ਸ਼ੀਹਣੀ

ਅਮਰਜੀਤ ਸਿੰਘ ਸਿੱਧੂ

ਹਰਨੇਕ ਸਿੰਘ ਅੱਜ ਬਹੁਤ ਖੁਸ਼ ਸੀ । ਸਾਰੇ ਪਿੰਡ ਵਾਲੇ ਅਤੇ ਰਿਸਤੇਦਾਰ,ਸਾਕ ਸਬੰਧੀ ਉਸ ਦੀ ਕੀਤੀ ਹੋਈ ਚੋਣ ਦੀਆਂ ਸਿਫਤਾਂ ਕਰਦੇ ਕਹਿ ਰਹੇ ਸਨ । ਪ੍ਰਮਾਤਮਾਂ ਨੇ ਜੋੜੀਬਹੁਤ ਸੋਹਣੀ ਬਣਾਈ ਹੈ ।ਜਿਹੋ ਜਿਹੀ ਕੁਲਦੀਪ ਸੀ ,ਉਸ ਨੂੰ ਉਸੇ ਤਰਾਂ ਦਾ ਹੀ ਵਰ ਮਿਲ ਗਿਆ ।ਹਰਜੀਤ ਸਿੰਘ ਗੋਰਾ ਨਿਸੋਹ , ਲੰਮਾਂ , ਝੰਮਾਂ ਦਰਸਨੀ ਜੁਆਨ ਸੀ । ਉਹ ਮੰਡੀ ਕਰਨ
ਬੋਰਡ ਵਿੱਚ ਸੈਕਟਰੀ ਲੱਗਾ ਹੋਇਆ ਸੀ ।ਅਨੰਦ ਕਾਰਜ ਹੋਣ ਤੋ ਮਗਰੋ ਜਦ ਹਰਨੇਕ ਸਿੰਘ ਨੇ ਸਾਰੇ ਗਹਿਣੇ ਤੇ ਦੂਸਰੇ ਸਮਾਨ ਦੀ ਲਿੱਸਟ ਜੋ ਉਹਨਾਂ ਕੁਲਦੀਪ ,ਹਰਜੀਤ ਅਤੇ ਉਹਨਾਂ ਦੇ ਰਿਸਤੇਦਾਰਾਂ ਨੂੰ ਦੇਣਾ ਸੀ ਆਪਣੇ ਪਿੰਡ ਦੇ ਸਰਪੰਚ ਨੂੰ ਫੜਾਈ ।ਸਰਪੰਚ ਅਜੇ ਲਿਸਟ ਪੜਨ ਲਈ ਅਜੇ ਖੜਾ ਹੀ ਹੋਇਆ ਸੀ । ਹਰਜੀਤ ਨੇ ਖੜਾ ਹੋ ਕੇ ਹੱਥ ਜੋੜ ਕੇ ਸਰਪੰਚ ਨੂੰ ਆਖਿਆ ਕਿ ਮੈ ਦਾਜ ਆਦਿ ਕੁਝ ਨਹੀ ਲੈਣਾ ਅਤੇ ਨਾਂ ਹੀ ਮੇਰੇ ਕਿਸੇ ਰਿਸਤੇਦਾਰ ਨੇ ਇਹ ਚੀਜਾਂ ਕਬੂਲ ਕਰਨੀਆਂ ਹਨ । ਜੇ ਕਰ ਅਸੀ ਪੜੇ ਲਿੱਖੇ ਹੋਏ ਲੋਕ ਹੀ ਇੱਸ ਕਲੰਕ ਨੂੰ ਸਮਾਜ ਦੇ ਮੱਥੇ ਤੋ ਨਹੀ ਲਾਹਾਂਗੇ , ਹੋਰ ਕੌਣ ਲਾਹੂ । ਹਰਜੀਤ ਦੀ ਤਾਇਦ ਉਸ ਦੇ ਪਿਤਾ ਨੇ ਉਠ ਕੇ ਕਰ ਦਿੱਤੀ ।ਉਸ ਨੇ ਆਖਿਆ ਮੈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ
ਅਤੇ ਦੋ ਪਿੰਡਾਂ ਦੀ ਪੰਚਾਇਤ ਦੀ ਹਜੂਰੀ ਵਿੱਚ ਆਖਦਾਂ ਹਾਂ । ਕਿ ਸਾਨੂੰ ਕਿਸੇ ਚੀਜ ਦੀ ਲੋੜ ਨਹੀ । ਜਿੱਸ ਨੇ ਧੀ ਦੇ ਦਿੱਤੀ ਉਸ ਨੇ ਕੁਝ ਵੀ ਨਹੀ ਲਕੋ ਕੇ ਰੱਖਿਆ ।
ਇੱਹ ਗਲ ਸੁਣ ਕੇ ਹਰਨੇਕ ਦੇ ਮਿੱਤਰ ,ਦੋਸਤ,ਰਿਸਤੇਦਾਰ ਤੇ ਪਿੰਡ ਵਾਸੀ ਅੱਸ ਅੱਸ ਕਰ ਉਠੇ ।
ਕੁਲਦੀਪ ਆਪਣੇ ਸਹੁਰੇ ਘਰ ਬਹੁਤ ਖੁਸ ਸੀ । ਉਸ ਨੂੰ ਹਰਜੀਤ ਵੱਲੋ ਤਾਂ ਪਿਆਰ ਮਿਲਣਾਂ ਹੀ ਸੀ ,ਉਸ ਨੂੰ ਸੱਸ,ਸਹੁਰੇ,ਨਨਾਣ ਅਤੇ ਦਿਉਰ ਵੱਲੋ ਵੀ ਕੋਈ ਤਕਲੀਫ ਨਹੀ ਸੀ ।ਕੁਲਦੀਪ ਸਕੂਲ ਟੀਚਰ ਸੀ । ਹਰਜੀਤ ਨੇ ਕੋਸਿਸ ਕਰਕੇ ਕੁਲਦੀਪ ਦੀ ਟ੍ਰਾਸਫਰ ਵੀ ਨਾਲ ਦੇ ਪਿੰਡ ਦੀ ਕਰਵਾ ਲਈ ।ਕੁਲਦੀਪ ਦੇ ਦਿੱਨ ਤੀਆਂ ਵਾਗ ਲੰਘ ਰਹੇ ਸਨ ।ਉਸ ਨੂੰ ਸਾਲ ਬੀਤਦੇ ਦਾ ਪਤਾ ਹੀ ਨਹੀ ਲੱਗਾ। ਹ੍ਹਰਜੀਤ ਦਾ ਛੋਟਾ ਭਰਾ ਮਨਦੀਪ ਬੀ ਐਸ ਸੀ ਕਰਕੇ ਇੰਨਸਪੈਕਟਰ ਲੱਗ ਗਿਆ । ਉਸ ਦੀ ਸਾਦੀ ਦੀਆਂ ਗੱਲਾਂ ਘਰ ਵਿੱਚ ਚੱਲਣ ਲੱਗੀਆਂ । ਕਈ ਰਿਸਤਿਆਂ ਵਾਲੇ ਆ ਜਾ ਰਹੇ ਸਨ । ਉਸ ਦੀ ਸਾਦੀ ਦੀ ਗੱਲ ਬਾਰ ਵਿੱਚੋ ਆਏ ਜੈਲਦਾਰਾਂ ਦੇ ਨਾਲ ਪੱਕੀ ਹੋ ਗਈ । ਜਿਹਨਾਂ ਦਾ ਲੁਧਿਆਣੇ ਕੋਲ ਬਹੁਤ ਵੱਡਾ ਫਾਰਮ ਸੀ ।ਉਹਨਾਂ ਕੋਲ ਚੌਦਾਂ,ਪੰਦਰਾਂ ਬੱਸਾਂ ,ਦੱਸ ਟਰੱਕ ਅਤੇ ਤਿੰਨ ਰਾਈਸ ਸੈਲਰ ਸਨ ।
