ਬਾਬਾ ਇਕ ਵਾਰ ਆਕੇ ਵੇਖ ਤਾਂ ਸਹੀ
ਅਮਰਜੀਤ ਬੱਬਰੀ-ਮੋਗਾ
ਬਾਬੇ ਨਾਨਕ (ਸ੍ਰੀ ਗੁਰੁ ਨਾਨਕ ਦੇਵ ਜੀ ) ਦਾ ਜਨਮ
ਦਿਹਾੜਾ ਪੂਰੀ ਦੁਨੀਆਂ ਵਿਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਹਨ , ਬੜੀ ਸ਼ਰਧਾਂ ਅਤੇ ਧੂਮ ਧਾਮ ਨਾਲ
ਮਨਾਇਆ ਜਾ ਰਿਹਾ ਹੈ । ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਇੱਕਲੇ ਸਿੱਖਾਂ ਦੇ ਹੀ ਨਹੀ ਬਲਕਿ
ਪੂਰੀ ਲੋਕਾਈ ਦੇ ਗੁਰੁ ਪੀਰ ਸਨ । ਉਨ੍ਹਾਂ ਆਪਣੇ ਜੀਵਨ ਵਿਚ ਚਾਰ ਉਦਾਸੀਆਂ ( ਯਾਤਰਾਂਵਾਂ ) ਤੇ
ਜਾਕੇ ਕੋਈ ਤਿੰਨ ਹਜਾਰ ਮੀਲ ਦਾ ਪੈਡਾ ਪੈਦਲ ਤੈਅ ਕੀਤਾ ਅਤੇ ਦੁਨੀਆਂ ਦੇ ਕੋਨੇ ਕੋਨੇ ਵਿਚ ਜਾਕੇ
ਹੱਕ ਸੱਚ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ।
ਬਾਬੇ ਨਾਨਕ ਦਾ ਫਲਸਫਾ ਬੜਾ ਕ੍ਰਰਾਂਤੀਕਾਰੀ ਸੀ ਜਿਸ ਨੇ ਤਤਕਾਲੀਨ ਸਮੇ ਦੀਆਂ ਸਾਰੀਆਂ ਬੋਦੀਆਂ ਹੋ
ਚੁੱਕੀਆਂ ਧਾਰਮਿਕ , ਰਾਜਨੀਤਕ ਅਤੇ ਸਮਾਜਿਕ ਕੁਰੀਤੀਆ ਨੂੰ ਸ਼ਰੇਆਮ ਨਸ਼ਰ ਹੀ ਨਹੀ ਕੀਤਾ ਸਗੋਂਉਨ੍ਹਾਂ
ਦੇ ਸੁਧਾਰ ਲਈ ਅਤੇ ਮਨੁੱਖ ਨੂੰ ਸਚਿਆਰਾ ਬਣ ਕੇ ਜੀਵਨ ਜਿਉਣ ਦੇ ਗੁਰ ਵੀ ਦਸੇ । ਉਨ੍ਹਾਂ ਮਨੁੱਖਤਾ
ਨੂੰ ਇਕ ਅਜਿਹਾ ਸਿਧਾਂਤ ਦਿੱਤਾ ਜਿਸ ਨਾਲ ਉਹ ਵਧੀਆ ਜੀਵਨ ਬਸਰ ਕਰਨ ਦੇ ਨਾਲ ਨਾਲ ਮੁਕਤੀ ਵੀ
ਪ੍ਰਾਪਤ ਕਰ ਸਕਦਾ ਹੈ । ਗੁਰੁ ਸਾਹਿਬ ਦੀ ਪੂਰੀ ਫਿਲਾਸਫੀ '' ਕਿਰਤ ਕਰੋ , ਵੰਡ ਛਕੋ , ਅਤੇ ਨਾਮ
