ਖ਼ਬਰਦਾਰ , ਸਰਕਾਰ ਸਖੱਤ ਕਦਮ ਚੁੱਕਣ ਜਾ ਰਹੀ ਹੈ
ਅਮਰਜੀਤ ਬੱਬਰੀ- ਮੋਗਾ
ਬੱਚਪਨ ਵਿਚ ਜਦ ਗਿੱਲੀ ਕੱਕੀ ਰੇਤਾ ਵਿਚ ਪੈਰ
ਰੱਖਕੇ ਪੈਰ ਉਪੱਰ ਰੇਤਾ ਪਾਕੇ ਥਾਪੜ ਦਿੰਦੇ ਸੀ ਤੇ ਪੈਰ ਤੇ ਥਾਰੜੀ ਰੇਤਾ ਵਿਚੋ ਪੈਰ ਬਾਹਰ ਕਢੱਣ
ਸਮੇ ਆਪਣੇ ਨਾਲ ਦੇ ਸਾਥੀਆ ਨੂੰ ਉੱਚੀ ਆਵਾਜ ਵਿਚ ਕਹਿੰਦੇ ਸੀ , ਬਈ ਸਾਰੇ ਅੱਖਾਂ ਮੀਟ ਲਉ ਰਾਜੇ ਦੀ
ਘੋੜੀ ਸੂਣ ਲੱਗੀ ਏ , ਇਹ ਕਹਿਕੇ ਮਲਕੜੇ ਜਿਹੇ ਰੇਤਾ ਵਿਚੋ ਪੈਰ ਬਾਹਰ ਕੱਢ ਲੈਣਾ । ਕਈ ਵਾਰ ਪੈਰ
ਤੇ ਰੇਤਾ ਥਾਪੜ ਕੇ ਬਣਾਈ ਕੋਠੜੀ ਢਹਿ ਜਾਣੀ ਤੇ ਕਈ ਵਾਰ ਬਣੀ ਰਹਿ ਜਾਣੀ ਉਸੇ ਤਰਾ੍ਹਂ ਹਰੇਕ ਸਰਕਾਰ
ਪਿੜਲੇ 60 ਵਰ੍ਹਿਆਂ ਤੋ ਜਨਤਾ ਜਨਾਰਧਨ ਨੂੰ ਕਹਿ ਰਹੀ ਹੈ ਕਿ ਜੰਤਾਂ ਜੀ ਦਿਲ ਤੇ ਹੱਥ ਰੱਖਕੇ ਅੱਖਾਂ
ਬੰਦ ਕਰ ਲਉ , ਕਿਉਕਿ ਸਰਕਾਰ ਕੀਮਤਾਂ ਤੇ ਕਾਬੂ ਪਾਉਣ ਲਈ ਸਖਤ ਕਦਮ ਉਠਾਉਣ ਜਾ ਰਹੀ ਹੈ । ਕੀਮਤਾਂ
ਇਕ ਅਜਿਹਾ ਅੱਥਰਾ ਘੋੜਾ ਹੈ ਜਿਸਨੂੰ ਕਾਬੂ ਵਿਚ ਲਿਆਉਣ ਲਈ ਹਰ ਸਰਕਾਰ ਨੂ ਸਖਤ ਕਦਮ ਚੂਕਣੇ ਪੈਦੇ
ਹਨ , ਪਰ ਹਰ ਸਰਕਾਰ ਹੱਥੋ ਘੋੜਾ ਭੱਜ ਲਿਕਲਦਾ ਹੈ ਅਤੇ ਉਸਦੀ ਪੂਛ ਦੇ ਕੁਝ ਵਾਲ ਸਰਕਾਰ ਦੇ ਹੱਥ
