ਪਾਠਕਾਂ ਦੇ ਪੱਤਰ

ਜਸਬੀਰ ਸਿੰਘ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸੱਚਖੰਡ ਸ਼੍ਰੀ ਹਰਿਮੰਦਰ ਸਹਿਬ
ਸ਼੍ਰੀ ਅਕਾਲ ਤਖਤ ਸਾਹਿਬ
ਜੱਥੇਦਾਰ ਗੁਰਬਚਨ ਸਿੰਘ
ਪ੍ਰਧਾਨ ਅਵਤਾਰ ਸਿੰਘ ਮੱਕੜ ਸ਼੍ਰਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ।
ਮੈਂ ਜਸਵੀਰ ਸਿੰਘ ਆਪ ਜੀ ਨੂੰ ਪਹਿਲਾਂ ਵੀ ਕਈ ਪੱਤਰ ਤੁਹਾਨੂੰ ਲਿਖ ਚੁੱਕਾ ਹਾਂ ਜੋ ਧਰਮ, ਸੱਚ ਅਤੇ ਇਨਸਾਫ ਨਾਲ ਸਬੰਧਤ ਹਨ। ਪਰ ਤੁਹਾਡੇ ਵਲੋਂ ਕੁੱਝ ਪੱਤਰਾਂ ਦੇ ਤਾਂ ਜਵਾਬ ਨਹੀਂ ਦਿੱਤੇ ਜਾਂਦੇ ਹਨ ਅਤੇ ਕੁੱਝ ਪੱਤਰਾਂ ਦੇ ਸਬੰਧ ਵਿੱਚ ਤੁਸੀ ਆਪਣੇ ਇਖਲਾਕੀ ਫਰਜ ਤੋਂ ਮੁੰਹ ਮੋੜ ਕੇ ਆਪਣੇ ਅਤੇ ਆਪਣੇ ਸਿਆਸੀ ਆਕਾਵਾਂ ਦੇ ਨਿਜੱੀ ਸਵਾਰਥਾਂ ਨੂੰ ਮੁੱਖ ਰੱਖ ਕੇ ਸਪਸ਼ਟ ਰੂਪ ਵਿੱਚ ਇਨਸਾਫ ਲਈ ਕਾਰਵਾਈ ਨਹੀਂ ਕਰ ਰਹੇ ਹੋ। ਇਸ ਲਈ ਮੈਂ ਆਪ ਜੀ ਨੂੰ ਹੁਣ ਇਸ ਪੱਤਰ ਵਿੱਚ ਲਿਖਤੀ ਰੂਪ ਵਿੱਚ ਆਪਣੇ ਵਲੋਂ ਇਹ ਜਾਣਕਾਰੀ ਦਿੰਦਾ ਹਾਂ ਕਿ ਮੈਂ 1984 ਦੇ ਖੂਨੀ ਸਾਕੇ ਦੇ ਇਨਸਾਫ ਲਈ ਸਮੂੱਚੀ ਕਾਗਜੀ ਕਾਰਵਾਈ ਮੁਕੰਮਲ ਕਰਕੇ ਜਿਹਨਾਂ ਦੇ ਕੁੱਝ ਪੱਤਰ ਤੁਹਾਨੂੰ ਵੀ ਅਤੇ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਪੱਧਰ ਤੇ ਕੇਵਲ ਇਨਸਾਫ ਲਈ ਸਪਸ਼ਟ ਸੰਦੇਸ਼ ਲਿਖਤੀ ਰੂਪ ਵਿੱਚ ਭੇਜੇ ਹਨ ਅਤੇ ਇਨਸਾਫ ਦੀ ਜੰਗ ਲਈ ਲਲਕਾਰਦੇ ਹੋਏ ਜਿੱਤ ਲਈ ਦਾਅਵਾ ਕੀਤਾ ਹੈ ਅਤੇ ਤੁਹਾਨੂੰ ਇਹ ਵੀ ਜਾਨਕਾਰੀ ਦਿੰਦਾ ਹਾਂ ਕਿ ਮੈਂ ਕਿਸੇ ਮਨੁੱਖ ਤੇ ਆਸ ਨਹੀਂ ਰੱਖਦਾ ਭਾਵੇ ਉਹ ਦੇਸ਼ ਵਿਦੇਸ਼ ਦੇ ਕਿਸੇ ਵੀ ਉੱਚੇ ਅਹੁਦੇ ਤੇ ਹੋਵੇ। ਮੈਂ ਆਪਣੀ ਆਤਮਾਂ ਦੀ ਅਵਾਜ ਨੂੰ ਪਛਾਣਦਿਆਂ ਰੱਬ ਦਾ ਓਟ ਆਸਰਾ ਲੈਂਦਾ ਹਾਂ ਅਤੇ ਇਹ ਵੀ ਲਿਖਤੀ ਜਾਣਕਾਰੀ ਵੀ ਪ੍ਰਕਾਸ਼ਿਤ ਕੀਤੀ ਕਿ ਦੇਸ਼ ਦਾ ਮੁੱਖ ਜੱਜ ਫੋਜ ਮੁਖੀ ਰਾਸ਼ਟਰਪਤੀ ਚੋਣ ਕਮਿਸ਼ਨ ਜਾਂਚ ਅਜੰਸੀ ਮੁਖੀ ਤੇ ਸੋਨਿਆਂ ਗਾਂਧੀ ਸਮੇਤ ਪ੍ਰਧਾਨ ਮੰਤਰੀ ਇਨਸਾਫ ਨੂੰ ਪ੍ਰਗਟ ਕਰਨ ਜਾਂ ਆਪਣੀ ਹਾਰ ਕਬੂਲਣ।
ਜੱਥੇਦਾਰ ਗੁਰਬਚਨ ਸਿੰਘ ਜੀ ਅਤੇ ਪ੍ਰਧਾਨ ਅਵਤਾਰ ਸਿੰਘ ਜੀ ਤੁਹਾਨੂੰ ਮੈਂ ਇਹ ਦਸਦਾ ਹਾਂ ਕਿ ਜਿਸ ਤਰ੍ਹਾਂ ਕੁਦਰਤ ਦੇ ਕਾਨੂੰਨ ਮੁਤਾਬਿਕ ਰਾਤ ਤੋਂ ਬਾਅਦ ਦਿਨ ਪ੍ਰਕਾਸ਼ ਹੁੰਦਾ ਹੈ ਇਸੇ ਤਰ੍ਹਾਂ ਸੰਸਾਰ ਤੇ ਬੇਇਨਸਾਫੀ ਦਾ ਤਖਤਾ ਸਨ 2000 ਤੋਂ ਪਲਟ ਕੇ ਕੁਦਰਤੀ ਤੌਰ ਤੇ ਇਨਸਾਫ ਦੀ ਜਿੱਤ ਤੇ ਪ੍ਰਕਾਸ਼ ਲਈ ਕਾਰਵਾਈ ਚਲ ਰਹੀ ਹੈ। ਤੁਹਾਡੇ ਤੇ ਇਹ ਵੀ ਰੋਸ਼ ਹੈ ਕਿ ਤੁਸੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਨੁਮਾਇਦਿਆਂ ਦੇ ਸਿਆਸੀ ਹਿੱਤਾਂ ਲਈ ਗੁਰੂ ਘਰ ਦਾ ਅਰਬਾਂ ਖਰਬਾਂ ਰੁਪਇਆ ਅਤੇ ਹੁਕਮਨਾਮੇ ਇਹਨਾਂ ਅਖੌਤੀ ਸਿੱਖ ਆਗੂਆਂ ਦੇ ਹਿੱਤਾਂ ਲਈ ਜਾਰੀ ਕਰਦੇ ਹੋ ਅਤੇ ਹੁਣ 6 ਜੂਨ 2010 ਨੂੰ ਜੋ ਅਕਾਲ ਤਖਤ ਸਾਹਿਬ ਤੇ ਮੀਟਿੰਗ ਬੁਲਾਈ ਗਈ ਹੈ ਉਸ ਵਿੱਚ ਨਿਰਪੱਖ ਧਰਮ ਤੇ ਇਨਸਾਫ ਦਾ ਫੈਸਲਾ ਸੁਣਾਇਆ ਜਾਵੇ ਅਤੇ ਭਵਿੱਖ ਲਈ ਉਸ ਪਰਮਾਤਮਾ ਦੇ ਹੁਕਮ ਮੁਤਾਬਿਕ ਹੁਕਮਨਾਮਾ ਜਾਰੀ ਕਰੋ ਅਤੇ 6 ਜੂਨ 2010 ਨੂੰ ਜਿਹੜਾ ਇਹ ਸਰਕਾਰ ਦੇ ਜੁਲਮ ਅਤੇ ਬੇਇਨਸਾਫੀ ਵਿਰੁੱਧ ਅਤੇ ਫਤਿਹ ਦਿਵਸ ਵਜੋਂ ਇਸ ਦਿਨ ਨੂੰ ਮਨਾਇਆ ਜਾਵੇ ਅਤੇ ਤੁਸੀ ਇਹ ਵੀ ਜਾਨਕਾਰੀ ਦਿਓ ਕਿ ਪਿਛਲੇ 26 ਸਾਲ ਤੋਂ ਕਿੰਨੇ ਅਰਬਾਂ ਖਰਬਾਂ ਰੁਪਇਆ ਕਿੱਥੇ ਕਿੱਥੇ ਖਰਚ ਕੀਤਾ ਅਤੇ ਧਰਮ ਤੇ ਸੱਚ ਦੇ ਪ੍ਰਕਾਸ਼ ਲਈ ਤੁਸੀ ਕੀ ਕਾਰਵਾਈ ਕੀਤੀ ਅਤੇ ਸਿੱਖ ਸੰਗਤਾਂ ਪੰਜ ਪਿਆਰਿਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸ਼੍ਰੀ ਗੁਰੂ ਹਰਕਿਸ਼ਨ ਸਾਹਿਬ ਵਿਰੁਧ ਇਤਰਾਜਯੋਗ ਟਿੱਪਣਿਆਂ ਸਬੰਧੀ ਜੋ ਨੋਟਿਸ ਮੈਂ ਜਸਬੀਰ ਸਿੰਘ ਤੁਹਾਡੇ ਧਿਆਨ ਹਿੱਤ ਕਾਰਵਾਈ ਲਈ ਬੇਨਤੀ ਕੀਤੀ ਉਸ ਸਬੰਧੀ ਦੋਸ਼ੀਆਂ ਨੂੰ ਸਜਾ ਦੇਣ ਲਈ ਕੀ ਕਾਰਵਾਈ ਕਰੋਗੇ ਤਾਂ ਜੋ ਭਵਿੱਖ ਵਿੱਚ ਕੋਈ ਅਜਿਹੀ ਗੁਰੂਆਂ ਅਤੇ ਗੁਰੂ ਘਰ ਅਤੇ ਸਿੱਖ ਸੰਗਤਾਂ ਵਿਰੁੱਧ ਟਿੱਪਣੀਆਂ ਨਾ ਕਰ ਸਕੇ ਇਸ ਦਾ ਮੈਨੂੰ ਲਿਖਤੀ ਜਵਾਬ ਫੈਕਸ ਤੇ ਇਮੇਲ ਤੋਂ ਬਾਅਦ 24 ਘੰਟਿਆਂ ਵਿੱਚ ਭੇਜੋ। ਇਹ ਪੱਤਰ ਪ੍ਰੈਸ ਨੂੰ ਵੀ ਪ੍ਰਕਾਸ਼ਿਤ ਕਰਨ ਲਈ ਭੇਜਿਆ ਜਾਂਦਾ ਹੈ।
ਨੋਟ: 6 ਜੂਨ 1984 ਦੇ ਘੱਲੂਘਾਰੇ ਨੂੰ ਹੁਣ 26 ਸਾਲ ਬਾਅਦ 6 ਜੂਨ 2010 ਨੂੰ ਸਰਕਾਰ ਦੇ ਜਬਰ ਜੁਲਮ ਬੇਇਨਸਾਫੀ ਵਿਰੁੱਧ ਜਿੱਤ ਲਈ ਦਿਨ ਫਤਿਹ ਦਿਵਸ ਵਜੋਂ ਮਨਾਇਆ ਜਾਵੇ।
ਧੰਨਵਾਦ ਸਹਿਤ
ਜਸਬੀਰ ਸਿੰਘ

*****************

ਸਿੰਘ ਸਾਹਿਬ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਪੱਤਰ


ਸਤਿਕਾਰਯੋਗ ਸਿੰਘ ਸਾਹਿਬ ਭਾਈ ਗੁਰਬਚਨ ਸਿੰਘ ਜੀ ,               ਮਿਤੀ- 06.06.10
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ,
ਸ੍ਰੀ ਅੰਮ੍ਰਿਤਸਰ
ਅੱਤ ਆਦਰ ਪਿਆਰ ਅਤੇ ਸਤਿਕਾਰ ਸਹਿਤ
ਵਾਹਿਗੁਰੂ ਜੀ ਕਾ ਖਾਲਸਾ - ਵਾਹਿਗੁਰੂ ਜੀ ਕੀ ਫਤਿਹ
ਵਿਸ਼ਾ- ਅਖੌਤੀ ਪੰਥਕ ਸਰਕਾਰ ਦੀ ਸ਼ਰਮਨਾਕ ਕਰਤੂਤ
ਜਿਵੇਂ ਕਿ ਆਪ ਭਲੀ ਪ੍ਰਕਾਰ ਜਾਣਦੇ ਹੋ ਕਿ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਵਲੋਂ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ  ਘੱਲੂਘਾਰਾ ਜੂਨ ਚੌਰਾਸੀ ਦੀ ਯਾਦ ਵਿੱਚ ਪਹਿਲੀ ਜੂਨ ਤੋਂ ਸ਼ੁਰੂ ਹੋਣ ਵਾਲੇ ਮਾਰਚ ਤੇ ਬਾਦਲ ਸਰਕਾਰ ਨੇ ਪਬੰਦੀ ਲਗਾ ਦਿੱਤੀ ਗਈ ਹੈ , ਜੋ ਕਿ ਉਸ ਦੇ ਸਿੱਖ ਵਿਰੋਧੀ ਹੋਣ ਦਾ ਸਪੱਸ਼ਟ ਪ੍ਰਮਾਣ ਹੈ ।  ਬਾਦਲ ਸਰਕਾਰ ਵਲੋਂ ਸਿੱਖ ਧਰਮ ਵਿੱਚ ਸਿੱਧੀ ਦਖਲ ਅੰਦਾਜ਼ੀ  ਕਰਦਿਆਂ ਅਜਿਹਾ ਸ਼ਰਮਨਾਕ ਕਾਰਾ ਕੀਤਾ ਹੈ , ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ । ਅਸੀਂ ਸਮਝਦੇ ਹਾਂ ਕਿ ਬਾਦਲ ਐਂਡ ਕੰਪਨੀ ਨੇ ਇਹ ਕੰਮ ਹਿੰਦੂ ਵੋਟਾਂ ਹਥਿਆਉਣ , ਹਿੰਦੂ ਰਾਸ਼ਟਰ ਦੀ ਮੁਦਈ ਭਾਜਪਾ ਨੂੰ ਖੁਸ਼ ਕਰਨ ਅਤੇ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਦੂਰ ਰੱਖਣ ਲਈ ਕੀਤਾ ਹੈ । ਆਪ ਨੂੰ ਬੇਨਤੀ ਹੈ ਕਿ ਹੇਠ ਲਿਖੇ ਕੁੱਝ ਸਵਾਲ ਸਿੱਖ ਕੌਮ ਨੂੰ ਸਪੱਸ਼ਟ ਕੀਤੇ ਜਾਣ ਕਿਉਂ ਕਿ ਬਹੁਤਿਆਂ ਦਾ ਸਬੰਧ ਸ੍ਰੀ ਸਾਹਿਬ ਤੋਂ ਜਾਰੀ ਕੀਤੇ ਗਏ ਹੁਕਮਨਾਮਿਆਂ ਨਾਲ ਵੀ ਹੈ -
ਜਿਸ ਸ੍ਰੀ ਅਕਾਲ ਤਖਤ ਦੇ ਆਪ ਜਥੇਦਾਰ ਹੋ ਇਸੇ ਤਖਤ ਸਾਹਿਬ ਤੇ 26 ਸਾਲ ਪਹਿਲਾਂ ਭਾਰਤੀ ਫੌਜ ਵਲੋਂ ਟੈਂਕ ਚੜਾ ਦਿੱਤੇ ਗਏ , ਹਜ਼ਾਰਾਂ ਸਿੱਖ ਸ਼ਹੀਦ ਕੀਤੇ ਗਏ । ਹਜਾਰਾਂ ਸਿੱਖ ਨੌਜਵਾਨ ਇਸ ਅੱਤ ਵਹਿਸ਼ੀ ਹਮਲੇ ਦਾ ਬਦਲਾ ਲੈਂਦੇ ਅਤੇ ਕੌਮ ਦੀ ਅਜਾਦੀ ਲਈ ਜੂਝਦੇ ਹੋਏ ਸ਼ਹੀਦ ਹੋ ਗਏ । ਜਿਹਨਾਂ ਦੇ ਪਰਿਵਾਰਾਂ ਦੀ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੋਈ ਸਾਰ ਨਹੀਂ ਲਈ । ਆਪ ਸਿੱਖ ਕੌਮ ਨੂੰ ਸਪੱਸ਼ਟ ਕਰੋ ਕਿ '' ਕੀ ਸਿੱਖ ਗੁਰਧਾਮਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਅਤੇ ਕੌਮ ਨੂੰ ਅਜਾਦ ਕਰਵਾਉਣ ਲਈ ਸੀਸ ਕੁਰਬਾਨ ਕਰਨ ਵਾਲੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣਾ , ਜੇਹਲਾਂ ਵਿੱਚ ਬੰਦ ਸਿੰਘਾਂ ਦੀ ਕਨੂੰਨੀ ਪੈਰਵਈ ਕਰਨਾ ਕੋਈ ਜੁਰਮ ਜਾਂ ਗੁਨਾਹ ਹੈ ? ਕੀ ਸਿੱਖ ਵਿਰੋਧੀ ਡੇਰਿਆਂ ਖਿਲਾਫ ਸੰਘਰਸ਼ ਕਰਨਾ , ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਨੂੰ ਅਮਲੀ ਜਾਮਾ ਪਹਿਨਾਉਣਾ  , ਕੌਮੀ ਹੱਕਾਂ ਹਿਤਾਂ ਅਤੇ ਕੌਮੀ ਅਜਾਦੀ ਲਈ ਯਤਨਸ਼ੀਲਤਾ ਕੋਈ ਪਾਪ ਹੈ ? ਜਾਂ ਇਕ ਕੌਮੀ ਅਤੇ ਇਨਸਾਨੀ ਫਰਜ਼ ?? ਅਗਰ ਇਹ ਕੌਮੀ ਜਾਂ ਇਨਸਾਨੀ ਫਰਜ਼ ਹੈ ਤਾਂ ਇਹ ਫਰਜ਼ ਨਿਭਾਉਣ ਵਾਲੇ  ਪਿਛਲੇ ਨੌਂ ਮਹੀਨਿਆਂ ਤੋਂ ਭਾਈ ਦਲਜੀਤ ਸਿੰਘ ਬਿੱਟੂ ਚੇਅਰਮੈਨ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ( ਪੰਚ ਪ੍ਰਧਾਨੀ ) ਐਡਵੋਕੇਟ ਜਸਪਾਲ ਸਿੰਘ ਮੰਝਪੁਰ  ਅਤੇ ਇਹਨਾਂ ਦੇ ਦਰਜਨਾਂ ਸਾਥੀ ਜੇਹਲਾਂ ਵਿੱਚ ਡੱਕੇ ਹੋਏ ਹਨ । ਜਿਹਨਾਂ ਨੂੰ ਬਾਦਲ ਸਰਕਾਰ ਨੇ ਸਿਆਸੀ ਰੰਜਿਸ਼ ਤਹਿਤ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ । ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਬਤੌਰ ਜਥੇਦਾਰ ਤੁਸੀਂ ਇਹਨਾਂ ਦੀ ਕੋਈ ਵੀ ਪੈਰਵਈ ਕਿਉਂ ਨਹੀਂ ? ਬਲਕਿ ਇਹਨਾਂ ਦੇ ਹੱਕ ਵਿੱਚ ਅਵਾਜ਼ ਵੀ ਨਹੀਂ ਉਠਾਈ । ਜਦਕਿ ਸਿਰਸੇ ਵਾਲੇ ਝੂਠੇ ਸੌਦੇ ਖ਼ਿਲਾਫ ਹੁਕਮਨਾਮਾ ਸ੍ਰੀ ਅਕਾਲ ਤਖਤ ਵਲੋਂ ਜਾਰੀ ਕੀਤਾ ਗਿਆ ਸੀ । ਕੀ ਆਪਦਾ ਅਤੇ ਬਾਕੀ ਤਖਤ ਸਹਿਬਾਨ ਦੇ ਜਥੇਦਾਰਾਂ ਦਾ ਕੰਮ ਕੇਵਲ ਹੁਕਮਨਾਮੇ ਜਾਰੀ ਕਰਨਾ ਹੀ ਹੈ ? ਪਰ ਜਿਹੜੇ ਸੂਰਬੀਰ ਯੋਧੇ ਉਹਨਾਂ ਅਮਲੀ ਜਾਮਾ ਪਹਿਨਾਉਣ ਲਈ ਹਰ ਕੁਰਬਾਨੀ ਕਰਨ ਲਈ ਤੱਤਪਰ ਹਨ ਉਹਨਾਂ ਦੀ ਢਾਲ ਬਣਨ ਦੀ ਆਪਦੀ ਕੋਈ ਜਿੰਮੇਵਾਰੀ ਨਹੀਂ ??? ਦੂਜੇ ਪਾਸੇ ਸੁੱਚਾ ਨੰਦ , ਧਿਆਨ ਚੰਦ ਡੋਗਰਿਆਂ ਦੀ ਮੌਜੂਦਾ ਔਲਾਦ ਬੇਖੌਫ ਆਏ ਦਿਨ ਸਿੱਖ ਸਿਧਾਂਤਾਂ ਦਾ ਮਲੀਆਮੇਟ ਕਰੀ ਜਾ ਰਹੇ ਹਨ , ਪਰ ਆਪ ਸੱਭ ਕੁਝ ਖਾਮੋਸ਼ ਰਹਿ ਕੇ ਕਿਉਂ ਦੇਖ ਰਹੇ ਹੋ ?

ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰੂ ਸਾਹਿਬ ਦੀ ਆਨ ,ਸ਼ਾਨ ਦੀ ਖਾਤਰ ਆਪਾ ਕੁਰਬਾਨ ਕਰਨ ਵਾਲਿਆਂ ਦੀ ਯਾਦ ਵਿੱਚ ਕੱਢੇ ਜਾਣ ਵਾਲੇ ਮਾਰਚ ਨੂੰ ਰੋਕ ਕੇ ਜੋ ਬਾਦਲ ਸਰਕਾਰ ਨੇ ਬੱਜਰ ਗੁਨਾਹ ਕੀਤਾ ਹੈ । ਆਪ ਨੂੰ ਅਪੀਲ ਹੈ ਕਿ ਇਸ ਸਿੱਖ ਵਿਰੋਧੀ ਕਾਰਨਾਮੇ ਦੇ ਕਥਿਤ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਕੇ ਇਸ ਦੀ ਪੂਰੀ ਜਾਂਚ ਕਰਦਿਆਂ ਦੋਸ਼ੀਆਂ ਨੂੰ ਗੁਰਮਤਿ ਰਹੁਰੀਤਾਂ ਅਨੁਸਾਰ ਸਜ਼ਾ ਦਿੱਤੀ ਜਾਵੇ । ਅੱਜ ਹਰ ਸਿੱਖ ਮਹਿਸੂਸ ਕਰ ਰਿਹਾ ਹੈ ਕਿ  ਬਾਦਲ ਸਰਕਾਰ ਵਲੋਂ ਅਜਿਹਾ ਕਰਕੇ ਕਾਂਗਰਸ ਦੇ ਜ਼ੁਲਮੀਂ ਰਾਜ ਨੂੰ ਮਾਤ ਪਾ ਦਿੱਤੀ ਗਈ ਹੈ ।  ਜਿਸ ਨੂੰ ਦੁਨੀਆਂ ਭਰ ਦੇ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ । ਸੋ ਆਪ ਵਲੋਂ  ਇਸ ਸਬੰਧੀ ਕੀਤੀ ਗਈ ਪਹਿਲ ਕਦਮੀ ਇਤਿਹਾਸਕ ਹੋ ਨਿੱਬੜੇਗੀ । ਪਰ ਇਸ ਪ੍ਰਤੀ ਅਵੇਸਲਾਪਣ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਥਾਪਤ ਸੱਚੇ ਤਖਤ ਨਾਲ ਬੇਵਫਾਈ ਅਖਵਾਏਗਾ ਅਤੇ ਕੌਮ ਵਿੱਚ ਦੁਬਿਧਾ ਪੈਦਾ ਕਰਦਾ ਹੋਇਆ ਅਤੇ ਕੌਮ ਨੂੰ ਹੋਰ ਖੱਜਲ ਖਵਾਰ ਹੋਣ ਦਾ ਕਾਰਨ ਬਣੇਗਾ । ਸੋ ਆਪ ਨੂੰ ਸਨਿਮਰ ਬੇਨਤੀ ਹੈ ਕਿ ਸਿੰਘ ਸਹਿਬਾਨ ਦੀ ਮੀਟਿੰਗ ਬੁਲਾ ਕੇ ਇਸ ਨਾਜ਼ਕ ਮੁੱਦੇ ਨੂੰ ਵਿਚਾਰਦਿਆਂ ਇਸ ਤੇ ਉਸਾਰੂ ਕਾਰਵਾਈ ਕੀਤੀ ਜਾਵੇ। ਧੰਨਵਾਦ ਸਹਿਤ-
ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ  ਜਨਰਲ ਸਕੱਤਰ  ਯੂਨਾਈਟਿਡ ਖਾਲਸਾ ਦਲ ਯੂ,ਕੇ ,
ਸ੍ਰ, ਚਰਨਜੀਤ ਸਿੰਘ ਸੁੱਜੋਂ ਜਨਰਲ ਸਕੱਤਰ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ
ਸਹੀ _ _ _ _ _ _ _ _ _ _ _ _ _ _ _ _ _ ।

*******************

ਸਤਪਾਲ ਸਿੰਘ ਪੁਰੇਵਾਲ?

ਗਿਆਨੀ ਗੁਰਬਚਨ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸੀ ਅੰਮ੍ਰਿਤਸਰ ।
ਵਿਸ਼ਾ: ਪੰਥ ਪ੍ਰਵਾਣਿਤ ਰਹਿਤ ਮਰਿਆਦਾ ਦੀ ਪਾਲਣਾ - ਹਰਿਮੰਦਰ ਸਾਹਿਬ ਵਿਚ ਦਸਮ ਗ੍ਰੰਥ ਵਿਚੋਂ ਕੀਰਤਨ ਕਰਨ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜ਼ਾਰੀ ਕੀਤੇ ਗਏ ਆਦੇਸ਼ਾਂ ਬਾਰੇ ਸ਼ਿਕਾਇਤ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥
ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਪ੍ਰਵਾਣਿਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਵਿਚ ਕੀਰਤਨ ਦੇ ਸਿਰਲੇਖ ਹੇਠਾਂ ਛਾਪਿਆ ਗਿਆ ਹੈ: -
"ਕੀਰਤਨ"
ੳ) ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ। ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿਚ ਉਚਾਰਨ ਕਰਨ ਨੂੰ ਕਹਿੰਦੇ ਹਨ ੲ) ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ। ਸ) ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦਿਆਂ ਬਾਹਰ ਦੀਆਂ ਮਨ-ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ।
2. ਮਿਤੀ 6-6-2008 ਨੂੰ ਪੰਜ ਸਿੰਘ ਸਾਹਿਬਾਨ ਨੇ ਅਕਾਲ ਤਖਤ ਸਾਹਿਬ ਤੇ ਆਪਣੀ ਇਕਤ੍ਰਤਾ ਵਿਚ ਇਕ ਗੁਰਮਤਾ ਪ੍ਰਵਾਨ ਕੀਤਾ ਸੀ ਕਿ ਦਸਮ ਗ੍ਰੰਥ ਸਿੱਖ ਪੰਥ ਦੇ ਸਾਹਿਤ ਅਤੇ ਇਤਿਹਾਸ ਦਾ ਅਨਿਖੜਵਾਂ ਅੰਗ ਹੈ ਪਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਨੂੰ ਸ੍ਰੀ ਗੁਰੂ ਗੰਥ ਸਾਹਿਬ ਦੇ ਬਰਾਬਰ ਮਾਨਤਾ ਨਹੀਂ ਦਿੱਤੀ । ਕਿਉਂਕਿ ਗੁਰਤਾ ਗੱਦੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗੰਥ ਸਾਹਿਬ ਨੂੰ ਮਿਲੀ ਹੈ ਇਸ ਕਰਕੇ ਸ੍ਰੀ ਗੁਰੂ ਗੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ।
3. ਉਪਰ ਲਿਖੇ ਪੰਥ ਦੇ ਫੈਸਿਲਆਂ ਨੂੰ ਮੁੱਖ ਰਖ ਕੇ ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ, ਹੋਰ ਕਿਸੇ ਦਾ ਨਹੀਂ। ਅਖਬਾਰਾਂ ਵਿਚ ਖਬਰਾਂ ਛਪੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿੰਮਦਰ ਸਾਹਿਬ ਵਿਚ ਕੀਰਤਨ ਵਾਲੇ ਰਾਗੀਆਂ/ਕੀਰਤਨੀਆਂ ਨੂੰ ਖਾਸ ਹਦਾਇਤਾਂ ਜ਼ਾਰੀ ਕੀਤੀਆਂ ਹਨ ਕਿ ਦਸਮ ਗ੍ਰੰਥ ਵਿਚ ਦੇ ਸ਼ਬਦਾਂ ਦਾ ਕੀਰਤਨ ਕਰਨ। ਇਨ੍ਹਾਂ ਹਦਾਇਤਾਂ ਨੂੰ ਮੁੱਖ ਰਖ ਕੇ ਹਰਿਮੰਦਰ ਸਾਹਿਬ ਵਿਚੋਂ ਪ੍ਰਸਾਰਿਤ ਕੀਰਤਨ ਵਿਚ ਦਸਮ ਗ੍ਰੰਥ ਵਿਚੋਂ ਸ਼ਬਦਾਂ ਦਾ ਗਾਇਣ ਵਧਿਆ ਹੈ ਅਤੇ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਦੀ ਉਲੰਘਣਾ ਹੋਈ ਹੈ। ਹਰਿਮੰਦਰ ਸਾਹਿਬ ਵਿਖੇ ਲਗਾਏ ਗਏ ਨੋਟਿਸ ਬੋਰਡ ਤੇ ਇਸ ਬਾਰੇ ਦਿਤੀਆਂ ਗਈਆਂ ਹਦਾਇਤਾਂ ਦੀ ਕਾਪੀ ਜੋ ਕਿ ਅਖਬਾਰਾਂ ਵਿਚ ਛਪੀ ਹੈ ਆਪ ਜੀ ਦੀ ਸੂਚਨਾ ਲਈ ਨਾਲ ਨੱਥੀ ਹੈ ਜੀ।

4. ਸਭ ਤੋਂ ਵਡੇ ਦੱਖ ਦੀ ਗਲ ਇਹ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਪੰਥ ਦੀਆਂ ਸਿਰਮੌਰ ਸੰਸਥਾਵਾਂ ਵਿਚੋਂ ਇਕ ਹੈ ਤੇ 1945 ਵਿਚ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੀ ਗਈ ਪੰਥ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਤਿਆਰ ਕਰਨ ਵਿਚ ਪੂਰੀ ਤਰ੍ਹਾਂ ਸਹਾਇਕ ਹੋਈ ਸੀ ਅਤੇ ਇਸ ਨੂੰ ਛਾਪਿਆ ਵੀ ਹੈ, ਆਪ ਹੀ ਇਸ ਦੇ ਵਿਰੁੱਧ ਕਾਰਵਾਈ ਕਰ ਰਹੀ ਹੈ । ਇਹ ਤਾਂ ਵਾੜ ਦੁਆਰਾ ਖੇਤ ਨੂੰ ਖਾਣ ਦੀ ਗੱਲ ਹੀ ਹੈ ।
5. ਇਸ ਅਨੁਸ਼ਾਸ਼ਨ ਹੀਨਤਾ ਨੂੰ ਮੁੱਖ ਰਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਹੋਰ ਪ੍ਰਬੰਧਕ ਜਿਨ੍ਹਾਂ ਨੇ ਇਹ ਹਦਾਇਤਾਂ ਜ਼ਾਰੀ ਕੀਤੀਆਂ ਹਨ ਦੇ ਵਿਰੁੱਧ ਪੰਥਕ ਰਹੁਰੀਤੀ ਤੇ ਮਾਨਤਾਵਾਂ ਮੁਤਾਬਕ ਕਾਰਵਾਈ ਕਰਨੀ ਬਣਦੀ ਹੈ ।
6. ਕਿਉਂ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਸਥਾਪਿਤ ਅਕਾਲ ਤਖ਼ਤ ਸਾਹਿਬ, ਜੋ ਕਿ ਸਾਰੇ ਤਖ਼ਤਾਂ ਵਿਚੋਂ ਸਰਵੋਤਮ ਹੈ, ਦੇ ਜਥੇਦਾਰ ਹੋ, ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਇਸ ਅਨੁਸ਼ਾਸ਼ਨ ਹੀਨਤਾ ਨੂੰ ਠੱਲ ਪਾਉਣ ਲਈ ਤੁਰੰਤ ਕਾਰਵਾਈ ਕਰੋ ਜੀ ਤਾਂ ਜੋ ਹੋਰ ਕੌਈ ਇਸ ਤਰ੍ਹਾਂ ਕਰਨ ਦੀ ਜੁਰੱਅਤ ਨਾਂ ਕਰ ਸਕੇ । ਕੀਤੀ ਕਾਰਵਾਈ ਬਾਰੇ ਦਾਸ ਨੂੰ ਤੇ ਸੰਗਤ ਨੂੰ ਵੀ ਦਸਣ ਦੀ ਕ੍ਰਿਪਾਲਤਾ ਕਰਨਾ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
ਪਿਆਰ ਤੇ ਸਤਿਕਾਰ ਸਹਿਤ,
ਦਾਸ,
ਸਤਪਾਲ ਸਿੰਘ ਪੁਰੇਵਾਲ?