ਜਪੋ ''ਦੇ ਸਿਧਾਂਤ ਦੁਆਲੇ ਘੁੰਮਦੀ ਹੈ ਜਿਸਨੂੰ ਆਧਾਰ ਬਣਾਕੇ ਮਨੁੱਖ ਜੀਵਨ ਭਰ ਆਨੰਦ ਮਈ ਜੀਵਨ
ਬਤੀਤ ਕਰ ਸਕਦਾ ਹੈ । ਸਬਰ ਸੰਤੋਖ ਮਨੁੱਖ ਦੀ ਪਹੁੰਚ ਤੋ ਬਾਹਰ ਦੀਆਂ ਵਸਤੂਆਂ ਹਨ ਕਿਉਕਿ ਮਨੁੱਖੀ
ਮਨ ਦੀ ਲੋਚਾ ਕਦੇ ਵੀ ਪੂਰੀ ਹੋਣ ਵਾਲੀ ਨਹੀ ਹੈ , ਮਨੁੱਖ ਦੀ ਜਦ ਇਕ ਆਸਾਂ ਪੂਰੀ ਹੋ ਜਾਦੀ ਹੈ ਤਾਂ
ਤੁਰੰਤ ਨਵੀਂ ਇੱਛਾ ਵਿਕਰਾਲ ਰੂਪ ਧਾਰ ਕੇ ਸਾਹਮਣੇ ਆਣ ਖਲੋਦੀ ਹੈ , ਪਰ ਬਾਬੇ ਨਾਨਕ ਵਲੋਂ ਦਸੇ ਗਏ
ਸਿਧਾਂਤ ਤੇ ਜੋ ਮਨੁੱਖ ਚਲਦਾ ਹੈ ਉਹ ਬੜੀ ਛੇਤੀ ਸਹਿਜ ਅਵਸਥਾ ਵਿਚ ਆਕੇ ਸਬਰ ਸੰਤੋਖ ਅਤੇ ਰੱਬ ਦੇ
ਸ਼ੂਕਰ ਵਿਚ ਰਹਿਣ ਵਾਲਾ ਜੀਵਨ ਬਤੀਤ ਕਰਨਾ ਸੁਰੂ ਕਰ ਦਿੰਦਾ ਹੈ ।
ਪਰ ਬਾਬਾ ਅੱਜ ਆਕੇ ਵੇਖ ਇਹ ਯੁਗ ਜਿਸਨੂੰ ਤੂੰ ਕਲਯੁਗ ਕਿਹਾ ਸੀ ਤੇ ਨਾਲ ਇਹ ਵੀ ਕਿਹਾ ਸੀ ਕਿ ਇਸ
ਯੁਗ ਵਿਚ ਧਰਮ ਦੀਆਂ ਚਾਰ ਵਿਚੌ ਤਿੰਨ ਲੱਤਾਂ ਗਾਇਬ ਹੋ ਜਾਣਗੀਆਂ , ਪਰ ਹੁਣ ਤਿੰਨ ਨਹੀ ਇੰਝ ਲਗਦਾ
ਹੈ ਜਿਵੇਂ ਧਰਮ ਦੀਆਂ ਚਾਰੇ ਲੱਤਾਂ ਹੀ ਉੱਖੜ ਗਈਆਂ ਹੋਣ । ਬਾਬਾ ਅੱਜ ਤੇਰੇ ਪੈਰੋਕਾਰ ਤੇਰਾ ਹੀ
ਨਾਮ ਵੇਚ ਰਹੇ ਹਨ । ਹੱਕ ਸੱਚ ਦੀ ਸੱਚੀ ਸੁੱਚੀ ਕਿਰਤ ਕਰਨ ਨੂੰ ਕੋਈ ਵੀ ਤਿਆਰ ਨਹੀ ਹੈ ਹਰ ਕੋਈ
ਕਮਾਈ ਲਈ ਨਵੇ ਨਵੇ ਜੁਗਾੜ ਲੱਭਣ ਵਿਚ ਜੁਟਿਆ ਹੋਇਆ ਹੈ ਤੇ ਉਹ ਵੀ ਤੇਰੇ ਨਾਮ ਤੇ । ਬਾਬਾ ਤੇਰੇ
