ਵਿਸਾਖੀ ਰਿਪੋਰਟਾਂ

ਓਸਲੋ (ਨਾਰਵੇ) ਚ ਨਗਰ ਕੀਰਤਨ ਦਾ ਆਜੋਯਨ


ੳਸਲੋ-ਰੁਪਿੰਦਰ ਢਿੱਲੋ ਮੋਗਾ-ਡਿੰਪਾ ਵਿਰਕ-ਖਾਲਸਾ ਪੰਥ ਦਾ ਸਿਰਜਣਾ/ਜਨਮ ਦਿਹਾੜਾ ਵਿਸਾਖੀ ਦਾ ਤਿੳਹਾਰ ਨਾਰਵੇ ਵਿੱਚ ਵੱਸਦੀ ਗੁਰੂ ਦੀ ਸੰਗਤ ਵੱਲੋ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਖੁਸ਼ੀ ਦੇ ਮੋਕੇ ਇਸ ਹਫਤੇ ਪਹਿਲਾ ੳਸਲੋ ਦੇ ਗੁਰੂਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬੱਦਲਣ ਦੀ ਰਸਮ ਸ੍ਰ ਸਰਬਣ ਸਿੰਘ ਦੇ ਪਰਿਵਾਰ ਵੱਲੋ ਸਾਧ ਸੰਗਤ ਦੇ ਸਹਿਯੋਗ ਨਾਲ ਨਿਭਾਈ ਗਈ । ਮਿਤੀ 19 ਅਪ੍ਰੈਲ ਨੂੰ ਗੁਰੂਦੁਆਰਾ ਸਾਹਿਬ ਦੀ ਪ੍ਰੰਬਧੱਕ ਕਮੇਟੀ ਅੱਤੇ ਸੰਗਤਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾ ਇਸ ਸਾਲ ਵੀ ੳਸਲੋ ਵਿਖੇ ਇੱਕ ਪ੍ਰਭਾਵਸ਼ਾਲੀ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ ਸ਼ਹਿਰ ਆਸਕਰ, ਡਰਾਮਨ,ਤਰਾਨਬੀ,ਦਰੋਬਾਕ, ਟੋਨਸਬਰਗ ਆਦਿ ਤੋ ਭਾਰੀ ਸੰਖਿਆ ਵਿੱਚ ਗੁਰੂ ਦੇ ਪਿਆਰਿਆ ਨੇ ਹਿੱਸਾ ਲਿਆ।ਇਹਨਾ ਨਜਦੀਕੀ ਸ਼ਹਿਰਾ ਚੋ ਸੰਗਤਾਂ ਨੂੰ ਲਿਆਉਣ ਲਈ ਸਪੈਸ਼ਲ ਬੱਸਾ ਦਾ ਪ੍ਰਬੰਧ ਕੀਤਾ ਗਿਆ।ੳਸਲੋ ਦੇ ਵੱਧ ਭੀੜ ਵਾਲੇ ਇਲਾਕੇ ਯੰਗਥੋਰਗੇ ਰੋਡ ਦੇ ਇੱਕ ਪਾਸੇ ਤੋ ਸ਼ੁਰੂ ਹੋ ਇਹ ਨਗਰ ਕੀਰਤਨ ਯੂਨੀਵਰਸਿਟੀ ਪਲਾਸ ਕੋਲ ਜਾ ਸਮਾਪਤ ਹੋਇਆ।ਇਸ ਨਗਰ ਕੀਰਤਨ ਦੀ ਅਗਵਾਈ ਖਾਲਸੀ ਪੋਸ਼ਾਕ ਚ ਪੰਜ ਪਿਆਰਿਆ ਕਰ ਰਹੇ ਸਨ ਅੱਤੇ ਮਗਰ ਨੀਲੀ ਅੱਤੇ ਚਿੱਟੇ ਲਿਬਾਸ ਚ ਪੰਜ ਸਿੰਘਣੀਆ ਨਿਸ਼ਾਨ ਸਾਹਿਬ ਚੁੱਕੀ ਨਗਰ ਕੀਰਤਨ ਦੀ ਸ਼ਾਨ ਵੱਧਾ ਰਹੀਆ ਸਨ।ਸਾਰੇ ਰੱਸਤੇ ਰਾਜ ਕਰੇਗਾ ਖਾਲਸਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈ ਕਾਰਿਆ ਨਾਲ ਸੰਗਤ ਸਾਂਤਮਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ ਰਹੀ ਸੀ। ਇਸ ਤੋ ਇਲਾਵਾ ਛੋਟੇ ਬੱਚੇ ਅੱਤੇ ਬੱਚੀਆ ਵੱਲੋ ਗੱਤਕਾ ਅੱਤੇ ਚੱਕਰੀ ਚਲਾ ਰਾਹ ਚੱਲਦੇ ਰਾਹੀਆ ਨੂੰ ਰੁਕਣ ਲਈ ਮਜਬੂਰ ਕਰ ਦਿੱਤਾ। ਗੁਰੂਦੁਆਰਾ ਕਮੇਟੀ ਵੱਲੋ ਨਾਰਵੇ ਦੀ ਭਾਸ਼ਾ ਚ ਵਿਸਾਖੀ ਅੱਤੇ ਸਿੱਖ ਧਰਮ ਦੀ ਜਾਣਕਾਰੀ ਦੇ ਇਸ਼ਤਿਹਾਰ ਛਪਾ ਨਗਰ ਕੀਰਤਨ ਦੋਰਾਨ ਨਾਰਵੀਜੀਅਨ ਅੱਤੇ ਰਾਹ ਚੱਲਦੇ ਟੂਰਸਿਟਾ ਨੂੰ ਵੰਡੇ ਗਏ। ਨਗਰ ਕੀਰਤਨ ਦੀ ਸਮਾਪਤੀ ਦੋਰਾਨ ਸ਼ਹੀਦ ਬਾਬਾ ਦੀਪ ਸਿੰਘ ਕੱਲਬ ਦੇ ਮੋਢੀ ਸ੍ਰ ਗੁਰਦਿਆਲ ਸਿੰਘ ਪੱਡਾ ਪਰਿਵਾਰ ਵੱਲੋ ਚਾਹ/ਪਕੋੜਿਆ ਦੀ ਸੇਵਾ ਨਿਭਾਈ ਗਈ,ਫਰੂਟ ਦੀ ਸੇਵਾ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਆਦਿ ਪਰਿਵਾਰਾ ਵੱਲੋ, ਲੰਗਰ ਦੀ ਸੇਵਾ ਭਾਈ ਧਰਮਿੰਦਰ ਸਿੰਘ ਪਰਿਵਾਰ ਵੱਲੋ ਨਿਭਾਈ ਗਈ॥ਨਗਰ ਕੀਰਤਨ ਦੀ ਸਮਾਪਤੀ ਉਪਰੱਤ ਨਾਰਵੇ ਦੀ ਸੱਤਾ ਪਾਰਟੀ ਅਰਬਾਈਦਰ ਪਾਰਟੀ(ਲੈਬਰ ਪਾਰਟੀ) ਦੇ ਥੂਨ ਜੈਨਸਰੂਡ,ਬੀਬੀ ਰੁਪਿੰਦਰ ਕੋਰ ਬੈਸ(ਲੈਬਰ ਪਾਰਟੀ ਐਮ ਸੀ) ਅੱਤੇ ਕੁੱਝ ਦੂਸਰੇ ਨਾਰਵੀਜੀਅਨ ਮੈਬਰਾ ਨੇ ਇਸ ਖੁਸ਼ੀ ਦੇ ਮੋਕੇ ਸਿੱਖ ਕੋਮ ਨੂੰ ਵਧਾਈ ਦਿੱਤੀ ਅੱਤੇ ਨਾਰਵੇ ਦੀ ਤੱਰਕੀ ਵਿੱਚ ਸਿੱਖ ਕੋਮ ਵੱਲੋ ਪਾਏ ਯੋਗਦਾਨ ਦਾ ਧੰਨਵਾਦ ਕੀਤਾ।ਇਸ ਉਪਰੱਤ ੳਸਲੋ ਦੀ ਗੁਰੂਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਕਮਲਜੀਤ ਸਿੰਘ,ਉੱਪ ਸੇਵਾਦਾਰ ਅਮਨਦੀਪ ਕੋਰ, ਰਣਜੀਤ ਕੋਰ ਸੱਕਤਰ,ਹਰਭਜਨ ਸਿੰਘ ਖਜਾਨਚੀ,ਬਿਕਰਮਦੀਪ ਸਿੰਘ ਮੈਬਰ, ਚਰਨ ਸਿੰਘ ਮੱਲੀ,ਲੱਖਬਿੰਦਰਬੀਰ ਸਿੰਘ, ਮੁੱਖਤਿਆਰ ਸਿੰਘ,ਅੱਤੇ ਬਲਬੀਰ ਸਿੰਘ ਆਦਿ ਨੇ ਆਈ ਹੋਈ ਸੰਗਤਾ ਅੱਤੇ ੳਸਲੋ ਪੁਲੀਸ ਵੱਲੋ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਅੱਤੇ ਸਿੱਖ ਕੋਮ ਨੂੰ ਵਿਸਾਖੀ ਦੀ ਵਧਾਈ ਦਿੱਤੀ।ਇਸ ਵਿਸਾਖੀ ਮੋਕੇ ਗੁਰੂਦੁਆਰਾ ਸਾਹਿਬ ਓਸਲੋ ਵਿਖੇ ਪ੍ਰਸਿੱਧ ਕਥਾ ਵਾਚਕ ਪ੍ਰੋ: ਗੁਰਬਚਨ ਸਿੰਘ ਦੀ ਥਾਈਲੈਡ ਵਾਲੇ,ਕਥਾ ਵਾਚਕ ਭਾਈ ਹੇਮ ਸਿੰਘ ਜੀ (ਹੈਡ ਗ੍ਰੰਥੀ ਸ਼੍ਰੀ ਬੰਗਲਾ ਸਾਹਿਬ ਨਵੀ ਦਿੱਲੀ), ਕਥਾ ਵਾਚਕ ਅਮਰੀਕ ਸਿੰਘ ਅੱਤੇ ਰਾਗੀ ਜੱਥਾ ਭਾਈ ਗੁਰਦੀਪ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਪਰਮਜੀਤ ਸਿੰਘ ਆਪਣੇ ਪ੍ਰਵਚਨਾਂ ਅੱਤੇ ਰੱਬੀ ਬਾਣੀ ਨਾਲ ਸੰਗਤ ਨੂੰ ਨਿਹਾਲ ਕਰਨ ਲਈ ਪੁਹੰਚੇ ਹੋਏ ਹਨ। ਨਗਰ ਕੀਰਤਨ ਦੋਰਾਨ ਹੋਰਨਾਂ ਤੋ ਇਲਾਵਾ ਇੰਡੀਅਨ ਵੈਲਫੇਅਰ ਸੋਸਾਇਟੀ ਦੇ ਸ੍ਰ: ਸੁਰਜੀਤ ਸਿੰਘ, ਆਜ਼ਾਦ ਕੱਲਬ ਦੇ ਸ੍ਰ: ਜੋਗਿੰਦਰ ਸਿੰਘ ਬੈਸ(ਤੱਲਣ) ਸਪੋਰਟਸ ਕੱਲਚਰਲ ਫੈਡਰੇਸ਼ਨ ਦੇ ਨਿਰਪਾਲ ਸਿੰਘ ਪਾਲੀ, ਜਰਨੈਲ ਸਿੰਘ ਦਿਉਲ, ਦਸ਼ਮੇਸ਼ ਕੱਲਬ ਦੇ ਸ੍ਰ ਗੁਰਚਰਨ ਸਿੰਘ ਕੁਲਾਰ, ਰਣਜੀਤ ਸਿੰਘ ਗਿੱਲ (ਡਾਲਾ) ਅਕਾਲੀ ਦਲ ਦੇ ਪ੍ਰਧਾਨ ਸ੍ਰ: ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਹਰਿੰਦਰਪਾਲ ਸਿੰਘ ਟਿੱਕਾ ਆਦਿ ਸ਼ਾਮਲ ਸਨ।