ਵਿਚ ਰਹਿ ਜਾਦੇ ਹਨ । ਬਸ ਵਾਲਾਂ ਨੂੰ ਵੇਖਕੇ ਸਰਕਾਰ ਖੁਸ਼ ਹੋ ਜਾਦੀ ਹੈ ਕਿ ਉਸਨੇ ਘੋੜੇ ਨੂੰ ਕਾਬੂ
ਕਰ ਲਿਆ ਹੈ ।
ਆਜਾਦੀ ਤੋ ਲੈਕੇ ਹੁਣ ਤੱਕ ਸਰਕਾਰ ਨੂੰ ਸਖਤ ਕਦਮ ਉਠਾਏ ਜਾਣ ਦੀਆਂ ਢੀਗਾਂ ਮਾਰਦੇ ਸੁਣਦੇ ਆ ਰਹੇ
ਹਾਂ ਪਰ ਬਦਕਿਸਮਤੀ ਨਾਲ ਕਦਮ ਐਨੈੇ ਨਰਮ ਹੋ ਜਾਦੇ ਹਨ ਕਿ ਊਈਂ ਮੁੜ ਜਾਦੇ ਹਨ ਜਾਂ ਐਨੇ ਭਾਰੀ ਹੋ
ਜਾਦੇ ਹਨ ਕਿ ਉਠੱਦੇ ਹੀ ਨਹੀ ਤੇ ਕਈ ਵਾਰ ਕਦਮ ਉਠਾਉਣ ਤੋ ਪਹਿਲਾਂ ਹੀ ਸਰਕਾਰ ਉੱਠ ਜਾਦੀ ਹੈ ।
ਜਨੰਤਾ ਆਪਣੇ ਢਿੱਡ ਤੇ ਪੱਟੀ ਬਨ੍ਹਕੇ ਇਹ ਸੋਚ ਕੇ ਸਬਰ ਸੰਤੋਖ ਕਰ ਲੈਦੀ ਹੈ ਕਿ ਸਰਕਾਰ ਨੇ ਸਖਤ
ਕਦਮ ਉਠਾਉਣ ਦੀ ਕੋਸ਼ਿਸ਼ ਤਾਂ ਕੀਤੀ ਹੈ । ਇਹ ਗੱਲ ਵਖੱਰੀ ਹੈ ਕਿ ਉਹ ਸੱਤਾ ਦੇ ਕਾਲੀਨ ਨਾਲ ਚਿਪਕੀ
ਹੋਣ ਕਾਰਨ ਭਾਵੇ ਕਦਮ ਤਾਂ ਕੀ ਚੱਪਲ ਵੀ ਨਹੀ ਚੁੱਕ ਸਕੀ , ਪਰ ਉਸਨੇ ਕੋਸਿਸ ਤਾਂ ਕੀਤੀ ਹੈ । ਕੋਈ
ਗੱਲ ਨਹੀ ਇਹ ਸਰਕਾਰ ਕਦਮ ਨਹੀ ਉੱਠਾ ਸਕੀ ਤਾਂ ਅਗਲੀ ਸਰਕਾਰ ਜਰੂਰ ਕੋਈ ਕਦਮ ਉਠਾਏਗੀ । ਜਨੰਤਾ ਨੂੰ
ਇਹ ਪੱਤਾ ਹੈ ਕਿ ਅਗਲੀ ਸਰਕਾਰ ਦੇ ਦੋ ਸਾਲ ਇਹੀ ਲੱਭਣ ਵਿਚ ਲੱਗ ਜਾਣੇ ਹਨ ਕਿ ਉਸਦੇ ਪੈਰ ਹੈਨ ਕਿੱਥੇ
? ਕਿਉਕਿ ਸਰਕਾਰ ਨੂੰ ਇਸ ਗੱਲ ਦਾ ਡਰ ਬਣਿਆ ਰਹਿੰਦਾ ਹੈ ਕਿ ਪਤਾ ਨਹੀ ਕਿਹੜੀ ਸਹਿਯੋਗੀ ਪਾਰਟੀ ਨੇ
ਵੈਸਾਖੀ ਖਿੱਚਕੇ ਚਾਰੇ ਖਾਨੇ ਚਿੱਤ ਕਰਨ ਦਾ ਡਰਾਮਾਂ ਖੇਡ ਦੇਣਾ ਹੈ । ਅਜਿਹੀ ਹਾਲਤ ਵਿਚ ਕਦਮ
ਉਠਾਉਣਾ ਤਾਂ ਦੂਰ ਦੀ ਗੱਲ ਪਹਿਲਾਂ ਉਸਨੂੰ ਇਕ ਸਾਲ ਲੜਖੜਾ ਕੇ ਖੜ੍ਹੈ ਰਹਿਣ ਦਾ ਅੀਭਆਸ ਕਰਨ ਵਿਚ
ਗੁਜਰ ਜਾਣਾ ਹੈ । ਇਸ ਤਰਾ੍ਹਂ ਦੇ ਮਾਹੌਲ ਵਿਚ ਸਰਕਾਰ ਸਹਿਯੋਗੀ ਪਾਰਟੀਆਂ ਨੂੰ ਬੇਨਤੀ ਕਰਦੀ ਹੈ ਕਿ
ਭਾਈ ਸਾਡੀਆਂ ਲੱਤਾਂ ਛਡੋ ਜਨੰਤਾ ਵੇਖ ਰਹੀ ਹੈ ਕਿਉਕਿ ਅਸੀ ਸਖੱਤ ਕਦਮ ਉਠਾਉਣੇ ਹਨ । ਸਹਿਯੋਗੀ ਤੇ
ਵਿਰੋਧੀ ਪਾਰਟੀਆਂ ਮਨ ਹੀ ਮਨ ਮੂਸਕਰਾਉਦੀਆਂ ਹਨ ਕਿ ਤੁਹਾਡੇ ਤਾਂ ਪੈਰ ਹੀ ਨਹੀ ਹਨ ਉਠਾਉਗੇ ਕੀ ?
ਤੁਹਾਡੇ ਪੈਰ ਤਾਂ ਸਾਡੀ ਜੇਬ ਵਿਚ ਹਨ ।
ਇਸੇ ਸ਼ਸ਼ੋਪੰਜ ਵਿਚ ਪਏ ਮੈ ਤੇ ਮੇਰਾ ਦੋਸਤ ਗੱਲਾਂ ਵੀ ਕਰ ਰਹੇ ਸੀ ਤੇ ਨਾਲ ਦੀ ਨਾਲ ਗਰਮ ਗਰਮ
ਚਾਹ ਦੀਆਂ ਚੁਸਕੀਆਂ ਵੀ ਲੈ ਰਹੇ ਸੀ ।ਅਚਾਨਕ ਮੇਰੇ ਮਿਤੱਰ ਨੇ ਘੜੀ ਵੱਲ ਵੇਖਿਆ ਤੇ ਘਬਰਾਹਟ ਵਿਚ
ਬੋਲਿਆ ਯਾਰ ਵਕਤ ਬੜਾ ਨਾਜ਼ਕ ਹੈ , ਸਰਕਾਰ ਸਖਤ ਕਦਮ ਉਠਾਉਣ ਜਾ ਰਹੀ ਹੈ ਹੋ ਸਕਦੈ ਸਹਿਯੋਗੀ ਪਾਰਟੀਆਂ
ਨੇ ਸਰਕਾਰ ਦੇ ਪੈਰਾਂ ਦੀ ਮਾਲਸ਼ ਕਰਕੇઠ ਸਰਕਾਰ ਦੇ ਪੈਰ ਮਜਬੂਤ ਕਰ ਦਿੱਤੇ ਹੋਣ ਤੇ ਸਰਕਾਰ ਸਖੱਤ
