ਵੱਧ ਰਹੀ ਧਾਰਮਿਕਤਾ ਅਤੇ ਸਮਾਜ਼


ਅਮਰਜੀਤ ਬੱਬਰੀ-ਮੋਗਾ


ਵਿਗਿਆਨ ਦੀ ਸਦੀ , ਇੱਕੀਵੀ ਸਦੀ ਵਿਚ ਲੋਕਾ ਦੀ ਧਰਮ ਅਤੇ ਧਾਰਮਿਕ ਵਰਤਾਰਿਆਂ ਵਿਚ ਆਸਥਾ ਦਾ ਬੇਅਥਾਹ ਵਾਧਾ ਵੇਖਕੇ ਇਂਜ ਲਗਦਾ ਹੈ ਜਿਵੇ ਸਾਰੀ ਲੁਕਾਈ ਧਾਰਮਿਕ ਜਾਂ ਧਰਮੀ ਹੋ ਗਈ ਹੋਵੇ । ਪੜ੍ਹੇ ਲਿਖੇ ਤੇ ਬੂੱਧੀਜੀਵੀ ਲੋਕ ਵੀ ਇਸ ਦੀ ਲਪੇਟ ਵਿਚ ਆ ਗਏ ਹਨ । ਤਰਕ ਦਲੀਲ ਅਤੇ ਵਿਚਾਰ ਨਾਲੋ ਆਸਥਾ ਜਿਆਦਾ ਭਾਰੂ ਹੋ ਗਈ ਹੈ । ਇਸ ਗੱਲ ਦਾ ਅਦਾੰਜਾ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਜੁੜੀ ਭੀੜ ,ਗੁਰਪੁਰਬਾਂ ਤੇ ਵੱਡੇ ਵੱਡੇ ਸੰਗਤਾਂ ਦੇ ਇਕੱਠ ,ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵਾਲੇ ਸਥਾਨਾ ਤੇ ਜਾਦੇ ਬੇਮੁਹਾਰੇ ਤੇ ਅਥਾਹ ਲੋਕਾ ਦੇ ਸਮੂਹ ਤੇ ਅਖੌਤੀ ਡੇਰਿਆਂ ਦੇ ਗੁਰੂਆਂ ਵੱਲ ਲੋਕਾਂ ਦੀਆਂ ਘੱਤੀਆਂ ਵਹੀਰਾਂ ਆਦਿ ਤੋ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿਚ ਧਰਮੀਆ ਦੀ ਗਿਣਤੀ ਬਹੁਤ ਵੱਧ ਗਈ ਹੈ । ਇਕ ਅਨੁਮਾਨ ਅਨੁਸਾਰ ਸਿਰਫ ਦਸ ਪ੍ਰਤੀਸ਼ਤ ਲੋਕ ਨਾਸਤਿਕ ਰਹਿ ਗਏ ਹਨ , ਚਾਲੀ ਪ੍ਰਤੀਸ਼ਤ ਪੂਰਨ ਤੌਰ ਤੇ ਧਾਰਮਿਕ ਹਨ ਅਤੇ ਪਝਾੰਹ ਪ੍ਰਤੀਸ਼ਤ ਲੋਕ ਅਦੰਰ ਖਾਤੇ ਕਿਸੇ ਨਾ ਕਿਸੇ ਧਰਮ , ਧਾਰਮਿਕ ਸਥਾਨ , ਡੇਰੇ ਜਾਂ ਕਿਸੇ ਦਰਗਾਹ ਵਿਚ ਆਸਥਾ ਰਖੱਦੇ ਹਨ ।