ਨਾਮ ਤੇ ਉਸਾਰੇ ਸੰਗਮਰਮਰ ਦੇ ਵਿਸ਼ਾਲ ਖੂਬਸੂਰਤ ਗੁਰਦੁਆਰਿਆਂ ਵਿਚ ਗੋਲਕਾਂ ਵੰਡਣ ਤੇ ਹਰ ਰੋਜ ਡਾਂਗ
ਸੋਟਾ ਖੜਕਦਾ ਹੈ । ਤੁਹਾਡੀ ਉਚਾਰੀ ਹੋਈ ਅਲਾੱਹੀ ਬਾਣੀ ਦਾ ਗੁਣਗਾਇਨ ਕਰਨ ਲਈ ਸੌਦੇਬਾਜੀੀ਼ ਕੀਤੀ
ਜਾਦੀ ਹੈ , ਤੇਰੀ ਬਾਣੀ ਵੇਚੀ ਜਾ ਰਹੀ ਹੈ । ਬਾਬਾ ਤੇਰੀ ਬਾਣੀ ਪਰਉਪਕਾਰ ਲਈ ਨਹੀ ਸਗੋ ਧਨਾਡ ਲੋਕਾਂ
ਦੇ ਸਤਿਕਾਰ ਲਈ ਥਾਂ ਪੁਰ ਥਾਂ ਵਰਤੀ ਜਾ ਰਹੀ ਹੈ । ਬਾਬਾ ਤੇਰੀ ਉਪਮਾਂ ਦਾ ਢੌਂਗ ਰਚਾਕੇ ਪੁਜਾਰੀ
ਤੇ ਸਿਆਸੀ ਲੋਕ ਆਪਣੇ ਨਿੱਜੀ ਹਿੱਤ ਪੂਰ ਰਹੇ ਹਨ ।
ਬਾਬਾ ਤਂੂ ਕਦੇ ਵੀ ਧਨਾਡਾਂ ਦੀ ਪ੍ਰਵਾਹ ਨਹੀ ਕੀਤੀ ਸੀ ਅਤੇ ਹਮੇਸ਼ਾ ਉਨ੍ਹਾਂ ਨੂੰ ਖਰੀਆਂ ਖਰੀਆਂ
ਸੁਣਾਈਆਂ ਸਨ ਤੇ ਉਨ੍ਹਾਂ ਦੇ ਸੱਦੇ ਤੇ ਕਦੇ ਉਨ੍ਹਾਂ ਦੇ ਘਰੀ ਨਹੀ ਗਿਆ ਸੀ , ਪਰ ਬਾਬਾ ਅੱਜ ਆਕੇ
ਵੇਖ ਤੇਰੇ ਨਾਮ ਤੇ ਤੇਰੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਬਾਬੇ ਕਦੇ ਵੀ ਕਿਸੇ ਲਾਲੋ ਦੇ ਘਰ ਨਹੀ ਜਾਦੇ
ਸਗੋ ਵੱਡੀਆਂ ਵਡੱੀਆਂ ਕਾਰਾਂ ਤੇ ਬੰਦੂਕ ਧਾਰੀ ਚੇਲੇ ਚਾਂਟਿਆਂ ਦੀ ਫੌਜ ਲੈਕੇ ਮਲਕ ਭਾਗੋਆਂ ਦੇ ਘਰੋ
ਘਰੀਂ ਤੁਰੇ ਫਿਰਦੇ ਹਨ । ਬਾਬਾ ਤੂੰ ਤਾਂ ਕਦੇ ਵੀ ਅਜਿਹਾ ਨਹੀ ਕੀਤਾ ਸੀ ।
ਬਾਬਾ ਤਂੂੰ ਦੁਨੀਆਂ ਦਾ ਪਹਿਲਾ ਪੀਰ ਸੀ ਜਿਸਨੇ ਦੁਨੀਆਂ ਦੀ ਜਨਨੀ ਔਰਤ ਨੂੰ ਮਾਣ ਸਤਿਕਾਰ ਦਿੰਦਿਆਂ
ਆਖਿਆ ਸੀ '' ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ '' ਪਰ ਬਾਬਾ ਸਮੇ ਦੀ ਗਰਦਿਸ਼ ਵਾਖ ਉਹੀ ਔਰਤ
