ਕਿਸ਼ਤ 19

ਦੋ ਹਫ਼ਤੇ ਬੀਤ ਗਏ।
ਗਿੱਲ ਅਤੇ ਢਿੱਲੋਂ ਵੱਲੋਂ ਬਾਈ ਹੋਰੀਂ ਡੱਕੇ ਭੰਨੀਂ ਬੈਠੇ ਸਨ।
-''ਇੰਡੀਆ!'' ਹਬਸ਼ੀ ਖੁਸ਼ ਹੋਇਆ ਆਇਆ। ਉਹ ਸਾਰੇ ਭਾਰਤੀਆਂ ਨੂੰ 'ਇੰਡੀਆ' ਆਖ ਕੇ ਹੀ ਬੁਲਾਉਂਦਾ ਸੀ। ਉਸ ਨੂੰ ਪਹਿਲੀ ਵਾਰ ਖੁਸ਼ ਦੇਖ ਕੇ ਸਾਰੇ ਖੁਸ਼ ਜਿਹੇ ਹੋ ਗਏ। ਕੋਈ ਸ਼ੁਭ ਖਬਰ ਸੀ!
-''ਵੈਰੀ ਗੁੱਡ ਮੈਸਿੱਜ!''
-''ਕੀ ਕਹਿੰਦੈ?'' ਬਾਈ ਨੇ ਮੁੰਡੇ ਨੂੰ ਪੁੱਛਿਆ।
-''ਕਹਿੰਦੈ ਬੜੀ ਵਧੀਆ ਖਬਰ ਐ।''
-''ਪੁੱਛ ਕੀ ਐ?'' ਬਾਈ ਪੈਰਾਂ ਭਾਰ ਹੋ ਕੇ ਬੈਠ ਗਿਆ।
-''ਵੱਟ ਮੈਸਿਜ ਸਰ?''
-''ਨੈਕਸਟ ਵੀਕ ਟਰੱਕ ਕਮਿੰਗ-ਹੂਅ ਵਾਂਟ ਗੋ ਟੂ ਇਟਲੀ?''
-''ਕਹਿੰਦਾ ਇਟਲੀ ਕੌਣ ਜਾਣਾ ਚਾਹੁੰਦੈ? ਅਗਲੇ ਹਫ਼ਤੇ ਟਰੱਕ ਆ ਰਿਹੈ।''
ਸਾਰਿਆਂ ਨੇ ਹੀ ਹੱਥ ਖੜ੍ਹੇ ਕਰ ਦਿੱਤੇ।
ਉਹ ਇਸ ਨਰਕ ਤੋਂ ਛੁਟਕਾਰਾ ਚਾਹੁੰਦੇ ਸਨ।
-''ਨ੍ਹੋ ਆਲ ਇੰਡੀਆ!''
-''ਹਾਓ ਮੈਨ੍ਹੀ ਪੌਸੀਬਲ?''
-''ਫ਼ਿਫ਼ਟੀ ਮਿੰਨ!''
-''ਕਹਿੰਦਾ ਪੰਜਾਹ ਹੀ ਜਾ ਸਕਦੇ ਐ।''
-''ਚਲੋ ਪੰਜਾਹ ਈ ਸਹੀ-ਓ ਕੇ-ਓ ਕੇ!'' ਬਾਈ ਨੇ ਹਬਸ਼ੀ ਨੂੰ ਕਿਹਾ। ਹੱਥ ਹਵਾ ਵਿਚ ਲਹਿਰਾਇਆ।
-''ਜਿਹੜੇ ਬਿਮਾਰ ਠਮਾਰ ਐ ਚਲੇ ਜਾਣ-ਬਾਕੀ ਫੇਰ ਸਹੀ-ਓਦੂੰ ਅਗਲਾ ਟਰੱਕ ਪੁੱਛ ਕਦੋਂ ਆਊ?''
-''ਵਿੱਨ ਕੱਮਜ਼ ਨੈਕਸਟ ਟਰੱਕ ਸਰ?''
-''ਵੈਰੀ ਸੂਨ! ਵੈਰੀ ਸੂਨ! ਮੇਅ ਬੀ ਇਨ ਟੂ ਵੀਕਸ!''
