾ ਇਕ ਸਿਧਰਾ ਜਿਹਾ ਆਦਮੀ ਹੈ '' ਮਜ਼ਨੂੰ '' ਸਾਰੇ ਉਸਨੂੰ ਮਜਨੂੰ ਮਜਨੂੰ ਕਹਿਕੇ ਬੁਲਾਉਦੇ ਹਨ ਅਤੇ ਬੱਚੇ ਉਸਨੂੰ ''ਉਹ ਤੇਰੀ ਲੈਲਾ ਆ ਗਈ ਕਹਿ ਕੇ ਅਕਸਰ ਛੇੜਦੇ ਰਹਿਦੇ ਹਨ । ਉਹ ਪਾਕਿਸਤਾਨ ਤੋ ਆਏ ਇਕ ਪ੍ਰੀਵਾਰ ਨਾਲ ਸੰਬਧਤ ਹੈ ਜਿਨ੍ਹਾਂ ਨੂੰ ਸੰਤਾਲੀ ਦੀ ਵੰਡ ਤੋ ਬਾਅਦ ਕੈਪਾਂ ਵਿਚ ਛੋਟੇ ਛੋਟੇ ਮਕਾਨ ਅਲਾਟ ਹੋਏ ਸਨ । ਛੋਟੇ ਹੁਦਿਆਂ ਉਸਨ ੂੰਕਿਸੇ ਨੇ ਲੈਲਾ ਮਜਨੂੰ ਦੀ ਕਹਾਣੀ ਸੁਣਾ ਦਿੱਤੀ ਬਸ ਉਸੇ ਦਿਨ ਤੋ ਉਸਨੂੰ ਇਸ਼ਕ ਦਾ ਕੀੜਾ ਕੱਟ ਗਿਆ ਤੇ ਉਹ ਪਾਗਲਾਂ ਵਾਗ ਲੈਲਾ ਨੂੰ ਬਲਾਉਣ ਲੱਗ ਪਿਆ , ਪਤਾ ਨਹੀ ਉਸਦੇ ਮਨ ਵਿਚ ਲੈਲਾ ਅਸਲੀ ਹੈ ਜਾਂ ਕਾਲਪਨਿਕ । ਅਜਿਹੀ ਹਾਲਤ ਵਿਚ ਉਸਨੇ ਕੰਮ ਕੀ ਕਰਨਾ ਸੀ ਬਸ ਬੱਸਾਂ ਤੋ ਸਮਾਨ ਉਤਾਰਨ ਤੇ ਚੜਾਉਣ ਦਾ ਕੁਲੀ ਵਜੋ ਕੰਮ ਕਰਦਾ ਹੈ । ਵੇਖਣ ਨੂੰ ਭਾਵੇ ਸਿਧਰਾ ਲਗਦਾ ਹੈ ਪਰ ਸਿਆਸੀ ਤੌਰ ਤੇ ਬੜਾ ਰੌਸ਼ਨ ਦਿਮਾਗ ਹੈ । ਉਸਨੂੰ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦੀ ਖੂਬ ਜਾਣਕਾਰੀ ਹੈ । ਅਠੱਵੀ ਚੋ ਦੋ ਵਾਰ ਫੇਲ਼੍ਹ ਹੋ ਜਾਣ ਕਾਰਨ ਤੇ ਇਸ਼ਕ ਦਾ ਕੀੜਾਂ ਲੜ ਜਾਣ ਕਾਰਨ ਉਸਦੀ ਹਾਲਤ ਪਾਗਲਾਂ ਵਰਗੀ ਬਣ ਗਈ ਹੈ । ਲੋਕ ਅਤੇ ਬੱਚੇ ਭਾਵੇ ਉਸਨੂੰ ਪਾਗਲ ਸਮਝਦੇ ਹਨ ਪਰ ਕਦੇ ਕਦੇ ਉਹ ਗੱਲ ਬੜੇ ਪੱਤੈ ਦੀ ਕਰਦੈ ।