ਅੱਜ ਆਪਣੀ ਕੁੱਖ ਵਿਚ ਹੀ ਔਰਤ ਦਾ ਕਤਲ ਕਰ ਰਹੀ ਹੈ । ਤੇਰੀ ਇਸ ਪੰਜਾਬ ਦੀ ਧਰਤੀ ਤੇ ਔਰਤ ਦੀ ਐਨੀ
ਦੁਰਦਸ਼ਾ ਹ ੋਗਈ ਹੈ ਕਿ ਅੱਜ ਮਰਦ ਦੇ ਮੁਕਾਬਲੇ ਪ੍ਰਤੀ ਹਜ਼ਾਰ ਔਰਤ ਦੀ ਗਿਣਤੀ ਸਿਰਫ 781 ਰਹਿ ਗਈ ਹੈ
, ਹੋਰ ਸਿਤਮ ਜ਼ਰੀਫੀ ਵੇਖ ਤੇਰੀ ਤੇ ਤੇਰੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀ ਜੋ ਅਜੋਕੇ
ਸਿੱਖ ਸਮਾਜ ਨੇ ਇਕ ਸੰਸਥਾ ਬਣਾਈ ਹੈ , ਜਰਵਾਣਿਆਂ ਤੇ ਮਲਕ ਭਾਗੋਆਂ ਨੇ ਰਲ ਕੇ ਸਾਜਿਸ਼ ਅਧਨਿ ਆਪਣੇ
ਨਿੱਜੀ ਹਿੱਤਾਂ ਦੀ ਪੂਰਤੀ ਲਈ ਉਸਦਾ ਪ੍ਰਧਾਨ ਵੀ ਇਕ ਅਜਿਹੀ ਔਰਤ ਨੂੰ ਬਣਾ ਦਿੱਤਾ ਸੀ ਜਿਸਨੇ ਆਪਣੇ
ਹੱਥੀਂ ਆਪਣੀ ਮੁਟਿਆਰ ਧੀ ਦਾ ਕਤਲ ਕੀਤਾ ਸੀ ।ਇਤਿਹਾਸ ਵਿਚ ਅਜਿਹੀ ਨਮੋਸ਼ੀ ਭਰੀ ਗੱਲ ਕਦੇ ਵੀ ਨਹੀ
ਵਾਪਰੀ ਸੀ , ਬਾਬਾ ਆਕੇ ਵੇਖ ਇਹ ਕੀ ਹੋ ਰਿਹਾ ਹੈ ?
ਬਾਬਾ ਤੂੰ ਅਿਿਖਆ ਸੀ , ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਪਰ ਅੱਜ ਜੇ ਤੂ ਆਕੇ ਵੇਖ ੇਂਤੇਰੇ
ਪੇਰੋਕਾਰ , ਤੇਰੀ ਅੱਲਾਹੀ ਬਾਣੀ ਦੇ ਪ੍ਰਚਾਰਕ ਪੁਜਾਰੀ ਮਿੱਠੀ ਬੋਲੀ ਤਾਂ ਬੋਲਣੀ ਜਾਣਦੇ ਹੀ ਨਹੀ ,
ਉਨਾ੍ਹਂ ਦੂੀ ਹਰ ਗੱਲ ਵਿਚ ਘਿਰਣਾ ਝਲਕਦੀ ਹੈ । ਹੋਰਾਂ ਨੂੰ ਨਸੀਅਤ ਪਰ ਆਪ ਕਾਜੀ ਫਸੀਅਤ ਵਾਲੀ ਗੱਲ
ਆਮ ਵੇਖਣ ਨੂੰ ਮਿਲਦੀ ਹੈ । ਗਲੀ ਅਸੀ ਚਗੀੰਆਂ ਆਚਾਰੀ ਬੁਰੀਆਂ । ਚੁਗਲੀ ਨਿਦਿੰਆ ਬਖੀਲੀ ਤੇ ਮਕਬੱਰੀ
ਇਨ੍ਹਾਂ ਦੀ ਜੀਵਨ ਸ਼ੈਲੀ ਦਾ ਅਨਿਖੜ ਅੰਗ ਬਣ ਗਈ ਹੈ ।
ਬਾਬਾ ਤੂੰ ਕਿਹਾ ਸੀ" ਹੱਕ ਪਰਾਇਆ ਨਾਨਕਾ ਉਸ ਸੁਅਰ ਉਸ ਗਾਇ" ਪਰ ਅਜੋਕੇ ਸਮੇ ਵਿਚ ਸਭ ਪਰਾਇਆ ਮਾਲ
ਖਾਣ ਵਿਚ ਹੀ ਲੀਨ ਹਨ । ਤੇਰੀ ਦਸਵੀਂ ਜੋਤ ਨੇ ਜੋ ਅੰਮ੍ਰਿਤ ਦੀ ਦਾਤ ਖਾਲਸਾ ਪੰਥ ਨੂੰ ਬਖਸ਼ੀ ਸੀ ਉਹੀ
ਲੋਕ ਅੱਜ ਮਾਸੂਮਾਂ ਤੇ ਬੇਸਹਾਰਿਆਂ ਨੂੰ ਜੂਲਮਾਂ ਤੋ ਬਚਾਉਣ ਦੀੂ ਥਾਂ ਲੋਕਾਂ ਦੇ ਘਰਾਂ ਤੇ ਜਮੀਨਾਂ
ਤੇ ਕਬਜੇ ਕਰਕੇ ਉਨ੍ਹਾਂ ਨੂੰ ਬੇਸਹਾਰਾ ਕਰ ਰਹੇ ਹਨ । ਇਥੋ ਤੱਕ ਕਿ ਗੁਰਦੁਆਰਿਆਂ ਤੇ ਕਬਜਿਆਂ ਨੂੰ
ਲੈਕੇ ਮਾਰ ਮਰਾਈ ਹੋ ਰਹੀ ਹੈ ਅਤੇ ਅਜਿਹੇ ਪਵਿਤੱਰ ਸਥਾਨਾਂ ਤੇ ਵੀ ਇਹ ਲੋਕ ਕੁਕਰਮ ਅਤੇ ਲੁੱਟਮਾਰ
ਕਰਨ ਤੋ ਗੁਰੇਜ਼ ਨਹੀ ਕਰਦੇ । ਬਾਬਾ ਤੂੰ ਅਜਿਹਾ ਤਾਂ ਨਹੀ ਕਿਹਾ ਸੀ ।
ਬਾਬਾ ਜੀ ਜਦ ਤੂਸੀ ਆਪਣੀ ਕੁਝ ਦਿਨਾਂ ਦੀ ਸਮਾਧੀ ਤੋ ਬਾਅਦ ਸੁਲਤਾਂਨਪੁਰ ਲੋਧੀ ਵਿਖੇ ' ਨਾ ਕੋ ਹਿਦੂੰ
ਨ ਮੁਸਲਮਾਨ, ਅਲਹੁ ਜਾਨ ਕੇ ਪਿਡ ਪਰਾਣ '' ਵਾਲਾ ਅਨੋਖਾ ਪੈਗਾਮ ਦਿੱਤਾ ਤਾਂ ਸਾਰੇ ਹਿੰਦੂ ਤੇ
ਮੁਸਲਮਾਨ ਹੈਰਾਨ ਹੋਕੇ ਤੇਰੇ ਮੁਰੀਦ ਬਣ ਗਏ ਸਨ ।ਤੂੰ ਜਾਤ ਪਾਤ ਰਹਿਤ ਸਮਾਜ ਦੀ ਸਿਰਜਣਾ ਦਾ ਸੰਦੇਸ਼
ਦਿੱਤਾ ਅਤੇ ਸਾਰਿਆਂ ਨੂੰ ਇਕੋ ਪ੍ਰਮਾਤਮਾਂ ਦੀ ਅੰਨਸ ਦਸਦੇ ਹੋਏ ਸਭ ਨੂੰ ਬਰਾਬਰ ਕਿਹਾ ਤੇ ਸਮਾਜ
