ਮੇਰੇ ਵਿਆਹ ਦੀ ਪਰਾਤ
ਕੁਲਵੰਤ
ਕੋਰ ਚੰਨ ਜੰਮੂ ਪੈਰਿਸ ਫਰਾਂਸ
' ਅੱਜ ਦੀਆਂ ਕੁੱੜੀਆਂ
ਨੱਕ ਚੜਾਵਣ, ਤਾਂ ਭਰ ਭਰ ਆਵਣ ਅੱਖੀਆਂ
ਪਿੱਤਲ ਕਲੀ ਪਰਾਤ ਪਤੀਲੇ ਸਾਂਭੀ ਬੈਠੀ ਮਾਈ, ਪੁਰਾਣੇ ਛੰਨੇ ਤੇ ਪੱਖੀਆਂ
ਪਿਆਰ,ਮੁਹੱਬਤਾਂ ਯਾਦਾਂ ਛੁੱਪੇ ਇਹਨਾਂ ਵਿਚ,ਦੱਸਾਂ ਸ਼ਾਨ ਨਾਲ ਮੈਂ ਬੱਤੀਆਂ
ਪਿੱਤਲ ਕਲੀ ਪਰਾਤ ਪਤੀਲੀਆਂ ਛੰਨਿਆਂ, ਜਦੋਂ ਸੱਚੀਆਂ ਗੱਲਾਂ ਦੱਸੀਆਂ'
ਕੁੜੀਏ
ਭਾਵੇਂ ਜੋ ਮਰਜ਼ੀ ਲੈ ਲਈ ਨਾਨਕਿਆਂ ਕੋਲੋ ਅਪਣੀ ਧੀ ਦੇ ਵਿਆਹ ਤੇ, ਉਦੋ ਤੱਕ ਜਿਊਂਦੀ ਰਹੀ ਤਾਂ ਦੋ
ਬੋਰੇ ਨਵੇਂ ਪਿੱਤਲ ਦੇ ਭਾਂਡਿਆਂ ਦੇ ਦੇਣੇ ਹਨ , ਜਿਸ ਵਿਚ ਗਾਗਰਾਂ, ਪਿੱਤਲ ਦੇ ਪਤੀਲੇ ,ਛੰਨੇ,
ਗੱੜਵੀਆਂ ਤੇ ਪਿੱਤਲ ਦੀਆਂ ਦੋ ਬਾਲਟੀਆਂ , ਦੋ ਪਰਾਤਾਂ ਇਕ ਵੱਡੀ ਪਰਾਤ ਤੇ ਇਕ ਛੋਟੀ ਪਰਾਤ ,ਗਿਲਾਸ
ਤੇ ਕੋਲੀਆਂ ਸਭ ਕੁੱਝ ਹੋਵੇਗਾ। ਤੇਰੀ ਨਾਨੀ ਤੇ ਮੇਰੀ ਮਾਂ ਗਿਆਨ ਕੋਰ ਨੇ ਅਪਣੀਆਂ ਸੱਤਾਂ ਨੂੰਹਾਂ
ਨੂੰ ਪਹਿਲੇ ਹੀ ਕਹਿ ਦਿਤਾ ਸੀ ਕਿ ਇਹ ਬਰਤਨ ਜੋ ਤੁਸੀ ਕਦੀ ਨਹੀ ਵਰਤਦੇ ਸਾਰੇ ਵੇਚ ਕੇ ਮੇਰੀ ਦੋਹਤਰੀ
ਨੂੰ ਵਿਆਹ ਵਿਚ ਜੋ ਕਹੇ ਲੈ ਦਈਓ ।ਮਾਂ ਨੂੰ ਮੈਂ ਕਿਹਾ ਸੀ ਮੈ ਨਹੀ ਲੈਣੇ ਤੇਰੇ ਭਾਂਡੇ, ਜਿਊਂਦੇ
ਰਹਿਣ ਤੇਰੇ ਸੱਤੇ ਪੁੱਤਰ ਤੇ ਨੂੰਹਾਂ ਆਪੇ ਵਰਤਣ ਇਹਨਾਂ ਨੂੰ ,ਉਹ ਕਹਿੰਦੀ ਇਹ ਤਾਂ ਹੁਣ ਦੇ ਰਿਵਾਜ਼ਾਂ
ਦੇ ਕਿਤੇ ਸਟੀਲ, ਕਿਤੇ ਨਵੇਂ ਨਵੇਂ ਡਜ਼ਾਇਨਾਂ ਦੇ ਕੱਚ ਤੇ ਕਸਮਾਂ ਨੂੰ ਖਾਣੇ ਉਹ ਜੂੱਠੇ ਜਿਹੇ ਲੱਗਦੇ
ਧੋਤੇ ਹੋਏ ਵੀ ਮੈਨੂੰ ਪਲਾਸਿਟਕ ਦੇ ਭਾਂਡੇ ਜੋ ਵਰਦੀਆਂ ਹਨ , ਕਿਥੇ ਲੜਾਈਆਂ ਪਾਈ ਰੱਖਣਗੀਆਂ ਦੋ
ਕੋਲੀਆਂ ਤੇ ਛੰਨਿਆਂ ਵਾਸਤੇ ਵੇਖ ਕਿਵੇਂ ਪੂਰੀ ਪੜਛੱਤੀ ਭਰੀ ਪਈ ਏ ਭਾਂਡਿਆਂ ਨਾਲ ।ਇਹ ਹਰਪ੍ਰੀਤ
