ਸਾਡੇ ਪੱਲਿਓਂ ਖੁਸਦਾ ਜਾ ਰਿਹਾ ਸਾਡਾ ਅਨਮੋਲ ਵਿਰਸਾ


ਅਸੀਂ ਹਰ ਹਫਤੇ ਇਸੇ ਸਬੰਧੀ ਇੱਕ ਫੋਟੋ ਪਾਠਕਾਂ ਦੀ ਨਜ਼ਰ ਕਰਿਆ ਕਰਾਂਗੇ। ਸਾਡੇ ਵੱਲੋਂ ਪਾਠਕਾਂ ਨੂੰ ਵਾਰਤਿਕ ਜਾਂ ਕਾਵਿ-ਰੂਪ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦਾ ਖੁੱਲਾ ਸੱਦਾ ਹੈ।

ਕੋਈ ਵੇਲਾ ਸੀ ਜਦ ਹਲਟੀ  ਤੇ,
ਅੱਜ ਵਾਂਗ ਹੀ ਜੋਟਾ ਭੱਜਦਾ ਸੀ|
ਪਰ ਗੱਲ ਜੁਦਾ ਕਿ ਹਲਟੀ ਚੋਂ,
ਉਦੋਂ ਛਮ-ਛਮ ਪਾਣੀ ਵਗਦਾ ਸੀ|
ਅੱਜ ਤੁਸੀਂ ਆਏ ਹੋ,
ਬੇਸ਼ੱਕ ...ਸਾਡਾ ਦਮ ਪਰਖਣ ਲਈ,
ਕੋਈ ਵੇਲਾ ਸੀ ਜਦ ਇਸ ਜੋਰ ਦੇ ਸਦਕੇ,
ਖੇਤਾਂ ਤਾਈਂ ਪਾਣੀ ਲਗਦਾ ਸੀ|
                      ਮਨਦੀਪ ਖੁਰਮੀ(ਯੂ.ਕੇ.)

ਵਲੋਂ-: ਗੁਰਮੁਖ ਸਿੰਘ ਸਰਕਾਰੀਆ -ਇਟਲੀ

ਚੱਕ ਦੇ ਭਈਆ, ਪੀੜ ਦੇ ਗੰਨੇ

ਜੱਟਾਂ ਦੇ ਪੁੱਤ ਹੋਏ ਨਿਕੰਮੇ..

ਕੰਮ ਕਾਰ ਹੁਣ ਥੋਡੇ ਸਿਰ 'ਤੇ,

ਜੱਟਾਂ ਦੇ ਪੁੱਤ ਨਸ਼ੇ ਨੇ ਵਿੰਨ੍ਹੇ..

ਭਈਆ ਜੀ ਰਹੋ ਜਿਉਂਦੇ ਵਸਦੇ,

ਦੇਖੀ ਚੱਲੋ ਵੱਟਾਂ, ਬੰਨੇ..

ਜੱਟਾਂ ਦੇ ਪੁੱਤ ਨਸ਼ੇ ਨੇ ਚਰਲੇ,

ਜਾਂ ਆਸ਼ਕੀ ਕੀਤੇ ਅੰਨ੍ਹੇ...

ਸੁਖਜੀਵਨ ਕੁੱਸਾ

****************

ਬਾਲ ਦਿਵਸ ਮਨਾਉਣ ਵਾਲੇ ਕਦ ਤੱਕ ਸਭ ਜਾਣਦੇ ਹੋਏ ਵੀ ਅਨਜਾਣ ਬਣੇ ਰਹਿਣਗੇ , ਕਦ ਤੱਕ ਬਾਲ ਦਿਵਸ ਮਨਾਉਣ ਦੇ ਨਾਂ ਸਾਡੇ ਦੇਸ਼ ਦੇ ਕ੍ਰੋੜਾਂ ਬਾਲ ਮਜ਼ਦੂਰਾਂ ਨੂੰ ਚਿੜਾਉਂਦੇ ਰਹਿਣਗੇ ਤੇ ਸਮੇਂ ਦੇ ਹਾਕਮਾਂ ਦੀ ਝੂਠੀ ਵਾਹ ਵਾਹ ਖੱਟਦੇ ਰਹਿਣਗੇ।
ਗੁਰਮੁਖ ਸਿੰਘ ਸਰਕਾਰੀਆ (ਇਟਲੀ)