-''ਕਹਿੰਦਾ ਦੋ ਕੁ ਹਫ਼ਤਿਆਂ ਨੂੰ।''
-''ਓ ਕੇ-ਓ ਕੇ!'' ਬਾਈ ਨੇ ਹਬਸ਼ੀ ਨੂੰ ਜਿੱਤ ਦਾ ਅੰਗੂਠਾ ਖੜ੍ਹਾ ਕਰ ਦਿੱਤਾ।
ਉਹ ਸਾਰੇ ਸਾਅਵੇਂ, ਹਲਕੇ ਜਿਹੇ ਹੋ ਗਏ।
ਉਸ ਰਾਤ ਉਹ ਬੇਫ਼ਿਕਰੀ ਦੀ ਨੀਂਦ ਸੁੱਤੇ।
ਅਗਲੇ ਦਿਨ ਈਵਾਨ ਇਕ ਸੁੰਦਰ-ਸੁਸ਼ੀਲ ਲੜਕੀ ਨੂੰ ਲੈ ਕੇ ਆਇਆ। ਕੁੜੀ ਕੋਈ ਵੀਹ ਕੁ ਸਾਲਾਂ ਦੀ ਸੀ। ਸਲਵਾਰ-ਕਮੀਜ਼ ਤੋਂ ਉਹ ਕੋਈ ਪੰਜਾਬਣ ਲੱਗਦੀ ਸੀ। ਸ਼ਕਲੋਂ-ਸੂਰਤੋਂ ਅਤੇ ਪਹਿਰਾਵੇ ਤੋਂ ਉਹ ਚੰਗੀ ਪੜ੍ਹੀ-ਲਿਖੀ ਜਾਪਦੀ ਸੀ। ਈਵਾਨ ਉਸ ਦੇ ਅੱਗੇ ਪਿੱਛੇ ''ਪਲੀਜ਼-ਪਲੀਜ਼'' ਕਰਦਾ ਫਿਰਦਾ ਸੀ। ਉਹ ਵੀ ਈਵਾਨ ਦੇ ਮਗਰ-ਮਗਰ ਪੱਬਾਂ ਭਾਰ ਤੁਰੀ ਫਿਰਦੀ ਸੀ।
ਈਵਾਨ ਨੇ ਹਬਸ਼ੀ ਨਾਲ ਕੋਈ ਘੁਸਰ-ਮੁਸਰ ਕੀਤੀ ਅਤੇ ਉਸ ਕੁੜੀ ਨੂੰ ਲੈ ਕੇ ਉਪਰ ਚੜ੍ਹ ਗਿਆ। ਉਪਰ ਇਕ ਚੁਬਾਰੇਨੁਮਾਂ ਕਮਰਾ ਸੀ। ਜਿੱਥੇ ਵਰਾਂਡੇ ਵਾਲਿਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ।
ਚੁਬਾਰੇ ਵਿਚ ਪਹੁੰਚ ਕੇ ਈਵਾਨ ਨੇ 'ਟਿੱਪੀਕਲ-ਵੋਦਕਾ' ਦੀ ਬੋਤਲ ਖੋਲ੍ਹ ਲਈ। ਉਸ ਦੇ ਧਰਤੀ 'ਤੇ ਪੈਰ ਨਹੀਂ ਲੱਗਦੇ ਸਨ। ਉਹ ਉਡਿਆ ਫਿਰਦਾ ਸੀ।
-''ਵੇਅਰ ਡੂ ਯੂ ਕਮ ਫਰੌਮ?'' ਈਵਾਨ ਨੇ ਇਕ ਲੰਡਾ ਪੈੱਗ ਅੰਦਰ ਸੁੱਟਦਿਆਂ ਪੁੱਛਿਆ। ਦਾਰੂ ਦਾ ਪੈੱਗ ਉਸ ਅੰਦਰ ਕੁੜੀ ਦੇ ਹੁਸਨ ਵਾਂਗ ਹੀ ਲੀਕ ਜਿਹੀ ਪਾ ਗਿਆ ਸੀ। ਅਸਮਾਨੋਂ ਟੁੱਟਦੇ ਤਾਰੇ ਵਾਂਗ!
-''ਆਈ ਐੱਮ ਫਰੌਮ ਇੰਡੀਆ!''
-''ਵੇਅਰ ਫਰੌਮ ਇੰਡੀਆ? ਇੰਡੀਆ ਇਜ਼ ਏ ਲਾਰਜ ਕੰਟਰੀ!''
-''ਫਰੌਮ ਪੰਜਾਬ!''