ਮਨਦੀਪ ਦੇ ਵਿਆਹ ਵਿੱਚ ਜੈਲਦਾਰਾਂ ਨੇ ਇੱਕ ਕਾਰ ,ਪੰਜਾਹ ਤੋਲੇ ਸੋਨਾਂ , ਕਲਰ ਟੀ ਵੀਫਰਿੱਜ , ਕੂਲਰ , ਕਪੜੇ ਧੋਣ ਵਾਲੀ ਮਸੀਨ ਤੇ ਹੋਰ ਜੋ ਨਿੱਕਾ ਮੋਟਾ ਸਮਾਨ ਦਿੱਤਾ ਉਸ ਦਾ ਕੋਈ ਹਿਸਾਬ ਕਿਤਾਬ ਹੀ ਨਹੀ ਸੀ । ਪਰ ਜੋ ਮਨਦੀਪ ਦੇ ਘਰ ਵਾਲੀ ਸੀ । ਉਸ ਦਾ ਰੰਗ ਪੱਕਾ ਸੀ ,ਕੱਦ ਦੀ ਵੀ ਮੱਧਰੀ ਸੀ । ਉਸ ਦਾ ਮਨਦੀਪ ਦੇ ਨਾਲ ਕੋਈ ਮੇਲ ਨਹੀ ਸੀ । ਪਰ ਸੀ ਸਾਧੂ ਸੁਭਾ ।ਨਾਮ ਸੀ ਸਿਮਰਨ ਕੌਰ । ਮਨਦੀਪ ਦੀ ਸਾਦੀ ਵਾਲੇ ਦਿਨ ਤੋ ਹੀ ਕੁਲਦੀਪ ਨੂੰ ਮਹਿਸੂਸ ਹੋਣ ਲੱਗਿਆ ,ਕਿ ਘਰ ਦੇ ਉਸ ਨੂੰ ਪਹਿਲਾਂ ਦੀ ਤਰਾਂ ਪਿਆਰ ਨਾਲ ਨਹੀ ਬੁਲਾਉਦੇ । ਸੱਸ ਤੇ ਨਨਾਣ ਜੋ ਪਹਿਲਾਂ ਹਰ ਕੰਮ ਵਿੱਚ ਉਸ ਦੀ ਸਲਾਹ ਲੈਦੀਆਂ ਸਨ । ਹੁਣ ਉਹ ਕੁਲਦੀਪ ਦੀ ਜਗਾ ਮਨਦੀਪ ਦੇ ਘਰ ਵਾਲੀ ਨੂੰ ਪੁਛਣ ਪਛੌਣ ਲੱਗੀਆਂ । ਉਹ ਗੱਲਾਂ ਗੱਲਾਂ ਵਿੱਚ ਕੁਲਦੀਪ ਨੂੰ ਦਾਜ ਨਾਂ ਲਿਆਉਣ ਦੀਆਂ ਗੱਲਾਂ ਵੀ ਚਿਤਾਰਨ ਲੱਗੀਆਂ । ਕੁਲਦੀਪ ਨੇ ਹਰਜੀਤ ਨੂੰ ਵੀ ਕਈ ਵਾਰ ਦੱਸਿਆ । ਉਸ ਦੇ ਕੰਨ ਤੇ ਵੀ ਜੂੰਂਅ ਨਹੀ ਸਰਕੀ । ਕੁਲਦੀਪ ਨੂੰ ਹਰਜੀਤ ਵੀ ਬੱਦਲਿਆ ਹੋਇਆ ਲੱਗਾ ।
ਕੁਲਦੀਪ ਮਾਂ ਬਨਣ ਵਾਲੀ ਸੀ । ਸੱਸ ਅਤੇ ਨਨਾਣ ਉਸ ਨੂੰ ਬਹਾਤ ਤੰਗ ਕਰਦੀਆਂ । ਸਕੂਲ ਜਾਣ ਤੋ ਪਹਿਲਾਂ ਕੁਲਦੀਪ ਤੋ ਰੋਟੀ ਟੁੱਕ ,ਭਾਡੇ ਮਾਜਣਾਂ ਤੇ ਘਰ ਦੀ ਸਫਾਈ ਦਾ ਸਾਰਾ ਕੰਮ ਕਰਵਾਇਆ ਜਾਣ ਲੱਗਾ । ਹਰਜੀਤ ਜੋ ਅੱਗੇ ਕੁਲਦੀਪ ਨੂੰ ਸਕੂਟਰ ਤੇ ਨਾਲ ਲੈ ਕੇ ਜਾਇਆ ਕਰਦਾ ਸੀ ,ਹੁਣ ਉਹ ਵੀ ਪਹਿਲਾਂ ਹੀ ਜਾਣ ਲੱਗਾ । ਕੁਲਦੀਪ ਨੂੰ ਉਸ ਹਾਲਤ ਵਿੱਚ ਸਾਈਕਲ ਤੇ ਸਕੂਲ ਜਾਣਾਂ ਪੈਦਾ । ਮਨਦੀਪ ਦੇ ਘਰ ਵਾਲੀ ਹਮੇਸਾ
ਕੁਲਦੀਪ ਨਾਲ ਕੰਮ ਵਿੱਚ ਹੱਥ ਵਟਾਉਦੀ । ਉਹ ਸਦਾ ਹੀ ਕੁਲਦੀਪ ਦਾ ਵੱਡੀਆਂ ਭੇਣਾਂ ਵਾਂਗ ਸਤਿਕਾਰ ਕਰਦੀ ।
ਇੱਕ ਦਿੱਨ ਤਾਂ ਹਰਜੀਤ ਨੇ ਹੱਦ ਹੀ ਕਰ ਦਿੱਤੀ ।ਮਾਂ ਦੇ ਆਖੇ ਲੱਗ ਕੇ ਉਸ ਨੇ ਬਿਨਾਂ ਕਿੱਸੇ ਗੱਲ ਦੇ ਕੁਲਦੀਪ ਨੂੰ ਬਹੁਤ ਕੁੱਟਿਆ । ਕੁਲਦੀਪ ਨੇ ਕਾਰਨ ਪੁਛਿਆ । ਹਰਜੀਤ ਗੁਸੇ ਵਿੱਚ ਬੋਲਿਆ , ਮੈਨੂੰ ਇਉ ਪੁਛਦੀ ਐ ,ਜਿਵੇ ਕਿਸੇ ਗੱਲ ਦਾ ਪਤਾ ਹੀ ਨਾਂ ਹੋਵੇ । ਜਿੱਸ ਦਿੱਨ ਦਾ ਮਨਦੀਪ ਵਿਆਹਿਆ ਮੈਨੂੰ ਤਾਂ ਧਰਤੀ ਵਿਹਲ ਨਹੀ ਦਿੰਦੀ । ਮੇਰੀ ਵੀ ਕੋਈ ਜਿੰਦਗੀ ਹੈ । ਮੈ ਵੀ ਉਹਦੇ ਬਰਾਬਰ ਦਾ ਹੀ ਮਾਲਕ ਹਾਂ । ਉਹਦੇ ਵਾਲਿਆਂ ਨੂੰ ਵੇਖ ਕੇ ਹੀ ਤੇਰੇ ਵਾਲੇ ਕੰਜਰ ਕੁਝ ਹੋਸ ਕਰਦੇ । ਮੈ ਵੀ ਲੋਕਾਂ ਵਿੱਚ ਉਚੀ ਧੋਣ ਕਰਕੇ ਤੁਰਨ ਜੋਗਾ ਤਾਂ ਰਹਿ ਜਾਦਾਂ ।
