ਅਸੁਰਤੰਤਰ ਬਣ ਰਿਹਾ ਹੈ, ਭਾਰਤੀ ਲੋਕਤੰਤਰ

ਅਮਰਜੀਤ ਬੱਬਰੀ- ਮੋਗਾ

ਭਾਰਤ ਦੁਨੀਆਂ ਦਾ ਸਭ ਤੋ ਵੱਡਾਂ ਲੋਕਤੰਤਰ ਮਨਿੰਆਂ ਜਾਦਾ ਹੈ । ਇਹ ਇਕ ਅਜਿਹਾ ਪ੍ਰਸ਼ਾਸ਼ਨਿਕ ਢਾਂਚਾਂ ਹੈ ਜੋ ਅਪਰਾਧੀਆਂ ਨੂੰ ਨੇਤਾ ਬਣਾਉਣ ਵਿਚ ਮਦਦ ਕਰਦਾ ਹੈ । ਭਾਰਤੀ ਲੋਕਤੰਤਰ ਨੂੰ ਪਹਿਲਾਂ ਲੋਕਤੰਤਰ ਫਿਰ ਜੋਕਤੰਤਰ ਮਨਿੰਆਂ ਜਾਣਾ ਸੁਰੂ ਹੋ ਗਿਆ ਤੇ ਹੁਣ ਇਸਨੂੰ ਅਸੁਰਤੰਤਰ ਦੀ ਸੰਗਿਆ ਦਿੱਤੀ ਜਾਣੀ ਸੁਰੂ ਹੋ ਗਈ ਹੈ । ਸ਼ਹਿਰ ਜਾਂ ਇਲਾਕੇ ਵਿਚ ਜਦ ਕੋਈ ਕਤਲ , ਮਾਰਕੁੱਟ ਡਕੈਤੀ ਜਾ ਲੋੱਟਮਾਰ ਸੁਰੂ ਕਰ ਦਿੰਦਾ ਹੈ ਤਾਂ ਲੋਕ ਮੰਨਣਾ ਸੁਰੂ ਕਰ ਦਿੰਦੇ ਹਨ ਕਿ ਸਿਆਸਤ ਵਿਚ ਕੋਈ ਨਵਾਂ ਚਿਹਰਾ ਪ੍ਰਵੇਸ਼ ਕਰਨ ਜਾ ਰਿਹਾ ਹੈ । ਗਾਂਧੀ ਜੀ ਨੂੰ ਦੇਸ਼ ਦਾ ਬਾਪੂ ਹੋਣ ਦਾ ਰੁਤੱਬਾ ਪ੍ਰਾਪਤ ਹੈ । ਗਾਂਧੀ ਜੀ ਨੇ ਹਮੇਸ਼ਾ ਕਿਹਾ ਕਿ ਅਪਰਾਧ ਨੂੰ ਘਿਰਨਾ ਕਰੋ ਅਪਰਾਧੀ ਨੂੰ ਨਹੀ । ਸਾਇਦ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀ ਸੀ ਕਿ ਉਨ੍ਹਾਂ ਦੇ ਇਹ ਸ਼ਬਦ ਆਜਾਦ ਭਾਰਤ ਦੀ ਲੋਕਤੰਤਰ ਵਿਵਸਥਾ ਦੀ ਬੁਨਿਆਦ ਬਣ ਜਾਣਗੇ । ਆਜਾਦੀ ਦੇ ਛੇ ਦਹਾਕਿਆਂ ਵਿਚ ਅਸੀ ਅਪਰਾਧ ਨਾਲ ਘਿਰਣਾ ਭਾਵੇ ਨਾਂ ਕੀਤੀ ਹੋਵੇ ਪਰ ਅਪਰਾਧੀਆਂ ਨੂੰ ਗਾਰਡ ਆਫ ਆਨਰ ਦਿਖਾਉਣ ਦੇ ਬਹੁਤ ਮੌਕੇ ਪ੍ਰਦਾਨ ਕੀਤੇ ਹਨ ।
