ਰੋਹੀਆਂ ਦਾ ਰਾਹੀ

 

 

ਅਮਰਜੀਤ ਸਿੰਘ ਸਿੱਧੂ ਬੱਧਨੀ ਵਾਲਾ

ਸੁਖਮੰਦਰ ਨੇ ਬੀ ਏ ਪਾਸ ਕਰ ਲਈ। ਉਸ ਦੀ ਅਤੇ ਉਸ ਦੇ ਦੋਸਤਾਂ ਦੀ, ਦਿਲੀਂ ਤਮੰਨਾਂ ਸੀ ਕਿ ਉਹ ਬਾਹਰ (ਪ੍ਰਦੇਸ਼) ਜਾਣਾ ਚਾਹੁੰਦੇ ਸਨ । ਉਹ ਇਕ ਦੋ ਏਜੰਟਾਂ ਕੋਲ ਗੇੜੇ ਵੀ ਮਾਰ ਆਏ ਸਨ । ਇਹਨਾਂ ਦਿਨਾਂ ਵਿੱਚ ਹੀ ਪੁਲੀਸ ਵਿੱਚ ਏ ਐਸ ਆਈ ਦੀ ਭਰਤੀ ਸੁਰੂ ਹੋ ਗਈ । ਸੁਖਮੰਦਰ ਆਪਣੇ ਦੋਸਤਾਂ ਨਾਲ ਜਲੰਧਰ ਭਰਤੀ ਹੋਣ ਲਈ ਚਲਿਆ ਗਿਆ । ਸੁਖਮੰਦਰ ਬਣਦਾ ਤਣਦਾ ਨੌਜਵਾਨ ਸੀ । ਦੂਸਰਾ ਉਸ ਦਾ ਮਾਮਾ ਜਿਲਾ ਜੱਥੇਦਾਰ ਸੀ । ਤੇ ਸਰਕਾਰ ਵੀ ਉਹਨਾਂ ਦੀ ਪਾਰਟੀ ਦੀ ਹੀ ਸੀ । ਉਸ ਦੀ ਸਿਫਾਰਸ਼ ਵੀ ਲੱਗ ਗਈ । ਸੁਖਮੰਦਰ ਨੂੰ ਭਰਤੀ ਕਰ ਲਿਆ ਗਿਆ । ਉਸ ਦੇ ਦੋਸਤ ਰਹਿ ਗਏ । ਸੁਖਮੰਦਰ ਦੀ ਪੋਸਟਿੰਗ ਭੁਲੱਥ ਥਾਣੇ ਦੀ ਹੋ ਗਈ । ਦਿਨ ਪਾ ਕੇ ਸੁਖਮੰਦਰ ਦੇ ਦੋਸਤਾਂઠ ਵਿਚੋਂ ਇਕ ਕਨੇਡਾ ਤੇ ਦੂਸਰਾ ਦੁਬਈ ਚਲਿਆ ਗਿਆ । ਜਦੋ ਵੀ ਉਨਾਂ ਦੀ ਚਿੱਠੀ ਆਉਦੀ । ਉਨਾਂ ਸਦਾ ਹੀ ਉਥੋ ਦੀ ਜਿੰਦਗੀ ਦੇ ਹਨੇਰੇ ਪੱਖ ਨੂੰ ਛੱਡ ਕੇ ਹਮੇਸਾ ਹੀ ਚਾਨਣੇ ਪੱਖ ਬਾਰੇ ਲਿਖਣਾਂ । ਅਸੀ ਅੱਜ ਆ ਵੇਖਿਆ ,ਅੱਜ ਅਸੀ ਆਹ ਕੀਤਾਂ । ਇਥੇ ਅਸਲੀ ਸਵਰਗ ਹੈ ਜਿਸ ਨੂੰ ਅਸੀ ਕਿਤਾਬਾਂ ਵਿੱਚ ਪੜਿਆ ਸੀ ਕਿ ਜਿਹੜਾ ਇਨਸਾਨ ਚੰਗੇ ਕੰਮ ਕਰਦਾ ਹੈ । ਉਸ ਨੂੰ ਮੌਤ ਤੋ ਮਗਰੋ ਮਿਲਦਾ ਹੈ। ਪਰ ਮੈ ਤਾਂઠઠ ਹੁਣ ਜਿਉਦੇ ਜੀਅ ਹੀ ਸਵਰਗ ਵਿੱਚ ਹਾਂ । ਇਸ ਤਰਾਂ ਦੀਆਂ ਗੱਲਾਂ ਕਨੇਡਾ ਵਾਲਾ ਲਿਖਦਾ ਹੀ ਰਹਿੰਦਾ । ਸੁਖਮੰਦਰ ਸੋਚਦਾ ਕਿ ਜੇ ਮੈ ਵੀ ਚਲਿਆ ਜਾਦਾ ਤਾਂ ਐਸਾਂ ਕਰਦਾ । ਉਹ ਆਖੀਰ ਨੂੰ ਕਿਸਮਤ ਤੇ ਲਿਆ ਕੇ ਛੱਡ ਦਿੰਦਾ ।
ਥਾਣੇ ਵਿੱਚ ਕਿਸੇ ਨੇ ਆ ਕੇ ਇੱਕ ਏਜੰਟ ਦੇ ਖਿਲਾਫ ਅਰਜੀ ਦਿੱਤੀ । ਨਿਰਮਲ ਸਿੰਘ (ਨਿੰਮਾ) ਏਜੰਟ ਨੇ ਸਾਡੇ ਕੋਲੋ ਦੋ ਸਾਲ ਪਹਿਲਾਂ ਤਿੰਨ ਲੱਖ ਰੁਪਏ ਲਏ ਸਨ ।ਸਾਡੇ ਮੁੰਡੇ ਨੂੰ ਯੋਰਪ ਭੇਜਣ ਦੇ । ਹੁਣ ਜਦ ਵੀ ਅਸੀ ਪੁਛਦੇ ਹਾਂ ਉਹ ਕੋਈ ਰਾਹ ਨਹੀ ਦਿੰਦਾ । ਆਲ ਮਟੋਲ ਹੀ ਕਰੀ ਜਾ ਰਿਹਾ ਹੈ ।
 ਮੁਣਸ਼ੀ ਨੇ ਆਪਣੀ ਫੀਸ ਲੈ ਕੇ , ਉਹ ਦਰਖਾਸਤ ਐਸ ਐਚ ਓ ਮੱਲੀ ਦੇ ਪੇਸ ਕਰ ਦਿੱਤੀ । ਅਰਜੀ ਦੇਣ ਵਾਲਿਆਂ ਨੂੰ ਆਖ ਦਿੱਤਾ ਕਿ ਦੋ ਤਿੰਨ ਦਿਨ ਤੱਕ ਆ ਕੇ ਪਤਾ ਕਰ ਲੈਣਾ ।
 ਮੱਲੀ ਦੀ ਅਤੇ ਸੁਖਮੰਦਰ ਦੀ ਉਗਾਲੀ ਸਾਂਝੀ ਸੀ । ਮੱਲੀ ਹਮੇਸ਼ਾ ਹੀ ਪੈਸੇ ਬਣਨ ਵਾਲਾ ਕੇਸ ਸੁਖਮੰਦਰ ਦੇ ਸਪੁਰਦ ਕਰਦਾ । ਮੱਲੀ ਨੂੰ ਪਤਾ ਸੀ ਕਿ ਥਾਣੇ ਵਿੱਚ ਸੁਖਮੰਦਰ ਹੀ ਇੱਕ ਅਜਿਹਾ ਇਮਾਨਦਾਰ ਮੁਲਾਜਮ ਹੈ ,ਜੋ ਅਗਲੇ ਤੋ ਲੈਦਾ ਹੈ । ਸੱਚ ਸੱਚ ਦੱਸ ਕੇ ਮੇਰਾ ਅੱਧ ਮੈਨੂੰ ਦੇ ਦਿੰਦਾ ਹੈ । ਉਹ ਬੇਈਮਾਨੀ ਨਹੀ ਕਰਦਾ । ਬਾਕੀ ਪੰਜਾਹ ਲੈ ਕੇ ਤੀਹ ਹੀ ਦੱਸਣ ਵਾਲੇ ਸਨ । ਮੱਲੀ ਪਹਿਲਾਂ ਹੀ ਉਨਾਂ ਤੋ ਪੰਜ ,ਦਵੰਜੀ ਹਿਸਾ ਲੈਦਾ ਸੀ ।
 ਮੁਣਸ਼ੀ ਨੇ ਮਾਰਕ ਕੀਤੀ ਹੋਈ ਦਰਖਾਸਤ ਸੁਖਮੰਦਰ ਨੂੰ ਦੇ ਦਿੱਤੀ । ਸੁਖਮੰਦਰ ਨੂੰ ਪਤਾ ਸੀ ਕਿ ਏਜੰਟ ਰਾਤ ਨੂੰ ਜਲਦੀ ਨਹੀ ਘਰੇ ਮਿਲਦੇ । ਉਹਨਾਂ ਦੀ ਸ਼ਾਮ ਹਮੇਸ਼ਾ ਹੀ ਆਪਣੇ ਗਾਹਕਾਂ ਨਾਲ ਸੁਰਮਈ ਹੁੰਦੀ ਹੈ । ਸਵੇਰ ਨੂੰ ਮਸਤੀ ਨਾਲ ਵੱਡੇ ਦਿਨ ਉਠਦੇ ਹਨ । ਇੱਸ ਲਈ ਉਸ ਨੇ ਆਪਣੇ ਨਾਲ ਦੇ ਤਿੰਨ ਸਿਪਾਹੀਆਂ ਨੂੰ ਰਾਤ ਨੂੰ ਹੀ ਸਮਝਾ ਦਿੱਤਾ । ਸੁਭਾ ਪੰਜ ਵਜੇ ਆਪਾਂ ਇੱਕ ਏਜੰਟ ਚੁਕ ਕੇ ਲਿਆਉਣਾ ਹੈ । ਇਸ ਲਈ ਰਾਤ ਨੂੰ ਵੱਧ ਨਹੀ ਪੀਣੀ । ਟਾਇਮ ਨਾਲ ਹੀ ਤਿਆਰ ਹੋ ਜਾਇਓ ।
 ਇਕ ਸਿਪਾਹੀ ਨੂੰ ਸੁਖਮੰਦਰ ਨੇ ਆਖਿਆ ਕਿ ਟੈਕਸੀ ਸਟੈਡ ਤੇ ਜਾ ਕੇ ਹੁਣੇ ਹੀ ਇਕ ਗੱਡੀ ਵਾਲੇ ਨੂੰ ਆਖ ਆ ਕਿ ਉਹ ਚਾਰ ਵਜਦੇ ਨੂੰ ਥਾਣੇ ਅੱਗੇ ਹੋਵੇ ।ਸਿਪਾਹੀ ਜਾ ਕੇ ਟੈਕਸੀ ਸਟੈਡ ਤੇ ਗੱਡੀ ਨੂੰ ਆਖ ਆਇਆ ।
 ਸਟੈਡ ਵਾਲੇ ਸਾਰੇ ਹੀ ਡਰਾਈਵਰ ,ਥਾਣੇ ਵਾਲਿਆਂ ਨਾਲ ਗੱਡੀ ਲਿਜਾਣ ਲਈ ਤਿਆਰ ਰਹਿੰਦੇ ਸਨ । ਜਦੋ ਮੱਲੀ ਨੇ ਆ ਕੇ ਥਾਣੇ ਦਾ ਚਾਰਜ ਲਿਆ ਸੀ ਉਸ ਨੇ ਟਰੱਕ ਯੁਨੀਅਨ ,ਟੈਕਸੀ ਸਟੈਡ ਤੇ ਟੈਪੂ ਯੁਨੀਅਨ ਦੇ ਪ੍ਰਧਾਨਾਂ ਤੇ ਕਮੇਟੀ ਮੈਬਰਾਂ ਨੂੰ ਥਾਣੇ ਬੁਲਾ ਕੇ ,ઠ ਗੱਲ ਬਾਤ ਕਰ ਲਈ ਸੀ । ਤੁਹਾਨੂੰ ਵੰਗਾਰ ਵੇਲੇ ਤੇਲ ਦੇ ਨਾਲ ਡਰਾਈਵਰ ਦਾ ਬਣਦਾ ਖਰਚਾ ਜਰੂਰ ਮਿਲੇਗਾ । ਜੇ ਕਿਸੇ ਨੂੰ ਮੁਲਾਜਮ ਨਹੀ ਦਿੰਦੇ ਜਾਂ ਦਿਵਾਉਦੇ ।ਤੁਸੀ ਬੇਝਿਜਕ ਮੇਰੇ ਕੋਲ ਆ ਜਾਣਾਂ । ਮੈ ਸੱਭ ਨੂੰ ਉਸਦਾ ਬਣਦਾ ਹਿਸਾਬ ਜਰੂਰ ਦਿਵਾਵਾਂ ਗਾ ।