ਫੋਟੋ ਸਰਬਜੀਤ ਸਿੰਘ ਬਨੂੰੜ ਸਲੋਹ (ਯੂ ਕੇ)

ਅਮਰਜੀਤ ਸਿੰਘ ਸਿੱਧੂ ਹਮਬਰਗ (ਜ਼ਰਮਨ )

ਇਸ ਫੋਟੋ ਨੂੰ ਵੇਖਣ ਤੇ ਪਤਾ ਚੱਲਦਾ ਹੈ ਕਿ ਉਹ ਕਿਨਾਂ ਹਲਾਤਾਂ ਵਿੱਚ ਗੁਜਰ ਰਹੇ ਹਨ । ਪਰ ਬੇ- ਸੱਕ ਢਿੱਡ ਦੀ ਅੱਗ ਬੁਝਾਉਣ ਲਈ ਰੋਟੀ ਮੰਗ ਕੇ ਹੀ ਲਿਆਏ ਹਨ । ਫਿਰ ਵੀ ਉਹਨਾਂ ਵਿੱਚ ਕਿੰਨਾ ਪਿਆਰ ਤੇ ਇਤਫਾਕ ਹੈ । ਕਿ ਉਹ ਖਾ ਤਾਂ ਵੰਡ ਕੇ ਰਹੇ ਹਨ । ਉਨਾਂ ਵਿੱਚ ਕਿੰਨਾਂ ਸਬਰ ਤੇ ਸੰਤੋਖ ਹੈ ।ਕੋਈ ਖਿੱਚੋ ਤਾਣ ਨਹੀ । ਪ੍ਰਮਾਤਮਾਂ ਕ੍ਰਿਪਾ ਕਰੇ ਸਾਡੇ ਦੇਸ਼ ਦੇ ਸਿਆਸਤ ਦਾਨਾਂ , ਰਜਵਾੜਾ ਸਾਹੀ ਤੇ ਲਾਲਚੀ ਲੋਕਾਂ ਉਤੇ ।ਕਿਤੇ ਇਸ ਫੋਟੋ ਨੂੰ ਵੇਖ ਕੇ ਉਨਾਂ ਦੇ ਦਿਮਾਗ ਅੰਦਰ ਵੀ ਕੋਈ ਚਾਨਣ ਦੀ ਕਿਰਨ ਪੈਦਾ ਹੋ ਜਾਵੇ । ਜਿਸ ਨਾਲ ਉਹ '' ਸੱਭੇ ਸ਼ਾਝੀ ਵਾਲ ਸਦਾਇਣ ਕੋਈ ਨਾਂ ਦਿਸੇ ਬਾਹਰਾ ਜੀਓ" ਵਾਲੇ ਸਲੋਕ ਤੇ ਚੱਲਣ ਦੇ ਆਦੀ ਹੋ ਜਾਣ ।
ਆਮੀਨ ।
ਅਮਰਜੀਤ ਸਿੰਘ ਸਿੱਧੂ
ਹਮਬਰਗ (ਜ਼ਰਮਨ )


*********

ਜਤਿੰਦਰ ਸਿੰਘ ਲੁਧਿਆਣਾ

ਰੱਬਾ ਰੋਟੀ ਕੱਪੜਾ ਮਕਾਨ ਤਾਂ ਸਭ ਨੂੰ ਦੇਈਂ।

ਜਤਿੰਦਰ ਸਿੰਘ ਲੁਧਿਆਣਾ
 

****************

ਅਜੇਪਾਲ ਸਿੰਘ ਸਿੱਧੂ
ਸਾਨੂੰ ਕਿਹੜੇ ਜਨਮਾਂ ਦੀ ਦਿੱਤੀ ਤੂੰ ਰੱਬਾ ਸਜ਼ਾ ਏ,
ਸਵੇਰ ਦੀ ਰੋਟੀ ਖਾਹ ਲਈ, ਸ਼ਾਮ ਦੀ ਦਾ ਕੀ ਪਤਾ ਏ।
ਪ੍ਰਮਾਤਮਾ ਇਹੋ ਜਿਹੇ ਦਿਨ ਕਿਸੇ ਤੇ ਵੀ ਨਾ ਲਿਆਵੇ।
ਅਜੇਪਾਲ ਸਿੰਘ ਸਿੱਧੂ।
ਜਰਮਨ।