ਅਪਣੀ ਮਾਂ ਗਿਆਨ ਕੋਰ ਦੀਆਂ ਗੱਲਾਂ ਅਪਣੀ ਬੇਟੀ ਬਲਵਿੰਦਰ ਕੋਰ ਨੂੰ ਦੱਸ ਰਹੀ ਸੀ ,ਜਦੋਂ ਤੂੰ ਛੋਟੀ
ਜਿਹੀ ਹੁੰਦੀ ਸੀ (ਭਾਂਵੇ ਇਹ ਬਲਵਿੰਦਰ ਕੋਰ ਅਮਰੀਕਾ ਹੀ ਪ੍ਹੜੀ ਲਿੱਖੀ ਵੱਡੀ ਹੋਈ ਪਰ ਉਹ ਪੂਰੀ
ਪੰਜਾਬ ਨਾਲ ਜੁੜੀ ਸੀ ਕਿਉਂਕਿ ਮਾਮੀ ਜੋ ਉਸ ਦੀ ਮੰਮੀ ਬਣ ਬੇਟੀ ਬਣਾ ਅਮਰੀਕਾ ਲੈ ਗਈ ਸੀ, ਹਰ ਸਾਲ
ਪੰਜਾਬ ਇੰਡਿਆ ਆਉਂਦੇ ) ਉਦੋਂ ਹੀ ਮਾਂ ਨੇ ਮੇਰੇ ਸਭ ਭਰ੍ਹਾ ਭਰਜਾਈਆਂ ਨੂੰ ਕਹਿ ਦਿਤਾ ਸੀ ,ਨਾਲੇ
ਮੇਰੇ ਕੰਨਾਂ ਦੀਆਂ ਵਾਲੀਆਂ ਗਲੇ ਦੀ ਗਾਨੀ ਹੱਥਾਂ ਦੀਆਂ ਦੋ ਚੂੜੀਆਂ ਇਹ ਵੀ ਮੇਰੀ ਦੋਹਤਰੀ ਨੂੰ
ਪਾਇਓ ਮਾਂਮਿਆਂ ਵਲੋ ਪੁੰਨ ਹੁੰਦਾ ਹੈ ।
ਸੱਤਾਂ ਭਰਾ੍ਹਂਵਾਂ ਦੀ ਇਕੋ ਇਕ ਭੈਣ ਹਰਪ੍ਰੀਤ ਮਾਂ ਦੀ ਬੜੀ ਹੀ ਲਾਡਲੀ ਬੇਟੀ ਸੀ, ਉਹ ਹੈ ਵੀ ਬੜੀ ਨਿੱਘੇ ਸੁਭਾਅ ਦੀ ਤੇ ਸਾਰੀਆਂ ਭਰਜਾਈਆਂ ਦੀ ਵੀ ਲਾਡਲੀ ਕਦੀ ਵੀ ਕਿਸੇ ਭਰਜਾਈ ਦੀ ਇਧਰ ਉਧਰ ਗੱਲ ਜਾ ਚੁੱਗਲੀ ਨਹੀ ਸੀ ਇਕ ਦੂਜੇ ਨਾਲ ਕਰਦੀ ।ਉਹ ਜਿਵੇਂ ਹੀ ਅਪਣੇ ਪੇਕੇ ਘਰੋ ਆਉਂਦੀ ਸੋਹਰਿਆਂ ਵਾਸਤੇ ਕੁਝ ਨਾ ਕੁਝ ਲੈ ਕੇ ਆਉਂਦੀ ਭਾਵੇਂ ਦੇਵਰ ਜੇਠ ਜਠਾਣੀਆਂ ਹਰ ਵਾਰੀ ਕਹਿੰਦੇ ਕੁੜੀਏ ਕਿਉਂ ਪੈਸੇ ਖਰਚਾਉਂਦੀ ਘਰਦਿਆਂ ਦੇ, ਹੱਸ ਕੇ ਗੱਲ ਟਾਲ ਛੱਡਦੀ । ਤੇਰੀ ਦਾਦੀ ਤੇ ਦਾਦਾ ਮੇਰੀ ਸੱਸ ਬੇਅੰਤ ਕੋਰ ਤੇ ਸੋਹਰਾ ਨਿਰਮਲ ਸਿੰਘ ਜੀ ਨੇ ਬੜੀਆਂ ਹੀ ਮੁਸੀਬਤਾਂ ਦਾ ਸਾਹਮਣਾ ਕੀਤਾ ਜਦੋ ਦੇਸ਼ ਦੀ ਵੰਡ ਹੋਈ ਪੱਕੇ ਬਣੇ ਬਨਾਏ ਘਰ ਛੱਡ ਕੱਚਿਆਂ ਵਿਚ ਡੇਰੇ ਲਾਏ ,ਬੜੀਆਂ ਮੁਸੀਬਤਾਂ ਦੇ ਦਿਨ ਵੇਖੇ ਉਦੋਂ ਤਾਂ ਵੱਡਾ ਪੁੱਤਰ ਮਸਾਂ ਛੇ ਸਾਲ ਦਾ ਸੀ ਉਸ ਤੋ ਬਾਅਦ ਛੋਟਾ ਚਾਰ ਸਾਲ ਦਾ(ਤੇਰੇ ਪਾਪਾ ਜੀ) ਇਕ ਪੁੱਤਰ ਤੇ ਧੀ ਪੰਜਾਬ ਕਾਹਨੂੰਵਾਲ ਵਿਚ ਪੈਦਾ ਹੋਏ ।