ਮੇਲੇ ਮੇਲੀਆਂ ਦੇ, ਯਾਰਾਂ ਬੇਲੀਆਂ ਦੇ ਪੰਜਾਬ ਦੇ ਅੱਖੀਂ ਵੇਖੇ ਖੇਡ ਮੇਲੇ

ਰੁਪਿੰਦਰ ਢਿੱਲੋ ਮੋਗਾ ਨਾਰਵੇ


ਜਨਵਰੀ ਦੇ ਦੂਸਰੇ ਹਫਤੇ ਪੰਜਾਬ ਜਾਣ ਦਾ ਸਬਾਬ ਬਣਿਆ ਅੱਤੇ ਅਕਸਰ ਇਸ ਮਹੀਨੇ ਪ੍ਰਵਾਸੀ ਵੀਰ ਆਪਣੇ ਵਤਨੀ ਫੇਰਾ ਪਾਉਦੇ ਹਨ,ਅੱਤੇ ਥਾਂ ਥਾਂ ਇਹਨਾ ਪ੍ਰਵਾਸੀ ਵੀਰਾਂ ਵੱਲੋ ਆਪਣੇ ਇਲਾਕੇ ਦੇ ਸੱਜਣ ਮਿੱਤਰਾ ਦੇ ਸਹਿਯੋਗ ਨਾਲ ਖੇਡ ਟੂਰਨਾਂਮੈਟ ਕਰਵਾਏ ਜਾਦੇ ਹਨ।ਇਸ ਵਾਰ ਮੈ ਕੁੱਝ ਦਿਨ ਹੀ ਪੰਜਾਬ ਰੁੱਿਕਆ ਪਰ ਇਹ ਕੁੱਝ ਦਿਨਾ ਦੀ ਪੰਜਾਬ ਫੇਰੀ ਇੱਕ ਯਾਦਗਾਰ ਫੇਰੀ ਹੋ ਨਿਬ੍ਹੜੀ ਅੱਤੇ ਅਣਗਿਣਤ ਕੇਨੈਡਾ, ਅਮਰੀਕਾ ਅੱਤੇ ਯਰੂਪ ਚ ਵੱਸਦੇ ਬਚਪਨ ਅੱਤੇ ਕਾਲਜ ਸਮੇ ਦੇ ਦੋਸਤ ਮਿੱਤਰਾ ਨਾਲ ਸਾਲਾ ਬਾਅਦ ਮੁਲਾਕਾਤ ਹੋਈ । ਜਿਹਨਾ ਚੋ ਪ੍ਰਮੱਖ ਕਨੈਡਾ ਤੋ ਕੈਲਗਿਰੀ ਤੋ ਕੈਲਗਿਰੀ ਕੈਨੇਡਾ ਸਪੋਰਟਸ ਕੱਲਬ ਦੇ ਮੁੱਖ ਸਪਾਂਸਰ ਅਤੇ ਪਰਮ ਮਿੱਤਰ ਸ੍ਰ ਜੰਗ ਬਹਾਦਰ ਸਿੰਘ, ਜਗਰਾਜ ਸਿੰਘ ਬਰਾੜ , ਕੈਨੇਡਾ ਤੋ ਹੀ ਹਰਜੀਤ ਇੰਟਰਨੈਸ਼ਨਲ ਸਪੋਰਟਸ ਕੱਲਬ ਦੇ ਸੁਖਪਾਲ ਸਿੰਘ ਕੰਗ, ਬਿੰਦਰ ਰੱਜੀਵਾਲਾ, ਹਰਵਿੰਦਰ ਸਿੰਘ ਫਤਿਹਗੜ, ਡੈਨਮਾਰਕ, ਜਰਮਨ, ਇੰਗਲੈਡ, ਇੱਟਲੀ, ਆਦਿ ਵੱਸਦੇ ਦੋਸਤ ਮਿੱਤਰਾ ਤੋ ਇਲਾਵਾ ਖੇਡ ਜਗਤ ਦੇ ਉਘੇ ਲੇਖਕ ਪ੍ਰੋ: ਸਰਵਣ ਸਿੰਘ ਢੁਡੀਕੇ, ਪ੍ਰੱਿਸੱਧ ਕੱਬਡੀ ਕੋਚ ਸ੍ਰ ਮੱਖਣ ਸਿੰਘ ਚੜਿਕ, ਕੱਬਡੀ ਖਿਡਾਰੀ ਅੱਤੇ ਦੋਸਤ ਮੇਜਰ ਚੜਿਕ, ਜਸਵੀਰ ਸਿੰਘ ਗਿੱਲ, ਜੱਸੀ ਬਰਾੜ, ਲੇਖਕ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ (ਹਾਂਗਕਾਂਗ) ਐਨ ਆਰ ਆਈ ਅਕਾਲੀ ਆਗੂ ਜਸਵੀਰ ਸਿੰਘ ਬਰਾੜ ਲੰਗੇਆਣਾ (ਜਰਮਨ) ਬਾਘਾ ਪੁਰਾਣੇ ਤੋ ਮਾਲਵਾ ਖੇਤਰ ਚ ਬੁ਼ਲੰਦੀਆ ਨੂੰ ਛੂਹ ਰਿਹਾ ਅਖਬਾਰ ਮਾਲਵਾ ਮੇਲ (Malwa Mail) ਦੇ ਐਡੀਟਰ ਸ਼੍ਰੀ ਫੁਲ ਮਿੱਤਲ ਜੀ , ਕੇਵਲ ਬੂਈਆ, ਦਵਿੰਦਰ ਸਿੰਘ ਡਰੋਲੀ, ਜੋਗਿੰਦਰ ਸਿੰਘ ਰੋਲੀ(ਇੰਗਲੈਡ) ਆਦਿ ਉੱਘੀਆ ਸ਼ਖਸੀਅਤਾ ਨੂੰ ਮਿੱਲਣ ਦਾ ਮੋਕਾ ਮਿਲਿਆ।

 

ਪ੍ਰਸਿੱਧ ਕੱਬਡੀ ਖਿਡਾਰੀ ਹਰਜੀਤ ਸਿੰਘ ਬਾਜਾਖਾਨਾ ਦੀ ਯਾਦ ਵਿੱਚ ਮੋਗੇ ਦੇ ਐਸ ਡੀ ਸਕੂਲ ਦੀਆਂ ਗਰਾਊਡਾ ਚ ਕਬੱਡੀ ਕੁੰਭ ਦੇ ਖੇਡ ਮੇਲੇ ਤੋ ਇਲਾਵਾ ਕੈਲਗਿਰੀ ਕੈਨੇਡਾ ਸਪੋਰਟਸ ਕੱਲਬ ਦੇ ਮੁੱਖ ਸਪਾਂਸਰ ਸ੍ਰ ਜੰਗ ਬਹਾਦਰ ਸਿੰਘ ਸਿੱਧੂ (ਸਿੰਘਾਂਵਾਲਾ), ਜਗਰਾਜ ਸਿੰਘ ਬਰਾੜ, ਗੁਰਜੰਟ ਸਿੰਘ ਯੂ ਕੇ ਆਦਿ ਹੋਣਾ ਵੱਲੋ ਬਾਘਾਪੁਰਾਣੇ ਦੀ ਧਰਤੀ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਕੱਬਡੀ ਮੇਲਾ ਵੇਖਣ ਦਾ ਮੋਕਾ ਮਿਲਿਆ ।ਖੇਡ ਪ੍ਰੇਮੀਆ ਦੇ ਠਾਂਠਾ ਮਾਰਦੇ ਇੱਕਠ ਦੋਰਾਨ ਹਵਾਈ ਜਹਾਜ ਨਾਲ ਫੁੱਲਾ ਦੀ ਵਰਖਾ ਕੀਤੀ ਗਈ ਅੱਤੇ ਬਾਬਾ ਗੁਰਦਿਆਲ ਸਿੰਘ ਵੱਲੋ ਇਸ ਗੋਲਡ ਕੱਬਡੀ ਕੱਪ ਦਾ ਉਦਘਾਟਨ ਕੀਤਾ ਗਿਆ।