********************'

'ਕੇਂਦਰੀ ਸਿੱਖ ਕੌਂਸਲ ਜਰਮਨੀ''

> ੴ ਸਤਿਗੁਰ ਪ੍ਰਸਾਦਿ ॥ >
''ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ'' ॥

ਗੁਰਮਤਿ ਦੇ ਪ੍ਰਚਾਰ, ਬੱਚਿਆਂ ਨੂੰ ਸਿੱਖੀ ਨਾਲ ਜੋੜਨ, ਲੋੜਬੰਦਾਂ ਦੀ ਮਦੱਦ ਲਈ ''ਕੇਂਦਰੀ ਸਿੱਖ ਕੌਂਸਲ ਜਰਮਨੀ'' ਦੀ ਸਥਾਪਨਾ ।

ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਾਲੇ ਸਿੱਖ ਪੰਥ ,ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਤੇ ਗੈਰ ਸਿੱਖਾਂ ਤੇ ਸਿੱਖੀ ਭੇਸ ਵਿੱਚ ਬ੍ਰਹਮਣਵਾਦੀ ਸੋਚ ਵੱਲੋ ਨਿਰੰਤਰ ਹਮਲੇ ਜਾਰੀ ਹਨ ।ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੂੰ ਗੁਰੂ ਮਾਨਿਓ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਨੂੰ ਪਿੱਠ ਦੇ ਕੇ ਇਸਦੇ ਬਰਾਬਰ ਹੋਰ ਗਰੰਥ ਦਾ ਪ੍ਰਕਾਸ਼ ਤੇ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਸਿੱਖਾਂ ਨੂੰ ਮੰਨਾਉਣ ਦੀਆਂ ਕੀਤੀਆਂ ਜਾ ਰਿਹੀਆਂ ਕੋਸ਼ਿਸ਼ਾ , ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲੋ ਤੋੜ ਕੇ ਡੇਰਾਵਾਦ ਦੇ ਕੀਤੇ ਜਾ ਰਹੇ ਪ੍ਰਸਾਰ, ਨਿੱਤ ਆਏ ਨਵੇਂ ਦਿਨ ਆਸ਼ੂਤੋਸ਼, ਸਿਰਸੇਵਾਲੇ ,ਭਨਿਆਰੇਵਾਲੇ ਤੇ ਗੁਰੂ ਸਿਧਾਂਤ ਦੀ ਕੱਟੜ ਵਿਰੋਧੀ ਸਿੱਖ ਕੌਮ ਨੂੰ ਵੱਖਰੀ ਕੌਮ ਹੀ ਮੰਨਣ ਤੋਂ ਇਨਕਾਰੀ ਰਾਸ਼ਟਰੀ ਸੋਇਮ ਸੇਵਕ ਸੰਘ ਵੱਲੋ,ਜਿੱਥੇ ਹਮਲੇ ਕੀਤੇ ਜਾ ਰਹੇ ਹਨ । ਉਥੇ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਤੇ ਧਰਮ ਨਾਲੋ ਕੁਰਸੀ ਨਾਲ ਮੋਹ ਰੱਖਣ ਵਾਲੇ ਆਗੂ ,ਇਹਨਾਂ ਦੇ ਕੁਹਾੜੇ ਦੇ ਦਸਤੇ ਦਾ ਕੰਮ ਕਰਕੇ ਕੌਮ ਦੀਆਂ ਜੜ੍ਹਾਂ ਵੱਡ ਰਹੇ ਹਨ ।ਇਹਨਾਂ ਹਮਲਿਆਂ ਤੋਂ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਵੱਸਣ ਵਾਲਾ ਸਿੱਖ ਚਿੰਤਤ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨਾਲ ਇਕਮਿਕ ਹੋਏ ਗੁਰਸਿੱਖ ਇਸਦਾ ਜਵਾਬ ਗੁਰੂ ਸਿਧਾਤਾਂ ਅਨੁਸਾਰ ਦੇ ਰਹੇ ਹਨ । ਜਰਮਨੀ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲੇ ਸਿੱਖਾਂ ਵੱਲੋ ਆਪਣੇ ਤੌਰਤੇ ਜਾਂ ਫਿਰ ਆਪਣੇ ਇਲਾਕੇ ਵਿੱਚ ਸੰਸਥਾਵਾਂ, ਜਥੇਬੰਦੀਆਂ ਦੇ ਰੂਪ ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ।ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਮੰਨਣ ਵਾਲੇ ਗੁਰਦੁਆਰਿਆ ਦੀ ਸਾਝੀ ਗੁਰਦੁਆਰਾ ਕੇਂਦਰੀ ਕਮੇਟੀ ਜਰਮਨੀ ਹੋਂਦ ਵਿੱਚ ਆਉਣਾ ਸ਼ਲਾਘਾਯੋਗ ਉਪਰਾਲਾ ਹੈ । ਇਸੇ ਤਰ੍ਹਾਂ ਜਰਮਨੀ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਤੌਰਤੇ ਸੰਸਥਾਵਾਂ ਦੇ ਰੂਪ ਵਿੱਚ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ ਜਾਂ ਫਿਰ ਕਈਵਾਰੀ ਇੱਕ ਜਥੇਬੰਦੀ ਵਿੱਚ ਵੱਖ ਵੱਖ ਸੋਚ ਜਾਂ ਸੰਪਰਦਾਈ ਸੋਚ ਹੋਣ ਕਰਕੇ ਆਪਣੇ ਵੀਚਾਰਾਂ ਦਾ ਖੁੱਲਕੇ ਇਜ਼ਹਾਰ ਨਹੀ ਕਰ ਸਕਦੇ ।ਸੋ ਇਹਨਾਂ ਸਭ ਗੱਲਾਂ ਨੂੰ ਵੀਚਾਰਕੇ ਮਨੁੱਖੀ ਜੀਵਨ ਜਾਚ ਦੇ ਖਜ਼ਾਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਲਿਆਕਾਰੀ ਗੁਰਬਾਣੀ ਨੂੰ ਆਪ ਪੜ੍ਹਨਾ ਵੀਚਾਰਨਾ ਤੇ ਇਸੇ ਦੇ ਪ੍ਰਚਾਰ ਵਾਸਤੇ ''ਕੇਂਦਰੀ ਸਿੱਖ ਕੌਂਸਲ ਜਰਮਨੀ'' (Zentralrat der Sikhs in Deutschland) ਦੀ ਸਥਪਾਨਾ ਕੀਤੀ ਜਾ ਰਿਹੀ ਹੈ । ਇਸ ਵਾਸਤੇ ਜਰਮਨ ਦੇ ਵੀਚਾਰਵਾਨ, ਗੁਰਬਾਣੀ ਦੇ ਗਿਆਤਾ, ਸਿਆਣੇ ,ਸੂਝਵਾਨ ਗੁਰਸਿੱਖਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ,ਕਿ ਉਹ ਇਸ ਸੰਸਥਾਂ ਲਈ ਆਪਣੇ ਕੀਮਤੀ ਵੀਚਾਰ, ਸੁਝਾਅ ਤੇ ਇਸ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਹਾਂ । ਇਹਨਾਂ ਦੇ ਕੀਮਤੀ ਸੁਝਾਵਾਂ ਦੇ ਸਗ੍ਰਹਿ ਨੂੰ ਇਕਤੱਰ ਕਰਕੇ ਕੇਂਦਰੀ ਸਿੱਖ ਕੌਂਸਲ ਜਰਮਨੀ ਦੇ ਮੈਬਰਾਂ ਦਾ ਵਿਸ਼ੇਸ਼ ਇਜਲਾਸ ਸੱਦ ਕੇ ਫਿਰ ਇਸ ਦਾ ਢਾਂਚਾ ਅਨਾਉਸ ਕੀਤਾ ਜਾਵੇਗਾ । ਕੇਂਦਰੀ ਸਿੱਖ ਕੌਂਸਲ ਜਰਮਨੀ ਦਾ ਸਿਰਫ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਥ ਪ੍ਰਮਾਣਤ ਰਹਿਤ ਮਰਯਾਦਾ ਨੂੰ ਮੰਨਣ ਵਾਲਾ ਹੀ ਮੈਬਰ ਬਣ ਸਕਦਾ ਹੈ ।ਕੇਂਦਰੀ ਸਿੱਖ ਕੌਂਸਲ ਜਰਮਨੀ ਦਾ ਮੁੱਖ ਉਦੇਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨੂੰ ਸਮਝਣਾ ਤੇ ਇਸ ਦਾ ਪ੍ਰਚਾਰ ਕਰਨਾ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਉਪਰਾਲੇ ਕਰਨਾ , ਲੋੜਬੰਦਾਂ ਦੀ ਮਦੱਦ ਕਰਨਾ ਹੈ ।ਇਹਨਾਂ ਉਦੇਸ਼ਾਂ ਲਈ ਆਪ ਜੀ ਦੇ ਭਰਪੂਰ ਸਹਿਯੋਗ ਦੀ ਲੋੜ ਹੈ । ਇਸ ਲਈ ਆਪ ਜੀ ਨੂੰ ਕੇਂਦਰੀ ਸਿੱਖ ਕੌਸਲ ਜਰਮਨੀ ਦੇ ਮੈਬਰ ਬਣਨ ਲਈ ਬੇਨਤੀ ਕੀਤੀ ਜਾਦੀ ਹੈ ।ਇਸ ਦੇ ਮੈਬਰ ਬਣ ਲਈ ਇਹ ਪ੍ਰਣ ਕਰਨਾ ਹੋਵੇਗਾ ਕਿ :
ਮੈਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਨਹੀਂ ਮੰਨਦਾ/ਮੰਨਦੀ ਹਾਂ ।ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਅੱਗੇ ਸਿਰ ਨਹੀ ਝੁਕਾਵਾਗਾਂ । ਕੇਂਦਰੀ ਸਿੱਖ ਕੌਂਸਲ ਜਰਮਨੀ ਦੇ ਮੈਬਰ ਬਣਨ, ਆਪਣੇ ਸੁਝਾਅ ਭੇਜਣ ਤੇ ਹੋਰ ਜਾਣਕਾਰੀ ਲਈ ਸੰਪਰਕ:-

ZentralratSikhs@web.de Tel.01775031568, 01785585017, 01725361613

******************

ਅਮਰਜੀਤ ਸਿੰਘ ਸਿੱਧੂ ਹਮਬਰਗ

ਰੱਬ ਹੈ ਮਾਂ ਦਾ ਨਾਂਮ
ਅੱਜ ਜਦੋਂ ਹੀ ਅਖਬਾਰ ਵਿੱਚ ਪੜਿਆ ਕਿ ਵੱਡੇ ਵੀਰ ਜੱਥੇਦਾਰ ਸਤਿਨਾਮ ਸਿੰਘ ਬੱਬਰ ਦੇ ਸਤਿਕਾਰ ਯੋਗ ਮਾਤਾ ਪ੍ਰਸਿੰਨ ਕੌਰ ਜੀ ਅਕਾਲ ਚਲਾਣਾ ਕਰ ਗਏ ਹਨ ਤਾਂ ਮਨ ਨੂੰ ਬਹੁਤ ਹੀ ਦੁਖ ਲੱਗਾ। ਵੀਰ ਜੀ ਅਸੀਂ ਦਿੱਲਾਂ ਨੂੰ ਥੱਮੀਆਂ ਦੇਣ ਲਈ ਸਬਦਾ ਦੇ ਜਾਲ ਤਾਂ ਬਹੁਤ ਬੁਣਦੇ ਹਾਂ। ਪਰ ਜੋ ਅੰਤਰ ਆਤਮਾਂ ਵਿੱਚੋ ਮਾਂ ਦੇ ਪਿਆਰ ਦਾ ਲਾਵਾ ਫੁਟਦਾ ਹੈ ਉਸ ਨੂੰ ਰੋਕਿਆ ਨਹੀ ਜਾ ਸਕਦਾ। ਮਾਂ ਨਾਲ ਆਖਰੀ ਗੱਲਾਂ ਤੇ ਆਖਰੀ ਮੇਲ ਕਦੇ ਵੀ ਨਹੀ ਭੁਲਦੇ। ਪਰ ਕੁਦਰਤ ਦੀ ਆਉਣ ਜਾਣ ਦੀ ਚਲਾਈ ਰੀਤ ਤੇ ਗੁਰਬਾਣੀ ਦਾ ਫੁਰਮਾਣ ''ਜੋ ਉਪਜਿਓ ਸੋ ਬਿਨਸ ਹੈ'' ਨੂੰ ਪੜ੍ਹ ਸੁਣ ਕੇ ਫਿਰ ਮਨ ਨੂੰ ਹੋੜੇ ਦੇ ਕੇ ਖੜਾ ਕਰ ਲਈਦਾ ਹੈ। ਮਾਪਿਆਂ ਦੇ ਬੈਠਿਆਂ ਬੱਚੇ ਭਾਵੇ ਕਿੰਨੀ ਉਮਰ ਦੇ ਹੋ ਜਾਣ ਵੀਰ ਜੀ ਉਹ ਬੱਚੇ ਹੀ ਰਹਿੰਦੇ ਹਨ। ਬੱਚੇ ਕਦੇ ਵੀ ਆਪਣੇ ਆਪ ਨੂੰ ਬੁਢੇ ਨਹੀ ਸਮਝਦੇ। ਪਰ ਮਾਪਿਆਂ ਦਾ ਸਾਇਆ ਸਿਰ ਤੋਂ ਉਠਣ ਤੇ ਜਦ ਕੋਈ ਪੁਤ ਕਹਿਣ ਵਾਲਾ ਨਹੀ ਰਹਿੰਦਾ ਤਾਂ ਹਰ ਕੋਈ ਆਪਣੇ ਆਪ ਨੂੰ ਵੱਡੀ ਉਮਰ ਦਾ ਸਮਝਣ ਲੱਗ ਪੈਦਾ ਹੈ। ਸੋ ਵੀਰ ਜੀ ਇਹ ਜੋ ਨਾਂ ਭੁਲਣ ਵਾਲਾ ਦੁੱਖ ਲੱਗਾ ਤੇ ਨਾਂ ਪੂਰਿਆ ਜਾਣ ਵਾਲਾ ਘਾਟਾ ਪਿਆ ਇਹ ਕਦੇ ਵੀ ਭੁਲਣਾ ਨਹੀ ਤੇ ਪੂਰਾ ਵੀ ਨਹੀ ਹੋਣਾ। ਮੈ ਦੋ ਜਹਾਨ ਦੇ ਵਾਲੀ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਾਂ ਹਾਂ ਕਿ ਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਸਾਰੇ ਪ੍ਰਵਾਰ ਤੇ ਰਿਸਤਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸਣ।
ਆਪ ਨਾਲ ਦੁੱਖ ਦੀ ਘੜੀ ਵਿੱਚ ਸ਼ਰੀਕ

ਅਮਰਜੀਤ ਸਿੰਘ ਸਿੱਧੂ ਹਮਬਰਗ

************

ਜਗਮਿੰਦਰ ਸਿੰਘ
ਗੁਰਦੇਵ ਸਿੰਘ

*************

ਸੁਰਿੰਦਰ ਕੌਰ/ ਨਿਰਭੈ ਸਿੰਘ
ਫਰੈਂਕਫਰਟ (ਜਰਮਨੀ)

ਸਤਿਕਾਰਯੋਗ ਗੁਰਮੁਖ ਪਿਆਰੇ ਜੀਓ,
ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਿਹ॥
ਆਪ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਸਾਰ ਆਗਮਨ ਦਿਵਸ ਦੀ ਅਤੇ ਉਹਨਾਂ ਦੀ ਦਸਮੀ ਜੋਤ ਵਲੋਂ ਵਿਸਾਖੀ ਵਾਲੇ ਦਿਨ ਖਾਲਸੇ ਨੂੰ ਪਰਮਾਤਮਾਂ ਦੀ ਮੌਜ ਅਨੁਸਾਰ ਪ੍ਰਗਟ ਕਰਨ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਅਤੇ ਹਾਰਦਿਕ ਸ਼ੁਭ ਇਛਾਵਾਂ।
ਗੁਰਬਾਣੀ ਨੂੰ ਸਮਝ ਕੇ ਉਸ ਮੁਤਾਬਿਕ ਜੀਵਨ ਜੀਉਣ ਦੀ ਜਾਚ ਦੀ ਸਿਕ ਦੀ ਪੌਹ ਹਰ ਇੱਕ ਸਿੱਖ ਦੇ ਮਨ ਵਿੱਚ ਫੁੱਟੇ ਅਤੇ ਪਰਮੇਸ਼ਰ ਕਰੇ ਦਸਮ ਨਾਨਕ ਵਲੋਂ ਬਖਸ਼ੀ ਖੰਡੇ ਬਾਟੇ ਦੀ ਪਹੁਲ ਲੈ ਕੇ ਇਸਦੀ ਤਾਜ਼ਗੀ ਦੇ ਅਹਿਸਾਸ ਨਾਲ ਹਰ ਗੁਰਸਿੱਖ ਮਨ ਨੀਵਾਂ ਮਤਿ ਉੱਚੀ ਅਵਸਥਾ ਨੂੰ ਪ੍ਰਾਪਤ ਹੋਵੇ। ਤਾਂ ਕਿ ਹਰ ਮਾਈ ਭਾਈ ਗੁਰੂ ਗ੍ਰੰਥ ਸਹਿਬ ਜੀ ਦੀ ਸਿੱਖਿਆ ਅਨੁਸਾਰ ਸਰਬੱਤ ਦੇ ਭਲੇ ਲਈ ਤੱਤਪਰ ਹੋ ਕੇ ਮਨੁੱਖਤਾ ਦੀ ਭਲਾਈ ਲਈ ਜੁਟ ਸਕੇ। ਤਾਹੀਓਂ ਪੰਥ ਦੀ ਚੜ੍ਹਦੀ ਕਲਾ ਦਾ ਅਗਾਜ਼ ਹੋਏਗਾ।
ਵਿਸਾਖੀ ਮੌਕੇ ਖਾਲਸਾਈ ਅਸੂਲਾਂ ਜਿਹਨਾਂ ਦਾ ਸੋਮਾ ਗੁਰੂ ਗ੍ਰੰਥ ਸਹਿਬ ਜੀ ਹਨ ਲਈ ਆਪਾ ਵਾਰਨ ਵਾਲੇ ਸਮੁੰਹ ਸ਼ਹੀਦਾਂ ਅਤੇ ਕੁਰਬਾਨੀਆਂ ਕਰਨ ਵਾਲੇ ਸਮੁੰਹ ਗੁਰਸਿੱਖਾਂ ਨੂੰ ਸ਼ਰਧਾ ਦੇ ਫੁਲ ਅਰਪਣ ਕਰਦੇ ਹੋਏ
ਸੁਰਿੰਦਰ ਕੌਰ/ ਨਿਰਭੈ ਸਿੰਘ
ਫਰੈਂਕਫਰਟ (ਜਰਮਨੀ)

*******************

Charanjeet Singh Aulakh Belgium

Sat sri akal ,

Harcharan singh dhillon begium de dasan te ansi thodi website dekhi , sanu bhaut changa laga .Ansi sari documentary film dekhi .Sare itheas da gyan hoea . Aur ansi thodi eh website hon hamecha wekede rahen ge . Bhot dhanwed thada ho se ke ta sada eh patar website te pa dena .

ap da  subchintak

Charanjeet Singh Aulakh Belgium

*************************

ਸ੍ਰ ਹਰਚਰਨ ਸਿੰਘ ਢਿੱਲ੍ਹੋ (ਬੈਲਜੀਅਮ)

ਸ੍ਰ ਮਨਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ

ਅਸੀ ਸਭ ਪ੍ਰਵਾਰ ਠੀਕ ਠਾਕ ਹਾਂ , ਆਪ ਸਭ ਪ੍ਰਵਾਰ ਅਤੇ ਆਦਾਰਾ ਬੱਧਨੀ ਡਾਟ ਕੰਮ ਲਈ ਪ੍ਰਮਾਤਮਾ ਪਾਸੋ ਚੜਦੀ ਕਲਾ੍ਹਂ ਦੀ ਅਰਦਾਸ ਕਰਦੇ ਹਾਂ ,
ਭਾਈ ਸਾਹਿਬ ਆਪ ਜੀ ਦੇ ਉਦਮ ਸਦਕਾ ਡਾ ਸੁਖਪ੍ਰੀਤ ਸਿੰਘ ਜੀ ਦੁਆਰਾ ਮਿਹਨਤ ਨਾਲ ਸੰਗਤਾਂ ਦੇ ਸਨਮੁੱਖ ਕੀਤੀ ਡੀ ਵੀ ਡੀ "ਗਗਨ ਦਮਾਮਾ ਬਾਜਿਉ" ਬਹੁਤ ਸ਼ਲਾਗਾ ਯੋਗ ਹੈ ਬਹੁਤ ਹੀ ਵਧੀਆਂ ਹੈ ਬਹੁਤ ਕੁਝ ਸਾਡੀ ਜਾਣਕਾਰੀ ਤੋ ਬਾਹਰ ਸੀ ਜੋ ਸਾਨੂੰ ਇਸ ਵਿਚੋ ਮਿਲਿਆ ਆਪ ਜੀ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਹ ਡੀ ਵੀ ਡੀ ਅਸਾ ਤੱਕ ਪਹੁੰਚਦੀ ਕੀਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਐਸੀ ਇਨਫਾਰਮੇਸ਼ਨ ਹਰ ਪ੍ਰਾਣੀ ਤੱਕ ਪਹੁੰਚਦੀ ਹੋਣੀ ਚਾਹੀਦੀ ਹੈ, ਜੱਗੀ ਬਾਈ ਨੇ ਸਾਨੂੰ ਇਸ ਬਾਰੇ ਦੱਸਿਆ ਸੀ ਅਸੀ ਜੱਗੀ ਬਾਈ ਦੇ ਵੀ ਧੰਨਵਾਦੀ ਹਾਂ ।
ਆਪ ਜੀ ਦਾ ਧੰਨਵਾਦ, ਵਲੋ;- ਹਰਚਰਨ ਸਿੰਘ ਢਿਲ੍ਹੋ ਅੰਬਰਸਰੀਆ ( ਬੈਲਜੀਅਮ)

ਸ਼ਿਵਚਰਨ ਜੱਗੀ ਕੁੱਸਾ ਨੂੰ ਸਨਮਾਨਤ ਹੋਣ ਤੇ ਵਧਾਈਆਂ
ਜਗਤ ਪ੍ਰਸਿਧ ਨਾਵਲਿਸਟ ਬੇਅੰਤ ਕਹਾਣੀਆ ਅਤੇ ਕਵਿਤਾ ਦੇ ਮਹਾਨ ਲਿਖਾਰੀ ਬਾਈ ''ਸ਼ਿਵਚਰਨ ਜੱਗੀ ਕੁੱਸਾ'' ਨੂੰ ਪੰਜਾਬੀਜ ਇਨ ਬ੍ਰਿਟੇਨ-ਆਲ ਪਾਰਟੀ ਪਾਰਲੀਮੈਟਰੀ ਗਰੁੱਪ ਵਲੋ 24 ਮਾਰਚ ਨੂੰ ਉਚਾ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ , ਅਸੀ ਬੈਲਜੀਅਮ ਨਿਵਾਸੀ ਇਸ ਸਨਮਾਨ ਦੀ ਖੁਸ਼ੀ ਵਿਚ ਜੱਗੀ ਬਾਈ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਂਦੇ ਹਾਂ, ਅਤੇ ਸਾਰੇ ਜੱਗੀ ਕੁੱਸਾ ਪ੍ਰਵਾਰ ਦੀ ਚੜਦੀ ਕਲਾ੍ਹਂ ਦੀ ਅਰਦਾਸ ਕਰਦੇ ਹਾਂ! ਇਤਨੀ ਲਗਣ ਅਤੇ ਮਿਹਨਤ ਨਾਲ ਪੰਜਾਬੀ ਮਾਂ ਬੋਲੀ ਦੀ ਮਹਾਨ ਸੇਵਾ ਕਰਨ ਵਾਲੇ ਇਨਸਾਨ ਨੂੰ ਹਰ ਹਿਰਦੇ ਵਲੋ ਸਨਮਾਨਤ ਹੋਣਾ ਚਾਹੀਦਾ ਹੈ, ਦਿਲ ਦੀਆਂ ਗਹਿਰਾਈਆ ਤੋ ਵਧਾਈਆ ਦੇਣ ਵਾਲਿਆ ਵਿਚ ਸਾਥੀ ;- ਬੈਲਜੀਅਮ ਤੋ ਸ੍ਰ ਹਰਚਰਨ ਸਿੰਘ ਢਿੱਲ੍ਹੋ, ਬਸੰਤ ਸਿੰਘ ਮੋਹਾਲੀ, ਹਰਪਾਲ ਸਿੰਘ ਕਾਰਵਾਸ਼ ਵਾਲੇ, ਬਲਵਿੰਦਰ ਸਿੰਘ ਖੰਗੂੜਾ ਕਿਸਾਨ ਭਰਾ,ਬਾਬਾ ਪਿਆਰਾ ਸਿੰਘ ਗਰੰਥੀ, ਸ੍ਰ ਗੁਰਪਾਲ ਸਿੰਘ ਸੰਧੂ ਸਿਡਨੀ ਆਸਟ੍ਰੇਲੀਆ, ਸ੍ਰ ਜਸਵੰਤ ਸਿੰਘ ਢਿੱਲ੍ਹੋ ਅੰਮ੍ਰਿਤਸਰ, ਅਤੇ ਪੰਜਾਬੀਆਂ ਦੇ ਹਰਮਨ ਪਿਆਰੇ ਟੀ ਵੀ ਪ੍ਰਜੈਟਰ ਅਤੇ ਗਾਇਕ ਸ੍ਰ ਮੇਜਰ ਸਿੰਘ ਸੰਧੂ ਇੰਗਲੈਡ (ਮੂੰਡਾ ਸਾਉਥ ਹਾਲ ਦਾ) ਅਤੇ ਸਾਡੇ ਸਾਰਿਆ ਦੀ ਵੱਡੀ ਭੈਣ ਕੁਲਵੰਤ ਕੌਰ ਚੰਨ ਜੰਮੂ ਪੈਰਿਸ ਆਦਿ ॥
ਸ੍ਰ ਹਰਚਰਨ ਸਿੰਘ ਢਿੱਲ੍ਹੋ (ਬੈਲਜੀਅਮ)

******************

ਸਿੱਖ ਫੈਡਰੇਸ਼ਨ ਜਰਮਨੀ

ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਨਾਨਕਸ਼ਾਹੀ ਸੰਮਤ 542 ਦੀ ਸੂਹੀ ਸਵੇਰ ਦੀ ਆਮਦ ਤੇ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਕੋਟਿਨ ਕੋਟਿ ਵਧਾਈਆਂ !
ਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਦੇਵ ਜੀ ਦੇ ਚਲਾਏ, ਨਿਰਾਲੇ ਸਿੱਖ ਪੰਥ ਦੇ, ਨਾਨਕਸ਼ਾਹੀ ਸੰਮਤ ਦੇ ਨਵੇਂ ਸਾਲ, 14 ਮਾਰਚ ਦੀ ਸੂਹੀ ਸਵੇਰ ਦੀ ਆਮਦ ਤੇ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਕੋਟਿਨ ਕੋਟਿ ਵਧਾਈਆਂ । ਇਹ ਨਾਨਕਸ਼ਾਹੀ ਸੰਮਤ ਦਾ ਨਵ੍ਹਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ।ਉਥੇ ਬਿਖੜੇ ਪੈਡਿਆਂ ਵਿੱਚੋ ਗੁਜ਼ਰ ਰਿਹੀ ਸਿੱਖ ਕੌਮ ਨੂੰ ਅਕਾਲ ਪੁਰਖ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਇਸ ਸਥਿਤੀ ਵਿੱਚੋ ਬਾਹਰ ਕੱਢ ਲਵੇ ।ਅਕਾਲ ਪੁਰਖ ਸਿੱਖ ਕੌਮ ਤੇ ਕ੍ਰਿਪਾ ਕਰੇ ਕਿ ਇਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ,'' ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਨਿਓ ਗ੍ਰੰਥ ! ਅਨੁਸਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਆਪਣਾ ਨਿਸਚਾ ਰੱਖੇ ,ਤੇ ਇਸ ਤੋਂ ਹੀ ਸੇਧ ਲੈ ਕੇ ਪੰਥਕ ਮੱਸਲਿਆਂ ਨੂੰ ਹੱਲ ਕਰੇ ।ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ, ਰੂਪੀ ਵੀਚਾਰਧਾਰਾਂ ਦੁਆਰਾ ਸਿੱਖ ਕੌਮ ਨੂੰ ਜਿਨ੍ਹਾਂ ਵਿਪਰ ਦੀਆਂ ਰੀਤਾਂ ਵਿੱਚੋ ਬਾਹਰ ਕੱਢਿਆ ਸੀ । ਅੱਜ ਉਸੇ ਵਿੱਚ ਧੱਸਦੀ ਜਾ ਰਿਹੀ ਕੌਮ ਨੂੰ ਅਕਾਲ ਪੁਰਖ ਸੋਝੀ ਬਖਸ਼ੇ ਤੇ ਉਹ ਬਾਬੇ ਨਾਨਕ ਦੇ ਇਸ ਚਲਾਏ ਨਿਰਾਲੇ ਸਿੱਖ ਪੰਥ ਨੂੰ ਨਿਰਾਲਾ ਰੱਖ ਸਕੇ ਤੇ ਇਸ ਦੀ ਮਹਿਕ ਦੁਨੀਆਂ ਵਿੱਚ ਵਖੇਰ ਸਕੇ ।ਬ੍ਰਹਮਵਾਦੀ ਸੋਚ ਤੇ ਅੱਜ ਤੋਂ 532 ਸਾਲ ਪਹਿਲਾਂ ਜਦੋ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਕਰਮਕਾਂਡੀ, ਉਚ ਨੀਚ, ਜਾਤ ਪਾਤ, ਤੇ ਜਨੇਉ ਪਾਉਣ ਤੋਂ ਇਨਕਾਰ ਕਰ ਕਿ ਧਰਮ ਦੇ ਨਾ ਤੇ ਹੋ ਰਹੇ ਅਧਰਮ ਤੇ ਚੋਟ ਮਾਰੀ ਸੀ ।ਇਹ ਵਿਪਰਵਾਦ ਗੁਰੂ ਨਾਨਕ ਦੇਵ ਜੀ ਤੇ ਉਸ ਦੀ ਵੀਚਾਰਧਾਰਾਂ ਅਨੁਸਾਰ ਚਲੱਣ ਵਾਲੇ ਗੁਰੂ ਸਾਹਿਬਾਂ ਤੇ ਇਸ ਦੇ ਸਿੱਖਾਂ ਤੇ ਉਸੇ ਦਿਨ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਹਮਲੇ ਕਰਦਾ ਆ ਰਿਹਾ ਹੈ । ਉਹ ਮੌਕੇ ਦੀਆਂ ਸਰਕਾਰਾਂ ਕੋਲ ਸਿੱਖੀ ਦੇ ਖਿਲਾਫ ਕੰਨ ਭਰਕੇ, ਹਕੂਮਤਾਂ ਨਾਲ ਮਿਲਕੇ ਸਿੱਖਾਂ ਤੇ ਜ਼ੁਲਮ ਤਸ਼ਦੱਦ ਤੇ ਹਮਲੇ ਕਰਕੇ, ਹਕੂਮਤ ਵਿੱਚ ਹੋਣ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਇਸ ਦੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਬਲਿਆਂ ਵਿੱਚ ਸ਼ਹੀਦ ਕਰਨਾ,ਸਿੱਖ ਕੌਮ ਦੇ ਪਵਿੱਤਰ ਰੂਹਾਨੀਅਤ ਦੇ ਪ੍ਰਤੀਕ ਗੁਰਧਾਮਾਂ ਤੇ ਹਮਲੇ ਕਰਕੇ ਉਹਨਾਂ ਨੂੰ ਢਹਿ ਢੇਰੀ ਕਰਨਾ, ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਵਿੱਚ ਬ੍ਰਹਮਵਾਦੀ ਸੋਚ ਦੇ ਲਿਖਾਰੀਆਂ ਦੁਆਰਾ ਰਲ ਗੱਡ ਕਰਨਾ,ਗੁਰੂ ਨਾਨਕ ਦੇਵ ਜੀ ਦੇ ਸਿਧਾਤ ਨੂੰ ਖੋਰਾ ਲਾਉਣ ਲਈ ਬ੍ਰਹਮਵਾਦੀ ਸੋਚ ਵਾਲੇ ਵਿਦਵਾਨ, ਸੰਤ ਸਮਾਜ, ਡੇਰੇਦਾਰ ,ਕੁਰਸੀ ਦੇ ਲਾਲਚੀ ਰਾਜਨੀਤਿਕ ਆਗੂਆਂ ਦੀ ਖਰੀਦੋ ਫਰੋਖਤ ਕਰਕੇ, ਵਿਕਾਊ ਪ੍ਰੈਸ, ਮੀਡੀਆ ਤੇ ਜ਼ਮੀਰ ਵੇਚੂ ਜਨਰਲਿਸਟਾਂ ਦੁਆਰਾ ਸਿੱਖ ਕੌਮ ਤੇ ਸਰੀਰਕ ਤੇ ਮਾਨਿਸਿਕ ਤੌਰ ਤੇ ਹਮਲੇ ਅੱਜ ਤੱਕ ਨਿਰੰਤਰ ਜਾਰੀ ਹੈ ।ਬ੍ਰਹਮਵਾਦੀ ਸੋਚ ਨੇ ਆਪਣੇ ਸੰਵਿਧਾਨ ਵਿੱਚ ਵੀ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਤੋਂ ਇਨਕਾਰ ਕੀਤਾ ਹੋਇਆ ਹੈ ।ਸਿੱਖ ਕੌਮ ਦੀ ਵੱਖਰੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਬਹੁਤ ਮੇਹਨਤ ਨਾਲ ਤਿਆਰ ਕਰਕੇ 2003 ਵਿੱਚ ਜਾਰੀ ਹੋਇਆ ਸੀ । ਜੋ ਕਿ ਵਿਪਰਾਂ ਨੂੰ ਕਿਸੇ ਵੀ ਤਰ੍ਹਾਂ ਭਾਉਦਾ ਨਹੀ ਸੀ, ਤੇ ਉਹਨਾਂ ਨੇ ਆਪੇ ਹੱਥ ਠੋਕਿਆਂ ਦੁਆਰਾ, ਸੋਧਾਂ ਦੇ ਨਾਮ ਤੇ ਇਸਦਾ ਬਿਕ੍ਰਮੀਕਰਣ ਕਰਕੇ ਇਸ ਤੇ ਵੀ ਭਗਵਾਂ ਰੰਗ ਚਾੜ ਦਿੱਤਾ ,ਬੇਸ਼ੱਕ ਬਹੁਗਿਣਤੀ ਸਿੱਖ ਕੌਮ ਨੇ ਇਸ ਨੂੰ ਨਿਕਾਰ ਦਿੱਤਾ ਹੈ ।ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਤਰ੍ਹਾਂ ਦਾ ਰਲ ਗੱਡ ਨਾ ਕਰ ਸਕਣ ਦੀ ਹਾਲਤ ਵਿੱਚ ਬ੍ਰਹਮਵਾਦੀ ਸੋਚ ਨੇ ਸਿੱਖ ਕੌਮ ਵਿੱਚ ਭਲੇਖਾ ਪਾਉਣ ਤੇ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਰਸਾਉਦੇ ਬਚਿੱਤਰ ਨਾਟਕ ਨੂੰ ਨਵਾਂ ਨਾਮ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਤੇ ਇਸ ਵਿਚਲੀਆਂ ਅਸ਼ਲੀਲ ਕ੍ਰਿਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਦੱਸ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਗੂਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਣ ਕਰਕੇ ਗੁਰੂ ਦੋਖੀ ਤੇ ਪੰਥਕ ਰਹਿਤ ਮਰਯਾਦਾ ਤੋਂ ਇਨਕਾਰ ਕਰਕੇ ਪੰਥ ਦੋਖੀ ਬਣਨ ਦੀ ਬਜਾਏ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈ ਸਾਰਾ, ਜਬ ਇਹ ਗਏ ਬਿਪ੍ਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪ੍ਰਤੀਤ ਨੂੰ ਸਮਝੀਏ ਤੇ ਬਿਪਰਾਂ ਦੀ ਸੋਚ ਛੱਡ ਕੇ ਗੁਰੂ ਦੇ ਨਿਆਰੇ ਖਾਲਸਾ ਬਣਨ ਦੀ ਕੋਸ਼ਿਸ਼ ਕਰੀਏ।ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲਾ ਖਾਲਸਾ ਪੰਥ ਨਾਨਕਸ਼ਾਹੀ ਸੰਮਤ 542 ਦੀ ਆਮਦ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਵਿਪਰਵਾਦੀ ਸੋਚ ਵੱਲੋ ਬਾਹਰੀ ਤੇ ਸਿੱਖੀ ਭੇਸ ਵਾਲੇ ਅੰਦਰੂਨੀ ਹਮਲਿਆਂ ਨੂੰ ਗੰਭੀਰਤਾ ਨਾਲ ਵੀਚਾਰੇ ਤੇ ਇਹਨਾਂ ਵਿਪਰਵਾਦੀ ਹਮਲਿਆਂ ਦਾ ਸਦੀਵੀ ਹੱਲ ਸਿੱਖ ਕੌਮ ਦਾ ਆਪਣਾ ਪ੍ਰਭੂਸੱਤਾ ਸੰਪਨ ਅਜ਼ਾਦ ਦੇਸ਼ ਹੈ । ਜਿਸ ਦੀ ਖਾਤਰ ਸਿੱਖ ਕੌਮ ਦੇ ਅਣਖੀ ਸਰੂਬੀਰਾ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ ।ਸੋ ਆਉ ਇਸ ਨਵੇਂ ਵਰ੍ਹੇ ਤੇ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਮੂਹ ਲੋਕਾਈ ਲਈ ਨਾਨਕਸ਼ਾਹੀ ਸੰਮਤ ਖਸ਼ੀਆਂ ਭਰਿਆਂ ਆਵੇ ਤੇ ਉਹਨਾਂ ਹਕੂਮਤਾਂ ਨੂੰ ਸੋਝੀ ਆਵੇ ਜੋ ਆਪਣੇ ਰਾਜ ਸ਼ਕਤੀ ਦੇ ਨਸ਼ੇ ਵਿੱਚ ਮਨੁੱਖਤਾਂ ਤੇ ਜ਼ੁਲਮ ਕਰਦੀਆਂ ਹਨ ਤੇ ਉਹਨਾਂ ਦੇ ਹੱਕ ਹਕੂਕਾਂ ਤੋਂ ਬਾਝਾਂ ਰੱਖਦੀਆਂ ਹਨ ।ਦੁਨੀਆਂ ਅੰਦਰ ਆਪਣੀਆਂ ਕੌਮਾਂ ਦੇ ਹੱਕਾਂ ਹਿੱਤਾਂ ਦੀ ਖਾਤਰ ਸੰਘਰਸ਼ ਕਰ ਰਹੇ ਸਮੂਹ ਸੰਘਰਸ਼ਕਾਰੀਆਂ ਨੂੰ ਇਸ ਨਵੇਂ ਸਾਲ ਤੇ ਸਫਲਤਾ ਮਿਲੇ ।

****************

ਇਕਵਾਕ ਸਿੰਘ ਪੱਟੀ

*****************

ਸੁਖਵੀਰ ਸਿੰਘ ਸੰਧੂ

ਬਾਈ ਜੱਗੀ ਕੁੱਸਾ ਜੀ,
ਸਤਸ੍ਰੀਅਕਾਲ।
(ਵਧਾਈਆਂ)
ਲੰਡਨ ਦੇ ਪਾਰਲੀਮੈਂਟ ਵਿੱਚ ਪੰਜਾਬੀ ਸੱਭਿਆਚਾਰਕ ਅਵਾਰਡ ਮਿਲਣ ਦੀਆਂ ਡਬਲ ਵਧਾਈਆਂ।ਬਾਈ ਜੀ ਸੁਣ ਕੇ ਸਾਡਾ ਤਾਂ ਸੀਨਾ ਚੌੜਾ ਹੋ ਗਿਆ।

ਵਲੋਂ
ਸੁਖਵੀਰ ਸਿੰਘ ਸੰਧੂ
ਪੰਜਾਬੀ ਸਾਹਿਤ ਸਭਾ ਪੈਰਿਸ ਤੇ ਮੈਂਬਰ ਸਹਿਬਾਨ।

******************

ਉਲਟੇ ਬਾਂਸ ਬਰੇਲੀ ਨੂੰ!
ਪੰਜਾਬ ਦੀ ਅਖੌਤੀ ਪੰਥਕ ਸਰਕਾਰ ਵਲੋਂ ਪੰਥ ਵਿਰੋਧੀ ਡੇਰੇਦਾਰਾਂ ਦੇ ਪੁਲੀਸ ਸੁਰੱਖਿਆ ਹੇਠ ਪ੍ਰੋਗਰਾਮ ਕਰਵਾਉਣ,ਵਿਰੋਧ ਕਰਨ ਤੇ ਪੰਥਕ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਣ,ਚੋਣਾਂ ਜਿੱਤਣ ਖਾਤਰ ਗੁਪਤ ਸਮਝੌਤੇ ਕਰਨ। ਤਖਤ ਸਾਹਿਬਾਂ ਦੇ ਜਥੇਦਾਰਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਜਾਰੀ ਹੋਣ ਦੇ ਬਾਵਜੂਦ ਬਾਦਲ ਸਾਹਿਬਾਂ ਦੀਆਂ ਹਦਾਇਤਾਂ 'ਤੇ ਆਪ ਵੀ ਅਮਲ ਕਰਨ ਤੋਂ ਝਿਜਕਣਾਂ ਅਤੇ ਸਿੱਖ ਸੰਗਤਾਂ ਨੁੰ ਵੀ ਵਿੰਗੇ ਟੇਢੇ ਤਰੀਕਿਆਂ ਨਾਲ ਰੋਕਣਾਂ।ਇਥੋਂ ਤੱਕ ਕਿ ਸੀ.ਬੀ.ਆਈ. ਅਤੇ ਅਦਾਲਤਾਂ ਵਲੋਂ ਵੀ ਸਿੱਖ ਵਿਰੋਧੀ ਲਾਬੀ ਦੇ ਹੱਕ ਵਿੱਚ ਭੁਗਤਣ ਦਾ ਹੀ ਨਤੀਜਾ ਹੈ ਕਿ 14 ਫਰਵਰੀਨੂੰ ਮਲੋਟ ਨਜਦੀਕ ਪਿੰਡ ਦਾਨੇਵਾਲ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਕਰਵਾਏ ਜਾ ਰਹੇ 3 ਦਿਨਾਂ ਕੀਰਤਨ ਸਮਾਗਮ ਦੌਰਾਨ ਬਾਬਾ ਬਲਜੀਤ ਸਿੰਘ ਜੀ ਦੇ ਕੀਰਤਨ ਪ੍ਰੋਗਰਾਮ ਨੂੰ ਰੋਕਣ ਲਈ ਸੌਦਾ ਸਾਧ ਦੇ ਚੇਲਿਆਂ ਨੇ ਨਾ ਸਿਰਫ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਹੀ ਦਿੱਤਾ ਸਗੋਂ ਕੀਰਤਨ ਰੁਕਵਾਉਣ ਲਈ ਗੁਰਦੁਆਰਾ ਸਾਹਿਬ ਵਲ ਨੂੰ ਚਲ ਪਏ।ਸਿੱਖ ਕੌਮ ਨੂੰ ਇਸ ਵੰਗਾਰ ਨੁੰ ਗੰਭਰੀਤਾ ਨਾਲ ਲੈਂਦੇ ਹੋਏ 12 ਦਿਸੰਬਰ ਵਾਲੇ ਦਿਨ ਜੋ ਦੇਸ਼ ਵਿਦੇਸ਼ ਦੇ ਪੰਥਕ ਇਕੱਠਾਂ ਵਿੱਚ ਮਤੇ ਪਾਸ ਹੋਏ ਸਨ ਉਨ੍ਹਾਂ 'ਤੇ ਦ੍ਰਿੜਤਾ ਨਾਲ ਪਹਿਰਾ ਦੇਣਾਂ ਸਮੇਂ ਦੀ ਮੰਗ ਹੈ।ਸਿੱਖ ਕੌਮ ਵਿੱਚ ਅਥਾਹ ਰੇਹ ਅਤੇ ਜੋਸ਼ ਹੈ। ਲੀਡਰ ਸਾਹਿਬਾਨ ਨੂੰ ਬੇਨਤੀ ਹੈ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਕੇ ਯੋਗ ਅਗਵਾਈ ਦੇਣ ਨਹੀਂ ਤਾਂ ਇਤੀਹਾਸ ਕਦੇ ਵੀ ਮੁਆਫ ਨਹੀਂ ਕਰੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਪ੍ਰਧਾਨ ਮਾਸਟਰ ਅਵਤਾਰ ਸਿੰਘ , ਜਨਰਲ ਸਕੱਤਰ ਸਰਬਜੀਤ ਸਿੰਘ, ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਪ੍ਰਧਾਨ ਕੁਲਵੰਤ ਸਿੰਘ ਮੁਠੱਡਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ

***********************

ਸੌ ਫੀਸਦੀ ਸੱਚ ਦੇ ਹਾਮੀ ਸੰਤ ਭਿਡਰਾਂਵਾਲੇ ਬਨਾਮ ਸੌ ਫੀਸਦੀ ਝੂਠ ਦੇ ਪੁਜਾਰੀ ਅਕਾਲੀ
14 ਐੱਪਰੈਲ 1984 ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੀਹਵੀਂ ਸਦੀ ਦੇ ਸੂਰਬੀਰ ਯੋਧੇ ਜਰਨੈਲ ,ਮਹਾਂਪੁਰਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਅੱਤ ਨਜ਼ਦੀਕੀ ਅਤੇ ਵਿਸ਼ਵਾਸ਼ਪਾਤਰ ਜੂਝਾਰੂ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਜਗਪਾਲ ਪੁਰੀਏ ਬਦਮਾਸ਼ ਸ਼ਿੰਦੇ ਵਲੋਂ ਸ਼ਹੀਦ ਕਰ ਦਿੱਤਾ ਜਾਂਦਾ ਹੈ । ਉਪਰੰਤ ਕੰਪਲੈਕਸ ਸਮੇਤ ਪੰਜਾਬ ਭਰ ਦੇ ਸਿੱਖ ਨੌਜਵਾਨਾਂ ਖਾਸ ਕਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਭਾਰੀ ਬੇਚੈਨੀ ਅਤੇ ਗੁੱਸੇ ਭਰੀ ਲਹਿਰ ਪੈਦਾ ਹੋ ਜਾਂਦੀ ਹੈ । ਛਿੰਦੇ ਬਦਮਾਸ਼ ਨੇ ਆਪਣੀ ਰਖੇਲ ਬਲਜੀਤ ਕੌਰ ਨੂੰ ਸੋਢੀ ਦੇ ਕਤਲ ਨੂੰ ਜ਼ਾਇਜ਼ ਠਹਿਰਾਉਣ ਲਈ ਅੱਗੇ ਕਰ ਦਿੱਤਾ । ਸਿੰਧੀ ਹੋਟਲ ਵਿੱਚ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਛਿੰਦੇ ਨੂੰ ਚਾਹ ਪੀਣ ਦੇ ਬਹਾਨੇ ਬੁਲਾਇਆ ਗਿਆ, ਜਦੋਂ ਉਹ ਆਪਣੀ ਭੈਣ ਨੂੰ ਅੰਮ੍ਰਿਤਸਰ ਬੱਸ ਅੱਡੇ ਤੇ ਛੱਡ ਵਾਪਸ ਆ ਰਿਹਾ ਸੀ । ਇੱਥੇ ਧੋਖੇ ਨਾਲ ਉਸ ਦੇ ਛਿੰਦੇ ਨੇ ਆਪਣੇ ਰਿਵਾਲਵਰ ਨਾਲ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ । ਇਸ ਕਤਲ ਵਿੱਚ ਸਿੰਧੀ ਹੋਟਲ ਦੇ ਮਾਲਕ, ਸਥਾਨਕ ਅਕਾਲੀ ਆਗੂ ਭਾਟੀਏ , ਲੌਂਗੋਵਾਲ ਜੁੰਡਲੀ ਆਦਿ ਦਾ ਸਿੱਧਾ ਹੱਥ ਸੀ । ਭਾਈ ਸੋਢੀ ਨੂੰ ਸ਼ਹੀਦ ਕਰਨ ਤੋਂ ਬਾਅਦ ਬਲਜੀਤ ਕੌਰ ਗੁਰੁ ਰਾਮਦਾਸ ਲੰਗਰ ਹਾਲ ਤੇ ਜਾਂਦੀ ਹੈ ਜਿਸ ਦੇ ਦੋਹਾਂ ਹੱਥਾਂ ਵਿੱਚ ਦੋ ਰਿਵਾਲਵਰ ਫੜੇ ਹੋਏ ਸਨ , ਜਾ ਕੇ ਸੰਤਾਂ ਨੂੰ ਆਖਣ ਲੱਗੀ ਕਿ ਸੋਢੀ ਨੇ ਮੇਰੇ ਨਾਲ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਮੈਂ ਉਸ ਨੂੰ ਖਤਮ ਕਰ ਦਿੱਤਾ । ਇਹ ਸੁਣ ਕੇ ਸਾਰੇ ਪਾਸੇ ਸੰਨਾਟਾ ਛਾਅ ਜਾਂਦਾ ਹੈ । ਕਿਉਂ ਕਿ ਸੋਢੀ ਤੇ ਹਰ ਇੱਕ ਸਿੰਘ ਨੂੰ ਬੇਹੱਦ ਵਿਸ਼ਵਾਸ਼ ਸੀ । ਖੈਰ ਬਾਜ਼ ਅੱਖ ਸੂਰਬੀਰ ਜਰਨੈਲ ਭਾਈ ਸੁਖਦੇਵ ਸਿੰਘ ਉਰਫ ਜਰਨਲ ਲਾਭ ਸਿੰਘ ਅਤੇ ਜਥੇਦਾਰ ਰਾਮ ਸਿੰਘ ਸਮੇਤ ਕੁੱਝ ਸਿੰਘਾਂ ਨੂੰ ਇਸ ਤੇ ਸ਼ੱਕ ਪੈ ਜਾਂਦਾ ਹੈ । ਸਿੰਘਾਂ ਵਲੋਂ ਹਲਕੀ ਹਲਕੀ ਪੁੱਛਗਿੱਛ ਵਿੱਚ ਇਸ ਕਿਸੇ ਦੇ ਪੈਰਾਂ ਤੇ ਪਾਣੀ ਨਹੀਂ ਪੈਣੀ ਦਿੱਤਾ , ਪਰ ਸ਼ੱਕ ਦੀਆਂ ਤੰਦਾਂ ਜਰੂਰ ਉੱਭਰ ਆਈਆਂ । ਅਖੀਰ ਭਾਈ ਲਾਭ ਸਿੰਘ ਨੇ ਕਿਹਾ ਕਿ ਇਸ ਦੀ ਤਫਤੀਸ਼ ਮੈਂ ਕਰਦਾਂ ਹਾਂ । ਭਾਈ ਲਾਭ ਸਿੰਘ ਨੇ ਜਦੋਂ ਸਖਤੀ ਵਰਤੀ ਤਾਂ ਇਹ ਤੋਤੇ ਵਾਂਗ ਬੋਲ ਪਈ । ਇਸ ਨੇ ਖੁਲਾਸਾ ਕੀਤਾ ਕਿ ਛਿੰਦੇ ਦੀ ਬੈਂਕ ਬੁੱਕ ਤੇ ਪੰਜ ਲੱਖ ਰੁਪਏ ਲੌਂਗੋਵਾਲ ਨੇ ਜਮਾਂ ਕਰਵਾਏ ਹੋਏ ਹਨ । ਸੋਢੀ ਨੂੰ ਮਾਰਨ ਤੋਂ ਬਾਅਦ ਭਾਈ ਅਨੋਖ ਸਿੰਘ ,ਭਾਈ ਗੋਪਾਲ ਸਿੰਘ ,ਭਾਈ ਰਾਮ ਸਿੰਘ ਅਤੇ ਭਾਈ ਲਾਭ ਸਿੰਘ ਨੂੰ ਖਤਮ ਕੀਤਾ ਜਾਣਾ ਤਹਿ ਹੋਇਆ ਹੈ ਅਤੇ ਇਸ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਨੂੰ ਖਤਮ ਕਰਨ ਦਾ ਟੀਚਾ ਹੈ । ਜਦੋਂ ਇਸ ਨੂੰ ਪੁੱਿਛਆ ਗਿਆ ਕਿ ਅਕਾਲੀ ਪੰਜ ਬੰਦੇ ਸੰਤਾਂ ਤੋਂ ਪਹਿਲਾਂ ਕਿਉਂ ਮਰਵਾਉਣੇ ਚਾਹੁੰਦੇ ਹਨ ਤਾਂ ਇਸ ਤੇ ਦੱਸਿਆ ਸੀ ਕਿ ਇਹ ਗੱਦਾਰੇ ਆਜ਼ਮ ਲੌਂਗੋਵਾਲ , ਲੂੰਬੜ ਟੌਹੜੇ ਅਤੇ ਉਸ ਦੇ ਸਾਥੀਆਂ ਦੀ ਸੋਚ ਹੈ । ਇਸ ਦਾ ਕਾਰਨ ਪਹਿਲਾਂ ਸੰਤਾਂ ਦੀ ਤਾਕਤ ਘਟਾਉਣਾ ਅਤੇ ਸੰਤਾਂ ਦੀ ਮੌਤ ਦਾ ਬਦਲਾ ਲੈਣ ਵਾਲਿਆਂ ਨੂੰ ਪਹਿਲਾਂ ਹੀ ਖਤਮ ਕਰਨਾ ਹੈ । ਜਦੋਂ ਇਸ ਲੂੰ ਕੰਢੇ ਖੜੀ ਕਰਨ ਵਾਲੀ ਵਾਰਤਾ ਸੁਣੀ ਤਾਂ ਜਨਰਲ ਲਾਭ ਸਿੰਘ ਨੇ ਟੇਪ ਰਿਕਾਰਡ ਮੰਗਵਾ ਕੇ ਇਸ ਨੂੰ ਦੁਬਾਰਾ ਬੋਲਣ ਲਈ ਆਖਿਆ । ਜਿਸ ਵਿੱਚ ਇਸ ਨੇ ਮੰਨਿਆ ਨੇ ਛਿੰਦੇ ਨੂੰ ਇਸ ਕੰਮ ਬਦਲੇ ਕੁੱਲ ਪੰਜਾਹ ਲੱਖ ਰੁਪਏ ਮਿਲਣੇ ਸਨ । ਖੈਰ ਇਸ ਦੀ ਪੁੱਛਗਿੱਛ ਪੂਰੀ ਹੋ ਜਾਂਦੀ ਅਤੇ ਇਸ ਆਤਮਾ ਨੂੰ ਇਸ ਦੇ ਨਖਿੱਧ ਅਤੇ ਪਾਪੀ ਸਰੀਰ ਚੋਂ ਅਜ਼ਾਦ ਕਰ ਦਿੱਤਾ ਜਾਂਦਾ ਹੈ । ਰਿਕਾਰਡ ਕੀਤੀ ਹੋਈ ਟੇਪ ਸੰਤਾਂ ਦੇ ਸਪੁਰਦ ਕਰ ਦਿੱਤੀ ਜਾਂਦੀ ਹੈ । ਬਚਨਾਂ ਦੇ ਬਲੀ ਸੰਤ ਜਰਨੈਲ ਸਿੰਘ ਜੀ ਖਾਲਸਾ ਬਹੁਤ ਹੀ ਭਾਵਕੁਤਾ ਨਾਲ ਐਲਾਨ ਕਰਦੇ ਹਨ ਕਿ ਸੋਢੀ ਦੇ ਕਤਲ ਦਾ ਬਦਲਾ ਚੌਵੀ ਘੰਟਿਆਂ ਦੇ ਅੰਦਰ ਅੰਦਰ ਹੀ ਲੈ ਲਿਆ ਜਾਵੇਗਾ । ਗੁਰੁ ਸਾਹਿਬ ਦਾ ਹੁਕਮ ਹੈ ਕਿ '' ਸਾਧ ਬਚਨ ਅਟੁਲਾਧਾ " । ਸਾਧ ਦੇ ਮੁਖਾਰਬਿੰਦ ਚੋਂ ਨਿੱਕਲੇ ਇੱਸ ਬਚਨ ਨੂੰ ਅਕਾਲ ਪੁਰਖ ਪੂਰਾ ਕਰਨ ਦੀ ਵਿਧ ਬਣਾਉਂਦੇ ਹਨ । ਕਿ ਅਗਲੇ ਦਿਨ ਸਵੇਰ ਸਾਰ ਜਲੰਧਰ ਦੇ ਨਜ਼ਦੀਕ ਇੱਕ ਪਿੰਡ ( ਸੁਰੱਖਿਆ ਕਾਰਨਾਂ ਕਰਕੇ ਜਿਸ ਪਿੰਡ ਦਾ ਨਾਮ ਲਿਖਣਾ ਜ਼ਾਇਜ਼ ਨਹੀਂ ) ਦਾ ਨਿਵਾਸੀ ਸਿੰਘ ਜੋ ਕਿ ਸਿੰਘਾਂ ਦੀ ਬਹੁਤ ਹੀ ਸੇਵਾ ਕਰਿਆ ਕਰਦਾ ਸੀ ,ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਦਾ ਹੈ । ਸਿੰਘਾਂ ਦੀ ਪੱਕੀ ਠਾਹਰ ਹੋਣ ਕਰਕੇ ਭਾਈ ਲਾਭ ਸਿੰਘ ,ਭਾਈ ਸਵਰਨਜੀਤ ਸਿੰਘ ਵਰਗੇ ਯੋਧਿਆਂ ਨਾਲ ਇਸ ਦਾ ਖਾਸ ਸੁਨੇਹ ਸੀ । ਵਰਨਣਯੋਗ ਹੈ ਕਿ ਜਦੋਂ ਭਾਈ ਲਾਭ ਸਿੰਘ ,ਭਾਈ ਸਵਰਨਜੀਤ ਸਿੰਘ , ਭਾਈ ਦਲਜੀਤ ਸਿੰਘ ਅਤੇ ਭਾਈ ਗੁਰਿੰਦਰ ਸਿੰਘ ਨੇ ਜਲੰਧਰ ਦੀ ਫਿਰਕਾਪ੍ਰਸਤ ਅਖਬਾਰ ਅੱਗ ਬਾਣੀ ਦੇ ਸੰਪਾਦਕ ਅਤੇ ਮਾਲਕ ਰਮੇਸ਼ ਨੂੰ ਸੋਧਿਆ ਸੀ ਤਾਂ ਉਦੋਂ ਵੀ ਇਸ ਸਿੰਘ ਨੇ ਖਾਸ ਰੈਕੀ ਲਈ ਸਹਿਯੋਗ ਦਿੱਤਾ ਸੀ । ਜਦੋਂ ਇਸ ਨੂੰ ਪਤਾ ਲੱਗਦਾ ਹੈ ਕਿ ਸੋਢੀ ਨੂੰ ਛਿੰਦੇ ਨੇ ਸ਼ਹੀਦ ਕੀਤਾ ਹੈ ਤਾਂ ਭਾਈ ਲਾਭ ਸਿੰਘ ਨੂੰ ਇਹਨੇ ਦੱਸਿਆ ਕਿ ਛਿੰਦਾ ਤਾਂ ਰਾਤ ਦਾ ਮੇਰੇ ਘਰੇ ਬੈਠਾ ਹੈ । ਪਰ ਉਸ ਨੂੰ ਇਹ ਨਹੀਂ ਪਤਾ ਕਿ ਮੈਂ ਅੱਜ ਅੰਮ੍ਰਿਤਸਰ ਗਿਆ ਹੋਇਆਂ ਹਾਂ । ਭਾਈ ਲਾਭ ਸਿੰਘ ਉਸੇ ਵਕਤ ਇਸ ਨੂੰ ਸੰਤਾਂ ਕੋਲ ਲੈ ਜਾਂਦੇ ਹਨ ਅਤੇ ਦੂਜੇ ਭਾਈ ਸਵਰਨਜੀਤ ਸਿੰਘ ਅਤੇ ਸਾਥੀ ਸਿੰਘਾਂ ਨੂੰ ਇਸ ਦੇ ਪਿੰਡ ਭੇਜ ਦਿੰਦੇ ਕਿ ਛਿੰਦੇ ਦੀ ਤਫਤੀਸ਼ ਕਰਕੇ ਖਤਮ ਕਰ ਦਿੳ । ਛਿੰਦੇ ਨੂੰ ਕੀਤੇ ਪਾਪ ਦੀ ਸਜ਼ਾ ਦੇ ਦਿੱਤੀ ਗਈ , ਮਾਨਾਂਵਾਲਾ ਪੁਲ ਤੇ ਉਸ ਲਾਸ਼ ਨੂੰ ਸਿਰ ਵੱਡ ਕੇ ਸੁੱਟ ਦਿੱਤਾ ਗਿਆ ਅਤੇ ਉਸ ਦੀ ਰਖੇਲ ਬਲਜੀਤ ਕੌਰ ਦੇ ਪਾਸ ਭੇਜ ਦਿੱਤਾ ਗਿਆ । ਸਿੰਧੀ ਹੋਟਲ ਦਾ ਮਾਲਕ ਅਤੇ ਸਥਾਨਕ ਅਕਾਲੀ ਆਗੂ ਭਾਟੀਏ ਨੂੰ ਵੀ ਸੋਧ ਦਿੱਤਾ ਗਿਆ । ਸੰਤ ਭਿੰਡਰਾਂਵਾਲਿਆਂ ਦੇ ਸਾਥੀਆਂ ਦੇ ਰੋਹ ਨੂੰ ਵੇਖਦਿਆਂ ਗੱਦਾਰ ਏ ਆਜ਼ਮ ਲੌਂਗੋਵਾਲ ਜੁੰਡਲੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਸੀ । ਫਟਾ ਫਟਾ ਸੋਢੀ ਦੇ ਕਤਲ ਦੀ ਪੜਤਾਲ ਕਰਨ ਲਈ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਤਾਂ ਕਿ ਸਿੰਘਾਂ ਦਾ ਗੁੱਸਾ ਕੁੱਝ ਦਿਨਾਂ ਲਈ ਸ਼ਾਂਤ ਹੋ ਸਕੇ । ਕੁਲਦੀਪ ਸਿੰਘ ਵਡਾਲਾ ਨੂੰ ਇੱਕ ਚੰਗੇ ਕਿਰਦਾਰ ਵਾਲਾ ਅਕਾਲੀ ਆਗੂ ਸਮਝਿਆ ਜਾਂਦਾ ਸੀ ।ਉਸ ਦੀ ਅਗਵਾਈ ਹੇਠ ਬਣੀ ਜਾਂਚ ਕਮੇਟੀ ਨੂੰ ਰਿਪੋਰਟ ਤਿਆਰ ਕਰਕੇ ਸੰਤ ਭਿੰਡਰਾਂਵਾਲਿਆਂ ਨੂੰ ਦੇਣ ਲਈ ਸਮਾਂ ਨਿਸਚਿਤ ਕੀਤਾ । ਦਰਸ਼ਨੀ ਡਿਉੜੀ ਦੇ ਇੱਕ ਕਮਰੇ ਵਿੱਚ ਸੰਤਾਂ ਨਾਲ ਮੀਟਿੰਗ ਕਰਕੇ ਇਹਨਾਂ ਨੇ ਸੰਤਾਂ ਨੂੰ ਰਿਪੋਰਟ ਪੇਸ਼ ਕਰਦਿਆਂ ਸੋਢੀ ਦੇ ਕਤਲ ਚੋਂ ਲੌਂਗੋਵਾਲ , ਲੂੰਬੜ ਟੌਹੜਾ , ਬੱਗਾ ਸਿੰਘ , ਗੁਰਚਰਨ ਸਿੰਘ ਤੀਰ ਵਾਲਾ ਆਦਿ ਨੂੰ ਸਾਫ ਬਰੀ ਕਰ ਦਿੱਤਾ । ਜਦੋਂ ਸੰਤਾਂ ਬਲਜੀਤ ਕੌਰ ਦੀ ਕੈਸੇਟ ਸੁਣਾਈ ਅਤੇ ਹੋਰ ਸਬੂਤ ਮੂਹਰੇ ਰੱਖ ਦਿੱਤੇ । ਕੁਲਦੀਪ ਸਿੰਘ ਵਡਾਲਾ ਉਸੇ ਵਕਤ ਸਿਆਸੀ ਪਲਟੀ ਮਾਰਦਿਆਂ ਹੱਥ ਜੋੜ ਕੇ ਖੜਾ ਹੋ ਗਿਆ ਕਿ ਸੰਤ ਜੀ ਆਸੀਂ ਸਿਆਸੀ ਬੰਦੇ ਹਾਂ ਇਸ ਕਰਕੇ ਪੰਜਾਹ ਪ੍ਰਤੀਸ਼ਤ ਅਸੀਂ ਝੂਠ ਬੋਲਦੇ ਹਾਂ ਅਤੇ ਪੰਜਾਹ ਤੁਸੀਂ ਮੁਆਫ ਕਰ ਦਿਉ । ਇਹਨਾਂ ਮੌਕਾਪ੍ਰਸਤਾਂ ਮੂੰਹੋ ਇਹ ਗੱਲ ਸੁਣਦੇ ਸਾਰ ਹੀ ਸੰਤ ਰੋਹ ਵਿੱਚ ਆ ਕੇ ਆਖਣ ਲੱਗੇ ਕਿ ਪੰਜਾਹ ਫੀਸਦੀ ਝੂਠ ਬੋਲਦੇ ਹੋ ,ਪੰਜਾਹ ਦੀ ਮਾਫੀ ਮੰਗਦੇ ਹੋ । ਇਹਦਾ ਅਰਥ ਕਿ ਤੁਸੀਂ ਸੌ ਫੀਸਦੀ ਝੂਠ ਬੋਲਦੇ ਹੋ , ਜਦਕਿ ਮੈਂ ਸੌ ਫੀਸਦੀ ਸੱਚ ਦਾ ਹਾਮੀਂ ਹਾਂ , ਮੈਂਨੂੰ ਬਾਰ ਬਾਰ ਕਿਹਾ ਜਾ ਰਿਹਾ ਹੈ ਸਾਡੇ ਮੋਢੇ ਨਾਲ ਮੋਢਾ ਲਾ ਕੇ ਚੱਲੇ , ਹੁਣ ਦੱਸੋ ਕਿ ਤੁਹਾਡਾ ਮੋਢਾ ਹੈ ਕਿੱਥੇ ਜਿੱਥੇ ਮੈਂ ਲਾਵਾਂ ???? ਅਖੀਰ ਸੰਤ ਆਖਣ ਲੱਗੇ ਕਿ ਜੋ ਸਾਥੋ ਹੋਵੇਗਾ ਕਰ ਲਵਾਂਗੇ ।
ਸੋ ਉਕਤ ਵਾਰਤਾ ਇਹਨਾਂ ਅਖੌਤੀ ਅਕਾਲੀਆਂ ਦੇ ਝੂਠੇ ਕਿਰਦਾਰ ਨੂੰ ਬੇਪਰਦ ਕਰਦੀ ਹੈ । ਅਗਰ ਵਡਾਲੇ ਵਰਗਾ ਚੰਗਾ ਅਕਾਲੀ ਆਗੂ ਸੌ ਫੀਸਦੀ ਝੂਠ ਬੋਲਦਾ ਹੈ ਤਾਂ ਮਾੜੇ ਅਕਾਲੀਆਂ ਦਾ ਕੀ ਹਾਲ ਜਾਂ ਕੀ ਕਿਰਦਾਰ ਹੋਵੇਗਾ ਇਸ ਬਾਬਤ ਸੋਚਣ ਦੀ ਬੇਹੱਦ ਜਰੂਰਤ ਹੈ ।
ਗੁਰੁ ਪੰਥ ਦਾ ਦਾਸ ૶ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ
ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਯੂ,ਕੇ

******************

ਮਲਕੀਤ ਸਿੰਘ

ਗਿਆਨੀ ਅਖਵਾਉਣ ਵਾਲਿਆਂ ਲਈ ਜ਼ਰੂਰੀ ਗਿਆਨ
ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਣ ਵਾਲੇ ਲੱਖਾਂ ਲੋਕ ਪ੍ਰੋ: ਦਰਸ਼ਨ ਸਿੰਘ ਜੀ ਦੀ ਅਗਵਾਈ ਅਤੇ ਪ੍ਰਚਾਰ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਾਂ ਅਤੇ ਜੁੜੇ ਰਹਾਂਗੇ। ਪਰ ਕਾਲਕਾ ਪੰਥ ਦੇ ਆਗੂਆਂ ਦੇ ਕਹੇ ਮੁਤਾਬਕ ਅਸੀਂ ਸਾਰੇ ਸਿੱਖ ਹੀ ਨਹੀਂ ਹਾਂ। ਸੋ ਸਾਡਾ ਹੁਣ ਇਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਅਤੇ ਇਨ੍ਹਾਂ ਦਾ ਹੁਣ ਸਾਡੇ ਉਤੇ ਕੋਈ ਹੁਕਮ ਲਾਗੂ ਨਹੀਂ ਹੁੰਦਾ। ਇਹੋ ਜਿਹੀ ਹਿਟਲਰੀ ਸਿੱਖੀ ਦੇ ਮੈਂਬਰ ਅਸੀਂ ਰਹਿਣਾ ਵੀ ਨਹੀਂ ਚਾਹੁੰਦੇ। ਪਰ ਡੈਮੋਕਰੇਸੀ ਵਿੱਚ ਹਰ ਕਿਸੇ ਨੂੰ ਆਪਣੇ ਢੰਗ ਨਾਲ ਧਰਮ-ਕਰਮ ਕਰਨ, ਬੋਲਣ ਤੇ ਸੁਨਣ ਦਾ ਹੱਕ ਹੈ।
ਅਸੀਂ ਕਾਲਕਾ ਪੰਥ ਦੇ ਇਨ੍ਹਾਂ ਆਗੂਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੱਜਣੋ, ਤੁਸੀਂ ਤਾਂ ਲੋਕਾਂ ਦੇ ਮਨੁੱਖੀ ਹੱਕ ਮਾਰਨ ਦੇ ਰਾਹ ਤੁਰੇ ਹੋਏ ਹੋ ਅਤੇ ਔਰੰਗਜ਼ੇਬ ਵਾਂਗੂੰ ਜਬਰਨ ਹਰ ਮਨੁੱਖ ਨੂੰ ਆਪਣੀ ਕਿਸਮ ਦਾ ਸਿੱਖ ਬਨਾਉਣਾ ਚਾਹੁੰਦੇ ਹੋ। ਨਹੀਂ ਤਾਂ ਕਿਉਂ ਪ੍ਰੋ. ਸਾਹਿਬ ਦੇ ਧਰਮ ਕਰਮ ਸਮਾਗਮਾਂ ਵਿੱਚ ਧਮਕੀਆਂ ਅਤੇ ਬੁਰਛਾ-ਗਰਦੀਆਂ ਨਾਲ ਵਿਘਨ ਪਾਉਣ ਦੇ ਕੋਝੇ ਹਰਬੇ ਵਰਤਦੇ ਹੋ ? ਯਕੀਨ ਕਰੋ, ਇਸ ਤਰ੍ਹਾਂ ਕੋਈ ਤੁਹਾਡੀ ਸਿੱਖੀ ਕਬੂਲ ਨਹੀਂ ਕਰੇਗਾ, ਉਲਟਾ ਤੁਹਾਡੀ ਸਿੱਖੀ ਤੋਂ ਨਫਰਤ ਕਰਕੇ ਦੂਰ ਹੋ ਜਾਵੇਗਾ। ਹੋ ਸਕਦਾ ਹੈ ਕਿ ਅੰਦਰੂਨੀ ਤੌਰ ਉਤੇ ਆਰ. ਐਸ. ਐਸ. ਨਾਲ ਮਿਲ ਕੇ ਤੁਹਾਡੀ ਇਹੋ ਹੀ ਸਾਜਸ਼ੀ ਮਨਸ਼ਾ ਹੋਵੇ ਅਤੇ ਇਸੇ ਕਰਕੇ ਪਿਛਲੇ ਬੀਤੇ ਕੁਝ ਸਮੇਂ ਵਿੱਚ ਤੁਸੀਂ ਸਿੱਖੀ ਨੂੰ ਪਤਿਤਪੁਣੇ ਵੱਲ ਹੀ ਧੱਕਿਆ ਹੈ।
ਪਹਿਲਾਂ ਤੁਸੀਂ ਇੱਕੋ ਹੀ ਨਾਦਰਸ਼ਾਹੀ ਧੱਕੇ ਨਾਲ ਦਲਿਤ ਨਾਮ ਹੇਠ ਤੀਜਾ ਹਿੱਸਾ ਸਿੱਖੀ ਤੋਂ ਤੋੜ ਦਿੱਤਾ। ਹੁਣ ਹਰ ਵੇਲੇ ਤਲਵਾਰਾਂ ਡਾਂਗਾਂ ਚੁੱਕੀ ਕਿਸੇ ਨਾ ਕਿਸੇ ਪਿੱਛੇ ਸੜਕਾਂ ਉਤੇ ਨਿਕਲੇ ਰਹਿਣਾ ਹੀ ਤੁਹਾਡਾ ਅਕਸ ਬਣ ਗਿਆ ਹੈ ਜਿਹੜਾ ਤੁਹਾਨੂੰ ਤੁਹਾਡੇ ਗੁਰੂ 'ਬਚਿੱਤਰ ਨਾਟਕ' ਦੀ ਅਗਵਾਈ ਵਿੱਚੋਂ ਮਿਲਿਆ ਜਾਪਦਾ ਹੈ। ਤੁਸੀਂ ਹਰ ਜ਼ਬਾਨ, ਪ੍ਰੈਸ ਅਤੇ ਇਲੈਕਟਰਾਨਿਕ ਮੀਡੀਆ ਜੋ ਕੌਮੀ ਗੱਲ ਕਰਦਾ ਹੋਵੇ, ਉਸਦਾ ਗਲਾ ਘੁੱਟ ਦੇਣਾ ਚਾਹੁੰਦੇ ਹੋ। ਇਉਂ ਵਿਦੇਸ਼ੀ ਹਕੂਮਤਾਂ ਦੀਆਂ ਨਿਗਾਹਾਂ ਵਿੱਚ ਵੀ ਤੁਸੀਂ ਜਰਾਇਮ ਪੇਸ਼ਾ ਹੀ ਬਣ ਕੇ ਰਹਿ ਜਾਵੋਗੇ।
ਤੁਹਾਡੇ ਕਾਲਕਾ ਪੰਥ ਦੇ ਸਿੱਖ ਨਾ ਹੁੰਦਿਆਂ ਹੋਇਆਂ ਕੇਵਲ ਇੱਕ ਸੰਸਾਰ ਦੇ ਵਾਸੀ ਹੋਣ ਦੇ ਨਾਤੇ ਅਸੀਂ ਤੁਹਾਨੂੰ ਇੱਕ ਚੰਗਾ ਮਸ਼ਵਰਾ ਦਿੰਦੇ ਹਾਂ ਕਿ ਆਪਣਾ ਅਕਸ ਅਮਨ ਪਸੰਦ ਬਣਾਓ। ਜੀਉ ਅਤੇ ਜਿਉਣ ਦਿਉ, ਨਹੀਂ ਤਾਂ ਸਾਡੇ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਚਨ ਸੁਣੋ -
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ॥
19 ਫਰਵਰੀ 2010
ਵੱਲੋਂ - ਸਮੂਹ ਮੈਂਬਰ,
ਗੁਰੂ ਗ੍ਰੰਥ ਦਾ ਖਾਲਸਾ ਪੰਥ
ਮਲਕੀਤ ਸਿੰਘ

****************

ਸਤਿੰਦਰ ਢਿਲੋਂ ਜਰਮਨੀ

*************************

ਗੁਰਦੀਪ ਸਿੰਘ ਜੰਡਾ ਦੀ ਅਣਿਆਈ ਮੌਤ 'ਤੇ ਸ਼ਿਵਚਰਨ ਜੱਗੀ ਕੁੱਸਾ ਵੱਲੋਂ ਅਫ਼ਸੋਸ
ਗੁਰਦੀਪ ਸਿੰਘ ਜੰਡਾ ਨਾਲ਼ ਮੇਰੀ ਤਕਰੀਬਨ 20 ਸਾਲ ਤੋਂ ਮਿੱਤਰਤਾਈ ਸੀ। 'ਸਲ੍ਹਾਬੇ ਚੱਕ ਦੇਣ' ਵਾਲ਼ੇ ਬਾਈ ਜੰਡੇ ਦੀ ਅਚਾਨਕ ਹੋਈ ਮੌਤ ਨਾਲ਼ ਦਿਲ ਨੂੰ ਅਥਾਹ ਸਦਮਾਂ ਪੁੱਜਿਆ। ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲ਼ੇ ਜੰਡੇ ਦੀ ਖ਼ੁਦਕਸ਼ੀ ਵਾਲ਼ੀ ਖ਼ਬਰ ਪੜ੍ਹ ਕੇ ਅਤੀਅੰਤ ਨਿਰਾਸ਼ਤਾ ਹੋਈ ਕਿ ਬਾਈ ਜੰਡਾ 'ਤੇ ਐਡੀ ਕਿੱਡੀ ਕੁ ਬਿਪਤਾ ਆ ਪਈ ਕਿ ਉਸ ਨੇ ਇਹ ਕਦਮ ਚੁੱਕਿਆ? ਮੈਂ ਬਾਈ ਜੰਡਾ ਦੀ ਮੌਤ 'ਤੇ ਪ੍ਰੀਵਾਰ ਵਾਲ਼ਿਆਂ ਨਾਲ਼ ਦੁੱਖ ਸਾਂਝਾ ਕਰਦਾ ਹੋਇਆ ਪੰਜਾਬ ਗੌਰਮਿੰਟ ਨੂੰ ਵੀ ਅਪੀਲ ਕਰਦਾ ਹਾਂ ਕਿ ਬਾਈ ਗੁਰਦੀਪ ਸਿੰਘ ਜੰਡਾ ਦੀ ਹੋਈ ਅਚਨਚੇਤ ਮੌਤ ਦੀ ਜਾਂਚ ਕਰਵਾਈ ਜਾਵੇ। ਉਸ ਦੇ ਤੁਰ ਜਾਣ ਨਾਲ਼ ਕਬੱਡੀ ਜਗਤ ਲਈ ਇਕ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਗੁਰੂ ਬਾਬਾ ਕਿਰਪਾ ਕਰਨ, ਸਾਡੇ ਬਾਈ ਦੀ ਆਤਮਾਂ ਨੂੰ ਸ਼ਾਂਤੀ ਬਖ਼ਸ਼ਿਸ਼ ਕਰਨ ਅਤੇ ਪਿੱਛੇ ਰਹਿ ਗਏ ਪ੍ਰੀਵਾਰ ਨੂੰ ਭਾਣਾਂ ਮੰਨਣ ਦਾ ਬਲ ਪ੍ਰਦਾਨ ਕਰਨ!
ਸ਼ਿਵਚਰਨ ਜੱਗੀ ਕੁੱਸਾ ਲੰਡਨ

****************

ਦਸਮ ਗ੍ਰੰਥ ਦਾ ਬੇਲੋੜਾ ਵਿਵਾਦ ਬਨਾਮ ਬਿਪਰਵਾਦੀ ਸਾਜ਼ਿਸ਼ਾ ਦਾ ਸ਼ਿਕਾਰ ਗੁਰੂ ਪੰਥ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ

Veer ji
       Waheguru ji ka Khalsa,Waheguru ji ki Fateh!
           Veer ji I have read your artical Dasam granth da belorha vivad.....on Badhni.com;It is really appreciable.If it is possible try via media inclusive Sikh channel to highlight this issue of unity of Sikh panth.whatever the issue may be ;but more valuable is union of khalsa panth.All issues may be settled down in the meetings.If we remain disputing like this,then the time is not far away when there would be no sikh left.Our clashes cast negative influence on our coming generation.Let us think If there is panth then all the issues have any value,if there is no trust or devotion left more in Sikhism like christianity due to this foolish way of groupism(saphbandi) then there would be no meaning of this so called respect of shri Guru Granth sahib.Please do something.
       Amarjit Kaur

*****************

ਅਮਰਜੀਤ ਕੌਰ

ਗੁਰੂ ਨਾਨਕ ਕੈਲੰਡਰ
ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਹਿ॥
ਅਖੌਤੀ ਨਾਨਕਸ਼ਾਹੀ ਕੈਲੰਡਰ ਬਾਰੇ ਅਜਕਲ ਬੜਾ ਰੌਲਾ ਪੈ ਰਿਹਾ ਹੈ ,ਮੇਰੇ ਸ਼ੁਰੂ ਤੋਂ ਹੀ ਵੱਖਰੇ ਵਿਚਾਰ ਬਣੇ ਰਹੇ ਹਨ।
ਕੈਲੰਡਰ ਦਾ ਭਾਵ ਹੈ ਸਮੇਂ ਨੂੰ ਮਾਪਣ ਵਾਲੀ ਇਕਾਈ,ਇਹ ਭਾਵੇਂ ਸੂਰਜੀ ਹੋਵੇ ਜਾਂ ਚੰਦਰਿਕ।ਗਣਿਤ ਸ਼ਾਸ਼ਤਰੀਆਂ ਨੇ ਗਣਿਤ ਵਿੱਚ ਇੱਕ ਕੈਲੰਡਰ ਦਾ ਤਰੀਕਾ ਵੀ ਬਣਾਇਆ ਹੋਇਆ ਹੈ ,ਜਿਸ ਨਾਲ ਕਿਸੇ ਵੀ ਸਾਲ ਦੀ ਕਿਸੇ ਵੀ ਤਰੀਕ ਦੇ ਦਿਨ ਨੂੰ ਜਾਣਿਆਂ ਜਾ ਸਕਦਾ ਹੈ।ਅੱਜ ਤੱਕ ਕਈ ਸਿਸਟਮ ਸਮੇਂ ਨੂੰ ਮਾਪਣ ਦੇ ਬਣ ਚੁੱਕੇ ਹਨ;ਉਹਨਾਂ ਵਿੱਚੋਂ ਹੀ ਇੱਕ ਹਿੰਦੂ ਕੈਲੰਡਰ ਹੈ,ਜੋ ਬਹੁਤ ਪੁਰਾਣਾ ਹੈ,ਜੋ ਸੂਰਜ ਅਤੇ ਚੰਦਰਮਾਂ ਦੋਨਾਂ ਨਾਲ ਮਿਲ ਕੇ ਚਲਦਾ ਹੈ।ਇਹ ਸਿਰਫ ਇੱਕ ਤਕਨੀਕ ਹੈ,ਇਸ ਨੂੰ ਵਰਤਣ ਨਾਲ ਕੋਈ ਹਿੰਦੂ ਧਰਮ ਦਾ ਧਾਰਨੀ ਨਹੀਂ ਬਣ ਜਾਂਦਾ।ਜਿਵੇਂ ਅਸੀਂ Gregorian calander ਜੋ ਅੱਜਕਲ ਆਮ ਵਰਤਿਆ ਜਾਂਦਾ ਹੈ,ਨੂੰ ਵਰਤਣ ਨਾਲ ਕੋਈ ਇਸਾਈ ਨਹੀਂ ਬਣ ਗਏ।ਜਿਹੜਾ ਕੈਲੰਡਰ ਸਹੀ ਹੋਵੇ ਅਤੇ ਘੱਟ ਗੁੰਝਲਦਾਰ ਹੋਵੇ,ਉਸ ਨੂੰ ਅਪਨਾਉਣ ਵਿੱਚ ਸਿਆਣਪ ਹੁੰਦੀ ਹੈ।
ਕੈਲੰਡਰ ਇੱਕ ਫੋਟੌ ਫਰੇਮ ਦੀ ਤਰ੍ਹਾਂ ਹੁੰਦੇ ਹਨ, ਜਦੋਂ ਕੋਈ ਧਰਮ ਆਪਣੇ ਤਿਉਹਾਰ ਉਸ ਕੈਲੰਡਰ ਵਿੱਚ ਫਿੱਟ ਕਰ ਲੈਂਦਾ ਹੈ ਤਾਂ ਉਹ ਉਸ ਧਰਮ ਦਾ ਕੈਲੰਡਰ ਬਣ ਜਾਂਦਾ ਹੈ।ਇਸਾਈਆਂ ਦੇ ਤਿਉਹਾਰਾਂ ਵਾਲਾ ਕੈਲੰਡਰ ਇਸਾਈ,ਮੁਸਲਮਾਨਾ ਦੇ ਤਿਉਹਾਰਾਂ ਵਾਲਾ ਹਿਜ਼ਰੀ ਜਾਂ ਇਸਲਾਮੀ ,ਹਿੰਦੂਆਂ ਨਾਲ ਸਬੰਧਿਤ ਰੀਤਾਂ ਰਿਵਾਜ਼ਾਂ ਨੂੰ ਦਰਸਾਉਣ ਵਾਲਾ ਬਿਕਰਮੀ ਸੰਮਤ ਹੋ ਜਾਂਦਾ ਹੈ।ਭਾਸ਼ਾ,ਮਹੀਨਿਆਂ ਅਤੇ ਦਿਨਾਂ ਦੇ ਨਾਵਾਂ ਦਾ ਵਖਰੇਵਾਂ ਹੋ ਸਕਦਾ ਹੈ,ਜਿਵੇਂ ਕਿ ਹੈ ਵੀ।
ਹੁਣ ਗੱਲ ਕਰੀਏ ਅਖੌਤੀ ਨਾਨਕਸ਼ਾਹੀ ਕੈਲੰਡਰ ਦੀ।ਇਸ ਕੈਲੰਡਰ ਵਿੱਚ ਕੁਝ ਦਿਨ ਬਿਨਾਂ ਕਿਸੇ ਖਾਸ ਮਾਪਦੰਡ ਦੇ ਫਿਕਸ ਕਰ ਦਿੱਤੇ ਅਤੇ ਬਾਕੀ ਦੇ ਉਸੇ ਤਰ੍ਹਾਂ ਰਹਿਣ ਦਿੱਤੇ ਪਰ ਜੋ ਫਿਕਸ ਵੀ ਕੀਤੇ,ਉਨ੍ਹਾਂ ਨਾਲ ਪੜ੍ਹੀਆਂ ਜਾਣ ਵਾਲੀਆਂ ਕਿਤਾਬੀ ਤਾਰੀਖਾਂ ਅਤੇ ਮਨਾਈਆਂ ਜਾਣ ਵਾਲੀਆਂ ਤਾਰੀਖਾਂ ਵਿੱਚ ਉੱਥਲ ਪੁਥਲ ਹੋ ਗਈ।ਕਾਰਣ ਇਹ ਸੀ ਕਿ ਸਾਰੀਆਂ ਪੰਥਕ ਧਿਰਾਂ ਦੀ ਸਲਾਹ ਨਹੀਂ ਲਈ ਗਈ ਸੀ।
Other Important Dates Not Fixed to the Nanakshahi Calendaਰ
There are several Sikh holidays which have not been fixed to the Nanakshahi calendar because they traditionally coincide with lunar festivities:
Guru Nanak's Gurpurab is traditionally celebrated in late fall as a full moon festival.
Hola Mohalla festivities coincide with Holi, the Hindu festival of colors. During this time Sikhs put on displays of weaponry demonstrating Gatka, the Sikh martial art.
Bandi Chor is celebrated during Diwali, the Hindu festival of lamps and commemorates the freeing of Guru Har Govind from imprisonmenਟ
ਉਦਾਹਰਣ ਦੇ ਤੌਰ ਤੇ ਇੱਥੇ ਇਹ ਫਰਕ ਦੇਖਿਆ ਜਾ ਸਕਦਾ ਹੈ।
Sh. Guru Birth Date Gurgaddi date Jyoti jot Datੲ
Nanak Dev ji 15 April or 20 Oct By Birth Sep 7, (Sep 22, Nanakshahi)
Angad Dev ji Mar 31(Ap 18, Nanakshahi) Sep 7(Se 18,NanakShahi) Mar 29, (April16, Nanakshahi
Amar Das ji May 5,(May 23, Nanakshahi) Mar26,(Ap 16, Nanakshahi) Sep 1(Sep 16, Nanakshahi)
Ramdas ji Sep 24, (Oct9, Nanakshahi) Sep1, (Sep16, Nanakshahi) Sep 1 (Sep16, Nanakshahi)
Arjan Dev ji Ap14, (May2 Nanakshahi) Sep 1,(Sep 16,Nanakshahi) May,30 (June 16, Nanakshahi)
HarGobind ji June19,(July5, Nanakshai) May25 (June11,Nanakshahi) Mar 3,(Mar 19, Nanakshahi)
Har Rai ji Jan16 (Janu 31, Nanakshahi) Mar3 (Mar11,Nanakshahi) Oct 6 (Oct20, Nanakshahi)
Har Krishan ji July7,(July 23, Nanakshahi) Oct 6(Oct 20, Nanakshahi) Mar30,(April 16, Nanakshahi)
Teg Bahadur ji Ap ,1 (Ap18, Nanakshahi) Aug 11(Ap16, Nanakshahi) Nov11,(Nov24, Nanakshahi)
Gobind Singh ji Dec 22,(Jan5, Nanakshahi) Nov11(Nov 24 Nanakshahi) Oct7,(Oct 21, Nanakshahi)