ਅਖਵਾਰਾਂ ਰਸਾਲਿਆਂ ਵਿਚ ਧਾਰਮਿਕ ਆਗੂਆਂ ਦੇ ਪ੍ਰਵਚਨ , ਟੀ ਵੀ ਤੇ ਚਲ ਰਹੇ ਆਸਥਾ ਪ੍ਰੋਗਰਾਮ , ਗਲੀ ਮੂਹੱਲੇ ਸੜਕਾਂ ਦੇ ਕਿਨਾਰਿਆਂ ਤੋ ਇਲਾਵਾ ਪੁਲਾਂ ਦੇ ਨਾਲ ਪੀਰਾਂ ਦੀਆਂ ਦਰਗਾਹਾ ਅਤੇ ਥਾਂ ਥਾਂ ਤੇ ਗੁਰਦਵਾਰਿਆਂ ਦੀ ਉਸਾਰੀ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਪੂਰਾ ਦੇਸ ਼ਧਰਮੀਆਂ ਦਾ ਦੇਸ਼ ਬਣ ਗਿਆ ਹੈ ।ਕਹਿਣ ਦਾ ਮਤਲਬ ਇਹ ਕਿ ਇਕ ਅਰਬ ਤੋ ਜਿਆਦਾ ਅਬਾਦੀ ਵਾਲੇ ਮੁਲਕ ਵਿਚ ਚਾਲੀ ਕਰੋੜ ਲੋਕ ਤਾਂ ਪੂਰੀ ਤਰਾਂ ਧਰਮ ਵਿਚ ਵਿਸ਼ਵਾਸ਼ ਰੱਖਦੇ ਹਨ ,50 ਕਰੋੜ ਲੋਕ ਅਜਿਹੇ ਹਨ ਜੋ ਧਰਮ ਕਰਮ ਵਿਚ ਲੁਕਵਾਂ ਵਿਸ਼ਵਾਸ਼ ਰੱਖਦੇ ਹਨ ਗੱਲ ਕੀ ਧਰਮ ਕਰਮ ਵਿਚ ਵਿਸ਼ਵਾਸ਼ ਰਖੱਣ ਵਾਲਿਆਂ ਦੀ ਗਿਣਤੀ 90 ਕਰੋੜ ਤੋ ਵੱਧ ਹੈ । ੁਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਵੱਧ ਰਹੀ ਧਾਰਮਿਕਤਾ ਦਾ ਅਸਲ ਵਿਚ ਕਾਰਨ ਕੀ ਹੈ ?
ਅਸਲ ਵਿਚ ਧਰਮ ਸੇਵਾ ਦਾ ਨਾਮ ਹੈ , ਲੁੱਟ ਅਤੇ ਕਤਲ ਦਾ ਨਹੀ । ਇਹ ਧਰਮ ੁਹੀ ਹੈ ਜੋ ਸਮਾਜ ਨੂੰ ਧਾਰਨ ਕਰਦਾ ਹੈ ,ਅਤ ੇਜੋ ਬਿਹਤਰ ਢੰਗ ਨਾਲ ਸਮਾਜ ਨੂੰ ਚਲਾਉਦਾ ਹੈ ਉਹੀ ਧਰਮ ਹੈ । ਗੱਲ ਕੀ ਬੁਰਾਈਆਂ ਤੋ ਦੂਰ ਰਖੱਣਾ , ਨਿਯਮਤ ਨੈਤਿਕ ਗੁਣਾ ਦਾ ਧਾਰਨੀ ਬਣਾਉਣਾ , ਸੰਵੇਦਨਸ਼ੀਲ ਤੇ ਪਰਉਪਕਾਰੀ ਹੋਣਾ , ਦਯਾ ਖਿਮਾ ਅਤੇ ਪ੍ਰੇਮ ਵਰਗੀਆਂ ਪ੍ਰਵਿਰਤੀਆਂ ਦਾ ਧਾਰਨੀ ਹੋਣਾ ਹੀ ਧਾਰਮਿਕਤਾ ਹੈ । ਕੀ ਵੱਧ ਰਹੀ ਧਰਮੀਆਂ ਦੀ ਭੀੜ ਤੋ ਇਹ ੰਉਮੀਦ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਵਿਚ ਉਪਰੋਕਤ ਸਦਗੁਣ ਪ੍ਰਵਿਰਤੀ ਵੱਧ ਰਹੀ ਹੈ ?