ਇਸ ਖੇਡ ਮੇਲੇ ਚ ਅੰਬੀ ਹਠੂਰ ਕੱਲਬ ਮੋਗਾ, ਹਰਜੀਤ ਤਲਵਾਰ ਕਲੱਬ ਜਗਰਾਓ, ਹਰਜੀਤ ਫਰੈਡਜ ਕੱਲਬ ਪੱਤੋ ਹੀਰਾ ਸਿੰਘ, ਹਰਜੀਤ ਕੱਲਬ ਬਾਜਾਖਾਨਾ, ਸ਼ਹੀਦ ਬਾਬਾ ਦੀਪ ਸਿੰਘ ਕੱਲਬ ਕਪਰੂਥਲਾ, ਦਸ਼ਮੇਸ਼ ਕੱਲਬ ਕਾਲਖ, ਸੰਤ ਈਸ਼ਰ ਸਿੰਘ ਰਾੜਾ ਸਾਹਿਬ, ਮੀਰੀ ਪੀਰੀ ਕਲੱਬ ਕਪੂਰਥਲਾ, ਖਾਲਸਾ ਕੱਲਬ ਆਲਮਵਾਲਾ ਆਦਿ ਨਾਮੀ ਕੱਲਬਾ ਨੇ ਭਾਗ ਲਿਆ। ਪੰਜਾਬ ਹਰਿਆਣੇ ਤੋ ਲੜਕੀਆ ਦੀਆਂ ਕੱਬਡੀ ਟੀਮਾਂ ਵੀ ਕਿੱਸੇ ਤੋ ਪਿੱਛੇ ਨਹੀ ਰਹੀਆ। ਇਸ ਦੋਰਾਨ ਕੱਬਡੀ ਦੇ ਨਾਮੀ ਕੂਮਨਟੈਟਰ ਰਿੰਪਾ ਬਰਾੜ (ਗੱਜਣ ਵਾਲਾ) ਪ੍ਰੌ ਮੱਖਣ ਸਿੰਘ ਹਕੀਮਪੁਰ, ਰੁਪਿੰਦਰ ਜਲਾਲ, ਪ੍ਰਸਿੱਧ ਗੀਤਕਾਰ ਮੱਖਣ ਬਰਾੜ ਆਦਿ ਹੋਣਾ ਨੇ ਬਹੁਤ ਹੀ ਸਹੋਣੇ ਅੰਦਾਜ ਚ ਕਮੈਂਟਰੀ ਕੀਤੀ। ਪੰਜਾਬ ਦੇ ਸਾਰੇ ਕੱਬਡੀ ਖੇਡ ਮੇਲਿਆ ਦਾ ਅੱਖੀ ਡਿੱਠਾ ਹਾਲ ਅੱਤੇ ਹਰ ਖਿਡਾਰੀਆ ਦੇ ਰੇਡਾ ਅਤੇ ਸਟੋਪਾ, ਜਿੱਤ ਹਾਰ ਆਦਿ ਦਾ ਹਿਸਾਬ ਰੱਖਣ ਵਾਲੇ ਖੇਡ ਪ੍ਰੇਮੀ ਅੱਤੇ ਖੇਡ ਲੇਖਕ ਜਸਵੰਤ ਸਿੰਘ ਖੜਗ, ਸ੍ਰ ਪਰਮਜੀਤ ਸਿੰਘ ਹੋਣਾ ਨੇ ਵੀ ਇਸ ਮੇਲੇ ਚ ਪਹੁੰਚ ਖੇਡਾ ਮੇਲਾ ਦਾ ਨਜ਼ਾਰਾ ਅੱਤੇ ਖਿਡਾਰੀਆ ਦੇ ਜਹੋਰ ਆਪਣੀ ਕਲਮ ਚ ਕੈਦ ਕੀਤੇ।


ਦੂਸਰਾ ਕੱਬਡੀ ਦਾ ਮਹਾ ਕੁੰਭ ਮੋਗੇ ਨਜਦੀਕ ਦਸਮੇਸ਼ ਸਪੋਰਟਸ ਸਟੇਡੀਅਮ (ਧੱਲੇਕੇ )ਚ ਦੇਖਣ ਨੂੰ ਮਿਲਿਆ ਅੱਤੇ ਇਹ ਟੂਰਨਾਮੈਂਟ ਹਰਜੀਤ ਇੰਟਰਨੈਸ਼ਨਲ ਸਪੋਰਟਸ ਕੱਲਬ (ਕੈਨੇਡਾ) ਵੱਲੋ ਕਰਾਇਆ ਗਿਆ ।ਇਸ ਚੋਥੇ ਹਰਜੀਤ ਯਾਦਗਾਰੀ ਟੂਰਨਾਮੈਟ ਚ ਚੋਟੀ ਦੀਆਂ ਕੱਬਡੀ ਟੀਮਾਂ ਨੇ ਹਿੱਸਾ ਲਿਆ।