ਹੁਣ ਵਕਤ ਪਾ ਚਾਰੇ ਬੱਚੇ ਵੀ ਜਵਾਨ ਹੋ ਗਏ ਬੜੇ ਸਾਊ ਤੇ ਨੇਕ ਬੱਚੇ ,ਬੋਲਣ ਦੀ ਤਮੀਜ਼, ਉੱਠਣ ਬੈਠਣ ਦਾ ਢੰਗ ,ਇਹ ਸਾਰੇ ਸੰਸਕਾਰ ਮਾਂ ਬਾਪ ਤੋ ਹੀ ਮਿਲੇ ਸਨ ਬੱਚਿਆਂ ਨੂੰ ।ਹੁਣ ਵਕਤ ਦੇ ਨਾਲ ਨਾਲ ਬਾਪ ਦੀਆਂ ਬਾਂਹਾਂ ਬਣ ਗਏ ਤਿੰਨੇ ਪੁੱਤਰ ।ਕੱਚਿਆਂ ਤੋ ਪੱਕੇ ਬਣ ਗਏ ਘਰ ਵਿਚ ਗਹਿਮਾਂ ਗਹਿਮੀ ਹੋਣ ਲੱਗੀ ਤੇ ਰਿਸ਼ਤਿਆ ਦੀਆਂ ਗੱਲਾਂ ਹੋਣ ਲੱਗੀਆਂ।ਵੱਡਾ ਪੁੱਤਰ ਹਰਜੀਤ ਬੜਾ ਹੀ ਸਿਆਣਾ ਤੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਟੁਰਨ ਵਾਲਾ ਸੀ ,ਵਿਆਹ ਦੇ ਬੰਧਨਾ ਵਿਚ ਕਮਲਜੀਤ ਨਾਲ ਬੱਝ ਗਿਆ, ਪਹਿਲੇ ਪੁੱਤਰ ਦਾ ਕਾਰਜ ਸੀ ਬੜੀ ਧੂੰਮ ਧਾਮ ਤੇ ਵਾਜਿਆਂ ਗਾਜਿਆ ਨਾਲ ਹੋਇਆ ,ਤੇਰੇ ਦਾਦੇ ਨੇ ਪਹਿਲਾ ਹੀ ਕਹਿ ਦਿਤਾ ਸੀ ਅਸੀ ਕੁਝ ਨਹੀ ਲੈਣਾ ਬਸ ਕੁੜੀ ਸਿਆਣੀ ,ਘਰ ਨੂੰ ਬੰਨਣ ਵਾਲੀ ਤੇ ਇਜ਼ਤ ਦੀ ਭਿਆਲ ਹੋਵੇ ਬਸ ਹੋਰ ਸਭ ਕੁਝ ਵਾਹਿਗੁਰੂ ਨੇ ਦਿਤਾ ਹੈ ।ਪਰ ਕਹਿੰਦੇ ਕਿ 'ਭੁੱਖੇ ਧੀ ਰੱਜੀ ਤੇ ਖੇਹ ਉਡਾਉਣ ਲੱਗੀ'ਸਾਡਾ ਅਜੇ ਵਿਆਹ ਕਰਨ ਦੀ ਗੱਲ ਹੀ ਤੁਰੀ ਸੀ ਕਿ ਉਸ ਨੇ ਘਰ ਵਿਚ ਵੰਡੀਆਂ ਤੇ ਭੰਡੀਆਂ ਪਾ ਦਿਤੀਆਂ ।'ਕਲਾ ਕਲੰਤਰ ਵੱਸੇ ਤੇ ਘੜਿਓ ਪਾਣੀ ਨੱਸੇ' ਜਿਥੇ ਕਲੇਸ਼ ਪੈ ਜਾਵੇ ਹੋਣੀ ਵੀ ਨੰਗੇ ਸਿਰ ਘੁੰਮਦੀ ਆਲੇ ਦੁਆਲੇ ।
ਇਕ ਦਿਨ ਖੇਤਾਂ ਵਿਚੋ ਟਰੈਕਟਰ ਤੇ ਸ਼ਿੰਦਰ ਮੇਰਾ ਛੋਟਾ ਦਿਓਰ ਤੇਰਾ ਚਾਚਾ ਘਰ ਨੂੰ ਆ ਰਿਹਾ ਸੀ ਰਸਤੇ ਵਿਚ ਕਿਸੇ ਸ਼ਰਾਬੀ ਨੂੰ ਬਚਾਉਂਦਾ ਬਚਾਉਂਦਾ ਐਕਸੀਡੈਂਟ ਕਰ ਬੈਠਾ ਤੇ ਟਰੈਕਟਰ ਦੇ ਚੱਕੇ ਥੱਲੇ ਆ ਸਿਰ ਫਿੱਸ ਗਿਆ ਤੇ ਥਾਂ ਤੇ ਹੀ ਪੂਰਾ ਹੋ ਗਿਆ ,ਜਵਾਨ ਪੁੱਤਰ ਦਾ ਦੁੱਖ ਨਾ ਸਹਾਰਦੇ ਹੋਏ ਬਾਪੂ ਜੀ ਵੀ ਦੋ ਤਿੰਨ ਮਹੀਨਿਆ ਵਿਚ ਹੀ ਚੱਲ ਵੱਸੇ ।ਹੁਣ ਘਰ ਵਿਚ ਮਾਤਮ ਛਾ ਗਿਆ , ਛੋਟੀ ਭੈਣ ਜਿਹੜੀ ਅਪਣੇ ਆਪ ਨੂੰ ਇਕੱਲੀ ਮਹਿਸੂਸ ਕਰਦੀ ,ਮਾਂ ਧੀਆਂ ਗੱਲ ਲੱਗ ਸਾਰਾ ਸਾਰਾ ਦਿਨ ਵੈਹਣ ਪਾ ਪਾ ਕਦੀ ਬਾਪੂ ਤੇ ਕਦੀ ਵੀਰ, ਪੁੱਤ ਨੂੰ ਰੋਂਦੀਆਂ ।ਜਦੋਂ ਮੇਰੀ ਤੇਰੇ ਪਾਪਾ ਦੀ ਸ਼ਾਦੀ ਹੋਈ ਉਦੋ ਘਰ ਵਿਚ ਰੰਗ ਰੋਗਨ ਤੇ ਥੋੜੀਆਂ ਬਹੁਤੀਆਂ ਖੁੱਸ਼ੀਆਂ ਆਈਆਂ ਸਨ ।ਵੱਡਾ ਤੇਰਾ ਤਾਇਆ ਤਾਈ ਬੰਬੇ ਚਲੇ ਗਏ , ਉਹ ਉਥੇ ਹੀ ਰਹਿਣ ਲੱਗ ਪਏ ਘਰ ਖ੍ਰੀਦ ਲਏ ,ਪਰ ਅੋਲਾਦ ਬੜੀ ਭੈੜੀ ਨਿਕਲੀ ,ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਕਦੀ ਰਿਸ਼ਤੇਦਾਰਾ ਨਾਲ ਮਿਲਾਉਣ ਦੀ ਕੋਸ਼ਿਸ਼ ਹੀ ਨਹੀ ਕੀਤੀ ਸੀ ।ਮੁੰਡੇ ਨੇ ਅਪਣੀ ਪਸੰਦ ਦੀ ਕੁੜੀ ਨਾਲ ਲਵ-ਮੈਰਿਜ਼ ਕਰ ਲਈ ਜਿਹੜੀ ਸਭ ਕੁੱਝ ਲੁੱਟ ਪੁੱਟ ਕੇ ਲੈ ਗਈ ,ਹੁਣ ਵੈਲੀ ਹੋਇਆ ਫਿਰਦਾ ਹੈ ਦਿਨ ਦਿਹਾੜੇ ਸ਼ਰਾਬੀ ਹੋਇਆ ਫਿਰਦਾ ਹੈ । ਕੁੜੀ ਨੇ ਵੀ ਵਾਲ ਸ਼ਾਲ ਕਟਾ ਕਿਸੇ ਗੈਰ ਬਰਾਦਰੀ ਵਿਚ ਵਿਆਹ ਕਰਾ ਲਿਆ ਤੇ ਸ਼ਰਮ ਦੇ ਮਾਰੇ ਹੁਣ ਮਾਪੇ ਕਿਸੇ ਨੂੰ ਮੂੰਹ ਵਿਖਾਉਣ ਵਾਲੇ ਨਹੀ ਰਹੇ ।ਭੂਆ ਤੇਰੀ ਜੋ ਇਸ ਵਕਤ ਕਨੇਡਾ ਵਿਚ ਪੂਰਾ ਪ੍ਰੀਵਾਰ ਗੁਰੂ ਦੇ ਚਰਨਾਂ ਵਿਚ ਜੁੜਿਆ ਪਿਆ ਹੈ ,ਚਾਰ ਪੁੱਤਰ ਨੇ ਉਸ ਦੇ ਚਾਰੇ ਹੀ ਪੁੱਤਰ ਅੰਮ੍ਰਿਤਧਾਰੀ ਤੇ ਵੱਡੀਆ ਵੱਡੀਆ ਪੋਸਟਾਂ ਤੇ ਹਨ ।ਲੁਧਿਆਣੇ ਬੜੀ ਵੱਡੀ ਕੋਠੀ ਪਾਈ ਸੀ ਤੇ ਸਭ ਕੁਝ ਵੇਚ ਕਨੇਡਾ ਚਲੇ ਗਏ ।