ਅਗਰ ਸਦਗੁਣ ਪ੍ਰਵਿਰਤੀਆ ਵੱਧ ਰਹੀਆਂ ਹਨ ਤਾਂ ਚਾਰ ਚੁਫੇਰੇ ਦੁਸ਼ਟ ਪ੍ਰਵਿਰਤੀਆਂ ਖੜੀਆਂ ਕਿਉ ਨਜਰ ਆ ਰਹੀਆਂ ਹਨ । ਇਹ ਕਿਸ ਤਰਾਂ ਦੀ ਧਾਰਮਿਕਤਾ ਹੈ ਕਿ ਮੰਦਰਾਂ ਵਿਚ ਟੱਲ ਵਜਾਉਣ ਵਾਲੇ , ਮਸਜਿਦਾਂ ਵਿਚ ਪੰਜ ਵਕਤ ਨਿਮਾਜ ਅਦਾ ਕਰਨ ਵਾਲੇ , ਠਾਕਰਦੁਆਰਿਆਂ ਵਿਚ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਵਿਵਹਾਰਕ ਜੀਵਨ ਵਿਚ ਇਕ ਦੂਸਰੇ ਦੇ ਖਿਲਾਫ ਨਫਰਤਾਂ ਲਈ ਫਿਰਦੇ ਹਨ । ਵੱਧਦੀ ਧਾਰਮਿਕਤਾ ਨੇ ਮਨੂੱਖ ਨੂੰ ਹਿਸੰਕ ਬਣਾ ਦਿੱਤਾ ਹੈ ,ਦੁਨੀਆਂ ਦੇ ਇਤਿਹਾਸ ਵਿਚ ਜੰਗਾਂ ਯੁਧਾਂ ਵਿਚ ਉਨੇ ਲੋਕ ਨਹੀ ਮਰੇ ਜਿਨੇ ਲੋਕਾਂ ਦਾ ਧਰਮ ਦੀ ਆੜ ਵਿਚ ਨਰਸ਼ੰਹਾਰ ਹੋਇਆ ਹੈ । ਐਸੀ ਧਾਰਮਿਕਤਾ ਦਾ ਕੀ ਲਾਭ ਜੋ ਕਿਸੇ ਭਲੇ ਆਦਮੀ ਦਾ ਜਿਉਣਾ ਦੁੱਭਰ ਕਰਦੀ ਹੋਵੇ , ਜਿਸ ਨਾਲ ਜਿਦੰਗੀ ਤਣਾੳ ੁਭਰੀ ਹੁੰਦੀ ਹੋਵੇ ਅਤੇ ਸਮਾਜ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੋਵੇ । ਇਕ ਔਰਤ ਦਿਨ ਦਿਹਾੜੇ ਭਰੇ ਬਜਾਰ ਵਿਚ ਇਕੱਲੀ ਨਿਕਲਦੀ ਹੈ ਤਾਂ ਅਣਗਿਣਤ ਸ਼ਿਕਾਰੀ ਅੱਖਾ ਉਸਤੇ ਝਪਟਣ ਲਈ ਮੌਕਾ ਤਾੜਦੀਆਂ ਹਨ । ੱਿਜਹ ਕਿਸ ਤਰਾਂ ਦਾ ਧਾਰਮਿਕ ਵਾਤਾਵਰਣ ਹੈ ਜਿਸ ਵਿਚ ਨਿਠਾਰੀ ਵਰਗੀਆਂ ਦਿਲ ਕੰਬਾਉ ਤੇ ਘਿਨਾਉਣੀਆਂ ਘਟਨਾਂਵਾਂ ਵਾਪਰਦੀਆਂ ਹਨ ਅਤੇ ਗੁਰਦੁਆਰਿਆਂ ਮੰਦਰਾਂ ਅਤੇ ਦਰਗਾਹਾਂ ਵਿਚ ਮਾਸੂਮਾਂ ਦੇ ਬਲਾਤਕਾਰ ਹੂੰਦੇ ਹਨ । ਧਾਰਮਿਕਤਾ ਦੀ ਆੜ ਵਿਚ ਅਸੀ ਹਿੰਸਾ , ਬਲਾਤਕਾਰ , ਭਰਿਸ਼ਟਾਚਾਰ , ਝੂਠ ,ਠੱਗੀ ਅਤੇ ਕਤਲਾਂ ਵਿਚ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੇ ਹਾਂ । ਧਰਮ ਦੇ ਰਾਖੇ ਤੇ ਅਖੌਤੀ ਧਾਰਮਿਕ ਆਗੂ ਖੁਦ ਨੈਤਿਕਤਾ ਦਾ ਪੱਲਾ ਛਡਦੇ ਹੋਏ ਰਾਕਸ਼ਸ ਪ੍ਰਵਿਰਤੀਅ ਦੀ ਦਲਦਲ ਵਿਚ ਖੁੱਬੇ ਪਏ ਹਨ । ਕੀ ਇਹ ਧਾਰਮਕਤਾ ਹੈ ਕਿ ਮਨੁੱਖ ਦੀ ਸਵਾਰਥੀ ਮਨੋੁਵਿਰਤੀ ਅੱਖਾ ਸਾਹਮਣੇ ਹ ੋਰਹੇ ਅਤਿਆਚਾਰ ਦਾ ਵੀ ਵਿਰੋਧ ਕਰਨੋ ਡਰਦੀ ਹੈ ।
ਧਰਮੀ ਲੋਕਾਂ ਦੀ ਜੋ ਵਧੱਦੀ ਭੀੜ ਨਜਰ ਆ ਰਹੀ ਹੈ ਇਹ ਅਸਲੀਅਤ ਵਿਚ ਅਧਰਮੀ ਲੋਕਾਂ ਦੀ ਭੀੜ ਹ ੈਕਿਉਕਿ ਇਸ ਭੀੜ ਦੇ ਲਛੱਣ ਅਧਰਮੀਆਂ ਵਾਲੇ ਹਨ ।ਵਿਗਿਆਨ ਦੇ ਇਸ ਯੁਗ ਵਿਚ ਇਨ੍ਹਾਂ ਦੀ ਧਾਰਮਿਕਤਾ ਸੱਚ ਨਾਲੋ ਅੰਧ ਵਿਸ਼ਵਾਸ ਨੂੰ ਜਿਆਦਾ ਹਵਾ ਦੇ ਰਹੀ ਹੈ ਅਤੇ ਲੋਕਾਂ ਨੂੰ ਭਰਮਾਉਣ ਲਈ ਇਹ ਕਈ ਵਾਰ ਵਿਗਿਆਨ ਦਾ ਸਹਾਰਾ ਵੀ ਲੈਦੀ ਹੈ । ਵੈਸੇ ਧਰਮ ਅਤੇ ਵਿਗਿਆਨ ਇਕ ਨਦੀ ਦੇ ਦੋ ਕਿਨਾਰੇ ਹਨ । ਨਕਲੀ ਧਾਰਮਿਕਤਾ ਨੂੰ ਵਧਾਉਣ ਦਾ ਕੰਮ ਵਿਭਿੰਨ ਟੀ ਵੀ ਚੈਨਲ ਬੜੀ ਚਲਾਕੀ ਨਾਲ ਕਰ ਰਹੇ ਹਨ ਜੋ ਮਿਥਿੱਕ ਕਹਾਣੀਆਂ ਨੂੰ ਸੱਚ ਬਣਾ ਕੇ ਪੇਸ਼ ਕਰ ਰਹੇ ਹਨ । ਮੌਜੂਦਾ ਧਾਰਮਿਕਤਾ ਨਾਲ ਸਦਪ੍ਰਵਿਰਤੀਆਂ ਵਿਚ ਵਾਧਾ ਨਹੀ ਹੋ ਰਿਹਾ ਇਹ ਧਾਰਮਿਕਤਾ ਤਾਂ ਮਹਿਜ ਮਾਨਸਿਕ ਤਣਾੳ ਅਤੇ ਵੱਧ ਰਹੀ ਅਸੁਰਖਿਆ ਦਾ ਨਤੀਜਾ ਹੈ । ਇਸ ਧਾਰਮਿਕਤਾ ਵਿਚ ਉਲਟ ਪ੍ਰਸਿਥਿਤੀਆਂ ਦਾ ਮੁਕਾਬਲਾ ਕਰਨ ਦਾ ਸਾਹਸ ਨਹੀ ਹੈ ਬਲਕਿ ਭੱਜ ਜਾਣ ਦੀ ਮਨੋਵਿਰਤੀ ਹੈ । ਇਹ ਅਖੌਤੀ ਧਾਰਮਿਕਤਾ ਨਿਰਮਾਣ ਦਾ ਪ੍ਰੇਰਨਾ ਸ੍ਰੋਤ ਬਣਨ ਦੀ ਬਜਾਏ ਬੁਰਾਈਆਂ ਦੇ ਖਿਲਾਫ ਸੰਘਰਸ ਦੀ ਧਾਰ ਨੂੰ ਖੂੰਡਾ ਕਰਦੀ ਹੈ ਅਤੇ ਗੈਰ ਜੁਮੇਵਾਰ ਆਦਤਾ ਪ੍ਰਤੀ ਜਵਾਦੇਹੀ ਤੋ ਮੂੰਹ ਛੁਪਾਉਣ ਦਾ ਯਤਨ ਕਰਦੀ ਹੈ । ਅਜਿਹੀ ਧਾਰਮਿਕਤਾ ਅਪਣੇ ਅਪਣੇ ਰੱਬ ਘੜਦੀ ਹੈ ਅਤੇ ਉਨ੍ਹਾਂ ਤੋ ਆਪਣੀਆ ਮੁਸੀਬਤਾਂ ,ਦੁੱਖਾਂ ਕਲੇਸਾਂ ਤੋ ਬਚਾ ਲੈਣ ਦੀਆਂ ਮਿਨੰਤਾਂ ਕਢੱਦੀ ਹੈ । ਇਹ ਇਸ ਤਰਾਂ ਦਾ ਵਰਤਾਰਾ ਹੈ ਜਿਵੇ ਕਬੂਤਰ ਅੱਖਾਂ ਮੀਟ ਕੇ ਆਪਣੇ ਆਪ ਨੂੰ ਬਿੱਲੀ ਤੋ ਬਚ ਜਾਣ ਦਾ ਭਰਮ ਪਾਲਦਾ ਹੈ ।
ਵਧਦੀ ਧਾਰਮਿਕਤਾ ਦੇ ਅਧਰਮੀ ਤੇ ਘਿਨਾਉੇਣੇ ਰੂਪ ਵੇਖਣੇ ਹੋਣ ਤਾ ਜਗਰਾਤਿਆਂ ਵਿਚ ਹੋਣ ਵਾਲੇ ਨਾਚ ਗਾਣਿਆਂ ਦੀ ਅਸਲੀਲਤਾ ਵਿਚ ਵੇਖੋ , ਧਾਰਮਿਕ ਮੇਲਿਆਂ ਅਤੇ ਦੀਵਾਨਾਂ ਵਿਚ ਦਾਰੂ ਪੀਕੇ ਹੂੜਦੰਗ ਮਚਾਉਦੇ ਨੌਜਵਾਨਾ ਦੀਆਂ ਟੋਲਿਆਂ ਨੂੰ ਵੇਖੋ । ਅਸੀ ਜਿਸ ਨੈਤਿਕ ਪਤਨ ਦੇ ਰੂਬਰੂ ਖੜੇ ਹੋ ਉਸਦਾ ਸਾਹਮਣਾ ਕਰਨ ਲਈ ਹੁਣ ਸੱਚੇ ਧਰਮ ਦੀ ਲੋੜ ਹੈ । ਉਹ ਧਰਮ ਜੋ ਸੱਚਮੁੱਚ ਸਮਾਜ ਨੂੰ ਸੇਧਤ ਕਰਦਾ ਹੋਵੇ , ਦੁਨੀਆਂ ਨੂੰ ਖੂਬਸੂਰਤ ਬਣਾਉਣ ਦੀ ਵਕਾਲਤ ਕਰਦਾ ਹੋਵੇ । ਅੱਜ ਉਸ ਧਾਰਮਿਕਤਾ ਦੀ ਲੋੜ ਹ ੈਜੋ ਬੇਸਹਾਰਿਆਂ ਦਾ ਸਹਾਰਾ ਬਣਨ ਵਿਚ ਮਦਦ ਕਰਦਾ ਹੋਵੇ ,ਜੋ ਟੁਟੱਦ ੇਸਮਾਜ ਤੇ ਭਾੲਚਿਾਰੇ ਨੂੰ ਜੋੜਨ ਦਾ ਕੰਮ ਕਰੇ ,ਦੇਸ਼ ਵਿਆਪੀ ਸ਼ੋਸ਼ਣ , ਭਰਿਸ਼ਟਾਚਾਰ ਤੇ ਨਿਜਵਾਦ ਦਾ ਵਿਰੋਧ ਕਰਦਾ ਹੋਵੇ , ਅਗਰ ਅਸੀ ਅਜਿਹੇ ਧਰਮ ਦੀ ਪੈਰਵੀ ਨਹੀ ਕਰ ਪਾਉਦੇ ਤਾਂ ਤੀਰਥਾਂ ਜਾ ਕੂੰਭ ਵਰਗੇ ਮੇਲਿਆਂ ਵਿਚ ਕਰੋੜਾ ਲੋਕਾਂ ਦੀ ਡੁਬਕੀ ਲਗਾਉਣ ਦੀ ਵੱਧਦੀ ਤਦਾਦ, ਧਰਮ ਦੀ ਵਿਵਹਾਰਕਤਾ ਅਤੇ ਸਾਰਥਿਕਤਾ ਨੂੰ ਤਾਰਨ ਦਾ ਨਹੀ ਸਗੋ ਡੋਬਣ ਦਾ ਕੰਮ ਕਰੇਗੀ ।
 

ਅਮਰਜੀਤ ਬੱਬਰੀ
9 ਗਰੀਨ ਐਵੇਨਿਉ ਬਸਤੀ ਗੋਬਿੰਦਗੜ੍ਹ
ਮੋਗਾ ਪੰਜਾਬ