ਜਿਸ ਦਿੱਨ ਉਹ ਦਿੰਦੇ ਸਨ । ਉਸ ਦਿੱਨ ਤਾਂ ਤੁਸੀ ਲਿਆ ਨਹੀ । ਦਿੰਦੇ ਸੀ ਆਪ ਦੀ ਭੈਣ ਦਾ----। ਸਾਲੇ ਨੰਗ ਕਿਤੋ ਦੇ ।ਅਖਦਾ ਹੋਇਆ ਹਰਜੀਤ ਘਰੋ ਬਾਹਰ ਨਿੱਕਲ ਗਿਆ ।
ਕੁਲਦੀਪ ਕੌੜੀ ਘੁੱਟ ਭਰਕੇ ਚੁੱਪ ਕਰ ਗਈ ।ਪਹਿਲਾਂ ਤਾਂ ਉਸ ਦੇ ਮਨ ਵਿੱਚ ਆਈ ,ਕਿ ਜਾ ਕੇ ਬਾਪੂ ਨੂੰ ਸਾਰੀ ਗੱਲ ਦੱਸ ਦੇਵੇ । ਉਸੇ ਸਮੇ ਹੀ ਉਸ ਦੇ ਮਨ ਵਿੱਚ ਖਿਆਲ ਆਇਆ ਇੱਹ ਮੇਰਾ ਆਪਣਾ ਦੁੱਖ ਹੈ । ਮੈ ਉਹਨਾਂ ਨੂੰ ਦੱਸ ਕੇ ਕਾਹਨੂੰ ਦੁੱਖੀ ਕਰਾਂ । ਇੱਹ ਮੈ ਖੁਦ ਹੀ ਝੱਲਾਂਗੀ । ਜੇ ਮੈ ਇੱਹਨਾਂ ਨੂੰ ਦਾਜ ਲੈਣ ਦਾ ਮਜਾ ਨਾਂ ਚਖਾਇਆ ਤਾਂ ਮੈ ਵੀ ਪਿਉ ਦੀ ਧੀ ਨਹੀ। ਜੇ ਇੱਹ ਸਾਰੀ ਉਮਰ ਯਾਦ ਨਾਂ ਰੱਖਣ ਤਾਂ ਮੇਰਾ ਨਾਂਮ ਵੀ ਕੁਲਦੀਪ ਨਹੀ । ਕੁਲਦੀਪ ਨੂੰ ਸਿਮਰਨ ਤੋ ਕਨਸੋ ਮਿੱਲ ਗਈ ਸੀ । ਕਿ ਪ੍ਰਵਾਰ ਕੁਝ ਹੋਰ ਹੀ ਸੋਚੀ ਬੈਠਾ ਹੈ । ਕੁਲਦੀਪ ਨੂੰ ਵਧੇ ਹੋਏ ਹਾਊਸ ਰਿੰਟ ਦਾ ਬਕਾਇਆ ਮਿਲਿਆ । ਉਸ ਨੇ ਬਜਾਰ ਵਿੱਚੋ ਇੱਕ ਛੋਟਾ ਟੇਪ ਰਿਕਾਰਡਰ ਖਰੀਦ ਲਿਆ । ਘਰ ਲਿਆ ਕੇ ਉਸ ਨੇ ਲਕੋ ਕੇ ਰੱਖ ਲਿਆ । ਟੇਪ ਦਾ ਕੁਲਦੀਪ ਤੇ ਸਿਮਰਨ ਤੋ ਬਿਨਾਂ ਕਿਸੇ ਨੂੰ ਪਤਾ ਨਹੀ ਸੀ । ਕੁਲਦੀਪ ਨੂੰ ਇੱਕ ਸਾਮ ਨੂੰ ਹਰਜੀਤ ਨੇ ਫਿਰ ਕੋਈ ਬਹਾਨਾਂ ਬਣਾ ਕੇ ਬਹੁਤ ਕੁੱਟਿਆ । ਕੁੱਟ ਕੇ ਉਹ ਦੂਸਰੇ ਕਮਰੇ ਵਿੱਚ ਆਪਣੀ ਮਾਂ , ਭੈਣ ਤੇ ਬਾਪੂ ਕੋਲ ਦੂਸਰੇ ਕਮਰੇ ਵਿੱਚ ਚਲਿਆ ਗਿਆ । ਸਿਮਰਨ ਵੀ ੳਸ ਕਮਰੇ ਵਿੱਚ ਹੀ ਸੀ । ਉਹ ਚਾਰੇ ਮਸਵਰਾ ਕਰ ਰਹੇ ਸਨ ਕਿ ਆਪਾਂ ਬੱਚਾ ਹੋਣ ਤੋ ਪਹਿਲਾਂ ਹੀ ਇਹਦਾਂ ਟੈਟਾਂ ਨਿਬੇੜ ਦੇਈਏ । ਸਿਮਰਨ ਕਿਸੇ ਬਹਾਨੇ ਨਾਲ ਕੁਲਦੀਪ ਨੂੰ ਆ ਕੇ ਦੱਸ ਗਈ । ਕੁਲਦੀਪ ਨੇ ਟੇਪ ਰਿਕਾਰਡਰ ਚੱਕੀ ।ਦੋਹਾਂ ਕਮਰਿਆਂ ਦੇ ਵਿੱਚ ਇੱਕ ਛੋਟੀ ਜਿਹੀ ਬਾਰੀ ਸੀ । ਜਿਸ ਨੂੰ ਦੋਨੋ ਸਾਇਡਾਂ ਤੇ ਪਲਾਈ ਲਾਈ ਹੋਈ ਸੀ । ਆਪਣੇ ਪਾਸੇ ਤੋ ਖੋਹਲ ਕੇ ਟੇਪ ਨੂੰ ਚਾਲੂ ਕਰਕੇ ਉਸ ਵਿੱਚ ਰੱਖ ਦਿੱਤਾ । ਟੇਪ ਵਿੱਚ ਉਹਨਾਂ ਦੀਆਂ ਸੱਭ ਗੱਲਾਂ ਰਿਕਾਡ ਹੋ ਗਈਆਂ । ਦੂਸਰੇ ਦਿੱਨ ਸਕੂਲ ਜਾ ਕੇ ਕੱਲੀ ਨੇ ਬੈਠ ਕੇ ਉਹ ਸੁਣੀ । ਕੁਲਦੀਪ ਨੇ ਸਕੂਲ ਵਿੱਚੋ ਛੁੱਟੀ ਲਈ ।ਆਪਣੇ ਪੇਕਿਆਂ ਨੂੰ ਚਲੀ ਗਈ । ਪਿੰਡ ਜਾ ਕੇ ਕੁਲਦੀਪ ਨੇ ਆਪਣੇ ਬਾਪੂ ਅਤੇ ਸਰਪੰਚ ਨੂੰ ਸਾਰੀ ਕਹਾਣੀ ਜਾ ਦੱਸੀ । ਉਹ ਟੇਪ ਵੀ ਉਹਨਾਂ ਨੂੰ ਸੁਣਾ ਦਿੱਤੀ ।
ਅਗਲੇ ਦਿੱਨ ਸਰਪੰਚ ਨੇ ਪਿੰਡ ਦੇ ਮੋਹਤਵਾਰ ਚਾਰ ਆਦਮੀ ਹੋਰ ਨਾਲ ਲਏ । ਕੁਲਦੀਪ ਨੂੰ ਨਾਲ ਲੈ ਕੇ ਐਸ ਐਸ ਪੀ ਦੇ ਜਾ ਪੇਸ ਹੋਏ । ਸਾਰੀ ਹਕੀਕਤ ਦੱਸ ਕੇ ਕੁਲਦੀਪ ਨੇ ਉਹ ਟੇਪ ਵੀ ਐਸ ਐਸ ਪੀ ਨੂੰ ਸੁਣਾ ਦਿੱਤੀ । ਐਸ ਐਸ ਪੀ ਨੇ ਉਸ ਸਮੇ ਹੀ ਥਾਣੇ ਨੂੰ ਵਾਇਰਲੈਸ ਕਰ