ਕਿਹਾ ਜਾਂਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਨਿਆਰੀ ਹੋਂਦ ਦਾ ਪ੍ਰਤੀਕ ਹੈ।ਇਹ ਗੱਲ ਠੀਕ ਹੈ, ਪਰ ਉਦੋਂ ਜਦੋਂ ਸਿੱਖ ਇਤਿਹਾਸ ਅਤੇ ਹੋਰ ਸਬੰਧਿਤ ਘਟਨਾਵਾਂ ਦੀ ਖੂਬਸੂਰਤ ਤਸਵੀਰ ਪੇਸ਼ ਹੋਏਗੀ।
ਜੇ ਤਰੀਕਾਂ ਪੱਕੀਆਂ ਹੀ ਕਰਨੀਆਂ ਹਨ ਤਾਂ ਕੰਮ ਸੇ ਕੰਮ ਲਿਖਤੀ ਇਤਿਹਾਸ ਨੂੰ ਮੁਖ ਰੱਖਕੇ ਇੱਕ ਮਾਪ ਦੰਡ ਨੂੰ ਅਪਨਾਂ ਕੇ ਕੀਤਾ ਜਾਏ ਤਾਂ ਕਿ ਆਉਣ ਵਾਲੀ ਸਿੱਖ ਪਨੀਰੀ ਜਾਂ ਕਿਸੇ ਹੋਰਨੂੰ ਕੋਈ ਭੁਲੇਖਾ ਨਾਂ ਪਏ।
ਨਵੀ ਸੋਧ ਨਾਲ ਕੁਝ ਵੀ ਚੰਗਾ ਨਹੀਂ ਹੋਇਆ,ਸਵਾਏ ਪਹਿਲਾਂ ਫਿਕਸ ਕੀਤੀਆਂ ਗਈਆਂ ਤਾਰੀਖਾਂ ਨੂੰ ਛੋਟ ਦੇਣ ਦੇ।
ਮੁੱਕਦੀ ਗੱਲ ਇਹ ਹੈ ਕਿ ਇਸ ਨੂੰ ਨਵੇਂ ਸਿਰੇ ਤੋਂ ਸਾਰਿਆਂ ਦੀ ਸਹਿਮਤੀ ਨਾਲ ਬੜੀ ਸੋਚ ਸਮਝ ਨਾਲ ਬਣਾਇਆ ਜਾਏ,ਕੈਲੰਡਰ ਕੈਲੰਡਰ ਹੀ ਹੁੰਦਾ ਹੈ,ਕਿਸੇ ਹੋਰ ਧਰਮ ਦਾ ਇਸ ਨਾਲ ਕੀ ਲੈਣ ਦੇਣ ਹੋ ਸਕਦਾ ਹੈ,ਜਦੋਂ ਕਿ ਇਸਨੇ ਸਿੱਖ ਇਤਿਹਾਸ ਦੀ ਨੁਹਾਰ ਦਰਸਾੳਣੀ ਹੈ।
ਅਮਰਜੀਤ ਕੌਰ

****************

ਬੱਚੀ ਕਿਰਨਜੋਤ ਕੌਰ (ਫਰਾਂਸ)

ਭੋਲਾ ਚੇਹਰਾ ਰੂਪ ਰੱਬ ਦਾ ,ਬੱਚੀ ਪਿਆਰੀ ਪਿਆਰੀ ਦਾ।
ਸਿੱਖੀ ਬਾਣੇ ਵਿੱਚ ਟਹਿਕਦਾ, ਫੁੱਲ ਜਿਵੇਂ ਫੁਲਵਾੜੀ ਦਾ।
ਸੁਖਵੀਰ ਸਿੰਘ ਸੰਧੂ ਪੈਰਿਸ

ਪਾਠਕਾਂ ਵੱਲੋਂ ਨਵੇਂ ਵਰ੍ਹੇ  ਅਤੇ ਸ੍ਰੀ ਗੁਰ ਗੋਬਿੰਦ ਸਿੰਘ ਜੀ  ਦੇ ਗੁਰਪੁਰਬੀ ਦੇ ਸੁਨੇਹੇ  ਵੇਖਣ ਲਈ ਇਥੇ ਕਲਿਕ ਕਰੋ

Mota Singh Sarai and Family

Greetings on Guru Gobind Singh Ji's Gurpurb (Birthday)

 Merry Christmas    and a Happy New Year

from Mota Singh Sarai and Family

Walsall UK

Guru Gobind Singh Ji was the tenth and last of the Ten Gurus of the Sikh Community and became Guru on November 11, 1675 following in the footsteps of his father Guru Teg Bahadur Ji. Before Guru Ji passed away, he passed the Guru-ship to the Sri Guru Granth Sahib Ji or SGGS as the next and perpetual Guru of the Sikhs. This Granth is more than a holy book for the Sikhs.

Sri Guru Gobind Singh Ji was the last of 10 Sikh Gurus, who were the founders of the Sikh religion. The part played by this Guru in the development of the Sikh faith has been monumental. The First Sikh Guru was Guru Nanak dev Ji.

The following is a summary of the main highlights of Guru Gobind Singh Ji’s life:

§                     Initiated the Sikh Khalsa Army – Defenders of Sikh Community & Humanity

§                     Built the various Gurdwaras - Kesh Garh Sahib

§                     Developed Anandpur Sahib as a Sikh Centre of Excellence

§                     Enhanced the Structure of Sikh Society by introducing various administration systems.

§                     Extreme personal sacrifice for Society - Father Martyred protecting Kashmiri Hindus, all four sons sacrificed for humanity.

Mota Singh Sarai and Family

******************

Cllr Gurcharan Singh
Parliamentary Candidate for Ealing Southall

Merry Christmas from Gurcharan!
24th December 2009
Dear Manpreet Badhni,
It is that time of the year, when we think not only of ourselves but of those who are less well off, less privileged and those who because of no fault of their own, have passed on prematurely. It is a time for reflection and appreciation. It is also an opportunity to be jovial and enjoy the festive spirit with loved ones. To give and to
gratefully receive.
With these messages in mind and on behalf of the Ealing Southall Conservative team, I wish you, your family, friends and loved ones a very Merry Christmas.
Warm wishes,
Cllr Gurcharan Singh
Parliamentary Candidate for Ealing Southall

 ****************

******************

************

Raminderjit Dhami and family

Wishing you joy of the spirit,

       Wonder of the soul,

       Peace of the heart

At Christmas and all through

  a beautiful new year.

 With Kind regards,

Raminderjit Dhami and family

*************

ਹਰਜੀਤ ਸਿੰਘ

ਹਰਜੀਤ ਸਿੰਘ

******************

ਜੱਸੀ ਖੰਗੂੜਾ ਵਿਧਾਇਕ ਹਲਕਾ ਕਿਲਾ ਰਾਏਪੁਰ

ਜੱਸੀ ਖੰਗੂੜਾ
ਵਿਧਾਇਕ ਹਲਕਾ ਕਿਲਾ ਰਾਏਪੁਰ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ
ਸਤਿਕਾਰਯੋਗ ਮੁੱਖ-ਮੰਤਰੀ ਪੰਜਾਬ
ਮੁੱਖ-ਮੰਤਰੀ ਪੰਜਾਬ ਨਿਵਾਸ
ਘਰ 45 ਸੈਕਟਰ 2
ਚੰਡੀਗੜ੍ਹ।
ਨਵੰਬਰ 25, 2009
ਪਿਆਰੇ ਬਾਦਲ ਸਾਹਿਬ
ਵਿਸ਼ਾ: ਇਜ਼ਰਾਇਲ ਯਾਤਰਾ ਨੂੰ ਉਚਿੱਤ ਠਹਿਰਾਓ।
ਹਾਲ ਹੀ ਤੁਸੀਂ ਵਿਦੇਸ਼ਾਂ ਦੀ ਯਾਤਰਾ ਤੋਂ ਪਰਤੇ ਹੋ ਜਿਸ ਵਿੱਚ ਤੁਸੀਂ ਇਜ਼ਰਾਇਲ ਵੀ ਗਏ ਸੀ ਜੋ ਇੱਕ ਅਜਿਹਾ ਮੁਲਕ ਹੈ ਜਿਸ ਦਾ ਦੋਰਾ ਤੁਸੀਂ ਬਾਰਾਂਹ ਸਾਲ ਪਹਿਲਾਂ ਵੀ ਕੀਤਾ ਸੀ। ਜਦੋਂ ਤੁਸੀਂ ਤੀਸਰੀ ਪਹਿਲੀ ਵਾਰ ਮੁੱਖ-ਮੰਤਰੀ ਬਣੇ ਸੀ। ਮੈਨੂੰ ਵਿਸ਼ਵਾਸ ਹੈ ਕਿ ਯਕੀਨੀ ਤੌਰ ਤੇ ਇਸ ਇਜ਼ਰਾਇਲ ਯਾਤਰਾ ਦਾ ਤੁਹਾਡਾ ਇੱਕ ਵਿਸ਼ੇਸ਼ ਮਕਸਦ, ਇਰਾਦਾ ਹੋਵੇਗਾ ਅਤੇ ਇਸ ਤੋਂ ਉਮੀਦਾਂ ਹੋਣਗੀਆਂ।
ਪਰ ਮੈਂ ਤੁਹਾਨੂੰ ਤੁਹਾਡੀ ਪਹਿਲੀ ਯਾਤਰਾ ਯਾਦ ਕਰਵਾਉਣਾ ਚਾਹੁੰਦਾ ਹਾਂ। ਉਸ ਵੇਲੇ ਤੁਹਾਡੀ ਯਾਤਰਾ ਦਾ ਮਕਸਦ ''ਇਜ਼ਰਾਇਲ ਅਤੇ ਪੰਜਾਬ ਵਿੱਚ ਉਨ੍ਹਾਂ ਖੇਤਰਾਂ ਦੀ ਖੋਜ ਕਰਨਾ ਸੀ ਜਿੱਥੇ ਇਹ ਦੋਵੇਂ ਪੇਂਡੂ ਤਰੱਕੀ ਲਈ ਯੋਗਦਾਨ ਕਰ ਸਕਣ। ਉਸ ਯਾਤਰਾ ਦਾ ਉਚੇਚਾ ਮਕਸਦ ਗ੍ਰਾਮੀਣ ਫੋਕਲ ਪੌਇੰਟ, ਜਲ ਪ੍ਰਬੰਧ ਟੈਕਨੌਲੋਜੀ ਅਤੇ ਡੈਰੀ ਟੈਕਨੌਲੋਜੀ ਦਾ ਇਜ਼ਰਾਇਲੀ ਮਦਦ ਰਾਹੀਂ ਵਿਕਾਸ ਕਰਨਾ ਸੀ।''
ਸਰਕਾਰੀ ਰਿਕਾਰਡਾਂ ਦੇ ਹਿਸਾਬ ਨਾਲ 1997 ਦੀ ਯਾਤਰਾ ਦੌਰਾਨ ਜਿਨ੍ਹਾਂ ਖੇਤਰਾਂ ਦਾ ਵਿਕਾਸ ਕਰਨਾ ਨਿਸ਼ਚਿਤ ਕੀਤਾ ਗਿਆ ਸੀ ਉਹ ਕੀਨੂੰਆਂ ਦਾ ਵਪਾਰ ਅਤੇ ਨਰਿਆਤ, ਖਾਰੇ ਪਾਣੀ ਦੇ ਪ੍ਰਬੰਧ ਵਿੱਚ ਯੋਗਦਾਨ ਅਤੇ ਇੱਕ ਅਜਿਹਾ ਅਦਾਨ-ਪ੍ਰਦਾਨ ਦਾ ਪ੍ਰੋਗਰਾਮ ਚਲਾਉਣਾ ਸੀ ਜਿਸ ਨਾਲ ਇਜ਼ਰਾਇਲੀ ਮਾਹਿਰਾਂ ਨੂੰ ਪੰਜਾਬ ਸਦਕੇ ਪੰਜਾਬੀ ਕਿਸਾਨਾਂ ਨੂੰ ਟਰੇਨਿੰਗ ਦੇਣਾ ਸੀ ਅਤੇ ਪੰਜਾਬੀ ਕਿਸਾਨਾਂ ਨੂੰ ਸਿਖਲਾਈ ਵਾਸਤੇ ਇਜ਼ਰਾਇਲ ਭੇਜਣਾ ਸੀ।
1997 ਦੀ ਇਜ਼ਰਾਇਲ ਯਾਤਰਾ ਪਿਛੋਂ ਪੰਜਾਬ ਆਉਣ ਤੋਂ ਬਾਅਦ ਤੁਸੀਂ ਚਾਰ ਸਾਲ ਅਤੇ ਅੱਠ ਮਹੀਨਿਆਂ ਤੱਕ ਪੰਜਾਬ ਦੇ ਮੁੱਖ-ਮੰਤਰੀ ਰਹੇ। ''ਕਿਰਪਾ ਕਰਕੇ ਇਸ ਗੱਲ ਦਾ ਵੇਰਵਾ ਦਿਉ ਉਸ ਵੇਲੇ ਨਿਸ਼ਚਿਤ ਕੀਤੇ ਗਏ ਕੰਮਾਂ ਵਿਚੋਂ ਕਿਨ੍ਹਾਂ ਕੰਮਾਂ ਵਿੱਚ ਤਰੱਕੀ ਹੋਈ? ਕੀ ਤੁਸੀਂ ਇੱਕ ਵੀ ਕੰਮ ਨੂੰ ਪੂਰਾ ਕਰਨ ਵਿੱਚ ਕਾਮਯਾਬ ਰਹੇ। ਜਿਸ ਦਾ ਬਾਰਾਂਹ ਸਾਲ ਪਹਿਲਾਂ ਤੁਸੀਂ ਪੂਰੇ ਮਾਣ ਨਾਲ ਵਾਇਦਾ ਕੀਤਾ ਸੀ। ਕੀ ਇੱਕ ਵੀ ਪੰਜਾਬੀ ਕਿਸਾਨ ਸਿਖਲਾਈ ਲਈ ਇਜ਼ਰਾਇਲ ਭੇਜਿਆ ਗਿਆ?
ਤੁਹਾਨੂੰ ਇਨ੍ਹਾਂ ਸਾਰਿਆਂ ਪ੍ਰਸ਼ਨਾਂ ਦੇ ਉੱਤਰ ਬਾਕੀ ਸਾਰੇ ਪੰਜਾਬੀਆਂ ਵਾਂਗ ਪਤਾ ਹਨ। ਇਸ ਦਾ ਉੱਤਰ ਹੈ ਇੱਕ ਵੱਡੀ ਨਾਂਹ। ਮੈਨੂੰ ਪੂਰੀ ਉਮੀਦ ਹੈ ਬਾਰਾਂਹ ਸਾਲ ਪਹਿਲੀ ਯਾਤਰਾ ਵਾਂਗ ਇਹ ਯਾਤਰਾ ਵੀ ਬੇਮਤਲਬੀ ਸਾਬਤ ਹੋਵੇਗੀ।
ਜੇ ਪੰਜਾਬ ਨੂੰ ਅਸਲ ਵਿੱਚ ਪਾਣੀ ਪ੍ਰਬੰਧ ਅਤੇ ਡੈਰੀ ਤਰੱਕੀ ਲਈ ਕੁਝ ਸਖਾਉਣਾ ਹੈ ਤਾਂ ਲੋੜ ਹੈ ਇਸ ਜੁੰਮੇਵਾਰੀ ਨੂੰ ਇਨ੍ਹਾਂ ਖੇਤਰਾਂ ਵਿੱਚ ਮਾਹਰ ਲੋਕਾਂ ਨੂੰ ਸੌਪਣ ਦੀ।'' ਦੁਨੀਆ ਭਰੀ ਪਈ ਹੈ ਅਜਿਹਿਆਂ ਮਾਹਰਾਂ ਨਾਲ ਪੰਜਾਬ ਵਿੱਚ ਆ ਕੇ ਆਪਣੀ ਸੇਵਾ ਪ੍ਰਦਾਨ ਕਰਨਾ ਚਾਹੁੰਦੇ ਹਨ। ਕਿੰਨਾ ਚੰਗਾ ਹੁੰਦਾ ਜੇ ਆਪਣੇ ਕਈ ਸਾਥੀਆਂ ਸਮੇਤ ਹਵਾਈ ਜਹਾਜ਼ ਵਿੱਚ ਛਾਲ ਮਾਰਨ ਤੋਂ ਪਹਿਲਾਂ ਤੁਸੀਂ ਇਨ੍ਹਾਂ ਵਿਦੇਸ਼ੀ ਮਾਹਰਾਂ ਨੂੰ ਪੰਜਾਬ ਵਿੱਚ ਸੱਦਿਆ ਹੁੰਦਾ।
ਤੁਸੀਂ ਰਾਜਨੈਤਿਕ ਪੈਂਤੜੇਬਾਜੀ ਵਿੱਚ ਆਪਣੇ ਆਪ ਨੂੰ ਮਾਹਰ ਜ਼ਰੂਰ ਸਮਝ ਸਕਦੇ ਹੋ ਪਰ ਮੈਨੂੰ ਸ਼ਕ ਹੈ ਕਿ ਇਜ਼ਰਾਇਲ ਜਾ ਕੇ ਕੀਤੀਆਂ ਗੱਲਾਂ ਦਾ ਤੁਹਾਨੂੰ ਕੋਈ ਵੀ ਗਿਆਨ ਹੋਵੇ।
ਖੈਰ ਦੁਬਈ ਜਾਣ ਦੀ ਕੀ ਲੋੜ ਸੀ? ਸੁਖਬੀਰ ਬਾਦਲ ਨੇ ਉੱਥੇ ਦੀ ਬੜੀ ਵਾਰ ਯਾਤਰਾ ਕੀਤੀ ਹੈ ਅਤੇ ਦੁਬਈ ਕੀ ਦੇਣ ਦੀ ਸਮਰਥਾ ਰੱਖਦੀ ਹੈ। ਇਸ ਗਲ ਦਾ ਸੁਖਬੀਰ ਨੂੰ ਪੂਰਾ ਗਿਆਨ ਹੈ।

ਤੁਹਾਡਾ
ਜੱਸੀ ਖੰਗੂੜਾ
ਵਿਧਾਇਕ ਹਲਕਾ ਕਿਲਾ ਰਾਏਪੁਰ

**********************

ਪ੍ਰੋ.ਪ੍ਰੀਤਮ ਸਿੰਘ ਗਰੇਵਾਲ

ਪੰਜਾਬੀ ਸ਼ਾਇਰ ਹਰਚਰਨ ਮਾਂਗਟ ਦੇ ਦੁਖਮਈ ਚਲਾਣੇ ਦੀ ਖ਼ਬਰ ਪੜ੍ਹ ਕੇ ਉਭਰੀਆਂ ਕੀਮਤੀ ਯਾਦਾਂ।
ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਜਗਤ-ਪ੍ਰਸਿਧ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਮੋਢੀ ਮੈਂਬਰ ਤੇ ਮਾਣਯੋਗ ਸਰਪ੍ਰਸਤ ਹਰਚਰਨ ਮਾਂਗਟ ਜੀ ਦੇ ਕੁਝ ਅਰਸਾ ਬੀਮਾਰ ਰਹਿਣ ਉਪਰੰਤ 2 ਨਵੰਬਰ ਨੂੰ ਚਲਾਣਾ ਕਰ ਜਾਣ ਦੀ ਸ਼ੋਕਮਈ ਖ਼ਬਰ ਪੜ੍ਹ ਕੇ ਦਿਲੀ ਦੁਖ ਮਹਿਸੂਸ ਹੋਇਆ। ਪੰਜਾਬੀ ਲਿਖਾਰੀ ਸਭਾ ਦੀ ਲਗਾਤਾਰ ਅੱਧੀ ਸਦੀ ਤੋਂ ਵੱਧ ਸਮੇ ਲਈ ਸੇਵਾ ਕਰਨ ਤੋਂ ਇਲਾਵਾ ਹਰਚਰਨ ਦੀ ਸਾਹਿਤਕ ਦੇਣ ਵਿਚ ਕਈ ਗਜ਼ਲ ਸੰਗ੍ਰਹਿ ਤੇ ਇਕ ਰੁਬਾਈਆਂ ਦੀ ਪੁਸਤਕ ਸ਼ਾਮਲ ਹਨ।
ਪੰਜਾਬੀ ਜ਼ੁਬਾਨ ਨੂੰ ਤਨੋਂ ਮਨੋਂ ਸਮਰਪਤ, ਖੁਲ੍ਹੇ ਖ਼ੁਲਾਸੇ ਸੁਭਾਅ ਵਾਲੇ ਹਰਚਰਨ ਮਾਂਗਟ ਜੀ ਕਈ ਦਹਾਕਿਆਂ ਬਾਅਦ ਅਚਾਨਕ ਮੇਰੇ ਪਿੰਡ ૶ ਜਿਥੇ ਓਹਨਾਂ ਦਾ ਸਹੁਰਾ-ਘਰ ਵੀ ਹੈ ૶ ਇਕ ਵਿਆਹ ਸਮੇ ਮਿਲ ਪਏ। ਉਹਨਾਂ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਈ ਘੰਟੇ ਕੁਝ ਪਲਾਂ ਵਾਂਗ ਗੁਜ਼ਰ ਗਏ ਜਿਸ ਦੌਰਾਨ ਮੇਰੀਆਂ ਕੁਝ ਰਚਨਾਵਾਂ ਪੜ੍ਹਦਿਆਂ ਉਹ ਪ੍ਰਭਾਵਤ ਅਤੇ ਭਾਵਕ ਹੁੰਦੇ ਜਾਪੇ। ਇਹਨਾਂ ਲਿਖਤਾਂ ਨੂੰ ਪੁਸਤਕ ਰੂਪ ਵਿਚ ਛਾਪਣ ਦੀ ਮੈਨੂੰ ਤਾਕੀਦ ਵੀ ਕੀਤੀ। ਮੇਰੀ ਪਲੇਠੀ ਕਿਤਾਬ 'ਅਨਿਕ ਤਰੰਗ' ਦੇ ਛਪਣ ਵਿਚ ਉਹਨਾ ਦੀ ਇਸ ਪ੍ਰੇਰਨਾ ਦਾ ਵਿਸ਼ੇਸ਼ ਰੋਲ ਸੀ। ਹਰਚਰਨ ਜੀ ਵਲੋਂ ਮਿਲੀ ਦੂਜੀ ਪ੍ਰੇਰਨਾ ਸਦਕਾ ਮੈਂਨੂੰ ਪਹਿਲੀ ਵਾਰ ਪੰਜਾਬੀ ਲਿਖਾਰੀ ਸਭਾ ਦੇ 6 ਜਨਵਰੀ 2008 ਵਾਲੇ ਸਾਲਾਨਾ ਸਮਾਗਮ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ।

-ਪ੍ਰੋ.ਪ੍ਰੀਤਮ ਸਿੰਘ ਗਰੇਵਾਲ

*********************

Paramjot kaur

hello everybody,

                            I want to put attention towards the heart-trembling rates of pulses and vegetables being sold at market.These  goods are becoming out of reach souce,not only the for poor but also for the middle-class people.Govt ,on one side,claims to be the govt. of poor ,at the same time letting the  basics to be  almost inaccessible even for the middle-class people.

Is  these  the situations we expect from our ministers where a comon man have no reach to the necessities of life? 

PLz concern about it.

Paramjot kaur

*********************

ਇਕਵਾਕ ਸਿੰਘ ਪੱਟੀ

ਇੱਕ ਅੱਜ ਕੱਲ੍ਹ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾਤੀ
ਬੱਬੂ ਮਾਨ ਨੇ ਪਾਇਆ ਸਾਧਾਂ ਨੂੰ ਭੜਥੂ
-ਇਕਵਾਕ ਸਿੰਘ ਪੱਟੀ