ਫੋਟੋ ਉਦੇਦੀਪ ਸਿੰਘ ਫਰੀਜ਼ਨੋ ਯੂ ਐਸ ਏ

ਜਿਉਦੇ ਵਸਦੇ ਰਹੋ ਬਜੁਰਗੋ ,ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ। ਤੁਹਾਡਾ ਮਿਹਰਾ ਭਰਿਆ ਹੱਥ ਸਦਾ ਪ੍ਰਵਾਰਾਂ ਦੇ ਸਿਰ ਉਪਰ ਰਹੇ । ਇਸੇ ਤਰਾਂ ਵੇਹੜੇ ਵਿੱਚ ਬੈਠਿਆਂ ਕੋਲ ਬੱਚੇ ਖੇਡਦੇ ਆਪਣਾਂ ਤੇ ਤੁਹਾਡਾ ਦਿੱਲ ਬਹਿਲਾਉਦੇ ਰਹਿਣ । ਤੁਹਾਡੇ ਕੋਲੋ ਸਹੀ ਜਿੰਦਗੀ ਜਿਉਣ ਦੇ ਢੰਗ ਤਰੀਕੇ ਸਿੱਖਕੇ ਪ੍ਰਵਾਰ, ਕੌਮ ਅਤੇ ਦੇਸ਼ ਦਾ ਨਾਮ ਉਚਾ ਕਰਨ।
ਅਮਰਜੀਤ ਸਿੰਘ ਸਿੱਧੂ, ਹਮਬਰਗ(ਜ਼ਰਮਨ)


ਫੋਟੋ: ਬੱਧਨੀ ਡਾਟ ਕਾਮ

ਰੇੜੀ ਮਿੱਤਰਾਂ ਦੀ, ਚੱਲ ਓਏ ਨਾਰਿਆ। ਕਦੇ ਕਹਿੰਦੇ ਸੀ।

ਬਚਿੱਤਰ ਸਿੰਘ ਕਵੈਂਟਰੀ

ਚੱਲ ਛੇਤੀ ਪੱਠੇ ਲੈ ਆਈਏ ਫਿਰ ਮੇਲੇ ਜਾਣਾ ਪੁਤਰਾ।

ਮਨਮੋਹਨ ਸਿੰਘ ਹਾਂਗਕਾਂਗ

ਕਿਸਾਨਾਂ ਦੀ ਕਾਰ, ਟਰੱਕ, ਰੇਲ ਜ਼ਹਾਜ਼ ਜਾਣੀ ਸੱਭ ਕੁਝ ਏਹੀ ਹੈ। ਪੰਜਾਬ ਦੇ ਕਿਸਾਨਾਂ ਦਾ ਇਸ ਬਲਦ ਵਾਲੀ ਗੱਡੀ ਨਾਲ ਬੜਾ ਗੂੜਾ ਰਿਸ਼ਤਾ ਹੈ।
ਮਨਜੀਤ ਸਿੰਘ ਲੁਧਿਆਣਾ

 