ਕਦਮ ਉੱਠਾ ਹੀ ਲਵੇ , ਹਾਂ , ਅਗਰ ਸਰਕਾਰ ਨੇ ਸਖਤ ਕਦਮ ਨਾ ਉਠਾਏ ਤਾਂ ਯਕੀਨਨ ਸਰਕਾਰ ਜਰੂਰ ਉੱਠ
ਜਾਵੇਗੀ । ਪੰਜਾਹ ਰੁਪਏ ਕਿਲੋ ਦਾਲ ਤੇ ਸਰਕਾਰ ਦੀ ਦਾਲ ਨਹੀ ਗਲੇਗੀ ।
ਚਾਹ ਆਉਦੇ ਸਾਰ ਹੀ ਮੇਰਾ ਮਿਤੱਰ ਮੁਸਕ੍ਰਾਇਆ ਜਿਵੇ ਗੱਧੇ ਦੇ ਦਿਨ ਫਿਰ ਗਏ ਹੋਣ , ਚਾਹ ਨੂੰ
ਫੁਕਾਂ ਮਾਰ ਮਾਰ ਇਕੋ ਸਾਹੇ ਅੱਧੀ ਖਿੱਚਕੇ ,ਮੁੱਛਾਂ ਨੂੰ ਪੂੰਜਕੇ ਮੇਰਾ ਮਿੱਤਰ ਬੋਲਿਆ ਯਾਰ , ਆਹ
ਵੇਖ ਅਖਵਾਰ ਕੀ ਕਹਿੰਦਾ ,ਵਾਹਿਗੁਰੂ ਵਾਹਿਗੁਰੂ , ਜਗਹ ਜਗਹ ਛਾਪੇ ਪੈ ਰਹੇ ਹਨ , ਜਖੀਰਾ ਖੋਰਾਂ
ਕੋਲ ਲੱਖਾਂ ਰੁਪਏ ਦੀ ਕਣਕ ਬਰਾਮਦ ਹੋਈ ਹੈ ।ਠੰਡੇ ਗੁਦਾਮਾਂ ਵਿਚ ਵਪਾਰੀਆਂ ਨੇ ਪਿਆਜ ਹੀ ਪਿਆਜ ਭਰ
ਲਏ ਹਨ ਜਿਨ੍ਹਾਂ ਨੂੰ ਸਰਕਾਰੀ ਅਧਿਕਾਰੀ ਬਾਹਰ ਕਢਵਾਉਣ ਵਿਚ ਲੱਗੇ ਹੋਏ ਹਨ ਤੇ ਆਪਣੀਆਂ ਜੇਬਾਂ ਭਰਨ
ਵਿਚ । ਫਿਲਮ ਫਾਇਨੈਨਸਰਾਂ ਨੂੰ ਅੰਡਰ ਵਰਲਡ ਦੇ ਨਾਲ ਰਿਸ਼ਤੇ ਦੇ ਅਧਾਰ ਤੇ ਗਿੱਿਫਤਾਰ ਕਰ ਲਿਆ ਹੈ ।
ਇਹ ਖ਼ਬਰਾਂ ਪੜ੍ਹ ਕੇ ਮੈ ਤਾਂ ਸੋਚ ਰਿਹਾ ਹਾਂ ਕਿ ਅਗਰ ਸਰਕਾਰ ਨੇ ਸਖਤ ਕਦਮ ਉਠਾਉਦਿਆਂ ਇਹ ਵਿਚਾਰੇ
ਜਖੀਰਾ ਖੋਰਾਂ ਨੂੰ ਫੜ੍ਹ ਫ੍ਹੜ ਕੇ ਜੇਲਾਂ ਅੰਦਰ ਸੁੱਟ ਦਿੱਤਾ ਤਾਂ ਚੋਣਾਂ ਵਿਚ ਪਾਰਟੀ ਚੰਦਾ ਕੌਣ
ਦੇਵੇਗਾ ?