ਖਾਲਸਾ ਪੰਥ ਦੇ ਸਾਜਨਾ ਦਿਹਾੜੇ 'ਤੇ ਇਟਲੀ 'ਚ ਵਿਸ਼ਾਲ ਨਗਰ ਕੀਰਤਨ
 

ਨੌਵੇਲਾਰਾ - ਇਟਲੀ (ਗੁਰਮੁਖ ਸਿੰਘ ਸਰਕਾਰੀਆ) ਖਾਲਸੇ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੌਵੇਲਾਰਾ (ਰਿੱਜੋਮਿਲੀਆ) ਵਿਖੇ ਅਲੌਕਿਕ ਨਗਰ ਕੀਰਤਨ ਆਯੋਜਿਤ ਕੀਤੇ ਗਏ , ਜਿਸ ਵਿਚ ਇਟਲੀ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਸੰਗਤਾਂ ਨੇ ਹਾਜਰੀ ਭਰੀ। ਇਸ ਅਲੌਕਿਕ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਤੇ ਪੰਜ ਪਿਆਰਿਆਂ ਤੋਂ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਤੇ ਉਹਨਾਂ ਤੋਂ ਅੱਗੇ ਨੌਜਵਾਨ ਸੇਵਾਦਾਰ ਸਤਿਕਾਰ ਨਾਲ ਸੜਕ ਦੀ ਸਫਾਈ ਝਾੜੂਆਂ ਨਾਲ ਕਰ ਰਹੇ ਸਨ। ਸੰਗਤਾਂ ਦਾ ਭਾਰੀ ਇਕੱਠ ਸਤਿਨਾਮ ਵਾਹਿਗੁਰੂ , ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਦਾ ਜਾਪ ਕਰ ਰਹੀਆਂ ਸਨ। ਇੱਕ ਟਰਾਲੀ ਵਿਚ ਬੀਬੀ ਅਮਨਦੀਪ ਕੌਰ ਦਾ ਢਾਡੀ ਜੱਥਾ ਜੋਸ਼ੀਲੀਆਂ ਵਾਰਾਂ ਨਾਲ 1699 ਦੀ ਵਿਸਾਖੀ ਦਾ ਦ੍ਰਿਸ਼ ਦਾ ਵਰਨਣ ਕਰ ਰਿਹਾ ਸੀ। ਇਸ ਮੌਕੇ 'ਤੇ ਗੱਤਕਾ ਪਾਰਟੀ ਵਲੋਂ ਗੱਤਕੇ ਦੇ ਜੌਹਰ ਦਿਖਾਏ । ਇਸ ਮੌਕੇ ਤੇ ਇਟਾਲੀਅਨ ਲੋਕ ਵੀ ਸ਼ਰਧਾ ਨਾਲ ਪਹੁੰਚੇ। ਪ੍ਰਬੰਧਕਾਂ ਵਲੋਂ ਸੰਗਤਾਂ ਦੀ ਸੇਵਾ ਜੂਸ ,ਚਾਹ ,ਪਾਣੀ ਤੇ ਫਲ਼ ਫਰੂਟ ਨਾਲ ਕੀਤੀ ਤੇ ਸਪੋਰਟਸ ਕਲੱਬ ਫਾਬਰੀਕੋ ਨੇ ਚਾਹਲ ਸਵੀਟ ਸੈਂਟਰ ਦੇ ਸਹਿਯੋਗ ਨਾਲ ਚਾਹ ,ਲੱਡੂ, ਜੂਸ ,ਬਰੈੱਡ ਪਕੌੜਿਆਂ ਨਾਲ ਸੰਗਤਾਂ ਦੀ ਸੇਵਾ ਕੀਤੀ। ਮੱਨੀ (A.G.reet) ਨੇ ਵੀ ਸੰਗਤਾਂ ਦੀ ਸੇਵਾ ਜੂਸ ਨਾਲ ਕੀਤੀ । ਇਸ ਅਲੌਕਿਕ ਨਗਰ ਕੀਰਤਨ ਵਿਚ ਸ਼ਹਿਰ ਦੇ ਕੌਂਸਿਲ ਅਧਿਕਾਰੀਆਂ ਵਲੋਂ ਤੇ ਪੁਲਿਸ ਪ੍ਰਸ਼ਾਸਨ ਨੇ ਪੂਰਨ ਸਹਿਯੋਗ ਦੇ ਕੇ ਸਾਬਤ ਦਿੱਤਾ ਕਿ ਇਟਲੀ ਇੱਕ ਧਰਮ ਨਿਰਪੱਖ ਦੇਸ਼ ਹੈ ਤੇ ਇਸ ਦੇਸ਼ ਵਿਚ ਰਹਿੰਦੇ ਹਰੇਕ ਧਰਮ ਦੇ ਲੋਕਾਂ ਨੂੰ ਆਪਣੇ ਧਾਰਮਿਕ ਸਮਾਗਮ ਅਜ਼ਾਦੀ ਨਾਲ ਕਰਨ ਦੀ ਪੂਰੀ ਖੁੱਲ ਹੈ।