-''ਯੂ ਆਰ ਸੋ ਪਰੈਟੀ ਗਰਲ।'' ਉਹ ਦਾਰੂ ਦੇ 'ਗਰਲੇ' ਅੰਦਰ ਸੁੱਟੀ ਜਾ ਰਿਹਾ ਸੀ। ਜਿਵੇਂ ਗਧੇ ਨੂੰ 'ਨਾਅਲ' ਨਾਲ ਕਾਹੜਾ ਦੇਈਦੈ।
-''ਥੈਂਕਯੂ!''
-''ਵੇਅਰ ਡੂ ਯੂ ਵਾਂਟ ਟੂ ਗੋਅ?''
-''ਹਾਲੈਂਡ! ਟੂ ਮਾਈ ਹਸਬੈਂਡ!''
-''ਯੂ ਮੈਰਿਡ?''
-''ਨ੍ਹੋ! ਨਾਟ ਯੈੱਟ! ਓਨਲੀ ਅੰਗੇਜ਼ਡ!''
-''ਆਈ ਸੀ।''
-''ਯੂਅਰ ਨੇਮ?''
-''ਮਨਜੀਤ ਕੌਰ।'' ਕੁੜੀ ਨੇ ਭਾਂਪ ਲਿਆ ਕਿ ਈਵਾਨ ਦਾ ਅੰਗਰੇਜ਼ੀ ਵੱਲੋਂ ਹੱਥ ਕਾਫ਼ੀ ਤੰਗ ਸੀ। ਉਹ ਉਸ ਨਾਲ ਉਸ ਹਿਸਾਬ ਨਾਲ ਹੀ ਬੋਲਣ ਲੱਗ ਪਈ।
-''ਮੰਛੀਤ?''
-''ਨ੍ਹੋ ਮੰਛੀਤ-ਮਨਜੀਤ!''
-''ਸਮ ਡਰਿੰਕ?'' ਉਸ ਨੇ ਬੋਤਲ ਚੁੱਕਦਿਆਂ ਪੁੱਛਿਆ। ਬੋਤਲ ਉਸ ਨੇ ਕੁੱਕੜ ਵਾਂਗ ਧੌਣੋਂ ਫੜੀ ਹੋਈ ਸੀ।
-''ਨ੍ਹੋ! ਨੈਵਰ! ਆਈ ਡੋਂਟ ਲਾਈਕ ਡਰਿੰਕ।''
-''ਵੈਰੀ ਕੋਲਡ ਵੈਦਰ! ਟੇਕ ਜਸਟ ਐਜ਼ ਏ ਮੈਡੀਸਿਨ।''
-''ਨ੍ਹੋ-ਨ੍ਹੋ!''
-''ਕਮ ਆਨ ਮੰਛੀਜ!''
-''ਨ੍ਹੋ ਮੰਛੀਜ-ਮਨਜੀਤ!''
-''ਔਲ ਰਾਈਟ-ਮੰਸ਼ੀਤ!''
ਉਸ ਨੇ 'ਨਾਂਹ-ਨਾਂਹ' ਕਰਦੀ ਮਨਜੀਤ ਦੇ ਗਲ ਅੰਦਰ ਵੋਦਕਾ ਦਾ ਅੱਧਾ ਗਿਲਾਸ ਡੋਲ੍ਹ ਦਿੱਤਾ। ਵੋਦਕਾ ਕੁੜੀ ਦਾ ਗਲ ਸਾੜਦਾ ਥੱਲੇ ਉਤਰਿਆ ਸੀ। ਉਸ ਨੂੰ 'ਪੱਠਾ' ਲੱਗ ਗਿਆ। ਉਸ ਨੇ ਅੱਖਾਂ ਮੀਟ ਕੇ ਸਾਹ ਘੁੱਟ ਲਿਆ। ਦਾਰੂ ਭੰਬੂਕਾ ਬਣ ਕੇ ਸਿਰ ਨੂੰ ਚੜ੍ਹੀ ਸੀ। ਉਸ ਨੂੰ ਧੁੱਪ ਸਤਰੰਗੀ ਲੱਗੀ। ਹਵਾ ਦਾ ਬੁੱਲਾ ਲੋਰੀਆਂ ਦਿੰਦਾ ਜਾਪਿਆ। ਦਿਲ ਅਨੋਖੀ ਮਸਤੀ ਵਿਚ ''ਬਾਘੀਆਂ'' ਪਾਉਣ ਲੱਗ ਪਿਆ। ਉਹ ਅੱਧ-ਖੁੱਲ੍ਹੀਆਂ ਅੱਖਾਂ ਨਾਲ ਬੈੱਡ 'ਤੇ ਪਈ ਸੀ। ਕਾਲੇ ਘਟਾ ਵਰਗੇ ਕੇਸਾਂ ਨੇ ਉਸ ਦਾ ਚੰਨ ਵਰਗਾ ਮੁਖੜਾ ਅੱਧਾ ਕੱਜ ਲਿਆ ਸੀ। ਕਿਰੇ ਖਰਬੂਜੇ ਵਰਗਾ ਮੁੱਖ!