ਸਵੇਰ ਨੂੰ ਸਾਢੇ ਚਾਰ ਵੱਜਦੇ ਨੂੰ ਤਿਆਰ ਹੋ ਕੇ ਸੁਖਮੰਦਰ ਤੇ ਸਿਪਾਹੀ ਥਾਣੇ ਆ ਗਏ । ਗੱਡੀ ਵਾਲਾ ਡਰਾਈਵਰ ਪਹਿਲਾਂ ਹੀ ਤਿਆਰ ਖੜਾ ਸੀ । ਪੰਜ ਵਜਦੇ ਨੂੰ ਉਨਾਂ ਗੱਡੀ ਨਿੰਮੇ ਦੇ ਦਰਾਂ ਮੂਹਰੇ ਜਾ ਰੋਕੀ । ਸਿਪਾਹੀਆਂ ਨੇ ਉਤਰ ਕੇ ਦਰਵਾਜਾ ਜਾ ਖੜਕਾਇਆ । ਨਿੰਮੇ ਦੇ ਘਰ ਵਾਲੀ ਨੇ ਦਰਵਾਜਾ ਖੋਹਲਿਆ । ਉਹ ਪੁਲੀਸ ਨੂੰ ਵੇਖ ਕੇ ਠਠੰਬਰ ਜਿਹਾ ਗਈ । ਉਹ ਮਨ ਵਿੱਚ ਸੋਚ ਰਹੀ ਸੀ ਅੱਗੇ ਤਾਂ ਹਰ ਰੋਜ ਕੋਈ ਨਾਂ ਕੋਈ ਕੰਮ ਵਾਲਾ(ਬਾਹਰ ਜਾਣ ਵਾਲਾ) ਹੀ ਆਉਦਾ ਸੀ । ਆਹ ਪੈਦੜ ਅੱਜ ਮੂੰਹ ਹਨੇਰੇ ਕਿਧਰੋ ਆ ਗਏ । ਪੁਲਿਸ ਤੇ ਨੰਬਰਦਾਰ ਤਾਂ ਕਹਿੰਦੇ ਮੱਥੇ ਲੱਗੇ ਵੀ ਮਾੜੇ ਹੁੰਦੇ ਐ । ਉਹ ਕੁਝ ਘਬਰਾ ਜਿਹੀ ਗਈ ਸੀ । ਉਸ ਦੇ ਬੋਲਣ ਤੋ ਪਹਿਲਾਂ ਹੀ ਸੁਖਮੰਦਰ ਨੇ ਬੜੀ ਨਿਮਰਤਾ ਨਾਲ ਆਖਿਆ , ਨਿਰਮਲ ਸਿੰਘ ਘਰ ਹੀ ਨੇ । ਅਸੀ ਉਹਨਾਂ ਤੋ ਕੁਝ ਸਲਾਹ ਲੈਣ ਆਏ ਹਾਂ ।
ਸੁਖਮੰਦਰ ਦੇ ਬੋਲ ਸੁਣ ਕੇ ਨਿੰਮੇ ਦੇ ਘਰ ਵਾਲੀ ਨੂੰ ਕੁਝ ਸ਼ਾਤੀ ਜਿਹੀ ਆਈ ।
ਹਾਂ ਵੀਰ ਜੀ , ਉਹ ਘਰ ਹੀ ਨੇ । ਆਖ ਕੇ ਉਹ ਅੱਗੇ ਹੋ ਤੁਰੀ । ਕਮਰੇ ਦਾ ਦਰਵਾਜਾ ਖੋਹਲ ਕੇ ਕਹਿੰਦੀ ਬੈਠੋ, ਮੈ ਉਹਨਾਂ ਨੂੰ ਉਪਰੋ ਬੁਲਾ ਕੇ ਲਿਆਉਦੀ ਹਾਂ ।
 ਉਪਰ ਜਾ ਕੇ ਨਿੰਮੇ ਨੂੰ ਕਹਿਣ ਲੱਗੀ , ਜੀ ਤੁਹਾਨੂੰ ਪੁਲੀਸ ਵਾਲੇ ਮਿਲਣ ਆਏ ਐ ।
 ਪੁਲੀਸ ਦਾ ਨਾਂਮ ਸੁਣ ਕੇ ਨਿਰਮਲ ਦਾ ਮੂੰਹ ਇੱਕ ਦਮ ਬੱਗਾ ਪੂਣੀ ਵਰਗਾ ਹੋ ਗਿਆ । ਉਸ ਦੇ ਮੂੰਹੋ ਮਸਾਂ ਹੀ ਨਿਕਲਿਆ । ਤੂੰ ਦੱਸ ਦਿੱਤਾ ਉਨਾਂ ਨੂੰ , ਬਈ ਮੈ ਘਰੇ ਹੀ ਹਾਂ ।
 ਹਾਂ, ਉਹ ਕਹਿੰਦੇ ਨੇ ਕਿ ਅਸੀ ਤੁਹਾਡੇ ਕੋਲੋਂ ਕੋਈ ਸਲਾਹ ਲੈਣੀ ਹੈ । ਹੋ ਸਕਦਾ ਹੈ ਉਨਾਂ ਨੇ ਵੀ ਕਿਸੇ ਨੂੰ ਬਾਹਰ ਭੇਜਣਾ ਹੋਵੇ ।
ਭੇਜਣਾਂ ਇਨਾਂ ਨੇ ਆਪਦੀ ਭੈਣ-----। ਮੈਨੂੰ ਪਤਾ ਹੈ ਮੇਰੇ ਸਾਲੇ ਭਟਨੂਰੇ ਵਾਲਿਆਂ ਦਾ ਸਿਆਪਾ ਹੋਊ । ਮੇਰੇ ਪਤਿਉਰਿਆਂ ਨੂੰ ਕਿਹਾ ਸੀ ਦੋ ਮਹੀਨੇ ਚ ਤੁਹਾਡਾ ਕੰਮ ਕਰ ਦਿਆਗਾਂ । ਲੰਬਾ ਜਿਹਾ ਸਾਹ ਲੈਦਾ ਕਹਿੰਦਾ, ਜਦੋਂ ਤੂੰ ਆਖ ਹੀ ਦਿੱਤਾ ਹੈ ਚੱਲਦੇ ਹਾਂ । ਤੂੰ ਚਾਹ ਬਣਾ , ਮੈ ਸੁੰਘਦਾ ਮੂੰਹ ਕੀ ਬੋਲਦੇ ਐ ।
 ਨਿੰਮੇ ਨੇ ਆ ਕੇ , ਬੜੇ ਹੀ ਇਤਫਾਕ ਨਾਲ ਸਾਰਿਆਂ ਨੂੰ ਸੱਤਿ ਸ੍ਰੀ ਅਕਾਲ ਬੁਲਾਈ ।
 ਨਿਰਮਲ ਸਿੰਘ ਤੁਹਾਡਾ ਹੀ ਨਾਮ ਹੈ , ਸੁਖਮੰਦਰ ਨੇ ਪੁਛਿਆ ।
 ਹਾਂ ਜੀ ।
ਮੇਰਾ ਨਾਮ ਸੁਖਮੰਦਰ ਸਿੰਘ ਹੈ , ਮੈ ਭੁਲੱਥ ਥਾਣੇ ਵਿੱਚ ਲੱਗਾ ਹਾਂ । ਸਾਨੂੰ ਪਤਾ ਲੱਗਾ ਹੈ ਤੂੰ ਕਬੂਤਰ ਬਾਜੀ ਕਰਦਾਂ ਏ । ਸਾਡੇ ਕੋਲ ਤੇਰੇ ਖਿਲਾਫ ਭਟਨੂਰੇ ਤੋ ਦੁਰਖਾਸਤ ਆਈ ਹੈ । ਤੂੰ ਉਨਾਂ ਤੋਂ ਤਿੰਨ ਲੱਖ ਰੁਪਏ ਕਾਫੀ ਸਾਰੇ ਟਾਈਮ ਦਾ ਲਈ ਫਿਰਦਾ ਏਂ । ਤੂੰ ਉਨਾਂ ਦਾ ਕੋਈ ਕੰਮ ਵੀ ਨਹੀ ਕੀਤਾ ।
ਵੇਖੋ ਸਰਦਾਰ ਹੀ ਉਹ ਕੱਲ ਮੇਰੇ ਕੋਲ ਵੀ ਆਏ ਸਨ । ਮੈ ਉਹਨਾਂ ਨੂੰ ਇੱਕ ਮਹੀਨੇ ਦਾ ਟਾਇਮ ਦਿੱਤਾ ਹੈ । ਮੈ ਉਨਾਂ ਨੂੰ ਇਹ ਵੀ ਕਿਹਾ ਹੈ , ਕਿ ਜੇ ਤੁਹਾਡਾ ਮੁੰਡਾ ਇੱਕ ਮਹੀਨੇ ਵਿੱਚ ਟਿਕਾਣੇ ਨਹੀ ਪਹੁੰਚਦਾ ਤਾਂ ਮੈ ਸਾਰੇ ਪੈਸੇ ਸਣੇ ਵਿਆਜ ਵਾਪਸ ਦੇਵਾਂਗਾ ।
ਨਿੰਮੇ ਦੇ ਘਰ ਵਾਲੀ ਚਾਹ ਲੈ ਕੇ ਆ ਗਈ । ਚਾਹ ਦੇ ਨਾਲ ਮਠਿਆਈ , ਬਿਸਕੁਟ , ਨਮਕੀਨ ਕਾਜੂ ਤੇ ਬਦਾਮ ਰੱਖ ਗਈ । ਨਿੰਮੇ ਨੇ ਸਾਰਿਆਂ ਨੂੰ ਚਾਹ ਫੜਾਈ , ਪਲੇਟਾਂ ਵੱਲ ਨੂੰ ਉਹ ਆਪ ਹੀ ਹੋ ਗਏ । ਭੁੱਖਾ ਬੋਕ ਜਿਵੇ ਲੁੰਗ ਨੂੰ ਪੈਦਾ , ਮੁਲਾਜਮਾਂ ਨੇ ਪਲਾਂ ਵਿੱਚ ਹੀ ਪਲੇਟਾਂ ਖਾਲੀ ਕਰ ਦਿਤੀਆਂ ।
 ਚਾਹ ਵਾਲੀ ਖਾਲੀ ਪਿਆਲੀ ਮੇਜ ਤੇ ਰੱਖਦਿਆ ਸੁਖਮੰਦਰ ਉਠ ਕੇ ਨਿੰਮੇ ਨੂੰ ਇੱਕ ਪਾਸੇ ਲੈ ਗਿਆ । ਉਸ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ । ਵੇਖ ਬਈ ਨਿਰਮਲ ਸਿੰਘਾ ,ਤੈਨੂੰ ਪਤਾ ਅੱਜ ਕੱਲ ਸਰਕਾਰ ਨੇ ਕਿੰਨੀ ਸਖਤੀ ਕੀਤੀ ਹੈ । ਕਬੂਤਰ ਬਾਜੀ ਦੇ ਚੱਕਰ ਵਿੱਚ ਜੋ ਵੀ ਡਿੱਕੇ ਆਉਦਾ ਉਸ ਉਪਰ ਸਿਧਾ ਪਰਚਾ ਦਰਜ ਹੁੰਦਾ ਹੈ । ਤੇਰੇ ਵਾਲੀ ਗੱਲ ਉਪਰ ਵੱਡੇ ਅਫਸਰਾਂ ਕੋਲ ਪਹੁੰਚ ਚੁਕੀ ਹੈ । ਇਸ ਲਈ ਤੁੰ ਸਾਡੇ ਨਾਲ ਥਾਣੇ ਚੱਲਣਾਂ ਹੈ । ਵੱਡੇ ਸਰਦਾਰ ਦਾ ਤਾਂ ਹੁਕਮ ਸੀ ਤੈਨੂੰ ਮਿਲਣ ਸਾਰ ਹੱਥ ਕੜੀ ਲਾ ਕੇ ਉਨਾਂ ਦੇ ਪੇਸ ਕੀਤਾ ਜਾਵੇ । ਸੁਖਮੰਦਰ ਨੇ ਪਹਿਲਾਂ ਤਾਂ ਉਸ ਨੂੰ ਪੂਰਾ ਡਰਾਇਆ । ਉਸੇ ਪਲ ਹੀ ਅਸਲੀ ਮਕਸਿੱਦ ਲਈ ਢਿੱਲ ਵੀ ਦੇ ਦਿੱਤੀ ।
 ਸਰਦਾਰ ਜੀ , ਤੁਸੀ ਸੇਵਾ ਦੱਸੋ । ਮੈ ਕਿਹੜਾ ਤੁਹਾਡੇ ਤੋ ਭੱਜਾਂ । ਨਿੰਮੇ ਨੇ ਡਰਦੇ ਡਰਦੇ ਨੇ ਆਖਿਆ । ਮੈਨੂੰ ਜੋ ਹੁਕਮ ਕਰੋਗੇ ਮੈ ਤਿਆਰ ਹਾਂ । ਨਿੰਮਾਂ ਡਰਦਾ ਲਿੱਸੋ ਲਿੱਸ ਲਾਹੀ ਖੜਾ ਸੀ । ਹੁਣ ਤਾਂ ਸਿਰਫ ਥਾਪੀ ਦੇ ਕੇ ਚੋਣ ਦੀ ਬਾਕੀ ਸੀ ।
ਜੇ ਤੂੰ ਨਹੀ ਭੱਜਦਾ ਤਾਂ ਭੱਜਦੇ ਸਰਦਾਰ ਜੀ ਨਹੀ । ਤੈਨੂੰ ਮੇਰੇ ਵਰਗੇ ਸ਼ਾਹੀ ਅਫਸਰ ਵੀ ਘੱਟ ਹੀ ਮਿਲਣ ਗੇ । ਸੁਖਮੰਦਰ ਨੇ ਆਪਣੇ ਆਪ ਹੀ ਆਪਣੀ ਸਿਫਤ ਕੀਤੀ ।ਤੇ ਕਹਿਣ ਲੱਗਾ ।
 ਵੇਖ ਬਈ ਨਿਰਮਲ ,ਕੰਮ ਤਾਂ ਸਾਲਾ ਔਖਾ ਹੈ, ਗੱਲ ਉਪਰ ਤੱਕ ਪਹੁੰਚੀ ਹੋਈ ਹੈ । ਪਰ ਫੇਰ ਵੀ ਜੇ ਤੇਰਾ ਉਨਾਂ ਨਾਲ ਰਾਜੀਨਾਵਾਂ ਕਰਵਾ ਦੇਈਏ ਇੱਕ ਮਹੀਨੇ ਵਾਲੀ ਸ਼ਰਤ ਉਤੇ , ਨਾਲੇ ਤੂੰ ਬਦਨਾਮੀ ਤੋ ਬਚ ਜਾਵੇਗਾ । ਪਰ ਆਖ ਕੇ ਸੁਖਮੰਦਰ ਸਿਰ ਜਿਹਾ ਖੁਰਕਣ ਲੱਗਾ ।