ਫੋਟੋ: ਬੱਧਨੀ ਡਾਟ ਕਾਮ

ਗੁਰੂ ਸਾਹਿਬ ਕ੍ਰਿਪਾ ਕਰਨ , ਪੰਜਾਬ ਦੇ ਪਿੰਡਾਂ ਦੇ ਲੋਕਾਂ ਵਿੱਚ ਆਪਸੀ ਭਾਈਚਾਰਾ ਤੇ ਪਿਆਰ ਬਣਿਆ ਰਹੇ । ਲੋਕ ਸੱਥਾਂ ਵਿੱਚ ਬੈਠ ਕੇ ਰਲ ਮਿੱਲ ਕੇ ਇਸ ਤਰਾਂ ਧੂਣੀਆਂ ਸੇਕਦੇ ਰਹਿਣ ਤੇ ਖੁਸ਼ੀਆਂ ਮਨਾਉਦੇ ਰਹਿਣ ।
ਅਮਰਜੀਤ ਸਿੰਘ ਸਿੱਧੂ
ਹਮਬਰਗ (ਜ਼ਰਮਨ)

ਕਿੱਥੋਂ ਲਿਆਈਏ ਇਹ ਦਿਨ ਲੱਭ ਕੇ, ਪ੍ਰਦੇਸਾਂ ਨੇ ਮੱਤ ਹੀ ਮਾਰਲਈ ਸਾਡੀ। ਆਹ ਡਾਲਰਾਂ ਤੋਂ ਤਾਂ ਰੁਪਈਏ ਹੀ ਚੰਗੇ ਸੀ।
ਸੁਖਚੈਨ ਸਿੰਘ ਟਰਾਂਟੋ

ਅਜਾ ਬਹਿ ਕਿ ਅੱਗ ਸੇਕ ਲਾ ਕਿਤੇ ਠੰਡ ਨਾ ਲੱਗ ਜੇ।
ਮਨਜੀਤ ਸਿੰਘ ਲੁਧਿਆਣਾ

ਲੋਹੜੀ ਵਾਲੀ ਰਾਤ ਲੱਗਦੀ ਐ, ਨਹੀਂ ਤਾਂ ਏਹਨੀ ਮੁਡੀਰ ਅੱਜ ਕੱਲ ਕਿੱਥੇ ਜੁੜਦੀ ਐ।
ਮਨਹੋਮਨ ਸਿੰਘ ਹਾਂਗਕਾਂਗ

ਧੂਣੀ ਵਾਲੇ ਦਿਨ ਹੁਣ ਕਿੱਥੇ ਐ ਹੀਟਰਾਂ ਨੇ ਲੋਕਾਂ ਨੂੰ ਨਿੱਘ ਦਿੱਤਾ ਹੋਇਐ।
ਬਿਕਰਮ ਸਿੰਘ ਲੁਧਿਆਣਾ

ਫੋਟੋ: ਬੱਧਨੀ ਡਾਟ ਕਾਮ

 

ਖੁਸਦਾ ਜਾ ਰਿਹਾ ਅਨਮੋਲ ਵਿਰਸਾ
ਉਹ ਤਾਂ ਸਮੇਂ ਮੁੜ ਨਹੀਂ ਆਉਣੇ , ਲੈ ਭੱਤੇ ਜਾਣ ਮੁਟਿਆਰਾਂ ।
ਛੋਲੇ ਪੱਟ ਕੇ ਹੋਲਾਂ ਭੁੰਨ ਕੇ , ਨਾਂ ਕਦੇ ਖਵਾਉਣੀਆਂ ਯਾਰਾਂ ।
ਕਿਕਰਾਂ, ਬੇਰੀਆਂ ਦੇ ਸੰਗ ਮਲ੍ਹੇ ਵੀ ,ਉਡਗੇ ਉਡਾਰੀ ਲਾ ਕੇ ,
ਵੇ ਫਾਰਮੀ ਮੈ ਬੇਰ ਨਾਂ ਖਾਵਾਂ, ਖੰਘ ਹੁੰਦੀ ਹੈ ਜਿੰਨਾਂ ਨੂੰ ਖਾ ਕੇ ।
ਅਮਰਜੀਤ ਸਿੰਘ ਸਿੱਧੂ

