ਬੇਟੀ ਸਾਰੀਕਾ ਦੇ ਕੜੇ ਦਾ ਅਹਿਮ ਮੁੱਦਾ
ਕੁਲਵੰਤ
ਸਿੰਘ ਢੇਸੀ.ਕਾਵੈਂਟਰੀ .ਯੂਕੇ
ਯੂ
ਕੇ. ਦੇ ਦੱਖਣੀ ਵੇਲਜ਼ ਵਿਚ ਕੁੜੀਆਂ ਦੇ ਸਕੂਲ ਵਿਚ ਸਿੱਖਿਆ ਪ੍ਰਾਪਤ ਕਰ ਰਹੀ ਇਕ 14 ਸਾਲਾ ਸਿੱਖ
ਲੜਕੀ ਸਾਰੀਕਾ ਸਿੰਘ ਨੂੰ ਕੜਾ ਪਹਿਨਣ ਕਰਕੇ ਤਿੰਨ ਵੇਰ ਸਕੂਲੋਂ ਸਸਪੈਂਡ ਕੀਤਾ ਗਿਆ ਹੈ ਅਤੇ ਹੁਣ
ਇਹ ਗੰਭੀਰ ਮਸਲਾ ਹਾਈਕੋਰਟ ਤਕ ਜਾ ਪੁਹੁੰਚਿਆ ਹੈ । ਇਸ ਮੁੱਦੇ ਨੂੰ ਯੂ ਕੇ ਦੀਆਂ ਪ੍ਰਮੁਖ ਅਖਬਾਰਾਂ
ਅਤੇ ਬੀ .ਬੀ. ਸੀ ਤੇ'ਬਹੁਤ ਵੱਡੀ ਕਵਰੇਜ਼ ਦਿੱਤੀ ਗਈ ਹੈ।
14 ਸਾਲਾ ਸਾਰੀਕਾ ਵੇਲਜ਼ ਵਿਚ ਰਹਿ ਰਹੇ ਜਾਣੇ ਪਹਿਚਾਣੇ ਗੀਤਕਾਰ ਅਤੇ ਸੰਗੀਤਕਾਰ ਨਿਰਮਾਤਾ ਸ:
ਸਤਨਾਮ ਸਿੰਘ ਧਾਲੀਵਾਲ ਦੀ ਬੇਟੀ ਹੈ । ਸਾਰਿਕਾ ਸੰਨ 2005 ਵਿਚ ਜਦੋਂ ਸ੍ਰੀ ਦਰਬਾਰ ਸਾਹਿਬ ਦੇ
ਦਰਸ਼ਨਾ ਲਈ ਗਈ ਤਾਂ ਉਸਦੀ ਆਪਣੇ ਸਿੱਖ ਵਿਰਸੇ ਬਾਬਤ ਦਿਲਚਸਪੀ ਵਧਣ ਲਗ ਪਈ ।ਆਪਣੇ ਕੜੇ ਬਾਬਤ ਉਸ ਦਾ
ਕਹਿਣਾ ਹੇ'It is very important to me, it constantly reminds me to do good and
not to do bad, especially with my hands
ਭਾਵ ਕਿ ਮੇਰੇ ਕੜੇ ਦੀ ਮੇਰੇ ਲਈ ਬੇਹੱਦ ਅਹਿਮੀਅਤ ਹੈ। ਇਹ ਲਗਾਤਾਰ ਮੈਨੂੰ ਆਪਣੇ ਹੱਥਾਂ ਨਾਲ ਸ਼ੁਭ
ਕਰਮਨ ਲਈ ਪ੍ਰੇਰਦਾ ਅਤੇ ਬੁਰੇ ਤੋਂ ਵਰਜਦਾ ਹੈ।
ਸਾਰੀਕਾ ਦੇ ਸਕੂਲ ਦੀ ਯੂਨੀਫਾਰਮ ਪਾਲਿਸੀ ਮੁਤਾਬਿਕ ਕਿਸੇ ਵੀ ਵਿਦਆਰਥਣ ਨੂੰ ਗੁੱਟ ਘੜੀ ਅਤੇ ਕੰਨਾਂ
ਦੇ ਸਧਾਰਨ ਬੁੰਦਿਆਂ ਤੋਂ ਇਲਾਵਾ ਕਿਸੇ ਕਿਸਮ ਦੀ ਕੋਈ ਜਿਉਲਰੀ ਪਹਿਨਣ ਦੀ ਇਜਾਜ਼ਤ ਨਹੀਂ ਹੈ। ਇਸ