ਦਿਤੀ । ਥਾਣੇਦਾਰ ਨੂੰ ਇੱਹ ਹਦਾਇਤ ਕਰ ਦਿੱਤੀ ਕਿ ਉਹਨਾਂ ਨੂੰ ਹੁਣੇ ਹੀ ਗਿਰਫਤਾਰ ਕਰ ਕੇ ਪਰਚਾ ਕੱਟ ਕੇ ਸਾਮ ਤੱਕ ਅਦਾਲਤ ਵਿੱਚ ਪੇਸ ਕਰੋ ।
ਕੇਸ ਅਦਾਲਤ ਵਿੱਚ ਗਿਆ । ਸਾਰਾ ਪ੍ਰਵਾਰ ਮੁਕਰਨ ਲੱਗਾ । ਉਹਨਾਂ ਦਾ ਵਕੀਲ ਵਿਆਹ ਵਾਲੀ ਮੂਵੀ ਚੱਕੀ ਫਿਰੇ । ਜੱਜ ਨੂੰ ਕਹਿਣ ਲੱਗਾ ਸਰ ਆਪ ਨੂੰ ਇੱਹ ਮੂਵੀ ਵੇਖ ਕੇ ਸਾਰੀ ਕਹਾਣੀ ਦਾ ਪਤਾ ਲੱਗ ਜਾਵੇ ਗਾ ।
ਕੁਲਦੀਪ ਦੇ ਵਕੀਲ ਨੇ ਜੱਜ ਨੂੰ ਆਖਿਆ ਗਿਆ । ਕਿ ਸਾਡੇ ਵੱਲੋ ਅਦਾਲਤ ਨੂੰ ਦੁਰਖਾਸਤ ਹੈ ਕਿ ਐਸ ਐਸ ਪੀ ਸਾਹਿਬ ਨੂੰ ਗਵਾਹੀ ਦੇਣ ਲਈ ਅਦਾਲਤ ਵੱਲੋ ਬੁਲਾਇਆ ਜਾਵੇ । ਜਿਹਨਾਂ ਦੀ ਹਦਾਇਤ ਤੇ ਇੱਹ ਕੇਸ ਦਰਜ ਕੀਤਾ ਗਿਆ ।
ਜੱਜ ਨੇ ਅਗਲੀ ਤਰੀਕ ਤੇ ਪਹੁੰਚਣ ਲਈ ਐਸ,ਐਸ,ਪੀ ਨੂੰ ਨੋਟਿਸ ਜਾਰੀ ਕਰ ਦਿੱਤਾ ।
ਅਗਲੀ ਤਰੀਕ ਤੇ ਐਸ ਐਸ ਪੀ ਨੇ ਖੁਦ ਪੇਸ ਹੋ ਕੇ ਉਹ ਟੇਪ ਜੱਜ ਦੇ ਪੇਸ ਕੀਤੀ । ਜੱਜ ਨੇ ਟੇਪ ਭਰੀ ਅਦਾਲਤ ਵਿੱਚ ਸੁਣੀ । ਸੁਣ ਕੇ ਸੱਭ ਹੱਕੇ ਬੱਕੇ ਰਹਿ ਗਏ । ਸਾਰਿਆਂ ਨੇ ਆਪਣਾਂ ਕਸੂਰ ਇੱਕਬਾਲ ਕੀਤਾ ।