ਦੀਆਂ ਥੋਥੀਆਂ ਜਾਤ ਪਾਤ ਦੀਆਂ ਵੰਡੀਆਂ ਨੂੰ ਤਹਿਸ਼ ਨਹਿਸ਼ ਕਰਕੇ ਇਕ ਮਹਾਨ ਸੰਗਤ ਤੇ ਪੰਗਤ ਦਾ ਦਾ
ਸਿਧਾਂਤ ਦਿੱਤਾ ਪਰ ਬਾਬਾ ਤੇਰੇ ਨਾਮ ਦੇ ਅਖੌਤੀ ਪੂਜਾਰੀ ਪੂਰੀ ਤਰਾਂ ਜਾਂਤਾਂ ਪਾਤਾਂ ਵਿਚ ਵੰਡੇ ਪਏ
ਹਨ , ਇਸੇ ਲਈ ਹਰ ਜਾਤੀ ਨੈ ਆਪਣੀ ਜਾਤੀ ਦੇ ਨਾਮ ਤੇ ਗੁਰਦੁਆਰੇ ਉਸਾਰਨੇ ਸੁਰੂ ਕਰ ਦਿੱਤੇ ਹਨ । ਇਹ
ਸਭ ਉੱਚ ਜਾਤੀਆਂ ਦੀ ਹਾਉਮੇ ਕਾਰਨ ਵਾਪਰ ਰਿਹਾ ਹੈ । ਜਾਤਾਂ ਦੇ ਨਾਮ ਤੇ ਦੰਗੇ ਫਸਾਦ ਹੋ ਰਹੇ ਹਨ
ਅਤੇ ਅਨੇਕਾਂ ਮਨੁੱਖਾਂ ਦੀ ਬਲੀ ਚ੍ਹੜ ਰਹੀ ਹੈ । ਤੇਰੇ ਸਮੇ ਨਾਲੌ ਵੀ ਅੱਜ ਇਹ ਸਮੱਸਿਆ ਗੰਭੀਰ ਰੂਪ
ਧਾਰਨ ਕਰ ਗਈ ਹੈ , ਬਾਬਾ ਇੱਕ ਵਾਰ ਆਕੇ ਵੇਖ ।
ਬਾਬਾ ਤੂੰ ਆਪਣੇ ਸਮੇ ਦੇ ਰਾਜਿਆਂ ਮਹਾਰਾਜਿਆਂ ਦੀ ਕਦੇ ਪ੍ਰਵਾਹ ਨਹੀ ਕੀਤੀ ਸੀ ਅਤੇ ਸਭ ਨੂੰ ਸੱਚੀ
ਗੱਲ ਮੁੰਹ ਤੇ ਕਹੀ । ਆਮ ਲੋਕਾਈ ਤੇ ਹੋ ਰਹੇ ਅਤਿਆਚਾਰਾਂ ਅਤੇ ਅਨਿਆਂ ਨੂੰ ਨਾ ਸਹਾਰਦੇ ਹੋਏ ਤੂੰ
ਅਤਿਆਚਾਰੀਆਂ ਨੂੰ ਵੰਗਾਰਦੇ ਹੋਏ ਬੜੀ ਬੇਬਾਕੀ ਨਾਲ ਕਿਹਾ ਸੀ '' ਰਾਜੇ ਸ਼ੀਹ ਮੁਕਦਮ ਕੁਤੱੇ , ਜਾਇ
ਜਗਾਇਨ ਬੈਠੇ ਸੁਤੇ" ਕਿਸੇ ਨਾਲ ਹੋ ਰਹੀ ਬੇਇਨਸਾਫੀ ਤੇਰੇ ਤੋ ਸਹਾਰੀ ਨਹੀ ਗਈ ਪਰ ਬਾਬਾ ਅੱਜ ਜੋ
ਤੇਰੇ ਨਾਮ ਤੇ ਆਪਣਾ ਏਕਾਧਿਕਾਰ ਸਮਝਦੇ ਹਨ ਉਹ ਉਨ੍ਹਾਂ ਅਤਿਆਚਾਰੀਆਂ ,ਭ੍ਰਿਸਟ ਅਤੇ ਅਨਿਆ ਕਰਨ
ਵਾਲਿਆਂ ਤੋ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਅਤੇ ਤੇਰੀ ਬਾਣੀ ਦੇ ਪ੍ਰਚਾਰ ਹਿੱਤ ਬਣੀ ਮਿੰਨੀ