ਈਵਾਨ ਕੁਦਰਤ ਦੀ ਇਸ ਘੜਤ ਨੂੰ ਤੱਕ ਕੇ ਬੇਵਾਹ ਹੋਇਆ ਪਿਆ ਸੀ। ਉਸ ਅੰਦਰੋਂ ਲੂਹਰੀਆਂ ਉਠੀ ਜਾ ਰਹੀਆਂ ਸਨ। ਵਾਰ-ਵਾਰ ਉਸ ਦੇ ਲੂੰ-ਕੰਡੇ ਖੜ੍ਹੇ ਹੁੰਦੇ।
ਅਸਲ ਵਿਚ ਮਨਜੀਤ ਦਾ ''ਤੱਤਾ'' ਮੰਗੇਤਰ ਹੌਲੈਂਡ ਵਿਚ ਰਹਿੰਦਾ ਸੀ। ਦੋ ਵਾਰ ਉਹ ਮਨਜੀਤ ਨੂੰ ਹੌਲੈਂਡ ਮੰਗਵਾਉਣ ਦੀ ਕੋਸ਼ਿਸ਼ ਕਰ ਚੁੱਕਾ ਸੀ। ਪਰ ਹਰ ਵਾਰ ਹੌਲੈਂਡ ਦੀ ਅੰਬੈਸੀ ਨੇ ਕੋਈ ਨਾ ਕੋਈ ਵਿਘਨ ਖੜ੍ਹਾ ਕਰ ਦਿੱਤਾ ਸੀ। ਕਦੇ ਮਕਾਨ ਛੋਟਾ ਹੋਣ ਕਰਕੇ ਅਤੇ ਕਦੇ ਤਨਖਾਹ ਘੱਟ ਹੋਣ ਦਾ ਬਹਾਨਾ ਲਾ ਕੇ ਵੀਜ਼ਾ ''ਰਿਜੈਕਟ'' ਕਰ ਦਿੱਤਾ ਸੀ। ਉਸ ਨੇ ਵਕੀਲ ਦੀ ਮੱਦਦ ਲਈ ਤਾਂ ਅੰਬੈਸੀ ਵਾਲਿਆਂ ਨੇ ਠੋਕ ਕੇ ਹੀ ਆਖ ਦਿੱਤਾ ਕਿ ਉਹ ਸ਼ਾਦੀ ਤੋਂ ਪਹਿਲਾਂ ਮਨਜੀਤ ਨੂੰ ਕਿਸੇ ਹਾਲਤ ਵਿਚ ਹੌਲੈਂਡ ਨਹੀਂ ਬੁਲਾ ਸਕੇਗਾ।
''ਤੱਤੇ'' ਮੰਗੇਤਰ ਨੇ ਦੁਖੀ ਹੋ ਕੇ ਇਕ ਏਜੰਟ ਨਾਲ ਅਟੀ-ਸੱਟੀ ਰਲਾਈ। ਪੂਰੇ ਪੰਜ ਲੱਖ ਰੁਪਏ ਵਿਚ ਉਸ ਨੇ ਮਨਜੀਤ ਨੂੰ ਮਾਸਕੋ ਰਾਹੀਂ ਹੌਲੈਂਡ ਵਾੜਨ ਲਈ ਤੈਅ ਕਰ ਲਿਆ। ਪੰਜ ਲੱਖ ਦਿੱਲੀ ਇਕ ਏਜੰਟ ਨੂੰ ਅਦਾ ਕੀਤਾ ਜਾ ਚੁੱਕਾ ਸੀ ਅਤੇ ਪੰਦਰਾਂ ਸੌ ਅਮਰੀਕਨ ਡਾਲਰ ਮਨਜੀਤ ਦੇ ਪਾਸ ਸਨ।
ਮਾਸਕੋ ਉਤਰਦਿਆਂ ਹੀ ਈਵਾਨ ਨੇ ਮਨਜੀਤ ਦਾ ਪਾਸਪੋਰਟ, ਟਿਕਟ ਅਤੇ ਪੰਦਰਾਂ ਸੌ ਡਾਲਰ ਵਾਪਿਸ ਮੋੜਨ ਦਾ ਵਾਅਦਾ ਕਰ ਕੇ ਫੜ ਲਏ ਸਨ।