ਇਸ ਟੂਰਨਾਮੈਟ ਚ ਡਿਪਟੀ ਕਮਿਸ਼ਨਰ ਮੋਗਾ ਸਤਵੰਤ ਸਿੰਘ ਜਹੋਲ ਤੋ ਇਲਾਵਾ ਸ਼੍ਰੀ ਸੰਜੀਵ ਕਾਲੜਾ ਡੀ ਆਈ ਜੀ ਜੰਲਧਰ ਰੇਜ਼ ਅਤੇ ਸ੍ਰ ਸੁਖਦੇਵ ੁਸਿੰਘ ਢਡਿਸਾ (ਐਮ ਪੀ) ਹੋਣਾ ਨੇ ਸ਼ਿਰਕਤ ਕੀਤੀ। 40 ਸਾਲਾ ਗਭਰੂਆ ਦੀ ਕੱਬਡੀ ਚ ਲੁਧਿਆਣੇ ਦੀ ਟੀਮ ਨੇ ਥੋੜੇ ਜਿਹੇ ਫਰਕ ਨਾਲ ਮੋਗੇ ਦੀ ਟੀਮ ਨੂੰ ਹਰਾਇਆ ਅੱਤੇ ਕੱਬਡੀ ਦਾ ਇੱਕ ਲੱਖ ਦਾ ਇਨਾਮ ਮੀਰੀ ਪੀਰੀ ਕੱਲਬ ਅਮਰੀਕਾ ਨੇ ਅੰਬੀ ਹਠੂਰ ਕੱਲਬ ਮੋਗਾ ਨੂੰ 34 ਦੇ ਮੁਕਾਬਲੇ 28 ਪੁਆਇੰਟਾਂ ਨਾਲ ਹਰਾ ਪ੍ਰਾਪਤ ਕੀਤਾ। ਕੁਮੈਟਰੀ ਦੀ ਜੁੰਮੇਵਾਰੀ ਰਿੰਪੀ ਬਰਾੜ ਗੱਜਣਵਾਲਾ, ਸੁੱਖਾ ਕੜਿਆਲ, ਰੁਪਿੰਦਰ ਜਲਾਲ, ਮੱਖਣ ਅਲੀ ਆਦਿ ਹੋਣਾ ਵੱਲੋ ਕਾਵਿਕ ਅੰਦਾਜ ਨਾਲ ਨਿਭਾਈ ਗਈ। ਇਸ ਮੋਕੇ ਸਰਦਾਰਾ ਸਿੰਘ ਸਰਾਂ ਚੁਪਕੀਤੀ ਕੈਨੇਡਾ ਵੱਲੋ ਹੋਣਹਾਰ ਕੱਬਡੀ ਖਿਡਾਰੀ ਸੱਬੀ ਕੁੱਸਾ ਨੂੰ ਬੁਲਟ ਮੋਟਰ ਸਾਇਕਲ ਦੇ ਸਨਮਾਨਿਤ ਕੀਤਾ ਗਿਆ। ਜਸਵੰਤ ਸਿੰਘ ਖੜਗ ਵੱਲੋ ਅੰਕਾ ਦੇ ਲੇਖੇ ਜੋਖੇ ਦੀ ਜੁੰਮੇਵਾਰੀ ਬੇਖੂਬੀ ਨਾਲ ਨਿਭਾਈ ਗਈ।
ਇਹਨਾ ਟੂਰਨਾਮੈਟਾ ਚ ਪ੍ਰਵਾਸੀ ਵੀਰਾਂ ਵੱਲੋ ਪੰਜਾਬ ਚ ਨਸ਼ੇ ਦਾ ਛੇਵਾਂ ਦਰਿਆ ਬੰਦ ਕਰਨ ਲਈ ਨੋਜਵਾਨਾ ਨੂੰ ਹੱਥ ਜੋੜ ਬਨੇਤੀ ਕੀਤੀ ਗਈ।


ਪੰਜਾਬ ਵਿੱਚ ਕੁੱਝ ਦਿਨ ਰਹਿਣ ਬਾਅਦ ਬਿਹਾਰ, ਝਾਰਖੰਡ ਅੱਤੇ ਕੱਲਕਤਾ ਵਿੱਚ ਟਰਾਸਪੋਰਟ ਦੇ ਕਾਰੋਬਾਰ ਨਾਲ ਜੁੜੇ ਦੋਸਟ ਮਿੱਤਰਾ ਅੱਤੇ ਪਰਿਵਾਰਿਕ ਜੀਆ ਨੂੰ ਮਿਲ 2008 ਦੀਆਂ ਪੰਜਾਬ ਫੇਰੀ ਦੀਆਂ ਯਾਦਾ ਸਮੇਟੀ ਕੱਲਕਤਾ ਏਅਰਪਰੋਟ ਤੋ ਵਾਪਸੀ ਜਹਾਜ ਫੜ ਦੁਬਾਰਾ ਫਿਰ ਮਿੱਠੀ ਜ਼ੇਲ ਨੂੰ ਮੁੜ ਆਇਆ।