ਸਬੰਧੀ ਸਾਰਿਕਾ ਦੀ ਮਾਂ ਸਨੀਤਾ ਸਿੰਘ ਨੇ ਅਖਬਾਰਾਂ ਨੂੰ ਬਿਆਨ ਦਿੰਦਿਆਂ ਕਿਹਾ ਹੈ 'The kara is
not a jewellery, its part of our faith and symbol of our belief'
ਭਾਵ ਕਿ 'ਇਕ ਸਿੱਖ ਲਈ ਉਸ ਦਾ ਕੜਾ ਮਹਿਜ਼ ਕੋਈ ਗਹਿਣੇ ਗੱਟੇ ਵਰਗੀ ਚੀਜ਼ ਨਹੀਂ ਹੈ ਸਗੋਂ ਸਾਡਾ ਕੜਾ
ਸਾਡੇ ਧਾਰਮਿਕ ਨਿਸਚੇ ਦਾ ਹਿੱਸਾ ਅਤੇ ਸਾਡੇ ਵਿਸ਼ਵਾਸ ਦਾ ਚਿੰਨ ਹੈ।'
ਐਬਰਡੇਅਰ ਸਕੂਲ ਦੀ ਹੈੱਡ ਟੀਚਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਸਿੱਖ ਬੱਚੀ ਦੇ ਕੜਾ ਪਹਿਨਣ ਕਰਕੇ
ਉਸ ਨੂੰ ਬਾਕੀ ਵਿਦਿਆਰਥਣਾਂ ਤੋਂ ਵੱਖ ਰੱਖਕੇ ਲੈਸਨ ਦਿੱਤੇ ਜਾ ਰਹੇ ਸਨ। ਇਥੋਂ ਤਕ ਕਿ ਸਾਰਿਕਾ ਨੂੰ
ਬਾਕੀ ਵਿਦਿਆਰਥਣਾਂ ਨਾਲ ਲੰਚ ਲੈਣ ਦੀ ਵੀ ਇਜ਼ਾਜਤ ਨਹੀਂ ਸੀ। ਇਕ ਵੇਰ ਤਾਂ ਇਸ ਬੱਚੀ ਨੂੰ ਪੌਣਾ ਘੰਟਾ
ਟਾਇਲਟ ਜਾਣ ਦੀ ਉਡੀਕ ਵੀ ਕਰਨੀ ਪਈ ਕਿਓਂਕਿ ਸਾਰਿਕਾ ਨੂੰ ਦੂਸਰੀਆਂ ਵਿਦਅਿਾਰਥਣਾਂ ਤੋਂ ਅੱਡ ਰੱਖੇ
ਜਾਣ ਦੀ ਸ਼ਰਤ ਸੀ। ਸਾਰਿਕਾ ਪ੍ਰਤੀ ਸਕੂਲ ਦੇ ਇਸ ਵਤੀਰੇ ਦੀ ਇੰਤਹਾ ਉਦੋਂ ਹੋ ਗਈ ਜਦੋਂ ਉਸ ਤੇ'
ਦੂਸਰੀਆਂ ਵਿਦਿਆਰਥਣਾਂ ਨੂੰ ਵਿਛ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਜੇਕਰ ਕੋਈ ਵਿਦਿਆਰਥਣ ਉਸ
ਨੂੰ ਹਾਏ ਹੈਲੋ ਕਰ ਦਿੰਦੀ ਤਾਂ ਫਿਰ ਦੋਂਹੀਂ ਪਾਸੀਂ ਡਾਂਟ ਡਪਟ ਸ਼ੁਰੂ ਹੋ ਜਾਂਦੀ।
ਇਹ ਸਿੱਖ ਬੱਚੀ ਪ੍ਹੜਨ ਵਿਚ ਬੜੀ ਹੀ ਹੁਸ਼ਿਆਰ ਅਤੇ ਹਮੇਸ਼ਾਂ ਅਵਲ ਰਹਿਣ ਵਾਲੀ ਦੱਸੀ ਜਾਂਦੀ ਹੈ।