ਜੱਟਾਂ ਦੇ ਸਸਤੇ ਵਿਟਾਮਨ

ਚਰਨਜੀਤ ਕੌਰ ਰਿਆੜ

ਇੱਥੇ ਵਸਦੇ ਦਿਲ ਦਰਿਆ ਲੋਕ ਨਾ ਦਿਲ ਵਿਚ ਤੇਰ

ਨਾ ਮੇਰ ਚਾਹੇ ਚੱਟਿਆ ਗਰੀਬੀ ਕਾਲਜਾ ਰਲ ਫਿਰ ਵੀ ਖਾਂਦੇ ਬੇਰ

ਗਿਆਨੀ ਗੁਲਜਾਰ ਸਿੰਘ

ਫੜ ਤੇਜਿਆ ਪੰਜਾਹਾਂ ਦਾ ਨੋਟ ਲਿਆ ਦੇਸੀ ਦੀ ਬੋਤਲ ਅੱਜ ਬੇਰਾਂ ਨਾਲ ਹੀ ਪੀਵਾਂਗੇ ਜੋਗਿੰਦਰ ਸ਼ੇਰੋਂ ਖੇਤੀਂ ਜਾਂਦੇ ਚੜ੍ਹ ਸਕੂਟਰੀਂ ਤੇ ਨਾਲੇ ਛਕਦੇ ਬੇਰ ਕੀ ਨਜਾਰਾ ਮੁੰਜ ਦੀ ਮੰਜੀ ਦਾ ਰਹਿਣ ਖ਼ੁਸ਼ ਪੰਜਾਬੀ ਸ਼ੇਰ

ਨਿਰੰਜਣ ਸਿੰਘ ਪਟਿਆਲਵੀ

 

ਫੋਟੋ: ਬੱਧਨੀ ਡਾਟ ਕਾਮ


ਖੇਤੀ ਸੇਹਤ ਨੂੰ ਤੰਦਰੁਸਤ ਰੱਖਣ ਵਾਲੀ ਜਿੰਮ ਹੈ। ਅਫਸੋਸ ਕਿ ਸਾਡੇ ਗੱਭਰੂ ਇਹ ਜਿੰਮ ਖੁਦ ਨਹੀਂ ਵਰਤਦੇ ਸਗੋਂ ਭਈਆਂ ਨੂੰ ਖੇਤਾਂ ਦਾ ਮਾਲਕ ਬਣਾ ਦਿੱਤਾ ਹੈ।
ਤ੍ਰਲੋਚਨ ਸਿੰਘ ਕੈਲੇਫੋਰਨੀਆਂ

ਮੁੜ ਮੁੜ ਯਾਦ ਸਤਾਏ ਪਿੰਡ ਦਿਆਂ ਖੇਤਾਂ ਦੀ,
ਜਿਥੇ ਡਰ ਸੀ ਰਹਿੰਦਾ ਖੁਲ ਜਾਣ ਦੇ ਭੇਤਾਂ ਦੀ।
ਬੱਧਨੀ ਵਾਲਿਓ ਕਿਉਂ ਪ੍ਰਦੇਸੀਆਂ ਨੂੰ ਇਹ ਫੋਟੋ ਵਿਖਾ ਕੇ ਜਖ਼ਮਾਂ ਤੇ ਲੂਣ ਪਾਉਂਦੇ ਹੋ। ਦਿਲ ਕਰਦੈ ਹੁਣੇ ਪਿੰਡ ਜਾ ਆਵਾਂ।
ਸਰਨਜੀਤ ਸਿੰਘ ਟਰਾਂਟੋ

ਹਲ ਛੱਡ ਕੇ ਚਰ੍ਹੀ ਨੂੰ ਜਾਣਾ ਔਖੀ ਹੈ ਕਮਾਈ ਜੱਟ ਦੀ

ਸਰਬਜੀਤ ਕੌਰ ਗ੍ਰੇਵਜੈਂਡ

ਇੰਜਣ ਢਕਤੇ, ਸੁੱਕੀ ਪੱਟਦੇ, ਟੈਰ 'ਚ ਜਮ੍ਹਾਂ ਪਿਆ ਪਾਣੀ ਪੀਂਦੇ

ਪਾਣੀਂ ਜਾ ਪਤਾਲੀਂ ਵੜਿਆ, ਵਕਤ ਦੇ ਮਾਰੇ ਜੱਟ ਨੇ ਜੀਂਦੇ

ਹਰਦਮ ਧਾਲੀਵਾਲ ਅੰਮ੍ਰਿਤਸਰ

ਇਕ ਪਾਸੇ ਨੇ ਕਣਕਾਂ ਪਸਰੀਆਂ, ਇਕ ਪਾਸੇ ਨੇ ਲੱਗੇ ਅਮਰੂਦ

ਖੇਤਾਂ ਦੀ ਪਈ ਯਾਦ ਸਤਾਵੇ, ਦਿਲ ਵਿਚ ਕਰਦੇ ਅਰਮਾਨ ਖਰੂਦ

ਮੰਗਲ ਸਿੰਘ ਖੜਗ

ਸਿਰ 'ਤੇ ਲੱਕ ਲੱਕ ਚੜ੍ਹਿਆ ਕਰਜਾ ਇੰਜਣ ਤੇ ਟੋਕੇ ਪਏ ਚੁੱਪ

ਮਰੇ ਮਾਸ ਨੂੰ ਨਾ ਸਰਦੀ ਪੋਂਹਦੀ ਨਾ ਕੁਝ ਆਖੇ ਧੁੱਪ

ਅਮਰਜੀਤ ਕੌਰ ਬਰਾੜ

ਫੋਟੋ: ਬੱਧਨੀ ਡਾਟ ਕਾਮ

 

ਵਿਚਾਰ:

ਸਤਿਕਾਰਯੋਗ ਮਨਪ੍ਰੀਤ ਸਿੰਘ ਜੀ
ਸਤਿ ਸ੍ਰੀ ਅਕਾਲ ਜੀ।
ਹਰ ਰੋਜ਼ ਦੀ ਤਰ੍ਹਾਂ ਹੀ ਬੱਧਨੀ ਪੱਤ੍ਰਕਾ ਖੋਲਦਾ ਹਾਂ। ਪਰ ਹੁਣ ਜੋ ਨਵੇਂ ਕਾਲਮ ਵੇਖੇ ਜੋ ਬਹੁਤ ਪਸੰਦ ਆਏ। ਇੱਕ ਤਾਂ ਹੁਕਮਨਾਮਾ ਅਤੇ ਦੂਸਰਾ ਹੈ ਹਰ ਹਫਤੇ ਛੱਪਣ ਵਾਲੀ ਫੋਟੋ। ਬਹੁਤ ਹੀ ਚੰਗਾ ਲੱਗਿਆ, ਬੈੜਕੇ ਨੂੰ ਵੇਖ ਕੇ। ਮੇਰੇ ਖਿਆਲ ਨਾਲ ਇਸ ਫੋਟੋ ਵਾਲੇ ਬੈੜਕੇ ਨੂੰ ਮੈਂ ਚੰਗੀ ਤਰਾਂ ਜਾਣਦਾ ਵੀ ਹਾਂ ਤੇ ਪਛਾਣਦਾ ਵੀ ਹਾਂ। ਮਨ ਬੜਾ ਹੀ ਖੁਸ ਹੋਇਆ। ਇਸੇ ਤਰ੍ਹਾਂ ਕੁਝ ਨਾ ਕੁਝ ਨਵਾਂ ਛਾਪਣ ਦੀ ਕੋਸਿਸ਼ ਕਰਿਆ ਕਰੋ। ਬਾਕੀ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀ ਇਸੇ ਤਰ੍ਹਾਂ ਮਾਂ ਬੋਲੀ ਨਾਲ ਜੁੜੇ ਰਹੋਂ। ਲਗਾਤਾਰ ਇਸ ਦੀ ਸੇਵਾ ਕਰਦੇ ਰਹੋ। ਮਹਾਰਾਜ਼ ਅੰਗ-ਸੰਗ ਸਹਾਈ ਹੋਵੇਗਾ।
ਅਜੇਪਾਲ ਸਿੰਘ ਸਿੱਧੂ ਜਰਮਨ