ਪਹਿਲਾਂ ਸਿਆਸੀ ਆਗੂ ਅਪਰਾਧੀਆਂ ਨੂਮ ਸੁਰੱੀਖਆ ਛਤਰੀ ਪ੍ਰਦਾਨ ਕਰਿਆ ਕਰਦੇ ਸਨ ਅਤੇ ਚੋਣਾਂ ਸਮੇ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਵਰਤਿਆ ਕਰਦੇ ਸਨ । ਕਾਤਲ ਸਮਗਲਰ ਡਾਕੂ ਲੁਟੇਰੇ ਬਲਾਤਕਾਰੀ ਸਭ ਨੇਤਾਵਾਂ ਦੇ ਚੁਫੇਰੇ ਮੰਡਰਾਉਦੇ ਫਿਰਿਆ ਕਰਦੇ ਸਨ ਪਰ ਹੌਲੀ ਹੌਲੀ ਜਦ ਅਪਰਾਧੀਆਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਨੇਤਾ ਤਾਂ ਉਨ੍ਹਾਂ ਦੇ ਕਾਰਨ ਹੀ ਨੇਤਾ ਹਨ ਉਨ੍ਹਾਂ ਖੁੱਦ ਸਿਆਸਤ ਵਿਚ ੋੈਰ ਜਮਾਉਣੇ ਸੁਰੂ ਕਰ ਦਿੱਤੇ । ਅਪਰਾਧੀਆਂ ਦੇ ਸਿਆਸਤ ਵਿਚ ਪ੍ਰਵੇਸ਼ ਕਰਨ ਸਮੇ ਬੜੀਆਂ ਬਹਿਸਾਂ ਹੋਈਆਂ ।ਸੈਕੜੇ ਲੇਖ ਲਿਖੇ ਗਏ ।ਸੰਵੇਦਨਸ਼ੀਲ ਲੋਕ ਤੇ ਨੇਤਾ ਟੀ ਵੀ ਤੇ ਚਿਲਾਏ ਵੀ ਪਰ ਕਿਸੇ ਵੀ ਸੁਹਿਰਦ ਨੇਤਾ ਤੇ ਪਾਰਟੀ ਨੇ ਇਸ ਪਾਸੇ ਵੱਲ ਕੋਈ ਧਿਆਨ ਨਾ ਦਿੱਤਾ ਸਗੋਂ ਆਪਣੀ ਪਾਰਟੀ ਦੀ ਛਵੀ ਬਣਾਉਣ ਲਈ ਅਤੇ ਹਰ ਹੀਲੇ ਸੱਤਾ ਪ੍ਰਾਪਤ ਕਰਨ ਲਈ ਹਰੇਕ ਸਿਆਸੀ ਪਾਰਟੀ ਨੇ ਵੱਧ ਤੋ ਵੱਧ ਅਪਰਾਧੀਆਂ ਨੂੰਗਲੇ ਲਗਾਕੇ ਬੜੀ ਸ਼ਾਨੋ ਸੌਕਤ ਨਾਲ ਸਿਆਸਤ ਵਿਚ ਪ੍ਰਵੇਸ਼ ਕਰਵਾਇਆ ਕਿਉਕਿ ਹਰ ਪਾਰਟੀ ਸਮਝਦੀ ਹੈ ਕਿ ਲੱਠਮਾਰਾਂ ਤੇ ਗੱਠਮਾਰਾਂ ਤੋ ਬਿਨਾਂ ਸੱਤਾ ਪ੍ਰਾਪਤ ਨਹੀ ਕੀਤੀ ਜਾ ਸਕਦੀ । ਲੋਕਤੰਤਰ ਦਾ ਇਹੀ ਤਾਂ ਮਜ਼ਾ ਹੇੈ ਕਿ ਸਿਆਸਤ ਦਾਨਾਂ ਤੇ ਸਿਆਸੀ ਪਾਰਟੀਆਂ ਨੂੰ ਕੋਈ ਪੁੱਛਣ ਵਾਲਾ ਨਹੀ ਹੈ ਕਿਉਕਿ ਸਹੀ ਗਲੱਤ ਦਾ ਨਿਰਣਾ ਸਿਰਫ ਸਿਰਾਂ ਦੀ ਣਿਤੀ ਨਾਲ ਹੀ ਤੈਅ ਹੁੰਦਾ ਹੈ ।