ਸਿਡਨੀ 'ਚ ਖਾਲਸੇ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ


ਸਿਡਨੀ ਵਿਖੇ ਹੋਏ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ: ਅਮਰਜੀਤ ਖੇਲਾ



ਸਿਡਨੀ (ਅਮਰਜੀਤ ਖੇਲਾ), 20 ਅਪ੍ਰੈਲ ਖਾਲਸੇ ਦੇ ਜਨਮ ਨੂੰ ਸਮਰਪਿਤ ਵਿਸਾਖੀ ਦਿਹਾੜਾ ਮਨਾਉਣ ਹਿੱਤ ਅਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਸਿਡਨੀ ਦੇ ਗਲੈਨਵੁੱਡ (ਪਾਰਕਲੀ) ਕਸਬੇ ਦੀ ਮਿਊਰੈਂਟਸ ਲੇਨ 'ਤੇ ਸਥਿਤ ਗੁਰੂਦਵਾਰਾ ਸਾਹਿਬ ,ਸਿੱਖ ਫੈਡਰੇਸ਼ਨ ਆਫ ਅਸਟ੍ਰੇਲੀਆ ਬ੍ਰਾਂਚ ਸਿਡਨੀ ਅਤੇ ਅਸਟ੍ਰੇਲੀਅਨ ਸਿਖ ਐਸੋਸੀਏਸ਼ਨ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ ਵਿਸ਼ਾਲ ਨਗਰ ਕੀਰਤਨ ਦਾ ਅੱਜ ਆਯੋਜਨ ਕੀਤਾ ਗਿਆ।ਇਸ ਨਗਰ ਕੀਰਤਨ 'ਚ ਸਿਡਨੀ ਦੀ ਸਮੂਹ ਸਿੱਖ ਸੰਗਤ ਜੋ ਕਿ ਹਜ਼ਾਰਾਂ ਦੀ ਗਿਣਤੀ 'ਚ ਅੰਦਾਜਨ ਡੇਢ ਦੋ ਕਿਲੋਮੀਟਰ ਦੇ ਘੇਰੇ 'ਚ ਸੀ ਨੇ ਹਿੱਸਾ ਲਿਆ।ਇਸ ਨਗਰ ਕੀਰਤਨ ਦੇ ਚਲਣ ਦੀ ਪਹਿਲੀ ਅਰਦਾਸ ਪੰਜਾਬੋਂ ਆਏ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਭਾਈ ਜਸਵਿੰਦਰ ਸਿੰਘ ਜੀ ਵਲੋਂ ਕੀਤੀ ਗਈ।ਇਹ ਨਗਰ ਕੀਰਤਨ ਗੁਰੂਘਰ ਤੋਂ ਅੱਗੇ-ਅੱਗੇ ਪੰਜ ਪਿਆਰਿਆਂ ਅਤੇ ਗੁਰੂ-ਗੰਰਥ-ਸਾਹਿਬ ਦੀ ਅਗਵਾਈ 'ਚ ਮਿੱਠੀ 'ਤੇ ਸੁਰੀਲੀ ਅਵਾਜ਼ ਦੇ ਮਾਲਕ ਗੁਰੂਘਰ ਦੇ ਹਜੂਰੀ ਰਾਗੀ ਜੱਥੇ ਦੁਆਰਾ ਕੀਰਤਨ ਦੇ ਪ੍ਰਵਾਹ ਨਾਲ ਸ਼ੁਰੂ ਹੋਇਆ।ਜਿਨ੍ਹਾਂ ਦੇ ਪਿੱਛੇ-ਪਿੱਛੇ ਗੁਰਬਾਣੀ 'ਤੇ ਵਾਹੇਗੁਰੂ-ਸਤਿਨਾਮ ਦਾ ਜਾਪ ਕਰਦੀ ਸਮੂਹ ਸਿੱਖ ਸੰਗਤ ਬਹੁਤ ਹੀ ਅਨੁਸ਼ਾਸ਼ਨ 'ਚ ਰਹਿ ਕੇ ਚੱਲ ਰਹੀ ਸੀ ਇਹ ਵੇਖਣਯੋਗ 'ਤੇ ਸਤਿਕਾਰਯੋਗ ਕ੍ਰਿਸ਼ਮਾ ਅਥਵਾ ਨਜ਼ਾਰਾ ਸੀ।ਇਹ ਨਗਰ ਕੀਰਤਨ ਜਦੋਂ ਦੁਪਹਿਰ ਦੇ ਦੋ ਵਜੇ ਗੁਰੂਘਰ ਦੇ ਨੇੜਲੀਆਂ ਗਲੀਆਂ 'ਚੋਂ ਬੜੀ ਹੀ ਅਲੌਕਿਕ 'ਤੇ ਸ਼ਾਹੀ ਠਾਠ ਨਾਲ ਲੰਘ ਰਿਹਾ ਸੀ ਜਿਸ ਦੀ ਇੱਕ ਵੱਖਰੀ ਹੀ ਸ਼ਾਨ ਸੀ ਉਦੋਂ ਨਾਲ ਲਗਦੇ ਘਰਾਂ 'ਚੋਂ ਅਸਟੇਲੀਅਨ ਗੋਰੇ ਬਾਹਰ ਨਿਕਲ ਕੇ ਬੜੀ ਹੀ ਰੀਝ ਅਤੇ ਸਤਿਕਾਰ ਨਾਲ ਵੇਖ ਰਹੇ ਸਨ।ਜਿਕਰਯੋਗ ਹੈ ਕਿ ਅੱਧ ਵਿਚਕਾਰ ਮੋਹਲੇਧਾਰ ਮੀਂਹ ਪੈਣ ਦੇ ਬਾਵਯੂਦ ਵੀ ਸੰਗਤਾਂ ਅਨੁਸ਼ਾਸ਼ਨ ਰਹਿ ਕੇ ਗੁਰਬਾਣੀ 'ਤੇ ਸਤਿਨਾਮ ਦਾ ਜਾਪ ਕਰਦੀਆਂ ਹੋਈਆਂ ਸ਼ਾਮੀਂ ਚਾਰ ਵੱਜੇ ਗੁਰੂਘਰ ਪਹੁੰਚੀਆਂ।ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਅਤੇ ਭਾਈ ਅਮੋਲਿਕ ਸਿੰਘ ਜੀ ਭਾਈ ਸਿਮਰਨ ਸਿੰਘ ਤੇ ਭਾਈ ਪ੍ਰੀਤ ਰਾਜ ਸਿੰਘ ਜੀ ਦੇ ਜੱਥੇ ਵਲੋਂ ਚਲਦੇ ਨਗਰ ਕੀਰਤਨ ਦੁਰਾਨ ਅਤੇ ਸਮਾਪਤੀ ਬਾਅਦ ਯੁੱਧ ਵਿਦਿਆ ਦੇ ਅਤੇ ਗਤਕੇ ਦੀਆਂ ਖੇਡਾਂ ਦੇ ਜੌਹਰ (ਬਾਹਰ ਵਰਖਾ ਹੋਣ ਕਾਰਨ) ਲੰਗਰ ਹਾਲ਼ 'ਚ ਵਿਖਾਏ ਗਏ।