ਜਦ ਕੁਲੀ ਦੇ ਕੰਮ ਤੋ ਉਸਨੂੰ ਫੁਰਸਤ ਮਿਲਦੀ ਹੈ ਤਾਂ ਉਹ ਬੱਸ ਅੱਡੇ ਵਿਚ ਅਖਵਾਰਾਂ ਵੇਚਣ ਵਾਲੇ ਕੋਲ ਬੈਠ ਜਾਦੈ , ਦੋਵਾਂ ਦੀ ਬੜੀ ਬਣਦੀ ਐ । ਬਣਨ ਦਾ ਕਾਰਨ ਇਹ ਹੈ ਕਿ ਜਦ ਕਦੇ ਸਕੂਲੀ ਬੱਚੇ ਉਸਨੂੰ ਛੇੜਦੇ ਹਨ ਤਾਂ ਅਖਵਾਰਾਂ ਵਾਲਾ ਉਨ੍ਹਾਂ ਨੂੰ ਘੂਰ ਦਿੰਦਾ ਹੈ । ਤੇ ਜਦ ਕਦੇ ਮਜਨੂੰ ਬਚਿੱਆਂ ਦੇ ਮਗਰ ਭਜੱਦਾ ਹੈ ਤਾਂ ਅਖਵਾਰਾਂ ਵਾਲਾ ਬਚਿੱਆਂ ਨੂੰ ਭੱਜਾਕੇ ਮਜਨੂੰ ਨੂੰ ਆਪਣੇ ਕੋਲ ਬਿਠਾ ਕੇ ਪਾਣੀ ਵਗੈਰਾ ਪਿਲਾਉਦਾ ਹੈ ਤੇ ਉਸਨੂੰ ਠੰਡਾ ਕਰਦਾ ਹੈ ।ਵੱਡੀ ਗੱਲ ਇਹ ਹੈ ਕਿ ਦੋਵੇ ਪਾਕਿਸਤਾਨ ਤੋ ਇਕੋ ਪਿੰਡ ਤੋ ਆਏ ਪ੍ਰੀਵਾਰਾਂ ਨਾਲ ਸਬੰਧਤ ਹਨ ।
ਅਖਵਾਰਾਂ ਵੇਚਣ ਵਾਲੇ ਤੋ ਮਜਨੂੰ ਕਈ ਵਾਰ ਮੋਟੀਆਂ ਮੋਟੀਆ ਖਬਰਾਂ ਵੀ ਸੁਣ ਲੈਦਾ ਹੈ । ਥੱਕਿਆ ਟੁਟਿਆ ਉਹ ਅਖਵਾਰਾਂ ਵਾਲੇ ਤੋ ਪੁਛਦੈ '' ਕੀ ਕੈਦੈ ਅਖਵਾਰ ਅੱਜ ? ਅਖਵਾਰਾਂ ਵਾਲਾ ਉਸਨੂੰ ਇਕ ਅੱਧੀ ਮੋਟੀ ਖਬਰ ਪੜ੍ਹ ਕੇ ਦੱਸ ਦਿੰਦੈ ਨਾਲ ਦੀ ਨਾਲ ਅਖਵਾਰਾਂ ਵੀ ਵੇਚਦਾ ਰਹਿਦੈ। ਪਿਛਲੇ ਦਿਨੀ ਜਦ ਸਰਸੇ ਵਾਲੇ ਬਾਬੇ ਦਾ ਮਸਲਾ ਭੱਿਖਆ ਤਾਂ ਕ੍ਰਿਪਾਨਾ ਗੰਡਾਸੇ ਤੇ ਡਾਂਗਾਂ ਵਾਲਿਆਂ ਦੇ ਵੱਡੈ ਹਜੂਮ ਨੂੰ ਵੇਖ ਕੇ ਅਖਵਾਰਾਂ ਵਾਲੇ ਨੂੰ ਮਲਕੜੇ ਜਿਹੇ ਪੁੱਛਣ ਲਗਾ ,ਮਲੱਾ , ਇਨ੍ਹਾਂ ਨੂੰ ਕੀ ਹੋ ਗਿਐ ?