ਵਤਨ ਦੀ ਆਜ਼ਾਦੀ, ਨੋਬੇਲ ਇਨਾਮ ਜੇਤੂ ਟੈਗੋਰ ਦੀ ਕਾਮਨਾ ਅਨੁਸਾਰ:
ਅਨੁਵਾਦਕ-ਪ੍ਰੋ.ਪ੍ਰੀਤਮ ਸਿੰਘ ਗਰੇਵਾਲ
ਜਿਥੇ ਮਨ ਵਿਚ ਭੈ ਨ ਹੋਵੇ
ਤੇ ਸਿਰ ਸਦਾ ਉਚਾ ਰਹੇ
ਖੁਲ੍ਹਾ ਜਿਥੇ ਗਿਆਨ ਮਿਲੇ
ਤੰਗ ਵਲਗਣਾਂ ਅੰਦਰ ਜਿਥੇ
ਜੱਗ ਦੇ ਹੋਣ ਨਾ ਟੁਕੜੇ
ਜਿਥੇ ਸੱਚ ਦੇ ਧੁਰੋਂ ਅੰਦਰੋਂ
ਲਫਜ਼ਾਂ ਦੇ ਫੁਟਣ ਚਸ਼ਮੇ
ਜਿਥੇ ਪੂਰਨਤਾ ਦੀ ਵਲੇ
ਅਣਥਕ ਕਿਰਤ ਦਾ ਹੱਥ ਵਧੇ
ਮੁਰਦਾ ਵਰਤਾਰੇ ਦੇ ਰੇਤੀਂ
ਤਰਕ ਦੀ ਨਦੀ ਨਾ ਗੁੰਮੇ
ਮਨ ਤੇਥੋਂ ਅਗਵਾਈ ਲੈ ਕੇ
ਸੋਚ,ਕਿਰਤ ਦੇ ਖੁਲ੍ਹੇ ਗਗਨੀਂ
ਜਿਥੇ ਅੱਗੇ ਵਧਦਾ ਜਾਵੇ
ਆਜ਼ਾਦੀ ਦੀ ਉਸ ਸੁਰਗ-ਪੁਰੀ ਵਿਚ
ਹੇ ਪਿਤਾ ਮੇਰੇ,
ਮੇਰੇ ਦੇਸ ਦੀ ਅੱਖ ਖੁੱਲ੍ਹੇ!
(ਅਨੁਵਾਦਕ-ਪ੍ਰੋ.ਪ੍ਰੀਤਮ ਸਿੰਘ ਗਰੇਵਾਲ)
Where the mind is without fear and the head is held high; Where knowledge is
free; Where the world has not been broken up into fragments by narrow domestic
walls; Where words come out from the depth of truth; Where tireless striving
stretches its arms towards perfection: Where the clear stream of reason has not
lost its way into the dreary desert sand of dead habit; Where the mind is lead
forward by thee into ever-widening thought and action-- Into that heaven of
freedom, my Father, let my country awake.
-from Rabinder Nath Tagores Gitanjali