ਹੁਣ ਮਨਜੀਤ ਬੁਲਡੋਜਰ ਵਰਗੇ ਈਵਾਨ ਦੇ ਰਹਿਮ ਹੇਠ ਸੀ। ਇਕ ਤਰ੍ਹਾਂ ਨਾਲ ਉਸ ਦੇ ਕਬਜ਼ੇ ਵਿਚ ਸੀ।
-''ਮੰਸ਼ੀਤ ਡਾਰਲਿੰਗ-ਮੰਸ਼ੀਤ ਡਾਰਲਿੰਗ'' ਕਰਕੇ ਈਵਾਨ ਨੇ ਵੋਦਕਾ ਦੇ ਨਸ਼ੇ ਨਾਲ ਮਦਹੋਸ਼ ਜਿਹੀ ਹੋਈ ਮਨਜੀਤ ਨੂੰ ਅਲਫ਼ ਨਗਨ ਕਰ ਲਿਆ। ਹੁਣ ਉਹ ਡਲੀ ਵਾਂਗ ਨੰਗਧੜ੍ਹੰਗੀ ਬੈੱਡ 'ਤੇ ਪਈ, ਪਾਸੇ ਪਰਤ ਰਹੀ ਸੀ। ਈਵਾਨ ਦਾਰੂ ਪੀਂਦਾ ਉਸ ਦੇ ਹੁਸਨ ਨੂੰ ਨਿਹਾਰਦਾ ਰਿਹਾ। ਮਨਜੀਤ ਦਾ ਅਛੁਹ ਬਦਨ ਦੇਖ ਕੇ ਉਸ ਨੂੰ ਆਪਣੀ ਮਿੱਤਰ ਕੁੜੀ ਕਿਸੇ ਮੱਝ ਵਰਗੀ ਲੱਗ ਰਹੀ ਸੀ। ਉਹ ਤਾਂ ਡੋਕਲ ਹੱਡਾਂ ਨਾਲ ਹੀ ਮੱਥਾ ਮਾਰਦਾ ਰਿਹਾ ਸੀ! ਕਿਸੇ ਸੂਰੀ ਨਾਲ ਹਮ-ਬਿਸਤਰ ਹੁੰਦਾ ਰਿਹਾ ਸੀ! ਮਨਜੀਤ ਹਰੇ ਕਾਗਜ਼ 'ਤੇ ਸੋਨੇ ਦੀ ਡਲੀ ਵਾਂਗ ਪਈ ਸੀ।
ਈਵਾਨ ਪਾਗਲਾਂ ਵਾਂਗ ਮਨਜੀਤ ਵੱਲ ਲਪਕਿਆ। ਤਨ ਦੇ ਕੱਪੜੇ ਪਾੜ ਕੇ ਪਰ੍ਹੇ ਸੁੱਟ ਦਿੱਤੇ। ਉਸ ਨੇ ਮਨਜੀਤ ਨੂੰ ਚੁੰਮਣਾ ਨਹੀਂ, ਇਕ ਤਰ੍ਹਾਂ ਨਾਲ 'ਖਾਣਾ' ਸ਼ੁਰੂ ਕਰ ਦਿੱਤਾ।
ਅਚਾਨਕ ਮਨਜੀਤ ਦੀ ਹਿਰਦੇਵੇਧਕ ਚੰਘਿਆੜ ਨਿਕਲੀ, ''ਮਾਰਤੀ ਵੇ ਬਾਪੂ---!'' ਉਸ ਨੂੰ ਇੰਜ ਮਹਿਸੂਸ ਹੋਇਆ, ਜਿਵੇਂ ਉਸ ਅੰਦਰ ਕੋਈ ਕਿੱਲਾ ਠੋਕਿਆ ਜਾ ਰਿਹਾ ਸੀ। ਜਿਵੇਂ ਉਸ ਅੰਦਰ ਕੋਈ ਤਲਵਾਰ ਫਿਰ ਰਹੀ ਸੀ। ਉਸ ਦੀ ਜਾਨ ਰਗਾਂ ਵਿਚ ਆ ਗਈ ਅਤੇ ਅੱਖੀਆਂ 'ਚੋਂ ਹੰਝੂ ਛਲਕ ਪਏ। ਮੱਥੇ ਤੋਂ ਪਸੀਨਾ ਛੱਲਾਂ ਬਣ ਵਹਿ ਤੁਰਿਆ। ਅੱਖਾਂ ਅੱਗੇ ਹਨ੍ਹੇਰ ਛਾ ਗਿਆ। ਉਸ ਨੇ ਢਾਈ ਮਣ ਦੇ ਈਵਾਨ ਨੂੰ ਥੱਲੇ ਸੁੱਟਣਾ ਚਾਹਿਆ, ਪਿੱਛੇ ਧੱਕਣਾ ਚਾਹਿਆ। ਪਰ ਈਵਾਨ ਨੇ ਉਸ ਨੂੰ ਸਿਕੰਜੇ ਵਾਂਗ ਕਸ ਰੱਖਿਆ ਸੀ। ਉਹ ਹਥੌੜੇ ਦੀਆਂ ਸੱਟਾਂ ਮਾਰਨ ਵਿਚ ਮਘਨ ਸੀ।
ਸ਼ਰਾਬੀ ਈਵਾਨ ਨੇ ਅੱਧਾ ਘੰਟਾ ਕੁੜੀ ਨੂੰ 'ਹਲਾਲ' ਕੀਤਾ। ਜਦੋਂ ਉਸ ਨੇ ਮਨਜੀਤ ਨੂੰ ਛੱਡਿਆ ਤਾਂ ਉਸ ਅੰਦਰੋਂ ਖ਼ੂਨ ਦਾ ਫ਼ੁਆਰਾ ਫ਼ੁੱਟ ਤੁਰਿਆ।
ਈਵਾਨ ਨੇ ਤੁਰਦੇ ਖ਼ੂਨ ਵਾਲੀ ਥਾਂ ਵੋਦਕਾ ਡੋਲ੍ਹਿਆ ਤਾਂ ਸਪਿਰਟ ਵਰਗੇ ਵੋਦਕੇ ਨੇ ਪਾੜਿਆ ਮਾਸ ਹੋਰ ਸਾੜਨਾ ਸ਼ੁਰੂ ਕਰ ਦਿੱਤਾ।
ਮਨਜੀਤ ਕਰਾਹ ਰਹੀ ਸੀ!
ਫ਼ੱਟੜ ਸੱਪ ਵਾਂਗ ਉਸਲਵੱਟੇ ਲੈ ਰਹੀ ਸੀ।
ਈਵਾਨ ਨੇ ਉਸ ਹੇਠ ਸਿਰਹਾਣਾ ਰੱਖ ਕੇ ਫਿਰ ਵੋਦਕਾ ਡੋਲ੍ਹਿਆ। ਖੂਨ ਵਗਣਾ ਕੁਝ ਘੱਟ ਹੋ ਗਿਆ।
-''ਹਾਏ ਬਾਪੂ! ਹਾਏ ਰੱਬਾ!'' ਦੀ ਅਵਾਜ਼ ਉਸ ਦੇ ਮੂੰਹੋਂ ਟੁੱਟ-ਟੁੱਟ ਕੇ ਆ ਰਹੀ ਸੀ। ਪੇਡੂ ਦਰਦ ਨਾਲ ਚਸਕਾਂ ਮਾਰ ਰਿਹਾ ਸੀ। ਉਸ ਅੰਦਰੋਂ ਦਰਦ ਦੀਆਂ ਲਾਟਾਂ ਉਠਦੀਆਂ, ਜਿਹੜੀਆਂ ਸਿੱਧੀਆਂ ਹੀ ਦਿਲ ਨੂੰ ਜਾਂਦੀਆਂ ਸਨ। ਮਨਜੀਤ ਅੰਦਰ ਜਿਵੇਂ ਬਲਦੇ ਅੰਗਿਆਰ ਡਿੱਗ ਪਏ ਸਨ। ਉਹ ਤਾਕਤ ਪੱਖੋਂ ਬਿਲਕੁਲ ਹੀ ਖਤਮ ਹੋ ਗਈ ਸੀ। ਨਿਰਬਲ ਹੋ ਗਈ ਸੀ। ਨਾ ਉਠਣ ਜੋਗੀ ਸੀ , ਨਾ ਚੀਕਣ ਦੀ ਹਾਲਤ ਵਿਚ ਸੀ। ਦਰਦ ਨਾਲ ਉਹ ਮੇਹਲ ਰਹੀ ਸੀ।