ਯੂ ਪੀ ਦੀਆਂ ਚੋਣਾਂ ਵਿਚ ਬਸਪਾ ਜੈਤੂ ਪਾਰਟੀ ਵਜੋ ਉਭੱਰੀ ਹੈ ।ਮੁੱਖ ਮੰਤਰੀ ਨੇ ਆਪਣੀ ਵਜਾਰਤ ਵਿਚ ਗਿਆਰਾਂ ਮੰਤਰੀ ਅਜਿਹੇ ਸ਼ਾਮਲ ਕੀਤੇ ਹਨ ਜਿਨ੍ਹਾਂ ਦਾ ਪਿਛੋਕੜ ਅਪਰਾਧੀ ਹੈ ਅਤੇ ਉਹ ਹਿਸਟਰੀ ਸ਼ੀਟਰ ਹਨ ।ਮੰਤਰੀਆਂ ਨੂੰ ਸੌਂਹ ਚੁੱਕ ਸਮਾਗਮ ਸਮੇ ਹੋਰ ਵੀ ਹੈਰਾਨੀ ਹੋਈ ਜਦ ਸਟੇਜ਼ ਤੋ ਇਕ ਮੰਤਰੀ ਨੂੰ ਸੌਹ ਚੁਕਣ ਲਈ ਬੁਲਾਇਆ ਗਿਆ ਤਾਂ ਪਤਾ ਲਗਾ ਕਿ ਉਹ ਵਿਧਾਂਇਕ ਤਾਂ ਜੇਲ ਵਿਚ ਬੰਦ ਹੈ । ਵਿਡੰਬਨਾਂ ਵੇਖੋ ਇਕ ਸ਼ਜਾ ਯਫਤਾ ਆਦਮੀ ਜੋ ਜੇਲ ਵਿਚ ਬੰਦ ਹੈ , ਸਿਰਾਂ ਦੀ ਗਿਣਤੀ ਵੱਧ ਹੋਣ ਕਾਰਨ ਅਪਰਾਧੀ ਨਹੀ ਹੈ , ਸਗੋ ਲੋਕਾਂ ਦਾ ਇਕ ਸਨਮਾਨਿਤ ਨੇਤਾ ਹੈ । ਲੋਕਤੰਤਰ ਵਿਚ ਲੋਕ ਚਾਹੁਣ ਤਾਂ ਅਪਰਾਧ ਨੂੰ ਅਪਰਾਧ ਮੰਨਣ ਤੋ ਇਨਕਾਰ ਕਰ ਸਕਦੇ ਹਨ । ਲੋਕਾਂ ਦੀ ਇਕ ਪਾਸੜ ਬਹੁਗਿਣਤੀ ਵਿਚ ਅਪਰਾਧ ਨੂੰ ਅਪਰਾਧ ਕਿਵੇ ਮਨਿੰਆਂ ਜਾ ਸਕਦਾ ਹੈ ?ਕਿੱਥੇ ਹੈ ਸਾਡਾ ਲੋਕਤੰਤਰ ਤੇ ਨਿਆਂ ਪਾਲਿਕਾ ਦੇ ਹੁਕਮ ? ਤੁਹਾਡੇ ਜਨਪ੍ਰਤੀਨਿਧ ਸੰਸਦ ਭਵਨ / ਅਸੈਬਲੀ ਹਾਲ ਵਿਚ ਛਿਤੱਰੋ ਛਿਤੱਰੀ ਹੋਈ ਜਾਣ , ਮੁਦਿੱਆਂ ਤੇ ਵਿਚਾਰਾਂ ਕਰਨ ਜਾਂ ਨਾ ਕਰਨ , ਮੀਟਿੰਗ ਦੀ ਕਾਰਵਾਈ ਚਲਣੱ ਦੇਣ ਜਾਂ ਨਾ ਚਲੱਣ ਦੇਣ , ਪੈਸੇ ਲੈਕੇ ਪ੍ਰਸ਼ਨ ਪੁੱਛੀ ਜਾਣ , ਲੋਕਾਂ ਦੇ ਕਰੋੜਾਂ ਰੁਪਏ ਹੜੱਪੀ ਜਾਣ ਕੋਈ ਪੁੱਛਣ ਵਾਲਾ ਨਹੀ ਹੈ ।