 ਸਰ ਜਿਵੇ ਤੁਸੀ ਮਰਜੀ ਕਰੋ । ਮੇਰੀ ਇੱਜਤ ਬਚਾਵੋ । ਮੈ ਕਿਸੇ ਵੀ ਤਰਾਂ ਆਪ ਤੋ ਨਹੀ ਭੱਜਦਾ ।
 ਵੇਖ ਬਈ ਨਿਰਮਲ ਸਿੰਘ ,ਜੇ ਤੂੰ ਇਸ ਤਰਾਂ ਚਾਹੁੰਨਾਂ ਏ ਤਾਂ ਤੈਨੂੰ ਪੈਂਤੀ ਹਜਾਰ ਦੇਣਾਂ ਪਵੇਗਾ । ਸਾਡੇ ਪੱਲੇ ਤਾਂ ਇਸ ਵਿਚੋ ਪਾਂਜਾ ਚੌਕਾ ਵੀ ਪੈਣ ਦੀ ਜਾਕ ਨਹੀ । ਇਨਾਂ ਨਾਲ ਤਾਂ ਉਪਰਲੇ ਅਫਸਰਾਂ ਦੇ ਢਿੱਡ ਹੀ ਮਸਾਂ ਪੂਰੇ ਜਾਣਗੇ ।
ਉਹਨਾਂ ਦਾ ਸੌਦਾ ਤੀਹ ਹਜਾਰ ਵਿੱਚ ਤੈਅ ਹੋ ਗਿਆ । ਨਿੰਮੇ ਨੇ ਆਖਿਆ ਸਰਦਾਰ ਜੀ ਬੈਂਕ ਦਸ ਵਜੇ ਖੁਲ੍ਹੇਗਾ । ਮੈ ਸਾਢੇ ਦਸ ਵਜਦੇ ਨੂੰ ਤੁਹਾਡੇ ਕੋਲ ਪਹੁੰਚ ਜਾਵਾਂਗਾ ।
 ਨਿਰਮਲ ਗੱਡੀ ਵਾਲੇ ਨੂੰ ਦੋ ਸੌ ਦੇ ਦੇ । ਇਹਦਾ ਤਾਂ ਹਿਸਾਬ ਮੁਕੂ । ਸੁਖਮੰਦਰ ਨੇ ਆਖਿਆ ।
 ਨਿਰਮਲ ਨੇ ਪੈਂਟ ਦੀ ਮਗਰਲੀ ਜੇਬ ਵਿੱਚੋ ਬਟੂਆ ਕੱਢਿਆ , ਪੰਜਾਹ ਪੰਜਾਹ ਦੇ ਨਵੇ ਚਾਰ ਨੋਟ ਕੱਢ ਕੇ ਡਰਾਈਵਰ ਨੂੰ ਫੜਾ ਦਿੱਤੇ ।
 ਨਵੇ ਨੋਟਾਂ ਨਾਲ ਭਰਿਆ ਬਟੂਆ ਵੇਖ ਸਿਪਾਹੀਆਂ ਦੀਆਂ ਲਾਲਾਂ ਜਿਹੀਆਂ ਡਿੱਗ ਰਹੀਆਂ ਸਨ । ਪਰ ਉਨਾਂ ਦੀ ਕੋਈ ਪੇਸ ਨਹੀ ਸੀ ਜਾ ਰਹੀ । ਸੁਖਮੰਦਰ ਦੇ ਇਸ਼ਾਰੇ ਨਾਲ ਸਾਰੇ ਗੱਡੀ ਵਿੱਚ ਬੈਠੇ ,ਗੱਡੀ ਫਰਾਟੇ ਮਾਰਦੀ ਥਾਣੇ ਪਹੁੰਚ ਗਈ ।
 ਥਾਣੇ ਆ ਕੇ ਸੁਖਮੰਦਰ ਨੇ ,ਮੱਲੀ ਨੂੰ ਸਾਰੀ ਗੱਲ ਦੱਸ ਦਿਤੀ ।
ਮੈਨੂੰ ਪਤਾ ਹੈ ਸੁਖਮੰਦਰ , ਇਕੋ ਇੱਕ ਤੂੰ ਹੀ ਹੈਂ ,ਥਾਣੇ ਵਿੱਚ ਜਿਹੜਾ ਸੱਪ ਵੀ ਮਾਰਦਾਂ ਏਂ ,ਅਤੇ ਸੋਟਾ ਵੀ ਬਚਾ ਬਚਾ ਲੈਨਾਂ ਏਂ । ਮੱਲੀ ਨੇ ਕੁੰਢੀਆਂ ਮੁੱਛਾਂ ਤੇ ਹੱਥ ਫੇਰਦੇ ਨੇ ਸੁਖਮੰਦਰ ਨੂੰ ਸ਼ਾਬਾਸੇ ਦਿੱਤੀ ।
 ਸਾਢੇ ਦਸ ਵਜਦੇ ਨੂੰ ਨਿਰਮਲ ਪੈਸੇ ਲੈ ਕੇ ਥਾਣੇ ਵਿੱਚ ਪਹੁੰਚ ਗਿਆ । ਸੁਖਮੰਦਰ, ਨਿਰਮਲ ਨੂੰ ਨਾਲ ਲੈ ਕੇ ਸਾਮ੍ਹਣੇ ਚਾਹ ਵਾਲੀ ਦੁਕਾਨ ਤੇ ਚਲਿਆ ਗਿਆ । ਚਾਹ ਪੀਦਿਆਂ ਨਿਰਮਲ ਨੇ ਕੋਟ ਦੀ ਜੇਬ ਵਿੱਚੋਂ ਪੈਸੇ ਕੱਢ ਕੇ ਫੜਾਉਦਿਆਂઠ ਆਖਿਆ । ਸਰਦਾਰ ਜੀ ਗਿਣ ਲਵੋ , ਪੂਰਾ ਤੀਹઠ ਹੈ ।
 ਸੁਖਮੰਦਰ ਨੇ ਪੈਸੇ ਫੜ ਕੇ ਕੋਟ ਦੀ ਅੰਦਰਲੀ ਜੇਬ ਵਿੱਚ ਪਾਉਦੇ ਨੇ ਆਖਿਆ । ਮੈਨੂੰ ਪਤਾ ਹੈ ਪੂਰੇ ਹੀ ਹਨ । ਪਰ ਨਿਰਮਲਾ ਜੇ ਮੇਰੇ ਵਰਗੇ ਨੇ ਜਾਣਾ ਹੋਵੇ ਕਿੰਨਾ ਕੋ ਖਰਚਾ ਆਵੇਗਾ । ਚਾਹ ਦਾ ਆਖਰੀ ਘੁਟ ਭਰਕੇ ਖਾਲੀ ਕੱਪ ਮੇਜ ਤੇ ਰਖਦੇ ਸੁਖਮੰਦਰ ਨੇ ਆਖਿਆ ।
ਸਰ ਤੁਸੀ ਨੌਕਰੀ ਛੱਡ ਕੇ ਕਿੱਥੇ ਜਾਣਾ । ਤੁਹਾਡਾ ਤਾਂ ਯੋਰਪ ਇੱਥੇ ਹੀ ਹੈ । ਬਿੰਨਾਂ ਕੰਮ ਕਰਨ ਤੋਂ ਛਿੱਤਰઠ ਨਾਲ ਝਾੜਦੇ ਹੋ । ਕਾਹਨੂੰ ਐਵੇਂ ਜੀ ਟੀ ਰੋਡ ਨੂੰ ਛੱਡ ਕੇ ਰੋਹੀਆਂ ਦੇ ਰਾਹੀਂ ਪੈਦੇ ਹੋ ।
 ਮੈ ਤੇਰੇ ਨਾਲ ਮਜਾਕ ਨਹੀ ਕਰਦਾ ਮੇਰਾ ਬਾਹਰ ਜਾਣ ਦਾ ਪੂਰਾ ਇਰਾਦਾ ਹੈ । ਮੈ ਭਰਤੀ ਹੋਣ ਤੋ ਪਹਿਲਾਂ ਵੀ ਫਿਲੌਰ ਵਾਲੇ ਭਲਵਾਨ ਨਾਲ ਗੱਲ ਕੀਤੀ ਸੀ । ਮੈ ਪੁਲੀਸ ਵਿੱਚ ਭਰਤੀ ਹੋਣ ਕਰਕੇ ਰਹਿ ਗਿਆ ਸਾਂ । ਮੇਰੇ ਦੋਸਤ ਸਾਰੇ ਹੀ ਬਾਹਰ ਚਲੇ ਗਏ ਹਨ । ਮੇਰੀ ਵੀ ਪੂਰੀ ਤਮੰਨਾਂ ਹੈ ਕਿ ਇਕ ਵਾਰ ਬਾਹਰ ਜਾ ਕੇ ਵੇਖਣਾਂ ਹੈ । ਤੂੰ ਦੱਸ ਕਿੰਨੇ ਲੱਗਣ ਗੇ ਸੁਖਮੰਦਰ ਨੇ ਨਿੰਮੇ ਨੂੰ ਆਖਿਆ ।
 ਸਰ ਜੇ ਤੁਸੀ ਜਾਣਾ ਹੋਵੇ , ਜਿੰਨੇ ਦਿੱਲੀ ਵਾਲੇ ਲੈਦੇ ਹਨ । ਆਪਾਂ ਉਨਾਂ ਤੋ ਉਸ ਵਿਚੋ ਵੀ ਪੰਦਰਾਂ ਵੀਹ ਹਜਾਰ ਘੱਟ ਕਰਵਾ ਲਵਾਗੇ । ਮੇਰੇ ਹਿਸਾਬ ਨਾਲ ਤੁਹਾਡਾ ਦੋ ਸਵਾ ਦੋ ਲੱਖ ਵਿੱਚ ਸਰ ਜਾਵੇਗਾ । ਜੇ ਫਲੈਟ ਸਿੱਧੀ ਕਰਨੀ ਹੋਵੇ ਤਾਂ ਪੱਚੀ ਵੱਧ ਲੱਗਦੇ ਹਨ । ਨਿੰਮੇ ਨੇ ਆਖਿਆ ।
ਤਕਰੀਬਨ ਢਾਈ ਵਿੱਚ ਸਰ ਜਾਵੇਗਾ ।ਸੁਖਮੰਦਰ ਨੇ ਪੁਛਿਆ ।
ਹਾਂ ਜੀ , ਆਪਾਂ ਇੱਸ ਤੋ ਵੱਧ ਨਹੀ ਦਿੰਦੇ । ਨਿੰਮੇ ਨੇ ਭਰੋਸੇ ਨਾਲ ਕਿਹਾ ।
 ਫਿਰ ਦੱਸ ਕਦੋਂ ਦੇਵਾਂ ਪਾਸਪੋਰਟ , ਸੁਖਮੰਦਰ ਜਿਵੇ ਪਹਿਲਾਂ ਹੀ ਤਿਆਰੀ ਕਰੀ ਬੈਠਾ ਸੀ ।ਪੈਸੇ ਦੱਸ ਕਦੋ ਦੇਣੇ ਪੈਣਗੇ ।
ਤੁਸੀ ਮੈਨੂੰ ਪਾਸ ਪੋਰਟ ਲਿਆ ਕੇ ਦੇ ਦੇਣਾ । ਪਾਸ ਪੋਰਟ ਨੂੰ ਮੈ ਵੀਜਾ ਲੱਗਣ ਲਈ ਦਿਲੀ ਭੇਜ ਦੇਵਾਂਗਾ । ਜਿਸ ਦਿਨ ਵੀਜਾ ਲੱਗ ਗਿਆ , ਤੁਸੀ ਪੈਸੇ ਲੈ ਚੱਲਿਓ । ਆਪਾਂ ਪਾਸ ਪੋਰਟ ਲੈ ਅਵਾਂਗੇ । ਪਹਿਲਾਂ ਆਪਾਂ ਨੂੰ ਸਿਰਫ ਪੱਚੀ ਹਜਾਰ ਹੀ ਦੇਣਾ ਪਵੇਗਾ , ਨਿੰਮੇ ਨੇ ਆਖਿਆ ।
 ਪਾਸ ਪੋਰਟ ਤਾਂ ਇੱਥੇ ਹੀ ਮੇਰੇ ਕਮਰੇ ਵਿੱਚ ਪਿਆ ਹੈ । ਭਾਵੇਂ ਅੱਜ ਹੀ ਲੈ ਜਾ । ਤੂੰ ਜਰਾ ਦੋ ਕੋ ਮਿੰਟ ਇਥੇ ਬੈਠ , ਮੈ ਥਾਣੇ ਹੋ ਆਵਾਂ । ਫਿਰ ਆਪਾਂ ਕਮਰੇ ਵਿੱਚ ਚਲਦੇ ਹਾਂ ਤੈਨੂੰ ਪਾਸ ਪੋਰਟ ਤੇ ਪੈਸੇ ਮੈ ਅੱਜ ਹੀ ਦੇ ਦਿੰਦਾਂ ਹਾਂ । ਆਖ ਕੇ ਸੁਖਮੰਦਰ ਥਾਣੇ ਨੂੰ ਚਲਿਆ ਗਿਆ ।
 ਵੇਖ ਲੈ ਨਿਰਮਲ ਿਸੰਹਾਂ ਕੁਦਰਤ ਦੇ ਰੰਗ , ਗਿਆ ਸੀ ਸਾਲਾ ਏਜੰਟੀ (ਕਬੂਤਰ ਬਾਜੀ) ਦੇ ਕੇਸ ਵਿੱਚ ਫੜਨ । ਆਪ ਹੀ ਕਬੂਤਰ ਬਣਨ ਲੱਗਾ ਹੈ । ਨਿਰਮਲ ਮਨ ਵਿੱਚ ਹੀ ਆਖ ਰਿਹਾ ਸੀ ।
ਸੁਖਮੰਦਰ ਥਾਣਿਓ ਨਿਕਲਿਆ , ਨਿਰਮਲ ਨੂੰ ਨਾਲ ਲੈ ਕੇ ਆਪਣੇ ਕਮਰੇઠ ਵਿਚ ਆ ਗਿਆ । ਉਸ ਨੇ ਪਾਸ ਪਰੋਟ ਤੇ ਪੈਸੇ ਫੜਾਉਦੇ ਨੇ ਆਖਿਆ । ਜਿਤਨੀ ਵੀ ਜਲਦੀ ਹੋ ਸਕੇ ,ਉਤਨੀ ਹੀ ਜਲਦੀ ਕਰਨੀ ।
 ਨਿੰਮਾਂ ਪਾਸ ਪੋਰਟ ਤੇ ਪੈਸੇ ਲੈ ਕੇ ਅਗਲੇ ਦਿਨ ਹੀ ਦਿੱਲੀઠ ਆਪਣੇ ਆਕਾ ਕੋਲ ਚਲਾ ਗਿਆ । ਨਿੰਮੇ ਦੇ ਜੋਰ ਪਾਉਣ ਤੇ ਦਸ ਦਿਨਾਂ ਚੋ ਭਟਨੂਰੇ ਵਾਲੇ ਹਰਪ੍ਰੀਤ ਤੇ ਸੁਖਮੰਦਰ ਦਾ ਵੀਜਾ ਫਰਾਂਸ ਦਾ ਲਗਵਾ ਦਿੱਤਾ ।
 ਨਿੰਮੇ ਨੇ ਸੁਖਮੰਦਰ ਤੇ ਹਰਪ੍ਰੀਤ ਨੂੰ ਨਾਲ ਲਿਆ । ਦਿੱਲੀ ਜਾ ਕੇ ਨਿਰਮਲ ਨੇ ਸੁਖਮੰਦਰ ਤੋਂ ਪੈਸੇ ਲੈ ਲਏ । ਪਾਸ ਪੋਰਟ ਫੜਾਉਦੇ ਨਿਰਮਲ ਨੇ ਦੋਹਾਂ ਨੂੰ ਵੀਜਾ ਲੱਗਿਆ ਵਿਖਾਉਦੇ ਨੇ ਆਖਿਆ ,ਵੀਜਾ ਬਾਰਾਂ ਅਕਤੂਬਰ ਤੋ ਸੁਰੂ ਹੋ ਰਿਹਾ ਹੈ । ਇਹ ਵੀਜਾ ਗਿਆਰਾਂ ਦਸੰਬਰ ਤੱਕ ਹੈ । ਟਿੱਕਟ ਤੁਸੀ ਬਾਰਾਂ ਦੀ ਬਣਾ ਲਵੋ । ਜੇ ਟਿੱਕਟ ਤੁਸੀ ਆਪ ਬਣਾਉਣੀ ਹੈ ਤਾਂ ਤੁਹਾਡੀ ਮਰਜੀ ਹੈ । ਪਰ ਜੇ ਮੈਂਨੂੰ ਕਹੋ ਤਾਂ ਮੈ ਬਣਵਾ ਦੇਵਾਂਗਾ ।
 ਸੁਖਮੰਦਰ ਨੇ ਆਖਿਆ ,ਟਿੱਕਟ ਕਿੰਨੇ ਦੀ ਆਵੇਗੀ ।
ਜੇ ਮੈ ਖਰੀਦਾਂਗਾ ,ਤਾਂ ਤੁਹਾਡੇ ਨਾਲੋਂ ਪੰਜ ਸੌ ਸੱਸਤੀ । ਆਪਾਂ ਨੂੰ ਤੀਹ ਹਜਾਰ ਦੀ ਪਵੇਗੀ । ਸਾਡਾ ਹਰ ਰੋਜ ਦਾ ਵਾਹ ਹੈ । ਪੈਸੇ ਤੁਸੀ ਮੈਨੂੰ ਪਿੰਡ ਚੱਲ ਕੇ ਦੇ ਦੇਣੇ । ਮੈ ਇੱਥੇ ਇਨਾਂ ਨੂੰ ਆਖ ਦਿੰਦਾ ਹਾਂ ਇਹ ਟਿੱਕਟਾਂ ਆਪੇ ਹੀ ਬਣਵਾ ਦੇਣਗੇ ।
ਸੁਖਮੰਦਰ ਨੇ ਹਾਂ ਆਖ ਦਿੱਤੀ , ਉਸ ਦੇ ਹਾਂ ਕਹਿਣ ਤੇ ਹਰਪ੍ਰੀਤ ਨੇ ਵੀ ਹਾਂ ਕਰ ਦਿੱਤੀ ।
 ਥਾਣੇ ਆ ਕੇ ਸੁਖਮੰਦਰ ਨੇ ਮੱਲੀ ਨੂੰ ਸਾਰੀ ਕਹਾਣੀ ਦੱਸ ਦਿਤੀ । ਮੱਲੀ ਨੇ ਸੁਖਮੰਦਰ ਨੂੰ ਨੌਕਰੀ ਛੱਡ ਕੇ ਨਾਂ ਜਾਣ ਲਈ ਕਾਫੀ ਕਿਹਾ । ਸੁਖਮੰਦਰ ਮੰਨਿਆ ਨਹੀ । ਉਸ ਨੇ ਆਪਣਾਂ ਅਸਤੀਫਾ ਮੱਲੀ ਨੂੰ ਫੜਾਉਦੇ ਨੇ ਆਖਿਆ , ਸਰ ਜਿਸ ਦਿਨ ਮੈ ਪਹੁੰਚ ਗਿਆ ਆਪ ਨੂੰ ਫੋਨ ਕਰਕੇ ਦੱਸ ਦੇਵਾਂਗਾ । ਤੁਸੀ ਮੇਰੇ ਅਸਤੀਫੇ ਦੀ ਬਾਬਤ ਸਾਰੀ ਕਾਰਵਾਈ ਕਰਕੇ ਇਸ ਨੂੰ ਮਨਜੂਰ ਕਰਵਾ ਦੇਣਾ ।
ਬਾਰਾਂ ਅਕਤੂਬਰ ਨੂੰ ਫਰਾਂਸ ਪਹੁੰਚ ਕੇ ਸੁਖਮੰਦਰ ਨੇ ਫੋਨ ਕਰਕੇ ਮੱਲੀ ਨੂੰ ਦੱਸ ਦਿਤਾ । ਉਹ ਦੋਵੇ ਹਵਾਈ ਅੱਡੇ ਤੋ ਬਾਹਰ ਨਿਕਲੇ । ਉਹ ਗੁਰਦਵਾਰੇ ਜਾਣ ਲਈ ਟੈਕਸੀ ਸਟੈਡ ਤੇ ਗਏ । ਅੱਗੇ ਇਕ ਸਰਦਾਰ ਟੈਕਸੀ ਡਰਾਈਵਰ ਮਿਲ ਗਿਆ । ਜਿਹੜਾ ਉਨਾਂ ਨੂੰ ਗੁਰਦਵਾਰੇ ਛੱਡ ਗਿਆ ।
 ਹਰਪ੍ਰੀਤ ਦੇ ਰਿਸ਼ਤੇਦਾਰ ਜ਼ਰਮਨ ਵਿੱਚ ਸਨ । ਉਨਾਂ ਨੇ ਫੋਨ ਤੇ ਉਹਨਾਂ ਨਾਲ ਗੱਲ ਬਾਤ ਕੀਤੀ । ਜ਼ਰਮਨ ਵਾਲਿਆਂ ਨੇ ਆਪਣੇ ਇਕ ਦੋਸਤ ਨੂੰ ਇਹਨਾਂ ਨੂੰ ਜ਼ਰਮਨ ਦੀਆਂ ਟਿੱਕਟਾਂ ਲੈ ਕੇ ਟਰੇਨ ਚੜਾ ਦੇਣ ਲਈ ਆਖਿਆ । ਉਹ ਦੋਵੇ ਜ਼ਰਮਨ ਪਹੁੰਚ ਗਏ ।
ਜ਼ਰਮਨ ਪਹੁੰਚ ਕੇ ਸੁਖਮੰਦਰ ਨੂੰ ਇਕ ਰੈਸਟੋਰੈਂਟ ਵਿੱਚ ਭਾਡੇ ਂਮਾਜਣ ਦਾ ਕੰਮ ਮਿਲ ਗਿਆ । ਸੁਖਮੰਦਰ ਭਾਡੇਂ ਧੋਦਾਂ ਕਈ ਵਾਰੀ ਸੋਚਦਾ ਆਪੇ ਹੀ ਹੱਸਣ ਲੱਗਦਾ । ਉਹ ਆਪਣੇ ਮਨ ਵਿੱਚ ਕਹਿੰਦਾ ,ਉਹ ਅਖਾਣ ਕਿਸੇ ਨੇ ਮੇਰੇ ਵਰਗੇ ਉਪਰ ਹੀ ਲਿਖਿਆ ਹੋਣਾਂ ।
 '' ਜੱਟ ਦੀ ਵੇਖੋ ਅਕਲ ਗਈ , ਮੱਝ ਵੇਚ ਕੇ ਘੋੜੀ ਲਈ ।
 ਦੁੱਧ ਪੀਣੋ ਗਿਆઠ , ਲਿੱਦ ਢੋਣੀ ਪਈ ।"
ઠਮੈ ਵੀ ਥਾਣੇਦਾਰੀ ਨੂੰ ਲੱਤ ਮਾਰ ਕੇ, ਚੌਕੀਦਾਰੀ ਲੈ ਲਈ । ਪਰ ਕੰਮ ਨੂੰ ਉਹ ਹਮੇਸ਼ਾ ਦਿਲ ਲਾ ਕੇ ਕਰਦਾ । ਉਸ ਨੇ ਕਦੇ ਵੀ ਮਾਲਕਾਂ ਨੂੰ ਸ਼ਕਾਇਤ ਦਾ ਮੌਕਾ ਨਹੀ ਸੀ ਦਿੱਤਾ ।
 ਤਿੰਨ ਚਾਰ ਸਾਲ ਵਿੱਚ ਸੁਖਮੰਦਰ ਉਸ ਰਿਸਟੋਰੈਟ ਵਿੱਚ ਕੰਮ ਕਰਦਾ ਕਰਦਾ ਕੁਕ ਬਣ ਗਿਆ । ਇਸ ਦੇ ਨਾਲ ਹੀ ਵੇਟਰ ਦਾ ਕੰਮ ਕਰਦੀ ਇੱਕ ਕੁੜੀ ਨਾਲ ਗੱਲ ਬਾਤ ਹੋ ਗਈ । ਸੁਖਮੰਦਰ ਤੇ ਉਹ ਇਕੱਠੇ ਰਹਿਣ ਲੱਗੇ । ਉਹ ਸੁਖਮੰਦਰ ਨਾਲ ਵਿਆਹ ਕਰਾਉਣ ਲਈ ਮੰਨ ਗਈ । ਸੁਖਮੰਦਰ ਨੇ ਪਿੰਡੋਂ ਵਿਆਹ ਲਈ ਲੋੜੀਦੇ ਸਾਰੇ ਕਾਗਜਾਤ ਮੰਗਵਾ ਲਏ । ਸੁਖਮੰਦਰ ਦਾ ਵਿਆਹ ਹੋ ਗਿਆ । ਸੁਖਮੰਦਰ ਨੂੰ ਦੋ ਸਾਲ ਦਾ ਵੀਜਾ ਮਿੱਲ ਗਿਆ । ਵਿਆਹ ਤੋ ਛੇ ਮਹੀਨੇ ਮਗਰੋਂ ਸੁਖਮੰਦਰ ਹੋਰਾਂ ਨੇ ਦੋ ਮਹੀਨੇ ਦੀ ਛੁੱਟੀ ਲਈ । ਉਹ ਆਪਣੀ ਘਰਵਾਲੀ(ਮੇਮ ) ਨੂੰ ਨਾਲ ਲੈ ਪਿੰਡ ਛੁੱਟੀ ਆ ਗਿਆ ।
 ਸੁਖਮੰਦਰ ਹੋਰੀ ਚਾਰ ਭਰਾ ਸਨ । ਵੱਡੇ ਦੋ ਖੇਤੀ ਕਰਦੇ ਸਨ । ਤੀਜਾ ਫੋਜ ਵਿੱਚ ਸੀ ,ਫੋਜੀ ਵਿਆਹ ਤੋਂ ਛੇ ਮਹੀਨੇ ਮਗਰੋ ਆਪਣੀ ਫੈਮਲੀ ਨੂੰ ਨਾਲ ਹੀ ਲੈ ਗਿਆ ਸੀ ।ਉਹ ਤਾਂ ਸਾਲ ,ਦੋ ਸਾਲ ਬਾਅਦ ਕਦੇ ਮਹੀਨਾਂ ਵੀਹ ਦਿਨ ਹੀ ਛੁੱਟੀ ਆਉਦਾ ਸੀ ।
 ਸੁਖਮੰਦਰ ਦੀ ਵੱਡੀ ਭਰਜਾਈ ਆਪਣੀ ਛੋਟੀ ਭੈਣ ਦਾ ਰਿਸ਼ਤਾ ਸੁਖਮੰਦਰ ਨੂੰ ਕਰਾਉਣਾ ਚਾਹੁੰਦੀ ਸੀ ।ਉਸ ਨੇ ਆਪਣੇ ਮਾਪਿਆਂ ਨੂੰ ਵੀ ਇੱਸ ਲਈ ਪਹਿਲਾਂ ਹੀ ਮਨਾ ਲਿਆ ਹੋਇਆ ਸੀ ।