ਜਦ ਉਸਨੇ ਮੋਟੀਆਂ ਮਟੀਆ ਗਲੱਾਂ ਦਸੀਆਂ ਤਾਂ ਉਹ ਤੜਪ ਉਠਿਆ ਤੇ ਕੋਿਹਣ ਲਗਾ ਮੱਲਾ ਹੁਣ ਤਾਂ ਸੰਤਾਲੀ ਬਣਜੂ , ਭੱਜ ਲੈ ਘਰ ਨੂੰ ਮੱਲਾ , ਮੇਰੀ ਝਾਈ (ਮਾਂ) ਦਸਦੀ ਹੁੰਦੀ ਸੀ ਸੰਤਾਲੀ ਵੇਲੇ ਵੀ ਅਜਿਹੇ ਹਜੂਮ ਨੇ ਸਾਡਾ ਘਰ ਬਾਰ ਤੇ ਕਾਰੋਬਾਰ ਲੁੱਟ ਲਿਆ ਸੀ ਤੇ ਫਿਰ ਅਸੀ ਏਧਰ ਆ ਗਏ ਮਲੱਾ ਜੇ ਫਿਰ ਉਵੇ ਹੋ ਗਿਆ ਤਾਂ ਫਿਰ ਮੈ ਕਿਧਰ ਜਾਵਾਗਾ ? ਤੂੰ ਵੀ ਮੱਲਾ ਭੱਜ ਲੈ , ਤੇਰੇ ਅਖਵਾਰ ਇਨ੍ਹਾਂ ਖੋਹ ਲੈਣੇ ਨ ੇਤੇ ਫਿਰ ਤੂੰ ਰੋਟੀ ਕਿੱਥੋ ਖਾਵੇਂਗਾ ?ਮ੍ਹਾਰਾਜ ਵੀ ਦਸ਼ੀ ਪਦੰਰੀ਼ ਸਾਲੀ ਼ਲੋਕਾਂ ਦੇ ਮਨਾਂ ਵਿਚ ਕਮਲ ਭਰ ਦਿੰਦੈ ਫਿਰ ਸ਼ੁਰੂ ਹੋ ਜਾਦੀ ਐ ਕਟਾ ਵੱਡੀ ਆ ਜਾ ਮੱਲਾ ਭੱਜ ਚਲੀਏ ਤੇ ਇਹ ਕਹਿਦਾ ਹੋਇਆ ਉਹ ਵਾਹੋ ਦਾਹੀ ਭਜਿਆ ਤੇ ਆਪਣੇ ਘਰ ਦੀ ਇਕ ਨੁੱਕਰ ਵਿਚ ਭਮੰਤਰਿਆਂ ਵਾਗ ਲੁਕ ਕੇ ਬੈਠ ਗਿਆ ਸੀ ਤੇ ਕਈ ਦਿਨ ਘਰੋ ਬਾਹਰ ਨਹੀ ਨਿਕਲਿਆ ਸੀ । ਇਕ ਦਿਨ ਅਖਵਾਰ ਵਿਚ ਮਰੂਤੀ ਕਾਰ ਕੋਲ ਖੜ੍ਹੇ ਇਕ ਆਦਮੀ ਦੀ ਤਸਵੀਰ ਵੇਖਕੇ ਅਖਵਾਰਾਂ ਵਾਲੇ ਨੂੰ ਪੁੱਛਣ ਲਗੱਾ ,ਐਹ ਕਿਸਦੀ ਫੋਟੂ ਐ ?ਮਜਨੂੰਆਂ ਇਹ ਤੇਰੀ ਲੈਲਾ ਦੀ ਤਾਂ ਹੈ ਨਹੀ , ਅਖਵਾਰਾਂ ਵਾਲੇ ਨੇ ਕਿਹਾ ।"