ਮੁੜ ਮੁੜ ਯਾਦ ਸਤਾਵੇ ਖੇਤਾਂ ਦੀ।
ਗਊ ਜਾਏ ਨਾਲ ਵਾਹਵੇ ਜ਼ਮੀਨ ਖੇਤਾਂ ਦੀ।
ਛਾਵਾ ਤੇਰੇ ਉਦਮ ਨਾਲ ਹੀ ਪੰਜਾਬ ਨੇ ਤਰੱਕੀ ਦੀਆਂ ਮੰਝਲਾਂ ਨੂੰ ਛੁਇਆ ਹੈ ਕਿਵੇਂ ਭੁੱਲ ਸਕਦੇ ਹਾਂ, ਤੇਰਾ ਅਹਿਸਾਨ ਗਊ ਦਿਆ ਜਾਇਆ।
ਅਸ਼ੋਕ ਭਾਟੀਆ ਅੰਮ੍ਰਿਤਸਰ
ਖੇਤਾਂ ਦਾ ਰਾਜਾ।
ਦਿਲਰਾਜ ਸਿੰਘ ਲੈਸਟਰ ਯੂ ਕੇ

******* ਕੀ ਗੱਲ ਗਊ ਦਿਆ ਜਾਇਆ, ਐਨਾਂ ਉਦਰੇਵਾਂ ਕਿਉਂ? ਮਨਿੰਦਰ ਨਾਹਲ

******** ਜਿੰਨ੍ਹਾਂ ਦੀ ਖਾਤਿਰ ਖੱਟਿਆ ਕਮਾਇਆ

ਉਹ ਛੱਡ ਗਏ ਸਾਨੂੰ 'ਕੱਲੇ

ਪਰ ਮੁੱਖ ਤੱਕ ਖੇਤਾਂ ਦਾ

ਰੂਹ ਦੀ ਹੋ ਗਈ ਬੱਲੇ-ਬੱਲੇ

ਮਨਮੀਤ ਕੌਰ ਬਰਾੜ

***********  ਕੰਨ ਚੁੱਕ ਚੁੱਕ ਦੇਖਾਂ ਦੂਰ ਤੱਕ ਨਾ ਕੋਈ ਹਾਲੀ,

ਨਾ ਭੱਤੇ ਵਾਲੀ ਸਾਡਾ ਗੁਣ ਹੁਣ ਕਿਸ ਨੇ ਪਾਉਣਾ

ਤੁਰ ਗਏ ਹਲ-ਪੰਜਾਲੀ

ਕਾਲਾ ਖਜਾਨਪੁਰੀ

************ ਇਕ ਕਿੱਲਾ ਤੇ ਦੂਜੇ ਖੇਤ ਇਹ ਨੇ ਸਾਥੀ ਮੇਰੇ

ਕੋਈ ਖੇਤਾਂ ਦਾ ਵਾਰਿਸ ਦਿਸਦਾ ਨਹੀਓਂ ਚੁਫੇਰੇ

ਜਨਕ ਪੁਰੇਵਾਲ

***********  ਕੰਪਿਊਟਰ ਯੁੱਗ ਵਿਚ ਤੇਰੇ ਨਾਲ ਆਹ ਹੀ ਬੀਤਣੀ ਸੀ!

ਤੇਰਾ ਬਾਹਰ ਤੇ ਬਜੁਰਗਾਂ ਦਾ , ਘਰਾਂ ਵਿਚ ਆਹ ਹੀ ਹਾਲ ਹੈ!

ਤੂੰ ਇਕੱਲਾ ਹੀ ਨਹੀਂ, ਫਿਕਰ ਨਾ ਕਰ, ਉਹ ਵੀ ਤੇਰੇ ਨਾਲ ਹੀ ਹਨ!

 ਕਿਸੇ ਨੂੰ ਕੋਈ ਉਲਾਂਭਾ ਨਹੀਂ, ਆਪਣੇ ਹੀ ਪਰਾਏ ਹੋਏ ਹਨ!!

ਕਰਮ ਮਾਹਿਲਪੁਰ