ਸਿਡਨੀ 'ਚ ਮੋਹਲੇਧਾਰ ਵਰਖਾ ਹੋਣ ਦੇ ਬਾਵਜੂਦ ਵੀ ਇੱਥੋਂ ਦੀ ਸੰਗਤ 'ਚ ਵਰ੍ਹਦੇ ਮੀਂਹ 'ਚ ਵੀ ਖਾਲਸੇ ਦੀਆਂ ਬੁਲੰਦੀਆਂ ਦੇ ਪ੍ਰਤੀਕ ਇਸ ਨਗਰ ਕੀਰਤਨ ਨੂੰ ਨੇਪਰੇ ਚਾੜ੍ਹਨ ਲਈ ਭਰਵਾਂ ਉਤਸ਼ਾਹ ਵੇਖਣ ਨੂੰ ਮਿਲਿਆ। ਰਸਤਿਆਂ 'ਚ ਗੁਰੂ ਪ੍ਰੇਮੀਆਂ ਵਲੋਂ ਜਗ੍ਹਾ-ਜਗ੍ਹਾ ਫਲਾਂ , ਡਰਾਈ ਫਰੂਟ, ਕੋਲਡ ਡਰਿੰਕਸ , ਪਾਣੀ ,ਮਠਿਆਈ ਅਤੇ ਪਕੌੜਿਆਂ ਦੇ ਲੰਗਰ ਵਰਤਾਏ ਜਾ ਰਹੇ ਸਨ। ਗੁਰੂਘਰ ਦੀ ਪ੍ਰਬੰਧਕ ਕਮੇਟੀ, ਅਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਅਤੇ ਸਿੱਖ ਫੈਡਰੇਸ਼ਨ ਆਫ ਅਸਟ੍ਰੇਲੀਆ ਬ੍ਰਾਂਚ ਸਿਡਨੀ ਦੇ ਵਲੰਟੀਅਰਾਂ ਵਲੋਂ ਨਗਰ ਕੀਰਤਨ ਦੀ ਸੋਭਾ 'ਤੇ ਸਾਨੋਸ਼ੌਕਤ ਵਧਾਉਂਣ ਲਈ ਅਤੇ ਸੰਗਤ ਨੂੰ ਅਨੁਸ਼ਾਸ਼ਨ 'ਚ ਰੱਖਣ ਲਈ ਬਹੁਤ ਹੀ ਵੱਧੀਆਂ ਪ੍ਰਬੰਧ ਕੀਤੇ ਹੋਏ ਸਨ। ਜਿਨ੍ਹਾਂ 'ਚ ਇਸ ਨਗਰ ਕੀਰਤਨ ਦੇ ਕੁਆਰਡੀਨੇਟਰ ਬਲਵਿੰਦਰ ਸਿੰਘ ਚਾਹਲ, ਜਸਵੀਰ ਸਿੰਘ, ਅਸਟ੍ਰੇਲੀਅਨ ਸਿਖ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਅਟਵਾਲ, ਚੇਅਰਮੈਨ ਲਾਭ ਸਿੰਘ ਕੂਨਰ, ਸੈਕਟਰੀ ਅਮਰਜੀਤ ਸਿੰਘ ਗਿਰਨ, ਮੀਤ ਪ੍ਰਧਾਨ ਮੋਹਨ ਸਿੰਘ ਸੇਖੋਂ, ਸਾਬਕਾ ਸੈਕਟਰੀ ਨਿਰਮਲ ਸਿੰਘ ਸੰਧਰ ਤੇ ਸਿਖ ਫੈਡਰੇਸ਼ਨ ਆਫ ਅਸਟ੍ਰੇਲੀਆ (ਸਿਡਨੀ) ਦੇ ਸਰਵਰਿੰਦਰ ਸਿੰਘ ਰੂਮੀ ਜਗਰਾਓਂ ਵਾਲ਼ੇ, ਭਾਈ ਜਸਪਾਲ ਸਿੰਘ ਤੇ ਭਾਈ ਮਨਜੀਤ ਸਿੰਘ ਪੁਰੇਵਾਲ਼ ਆਦਿ ਸਣੇ ਸਮੂਹ ਆਗੂਆਂ ਵਲੋਂ ਆਪਣੀ ਸ਼ਰਧਾ ਨਾਲ ਪੂਰਨ ਯੋਗਦਾਨ ਪਾਇਆ ਗਿਆ।ਸਰਕਾਰ ਵਲੋਂ ਬਲੈਕਟਾਊਨ ਕਸਬੇ ਦੇ ਕੌਂਸਲਰ ਰੌਨ ਆਡਲਰ,ਕੌਂਸਲਰ ਸਟੀਵਨ ਬਾਲੀ ਅਤੇ ਸਰਕਾਰ ਦੀ ਲੇਬਰ ਪਾਰਟੀ ਵਲੋਂ ਆਗੂ ਮਾਈਕਲ ਵਸੀਲੀ ਨੇ ਵੀ ਇਸ ਨਗਰ ਕੀਰਤਨ 'ਚ ਆਪਣੀ ਹਾਜ਼ਰੀ ਲਗਵਾਈ।ਰਾਤ ਨੂੰ ਪੰਜਾਬੋਂ ਆਏ ਹੋਏ ਸਿਫਤੀ ਦੇ ਘਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਹੋਰਾਂ ਦੇ ਜੱਥੇ ਦੁਆਰਾ ਸ਼ੁਰੀਲੀ 'ਤੇ ਮਿੱਠੀ ਅਵਾਜ਼ 'ਚ ਕੀਰਤਨ ਕੀਤਾ ਗਿਆ।ਸਭਨਾ ਖਾਸ਼ਕਰ ਬੱਚਿਆਂ ਦੇ ਮਮਨੋਰੰਜਨ ਲਈ ਰਾਤ ਨੂੰ ਬਹੁਤ ਹੀ ਸੁੰਦਰ ਵੇਖਣਯੋਗ 'ਤੇ ਮਨਮੋਹਕ ਆਤਿਸ਼ਵਾਜ਼ੀ ਕੀਤੀ ਗਈ।ਇਸ ਨਗਰ ਕੀਰਤਨ ਦੇ ਪ੍ਰਬੰਧਕਾਂ ਵਲੋਂ ਸਾਰੀ ਹੀ ਦੁਨੀਆਂ 'ਚ ਵਸਦੀ ਸਿੱਖ ਸੰਗਤ ਨੂੰ ਖਾਲਸ਼ੇ ਦੇ ਇਸ ਸੁੱਭ ਦਿਹਾੜੇ ਦੇ ਸਬੰਧ 'ਚ ਵਾਹੇਗੁਰੂ ਜੀ ਦਾ ਕੁਟਾਨ-ਕੁਟਾਨ ਧੰਨਵਾਦ ਕਰਦਿਆਂ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।ਇਸ ਨਗਰ ਕੀਰਤਨ ਦੀ ਸਫਲਤਾ ਲਈ ਸੰਗਤ ਸਮੇਤ ਸਾਰੇ ਹੀ ਪ੍ਰਬੰਧਕ ਬਹੁਤ ਹੀ ਪ੍ਰਸੰਸਾ 'ਤੇ ਵੱਧਾਈ ਦੇ ਹੱਕਦਾਰ ਹਨ।