ઠઠઠ ਯਾਰ ਵੇਖ ਸਰਕਾਰ ਮੁਸੀਬਤ ਵਿਚ ਫਸੀ ਹੋਈ ਹੈ , ਦੁੱਧ ਦੀਆਂ ਕੀਮਤਾਂ ਸੁਣਕੇ ਸਰਕਾਰ ਦਾ ਰੰਗ ਵੀ
ਫੱਕ ਹੁੰਦਾ ਜਾਦਾ ਹੈ । ,ਮਠਿਆਈ ਦੀਆਂ ਵੱਡੀਆਂ ਦੁਕਾਨਾਂ ਤੇ ਛਾਪੇ ਮਾਰੇ ਜਾ ਰਹੇ ਹਨ । ਜਿਸ ਵੀ
ਕਿਸੇ ਵਿਚਾਰੇ ਤੇ ਸਖਤ ਕਦਮ ਰੱਖੇ ਗਏ ਉਸੇ ਦੀ ਇਜੱਤ ਜਾਵੇਗੀ ਤੇ ਇਸ ਫੜੋ ਫੜੀ ਵਿਚ ਜਿਸ ਦਾ ਕਰੋੜਾਂ
ਦਾ ਨੁਕਸਾਨ ਹੋਵੇਗਾ ਉਹੀ ਚੋਣਾਂ ਸਮੇ ਅੰਗੂਠਾ ਵਿਖਾਵੇਗਾ ।ਅਨਾਜ ਮੰਡੀ ਦੇ ਆੜਤੀਏ ਕਹਿ ਰਹੇ ਹਨਕਿ
ਇਸ ਵਾਰ ਦੇਸ਼ ਵਿਚ ਉਤਪਾਦਨ ਦੀ ਸਮਸਿਆ ਬਣੀ ਹੈ ਇਸੇ ਲਈ ਸਰਕਾਰ ਰਾਸ਼ਨ ਦੀਆਂ ਦੁਕਾਨਾ ਤੇ ਚਰ ਰੁਪਏ
ਕਿਲੋ ਆਟਾ ਅਤੇ ਵੀਹ ਰੁਪਏ ਕਿਲੋ ਦਾਲਾਂ ਮੁਹਈਆ ਨਹੀ ਕਰਵਾ ਸਕੀ । ਬੋਲਦੇ ਬੋਲਦੇ ਮੇਰੇ ਮਿਤੱਰ ਨੂੰ
ਜੋਰ ਦੀ ਖੰਘ ਛਿੜ ਪਈ , ਮੈ ਕਿਹਾ ਮਿਤੱਰ ਪਿਆਰੇ ਮਹਿੰਗਾਈઠ ਦੀ ਚਿੰਤਾ ਛਡੋ ਆਪਣੀ ਸਿਹਤ ਦਾ ਖਿਆਲ
ਰੱਖੋ । ਐਨੇ ਮੰਤਰੀ ਬਿਉਰੋਕ੍ਰੇਟ ਤੇ ਹੋਰ ਸਰਕਾਰੀ ਅਦਾਰੇ ਸਾਰੇ ਇਸੇ ਚਿੰਤਾ ਵਿਚ ਲਗੇ ਹੋਏ ਹਨ
ਤੁਸੀਂ ਕਿਉ ਫਿਕਰ ਕਰਦੇ ਹੋ ? ਖੰਘਦਾ ਖੰਘਦਾ ਮਿਤੱਰ ਬੋਲਿਆ ਸੱਠਾਂ ਸਾਲਾਂ ਵਿਚ ਦੇਸ ਵਿਚ ਇਕੋ ਇਕ
ਚੀਜ਼ ਦੀ ਉਮਦਿ ਸੀ ਕਿ ਉਹ ਥੱਲੇ ਡਿਗੇਗੀ ਪਰ ਦੇਸ਼ ਦੀ ਬਦਕਿਸਮਤੀ ਕਿ ਉਹ ਵੀ ਨਹੀ ਡਿੱਗੀ ।ਮੈ
ਪੁਛਿੱਆ ਕਿ ਉਹ ਕਿਹੜੀ ਚੀਜ ਸੀ ?ਉਸਨੇ ਤੁਰੰਤ ਉਤੱਰ ਦਿੱਤਾ ''ਸਕਾਈਲੈਬ ''ਬਸ ਉਹ ਵੀ ਸਾਡੇ ਦੇਸ਼