ਦਸ ਤਾਂ ਸਹੀ ਫਿਰ ਵੀ '' ਉਸਨੇ ਦੁਬਾਰਾ ਪੁੱਿਛਆ। ਅਖਵਾਰਾਂ ਵਾਲੇ ਨੇ ਖਬਰ ਪੜ੍ਹੀ ਤੇ ਕਹਿਣ ਲਗਾੱ ਮਜਨੂੰਆ ਇਹ ਫੋਟ ੋਮੁਕਤਸਰ ਜਿਲ੍ਹੇ ਦੇ ਇਕ ਪਿੰਡ ਦੇ ਆਦਮੀ ਦੀ ਹੈ ਜਿਹੜਾ ਸਰਕਾਰ ਵਲੋ ਦਿੱਤੀ ਜਾਣ ਵਾਲੀ ਦਾਲ ਤੇ ਆਟਾ ਇਸ ਮਰੂਤੀ ਕਾਰ ਤੇ ਲੈਕੇ ਚਲਿਐ । ਹਲਾ , ਮੱਲਾ ਫਿਰ ਇਹ ਤਾਂ ਸਾਡੇ ਨਾਲੋ ਵੀ ਗਰੀਬ ਹੋਊ ਜਿਸਨੂੰ ਸਸਤਾ ਆਟਾ ਦਾਲ ਮਿਲੀ ਜਾਦੀ ਐ , ਮੱਲਾ ਸੱਚ ਜਾਣੀ ਮੇਰੀ ਮਾਂ ਨੇ ਬੜੀ ਮਿਹਨਤ ਕੀਤੀ ਸਾਰਾ ਦਿਨ ਲੋਕਾਂ ਦੇ ਘਰੀਂ ਕੰਮ ਕੀਤਾ ਤੇ ਲਿਫਾਂਫੇ ਬਣਾਏ ,ਤੇ ਮੈ ਵੀ ਵੇਖਲੈ ਕਿੰਨੀ ਮੁਸ਼ਕਤ ਕਰਦੈ , ਮਣਾਂ ਮੂਹੀਂ ਭਾਰ ਬੱਸਾਂ ਤੇ ਲਦਿਆ ਤੇ ਲਾਹਿਐ ਪਰ ਰਜਵੀ ਰੋਟੀ ਨਸੀਬ ਨਹੀ ਹੋਈ । ਹੁਣ ਵੀ ਐਵੇ ਰੱਬ ਆਸਰੇ ਹੀ ਦਿਨ ਕਟੀ ਹੋਈ ਜਾਦੀ ਐ , ਚਲੋ ਰੱਬ ਦੀ ਮਰਜ਼ੀ ਐ , ਬਸ ਇਹੀ ਸੋਚਕੇ ਦਿਹਾੜੀ ਲੰਘਾ ਲਈਦੀ ਅੇ ਬਈ ਸਾਡੇ ਨਾਲੋ ਵੀ ਗਰੀਬ ਲੋਕ ਇਸ ਧਰਤੀ ਤੇ ਰਹਿੰਦੇ ਹਨ ।
ਮਜਨੂੰ ਭਾਵੇ ਉਮਰ ਦਰਾਜ ਹੈ ਪਰ ਸੁਰਤੀ ਪੂਰੀ ਕਾਇਮ ਹੈ । ਅਜੇ ਕੁਝ ਦਿਨ ਪਹਿਲਾਂ ਅਖਵਾਰਾਂ ਵਿਚ ਛਪੀ ਇਕ ਖ਼ਬਰ ਸੁਣਕੇ ਉਹ ਬਸ ਨੱਚਣ ਹੀ ਲੱਗ ਪਿਆ । ਅਖਵਾਰਾਂ ਵਾਲੇ ਤੋ ਖ਼ਬਰ ਪੁੱਛੀ ਤਾਂ ਉਸਨੇ ਦਸਿਆ ਕਿ ਸਰਕਾਰ ਨੇ ਕਮੇਟੀ ਮੈਬਰਾਂ ਨੂੰ ਲਾਲ ਬੱਤੀ ਲਾਉਣ ਅਤੇ ਬਾਡੀਗਾਰਡ ਰੱਖਣ ਦੀ ਆਗਿਆ ਦੇ ਦਿੱਤੀ ਹੈ । ਖ਼ਬਰ ਸੁਣਦਿਆਂ ਸਾਰ ਹੀ ਉਸਨੂੰ ਜਿਵੇ ਚਾਅ ਚੜ੍ਹ ਗਿਆ ਹੋਵੇ । ਅਖਵਾਰਾਂ ਵਾਲੇ ਨੂੰ ਕਹਿਣ ਲੱਗਾ , ਮੱਲਾ ਹੁਣ ਤਾਂ ਮੈ ਵੀ ਲਾਲ ਬੱਤੀ ਲਾਵਾਗਾ । ਕਿੱਥੇ ਲਾਵੇਗਾ ? ਅਖਵਾਰਾਂ ਵੇਚਣ ਵਾਲੇ ਨੇ ਪੁੱਿਛਆ ।ਮੱਲਾ ਲਾਉਣੀ ਕਿੱਥੇ ਐ । ਆਪਣੇ ਸਿਰ ਤੇ ਲਾਵਾਗਾ , ਮੈ ਆਪਣੇ ਸਿਰ ਤੇ ਲਾਲ ਬੱਤੀ ਲਾਉਣ ਦੀ ਆਗਿਆ ਲਈ ਸਰਕਾਰ ਨੂੰ ਕਹਾਗਾ, ਤੂੰ ਮੇਰੀ ਇਸ ਕੰਮ ਵਿਚ ਮਦਦ ਕਰੇਗਾ ? ਅਖਵਾਰਾਂ ਵਾਲਾ ਕਹਿਣ ਲੱਗਾ , ਮਜਨੂੰਆ ਤੂੰ ਵੀ ਕਮਲੇ ਦਾ ਕਮਲਾ ਹੀ ਰਿਹਾ । ਕਮਲਿਆ ਲਾਲ ਬੱਤੀ ਤਾਂ ਵੀ ਆਈ ਪੀ ਆਦਮੀਆਂ ਦੇ ਲਗਦੀ ਐ ।ਛੱਡ ਯਾਰ , ਮਜਨੂੰ ਕਹਿਣ ਲੱਗਾ । ਮੈ ਕਿਸੇ ਨਾਲੋ ਘੱਟ ਆਂ , ਮੈ ਵੀ , ਵੀ ਵੀ ਪੀ ਆਈ ਹਾਂ । ਤੈਨੂੰ ਵੀਆਈ ਪੀ ਦਾ ਮਤੱਲਬ ਪਤੈ , ਐਵੇ ਨੀ ਕਮਲ ਘੋਟੀਦਾ , ਅਖਵਾਰਾਂ ਵਾਲੇ ਨੇ ਮਜਨੂੰ ਨੂੰ ਸਮਝਾਉਦਿਆਂ ਕਿਹਾ। ਹਾਂ ਪਤੈ ਸੁਣ ਆਪਣੇ ਗੁਆਂਢ ਜਿਹੜਾ ਮਾਸ਼ਟਰ ਰਹਿਦਾ ਨਾ , ਜਦ ਮੈਨੂੰ ਮੁਹਲੇ ਦੇ ਮੁੰਡੇ ਤੰਗ ਕਰਦੇ ਐ , ਉਹ ਵਿਚਾਰਾ ਉਨ੍ਹਾਂ ਨੂੰ ਝਿੜਕ ਦਿੰਦਾ ਹੋਇਆ ਕਹਿੰਦਾ ਹੁੰਦੈ , ਨਾ ਕਾਕਾ, ਇਹ ਵੀ ਵੀ ਆਈ ਪੀ ਹੈ ਯਾਨੀ ਵੈਰੀ ਵੈਰੀ ਇਗਨੋਰਡ ਪਰਸਨ ( ਅਸਲੀ ਤੌਰ ਤੇ ਅਣਡਿੱਠ ਕੀਤਾ ਆਦਮੀ ) ਇਸ ਨੂੰ ਤੰਗ ਨਾ ਕਰੋ ਤਾਂ ਮੈ ਖੁਸ਼ ਹੋ ਜਾਨੈ ਕਿ ਮੈ ਵੀ , ਵੀ ਵੀ ਆਈ ਪੀ ਆਦਮੀ ਹਾਂ ।ਹੁਣ ਤੂੰਂ ਹੀ ਦੱਸ ਮੈ ਲਾਲ ਬੱਤੀ ਦਾ ਹੱਕਦਾਰ ਹਾਂ ਕਿ ਨਹੀ ?ਮਜਨੂੰ ਦੀ ਪੱਤੈ ਦੀ ਗੱਲ ਸੁਣਕੇ ਅਖਵਾਰਾਂ ਵਾਲਾ ਕਹਿਣ ਲੱਗਾ ਹਾਂ ਬਈ ਤੇਰਾ ਲਾਲ ਬੱਤੀ ਦਾ ਹੱਕ ਜਰੂਰ ਬਣਦੈ । ਅਖਵਾਰਾਂ ਵਾਲੇ ਦੀ ਹੌਸਲੇ ਵਾਲੀ ਗੱਲ ਸੁਣਕੇ ਜਿਵੇਂ ਉਹ ਖਿੜ ਗਿਆ ਹੋਵੇ ਤੇ ਉਹ ਰੌਲਾ ਪਾਉਦਾ ਕਹਿਣ ਲਗ ਪਿਆ ਸਰਕਾਰ ਜੀ ਮੈਨੂੰ ਵੀ ਸਿਰ ਤੇ ਲਾਲ ਬੱਤੀ ਲਾਉਣ ਦੀ ਆਗਿਆ ਦਿਉ , ਮੈ ਵੀ ਵੀ ਵੀ ਆਈ ਪੀ ਹਾਂ ਤੇ ਇਹ ਕਹਿਦਾ ਕਹਿਦਾ ਉਹ ਆਪਣੇ ਮੁਹੱਲੇ ਵਿਚ ਆ ਗਿਆ । ਉਸਦੀ ਖੁਸ਼ੀ ਦਾ ਰੌਲਾ ਸੁਣਕੇ ਮਾਸਟਰ ਜੀ ਘਰੋ ਬਾਹਰ ਆਏ ਤੇ ਲੋਕਾਂ ਦੇ ਝੁਰਮੱਟ ਵਿਚ ਖੜ੍ਹੇ ਮਜਨੂੰ ਵੱਲ ਵੇਖਕੇ ਲੋਕਾਂ ਨੂੰ ਕਹਿਣ ਲਗੇ ਵਾਕਿਆ ਹੀ ਲੀਡਰਾਂ , ਕਮਲਿਆ ਤੇ ਹਲਕੇ ਕੁੱਤਿਆਂ ਤੋ ਲੋਕਾਂ ਨੁੰ ਖ਼ਬਰਦਾਰ ਕਰਨ ਲਈ ਖ਼ਤਰੇ ਦਾ ਨਿਸ਼ਾਨ ਬਹੁਤ ਜਰੂਰੀ ਹੈ । ਤੁਹਾਡਾ ਇਸ ਬਾਰੇ ਕੀ ਖਿਆਲ ਹੈ ?
ਅਮਰਜੀਤ ਬੱਬਰੀ
9 , ਗਰਨਿ ਐਵੇਨਿਉ ਬਸਤੀ ਗੋਬਿੰਦਗੜ੍ਹ
ਮੋਗਾ, ਪੰਜਾਬ , ਇੰਡੀਆ ।