ਪਾਰਲੀਮੈਟ ਦੀਆ ਮੈਬਰੀਆਂ ਅਤੇ ਪ੍ਰਧਾਨਗੀ ਤੋ ਇਲਾਵਾ , ਧਾਰਮਿਕ ਉੱਚ ਪਦਵੀਆਂ ਪ੍ਰਾਪਤ ਕਰਨ ਲਈ
ਸਿਆਸੀ ਪ੍ਰਭੂਆਂ ਦੀਆਂ ਤਲੀਆਂ ਚਟੱਦੇ ਹੋਏ ਉਨ੍ਹਾਂ ਦੇ ਮਗਰ ਮਗਰ ਪੂਛਾਂ ਮਾਰਦੇ ਫਿਰਦੇ ਹਨ ।
ਬਾਬਾ ਹੋਰ ਕਿਹੜੀਆਂ ਕਿਹੜੀਆਂ ਗਲਾਂ ਦੱਸਾਂ , ਤੇਰਾ ਨਾਮ ਲੈਣ ਵਾਲਾ ਇਕ ਤੇਰਾ ਬਾਣੀਆਂ ਨੁਮਾਂ
ਸ਼ਰਧਾਲੂ ਆਪਣੀ ਦੁਕਾਨ ਦਾ ਨਾਮ ਤਰੇ ਨਾਮ ਤੇ ਰੱਖਕੇ ''ਤੇਰਾਂ ਤੇਰਾਂ ਤੋਲਣ ਦਾ ਪੰਖਡ ਕਰਕੇ ਹਰ
ਗਰੀਬ ਨੂੰ ਰਾਸ਼ਨ ਦੇਣ ਲੱਗਾ ਹਮੇਸ਼ਾ ਕੁੰਡੀ ਮਾਰਦਾ ਹੈ । ਤੇਰੇ ਨਾਮ ਤੇ ਹੀ ਉਸਨੇ ਇਕ ਪੈਟ੍ਰੋਲਪੰਪ
ਵੀ ਲਿਆ ਹੋਇਆ ਹੈ ਜਿੱਥੇ ਉਹ ਪੈਟ੍ਰੋਲ ਵਿਚ ਮਿੱਟੀ ਦਾ ਤੇਲ ਮਿਲਾਕੇ ਵੇਚਦਾ ਹੈ ਤੇ ਉਸਨੇ ਤੇਰੇ
ਨਾਮ ਤੇ ਹੀ ਇਕ ਫਾਇਨੈਸ ਕੰਪਨੀ ਵੀ ਖੋੱਲੀ ਹੋਈ ਹੈ ਜਿੱਥੇ ਉਹ ਕਈ ਗੁਣਾ ਵਿਆਜ ਲੈਕੇ ਲੋਕਾਂ ਦੇ
ਹੱਕ ਸੱਚ ਦੀ ਕਮਾਈ ਤੇ ਡਾਕੇ ਮਾਰਦਾ ਹੈ । ਭਲਾ ਬਾਬਾ ਇਨ੍ਹਾਂ ਦਾ ਤੇਰੇ ਨਾਲ ਕੀ ਰਿਸ਼ਤਾ ਹੈ ? ਇਹ
ਸਭ ਤੇਰੇ ਨਾਮ ਤੇ ਕੂੜ ਦੀਆਂ ਦੁਕਾਨਾਂ ਚਲਾ ਰਹੇ ਹਨ , ਇਕ ਵਾਰ ਆ ਕੇ ਇਨ੍ਹਾਂ ਨੂੰ ਪੁੱਛ ਤਾਂ ਸਹੀ
।
ਬਾਬਾ ਤੂੰ ਹਿਦੂੰਆਂ ਤੇ ਮੁਸਲਮਾਨਾਂ ਦੋਨਾਂ ਦੇ ਕਰਮ ਕਾਂਡਾਂ ਦੀ ਰੱਜਕੇ ਨਿਖੇਧੀ ਕੀਤੀ ਸੀ , ਦੋਵਾਂ
ਦੀਆਂ ਅਖੌਤੀ ਧਾਰਮਿਕ ਕ੍ਰਿਆਵਾਂ ਦੀ ਨਿੰਦਿਆ ਕੀਤੀ ਸੀ ਤੇ ਕਿਹਾ ਸੀ '' ਮਾਣਸ ਖਾਣੇ ਕਰੇ ਨਿਮਾਜ ,