ਵਿਚ ਨਹੀ ਡਿੱਗੀ ਤਾਂ ਰੋਜ਼ ਵਰਤੋ ਦੀਆਂ ਖਾਣ ਪੀਣ ਵਾਲੀਆਂ ਚੀਜਾਂ ਦੇ ਭਾਅ ਕਿਵੇ ਥੱਲੇ ਡਿਗ ਸਕਦੇ
ਹਨ ? ਵੇਖ ਲਉ 1997 ਤੋ ਸਖਤ ਬਿਮਾਰ ਪਿਆ ਹਾਂ ਜੇ ਪੱਤਾ ਹੁੰਦਾ ਬਈ ਕਣਕ ਦਾਲ , ਆਲੂ ਤੇਲ ਆਟਾ ਤੇ
ਘਿਉ ਵਗੈਰਾ ਲਈ ਢਿੱਡ ਵਜਾਉਣਾ ਪਵੇਗਾ ਤਾਂ ਰੱਬ ਨੂੰ ਕਹਿਕੇ ਉਸੇ ਵਕਤ ਆਪਣਾ ਅਕਾਂਉਟ ਬੰਦ ਕਰਵਾ
ਲੈਦਾ ।
ਉਸ ਦੀ ਦੁੱਖੀ ਮਨ ਨਾਲ ਕਹੀ ਗੱਲ ਸੁਣਕੇ ਸਮਜਾਉਦਿਆਂ ਮੈ ਕਿਹਾ , ਵੇਖ ਪਿਆਰੇ , ਐਨਾ ਯਾਦ
ਰੱਖ ਕਿ ਸਰਕਾਰ ਨੇ ਸਖਤ ਕਦਮ ਚੁੱਕਣ ਲਈ ਜੁੱਤੀ ਵੀ ਪਾ ਲਈ ਹੈ । ਮਿੱਟੀ ਦਾ ਤੇਲ ਤੇ ਰਸੋਈ ਗੈਸ ਦਾ
ਭਾਅ ਵਧਾਉਣ ਦੇ ਸੰਕੇਤ ਵੀ ਦਿੱਤੇ ਹਨ । ਬਿਜਲੀ ਪਾਣੀ ਸੀਵਰੇਜ ਅਤੇ ਹੋਰ ਟੈਕਸ ਲਾਉਣ ਦੀਆਂ ਅਫਵਾਹਾ
ਦਾ ਬਜਾਰ ਵੀ ਗਰਮ ਹੈ ਅਗਰ ਕਦਮ ਉੱਠ ਗਏ ਤਾਂ ਕੀਮਤਾਂ ਥੱਲੇ ਵੱਲ ਆਉਣਗੀਆਂ ਨਾ ਉੱਠੇ ਤਾਂ ਸਰਕਾਰ
ਥੱਲੇ ਵਜੇਗੀ ।
ਮਿਤੱਰ ਬੜੀ ਮਾਯੂਸੀ ਨਾਲ ਉਠਿਆ ਤੇ ਬੁੜ ਬੂੜ ਕਰਦਾ ਹੋਇਆ ਇਹ ਕਹਿੰਦਾ ਤੁਰ ਪਿਆ , ਯਾਰ ਤੂੰ
ਵੀ ਯਾਦ ਰੱਖੀ ਇਸ ਮੁਲਕ ਵਿਚ ਕੀਮਤਾਂ ਥੱਲੇ ਆਉਣ ਦੀ ਗੱਲ ਦਿਲ ਨੀ ਲਗਦੀ, ਹਾਂ, ਸਰਕਾਰ ਥੱਲੇ ਵਜੱਣ
ਵਾਲੀ ਗੱਲ ਵਿਚ ਕੁਝ ਦਮ ਜਰੂਰ ਲਗਦਾ ਹੈ , ਅੱਛਾ ਚਾਹ ਲਈ ਸ਼ੁਕਰੀਆ।
ਅਮਰਜੀਤ ਬੱਬਰੀ
9 ਗਰੀਨ ਐਵੇਨਿਉ, ਬਸਤੀ ਗੋਬਿੰਦਗੜ੍ਹ
ਮੋਗਾ ਪੰਜਾਬ ਇੰਡੀਆ ।