ਇਹ ਲੋਕਤੰਤਰ ਹੈ ਪਿਆਰੇ ,ਇਹ ਦੇਸ਼ ਸਿਰਫ ਸ਼ਰੀਫਾਂ ਸੱਜਣਾਂ ਜਾਂ ਦੇਸ਼ ਭਗਤਾਂ ਦਾ ਨਹੀ ਹੈ ,ਲੋਚਿੱਆਂ ਲਫੰਗਿਆਂ ਅਤੇ ਬਦਮਾਂਸਾਂ ਦਾ ਵੀ ਹੈ ਉਹ ਵੀ ਇਸੇ ਦੇਸ ਦਾ ਲੂਣ ਖਾਦੇ ਹਨ ਤੇ ਲੋਕਾਂ ਦਾ ਖੁਨ ਪੀਦੇ ਹਨ । ਜੇ ਸੰਸਦ ? ਅਸੈਬਲੀਆਂ ਵਿਚ ਲੋਕ ਕੁਤਿੱਆਂ , ਬਿਲਿੱਆਂ , ਗਧਿਆਂ , ਘੋੜਿਆਂ ਲਈ ਸਮਾ ਲੈ ਸਕਦੇ ਹਨ ਤਾ ਅਪਰਾਂਧੀਆਂ ( ਜਿਨ੍ਹਾਂ ਦੀ ਸੰਖਿਆ ਦਿਨ ਬ ਦਿਨ ਵੱਧਦੀ ਜਾ ਰਹੀ ਹੈ ) ਦੇ ਸਵੈਮਾਣ ਦੀ ਰਖਿੱਆ ਲਈ ਅਜਿਹੀਆਂ ਹਰਕਤਾਂ ਕਿਉ ਨਹੀ ਕੀਤੀਆਂ ਜਾ ਸਕਦੀਆਂ ? ਅਗਰ ਅਜਿਹਾ ਨਹੀ ਹੋਵੇਗਾ ਤਾਂ ਸਾਡਾ ਲੋਕਤੰਤਰ ਅਧੂਰਾ ਰਹਿ ਜਾਵੇਗਾ ।
ਦੁਨੀਆਂ ਦਾ ਵੱਡਾ ਲੋਕਤੰਤਰ ਹੋਣ ਕਾਰਨ ਅਸੀ ਗਲੋਬਲ ਪਧੱਰ ਦੇ ਅਪਰਾਧੀ ਵੀ ਦਿੱਤੇ ਹਨ । ਅਨੇਕਾਂ ਦੇਸਾਂ ਦੀ ਪੁਲੀਸ ਸਾਡੇ ਅਪਰਾਧੀਆਂ ਨੂੰ ਆਦਰ ਪੂਰਨ ਲਭੱਦੀ ਰਹੀ ਹੈ ਪਰ ਦੇਸ ਦਾ ਨਾਮ ਬਕਾਇਦਾ ਤੌਰ ਤੇ ਬਣਾਈ ਰੱਖਣ ਲਈ ਇਹ ਉਨ੍ਹਾਂ ਦੇ ਹੱਥ ਨਹੀ ਆਏ । ਇਟੰਰਪੋਲ ਵੀ ਇਨ੍ਹਾਂ ਦੇ ਸਾਹਮਣੇ ਫੇਲ੍ਹ ਹੋ ਗਿਆ ਹੈ । ਪਾਕਿਸਤਾਨ ਸਾਡੇ ਮਛੇਰਿਆਂ ਨੂੰ ਭਾਵੇ ਫੜ੍ਹ ਲਵੇ ਪਰ ਸਾਡੇ ਦੇਸ ਦੇ ਗਲੋਬਲ ਗੁਡਿੰਆਂ ਨਾਲ ਪੂਰੀ ਤਾਮੀਜ਼ ਨਾਲ ਪੇਸ਼ ਆਉਦਾ ਹੈ । ਇਹ ਕੋਈ ਛੋਟੀ ਮੋਟੀ ਪ੍ਰਾਪਤੀ ਨਹੀ ਹੈ ।