ਈਵਾਨ ਸਾਰੀ ਰਾਤ ਦਾਰੂ ਪੀਂਦਾ ਰਿਹਾ।
ਮਨਜੀਤ ਨੂੰ ''ਝਟਕਾਉਂਦਾ'' ਰਿਹਾ।
ਕੁੜੀ ਬਿਲਕੁਲ ਹੀ ਮਿੱਟੀ ਹੋ ਚੁੱਕੀ ਸੀ।
ਪੂਰਾ ਹਫ਼ਤਾ ਈਵਾਨ ਦਾ ਇਹੋ ਕੰਮ ਚੱਲਦਾ ਰਿਹਾ। ਹਫ਼ਤੇ ਬਾਅਦ ਹਬਸ਼ੀ ਫ਼ੇਰੇਸ ਦੀ ਵਾਰੀ ਵੀ ਆਉਣ ਲੱਗ ਪਈ।
ਹਬਸ਼ੀ ਦਾ ਤਾਂ ਸਾਰੀ ਦਿਹਾੜੀ ਦਾ ਹੀ ਇਹ ਕੰਮ ਬਣ ਗਿਆ ਸੀ। ਜਦੋਂ ਉਸ ਦਾ ਦਿਲ ਕਰਦਾ, ਉਹ ਪੱਬਾਂ ਭਾਰ ਚੁਬਾਰੇ ਜਾ ਚੜ੍ਹਦਾ ਅਤੇ ਆਪਣਾ ਕੰਮ ਨਬੇੜ ਕੇ ਹੇਠਾਂ ਉਤਰ ਆਉਂਦਾ। ਦਿਨੇ ਹਬਸ਼ੀ ਅਤੇ ਰਾਤ ਨੂੰ ਈਵਾਨ ਦੀ ਵਾਰੀ ਲੱਗਦੀ।
ਕੁੜੀ ਦਾ ਅੱਧ ਵੀ ਨਹੀਂ ਰਿਹਾ ਸੀ।
ਦੋ ਬਘਿਆੜਾਂ ਨੇ ਉਸ ਨੂੰ ਦੋਧੇ ਵਾਂਗ ਚੂੰਡ ਧਰਿਆ ਸੀ। ਉਸ ਦੀ ਜਾਨ ਰਗਾਂ ਵਿਚ ਫ਼ਸੀ ਹੋਈ ਸੀ।
ਫਿਰ ਈਵਾਨ ਨੇ ਅਮੀਰ ਗਾਹਕ ਲਿਆਉਣੇ ਸ਼ੁਰੂ ਕਰ ਦਿੱਤੇ। ਇੰਡੀਅਨ ਕੁੜੀ ਦੇ ਗਰਮ ਗੋਸ਼ਤ ਦਾ ਸੁਆਦ ਲੈਣ ਵਾਲੇ! ਇੰਡੀਅਨ ਕੁੜੀ ਉਹਨਾਂ ਲਈ ਇਕ ਅਜੂਬਾ ਸੀ। ਇਕ ਅਲੋਕਾਰ ਸੀ। ਅਚੰਭਾ ਸੀ।
ਉਹ ਅਮੀਰਜ਼ਾਦੇ ਇਕ 'ਵਾਰੀ' ਦਾ ਸੌ ਡਾਲਰ ਹੱਸ ਕੇ ਦਿੰਦੇ। ਕਈ ਤਿੰਨ-ਤਿੰਨ ਅਤੇ ਚਾਰ-ਚਾਰ ਵਾਰੀਆਂ ਵੀ ਲੈਂਦੇ। ਈਵਾਨ ਨੂੰ ਇਕ-ਇਕ ਰਾਤ ਦੇ ਹਜ਼ਾਰ-ਹਜ਼ਾਰ ਡਾਲਰ ਬਣਨ ਲੱਗੇ!
ਈਵਾਨ ਖੁਸ਼ ਸੀ।
ਹਬਸ਼ੀ ਬਾਗੋਬਾਗ ਸੀ।