 ਜਦੋਂ ਸੁਖਮੰਦਰ ਦੇ ਨਾਲ ਗੋਰੀ(ਮੇਮ) ਆ ਗਈ । ਭਰਜਾਈ ਨੇ ਆਪਣੇ ਬਾਪ ਤੇ ਵੀਰਾਂ ਨੂੰ ਆਖ ਦਿਤਾ ਕਿ ਉਹ ਭੈਣ ਦਾ ਵਿਆਹ ਹੋਰ ਕਿਧਰੇ ਕਰ ਦੇਣ । ਮੇਮ ਨਾਲ ਹੋਣ ਕਰਕੇ ਕਿਸੇ ਦਾ ਦਿਲ ਨਹੀ ਕੀਤਾ ਸੁਖਮੰਦਰ ਨਾਲ ਵਿਆਹ ਦੀ ਗੱਲ ਤੋਰਨ ਲਈ । ਮੇਮ ਸਾਰੀ ਦਿਹਾੜੀ ਸੁਖਮੰਦਰ ਦੇ ਨਾਲ ਹੀ ਚੁੰਬੜੀ ਰਹਿੰਦੀ ਸੀ । ਸੁਖਮੰਦਰ ਜੇ ਪਿਸ਼ਾਬ ਕਰਨ ਵੀ ਜਾਦਾ ਤਾਂ ਉਹ ਗੁਸ਼ਲਖਾਨੇ ਦੇ ਬਾਰ ਮੂਹਰੇ ਹੀ ਖੜੀ ਰਹਿੰਦੀ । ਭਰਜਾਈਆਂ ਉਸ ਨੂੰ ਸੁਖਮੰਦਰ ਨੂੰ ਚੱਟਦੀ ਚੁੰਮਦੀ ਵੇਖ ਕੇ ਮੂੰਹ ਦੂਸਰੇ ਪਾਸੇ ਕਰ ਕਰ ਹੱਸਦੀਆਂ । ਸੁਖਮੰਦਰ ਮਹੀਨਾਂ ਕੋ ਪਿੰਡ ਰਿਹਾ ਫਿਰ ਕੁਝ ਦਿਨ ਰਾਜਸਥਾਨ ਤੇ ਸ਼ਿਮਲੇ ਘੁੰਮਣ ਤੋ ਮਗਰੋਂ ਵਾਪਸ ਜ਼ਰਮਨ ਆ ਗਿਆ ।
ਖੁੱਲਾ ਵੀਜਾ ਮਿਲਣ ਤੱਕ ਸੁਖਮੰਦਰ ਦੀ ਉਮਰ ਤਕਰੀਬਨ ਅਠੱਤੀ ਸਾਲ ਦੀ ਹੋ ਗਈ ਸੀ । ਸੁਖਮੰਦਰ ਨੇ ਦੂਸਰੇ ਵਿਆਹ ਬਾਰੇ ਕਦੇ ਵੀ ਨਹੀ ਸੀ ਸੋਚਿਆ ।ਉਹ ਤਾਂ ਹੁਣ ਸਾਰੀ ਉਮਰ ਆਪਣੀ ਜੀਵਨ ਸਾਥਣ ਨਾਲ ਹੀ ਬਿਤਾਉਣਾ ਚਾਹੁੰਦਾ । ਪਰ ਕੁਦਰਤ ਨੂੰ ਕੁਝ ਹੋਰ ਹੀ ਮੰਨਜੂਰ ਸੀ ।
 ਇਕ ਦਿਨ ਸੁਖਮੰਦਰ ਕੰਮ ਤੋ ਅੱਧੀ ਛੁੱਟੀ ਕਰਕੇ ਆ ਰਿਹਾ ਸੀ । ਉਸ ਨੇ ਵੇਖਿਆ ਕਿ ਉਸ ਦੀ ਪਤਨੀ ਕਿਸੇ ਹੋਰ ਆਦਮੀ ਨਾਲ ਗੱਡੀ ਵਿੱਚ ਬੈਠੀ ਜਾ ਰਹੀ ਸੀ । ਉਸ ਨੌਜਵਾਨ ਦੀ ਇੱਕ ਬਾਂਹ ਪੱਤਨੀ ਦੇ ਮੋਢੇ ਤੇ ਰੱਖੀ ਹੋਈઠ ਸੀ ਤੇ ਉਹ ਆਪਣਾ ਸਿਰ ਉਸ ਦੀ ਛਾਤੀ ਨਾਲ ਚੁੰਮੇੜੀ ਬੈਠੀ ਸੀ । ਵੇਖ ਕੇ ਸੁਖਮੰਦਰ ਦੇ ਦਿਲ ਨੂੰ ਅੱਗ ਜਿਹੀ ਲੱਗ ਗਈ । ਉਹ ਭਰਿਆ ਪੀਤਾ ਘਰ ਆ ਗਿਆ । ਸਾਮ ਨੂੰ ਉਹ ਕੰਮ ਤੇ ਨਹੀ ਗਿਆ । ਫੋਨ ਕਰਕੇ ਉਸ ਨੇ ਚਿੱਤ ਢਿੱਲਾ ਹੋਣ ਦਾ ਬਹਾਨਾਂ ਬਣਾ ਕੇ ਛੁੱਟੀ ਕਰ ਲਈ ।
 ਸ਼ਾਮ ਨੂੰ ਪਤਨੀ ਜਦੋ ਘਰ ਆਈ ਤਾਂ ਸੁਖਮੰਦਰ ਨੇ ਉਸ ਨੂੰ ਉਸ ਆਦਮੀ ਦੇ ਨਾਲ ਜਾਣ ਦੀ ਬਾਬਤ ਪੁੱਛਿਆ । ਤੇ ਆਖਿਆ ਇਹ ਠੀਕ ਨਹੀ ਹੈ ।ਤੈਨੂੰ ਇੱਸ ਤਰਾਂ ਨਹੀ ਸੀ ਕਰਨਾਂ ਚਾਹੀਦਾ ।
 ਉਹ ਅੱਗੋਂ ਸੁਖਮੰਦਰ ਨੂੰ ਕਹਿਣ ਲੱਗੀ , ਉਹ ਮੇਰਾ ਦੋਸਤ ਹੈ । ਮੈ ਉਸ ਨਾਲ ਸਮੁੰਦਰ ਤੇ ਨਹੌਣ ਗਈ ਸਾਂ ।
 ਸੁਖਮੰਦਰ ਨੇ ਉਸ ਦਾ ਵਿਰੋਧ ਕੀਤਾ।
 ਉਸ ਨੇ ਸੁਖਮੰਦਰ ਨੂੰ ਸ਼ਪੱਸਟ ਹੀ ਆਖ ਦਿੱਤਾ । ਕਿ ਮੈ ਉਸ ਂਨੂੰ ਦਿਲੋ ਪਿਆਰ ਕਰਦੀ ਹਾਂ । ਮੈ ਆਪਣੇ ਮਿੱਤਰ ਨੂੰ ਮਿਲਣ ਤੋ ਬਿੰਨਾਂ ਨਹੀ ਰਹਿ ਸਕਦੀ । ਜੇ ਤੈਨੂੰ ਚੰਗਾ ਨਹੀ ਲੱਗਦਾ , ਤੂੰ ਆਪਣਾ ਘਰ ਵੱਖ ਲੈ ਲੈ । ਜੇ ਤੂੰ ਆਖੇਂ ਤਾਂ ਮੈ ਕੱਲ ਨੂੰ ਆਪਣੇ ਵਕੀਲ ਨੂੰ ਆਖ ਕੇ ਤਲਾਕ ਅਪਲਾਈ ਕਰ ਦਿੰਦੀ ਹਾਂ ।
 ਸੁਖਮੰਦਰ ਉਸ ਦੀਆਂ ਗੱਲਾਂ ਸੁਣ ਕੇ ਚੁਪ ਚਾਪ ਉਠਿਆ ,ਘਰੋਂ ਬਾਹਰ ਨਿਕਲ ਗਿਆ । ਉਸ ਨੇ ਪੰਪ ਤੋ ਬੋਤਲ ਲਈ ਤੇ ਆਪਣੇ ਦੋਸਤ ਕੋਲ ਚਲਿਆ ਗਿਆ । ਉਥੋ ਉਹ ਰਿਸਟੋਰੈਟ ਵਿੱਚ ਚਲੇ ਗਏ । ੳਹਨਾਂ ਸਾਰਿਆਂ ਨੇ ਮਸ਼ਵਰਾ ਕੀਤਾ । ਮਾਲਕ ਨੇ ਰਾਤ ਨੂੰ ਸੁਖਮੰਦਰ ਨੂੰ ਘਰੇ ਨਹੀ ਜਾਣ ਦਿੱਤਾ । ਉਸ ਦਾ ਵਿਚਾਰ ਸੀ ਉਹ ਅਗਲੇઠ ਦਿਨ ਉਸ ਕੁੜੀ ਨਾਲ ਗੱਲ ਕਰੇਗਾ । ਜਦੋ ਅਗਲੇ ਦਿਨ ਫੋਨ ਤੇ ਗੱਲ ਹੋਈ ਤਾਂ ਉਸ ਨੇ ਗੱਲ ਹੀ ਨਿਬੇੜ ਦਿੱਤੀ ਕਿ ਮੈ ਸੁਖਮੰਦਰ ਨਾਲ ਨਹੀ ਰਹਿ ਸਕਦੀ । ਮੈ ਆਪਣੀ ਜਿੰਦਗੀ ਆਪਣੇ ਢੰਗ ਨਾਲ ਜਿਉਣੀ ਹੈ । ਮੈ ਆਪਣੀ ਜਿੰਦਗੀ ਵਿੱਚ ਕਿਸੇ ਦਾ ਦਖਲ ਨਹੀ ਸਹਿਣ ਕਰ ਸਕਦੀ । ਇੱਸ ਲਈ ਮੈ ਆਪਣੇ ਵਕੀਲ ਨੂੰ ਆਖ ਦਿਤਾ ਹੈ ਕਿ ਅਸੀ ਅੱਜ ਤੋ ਅੱਡੋ ਅੱਡ ਰਹਾਂਗੇ । ਮੈ ਇਸ ਦੀ ਘਰੌ ਅੱਪ ਮਿਲਡਿੰਗ(ਘਰ ਵਿੱਚੋ ਰਹਾਇਸ਼ ਖਤਮ ਕਰ ਦੇਣੀ) ਕਰਵਾ ਦਿਤੀ ਹੈ । ਇਸ ਦੇ ਕੱਪੜੇ ਮੈ ਅਟੈਚੀ ਵਿੱਚ ਪਾ ਕੇ ਰੱਖ ਦਿਤੇ ਹਨ । ਇਹ ਜਦ ਮਰਜੀ ਆ ਕੇ ਲੈ ਜਾਵੇ । ਘਰ ਦੀਆਂ ਚਾਬੀਆਂ ਮੈਨੂੰ ਦੇ ਜਾਵੇ । ਅੱਜ ਤੋ ਮੇਰੇ ਨਾਲ ਮੇਰਾ ਦੋਸਤ ਹੀ ਮੇਰੇ ਘਰ ਰਹੇਗਾ । ਆਖ ਕੇ ਉਸ ਨੇ ਫੋਨ ਬੰਦ ਕਰ ਦਿਤਾ ।
 ਉਸ ਦਿਨ ਸੁਖਮੰਦਰ ਆਪਣੇ ਦੋਸਤ ਦੇ ਨਾਲ ਹੀ ਚਲਿਆ ਗਿਆ । ਸਵੇਰੇ ਉਠ ਕੇ ਸੁਖਮੰਦਰ ਤੇ ਉਹਦਾ ਦੋਸਤ ਸੁਖਮੰਦਰ ਦੇ ਘਰ ਚਲੇ ਗਏ ।ਸੁਖਮੰਦਰ ਕੋਲ ਘਰ ਦੀ ਚਾਬੀ ਸੀ ਪਰ ਫਿਰ ਵੀ ਉਸ ਨੇઠ ਘੰਟੀ ਮਾਰ ਕੇ ਦਰਵਾਜਾ ਖੁਲਵਾਇਆ । ਦਰਵਾਜਾ ਖੁਲਣ ਤੇ ਜਦ ਉਹ ਅੰਦਰ ਗਏ ਤਾਂ ਉਸ ਦੀ ਪਤਨੀ ਨੇ ਦੋ ਅਟੈਚੀ ਲਿਆ ਕੇ ਸੁਖਮੰਦਰ ਦੇ ਕੋਲ ਰੱਖਦੀ ਨੇ ਆਖਿਆ , ਮੈ ਤੇਰੇ ਸਾਰੇ ਕੱਪੜੇ ਇਹਨਾਂ ਵਿੱਚ ਪਾ ਦਿਤੇ ਹਨ । ਜੇ ਕਰ ਤੇਰੀ ਕੋਈ ਚੀਜ ਮੈਨੂੰ ਹੋਰ ਮਿਲ ਗਈ ਤਾਂ ਮੈ ਤੈਨੂੰ ਫੋਨ ਤੇ ਦੱਸ ਦੇਵਾਗੀ । ਉਨਾਂ ਨੇ ਸਮਾਨ ਚੱਕਿਆ ਤੇ ਆ ਗਏ । ਸੁਖਮੰਦਰ ਆਪਣੇ ਦੋਸਤ ਨਾਲ ਹੀ ਰਹਿਣ ਲੱਗਾ । ਇੱਕ ਸਾਲ ਦੋ ਮਹੀਨੇ ਵਿੱਚ ਉਨਾਂ ਦਾ ਤਲਾਕ ਹੋ ਗਿਆ ।