ਸ਼ਿਬੂ ਸ਼ੋਰੇਨ , ਨਵਜੋਤ ਸਿੱਧੂ, ਅਤੇ ਪੱਪੂ ਯਾਦਵ ਵਰਗੇ ਅਨੇਕਾਂ ਅਪਰਾਧੀ ਅੱਜ ਵੀ ਭਾਰਤੀ ਸਿਆਸਤ ਦਾ ਮਾਣ ਮੰਨੇ ਜਾਦੇ ਹਨ । ਅਕੰੜਿਆਂ ਅਨੁਸਾਰ ਭਾਰਤੀ ਸਿਆਸਤ ਵਿਚ ਚਾਲੀ ਪ੍ਰਤੀਸ਼ਤ ਅਪਰਾਧੀਆਂ ਨੇ ਕਬਜਾ ਕਰ ਲਿਆ ਹੈ । ਵਿਡੰਬਨਾ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਜੇਲਾਂ ਦੀਆਂ ਸਲਾਂਖਾਂ ਪਿੱਛੇ ਹੋਣਾ ਚਾਹੀਦਾ ਸੀ ਉਹ ਸੱਤਾ ਦੀਆਂ ਕੁਰਸੀਆਂ ਤੇ ਬੇਠੈ ਹਨ । ਲੋਕਤੰਤਰ ਕਾਨੂੰਨ ਤੋੜਨ ਵਾਲਿਆਂ ਨੂੰ ਹੀ ਕਾਨੂੰਨ ਘਾੜੇ ਬਣਾਉਣ ਦਾ ਕਾਰਖਾਨਾ ਹੈ ।
ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਸਾਡਾ ਲੋਕਤੰਤਰ ਬੜੇ ਤਕੜੇ ਪ੍ਰੀਵਰਤਨ ਦੇ ਰਾਹ ਅੱਗੇ ਵੱਧ ਰਿਹਾ ਹੈ । ਸੱਤਾ ਦੇ ਗਲਿਆਰਿਆਂ ਵਿਚ ਬਹੁਤ ਸਾਰੀਆਂ ਕੁਰਸੀਆਂ ਤੇ ਅੱਗ ਵੀ ਜੋ ਇਮਾਨਦਾਰ ਦਕਿਆਨੂਸ ਤੇ ਖੜੂਸ ਬੈਠੇ ਹਨ ਉਹ ਜਲਦੀ ਹੀ ਸੱਤਾ ਦੇ ਗਲਿਆਰਿਆਂ ਤੋ ਬਾਹਰ ਹੋ ਜਾਣਗੇ , ਅਗਰ ਨਾ ਵੀ ਹੋਏ ਤਾਂ ਅਪਰਾਧੀਆਂ ਦੀ ਵੱਧ ਰਹੀ ਗਿਣਤੀ ਇਨ੍ਹਾਂ ਖੜੂਸ ਸਿਆਸਤਦਾਨਾ ਨੂੰਧੱਕੇ ਨਾਲ ਬਾਹਰ ਸੁੱਟ ਦੇਣਗੇ । ਅਗਰ ਇਸੇ ਤਰਾ੍ਹਂ ਹੀ ਅਪਰਾਧੀਆ ਨੂੰ ਲੋਕ ਫਤਵਾ ਮਿਲਦਾ ਰਿਹਾ ਤਾਂ ਦੇਸ਼ ਵਿਚ ਅਸੁਰਤੰਤਰ ਨੂੰ ਪੱਕਾ ਹੋਣ ਵਿਚ ਜਿਆਦਾ ਸਮਾਂ ਨਹੀ ਲਗੇਗਾ । ਮੈਨੂੰ ਤਾਂ ਇੰਝ ਲਗਦਾ ਹੈ ਤੁਹਾਨੂੰ ਕਿਵੇਂ ਲਗਦਾ ਹੈ ?
ਅਮਰਜੀਤ ਬੱਬਰੀ
9, ਗਰਨਿ ਐਵੇਨਿਉ, ਬਸੱਤੀ ਗੋਬਿੰਦਗੜ੍ਹ
ਮੋਗਾ ਪੰਜਾਬ ਇੰਡੀਆ ।