ਵਿਸਾਖੀ ਦਾ ਦਿਹਾੜਾ ਮਨਾਇਆ ਗਿਆ


ਹਮਬਰਗ: (ਅਮਰਜੀਤ ਸਿੰਘ ਸਿੱਧੂ) : ਗੁਰਦਵਾਰਾ ਸਿੰਘ ਸਭਾ ਹਮਬਰਗ ਵਿਖੇ ਸਮੂੰਹ ਸਿੱਖ ਸੰਗਤਾਂ ਨੇ ਖਾਲਸੇ ਦਾ ਜਨਮ ਦਿਨ ਬੜੀ ਧੂਮਧਾਂਮ ਨਾਲ ਮਨਾਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮੂੰਹ ਸੰਗਤਾਂ ਨੇ ਸ੍ਰੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਾਇਆ।ੳਪਰੰਤ ਪੰਜਾਬ ਤੋ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਦਾ ਢਾਡੀ ਜੱਥਾ ਜਿੰਨਾਂ ਦੇ ਸਾਥੀ ਸਤਪਾਲ ਸਿੰਘ ਗਰਚਾ,ਹਰਨੇਕ ਸਿੰਘ ਬਲੰਦਾ ਸਰੰਗੀ ਮਾਸਟਰ ਤੇ ਕੁਲਦੀਪ ਸਿੰਘ ਨਿੱਝਰ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਹਾਸ ਨੂੰ ਬੜੇ ਹੀ ਵਧੀਆ ਢੰਗ ਨਾਲ ਸੰਗਤਾਂ ਦੇ ਰੂਬਰੂ ਪੇਸ ਕੀਤਾ। ਹੈਡਗਰੰਥੀ ਭਾਈ ਜਸਵੰਤ ਸਿੰਘ ਨੇ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਉਪਰੰਤ ਦੇਗ ਵਰਤਾਈ ਗਈ। ਗੱਤਕਾ ਸਿੱਖ ਰਹੇ ਛੋਟੇ ਛੋਟੇ ਬੱਚਿਆਂ ਨੂੰ ਗੁਰੂ ਘਰ ਦੇ ਪ੍ਰਧਾਂਨ ਭਾਈ ਬਲਵੀਰ ਸਿੰਘ ਭਾਊ ਨੇ ਗੱਤਕਾ ਖੇਡਣ ਲਈ ਵਰਦੀਆਂ ਭੇਂਟ ਕੀਤੀਆਂ। ਸਾਰਾ ਦਿਨ ਗੁਰੂ ਕਾ ਲੰਗਰ ਅਟੁਟ ਵਰਤਦਾ ਰਿਹਾ।

ਨਾਰਵੇ ਚ ਅ੍ਰਮਿੰਤ ਸੰਚਾਰ 20 ਪ੍ਰਾਣੀ ਅ੍ਰਮਿੰਤ ਛੱਕ ਗੁਰੂ ਵਾਲੇ ਬਣੇ
 

ਲੀਅਰ-ਰੁਪਿੰਦਰ ਢਿੱਲੋ ਮੋਗਾ/ਵਿਰਕ- ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਗੁਰੂ ਨਾਨਕ ਨਿਵਾਸ ਦੇ ਪ੍ਰੰਬੱਧਕਾਂ ਪ੍ਰਧਾਨ ਭਾਈ ਇੰਦਰਜੀਤ ਸਿੰਘ, ਭਾਈ ਅਜਮੇਰ ਸਿੰਘ, ਭਾਈ ਹਰਿੰਦਰਪਾਲ ਸਿੰਘ (ਬੀੜ ਚੜਿਕ) ਭਾਈ ਭੁਪਿੰਦਰ ਪਾਲ ਸਿੰਘ, ਭਾਈ ਮਨਜ਼ੋਰ ਸਿੰਘ,ਭਾਈ ਨਰਿੰਦਰਜੀਤ ਸਿੰਘ, ਭਾਈ ਅਜੈਬ ਸਿੰਘ, ਭਾਈ ਬਲਦੇਵ ਸਿੰਘ, ਭਾਈ ਪਰਮਜੀਤ ਸਿੰਘ ਆਦਿ ਦੇ ਸਿੱਖੀ ਪ੍ਰਚਾਰ ਦੇ ਉਪਰਾਲੇ ਸੱਦਕੇ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਦੇ ਮੋਕੇ ਤਕਰੀਬਨ 20 ਪ੍ਰਾਣੀ ਜਿੰਨਾ ਚ ਬੱਚੇ ਬੱਚੀਆ ਵੀ ਸ਼ਾਮਿਲ ਸਨ ਅ੍ਰਮਿੰਤ ਛੱਕ ਗੁਰੂ ਵਾਲੇ ਬਣੇ। ਇਹ ਪਹਿਲੀ ਵਾਰ ਹੈ ਕਿ ਲੀਅਰ ਗੁਰੂ ਘਰ ਚ ਅ੍ਰਮਿੰਤ ਸੰਚਾਰ ਹੋਇਆ । ਅ੍ਰਮਿੰਤ ਛਕਾਉਣ ਦੀ ਸੇਵਾ ਭਾਈ ਮਲਕੀਅਤ ਸਿੰਘ (ਓਸਲੋ) ਭਾਈ ਅਮਰੀਕ ਸਿੰਘ, ਭਾਈ ਜੋਗਿੰਦਰ ਸਿੰਘ, ਰਵਿੰਦਰ ਸਿੰਘ, ਭਾਈ ਅਜਮੇਰ ਸਿੰਘ ਅੱਤੇ ਭਾਈ ਭੁਪਿੰਦਰ ਪਾਲ ਸਿੰਘ ਹੋਣਾ ਨੇ ਨਿਭਾਈ।
 

ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਚ ਵੈਸਾਖੀ ਦੀ ਸਾਖੀ

ਉਪਰਲੀ ਤਸਵੀਰ ਵਿਚ ਸੰਤ ਬਾਬਾ ਰਣਜੀਤ ਸਿੰਘ ਜੀ ਕੀਰਤਨ ਕਰਦੇ ਹੋਏ।
ਹੇਠਲੀ ਤਸਵੀਰ ਵਿਚ ਸੰਤ ਜੀ ਕਿਤਾਬਾਂ ਸਮੱਰਪਣ ਕਰਦੇ ਹੋਏ।
੧, ਗਿਆਨੀ ਸੰਤੋਖ ਸਿੰਘ ਜੀ ੨. ਸੰਤ ਜੀ ੩. ਸ. ਸਰਬਜੀਤ ਸਿੰਘ ਜੀ ੪. ਸ. ਰੇਸ਼ਮ ਸਿੰਘ ਜੀ

ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ, ਵੈਸਾਖੀ ਦਾ ਪੁਰਬ ਬੜੀ ਧਾਮ ਨਾਲ਼ ਮਨਾਇਆ ਗਿਆ। ਸ਼੍ਰੋਮਣੀ ਅਕਾਲੀ ਦਲ਼ ਬੈਲਜੀਅਮ ਦੇ ਪ੍ਰਧਾਨ, ਸ. ਸਰਬਜੀਤ ਸਿੰਘ ਵੱਲੋਂ, ੧੧ ਅਪ੍ਰੈਲ ਸ਼ੁੱਕਰਵਾਰ ਨੂੰ, ਅਕਾਲੀ ਬਾਣੀ ਦੇ ਅਖੰਡਪਾਠ ਆਰੰਭ ਕੀਤੇ ਗਏ ਤੇ ੧੩ ਅਪ੍ਰੈਲ ਐਤਵਾਰ ਨੂੰ ਭੋਗ ਉਪ੍ਰੰਤ ਧਾਰਮਿਕ ਦੀਵਾਨ ਸਜਿਆ।
ਇਸ ਦੀਵਾਨ ਵਿਚ ਆਸਟ੍ਰੇਲੀਆ ਤੋਂ ਪੁੱਜੇ ਸਿੱਖ ਵਿਦਵਾਨ ਗਿਆਨੀ ਸੰਤੋਖ ਸਿੰਘ ਜੀ ਨੇ ਵੈਸਾਖੀ ਦਿਵਸ ਨਾਲ ਸਬੰਧਤ ਸਾਖੀ ਨੂੰ ਸੰਖੇਪਤਾ ਨਾਲ਼ ਦੱਸਣ ਉਪ੍ਰੰਤ, ਸੰਸਾਰ ਦੇ ਮਨੁਖੀ ਇਤਿਹਾਸ ਵਿਚ ਇਸਦੀ ਮਹੱਤਤਾ ਦਾ ਵਰਨਣ ਕੀਤਾ। ਉਪ੍ਰੰਤ ਪੰਜਾਬੋਂ ਆਏ ਸੰਤ ਬਾਬਾ ਰਣਜੀਤ ਸਿੰਘ ਜੀ ਗੁੱਜਰਵਾਲ਼ ਵਾਲ਼ਿਆਂ ਨੇ ਵਿਆਖਿਆ ਸਹਿਤ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਦੀਵਾਨ ਦੀ ਸਮਾਪਤੀ ਤੇ ਗਿਆਨੀ ਸੰਤੋਖ ਸਿੰਘ ਜੀ ਦੀਆਂ ਦੋ ਪੁਸਤਕਾਂ ਦਾ, ਸਿੱਖ ਸੰਗਤਾਂ ਨੂੰ ਸਮੱਰਪਣ, ਸੰਤ ਬਾਬਾ ਰਣਜੀਤ ਸਿੰਘ ਜੀ ਦੇ ਕਰ ਕਮਲਾਂ ਦੁਆਰਾ ਕੀਤਾ ਗਿਆ। ਇਹ ਪੁਸਤਕਾਂ 'ਸਚੇ ਦਾ ਸਚਾ ਢੋਆ' ਪਿਛਲੇ ਸਾਲ ਛਪੀ ਦਾ ਸੋਧਿਆ ਤੇ ਵਧਾਇਆ ਹੋਇਆ ਐਡੀਸ਼ਨ ਹੈ ਤੇ 'ਊਜਲ ਕੈਹਾਂ ਚਿਲਕਣਾ' ਉਹਨਾ ਦੀ ਨਵੀ ਪੁਸਤਕ ਹੈ।
ਦੀਵਾਨ ਦੀ ਸਮਾਪਤੀ ਉਤੇ, ਗੁਰੂ ਘਰ ਦੇ ਪ੍ਰਬੰਧਕ, ਸ. ਰੇਸ਼ਮ ਸਿੰਘ ਜੀ ਵੱਲੋਂ ਆਈਆਂ ਸੰਗਤਾਂ, ਸੇਵਦਾਰਾਂ, ਸੰਤ ਜੀ ਤੇ ਗਿਆਨੀ ਜੀ ਦਾ ਧੰਨਵਾਦ ਕੀਤਾ ਗਿਆ।
ਪਾਠ, ਦੀਵਾਨ, ਤਿੰਨੇ ਦਿਨ ਲੰਗਰ ਤੇ ਹੋਰ ਹਰ ਪ੍ਰਕਾਰ ਦੀ ਸੇਵਾ, ਗੁਰਦੁਆਰਾ ਸਾਹਿਬ ਵਿਖੇ ਹਾਜਰ ਰਹਿ ਕੇ, ਸ. ਸਰਬਜੀਤ ਸਿੰਘ ਜੀ ਦੇ ਪਰਵਾਰ ਦੁਆਰਾ ਪ੍ਰੇਮ ਅਤੇ ਸ਼ਰਧਾ ਸਹਿਤ ਨਿਭਾਈ ਗਈ।
ਇਸ ਸਮੇ ਸੰਗਤਾਂ ਵਿਚ ਉਚੇਚਾ ਉਤਸ਼ਾਹ ਵੇਖਿਆ ਗਿਆ। ਸੰਗਤਾਂ ਦੀ ਇਕੱਤਰਤਾ ਏਨੀ ਹੋ ਗਈ ਕਿ ਦੀਵਾਨ ਹਾਲ ਵਿਚ ਸੰਗਤਾਂ ਦੇ ਬਿਰਾਜਣ ਲਈ ਸਥਾਨ ਨਾ ਰਿਹਾ ਤੇ ਸੰਗਤਾਂ ਨੂੰ ਪਉੜੀਆਂ, ਰਸਤਿਆਂ ਆਦਿ ਵਿਚ ਬੈਠਣਾ ਪਿਆ।
ਏਥੋਂ ਦੇ ਪ੍ਰਸਿਧ ਪੱਤਰਕਾਰ ਤੇ 'ਯੂਰਪ ਸਮਾਚਾਰ' ਦੇ ਮੁਖ ਸੰਪਾਦਕ, ਸ. ਅਮਰਜੀਤ ਸਿੰਘ ਭੋਗਲ ਵੱਲੋਂ ਟੀ. ਵੀ. ਵਾਸਤੇ ਮੂਵੀ ਵੀ ਬਣਾਈ ਗਈ ਜੋ ਕਿ ਚੈਨਲ ਤੇ ਵਿਖਾਈ ਜਾਵੇਗੀ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਲੰਗਰਾਂ ਵਿਚ ਤਿਲ ਫੁੱਲ ਹਿੱਸਾ ਪਾਉਣ ਲਈ ਅਤੇ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੀ ਰੈਨੋਵੇਸ਼ਨ ਵਾਸਤੇ ਜਦੋਂ ਸ. ਰੇਸ਼ਮ ਸਿੰਘ ਹੋਰਾਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਤਾਂ ਮਾਇਆ ਅਰਪਣ ਕਰਨ ਲਈ ਸੰਗਤਾਂ ਦੀਆਂ ਲਾਈਨਾਂ ਲੱਗ ਗਈਆਂ। ਬਹੁਤ ਹੀ ਉਤਸ਼ਹ ਨਾਲ਼ ਸੰਗਤਾਂ ਨੇ ਸੇਵਾ ਵਿਚ ਵਧ ਚੜ੍ਹ ਕੇ ਹਿੱਸਾ ਪਾ ਕੇ, ਗੁਰੂ ਕੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਯਾਦ ਰਹੇ ਕਿ ਸੰਤ ਬਾਬਾ ਰਣਜੀਤ ਸਿੰਘ ਜੀ, ਸ੍ਰੀ ਦਮਦਮਾ ਸਹਿਬ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫ਼ਤਿਹਗੜ੍ਹ ਸਾਹਿਬ, ਸ੍ਰੀ ਹਜ਼ੂਰ ਸਾਹਿਬ ਵਿਖੇ ਵੀ, ਸਾਲਾਨਾ ਪੁਰਬਾਂ ਉਪਰ ਸੰਗਤਾਂ ਵਾਸਤੇ ਲੰਗਰਾਂ ਦੀ ਸੇਵਾ ਕਰਦੇ ਆ ਰਹੇ ਹਨ।
ਫੋਟੋਜ਼:
ਅਮਰਜੀਤ ਸਿੰਘ ਭੋਗਲ, ਬਰੁੱਸਲਜ਼