 ਸੁਖਮੰਦਰ ਪਿੰਡ ਛੁੱਟੀ ਆਇਆ । ਉਸ ਨੇ ਘਰ ਦਿਆਂ ਨੂੰ ਦੱਸਿਆ ਕਿ ਮੇਰਾ ਤਲਾਕ ਹੋ ਗਿਆ ਹੈ ਮੈ ਵਿਆਹ ਕਰਵਾਉਣ ਆਇਆਂ ਹਾਂ । ਭਰਜਾਈਆਂ ਨੇ ਉਸ ਦੀ ਗੱਲ ਦਾ ਮਜਾਕ ਉਡਾਇਆ ।
ਭਰਜਾਈਆਂ ਕਹਿਣ ਲੱਗੀਆਂ ,ਅੱਜੇ ਪੰਜ ਕੋ ਸਾਲ ਹੋਰ ਠਹਿਰ ਜਾਦਾ , ਪੁਰੇ ਪੰਜਾਹਾਂ ਦਾ ਤਾਂ ਹੋ ਜਾ । ਫਿਰ ਵਿਆਹ ਕਰਾਉਣ ਦਾ ਮਜਾ ਆਊਗਾ ।
 ਸੁਖਮੰਦਰ ਨੇ ਵੇਖਿਆ ,ਘਰ ਦੇ ਤਾਂ ਕੋਈ ਗੱਲ ਸੁਣਦੇ ਨਹੀ । ਉਸ ਨੇ ਆਪਣੇ ਇੱਕ ਦੋਸਤ ਨਾਲ ਸਲਾਹ ਕਰਕੇ ਅਖਬਾਰ ਵਿੱਚ ਇਸ਼ਤਿਹਾਰ ਦੇ ਦਿਤਾ । ਮੁੰਡਾ ਜ਼ਰਮਨ ਵਿਚੋ ਆਇਆ ਪੜ੍ਹ ਕੇ ਰਿਸ਼ਤਿਆਂ ਵਾਲੇ ਆਉਣ ਲੱਗੇ । ਦਿਨ ਦੀਆਂ ਚਾਰ, ਚਾਰ, ਪੰਜ, ਪੰਜ ਪਾਰਟੀਆਂ ਆਉਦੀਆਂ ।
ਲੋਕਾਂ ਨੂੰ ਪਤਾ ਨਹੀ ਕੀ ਧੱਕ ਵਗੀ ਹੈ । ਉਹ ਬਾਹਰੋ ਆਇਆ ਸੁਣ ਕੇ ਅੰਨੇ ਹੋ ਜਾਦੇ ਹਨ । ਕੋਈ ਉਮਰ ਨਹੀ ਵੇਖਦਾ । ਕੋਈ ਕੰਮ ਨਹੀ ਵੇਖਦਾ । ਪਤਾ ਨਹੀ ਕਿਉ ਲੋਕ ਆਪਣੇ ਦਿੱਲ ਦੇ ਟੁਕੜੇ ਨੂੰ ,ਆਪਣੇ ਭਵਿਖ ਲਈ ਦਾਅ ਤੇ ਲਾ ਦਿੰਦੇ ਨੇ । ਜਦੋ ਕਿ ਸੱਭ ਨੂੰ ਪਤਾ ਹੈ ਕੁਜੋੜ ਉਮਰਾਂ ਦੇ ਵਿਆਹ ਜਿਆਦਾ ਕਰ ਕੇ ਅੱਧ ਵਿਚਕਾਰੋ ਹੀ ਟੁਟਦੇ ਹਨ । ਪਰ ਫਿਰ ਵੀ ਲੋਕ ਆਪਣੀ ਜਾਇਦਾਦ ਵੇਚ ਕੇ ਵੀ ਇਸ ਤਰਾਂ ਦੇ ਵਿਆਹ ਕਰਨ ਲੱਗੇ ਇੱਕ ਪਲ ਵੀ ਨਹੀ ਸੋਚਦੇ । ਉਹ ਆਪਣੇ ਬੱਚਿਆਂ ਨੂੰ ਆਨੰਦ ਮਈ ਜੀਵਨ ਦੇਣ ਦੀ ਵਜਾਏ ਕੁੰਭੀ ਨਰਕ ਵਿੱਚ ਗੋਤੇ ਖਾਣ ਲਈ ਧੱਕਾ ਦੇ ਦਿੰਦੇ ਹਨ ।
ਸੁਖਮੰਦਰ ਦੇ ਘਰਾਂ ਚੋ ਲਗਦੇ ਤਾਏ ਦੇ ਘਰ ਚਾਰ ਪੰਜ ਆਦਮੀ ਆਏ । ਤਾਏ ਨੇ ਸੁਖਮੰਦਰ ਨੂੰ ਤੇ ਉਸ ਦੇ ਵੱਡੇ ਭਰਾ ਨੂੰ ਆਪਣਾਂ ਮੁੰਡਾ ਭੇਜ ਕੇ ਆਪਣੇ ਘਰ ਹੀ ਬੁਲਾ ਲਿਆ । ਗੱਲਾਂ ਬਾਤਾਂ ਕਰਨ ਤੋ ਮਗਰੋ ਉਹਨਾਂ ਨੇ ਅਗਲੇ ਦਿਨ ਜਲੰਧਰ ''ਹਵੇਲੀ" ਦਾ ਪ੍ਰੋਗਰਾਮ ਬਣਾ ਲਿਆ । ਤਾਂ ਜੋ ਮੁੰਡਾ ਕੁੜੀ ਇੱਕ ਦੂਸਰੇ ਨੂੰ ਵੀ ਮਿਲ ਲੈਣ ।
ਅਗਲੇ ਦਿਨ ਦਸ ਵਜਦੇ ਨੂੰ ਸੁਖਮੰਦਰ ,ਵੱਡੇ ਭਰਾ ,ਭਰਜਾਈਆਂ , ਮਾਤਾ ਤੇ ਤਾਇਆ ਗੱਡੀ ਲੈ ਕੇ ਹਵੇਲੀ ਪਹੁੰਚ ਗਏ । ਸਾਰਿਆ ਨੇ ਕੁੜੀ ਵੇਖੀ , ਭਰਜਾਈਆਂ ਦੀਆਂ ਤਾਂ ਅੱਖਾਂ ਹੀ ਟੱਡੀਆਂ ਰਹਿ ਗਈਆਂ ।
ਉਹ ਵੇਖਣ ਸੁਖਮੰਦਰ ਦੀ ਉਮਰ ਕੀ ਤੇ ਕੁੜੀ ਦੀ ਉਮਰ ਕੀ । ਕੁੜੀ ਦੀਆਂ ਮੱਦ ਭਰੀਆਂ ਅੱਖਾਂ , ਤੂਤ ਦੀ ਲੱਗਰ ਵਰਗਾ ਪੱਤਲਾ ਸ਼ਰੀਰ ,ਕੱਦ ਪੌਣੇ ਛੇ ਫੁੱਟ ,ਗੋਰਾ ਨਿਸ਼ੋਹ ਰੰਗ ਉਹ ਤਾਂ ਨਿਰੀ ਇੰਦਰ ਦੇ ਅਖਾੜੇ ਦੀ ਹੂਰ ਲਗਦੀ ਸੀ । ਉਸ ਦਾ ਨਾਮ ਸੀ ਅਰਮਾਨ ਕੌਰ । ਕੁੜੀ ਦਾ ਬਾਪ ਮਸਾਂ ਹੀ ਸੁਖਮੰਦਰ ਨਾਲੋ ਦਸ ਕੋ ਸਾਲ ਵੱਡਾ ਹੋਵੇਗਾ । ਅਰਮਾਨ ਦੇ ਮਾਪਿਆਂ ਨੇ ਜ਼ਰਮਨ ਦੇ ਲਾਲਚ ਵਿੱਚ ਆਇਆਂ ਨੇ ਬਿੰਨਾਂ ਸੋਚਿਆਂ ਅੱਖਾਂ ਮੀਚ ਕੇ ਹਾਮੀ ਭਰ ਦਿੱਤੀ । ਅਰਮਾਨ ਨੇ ਆਪਣੀ ਮੰਮੀ ਨੂੰ ਇਕ ਦੋ ਵੇਰ ਆਖਿਆ ਕਿ ਉਹ ਮੇਰੀ ਤੇ ਉਸ ਦੀ ਉਮਰ ਦਾ ਫਰਕ ਤਾਂ ਵੇਖ ਲੈਣ , ਮੈ ਨਹੀ ਚਾਹੁੰਦੀ ਇਹ ਵਿਆਹ । ਪਰ ਉਸ ਦੀ ਮੰਮੀ ਨੇ ਆਖਿਆ ਵੇਖ ਪੁਤ ਲੋਕ ਬਾਹਰ ਜਾਣ ਲਈ ਲੱਖਾਂ ਰੁਪੈ ਲੈ ਕੇ ਤੁਰੇ ਫਿਰਦੇ ਹਨ । ਆਪਣਾ ਬਿੰਨਾਂ ਦਾਜ ਦਹੇਜ ਤੋ ਸਰਦਾ ਹੈ । ਮੇਰੀ ਧੀ ਸਿਆਣੀ ਬਣ । ਮਾਂ ਦਾ ਮਸੋਸਿਆ ਜਿਹਾ ਚੇਹਰਾਂ ਤੇ ਘਰ ਦੀ ਮਾਲੀ ਹਾਲਤ ਨੂੰ ਭਾਪਦੀ ਅਰਮਾਨ ਨੇ ਆਪਣੀ ਕੁਰਬਾਨੀ ਦੇਣ ਦੀ ਹਾਮੀ ਭਰ ਦਿਤੀ । ਅਰਮਾਨ ਨੂੰ ਬੀ ਏ ਫਾਈਨਲ ਵਿੱਚੋ ਹਟਾ ਲਿਆ ਤੇ ਉਸ ਦੀ ਸ਼ਾਦੀ ਕਰ ਦਿਤੀ ।
ਸੁਖਮੰਦਰ ਵਿਆਹ ਤੋ ਮਗਰੋ ਦੋ ਮਹੀਨੇ ਰਿਹਾ । ਉਹ ਘੁੰਮਦੇ ਫਿਰਦੇ ਰਹੇ । ਦੋ ਮਹੀਨੇ ਤਾਂ ਉਨਾਂ ਦੇ ਘੰਟਿਆਂ ਵਾਂਗ ਹੀ ਲੰਘ ਗਏ । ਸੁਖਮੰਦਰ ਨੇ ਆਪਣੇ ਵਲੋ ਲੋੜੀਦੇ ਪੇਪਰ ਤਿਆਰ ਕਰਵਾ ਦਿਤੇ ।
 ਸੁਖਮੰਦਰ ਵਾਪਸ ਜ਼ਰਮਨ ਨੂੰ ਜਾਣ ਲੱਗਾ ।ਦਿੱਲੀ ਹਵਾਈ ਅੱਡੇ ਤੇ ਅਰਮਾਨ ਨੂੰ ਰੋਦੀ ਵੇਖ ਕੇ ਸੁਖਮੰਦਰ ਦੇ ਵੀ ਨੈਣ ਭਰ ਆਏ । ਉਸ ਨੇ ਅਰਮਾਨ ਨਾਲ ਜਲਦੀ ਹੀ ਲੈ ਜਾਣ ਦਾ ਵਾਅਦਾ ਕੀਤਾ । ਜ਼ਰਮਨ ਪਹੁੰਚ ਕੇ ਹਰ ਦੋ ਹਫਤੇ ਮਗਰੌ ਫੋਨ ਕਰਨ ਦਾ ਵਾਅਦਾ ਕੀਤਾ । ਐਸ ਟੀ ਡੀ ਤੇ ਉਹ ਘੰਟਾ ਘੰਟਾ ਗੱਲਾਂ ਕਰਦੇ ਰਹਿੰਦੇ । ਐਸ ਟੀ ਡੀ ਅਰਮਾਨ ਕੇ ਘਰ ਦੇ ਸਾਮਣੇ ਹੀ ਡਾਕ ਘਰ ਵਿੱਚ ਸੀ । ਸੁਖਮੰਦਰ ਨੇ ਜ਼ਰਮਨ ਪਹੁੰਚ ਕੇ ਜਲਦੀ ਹੀ ਲੋੜੀਦੇ ਸਾਰੇ ਪੇਪਰ ਤਿਆਰ ਕਰ ਕੇ ਵਕੀਲ ਨੂੰ ਦੇ ਦਿੱਤੇ । ਅਰਮਾਨ ਨੇ ਵੀ ਆਪਣੇ ਵੱਲੋ ਸਾਰੇ ਪੇਪਰ ਜ਼ਰਮਨ ਅੰਬੈਸੀ ਵਿੱਚ ਜਮਾਂ ਕਰਵਾ ਦਿਤੇ । ਅੱਠ ਕੋ ਮਹੀਨਿਆਂ ਬਾਅਦ ਸੁਖਮੰਦਰ ਨੂੰ ਵਕੀਲ ਦਾ ਫੋਨ ਆਇਆ ਕਿ ਤੇਰੇ ਸਾਰੇ ਪੇਪਰ ਠੀਕ ਹਨ । ਤੁਸੀ ਜ਼ਰਮਨ ਅੰਬੈਸੀ ਨਾਲ ਰਾਬਤਾ ਕਾਇਮ ਕਰੋ । ਤਰੀਕ ਲੈ ਕੇ ਵੀਜਾ ਲੈ ਲਵੋ ।