ਮਾਤਾ ਜੀ ਨੂੰ ਬਰੇਨ ਟਿਊਮਰ ਹੋ ਗਿਆ, ਵੱਡਾ ਪੁੱਤਰ ਤੇ ਨੂੰਹ ਦਾ ਪਤਾ ਹੀ ਨਹੀ ਕਿਥੇ ਹਨ, ਇਸ ਦੁਨੀਆਂ ਵਿਚ ਹੈ ਵੀ ਕਿ ਨਹੀ , ਬੱਚਿਆਂ ਦਾ ਵੀ ਕੋਈ ਪਤਾ ਨਹੀ ਇਥੇ ਦੀ ਜਾਇਦਾਦ ਅਪਣੇ ਹਿੱਸੇ ਦੀ ਵੰਡ ਕੇ ਵੇਚ ਗਏ ਸਨ । ਇਸ ਘਰ ਪਿੰਡ ਤੇ ਰਾਹਾਂ ਨਾਲ ਵੀ ਵਾਸਤਾ ਨਹੀ ਉਹਨਾਂ ਦਾ ਮੈਂ ਤਾ ਕਦੀ ਕਦੀ ਆਪ ਤੜਪਦੀ ਹਾਂ ।ਹਰਪ੍ਰੀਤ ਦੇ ਸੱਤੇ ਭਰ੍ਹਾ ਜਦੋ ਭੈਣ ਨੂੰ ਮਿਲਣ ਆਉਂਦੇ ਤਾਂ ਸਾਰਾ ਪਿੰਡ ਕਹਿੰਦਾ ਕਿਸੇ ਖਾਨਦਾਣ ਦੀ ਧੀ ਹੈ, ਵਾਕਿਆ ਹੀ ਪਤਾ ਲੱਗਦਾ ਹੈ ਸੱਸ ਜਿਹੜੀ ਦੱਸ ਸਾਲਾਂ ਤੋ ਮੰਜੀ ਤੇ ਪਈ ਹੈ ਇੰਨੀ ਸੇਵਾ ਕਰਦੀ ਤਿੰਨੇ ਪੁੱਤਰ ਵੀ ਤੇ ਧੀ ਵੀ ਇਕ ਤੋ ਇਕ ਸਿਆਣੇ ਤੇ ਪ੍ਹੜੇ ਲਿੱਖੇ ਹਨ ।ਧੀ ਸਿਮਰਤ ਕੋਰ ਜਦੋ ਤਿੰਨ ਸਾਲਾਂ ਦੀ ਹੀ ਸੀ ਮਾਮੀ ਨੇ ਅਪਣੇ ਪੇਪਰਾਂ ਵਿਚ ਲਿਖਾ ਅਮਰੀਕਾ ਨਾਲ ਲੈ ਗਈ ਸੀ ਖੂਬ ਪ੍ਹੜਾ ਲਿਖਾ ਤੇ ਅਪਣੇ ਵਿਰਸੇ ਨਾਲ ਵੀ ਜੋੜੀ ਰੱਖਿਆ ਜਿਸ ਦਾ ਨਤੀਜ਼ਾ ਸਭ ਦੇ ਸਾਹਮਣੇ ਸੀ । ਸਾਰੀ ਕਹਾਣੀ ਉਸ ਨੂੰ ਅੱਜ ਸ਼ਾਦੀ ਤੇ ਪਤਾ ਲੱਗੀ ਜੋ ਮਾਮੀ ਤੇ ਮੰਮੀ ਜੀ ਸੁਣਾ ਰਹੀਆਂ ਸਨ ।
ਪੂਰਾ ਪੰਜਾਬ,ਪੰਜਾਬੀ, ਤੇ ਪੰਜਾਬੀਅਤ ਨੂੰ ਸਮਰਪਿਤ ਲੜਕਾ ਜੋ ਇਕ ਗਰੀਬ ਘਰ ਦਾ ਪਰ ਪੜ੍ਹਿਆ ਲਿਖਿਆ ਗੁਰੂ ਤੇ ਪੂਰਾ ਵਿਸ਼ਵਾਸ਼ ਰੱਖਣ ਵਾਲਾ ਜਿਥੇ ਮਾਂ ਬਾਪ ਨੇ ਕਿਹਾ ਰਿਸ਼ਤਾ ਹੋ ਰਿਹਾ ਸੀ ,ਤੇ ਨਾਨਕੇ ਦੋ ਬੋਰੀਆ ਭਾਂਡੇ ਪਿੱਤਲ ਦੇ ਤੇ ਨਾਨੀ ਦੇ ਪੁਰਾਣੇ ਭਾਂਡੇ ਵੇਚ ਉਹ ਵੀ ਪੈਸੇ ਤੇ ਨਾਨੀ ਦੀ ਗਾਨੀ ਚੂੜੀਆਂ, ਵਾਲੀਆਂ ਤੇ ਅਗੂੰਠੀ ਦੇ ਨਾਲ ਇੱਕ ਲੱਖ ਸਾਰਿਆ ਮਾਂਮਿਆਂ ਵਲੋਂ ਭੈਣ ਦੇ ਹੱਥ ਭਾਨਜੀ ਵਾਸਤੇ ਜਦੋ ਦੇ ਰਹੇ ਸਨ ਤਾਂ ਮਾਮੀ ਤੇ ਮੰਮੀ ਇਕੱਠੀਆਂ ਹੀ ਬੋਲ ਪਈਆਂ ਸਾਨੂੰ ਕੁਝ ਨਹੀ ਚਾਹੀਦਾ ਇਹ ਸਭ ਕੁਝ ਕਿਥੇ ਲੈ ਕੇ ਜਾਣ ਹੋਣਾ ਹੈ ਨਾਲ ਅਮਰੀਕਾ , ਝੱਟ ਸਿਮਰਤ ਵਿਚੇ ਹੀ ਬੋਲ ਪਈ, ਠਹਿਰੋ ਮਾਮਾ ਜੀ ਮੈਨੂੰ ਦੋ ਛੰਨੇ, ਦੋ ਗਿਲਾਸ,ਦੋ ਥਾਲ,ਦੋ ਪਤੀਲੇ, ਇਕ ਪਰਾਤ,ਇਕ ਗੱੜਵੀ,ਇਕ ਬਾਲਟੀ ਤੇ ਦੋ ਕੋਲੀਆਂ ਜਰੂਰ ਪਿੱਤਲ ਦੀਆਂ ਕਲੀ ਕਰਾ ਕੇ ਦੇ ਦੇਵੋ, ਮੈਂ ਇਹ ਅਮਰੀਕਾ ਲੈ ਕੇ ਜਾਂਵਾਂਗੀ ਤੇ ਇਸੇ ਵਿਚ ਜਦੋ ਘਰ ਬੈਠੀ ਉਦਾਸ ਹੋਈ ਅਪਣੀ ਮਿੱਟੀ, ਅਪਣੇ ਪਿੰਡ ਤੇ ਅਪਣੇ ਵਿਰਸੇ ਨੂੰ ਯਾਦ ਕਰਦੀ ਇਸ ਪਰਾਤ ਵਿਚ ਆਟਾ ਘੁੰਨ, ਰੋਟੀ ਪਕਾ ਪਿੱਤਲ ਦੀ ਪਤੀਲੀ ਵਿਚ ਸਬਜੀ ਬਣਾ ਕੋਲੀ ਵਿਚ ਪਾਵਾਂਗੀ ਤੇ ਗੱੜਵੀ ਵਿਚ ਪਾਣੀ ਭਰ, ਬੜੇ ਅੰਨਦ ਤੇ ਮਜ਼ੇ ਨਾਲ ਖਾਣਾ ਖਾਂਦੀ ਪੰਜਾਬ ਵਿਚ ਬੈਠੀ ਮਹਿਸੂਸ ਕਰਾਂਗੀ ।ਜਿਸ ਵਿਚ ਇਹ ਯਾਦਾਂ ਤੇ ਪਿਆਰ ਮੈਨੂੰ ਕਦੀ ਅਪਣੇ ਵਿਰਸੇ ਤੋ ਦੂਰ ਤੇ ਵਿਰਸਾ ਭੁੱਲਣ ਨਹੀ ਦੇਣਗੇ।ਅੱਜ ਅਮਰੀਕਾ ਬੈਠੀ ਨੂੰ ਜਦੋ ਮਾਂ ਦੀ ਖਬਰ ਮਿਲੀ ਕਿ ਮਾਂ ਸਾਨੂੰ ਸਾਰਿਆਂ ਨੂੰ ਛੱਡ ਦੂਰ ਚਲੀ ਗਈ ਮਾਂਮੀ ਤਾਂ ਵਿਆਹ ਤੋ ਬਾਅਦ ਜਲਦੀ ਹੀ ਪੂਰੀ ਹੋ ਗਈ ਸੀ , ਜੋ ਬੜੀ ਨੇਕ ਤੇ ਸਾਊ ਸੁਭਾਅ ਦੀ ਮਾਲਕਿਨ ਸੀ ਅਪਣਾ ਬੱਚਾ ਨਾ ਹੋਣ ਤੇ ਵੀ ਮੈਨੂੰ ਕਦੀ ਮਹਿਸੂਸ ਹੀ ਨਹੀ ਹੋਣ ਦਿਤਾ ਕਿ ਉਹਨਾਂ ਦੀ ਕੁੱਖੋ ਮੈਂ ਜਨਮ ਨਹੀ ਲਿਆ । ਅਪਣੇ ਦੋਨਾਂ ਬੱਚਿਆਂ ਨੂੰ ਨਾਲ ਲਾ ਇਹ ਕਹਾਣੀ ਸੁਣਾ ਰਹੀ ਸੀ ਤਹਾਡੀ ਨਾਨੀ ਕਹਿੰਦੀ ਇਹ ਅੱਜ ਦੇ ਬੱਚੇ, ਸ਼ੀ ਪਿੱਤਲ ਦੀ, ਖਦਰ ਦੀ ਥਾਲੀ ਕਹਿ ਦੂਰ ਭੱਜਦੇ ਹਨ । ਨਹੀ ਪੁੱਤ ਇਹ ਵੇਖ ਇਹ ਪਰਾਤ ਜਿਸ ਦੇ ਥੱਲੇ ਇਹ ਪਾਵੇ ਲੱਗੇ ਹਨ ਕਿ ਇਹ ਟੁੱਟੇ ਨਾ, ਫਿਰ ਇਸ ਵਿਚ ਕਲੀ ਕਰਾਈ ,ਕਹਿੰਦੀ ਉਹ ਵੀ ਵਿਚਾਰਿਆ ਦੇ ਰੋਜੀ ਰੋਟੀ ਦੇ ਦਿਨ ਚਲੇ ਗਏ ਜੋ ਜੋ ਗੱਲੀ ਗੱਲੀ ਵਿਚ ਹੋਕਾ ਦਿੰਦੇ ਭਾਂਡੇ ਕਲੀ ਕਰਾ ਲੋ ,ਤੇ ਸਾਰਿਆਂ ਨੇ ਅਪਣੇ ਭਾਂਡੇ ਲੈ ਬੈਠ ਜਾਣਾ ਤੇ ਉਸ ਭਾਈ ਨੇ ਵੀ ਖੱਠੀਆਂ ਮਿੱਠੀਆਂ ਗੱਲਾਂ ਸੁਨਾਉਂਣੀਆਂ ਤੇ ਨਾਲੇ ਸ਼ਾਮਾਂ ਤੱਕ ਉਥੇ ਹੀ ਸਾਰਿਆਂ ਦੇ ਭਾਂਡੇ ਕਲੀ ਕਰਦੇ ਰਹਿਣਾ । ਇਸ ਵਿਚ ਨਾਲੇ ਖੱਬਰਾਂ ਮਿਲ ਜਾਂਦੀਆਂ ਪੂਰੇ ਪਿੰਡ ਦੀਆਂ ਤੇ ਨਾਲੇ ਮਾਂ ਬਾਪ ਦੇ ਦਿਤੇ ਪਿਆਰ, ਉਹ ਪਿਆਰ ਦੀਆਂ ਖੁਸ਼ਬੂਆਂ ਅਜੇ ਤੱਕ ਮੇਰੇ ਸਾਹਾਂ ਵਿਚ ਹਨ ਇਹ ਮੇਰੀ ਮੰਮੀ ਜੀ ਤੁਹਾਡੀ ਨਾਨੀ ਜੀ ਨੇ ਇਕ ਕਹਾਣੀ ਵਾਂਗ ਸੁਨਾਉਂਦੇ ਦੱਸੀਆਂ ਸਨ, ਪਰ ਇਹ ਪਰਾਤ ਵਿਚ ਆਟਾ, ਮੈਥੀ ,ਵੇਸਨ,ਥੋੜੀ ਜਿਹੀ ਸੂਜੀ ਤੇ ਨਮਕ ਪਾ ਗੁੰਨਿਆ ਏ ਤੇ ਅੱਜ ਪਰੋਂਠੀ ਬਨਾਵਾਂਗੀ ਤੇ ਦਹੀ ਕੋਲੀ ਵਿਚ, ਪਾਣੀ ਗੜਵੀ ਵਿਚ ਤੇ ਨਾਨੀ, ਮਾਂ, ਮਾਮੀ ਤੇ ਮਾਂਮਿਆਂ ਦੀ ਦਿਤੀ ਇਹ ਪਿੱਤਲ ਦੀ ਥਾਲੀ ਵਿਚ ਰੱਖ ਖਾਂਵਾਗੀ ।
ਅੱਜ ਮਾਂ, ਨਾਨੀ ,ਮਾਂਮੀ ਤੇ ਕੁਝ ਮਾਮੇ ਵੀ ਇਸ ਦੁਨੀਆਂ ਤੇ ਨਹੀ ਪਰ ਇਸ ਕਲੀ ਕੀਤੀ ਪਰਾਤ ਪਿੱਤਲ ਦੇ ਭਾਂਡਿਆਂ ਨਾਲ ਕਿੰਨੀਆਂ ਹੀ ਯਾਦਾਂ ਜੁੜੀਆਂ ਹਨ ਜੋ ਅਮਰੀਕਾ ਬੈਠੀ ਸਿਮਰਤ ਅਪਣੇ ਬੱਚਿਆਂ ਨੂੰ ਦੱਸ ਰਹੀ ਸੀ ,ਬੱਚੇ ਬੜੇ ਗੋਰ ਤੇ ਧਿਆਨ ਨਾਲ ਸੁਣ ਰਹੇ ਸਨ ।ਮੈਂ ਇਥੇ ਪਿੱਤਲ ਦੇ ਭਾਡਿਆਂ ਦੀ ਕਦਰ ,ਪਿਆਰ ਨਾਲ ਜੁੜੀਆਂ ਯਾਦਾਂ, ਵਿਰਸੇ ਦੀਆਂ ਰੀਤਾਂ ਰਿਵਾਜ਼ਾ ਦੀਆ ਗੱਲਾਂ,ਕਈਆਂ ਦੀਆਂ ਰੋਜੀਆਂ ਰੋਟੀਆਂ ਲੱਗੀਆਂ ਹੋਣੀਆਂ ਇਹਨਾਂ ਦੇ ਨਾਲ, ਟੁੱਟ ਜਾਣ ਜਾ ਘੱਸ ਜਾਣ ਤੇ ਫਿਰ ਦੋਬਾਰਾ ਵੇਚ ਤੁਸੀ ਹੁਣ ਵੀ ਕੋਈ ਚੀਜ਼ ਬਨਵਾ ਜਾ ਲੈ ਸਕਦੇ ਹੋ । ਬੜੇ ਧਿਆਂਨ ਤੇ ਪਿਆਰ ਨਾਲ ਦੋਵੇਂ ਬੱਚੇ ਮਾਂ ਦੀਆਂ ਅੱਖੀਆਂ ਵਿਚ ਪਿਆਰ ਤੇ ਮੰਮਤਾ ਦੇ ਭਰੇ ਅਥਰੂਆਂ ਦੇ ਕਟੋਰਿਆਂ ਨੂੰ ਛਲਕਦੇ ਵੇਖ ਸਿਮਰਤ ਦੀ ਧੀ ਲਾਲੀ ਮਾਂ ਨਾਲ ਚਿੰਬੜ ਜਾਂਦੀ ਤੇ ਆਖਦੀ (ਜਿੰਨਾਂ ਨੂੰ ਸਿਮਰਤ ਤੇ ਰਣਬੀਰ ਸਿੰਘ ਨੇ ਅਪਣੇ ਚੰਗੇ ਸੰਸਕਾਰਾਂ ਨਾਲ ਪਾਲਣ ਪੋਸ਼ਨ ਵਿਚ ਕੋਈ ਕਸਰ ਨਹੀ ਛੱਡੀ) ਇਹ ਪਰਾਤ ਮੈਨੂੰ ਮੇਰੇ ਵਿਆਹ ਵਿਚ ਦੇਣੀ ਮੇਰੀ ਨਾਨੀ ਤੇ ਹੁਣ ਨਹੀ, ਮੈਨੂੰ ਕੋਣ ਇਵੇਂ ਦੀ ਪਰਾਤ ਦੇਵੇਗਾ ।ਮੈਂ ਵੀ ਇਵੇਂ ਆਟਾ ਗੁੰਨਾਂਗੀ ਤੇ ਇਵੇਂ ਕਹਾਣੀਆ ਅਪਣੇ ਬੱਚਿਆਂ ਨੂੰ ਤੁਹਾਡੀਆਂ ਸੁਨਾਵਾਂਗੀ ਠੀਕ ਹੈ ਕਹਿ ਮਾਂ ਧੀ ਨੂੰ ਗਲਵੱਕੜੀ ਪਾ ਲੈਂਦੀ ਤੇ ਹੱਥ ਜੋੜ ਅੱਖਾਂ ਵਿਚ ਅੱਥਰੂਆਂ ਦੀ ਭਰੀ ਬਾਲਟੀ ਨੂੰ ਛਲਕਣ ਤੋ ਬਚਾਂਉਂਦੀ ਹੋਈ ਆਖਦੀ 'ਮਾਂ ਵਾਕਿਆ ਹੀ ਸਾਡੇ ਵੱਡਿਆਂ ਦੀਆਂ ਸੋਚਾਂ,ਕੀਤੀਆਂ ਗੱਲਾਂ ਸਾਡੀ ਅਪਣੀ ਮਾਂ ਬੋਲੀ ,ਸਾਡਾ ਵਿਰਸਾ,ਪਿਛੋਕੜ ,ਪੁਰਾਣੇ ਰੀਤੀ ਰਿਵਾਜ਼ ਸਾਨੂੰ ਅਪਣੇ ਨਾਲ ਜੁੜੇ ਰਹਿਣ ਲਈ ਬੜੀ ਮੱਦਤ ਕਰਦੇ ਹਨ ।ਮੈਂ ਤਾਂ ਇਕ ਪਰਾਤ ਅਪਣੇ ਪੁੱਤਰ ਨੂੰ ਦੇਵਾਂਗੀ ਤੇ ਇਕ ਪਰਾਤ ਅਪਣੀ ਕੁੜੀ ਨੂੰ ਵਿਆਹ ਵਿਚ ਜਰੂਰ ਦੇਵਾਂਗੀ ਜੋ ਇੰਨਾਂ ਨੂੰ ਅਪਣੀ ਨਾਨੀ ,ਪੜਨਾਨੀ ਤੇ ਮਾਂ ਦੀਆਂ ਯਾਦਾਂ ਦੇ ਨਾਲ ਨਾਲ ਅਪਣੇ ਵਿਰਸੇ ਨਾਲ ਵੀ ਜੋੜੀ ਰੱਖਣਗੇ ।ਇਹ ਤਾਂ ਇਕ ਕਹਾਣੀ ਬਣਾਈ ਸਿਰਫ ਅਪਣੀ ਮਾਂ ਦਿਤੀ ਹੋਈ ਪਰਾਤ ਵਿਚ ਜਦੋ ਮੈਂ ਖੁੱਦ ਆਟਾ ਗੁੰਨ ਰਹੀ ਸੀ ਤਾਂ ਆਟਾ ਗੁੰਨਦੇ ਗੁੰਨਦੇ ਬੜੀਆਂ ਯਾਦਾਂ ਇਸ ਪਰਾਤ ਨਾਲ ਜੁੜ ਮੈਨੂੰ ਕਿੰਨੀ ਦੇਰ ਅਪਣੇ ਸੀਨੇ ਨਾਲ ਲਾਈ ਪਿਆਰ ਕਰਦੀਆਂ ਰਹੀਆਂ ਤੇ ਮੇਰੇ ਕੋਲੋ ਇਹੀ ਕਸਮ ਲੈਂਦੀਆਂ ਰਹੀਆਂ ਕਿਤੇ ਕੁਲਵੰਤ ਕੋਰ ਪੈਰਿਸ ਦੀਆਂ ਰੰਗੀਨੀਆਂ ਵਿਚ ਮੈਨੂੰ ਖਦਰ, ਜਾਂ ਪਿੱਤਲ ਦੀ ਪਰਾਤ ਸਮਝ ਇਹਨਾਂ ਕੁੜੀਆਂ ਵਾਂਗ ਹੱਸ ਮੇਰਾ ਮਜਾਕ ਤੇ ਨਹੀ ਕਰੇਗੀ ।