ਹਵਾਏਂ ਫਿਲਮ ਰਾਹੀਂ ਆਪਣੇ ਦਿਲ ਵਿੱਚ ਜੂਨ 1984 ਦੇ ਸਮੋਏ ਹੋਏ ਦਰਦ ਨੂੰ ਲੋਕਾਂ ਤੱਕ ਪਹੁੰਚਾਉਣ ਵਾਲਾ ਲੋਕ ਗਾਇਕ, ਗੀਤਕਾਰ, ਨਿਰਦੇਸ਼ਕ ਬੱਬੂ ਮਾਨ (ਤਜਿੰਦਰ ਸਿੰਘ ਬੱਬੂ), ਜਿਸਨੇ ਆਪਣੀਆਂ ਕੈਸਿਟਾਂ, ਆਵਾਜ਼ ਦੇ ਜਾਦੂ ਨਾਲ ਨੌਜਵਾਨਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਉਂ ਬਣਾਈ। ਹਮੇਸ਼ਾਂ ਆਪਣੇ ਗੀਤ ਖੁੱਦ ਲਿਖ ਕੇ ਗਾਉਣਾ ਅਤੇ ਕਾਮਯਾਬੀ ਪ੍ਰਾਪਤ ਕਰਨੀ ਸ਼ਾਇਦ ਉਸਨੂੰ ਪ੍ਰਮਾਤਮਾ ਦੀ ਹੀ ਦੇਣ ਹੈ। ਅੱਜ ਇਸਨੇ ਇਹੋ ਜਿਹਾ ਸੱਚ ਗਾ ਦਿੱਤਾ ਹੈ, ਜਿਸਨੂੰ ਪਚਾਉਣਾ (ਪਾਚਣ ਕਰਨਾ) ਸ਼ਾਇਦ ਬਹੁਤਿਆਂ ਲਈ (ਖਾਸ ਕਰ ਅੱਜ ਦੇ ਨਕਲੀ, ਬਨਾਰਸ ਦੇ ਠੱਗਾਂ, ਬਾਬਿਆਂ, ਡੇਰੇਦਾਰਾਂ, ਪਖੰਡੀ ਸਾਧਾਂ) ਅੋਖਾ ਹੋ ਗਿਆ ਹੈ ਅਤੇ ਇਸ ਸੱਚ ਨੂੰ ਦੱਬਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਜਾ ਰਹੇ ਹਨ ਅਤੇ ਕਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਹਜ਼ੂਰੀ ਵਿੱਚ ਵੀ ਗੁਰੂ ਦਾ ਗੱਲ ਕਰਨ ਦੀ ਥਾਂ ਆਪੋ-ਆਪਣੇ ਸਪੱਸ਼ਟੀਕਰਨ ਦੇ ਰਹੇ ਹਨ। ਪਹਿਲਾਂ ਗੱਲ ਕਰ ਲਈਏ ਉਸਨੇ ਐਸਾ ਕੀ ਗਾ ਦਿੱਤਾ ਹੈ ਕਿ ਪੰਜਾਬ ਦਾ ਡੇਰਾਵਾਦ ਹਿੱਲ ਗਿਆ ਹੈ। ਤਾਂ ਉਸ ਸਬੰਧਤ ਧਾਰਮਿਕ ਗੀਤ ਦੀਆਂ ਕੁੱਝ ਸਤਰਾਂ ਹੇਠ ਲਿਖੇ ਅਨੁਸਾਰ ਹਨ:
ਇੱਕ ਬਾਬਾ ਨਾਨਕ ਸੀ, ਜਿਹਨੇ ਤੁਰ ਕੇ ਦੁਨੀਆ ਗਾਹ 'ਤੀ,
ਇੱਕ ਅੱਜ ਕੱਲ੍ਹ ਬਾਬੇ ਨੇ, ਬੱਤੀ ਲਾਲ ਗੱਡੀ 'ਤੇ ਲਾਤੀ।
ਕਾਰ ਸੇਵਾ ਦੇ ਨਾਮ ਤੇ, ਮੰਗਦੇ ਰਸਦ ਨੋਟਾਂ ਦੀ ਥੈਲੀ,
ਮੈਂ ਸੁਣਿਆ ਬਾਬੇ ਨੇ ਕਾਲੀ ਅੋਡੀ (ਇੱਕ ਮਹਿੰਗੀ ਕਾਰ) ਲੈ ਲਈ।
ਇਹਨਾਂ ਅਨਪ੍ਹੜ ਬੀਬੀਆਂ ਨੇ, ਬੰਦੇ ਗਲ ਰੱਬ ਦੀ ਤਖਤੀ ਪਾ 'ਤੀ।
ਬਿਨ੍ਹਾਂ ਕਿਸੇ ਦਾ ਨਾਮ ਲਿਆਂ ਸਿੱਧੀਆਂ ਭਿਉਂ ਭਿਉਂ ਕੇ ਮਾਰੀਆਂ ਨੇ ਅਖੌਤੀ ਸਾਧਾਂ/ਸੰਤਾਂ ਤੇ, ਜਿਹਨਾਂ ਨੇ ਅੱਜ ਪੰਜਾਬ ਦੇ ਲੋਕਾਂ ਦੀ ਕਿਰਤ ਕਮਾਈ ਨਾਲ ਮਹਿੰਗੀਆਂ ਗੱਡੀਆਂ, ਅਲੀਸ਼ਾਨ ਡੇਰੇ, ਕੀਮਤੀ ਪੌਸ਼ਾਕਾਂ ਖਰੀਦੀਆਂ ਨੇ। ਤੇ ਜਿਹੜੇ ਇੱਹ ਸੱਭ ਕਰਦੇ ਹਨ ਉਹੀ ਸੱਭ ਤੋਂ ਵੱਧ ਤੜਫੇ ਹਨ।
ਵੈਸੇ ਇੱਕ ਗੱਲ ਤਾਂ ਹੈ ਕਿ ਪੰਜਾਬ ਦਾ ਕਿਹੜਾ ਸੰਤ/ਬਾਬਾ/ਡੇਰੇਦਾਰ ਜਾਂ ਮਹਾਂਪੁਰਸ਼ ਕਿੰਨਾ ਮਹਾਨ ਜਾਂ ਵੱਡਾ ਹੈ, ਉਸਦੀ ਪਰਖ ਕਰਨੀ ਹੋਵੇ ਤਾਂ ਮੈਂ ਸਮਝਦਾ ਕਿ ਉਸਦਾ ਕੋਈ ਵੀ ਸਿੱਖੀ ਜਾਂ ਮਾਨਵਤਾ ਦੀ ਭਲਾਈ ਦਾ ਕੰਮ ਦੇਖਣ ਦੀ ਕੋਈ ਲੋੜ ਨਹੀਂ, ਲੋੜ ਹੈ ਤਾਂ ਬੱਸ ਇਹ ਦੇਖਣ ਦੀ ਕਿ ਉਹ ਕਿਹੜੀ ਗੱਡੀ ਵਿੱਚ ਬੈਠ ਕੇ ਆਇਆ ਹੈ। ਕਿਉਂਕਿ ਇਸ ਗੱਲ ਵਿੱਚ ਕੋਈ ਅਤਿ ਕਥਨੀ ਨਹੀਂ ਕਿ ਜਿੱਡੀ ਵੱਡੀ ਗੱਡੀ, ਉਨਾਂ ਹੀ ਵੱਡਾ ਬਾਬਾ। ਸ਼ਾਬਾਸ਼ ਹੈ ਬੱਬੂ ਮਾਨ ਦੇ, ਕਿ ਉਸ ਨੇ ਉਹ ਗੱਲਾਂ ਅਤੇ ਉਹ ਸੱਚ ਅੱਜ ਮੀਡੀਏ ਰਾਹੀਂ ਆਮ ਲੋਕਾਈ ਤੱਕ ਪਹੁੰਚਾ ਦਿੱਤਾ, ਜਿਸ ਸੱਚ ਨੂੰ ਸਾਡੀ ਪੰਥਕ ਸਰਕਾਰਾਂ, ਜਥੇਦਾਰ ਸਾਹਿਬ, ਪੰਥਕ ਕਹਾਉਣ ਵਾਲੀਆਂ ਅਖੌਤੀ ਜਥੇਬੰਦੀਆਂ ਅਤੇ ਸਾਡੀਆਂ ਸੁਪਰੀਮੋ ਜਥੇਬੰਦੀਆਂ ਅੱਜ ਵੀ ਹਿੱਕ ਠੋਕ ਇਹ ਸੱਚ ਸੰਗਤਾਂ ਵਿੱਚ ਨਹੀਂ ਕਹਿ ਸਕਦੀਆਂ।
ਬੇਸ਼ੱਕ ਦਲੀਲ ਦਿੱਤੀ ਜਾ ਰਹੀ ਹੈ ਕਿ ''ਉਸ ਸਮੇਂ ਬਾਬਾ ਨਾਨਕ ਵੇਲੇ ਗੱਡੀਆਂ ਨਹੀਂ ਸਨ ਅਤੇ ਸਾਰੀ ਦੁਨੀਆਂ ਤੁਰਦੀ ਸੀ ਤੇ ਬਾਬਾ ਨਾਨਕ ਵੀ ਤੁਰਿਆ ਸੀ, ਅੱਜ ਤੁਸੀਂ ਕਹਿੰਦੇ ਹੋ ਕਿ ਕਥਾ ਸੁਨਣ ਵਾਲੇ ਗੱਡੀਆਂ ਤੇ ਆਉਣ ਅਤੇ ਪ੍ਰਚਾਰ ਕਰਨ ਵਾਲੇ ਤੁਰ ਕੇ ਆਉਣ'' ਬੜੀ ਹਾਸੋਹੀਣੀ ਹੈ। ਠੀਕ ਹੈ ਗੱਡੀ ਤੇ ਆਉ! ਜੀਅ ਸਦਕੇ ਆਉ! ਬਸ਼ਰਤੇ ਉਹ ਗੱਡੀ ਆਪਣੇ ਹੱਥੀ ਕਿਰਤ ਕਰਕੇ ਕੀਤੀ ਕਮਾਈ ਦੀ ਲਈ ਹੋਵੇ ਨਾ ਕਿ ਸੰਗਤ ਦੇ ਚੜਾਵੇ ਦੀ। ਨਹੀਂ ਤਾਂ ਮਿਲੀ ਖਬਰ ਮੁਤਾਬਿਕ ਸਬੰਧਿਤ ਗੱਡੀਆਂ ਦੀ ਕੀਮਤ ਲੱਖਾਂ ਹੀ ਨਹੀਂ ਕਰੋੜਾਂ ਰੁਪਿਆਂ ਤੱਕ ਪੁੱਜਦੀ ਹੈ ਜਿਹਨਾਂ ਵਿੱਚ ਬੈਠ ਕੇ ਪ੍ਰਚਾਰ ਕਰਨ ਲਈ ਆਇਆ ਜਾ ਰਿਹਾ ਹੈ, ਫਿਰ ਨੇਤਾਵਾਂ ਦੀ ਤਰ੍ਹਾਂ ਗੰਨਮੈਨ, ਆਕਸੀਜਨਾਂ ਵੀ ਇਹਨਾਂ ਅਖੌਤੀ ਬਾਬਿਆਂ ਨੇ ਨਾਲ ਹੀ ਰੱਖੀਆਂ ਹੁੰਦੀਆਂ ਕਿ ਕਿਤੇ ਕੋਈ ਸੱਚ ਦਾ ਪੁਜਾਰੀ ਅਤੇ ਸੂਰਬੀਰ, ਯੋਧਾ ਇਹਨਾਂ ਦਾ ਹੀ ਫੂਕ ਹੀ ਨਾ ਕੱਢ ਜਾਵੇ। ਕਹਿੰਦੇ ਨੇ ਗਾਇਕ ਰੋਡਾ-ਫੋਡਾ ਹੈ, ਬੇਸ਼ੱਕ ਇਸ ਗੱਲ ਨਾਲ ਕਿ ਉਹ ਪਤਿਤ ਹੈ ਮੈਂ ਵੀ ਸਹਿਮਤ ਨਹੀਂ ਹਾਂ, ਪਰ ਇਹ ਕੋਈ ਦਲੀਲ ਨਾ ਹੋਈ। ਸਿੱਖ ਸਿਧਾਂਤ ਦੀ ਉਸਨੂੰ ਸਮਝ ਆ ਰਹੀ ਹੈ, ਵਾਹਿਗੁਰੂ ਕ੍ਰਿਪਾ ਕਰੇ ਤਾਂ ਉਸ ਉੱਤੇ ਵੀ ਬਖਸ਼ਸ਼ ਹੋ ਸਕਦੀ ਹੈ, ਪਰ ਜਿਹਨਾਂ ਨੂੰ ਇਹ ਬਾਬੇ ਅੰਮ੍ਰਿਤ ਛਕਾ ਕੇ ਗਾਤਰੇ ਪਵਾਉਂਦੇ ਹਨ, ਉਹ ਕਿਹੜਾ ਗੁਰੂ ਗ੍ਰੰਥ ਸਾਹਿਬ ਦੇ ਭਗਤ ਬਣ ਜਾਂਦੇ ਹਨ, ਉਹਨਾਂ ਵਿੱਚੋਂ ਵੱਡੀ ਗਿਣਤੀ ਤਾਂ ਇਹਨਾਂ ਸਾਧਾਂ ਦੀ ਹੀ ਪੈਰੋਕਾਰ ਹੀ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਨਾਲੋਂ ਇਹਨਾਂ ਦੀ ਗੱਲ ਨੂੰ ਪਹਿਲ ਦੇਂਦੀ ਹੈ ਅਤੇ ਇਹਨਾਂ ਦੇ ਪੈਰੀਂ ਹੀ ਸਿਰ ਝੁਕਾ ਕੇ ਮੱਥੇ ਟੇਕਦੀ ਹੈ ਅਤੇ ਉਹਨਾਂ ਦੇ ਗਾਤਰੇ ਵੀ ਸਾਫ ਨਜ਼ਰ ਆ ਰਹੇ ਹੁੰਦੇ ਹਨ, ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੀ ਅੰਮ੍ਰਿਤਧਾਰੀ ਕੌਮ ਬਣਾਉਣੀ ਚਾਹੁੰਦੇ ਹਨ।
ਖੈਰ! ਦੂਜੀ ਖੁਸ਼ੀ ਇਸ ਗੱਲ ਦੀ ਕਿ ਇਸਨੂੰ ਸੱਭ ਤੋਂ ਵੱਧ ਨੌਜਵਾਨ ਵਰਗ ਵੱਲੋਂ ਪਸੰਦ ਕੀਤਾ ਗਿਆ, ਜਿਹਨਾਂ ਰਾਤੋਂ ਦਿਨ ਨਾ ਚੜ੍ਹਨ ਦਿੱਤਾ ਅਤੇ ਇਸ ਗੀਤ ਦੇ ਆਪੇ ਹੀ ਵੀਡੀਉ ਆਡਿਟ ਕਰਕੇ (ਜਦਕਿ ਵੀਡੀਉ ਅਜੇ ਰਿਲੀਜ਼ ਨਹੀਂ ਹੋਈ ਸੀ) ਮੋਬਾਇਲਾਂ, ਵੈੱਬ-ਸਾਈਟਾਂ ਰਾਹੀ ਪੂਰੀ ਦੁਨੀਆ ਵਿੱਚ ਪਹੁੰਚਾ ਦਿੱਤਾ। ਬੇਸ਼ੱਕ ਅੱਜ ਅਖੌਤੀ ਸੰਤ ਵਰਗ ਪਿੱਟ ਉਠਿਆ ਅਤੇ ਇਸ ਕੈਸਿਟ ਨੂੰ ਰੁਕਵਾਉਣ, ਬੰਦ ਕਰਵਾਉਣ ਅਤੇ ਪਾਬੰਦੀ ਲਾਉਣ ਲਈ ਉਤਾਵਲੇ ਹੋ ਗਏ ਅਤੇ ਆਪਣੀਆਂ ਸੰਗਤਾਂ ਰੂਪੀ ਵੋਟਾਂ ਦਾ ਡਰ ਸਰਕਾਰ ਤੇ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਗੀਤ ਉੱਤੇ ਪਾਬੰਦੀ ਲਗਾਈ ਜਾਵੇ। ਪਰ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਅੱਜ ਦਾ ਸਮਾਂ ਇਲੈਕਟ੍ਰੋਨਿਕ ਸਮਾਂ ਹੈ, ਇੱਕ ਖਬਰ ਅਨੁਸਾਰ ਤਾਂ ਇਸਨੂੰ ਬੰਦ ਕਰਵਾਉਣ ਵਾਲਿਆਂ ਦੀਆਂ ਡੀਂਗਾਂ ਮਾਰਨ ਤੋਂ ਪਹਿਲਾਂ ਹੀ ਇੰਟਰਨੈੱਟ ਤੇ 60,000 ਤੋਂ ਵੱਧ ਲੋਕ ਦੇਖ ਚੁੱਕੇ ਸਨ।
ਬੱਬੂ ਮਾਨ ਵੱਲੋਂ ਕੀਤਾ ਗਿਆ ਇਹ ਉਪਰਾਲਾ ਜ਼ਰੂਰ ਇਤਿਹਾਸ ਵਿੱਚ ਲਿਖਿਆ ਜਾਵੇਗਾ। ਠੀਕ ਹੈ ਅੱਜ ਬੱਬੂ ਮਾਨ ਸਾਬਤ-ਸੂਰਤ ਨਹੀਂ ਹੈ, ਇਹ ਦੁੱਖ ਦੀ ਗੱਲ ਹੈ, ਪਰ ਉਸ ਅੰਦਰ ਦੀ ਸਿੱਖੀ ਤੜਫ ਤੋਂ ਆਸ ਕੀਤੀ ਜਾ ਸਕਦੀ ਹੈ ਉਸਦੇ ਆਪਣੇ ਹੀ ਗਾਏ ਹੋਏ ਇਸੇ ਕੈਸਿਟ ਦੇ ਇੱਕ ਗੀਤ ਦੇ ਬੋਲਾਂ ਅਨੁਸਾਰ ''ਪਹਿਲਾਂ ਕਰੋ ਪ੍ਰੈਕਟੀਕਲ ਤੇ ਪਿੱਛੋਂ ਗਿਆਨ ਕਿਤਾਬੀ।'' ਅਤੇ ਪਹਿਲਾਂ ਵੀ ਗਾਏ ਹੋਏ ਸਿੱਖੀ ਨੂੰ ਸਮਰਪਤ ਗੀਤ :ਬਾਕੀ ਗੱਲਾਂ ਬਾਅਦ 'ਚ, ਪਹਿਲਾਂ ਸਰਦਾਰ ਹਾਂ'' ਅਤੇ ਹਵਾਏਂ ਫਿਲਮ ਵਿੱਚ ਵੀ ਪੱਗੜੀ ਬੰਨ ਕੇ ਸਰਦਾਰ ਦਾ ਰੋਲ ਕੀਤਾ ਸੀ ਦੇ ਅਨੁਸਾਰ ਕਿ ਉਸਨੂੰ ਸਰਦਾਰ ਦੀ ਪਰਿਭਾਸ਼ਾ ਦਾ ਗਿਆਨ ਨਾ ਹੋਵੇ? ਤਾਂ ਆਪਣੇ ਵੱਡੇ ਵੀਰ ਨੂੰ ਜ਼ਰੂਰ ਬੇਨਤੀ ਕਰੂੰ ਕੋਸ਼ਿਸ਼ ਕਰ ਵੀਰਾ! ਆਪ ਵੀ ਮੁੜ ਆ ਤਾਂ ਕਿ ਜਿਹੜੇ ਅਖੌਤੀ ਬੰਦਿਆਂ ਨੂੰ ਅੱਜ ਅੱਗ ਲੱਗੀ ਹੈ ਉਹਨਾਂ ਦਾ ਮੂੰਹ ਵੀ ਬੰਦ ਹੋ ਸਕੇ। ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਬੱਬੂ ਮਾਨ ਵਰਗੇ ਗਾਇਕ ਦੀ ਹੌਂਸਲਾ ਅਫਜ਼ਾਈ ਕਰਨ। ਬਾਕੀ ਮੈਂ ਉਸਦੀ ਗਾਇਕੀ ਨੂੰ ਪਹਿਲਾਂ ਕਦੇ ਵੀ ਪਸੰਦ ਨਹੀਂ ਕੀਤਾ ਸੀ ਪਰ ਪਿਛਲੇ ਸਮੇਂ ਦੌਰਾਨ ਆਏ ਉਸ ਵਿੱਚਲੇ ਬਦਲਾਅ ਨੇ ਮੈਨੂੰ ਵੀ ਮਜਬੂਰ ਕੀਤਾ ਕਿ ਉਸਦਾ ਪੱਖ ਪੂਰਾਂ। ਜਦ ਉਸਦੇ ਪਹਿਲੇ ਕੁੱਝ ਗੀਤ ਸੁਣੇ ਜਿਵੇਂ,
ਦਾਅਵਿਆਂ ਦੀ ਦੌੜ 'ਚ ਪੰਜਾਬ ਪਿੱਛੇ ਰਿਹ ਗਿਆ,
ਭਗਤ ਸਿੰਘ ਆ ਗਿਆ, ਸਾਰਾਭਾ ਕਿੱਥੇ ਰਹਿ ਗਿਆ?
ਸਾਰੀ ਆਜ਼ਾਦੀ 'ਕੱਲਾ ਗਾਂਧੀ ਤਾਂ ਨਹੀਂ ਲੈ ਗਿਆ?
ਗਦਰੀ ਬਾਬਿਆਂ ਦਾ ਕਿਵੇਂ ਗਦਰ ਭੁਲਾਵਾਂ ਮੈਂ,
ਝੂਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ?
ਅਤੇ ਹੁਣ ਵਾਲੇ ਗੀਤਾਂ ਦੀਆਂ ਕੁੱਝ ਸਤਰਾਂ ਵੀ ਪਾਠਕਾਂ ਦੇ ਧਿਆਨ ਵਿੱਚ ਲੈ ਦੇਵਾਂ ਜੋ ਬਾ-ਕਮਾਲ ਹਨ, ਜਿਵੇਂ
''ਮਰਣੋਂ ਮੂਲ ਨਾ ਡਰਦੇ, ਜਿਹੜੇ ਮੌਤ ਦੇ ਵਾਪਾਰੀ ਨੇ। ਹਿੱਕਾਂ ਤਾਣ ਕੇ ਖੜਦੇ, ਜਿਹੜੇ ਅੱਤ ਸੇ ਸ਼ਿਕਾਰੀ ਨੇ।
''ਜਿਹੜਾ ਧਰਮ ਲਈ ਮਰਦਾ ਹੈ, ਉਹਨੋਂ ਕਿਥੇ ਯਾਦ ਕੋਈ ਕਰਦਾ ਏ। ਜਿਹੜਾ ਪਾਵਰ ਵਿੱਚ ਹੁੰਦਾ ਏ, ਹਰ ਕੋਈ ਉਹਦਾ ਪਾਣੀ ਭਰਦਾ ਹੈ। ਜਿਹੜੇ ਕੌਮ ਦੇ ਹੀਰੇ ਸੀ, ਦੱਸ ਉਹ ਕਿਉਂ ਸੂਲੀ ਟੰਗੇ।''
''ਜਿਸਦੇ ਹੱਥ ਦੇ ਵਿੱਚ ਤਲਵਾਰ, ਸਿਰ ਤੇ ਕੇਸਰੀ ਦਸਤਾਰ। ਜਿਹੜਾ ਜਾਤ-ਪਾਤ ਤੋਂ ਦੂਰ, ਜਿਹਨੂੰ ਨਾਮ ਦਾ ਸਰੂਰ, ਉਹ ਵਾਹਿਗੁਰੂ ਦਾ ਖਾਲਸਾ।''
''ਹਰ ਸਾਹ ਦੇ ਨਾਲ ਸਿੰਘਾ! ਬੋਲ ਵਾਹਿਗੁਰੂ।''
''ਵਾਰ ਗਏ ਨੇ ਜੋ ਆਪਾ ਯਾਦ ਉਹਨਾਂ ਦੀ ਸੰਭਾਲੀਏ, ਉਹਨਾਂ ਸੂਰਬੀਰਾਂ ਦੇ ਸਥਾਨ ਆ ਜਾਉ ਭਾਲੀਏ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਿੱਚ ਵੀ ਕਮਾਲ ਕੀਤੀ ਹੈ।
ਸੱਚ ਲਿਖਿਆ ਈ ਵੱਡਿਆ ਵੀਰਾ, ਪਰ ਆਸ ਕਰਦਾਂ ਜੋ ਕਹਿੰਦਾ ਹੈਂ ਉਹ ਕਰ ਕੇ ਵਿਖਾਜਾ। ਨਾਲ ਹੀ ਇੱਕ ਬੇਨਤੀ ਵੀਰ ਨੂੰ ਕਰਾਂਗਾ ਕਿ ਇਹ ਅਖੌਤੀ ਬਾਬੇ ਵੀ ਸੰਗਤਾਂ ਨੂੰ ਮਿੱਠੀਆਂ-2 ਗੱਲਾਂ ਕਰਕੇ, ਸਿੱਖ ਇਤਿਹਾਸ ਸੁਣਾ ਕੇ ਮਾਨਸਕਿ ਰੂਪ ਵਿੱਚ ਬਲੈਕ ਮੇਲ ਕਰਕੇ ਆਪਣੇ ਜਾਲ ਵਿੱਚ ਫਸਾ ਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਹਨ, ਪਰ ਤੇਰੇ ਤੋਂ ਇਹ ਆਸ ਕਰਦੇ ਹਾਂ, ਕਿ ਜੋ ਤੂੰ ਗਾਇਆ ਹੈ, ਉਸ ਸੱਚ ਹੈ ਅਤੇ ਇਸ ਸੱਚ ਤੇ ਪਹਿਰਾ ਵੀ ਦੇਵੇਂਗਾ ਨਹੀਂ ਤਾਂ ਬਾਬਿਆਂ ਅਤੇ ਤੇਰੇ ਵਿੱਚ ਵੀ ਕੋਈ ਫਰਕ ਨਹੀਂ ਰਹਿ ਜਾਣਾ।
ਤੁਹਾਡਾ ਛੋਟਾ ਵੀਰ
ਇਕਵਾਕ ਸਿੰਘ ਪੱਟੀ

*********************

************************

ਬੀ.ਐੱਸ.ਢਿੱਲੋਂ ਐਡਵੋਕੇਟ ਚੰਡੀਗੜ੍ਹ

ਤੁਹਾਨੂੰ ਸੱਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ !
ਬੀ.ਐੱਸ.ਢਿੱਲੋਂ ਐਡਵੋਕੇਟ ਚੰਡੀਗੜ੍ਹ

******************

ਤਨਦੀਪ ਤਮੰਨਾ ਵੈਨਕੂਵਰ

****************

ਪੰਜਾਬੀ ਡੇਲੀ ਟਰਾਂਟੋ

****************

ਅਵਤਾਰ ਸਿੰਘ ਹੁੰਦਲ ਜਰਮਨੀ

**********************

Rishi Gulati

ਸਤਿਕਾਰਯੋਗ ਜੀਓ !

ਆਪਜੀ ਤੇ ਆਪਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੇ ਸ਼ੁਭ ਮੌਕੇ ਤੇ ਲੱਖ ਲੱਖ ਵਧਾਈ ਹੋਵੇ ।

Regards,

Rishi Gulati

Adelaide (Australia)

***********************

Cllr Gurcharan Singh

Happy Diwali from Gurcharan!
Dear Manpreet Badhni,
On behalf of myself and the Ealing Southall Conservative team, I
would like to wish you and your family a very happy Diwali.
Warm regards,
Cllr Gurcharan Singh
Prospective Parliamentary Candidate for Ealing Southall

********************

Amandeep_Singh_Kalkat

**************

N S Shergill

Wish you all
A VERY HAPPY DIWALI.

N S Shergill

*************

Dalvir Singh Summan (Halwarvi)

Happy Diwali & Bandi Chor Divis Greetings to You and Your family

Dalvir Singh Summan (Halwarvi)
Brisbane, Australia

 

*****************

Charnjit Dhaliwal

*********************

Dr Amarjit Tanda MSc, PhD., JP, L

Have a Wonderful and Happy Diwali & Bandhi Chhoorh Diwas

****************

ਸ਼ਿਵਚਰਨ ਜੱਗੀ ਕੁੱਸਾ

*******************

B.S.Dhillon

Happy Diwali !

B.S.Dhillon

Lawyer/ Freelncer Writer

146 Sector 49-A

Chandigarh -160047

 

********************

ਅਮਰਜੀਤ ਸਿੰਘ ਸਿੱਧੂ, ਜਗਤਾਰ ਸਿੰਘ ਗਿੱਲ ਤੇ ਸਮੂੰਹ ਸਿੱਧੂ ਪ੍ਰਵਾਰ ਬੱਧਨੀ ਕਲਾਂ

ਹਸਨਪੁਰੀ ਦੇ ਜਾਣ ਨਾਲ ਪੰਜਾਬੀ ਮਾਂ ਬੋਲੀ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ
ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਹਜਾਰਾਂ ਹੀ ਫੁੱਲ ਨੁਮਾਂ ਗੀਤਾਂ ਦੇ ਹਾਰ ਪਾਉਣ ਵਾਲੇ ਤੇ ਸਮਾਜ ਸੁਧਾਰ ਫਿਲਮਾਂ ਦੇ ਨਿਰਮਾਤਾ ਇੰਦਰਜੀਤ ਸਿੰਘ ਹਸਨਪੁਰੀ ਅੱਜ ਆਪਣੀਆਂ ਯਾਦਾਂ ਨੂੰ ਛੱਡ ਕੇ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਕੇ ਚਲੇ ਗਏ। ਅੱਜ ਜਦੋ ਉਹਨਾਂ ਦੇ ਚਲੇ ਜਾਣ ਦੀ ਖਬਰ ਪੜੀ ਤਾਂ ਮਨ ਨੂੰ ਬਹੁਤ ਦੁਖ ਲੱਗਾ। ਇਸ ਦੁਖ ਦੀ ਘੜੀ ਵਿੱਚ ਹਸਨਪੁਰੀ ਪਰਵਾਰ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਗੁਰੂ ਵਿਛੜੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ।
ਅਮਰਜੀਤ ਸਿੰਘ ਸਿੱਧੂ, ਜਗਤਾਰ ਸਿੰਘ ਗਿੱਲ ਤੇ ਸਮੂੰਹ ਸਿੱਧੂ ਪ੍ਰਵਾਰ ਬੱਧਨੀ ਕਲਾਂ।

**********************

ਰਣਜੀਤ ਸਿੰਘ ਦੂਲੇ ਉਰਫ ਤਾਇਆ

ਤਾਇਆ ਜੀ ਲਿਖਦੇ ਨੇ:
ਸਾਡੇ ਧਰਮ ਪ੍ਰਚਾਰਕ ਜਾਂ ਕੈਸ਼ੀਅਰ
ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਹਮੇਸ਼ਾ ਸਾਡੇ ਭਾਰਤ ਤੋਂ ਆਮ ਸਾਧ ਸੰਤ ਬਾਬੇ ਤੇ ਕੀਰਤਨੀਏਂ ਤੇ ਕਵੀਸ਼ਰੀ ਜੱਥੇ ਬਾਹਰ ਆਉਂਦੇ ਰਹਿੰਦੇ ਨੇ ! ਇੱਹ ਆਮ ਕਰਕੇ ਗਰਮੀਆਂ ਨੂੰ ਜਿਆਦਾ ਬਾਹਰ ਨਿਕਲਦੇ ਨੇ ਕਿਉਂਕਿ ਭਾਰਤ ਵਿੱਚ ਗਰਮੀਂ ਜਿਆਦਾ ਵੱਧ ਜਾਂਦੀ ਹੈ ਤੇ ਇਹਨਾਂ ਵਿਚਾਰਿਆ ਦੇ ਸਰੀਰ ਨਹੀਂ ਝ੍ਹੱਲ ਸਕਦੇ ਕਿਉਂਕਿ ਇਹਨਾਂ ਕਿਹੜਾ ਝ੍ਹੋਨੇਂ ਚੋ ਕੱਖ ਕਢਿਆ ਹੁੰਦਾ ਵੀ ਗਰਮੀ ਸਹਾਰ ਲੈਣਗੇ ! ਨਾਲੇ ਇੰਨਾਂ ਕੜਾਹ ਖਾ ਕੇ ਗਰਮੀ ਝੱਲਣੀ ਕੋਈ ਸੌਖੀ ਗੱਲ ਨੀ! ਫਿਰ ਇੱਹ ਟੇਡੀ ਝ੍ਹਾਕ ਜਹੀ ਬਾਹਰ ਨੂੰ ਮਾਰਦੇ ਨੇ ਜੇ ਤਾਂ ਕਿਸੇ ਨੂੰ ਕਿਸੇ ਗੁਰੂਘਰ ਦਾ ਪ੍ਰਧਾਂਨ ਜਾਣਦਾ ਪਛਾਣਦਾ ਹੈ ਫਿਰ ਤੇ ਸੋਨੇ ਤੇ ਸੁਹਾਗਾ ਨਹੀਂ ਤਾਂ ਫਿਰ ਇਧਰ ਉਧਰ ਦੀ ਹੋਕਿ ਕੋਈ ਨਾਂ ਕੋਈ ਅੰਗਲੀ ਸ਼ੰਗਲੀ ਮਾਰ ਕੇ ਇੱਥੇ ਪਹੁੰਚ ਜਾਂਦੇ ਨੇ ! ਫਿਰ ਨਾਲੇ ਤਾਂ ਗਰਮੀਂ ਤੋਂ ਬੱਚ ਜਾਂਦੇ ਨੇ ਨਾਲੇ ਸੈਰ ਸਪਾਟਾ ਵੀ ਹੋ ਜਾਂਦੈ ਤੇ ਨਾਲ ਹੀ ਕਰਾਰੇ ਕਰਾਰੇ ਐਰੋ ਵੀ ਬਣਾਂ ਲੈਂਦੇ ਨੇ ! ਜਾਣੀ ਕਿ ਨਾਲੇ ਵਿਸਾਖੀ ਦੇ ਮੇਲਾ ਤੇ ਨਾਲੇ ਬਗੜ ਦਾ ਸੌਦਾ!
ਫਿਰ ਇਹ ਧਰਮ ਨੂੰ ਕਿਨ੍ਹੀ ਕਿ ਐਹਮੀਅਤ ਦਿੰਦੇ ਨੇ ਇੱਸ ਦੀ ਇੱਕ ਮਿਸਾਲ ਮੈਂ ਆਪ ਜੀ ਅੱਗੇ ਪੇਸ਼ ਕਰਨ ਜਾ ਰਿਹਾ ਹਾਂ!
ਪਿਛਲੇ ਦੋ ਕਿ ਮਹੀਨਿਆਂ ਤੋ ਇਕ ਕਵੀਸ਼ਰੀ ਜੱਥਾ ਇੱਥੇ ਪਧਾਰਿਆ ਹੋਇਆ ਹੈ ! ਮੈ ਇੱਥੇ ਨਾਂ ਨਹੀਂ ਲਿਖਾਂਗਾ ਕਿਉਂਕਿ ਬਾਈਰਨ ਦੇ ਤਾਂ ਤਕਰੀਬਨ ਹਰ ਗੁਰੂਘਰ ?ਚ'' ਹੀ ਇੰਨ੍ਹਾਂ ਨੇ ਹਾਜ਼ਰੀ ਭਰੀ ਹੈ ! ਸਾਰੇ ਸੰਮਝ ਹੀ ਜਾਣਗੇ ! ਸਾਡੇ ਗੁਰੂ ਘਰ ਵੀ ਇਹਨਾਂ ਦੋ ਤਿੰਨ ਵਾਰੀ ਆਪਣੇ ਧਰਮ ਪ੍ਰਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ ! ਪਿਛਲੇ ਤੋਂ ਪਿਛਲੇ ਹਫਤੇ ਐਤਵਾਰ ਨੂੰ ਇਸ ਮਹਾਨ ਕਵੀਸ਼ਰੀ ਜੱਥੇ ਨੇ ਫਿਰ ਹਾਜ਼ਰੀ ਭਰੀ ਬੜਾ ਜੋਰ ਲਾ ਲਾ ਕਿ ਤੇ ਉੱਚੀ ਉੱਚੀ ਇਹਨਾਂ ਨੇ ਸਿੱਖ ਇਤਿਹਾਸ ਵਾਰੇ ਚਾਨਣਾਂ ਪਾਇਆ ਕੋਈ ਦੋ ਕਿ ਘੰਟੇ ਇਹਨਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਸਮਾਪਤੀ ਦੇ ਬਾਅਦ ਜੋ ਮਾਇਆ ਸੰਗਤਾਂ ਵਲੋਂ ਭੇਟ ਕੀਤੀ ਗਈ ਸੀ ਉੱਹ ਇਸ ਦਾਸ ਨੇ ਬੜੇ ਅੱਦਬ ਸਤਿਕਾਰ ਨਾਲ ਸੰਗਤ ਦੀ ਹਜੂਰੀ ਵਿੱਚ ਉਹਨਾਂ ਦੇ ਹਵਾਲੇ ਕਰ ਦਿੱਤੀ ਤੇ ਸਾਰੀ ਸੰਗਤ ਲੰਗਰ ਪਾਣੀ ਛੱਕ ਕਿ ਆਪੋ ਆਪਣੇ ਘਰਾਂ ਨੂੰ ਚਲ਼ੀ ਗਈ ! ਇਸ ਤੋਂ ਬਾਅਦ ਦੋ ਚਾਰ ਸਿੱਖ ਉੱਥੇ ਰਿਹ ਗਏ ਹੋਣਗੇ ! ਜੋ ਸ਼ਾਇਦ ਉੱਹ ਆਮ ਹੀ ਲੇਟ ਤੱਕ ਰਹਿੰਦੇ ਹੋਣਗੇ ! ਖੈਰ ਬਾਅਦ? ਚ'' ਇੱਸ ਕਵੀਸ਼ਰੀ ਜੱਥੇ ਨੇ ਇੱਕ ਸਿੱਖ ਨੂੰ ਕਿਹਾ ਕਿ ਸਰਦਾਰ ਜੀ ਜੋ ਪੈਸਾ ਸਟੇਜ ਤੇ ਅਕੱਤਰ ਹੋਇਆ ਸੀ ਉਹ ਸਾਰਾ ਸਾਡੇ ਕੋਲ ਨਹੀਂ ਪਹੁੰਚਿਆ ਤਾਂ ਸਿੱਖ ਨੇ ਪੁਛਿਆ ਇਹ ਕਿਸ ਤਰਾਂ ਹੋ ਸਕਦਾ ਹੈ ਪੈਸੇ ਤੇ ਤੁਹਾਨੂੰ ਉਪਰ ਹੀ ਦੇ ਦਿੱਤੇ ਗਏ ਸੀ ! ਤਾਂ ਇਹਨਾਂ ਨੇ ਕਿਹਾ ਕਿ ਅਸੀਂ ਸਟੇਜ਼ ਤੇ ਦੇਖਦੇ ਰਹੇ ਸੀ ਉਹਨਾਂ ਪੈਸਿਆਂ ਵਿੱਚ ਦੋ ਦਸਾਂ ਦੇ ਨੋਟ੍ਹ ਸੀ ਬਾਕੀ ਪੰਜ ਪੰਜ ਦੇ ਤੇ ਸਾਡੇ ਕੋਲ ਤੇ ਸਿਰਫ ਇੱਕ ਹੀ ਦਸਾਂ ਦਾ ਨੋਟ੍ਹ ਆਇਆ ਤੇ ਦੂਸਰਾ ਨੋਟ੍ਹ ਕਿਧਰ ਗਿਆ ! ਹੋ ਸਕਦਾ ਵਈ ਕੋਈ ਚੇਂਜ਼ ਲੈ ਗਿਆ ਹੋਵੇ ਜੋ ਕਿ ਆਪਣੇ ਆਮ ਹੀ ਚਲਦਾ ਰਹਿੰਦਾ ਹੈ ! ਜਿਸ ਵੱਲ਼ ਇੱਹ ਸ਼ਾਇਦ ਧਿਆਂਨ ਦੈਣਾਂ ਭੁੱਲ ਗਏ ਜਾਂ ਇਹਨਾਂ ਦੀ ਕਾਂ ਅੱਖ ਧੌਖਾ ਖਾ ਗਈ !
ਹੁਣ ਇੱਹ ਫੈਸਲਾ ਸੰਗਤ ਨੇ ਕਰਨਾਂ ਹੈ ਕਿ ਸਾਡੇ ਧਰਮ ਪ੍ਰਚਾਰਕਾਂ ਦਾ ਸਹੀ ਧਿਆਂਨ ਕਿਧੱਰ ਹੈ ?
ਨੋਟ੍ਹਾਂ ਵੱਲ ਜਾਂ ਪ੍ਰਚਾਰ ਵੱਲ ?
ਰਣਜੀਤ ਸਿੰਘ ਦੂਲੇ
(ਉਰਫ ਤਾਇਆ )

8888888888888

ਜੱਸੀ ਖਗੂੰੜਾ
ਵਿਧਾਇਕ ਹੱਲਕਾ ਕਿਲਾ ਰਾਏਪੁਰ

ਸੁਖਬੀਰ ਵੱਲੋ ਥੋੜ੍ਹੇ- ਥੋੜ੍ਹੇ ਫਾਸਲੇ ਤੇ ਕੀਤੀਆਂ ਜਾਣ ਵਾਲੀਆਂ ਵਿਦੇਸ਼ ਯਾਤਰਾਵਾਂ ਪੰਜਾਬ ਲਈ ਕਿਸੇ ਵੀ ਫਾਇਦੇ ਦੀ ਨੁਮਾਇੰਦਗੀ ਨਹੀਂ ਕਰਦੀਆਂ
ਕੱਲ੍ਹ ਇਕ ਖ਼ਾਸ ਕਚਹਿਰੀ ਵੱਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਇਕ ਹੋਰ ਵਿਦੇਸ਼ ਯਾਤਰਾ ਦੀ ਮਨਜੂਰੀ ਮਿਲ ਗਈ। ਇਸ ਯਾਤਰਾ ਬਾਰੇ ਸੂਬੇ ਨੂੰ ਕੋਈ ਜਾਣਕਾਰੀ ਨਹੀਂ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਸੁਖਬੀਰ ਬਾਦਲ ਦੁਆਰਾ ਇੱਕ ਮਹੀਨੇ ਲਈ ਕੀਤੀ ਗਈ ਸੰਸਾਰ ਯਾਤਰਾ ਅਜੇ ਤੱਕ ਲੋਕਾਂ ਨੂੰ ਯਾਦ ਹੈ, ਜਦ ਉਸਨੇ ਬਿਜਲੀ ਦੇ ਸੰਕਟ ਕਿਸਾਨਾਂ ਦੀ ਆਤਮ ਹੱਤਿਆ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਟਾ-ਦਾਲ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਲੱਭਣ ਦੀ ਥਾਂ ਤੇ ਵਿਦੇਸ਼ਾਂ ਵੱਲ ਰੁਖ ਕਰ ਲਿਆ ਸੀ।
ਸਾਡਾ ਉਪ ਮੁੱਖ ਮੰਤਰੀ ਇਹਨਾਂ ਵਕਤ ਵਿਦੇਸ਼ਾਂ ਵਿੱਚ ਕਿਉਂ ਲਗਾਉਂਦਾ ਹੈ ? ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਉੱਥੇ ਕਰਦਾ ਕੀ ਹੈ ? ਇਸ ਦਾ ਪਰਿਵਾਰ ਇਥੇ ਹੈ। ਇਸ ਦਾ ਦਿਲ ਵੀ ਇਥੇ ਹੀ ਮੰਨਿਆਂ ਜਾਣਾ ਚਾਹੀਦਾ ਹੈ। ਇਸ ਦਾ ਕੰਮ ਯਕੀਨੀ ਤੌਰ 'ਤੇ ਇਥੇ ਹੈ, ਫਿਰ ਵੀ ਇਹ ਬਾਰ-ਬਾਰ ਦੁਬਈ ਅਤੇ ਬਾਕੀ ਮੁਲਕਾਂ ਵਿੱਚ ਬਿਨ੍ਹਾਂ ਜਵਾਬਦੇਹੀ ਦੇ ਕਿਉਂ ਜਾਂਦਾ ਹੈ? ਕਿ ਇਹ ਇੱਕ ਜੋਸ਼ੀਲਾ ਵਿਅਕਤੀ ਹੈ ਜੋ ਸਿਰਫ ਉਡਾਰੀ ਭਰੇ ਜਾਣ ਵਾਲੇ ਘੰਟੇ ਆਪਣੇ ਨਾਂ ਕਰਨਾ ਚਾਹੁੰਦਾ ਹੈ?
ਦੁਬਈ, ਸਾਡੇ 'ਚੋਂ ਬਹੁਤਿਆਂ ਲਈ, ਸਿਰਫ ਇੱਕ ਅਜਿਹਾ ਸ਼ਹਿਰ ਹੈ ਜੋ ਕੇਵਲ ਲਾਂਘਾ ਹੈ, ਜਾਂ ਇਹ ਉਹ ਸ਼ਹਿਰ ਹੈ ਜਿੱਥੇ ਸਿਰਫ ਇੱਕ-ਅੱਧੇ ਦਿਨ ਲਈ ਜਾਇਆ ਜਾਂਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਸ਼ਹਿਰ ਦੁਨੀਆਂ ਭਰ ਵਿੱਚ ਕਾਲੇ ਧਨ ਨੂੰ ਜਾਇਜ਼ ਬਣਾਉਣ ਵਾਲਾ ਅਤੇ ਨਾਜਾਇਜ਼ ਲਾਭਾਂ ਨੂੰ ਕੇਂਦਰਿਤ ਕਰਨ ਵਾਲਾ ਧੁਰਾ ਹੈ। ਇਸ ਬਾਰੇ ਮੈਂ ਕੋਈ ਪ੍ਰਸ਼ਨ ਨਹੀਂ ਕਰਨਾ। ਇਹ ਬੜੀ ਹੈਰਾਨਜਨਕ ਗੱਲ ਹੈ ਕਿ ਇਹ ਸਾਡੇ ਉਪ-ਮੁੱਖ ਮੰਤਰੀ ਦੀ ਖ਼ਾਸ ਮੰਜ਼ਿਲ ਬਣੀ ਹੋਈ ਹੈ।
ਕਿ ਉਹ ਆਪਣੇ ਨਿੱਜੀ ਜਹਾਜ਼ ਵਿੱਚ ਜਾਂਦਾ ਹੈ? ਉਹ ਇਨ੍ਹਾਂ ਯਾਤਰਾਵਾਂ ਨੂੰ ਗੁਪਤ ਕਿਉਂ ਰੱਖਦਾ ਹੈ? ਉਸ ਦੀਆਂ ਇਹ ਯਾਤਰਾਵਾਂ ਸਰਕਾਰੀ ਅਤੇ ਯੋਜਨਾਬੱਧ ਕਿਉਂ ਨਹੀਂ ਹਨ? ਮੈਂ ਇਹ ਮੰਗ ਕਰਦਾ ਹਾਂ ਕਿ ਭਵਿੱਖ ਵਿੱਚ ਸੁਖਬੀਰ ਆਪਣੀਆਂ ਸਾਰੀਆਂ ਯਾਤਰਾਵਾਂ ਦਾ ਇਕ ਵਿਸਥਾਰਪੂਰਵਕ ਵੇਰਵਾ ਦੇਵੇ ਅਤੇ ਵਾਪਸ ਆਉਣ 'ਤੇ ਆਪਣੀ ਵਿਦੇਸ਼ ਯਾਤਰਾ ਦੀ ਰਿਪੋਰਟ ਨੂੰ ਲੋਕਾਂ ਸਾਹਮਣੇ ਪੇਸ਼ ਕਰੇ।
ਸੁਖਬੀਰ ਆਪਣੀ ਇਹਨਾਂ ਯਾਤਰਾਵਾਂ ਨੂੰ ਪ੍ਰਵਾਸੀ ਭਾਰਤੀਆਂ ਨਾਲ ਸਾਂਝ ਵਧਾਉਂਣ ਲਈ ਕਿਉਂ ਨਹੀਂ ਵਰਤਦਾ? ਪਿਛਲੇ ਸਾਲ ਅਮਰੀਕਾ ਵਿਖੇ ਸੁਖਬੀਰ ਪੰਜਾਬੀ ਕੌਮ ਵੱਲੋਂ ਕੀਤੇ ਇਕ ਵੀ ਸੰਮਾਰੋਹ ਦਾ ਹਿੱਸਾ ਬਣਨ ਵਿੱਚ ਕਿਉਂ ਅਸਫ਼ਲ ਰਿਹਾ? ਪ੍ਰਵਾਸੀ ਭਾਰਤੀਆਂ ਦੇ ਕੰਮਾਂ-ਕਾਜਾਂ ਦਾ ਮੰਤਰੀ ਹੋਣ ਨਾਤੇ ਸੁਖਬੀਰ ਨੂੰ ਇਹਨਾਂ ਯਾਤਰਾਵਾਂ ਦੀ ਵਰਤੋਂ ਪ੍ਰਵਾਸੀ ਭਾਰਤੀਆਂ ਨਾਲ ਸਾਂਝ ਵਧਾਉਂਣ ਲਈ ਕਰਨੀ ਚਾਹੀਦੀ ਹੈ ਨਾ ਕਿ ਉਹਨਾਂ ਤੋਂ ਛੁੱਪੇ ਰਹਿਣ ਦੀ ਕੋਸ਼ਿਸ਼ ਕਰਨ ਵਿੱਚ। ਕਿਉਂ ਉਹ ਕੇਨੈਡਾ ਜਾਣ ਤੋਂ ਇੰਨਕਾਰ ਕਰਦਾ ਹੈ। ਕਿਉਂ ਉਸ ਨੇ ਆਪਣੇ ਪ੍ਰਵਾਸੀ ਭਾਰਤੀਆਂ ਲਈ ਬਣਾਏ ਗਏ ਅਜੈਡੇ ਦਾ ਐਲਾਨ ਨਹੀਂ ਕੀਤਾ? ਸ਼ੁਖਬੀਰ ਨੇ ਆਪਣੀਆਂ ਵਿਦੇਸ਼ੀ ਯਾਤਰਾਵਾਂ ਨਾਲ ਪੰਜਾਬ ਲਈ ਕੀ ਖੱਟਿਆ ਹੈ?
ਮੈਂ ਸੁਖਬੀਰ ਨੂੰ ਪਿਛਲੇ ਸਾਲ ਕੀਤੀਆਂ ਉਸ ਦੀਆਂ ਵਿਦੇਸ਼ੀ ਯਾਤਰਾਵਾਂ ਦਾ ਪੂਰਾ ਵੇਰਵਾ ਦੇਣ ਲਈ ਵੰਗਾਰਦਾ ਹਾਂ। ਉਹ ਕਿੱਥੇ ਰਿਹਾ, ਉੱਥੇ ਉਸ ਨੇ ਕੀ ਕੀਤਾ, ਉਸ ਨੇ ਇਹ ਯਾਤਰਾਵਾਂ ਕਿਵੇਂ ਕੀਤੀਆਂ ਅਤੇ ਕਿਸਨੇ ਇਹਨਾਂ ਦਾ ਕਿਰਾਇਆ ਭਰਿਆ। ਆਓ ਆਪਾਂ ਸੁਖਬੀਰ ਤੋਂ ਇਸਦੇ ਆਪਣੇ ਨਿੱਜੀ ਜਹਾਜ਼ਾਂ ਵਿੱਚ ਕੀਤੀਆਂ ਗਈਆਂ ਯਾਤਰਾਵਾਂ ਦਾ ਖੁਲਾਸਾ ਮੰਗੀਏ। ਆਓ ਜਾਣੀਏ ਆਪਣੀਆਂ ਯਾਤਰਾਵਾਂ ਨੂੰ ਗੁਪਤ ਰੱਖਣ ਵਾਲਾ ਸੁਖਬੀਰ ਆਪਣੇ ਪਾਣੀਆਂ ਤੋਂ ਪਰ੍ਹੇ ਕੀ ਕਰਦਾ ਹੈ?
ਜੱਸੀ ਖਗੂੰੜਾ
ਵਿਧਾਇਕ ਹੱਲਕਾ ਕਿਲਾ ਰਾਏਪੁਰ