ਸੁਖਮੰਦਰ ਨੇ ਡਾਕਘਰ ਵਿੱਚ ਫੋਨ ਕਰ ਕੇ ਅਰਮਾਨ ਨੂੰਂ ਸੱਦ ਕੇ ਆਖਿਆ ਕਿ ਇਧਰੋ ਤਾਂ ਪੇਪਰ ਪਾਸ ਹੋ ਗਏ ਹਨ ।ਤੁਸੀ ਅੰਬੈਸੀ ਜਾ ਕੇ ਪਤਾ ਕਰੋ । ਅਰਮਾਨ ਨੇ ਦੱਸਿਆ ਕਿ ਅੱਜ ਘਰ ਚਿੱਠੀ ਵੀ ਆ ਗਈ ਹੈ । ਉਹਨਾਂ ਲਿਖਿਆ ਹੈ । ਜਦੋ ਮਰਜੀ ਕੰਮ ਵਾਲੇ ਦਿਨ ਆ ਕੇ ਵੀਜਾ ਲੈ ਜਾਵੋ । ਅਸੀ ਹੁਣ ਸੋਮਵਾਰ ਨੂੰ ਵੀਜਾ ਲੈਣ ਜਾਵਾਂ ਗੇ । ਵੀਜਾ ਮਿਲਣ ਸਾਰ ਤੁਹਾਨੂੰ ਫੋਨ ਕਰਾਂਗੇ ।
ਅਰਮਾਨ ਆਪਣੇ ਬਾਪੂ ਨੂੰ ਨਾਲ ਲੈ ਕੇ ਐਤਵਾਰ ਨੂੰ ਦਿੱਲੀ ਚਲੀ ਗਈ । ਸੋਮਵਾਰ ਨੂੰ ਦੋ ਵਜਦੇ ਨੂੰ ਪਾਸ ਪੋਰਟ ਲੈ ਕੇ ਸੁਖਮੰਦਰ ਨੂੰ ਫੋਨ ਕਰ ਦਿੱਤਾ ਕਿ ਸਾਨੂੰ ਤਿੰਨ ਮਹੀਨੇ ਦਾ ਵੀਜਾ ਮਿਲ ਗਿਆ ਹੈ । ਅਸੀ ਇਸ ਹਫਤੇ ਦੀ ਹੀ ਟਿੱਕਟ ਬਣਾ ਲੈਣੀ ਹੈ । ਅਗਲੇ ਸੋਮਵਾਰ ਨੂੰ ਅਰਮਾਨ ਜ਼ਰਮਨ ਪਹੁੰਚ ਗਈ ।
ਦੋ ਮਹੀਨੇ ਵਿੱਚ ਕਾਗਜਾਂ ਦਾ ਸਾਰਾ ਕੰਮ ਨਬੇੜ ਕੇ ਸੁਖਮੰਦਰ ਨੇ ਅਰਮਾਨ ਨੂੰ ਸਕੂਲ ਵਿੱਚ ਬੋਲੀ ਸਿੱਖਣ ਲਈ ਦਾਖਲ ਕਰਵਾ ਦਿਤਾ । ਆਪ ਉਹ ਰਿਸਟੋਰੈਟ ਵਿੱਚ ਹੀ ਕੰਮ ਕਰਦਾ ਰਿਹਾ ।
ਅਰਮਾਨ ਤੇ ਆਏ ਦਿਨ ਨਿਖਾਰ ਦਾ ਇਕ ਵਾਰ ਆਉਦਾ । ਉਹ ਬਿੰਨਾਂ ਮੇਕ ਅੱਪ ਤੋ ਹੀ ਸੱਭ ਤੋ ਸੋਹਣੀ ਲੱਗਦੀ । ਸੇਬ ਵਰਗੀਆਂ ਗੱਲਾਂ ਤੇ ਕੁਦਰਤ ਦੀ ਗੁਲਾਲੀ ਮਲੀ ਹੋਈ ਸੀ । ਹੱਸਦੀ ਦੇ ਦੰਦ ਮੋਤੀਆਂ ਵਾਗ ਚੰਮਕਦੇ , ਬੁੱਲ ਗੁਲਾਬ ਦੀਆਂ ਪੱਤੀਆਂ ਵਾਂਗ ਸੂਹੇ । ਜਿਹੜੀ ਨਿਗਾ ਇਕ ਵਾਰ ਉਸ ਂਨੂੰ ਤੱਕ ਲੈਦੀ ਉਹ ਦੋਵਾਰਾ ਬਿੰਨਾਂ ਤੱਕੇ ਰਹਿ ਨਾਂ ਸਕਦੀ ।
ਦੋ ਸਾਲ ਬਾਅਦ ਉਨਾਂ ਦੇ ਘਰ ਇੱਕ ਪੁਤਰ ਨੇ ਜ਼ਨਮ ਲਿਆ । ਉਸ ਤੋ ਡੇਢ ਸਾਲ ਬਾਅਦ ਇਕ ਧੀ ਪੈਦਾ ਹੋਈ ।
ਸੁਖਮੰਦਰ ਸਵੇਰੇ ਦਸ ਵਜੇ ਘਰੋ ਕੰਮ ਤੇ ਚਲਿਆ ਜਾਦਾ ।ਗਿਆਰਾਂ ਤੋ ਗਿਆਰਾਂ ਕੰਮ ਕਰਦਾ । ਰਾਤ ਨੂੰ ਬਾਰਾਂ ਵਜੇ ਘਰ ਪਹੁੰਚਦਾ । ਢਾਈ ਵਜੇ ਤੋ ਪੰਜ ਵਜੇ ਤੱਕ ਰਿਸਟ ਹੁੰਦੀ, ਕੰਮ ਘਰ ਤੋ ਦੂਰ ਕਰਕੇ ਉਹ ਰਿਸਟ ਸਮੇ ਉਥੇ ਰਿਸਟੋਰੈਂਟ ਵਿੱਚ ਹੀ ਅਰਾਮ ਕਰ ਲੈਦਾ ।
ਐਤਵਾਰ ਦਾ ਦਿਨ ਸੀ । ਸੁਖਮੰਦਰ ਕੰਮ ਤੇ ਜਾਣ ਲਈ ਤਿਆਰ ਹੋ , ਚਾਹ ਪੀ ਕੇ ਜਦ ਸੋਫੇ ਤੋਂ ਉਠਿਆ , ਉਸ ਤੋ ਸਿੱਧਾ ਨਾਂ ਹੋਇਆ ਗਿਆ । ਉਸ ਦੀ ਕਮਰ ਵਿੱਚ ਬਹੁਤ ਦਰਦ ਹੋਣ ਲੱਗਾ । ਸੁਖਮੰਦਰ ਨੇ ਕੰਮ ਤੇ ਫੋਨ ਕਰ ਦਿਤਾ । ਦਰਦ ਕਮਰ ਦੇ ਨਾਲ ਸੱਜੀ ਲੱਤ ਵਿਚ ਵੀ ਹੋਣ ਲੱਗਾ । ਦਰਦ ਵੱਧ ਹੁੰਦਾ ਵੇਖ ਕੇ ਅਰਮਾਨ ਨੇ ਐਮਰਜੈਸੀ ਡਾਕਟਰ ਨੂੰ ਫੋਨ ਕਰ ਦਿਤਾ । ਉਨਾਂ ਚਿਕ ਅਪ ਕੀਤੀ । ਦਰਦ ਦੀਆਂ ਗੋਲੀਆਂ ਦੇ ਦਿਤੀਆਂ । ਅਗਲੇ ਦਿਨ ਹੱਸਪਤਾਲ ਜਾਣ ਲਈ ਇਕ ਪਰਚੀ ਼ਿਲਖ ਕੇ ਦੇ ਦਿਤੀ ।ਗੋਲੀਆਂ ਨਾਲ ਦਰਦ ਕੁਝ ਘੱਟ ਹੋ ਗਿਆ । ਰੋਟੀ ਖਾਣ ਲੱਗਿਆਂ ਸੁਖਮੰਦਰ ਨੇ ਅਰਮਾਨ ਨੂੰ ਆਖ ਕੇ ਅਲਮਾਰੀ ਵਿਚੋ ਬੋਤਲ ਮੰਗਵਾ ਲਈ । ਤਿੰਨ ਤਕੜੇ ਪੈਗ ਮਾਰੇ ,ਸਰਾਬ ਦੇ ਨਸ਼ੇઠ ਕਰਕੇ ਉਹ ਜਲਦੀ ਹੀ ਸੌਅ ਗਿਆ । ਨਸ਼ਾ ਉਤਰਿਆ ,ਉਸ ਦੀ ਅੱਖ ਖੁੱਲੀ ।ਉਹ ਦਰਦ ਨਾਲ ਫਿਰ ਕੁਰਲਾਉਣ ਲੱਗਾ । ਅਰਮਾਨ ਨੇ ਗੋਲੀਆਂ ਦਿੱਤੀਆਂ । ਬਾਕੀ ਰਹਿੰਦੀ ਸ਼ਰਾਬ ਉਸ ਨੇ ਪੀ ਕੇ ਬੋਤਲ ਖਾਲੀ ਕਰ ਦਿਤੀ । ਰਾਤ ਦੀ ਰੋਟੀ ਤੱਕ ਉਸ ਨੇ ਦੂਸਰੀ ਬੋਤਲ ਵੀ ਅੱਧੀ ਕਰ ਦਿਤੀ । ਰੋਟੀ ਦੀ ਘੂਕੀ ,ਸ਼ਰਾਬ ਦਾ ਨਸ਼ਾ ਤੇ ਗੋਲੀਆਂ ਨਾਲ ਸੁਖਮੰਦਰ ਪੰਜ ਵਜੇ ਤੱਕ ਘੁਕ ਸੱਤਾ ਰਿਹਾ । ਅੱਖ ਖੁੱਲੀ ਫਿਰ ਉਹ ਹੀ ਹਾਲ ।
 ਅੱਠ ਵਜਦੇ ਨੂੰ ਉਹ ਹੱਸਪਤਾਲ ਪਹੁੰਚ ਗਏ । ਡਾਕਟਰਾਂ ਨੇ ਚਿੱਕ-ਅੱਪ ਕਰਕੇ ਰਿਪੋਟ ਦਿੱਤੀ । ਸੁਖਮੰਦਰ ਦੀ ਸੱਜੇ ਪਾਸੇ ਦੀ ਡਿਸਕ ਹਿੱਲ ਗਈ ਹੈ । ਜਿਸ ਦਾ ਅਪਰੇਸ਼ਨ ਕਰਨਾਂ ਪਵੇ ਗਾ । ਡਾਕਟਰ ਨੇ ਦਵਾਈ ਲਿੱਖ ਦਿਤੀ । ਤਿੰਨ ਦਿਨ ਮਗਰੋ ਆਉਣ ਦਾ ਆਖ ਕੇ ਘਰ ਨੂੰ ਤੋਰ ਦਿਤੇ । ਸੁਖਮੰਦਰ ਨੂੰ ਤਿੰਨ ਹਫਤੇ ਹੱਸਪਤਾਲ ਵਿਚ ਰਹਿਣ ਤੋ ਮਗਰੋ ਛੁੱਟੀ ਮਿਲ ਗਈ । ਅਪਰੇਸ਼ਨ ਕਰਨ ਤੋ ਮਗਰੋਂ ਵੀ ਦਰਦ ਪੂਰਾ ਹੱਟਿਆ ਨਹੀ । ਮਿੰਨਾਂ ਮਿੰਨਾਂ ਦਰਦ ਹਰ ਵੇਲੇ ਹੁੰਦਾ ਰਹਿੰਦਾ ਸੀ ।
 ਸੁਖਮੰਦਰ ਤਿੰਨ ਮਹੀਨੇ ਕੰਮ ਤੇ ਨਹੀ ਗਿਆ ।ਰਿਸਟੋਰੈਂਟ ਵਾਲਿਆਂ ਨੇ ਕੰਮ ਤੇ ਹੋਰ ਆਦਮੀ ਰੱਖ ਲਿਆ । ਉਨਾਂ ਸੁਖਮੰਦਰ ਨੂੰ ਕੰਮ ਤੋ ਹਟਾਉਣ ਦੀ ਚਿੱਠੀ ਘਰੇ ਭੇਜ ਦਿਤੀ । ਸੁਖਮੰਦਰ ਉਹ ਚਿੱਠੀ ਲੈ ਕੇ ਕੰਮ ਵਾਲਿਆਂ ਦੇ ਦਫਤਰ ਚਲਿਆ ਗਿਆ । ਫਾਰਮ ਭਰਨ ਕੇ ਦੇਣ ਤੋ ਮਗਰੋਂ ਉਸ ਨੂੰ ਕੰਮ ਦਾ ਅਲਾਊਸ ਮਿਲਣ ਲੱਗਾ ।
 ਸੁਖਮੰਦਰ ਹੁਣ ਸਾਰਾ ਦਿਨ ਘਰੇ ਬੈਠਾ ਰਹਿੰਦਾ । ਕੰਮ ਤੋ ਬਿਹਲੇ ਦਾ ਉਸ ਦਾ ਦਿਲ ਨਾਂ ਲੱਗਦਾ । ਛੋਟੀ ਛੋਟੀ ਗੱਲ ਤੋ ਉਸ ਨੂੰ ਚਿੜ ਜਿਹੀ ਚੜਦੀ । ਬੱਚੇ ਜਦ ਖੇਡਦੇ ਖੇਡਦੇ ਸ਼ਰਾਰਤਾਂ ਕਰਦੇ । ਰਲਕੇ ਰੌਲਾ ਪਾਉਦੇ ਤਾਂ ਸੁਖਮੰਦਰ ਬੱਚਿਆਂ ਨੂੰ ਘੂਰਦਾ । ਹੁਣ ਉਹ ਅਰਮਾਨ ਨੂੰ ਵੀ ਮਾੜੀ ਮਾੜੀ ਗੱਲ ਤੋਂ ਟੋਕਦਾ ਰਹਿੰਦਾ । ਉਹ ਸਾਰਾ ਦਿਨ ਘਰੇ ਬੈਠਾ ਸ਼ਰਾਬ ਪੀਦਾ ਰਹਿੰਦਾ । ਸਿਹਤ ਦਿਨੋ ਦਿਨ ਕਮਜੋਰ ਹੁੰਦੀ ਜਾ ਰਹੀ ਸੀ । ਅਰਮਾਨ ਉਸ ਦੀ ਪੂਰੀ ਸੇਵਾ ਕਰਦੀ । ਉਹ ਹਰ ਰੋਜ ਚੰਗੇ ਤੋ ਚੰਗਾ ਖਾਣਾ ਬਣਾਉਦੀ । ਪਰ ਸੁਖਮੰਦਰ ਫਿਰ ਵੀ ਨੱਕ ਬੁੱਲ ਮਾਰਦਾ ਕਦੇ ਖਾਂਦਾ ਕਦੇ ਨਾਂ ਖਾਂਦਾ । ਘਰ ਦਾ ਮਹੌਲ ਹਰ ਵੇਲੇ ਤਨਾਓ ਭਰਿਆ ਰਹਿਣ ਲੱਗਾ ।