 

ਕੁਵੈਤ ਵਿਚ ਖਾਲਸਾ ਸਾਜਨਾ ਦਿਵਸ ਦੇ ਦੀਵਾਨ ਸਜੇ


ਕੁਵੈਤ:16-4-08: (ਅਰਜਨ ਸਿੰਘ ਖੇਹਰਾ) ਖਾੜੀ ਦੇ ਦੇਸ਼ ਕੁਵੈਤ ਵਿਚ ਵਸਦੀਆਂ ਸਿੱਖ ਸੰਗਤਾਂ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਖਾਲਸਾ ਸਾਜਨਾ ਦਿਵਸ(ਵੈਸਾਖੀ) ਦੇ ਪਵਿਤਰ ਦਿਹਾੜੇ ਤੇ ਉਤਸਾਹ ਅਤੇ ਸ਼ਰਧਾ ਨਾਲ ਇੰਡੀਅਨ ਸਕੂਲ(ਸਾਲਮੀਆਂ) ਦੇ ਆਡੀਟੋਰੀਅਮ ਵਿਚ;ਸਰਵ ਰੇ ਕਾਇਨਾਤ,ਜੁੱਗੋ ਜੁੱਗ ਅਟੱਲ ਸ੍ਰੀ ਗੁਰੁ ਗਰੰਥ ਸਾਹਿਬ ਜੀ ਦੀ ਪਵਿਤਰ ਹਜ਼ੂਰੀ ਵਿਚ ਕੀਰਤਨ ਦੀਵਾਨ ਸਜਾਏ ਗਏ।ਬੱਚਿਆਂ ਅਤੇ ਬੀਬੀਆਂ ਵਲੋਂ ਵੀ ਕੀਰਤਨ ਕੀਤਾ ਗਿਆ।ਜਿਸ ਵਿਚ ਵਿਸ਼ੇਸ ਤੌਰ ੇਤੇ ਯੂ.ਅੇਸ.ਏ ਤੋਂ ਆ ਕੇ ਬੀ: ਜੋਗਿੰਦਰ ਕੌਰ ਜੀ ਨੇ ਆਪਣੀਆਂ ਦੋ ਬੱਚੀਆਂ ਸਮੇਤ ਸੁਰਤਾਲ ਦੀਆਂ ਬੰਧਸਾਂ ਨੂੰ ਬਾਖੂਬੀ ਨਿਭਾਉਦਿਆਂ ਰਸਭਿੰਨਾਂ ਕੀਰਤਨ ਕਰਕੇ ਹਾਜ਼ਰੀਨ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਕੁਵੈਤ ਦੀਆਂ ਸੰਗਤਾਂ ਦੇ ਵਿਸ਼ੇਸ ਸੱਦੇ ਅਤੇ ਮੋਹਿੰਦਰ ਪਾਲ ਸਿੰਘ ਸਾਹਨੀ ਦੇ ਉੱਦਮ ਸਦਕਾ ਸੋਹਾਣੇ (ਚੰਡੀਗੜ) ਤੋਂ ਆਏ ਭਾ: ਦਵਿੰਦਰ ਸਿੰਘ ਜੀ ਖਾਲਸਾ ਦੇ ਰਾਗੀ ਜਥੇ ਵੱਲੋਂ ਰਸਮਈ ਕੀਰਤਨ ਕੀਤਾ ਗਿਆ।ਭਾ: ਸਾਹਿਬ ਜੀ ਦੇ ਸਾਥੀ ਭਾ: ਅਮਰਦੀਪ ਸਿੰਘ ਅਤੇ ਹੋਰ ਨਾਲ ਆਏ ਸਿੰਘਾਂ ਵਲੋਂ ਭਰਵੇਂ ਜੋਸ਼ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ।ਭਾ:ਸਾ: ਜੀ ਨੇ ਖਾਲਸਾ ਸਾਜਨਾ ਦਿਵਸ ਦੇ ਅਲੌਕਿਕ ਨਜ਼ਾਰਿਆਂ ਅਤੇ ਮਹੱਤਤਾ ਦੀ ਪ੍ਰਸੰਗਿਕ ਵਿਆਖਿਆ ਅਤੇ ਰਹਿਤਨਾਮੇ ਦਾ ਜ਼ਿਕਰ ਭਾਵਪੂਰਤ ਅਲਫਾਜ਼ਾਂ ਰਾਹੀ ਕੀਤਾ।ਸਮੂੰਹ ਸੰਗਤਾਂ ਨੂੰ ਅੰਮ੍ਰਿਤ ਛੱਕਣ ਅਤੇ ਗੁਰੁ ਵਾਲੇ ਬਨਣ ਦੀ ਪੁਰਜੋਰ ਅਪੀਲ ਕੀਤੀ।ਹਜ਼ਾਰਾਂ ਦੀ ਗਿਣਤੀ ਵਿਚ ਦੂਰ ਨੇੜਿਓ ਆਈਆਂ ਸੰਗਤਾਂ ਨੇ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਤੇ ਮੱਥਾ ਟੇਕਿਆ ਅਤੇ ਕੀਰਤਨ ਦਾ ਅਨੰਦ ਮਾਣਿਆ।ਭਾ: ਤਰਨਬੀਰ ਸਿੰਘ ਨੇ ਸਟੇਜ਼ ਦੀ ਸੇਵਾ ਬਾਖੂਬੀ ਨਿਭਾਹੀ।ਭਾ: ਮਨਮੋਹਨ ਸਿੰਘ ਗਿੱਲ ਨੇ ਸ਼ਰਧਾ ਅਤੇ ਪਿਆਰ ਨਾਲ ਗੁਰੁ ਕ ਲੰਗਰਾਂ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕੀਤੀ।ਸੋਹਾਣੇ ਵਿਖੇ ਪੰਥ ਰਤਨ ਭਾ:ਜਸਬੀਰ ਸਿੰਘ ਜੀ ਵੱਲੋਂ ਸਥਾਪਿਤ ਹਸਪਤਾਲ ਅਤੇ ਉਨਾ ਦੀ ਪਿਆਰੀ ਯਾਦ ਵਿਚ ਤਾਮੀਰ ਹੋਣ ਜਾ ਰਹੇ ਖਾਲਸਾ ਨਿਵਾਸ ਲਈ ਮੁਹਿੰਦਰਪਾਲ ਸਿੰਘ ਸਾਹਨੀ ,ਸ੍ਰ:ਸੁਰਿੰਦਰ ਸਿੰਘ ਸਾਹਨੀ ਅਤੇ ਹੋਰ ਸੰਗਤਾਂ ਵੱਲੋਂ ਦਿਲ ਖੋਲ ਕ ਮਾਇਆ ਦੀ ਸੇਵਾ ਕੀਤੀ ਗਈ।
ਜ਼ਿਕਰ ਯੋਗ ਹੈ ਕਿ ਇਕ ਵਿਸ਼ੇਸ ਮੁਲਾਕਾਤ ਵਿਚ ਪੰਥ ਰਤਨ ਭਾ: ਜਸਬੀਰ ਸਿੰਘ ਜੀ ਤੋਂ ਵਰੋਸਾਏ ਪੰਥ ਦੀ ਅਹਿਮ ਸ਼ਕਸੀਅਤ ਭਾ:ਦਵਿੰਦਰ ਸਿੰਘ ਜੀ ਖਾਲਸਾ ਨੇ ਦਰਪੇਸ਼ ਪੰਥਕ ਮਸਲਿਆਂ(ਦਸਮ ਗਰੰਥ ਬਾਰੇ ਤੇ ਹੋਰ)ਬਾਰੇ ਸਵਾਲ ਕਰਨ ਤੇ ਉੱਤਰ ਦੇਣ ਤੋਂ ਗੁਰੇਜ਼ ਹੀ ਕੀਤਾ।ਉਨਾ ਆਪਣੇ ਆਪ ਨੂੰ ਕਥਾ ਕੀਰਤਨ ਤੱਕ ਹੀ ਸੀਮਤ ਦੱਸਿਆ।ਉਨਾ ਦੇ ਨਾਲ ਆਏ ਕੁਝ ਸਾਥੀਆਂ ਨੇ ਇਥੋਂ ਤੱਕ ਕਿਹਾ ਕਿ ਅਸੀ ਕਿਸੇ ਪਤ੍ਰਕਾਰ ਨੂੰ ਭਾ: ਸਾਹਿਬ ਜੀ ਦੇ ਕੋਲ ਨਹੀ ਜਾਣ ਦਿੰਦੇ।ਇਹੋ ਜਿਹੇ ਵਿਹਾਰ ਕਾਰਨ ਸੋਹਾਣੇ ਗੁਰੁ ਘਰ ਅਤੇ ਪਥਕ ਮਹਿਲ ਨੂੰ ਲੱਗ ਰਹੇ ਖੋਰੇ ਬਾਰੇ ਕਰਨ ਵਾਲੇ ਸਵਾਲ ਆਪਣੇ ਆਪ ਵਿਚ ਸਿਮਟ ਕੇ ਰਹਿ ਗਏ। ਉਸ ਵੇਲੇ ''ਪੰਥ ਵਸੇ ਮੈਂ ੳਜੜਾਂ'' ਵਾਲੀ ਕਹਾਵਤ ਵੀ ਫਿੱਕੀ ਲੱਗਣ ਲੱਗੀ।
 