*****************

ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਯੂ.ਕੇ

ਸਿੱਖ ਸੰਘਰਸ਼ ਦਾ ਸਿਧਾਂਤਕ ਆਗੂ ਭਾਈ ਦਲਜੀਤ ਸਿੰਘ ਬਿੱਟੂ
ਸੇਵਾ ਜਿੰਦੜੀਏ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
ਜਿਹਨਾਂ ਏਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ
ઠਜਦੋਂ ਵੀ ਸਿੱਖ ਕੌਮ ਤੇ ਚਲਦੇ ਪ੍ਰਬੰਧ , ਸਥਾਪਤ ਨਿਜ਼ਾਮ ਨੇ ਜ਼ੁਲਮ ਢਾਹਿਆ , ਸਿੱਖਾਂ ਦੇ ਧਾਰਮਕਿ ,ਰਾਜਨੀਤਕ ਅਤੇ ਆਰਥਿਕ ਹੱਕਾਂ ਤੇ ਡਾਕਾ ਮਾਰਿਆਂ , ਜਾਂ ਸਿੱਖ ਸਿਧਾਂਤਾਂ ਦਾ ਕਤਲੇਆਮ ਕੀਤਾ , ਉਦੋਂ ਕੌਮ ਦੇ ਸਿੱਖ ਯੋਧਿਆਂ ਨੇ ਆਪਣੇ ਸੁਨਹਿਰੀ ਭਵਿੱਖ , ਘਰ ਬਾਰ ਦਾ ਤਿਆਗ ਕਰਦਿਆਂ ਦੂਜੇ ਲਫਜਾਂ ਵਿੱਚ ਫੁੱਲਾਂ ਦੀ ਸੇਜ ਨੂੰ ਛੱਡ ਕੇ ਕੰਢਿਆਂ ਰੂਪੀ ਰਸਤੇ ਨੂੰ ਅਪਣਾਇਆ ਹੈ । ਵੀਹਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਨੂੰ ਖਤਮ ਕਰਨ ਲਈ ਹਰ ਪਾਸਿਉਂ ਯਤਨ ਹੋ ਰਹੇ ਸਨ ਅਤੇ ਸੱਤਰਵਿਆਂ ਦੇ ਅੱਧ ਵਿੱਚਕਾਰ ਇਹ ਹੋਰ ਵੀ ਭਿਆਨਕ ਰੂਪ ਅਖਤਿਆਰ ਕਰਨ ਜਾ ਰਹੇ ਸਨ ਤਾਂ ਕੌਮ ਨੂੰ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਧਾਰਮਿਕ ਅਤੇ ਰਜਨੀਤਕ ਆਗੂ ਵਜੋਂ ਪ੍ਰਾਪਤ ਹੋਏ । ਮਹਾਂ ਨਾਇਕ , ઠਮਹਾਨ ਤਪੱਸਵੀ ਅਤੇ ਸੂਰਬੀਰ ਯੋਧੇ ਜਰਨੈਲ ਨੇ ਪਤਿਤਪੁਣੇ ਨੂੰ ਠੱਲ੍ਹ ਪਾਉਂਦਿਆਂ , ਸਿੱਖ ਇਨਕਲਾਬ ਦੀ ਲਹਿਰ ਦਾ ਅਗਾਜ਼ ਕਰਦਿਆਂ ਗੁਰਮਿਤ ਅਤੇ ਸਿੱਖ ਇਤਹਿਾਸ ਦੀਆਂ ਪ੍ਰੰਪਰਾਵਾਂ ਅਨੁਸਾਰ ਕੌਮ ਦੇ ਹਰ ਖੇਤਰ ਦੇ ਸਿੱਖ ਵਿਰੋਧੀਆਂ ਨੂੰ ਉਸੇ ਭਾਸ਼ਾ ਵਿੱਚ ਮੋੜਵਾਂ ਉੱਤਰ ਦੇਣਾ ਅਰੰਭ ਕੀਤਾ ਜਿਹੜੀ ਭਾਸ਼ਾ ਉਹ ਸਮਝਦੇ ਸਨ । ਆਪ ਜੀ ਦੀ ਅਤਿ ਨਿਰਮਲ, ਅਗੰਮੀ ਅਤੇ ਸੱਤਵਾਦੀ ਸਖਸ਼ੀਅਤ ਦੇ ਪ੍ਰਭਾਵ ਨਾਲ ਸਿੱਖ ਨੌਜਵਾਨਾਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਬਹੁਤ ਹੀ ਤੇਜ਼ੀ ਨਾਲ ਬੁਲੰਦੀਆਂ ਵਲ ਵਧਣ ਲੱਗ ਪਈ ।
ਭਾਈ ਦਲਜੀਤ ਸਿੰਘ ਬਿੱਟੂ ਦਾ ਜੱਦੀ ਪਿੰਡ ਤੇਹਿੰਗ ਜਿਲ੍ਹਾ ਜਲੰਧਰ ਹੈ ਪਰ ਕਾਫੀ ਅਰਸੇ ਤੋਂ ਉਹਨਾਂ ਦਾ ਪਰਿਵਾਰ ਲਧਿਆਣੇ ਵਿਖੇ ਰਹਿ ਰਿਹਾ ਹੈ । ਭਾਈ ਦਲਜੀਤ ਸਿੰਘ ਬਿੱਟੂ ਦਾ ਨਾਮ ઠਸਾਲ 1985 ਦੌਰਾਨ ਉਸ ਵਕਤ ਸਾਹਮਣੇ ਆਇਆ ਜਦੋਂ ਲੁਧਿਆਣੇ ਦੇ ਪੁਲੀਸ ਕਪਤਾਨ ਅਤੇ ਸਿੱਖਾਂ ਤੇ ਬੇਤਹਾਸ਼ਾ ਤਸ਼ੱਦਦ ਕਰਨ ਵਾਲੇ ਪਾਂਡੇઠ ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ । ਇਸ ਤੋਂ ਬਾਅਦ ਆਪ ਰੂਪੋਸ਼ ਹੋ ਗਏ ਅਤੇ ਕੌਮ ਦੀ ਸੇਵਾ ਕਰਦੇ ਰਹੇ । ਮੇਰੀ ਭਾਈ ਦਲਜੀਤ ਸਿੰਘ ਬਿੱਟੂ ਨਾਲ ਪਹਿਲੀ ਮੁਲਾਕਾਤ 9 ਜੂਨ 1987 ਨੂੰ ਗੁਰਾਇਆਂ ਲਾਗੇ ਨਹਿਰ ਤੇ ਹੋਈ ਸੀ । ਉਸ ਦਿਨ ਭਾਈ ਬਿੱਟੂ ਨਾਲ ਸ਼ਹੀਦ ਭਾਈ ਚਰਨਜੀਤ ਸਿੰਘ ਤਲਵੰਡੀ ਅਤੇ ਮੇਰੇ ਨਾਲ ਸ਼ਹੀਦ ਭਾਈ ਗੁਰਨੇਕ ਸਿੰਘ ਨੇਕਾ ਮਹਿਸਮਪੁਰ ਸੀ । ઠਇਸ ਵਕਤ ਭਾਈ ਚਰਨਜੀਤ ਸਿੰਘ ਤਲਵੰਡੀ ਟਰੱਕ ਡਰਾਈਵਰ ਅਤੇ ਭਾਈ ਦਲਜੀਤ ਸਿੰਘ ਬਿੱਟੂ ਸਹਾਇਕ ਟਰੱਕ ਡਰਾਈਵਰ ਦੇ ਭੇਸ ਵਿੱਚ ਸਨ । ਉਸ ਵਕਤ ਇਹਨਾਂ ਨੂੰ ਬਿੱਟੂ ਦੀ ਬਜਾਏ ਸਤੀਸ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ । 1988 ਦੇ ਅੱਧ ਵਿਚਕਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਵਾਸੀ ਹਰੀਹਰ ਝੋਕ ਜਿਲ੍ਹਾ ਫਿਰੋਜਪੁਰ ਨੂੰ ਪੁਲੀਸ ਨੇ ਲੁਧਿਆਣੇ ਜਿਲ੍ਹੇ ਦੇ ਪਿੰਡ ਜਾਂਗਪੁਰ ਤੋਂ ਗ੍ਰਿਫਤਾਰ ਕਰ ਲਿਆઠ । ਭਾਈ ਸਾਹਿਬ ਸਫਲ ਜਥੇਬੰਦਕ ਆਗੂ ,ਸਫਲ ਗੁਰੀਲਾ ਜਰਨੈਲ , ਉੱਚੇ ਇਖਲਾਕ , ਸੱਚ ਦੇ ਧਾਰਨੀ ਵਰਗੇ ਬਹੁਪੱਖੀ ਗੁਣਾਂ ਵਾਲੀ ਸ਼ਸ਼ੀਅਤ ਸਨ । ਦੂਜਾ ਪੰਜਾਬ ਦਾ ਪੁਲੀਸ ਮੁਖੀ ਰਿਬੈਰੋ ਅਕਸਰ ਹੀ ਐਲਾਨ ਕਰ ਰਿਹਾ ਸੀ ਕਿ ਅਗਰ ਪੰਜਾਬ ਮਸਲਾ ਹੱਲ ਕਰਨਾ ਹੈ ਤਾਂ ਗੁਰਜੀਤ ਸਿੰਘ ਸਾਡੇ ਹਵਾਲੇ ਕਰੋ । ਇਹੋ ਜਿਹੀ ਸ਼ਖਸ਼ੀਅਤ ਦੀ ਅਗਵਾਈ ਤੋੰ ਫੈਡਰਸ਼ਨ ਵਾਂਝੀ ਹੋ ਗਈ ਸੀ । ਤਾਂ ਅਜਿਹੇ ਮੌਕੇ ਭਾਈ ਸਾਹਿਬ ਵਰਗਾ ਪ੍ਰਧਾਨ ਲੱਭਣਾ ਫੈਡਰੇਸ਼ਨ ਸਾਹਮਣੇ ਵੱਡੀ ਚੁਣੌਤੀ ਸੀ । ਉਸ ਵਕਤ ਅਸੀਂ ਸ਼ਹੀਦ ਭਾਈ ਸੱਤਪਾਲ ਸਿੰਘ ਢਿੱਲੋਂઠ ਨਾਲ ਫੈਡਰੇਸ਼ਨ ਦੀ ਲੀਡਰਸ਼ਿੱਪ ਦਾ ਇੱਕ ਹਿੱਸਾ ਖਾਸ ਕਰਕੇ ਭਾਈ ਗੁਰਜੀਤ ਸਿੰਘ ਗਰੁੱਪ ਦੇ ਬਹੁਤੇ ਸਿੰਘ ਨਾਭਾ ਜੇਹਲ ਵਿੱਚ ਬੰਦ ਸਨ । ਸਭ ਦੀ ਸਲਾਹ ਲਈ ਗਈ ਆਖਰ ਦਲਜੀਤ ਸਿੰਘ ਬਿੱਟੂ ਦੇ ਨਾਮ ਤੇ ਆਮ ਸਹਿਮਤੀ ਹੋਈ । ਭਾਈ ਦਲਜੀਤ ਸਿੰਘ ਬਿੱਟੂ ਨਾਲ ਜਦੋਂ ਸਿੰਘਾ ਨੇ ਇਸ ਬਾਬਤ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਸੀ ਕਿ ਦੇਖੋ ਫੈਡਰੇਸ਼ਨ ਦਾ ਪ੍ਰਧਾਨ ਤਾਂ ਅੰਮ੍ਰਿਤਧਾਰੀ ਹੋਣਾ ਚਾਹੀਦਾ ਜਦ ਕਿ ਮੈਂ ਕਲੀਨਸ਼ੇਵ ਹਾਂ ਇਹ ਨਹੀਂ ਹੋ ਸਕਦਾ ਮੈਨੁੰ ਜਿੱਥੇ ਹਾਂ ਸੇਵਾ ਕਰੀ ਜਾਣ ਦਿਉ । ਪਰ ਜਦੋਂ ਸਿੰਘਾ ਨੇ ਇਸ ਨੂੰઠ ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਸ਼ਹੀਦ ਜਨਰਲઠ ਲਾਭ ਸਿੰਘ ਮੁਖੀ ਖਾਲਿਸਤਾਨ ਕਮਾਂਡੋ ਫੋਰਸ ઠਅਤੇ ਫੈਡਰੇਸ਼ਨ ਦੇ ਸਿੰਘਾਂ ਦਾ ਸਮੁੱਚਾ ਫੈਂਸਲਾ ਦੱਸਿਆ ਤਾਂ ਭਾਈ ਬਿੱਟੂ ਦਾ ਜਵਾਬ ਸੀઠ ਕਿ ਮੈਨੂੰ ਕੁੱਝ ਵਕਤ ਦਿਉ ਪਹਿਲਾਂ ਮੈਂ ਅੰਮ੍ਰਿਤ ਛਕਾਂਗਾ । ਇਸੇ ਤਰਾਂ ਹੀ ਕੀਤਾ ਗਿਆ ਅੰਮਿਤਪਾਨ ਕਰਵਾ ਕੇ ਭਾਈ ਬਿੱਟੂ ਦੇ ਰੂਪ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਅਜਿਹੇ ਵਿਆਕਤੀ ਨੂੰ ਸੌਂਪ ਦਿੱਤੀ ਗਈ ਜਿਸ ਦੀ ਸੋਚ , ਦ੍ਰਿੜਤਾ , ਦੂਰ ਅੰਦੇਸ਼ੀ , ਗੱਲ ਕਰਨ ਦਾ ਅੰਦਾਜ਼ ઠਸਤਿਕਾਰਯੋਗ ਸ਼ਹੀਦ ਭਾਈ ਗੁਰਜੀਤ ਸਿੰਘ ਵਰਗਾ ਸੀ । ਭਾਈ ਦਲਜੀਤ ਸਿੰਘ ਬਿੱਟੂ ਨੇ ਫੈਡਰੇਸ਼ਨ ਨੂੰ ਅਜਿਹੀ ਸੇਧ ਦਿੱਤੀ ਕਿ ਜਲਦੀ ਹੀ ਸਿੱਖ ਸੰਘਰਸ਼ ਦੀ ਅਗਵਾਈ ਕਰ ਰਹੀ ਪੰਜ ਮੈਂਬਰੀ ਪੰਥਕ ਕਮੇਟੀ ਦਾ ਮੈਂਬਰ ਨਿਯੁਕਤ ਕਰ ਲਿਆ ਗਿਆ । ਭਾਈ ਦਲਜੀਤ ਸਿੰਘ ਬਿੱਟੂ ਇੱਕ ਅਜਿਹਾ ਇਨਸਾਨ ਹੋ ਨਿੱਬੜਿਆ ਜਿਸ ਦੇ ਧੀਰਜ ,ਸਹਿਜ ,ਠਰ੍ਹੰਮੇ ,ਦੀ ਹਰ ਕੋਈ ਦਾਦ ਦਿਆ ਕਰਦਾ ਸੀ । ઠਆਪ ਦੀਆਂ ਅਣਥੱਕ ਕਸ਼ਿਸ਼ਾਂ ਦੇ ਨਾਲ ਸੱਚ ਦੇ ਧਾਰਨੀ ਭਾਈ ਗੁਰਜੀਤ ਸਿੰਘ ਜੀ ਜਦੋ ਪੁਲੀਸ ਦੇ ਗ੍ਰਿਫਤ ਚੋਂ ਅਜ਼ਾਦ ਹੋਏ ઠਤਾਂ ਆਪ ਨੇ ਭਾਈ ਸਾਹਿਬ ਨੂੰ ਫੈਡਰੇਸ਼ਨ ਦੀ ਪ੍ਰਧਾਨਗੀ ਵਾਪਸ ਲੈ ਕੇ ਅਗਵਾਈ ਕਰਨ ਦੀ ਬੇਨਤੀ ਕੀਤੀ ਜੋ ਕਿ ਭਾਈ ਗੁਰਜੀਤ ਸਿੰਘ ਜੀ ਨੇ ਨਾ ਮਨਜੂਰ ਕਰਦਿਆਂ ਇੰਨਾ ਹੀ ਆਖਿਆ ਕਿ ਤੇਰੇ ਅਤੇ ਮੇਰੇ ਵਿੱਚ ਕੀ ਅੰਤਰ ਹੈ ਵੈਸੇ ਵੀ ਮੇਰਾ ਹੁਣ ਜੂਝ ਕੇ ਸ਼ਹੀਦ ਹੋਣ ਦਾ ਵਕਤ ਨਜ਼ਦੀਕ ਆ ਰਿਹਾ ਪ੍ਰਤੀਤ ਹੁੰਦਾ ਹੈ ਇਸ ਕਰਕੇ ਬਿਹਤਰ ਇਹੀ ਹੈ ਕਿ ਫੈਡਰੇਸ਼ਨ ਦੀ ਅਗਵਾਈ ਤੂੰ ਹੀ ਕਰੀ ਜਾ । ਇਹ ਇੱਕ ਅਜਿਹਾ ਵਾਰਤਾਪਾਲ ਸੀ , ਜਿਸ ਨਾਲ ਭਾਈ ਦਲਜੀਤ ਸਿੰਘ ਬਿੱਟੂ ਤੇ ਲਗਾਏ ਜਾਂਦੇ ਰਹੇ ਇਹ ਸਾਰ ਦੋਸ਼ ઠਮੁੱਢੋਂ ਰੱਦ ਹੋ ਜਾਂਦੇ ਹਨ ਕਿ ਉਹ ਕਬਜ਼ਾ ਕਰੂ ਨੀਤੀ ਦਾ ਮਾਲਕ ਹੈ , ਵਗੈਰਾ ਵਗੈਰਾ ਆਦਿ । ਮੌਜੂਦਾ ਸਮੇਂ ਵਿੱਚ ਸਿਰਸੇ ਵਾਲੇ ਸਾਧ ਖਿਲਾਫ ਸੰਘਰਸ਼ ਵਿੱਢਣ ਅਤੇઠ ਅਤੀਤ ਵਿਚ ਜਦੋਂ ਵੀ ਪੰਥਕ ਏਕੇ ਦੀ ਗੱਲ ਚੱਲੀ ਤਾਂ ਭਾਈ ਬਿੱਟੂ ਨੇ ਹਮੇਸ਼ਾਂ ਹੀ ਪਹਿਲ ਕਦਮੀਂ ਦਿਖਾਈ , ਭਾਵੇਂ ਕਿ ਇਸ ਬਦਲੇ ਉਸਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ । ਪਰ ਜਦੋਂ ਇਰਾਦਾ ਦ੍ਰਿੜ ਹੋਵੇઠ , ਨੀਅਤ ਨੇਕ ਹੋਵੇ , ਭਾਵਨਾ ਸੁੱ਼ਧ ਹੋਵੇ ਉੱਦੋਂ ਗੁਰੂ ਸਹਿਬਾਨ ਦੀ ਕ੍ਰਿਪਾ ਨਾਲ ਕਾਮਯਾਬੀ ਪ੍ਰਾਪਤ ਹੋ ਹੀ ਜਾਂਦੀ ਹੈ । ਖਾੜਕੂ ਸੰਘਰਸ਼ ਦੀ ਚੜ੍ਹਤ ਵੇਲੇ ਗੱਲ ਚੱਲੀ ਸੀ ਕਿ ਸਾਰੀਆਂ ਫੈਡਰੇਸ਼ਨਾਂ ਨੂੰ ਭੰਗ ਕਰਕੇ ਇੱਕ ਸਾਂਝੀ ਫੈਡਰੇਸ਼ਨ ਕਾਇਮ ਕੀਤੀ ਜਾਵੇ । ਤਾਂ ਭਾਈ ਬਿੱਟੂ ਨੇ ਤੁਰੰਤ ਆਪਣਾ ਗਰੁੱਪ ਭੰਗ ਕਰ ਦਿੱਤਾ , ਜਦਕਿ ਸ਼ੈਤਾਨ ਕਿਸਮ ਦੇ ਲੋਕ ਜਿਹਨਾਂ ਵਿੱਚ ਮਹਿਤਾ ,ਚਾਵਲਾ ਵਰਗੇ ਵਿਸ਼ਵਾਸ਼ਘਾਤਕ ઠਵਿਆਕਤੀ ਸ਼ਾਮਲ ਸਨ ਉਹਨਾਂ ਨੇ ਆਪਣੇ ਅਹੁਦੇਦਾਰਾਂ ਤੋਂ ਅਸਤੀਫੇ ਲੈ ਲਏ ਅਤੇ ਆਪਣੇ ਵਾਅਦੇ ਤੋਂ ਮੁਕੱਰ ਗਏ । ਸਿੱਖੀ ਭੇਸ ਵਿੱਚ ਵਿਚਰਨਵਾਲੇ ਇਹਨਾਂ ਭੇਖੀਆਂ ਦੇ ਇਸ ਧੋਖੇ ਅਤੇ ਵਿਸ਼ਵਾਸ਼ਘਾਤ ਤੋਂ ਦੁਖੀ ਹੋ ਕੇ ਢਾਈ ਕੁ ਸਾਲ ਭਾਈ ਬਿੱਟੂ ਆਪਣੀ ਨਿੱਜੀ ਠਾਹਰ ਤੇ ਰਹਿੰਦੇ ਰਹੇ ਜਿੱਥੋਂ ਉਹਨਾਂ ਨੂੰ ਭਾਈ ਗਾਮੇ ਨਾਲ ਐੱਪਰੈਲ 1996 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਦਰਜਨ ਤੋਂ ਵੱਧ ਕੇਸ ਪਾ ਕੇ ਨਾਭਾ ਜੇਹਲ ਵਿੱਚ ਬੰਦ ਕਰ ਦਿੱਤਾ ਗਿਆ । ਜੇਹਲ ਵਿੱਚ ਜਾ ਕੇ ਉਹਨਾਂ ਪਹਿਲਾ ਕੰਮ ਸਿੱਖ ਸੰਘਰਸ਼ ਦੀਆਂ ਸਫਲਤਾਵਾਂ ਦਰਪੇਸ਼ ਚੁਣੌਤੀਆਂ ਤੇ ਅਧਾਰਿਤ '' ਭਵਿੱਖ ਫਿਰ ਵੀ ਸਾਡਾ ਹੈ ! ਨਾਮਕ ਕਿਤਾਬਚਾ ਲਿਖ ਕੇ ਜਾਰੀ ਕੀਤਾ । ਜਿਸ ਵਿੱਚઠ ਸੰਘਰਸ਼ ਵਿਰੋਧੀਆਂ ਦੀਆਂ ਟਿੱਪਣੀਆਂ ਨੂੰ ਦਲੀਲਾਂ ਸਹਿਤ ਰੱਦ ਕਰਦਿਆਂ ਚੋਣਾਂ ਦੇ ਬਾਈਕਾਟ ਸਬੰਧੀ ਖਾੜਕੂ ਆਗੂਆਂ ਦੇ ਸਟੈਂਡ ਤੋਂ ਲੈ ਕੇ ਸੰਘਰਸ਼ ਨਾਲ ਸਬੰਧਤ ਹਰ ਗੱਲ ਨੂੰ ਸਪੱਸ਼ਟ ਕੀਤਾ ਗਿਆ ।ઠ ઠਨੌਂ ਸਾਲ ਦੀ ਕਨੂੰਨੀ ਲੜਾਈ ਲੜਕੇ ਲੁਧਿਆਣਾ ਬੈਂਕ ਡਾਕੇ ਤੋਂ ਬਿਨਾਂ ਬਾਕੀ ਸਾਰੇ ਕੇਸਾਂ ਚੋਂ ਬਰੀ ਹੋਣ ਮਗਰੋਂ ਰਿਹਾਅ ਹੋ ਗਏ । ਪਿਛਲੇ ਦੋ ਸਾਲ ਤੋਂઠ ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ( ਪੰਚ ਪ੍ਰਧਾਨੀ ) ਦਾ ਗਠਨ ਕਰਕੇ ਸਿੱਖ ਪੰਥ ਦੀ ਸੇਵਾ ਕਰ ਰਹੇ ਹਨ ।
ઠਭਾਈ ਦਲਜੀਤ ਸਿੰਘ ਬਿੱਟੂ ਨੇ ઠਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵਾਈ ਕਰਨੀ ਜਾਰੀ ਰੱਖੀ ਹੈ ઠ, ਸ਼ਹੀਦ ਸਿੰਘਾ ਪਰਿਵਾਰਾਂ ઠਨੂੰ ਮਿਲ ਕੇ ਉਹਨਾਂ ਦਾ ਦੁੱਖ ਵੰਡਾਉਣ ਦਾ ਕਾਰਜ ਅਰੰਭਿਆ ਹੈ । ਸਿਰਸੇ ਵਾਲੇ ਸਾਧ ਖਿਲਾਫ ਢਾਈ ਸਾਲ ਤੋਂ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕੀਾ ਜਾ ਰਿਹਾ ਹੈ , ਜਿਸ ਦੀ ਬਾਦਲ ਸਰਕਾਰ ਨੂੰ ਡਾਹਢੀ ਤਕਲੀਫ ਹੈ । ਇਸੇ ਤਕਲੀਫ ਕਰਕੇ ਹੀ ਭਾਈ ਬਿੱਟੂ ਅਤੇ ਉਹਨਾਂ ਦੇ ਪੰਜ ਦਰਜਨ ਤੋਂ ਵੱਧ ਸਾਥੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ । ਅੱਜ ਸਮੁੱਚੀ ਕੌਮ ਨੂੰ ਭਾਈ ਦਲਜੀਤ ਸਿੰਘ ਦੇ ਹੱਕ ਵਿੱਚ ਡੱਟ ਕੇ ਖਲੋਣ ਦੀ ਜਰੂਰਤ ਹੈ । ਇਸ ਦੇ ਨਾਲ ਸਿੱਖਾਂ ਅਤੇ ਸਿੱਖੀ ਦੇ ਕਾਤਲਾਂ , ਸਿੱਖਾਂ ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲਿਆਂ , ਖਾਲਿਸਤਾਨ ਦੇ ਸ਼ਹੀਦਾਂ ਦਾ ਨਾਮ ਵਰਤ ਕੇ ਤੋਰੀ ਫੁਲਕਾ ਚਲਾ ਰਹੇ ਅਤੇ ਉਹਨਾਂ ਸਤਿਕਾਰਯੋਗ ਸ਼ਹੀਦਾਂ ਦਾ ਨਾਲੋ ਨਾਲ ਅਪਮਾਨ ਕਰਨ ਵਾਲੇઠ ਸਿਆਸੀ ਲੋਕਾਂ ਅਤੇ ਖਾੜਕੂਆਂ ਨੂੰ ਕਾਂਗਰਸ ਦੀ ਪੈਦਾਇਸ਼ , ਪਾਕਿਸਤਾਨ ਦੇ ਏਜੰਟ ਆਖ ਕੇ ਭੰਡਣ ਵਾਲੇ ਅਖੌਤੀ ਖਾਲਿਸਤਾਨੀਆਂ ਅਤੇ ਖਾਲਿਸਤਾਨ ਦੇ ਵਪਾਰੀਆਂ ਨੂੰ ਨਕਾਰਨ ਦੀ ਸਖਤ ਲੋੜ ਹੈ । ਜਿੱਤ ਹਮੇਸ਼ਾਂ ਸੱਚ ਦੀ ਹੋਵੇਗੀઠ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਸੱਦੇ ਤੇ ਦੁਨੀਆਂ ਭਰ ਵਿੱਚ ਪੰਥ ਦਰਦੀਆਂ ਵਲੋਂ ਵੀਹ ਸਤੰਬਰ ਨੂੰ ઠਇਹਨਾਂ ਸਿੰਘਾਂ ਦੀ ਚੜਦੀ ਕਲਾ ,ਬੰਦ ਖਲਾਸੀ ਲਈ ਅਰਦਾਸ ਦਿਵਸ ਮਨਾਇਆ ਗਿਆ ਹੈ । ਇਸ ਧਾਰਮਿਕ ਕਾਰਜ ਤੋਂ ਬਾਅਦ ਯੂਰਪ ਭਰ ਦੀਆਂ ઠਭਾਈ ਦਲਜੀਤ ਸਿੰਘ ਬਿੱਟੂ ઠਜਥੇਬੰਦੀਆਂ ਵਲੋਂ ઠਜਨੇਵਾ ਸਥਿਤ ਸੰਯੁਕਤ ਰਾਸ਼ਟਰ ਅੱਗੇ ਮੁਜ਼ਾਹਰਾ ਕੀਤਾ ਜਾਵੇਗਾ । ਜਿਸ ਦਾ ਵੇਰਵਾ ਜਲਦੀ ਹੀ ਨਸ਼ਰ ਕਰ ਦਿੱਤਾ ਜਾਵੇਗਾ ।
ਗੁਰੂ ਪੰਥ ਦਾ ਦਾਸ -
ਲਵਸ਼ਿੰਦਰ ਸਿੰਘ ਡੱਲੇਵਾਲ ਜਨਰਲ ਸਕੱਤਰ ਯੂਨਾਈਟਿਡ ਖਾਲਸਾ ਦਲ ਯੂ.ਕੇ

****************

ਸ਼ਿਵਚਰਨ ਜੱਗੀ ਕੁੱਸਾ

ਪਿਆਰੇ ਨਿੱਕੇ ਵੀਰ ਰਘਬੀਰ ਸਿੰਘ ਕੋਹਾੜ ਜੀਓ!

ਕੱਲ੍ਹ ਹੀ ਬਾਈ ਅਮਰਜੀਤ ਸਿੱਧੂ ਦੇ ਮਾਣਯੋਗ ਮਾਤਾ ਜੀ ਬਾਰੇ ਖ਼ਬਰ ਪੜ੍ਹੀ ਅਤੇ ਅੱਜ ਹੀ ਆਪ ਜੀ ਦੇ ਸਤਿਕਾਰਯੋਗ ਮਾਤਾ ਜੀ ਦੇ ਵਿਛੋੜੇ ਬਾਰੇ ਪਤਾ ਲੱਗਿਆ, ਬੜਾ ਦੁੱਖ ਹੋਇਆ। ਨਿੱਕੇ ਵੀਰ ਸੱਚ ਜਾਣਿਓਂ, ਜਦ ਕਿਸੇ ਮਿੱਤਰ ਦੀ ਮਾਂ ਚੜ੍ਹਾਈ ਕਰ ਜਾਂਦੀ ਹੈ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਮੇਰੀ ਮਾਂ ਇਕ ਵਾਰ ਫ਼ਿਰ ਮਰੀ ਹੋਵੇ। ਅੱਜ ਮੈਂ ਤੁਹਾਡੇ ਘਰ ਫ਼ੋਨ ਕੀਤਾ ਸੀ, ਪਰ ਘਰ ਕੋਈ ਨਹੀਂ ਸੀ। ਸੋਚਿਆ ਸ਼ਾਇਦ ਤੁਸੀਂ ਪੰਜਾਬ ਚਲੇ ਗਏ ਹੋਵੋਂ? ਨਿੱਕੇ ਵੀਰ ਇਸ ਪੜਾਅ 'ਤੇ ਆ ਕੇ ਆਪਾਂ ਕੁਛ ਨਹੀਂ ਕਰ ਸਕਦੇ। ਸਭ ਅਕਾਲ ਪੁਰਖ਼ ਦੇ ਹੱਥ ਹੈ ਅਤੇ ਭਾਣਾਂ ਮੰਨਣਾਂ ਹੀ ਪੈਣਾਂ ਹੈ! ਹੁਣ ਤਾਂ ਅਕਾਲ ਪੁਰਖ਼ ਦੇ ਚਰਨਾਂ ਵਿਚ ਇਹੀ ਅਰਦਾਸ ਹੈ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਿੱਛੇ ਰਹਿ ਗਏ ਪ੍ਰੀਵਾਰ ਨੂੰ ਭਾਣਾਂ ਮੰਨਣ ਦਾ ਬਲ ਬਖ਼ਸ਼ਿਸ਼ ਕਰਨ!

ਆਪ ਜੀ ਦੇ ਦੁੱਖ ਵਿਚ ਸਾਂਝੀ,
ਸ਼ਿਵਚਰਨ ਜੱਗੀ ਕੁੱਸਾ

*******************

ਸ਼ਿਵਚਰਨ ਜੱਗੀ ਕੁੱਸਾ

ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲ਼ਿਓ!
ਪਿਆਰੇ ਬਾਈ ਅਮਰਜੀਤ ਸਿੱਧੂ,
ਅੱਜ ਹੀ ਸਤਿਕਾਰਯੋਗ ਮਾਤਾ ਜੀ ਦੇ ਅਕਾਲ ਚਲਾਣੇਂ ਦੀ ਖ਼ਬਰ ਬੱਧਨੀ ਡਾਟ ਕਾਮ 'ਤੇ ਪੜ੍ਹੀ, ਪੜ੍ਹ ਕੇ ਧੁਰ ਦਿਲੋਂ ਅਫ਼ਸੋਸ ਹੋਇਆ। ਬਾਈ ਮੈਂ ਤਾਂ ਮੇਰੇ ਯਾਰ ਦੇਵ ਥਰੀਕੇ ਦਾ ਲਿਖਿਆ ਅਤੇ ਜਿਗਰੀ ਮਿੱਤਰ ਕੁਲਦੀਪ ਮਾਣਕ ਦਾ ਗਾਇਆ ਗੀਤ, ''ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲ਼ਿਓ...!'' ਸੁਣ ਕੇ ਸੋਗਮਈ ਹੋ ਜਾਂਦਾ ਹਾਂ! ਇਸ ਤੋਂ ਵੱਧ ਕਹਿਣ ਸੁਣਨ ਲਈ ਬੰਦੇ ਕੋਲ਼ 'ਕੱਖ' ਨਹੀਂ ਰਹਿ ਜਾਂਦਾ!! ਕਹਿਣ ਨੂੰ ਅਸੀਂ ਕੁਛ ਆਖੀ ਜਾਈਏ। ਪਰ ਨਾ ਤਾਂ ਅਸੀਂ ਮਾਂ ਦੇ ਰਿਸ਼ਤੇ ਅਤੇ ਲਾਡ-ਪਿਆਰ ਦੀ ਪ੍ਰੀਭਾਸ਼ਾ ਬਿਆਨ ਕਰ ਸਕਦੇ ਹਾਂ ਅਤੇ ਨਾ ਹੀ ਵਿਛੜ ਗਈ ਦਾ ਦੁੱਖ! ....ਤੇ ਬੱਸ, ਪਿੱਛੇ ਸਾਡੇ ਪੱਲੇ ਰਹਿ ਜਾਂਦੀਆਂ ਨੇ ਪਿਆਰੀਆਂ ਯਾਦਾਂ, ਲਾਡ, ਫ਼ਿਰ ਸੋਗ ਅਤੇ ਪਛਤਾਵੇ! ਮੇਰੇ ਵੱਲੋਂ ਅਕਾਲ ਪੁਰਖ਼ ਅੱਗੇ ਇਹੀ ਅਰਦਾਸ ਜੋਦੜੀ ਹੈ ਕਿ ਪ੍ਰਮਾਤਮਾਂ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਪਿੱਛੇ ਰਹਿ ਗਏ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ!
ਤੁਹਾਡੇ ਦੁੱਖ ਵਿਚ ਸ਼ਰੀਕ, ਆਪ ਦਾ ਨਿੱਕਾ ਵੀਰ,
ਸ਼ਿਵਚਰਨ ਜੱਗੀ ਕੁੱਸਾ

***************

ਸੂਖਵੀਰ ਸਿੰਘ ਸੰਧੂ (ਪੈਰਿਸ)



ਅੱਜ ਹੀ ਪਤਾ ਲੱਗਿਆ ਹੈ ਕਿ ਮੇਰੇ ਵੱਡੇ ਬਾਈ ਸ. ਅਮਰਜੀਤ ਸਿੰਘ ਸਿੱਧੂ ਜੀ ਦੇ ਸਤਿਕਾਰ ਯੋਗ ਮਾਤਾ ਜੀ ਪ੍ਰਮਾਤਮਾ ਦੇ ਚਰਨਾ ਵਿੱਚ ਜਾ ਵਿਰਾਜੇ ਨੇ,ਮਾਂ ਬਾਪ ਬਿਨਾਂ ਘਰ ਦੀਆਂ ਕੰਧਾਂ ਬੋਲੀਆਂ ਤੇ ਕਮਰੇ ਗੁੰਗੇ ਗੁੰਗੇ ਲਗਦੇ ਨੇ,ਅਕਾਲ ਪੁਰਖ ਵਹਿਗੁਰੂ ਸਿੱਧੂ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਵੇ।
ਦੁਖ ਵਿੱਚ ਸ਼ਰੀਕ
ਪ੍ਰਵਾਰ ਸਮੇਤ ਸੂਖਵੀਰ ਸਿੰਘ ਸੰਧੂ (ਪੈਰਿਸ)

*********************

ਰਣਜੀਤ ਸਿੰਘ ਦੂਲੇ

ਮਾਵਾਂ ਠੰਡੀਆਂ ਛਾਵਾਂ ਛਾਵਾਂ ਕੋਣ ਕਰੇ ?
ਸ: ਅਮਰਜੀਤ ਸਿੰਘ ਸਿੱਧੂ ਜੀ ਦੇ ਮਾਤਾ ਜੀ ਦੇ ਅਚਾਨਕ ਚਲਾਣਾਂ ਕਰ ਜਾਂਣ ਤੇ ਸਾਨੂੰ ਸਾਰਿਆਂ ਨੂੰ ਬੜਾ ਹੀ ਸਦਮਾਂ ਪਹੁਚਿਆ ਹੈ ! ਰੱਬ ਕਰੇ ਇੱਹ ਛਾਵਾਂ ਹਮੇਸ਼ਾ ਹੀ ਬੰਦੇ ਦੇ ਸਿਰ ਝੂਲ੍ਹਦੀਆਂ ਰਹਿਣ ! ਪਰ ਸਾਡੇ ਕਹਿਣ ਨਾਲ ਕੁੱਝ ਵੀ ਤੇ ਨਹੀਂ ਹੁੰਦਾ, ਹੁੰਦਾ ਤੇ ਉਹੀ ਹੈ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੈ ! ਉਸਦੇ ਭਾਂਣੇ ਅੱਗੇ ਕਿਸੇ ਦਾ ਕੋਈ ਵੱਸ ਨਹੀਂ ਚਲਦਾ ! ਅਸੀਂ ਸਾਰੇ ਹੀ ਮਿਊਨਚਨ ਵਾਲੇ ਤਰਸੇਮ ਸਿੰਘ ਅਟਵਾਲ, ਭੁਪਿੰਦਰ ਸਿੰਘ ਮੰਡੇਰ , ਬਲਵਿੰਦਰ ਸਿੰਘ ਭਡਾਲ ਤੇ ਹੋਰ ਸਾਰੇ ਸੱਜਣ ਮਿਤਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ੇ ਤੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾਂ ਮੰਨਣ ਦਾ ਵੱਲ ਬਖਸ਼ੇ !
ਰਣਜੀਤ ਸਿੰਘ ਦੂਲੇ

*******************

Som Lal

ਆਪਣੇ ਪਰਾਏ ਸੁਰਿੰਦਰ ਪਾਲ

lagda nahi writer nawa hai , parteet hunda hai k writer ne es duniya vich kafi struggle kita hai,

vakia hi writer n apne praye vich farak prove kita hai ?

keep it up , please convey my congrates to Shri Surinder Pal .

with best wishes to badhni and its team .