ਸਾਰਿਕਾ ਦੇ ਭਵਿੱਖ ਨੂੰ ਲੈ ਕੇ ਉਸ ਦੀ ਮਾਂ ਬੇਹੱਦ ਚਿੰਤਤ ਹੈ । ਸਾਰਿਕਾ ਦਾ ਸੁਪਨਾਂ ਬੈਰਿਸਟਰ
ਬਣਨ ਦਾ ਹੈ। ਪਰ ਸਿਰਫ ਕੜੇ ਦੇ ਮੁੱਦੇ ਨੂੰ ਲੈ ਕੇ ਸਕੂਲ ਵਲੋਂ ਸਾਰਿਕਾ ਤੇ ਕੈਰੀਅਰ ਐਡਵਾਈਜ਼ਰ ਨੂੰ
ਮਿਲਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ।
ਇਹ ਸਿੱਖ ਪਰਿਵਾਰ ਨਵੰਬਰ 2006 ਤੋਂ ਇਸ ਜੱਦੋਜਹਿਦ ਦਾ ਸਾਹਮਣਾ ਕਰਦਾ ਆ ਰਿਹਾ ਹੈ। ਇਸੇ ਪ੍ਰੇਸ਼ਨੀ
ਵਿਚ ਸਨੀਤਾ ਸਿੰਘ ਨੂੰ ਆਪਣੀ ਇੰਸ਼ੋਰੈ਼ਸ ਕੰਸਲਟੇਂਟ ਦੀ ਨੌਕਰੀ ਤੋਂ ਵੀ ਹਥ ਧੋਣੇ ਪਏ। ਪਰਿਵਾਰ ਦੀ
ਇਸ ਜੱਦੋਜਹਿਦ ਵਿਚ ਹਿਮਾਇਤ ਕਰ ਰਹੀ ਸਿੱਖ ਜਥੇਬੰਦੀ ਯੂਨਾਈਟਿਡ ਸਿੱਖ ਦੀ ਡਾਇਰੈਕਟਰ ਬੀਬੀ
ਮਜਿੰਦਰਪਾਲ ਕੌਰ ਦਾ ਇਸ ਕੇਸ ਪ੍ਰਤੀ ਕਹਿਣਾ ਹੈ ਕਿ 'The kara is an article of faith which
a Sikh wears from birth It reminds a sikh his/ her to lead a righteous life; In
our experience, a Sikh child has always been allowed to wear a Kara at school'
ਭਾਵ ਕਿ 'ਕੜਾ ਇਕ ਧਾਰਮਕ ਚਿੰਨ ਹੈ ਜੋ ਕਿ ਇਕ ਸਿੱਖ ਬਚਪਨ ਤੋਂ ਹੀ ਧਾਰਨ ਕਰਦਾ ਹੈ। ਇਹ ਸਾਨੂੰ
ਸੱਚੇ ਸੁੱਚੇ ਜੀਵਨ ਲਈ ਚੇਤੰਨ ਕਰਦਾ ਹੈ, ਸਾਡੇ ਤਜਰਬੇ ਮੁਤਾਬਿਕ ਸਿੱਖ ਬੱਚਿਆਂ ਨੂੰ ਹਮੇਸ਼ਾਂ ਹੀ
ਕੜਾ ਪਹਿਨਣ ਦੀ ਖੁ੍ਹਲ ਰਹੀ ਹੈ।'
'ਯੁਨਾਈਟਿਡ ਸਿੱਖ' ਦੇ ਨਾਲ ਹੀ 'ਸਿੱਖ ਫੇਡਰੇਸ਼ਨ' ਨਾਮ ਦੀ ਸਿੱਖ ਜਥੇਬੰਦੀ ਇਸ ਮੁਹਿੰਮ ਵਿਚ
ਸਹਿਯੋਗ ਕਰ ਰਹੀ ਹੈ। ਸਿੱਖ ਜਥੇਬੰਦੀਆਂ ਤੋਂ ਇਲਾਵਾ, 'ਵੈਲਸ਼ ਰੇਸ ਬੌਡੀ' 'ਨੈਸ਼ਨਲ ਅਸੈਂਬਲੀ
ਅਗੇਂਸਟ ਰੇਸਿਜ਼ਮ' 'ਰੇਸ ਇਕੁਐਲਟੀ ਕੌਂਸਲ' '1990ਟਰਸਟ'ਅਤੇ ਮਨੁੱਖੀ ਅਧਿਕਾਰਾਂ ਸਬੰਧੀ ਸੰਸਥਾਵਾਂ
ਅਥਵਾ ਸਪੋਰਟ ਗਰੁੱਪ ਵੀ ਅਗੇ ਵਧ ਕੇ ਹਿਮਾਇਤ ਦੇ ਰਹੇ ਹਨ। 'ਲਿਬਰਟੀ' ਨਾਮ ਦੀੌ ਜਥੇਬੰਦੀ ਇਸ ਕੇਸ
ਨੂੰ ਹਾਈਕੋਰਟ ਵਿਚ 'ਰੇਸ ਰਿਲੇਸ਼ਨ ਐਕਟ 76; ਇਕੁਐਲਟੀ ਐਕਟ 2006 ਅਤੇ ਹਿਊਮਨ ਰਾਈਟਸ ਐਕਟ 1998 ਦੇ
ਅਧਾਰ ਤੇ ਚਣੌਤੀ ਦੇ ਰਹੀ ਹੈ ।
ਲੰਡਨ ਦੇ ਮੇਅਰ ਕੈਨ ਲਿਵਿੰਗਸਟਨ ਦੇ ਇਸ ਕੇਸ ਸਬੰਧੀ ਬਿਆਨ ਹਨ ਕਿ 'Sarikas repeated
suspention shows a flagrant disregard for her freedom of religious conscience at
the cost of her education, she should not be made to chose between her faith and
her schooling; Sarika must be allowed to return to her education immediately and
wear her kara at school as an expression of her faitਹ
ਭਾਵ ਕਿ 'ਸਾਰੀਕਾ ਨੂੰ ਪ੍ਹੜਾਈ ਦੀ ਕੀਮਤ ਤੇ ਬਾਰ ਬਾਰ ਸਕੂਲੌਂ ਸਸਪੈਂਡ ਕਰਨਾ ਉਸਦੀ ਧਾਰਮਕ ਆਸਥਾ
ਦੀ ਆਜ਼ਾਦੀ ਦੀ ਘੋਰ ਅਵੱਗਿਆ ਹੈ। ਉਸ ਨੂੰ ਸਕੂਲ ਜਾਂ ਧਰਮ 'ਚੋਂ ਕਿਸੇ ਇਕ ਨੂੰ ਪਹਿਲ ਦੇਣ ਦੀ ਹਾਲਤ
ਵਿਚ ਮਜ਼ਬੂਰ ਨਹੀਂ ਕਰਨਾ ਚਾਹੀਦਾ। ਸਾਰੀਕਾ ਨੂੰ ਕੜਾ ਪਹਿਨਣ ਅਤੇ ਸਕੂਲ ਵਾਪਸ ਜਾਣ ਦੀ ਤਤਕਾਲ
ਇਜਾਜ਼ਤ ਹੋਣੀ ਚਾਹੀਦੀ ਹੇ।'
ੂ
ਸਾਰੀਕਾ ਦੇ ਕੇਸ ਬਾਬਤ ਜਾਣਕਾਰੀ ਹਾਸਲ ਕਰਨ ਅਤੇ ਪਟੀਸ਼ਨ ਸਾਈਨ ਕਰਨ ਲਈ
ਵੈਬਸਾਈਟ(www.supportsarika.co.uk) ਡਿਜ਼ਾਈਨ ਕੀਤਾ ਗਿਆ ਹੈ। ਇਸ ਸਬੰਧੀ 15 ਜਨਵਰੀ ਨੂੰ ਬਾਅਦ
ਦੁਪਹਿਰ ਬਾਰਾਂ ਤੋਂ ਦੋ ਵਜੇ ਤਕ ਇਕ ਰੋਸ ਮੁਜ਼ਾਹਰਾ ਵੈਲਸ਼ ਅਸੈਂਬਲੀ ਕਾਰਡਿਫ ਵਿਖੇ ਅਯੋਜਿਤ ਕੀਤਾ
ਗਿਆ ਹੈ।
ਸਾਰੀਕਾ ਦੇ ਪਿਤਾ ਸ: ਸਤਨਾਮ ਸਿੰਘ ਧਾਲੀਵਾਲ ਨੇ ਆਪਣੀ ਸਿੱਖ ਕੌਮ ਦੇ ਨਾਂ ਅਪੀਲ ਕਰਦਿਆਂ ਕਿਹਾ
ਹੈ, 'ਮੈਂ ਆਪਣੀ ਕੌਮ ਨੂੰ ਦੋ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਸਿਰਫ ਮੇਰੀ ਧੀ ਦੇ ਹੱਥ ਵਿਚ
ਪਾਏ ਕੜੇ ਦੇ ਮਾਨ ਸਨਮਾਨ ਦਾ ਮੁੱਦਾ ਨਹੀਂ ਹੈ ਸਗੋਂ ਸਮੁੱਚੇ ਖਾਲਸਾ ਪੰਥ ਦੀ ਧੀ ਦੀ ਇਜ਼ਤ ਅਤੇ
ਨਿਸਚੇ ਦੀ ਜਿੱਤ ਹਾਰ ਦਾ ਸਵਾਲ ਹੈ। ਮੈਂ ਇਸ ਫੈਸਲਾ ਕੁਨ ਸਮੇਂ 'ਤੇ ਕਲਗੀਧਰ ਪਾਤਸ਼ਾਹ ਤੋਂ 'ਸੂਰਾ
ਸੋ ਪਹਿਚਾਨੀਏ ਜੁ ਲਰੈ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨ ਛਾਡੈ ਖੇਤ'ਦਾ ਵਰ ਮੰਗਦਾਂ
ਹਾਂ। ਖਾਲਸਾ ਜੀ ਅੱਜ ਦੁਨੀਆਂ ਭਰ ਵਿਚ ਖਾਲਸੇ ਦੀ ਰਹਿਤ ਅਤੇ ਕਕਾਰਾਂ ਨੂੰ ਨਿਤ ਨਵੇਂ ਚੈਲੰਜ ਹੋ
ਰਹੇ ਹਨ। ਜੇਕਰ ਅੱਜ ਅਸੀਂ ਇਕਮੁੱਠ ਹੋ ਕੇ ਇਸ ਦਾ ਸਾਹਮਣਾ ਨਾ ਕੀਤਾ ਤਾਂ 'ਲਮਹੋਂ ਨੇ ਖਤਾ ਕੀ
ਸਦੀਓਂ ਨੇ ਸਜ਼ਾ ਪਾਈ' ਵਾਲੀ ਗੱਲ ਹੋ ਜਾਵੇਗੀ। ਸਾਰੀਕਾ ਸਿੰਘ ਦੇ ਕੜੇ ਦਾ ਕੇਸ ਅਸੀਂ
ਸਮੂਹ ਖਾਲਸੇ ਦੇ ਬਲ ਨਾਲ ਲੰਡਨ ਦੀ ਹਾਈਕੋਰਟ ਵਿਚ ਕੀਤਾ ਹੈ। ਸਾਨੂੰ ਪੂਰਨ ਆਸ ਹੈ ਕਿ ਆਪ ਗੁਰਸਿੱਖ
ਸੰਗਤਾਂ ਦੀ ਅਰਦਾਸ ਸਤਗੁਰ ਸੁਣੇਗਾ ਅਤੇ ਸਾਡੀ ਸਭ ਦੀ ਬਹੁੜੀ ਕਰੇਗਾ ।'