ਲੀਅਰ ਗੁਰੂ ਘਰ (ਨਾਰਵੇ) ਚ ਮਨਾਈ ਗਈ ਵਿਸਾਖੀ

 

 


ਲੀਅਰ (ਰੁਪਿੰਦਰ ਢਿੱਲੋ ਮੋਗਾ)- ਦਰਾਮਨ ਸ਼ਹਿਰ ਦੇ ਨਜ਼ਦੀਕ ਗੁਰੂਦੁਆਰਾ ਗੁਰੂ ਨਾਨਕ ਨਿਵਾਸ ਲੀਅਰ ਵਿਖੇ ਖਾਲਸੇ ਪੰਥ ਦਾ ਜਨਮ ਦਿਵਸ ਵਿਸਾਖੀ ਬੜੀ ਧੂਮ ਧਾਮ ਨਾਲ ਮਨਾਈ ਗਈ। ਦਰਾਮਨ ਦੇ ਨਜ਼ਦੀਕੀ ਇਲਾਕੇ ਲੀਅਰ, ਤਰਾਨਬੀ, ਟੋਨਸਬਰਗ,ਆਸਕਰ ਆਦਿ ਤੋ ਭਾਰੀ ਸੰਖਿਆ ਚ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਲਵਾਈ। ਆਖੰਡ ਪਾਠ ਸਾਿਹਬ ਜੀ ਦੇ ਭੋਗ ਅੱਤੇ ਕੀਰਤਨ ਉਪਰੱਤ ਗੁਰੂ ਕਾ ਲੰਗਰ ਵਰਤਾਇਆ ਗਿਆ। ਗੁਰੂ ਘਰ ਇੱਕਠੀ ਹੋਈ ਸਾਧ ਸੰਗਤ ਨੂੰ ਭਾਈ ਹਰਿੰਦਰ ਪਾਲ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਅਜੈਬ ਸਿੰਘ, ਭਾਈ ਨਰਿੰਦਰ ਸਿੰਘ ਹੋਣਾ ਨੇ ਸੰਬੋਧਨ ਕੀਤਾ ਅੱਤੇ ਅ੍ਰਮਿੰਤ ਛੱਕਣ ਵਾਲੇ ਸਿੰਘ, ਸਿੰਘਣੀਆਂ, ਬੱਚੇ, ਬੱਚੀਆ ਨੂੰ ਸਿਰੋਪੇ ਦੇ ਸਨਮਾਨਿਤ ਕੀਤਾ ਗਿਆ।ਗੁਰੁਦੁਆਰਾ ਪ੍ਰੰਬੱਧਕ ਕਮੇਟੀ ਲੀਅਰ ਦੇ ਪ੍ਰਧਾਨ ਭਾਈ ਇੰਦਰਜੀਤ ਸਿੰਘ,ਭਾਈ ਅਜਮੇਰ ਸਿੰਘ, ਭਾਈ ਹਰਿੰਦਰਪਾਲ ਸਿੰਘ (ਬੀੜ ਚੜਿਕ)ਭਾਈ ਭੁਪਿੰਦਰ ਪਾਲ ਸਿੰਘ,ਭਾਈ ਮਨਜ਼ੋਰ ਸਿੰਘ,ਭਾਈ ਨਰਿੰਦਰਜੀਤ ਸਿੰਘ,ਭਾਈ ਅਜੈਬ ਸਿੰਘ,ਭਾਈ ਬਲਦੇਵ ਸਿੰਘ, ਭਾਈ ਪਰਮਜੀਤ ਸਿੰਘ ਆਦਿ ਨੇ ਆਈ ਹੋਈ ਸੰਗਤ ਦਾ ਤਹਿ ਦਿੱਲੋ ਧੰਨਵਾਦ ਕੀਤਾ ਅੱਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆ ਦਿੱਤੀਆ।