ਛੁਰੀ ਵਗਾਇਨ ਤਿਨ ਗਲ ਤਾਗ ''। ਉਸ ਸਮੇ ਦੇ ਲੋਕਾਂ ਨੇ ਤਾਂ ਤੇਰਾ ਇਹ ਸੰਦੇਸ਼ ਮਨ ਕੇ ਮਨਮਤੀੱਆਂ
ਕਰਨ ਵਾਲੇ ਲੋਕਾਂ ਦਾ ਅਤੇ ਕਰਮ ਕਾਂਡਾਂ ਤੇ ਅੰਧ ਵਿਸ਼ਵਾਸਾਂ ਦਾ ਤਿਆਗ ਕਰ ਦਿੱਤਾ ਸੀ ਪਰ ਬਾਬਾ ਹੁਣ
ਤਾਂ ਤੇਰੀ ਬਾਣੀ ਦੇ ਪ੍ਰਚਾਰਕ ਹੀ ਅਜਿਹੇ ਕਰਮ ਕਾਂਡਾਂ ਵਿਚ ਉਲਝ ਗਏ ਹਨ ਅਤੇ ਆਮ ਲੋਕਾਂ ਨੂੰ ਵੀ
ਉਲਝਾ ਰਹੇ ਹਨ । ਧਾਰਮਿਕ ਉੱਚ ਪਦਵੀਆਂ ਤੇ ਬੈਠੈ ਅਖੌਤੀ ਪ੍ਰਚਾਰਕ ਖੁੱਦ ਕਰਮ ਕਾਂਡਾਂ ਦੀ ਅਗਵਾਈ
ਕਰ ਰਹੇ ਹਨ । ਇਹ ਅਖੌਤੀ ਪ੍ਰਚਾਰਕ ਬਾਬਾ ਜੀ ਅਗਰ ਤੂਸੀ ਆਪ ਆ ਜਾਉ ਤਾਂ ਤੁਹਾਡਾ ਹੁਕਮ ਭਾਵੇ ਨਾ
ਮੰਨਣ ਪਰ ਆਪਣੇ ਸਿਆਸੀ ਆਕਾਵਾਂ ਦੀ ਗੱਲ ਮੋੜਨ ਦੀ ਇਹ ਜੂਅਰਤ ਨਹੀ ਕਰਦੇ । ਬਾਬਾ ਇਨ੍ਹਾਂ ਦੀ ਜ਼ਮੀਰ
ਮਰ ਚੁੱਕੀ ਹੈ ।
ਬਾਬਾ ਜੀ ਜੇ ਕਦੀ ਸਬੱਬੀ ਇਸ ਲੋਕ ਵਿਚ ਤੁਹਾਡਾ ਗੇੜਾ ਲਗੱੇ ਤਾਂ ਤੁਸ਼ੀ ਵੇਖੋਗੇ ਕਿ ਪੰਜ ਸਦੀਆਂ ਤੋ
ਵੱਧ ਸਮਾਂ ਬੀਤ ਜਾਣ ਤੇ ਵੀ ਤੁਹਾਨੂੰ ਆਪਣੇ ਸਮੇ ਵਰਗਾ ਹੀ ਮਾਹੌਲ ਵੇਖਣ ਨੂੰ ਮਿਲੇਗਾ ਅਤੇ ਜਦ ਤੁਸੀ
ਇਨ੍ਹਾਂ ਪ੍ਰਚਾਰਕਾਂ ਦੇ ਕਿਰਦਾਰ ਵਲ ਵੇਖੋਗੇ ਤਾਂ ਤੁਹਾਡੇ ਮੂੰਹੋ ਆਪ ਮੁਹਾਰੇ ਇਹ ਸਬਦ ਉਚਾਰਿਆ
ਜਾਵੇਗਾ ' ਸ਼ਰਮ ਧਰਮ ਕਾ ਡੇਰਾ ਦੂਰ , ਨਾਨਕ ਕੂੜ ਰਿਹਾ ਭਰਭੂਰ ''
ਅਮਰਜੀਤ ਬੱਬਰੀ
9, ਗਰਨਿ ਐਵੇਨਿਉ ਬਸਤੀ ਗੋਬਿੰਦਗੜ੍ਹ
ਮੋਗਾ (ਪੰਜਾਬ ) ਇੰਡੀਆ