Som Lal

*************

ਇਕਬਾਲ ਸਿੰਘ ਟਿਵਾਣਾ

ਵੱਲੋਂ
ਇਕਬਾਲ ਸਿੰਘ ਟਿਵਾਣਾ,
ਸਿਆਸੀ ਅਤੇ ਮੀਡੀਆ ਸਲਾਹਕਾਰ,
ਅਤੇ ਇੰਚਾਰਜ ਗੁਰਦੁਆਰਾ ਚੋਣਾਂ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਵੱਲ
ਸ਼੍ਰੀ ਪੀ. ਚਿਦੰਬਰਮ,
ਗ੍ਰਹਿ ਵਜ਼ੀਰ,
ਹਿੰਦ ਸਰਕਾਰ, ਨਵੀਂ ਦਿੱਲੀ
ਮਿਤੀ: 28 ਅਗਸਤ 2009 ਪੱਤਰ ਨੰਬਰ : 5001/sada/2009
ਵਿਸ਼ਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨੂੰ ਨਿਰਪੱਖਤਾ ਨਾਲ ਕਰਵਾਉਣ, ਬੋਗਸ ਵੋਟਾਂ ਬਣਨ ਤੋਂ ਰੋਕਣ, ਸਿੱਖ ਕੌਮ ਦੀ ਸਹੀ ਪਰਿਭਾਸ਼ਾ ਦੀ ਰੌਸ਼ਨੀ ਨੂੰ ਮੱਦੇਨਜ਼ਰ ਰੱਖਦੇ ਹੋਏ ਵੋਟਾਂ ਬਣਾਉਣ ਅਤੇ ਸਿੱਖ ਕੌਮ ਦੇ ਖਜ਼ਾਨੇ ਦੀ ਹੋਰ ਰਹੀ ਲੁੱਟ ਖਸੁੱਟ ਨੂੰ ਬੰਦ ਕਰਨ ਸੰਬੰਧੀ।
ਸ਼੍ਰੀ ਮਾਨ ਜੀਓ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ॥
ਆਪ ਜੀ ਨੂੰ ਇਸ ਮੁਲਕ ਦੇ ਗ੍ਰਹਿ ਵਜ਼ੀਰ ਹੋਣ ਦੀ ਹੈਸੀਅਤ ਵਿੱਚ ਇਸ ਪੱਤਰ ਰਾਹੀਂ ਇਹ ਜਾਣਕਾਰੀ ਦੇਣਾ ਆਪਣਾ ਸਮਾਜਿਕ ਅਤੇ ਇਖਲਾਕੀ ਫਰਜ਼ ਸਮਝਦੇ ਹਾਂ ਕਿ ਇਸ ਮੁਲਕ ਦੇ ਆਜਾਦ ਹੋਣ ਤੋਂ ਪਹਿਲੇ ਅੰਗਰੇਜ਼ ਹਕੂਮਤ ਨੇ ਸਭ ਤੋਂ ਪਹਿਲੇ ਜਮਹੂਰੀਅਤ, ਧਾਰਮਿਕ ਅਤੇ ਇਖਲਾਕੀ ਕਦਰਾਂ ਕੀਮਤਾਂ ਨੂੰ ਕਾਇਮ ਕਰਨ ਹਿੱਤ 1925 ਦੇ ਗੁਰਦੁਆਰਾ ਐਕਟ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਰੂਪ ਦੇ ਕੇ ਸਿੱਖ ਕੌਮ ਦੀ ਇਸ ਪਾਰਲੀਮੈਂਟ ਨੂੰ ਕਾਇਮ ਕੀਤਾ ਸੀ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਜਮਹੂਰੀਅਤ ਢਾਂਚਾ ਕਾਇਮ ਕੀਤਾ ਸੀ। ਉਸ ਤੋਂ 22 ਸਾਲ ਬਾਅਦ 1947 ਵਿੱਚ ਅੰਗਰੇਜਾਂ ਨੇ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਕਰਕੇ ਦੋਵਾਂ ਮੁਲਕਾਂ ਨੂੰ ਜਮਹੂਰੀਅਤ ਪ੍ਰਦਾਨ ਕੀਤੀ ਸੀ। 1950 ਵਿੱਚ ਹਿੰਦੋਸਤਾਨ ਦੇ ਮੁਲਕ ਦੀ ਪਾਰਲੀਮੈਂਟ ਕਾਇਮ ਕਰਕੇ ਦੂਸਰੀ ਜਮਹੂਰੀਅਤ ਵਾਲੀ ਸੰਸਥਾ ਨੂੰ ਹੋਂਦ ਵਿੱਚ ਲਿਆਂਦਾ ਸੀ। ਇਸ ਉਪਰੰਤ ਸੂਬਿਆਂ ਦੀਆਂ ਅਸੈਂਬਲੀਆਂ ਅਤੇ ਹੋਰ ਸੰਸਥਾਵਾਂ ਹੋਂਦ ਵਿੱਚ ਆਈਆਂ। ਸਾਡਾ ਕਹਿਣ ਤੋਂ ਭਾਵ ਹੈ ਕਿ ਅੰਗਰੇਜਾ ਨੇ ਸਭ ਤੋਂ ਪਹਿਲੇ 1925 ਦੇ ਐਕਟ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਰੂਪ ਦਿੱਤਾ ਜਿਸਦੀ ਚੋਣ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਅੱਜ ਤੱਕ ਹਿੰਦੋਸਤਾਨੀ ਵਿਧਾਨ ਦੇ ਅਨੁਸਾਰ ਹੁੰਦਾ ਆ ਰਿਹਾ ਹੈ।
ਪਰ ਸਮੁੱਚੀ ਸਿੱਖ ਕੌਮ ਨੂੰ ਇਹ ਦੁੱਖ ਅਤੇ ਅਫਸੋਸ ਹੈ ਅਤੇ ਵੱਡੀ ਵਿਤਕਰੇ ਵਾਲੀ ਕਾਰਵਾਈ ਹੈ ਕਿ ਜਦੋਂ ਕੋਈ ਪਾਰਲੀਮੈਟ, ਅਸੈਬਲੀ ਜਾਂ ਹੋਰ ਜਮਹੂਰੀਅਤ ਵਾਲੀ ਸੰਸਥਾ ਦੀ ਮਿਆਦ ਖਤਮ ਹੋ ਜਾਂਦੀ ਹੈ, ਉਹ ਲੇਮ ਡੱਕ (Lame Duck) ਵਿੱਚ ਆ ਜਾਂਦੀ ਹੈ। ਉਸਦੇ ਪੁਰਾਣੇ ਅਧਿਕਾਰ, ਹੱਕ ਨਵੀਂ ਚੁਣੀ ਜਾਣ ਵਾਲੀ ਸੰਸਥਾ ਦੀ ਨਵੀ ਚੋਣ ਹੋਣ ਤੱਕ ਮਨਸੂਖ ਕਰ ਦਿੱਤੇ ਜਾਂਦੇ ਹਨ। ਖਤਮ ਹੋਈ ਕਿਸੇ ਵੀ ਪਾਰਲੀਮੈਟ, ਅਸੈਂਬਲੀ ਆਦਿ ਨੂੰ ਕੋਈ ਨਵਾਂ ਕਾਨੂੰਨ ਜਾਂ ਕਿਸੇ ਤਰ੍ਹਾ ਦਾ ਖਰਚ ਕਰਨ ਜਾਂ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੁੰਦਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਿੰਦੋਸਤਾਨ ਦੀ ਪਹਿਲੀ ਜਮਹੂਰੀਅਤ ਵਾਲੀ ਸੰਸਥਾ ਹੈ, ਜੋ ਹਿੰਦੋਸਤਾਨੀ ਕਾਨੂੰਨ ਦੇ ਅਧੀਨ ਹੈ, ਉਸ ਸੰਸਥਾ ਦੇ ਕੰਮ ਕਰਨ, ਖਰਚ ਕਰਨ ਜਾਂ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਆਦਿ ਉੱਤੇ ਰੋਕ ਨਾ ਲਗਾ ਕੇ, ਦਲ ਬਦਲੂ ਕਾਨੂੰਨ ਨੂੰ ਲਾਗੂ ਨਾ ਕਰਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਣ ਦੇ ਕਾਰਨ ਖਾਲੀ ਹੋਈ ਸੀਟ ਉਤੇ ਜ਼ਿਮਨੀ-ਚੋਣ ਨਾ ਕਰਵਾ ਕੇ, ਚੋਣ ਕਰਵਾਉਣ ਦੀ ਵਿਧੀ ਵਿਧਾਨ ਲਾਗੂ ਨਾ ਕਰਕੇ, ਸਿੱਖ ਕੌਮ ਦੀ ਸਹੀ ਪਰਿਭਾਸ਼ਾ ਦੀ ਪਰਿਪੇਖ ਵਿੱਚ ਵੋਟਰ ਸੂਚੀਆਂ ਨਾ ਬਣਾ ਕੇ, ਸਿੱਖਾਂ ਦੇ ਫੋਟੋ ਵਾਲੇ ਵੋਟਰ ਕਾਰਡ ਨਾ ਬਣਾ ਕੇ, ਐਸ ਜੀ ਪੀ ਸੀ ਉੱਤੇ ਕਾਬਿਜ਼ ਬਾਦਲ ਦਲੀਆਂ ਨੂੰ ਆਜਾਦ ਹੱਥ ਦੇ ਕੇ ਮਨਮਾਨੀਆਂ ਕਰਨ ਦੀ ਖੁੱਲ੍ਹ ਦੇ ਕੇ, ਵੋਟਾਂ ਪੈਣ ਦੀ ਆਖਰੀ ਤਰੀਕ ਤੋਂ ਪਹਿਲੇ ਤੱਕ ਵੋਟਾਂ ਬਣਾਉਣ ਦੀ ਹਕੂਮਤ ਪਾਰਟੀ ਨੂੰ ਸਹੂਲਤ ਦੇ ਕੇ ਜਾਅਲੀ ਵੋਟਾਂ ਭੁਗਤਾਉਣ ਨੂੰ ਉਤਸ਼ਾਹਿਤ ਕਰਕੇ ਹਿੰਦੋਸਤਾਨ ਦਾ ਵਿਧਾਨ 1925 ਦੇ ਗੁਰਦੁਆਰਾ ਐਕਟ ਰਾਹੀਂ ਸਿੱਖ ਕੌਮ ਨਾਲ ਇੱਕ ਅਤਿ ਭੱਦਾ ਅਤੇ ਕੋਝਾ ਬੇਇਨਸਾਫੀ ਵਾਲਾ ਮਜ਼ਾਕ ਕਰਦਾ ਆ ਰਿਹਾ ਹੈ। ਇਸ ਤੋਂ ਵੀ ਵੱਡਾ ਦੁਖਾਂਤ ਇਹ ਹੈ ਕਿ ਸਮੁੱਚੀ ਸਿੱਖ ਵੱਲੋਂ ਲੰਮੇ ਸਮੇਂ ਤੋਂ ''ਆਲ ਇੰਡੀਆ ਗੁਰਦੁਆਰਾ ਐਕਟ" ਬਣਾਉਣ ਦੀ ਕੀਤੀ ਜਾ ਰਹੀ ਮੰਗ ਨੂੰ ਨਿਰੰਤਰ ਨਜ਼ਰ ਅੰਦਾਜ਼ ਕਰਦਾ ਆ ਰਿਹਾ ਹੈ। ਅੱਜ ਤੱਕ ਐਸ ਜੀ ਪੀ ਸੀ ਉੱਤੇ ਕਾਬਿਜ਼ ਬਾਦਲ ਦਲ ਦੀ ਇੱਛਾ ਅਨੁਸਾਰ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਦੀ ਨਿਯੁਕਤੀ ਵੀ ਕਰਦਾ ਆ ਰਿਹਾ ਹੈ। ਜਦੋਂ ਕਿ ਸ: ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਦਲ ਇਸ ਮੁਲਕ ਅਤੇ ਵਿਦੇਸਾਂ ਵਿੱਚ ਵੱਸਣ ਵਾਲੀ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਨਹੀਂ ਕਰਦਾ। ਇਹ ਹੋਰ ਵੀ ਵੱਡੀ ਬੇਇਨਸਾਫੀ ਹੈ ਕਿ ਜਿਵੇਂ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਲੈ ਕੇ ਵੋਟਾਂ ਪੋਲਿੰਗ ਹੋਣ ਤੱਕ ਸੰਬੰਧਿਤ ਸੂਬੇ ਦਾ ਸਮੁੱਚਾ ਪ੍ਰਸ਼ਾਸਨ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਦੇ ਅਧੀਨ ਆ ਜਾਂਦਾ ਹੈ, ਉਸੇ ਤਰ੍ਹਾ ਵੋਟਾਂ ਬਣਨ ਦੀ ਮਿਤੀ ਦਾ ਐਲਾਨ ਹੋਣ ਤੋਂ ਲੈ ਕੇ ਵੋਟਾਂ ਬਣਾ ਦੀ ਆਖਰੀ ਤਰੀਕ ਤੱਕ ਸੰਬੰਧਿਤ ਡੀ ਸੀ, ਤਹਿਸੀਲਦਾਰ, ਪਟਵਾਰੀ ਅਤੇ ਹੋਰ ਅਮਲਾ-ਫੈਲਾ ਮੁੱਖ ਚੋਣ ਕਮਿਸ਼ਨਰ ਦੇ ਅਧੀਨ ਹੋਣਾ ਚਾਹੀਦਾ ਹੈ ਤਾਂ ਕਿ ਹਾਕਮ ਜਮਾਤ ਆਪਣੇ ਅਧੀਨ ਕੰਮ ਕਰ ਰਹੇ ਅਮਲੇ ਫੈਲੇ ਦੀ ਦੁਰਵਰਤੋਂ ਕਰਕੇ ਚੋਰ ਦਰਵਾਜ਼ੇ ਰਾਹੀਂ ਆਪਣੇ ਪੱਖ ਵਾਲੀਆਂ ਅਤੇ ਸਿੱਖ ਕੌਮ ਦੀ ਪਰਿਭਾਸਾ ਦੇ ਉਲਟ ਜਾ ਕੇ ਵੋਟਾਂ ਨਾ ਬਣਵਾ ਸਕੇ।
ਆਪ ਜੀ ਨੂੰ ਇਸ ਪੱਤਰ ਰਾਹੀਂ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੀ 22 ਅਗਸਤ 2009 ਨੂੰ ਪੰਜਾਬ ਦੇ ਪ੍ਰਮੁੱਖ ਸ਼ਹਿਰ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਸਿੰਘ ਸਭਾ ਹਰਨਾਮ ਨਗਰ ਵਿਖੇ ਸਿੱਖ ਕੌਮ ਦੇ ਬੁੱਧੀਜੀਵੀਆਂ, ਸਿਰਕੱਢ ਸਖਸੀਅਤਾਂ ਅਤੇ ਸਿੱਖ ਕੌਮ ਦੇ ਨਾਮਵਰ, ਸੁਲਝੇ ਹੋਏ ਗੁਰਸਿੱਖਾਂ ਦੀ ਇੱਕ ਸਾਂਝੀ ਇਕੱਤਰਤਾ ਰੱਖੀ ਸੀ। ਜਿਸ ਵਿੱਚ ਹਰ ਜ਼ਿਲ੍ਹੇ ਤਹਿਸੀਲ ਅਤੇ ਸਬ ਡਵੀਜ਼ਨ ਤੋਂ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਦੇ ਸੰਬੰਧ ਵਿੱਚ ਕੋਈ 5-6 ਘੰਟੇ ਦੀ ਵਿਚਾਰਾਂ ਉਪਰੰਤ ਬਹੁਤ ਹੀ ਅਹਿਮ ਅਤੇ ਚੋਣਾਂ ਨੂੰ ਸਹੀ ਤਰੀਕੇ ਕਰਾਉਣ ਸੰਬੰਧੀ ਸੁਝਾਅ ਤੇ ਵਿਚਾਰ ਪੇਸ਼ ਕੀਤੇ ਸਨ। ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਕਲਮਬੱਧ ਕਰਕੇ ਪਾਰਟੀ ਦੇ ਲੈਟਰਹੈਡ ਉੱਤੇ ਪ੍ਰਕਾਸ਼ਿਤ ਕਰਕੇ ਜਥੇਦਾਰ ਰਣਜੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿੱਚ ਹੋਰ ਸੀਨੀਅਰ ਲੀਡਰਸ਼ਿਪ ਨੇ ਇਸ ਯਾਦਪੱਤਰ ਤੇ ਦਸਤਖਤ ਕਰਦੇ ਹੋਏ 27 ਅਗਸਤ 2009 ਨੂੰ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਚੰਡੀਗੜ੍ਹ ਵਿਖੇ ਇੱਕ ਡੈਪੂਟੇਸ਼ਨ ਦੇ ਰੂਪ ਵਿੱਚ ਮੁਲਾਕਾਤ ਕਰਦੇ ਹੋਏ, ਇਹ ਯਾਦ ਪੱਤਰ ਦਰਜ ਕਰਵਾਇਆ ਸੀ। ਜੋ ਕਿ ਦੇਸ਼ ਵਿਦੇਸ਼ ਵਿੱਚ ਬੈਠੇ ਹਰ ਗੁਰਸਿੱਖ ਦੀਆਂ ਭਾਵਨਾਵਾਂ ਨਾਲ ਸੰਬੰਧਿਤ ਹੈ। ਇਸ ਪੱਤਰ ਦੇ ਨਾਲ ਆਪ ਜੀ ਨੂੰ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ੍ਹ ਨੂੰ ਦਿੱਤੇ ਗਏ ਯਾਦ ૶ ਪੱਤਰ ਦੀ ਨਕਲ ਕਾਪੀ ਵੀ ਨੱਥੀ ਕਰਕੇ ਭੇਜ ਰਹੇ ਹਾਂ। ਕਿਉਂਕਿ ਆਪ ਜੀ ਦੇ ਹੁਕਮ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਅਰੰਭ ਹੋਣਾ ਹੈ ਅਤੇ ਆਪ ਜੀ ਦੀ ਨਿਗਰਾਨੀ ਹੇਠ ਹੀ ਇਹ ਚੋਣਾਂ ਹੋਣੀਆਂ ਹਨ। ਤਾਂ ਜੋ ਆਪ ਜੀ ਸਿੱਖ ਕੌਮ ਦੇ ਮਨਾ ਵਿੱਚ ਉਠ ਰਹੇ ਸ਼ੰਕਿਆਂ, ਸੁਝਾਵਾਂ ਅਤੇ ਤੌਖਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਨੂੰ ਨਿਰਪੱਖਤਾ ਨਾਲ ਸਹੀ ਤਰੀਕੇ ਵੀ ਕਰਵਾ ਸਕੋ ਅਤੇ ਪਿਛਲੇ ਸਮੇਂ ਦੌਰਾਨ ਚੋਣਾਂ ਵੇਲੇ ਰਹਿੰਦੀਆਂ ਕਮੀਆਂ ਨੂੰ ਵੀ ਦੂਰ ਕਰਨ ਦਾ ਅਜਿਹਾ ਪ੍ਰਬੰਧ ਕਰ ਸਕੋ ਕਿ ਕਿਸੇ ਇੱਕ ਵੀ ਸਿੱਖ ਨੂੰ ਚੋਣਾਂ ਵਿੱਚ ਕਿਸੇ ਤਰਾ ਦੀ ਧਾਦਲੀ ਜਾਂ ਜਾਅਲੀ ਵੋਟਾਂ ਭੁਗਤਾਉਣ ਦੀ ਸ਼ੰਕਾ ਬਾਕੀ ਨਾ ਰਹੇ ਅਤੇ ਬੀਤੇ ਸਮੇਂ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਿੱਖ ਕੌਮ ਦੀ ਪਰਿਭਾਸ਼ਾ ਦੇ ਸੰਬੰਧ ਵਿੱਚ ਦਿੱਤੇ ਗਏ ਇਤਿਹਾਸਿਕ ਫੈਸਲੇ ਨੂੰ ਮੁੱਖ ਰੱਖਦੇ ਹੋਏ ਉਸਦੀ ਸਹੀ ਪਰਿਪੇਖਤਾ ਵਿੱਚ ਸਿੱਖ ਕੌਮ ਨਾਲ ਸੰਬੰਧਿਤ ਸਹੀ ਵੋਟਰਾਂ ਦੀ ਹੀ ਵੋਟਰ ਸੂਚੀਆਂ ਬਣਾਉਣ ਦਾ ਪ੍ਰਬੰਧ ਕਰ ਸਕੋ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪ ਜੀ ਤੋਂ ਇਹ ਵੀ ਮੰਗ ਕਰਦਾ ਹੈ ਕਿ ਜੋ ਸਾਡੇ ਵੱਲੋ ਸੂਝਵਾਨ ਸੱਜਣਾਂ ਦਾ ਡੈਪੂਟੇਸ਼ਨ ਜਥੇਦਾਰ ਰਣਜੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਮੁੱਖ ਚੋਣ ਕਮਿਸ਼ਨਰ ਗੁਰਦੁਆਰਾ ਚੋਣਾਂ ਨੂੰ ਚੰਡੀਗੜ੍ਹ ਵਿਖੇ ਮਿਲਿਆ ਹੈ, ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਜਦੋਂ ਇਹ ਡੈਪੂਟੇਸ਼ਨ ਲੋੜ ਮਹਿਸੂਸ ਕਰੇ, ਇਹਨਾਂ ਚੋਣਾਂ ਦੇ ਸੰਬੰਧ ਵਿੱਚ ਆਪ ਜੀ ਨਾਲ ਇੱਕ ਅੱਛੀ ਸਦਭਾਵਨਾ ਭਰੀ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣਕਾਰੀ ਦੇਣ ਲਈ ਉਸੇ ਤਰ੍ਹਾ ਆਪ ਜੀ ਨਾਲ ਵੀ ਮੁਲਾਕਾਤ ਕਰਨੀ ਚਾਹਵੇਗਾ। ਸੋ ਪੂਰਨ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਭੇਜੇ ਜਾ ਰਹੇ ਸਿੱਖ ਕੌਮ ਦੇ ਖਿਆਲਾਤਾਂ ਤੇ ਆਪ ਜੀ ਜਿੱਥੇ ਪੂਰੀ ਸੰਜੀਦਗੀ ਨਾਲ ਗੌਰ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਰਹਿੰਦੀਆਂ ਕਮੀਆਂ ਨੂੰ ਦੂਰ ਕਰਕੇ ਅਤੇ ਉਹਨਾਂ ਦੇ ਸੁਝਾਵਾਂ ਅਨੁਸਾਰ ਚੋਣ ਵਿਧੀ ਦਾ ਪ੍ਰਬੰਧ ਕਰਕੇ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਸਹੀ ਸਮੇਂ ਤੇ ਕਰਵਾਓਗੇ, ਉੱਥੇ ਸਿੱਖ ਕੌਮ ਵੱਲੋਂ ਆਪ ਜੀ ਨਾਲ ਮੁਲਾਕਾਤ ਕਰਨ ਵਾਲੇ ਡੈਪੂਟੇਸ਼ਨ ਨੂੰ ਆਪਣੀ ਸਹੂਲਤ ਦੇ ਮੁਤਾਬਕ ਮੁਲਾਕਾਤ ਦਾ ਸਮਾਂ ਦੇ ਕੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ ਮੌਕਾ ਦੇਵੋਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਆਪ ਜੀ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹੋਵੇਗੀ।
ਪੂਰਨ ਸਤਿਕਾਰ ਅਤੇ ਉਮੀਦ ਸਹਿਤ।
ਗੁਰੂ ਘਰ ਅਤੇ ਪੰਥ ਦਾ ਦਾਸ, ઠ
ਇਕਬਾਲ ਸਿੰਘ ਟਿਵਾਣਾ,
ਸਿਆਸੀ ਅਤੇ ਮੀਡੀਆ ਸਲਾਹਕਾਰ,
ਅਤੇ ਇੰਚਾਰਜ ਗੁਰਦੁਆਰਾ ਚੋਣਾਂ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

**********************

ਸ: ਹਰਮਿੰਦਰ ਸਿੰਘ ਗੋਆ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹ
ਸੁਨਾਮੀ ਲਹਿਰ ਵਾਂਗੂ ਉੱਠੇ ਕੌਮੀ ਜੋਸ਼ ਨੂੰ ਸੰਭਾਲਣ ਦੀ ਲੋੜ ਹੈ।
ਪੰਜਾਬ ਦੇ ਮੋਜੂਦਾ ਹਲਾਤਾਂ ਚੋਂ ਬਹੁਤ ਗੰਭੀਰ ਆਵਾਜ ਆਈ ਹੈੇ। ਇਹ ਆਵਾਜ ਇੱਕ ਜਾਣੀ ਪਛਾਣੀ ਹੈ ਜੋ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ, ਫਿਰ ਭੰਗਾਣੀ ਦੇ ਯੁੱਧ, ਫਿਰ ਸ੍ਰੀ ਆਨੰਦਪੁਰ ਸਾਹਿਬ ਜੀ ਦੇ ਕਿਲੇ ਵਿੱਚੋਂ, ਫਿਰ ਚਮਕੌਰ ਦੀ ਕੱਚੀ ਗੜ੍ਹੀ ਵਿੱਚੋਂ, ਫਿਰ ਖਿਦਰਾਣੇ ਦੀ ਢਾਬ ਚੋਂ, ਫਿਰ ਗੁਰਦਾਸ ਨੰਗਲ ਦੀ ਗੜ੍ਹੀ ਚੋਂ, ਕਾਨੂਵਾਨ ਦੀ ਛੰਭ ਚੋਂ, ਕੁਪਕਲਾਂ ਦੇ ਮੈਦਾਨ ਚੋਂ, ਸਭਰਾਵਾਂ ਦੀ ਜੰਗ ਚੋਂ, ਜਮਰੋਦ ਦੇ ਕਿਲੇ ਚੋਂ, ਅਤੇ ਫਿਰ ਇਹ ਆਵਾਜ ਸ੍ਰੀ ਅਕਾਲ ਤਖਤ ਸਾਹਿਬ ਵਿੱਚੋਂ ਜੂਨ 1984 ਚ' ਆਈ। ਅੱਜ ਫਿਰ ਇਹ ਆਵਾਜ ਚਾਰੇ ਪਾਸੇ ਗੂੰਜ ਰਹੀ ਹੈ। ਇਹ ਆਵਾਜ ਕਿਹੜੀ ਹੈ? ਕਿ ਅਸੀਂ ਗੁਲਾਮ ਨਹੀ ਜੇ ਰਹਿਣਾ। ਇਸ ਆਵਾਜ ਨੂੰ ਸੁਣ ਕਿ ਹਰ ਇੱਕ ਸੱਚਾ ਗੁਰਸਿੱਖ ਸਮਝ ਗਿਆ ਹੋਵੇਗਾ ਕਿ ਇਸਦੇ ਕੀ ਸੰਕੇਤ ਹਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਆਵਾਜ ਨੂੰ ਆਪਣੇ ਦਿਲਾਂ ਅੰਦਰ ਰੀਝ ਨਾਲ ਜਗ੍ਹਾ ਦੇਈਏ। ਸਿੱਖ ਕੌਮ ਦੇ ਦੁੱਖ ਦਰਦ ਨੂੰ ਦਿਲੋਂ ਸਮਝਣ ਵਾਲੇ ਜਥੇਦਾਰਾਂ ਅਤੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਜੂਝ ਰਹੀਆਂ ਸਿੱਖ ਜਥੇਬੰਦੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਜੋ ਇਸ ਸੁਨਾਮੀ ਲਹਿਰ ਵਰਗੀ ਉੱਠੀ ਦਿਲੀ ਚੇਤਨਾ ਦਾ ਇੱਕ ਕਤਰਾ ਪਾਣੀ ਵੀ ਅਜਾਂਈ ਨਹੀ ਜਾਣ ਦੇਣਾ ਚਾਹੀਦਾ। ਸਮਾਂ ਆ ਗਿਆ ਹੈ ਕਿ ਅਸੀਂ ਇਸ ਤੂਫਾਨ ਵਰਗੇ ਕਾਫਲੇ ਨੂੰ ਆਪਣੀ ਕੌਮੀ ਘਰ ਦੀ ਉਸਾਰੀ ਲਈ ਲੈ ਕੇ ਅੱਗੇ ਵਧਣਾ ਹੈ। ਦਾਸ ਬੇਨਤੀ ਕਰਦਾ ਹੈ ਕਿ ਇੱਕ ਕੌਮੀ ਝੰਡੇ ਥੱਲੇ ਇਕੱਠੇ ਹੋ ਕੇ ਇਸ ਕੌਮੀ ਲਹਿਰ ਦੀ ਅਗਵਾਈ ਕਰ ਕੇ ਕੌਮੀ ਨਿਸ਼ਾਨਿਆਂ ਦੀ ਪ੍ਰਾਪਤੀ ਕੀਤੀ ਜਾਵੇ। ਸਾਡੀ ਟੱਕਰ ਕਿਸੇ ਮਾਮੂਲੀ ਧਿਰ ਨਾਲ ਨਹੀ ਸਗੋਂ ਬਹੁਤ ਵੱਡੀ ਤਾਕਤ ਨਾਲ ਹੈ। ਜੋ ਹਿੰਦੁਸਤਾਨ ਦੀ ਜਾਲਮ ਬ੍ਰਾਹਮਣ ਜਮਾਤ ਹੈ ਇਤਿਹਾਸ ਮੁਤਾਬਿਕ ਇਸ ਜਮਾਤ ਨੂੰ ਬਹੁਤ ਭਿਆਨਕ ਨਾਮ ਦਿੱਤੇ ਗਏ ਹਨ ਜਿਵੇਂ ਕਿ ਭੀਸ਼ਨ ਸਰਾਲ ਦੀ ਸੰਘਿਆ ਦਿੱਤੀ ਹੈ ਜੋ ਹੋਰਨਾਂ ਜੀਵਾਂ ਨੂੰ ਸੁੜਕਾ ਮਾਰ ਕੇ ਆਪਣੇ ਅੰਦਰ ਹੜੱਪ ਕਰ ਜਾਂਦੀ ਹੈ, ਕਿਸੇ ਨੇ ਇਸਨੂੰ ਖਾਰੇ ਸਮੁੰਦਰ ਦਾ ਨਾਮ ਦਿੱਤਾ ਹੈ ਜੋ ਹਰ ਵਸਤੂ ਨੂੰ ਗਾਲ ਕੇ ਆਪਣੇ ਅੰਦਰ ਸਮੋਅ ਲੈਂਦਾ ਹੈ, ਕਿਸੇ ਨੇ ਇਸ ਦੀ ਤੁਲਨਾ ਉਸ ਅਮਰ ਵੇਲ ਨਾਲ ਕੀਤੀ ਹੈ ਜੋ ਜਦ ਕਿਸੇ ਦਰਖਤ ਜਾਂ ਬੂਟੇ ਨੂੰ ਇੱਕ ਬਾਰ ਵਲੇਟਾ ਮਾਰ ਲਵੇ ਤਾਂ ਉਸਦੀ ਜਾਨ ਸੂਤ ਕੇ ਛੱਡਦੀ ਹੈ, ਅਤੇ ਕਿਸੇ ਨੇ ਇਸਨੂੰ ਸਪੰਜ ਦਾ ਨਾਮ ਦਿੱਤਾ ਹੈ ਜੋ ਹਰ ਤਰਲ ਪਦਾਰਥ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ ਪਰ ਆਪਣਾ ਸਰੂਪ ਤੇ ਸੁਭਾਅ ਨਹੀ ਤਿਆਗਦੀ। ਸੋ ਹਿੰਦੂ ਧਰਮ ਕਿਸੇ ਦੂਜੇ ਦੇ ਧਰਮ ਨੂੰ ਹਰਗਿਜ਼ ਸਹਿਣ ਨਹੀ ਕਰਦਾ, ਇਸ ਬ੍ਰਾਹਮਣੀ ਲਾਣੇ ਨੇ ਸਿੱਖ ਕੌਮ ਦੇ ਮਹਾਨ ਰੁਹਾਨੀ ਅਤੇ ਰਾਜਸੀ ਕੇਂਦਰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਨੂੰ ਜੂਨ 1984 ਵਿੱਚ ਤੋਪਾਂ ਟੈਂਕਾਂ ਨਾਲ ਢਹਿ ਢੇਰੀ ਕਰ ਕੇ ਹਜਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਤੇ ਹਰ ਘੱਟ ਗਿਣਤੀ ਨੂੰ ਖਤਮ ਕਰਨ ਦੀ ਨੀਅਤ ਨਾਲ ਇਸਨੇ ਜੁਲਮ ਅਤੇ ਜਬਰ ਦੀ ਕੋਈ ਕਸਰ ਨਹੀ ਛੱਡੀ। ਇਸਦੀ ਮਿਸਾਲ ਇਸਲਾਮ ਧਰਮ ਦੀ ਬਾਬਰੀ ਮਸਜਿਦ ਹੈ ਜਿਸਨੂੰ ਹਿੰਦੂਵਾਦ ਦੇ ਗੁੰਡਿਆਂ ਨੇਂ ਸ਼ਰੇਆਮ ਢਹਿ ਢੇਰੀ ਕਰ ਦਿੱਤਾ। ਇਸ ਤੋਂ ਅੱਗੇ ਸਾਰੀਆਂ ਬੇਸ਼ਰਮੀ ਦੀਆਂ ਹੱਦਾਂ ਟੱਪਦੇ ਹੋਏ ਇਸ ਕੌਮ ਨੇ ਇਸਾਈ ਭਾਈਚਾਰੇ ਦੇ ਛੋਟੇ ਛੋਟੇ ਬੱਚਿਆਂ ਸਮੇਤ ਪਰਿਵਾਰਾਂ ਨੂੰ ਜਿੰਦਾ ਜਲਾ ਦਿੱਤਾ। ਪਰ ਖਾਲਸਾ ਜੀ ਖੰਡੇ ਦੀ ਧਾਰ ਚੋਂ ਜਨਮੀ ਸਿੱਖੀ ਨੂੰ ਖਾਣਾ ਅੋਖਾ ਹੀ ਨਹੀ ਸਗੋਂ ਨਾਮੁਨਕਿਨ ਵੀ ਹੈ। ਦਾਸ ਨੇ ਕੁੱਝ ਸਮਾਂ ਪਹਿਲਾਂ ਇੱਕ ਮਹੀਨੇ ਵਾਰ ਛਪਣ ਰਸਾਲੇ ਵਿੱਚ ਸੇਵਕ ਸਿੰਘ ਸ਼ਾਇਰ ਦੀ ਇੱਕ ਸਤਰ ਪੜੀ ਸੀ ਜੋ ਧੁਰ ਅੰਦਰ ਤੱਕ ਹਲੂਣ ਕੇ ਰੱਖ ਗਈ ਜੋ ਇਸ ਤਰਾਂ ਹੈ। ''ਨਹੀ ਮੁਲਕ ਜਿਨ੍ਹਾ ਦਾ ਆਪਣਾ ਹੈ ਧ੍ਰਿਗ ਧ੍ਰਿਗ ਧ੍ਰਿਕਾਰ ਵੇ" ਸੋ ਬਿਨਾ ਆਪਣੇ ਕੌਮੀ ਘਰ ਦੇ ਖਵਾਰੀਆਂ ਹੀ ਖਵਾਰੀਆਂ ਹਨ। ਗੁਰੂ ਕੇ ਸਿੱਖੋ ਚਾਰ ਚਾਰ ਬੰਦਿਆਂ ਦੀਆਂ ਜਥੇਬੰਦੀਆਂ ਬਣਾ ਕੇ ਵੱਖੋ ਵੱਖ ਮਾਰ ਖਾਣ ਦੇ ਰਾਹ ਤੁਰੇ ਹੋਏ ਹਾਂ। ਮੰਨੋ ਜਾਂ ਨਾ ਮੰਨੋ ਸਾਡੇ ਵਿੱਚ ਕੋਈ ਨਾ ਕੋਈ ਘਾਟ ਤਾਂ ਹੈ ਹੀ। ਕਿਸੇ 'ਚ ਆਪਣਾ ਨਾਂ ਚਮਕਾਉਣ ਦੀ ਭੁੱਖ, ਕਿਸੇ ਵਿੱਚ ਕਦੇ ਵੀ ਰਲ ਕੇ ਨਾ ਚੱਲਣ ਦੀ ਘਾਟ, ਕਿਸੇ ਨੂੰ ਡਿਕਟੇਟਰਸ਼ਿਪ ਦੇ ਰੋਗ ਨੇ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ, ਪਰ ਸਾਡੇ ਵੱਡਿਆਂ ਨੇਂ ਤਾਂ ਰਾਜ ਭਾਗ ਲੈ ਕੇ ਵੀ ਸਿੱਕਾ ਗੁਰੂ ਨਾਨਕ ਦੇ ਨਾਮ ਦਾ ਹੀ ਚਲਾਇਆ ਸੀ। ਮਹਾਰਾਜਾ ਰਣਜੀਤ ਸਿੰਘ ਦਾ ਦਰੇ ਖੈਬਰ ਤੱਕ ਰਾਜ ਸੀ ਜਿਸਨੇ ਆਪਣੀ ਸਰਕਾਰ ਦਾ ਨਾਮ ਸਰਕਾਰ-ਏ-ਖਾਲਸਾ ਰੱਖਿਆ ਸੀ। ਸੋ ਗੁਰੂ ਪਿਆਰਿਓ ਸਮੇਂ ਦੀ ਲੋੜ ਹੈ ਕਿ ਛੋਟੀਆਂ ਮੋਟੀਆਂ ਗਲਤੀਆਂ ਤੇ ਗਿਲੇ ਸ਼ਿਕਵੇ ਭੁੱਲ ਕੇ ਇੱਕ ਕਾਫਲੇ ਦੇ ਰੂਪ ਵਿੱਚ ਚੱਲੀਏ। ਸਿੰਘੋ ਸਿੱਖ ਕੌਮ ਦੇ ਆਪੇ ਬਣੇ ਜਰਨੈਲਾਂ, ਜਥੇਦਾਰਾਂ ਨੇਂ ਸਿੱਖ ਕੌਮ ਦੇ ਰੁਹਾਨੀ ਤੇ ਰਾਜਸੀ ਅਤੇ ਆਪਣੇ ਅਮੀਰ ਵਿਰਸੇ ਨੂੰ ਅਤੇ ਪੰਜਾਬ ਦੇ ਬਿਜਲੀ ਪਾਣੀਆਂ ਤੱਕ ਹਿੰਦੋੁਸਤਾਨ ਦੀ ਸਰਕਾਰ ਅੱਗੇ ਗਹਿਣੇ ਰੱਖ ਦਿੱਤੇ ਹਨ। ਮਹਾਨ ਸਿੱਖ ਕੌਮ ਨੂੰ ਇੱਕ ਸਕਉਰਟੀ ਦਸਤਾ ਸਮਝਣ ਵਾਲੀ ਹਿੰਦੂਵਾਦੀ ਸਰਕਾਰ ਅੱਗੇ ਆਪਣੀ ਵੱਧ ਤੋਂ ਵੱਧ ਵਫਾਦਾਰੀ ਨਿਭਾਉਣ ਵਿੱਚ ਇੱਕ ਦੂਜੇ ਤੋਂ ਅੱਗੇ ਹੋ ਕੇ ਅਣਖ ਗੈਰਤ ਦੀਆਂ ਸਾਰੀਆਂ ਹੱਦਾਂ ਟੱਪ ਰਹੇ ਜਥੇਦਾਰਾਂ ਨੂੰ ਲਾਹਣਤ ਦਰ ਲਾਹਣਤ ਹੈ। ਸਾਡਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਢਾਹੁਣ ਵਾਲੀ ਸਣੇ ਇੱਜਤਾਂ ਦੇ ਸਭ ਕੁੱਝ ਲੁੱਟਣ ਵਾਲੀ ਮਨੂੰਵਾਦੀ ਸਰਕਾਰ ਨਾਲ ਸਾਂਝ ਪਿਆਲੀ ਪਾ ਕੇ ਆਪਣੇ ਆਪ ਨੂੰ ਅਕਾਲੀ ਅਖਵਾਉਣ ਵਾਲੇ ਕਿਹੜੀ ਬੱਲੇ ਬੱਲੇ ਮਗਰ ਲੱਗੇ ਹੋਏ ਹਨ। ਜਿਨਾਂ ਨੇ ਸਾਡੀਆਂ ਸ਼ਰੇ ਬਾਜਾਰ ਇੱਜਤਾਂ ਰੋਲੀਆਂ ਤੇ ਪਵਿੱਤਰ ਗੁਰਧਾਮ ਢਾਹੁਣ ਵਾਲੀ ਇੰਦਰਾ ਨੂੰ ਦੁਰਗਾ ਦਾ ਖੇਤਾਬ ਦੇਣ ਵਾਲੇ ਮੰਦਕਰਮੀ ਲੀਡਰਾਂ ਨੂੰ ਗੁਰੂ ਘਰਾਂ ਵਿੱਚ ਸਿਰੋਪੇ ਭੇਂਟ ਕਰ ਕੇ ਬੇ-ਅਣਖੇ ਤੇ ਬੇ-ਗੈਰਤ ਲੀਡਰੋ ਕੀ ਸਾਬਤ ਕਰਨਾਂ ਚਾਹੁੰਦੇ ਹੋ? ਦਾਸ ਵਲੋਂ ਸਿੱਖ ਕੌਮ ਦੀਆਂ ਸੁਹਿਰਦ ਧਿਰਾਂ ਅੱਗੇ ਬੇਨਤੀ ਹੈ ਕਿ ਜੇ ਸਿੱਖ ਕੌਮ ਦਾ ਭਲਾ ਦਿਲੋਂ ਚਾਹੁੰਦੇ ਹੋ ਤਾਂ ਮਰੀ ਹੋਈ ਜਮੀਰ ਵਾਲੇ ਜਥੇਦਾਰਾਂ ਤੇ ਦਿੱਲੀ ਦਰਬਾਰ ਦੇ ਝਾੜੂ ਬਰਦਾਰਾਂ ਦੇ ਜੂਲੇ ਹੇਠੋਂ ਨਿੱਕਲ ਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਧ੍ਰਿਗ ਧ੍ਰਿਕਾਰ ਚੋਂ ਨਿੱਕਲ ਕੇ ਆਪਣੇ ਆਜਾਦ ਮੁਲਕ ਲਈ ਸਾਂਝਾ ਯਤਨ ਕਰੀਏ।
ਗੁਰੂ ਪੰਥ ਦਾ ਦਾਸ
ਸ: ਹਰਮਿੰਦਰ ਸਿੰਘ ਗੋਆ

******************

WISH YOU A VERY HAPPY INDEPENDENCE DAY.