ਇੱਸ ਤੋ ਪਹਿਲਾਂ ਕਿ ਜੱਜ ਆਪਣਾਂ ਹੁਕਮ ਸੁਣਾਉਦਾ । ਕੁਲਦੀਪ ਨੇ ਜੱਜ ਤੋ ਆਗਿਆ ਲੈ ਕੇ ਆਖਿਆ । ਮੈ ਅਦਾਲਤ ਨੂੰ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਇਹਨਾਂ ਨੂੰ ਵਰੀ ਕਰ ਦਿੱਤਾ ਜਾਵੇ । ਪਰ ਮੈਨੂੰ ਮੇਰੇ ਪਤੀ ਹਰਜੀਤ ਸਿੰਘ ਦੀ ਸਾਰੀ ਜਾਇਦਾਦ ਵਿੱਚੋ ਅੱਧਾ ਹਿਸਾ ਮੇਰੇ ਸਹੁਰਾ ਸਾਹਿਬ ਨੂੰ ਆਖ ਕੇ ਮੇਰੇ ਨਾਮ ਕਰਵਾਈ ਜਾਵੇ । ਜਿਸ ਨਾਲ ਮੈ ਆਪਣਾ ਅਤੇ ਪੈਦਾ ਹੋਣ ਵਾਲੇ ਬੱਚੇ ਦਾ ਪੇਟ ਪਾਲ ਸਕਾਂ । ਹੋਰ ਜੇ ਕਰ ਸਾਡੇ ਉਪਰ ਕਿਸੇ ਤਰਾਂ ਦਾ ਕੋਈ ਹਮਲਾ ਹੋਵੇ ਜਾ ਸਾਨੂੰ ਕੋਈ ਮਾਰ ਦੇਵੇ । ਉਹ ਇਹਨਾਂ ਤੋ ਬਿੰਨਾਂ ਕੋਈ ਹੋਰ ਨਹੀ ਹੋਵੇਗਾ । ਜੱਜ ਨੇ ਆਪਣਾਂ ਹੁਕਮ ਸਣਾਉਦੇ ਨੇ ਆਖਿਆ । ਸਾਰੇ ਕੇਸ ਨੂੰ ਸੁਣ ਕੇ ਅਦਾਲਤ ਇੱਸ ਸਿੱਟੇ ਤੇ ਪਹੁੰਚੀ ਹੈ ਕਿ ਹਰਜੀਤ ਸਿੰਘ ਦੇ ਪਿਤਾ ਦੀ ਕੁਲ ਜਾਇਦਾਦ ਵਿੱਚੌ ਅੱਧਾ ਹਿਸਾ ਕੁਲਦੀਪ ਦੇ ਨਾਮ ਕਰਵਾਇਆ ਜਾਵੇ । ਜਿਸ ਵਿੱਚੋ ਅੱਧੀ ਜਮੀਨ ਦੀ ਆਮਦਨੀ ਹਰਜੀਤ ਸਿੰਘ ਚਾਹੇ ਤਾਂ ਲੈ ਸਕਦਾ ਹੈ । ਹਰਜੀਤ ਸਿੰਘ ਉਸ ਜਮੀਨ ਦੀ ਆਮਦਨ ਹੀ ਖਾ ਸਕਦਾ ਹੈ ਨਾ ਕਿ ਉਸ ਨੂੰ ਵੇਚ ਸਕੇਗਾ । ਜੇ ਕਰ ਅਦਾਲਤ ਦੇ ਹੁਕਮ ਦੀ ਪਾਲਣਾਂ ਪੰਦਰਾਂ ਦਿੱਨਾਂ ਦੇ ਵਿੱਚ ਨਹੀ ਕੀਤੀ ਜਾਦੀ ਤਾਂ ਦੋਸੀਆਂ ਨੂੰ ਬਾ ਮੁਸੱਕਤ ਉਮਰ ਕੈਦ ਦੀ ਸਜਾ ਭੁਗਤਣੀ ਪਵੇਗੀ ।
''ਅਮਰਜੀਤ ਸਿੰਘ ,
ਸਿੱਧੂ ਬੱਧਨੀ ਵਾਲਾ ''।