 ਅਰਮਾਨ ਭਾਵੇਂ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਸੀ । ਪਰ ਉਹਦੀ ਸਿਹਤ ਅਜੇ ਕੁਆਰੀਆਂ ਕੁੜੀਆਂ ਨਾਲੋਂ ਵੀ ਫਿੱਟ ਫਾਟ ਸੀ । ਵੇਖਣ ਵਾਲਾ ਉਸ ਨੂੰ ਮਸਾਂ ਵੀਹ ਬਾਈ ਸਾਲ ਦੀ ਹੀ ਸਮਝਦਾ ਸੀ । ਅਰਮਾਨ ਕਈ ਵਾਰ ਇਕੱਲੀ ਬੈਠੀ ਸੋਚਾਂ ਵਿਚ ਗੁਆਚઠ ਜਾਦੀ । ਉਹ ਕਰੇ ਤਾਂ ਕੀ ਕਰੇ । ਉਸ ਦੇ ਮਨ ਵਿੱਚ ਕਈ ਤਰਾਂ ਦੇ ਖਿਆਲ ਆਉਦੇ । ਡਾਕਟਰ ਨੇ ਸੁਖਮੰਦਰ ਨੂੰ ਜਿਆਦਾ ਸਮਾਂ ਖੜਨ ਤੋ ਮਨਾਂ ਕਰ ਦਿਤਾ ਹੈ । ਕੰਮ ਇਹ ਕਰ ਨਹੀ ਸਕਦਾ । ਬਿੰਨਾਂ ਟੋਕਾ ਟਕਾਈ ਤੋ ਇਹ ਕੁਝ ਦੇ ਨਹੀ ਸਕਦਾ । ਸੁਭਾਅ ਇਸ ਦਾ ਚਿੜ ਚਿੜਾ ਹੋ ਗਿਆ ਹੈ । ਬੱਚੇ ਵੀ ਇਸ ਨੂੰ ਦਿਲੋਂ ਚੰਗਾ ਨਹੀਂ ਸਮਝਦੇ । ਇਸ ਤਰਾਂ ਤਾਂ ਮੁਸ਼ਕਲ ਹੈ । ਮੈ ਪਹਾੜ ਜਿਡੀ ਜਿੰਦਗੀ ਇਸ ਤਰਾਂ ਕਿਵੇ ਕੱਟੂਗੀ । ਇਹ ਸੋਚ ਉਸ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀ । ਇਸ ਸੋਚ ਨੂੰ ਲੈ ਕੇ ਕਈ ਤਰਾਂ ਦੇ ਖਿਆਲ ਮਨ ਵਿਚ ਆਉਦੇ । ਉਹ ਕਈ ਵਾਰ ਆਪਣੇ ਇਨਾਂ ਹਾਲਾਤਾ ਦੇ ਮੁਖ ਦੋਸ਼ੀ ਆਪਣੇ ਮਾਪਿਆਂ ਨੂੰ ਸਮਝਦੀ ।
 ਅਰਮਾਂਨ ਘਰ ਦਾ ਸਮਾਂਨ ਲੈਣ ਇਕ ਮਾਰਕੀਟ ਵਿੱਚ ਜਾਦੀ । ਜਿੱਥੇ ਕਾਊਟਰ ਤੇ ਇਕ ਲੰਬੇ ਕੱਦ , ਗੋਰਾ ਰੰਗ , ਬਿੱਲੀਆਂ ਅੱਖਾਂ ਤੇ ਤਿੱਖੇ ਨੈਣ ਨਕਸ਼ਾਂ ਵਾਲਾ ਨੌਜਵਾਨ ਕੰਮ ਕਰ ਰਿਹਾ ਹੁੰਦਾ । ਉਹ ਹਮੇਸ਼ਾ ਅਰਮਾਨ ਨੂੰ ਚੋਰੀ ਅੱਖ ਨਾਲ ਵੇਖਦਾ ਰਹਿੰਦਾ । ਅਰਮਾਨ ਨੂੰ ਵੀ ਉਹ ਬਹੁਤ ਸੋਹਣਾਂ ਲੱਗਦਾ । ਅਰਮਾਂਨ ਵੀ ਆਸਾ ਪਾਸਾ ਵੇਖ ਕੇ ਉਸ ਨੂੰ ਤੱਕਦੀ ਰਹਿੰਦੀ । ਜਦ ਕਦੇ ਦੋਹਾਂ ਦੀਆਂ ਅੱਖਾਂ ਚਾਰ ਹੁੰਦੀਆਂ , ਦੋਵੇ ਹੀ ਨੀਵੀ ਪਾ ਕੇ ਦੂਸਰੇ ਪਾਸੇ ਵੇਖਣ ਲੱਗਦੇ ।
 ਇਕ ਦਿਨ ਅਰਮਾਂਨ ਨੇ ਸਮਾਨ ਦੀ ਭਰੀ ਰੇਹੜੀ ਕਾਉਟਰ ਤੇ ਲਾਈ । ਉਸ ਕਾਉਟਰ ਤੇ ਉਹ ਹੀ ਨੌਜਵਾਨ ਸੀ । ਅਰਮਾਨ ਦੇ ਮਗਰ ਹੋਰ ਕੋਈ ਗਾਹਕ ਨਹੀ ਸੀ । ਉਸ ਨੋਜਵਾਨ ਨੇ ਦੋ ਤਿੰਨ ਚੀਜਾਂ ਬਿੰਨਾਂ ਪੈਸੇ ਲਾਏ ਅੱਗੇ ਕਰ ਦਿਤੀਆਂ । ਅਰਮਾਨ ਨੇ ਜ਼ਰਮਨ ਵਿੱਚ ਆਖਿਆ , ਤੁਸੀ ਇਨਾਂ ਚੀਜਾਂ ਦੇ ਪੈਸੇ ਲਾਉਣੇ ਭੁੱਲ ਗਏ । ਉਹ ਮੁੰਡਾ ਪੰਜਾਬੀ ਵਿੱਚ , ਕੋਈ ਨਹੀਂ ,ਇੱਥੇ ਕੀ ਫਰਕ ਪੈਦਾ ਆਖ ਕੇ ਮੁਸ਼ਕੜੀਏ ਹੱਸ ਪਿਆ । ਅਰਮਾਂਨ ਵੀ ਹੱਸ ਪਈ ਤੇ ਕਹਿੰਦੀ , ਮੈਨੂੰ ਨਹੀ ਸੀ ਪਤਾ ਕਿ ਆਪ ਪੰਜਾਬੀ ਹੋ । ਮੈ ਤਾਂ ਹੋਰ ਹੀ ਕਿਸੇ ਦੇਸ਼ ਦਾ ਸਮਝਦੀ ਸਾਂ ।
ਚੱਲੋ ਅੱਜ ਤਾਂ ਪਤਾ ਲੱਗ ਗਿਆ । ਮੇਰਾ ਨਾਮ ਭਗਵਾਨ ਹੈ ,ਤੇ ਤੁਹਾਡਾ ?
 ਮੇਰਾ ਨਾਂਮ ਅਰਮਾਂਨ ਹੈ ।
ਨਾਮ ਤੁਹਾਡਾ ਬਹੁੱਤ ਵਧੀਆ ਹੈ । ਤੁਸੀ ਆਪ ਉਸ ਤੋ ਵੀ ਸੋਹਣੇ ਹੋ ।
ਧੰਨਵਾਦ , ਆਖ ਕੇ ਅਰਮਾਂਨ ਨੇ ਪੈਸੇ ਦਿਤੇ । ਰੇਹੜੀ ਅੱਗੇ ਕਰ ਕੇ ਸਮਾਨ ਝੋਲਿਆਂ ਵਿੱਚ ਪਾ ਕੇ ਉਹ ਘਰ ਨੂੰ ਤੁਰ ਗਈ ।
 ਅਰਮਾਨ ਘਰ ਬੈਠੇ ਸੁਖਮੰਦਰ ਨੂੰ ਜਦੋ ਹੱਡੀਆਂ ਦੀ ਮੁਠ ਬਣਿਆ ਤੱਕਦੀ । ਉਸੇ ਪਲ ਹੀ ਭਗਵਾਨ ਦੀ ਸੂਰਤ ਉਸ ਦੀਆਂ ਅੱਖਾਂ ਸਾਹਮਣੇ ਆ ਜਾਦੀ । ਉਹ ਮਨ ਵਿੱਚ ਸੋਚਦੀ । ਕਿ ਅਰਮਾਨ ਜੇ ਤੇਰਾ ਖਹਿੜਾ ਸੁਖਮੰਦਰ ਤੋ ਛੁੱਟ ਜਾਵੇ ਤੇ ਭਗਵਾਨ ਤੈਨੂੰ ਮਿਲ ਜਾਵੇ । ਫਿਰ ਤਾਂ ਦੁਨੀਆ ਦੀ ਸੱਭ ਤੋ ਵਧੀਆ ਜੋੜੀ ਤੇਰੀ ਹੀ ਹੋਵੇਗੀ । ਇਨਾਂ ਸੋਚਾਂ ਵਿਚ ਉਹ ਉਠਦੀ ਬਾਥਰੂਮ ਵਿਚ ਲੱਗੇ ਆਦਮ ਕੱਦ ਸ਼ੀਸ਼ੇ ਸਾਮ੍ਹਣੇ ਜਾ ਖੜਦੀ । ਉਹ ਆਪਣੇ ਸ਼ਰੀਰ ਦੇ ਕੱਲੇ ਕੱਲੇ ਅੰਗ ਤੇ ਹੱਥ ਫੇਰਦੀ , ਸੁਪਨਿਆਂ ਦੀ ਦੁਨੀਆਂ ਵਿਚ ਖੋਹ ਜਾਦੀ ।
 ਭਗਵਾਨ ਨਾਲ ਅਰਮਾਂਨ ਦੀਆਂ ਮੁਲਾਕਾਤਾਂ ਵੱਧਣ ਲੱਗੀਆਂ । ਅਰਮਾਂਨ ਆਪਣੇ ਦਿੱਲ ਦੀ ਸਾਰੀ ਗੱਲ ਭਗਵਾਨ ਨਾਲ ਸਾਂਝੀ ਕਰਨ ਲੱਗੀ । ਉਨਾਂ ਵਿੱਚ ਕਿਸੇ ਤਰਾਂ ਦਾ ਕੋਈ ਪਰਦਾ ਨਹੀ ਸੀ ਰਹਿ ਗਿਆ ।
 ਇੱਕ ਦਿਨ ਭਗਵਾਨ ਨੇ ਆਖਿਆ , ਅਰਮਾਂਨ ਘਰ ਵਾਲੇ ਬਹੁੱਤ ਜੋਰ ਪਾ ਰਹੇ ਹਨ । ਕਿ ਮੈ ਪਿੰਡ ਆ ਕੇ ਵਿਆਹ ਕਰਵਾ ਲਵਾਂ ।
 ਫਿਰ ਕੀ ਵਿਚਾਰ ਹੈ ਤੇਰਾ , ਅਰਮਾਨ ਨੇ ਪੁਛਿਆ ।
ਸੱਚ ਦੱਸਾਂ , ਜੇ ਅਰਮਾਂਨ ਤੂੰ ਮੇਰੀ ਜੀਵਨ ਸਾਥਣ ਬਣ ਜਾਵੇਂ । ਤਾਂ ਮੈ ਘਰ ਦਿਆਂ ਨੂੰ ਸ਼ਪੱਸਟ ਆਖ ਦੇਵਾਂਗਾ ।ਕਿ ਮੈ ਇੱਥੇ ਹੀ ਵਿਆਹ ਕਰਵਾਉਣਾ ਹੈ ।
 ਵੇਖ ਲੈ ਫਿਰ ਮੁਕਰ ਨਾਂ ਜਾਈਂ । ਜੇ ਤੂੰ ਤਿਆਰ ਹੈਂ , ਮੇਰੇ ਵੱਲੋ ਕੋਈ ਇੰਨਕਾਰ ਨਹੀ । ਪਰ ਮੇਰਾ ਉਸ ਕੋਲੋਂ ਖਹਿੜਾ ਕਿਵੇ ਛੁੱਟੂਗਾ । ਅਰਮਾਨ ਦਾ ਇਸ਼ਾਰਾ ਸੁਖਮੰਦਰ ਵੱਲ ਸੀ ।
ਇਸ ਦਾ ਤੂੰ ਫਿਕਰ ਨਾ ਕਰ । ਜਿਵੇ ਮੈ ਆਖੂਗਾ , ਤੂੰ ਉਸ ਤਰਾਂ ਹੀ ਕਰਨਾ ।
ਭਗਵਾਨ ਜਿਸ ਤਰਾਂ ਆਖਦਾ, ਅਰਮਾਂਨ ਉਸ ਤ&#