KIND REGARDS,

Arvinder Pal Singh

Daljit Kaur

Royal Travels
Jalandhar
Punjab, INDIA

**************

Dal Khalsa Alliance USA

****************

ਡਾ ਹਰਸ਼ਿੰਦਰ ਕੌਰ, ਐਮ ਡੀ

ਧੰਨਵਾਦ

ਕੌਣ ਕਹਿੰਦਾ ਹੈ ਪੰਜਾਬੀ ਸਿਰਫ ਧੀਆਂ ਨੂੰ ਕੁੱਖ ਵਿਚ ਮਾਰਨਾ ਜਾਣਦੇ ਹਨ ? ਮੈਂ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਸਾਬਤ ਕਰ ਸਕਦੀ ਹਾਂ ਕਿ ਪੰਜਾਬੀ ਆਪਣੀਆਂ ਧੀਆਂ ਉੱਤੇ ਆਈ ਮੁਸ਼ਕਲ ਵੇਖ ਕੇ ਜਾਨ ਤਕ ਵਾਰ ਜਾਂਦੇ ਹਨ। ਮੇਰਾ ਮਸਲਾ ਕਿਉਂਕਿ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਤਕ ਪਹੁੰਚਿਆ ਸੀ, ਇਸੇ ਲਈ ਹਰ ਪਾਸਿਓਂ ਉੱਠੀ ਅਵਾਜ਼ ਉਨ੍ਹਾਂ ਤਕ ਵੀ ਪਹੁੰਚੀ। ਉਨ੍ਹਾਂ ਦੇ ਅਧਿਕਾਰੀ ਹੈਰਾਨ ਸਨ ਕਿ ਪੰਜਾਬ ਦੇ ਨਿੱਕੇ ਜਿਹੇ ਪਿੰਡ ਦੀ ਛੋਟੀ ਜਿਹੀ ਕੁੜੀ ਤੋਂ ਲੈ ਕੇ ਸੱਤ ਸਮੁੰਦਰੋਂ ਪਾਰ ਦੁਨੀਆ ਦੇ ਪਰਲੇ ਕੋਨੇ ਉੱਤੇ ਬੈਠਾ ਪੰਜਾਬੀ ਵੀ ਕਿਵੇਂ ਤੁਹਾਡੇ ਹੱਕ ਵਿਚ ਖਲੋ ਗਿਆ ਹੈ ? ਵੱਖੋ ਵਖ ਕਿੱਤਿਆਂ ਨਾਲ ਸੰਬੰਧਤ ਭਾਵੇਂ ਉਹ ਟਰੱਕ ਚਲਾਉਂਦੇ ਹੋਣ, ਢਾਬੇ ਦੇ ਮਾਲਕ ਹੋਣ, ਡਾਕਟਰ ਸਾਥੀ ਹੋਣ, ਪੁਲਸ ਦੇ ਮਹਿਕਮੇ ਨਾਲ ਸੰਬੰਧਤ ਹੋਣ, ਤਕਨੀਕੀ ਮਾਹਰ ਹੋਣ, ਮੀਡੀਆ ਨਾਲ ਜੁੜੇ ਲੋਕ ਹੋਣ ਜਾਂ ਪੰਜਾਬੀ ਜ਼ਬਾਨ ਨੂੰ ਹਿੱਕ ਨਾਲ ਲਾ ਕੇ ਰੱਖਣ ਵਾਲੇ ਸੂਝਵਾਨ ਲੇਖਕ ਹੋਣ, ਗੱਲ ਕੀ ਹਰ ਪੰਜਾਬੀ ਸੱਚ ਦੀ ਅਵਾਜ਼ ਨੂੰ ਦੱਬੇ ਜਾਣ ਦੇ ਖਿਲਾਫ਼ ਖੜਾ ਹੋਇਆ ਮੈਂ ਵੇਖਿਆ ਹੈ।
ਮੈਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਜਨੇਵਾ ਦੇ ਅਧਿਕਾਰੀ ਨੂੰ ਕੁੱਝ ਦਿਨ ਪਹਿਲਾਂ ਬੜੇ ਫ਼ਖ਼ਰ ਨਾਲ ਦੱਸਿਆ ਸੀ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਪੰਜਾਬੀਆਂ ਬਾਰੇ ਇਕ ਵਖਰੀ ਰਾਇ ਜ਼ਰੂਰ ਬਣ ਜਾਣੀ ਚਾਹੀਦੀ ਹੈ। ਮੇਰੇ ਨਾਲ ਨਿਆਂ ਹੋਵੇ ਜਾਂ ਨਾ ਮੈਨੂੰ ਕੋਈ ਪਰਵਾਹ ਨਹੀਂ ਅਤੇ ਮੈਂ ਅਨਿਆਂ ਅੱਗੇ ਝੁਕਣਾ ਵੀ ਨਹੀਂ ਪਰ ਅੰਤਰਰਾਸ਼ਟਰੀ ਪੱਧਰ ਉੱਤੇ ਸਭ ਨੂੰ ਚਾਨਣਾ ਹੋ ਜਾਣਾ ਚਾਹੀਦਾ ਹੈ ਕਿ ਕਿਸੇ ਪੰਜਾਬ ਦੀ ਧੀ ਉੱਤੇ ਆਈ ਮੁਸ਼ਕਲ ਵੇਖ ਕੇ ਸਾਰੇ ਪੰਜਾਬੀ ਵੀਰ ਭੈਣ ਇਕਜੁੱਟ ਹੋ ਕੇ ਅਵਾਜ਼ ਚੁੱਕਦੇ ਹਨ ਕਿਉਂਕਿ ਪੰਜਾਬੀ ਆਪਣੀਆਂ ਧੀਆਂ ਤਾਂ ਛੱਡੋ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਵੀ ਜਾਨ ਵਾਰ ਦਿੰਦੇ ਹਨ।
ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿੱਥੋਂ ਧੰਨਵਾਦ ਕਰਨਾ ਸ਼ੁਰੂ ਕਰਾਂ। ਜਿਸ ਬਜ਼ੁਰਗ ਜਾਂ ਵੀਰ, ਭੈਣ ਜਾਂ ਬੱਚੀ ਨੂੰ ਮੈਂ ਕਦੇ ਮਿਲੀ ਨਹੀਂ ਸੀ ਅਤੇ ਕਦੇ ਗੱਲ ਵੀ ਨਹੀਂ ਕੀਤੀ ਸੀ, ਉਨ੍ਹਾਂ ਨਾਲ ਵੀ ਅਵਾਜ਼ ਰਾਹੀਂ ਜਾਂ ਕਲਮ ਰਾਹੀਂ ਗੰਢੀ ਸਾਂਝ ਮੈਂ ਮਹਿਸੂਸ ਕੀਤੀ ਹੈ। ਜਿੰਨ੍ਹਾਂ ਦੀ ਅਵਾਜ਼ ਮੇਰੇ ਤਕ ਨਹੀਂ ਪਹੁੰਚੀ, ਉਨ੍ਹਾਂ ਦੀਆਂ ਸ਼ੁਭ ਇਛਾਵਾਂ ਦੀਆਂ ਤਰੰਗਾਂ ਵੀ ਮੇਰੇ ਤਕ ਪਹੁੰਚੀਆਂ ਹਨ।
ਮੀਡੀਆ ਦੇ ਵੀਰਾਂ ਭੈਣਾਂ ਦਾ ਸ਼ੁਕਰੀਆ ਕਰਨਾ ਤਾਂ ਹੁਣ ਮੈਂ ਛੱਡ ਹੀ ਦਿੱਤਾ ਹੈ ਕਿਉਂਕਿ ਮੈਨੂੰ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਕਿ ਮੈਂ ਕਿੰਨਾ ਵੀ ਜ਼ੋਰ ਲਾ ਲਵਾਂ, ਉਨ੍ਹਾਂ ਦਾ ਦੇਣਾ ਮੈਂ ਕਿਸੇ ਵੀ ਜਨਮ ਵਿਚ ਨਹੀਂ ਦੇ ਸਕਦੀ।
ਆਪਣੇ ਸਾਥੀ ਡਾਕਟਰਾਂ ਵੱਲੋਂ ਮਿਲੇ ਨਿੱਘੇ ਸਹਿਯੋਗ ਬਾਰੇ ਜ਼ਿਕਰ ਨਾ ਕਰਾਂ ਤਾਂ ਵੀ ਮਾੜੀ ਗੱਲ ਹੈ। ਸਾਹਿਤ ਸਭਾਵਾਂ ਨਾਲ ਜੁੜੇ ਸਤਿਕਾਰਤ ਸੱਜਣ, ਬੁੱਧੀਜੀਵੀਆਂ ਅਤੇ ਅਧਿਆਪਨ ਕਿੱਤੇ ਨਾਲ ਜੁੜੇ ਯੂਨੀਵਰਸਿਟੀਆਂ, ਕਾਲਜਾਂ ਦੇ ਪ੍ਰੋਫ਼ੈੱਸਰਾਂ ਅਤੇ ਸਕੂਲਾਂ ਦੇ ਟੀਚਰਾਂ ਵੱਲੋਂ ਮਿਲਿਆ ਤਗੜਾ ਹੁੰਗਾਰਾ ਮੇਰੇ ਅੰਦਰ ਹਿੰਮਤ ਬਣਾਈ ਰੱਖਣ ਵਿਚ ਸਹਾਈ ਹੋਇਆ ਹੈ।
ਕਾਲਜਾਂ ਵਿਚ ਪੜ੍ਹ ਰਹੀਆਂ ਕੁੜੀਆਂ ਵੱਲੋਂ ਕਾਲੇ ਰਿਬਨ ਬੰਨ੍ਹ ਕੇ ਮੇਰਾ ਸਾਥ ਦੇਣ ਦਾ ਐਲਾਨ ਵੀ ਮੇਰੇ ਤਕ ਪਹੁੰਚਿਆ ਹੈ। ਇਸ ਲਈ ਜੇ ਮੈਂ ਉਨ੍ਹਾਂ ਬੱਚੀਆਂ ਦਾ ਸ਼ੁਕਰੀਆ ਨਾ ਕਰਾਂ ਤਾਂ ਬੇਇਨਸਾਫੀ ਹੋਵੇਗੀ। ਮੈਂ ਉਨ੍ਹਾਂ ਨੂੰ ਵੀ ਇਕ ਸੁਣੇਹਾ ਦੇਣਾ ਚਾਹੁੰਦੀ ਹਾਂ ਕਿ ਮੁਸ਼ਕਲ ਵੇਖ ਕੇ ਕਦੇ ਘਬਰਾਉਣਾ ਨਹੀਂ ਚਾਹੀਦਾ। ਇਕਜੁਟ ਹੋ ਕੇ ਮੁਸ਼ਕਲ ਦਾ ਸਾਹਮਣਾ ਕੀਤਾ ਜਾਏ ਤਾਂ ਅੜਚਨ ਅਸਾਨੀ ਨਾਲ ਪਾਰ ਹੋ ਜਾਂਦੀ ਹੈ।
ਵਤਨੋਂ ਪਾਰ ਬੈਠੇ ਪੰਜਾਬੀਆਂ ਦਾ ਧੰਨਵਾਦ ਕਰਨ ਲਈ ਮੈਨੂੰ ਨਵੇਂ ਸ਼ਬਦ ਘੜ੍ਹਨੇ ਪੈਣਗੇ ਕਿਉਂਕਿ ਜਿਸ ਜ਼ੋਰ ਸ਼ੋਰ ਅਤੇ ਦਲੇਰੀ ਨਾਲ ਉਹ ਦਿਨ ਰਾਤ ਮੇਰੇ ਬਾਰੇ ਸੋਚ ਕੇ ਫਿਕਰਮੰਦ ਹੁੰਦੇ ਰਹੇ ਅਤੇ ਦੁਨੀਆ ਦੇ ਹਰ ਕੋਨੇ'ਚੋਂ ਆਵਾਜ਼ ਚੁੱਕਦੇ ਰਹੇ ਅਤੇ ਮੇਰਾ ਮਨੋਬਲ ਵਧਾਉਂਦੇ ਰਹੇ, ਉਸ ਦਾ ਸ਼ੁਕਰੀਆ ਕਰਨ ਲਈ ਤਾਂ ਹੁਣ ਉਹ ਹੀ ਦੱਸਣ ਮੈਂ ਕਿਹੜੇ ਨਵੇਂ ਸ਼ਬਦ ਚੁਣ ਕੇ ਲਿਆਵਾਂ ?
ਹੁਣ ਮੈਨੂੰ ਤੁਸੀਂ ਹੀ ਦੱਸੋ ਕਿ ਮੈਂ ਉਸ ਅੱਠਵੀਂ ਜਮਾਤ ਵਿਚ ਪੜ੍ਹਦੀ ਬੱਚੀ ਦਾ ਸ਼ੁਕਰੀਆ ਕਿਵੇਂ ਕਰਾਂ ਜਿਸਦਾ ਰੋਂਦੀ ਦਾ ਮੈਨੂੰ ਫੋਨ ਆਇਆ ਸੀ, ''ਤੁਸੀਂ ਮੇਰੀ ਸਕੂਲ ਦੀ ਫੀਸ ਭਰੀ ਸੀ ਤੇ ਜੇ ਹੁਣ ਤੁਸੀਂ ਵੀ ਨੌਕਰੀ ਨਹੀਂ ਕਰੋਗੇ ਤਾਂ ਮੇਰਾ ਕੀ ਬਣੇਗਾ ? ਤੁਹਾਡੇ ਉੱਤੇ ਹੋਈ ਕਾਰਵਾਈ ਕਾਰਣ ਮੈਂ ਅੱਜ ਨਾਸ਼ਤਾ ਕੀਤੇ ਬਗ਼ੈਰ ਸਕੂਲ ਗਈ ਹਾਂ। ਕੋਈ ਹੋਰ ਤੁਹਾਡੇ ਨਾਲ ਹੋਵੇ ਜਾਂ ਨਾ, ਮੈਂ ਤੁਹਾਡੇ ਨਾਲ ਹਾਂ।''
ਜੇ ਇਸ ਮੌਕੇ ਕਿਤੇ ਗਲਤੀ ਨਾਲ ਕਿਸੇ ਦਾ ਜ਼ਿਕਰ ਕੀਤੇ ਬਿਨਾਂ ਮੈਂ ਰਹਿ ਗਈ ਹੋਵਾਂ ਤਾਂ ਦਿਲੋਂ ਮੁਆਫੀ ਮੰਗਦੀ ਹਾਂ ਅਤੇ ਇਕ ਵਾਰ ਫੇਰ ਸਾਰੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵੀਰਾਂ ਭੈਣਾਂ ਅਤੇ ਸੱਤ ਸਮੁੰਦਰੋਂ ਪਾਰ ਵਸਦੇ ਵੀਰਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
ਮਾਨਯੋਗ ਮੁਖ ਮੰਤਰੀ ਸਾਹਿਬ ਦਾ ਵੀ ਮੈਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਕ ਪੰਜਾਬ ਦੀ ਧੀ ਨਾਲ ਹੁੰਦੀ ਬੇਇਨਸਾਫੀ ਉੱਤੇ ਠੱਲ ਪਾਈ ਹੈ। ਮਹਾਰਾਣੀ ਪ੍ਰਨੀਤ ਕੌਰ ਜੀ, ਵਿਦੇਸ਼ ਰਾਜ ਮੰਤਰੀ ਵੱਲੋਂ ਮਿਲੇ ਸਹਿਯੋਗ ਲਈ ਵੀ ਮੈਂ ਬਹੁਤ ਧੰਨਵਾਦੀ ਹਾਂ।
ਮੈਨੂੰ ਇਹ ਸਮਝਾਇਆ ਗਿਆ ਹੈ ਕਿ ''ਨਿਵੈ ਸੁ ਗਉਰਾ ਹੋਇ''।
ਇੱਕ ਗੱਲੋਂ ਤਾਂ ਮੈਂ ਬੀਬੀ ਪੀ ਸਿਰੀਵਾਸਤਵ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਸੇ ਸਦਕਾ ਅਸੀਂ ਪੰਜਾਬੀ ਦੁਨੀਆ ਭਰ ਵਿਚ ਇਹ ਸਾਬਤ ਕਰ ਸਕੇ ਹਾਂ ਕਿ ਅਸੀਂ ਸਾਰੇ ਇਕਜੁੱਟ ਹਾਂ ਅਤੇ ਦੁਨੀਆ ਦੀ ਕੋਈ ਤਾਕਤ ਸਾਡੇ ਵੱਲ ਕੈਰੀ ਅੱਖ ਨਾਲ ਤਕ ਵੀ ਨਹੀਂ ਸਕਦੀ। ਅਸੀਂ ਪੰਜਾਬੀ ਆਪਣੇ ਦੇਸ ਉੱਤੇ ਜਾਨ ਵਾਰਨਾ ਵੀ ਜਾਣਦੇ ਹਾਂ ਅਤੇ ਆਪਣੀਆਂ ਧੀਆਂ ਭੈਣਾਂ ਨੂੰ ਬਚਾਉਣਾ ਵੀ !
ਹੁਣ ਤਾਂ ਮੇਰੀ ਇੱਕੋ ਤਮੰਨਾ ਬਾਕੀ ਰਹਿ ਗਈ ਹੈ ਕਿ ਇਕ ਵਾਰ ਫੇਰ ਯੂ ਼ਐਨ ਼ਵਿਚ ਜਾਵਾਂ ਅਤੇ ਅਗਲੀ ਵਾਰ ਫੇਰ ਆਪਣੀ ਮਾਂ ਬੋਲੀ ਪੰਜਾਬੀ ਵਿਚ ਬੋਲ ਕੇ, ਉਸਦਾ ਦੁਬਾਰਾ ਝੰਡਾ ਫਹਿਰਾ ਕੇ ਇਹ ਸਾਬਤ ਕਰ ਕੇ ਆਵਾਂ ਕਿ ਹੁਣ ਪੰਜਾਬੀ ਦੁਨੀਆ ਭਰ ਵਿਚ ਕੁਖ ਵਿਚ ਧੀਆਂ ਬਚਾਉਣ ਵਿਚ ਮੋਹਰੀ ਬਣ ਚੁੱਕੇ ਹਨ।

ਜੈ ਪੰਜਾਬ ! ਜੈ ਪੰਜਾਬੀ ! ਜੈ ਪੰਜਾਬੀਅਤ !
ਡਾ ਹਰਸ਼ਿੰਦਰ ਕੌਰ, ਐਮ ਡੀ ,
ਬੱਚਿਆਂ ਦੀ ਮਾਹਿਰ,

***************

ਗੁਰਮਤਿ ਸੰਚਾਰ ਸਭਾ (ਜਰਮਨੀ)

ਅਸੀਂ ਤੇ ਸਾਡਾ ਵਿਰਸਾ

ਇੱਕੀਵੀਂ ਸਦੀ ਦਾ ਆਗਾਜ਼ ਹੋਏ ਨੂੰ ਇੱਕ ਦਹਾਕਾ ਬੀਤਣ ਨੂੰ ਜਾ ਰਿਹਾ ਹੈ। ਇਲੈਕਟ੍ਰੌਨਿਕ ਟੈਕਨੌਲੌਜੀ ਨੇ ਇਸ ਦਹਾਕੇ ਵਿਚ ਲਗਪਗ ਪਿਛਲੀ ਅੱਧੀ ਸਦੀ ਜਿੰਨੀ ਤ੍ਰੱਕੀ ਕਰ ਲਈ ਹੈ। ਇੰਟ੍ਰਨੈਟ ਦੇ ਜ਼ਰੀਏ ਅੱਜ ਦੇ ਮਨੁੱਖੀ ਭਾਈਚਾਰੇ ਦੀ ਇੱਕ ਦੂਜੇ ਨਾਲ ਸਾਂਝ ਇੰਨੀ ਆਸਾਨ ਹੋ ਗਈ ਹੈ ਕਿ ਪੁੱਛੋ ਕੁਝ ਨਾ। ਸੱਤਰ ਸਾਲਾਂ ਤੋਂ ਉੱਪਰ ਉਮਰ ਵਾਲੇ ਲੋਕਾਂ ਲਈ ਇਸ ਨਵੀਂਨਤਾ ਦੀ ਨਾ ਤਾਂ ਕਿਆਸਰਾਈ ਲੌਣੀ ਸੌਖੀ ਹੈ ਅਤੇ ਨਾ ਲਾਭ ਉਠੌਣਾ ਹੀ ਇੰਨਾ ਸੌਖਾ ਹੈ। ਕਹਿਣ ਤੋਂ ਭਾਵ ਜਿੰਨੀ ਤੇਜ਼ੀ ਨਾਲ ਸਮਾਂ ਬਦਲਿਆ ਹੈ ਓਨੀਂ ਤੇਜ਼ੀ ਨਾਲ ਅਸੀਂ, ਸਮੂਹਿਕ ਤੌਰ ਤੇ, ਸਿੱਖ ਨਹੀਂ ਬਦਲੇ ਅਤੇ ਨਾ ਹੀ ਅਸੀਂ ਆਪਣੇ ਧਰਮ ਪ੍ਰਚਾਰ ਕਰਨ ਦੇ ਢੰਗ ਤ੍ਰੀਕੇ ਹੀ ਬਦਲ ਸਕੇ ਹਾਂ। ਅਸੀਂ ਗੁਰਦਵਾਰੇ ਦਾ ਗ੍ਰੰਥੀ ਹਾਲੇ ਵੀ ਚਾਰ ਪੰਜ ਜਮਾਤਾਂ ਪੜਿਆ ਹੀ ਢੂੰਡ ਕੇ ਲਿਔਂਦੇ ਹਾਂ। ਇਸ ਤਰਾਂ ਅਸੀਂ ਤਰੱਕੀ ਨਹੀਂ ਕਰ ਸਕਾਂਗੇ। ਕੀ ਅਸੀਂ ਅਜੋਕੇ ਸਮੇਂ ਦੇ ਹਾਣ ਦੇ ਬਣਨਾ ਨਹੀਂ ਚਾਹੁੰਦੇ? ਸਾਡੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਸਿੱਖੀ ਦੇ ਪ੍ਰਚਾਰ ਨੂੰ ਪ੍ਰਚੰਡ ਕਰਨ ਲਈ ਨਵੀਂ ਤਕਨੀਕ ਅਪਣੌਨ ਅਤੇ ਗੁਰਦਵਾਰੇ ਦੀ ਰਸਮੀਂ ਸੇਵਾ ਸੰਭਾਲ ਲਈ ਪੜ੍ਹੇ ਲਿਖੇ, ਜੋ ਕੰਪਿਊਟਰ ਦੀ ਵਰਤੋਂ ਕਰਨੀ ਜਾਣਦੇ ਹੋਣ, ਸੇਵਾਦਾਰ ਲਿਔਣ ਤਾਂ ਕਿ ਉਹ ਬੱਚਿਆਂ ਨੂੰ ਨਵੇਂ ਜ਼ਮਾਨੇ ਅਨੁਸਾਰ ਧਾਰਮਿਕ/ਇਤਿਹਾਸਕ ਜਾਣਕਾਰੀ ਦੇਣ ਦੇ ਕਾਬਲ ਹੋਣ। ਕੀ ਅਸੀਂ ਧਰਮ ਨੂੰ ਫਾਲਤੂ ਚੀਜ਼ ਸਮਝ ਕੇ ਕਦੀ ਕਦਾਈਂ ਸਿਰਫ ਰਸਮੀ ਤੌਰ ਤੇ ਤਾਂ ਨਹੀਂ ਨਿਭਾ ਰਹੇ? ਗੁਰੂ ਜੀ ਤਾਂ ਆਖ ਰਹੇ ਹਨ ਕਿ ਬਿਨੁ ਸਬਦੈ ਬਿਰਥਾ ਜਨਮੁ ਗਵਾਇਆ॥ (ਪੰਨਾ 362)। ਕੀ ਕਾਰਨ ਹਨ ਸਾਡੇ ਇਸ ਅਵੇਸਲੇਪਣ ਦੇ? ਸਾਡੇ ਦਾਨਿਸ਼ਵਰ ਵੀਰਾਂ ਨੂੰ ਇਸ ਪਾਸੇ, ਬੇਨਤੀ ਹੈ, ਜ਼ਰੂਰ ਧਿਆਨ ਦੇਣਾ ਅਤੇ ਅੱਗੇ ਔਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਭੀ ਮੌਜੂਦਾ ਦੌਰ ਦੀ ਹਮਸਫਰ ਬਣ ਸਕੇ।
ਕਿਸੇ ਗੁਰਦਵਾਰੇ ਜਾ ਕੇ ਵੇਖ ਲਓ ਦਸਤਾਰਾਂ ਵਾਲੇ ਵੀਰ ਆਟੇ ਵਿਚ ਲੂਣ ਬਰਾਬਰ ਹੀ ਦਿਖਾਈ ਦੇਣਗੇ ਇਸੇ ਤਰਾਂ ਬੀਬੀਆਂ ਵੀ ਵਿਰਲੀਆਂ ਹੀ ਹੋਣਗੀਆਂ ਜਿਹਨਾਂ ਨੇ ਆਪਣੇ ਕੇਸ ਪੂਰੇ ਰੱਖਿਓ ਹੋਣਗੇ। ਸਿੱਖ ਧਰਮ ਦੇ ਮੋਢੀਆਂ ਨੇ ਆਪਣੇ ਪੈਰੋਕਾਰਾਂ ਜਾਣੀ ਸਿੱਖਾਂ ਨੂੰ ਕੇਸ ਜਿਉਂ ਦੇ ਤਿਉਂ ਰੱਖਣ ਦੀ ਤਾਕੀਦ ਕੀਤੀ ਹੋਈ ਹੈ।ਸੋਹਣੇ ਨਕ ਜਿਨ ਲੰਮੜੇ ਵਾਲਾ (ਪੰਨਾ 566)। ਜਿਸ ਉੱਪਰ ਦ੍ਰਿੜਤਾ ਨਾਲ ਪੈਹਰਾ ਦਿੰਦੇ ਹੋਏ ਅਨੇਕਾਂ ਗੁਰਸਿੱਖਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸ਼ਹੀਦ ਭਾਈ ਤਾਰੂ ਸਿੰਘ ਜੀ (ਜਿਸ ਸੂਰਮੇ ਨੇ ਖੁਦ ਜਲਾਦ ਨੂੰ ਕੇਸਾਂ ਨੂੰ ਕਟਣ ਦੀ ਥਾਂਹ ਚਮੜੀ ਸਣੇ ਪੂਰੀ ਖੋਪੜੀ ਉਤਾਰ ਦੇਣ ਦੀ ਬੇਨਤੀ ਕੀਤੀ ਸੀ) ਦੀ ਕੇਸਾਂ ਦੇ ਸਤਿਕਾਰ ਨੂੰ ਕਾਇਮ ਰਖਣ ਲਈ ਲਾਸਾਨੀ ਸ਼ਹਾਦਿਤ ਰਹਿੰਦੀ ਦੁਨੀਆਂ ਤੱਕ ਹਰ ਸਿੱਖ ਲਈ ਚਾਨਣ ਮੁਨਾਰੇ ਵਾਂਗ ਹੈ। ਪਰ ਅਫਸੋਸ ਅੱਜ ਪੰਜਾਬ ਵਿਚ ਦਸਤਾਰਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ।ਪੰਜਾਬ ਦੇ ਪਿੰਡਾਂ ਵਿਚ ਦਸਤਾਰਧਾਰੀ ਸਿੱਖ ਉਂਗਲਾਂ ਤੇ ਗਿਣੇ ਜਾਂਣ ਵਾਲੇ ਹੀ ਮਿਲਣਗੇ ਉਹ ਵੀ ਪੰਜਾਹ ਸਾਲਾਂ ਤੋਂ ਉੱਪਰ ਦੇ, ਨੌਜਵਾਂਨ ਤਾਂ ਸ਼ਾਇਦ ਗਲਤੀ ਨਾਲ ਹੀ ਕੋਈ ਮਿਲੇ। ਸਾਡੀ ਇਸ ਕਮਜ਼ੋਰੀ ਦੇ ਨਤੀਜੇ ਕਾਰਨ ਹੀ ਦੇਸ਼ ਵਿਦੇਸ਼ ਵਿਚ ਕਈ ਜਗ੍ਹਾ ਦਸਤਾਰ ਸਜੌਣ ਉੱਪਰ ਪਾਬੰਦੀਆਂ ਭੀ ਲੱਗ ਰਹੀਆਂ ਹਨ ਪਰ ਅਸੀਂ ਬੇ-ਖਬਰ ਹਾਂ। ਪੰਜਾਬੋਂ ਬਾਹਰ ਸਥਾਨਕ ਪ੍ਰਭਾਵ ਕਰਕੇ ਅਤੇ ਵਿਦੇਸ਼ਾਂ ਵਿਚ ਖਾਸ ਕਰਕੇ ਪਛਮੀਂ ਸੱਭਿਅਤਾ ਦੇ ਅਸਰ ਕਾਰਨ ਇਸ ਨੂੰ ਅਪਣੌਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੈ।
ਅਸੀਂ ਬਹੁਤੇ ਸਿੱਖ ਮਾਪਿਆਂ ਨੂੰ (ਭਾਈ ਤਾਰੂ ਸਿੰਘ ਦੀ ਮਿਸਾਲ ਨੂੰ ਅਣਗੌਲਦਿਆਂ) ਬੱਚਿਆਂ ਨੂੰ ਕੇਸ ਕਤਲ ਕਰੌਣ ਲਈ ਸਲਾਹ ਦਿੰਦੇ ਸੁਣਿਆ ਹੈ। ਅਖੇ ਵਡੇ ਹੋ ਕੇ ਆਪੇ ਰੱਖ ਲੈਣਗੇ, ਪਰ ਵਡੇ ਹੋ ਕੇ ਕਿਸ ਨੇ ਰੱਖਣੇ ਹਨ! ਇਹ ਹੈ ਸਾਡੇ ਵਿਚ ਆਈ ਨਿਘਾਰ ਦੀ ਹੱਦ। ਜਿਸ ਬੱਚੇ ਨੂੰ ਉਸਦੇ ਮਾਂ-ਬਾਪ ਖੁਦ ਕੇਸ ਕਤਲ ਕਰੌਣ ਲਈ ਕਹਿਣਗੇ ਉਸ ਦੇ ਦਿਲ ਜਾਂ ਮਨ ਵਿਚ ਕੇਸਾਂ ਲਈ ਸਤਿਕਾਰ ਕਰਨ ਦਾ ਚਾਅ ਕਿਵੇਂ ਪੈਦਾ ਹੋਵੇਗਾ। ਇਸ ਤਰਾਂ ਅਸੀਂ ਅਣਜਾਣੇ ਵਿਚ ਸਿੱਖੀ ਦੀ ਕੁਦਰਤੀ ਤੇ ਮੁਢਲੀ ਰਹਿਤ ਜੋ ਸਿੱਖ ਦੀ ਪਹਿਲੀ ਪਛਾਣ ਵੀ ਹੈ ਦਾ ਖੁਰਾ ਖੋਜ ਮਿਟੌਣ ਲਈ ਖੁਦ ਹੀ ਜ਼ਿੰਮੇਵਾਰ ਹਾਂ। ਇਸ ਲਈ ਅਸੀਂ ਹਰ ਉਸ ਵਿਅਕਤੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਜੋ ਗੁਰੂ ਗ੍ਰੰਥ ਸਹਿਬ ਨੂੰ ਆਪਣਾ ਇਸ਼ਟ ਮੰਨਦਾ ਹੈ ਕਿ ਸਿੱਖੀ ਦੀ ਕੁਦਰਤ ਵਲੋਂ ਬਖਸ਼ੀ ਹੋਈ ਪਹਿਲੀ ਪਛਾਣ (ਕੇਸ) ਨੂੰ ਬਰਕਰਾਰ ਰੱਖਣ ਲਈ ਹਰ ਸਿੱਖ ਪ੍ਰੀਵਾਰ ਆਪਣੇ ਬੱਚੇ/ਬੱਚੀਆਂ ਦੇ ਮਨਾਂ ਵਿਚ ਕੇਸਾਂ ਪ੍ਰਤੀ ਪ੍ਰੇਮ-ਭਾਵ ਅਤੇ ਸਤਿਕਾਰ ਬਚਪਨ ਤੋਂ ਹੀ ਭਰਨ।ਨਾਲ ਨਾਲ ਬੱਚਿਆਂ ਨੂੰ ਗੁਰ ਅਤੇ ਸਿੱਖ ਇਤਿਹਾਸ ਦੀ ਸੰਖੇਪ ਜਾਣਕਾਰੀ ਭੀ ਜ਼ਰੂਰ ਦੇਣ।(ਭੈ ਤੇ ਨਿਰਭਉ ਹੋਇ ਬਸਾਨਾ (ਪੰਨਾ 285) ਏਸ ਤਰਾਂ ਉਹ ਡਰਾਂ ਵਿਚੋਂ ਨਿਕਲ ਵਡੇ ਹੋ ਕੇ ਨਿਰਭੈਤਾ ਨਾਲ ਸਿੱਖੀ ਦੀ ਇਸ ਕੁਦਰਤੀ ਪਛਾਣ ਨੂੰ ਸਵੀਕਾਰਨਗੇ, ਸਤਿਕਾਰਨਗੇ ਅਤੇ ਕੇਸਾਂ ਨੂੰ ਢਕਣ ਲਈ ਦਸਤਾਰ ਜਾਂ ਦੁਪੱਟੇ ਦੀ ਵਰਤੋਂ ਕਰਕੇ ਇਸਦੀ ਦੂਰੋਂ ਪਛਾਣਕ ਚਿੰਨ੍ਹ ਦੀ ਹੋਂਦ ਨੂੰ ਕਇਮ ਰੱਖਣ ਵਿਚ ਇਸਦੇ ਝੰਡਾ-ਬਰਦਾਰ ਜਾਂ ਨਿਸ਼ਾਨਚੀ ਬਣਨਗੇ। ਇਹ ਸਾਡੇ ਵਾਸਤੇ ਮਾਣ ਵਾਲੀ ਗਲ ਹੋਵੇਗੀ।
ਯਾਦ ਰਹੇ ਕਿ ਬ੍ਰਾਹਮਣ ਆਪਣੇ ਬੱਚੇ ਦੇ ਪਹਿਲੇ ਕੇਸਾਂ ਨੂੰ ਕਟਣ ਵਾਲੀ ਰਸਮ ਨੂੰ ਭੱਦਣ ਕਰਨਾਂ ਆਖਦਾ ਹੈ ਜੋ ਉਸ ਦਾ ਧਾਰਮਿਕ ਫਰਜ਼ ਹੈ। ਪਰ ਸਾਡੇ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਜੇ ਮੇਰਾ ਸਿੱਖ ਬ੍ਰਾਹਮਣ ਦੀ ਰੀਤ ਕਰੇਗਾ ਤਾਂ ਮੈ ਇਸ (ਸਿੱਖ) ਦੀ ਪ੍ਰਤੀਤ ਨਹੀਂ ਕਰਾਂਗਾ। ਹੁਣ ਸਿੱਖ ਨੇ ਖੁਦ ਸੋਚਣਾ ਹੈ ਕਿ ਉਸਨੇ ਗੁਰੂ ਤੋਂ ਪ੍ਰਤੀਤ ਕਰੌਣੀ ਹੈ ਜਾਂ ਨਹੀਂ!
ਗੁਰਮਤਿ ਸੰਚਾਰ ਸਭਾ (ਜਰਮਨੀ)

*************************

ਸ਼ਿਵਚਰਨ ਜੱਗੀ ਕੁੱਸਾ ਲੰਡਨ

ਐੱਸ ਅਸ਼ੋਕ ਭੌਰਾ ਦਾ ਨੰਬਰ ਮੇਰੇ ਕੋਲ਼ ਹੈ!
ਪਿਆਰੇ ਬਾਈ ਅਮਰਜੀਤ ਸਿੱਧੂ,
ਨਿੱਘੀ ਯਾਦ ਪੁੱਜੇ!
ਆਪ ਜੀ ਵੱਲੋਂ ਲੱਗੀ ''ਅਣੋਖੀ ਖ਼ਬਰ: ਪੁਰਾਣੀਆਂ ਯਾਦਾਂ ਦੇ ਕੁਝ ਪਲ'' ਪੜ੍ਹੀ। ਹੋਰਾਂ ਨੂੰ ਤਾਂ ਮੈਂ ਨਹੀਂ ਜਾਣਦਾ, ਪਰ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਐੱਸ ਅਸ਼ੋਕ ਭੌਰਾ ਮੇਰਾ ਜਿਗਰੀ ਮਿੱਤਰ ਹੈ! ਅਗਰ ਆਪ ਨੂੰ ਜਾਂ ਬਾਈ ਭਰੋਲੀ ਨੂੰ ਐੱਸ. ਅਸ਼ੋਕ ਭੌਰਾ ਦਾ ਨੰਬਰ ਲੋੜੀਦਾ ਹੋਵੇ ਤਾਂ ਤੁਸੀਂ ਮੈਨੂੰ ਮੇਰੇ ਸੈੱਲ ਫ਼ੋਨ 'ਤੇ (0044) 7853 317 891 ਫ਼ੋਨ ਕਰ ਲੈਣਾ।
ਆਪ ਜੀ ਦਾ ਨਿੱਕਾ ਵੀਰ,
ਸ਼ਿਵਚਰਨ ਜੱਗੀ ਕੁੱਸਾ
ਲੰਡਨ

 

ਹੋਰ ਪਾਠਕਾਂ ਦੇ ਪੱਤਰ